ਤਾਜਾ ਖ਼ਬਰਾਂ


ਕੇਰਲ ਵਿਚ ਮੀਂਹ ਅਤੇ ਢਿਗਾਂ ਡਿੱਗਣ ਕਾਰਨ 42 ਮੌਤਾਂ, 6 ਲਾਪਤਾ
. . .  29 minutes ago
ਤਿਰੂਵਨੰਤਪੁਰਮ, 20 ਅਕਤੂਬਰ - ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ 12 ਅਕਤੂਬਰ ਤੋਂ 20 ਅਕਤੂਬਰ ਦੇ ਵਿਚਕਾਰ ਮੀਂਹ ਅਤੇ ਢਿਗਾਂ ਡਿੱਗਣ ਕਾਰਨ 42 ਲੋਕਾਂ ਦੀ ਮੌਤ ਹੋ ਗਈ ਹੈ, ਛੇ ਲੋਕ ਲਾਪਤਾ ...
ਪ੍ਰਧਾਨ ਮੰਤਰੀ ਮੋਦੀ ਨੇ ਤੇਲ ਅਤੇ ਗੈਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ
. . .  about 1 hour ago
ਜੈਕਲੀਨ ਫਰਨਾਂਡੀਜ਼ ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ .ਦਫਤਰ ਪਹੁੰਚੀ
. . .  about 1 hour ago
ਮੁੰਬਈ, 20 ਅਕਤੂਬਰ - ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਸੁਕੇਸ਼ ਚੰਦਰਸ਼ੇਖਰ ਵਿਰੁੱਧ...
ਅਰੁਣਾਚਲ ਪ੍ਰਦੇਸ਼ ਵਿਚ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਇੱਕ ਖੇਤਰ ਵਿਚ ਤਾਇਨਾਤ ਕੀਤੀਆਂ ਬੋਫੋਰਸ ਤੋਪਾਂ
. . .  about 1 hour ago
ਸੜਕ ਕਿਨਾਰੇ ਤੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ
. . .  about 1 hour ago
ਜੀਰਾ, 20 ਅਕਤੂਬਰ (ਪ੍ਰਤਾਪ ਸਿੰਘ ਹੀਰਾ ) - ਜੀਰਾ ਨੇੜਲੇ ਪਿੰਡ ਲਹਿਰਾ ਤੋਂ ਵਰਨਾਲਾ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ ਕੋਲ ਰੱਖੇ ਇਕ ਥੈਲੇ ਵਿਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਸੜਕ 'ਤੇ ਇਕ ਪਾਸੇ ਇਕ ਬੋਰੀ ਪਈ ਸੀ,ਜਿਸ ਨੂੰ ਪਿੰਡ ਫੇਰੋਕੇ ਦੇ ਕਿਸਾਨ ਪਰਦੀਪ ਸਿੰਘ ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ , ਦੂਜਾ ਗੰਭੀਰ ਜ਼ਖ਼ਮੀ
. . .  about 1 hour ago
ਮਾਨਾਂਵਾਲਾ, 20 ਅਕਤੂਬਰ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਬਠਿੰਡਾ ਰੋਡ 'ਤੇ ਬੀਤੀ ਰਾਤ ਇਕ ਬੁਲਟ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਪਣ ਦੇ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ...
ਚਾਰ ਲੋਕਾਂ ਨੂੰ ਪੁਲਿਸ ਨੇ ਆਗਰਾ ਜਾਣ ਦੀ ਦਿੱਤੀ ਇਜਾਜ਼ਤ
. . .  about 1 hour ago
ਲਖਨਊ, 20 ਅਕਤੂਬਰ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਆਗਰਾ ਜਾ ਰਹੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਰੋਕ ਲਿਆ ਸੀ ਪਰ ਹੁਣ ਚਾਰ ਲੋਕਾਂ ਨੂੰ ਆਗਰਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ...
ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ
. . .  about 2 hours ago
ਨਵੀਂ ਦਿੱਲੀ, 20 ਅਕਤੂਬਰ - ਏ.ਐਫ.ਪੀ. ਦੀ ਰਿਪੋਰਟ ਦੇ ਅਨੁਸਾਰ ਯੂ.ਕੇ. ਨੇ ਜਾਣਕਾਰੀ ਦੀ ਉਲੰਘਣਾ ਲਈ ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ...
ਬੰਬੇ ਹਾਈ ਕੋਰਟ ਪਹੁੰਚੇ ਆਰੀਅਨ ਖਾਨ
. . .  about 2 hours ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਆਰੀਅਨ ਖਾਨ ਨੇ ਆਪਣੀ ਜ਼ਮਾਨਤ ਰੱਦ ਕੀਤੇ ਜਾਣ ਦੇ ਵਿਸ਼ੇਸ਼ ਐਨ.ਡੀ.ਪੀ.ਐੱਸ. ਕੋਰਟ ਦੇ ਆਦੇਸ਼ ਦੇ ਵਿਰੁੱਧ ਬੰਬੇ ਹਾਈ ਕੋਰਟ...
ਸੈਨਾ ਮੈਡਲ ਸ਼ਹੀਦ ਜਸਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
. . .  about 2 hours ago
ਭੁਲੱਥ, 20 ਅਕਤੂਬਰ ( ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ,ਸੁਖੀਜਾ) - ਜੰਮੂ ਦੇ ਪੁਣਛ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਸ਼ਹੀਦ ਜਸਵਿੰਦਰ ਸਿੰਘ ਦੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਫ਼ੌਜੀ ਅਫ਼ਸਰ 'ਤੇ ਰਾਜਨੀਤਕ...
ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ - ਸਿਹਤ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 20 ਅਕਤੂਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕੀ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ ...
ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿਚ ਫੁੱਟਬਾਲ ਸਟੇਡੀਅਮ ਅਤੇ ਗੇਟ ਬਣਾਵੇਗੀ ਪੰਜਾਬ ਸਰਕਾਰ
. . .  about 2 hours ago
ਚੰਡੀਗੜ੍ਹ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਮਨਦੀਪ ਸਿੰਘ ਦੇ ਪਰਿਵਾਰ ਲਈ 50 ਲੱਖ ਦੀ ਵਿੱਤੀ ਸਹਾਇਤਾ ਅਤੇ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਲਈ ਸਰਕਾਰੀ ਨੌਕਰੀ ਦਾ ਐਲਾਨ ਕਰਨ ...
ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਕਿਹਾ - ਧਾਰਾ 144 ਲਾਗੂ
. . .  about 3 hours ago
ਲਖਨਊ, 20 ਅਕਤੂਬਰ - ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਆਗਰਾ ਜਾਂਦੇ ਸਮੇਂ ਹਿਰਾਸਤ ਵਿਚ ਲੈ ਲਿਆ ਹੈ . ਪੁਲਿਸ ਦਾ ਕਹਿਣਾ ਹੈ ਕਿ ਇੱਥੇ ਧਾਰਾ 144 ਲਗਾਈ ਗਈ ਹੈ। ਜ਼ਿਕਰਯੋਗ ਹੈ ਕੀ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ...
ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ ਸੀ.ਬੀ.ਐੱਸ.ਈ. ਦੇ ਵਿਦਿਆਰਥੀ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ - ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜੋ ਆਪਣੇ ਸਕੂਲਾਂ ਦੇ ਸ਼ਹਿਰ ਵਿਚ ਨਹੀਂ ਹਨ ਅਤੇ ਕਿਤੇ ਹੋਰ ਰਹਿ ਰਹੇ ਹਨ, ਇਕ ਢੁਕਵੇਂ ਸਮੇਂ 'ਤੇ ਸੀ.ਬੀ.ਐੱਸ.ਈ. ਉਨ੍ਹਾਂ ਨੂੰ ਸੂਚਿਤ ਕਰੇਗਾ ਕਿ ਉਹ ਆਪਣੇ ਸੰਬੰਧਿਤ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ...
ਸਿੰਘੂ ਬਾਰਡਰ ਘਟਨਾ : ਜਾਂਚ ਲਈ ਐੱਸ. ਆਈ. ਟੀ. ਦਾ ਕੀਤਾ ਗਿਆ ਗਠਨ
. . .  about 3 hours ago
ਚੰਡੀਗੜ੍ਹ, 20 ਅਕਤੂਬਰ (ਸੁਰਿੰਦਰ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੇ ਸੰਬੰਧ ਵਿਚ ਵਰਿੰਦਰ ਕੁਮਾਰ ਏ.ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜਾਂਚ...
ਸ਼ਾਤਿਰ ਠੱਗ ਕੇਂਦਰੀ ਰਾਜ ਮੰਤਰੀ ਦਾ ਪੀ.ਏ. ਦੱਸ ਲੋਕਾਂ ਤੋਂ ਕਰ ਰਿਹਾ ਪੈਸਿਆਂ ਦੀ ਮੰਗ
. . .  about 3 hours ago
ਫਗਵਾੜਾ, 20 ਅਕਤੂਬਰ (ਹਰੀਪਾਲ ਸਿੰਘ) - ਇਕ ਸ਼ਾਤਿਰ ਠੱਗ ਆਪਣੇ ਆਪ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੀ. ਏ. ਦੱਸਦੇ ਹੋਏ ਲੋਕਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ | ਫਗਵਾੜਾ ਵਿਚ ਵੀ ਉਕਤ ਠੱਗ ਨੇ ਕੁਝ ਮਨੀ ਚੇਂਜਰ ਨੂੰ ਫ਼ੋਨ ਕਰ ਕੇ ਪੈਸੇ ਟਰਾਂਸਫ਼ਰ ਕਰਨ ਦੀ ਮੰਗ ...
ਆਗਰਾ ਜਾਂਦੇ ਸਮੇਂ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ
. . .  about 3 hours ago
ਲਖਨਊ, 20 ਅਕਤੂਬਰ - ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਕਾਫ਼ਲੇ ਨੂੰ ਆਗਰਾ ਜਾਂਦੇ ਸਮੇਂ ਪੁਲਿਸ ਨੇ ਰੋਕ ਲਿਆ। ਜ਼ਿਕਰਯੋਗ ਹੈ ਕਿ ਇਕ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਲਈ ਪ੍ਰਿਅੰਕਾ ਗਾਂਧੀ ਵਾਡਰਾ ਜਾ ਰਹੀ ਸੀ, ਜਿਸ ਨੂੰ ਚੋਰੀ ਦੇ ਮਾਮਲੇ ਵਿਚ ਫੜਿਆ ਗਿਆ ਸੀ...
ਵਾਲਮੀਕਿ ਤੀਰਥ ਵਿਖੇ ਪੰਜਾਬ ਸਰਕਾਰ ਨੇ ਮਨਾਇਆ ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ
. . .  about 4 hours ago
ਰਾਮ ਤੀਰਥ (ਅੰਮ੍ਰਿਤਸਰ) , 20 ਅਕਤੂਬਰ ( ਧਰਵਿੰਦਰ ਸਿੰਘ ਔਲਖ,ਰੇਸ਼ਮ ਸਿੰਘ ) - ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਵਾਲਮੀਕਿ ਤੀਰਥ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ...
ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ
. . .  about 4 hours ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐੱਸ. ਅਦਾਲਤ ਨੇ ਆਰੀਅਨ ਖਾਨ ਅਰਬਾਜ਼ ਵਪਾਰੀ ਅਤੇ ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ...
ਸਾਡੀ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਰੇਗੀ ਨਿਰਭਰ - ਰਾਵਤ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ - ਕੈਪਟਨ ਦੇ ਨਵੀਂ ਪਾਰਟੀ ਅਤੇ ਭਾਜਪਾ ਦੇ ਸਮਰਥਨ ਕਰਨ ਦੇ ਐਲਾਨ 'ਤੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਭਾਜਪਾ ਨੂੰ ਕੌਣ ਮੁਆਫ਼ ਕਰ ਸਕਦਾ ਹੈ, ਜਿਸ ਨੇ ਕਿਸਾਨਾਂ ਨੂੰ 10 ਮਹੀਨਿਆਂ ਤੋਂ ਸਰਹੱਦਾਂ 'ਤੇ ਰੱਖਿਆ ਹੋਇਆ ਹੈ...
ਸਫ਼ਾਈ ਕਰਮਚਾਰੀਆਂ ਨੂੰ ਹਫ਼ਤੇ ਵਿਚ ਮਿਲੇਗੀ ਇਕ ਛੁੱਟੀ - ਚਰਨਜੀਤ ਸਿੰਘ ਚੰਨੀ
. . .  about 5 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਸਫ਼ਾਈ ਕਰਮਚਾਰੀਆਂ ਨੂੰ ਹਫ਼ਤੇ ਵਿਚ ਇਕ ਛੁੱਟੀ...
ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ 'ਤੇ ਸਿਫ਼ਾਰਸ਼ ਜਾਂ ਪੈਸੇ ਨਾਲ ਨਹੀਂ ਰੱਖਾਂਗੇ - ਚੰਨੀ
. . .  about 5 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ 'ਤੇ ਸਿਫ਼ਾਰਸ਼ ਜਾਂ ਪੈਸੇ ਨਾਲ...
ਜੀ.ਐਨ.ਡੀ. ਯੂ. ਵਿਚ ਭਾਈ ਜੈਤਾ ਸਿੰਘ ਦੇ ਨਾਂਅ 'ਤੇ ਚੇਅਰ ਕਰਾਂਗੇ ਸਥਾਪਿਤ - ਮੁੱਖ ਮੰਤਰੀ ਚੰਨੀ
. . .  about 5 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਜੀ.ਐਨ.ਡੀ. ਯੂ. ਵਿਚ ਭਾਈ ਜੈਤਾ ਸਿੰਘ ਦੇ ਨਾਂਅ 'ਤੇ ਚੇਅਰ ਸਥਾਪਿਤ ਕਰਾਂਗੇ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਰਾਮਾਇਣ ਤੋਂ ਸਿੱਖਿਆ ਮਿਲਦੀ ਹੈ ਕਿ ...
ਪਿਛਲੇ ਢਾਈ ਸਾਲਾਂ ਤੋਂ ਕੈਪਟਨ ਭਾਜਪਾ ਦੇ ਸੰਪਰਕ 'ਚ - ਪਰਗਟ ਸਿੰਘ
. . .  about 5 hours ago
ਜਲੰਧਰ, 20 ਅਕਤੂਬਰ - ਪ੍ਰੈੱਸ ਵਾਰਤਾ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਢਾਈ ਸਾਲਾਂ ਤੋਂ ਕੈਪਟਨ ਭਾਜਪਾ ਦੇ ਸੰਪਰਕ 'ਚ ਹਨ ਅਤੇ ਉਹ ਭਾਜਪਾ ਨਾਲ ਮਿਲ ਕੇ ਨਵੀਂ ਪਾਰਟੀ ਬਣਾ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ
. . .  about 5 hours ago
ਅੰਮ੍ਰਿਤਸਰ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਬਰਨਾਲਾ

18 ਤੋਂ 44 ਸਾਲ ਤੱਕ ਦੇ ਵਿਅਕਤੀਆਂ ਨੂੰ ਵੈਕਸੀਨ ਲੈਣੀ ਜ਼ਰੂਰੀ-ਡਿਪਟੀ ਕਮਿਸ਼ਨਰ

ਤਪਾ ਮੰਡੀ, 16 ਮਈ (ਵਿਜੇ ਸ਼ਰਮਾ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਤੇ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਅੰਦਰ ਵੈਕਸੀਨ ਸੈਂਟਰ ਸ਼ੁਰੂ ਕੀਤੇ ਗਏ ਹਨ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਦੇ ਚਲਦਿਆਂ 18 ਸਾਲ ਤੋਂ ਲੈ ਕੇ 44 ਸਾਲ ਦੇ ਵਿਅਕਤੀਆਂ ਦੇ ਵੈਕਸੀਨ ਲੱਗ ਸਕੇ | ਜਿਸ ਦੇ ਚਲਦਿਆਂ ਅੱਜ ਸਥਾਨਕ ਰਾਧਾ ਸੁਆਮੀ ਸਤਿਸੰਗ ਭਵਨ ਵਿਖੇ ਵੈਕਸੀਨ ਲਗਾਉਣ ਲਈ ਕੈਂਪ ਲਗਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਹਰਿੰਦਰਜੀਤ ਸਿੰਘ ਗਰਗ ਨੇ ਸ਼ਮੂਲੀਅਤ ਕਰਦਿਆਂ ਸੈਂਟਰ ਦੀ ਜਾਂਚ ਕੀਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਚਲਦਿਆਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ 18 ਸਾਲ ਤੋਂ ਲੈ ਕੇ 44 ਸਾਲ ਉਮਰ ਵਾਲਿਆਂ ਨੂੰ ਇਹ ਵੈਕਸੀਨ ਕੈਂਪ 'ਚ ਮੁਹੱਈਆ ਕਰਵਾਈ ਜਾ ਰਹੀ ਹੈ | ਜ਼ਿਲੇ੍ਹ ਅੰਦਰ ਹੁਣ ਤੱਕ 60 ਹਜ਼ਾਰ ਤੋਂ ਵਿਅਕਤੀਆਂ ਦੇ ਵੈਕਸੀਨੇਸ਼ਨ ਲੱਗ ਚੁੱਕੀ ਹੈ ਅਤੇ ਵੈਕਸੀਨ ਲਗਾਉਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮਹਿਲ ਕਲਾਂ ਅਤੇ ਸੋਹਲ ਪੱਤੀ ਵਿਖੇ ਸੈਂਟਰ ਬਣਾਏ ਗਏ ਹਨ | ਜਿੱਥੇ ਲੈਵਲ-ਟੂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ | ਜਦ ਉਨ੍ਹਾਂ ਨੂੰ ਪੁੱਛਿਆ ਕਿ ਆਲੇ ਦੁਆਲੇ ਦੇ ਪਿੰਡਾਂ 'ਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਤਾਂ ਉਨ੍ਹਾਂ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵਲੋਂ ਪਿੰਡਾ ਦੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਮੁਹਤਬਰਾਂ ਨਾਲ ਗੱਲਬਾਤ ਕਰ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰੀ ਹਸਪਤਾਲ ਅੰਦਰ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾਉਣ ਕਿਉਂਕਿ ਬਿਮਾਰੀ 'ਤੇ ਪਹਿਲਾਂ ਹੀ ਕਾਬੂ ਪਾਇਆ ਜਾ ਸਕਦਾ ਹੈ | ਜਦ ਡਿਪਟੀ ਕਮਿਸ਼ਨਰ ਨੂੰ ਪੁੱਛਿਆ ਕਿ ਸ਼ਹਿਰ ਦੀਆਂ ਕੁੱਝ ਸੰਸਥਾਵਾਂ ਵਲੋਂ ਮਿਲ ਕੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਆਪਣੇ ਪੱਧਰ 'ਤੇ ਮਰੀਜ਼ਾਂ ਦੀ ਮੁਫ਼ਤ ਸੇਵਾ ਕਰਨ ਲਈ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਐਸ.ਡੀ.ਐਮ. ਤਪਾ-ਬਰਨਾਲਾ ਵਰਜੀਤ ਸਿੰਘ ਵਾਲੀਆ ਦੀ ਦੇਖਰੇਖ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ | ਸਿਵਲ ਸਰਜਨ ਹਰਿੰਦਰਜੀਤ ਗਰਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੀਕਾਕਰਨ ਲਈ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਕੇ ਵਿਅਕਤੀ ਵੈਕਸੀਨ ਟੀਕੇ ਲਗਵਾਏ ਜਾਣ ਤਾਂ ਕਿ ਅਸੀਂ ਖ਼ੁਦ, ਆਪਣੇ ਪਰਿਵਾਰ, ਆਪਣੇ ਆਲੇ-ਦੁਆਲੇ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਿਚ ਆਪਣਾ ਯੋਗਦਾਨ ਪਾ ਸਕੀਏ | ਇਸ ਸਮੇਂ ਡਾ: ਵਿੱਕੀ ਨਰਾਇਣ, ਡਾ: ਧੰਨਰਾਜ ਸਿੰਘ, ਸੋਮ ਰਾਜ, ਭਗਤ ਰਾਮ, ਰਾਜਿੰਦਰ ਸਿੰਘ ਲਾਡੀ, ਤੇਜ ਸਿੰਘ (ਸਾਰੇ ਸੇਵਾਦਾਰ) ਤੋਂ ਇਲਾਵਾ ਹਰੀ ਓੁਮ ਪੰਪੀ, ਸੁਮਿਤ ਗਰਗ, ਪੁਨੀਤ ਗਰਗ ਆਦਿ ਹਾਜ਼ਰ ਸਨ |

ਰਾਜਨੀਤਕ ਤੌਰ 'ਤੇ ਪਛੜ ਜਾਣ ਕਾਰਨ 14 ਸਾਲਾਂ 'ਚ ਵੀ ਨਹੀਂ ਹੋ ਸਕਿਆ ਜ਼ਿਲ੍ਹਾ ਬਰਨਾਲਾ ਦਾ ਵਿਸਥਾਰ

ਬਰਨਾਲਾ, 16 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮਲੇਰਕੋਟਲਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਲ੍ਹਾ ਐਲਾਨਣ ਨਾਲ ਹੁਣ ਪੰਜਾਬ ਵਿਚ 23 ਜ਼ਿਲ੍ਹੇ ਹੋ ਗਏ ਹਨ | ਦੇਖਣ ਵਾਲੀ ਗੱਲ ਹੈ ਕਿ ਸਾਲ 2006 ਵਿਚ ਜਦੋਂ ਬਰਨਾਲਾ ਨੂੰ ...

ਪੂਰੀ ਖ਼ਬਰ »

ਮਾਸਕ ਪਹਿਨਣ ਤੇ ਇਕ ਦੂਜੇ ਤੋਂ ਮਿਥੀ ਦੂਰੀ ਦੀ ਪਾਲਣਾ ਲਾਜ਼ਮੀ ਕਰਨਾ ਸਮੇਂ ਦੀ ਲੋੜ-ਡੀ. ਐਸ. ਪੀ.

ਟੱਲੇਵਾਲ, 16 ਮਈ (ਸੋਨੀ ਚੀਮਾ)-ਕੋਵਿਡ-19 ਦੇ ਮੁੜ ਪੈਰ ਪਸਾਰਨ ਨੂੰ ਲੈ ਕੇ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਲੋੜੀਂਦੀ ਅਹਿਤਿਆਤ ਹਰ ਹਾਲ ਯਕੀਨੀ ਬਣਾਉਣ ਤਾਂ ਜੋ ਇਸ ਜਾਨਲੇਵਾ ਵਾਇਰਸ ਨੂੰ ਹੋਰ ਫੈਲਣੋਂ ਰੋਕਿਆ ਜਾ ਸਕੇ | ਇਹ ਸ਼ਬਦ ਕੁਲਦੀਪ ਸਿੰਘ ਡੀ.ਐਸ.ਪੀ. ਮਹਿਲ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਭਾਜਪਾ ਆਗੂਆਂ ਤੇ ਕਾਰਪੋਰੇਟ ਅਦਾਰਿਆਂ ਅੱਗੇ ਧਰਨੇ ਜਾਰੀ

ਬਰਨਾਲਾ, 16 ਮਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ 'ਤੇ ਧਰਨਾ 228ਵੇਂ ਦਿਨ ਵੀ ਜਾਰੀ ਰਿਹਾ ਹੈ | ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਗੁਰਨਾਮ ਸਿੰਘ ...

ਪੂਰੀ ਖ਼ਬਰ »

ਠੇਕੇ ਦੇ ਸੇਲਜ਼ਮੈਨ 'ਤੇ ਪਰਚਾ ਦਰਜ

ਟੱਲੇਵਾਲ, 16 ਮਈ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਵਿਧਾਤਾ ਵਿਖੇ ਸ਼ਰਾਬ ਦੇ ਠੇਕੇ 'ਤੇ ਲੱਗੇ ਸੇਲਜ਼ਮੈਨ ਵਲੋਂ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਸੁਖਵਿੰਦਰ ਸਿੰਘ ਖੇੜੀ ਨੇ ...

ਪੂਰੀ ਖ਼ਬਰ »

ਲਿੰਕ ਸੜਕਾਂ ਦੀਆਂ ਸਾਈਡਾਂ 'ਤੇ ਲੱਗੇ ਰੂੜੀਆਂ ਦੇ ਢੇਰਾਂ ਕਾਰਨ ਕਿਸੇ ਵੀ ਸਮੇਂ ਵਾਪਰ ਸਕਦੈ ਵੱਡਾ ਹਾਦਸਾ

ਤਪਾ ਮੰਡੀ, 16 ਮਈ (ਪ੍ਰਵੀਨ ਗਰਗ)-ਜਿੱਥੇ ਪਿਛਲੇ ਕੁਝ ਮਹੀਨੇ ਪਹਿਲਾਂ ਸਬੰਧਿਤ ਵਿਭਾਗ ਨੇ ਤਪਾ ਪੱਖੋਂ ਕੈਂਚੀਆਂ ਸੜਕ ਦਾ ਨਿਰਮਾਣ ਕਰ ਕੇ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਹੈ, ਉੱਥੇ ਲੋਕਾਂ ਨੇ ਆਪਣੀ ਜਗ੍ਹਾ ਵਿਚ ਰੂੜੀਆਂ ਸੁੱਟਣ ਦੀ ਬਜਾਏ ਪਿੰਡਾਂ ਨੂੰ ਜਾਣ ...

ਪੂਰੀ ਖ਼ਬਰ »

ਮੁਸਲਮਾਨ ਭਾਈਚਾਰੇ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ-ਪੱਤਰ

ਸ਼ਹਿਣਾ, 16 ਮਈ (ਸੁਰੇਸ਼ ਗੋਗੀ)-ਮੁਸਲਮਾਨ ਭਾਈਚਾਰੇ ਨੇ ਆਪਣੀਆਂ ਮੰਗਾਂ ਸਬੰਧੀ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਗਿੱਲ ਖੋਟੇ ਗਵਾੜ ਵਾਲੀ ਮਸਜਿਦ ਵਿਚ ਮੰਗ-ਪੱਤਰ ਸੌਂਪਿਆ | ਜਿਸ ਵਿਚ ਪ੍ਰਧਾਨ ਹਾਜੀ ਪ੍ਰਵੀਨ, ਕਾਲਾਂ ਖਾ, ...

ਪੂਰੀ ਖ਼ਬਰ »

ਚੌਕੀ ਇੰਚਾਰਜ ਵਲੋਂ ਪਿੰਡ ਵਾਸੀਆਂ ਨਾਲ ਮੀਟਿੰਗ

ਟੱਲੇਵਾਲ, 16 ਮਈ (ਸੋਨੀ ਚੀਮਾ)-ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਕਮਲਦੀਪ ਸਿੰਘ ਨੇ ਪਿੰਡ ਚੀਮਾ ਦੇ ਪਾਰਕ ਵਿਖੇ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਸਰਕਾਰ ਵਲੋਂ ਜਾਰੀ ਹਦਾਇਤਾਂ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਤੰਦਰੁਸਤ ਹੋ ਚੁੱਕੇ ਕੋਰੋਨਾ ਮਰੀਜ਼ਾਂ ਨੂੰ ਪਲਸ ਆਕਸੀਮੀਟਰ ਵਾਪਸ ਜਮ੍ਹਾ ਕਰਵਾਉਣ-ਸਿਵਲ ਸਰਜਨ

ਬਰਨਾਲਾ, 16 ਮਈ (ਰਾਜ ਪਨੇਸਰ)-ਪੰਜਾਬ ਸਰਕਾਰ ਸਿਹਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ 'ਤੇ ਘਰਾਂ 'ਚ ਇਕਾਂਤਵਾਸ ਕੋਰੋਨਾ ਮਰੀਜ਼ਾਂ ਲਈ ਲਗਭਗ ਇਕ ਲੱਖ ਕੋਰੋਨਾ ਫ਼ਤਿਹ ਕਿੱਟਾਂ ਸਿਹਤ ਕਰਮਚਾਰੀਆਂ ਦੁਆਰਾ ਘਰਾਂ 'ਚ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ | ...

ਪੂਰੀ ਖ਼ਬਰ »

ਧੌਲਾ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਦੇ ਟਰੱਕ ਰਵਾਨਾ

ਰੂੜੇਕੇ ਕਲਾਂ, 16 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਪਿੰਡ ਧੌਲਾ ਦੀਆਂ ਸੰਗਤਾਂ ਵਲੋਂ ਕਣਕ ਇਕੱਠੀ ਕਰ ਕੇ ਗੁਰਦੁਆਰਾ ਗੁਰੂ ਕਾ ਬਾਗ਼ ਧੌਲਾ ਤੋਂ ਕਣਕ ਦੇ ਟਰੱਕ ਮੁੱਖ ਸੇਵਾਦਾਰ ਜਗਰਾਜ ਸਿੰਘ ਹਰੀਗੜ੍ਹ, ...

ਪੂਰੀ ਖ਼ਬਰ »

ਥਾਣਾ ਮੁਖੀ ਮਨੀਸ਼ ਕੁਮਾਰ ਨੇ ਕੌਂਸਲਰ ਤੇ ਸਰਪੰਚਾਂ ਨਾਲ ਕੀਤੀ ਮੀਟਿੰਗ

ਭਦੌੜ, 16 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਕੋਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਲੋਕਾਂ ਦੇ ਬਚਾਅ ਲਈ ਪੰਜਾਬ ਸਰਕਾਰ ਨੇ ਜਨਤਕ ਇਕੱਠਾਂ ਅਤੇ ਕਾਰੋਬਾਰ ਉੱਪਰ 31 ਮਈ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ | ਇਸੇ ਤਹਿਤ ਕਸਬਾ ਭਦੌੜ ਅਤੇ ਪਿੰਡਾਂ ਦੇ ਬਚਾਅ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 148 ਨਵੇਂ ਕੇਸ, ਦੋ ਮੌਤਾਂ

ਬਰਨਾਲਾ, 16 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 148 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 59 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਪਾ ਤੋਂ ਇਕ 50 ...

ਪੂਰੀ ਖ਼ਬਰ »

ਸਰਕਾਰ ਕਿਰਤੀਆਂ ਦੇ ਖਾਣ-ਪੀਣ, ਦਵਾਈਆਂ ਤੇ ਹੋਰ ਰੋਜ਼ਮਰਾ ਦੀਆਂ ਚੀਜ਼ਾਂ ਦਾ ਪ੍ਰਬੰਧ ਕਰੇ - ਕਿਸਾਨ ਯੂਨੀਅਨ

ਲਹਿਰਾਗਾਗਾ, 16 ਮਈ (ਪ੍ਰਵੀਨ ਖੋਖਰ) - ਲਹਿਲ ਖ਼ੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਰਹਿਨੁਮਾਈ ਹੇਠ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ...

ਪੂਰੀ ਖ਼ਬਰ »

ਸੀਜ਼ਨ ਦੌਰਾਨ 88264 ਮੀਟਿ੍ਕ ਟਨ ਕਣਕ ਦੀ ਹੋਈ ਖਰੀਦ-ਸਕੱਤਰ

ਚੀਮਾ ਮੰਡੀ, 16 ਮਈ (ਜਸਵਿੰਦਰ ਸਿੰਘ ਸੇਰੋਂ) - ਸ੍ਰ. ਜਸਵੀਰ ਸਿੰਘ ਸਮਾਓ ਸੈਕਟਰੀ ਮਾਰਕਿਟ ਕਮੇਟੀ ਚੀਮਾ ਮੰਡੀ ਨੇ ਅਜੀਤ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 13 ਮਈ ਤੋਂ ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ...

ਪੂਰੀ ਖ਼ਬਰ »

ਕੈਪਟਨ ਤੇ ਸਿੱਧੂ ਕੁਰਸੀ ਦੀ ਲੜਾਈ ਵਿਚ ਹੀ ਉੱਲਝੇ - ਪੂਨੀਆ, ਗਰਗ

ਸੰਗਰੂਰ, 16 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ ਅਤੇ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ ਆਪਸੀ ਪਾਟੋਧਾੜ ਦਾ ਸ਼ਿਕਾਰ ਪੰਜਾਬ ਸਰਕਾਰ ਅੱਜ ਹਰ ਮੁੱਦੇ ਉੱਤੇ ਫ਼ੇਲ੍ਹ ਸਾਬਤ ਹੋਈ ਹੈ | ...

ਪੂਰੀ ਖ਼ਬਰ »

ਰੰਗੀਆ ਪਿੰਡ ਦੇ ਵਿਕਾਸ ਕਾਰਜਾਂ ਵਿਚ ਆਈ ਤੇਜ਼ੀ

ਮੂਲੋਵਾਲ, 16 ਮਈ (ਰਤਨ ਸਿੰਘ ਭੰਡਾਰੀ) - ਪੰਜਾਬ ਸਰਕਾਰ ਵਲੋਂ ਆਈ ਗਰਾਂਟ ਨਾਲ ਪਿੰਡ ਰੰਗੀਆ ਦੇ ਸਰਪੰਚ ਦੀ ਅਗਵਾਈ ਵਿਚ ਵਿਕਾਸ ਕਾਰਜ ਕਰਵਾਏ ਗਏ ਹਨ | ਪਿੰਡ ਦੇ ਪੰਚ ਭੀਮ ਸਿੰਘ ਨੇ ਦੱਸਿਆ ਕਿ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੱਲੋਂ ਪਿੰਡ ਦੇ ...

ਪੂਰੀ ਖ਼ਬਰ »

ਨਾਲੀਆਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਲੋਕ 'ਨਰਕ ਭਰੀ' ਜ਼ਿੰਦਗੀ ਜਿਊਣ ਲਈ ਮਜਬੂਰ

ਮਾਲੇਰਕੋਟਲਾ, 16 ਮਈ (ਮੁਹੰਮਦ ਹਨੀਫ਼ ਥਿੰਦ) - ਡਾ. ਦਿਆ ਕਿ੍ਸ਼ਨ ਸਟ੍ਰੀਟ (ਵਾਰਡ ਨੰਬਰ 25) ਦੇ ਲੋਕ ਇਨ੍ਹਾਂ ਦਿਨੀਂ 'ਨਰਕ ਭਰੀ' ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਉਕਤ ਮੁਹੱਲਾ ਵਾਸੀ ਐਡਵੋਕੇਟ ਰੋਹਿਤ ਜੈਨ, ਵਰਿੰਦਰ ਜੈਨ, ਡਾ. ਸੂਰਜ ਜੈਨ, ਰਮਨ ਜੈਨ, ਜੀਵਨ ਪ੍ਰਕਾਸ਼, ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ

ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ੇਰੋਂ ਦੇ ਅਹੁਦੇਦਾਰਾਂ ਦੀ ਚੋਣ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ | ਇਹ ਚੋਣ ਜਥੇਬੰਦੀ ਦੇ ਬਲਾਕ ਸੰਗਰੂਰ ਤੋਂ ਪੁੱਜੇ ਅਹੁਦੇਦਾਰਾਂ ਹਰਪਾਲ ਸਿੰਘ ਹੈਪੀ, ਬੂਟਾ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸ਼ੋਕ ਸਭਾ

ਸੁਨਾਮ ਊਧਮ ਸਿੰਘ ਵਾਲਾ, 16 ਮਈ (ਧਾਲੀਵਾਲ, ਭੁੱਲਰ) - ਮੁਲਾਜ਼ਮ ਸੰਘਰਸ਼ਾਂ ਦੇ ਮਹਾਨ ਨਾਇਕ ਸਾਥੀ ਸੱਜਣ ਸਿੰਘ ਦੇ ਸਦੀਵੀ ਵਿਛੋੜੇ 'ਤੇ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿਖੇ ਸੋਕ ਸਭਾ ਕਰ ਕੇ ਸਾਥੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼, ਪਨਬਸ, ਪੀ. ਆਰ. ਟੀ. ਸੀ. ਦੇ ਕੱਚੇ ਵਰਕਰਾਂ ਨੇ ਕੀਤੀ ਗੇਟ ਰੈਲੀ

ਬਰਨਾਲਾ, 16 ਮਈ (ਰਾਜ ਪਨੇਸਰ)-ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਬਰਨਾਲਾ ਵਲੋਂ ਆਪਣੀਆਂ ਮੰਗਾਂ ਸਬੰਧੀ ਗੇਟ ਰੈਲੀ ਕੀਤੀ ਗਈ | ਜਾਣਕਾਰੀ ਦਿੰਦਿਆਂ ਪ੍ਰਧਾਨ ਕਿਰਪਾਲ ਸਿੰਘ ਪੱਪੂ, ...

ਪੂਰੀ ਖ਼ਬਰ »

ਟਰਾਈਡੈਂਟ ਗਰੁੱਪ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਆਕਸੀਜਨ ਕੰਸਨਟ੍ਰੇਟਰ ਕੀਤੇ ਭੇਟ

ਬਰਨਾਲਾ, 16 ਮਈ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਦੇ ਚੇਅਰਮੈਨ ਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰਾਈਡੈਂਟ ਗਰੁੱਪ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਆਕਸੀਜਨ ਕਨਸਨਟ੍ਰੇਟਰ ਭੇਟ ਕੀਤੇ ਗਏ ...

ਪੂਰੀ ਖ਼ਬਰ »

ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਪਿੰਡ ਦਾਨਗੜ੍ਹ ਵਿਖੇ ਚੱਲ ਰਹੇ ਹਨ ਵਿਕਾਸ ਕਾਰਜ-ਦੀਪ ਸੰਘੇੜਾ, ਹੈਪੀ ਢਿੱਲੋਂ

ਧਨੌਲਾ, 16 ਮਈ (ਚੰਗਾਲ)-ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਸਾਲ ਦੇ ਰਾਜ ਕਾਲ ਦੌਰਾਨ ਸੂਬੇ ਨੂੰ ਆਰਥਿਕ ਪੱਖੋਂ ਲੁੱਟ ਕੇ ਕੰਗਾਲ ਬਣਾ ਕੇ ਰੱਖ ਦਿੱਤਾ, ਪੰਜਾਬ ਸੂਬੇ ਨੂੰ ਕਰਜ਼ਾਈ ਬਣਾ ਕੇ ਰੱਖ ਦਿੱਤਾ ਜਿਸ ਦੀ ਬਦੌਲਤ ਸਾਡਾ ਪੰਜਾਬ ਸੂਬਾ ਵਿਕਾਸ ਪੱਖੋਂ ਪਛੜ ਕੇ ਰਹਿ ...

ਪੂਰੀ ਖ਼ਬਰ »

ਨਵੀਂ ਮੋਟਰ ਲਾਏ ਜਾਣ ਦਾ ਰਸਮੀ ਉਦਘਾਟਨ

ਧਨੌਲਾ, 16 ਮਈ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਬਾਜ਼ੀਗਰ ਬਸਤੀ ਧਨੌਲਾ ਵਿਖੇ ਨਵੀਂ ਪਾਣੀ ਵਾਲੀ ਮੋਟਰ ਲਗਾਏ ਜਾਣ ਦਾ ਰਸਮੀ ਉਦਘਾਟਨ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਪਰਮਜੀਤ ਸਿੰਘ ਪੰਮਾ ਅਤੇ ਸਮੁੱਚੇ ਪਤਵੰਤਿਆਂ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਜਗਸੀਰ ਰਾਮ ਪੰਚ, ...

ਪੂਰੀ ਖ਼ਬਰ »

ਪਿੰਡਾਂ 'ਚੋਂ ਸੰਯੁਕਤ ਕਿਸਾਨ ਧਿਰਾਂ ਨੂੰ ਮਿਲ ਰਿਹੈ ਭਰਵਾ ਸਹਿਯੋਗ-ਜਗਰਾਜ ਹਰਦਾਸਪੁਰਾ

ਮਹਿਲ ਕਲਾਂ, 16 ਮਈ (ਤਰਸੇਮ ਸਿੰਘ ਗਹਿਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਸਮੇਤ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਲੜੇ ਜਾ ਰਹੇ ਸੰਘਰਸ਼ ਲਈ ...

ਪੂਰੀ ਖ਼ਬਰ »

ਗੰਦਾ ਪਾਣੀ ਸੜਕ 'ਤੇ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ

ਹੰਡਿਆਇਆ, 16 ਮਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੀ ਸਲਾਨੀ ਪੱਤੀ ਵਿਖੇ ਨਾਲੀਆਂ ਦਾ ਗੰਦਾ ਪਾਣੀ ਸੜਕ ਉੱਪਰ ਆਉਣ ਕਾਰਨ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇੱਥੋਂ ਦੇ ਵਾਸੀਆਂ ਨੂੰ ਲੰਘਣ ਸਮੇਂ ਜਿੱਥੇ ਮੁਸ਼ਕਲਾਂ ਆਉਂਦੀਆਂ ਹਨ | ਉੱਥੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਖ਼ਪਤਕਾਰਾਂ ਨੂੰ ਪੁਰਾਣੇ ਬਿੱਲ ਭਰਨ 'ਚ ਵਿਸ਼ੇਸ਼ ਛੋਟ

ਹੰਡਿਆਇਆ, 16 ਮਈ (ਗੁਰਜੀਤ ਸਿੰਘ ਖੁੱਡੀ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵਲੋਂ ਸਰਕਾਰੀ/ਗੈਰ ਸਰਕਾਰੀ ਖਪਤਕਾਰਾਂ ਨੂੰ ਬਕਾਇਆ ਬਿਜਲੀ ਦੇ ਬਿੱਲ ਭਰਨ ਤੋਂ ਅਸਮਰਥ ਖਪਤਕਾਰਾਂ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਹੈ | ਇਸ ਸਬੰਧੀ ਪਾਵਰਕਾਮ ਬਰਨਾਲਾ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX