ਕਪੂਰਥਲਾ, 14 ਮਈ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਗੰਭੀਰ ਬਿਮਾਰੀਆਂ ਨਾਲ ਪੀੜ੍ਹਤ ਵਿਅਕਤੀਆਂ ਨੂੰ ਬਚਾਉਣ ਲਈ ਅੱਜ ਜ਼ਿਲ੍ਹੇ ਵਿਚ 7 ਥਾਵਾਂ 'ਤੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ | ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਇਸ ਉਮਰ ਵਰਗ ਦੇ ਪਹਿਲੇ ਪੜ੍ਹਾਅ ਦੌਰਾਨ ਮਜ਼ਦੂਰ ਵਰਗ ਨੂੰ ਟੀਕਾਕਰਨ ਲਗਾਇਆ ਗਿਆ ਸੀ ਤੇ ਹੁਣ ਦੂਜੇ ਪੜ੍ਹਾਅ ਦੌਰਾਨ ਅਜਿਹੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਹੀ ਗੰਭੀਰ ਬਿਮਾਰੀਆਂ ਨਾਲ ਪੀੜ੍ਹਤ ਚੱਲੇ ਆ ਰਹੇ ਹਨ | ਟੀਕਾਕਰਨ ਦੇ ਪਹਿਲੇ ਦਿਨ ਗੰਭੀਰ ਬਿਮਾਰੀਆਂ ਵਾਲੇ 90 ਵਿਅਕਤੀਆਂ ਤੇ ਮਜ਼ਦੂਰ ਜਮਾਤ ਨਾਲ ਸਬੰਧਿਤ 519 ਵਿਅਕਤੀਆਂ ਦਾ ਟੀਕਾਕਰਨ ਹੋਇਆ | ਉਨ੍ਹਾਂ ਕਿਹਾ ਕਿ ਟੀਕਾਕਰਨ ਲਈ 18 ਤੋਂ 44 ਸਾਲ ਉਮਰ ਦੇ ਉਹ ਵਿਅਕਤੀ ਜੋ ਦਿਲ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਹਨ, ਹਾਰਟ ਫੇਲ ਹੋਣ 'ਤੇ ਪਿਛਲੇ 1 ਸਾਲ ਦੌਰਾਨ ਹਸਪਤਾਲ ਵਿਚ ਦਾਖਲ ਚੁੱਕੇ, ਸ਼ੂਗਰ, ਜਮਾਂਦਰੂ ਹਿਰਦੇ ਦੇ ਰੋਗ, ਹਾਈਪਰਟੈਨਸ਼ਨ, ਕੈਂਸਰ, ਐਚ.ਆਈ.ਵੀ. ਪੀੜ੍ਹਤ, ਕਿਡਨੀ, ਸਿਰਓਸਿਸ, ਲੀਵਲ ਦੀ ਬਿਮਾਰੀ ਜਾਂ ਟਰਾਂਸਪਲਾਂਟ ਹੋਇਆ ਹੋਵੇ, ਗੰਭੀਰ ਸਾਹ ਲੈਣ ਦਾ ਰੋਗੀ, ਅੰਗਹੀਣ ਰੋਗੀ, ਮੁਟਾਪਾ, ਐਸਿਡ ਅਟੈਕ ਪੀੜਤ, ਜੋ ਕਿ ਰੈਸਪੀਰੇਟਰੀ ਸਿਸਟਮ ਨਾਲ ਸਬੰਧਿਤ ਹੋਵੇ, ਐਂਜਾਈਨਾ, ਸਿਕਲ ਸੈੱਲ ਡਿਸੀਜ਼ ਜਾਂ ਬੋਨ ਮੈਰੋ ਟਰਾਂਸਪਲਾਂਟ ਵਾਲਾ ਰੋਗੀ ਆਦਿ ਨੂੰ ਟੀਕਾਕਰਨ ਕਰਵਾਉਣ ਲਈ ਸਬੰਧਿਤ ਡਾਕਟਰ ਵਲੋਂ ਦਿੱਤੀ ਸਲਾਹ ਲਿਖ਼ਤੀ ਰੂਪ ਵਿਚ ਨਾਲ ਲੈ ਕੇ ਆਉਣੀ ਜ਼ਰੂਰੀ ਹੈ | ਇਸੇ ਦੌਰਾਨ ਹੀ ਡਾ: ਪਰਮਿੰਦਰ ਕੌਰ ਸਿਵਲ ਸਰਜਨ ਕਪੂਰਥਲਾ, ਡਾ: ਰਣਦੀਪ ਸਿੰਘ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਉਮਰ ਵਰਗ ਦੇ ਵਿਅਕਤੀਆਂ ਦੇ ਟੀਕਾਕਰਨ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜ਼ਨਲ ਹਸਪਤਾਲ ਫਗਵਾੜਾ, ਸਬ ਡਵੀਜ਼ਨ ਹਸਪਤਾਲ ਸੁਲਤਾਨਪੁਰ ਲੋਧੀ, ਸਬ ਡਵੀਜ਼ਨ ਹਸਪਤਾਲ ਭੁਲੱਥ, ਈ.ਐਸ.ਆਈ. ਫਗਵਾੜਾ, ਰਾਧਾ ਸੁਆਮੀ ਸਤਿਸੰਗ ਡੇਰਾ ਮਾਰਕਫੈੱਡ ਚੌਂਕ, ਰਾਧਾ ਸੁਆਮੀ ਸਤਿਸੰਗ ਡੇਰਾ ਬਾਈਪਾਸ ਫਗਵਾੜਾ ਵਿਖੇ ਹੋ ਰਿਹਾ ਹੈ | ਉਨ੍ਹਾਂ ਇਸ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਪੀੜ੍ਹਤ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵੈਕਸੀਨੇਸ਼ਨ ਸੈਂਟਰਾਂ 'ਤੇ ਜਾ ਕੇ ਟੀਕਾਕਰਨ ਕਰਵਾਉਣ |
ਆਰ.ਸੀ.ਐਫ. ਵਿਚ 160 ਮਜ਼ਦੂਰਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ
ਰੇਲ ਕੋਚ ਫੈਕਟਰੀ ਦੇ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਵਿਚ ਲਗਾਏ ਗਏ ਕੈਂਪ ਦੌਰਾਨ 160 ਮਜ਼ਦੂਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ | ਆਰ.ਸੀ.ਐਫ. ਦੇ ਡਿਪਟੀ ਚੀਫ਼ ਇੰਜੀਨੀਅਰ ਗੁਰਵਿੰਦਰ ਸਿੰਘ ਤੇ ਈ.ਟੀ.ਓ. ਕਪੂਰਥਲਾ ਪਿ੍ਅੰਕਾ ਗੋਇਲ ਦੀ ਦੇਖ ਰੇਖ ਹੇਠ ਲਗਾਏ ਗਏ ਇਸ ਕੈਂਪ ਵਿਚ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਟੀਕਾਕਰਨ ਕਰਵਾਇਆ | ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਸਿਹਤ ਵਿਭਾਗ ਦੀ ਆਈ ਟੀਮ ਨੇ ਮਜ਼ਦੂਰਾਂ ਦੀ ਸਿਹਤ ਦੀ ਜਾਂਚ ਕੀਤੀ ਤੇ ਟੀਕਾਕਰਨ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ | ਇੱਥੇ ਵਰਨਣਯੋਗ ਹੈ ਕਿ ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿਮ ਜੰਗੀ ਪੱਧਰ 'ਤੇ ਜਾਰੀ ਹੈ ਤੇ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ |
ਪਾਂਸ਼ਟਾ, 14 ਮਈ (ਸਤਵੰਤ ਸਿੰਘ)-ਕਿਸਾਨ ਮੁੱਦਿਆਂ 'ਤੇ ਸਿਆਸੀ ਨੇਤਾਵਾਂ ਦੇ ਪਿੰਡ-ਦਾਖਲੇ ਦੇ ਵਿਰੋਧ ਦਾ ਐਲਾਨ ਕਰ ਚੁੱਕੇ ਪਿੰਡ ਨਰੂੜ ਦੇ ਕਿਸਾਨਾਂ ਵਲੋਂ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਪਿੰਡ ਨਰੂੜ ਦੇ ਸੰਭਾਵੀ ਦੌਰੇ ਦਾ ਡਟ ਕੇ ਵਿਰੋਧ ਕੀਤਾ ...
ਸੁਲਤਾਨਪੁਰ ਲੋਧੀ, 14 ਮਈ (ਨਰੇਸ਼ ਹੈਪੀ, ਥਿੰਦ)-ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋਂ ਨਸ਼ਾ ਸਮਗਲਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਰਵਣ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਐਸ.ਆਈ ਪਰਮਿੰਦਰ ਸਿੰਘ ਮੁੱਖ ਅਫ਼ਸਰ ...
ਪਤਨੀ ਤੇ ਪ੍ਰੇਮੀ ਦੇ ਖ਼ਿਲਾਫ਼ ਕੇਸ ਦਰਜ ਫਗਵਾੜਾ, 14 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਚਾਚੌਕੀ ਇਲਾਕੇ ਦੇ ਵਿਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਇਕ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਦੇ ...
ਢਿਲਵਾਂ, 14 ਮਈ (ਸੁਖੀਜਾ, ਪ੍ਰਵੀਨ)ਕੋਰੋਨਾ ਮਹਾਂਮਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਇਸ ਤੋਂ ਬਚਣ ਲਈ ਸਾਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪ੍ਰਸਿੱਧ ਗਾਇਕ ਤੇ ਫ਼ਿਲਮ ਪੋ੍ਰਡਿਊਸਰ ਮਨੋਹਰ ...
ਕਪੂਰਥਲਾ, 14 ਮਈ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 166 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ 5 ਔਰਤਾਂ ਦੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋਈ ਹੈ | ਮਰਨ ਵਾਲਿਆਂ ਵਿਚ 65 ਸਾਲਾ ਔਰਤ ਵਾਸੀ ਵਾਟਾਂਵਾਲੀ, 76 ਸਾਲਾ ...
ਸੁਲਤਾਨਪੁਰ ਲੋਧੀ, 14 ਮਈ (ਥਿੰਦ, ਹੈਪੀ)-ਬੀਤੇ ਦਿਨੀਂ ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਕੀਤੀ ਬੇਅਦਬੀ ਸਬੰਧੀ ਚੁਫੇਰਿਓਾ ਨਿੰਦਾ ਹੋ ਰਹੀ ਹੈ | ਇਸ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਜ਼ਿਲ੍ਹਾ ਕਪੂਰਥਲਾ ...
ਕਪੂਰਥਲਾ, 14 ਮਈ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇ: ਦਵਿੰਦਰ ਸਿੰਘ ਢੱਪਈ ਤੇ ਸ਼ਹਿਰੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਥੇ: ਹਰਜੀਤ ਸਿੰਘ ਵਾਲੀਆ ਨੇ ਹਲਕਾ ਇੰਚਾਰਜ ਕਪੂਰਥਲਾ ਪਰਮਜੀਤ ਸਿੰਘ ਐਡਵੋਕੇਟ ...
ਸੁਲਤਾਨਪੁਰ ਲੋਧੀ, 14 ਮਈ (ਥਿੰਦ, ਹੈਪੀ)-ਪੰਜਾਬ ਵਿਧਾਨ ਸਭਾ ਵਿਚ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਦੇ ਪਿਤਾ ਤੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਅਚਾਨਕ ਦਿਹਾਂਤ 'ਤੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਕਾਂਗਰਸੀ ...
ਸੁਲਤਾਨਪੁਰ ਲੋਧੀ, 14 ਮਈ (ਥਿੰਦ)-ਪਿਛਲੇ ਕਈ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਤੇ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਨਾਲ ਖ਼ਰਬੂਜ਼ਾ ਉਤਪਾਦਕ ਕਿਸਾਨਾਂ ਨੂੰ ਇਸ ਵਾਰ ਵੱਡੀ ਆਰਥਿਕ ਮਾਰ ਪਈ ਹੈ | ਖ਼ਰਾਬ ਮੌਸਮ ਦੇ ਚੱਲਦਿਆਂ ਖ਼ਰਬੂਜ਼ੇ ਦੀ ...
ਢਿਲਵਾਂ, 14 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ, ਹੈਰੋਇਨ, ਕੰਪਿਊਟਰ ਕੰਢੇ ਤੇ ਨਗਦੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸੁਭਾਨਪੁਰ ਦੇ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ...
ਫਗਵਾੜਾ, 14 ਮਈ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਅੰਦਰ ਲਗਾਤਾਰ ਵਧਦੀ ਕੋਵਿਡ-19 ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸੂਬੇ ਦੀ ਕੈਪਟਨ ਸਰਕਾਰ ਵਲੋਂ ਕੀਤੇ ਪ੍ਰਬੰਧ ਕਾਫ਼ੀ ਨਹੀਂ ਹਨ | ਇਹ ਗੱਲ ਅੱਜ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਨੇ ਅੱਜ ਇੱਥੇ ਕੈਪਟਨ ਸਰਕਾਰ ਦੀ ...
ਕਪੂਰਥਲਾ, 14 ਮਈ (ਅਮਰਜੀਤ ਕੋਮਲ)-ਪਵਿੱਤਰ ਰਮਜ਼ਾਨ ਮਹੀਨੇ ਦੇ 30 ਰੋਜ਼ਿਆਂ ਦੀ ਸਮਾਪਤੀ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ਵਿਚ ਮੁਸਲਿਮ ਭਾਈਚਾਰੇ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਹਰ ਵਰ੍ਹੇ ਵੱਡੀ ਗਿਣਤੀ ਵਿਚ ਲੋਕ ਈਦਗਾਹਾਂ ਵਿਚ ...
ਢਿਲਵਾਂ, 14 ਮਈ (ਸੁਖੀਜਾ, ਪ੍ਰਵੀਨ)ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸੁਭਾਨਪੁਰ ਦੇ ਮੁਖੀ ਅਮਨਦੀਪ ਨਾਹਰ, ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ...
ਸੁਲਤਾਨਪੁਰ ਲੋਧੀ, 14 ਮਈ (ਨਰੇਸ਼ ਹੈਪੀ, ਥਿੰਦ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਜੋਂ ਬਲਜੀਤ ਸਿੰਘ ਬਿਲਗਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਈ.ਓ. ਬਲਜੀਤ ਸਿੰਘ ਬਿਲਗਾ ਨੂੰ ...
ਸੁਲਤਾਨਪੁਰ ਲੋਧੀ, 14 ਮਈ (ਨਰੇਸ਼ ਹੈਪੀ, ਥਿੰਦ)-ਡੀ.ਐਸ.ਪੀ. ਸੁਲਤਾਨਪੁਰ ਲੋਧੀ ਨੇ ਪਾਵਨ ਨਗਰੀ ਦਾ ਸਿਟੀ ਇੰਚਾਰਜ ਏ.ਐਸ.ਆਈ. ਅਮਰਜੀਤ ਸਿੰਘ ਨੂੰ ਨਿਯੁਕਤ ਕੀਤਾ ਹੈ ਤੇ ਸ਼ਹਿਰ ਦੇ ਅਮਨ ਕਾਨੰੂਨ ਨੂੰ ਬਰਕਰਾਰ ਰੱਖਣ, ਪੀ.ਸੀ.ਆਰ. ਤੇ ਧਾਰਮਿਕ ਪ੍ਰੋਗਰਾਮਾਂ ਦੀ ਚੈਕਿੰਗ ...
ਢਿਲਵਾਂ, 14 ਮਈ (ਸੁਖੀਜਾ, ਪ੍ਰਵੀਨ)ਕਸਬਾ ਧਾਲੀਵਾਲ ਬੇਟ ਦੇ ਸਮਾਜ ਸੇਵੀ ਤੇ ਨੰਬਰਦਾਰ ਜੋਗਿੰਦਰ ਸਿੰਘ ਧਾਲੀਵਾਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਧਾਲੀਵਾਲ ਬੇਟ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਨੰਬਰਦਾਰ ਜੋਗਿੰਦਰ ...
ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਖ਼ੋਜੀਆਂ ਨੇ ਪਾਣੀ ਦੀ ਗੁਣਵੱਤਾ ਨੂੰ ਮਾਪਣ ਲਈ ਮਸ਼ੀਨ ਲਰਨਿੰਗ ਤਕਨੀਕ ਦੀ ਖੋਜ ਕੀਤੀ, ਜਿਸ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਨੇ ਕੰਟਰੋਲ ਆਫ਼ ਪੇਟੈਂਟ ਨੇ ਮੰਨਜ਼ੂਰੀ ਦਿੱਤੀ ਹੈ | ਇਹ ...
ਬੇਗੋਵਾਲ, 14 ਮਈ (ਸੁਖਜਿੰਦਰ ਸਿੰਘ)-ਅੱਜ ਬੇਗੋਵਾਲ ਦਾਣਾ ਮੰਡੀ ਵਿਚ ਆੜ੍ਹਤੀਆਂ ਤੇ ਮੰਡੀਆਂ ਵਿਚ ਕੰਮ ਕਰਦੀ ਲੇਬਰ ਨੇ ਲਿਫ਼ਟਿੰਗ ਨਾ ਹੋਣ ਕਰਕੇ ਸਰਕਾਰ ਤੇ ਟਰਾਂਸਪੋਰਟ ਠੇਕੇਦਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਨਡਾਲਾ ਬੇਗੋਵਾਲ ਟਾਂਡਾ ਰੋਡ ਜਾਮ ...
ਡਡਵਿੰਡੀ, 14 ਮਈ (ਦਿਲਬਾਗ ਸਿੰਘ ਝੰਡ) ਪੰਜਾਬ ਵਿਚਲੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਭਿ੍ਸ਼ਟਾਚਾਰੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇਣ ਤੋਂ ਇਲਾਵਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵੱਲ ਕਦੇ ਤਵੱਜੋ ਨਹੀਂ ਦਿੱਤੀ ਜਦਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ...
ਫਗਵਾੜਾ, 14 ਮਈ (ਕਿੰਨੜਾ)-ਪਵਿੱਤਰ ਅਸਥਾਨ ਮੀਰੀ-ਪੀਰੀ ਅਕਾਲ ਦਰਬਾਰ (ਵਿਦਿਆਲਾ) ਸਾਹਿਬ ਜੀ ਪਿੰਡ ਡੁਮੇਲੀ (ਤਹਿਸੀਲ ਫਗਵਾੜਾ) ਵਿਖੇ ਮੁਖੀ ਬਾਬਾ ਬਲਵਿੰਦਰ ਸਿੰਘ ਡੁਮੇਲੀ ਵਾਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ...
ਕਾਲਾ ਸੰਘਿਆਂ, 14 ਮਈ (ਸੰਘਾ) ਸਥਾਨਕ ਕਸਬੇ ਦੇ ਨਿਵਾਸੀ ਅਧਿਆਪਕਾ ਮੈਡਮ ਇੰਦਰਜੀਤ ਕੌਰ ਸੰਘਾ ਸੰਖੇਪ ਬਿਮਾਰੀ ਉਪਰੰਤ ਬੇਵਕਤੀ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਨੇ 23 ਸਾਲ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸਕੰਡਰੀ ਸਕੂਲ ਕਾਲਾ ਸੰਘਿਆਂ ਵਿਚ ਲਗਾਤਾਰ ਆਪਣੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX