ਤਾਜਾ ਖ਼ਬਰਾਂ


ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਫੁਹਾਰਾ ਸਥਾਪਿਤ
. . .  1 day ago
ਤਲਵੰਡੀ ਸਾਬੋ , 2 ਅਗਸਤ (ਰਣਜੀਤ ਸਿੰਘ ਰਾਜੂ)- ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਾਰਕ ਵਿਖੇ ਇਕ ...
ਟੋਕੀਓ ਓਲੰਪਿਕ : ਡਿਸਕਸ ਥਰੋਅ ਵਿਚ ਅਮਰੀਕਾ ਦੀ ਵੈਲਰੀ ਨੇ ਜਿੱਤਿਆ ਸੋਨੇ ਦਾ ਤਗ਼ਮਾ
. . .  1 day ago
ਟੋਕੀਓ ਓਲੰਪਿਕ : ਡਿਸਕਸ ਥ੍ਰੋਅ ਵਿਚ ਕਮਲਪ੍ਰੀਤ ਕੌਰ ਛੇਵੇਂ ਸਥਾਨ 'ਤੇ ਰਹੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਵੈੱਬ ਚੈਨਲ 'ਰੰਗਲਾ ਪੰਜਾਬ', ਨੌਜਵਾਨ ਪੀੜੀ ਦੀ ਪ੍ਰਤਿਭਾ ਹੋਵੇਗੀ ਉਤਸ਼ਾਹਿਤ
. . .  1 day ago
ਚੰਡੀਗੜ੍ਹ, 2 ਅਗਸਤ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਸੂਬੇ ਦੀ ਨੌਜਵਾਨ ਪੀੜੀ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚੋਂ ਅੱਵਲ ਰਹੀ ਜੈਸਮੀਨ ਕੌਰ ਦਾ ਅਕਾਲੀ ਦਲ ਵਲੋਂ ਸਨਮਾਨ
. . .  1 day ago
ਮਮਦੋਟ, 2 ਅਗਸਤ (ਸੁਖਦੇਵ ਸਿੰਘ ਸੰਗਮ ) - ਸੀ. ਬੀ. ਐੱਸ. ਈ. ਬੋਰਡ ਵਲੋਂ ਹਾਲ ਹੀ ਵਿਚ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਈ. ਰੂਪੀ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ, 2 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈ. ਰੂਪੀ ਵਾਊਚਰ ਦੀ ਸ਼ੁਰੂਆਤ ਕੀਤੀ ਹੈ | ਈ. ਰੂਪੀ ਇਕ ਡਿਜੀਟਲ ਪਲੇਟਫ਼ਾਰਮ...
ਗੈਂਗਸਟਰ ਪ੍ਰੀਤ ਸੇਖੋਂ ਤੇ ਨਿੱਕਾ ਖੰਡੂਰੀਆ ਨੂੰ ਮਾਣਯੋਗ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 2 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਦਿਨੀਂ ਕਸਬਾ ਚਮਿਆਰੀ ਤੋਂ ਭਾਰੀ ਮਾਤਰਾ 'ਚ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ...
ਬਲਵੰਤ ਸਿੰਘ ਰਾਮੂਵਾਲੀਆ ਨੇ ਭਾਜਪਾ ਵਿਚ ਸ਼ਾਮਿਲ ਹੋਈ ਧੀ ਅਮਨਜੋਤ ਕੌਰ ਨਾਲ ਤੋੜੇ ਸਾਰੇ ਸਬੰਧ
. . .  1 day ago
ਐੱਸ. ਏ. ਐੱਸ. ਨਗਰ, 2 ਅਗਸਤ (ਕੇ. ਐੱਸ. ਰਾਣਾ) - ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਬੀ. ਜੇ. ਪੀ. 'ਚ ਸ਼ਾਮਿਲ...
ਵੀਰ ਸਿੰਘ ਲੋਪੋਕੇ ਵਲੋਂ ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਨੂੰ ਵਧਾਈਆਂ
. . .  1 day ago
ਓਠੀਆਂ, 2 ਅਗਸਤ ( ਗੁਰਵਿੰਦਰ ਸਿੰਘ ਛੀਨਾ) - ਸੀਨੀਅਰ ਅਕਾਲੀ ਦਲ ਦੇ ਆਗੂ ਵੀਰ ਸਿੰਘ ਲੋਪੋਕੇ ਵਲੋਂ ਟੋਕੀਓ ਵਿਚ ਹੋ ਰਹੀਆਂ...
ਪੰਜਾਬੀ ਯੂਨੀਵਰਸਿਟੀ ਵਿਚ ਕੇਂਦਰੀ ਫ਼ੰਡਾਂ ਦੇ ਹੋਏ ਘਪਲੇ ਵਿਚ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਪਟਿਆਲਾ, 2 ਅਗਸਤ (ਕੁਲਵੀਰ ਸਿੰਘ ਧਾਲੀਵਾਲ ) - ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਦਿਨੀਂ ਕੇਂਦਰੀ ਫ਼ੰਡਾਂ ਵਿਚ ਹੋਏ ਘਪਲੇ ਦਾ ਮਾਮਲਾ ਸਾਹਮਣੇ ...
ਉਲੰਪਿਕ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 2 ਅਗਸਤ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਲੰਪਿਕ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੁਰੂਕਸ਼ੇਤਰ ਵਿਚ ਆਰ.ਐੱਸ.ਐੱਸ. ਦੇ ਲੋਕਾਂ ਵਲੋਂ ਕਕਾਰਾਂ ਦੀ ਤੌਹੀਨ ਦਾ ਲਿਆ ਸਖ਼ਤ ਨੋਟਿਸ
. . .  1 day ago
ਅੰਮ੍ਰਿਤਸਰ, 2 ਅਗਸਤ (ਜੱਸ) - ਹਰਿਆਣਾ ਦੇ ਕੁਰੂਕਸ਼ੇਤਰ ਵਿਚ ਆਰ.ਐੱਸ.ਐੱਸ. ਨਾਲ ਸਬੰਧਿਤ ਕੁਝ ਲੋਕਾਂ ਵਲੋਂ ਸਿੱਖ ...
ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਦੀ ਮਰਯਾਦਾ ਦਾ ਖ਼ਿਆਲ ਰੱਖਣ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 2 ਅਗਸਤ (ਜੱਸ) - ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ...
ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਫਾਈਨਲ ਮੁਕਾਬਲੇ ਲਈ ਕੈਪਟਨ ਨੇ ਦਿੱਤੀਆਂ ਵਧਾਈਆਂ
. . .  1 day ago
ਚੰਡੀਗੜ੍ਹ, 2 ਅਗਸਤ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਉਸ ਦੇ ਫਾਈਨਲ ਮੁਕਾਬਲੇ ...
ਆਪਣੇ 'ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਦਾ ਬਿਆਨ ਆਇਆ ਸਾਹਮਣੇ
. . .  1 day ago
ਮੁੰਬਈ, 2 ਅਗਸਤ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਦੇ ਮਾਮਲੇ ਵਿਚ ਘਿਰੇ ਹੋਏ ਹਨ | ਹੁਣ ਸ਼ਿਲਪਾ ਸ਼ੈੱਟੀ ਨੇ ਇਸ ...
ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ
. . .  1 day ago
ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ) - ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਾਲ ਵਿਭਾਗ 'ਚ ਤੈਨਾਤ ਮਾਲ ਅਧਿਕਾਰੀ ਜਿਨ੍ਹਾਂ 'ਚ ਨਾਇਬ ਤਹਿਸੀਲਦਾਰ...
ਬਰਗਾੜੀ ਮੋਰਚਾ ਮਾਮਲਾ : ਮੁਤਵਾਜ਼ੀ ਜਥੇਦਾਰ ਭਾਈ ਮੰਡ ਨੇ ਦੋ ਕਾਂਗਰਸੀ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਸਪਸ਼ਟੀਕਰਨ ਦੇਣ ਲਈ ਦਿੱਤਾ ਇਕ ਹੋਰ ਮੌਕਾ
. . .  1 day ago
ਅੰਮ੍ਰਿਤਸਰ, 2 ਅਗਸਤ (ਜਸਵੰਤ ਸਿੰਘ ਜੱਸ) - ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੇਅਦਬੀ...
ਕੋਵੈਕਸਿਨ ਕੋਵਿਡ 19 ਦੇ ਡੈਲਟਾ ਪਲੱਸ ਰੂਪ ਵਿਰੁੱਧ ਪ੍ਰਭਾਵਸ਼ਾਲੀ - ਆਈ.ਸੀ.ਐਮ.ਆਰ.
. . .  1 day ago
ਨਵੀਂ ਦਿੱਲੀ, 2 ਅਗਸਤ - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦਾ ਅਧਿਐਨ ਕਹਿੰਦਾ ਹੈ ਕਿ ਕੋਵੈਕਸਿਨ ...
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਅਗਸਤ - ਪੈਗਾਸਸ ਮੀਡੀਆ ਰਿਪੋਰਟ 'ਤੇ ਚਰਚਾ ਦੀ ਮੰਗ ਕਰਦਿਆਂ ਵਿਰੋਧੀ ਧਿਰ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਅਗਸਤ - ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਖੇਤੀ ਕਾਨੂੰਨ ਰੱਦ ਕਰਨ...
3 ਅਗਸਤ ਨੂੰ ਗੁਰਨਾਮ ਸਿੰਘ ਚੜੂਨੀ ਕਰਨਗੇ ਦੁਆਬੇ ਦਾ ਦੌਰਾ
. . .  1 day ago
ਬੰਗਾ, 2 ਅਗਸਤ (ਜਸਬੀਰ ਸਿੰਘ ਨੂਰਪੁਰ ) - ਗੁਰਨਾਮ ਸਿੰਘ ਚੜੂਨੀ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਿਤੀ 03 ਅਗਸਤ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਏ...
ਬਿਕਰਮ ਮਜੀਠੀਆ ਵਲੋਂ ਵੀਡੀਓ ਕਾਲ ਰਾਹੀਂ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਅਜਨਾਲਾ, 2 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਟੋਕੀਓ ਉਲੰਪਿਕ ਵਿਚ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ...
ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਵਨ ਸਰੂਪ ਬੇਅਦਬੀ ਮਾਮਲਿਆਂ ਸਬੰਧੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਮੰਗ ਪੱਤਰ
. . .  1 day ago
ਅੰਮ੍ਰਿਤਸਰ, 2 ਅਗਸਤ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਵਨ ਸਰੂਪ ਬੇਅਦਬੀ ਮਾਮਲਿਆਂ ਸਬੰਧੀ ਡੇਰਾ ਮੁਖੀ, ਦੋਸ਼ੀਆਂ, ਸਿਆਸਤਦਾਨਾਂ,...
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 2 ਅਗਸਤ - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਸੰਸਦ ਦੇ ...
ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰਾਂ ਦੀ ਕੀਤੀ ਤਾਲਾਬੰਦੀ
. . .  1 day ago
ਲੁਧਿਆਣਾ, 2 ਅਗਸਤ (ਸਲੇਮਪੁਰੀ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤਾਇਨਾਤ ਡਾਕਟਰਾਂ ਵਲੋਂ ਮੰਗਾਂ ਨੂੰ ਲੈ ਕੇ ਸੂਬੇ ਦੇ ਸਮੂਹ ਜ਼ਿਲ੍ਹਿਆਂ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਿਵਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਸੰਪਾਦਕੀ

ਦਰਿੰਦਗੀ!

ਸਮਾਜ ਵਿਚ ਕਈ ਵਾਰ ਮਨੁੱਖੀ ਹਵਸ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ। ਅਜਿਹੀ ਦਰਿੰਦਗੀ ਦੇ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦੇ ਹਨ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਹੁੰਦੇ ਹਨ। ਅਜਿਹੀ ਹੀ ਦਿਲ ਦਹਿਲਾਉਣ ਵਾਲੀ ਇਕ ਘਟਨਾ ਪਿਛਲੇ ਦਿਨੀਂ ਹਰਿਆਣਾ ਦੇ ਪਲਵਲ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਰਾਮਗੜ੍ਹ ਵਾਸੀ ਇਕ ਨੌਜਵਾਨ ਨੇ ਹਰਿਆਣਾ ਸਰਹੱਦ ਨੇੜੇ ਦਿੱਲੀ ਦੇ ਬਦਰਪੁਰ ਇਲਾਕੇ ਦੀ ਇਕ ਲੜਕੀ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਬਣਾਈ। ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਮਿਲਣ ਲਈ ਬੁਲਾਇਆ ਅਤੇ ਉਸ ਤੋਂ ਬਾਅਦ ਉਸ ਨੂੰ ਪਿੰਡ ਦੇ ਟਿਊਬਵੈੱਲ 'ਤੇ ਲੈ ਗਿਆ, ਜਿਥੇ ਬੈਠੇ ਕਈ ਲੋਕਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਬਾਅਦ ਵਿਚ ਲੜਕੀ ਵਲੋਂ ਥਾਣੇ ਵਿਚ ਰਿਪੋਰਟ ਦਰਜ ਕਰਵਾਉਣ ਤੋਂ ਪਿੱਛੋਂ ਮੁੱਖ ਦੋਸ਼ੀ ਨੂੰ ਤਾਂ ਪੁਲਿਸ ਵਲੋਂ ਫੜ ਲਿਆ ਗਿਆ ਪਰ ਦੂਸਰੇ ਹਾਲੇ ਵੀ ਭਗੌੜੇ ਹਨ।
ਦੁੱਖ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਘਿਰੀ ਹੋਈ ਲੜਕੀ ਨਾਲ ਦਰਜਨਾਂ ਬੰਦਿਆਂ ਵਲੋਂ ਲਗਾਤਾਰ ਜਬਰ ਜਨਾਹ ਕੀਤਾ ਜਾਂਦਾ ਰਿਹਾ, ਜਿਸ ਨਾਲ ਉਸ ਦੀ ਹਾਲਤ ਬੇਹੱਦ ਵਿਗੜ ਗਈ। ਇਸੇ ਤਰ੍ਹਾਂ ਦੀ ਘਟਨਾ ਟਿਕਰੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇਕ ਲੜਕੀ ਨਾਲ ਵਾਪਰੀ ਹੈ, ਜਿਸ ਦੀ ਦੇਸ਼ ਭਰ ਵਿਚ ਚਰਚਾ ਹੋ ਰਹੀ ਹੈ। ਮਈ ਵਿਚ ਹੀ ਉੱਤਰ ਪ੍ਰਦੇਸ਼ ਵਿਚ ਜਬਰ ਜਨਾਹ ਦਾ ਸ਼ਿਕਾਰ ਹੋਈ ਇਕ ਲੜਕੀ ਦੇ ਪਿਤਾ ਅਤੇ ਭਰਾ ਨੂੰ ਸਬੰਧਿਤ ਬਦਮਾਸ਼ਾਂ ਵਲੋਂ ਲਾਠੀਆਂ ਨਾਲ ਬੁਰੀ ਤਰ੍ਹਾਂ ਮਾਰਿਆ ਗਿਆ ਸੀ। ਕੁਝ ਸਮਾਂ ਪਹਿਲਾਂ ਉਸ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਇਆ ਸੀ, ਜਿਸ ਕਾਰਨ ਦੋਸ਼ੀ ਪੀੜਤ ਪਰਿਵਾਰ 'ਤੇ ਸਮਝੌਤੇ ਲਈ ਜ਼ੋਰ ਪਾ ਰਹੇ ਸਨ। ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਜੈਪੁਰ ਜ਼ਿਲ੍ਹੇ ਦੀਆਂ ਚਾਰ ਔਰਤਾਂ ਨੇ ਇਕ ਆਸ਼ਰਮ ਦੇ ਮੁਖੀ ਵਿਰੁੱਧ ਉਨ੍ਹਾਂ ਨਾਲ ਜਬਰ ਜਨਾਹ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਤੋਂ ਵੀ ਘਿਨਾਉਣੀ ਘਟਨਾ ਇਹ ਕਿ ਉੱਤਰ ਪ੍ਰਦੇਸ਼ ਦੇ ਹੀ ਬਾਂਦਾ ਵਿਚ ਪੰਜ ਸਾਲਾ ਇਕ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਅਪ੍ਰੈਲ ਵਿਚ ਹਰਿਆਣਾ ਦੇ ਗੁਰੂਗ੍ਰਾਮ ਵਿਚ ਦੇਰ ਰਾਤ ਕੰਮ ਤੋਂ ਆਪਣੇ ਘਰ ਨੂੰ ਵਾਪਸ ਪਰਤ ਰਹੀ ਲੜਕੀ ਨੂੰ ਅਗਵਾ ਕਰਕੇ ਪੰਜ ਲੋਕਾਂ ਨੇ ਸਮੂਹਿਕ ਜਬਰ ਜਨਾਹ ਕੀਤਾ ਸੀ। ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਜਾਂਦੀ ਹੈ ਕਿ ਦੇਸ਼ ਭਰ ਵਿਚ ਜਬਰ ਜਨਾਹ ਸਬੰਧੀ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਇਹ ਘਿਨਾਉਣਾ ਸਿਲਸਿਲਾ ਜਾਰੀ ਹੈ। ਸਾਲ 2012 ਵਿਚ ਦਿੱਲੀ ਦੇ ਨਿਰਭੈ ਕਾਂਡ ਨੇ ਇਕ ਵਾਰ ਤਾਂ ਸਾਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਭਰ ਵਿਚ ਇਸ ਵਿਰੁੱਧ ਵੱਡੇ ਮੁਜ਼ਾਹਰੇ ਹੋਏ ਸਨ। ਉਸ ਤੋਂ ਬਾਅਦ ਸੰਸਦ ਨੇ ਅਜਿਹੇ ਮਾਮਲਿਆਂ ਸਬੰਧੀ ਕਾਨੂੰਨ ਬੇਹੱਦ ਸਖ਼ਤ ਕਰ ਦਿੱਤਾ ਸੀ। ਅਜਿਹੇ ਅਪਰਾਧਾਂ ਲਈ ਤੇਜ਼ੀ ਨਾਲ ਕੰਮ ਕਰਨ ਵਾਲੀਆਂ ਫਾਸਟ ਟਰੈਕ ਅਦਾਲਤਾਂ ਬਣਾਈਆਂ ਗਈਆਂ ਸਨ, ਕਿਉਂਕਿ ਇਸ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾਵਾਂ ਤੱਕ ਪਹੁੰਚਾਉਣ ਲਈ ਅੰਤਾਂ ਦੀ ਦੇਰੀ ਹੋ ਜਾਂਦੀ ਸੀ। ਪਰ ਹੁਣ ਅਦਾਲਤਾਂ ਵਲੋਂ ਲਗਾਤਾਰ ਅਜਿਹੇ ਕੇਸਾਂ ਦਾ ਨਿਪਟਾਰਾ ਸੀਮਤ ਸਮੇਂ ਵਿਚ ਕਰ ਦਿੱਤਾ ਜਾਂਦਾ ਹੈ। ਉਦਾਹਰਨ ਲਈ ਫ਼ਿਰੋਜ਼ਾਬਾਦ ਵਿਚ ਇਕ ਵਿਸ਼ੇਸ਼ ਅਦਾਲਤ ਨੇ ਦਸੰਬਰ 2020 ਵਿਚ 10 ਸਾਲਾ ਇਕ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿਚ ਸਿਰਫ ਸਾਢੇ ਤਿੰਨ ਮਹੀਨੇ ਦੇ ਅਰਸੇ ਵਿਚ ਇਸ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ।
ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿਚ ਫਾਸਟ ਟਰੈਕ ਅਦਾਲਤ ਰਾਹੀਂ ਤਿੰਨ ਦੋਸ਼ੀਆਂ ਨੂੰ ਨਾਬਾਲਗ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਫ਼ਰੀਦਾਬਾਦ ਦੇ ਪ੍ਰਸਿੱਧ ਨਿਕੀਤਾ ਮਾਮਲੇ ਵਿਚ ਪੰਜ ਮਹੀਨੇ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਅਜਿਹਾ ਹੋਣ ਦੇ ਬਾਵਜੂਦ ਲਗਾਤਾਰ ਦੇਸ਼ ਵਿਚ ਥਾਂ ਪੁਰ ਥਾਂ ਅਜਿਹਾ ਵਰਤਾਰਾ ਜਾਰੀ ਹੈ। ਪਰ ਇਸ ਦੇ ਨਾਲ ਹੀ ਦੋਸ਼ੀਆਂ ਨੂੰ ਤੁਰੰਤ ਦਿੱਤੀਆਂ ਗਈਆਂ ਸਖ਼ਤ ਸਜ਼ਾਵਾਂ ਦਾ ਅਸਰ ਜ਼ਰੂਰ ਵੇਖਿਆ ਜਾ ਸਕਦਾ ਹੈ। ਸਮਾਜ ਵਿਚ ਦਨਦਨਾਉਂਦੇ ਅਜਿਹੇ ਦਰਿੰਦਿਆਂ ਦਾ ਜਿਥੇ ਸਮਾਜਿਕ ਬਾਈਕਾਟ ਹੋਣਾ ਜ਼ਰੂਰੀ ਹੈ, ਉਥੇ ਸਖ਼ਤ ਉਦਾਹਰਨਾਂ ਪੇਸ਼ ਕਰਕੇ ਇਸ ਅਤਿ ਦੇ ਨੀਵੇਂ ਵਰਤਾਰੇ ਨੂੰ ਠੱਲ੍ਹ ਪਾਈ ਜਾਣੀ ਵੀ ਬੇਹੱਦ ਜ਼ਰੂਰੀ ਹੈ। ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਸੰਸਥਾਵਾਂ ਨੂੰ ਵੀ ਇਸ ਸਬੰਧ ਵਿਚ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ।

-ਬਰਜਿੰਦਰ ਸਿੰਘ ਹਮਦਰਦ

 

ਕੋਰੋਨਾ ਮਹਾਂਮਾਰੀ ਬਾਰੇ ਗੰਭੀਰ ਹੋਣ ਪੰਜਾਬੀ

ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪੰਜਾਬ ਵਿਚ ਮਹਾਂਮਾਰੀ ਦਾ ਪ੍ਰਕੋਪ ਵਧਣ ਕਾਰਨ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਵਿਚ ਗਹਿਰੀ ਚਿੰਤਾ ਪਾਈ ਜਾ ਰਹੀ ਹੈ। ਪੰਜਾਬ ਦੇ ਲੋਕ ਵੱਡੀ ਪੱਧਰ 'ਤੇ ਵਿਦੇਸ਼ਾਂ ਵਿਚ ਵਸਦੇ ਹਨ ਅਤੇ ਵਿਦਿਆਰਥੀ ਵੀ ਚੋਖੀ ਗਿਣਤੀ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਅਲਵਿਦਾ ਰਘੂਨੰਦਨ ਲਾਲ ਭਾਟੀਆ

ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਸੰਖੇਪ ਬਿਮਾਰੀ ਤੋਂ ਬਾਅਦ ਅੰਮ੍ਰਿਤਸਰ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਸਵਰਗਵਾਸ ਹੋ ਗਏ। ਉਹ ਅੰਮ੍ਰਿਤਸਰ ਦੇ ਲੋਕਾਂ ਦੇ ਬਹੁਤ ਹੀ ਹਰਮਨ-ਪਿਆਰੇ ਅਤੇ ਪਸੰਦੀਦਾ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਨੂੰ ...

ਪੂਰੀ ਖ਼ਬਰ »

ਪੱਪੂ ਯਾਦਵ ਦੀ ਗ੍ਰਿਫ਼ਤਾਰੀ ਨਾਲ ਵਧੀ ਨਿਤਿਸ਼ ਸਰਕਾਰ ਦੀ ਵਿਰੋਧਤਾ

ਜਨ ਅਧਿਕਾਰ ਪਾਰਟੀ ('ਜਾਪ') ਦੇ ਬਾਨੀ ਅਤੇ ਸਾਬਕਾ ਸੰਸਦ ਮੈਂਬਰ ਰਾਜੇਸ਼ ਰਾਜਨ ਉਰਫ ਪੱਪੂ ਯਾਦਵ ਨੂੰ 32 ਸਾਲ ਪੁਰਾਣੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਨਾਲ ਬਿਹਾਰ ਵਿਚ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ ਅਤੇ ਨਿਤਿਸ਼ ਕੁਮਾਰ ਲਈ ਵੀ ਚੁਣੌਤੀ ਖੜ੍ਹੀ ਹੋ ਗਈ ਹੈ। ਕੌਮੀ ...

ਪੂਰੀ ਖ਼ਬਰ »

ਸਿਰਜਕ ਸੰਪਾਦਕ ਦਾ 'ਸਿਰਜਣਾ' 200

ਅਜੋਕੀ ਕੋਰੋਨਾ ਮਹਾਂਮਾਰੀ ਵਿਚ ਰਘਬੀਰ ਸਿੰਘ ਵਲੋਂ ਸੰਪਾਦਤ ਤ੍ਰੈਮਾਸਕ 'ਸਿਰਜਣਾ' ਦਾ 200ਵਾਂ ਅੰਕ ਸੁਖਦਾਈ ਸਮੱਗਰੀ ਲੈ ਕੇ ਆਇਆ ਹੈ। ਇਸ ਨੇ ਟੀ.ਵੀ. ਚੈਨਲਾਂ 'ਤੇ ਆ ਰਹੀਆਂ ਕੋਰੋਨਾ ਦੀਆਂ ਦੁਖਦਾਈ ਖ਼ਬਰਾਂ ਵਲੋਂ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬਰੀਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX