ਤਾਜਾ ਖ਼ਬਰਾਂ


ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਫੁਹਾਰਾ ਸਥਾਪਿਤ
. . .  1 day ago
ਤਲਵੰਡੀ ਸਾਬੋ , 2 ਅਗਸਤ (ਰਣਜੀਤ ਸਿੰਘ ਰਾਜੂ)- ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਾਰਕ ਵਿਖੇ ਇਕ ...
ਟੋਕੀਓ ਓਲੰਪਿਕ : ਡਿਸਕਸ ਥਰੋਅ ਵਿਚ ਅਮਰੀਕਾ ਦੀ ਵੈਲਰੀ ਨੇ ਜਿੱਤਿਆ ਸੋਨੇ ਦਾ ਤਗ਼ਮਾ
. . .  1 day ago
ਟੋਕੀਓ ਓਲੰਪਿਕ : ਡਿਸਕਸ ਥ੍ਰੋਅ ਵਿਚ ਕਮਲਪ੍ਰੀਤ ਕੌਰ ਛੇਵੇਂ ਸਥਾਨ 'ਤੇ ਰਹੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਵੈੱਬ ਚੈਨਲ 'ਰੰਗਲਾ ਪੰਜਾਬ', ਨੌਜਵਾਨ ਪੀੜੀ ਦੀ ਪ੍ਰਤਿਭਾ ਹੋਵੇਗੀ ਉਤਸ਼ਾਹਿਤ
. . .  1 day ago
ਚੰਡੀਗੜ੍ਹ, 2 ਅਗਸਤ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਸੂਬੇ ਦੀ ਨੌਜਵਾਨ ਪੀੜੀ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚੋਂ ਅੱਵਲ ਰਹੀ ਜੈਸਮੀਨ ਕੌਰ ਦਾ ਅਕਾਲੀ ਦਲ ਵਲੋਂ ਸਨਮਾਨ
. . .  1 day ago
ਮਮਦੋਟ, 2 ਅਗਸਤ (ਸੁਖਦੇਵ ਸਿੰਘ ਸੰਗਮ ) - ਸੀ. ਬੀ. ਐੱਸ. ਈ. ਬੋਰਡ ਵਲੋਂ ਹਾਲ ਹੀ ਵਿਚ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਈ. ਰੂਪੀ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ, 2 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈ. ਰੂਪੀ ਵਾਊਚਰ ਦੀ ਸ਼ੁਰੂਆਤ ਕੀਤੀ ਹੈ | ਈ. ਰੂਪੀ ਇਕ ਡਿਜੀਟਲ ਪਲੇਟਫ਼ਾਰਮ...
ਗੈਂਗਸਟਰ ਪ੍ਰੀਤ ਸੇਖੋਂ ਤੇ ਨਿੱਕਾ ਖੰਡੂਰੀਆ ਨੂੰ ਮਾਣਯੋਗ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 2 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਦਿਨੀਂ ਕਸਬਾ ਚਮਿਆਰੀ ਤੋਂ ਭਾਰੀ ਮਾਤਰਾ 'ਚ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ...
ਬਲਵੰਤ ਸਿੰਘ ਰਾਮੂਵਾਲੀਆ ਨੇ ਭਾਜਪਾ ਵਿਚ ਸ਼ਾਮਿਲ ਹੋਈ ਧੀ ਅਮਨਜੋਤ ਕੌਰ ਨਾਲ ਤੋੜੇ ਸਾਰੇ ਸਬੰਧ
. . .  1 day ago
ਐੱਸ. ਏ. ਐੱਸ. ਨਗਰ, 2 ਅਗਸਤ (ਕੇ. ਐੱਸ. ਰਾਣਾ) - ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਬੀ. ਜੇ. ਪੀ. 'ਚ ਸ਼ਾਮਿਲ...
ਵੀਰ ਸਿੰਘ ਲੋਪੋਕੇ ਵਲੋਂ ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਨੂੰ ਵਧਾਈਆਂ
. . .  1 day ago
ਓਠੀਆਂ, 2 ਅਗਸਤ ( ਗੁਰਵਿੰਦਰ ਸਿੰਘ ਛੀਨਾ) - ਸੀਨੀਅਰ ਅਕਾਲੀ ਦਲ ਦੇ ਆਗੂ ਵੀਰ ਸਿੰਘ ਲੋਪੋਕੇ ਵਲੋਂ ਟੋਕੀਓ ਵਿਚ ਹੋ ਰਹੀਆਂ...
ਪੰਜਾਬੀ ਯੂਨੀਵਰਸਿਟੀ ਵਿਚ ਕੇਂਦਰੀ ਫ਼ੰਡਾਂ ਦੇ ਹੋਏ ਘਪਲੇ ਵਿਚ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਪਟਿਆਲਾ, 2 ਅਗਸਤ (ਕੁਲਵੀਰ ਸਿੰਘ ਧਾਲੀਵਾਲ ) - ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਦਿਨੀਂ ਕੇਂਦਰੀ ਫ਼ੰਡਾਂ ਵਿਚ ਹੋਏ ਘਪਲੇ ਦਾ ਮਾਮਲਾ ਸਾਹਮਣੇ ...
ਉਲੰਪਿਕ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 2 ਅਗਸਤ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਲੰਪਿਕ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੁਰੂਕਸ਼ੇਤਰ ਵਿਚ ਆਰ.ਐੱਸ.ਐੱਸ. ਦੇ ਲੋਕਾਂ ਵਲੋਂ ਕਕਾਰਾਂ ਦੀ ਤੌਹੀਨ ਦਾ ਲਿਆ ਸਖ਼ਤ ਨੋਟਿਸ
. . .  1 day ago
ਅੰਮ੍ਰਿਤਸਰ, 2 ਅਗਸਤ (ਜੱਸ) - ਹਰਿਆਣਾ ਦੇ ਕੁਰੂਕਸ਼ੇਤਰ ਵਿਚ ਆਰ.ਐੱਸ.ਐੱਸ. ਨਾਲ ਸਬੰਧਿਤ ਕੁਝ ਲੋਕਾਂ ਵਲੋਂ ਸਿੱਖ ...
ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਦੀ ਮਰਯਾਦਾ ਦਾ ਖ਼ਿਆਲ ਰੱਖਣ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 2 ਅਗਸਤ (ਜੱਸ) - ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ...
ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਫਾਈਨਲ ਮੁਕਾਬਲੇ ਲਈ ਕੈਪਟਨ ਨੇ ਦਿੱਤੀਆਂ ਵਧਾਈਆਂ
. . .  1 day ago
ਚੰਡੀਗੜ੍ਹ, 2 ਅਗਸਤ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਉਸ ਦੇ ਫਾਈਨਲ ਮੁਕਾਬਲੇ ...
ਆਪਣੇ 'ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਦਾ ਬਿਆਨ ਆਇਆ ਸਾਹਮਣੇ
. . .  1 day ago
ਮੁੰਬਈ, 2 ਅਗਸਤ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਦੇ ਮਾਮਲੇ ਵਿਚ ਘਿਰੇ ਹੋਏ ਹਨ | ਹੁਣ ਸ਼ਿਲਪਾ ਸ਼ੈੱਟੀ ਨੇ ਇਸ ...
ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ
. . .  1 day ago
ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ) - ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਾਲ ਵਿਭਾਗ 'ਚ ਤੈਨਾਤ ਮਾਲ ਅਧਿਕਾਰੀ ਜਿਨ੍ਹਾਂ 'ਚ ਨਾਇਬ ਤਹਿਸੀਲਦਾਰ...
ਬਰਗਾੜੀ ਮੋਰਚਾ ਮਾਮਲਾ : ਮੁਤਵਾਜ਼ੀ ਜਥੇਦਾਰ ਭਾਈ ਮੰਡ ਨੇ ਦੋ ਕਾਂਗਰਸੀ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਸਪਸ਼ਟੀਕਰਨ ਦੇਣ ਲਈ ਦਿੱਤਾ ਇਕ ਹੋਰ ਮੌਕਾ
. . .  1 day ago
ਅੰਮ੍ਰਿਤਸਰ, 2 ਅਗਸਤ (ਜਸਵੰਤ ਸਿੰਘ ਜੱਸ) - ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੇਅਦਬੀ...
ਕੋਵੈਕਸਿਨ ਕੋਵਿਡ 19 ਦੇ ਡੈਲਟਾ ਪਲੱਸ ਰੂਪ ਵਿਰੁੱਧ ਪ੍ਰਭਾਵਸ਼ਾਲੀ - ਆਈ.ਸੀ.ਐਮ.ਆਰ.
. . .  1 day ago
ਨਵੀਂ ਦਿੱਲੀ, 2 ਅਗਸਤ - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦਾ ਅਧਿਐਨ ਕਹਿੰਦਾ ਹੈ ਕਿ ਕੋਵੈਕਸਿਨ ...
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਅਗਸਤ - ਪੈਗਾਸਸ ਮੀਡੀਆ ਰਿਪੋਰਟ 'ਤੇ ਚਰਚਾ ਦੀ ਮੰਗ ਕਰਦਿਆਂ ਵਿਰੋਧੀ ਧਿਰ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਅਗਸਤ - ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਖੇਤੀ ਕਾਨੂੰਨ ਰੱਦ ਕਰਨ...
3 ਅਗਸਤ ਨੂੰ ਗੁਰਨਾਮ ਸਿੰਘ ਚੜੂਨੀ ਕਰਨਗੇ ਦੁਆਬੇ ਦਾ ਦੌਰਾ
. . .  1 day ago
ਬੰਗਾ, 2 ਅਗਸਤ (ਜਸਬੀਰ ਸਿੰਘ ਨੂਰਪੁਰ ) - ਗੁਰਨਾਮ ਸਿੰਘ ਚੜੂਨੀ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਿਤੀ 03 ਅਗਸਤ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਏ...
ਬਿਕਰਮ ਮਜੀਠੀਆ ਵਲੋਂ ਵੀਡੀਓ ਕਾਲ ਰਾਹੀਂ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਅਜਨਾਲਾ, 2 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਟੋਕੀਓ ਉਲੰਪਿਕ ਵਿਚ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ...
ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਵਨ ਸਰੂਪ ਬੇਅਦਬੀ ਮਾਮਲਿਆਂ ਸਬੰਧੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਮੰਗ ਪੱਤਰ
. . .  1 day ago
ਅੰਮ੍ਰਿਤਸਰ, 2 ਅਗਸਤ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਵਨ ਸਰੂਪ ਬੇਅਦਬੀ ਮਾਮਲਿਆਂ ਸਬੰਧੀ ਡੇਰਾ ਮੁਖੀ, ਦੋਸ਼ੀਆਂ, ਸਿਆਸਤਦਾਨਾਂ,...
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 2 ਅਗਸਤ - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਸੰਸਦ ਦੇ ...
ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰਾਂ ਦੀ ਕੀਤੀ ਤਾਲਾਬੰਦੀ
. . .  1 day ago
ਲੁਧਿਆਣਾ, 2 ਅਗਸਤ (ਸਲੇਮਪੁਰੀ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤਾਇਨਾਤ ਡਾਕਟਰਾਂ ਵਲੋਂ ਮੰਗਾਂ ਨੂੰ ਲੈ ਕੇ ਸੂਬੇ ਦੇ ਸਮੂਹ ਜ਼ਿਲ੍ਹਿਆਂ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਿਵਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮੋਟਰਸਾਈਕਲ ਚੋਰੀ ਕਰਕੇ ਗਿਆ ਹੀ ਸੀ ਕਿ ਮੂਹਰੇ ਪੁਲਿਸ ਨੇ ਦਬੋਚ ਲਿਆ

ਨਵਾਂਸ਼ਹਿਰ, 15 ਮਈ (ਗੁਰਬਖਸ਼ ਸਿੰਘ ਮਹੇ)- ਨਵਾਂਸ਼ਹਿਰ ਦੇ ਸ਼ਹਿਰੀ ਹਲਕੇ 'ਚ ਇਕ ਅਜੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਹਾਲੇ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਹੀ ਗਿਆ ਸੀ ਕਿ ਮੂਹਰੇ ਪੁਲਿਸ ਕੁੜਿੱਕੀ 'ਚ ਫਸ ਗਿਆ | ਮਿਲੀ ਜਾਣਕਾਰੀ ਅਨੁਸਾਰ ਸਚਿਨ ਜਾਂਗੜਾ ਪੁੱਤਰ ਰੁਲੀਆ ਰਾਮ ਵਾਸੀ ਨੇੜੇ ਇੰਡੀਅਨ ਬੈਂਕ ਰੇਲਵੇ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਸ ਬਿਆਨ ਦਰਜ ਕਰਵਾਇਆ ਸੀ ਕਿ ਉਹ ਰੇਲਵੇ ਰੋਡ ਵਿਖੇ ਫ਼ਰਨੀਚਰ ਦੀ ਦੁਕਾਨ ਕਰਦਾ ਹੈ | ਉਸ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਮੋਟਰਸਾਈਕਲ ਨੰਬਰ ਪੀ.ਬੀ.32 ਕੇ 4322 ਰੰਗ ਕਾਲਾ ਮਾਰਕਾ ਸਪਲੈਂਡਰ ਆਪਣੇ ਘਰ ਦੇ ਪਿਛਲੇ ਪਾਸੇ ਲਗਾਇਆ ਸੀ ਤਾਂ ਵਕਤ ਕਰੀਬ ਸਵੇਰੇ ਸਾਢੇ 8 ਵਜੇ ਦਾ ਹੋਵੇਗਾ ਜਦੋਂ ਜਾ ਕੇ ਵੇਖਿਆ ਤਾਂ ਉਸ ਦਾ ਮੋਟਰਸਾਈਕਲ ਪਹਿਲੇ ਵਾਲੀ ਥਾਂ 'ਤੇ ਮੌਜੂਦ ਨਹੀਂ ਸੀ | ਉਸ ਨੇ ਆਖਿਆ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦਾ ਨਿਰੀਖਣ ਕਰਨ 'ਤੇ ਪਤਾ ਚੱਲਿਆ ਕਿ ਉਸ ਨੂੰ ਲਾਲ ਰੰਗ ਦੀ ਟੀ-ਸ਼ਰਟ ਵਾਲਾ ਨਾ-ਮਾਲੂਮ ਵਿਅਕਤੀ ਤਾਲਾ ਤੋੜ ਕੇ ਚੋਰੀ ਕਰਦਾ ਵਿਖਾਈ ਦੇ ਰਿਹਾ ਹੈ | ਉਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਤੌਰ 'ਤੇ ਭਾਲ ਕੀਤੀ ਪਰ ਮੋਟਰਸਾਈਕਲ ਨਹੀਂ ਮਿਲਿਆ | ਇੱਧਰ ਉਸ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਸਨ ਤਾਂ ਦੂਸਰੇ ਪਾਸੇ ਥਾਣਾ ਸਿਟੀ ਨਵਾਂਸ਼ਹਿਰ ਦੇ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਅਵਤਾਰ ਸਿੰਘ, ਜਰਨੈਲ ਸਿੰਘ, ਮੋਹਿਤ ਕੁਮਾਰ ਅਤੇ ਸੰਦੀਪ ਕੁਮਾਰ ਸਾਰੇ ਸੀਨੀਅਰ ਸਿਪਾਹੀਆਂ ਸਮੇਤ ਪਿੰਡ ਬੇਗਮਪੁਰ ਦੇ ਗੇਟ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਕਿ ਨਵਾਂਸ਼ਹਿਰ ਵਲੋਂ ਚੋਰੀ ਕਰਕੇ ਮੋਟਰਸਾਈਕਲ ਲਿਜਾ ਰਹੇ ਉਕਤ ਵਿਅਕਤੀ ਨੂੰ ਮੋਟਰਸਾਈਕਲ ਦੇ ਕਾਗ਼ਜ਼ ਚੈੱਕ ਕਰਨ ਲਈ ਰੋਕਿਆ ਤਾਂ ਪੁੱਛ-ਗਿੱਛ ਦੌਰਾਨ ਉਕਤ ਮੋਟਰਸਾਈਕਲ ਚੋਰੀ ਕੀਤਾ ਹੋਇਆ ਪਾਇਆ ਗਿਆ | ਪੁਲਿਸ ਵਲੋਂ ਉਸ ਤੋਂ ਪਹਿਲੇ ਦਰਜ ਕੀਤੇ ਮੁਕੱਦਮਾ ਨੰਬਰ 127 'ਚ ਉਸ ਦੀ ਗਿ੍ਫ਼ਤਾਰੀ ਪਾ ਦਿੱਤੀ ਗਈ | ਪੁਲਿਸ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਗੁਰਦੀਪ ਉਰਫ਼ ਰਵੀ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਪੱਲੀਆਂ ਖ਼ੁਰਦ ਵਜੋਂ ਹੋਈ ਹੈ | ਪੁਲਿਸ ਵਲੋਂ ਉਕਤ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਇਕ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ |

ਸਰਕਾਰਾਂ ਪਾਬੰਦੀਆਂ ਦੀ ਸਖ਼ਤੀ ਦੇ ਨਾਲ-ਨਾਲ ਲੋਕਾਂ ਦੀ ਪੁਕਾਰ ਵੀ ਸੁਣਨ - ਸਰਹਾਲ

ਮੁਕੰਦਪੁਰ, 15 ਮਈ (ਦੇਸ ਰਾਜ ਬੰਗਾ)-ਕੋਰੋਨਾ ਮਹਾਂਮਾਰੀ ਤੋਂ ਨਿਯਾਤ ਪਾਉਣ ਵਾਸਤੇ ਸਰਕਾਰਾਂ ਵਲੋਂ ਕੀਤੇ ਜਾਂਦੇ ਉਪਰਾਲੇ ਨਿਰੇ ਸਖ਼ਤੀ ਦੇ ਪ੍ਰਭਾਵ ਹੀ ਦਿਖਾਈ ਦੇ ਰਹੇ ਹਨ | ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਪਾਬੰਦੀਆਂ ਨਿਰਧਾਰਿਤ ਨਹੀਂ ਕੀਤੀਆਂ ਜਾ ਰਹੀਆਂ | ...

ਪੂਰੀ ਖ਼ਬਰ »

ਫਰਾਲੇ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ- ਕੈਪਟਨ ਮਹਿੰਦਰ ਸਿੰਘ

ਸੰਧਵਾਂ, 15 ਮਈ (ਪ੍ਰੇਮੀ ਸੰਧਵਾਂ) - ਗ੍ਰਾਮ ਪੰਚਾਇਤ ਫਰਾਲਾ ਵਲੋਂ ਪਿੰਡ ਦਾ ਵਿਕਾਸ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਪਿੰਡ ਨੂੰ ਵਧੀਆ ਦਿਖ ਪ੍ਰਦਾਨ ਕੀਤੀ ਜਾ ਸਕੇ | ਸਰਪੰਚ ਕੈਪਟਨ ਮਹਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ 'ਚ ...

ਪੂਰੀ ਖ਼ਬਰ »

ਸੁਰਜੀਤ ਸਿੰਘ ਮੁਜੱਫਰਪੁਰ ਦੋਆਬਾ ਜ਼ੋਨ ਦੇ ਜਨਰਲ ਸਕੱਤਰ ਨਿਯੁਕਤ

ਉਸਮਾਨਪੁਰ, 15 ਮਈ (ਸੰਦੀਪ ਮਝੂਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ, ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ ਦੇ ਦਿਸ਼ਾ-ਨਿਰਦੇਸ਼ਾਂ ਤੇ ਦੋਆਬਾ ਜ਼ੋਨ ਪ੍ਰਧਾਨ ਬੀ.ਸੀ.ਵਿੰਗ ਭਲਵਾਨ ਭੁਪਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਮਾਸਕ ਵਾਲੇ 875 ਵਿਅਕਤੀਆਂ ਦੇ ਕਰਵਾਏ ਕੋਵਿਡ ਟੈੱਸਟ, 63 ਦੇ ਕੀਤੇ ਚਲਾਨ

ਨਵਾਂਸ਼ਹਿਰ, 15 ਮਈ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਜ਼ਿਲ੍ਹੇ ...

ਪੂਰੀ ਖ਼ਬਰ »

ਜੰਡਿਆਲਾ ਵਿਖੇ ਖੇਤਾਂ ਵਿਚਲੇ ਖੂਹ 'ਚੋਂ ਮਿਲੀ ਵਿਅਕਤੀ ਦੀ ਲਾਸ਼

ਕਟਾਰੀਆਂ, 15 ਮਈ (ਨਵਜੋਤ ਸਿੰਘ ਜੱਖੂ) - ਬੰਗਾ ਨੇੜੇ ਪਿੰਡ ਜੰਡਿਆਲਾ 'ਚ ਬੀਤੀ ਰਾਤ ਖੇਤਾਂ ਵਿਚਲੇ ਖੂਹ 'ਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ | ਪਿੰਡ ਦੇ ਸਰਪੰਚ ਇੰਦਰਜੀਤ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ 'ਚ ਖੂਹ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪ੍ਰਤੀ ਆਟੋ ਦੇਵੇ 10 ਹਜ਼ਾਰ ਰੁਪਏ ਸਹਾਇਤਾ-ਆਟੋ ਯੂਨੀਅਨ

ਨਵਾਂਸ਼ਹਿਰ, 15 ਮਈ (ਗੁਰਬਖਸ਼ ਸਿੰਘ ਮਹੇ)- ਅੱਜ ਇੱਥੇ ਨਿਊ ਆਟੋ ਵਰਕਰਜ਼ ਯੂਨੀਅਨ ਨਵਾਂਸ਼ਹਿਰ ਵਲੋਂ ਮੀਟਿੰਗ ਕਰਕੇ ਪੰਜਾਬ ਸਰਕਾਰ ਕੋਲੋਂ ਪ੍ਰਤੀ ਆਟੋ 10 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ...

ਪੂਰੀ ਖ਼ਬਰ »

ਭੱਦੀ-ਬਲਾਚੌਰ ਮੁੱਖ ਸੜਕ 'ਤੇ ਓਵਰ ਲੋਡ ਲੱਦੇ ਵਾਹਨ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਭੱਦੀ, 15 ਮਈ (ਨਰੇਸ਼ ਧੌਲ)- ਇਲਾਕੇ ਅੰਦਰ ਲੱਕੜ, ਤੂੜੀ, ਮਿੱਟੀ ਆਦਿ ਓਵਰ ਲੋਡ ਲੱਦੇ ਵਾਹਨ ਅਕਸਰ ਹੀ ਵੇਖੇ ਜਾ ਸਕਦੇ ਹਨ ਜੋ ਹਰ ਵੇਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਜਾਪਦੇ ਹਨ | ਸਵੇਰੇ ਲਗ-ਪਗ 5 ਵਜੇ ਤੋਂ ਨੂਰਪੁਰ ਬੇਦੀ ਅਤੇ ਹੋਰ ਵੱਖ-ਵੱਖ ਇਲਾਕੇ ਦੇ ਪਿੰਡਾਂ ਵਿਚੋਂ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਦਿੱਲੀ ਕਿਸਾਨ ਮੋਰਚੇ ਲਈ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਰਵਾਨਾ

ਬਲਾਚੌਰ, 15 ਮਈ (ਸ਼ਾਮ ਸੁੰਦਰ ਮੀਲੂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਬਲਾਚੌਰ ਵਿਧਾਨਸਭਾ ਹਲਕੇ ਤੋਂ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਦਿੱਲੀ ਮੋਰਚੇ ਲਈ ਰਵਾਨਾ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 56 ਨਵੇਂ ਮਾਮਲੇ, 4 ਮੌਤਾਂ

ਨਵਾਂਸ਼ਹਿਰ, 15 ਮਈ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 56 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਜਦ ਕਿ 68 ਸਾਲਾ ਔਰਤ, 68 ਸਾਲਾ ਪੁਰਸ਼, 75 ਸਾਲਾ ਔਰਤ ਅਤੇ 62 ਸਾਲਾ ਔਰਤ ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਸਨ ਦੀ ਅੱਜ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਮੁੱਖ ਸ਼ਖ਼ਸੀਅਤਾਂ ਦਾ ਤੁਰ ਜਾਣਾ ਸਰਕਾਰ ਦੇ ਪ੍ਰਬੰਧਾਂ ਦੀ ਘਾਟ-ਕਾ. ਨੂਰਪੁਰੀ

ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਮਹਾਂਮਾਰੀ ਨੇ ਜਿਥੇ ਅਮਰੀਕਾ ਵਰਗੇ ਤਾਕਤਵਰ ਦੇਸ਼ ਨੂੰ ਅੱਗੇ ਲਾ ਲਿਆ ਹੈ ਉਥੇ ਯੂਰਪ ਤੇ ਏਸ਼ੀਆ ਵਰਗੇ ਖਿਤੇ ਦੇ ਦੇਸ਼ਾਂ ਨੂੰ ਵੀ ਨਹੀ ਛੱਡਿਆ ਤੇ ਭਾਰਤ ਵਰਗੇ ਦੇਸ਼ ਵਿਚ ਵੀ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਇਸ ...

ਪੂਰੀ ਖ਼ਬਰ »

ਕਮਲਜੀਤ ਕੌਰ ਮੱੁਖ ਅਧਿਆਪਕਾ ਨੇ ਸਰਕਾਰੀ ਹਾਈ ਸਕੂਲ ਪੋਜੇਵਾਲ ਦਾ ਅਹੁਦਾ ਸੰਭਾਲਿਆ

ਪੋਜੇਵਾਲ ਸਰਾਂ, 15 ਮਈ (ਨਵਾਂਗਰਾਈਾ) - ਕਮਲਜੀਤ ਕੌਰ ਮੱੁਖ ਅਧਿਆਪਕਾ ਨੇ ਅੱਜ ਸਰਕਾਰੀ ਹਾਈ ਸਕੂਲ ਪੋਜੇਵਾਲ ਦਾ ਕਾਰਜ ਭਾਰ ਸੰਭਾਲ ਲਿਆ ਹੈ | ਕਮਲਜੀਤ ਕੌਰ ਸਰਕਾਰੀ ਹਾਈ ਸਕੂਲ ਰੋੜਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਦਲੀ ਕਰਵਾ ਕੇ ਇਥੇ ਆਏ ਹਨ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਦੇ ਮਾੜੇ ਵਤੀਰੇ ਤੋਂ ਹਰ ਵਰਗ ਦੁਖੀ-ਬਲਵੰਤ ਸਿੰਘ ਲਾਦੀਆਂ

ਕਟਾਰੀਆ, 15 ਮਈ (ਨਵਜੋਤ ਸਿੰਘ ਜੱਖੂ)-ਕੇਂਦਰ ਅਤੇ ਪੰਜਾਬ ਸਰਕਾਰ ਦੇ ਗਲਤ ਰਵੱਈਏ ਕਾਰਨ ਹਰ ਵਰਗ ਦੁਖੀ ਹੈ ਅਤੇ ਹਰ ਪਾਸੇ ਅਫਰਾ-ਤਫਰੀ ਦਾ ਮਾਹੌਲ ਬਣਿਆ ਹੋਇਆ ਹੈ | ਇਹ ਵਿਚਾਰ ਪ੍ਰੈੱਸ ਵਾਰਤਾ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਲਾਦੀਆਂ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਹੱਕ 'ਚ ਮਜਾਰੀ ਟੋਲ ਪਲਾਜ਼ਾ 'ਤੇ ਧਰਨਾ

ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ: ਨੰ: 295) ਦੇ ਵਰਕਰਾਂ ਵਲੋਂ ਮਜਾਰੀ ਟੋਲ ਪਲਾਜ਼ਾ 'ਤੇ ਅਣਮਿਥੇ ਸਮੇਂ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ਤੇ ਬੈਠੇ ਕਿਸਾਨਾਂ ਦੀ ਹਮਾਇਤ ਵਿਚ ਧਰਨਾ ...

ਪੂਰੀ ਖ਼ਬਰ »

ਸੰਸਾਰ ਪਰਿਵਾਰ ਦਿਵਸ ਮੌਕੇ ਕੀਤਾ ਖ਼ੂਨਦਾਨ

ਨਵਾਂਸ਼ਹਿਰ, 15 ਮਈ (ਗੁਰਬਖਸ਼ ਸਿੰਘ ਮਹੇ)- ਅੱਜ 'ਸੰਸਾਰ ਪਰਿਵਾਰ ਦਿਵਸ' ਮੌਕੇ ਸਰਬਜੀਤ ਸਿੰਘ (ਅਸ਼ੀ) ਲਗਾਤਾਰ ਖ਼ੂਨਦਾਨੀ ਨੇ ਆਪਣੇ ਸਪੁੱਤਰ ਜਸ਼ਨਪ੍ਰੀਤ ਸਿੰਘ ਨਾਲ ਖ਼ੂਨਦਾਨ ਭਵਨ, ਰਾਹੋਂ ਰੋਡ ਨਵਾਂਸ਼ਹਿਰ ਵਿਖੇ ਖ਼ੂਨਦਾਨ ਕੀਤਾ | ਜਸ਼ਨਪ੍ਰੀਤ ਸਿੰਘ ਨੇ ਪਹਿਲੀ ...

ਪੂਰੀ ਖ਼ਬਰ »

ਭਟੋਆ ਗੋਤ ਦੇ ਜਠੇਰਿਆਂ ਦਾ ਮੇਲਾ ਮੁਲਤਵੀ

ਜਾਡਲਾ, 15 ਮਈ (ਬੱਲੀ)- ਭਟੋਆ ਗੋਤ ਦੇ ਜਠੇਰਿਆਂ ਦਾ 20 ਮਈ ਨੂੰ ਪਿੰਡ ਉਟਾਲ (ਜਾਡਲਾ) ਵਿਖੇ ਹੋਣ ਵਾਲਾ ਮੇਲਾ ਕੋਰੋਨਾ ਬਿਮਾਰੀ ਕਾਰਨ ਸਿਹਤ ਵਿਭਾਗ ਅਤੇ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਜਠੇਰਾ ਕਮੇਟੀ ਦੇ ਬੁਲਾਰੇ ਗੁਰਦੇਵ ...

ਪੂਰੀ ਖ਼ਬਰ »

ਮੁਹੱਲੇ 'ਚ ਖੜ੍ਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਸੜੋਆ, 15 ਮਈ (ਨਾਨੋਵਾਲੀਆ) - ਪੰਜਾਬ ਨੈਸ਼ਨਲ ਬੈਂਕ ਸ਼ਾਖਾ ਸੜੋਆ ਅਤੇ ਡਾਕਘਰ ਸੜੋਆ ਵਾਲੀ ਗਲੀ 'ਚ ਪਿਛਲੇ ਕਈ ਹਫ਼ਤਿਆਂ ਤੋਂ ਖੜ੍ਹੇ ਗੰਦੇ ਪਾਣੀ ਕਾਰਨ ਕਿਸੇ ਸਮੇਂ ਵੀ ਕੋਈ ਬਿਮਾਰੀ ਫੈਲ ਸਕਦੀ ਹੈ, ਇਸ ਗੰਦੇ ਪਾਣੀ ਤੋਂ ਪੈਦਾ ਹੋ ਰਹੀ ਬਦਬੂ ਕਾਰਨ ਇਨ੍ਹਾਂ ਅਦਾਰਿਆਂ'ਚ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਵਲੋਂ ਅਰਥੀ ਫ਼ੂਕ ਮੁਜ਼ਾਹਰਾ ਭਲਕੇ

ਨਵਾਂਸ਼ਹਿਰ, 15 ਮਈ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਲਗਾਤਾਰ ਉਜਾੜਾ ਕਰਨ, ਸਿੱਖਿਆ ਮੰਤਰੀ ਵਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਇਨਕਾਰੀ ਹੋਣ ਦੇ ਰੋਸ ਵਜੋਂ, ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ...

ਪੂਰੀ ਖ਼ਬਰ »

ਬਲਾਚੌਰ ਤੋਂ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਦੇ 'ਪੰਜਾਬ ਫਾਈਟਸ ਕੋਰੋਨਾ' ਮੁਹਿੰਮ 'ਤੇ ਪਿਆ ਭਾਰੂ

ਬਲਾਚੌਰ, 15 ਮਈ (ਸ਼ਾਮ ਸੁੰਦਰ ਮੀਲੂ)-ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫ਼ਤਿਹ ਦਾ ਨਾਅਰਾ ਦੇ ਕੇ ਕੋਰੋਨਾ ਪੀੜਤ ਮਰੀਜ਼ਾਂ ਲਈ 'ਮਿਸ਼ਨ ਫ਼ਤਿਹ' 'ਪੰਜਾਬ ਫਾਈਟਸ ਕੋਰੋਨਾ' ਫ਼ਤਿਹ ਕਿੱਟ ਹਰ ਸਰਕਾਰੀ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਹੋਇਆ ਖ਼ੂਨੀ ਬਵਾਸੀਰ ਦਾ ਸਫਲ ਆਪ੍ਰੇਸ਼ਨ

ਨਵਾਂਸ਼ਹਿਰ, 15 ਮਈ (ਗੁਰਬਖਸ਼ ਸਿੰਘ ਮਹੇ)-ਲਹਿਰੀ ਸ਼ਾਹ ਮੰਦਰ ਰੋਡ ਨਜ਼ਦੀਕ ਡਾ: ਸਰਦਾਨਾ ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਗੋਡਿਆਂ, ਰੀੜ੍ਹ ਦਾ ਦਰਦ, ਸੈਟੀਕਾ ਪੇਨ, ਡਿਸਕ ਸਮੱਸਿਆ, ਬਵਾਸੀਰ ਅਤੇ ਦਮੇ ਦੇ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਰਿਹਾ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਮੌਤ 'ਤੇ ਸੋਗ ਦੀ ਲਹਿਰ

ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਮੌਤ 'ਤੇ ਖਟਕੜ ਕਲਾਂ ਵਿਖੇ ਸੋਗ ਦੀ ਲਹਿਰ ਛਾ ਗਈ | ਸ਼ਹੀਦ ਭਗਤ ਸਿੰਘ ਦੇ ਘਰ ਵੱਖ-ਵੱਖ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਅਭੈ ਸਿੰਘ ਸੰਧੂ ਦੀ ਮੌਤ 'ਤੇ ਦੁੱਖ ਦਾ ...

ਪੂਰੀ ਖ਼ਬਰ »

ਬੰਗਾ-ਗੋਪਾਲਪੁਰ ਡਰੇਨ ਨੂੰ ਪੱਕਾ ਕਰਨ ਸਬੰਧੀ ਵਫ਼ਦ ਪੱਲੀ ਝਿੱਕੀ ਨੂੰ ਮਿਲਿਆ

ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ-ਗੋਪਾਲਪੁਰ ਡਰੇਨ ਜੋ ਕਈ ਪਿੰਡਾਂ ਵਿਚੋਂ ਗੁਜਰਦੀ ਹੈ ਇਸ ਦੀ ਹਾਲਤ ਨਰਕ ਰੂਪੀ ਕੁੰਡ ਵਾਲੀ ਬਣੀ ਹੋਈ ਹੈ | ਇਸ ਡਰੇਨ ਦੀ ਸਫ਼ਾਈ ਅਤੇ ਇਸ ਨੂੰ ਪੱਕਾ ਕਰਵਾਉਣ ਸਬੰਧੀ ਵੱਖ-ਵੱਖ ਪਿੰਡਾਂ ਦਾ ਵਫ਼ਦ ਸਤਵੀਰ ਸਿੰਘ ਪੱਲੀ ਝਿੱਕੀ ...

ਪੂਰੀ ਖ਼ਬਰ »

ਸੇਵਾ, ਸਿਮਰਨ ਤੇ ਦਾਨ ਦਾ ਮਾਰਗ ਅਪਣਾਉਣ ਨਾਲ ਹੀ ਮਨੁੱਖੀ ਜਾਮੇ ਦਾ ਅਸਲ ਮਨੋਰਥ ਪੂਰਾ ਹੋ ਸਕਦੇ-ਆਚਾਰੀਆ ਚੇਤਨਾ ਨੰਦ ਭੂਰੀਵਾਲੇ

ਟੱਪਰੀਆਂ ਖੁਰਦ, 15 ਮਈ (ਸ਼ਾਮ ਸੁੰਦਰ ਮੀਲੂ)-ਸੰਸਾਰ ਤੇ ਰਹਿੰਦਿਆਂ ਸਾਨੂੰ ਨਿਸ਼ਕਾਮੀ ਕਰਮ ਕਰਨੇ ਚਾਹੀਦੇ ਹਨ ਨਾ ਕਿ ਪਾਖੰਡਵਾਦ 'ਚ ਫਸ ਕੇ ਆਪਣਾ ਅਨਮੋਲ ਜੀਵਨ ਬੇਅਰਥ ਗੁਆਉਣਾ ਚਾਹੀਦਾ ਹੈ | ਜੀਵਨ ਅੰਦਰ ਸੇਵਾ, ਸਿਮਰਨ ਤੇ ਦਾਨ ਦਾ ਮਾਰਗ ਅਪਣਾਉਣ ਨਾਲ ਹੀ ਮਨੁੱਖੀ ...

ਪੂਰੀ ਖ਼ਬਰ »

ਸੇਵਾ, ਸਿਮਰਨ ਤੇ ਦਾਨ ਦਾ ਮਾਰਗ ਅਪਣਾਉਣ ਨਾਲ ਹੀ ਮਨੁੱਖੀ ਜਾਮੇ ਦਾ ਅਸਲ ਮਨੋਰਥ ਪੂਰਾ ਹੋ ਸਕਦੇ-ਆਚਾਰੀਆ ਚੇਤਨਾ ਨੰਦ ਭੂਰੀਵਾਲੇ

ਟੱਪਰੀਆਂ ਖੁਰਦ, 15 ਮਈ (ਸ਼ਾਮ ਸੁੰਦਰ ਮੀਲੂ)-ਸੰਸਾਰ ਤੇ ਰਹਿੰਦਿਆਂ ਸਾਨੂੰ ਨਿਸ਼ਕਾਮੀ ਕਰਮ ਕਰਨੇ ਚਾਹੀਦੇ ਹਨ ਨਾ ਕਿ ਪਾਖੰਡਵਾਦ 'ਚ ਫਸ ਕੇ ਆਪਣਾ ਅਨਮੋਲ ਜੀਵਨ ਬੇਅਰਥ ਗੁਆਉਣਾ ਚਾਹੀਦਾ ਹੈ | ਜੀਵਨ ਅੰਦਰ ਸੇਵਾ, ਸਿਮਰਨ ਤੇ ਦਾਨ ਦਾ ਮਾਰਗ ਅਪਣਾਉਣ ਨਾਲ ਹੀ ਮਨੁੱਖੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX