ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਤੇਲ ਅਤੇ ਗੈਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ
. . .  23 minutes ago
ਜੈਕਲੀਨ ਫਰਨਾਂਡੀਜ਼ ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ .ਦਫਤਰ ਪਹੁੰਚੀ
. . .  27 minutes ago
ਮੁੰਬਈ, 20 ਅਕਤੂਬਰ - ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਸੁਕੇਸ਼ ਚੰਦਰਸ਼ੇਖਰ ਵਿਰੁੱਧ...
ਅਰੁਣਾਚਲ ਪ੍ਰਦੇਸ਼ ਵਿਚ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਇੱਕ ਖੇਤਰ ਵਿਚ ਤਾਇਨਾਤ ਕੀਤੀਆਂ ਬੋਫੋਰਸ ਤੋਪਾਂ
. . .  37 minutes ago
ਸੜਕ ਕਿਨਾਰੇ ਤੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ
. . .  57 minutes ago
ਜੀਰਾ, 20 ਅਕਤੂਬਰ (ਪ੍ਰਤਾਪ ਸਿੰਘ ਹੀਰਾ ) - ਜੀਰਾ ਨੇੜਲੇ ਪਿੰਡ ਲਹਿਰਾ ਤੋਂ ਵਰਨਾਲਾ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ ਕੋਲ ਰੱਖੇ ਇਕ ਥੈਲੇ ਵਿਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਸੜਕ 'ਤੇ ਇਕ ਪਾਸੇ ਇਕ ਬੋਰੀ ਪਈ ਸੀ,ਜਿਸ ਨੂੰ ਪਿੰਡ ਫੇਰੋਕੇ ਦੇ ਕਿਸਾਨ ਪਰਦੀਪ ਸਿੰਘ ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ , ਦੂਜਾ ਗੰਭੀਰ ਜ਼ਖ਼ਮੀ
. . .  about 1 hour ago
ਮਾਨਾਂਵਾਲਾ, 20 ਅਕਤੂਬਰ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਬਠਿੰਡਾ ਰੋਡ 'ਤੇ ਬੀਤੀ ਰਾਤ ਇਕ ਬੁਲਟ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਪਣ ਦੇ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ...
ਚਾਰ ਲੋਕਾਂ ਨੂੰ ਪੁਲਿਸ ਨੇ ਆਗਰਾ ਜਾਣ ਦੀ ਦਿੱਤੀ ਇਜਾਜ਼ਤ
. . .  about 1 hour ago
ਲਖਨਊ, 20 ਅਕਤੂਬਰ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਆਗਰਾ ਜਾ ਰਹੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਰੋਕ ਲਿਆ ਸੀ ਪਰ ਹੁਣ ਚਾਰ ਲੋਕਾਂ ਨੂੰ ਆਗਰਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ...
ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ - ਏ.ਐਫ.ਪੀ. ਦੀ ਰਿਪੋਰਟ ਦੇ ਅਨੁਸਾਰ ਯੂ.ਕੇ. ਨੇ ਜਾਣਕਾਰੀ ਦੀ ਉਲੰਘਣਾ ਲਈ ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ...
ਬੰਬੇ ਹਾਈ ਕੋਰਟ ਪਹੁੰਚੇ ਆਰੀਅਨ ਖਾਨ
. . .  about 1 hour ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਆਰੀਅਨ ਖਾਨ ਨੇ ਆਪਣੀ ਜ਼ਮਾਨਤ ਰੱਦ ਕੀਤੇ ਜਾਣ ਦੇ ਵਿਸ਼ੇਸ਼ ਐਨ.ਡੀ.ਪੀ.ਐੱਸ. ਕੋਰਟ ਦੇ ਆਦੇਸ਼ ਦੇ ਵਿਰੁੱਧ ਬੰਬੇ ਹਾਈ ਕੋਰਟ...
ਸੈਨਾ ਮੈਡਲ ਸ਼ਹੀਦ ਜਸਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
. . .  about 1 hour ago
ਭੁਲੱਥ, 20 ਅਕਤੂਬਰ ( ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ,ਸੁਖੀਜਾ) - ਜੰਮੂ ਦੇ ਪੁਣਛ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਸ਼ਹੀਦ ਜਸਵਿੰਦਰ ਸਿੰਘ ਦੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਫ਼ੌਜੀ ਅਫ਼ਸਰ 'ਤੇ ਰਾਜਨੀਤਕ...
ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ - ਸਿਹਤ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕੀ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ ...
ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿਚ ਫੁੱਟਬਾਲ ਸਟੇਡੀਅਮ ਅਤੇ ਗੇਟ ਬਣਾਵੇਗੀ ਪੰਜਾਬ ਸਰਕਾਰ
. . .  about 2 hours ago
ਚੰਡੀਗੜ੍ਹ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਮਨਦੀਪ ਸਿੰਘ ਦੇ ਪਰਿਵਾਰ ਲਈ 50 ਲੱਖ ਦੀ ਵਿੱਤੀ ਸਹਾਇਤਾ ਅਤੇ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਲਈ ਸਰਕਾਰੀ ਨੌਕਰੀ ਦਾ ਐਲਾਨ ਕਰਨ ...
ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਕਿਹਾ - ਧਾਰਾ 144 ਲਾਗੂ
. . .  about 2 hours ago
ਲਖਨਊ, 20 ਅਕਤੂਬਰ - ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਆਗਰਾ ਜਾਂਦੇ ਸਮੇਂ ਹਿਰਾਸਤ ਵਿਚ ਲੈ ਲਿਆ ਹੈ . ਪੁਲਿਸ ਦਾ ਕਹਿਣਾ ਹੈ ਕਿ ਇੱਥੇ ਧਾਰਾ 144 ਲਗਾਈ ਗਈ ਹੈ। ਜ਼ਿਕਰਯੋਗ ਹੈ ਕੀ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ...
ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ ਸੀ.ਬੀ.ਐੱਸ.ਈ. ਦੇ ਵਿਦਿਆਰਥੀ
. . .  about 2 hours ago
ਨਵੀਂ ਦਿੱਲੀ, 20 ਅਕਤੂਬਰ - ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜੋ ਆਪਣੇ ਸਕੂਲਾਂ ਦੇ ਸ਼ਹਿਰ ਵਿਚ ਨਹੀਂ ਹਨ ਅਤੇ ਕਿਤੇ ਹੋਰ ਰਹਿ ਰਹੇ ਹਨ, ਇਕ ਢੁਕਵੇਂ ਸਮੇਂ 'ਤੇ ਸੀ.ਬੀ.ਐੱਸ.ਈ. ਉਨ੍ਹਾਂ ਨੂੰ ਸੂਚਿਤ ਕਰੇਗਾ ਕਿ ਉਹ ਆਪਣੇ ਸੰਬੰਧਿਤ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ...
ਸਿੰਘੂ ਬਾਰਡਰ ਘਟਨਾ : ਜਾਂਚ ਲਈ ਐੱਸ. ਆਈ. ਟੀ. ਦਾ ਕੀਤਾ ਗਿਆ ਗਠਨ
. . .  about 2 hours ago
ਚੰਡੀਗੜ੍ਹ, 20 ਅਕਤੂਬਰ (ਸੁਰਿੰਦਰ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੇ ਸੰਬੰਧ ਵਿਚ ਵਰਿੰਦਰ ਕੁਮਾਰ ਏ.ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜਾਂਚ...
ਸ਼ਾਤਿਰ ਠੱਗ ਕੇਂਦਰੀ ਰਾਜ ਮੰਤਰੀ ਦਾ ਪੀ.ਏ. ਦੱਸ ਲੋਕਾਂ ਤੋਂ ਕਰ ਰਿਹਾ ਪੈਸਿਆਂ ਦੀ ਮੰਗ
. . .  about 3 hours ago
ਫਗਵਾੜਾ, 20 ਅਕਤੂਬਰ (ਹਰੀਪਾਲ ਸਿੰਘ) - ਇਕ ਸ਼ਾਤਿਰ ਠੱਗ ਆਪਣੇ ਆਪ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੀ. ਏ. ਦੱਸਦੇ ਹੋਏ ਲੋਕਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ | ਫਗਵਾੜਾ ਵਿਚ ਵੀ ਉਕਤ ਠੱਗ ਨੇ ਕੁਝ ਮਨੀ ਚੇਂਜਰ ਨੂੰ ਫ਼ੋਨ ਕਰ ਕੇ ਪੈਸੇ ਟਰਾਂਸਫ਼ਰ ਕਰਨ ਦੀ ਮੰਗ ...
ਆਗਰਾ ਜਾਂਦੇ ਸਮੇਂ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ
. . .  about 3 hours ago
ਲਖਨਊ, 20 ਅਕਤੂਬਰ - ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਕਾਫ਼ਲੇ ਨੂੰ ਆਗਰਾ ਜਾਂਦੇ ਸਮੇਂ ਪੁਲਿਸ ਨੇ ਰੋਕ ਲਿਆ। ਜ਼ਿਕਰਯੋਗ ਹੈ ਕਿ ਇਕ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਲਈ ਪ੍ਰਿਅੰਕਾ ਗਾਂਧੀ ਵਾਡਰਾ ਜਾ ਰਹੀ ਸੀ, ਜਿਸ ਨੂੰ ਚੋਰੀ ਦੇ ਮਾਮਲੇ ਵਿਚ ਫੜਿਆ ਗਿਆ ਸੀ...
ਵਾਲਮੀਕਿ ਤੀਰਥ ਵਿਖੇ ਪੰਜਾਬ ਸਰਕਾਰ ਨੇ ਮਨਾਇਆ ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ
. . .  about 3 hours ago
ਰਾਮ ਤੀਰਥ (ਅੰਮ੍ਰਿਤਸਰ) , 20 ਅਕਤੂਬਰ ( ਧਰਵਿੰਦਰ ਸਿੰਘ ਔਲਖ,ਰੇਸ਼ਮ ਸਿੰਘ ) - ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਵਾਲਮੀਕਿ ਤੀਰਥ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ...
ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ
. . .  1 minute ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐੱਸ. ਅਦਾਲਤ ਨੇ ਆਰੀਅਨ ਖਾਨ ਅਰਬਾਜ਼ ਵਪਾਰੀ ਅਤੇ ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ...
ਸਾਡੀ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਰੇਗੀ ਨਿਰਭਰ - ਰਾਵਤ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ - ਕੈਪਟਨ ਦੇ ਨਵੀਂ ਪਾਰਟੀ ਅਤੇ ਭਾਜਪਾ ਦੇ ਸਮਰਥਨ ਕਰਨ ਦੇ ਐਲਾਨ 'ਤੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਭਾਜਪਾ ਨੂੰ ਕੌਣ ਮੁਆਫ਼ ਕਰ ਸਕਦਾ ਹੈ, ਜਿਸ ਨੇ ਕਿਸਾਨਾਂ ਨੂੰ 10 ਮਹੀਨਿਆਂ ਤੋਂ ਸਰਹੱਦਾਂ 'ਤੇ ਰੱਖਿਆ ਹੋਇਆ ਹੈ...
ਸਫ਼ਾਈ ਕਰਮਚਾਰੀਆਂ ਨੂੰ ਹਫ਼ਤੇ ਵਿਚ ਮਿਲੇਗੀ ਇਕ ਛੁੱਟੀ - ਚਰਨਜੀਤ ਸਿੰਘ ਚੰਨੀ
. . .  about 4 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਸਫ਼ਾਈ ਕਰਮਚਾਰੀਆਂ ਨੂੰ ਹਫ਼ਤੇ ਵਿਚ ਇਕ ਛੁੱਟੀ...
ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ 'ਤੇ ਸਿਫ਼ਾਰਸ਼ ਜਾਂ ਪੈਸੇ ਨਾਲ ਨਹੀਂ ਰੱਖਾਂਗੇ - ਚੰਨੀ
. . .  about 4 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ 'ਤੇ ਸਿਫ਼ਾਰਸ਼ ਜਾਂ ਪੈਸੇ ਨਾਲ...
ਜੀ.ਐਨ.ਡੀ. ਯੂ. ਵਿਚ ਭਾਈ ਜੈਤਾ ਸਿੰਘ ਦੇ ਨਾਂਅ 'ਤੇ ਚੇਅਰ ਕਰਾਂਗੇ ਸਥਾਪਿਤ - ਮੁੱਖ ਮੰਤਰੀ ਚੰਨੀ
. . .  about 4 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਜੀ.ਐਨ.ਡੀ. ਯੂ. ਵਿਚ ਭਾਈ ਜੈਤਾ ਸਿੰਘ ਦੇ ਨਾਂਅ 'ਤੇ ਚੇਅਰ ਸਥਾਪਿਤ ਕਰਾਂਗੇ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਰਾਮਾਇਣ ਤੋਂ ਸਿੱਖਿਆ ਮਿਲਦੀ ਹੈ ਕਿ ...
ਪਿਛਲੇ ਢਾਈ ਸਾਲਾਂ ਤੋਂ ਕੈਪਟਨ ਭਾਜਪਾ ਦੇ ਸੰਪਰਕ 'ਚ - ਪਰਗਟ ਸਿੰਘ
. . .  about 4 hours ago
ਜਲੰਧਰ, 20 ਅਕਤੂਬਰ - ਪ੍ਰੈੱਸ ਵਾਰਤਾ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਢਾਈ ਸਾਲਾਂ ਤੋਂ ਕੈਪਟਨ ਭਾਜਪਾ ਦੇ ਸੰਪਰਕ 'ਚ ਹਨ ਅਤੇ ਉਹ ਭਾਜਪਾ ਨਾਲ ਮਿਲ ਕੇ ਨਵੀਂ ਪਾਰਟੀ ਬਣਾ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ
. . .  about 4 hours ago
ਅੰਮ੍ਰਿਤਸਰ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ...
ਰਾਹੁਲ ਗਾਂਧੀ ਨਾਲ ਹੋਈ ਹਰੀਸ਼ ਰਾਵਤ ਦੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ - ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਉਹ ਇੱਥੇ ਉਤਰਾਖੰਡ ਬਾਰੇ ਗੱਲ ਕਰਨ ਆਏ ਸਨ | ਰਾਵਤ ਦਾ ਕਹਿਣਾ ਸੀ ਕਿ ਮੁਲਾਕਾਤ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਜਗਰਾਓਂ

ਨਗਰ ਕੌ ਾਸਲ ਨੂੰ ਸ਼ਹਿਰ 'ਚ ਸਫ਼ਾਈ ਦੀ ਕੋਈ ਪ੍ਰਵਾਹ

ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)- ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰਾਂ, ਚੌਕਾਂ ਅਤੇ ਗਲੀਆਂ ਵਿਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਗਰਾਉਂ ਦੀ ਨਗਰ ਕੌਂਸਲ ਨੂੰ ਸ਼ਹਿਰ ਅੰਦਰ ਸਫ਼ਾਈ ਦੇ ਪ੍ਰਬੰਧ ਦੀ ਕੋਈ ਫ਼ਿਕਰ ਨਹੀਂ ਹੈ | ਸਫ਼ਾਈ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਬੈਠ ਗਏ ਹਨ | ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅੰਦਰ ਸਫ਼ਾਈ ਨਹੀਂ ਹੋ ਰਹੀ, ਜਿਸ ਕਾਰਨ ਇਥੇ ਗੰਦਗੀ ਦੇ ਵੱਡੇ-ਵੱਡੇ ਢੇਰ ਸੜਕਾਂ 'ਤੇ ਪਏ ਹਨ | ਕੂੜੇ ਦੀ ਬਦਬੂ ਅਤੇ ਗੰਦਗੀ ਸੜਕ 'ਤੇ ਹੋਣ ਕਰਕੇ ਰਾਹਗੀਰਾਂ ਨੂੰ ਲੰਘਣ ਵਿਚ ਵੀ ਕਾਫ਼ੀ ਦਿੱਕਤ ਪੇਸ਼ ਆ ਰਹੀ ਹੈ | ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਦਾ ਪ੍ਰਕੋਪ ਦਿਨੋਂ-ਦਿਨ ਵਧ ਰਿਹਾ ਹੈ, ਜਿਸ ਕਰਕੇ ਦੇਸ਼ ਅੰਦਰ ਬੇਤਹਾਸ਼ਾ ਮੌਤਾਂ ਵੀ ਹੋ ਰਹੀਆਂ ਹਨ | ਇਸ ਦੇ ਬਾਵਜੂਦ ਨਗਰ ਕੌਂਸਲ ਜਗਰਾਉਂ ਸਫ਼ਾਈ ਦੇ ਪ੍ਰਬੰਧਾਂ ਲਈ ਕੁੰਭਕਰਨੀ ਨੀਂਦ ਵਿਚ ਸੁੱਤੀ ਹੋਈ ਹੈ | ਸਫ਼ਾਈ ਸੇਵਕ ਵੀ ਇਸ ਕਦਰ ਬੇਜਿਦ ਹੋਏ ਬੈਠੇ ਹਨ ਕਿ ਉਹ ਆਖ ਰਹੇ ਹਨ ਕਿ ਜਦ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤਦ ਤੱਕ ਨਾ ਤਾਂ ਉਹ ਆਪ ਸਫ਼ਾਈ ਕਰਨਗੇ ਅਤੇ ਨਾ ਹੀ ਕਿਸੇ ਹੋਰ ਨੂੰ ਕਰਨ ਦੇਣਗੇ | ਇਸ ਸਾਰੀ ਖਿਚੋਤਾਨ ਦਾ ਖ਼ਮਿਆਜ਼ਾ ਆਮ ਜਨਤਾ ਭੁਗਤ ਰਹੀ ਹੈ |
ਕਾਉਂਕੇ ਰੋਡ 'ਤੇ ਨਾਲਾ ਵੀ ਰੁਕਿਆ
ਸਫ਼ਾਈ ਨਾ ਹੋਣ ਅਤੇ ਠੇਕੇਦਾਰ ਵਲੋਂ ਸੜਕ ਬਣਾਉਣ ਸਮੇਂ ਨਿਯਮਾਂ ਦਾ ਪਾਲਣਾ ਨਾ ਕਰਨ 'ਤੇ ਜਗਰਾਉਂ ਤੋਂ ਪਿੰਡ ਕਾਉਂਕੇ ਕਲਾਂ ਨੂੰ ਜਾਂਦੀ ਮੁੱਖ ਸੜਕ 'ਤੇ ਚੱਲਦਾ ਇਕ ਨਾਲਾ ਵੀ ਰੁਕ ਗਿਆ ਹੈ | ਉਸ ਦਾ ਗੰਦਾ ਪਾਣੀ ਬਾਹਰ ਵਗ ਰਿਹਾ ਹੈ | ਇਸ ਨਾਲੇ ਵਿਚਲੇ ਗਾਰੇ ਦੀ ਬਦਬੂ ਕਾਰਨ ਲੋਕਾਂ ਦਾ ਇਥੋਂ ਦੀ ਗੁਜਰਨਾ ਕਿਸੇ ਬਿਮਾਰੀ ਨੂੰ ਸਹੇੜਨ ਦੇ ਬਰਾਬਰ ਹੋਇਆ ਪਿਆ ਹੈ |
ਹਰ ਹੀਲੇ ਸ਼ਹਿਰ ਦੀ ਸਫ਼ਾਈ ਹੋਵੇਗੀ-ਐੱਸ.ਡੀ.ਐੱਮ.
ਨਗਰ ਕੌਂਸਲ ਜਗਰਾਉਂ ਦੇ ਨਿਗਰਾਨ ਨਰਿੰਦਰ ਸਿੰਘ ਧਾਲੀਵਾਲ ਨੇ ਮੰਨਿਆ ਕਿ ਸਫ਼ਾਈ ਸੇਵਕਾਂ ਦਾ ਹੜਤਾਲ 'ਤੇ ਜਾਣ ਨਾਲ ਸ਼ਹਿਰ ਅੰਦਰ ਸਫ਼ਾਈ ਪੱਖੋਂ ਬੁਰਾ ਹਾਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਸਫ਼ਾਈ ਸੇਵਕਾਂ ਦੀ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਚੱਲ ਰਹੀ ਹੈ, ਜਲਦ ਹੀ ਹੱਲ ਲੱਭ ਲਿਆ ਜਾਵੇਗਾ | ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਕਿਹਾ ਕਿ ਸ਼ਹਿਰ ਦੀ ਸਫ਼ਾਈ ਹਰ ਹੀਲੇ ਕਰਵਾਈ ਜਾਵੇਗੀ |

ਮੁੱਲਾਂਪੁਰ ਦਾਖਾ ਨੇੜੇ ਹਾਦਸੇ 'ਚ ਪਤੀ ਦੀ ਮੌਤ, ਪਤਨੀ ਤੇ ਬੱਚਾ ਜ਼ਖ਼ਮੀ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)- ਅੱਜ ਸਵੇਰੇ ਮੁੱਲਾਂਪੁਰ ਦਾਖਾ-ਲੁਧਿਆਣਾ ਨੈਸ਼ਨਲ ਹਾਈਵੈ ਉੱਪਰ ਗਹੌਰ ਨਜ਼ਦੀਕ ਐਕਟਿਵਾ ਸਵਾਰ ਨੂੰ ਕਾਰ ਵੱਲੋਂ ਟੱਕਰ ਮਾਰ ਦੇਣ ਸਮੇਂ ਸਕੂਟਰ ਚਾਲਕ ਦੀ ਮੌਤ ਹੋ ਗਈ ਅਤੇ ਪਿੱਛੇ ਬੈਠੀ ਔਰਤ ਸਮੇਤ ਛੋਟਾ ਬੱਚਾ ...

ਪੂਰੀ ਖ਼ਬਰ »

ਕੋਰੋਨਾ ਨੇ 2 ਹੋਰ ਵਿਅਕਤੀਆਂ ਦੀ ਲਈ ਜਾਨ

ਜਗਰਾਉਂ, 16 ਮਈ (ਗੁਰਦੀਪ ਸਿੰਘ ਮਲਕ)- ਅੱਜ ਕੋਰੋਨਾ ਨੇ ਜਗਰਾਉਂ ਦੀਆਂ ਦੋ ਹੋਰ ਜ਼ਿੰਦਗੀਆਂ ਨੂੰ ਨਿਗਲ ਲਿਆ ਹੈ | ਸ਼ਹਿਰ ਦੇ ਸ਼ਾਸਤਰੀ ਨਗਰ ਦੀ 47 ਸਾਲਾ ਮਹਿਲਾ ਸੁਮਨ ਰਾਣੀ ਦੀ ਬਾਬਾ ਫ਼ਰੀਦ ਹਸਪਤਾਲ ਫਰੀਦਕੋਟ ਵਿਖੇ ਇਲਾਜ਼ ਅਧੀਨ ਮੌਤ ਹੋ ਗਈ ਹੈ | ਮਿ੍ਤਕਾ ਕੁਝ ਦਿਨ ...

ਪੂਰੀ ਖ਼ਬਰ »

ਕੈਪਟਨ ਰਾਜ 'ਚ ਪੁਲਿਸ ਵੀ ਸੁਰੱਖਿਅਤ ਨਹੀਂ ਰਹੀ-ਇਯਾਲੀ

ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)- ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੀਤੇ ਦਿਨੀ ਜਗਰਾਉਂ ਦੀ ਦਾਣਾ ਮੰਡੀ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਅਧਿਆਪਕਾ ਦੀ ਮੌਤ

ਜਗਰਾਉਂ, 16 ਮਈ (ਜੋਗਿੰਦਰ ਸਿੰਘ)- ਬਲੌਜ਼ਮ ਕਾਨਵੈਂਟ ਸਕੂਲ ਦੀ ਅਧਿਆਪਕਾ ਸਿਖਾ ਵਰਮਾ ਦੀ ਬਰੇਨ ਹੈਮਰੇਜ ਕਰਕੇ ਮੌਤ ਹੋ ਗਈ ਹੈ | ਸਕੂਲ ਅਤੇ ਉਸ ਦੇ ਪਰਿਵਾਰ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਬੱਚਿਆਂ ਦੀ ਬਹੁਤ ਹਰਮਪਿਆਰੀ ਅਤੇ ਸਭ ਨੂੰ ਖਿੜੇ ਮੱਥੇ ਮਿਲਣ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ ਕਰਫ਼ਿਊ ਦਾ 31 ਤੱਕ ਵਾਧਾ

ਲੁਧਿਆਣਾ, 16 ਮਈ (ਪੁਨੀਤ ਬਾਵਾ)- ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਲੁਧਿਆਣਾ ਵਿਚ ਲਗਾਏ ਗਏ ਕਰਫ਼ਿਊ ਨੂੰ 31 ਮਈ ਤੱਕ ਵਧਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ | ਇਸ ਹੁਕਮ ਤਹਿਤ ਜ਼ਿਲ੍ਹਾ ਲੁਧਿਆਣਾ ਵਿਚ ...

ਪੂਰੀ ਖ਼ਬਰ »

ਲੜਕੀ ਯੂ.ਐਸ.ਏ. ਸਿਟੀਜ਼ਨ ਲੜਕੇ ਨਾਲ ਵਿਆਹ ਕਰਵਾ ਕੇ ਹੋਈ ਧੋਖੇ ਦਾ ਸ਼ਿਕਾਰ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)- ਪਿੰਡ ਝੋਰੜਾਂ ਦੇ ਵਸਨੀਕ ਮਹਿੰਦਰ ਸਿੰਘ ਪੁੱਤਰ ਜੋਰਾ ਸਿੰਘ ਨੇ ਦੱਸਿਆ ਕਿ ਉਸ ਨੇ 3 ਸਾਲ ਪਹਿਲਾਂ ਆਪਣੀ ਪੁੱਤਰੀ ਕੁਲਵਿੰਦਰ ਕੌਰ (27) ਜਿਸ ਨੇ ਬੀ.ਐਸ.ਸੀ. ਨਰਸਿੰਗ ਦਾ ਕੋਰਸ ਕੀਤਾ ਹੈ, ਦਾ ਵਿਆਹ 15 ਮਈ 2018 ਨੂੰ ਇਕਬਾਲ ਸਿੰਘ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕੈਪਟਨ ਸੰਧੂ ਨੇ ਸ਼ਹੀਦ ਪੁਲਿਸ ਥਾਣੇਦਾਰਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਦਾ ਭਰੋਸਾ ਦਿੱਤਾ

ਜਗਰਾਉਂ, 16 ਮਈ (ਗੁਰਦੀਪ ਸਿੰਘ ਮਲਕ)-ਬੀਤੇ ਕੱਲ੍ਹ ਜਗਰਾਉਂ ਵਿਖੇ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਹਲਾਕ ਕੀਤੇ ਗਏ ਪੰਜਾਬ ਪੁਲਿਸ ਦੇ 2 ਥਾਣੇਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ | ਇਸ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਸ਼ਹਿਰ ਨੂੰ ਖ਼ੁਦ ਸੈਨੀਟਾਈਜ਼ ਕਰਨ ਲੱਗੇ ਨਗਰ ਕੌ ਾਸਲ ਜਗਰਾਉਂ ਦੇ ਪ੍ਰਧਾਨ ਰਾਣਾ

ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)- ਸ਼ਹਿਰ 'ਚ ਕੋਰੋਨਾ ਕਹਿਰ ਦੇ ਬਾਵਜੂਦ ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਸੇਵਕ ਪਿਛਲੇ 4 ਦਿਨ ਤੋਂ ਕੰਮਛੋੜ ਹੜਤਾਲ 'ਤੇ ਬੈਠੇ ਹਨ ਜਿਸ ਕਾਰਨ ਸਮੁੱਚੇ ਸ਼ਹਿਰ 'ਚ ਗੰਦਗੀ ਦੇ ਢੇਰ ਲੱਗ ਚੁੱਕੇ ਹਨ | ਨਗਰ ਕੌਂਸਲ ...

ਪੂਰੀ ਖ਼ਬਰ »

ਕੈਪਟਨ ਸੰਧੂ ਨੇ ਪਿੰਡਾਂ ਦੀ ਨੁਹਾਰ ਬਦਲੀ-ਸੇਵਾ ਖੇਲਾ, ਉੱਪਲ, ਤਲਵੰਡੀ

ਚੌਂਕੀਮਾਨ, 16 ਮਈ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਜਿੱਥੇ ਹਲਕੇ ਦਾਖੇ ਦੇ ਪਿੰਡਾਂ ਵਿਚ ਕਰੋੜਾਂ ਰੁਪਏ ਖ਼ਰਚ ਕਰਕੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ, ਉੱਥੇ ਹੀ ਪਿੰਡਾਂ ਦੇ ਲੋਕਾਂ ਦੇ ਕੰਮ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਸਿੱਧਵਾਂ ਬੇਟ 'ਚ ਵਿਸ਼ਵ ਡੇਂਗੂ ਦਿਵਸ ਮਨਾਇਆ

ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕੌਰ ਸਿੱਧੂ ਦੀ ਦਿਸ਼ਾ-ਨਿਰਦੇਸ਼ 'ਤੇ ਸਿਹਤ ਇੰਸਪੈਕਟਰ ਬਲਵਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ

ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...

ਪੂਰੀ ਖ਼ਬਰ »

ਗੁਰਚਰਨ ਸਿੰਘ ਗਿੱਲ ਦੀ ਮੌਤ 'ਤੇ ਬਿਕਰਮਜੀਤ ਸਿੰਘ ਖ਼ਾਲਸਾ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਵਾਸੀ ਗੁਰਚਰਨ ਸਿੰਘ ਗਿੱਲ (57) ਪੱਦੀ ਵਾਲੇ ਦੀ ਮੌਤ 'ਤੇ ਬਿਕਰਮਜੀਤ ਸਿੰਘ ਖ਼ਾਲਸਾ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਦੇ ਪੁੱਤਰ ਇੰਦਰਜੀਤ ...

ਪੂਰੀ ਖ਼ਬਰ »

ਅਕਾਲੀ ਦਲ ਵਪਾਰ ਵਿੰਗ ਦੇ ਕੌਮੀ ਮੀਤ ਪ੍ਰਧਾਨ ਯਸ਼ਪਾਲ ਬਿੱਟੂ ਜੈਨ ਸਨਮਾਨਿਤ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਕੌਮੀ ਪ੍ਰਧਾਨ ਵਿਧਾਇਕ ਐਨ.ਕੇ ਸ਼ਰਮਾ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਸੜਕਾਂ 'ਤੇ ਆ ਚੁੱਕੇ ਲੋਕਾਂ ਦੀ ਬਾਂਹ ਫੜੇ-ਵਿਧਾਇਕ ਇਯਾਲੀ

ਹੰਬੜਾਂ, 16 ਮਈ (ਮੇਜਰ ਹੰਬੜਾਂ)- ਸੂਬੇ ਦੀ ਕੈਪਟਨ ਸਰਕਾਰ ਕੋਰੋਨਾ ਸੰਕਟ ਦੀ ਚੱਲ ਰਹੀ ਘੜੀ ਵਿਚ ਗਰੀਬ ਲੋਕਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਦੇ ਨਾਲ ਤਾਲਾਬੰਦੀ ਦੇ ਚੱਲਦਿਆਂ ਕਾਰੋਬਾਰ ਠੱਪ ਹੋਣ ਸਮੇਤ ਮਹਾਂਮਾਰੀ ਦੀ ਮਾਰ ਝੱਲਦੇ ਸੜਕਾਂ 'ਤੇ ਆਏ ਗਰੀਬ ...

ਪੂਰੀ ਖ਼ਬਰ »

ਦੂਜੀ ਲਹਿਰ ਖ਼ਿਲਾਫ਼ ਜੰਗ ਜਲਦ ਜਿੱਤਣ ਲਈ ਲੋਕਾਂ ਨੂੰ ਖ਼ੁਦ ਹੋਣਾ ਪਵੇਗਾ ਚੌਕਸ

ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)- ਭਾਵੇਂ ਪੂਰੇ ਦੇਸ਼ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੀ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਮਰੀਜ਼ਾਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੀ ਅਤੇ ਇਹ ਲਹਿਰ ਪਹਿਲੀ ਲਹਿਰ ਨਾਲੋਂ ਕਿਤੇ ਘਾਤਕ ਹੋ ਕੇ ਲੋਕਾਂ ਲਈ ਮੌਤ ਦਾ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਡਕੌਂਦਾ) ਜਥੇਬੰਦੀ ਉੱਭਰ ਕੇ ਸਾਹਮਣੇ ਆਈ

ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਜਥੇਬੰਦੀ ਨੇ ਇਸ ਹਲਕੇ ਵਿਚ ਪੂਰੀ ਸਰਗਰਮ ਹੀ ਨਹੀਂ, ਸਗੋਂ ਇਸ ਨੇ ਤਕਰੀਬਨ ਸਾਰੇ ਪਿੰਡਾਂ ਵਿਚ ਆਪਣੀਆਂ ਇਕਾਈਆਂ ਸਥਾਪਤ ਕਰ ਲਈਆਂ ਹਨ ਜਿਸ ਵਿਚ ਔਰਤਾਂ ਦੀ ਵੀ ਵੱਡੀ ਸ਼ਮੂਲੀਅਤ ਹੈ | ...

ਪੂਰੀ ਖ਼ਬਰ »

ਜਥੇ: ਵੇਂਦਾਤੀ ਦੇ ਦਿਹਾਂਤ 'ਤੇ ਤਲਵੰਡੀ ਖੁਰਦ 'ਚ ਸੋਗ ਦੀ ਲਹਿਰ

ਚੌਂਕੀਮਾਨ, 16 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਖੁਰਦ (ਜਗਰਾਉਂ) ਦੇ ਜੰਤਮਪਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਹਰਮਿੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ (83) ਦੇ ਦਿਹਾਂਤ ਨਾਲ ਪਿੰਡ ...

ਪੂਰੀ ਖ਼ਬਰ »

ਸਾਬਕਾ ਕੌ ਾਸਲਰ ਜੱਗਾ ਰਾਮ ਨਮਿਤ ਸ਼ਰਧਾਂਜਲੀ ਸਮਾਗਮ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਸਾਬਕਾ ਕੌਂਸਲਰ ਜੱਗਾ ਰਾਮ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੰਦਰ ਸ਼ਿਵਾਲਾ ਖਾਮ (ਤਾਲਾਬ ਵਾਲਾ) ਰਾਏਕੋਟ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗਰੁੜ ਪ੍ਰਾਣ ਰਮਾਇਣ ਪਾਠ ਦੇ ਭੋਗ ਪਾਏ ਗਏ | ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਟੀਕਾ ਲਗਵਾਉਣ ਲਈ ਨੌਜਵਾਨ ਵਰਗ 'ਚ ਉਤਸ਼ਾਹ

ਰਾਏਕੋਟ, 16 ਮਈ (ਸੁਸ਼ੀਲ)-ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਵਲੋਂ 18+ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸਿਹਤ ਵਿਭਾਗ ਵਲੋਂ ਸਥਾਨਕ ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ੇਸ਼ ਕੈਂਪ ਲਗਾ ਕੇ 18 ਤੋਂ 44 ਸਾਲ ਤੱਕ ਉਮਰ ...

ਪੂਰੀ ਖ਼ਬਰ »

ਜਗਨ ਸਿੰਘ ਸੋਹੀ ਨਮਿਤ ਸ਼ਰਧਾਂਜਲੀ ਸਮਾਗਮ

ਚੌਂਕੀਮਾਨ, 16 ਮਈ (ਤੇਜਿੰਦਰ ਸਿੰਘ ਚੱਢਾ)-ਯੂਥ ਕਾਂਗਰਸੀ ਆਗੂ ਨੰਬਰਦਾਰ ਜਸਵੰਤ ਸਿੰਘ ਸੋਹੀ ਦੇ ਪਿਤਾ ਸਵ: ਜਗਨ ਸਿੰਘ ਸੋਹੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਪਿੰਡ ਸੋਹੀਆਂ ਵਿਖੇ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਨਾਨਕਸਰ ...

ਪੂਰੀ ਖ਼ਬਰ »

ਸੀ.ਐੱਚ.ਸੀ. ਹਠੂਰ 'ਚ ਡੇਂਗੂ ਸਬੰਧੀ ਜਾਗਰੂਕ ਕੈਂਪ

ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)- ਸੀ.ਐੱਸ.ਸੀ. ਹਠੂਰ ਵਿਖੇ ਐੱਸ.ਐੱਮ.ਓ. ਡਾ: ਰਮਨਿੰਦਰ ਕੌਰ ਦੀ ਅਗਵਾਈ ਹੇਠ ਨੈਸ਼ਨਲ ਡੇਂਗੂ ਦਿਵਸ ਮੌਕੇ ਹਸਪਤਾਲ ਵਿਖੇ ਕੈਂਪ ਲਗਾ ਕੇ ਮਨਾਇਆ ਗਿਆ | ਜਿਸ ਵਿਚ ਡੇਂਗੂ ਤੋਂ ਹੋਣ ਵਾਲੇ ਲੱਛਣ ਅਤੇ ਰੋਕਥਾਮ ਸਬੰਧੀ ਵਿਸਥਾਰ ਸਹਿਤ ...

ਪੂਰੀ ਖ਼ਬਰ »

ਕੋਰੋਨਾ ਖ਼ਿਲਾਫ਼ ਰਾਜਸੀ ਨੁਮਾਇੰਦੇ ਮੈਦਾਨ 'ਚ ਡਟਣ-ਪੁੜੈਣ, ਧਾਲੀਵਾਲ

ਹੰਬੜਾਂ, 16 ਮਈ (ਹਰਵਿੰਦਰ ਸਿੰਘ ਮੱਕੜ)-ਕੋਰੋਨਾ ਮਹਾਂਮਾਰੀ ਖ਼ਿਲਾਫ਼ ਲੜਾਈ ਲੜ ਰਹੇ ਤੇ ਲੋਕਾਂ ਦੀ ਹਿਫ਼ਾਜ਼ਤ ਲਈ ਕੰਮ ਕਰ ਰਹੇ ਫਰੰਟ ਲਾਈਨ ਦੇ ਯੋਧਿਆਂ, ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕਾਂ ਆਦਿ ਵਲੋਂ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਜਿੱਥੇ ਬੜਾ ਅਹਿਮ ਰੋਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕੋਵਿਡ-19 ਦੀ ਡਿਊਟੀ ਕਰਕੇ 'ਨਰਸਿੰਗ ਡੇਅ' ਮਨਾਇਆ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)- ਸਦਭਾਵਨਾ ਗਰੁੱਪ ਆਫ ਕਾਲਜ ਰਾਏਕੋਟ ਦੇ ਬੰਗਾਲ ਇੰਸਟੀਚਿਊਟ ਆਫ ਹੈਲਥ ਸਾਇੰਸ ਰਾਏਕੋਟ ਦੇ ਵਿਦਿਆਰਥੀਆਂ ਨੇ 'ਨਰਸਿੰਗ ਡੇਅ' ਕੋਵਿਡ-19 ਦੀ ਸਿਵਲ ਹਸਪਤਾਲ ਰਾਏਕੋਟ ਵਿਖੇ ਡਿਊਟੀ ਦੌਰਾਨ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਕਮੇਟੀ ਦਾ ਸਨਮਾਨ

ਗੁਰੂਸਰ ਸੁਧਾਰ, 16 ਮਈ (ਧਾਲੀਵਾਲ)-ਪਿਛਲੇ ਸਾਲਾਂ ਦੌਰਾਨ ਜ਼ਿਲ੍ਹਾ ਲੁਧਿਆਣਾ ਅੰਦਰ ਨਾਮੀ ਖੇਡ ਮੁਕਾਬਲੇ ਕਰਵਾਉਣ ਲਈ ਜਾਣੀ ਜਾਂਦੀ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਸੁਧਾਰ ਦੀ ਨਵੀਂ ਚੁਣੀ ਕਮੇਟੀ ਦਾ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ...

ਪੂਰੀ ਖ਼ਬਰ »

ਤਹਿਸੀਲਦਾਰ ਨੇ ਸਰਪੰਚਾਂ ਨਾਲ ਕੀਤੀ ਮੀਟਿੰਗ

ਰਾਏਕੋਟ, 16 ਮਈ (ਸੁਸ਼ੀਲ)-ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਸਮੁੱਚਾ ਰਾਏਕੋਟ ਪ੍ਰਸ਼ਾਸਨ ਪੱਬਾਂ ਭਾਰ ਹੈ ਹੈ | ਇਸ ਤਹਿਤ ਅੱਜ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਵਲੋਂ ਰਾਏਕੋਟ ਹਲਕੇ ਦੇ ਕਈ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਇਕ ਮੀਟਿੰਗ ਕਰਕੇ ...

ਪੂਰੀ ਖ਼ਬਰ »

26 ਨੂੰ ਘਰ-ਘਰ 'ਤੇ ਕਾਲੇ ਝੰਡੇ ਲਾ ਕੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇ-ਸੰਧੂ

ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਹਠੂਰ ਦੀ ਮੀਟਿੰਗ ਸੂਬੇਦਾਰ ਮੁਖਤਿਆਰ ਸਿੰਘ ਦੀ ਪ੍ਰਧਾਨਗੀ ਹੇਠ ਹਠੂਰ ਵਿਖੇ ਹੋਈ ਜਿਸ ਵਿਚ ਜਿੱਥੇ ਅੰਮਿ੍ਸਤਰ ਜ਼ਿਲ੍ਹੇ ਦੀ ਜਥੇਬੰਦੀ ਦੇ ਥੰਮ ਮਰਹੂਮ ਸੁਖਰਾਜ ਸਿੰਘ ਛੀਨਾ ਨੂੰ ਯਾਦ ...

ਪੂਰੀ ਖ਼ਬਰ »

ਮੁੱਖ ਮੰਤਰੀ, ਮੰਤਰੀ ਤੇ ਕਾਂਗਰਸੀ ਵਿਧਾਇਕ ਨੈਤਿਕ ਜ਼ਿੰਮੇਵਾਰੀ ਤੋਂ ਭੱਜੇ-ਬਲਵਿੰਦਰ ਸਿੰਘ ਸੰਧੂ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)- ਕਾਂਗਰਸੀ ਮੰਤਰੀਆਂ, ਵਿਧਾਇਕਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਪੈਦਾ ਹੋਏ ਕਾਟੋ-ਕਲੇਸ਼ ਕਾਰਨ ਸੂਬਾ ਸਰਕਾਰ ਦਾ ਆਮ ਲੋਕਾਂ ਪ੍ਰਤੀ ਧਿਆਨ ਘਟਿਆ, ਜਿਸ ਕਰਕੇ ਸੂਬਾ ਵਾਸੀ ਆਪਣੇ ਆਪ ਨੂੰ ਲਾਵਾਰਿਸ ਸਮਝ ਰਹੇ ...

ਪੂਰੀ ਖ਼ਬਰ »

ਭਾਸ਼ਨ ਮੁਕਾਬਿਲਆਂ ਦੀਆਂ ਤਿਆਰੀਆਂ ਮੁਕੰਮਲ-ਡੀ.ਈ.ਓ.

ਰਾਏਕੋਟ, 16 ਮਈ (ਸੁਸ਼ੀਲ)-ਦੇਸ਼ ਦੀ ਆਜ਼ਾਦੀ ਸਬੰਧੀ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣ ਹਿੱਤ ਸਿੱਖਿਆ ਵਿਭਾਗ ਵਲੋਂ ਮਈ ਤੋਂ ਲੈ ਕੇ ਅਗਸਤ 2022 ਤੱਕ ਭਾਸ਼ਨ ਮੁਕਾਬਲੇ ਕਰਵਾਉਣ ਲਈ ਵਿਆਪਕ ਯੋਜਨਾਬੰਦੀ ਕੀਤੀ ਹੈ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ...

ਪੂਰੀ ਖ਼ਬਰ »

ਅਧਿਆਪਕਾਵਾਂ ਦਾ ਸਾਥੀ ਅਧਿਆਪਕਾਂ ਵਲੋਂ ਸਨਮਾਨ

ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਭੈਣੀ ਅਰਾਈਆਂ ਦੇ ਸਰਕਾਰੀ ਹਾਈ ਸਕੂਲ ਵਿਖੇ ਸੇਵਾ ਨਿਭਾ ਰਹੀ ਅੰਗਰੇਜੀ ਵਿਸ਼ੇ ਦੀ ਅਧਿਆਪਕਾ ਮੈਡਮ ਮੋਨਿਕਾ ਤਿਵਾੜੀ ਵਲੋਂ ਸਟਾਫ਼ ਅਤੇ ਬੱਚਿਆਂ ਦੀ ਸਹੂਲਤ ਨੂੰ ਵੇਖਦੇ ਹੋਏ ਸਕੂਲ ਨੂੰ ਪਿ੍ੰਟਰ ਦਾਨ ...

ਪੂਰੀ ਖ਼ਬਰ »

ਵਿਧਾਇਕ ਹਿੱਸੋਵਾਲ ਨੇ ਸਰਕਾਰ ਤੇ ਮੰਡੀਕਰਨ ਬੋਰਡ ਨੂੰ ਕੋਸਿਆ

ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਹਲਕੇ ਅੰਦਰ ਪੇਂਡੂ ਖੇਤਰ ਸਮੇਤ ਕਸਬਿਆਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਤਰਸਯੋਗ ਹਾਲਤ ਲਈ ਸੂਬਾ ਸਰਕਾਰ ਤੇ ਪੰਜਾਬ ਮੰਡੀਕਰਨ ਬੋਰਡ ਨੂੰ ...

ਪੂਰੀ ਖ਼ਬਰ »

ਜੁਝਾਰੂ ਕਵੀ ਮਹਿੰਦਰ ਸਾਥੀ ਨੂੰ ਵਰਚੂਅਲ ਸ਼ਰਧਾਂਜਲੀ

ਹਲਵਾਰਾ, 16 ਮਈ (ਭਗਵਾਨ ਢਿੱਲੋਂ)- 'ਮਸ਼ਾਲਾ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ' ਦਾ ਹੋਕਾ ਦੇਣ ਵਾਲੇ ਜੁਝਾਰੂ ਕਵੀ ਜੋ ਕੋਰੋਨਾ ਬਿਮਾਰੀ ਕਾਰਨ ਆਪਣੀ ਜ਼ਿੰਦਗੀ ਦੀ ਮਸ਼ਾਲ ਬੁਝਾ ਗਿਆ, ਦੀ ਯਾਦ 'ਚ ਪੰਜਾਬੀ ਗ਼ਜ਼ਲ ਮੰਚ ਫਿਲੌਰ ਦੀ ਵਰਚੂਅਲ ਸ਼ੋਕ ਸਭਾ ਸਰਦਾਰ ਪੰਛੀ ...

ਪੂਰੀ ਖ਼ਬਰ »

ਪ੍ਰਬੰਧਕ ਕਮੇਟੀਆਂ ਲੋੜਵੰਦਾਂ ਦੀ ਸੇਵਾ ਕਰਨ-ਭਾਈ ਗਰੇਵਾਲ

ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)- ਸੰਸਾਰ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਡੀ ਪੱਧਰ 'ਤੇ ਫੈਲਿਆ ਹੋਇਆ ਹੈ | ਲੋਕਾਂ ਨੂੰ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਦਿਆਂ, ਇਸ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਦਾ ਪਾਲਣਾਂ ਕਰਨੀ ਜ਼ਰੂਰੀ ਹੈ | ਇਹ ...

ਪੂਰੀ ਖ਼ਬਰ »

ਸਾਬਕਾ ਸਰਪੰਚ ਗੁਰਮੇਲ ਸਿੰਘ ਝੋਰੜਾਂ ਨੂੰ ਦਿੱਤੀ ਅੰਤਿਮ ਵਿਦਾਇਗੀ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)- ਸੀਨੀਅਰ ਅਕਾਲੀ ਆਗੂ, ਉਦਯੋਗਪਤੀ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਝੋਰੜਾਂ (ਆੜ੍ਹਤੀਆ) ਦੀ ਬਿਮਾਰੀ ਕਾਰਨ ਮੌਤ ਹੋ ਗਈ | ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਇਸ ਮੌਕੇ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਗੁ: ਮੁਸ਼ਕਿਆਣਾ ਸਾਹਿਬ ਵਿਖੇ ਭੋਗ ਪਾਏ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)- ਕੋਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਦਵਾ ਦੇ ਨਾਲ ਦੁਆ ਲਈ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਕਈ ਰੋਜ਼ ਤੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ...

ਪੂਰੀ ਖ਼ਬਰ »

ਨਾਨਕਸਰ ਵਿਖੇ ਬਹੁ-ਮੰਜ਼ਿਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ

ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਬੁਹ-ਮੰਜ਼ਿਲੀ ਇਮਾਰਤ ਦਾ ਨੀਂਹ ਪੱਥਰ ਜੈਕਾਰਿਆਂ ਦੀ ਗੂੰਜ ਨਾਲ ਧਾਰਮਿਕ ਸ਼ਖ਼ਸੀਅਤਾਂ ਵਲੋਂ ਰੱਖਿਆ ਗਿਆ | ਇਹ ਬੁਹ-ਮੰਜ਼ਿਲੀ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX