ਤਾਜਾ ਖ਼ਬਰਾਂ


ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  41 minutes ago
ਲੁੱਟ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ 'ਤੇ ਲੁਟੇਰਿਆਂ ਨੇ ਚਲਾਈ ਗੋਲੀ
. . .  about 1 hour ago
ਭੁਲੱਥ , 4 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) -ਅੱਜ ਲੁੱਟ ਖੋਹ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ ’ਤੇ ਲੁਟੇਰਿਆਂ ਵਲੋਂ ਜ਼ਖ਼ਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ...
ਪਰਿਵਾਰਕ ਝਗੜੇ ਕਾਰਨ ਇਕ ਪਰਿਵਾਰ ਦੇ 5 ਲੋਕਾਂ ਦੀ ਹੱਤਿਆ
. . .  about 1 hour ago
ਬਿਹਾਰ, 4 ਅਗਸਤ - ਨਾਲੰਦਾ ਦੀ ਲੋਦੀਪੁਰ ਪੰਚਾਇਤ ਵਿਚ ਇਕ ਪਰਿਵਾਰ ਦੇ 5 ਲੋਕਾਂ ਦੀ ਕਥਿਤ ਤੌਰ 'ਤੇ ਪਰਿਵਾਰਕ ਝਗੜੇ ਕਾਰਨ ਹੱਤਿਆ ਕਰ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਲਾਇਆ ਇਨਸਾਫ ਲੈਣ ਲਈ ਜੀ ਮਿ੍ਤਕ ਦੇਹਾਂ ਰੱਖ ਕੇ ਲਾਇਆ ਧਰਨਾ
. . .  about 1 hour ago
ਰਾਜਾਸਾਂਸੀ, 4 ਅਗਸਤ (ਹੇਰ/ ਖੀਵਾ) - ਬੀਤੇ ਦਿਨ ਅੰਮਿ੍ਤਸਰ ਦੇ ਰਾਮਤੀਰਥ ਰੋਡ ’ਤੇ ਅੱਡਾ ਬਾਉਲੀ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਸੀ, ਪਰੰਤੂ ਅੱਜ ਇਸ ਮਾਮਲੇ ਵਿਚ ਉਕਤ ਮਿ੍ਤਕ ਪਤੀ ਪਤਨੀ ...
ਖੇਤੀ ਕਾਨੂੰਨਾਂ ਨੂੰ ਖ਼ਾਰਜ ਕਰਨ ਦੀ ਜ਼ਰੂਰਤ - ਸਿੱਧੂ
. . .  about 2 hours ago
ਚੰਡੀਗੜ੍ਹ, 4 ਅਗਸਤ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਬਿਲਕੁਲ ਖ਼ਾਰਜ ...
ਕੱਲ੍ਹ ਗਰਭਵਤੀ ਅਤੇ ਨਵਜਾਤ ਬੱਚਿਆਂ ਦੀਆਂ ਮਾਵਾਂ ਦੇ ਲੱਗੇਗੀ ਕੋਵਿਡ ਵੈਕਸੀਨ
. . .  about 2 hours ago
ਲੁਧਿਆਣਾ, 4 ਅਗਸਤ (ਸਲੇਮਪੁਰੀ ) - ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ...
ਜਿੱਤ ਹਾਰ ਤਾਂ ਬਣੀ, ਪਰ ਸਾਨੂੰ ਆਪਣੀ ਹੋਣਹਾਰ ਧੀ 'ਤੇ ਮਾਣ- ਗੁਰਜੀਤ ਕੌਰ ਦੇ ਪਿਤਾ
. . .  about 3 hours ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਦਾ ਅਰਜਨਟੀਨਾ ਨੇ ਤੋੜਿਆ ਸੁਫ਼ਨਾ, 2-1 ਨਾਲ ਹਾਰੀਆਂ ਭਾਰਤੀ ਕੁੜੀਆਂ
. . .  about 3 hours ago
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਦਾ ਅਰਜਨਟੀਨਾ ਨੇ ਤੋੜਿਆ ਸੁਫ਼ਨਾ, 2-1 ਨਾਲ ਹਾਰੀਆਂ ਭਾਰਤੀ ਕੁੜੀਆਂ...
ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਵਲੋਂ ਗੁਰਜੀਤ ਕੌਰ ਮਿਆਦੀਆਂ ਦੇ ਨਾਮ 'ਤੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ
. . .  about 3 hours ago
ਅਜਨਾਲਾ 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਭਤੀਜੇ ਤੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ...
ਸੂਬੇ ਵਿਚ ਝੋਨੇ ਦੇ ਕੁੱਲ ਰਕਬੇ ਦਾ 23 ਫ਼ੀਸਦੀ ਰਕਬਾ ਨਵੀਨਤਮ ਤਕਨਾਲੋਜੀ ਹੇਠ ਆਇਆ
. . .  about 3 hours ago
ਚੰਡੀਗੜ੍ਹ, 4 ਅਗਸਤ - ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ...
ਹਾਦਸਾਗ੍ਰਸਤ ਹੋਏ ਹੈਲੀਕਾਪਟਰ ਵਿਚ ਬੈਠੇ ਪਾਇਲਟਾਂ ਦੀ ਭਾਲ ਜਾਰੀ
. . .  about 3 hours ago
ਪਠਾਨਕੋਟ, 4 ਅਗਸਤ - ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਸੈਨਾ ਦਾ ਏ.ਐਲ.ਐੱਚ. ਧਰੁਵ ਹੈਲੀਕਾਪਟਰ ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਤਿੰਨ ਰਾਊਂਡ ਖ਼ਤਮ, ਅਰਜਨਟੀਨਾ ਭਾਰਤ ਤੋਂ 2-1 ਨਾਲ ਅੱਗੇ
. . .  about 3 hours ago
ਅਰਜਨਟੀਨਾ ਭਾਰਤ ਤੋਂ 2 -1 ਨਾਲ ਹੋਇਆ ਅੱਗੇ
. . .  about 3 hours ago
ਟੋਕੀਓ, 4 ਅਗਸਤ - ਅਰਜਨਟੀਨਾ ਭਾਰਤ ਤੋਂ 2 -1 ਨਾਲ ਹੋਇਆ ...
ਸਮਾਰਟ ਸਕੂਲਾਂ ਵਿਚ ਰਿਸੈੱਪਸ਼ਨ ਬਣਾਏਗੀ ਪੰਜਾਬ ਸਰਕਾਰ
. . .  about 4 hours ago
ਚੰਡੀਗੜ੍ਹ, 4 ਅਗਸਤ - ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਹਾਫ਼ ਟਾਈਮ ਖ਼ਤਮ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  about 4 hours ago
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਅਰਜਨਟੀਨਾ ਵਿਚਕਾਰ ਸਖ਼ਤ ਮੁਕਾਬਲਾ ਜਾਰੀ
. . .  about 4 hours ago
ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਸਾਲਾਨਾ ਬਰਸੀ ਇਸ ਵਾਰ ਕਿਸਾਨ ਸੰਘਰਸ਼ ਨੂੰ ਹੋਵੇਗੀ ਸਮਰਪਿਤ
. . .  about 4 hours ago
ਮਹਿਲ ਕਲਾਂ,4 ਅਗਸਤ (ਅਵਤਾਰ ਸਿੰਘ ਅਣਖੀ) - ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 24 ਵੀਂ ਸਾਲਾਨਾ ਬਰਸੀ ਜੋ...
ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਆਰਜਨਟੀਨਾ 1-1 ਦੀ ਬਰਾਬਰੀ ’ਤੇ
. . .  about 4 hours ago
ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਆਰਜਨਟੀਨਾ 1-1 ਦੀ ਬਰਾਬਰੀ ’ਤੇ...
ਟੋਕੀਓ ਉਲੰਪਿਕ ਹਾਕੀ ਸੈਮੀਫਾਈਨਲ ਮੁਕਾਬਲੇ 'ਚ ਪਹਿਲਾ ਗੋਲ ਦਾਗਣ ਵਾਲੀ ਖਿਡਾਰਨ ਗੁਰਜੀਤ ਕੌਰ ਦੇ ਘਰ ਖ਼ੁਸ਼ੀਆਂ ਦਾ ਮਾਹੌਲ
. . .  about 4 hours ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ ) - ਟੋਕੀਓ ਉਲੰਪਿਕ ਮਹਿਲਾ ਹਾਕੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਪਹਿਲਾ ਗੋਲ ਦਾਗਣ ਵਾਲੀ...
ਭਾਰਤੀ ਮਹਿਲਾ ਹਾਕੀ ਟੀਮ ਨੇ ਕੀਤਾ ਪਹਿਲਾ ਗੋਲ
. . .  about 4 hours ago
ਟੋਕੀਓ, 4 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ...
ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਮੁਕਾਬਲਾ ਸ਼ੁਰੂ
. . .  about 4 hours ago
ਟੋਕੀਓ, 4 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ...
ਪਹਿਲਵਾਨ ਦੀਪਕ ਪੁਨਿਆ ਸੈਮੀਫਾਈਨਲ ਮੁਕਾਬਲੇ ਵਿਚ ਹਾਰੇ
. . .  about 4 hours ago
ਟੋਕੀਓ, 4 ਅਗਸਤ - ਪੁਰਸ਼ ਫ੍ਰੀਸਟਾਈਲ 86 ਕਿਲੋਗ੍ਰਾਮ ਸੈਮੀਫਾਈਨਲ ਵਿਚ ਪਹਿਲਵਾਨ ਦੀਪਕ ...
ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 5 hours ago
ਡਮਟਾਲ, 4 ਅਗਸਤ (ਰਾਕੇਸ਼ ਕੁਮਾਰ) - ਰੇਲਵੇ ਟਰੈਕ ਦੇ ਨਜ਼ਦੀਕ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ...
ਫਾਈਨਲ ਵਿਚ ਪਹੁੰਚੇ ਪਹਿਲਵਾਨ ਰਵੀ ਕੁਮਾਰ ਦਹੀਆ
. . .  about 5 hours ago
ਟੋਕੀਓ,4 ਅਗਸਤ - ਪਹਿਲਵਾਨ ਰਵੀ ਕੁਮਾਰ ਦਹੀਆ ਕੁਸ਼ਤੀ ਮੁਕਾਬਲੇ (57 ਕਿੱਲੋਗਰਾਮ ਫ੍ਰੀਸਟਾਈਲ ਸੈਮੀਫਾਈਨਲ) ਵਿਚ ਜਿੱਤ ਗਏ ਹਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਜੇਠ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਫ਼ਤਹਿਗੜ੍ਹ ਸਾਹਿਬ

ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਵੱਖ-ਵੱਖ ਸਿੱਖਿਆ ਬਲਾਕ ਦਫ਼ਤਰਾਂ ਮੂਹਰੇ ਕੀਤੇ ਅਰਥੀ ਫੂਕ ਮੁਜ਼ਾਹਰੇ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਦਿੱਤੇ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਸਿੱਖਿਆ ਬਲਾਕ ਦਫਤਰਾਂ ਮੂਹਰੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ | ਫ਼ਤਹਿਗੜ੍ਹ ਸਾਹਿਬ ਵਿਖੇ ਬਲਾਕ ਸਿੱਖਿਆ ਦਫਤਰ ਮੂਹਰੇ ਅਰਥੀ ਫੂਕ ਮੁਜ਼ਾਹਰਾ ਕਰਨ ਮੌਕੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸਲਾਣਾ ਅਤੇ ਲਖਵਿੰਦਰ ਸਿੰਘ ਨੇ ਪੰਜਾਬ ਸਰਕਾਰ 'ਤੇ ਦੋਸ਼ ਮੜ੍ਹਦਿਆਂ ਕਿਹਾ ਕਿ ਨਿੱਜੀਕਰਨ ਪੱਖੀ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪ੍ਰਾਇਮਰੀ ਤੇ ਮਿਡਲ ਸਕੂਲਾਂ ਦਾ ਫੌਰੀ ਉਜਾੜਾ ਕਰਕੇ ਵੱਡ ਅਕਾਰੀ ਸਕੂਲਾਂ ਰੂਪੀ ਕਾਰਪੋਰੇਟੀ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਪੂਰਨ ਤੌਰ 'ਤੇ ਖਤਮ ਕਰਨ ਲਈ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੀਨੀਅਰ ਸੈਕੰਡਰੀ ਸਕੂਲਾਂ 'ਚ ਕਰਨ ਦੇ ਜੁਬਾਨੀ ਹੁਕਮ ਚਾੜ੍ਹੇ ਗਏ ਹਨ, ਜਿਸ ਦੇ ਸਿੱਟੇ ਵਜੋਂ ਪ੍ਰਾਇਮਰੀ ਡਾਇਰੈਕਟੋਰੇਟ ਦੀ ਵੱਖਰੀ ਹੋਂਦ ਖਤਮ ਹੋ ਜਾਵੇਗੀ | ਇਸੇ ਕੜੀ ਤਹਿਤ ਮਿਡਲ ਸਕੂਲਾਂ 'ਚ ਮੌਜੂਦ 6 ਅਸਾਮੀਆਂ 'ਚੋਂ ਪਹਿਲਾਂ ਆਰਟ ਐਂਡ ਕਰਾਫਟ ਅਤੇ ਪੀ. ਟੀ. ਆਈ. ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ, ਫਿਰ 228 ਪੀ. ਟੀ. ਆਈਜ਼. ਨੂੰ ਜਬਰੀ ਬੀ. ਪੀ. ਈ. ਓ. ਦਫਤਰਾਂ 'ਚ ਤਬਦੀਲ ਕੀਤਾ ਗਿਆ ਅਤੇ ਹੁਣ ਮਿਡਲ ਸਕੂਲਾਂ ਦੀਆਂ ਅਸਾਮੀਆਂ ਸੀਨੀਅਰ ਸੈਕੰਡਰੀ ਸਕੂਲਾਂ 'ਚ ਤਬਦੀਲ ਕਰ ਕੇ ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਖਤਮ ਕੀਤੀ ਜਾ ਰਹੀ ਹੈ | ਉਕਤ ਅਧਿਆਪਕ ਆਗੂਆਂ ਨੇ ਦੋਸ਼ ਲਗਾਇਆ ਕਿ ਕੋਰੋਨਾ ਪੀੜ੍ਹਤ ਅਧਿਆਪਕਾਂ ਨੂੰ ਕੁਆਰੰਟੀਨ ਛੁੱਟੀ ਨਹੀਂ ਦਿੱਤੀ ਜਾ ਰਹੀ ਜਦਕਿ ਬਾਕੀ ਸਾਰੇ ਵਿਭਾਗਾਂ ਨੂੰ ਕੁਆਰੰਟੀਨ ਛੁੱਟੀ ਦਿੱਤੀ ਜਾ ਰਹੀ ਹੈ, ਸਿਰਫ ਅਧਿਆਪਕਾਂ ਦੀ ਮੈਡੀਕਲ ਜਾਂ ਕਮਾਈ ਛੁੱਟੀ ਪ੍ਰਵਾਨ ਕੀਤੀ ਜਾਂਦੀ ਹੈ | ਸਿੱਟੇ ਵਜੋਂ ਰੋਜ਼ਾਨਾਂ ਹੀ ਕਈ ਅਧਿਆਪਕਾਂ ਦੀ ਮੌਤ ਹੋ ਰਹੀ ਹੈ ਪਰ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਆਗੂਆਂ ਨੇ ਮੰਗ ਕੀਤੀ ਕਿ ਉਕਤ ਅਹਿਮ ਮੰਗਾਂ ਨੂੰ ਧਿਆਨ 'ਚ ਰੱਖਦੇ ਹੋਏ ਸੈਕੰਡਰੀ ਸਕੂਲਾਂ 'ਚ ਕਰਵਾਏ ਜਾ ਰਹੇ ਪ੍ਰਾਇਮਰੀ ਬੱਚਿਆਂ ਦੇ ਦਾਖਲਿਆਂ 'ਤੇ ਫੌਰੀ ਰੋਕ ਲਗਾਈ ਜਾਵੇ ਅਤੇ ਬੱਚਿਆਂ ਨੂੰ ਪਹਿਲਾਂ ਦੀ ਤਰ੍ਹਾਂ ਪ੍ਰਾਇਮਰੀ ਸਕੂਲਾਂ 'ਚ ਭੇਜਿਆ ਜਾਵੇ | 228 ਪੀ. ਟੀ. ਆਈਜ਼ ਨੂੰ ਤੁਰੰਤ ਉਨ੍ਹਾਂ ਦੇ ਸਕੂਲ 'ਚ ਭੇਜਿਆ ਜਾਵੇ, ਕੋਰੋਨਾ ਪੀੜਤ ਅਧਿਆਪਕਾਂ ਨੂੰ ਤੁਰੰਤ ਕੁਆਰੰਟੀਨ ਛੁੱਟੀ ਲਾਗੂ ਕੀਤੀ ਜਾਵੇ | ਕਰੋਨਾ ਮਹਾਂਮਾਰੀ ਦੌਰਾਨ ਅਧਿਆਪਕਾਂ ਵਲੋਂ ਆਨਲਾਇਨ ਕਰਵਾਏ ਜਾ ਰਹੇ ਕੰਮ ਕਾਰਨ ਛੁੱਟੀਆਂ ਦੌਰਾਨ ਕੱਟੇ ਜਾਣ ਵਾਲੇ ਮੁਬਾਇਲ ਭੱਤੇ ਨੂੰ ਲਾਗੂ ਰੱਖਿਆ ਜਾਵੇ | ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਆਸ਼ੂਤੋਸ਼ ਧੀਮਾਨ, ਅਮਰਿੰਦਰ ਸਿੰਘ, ਮਹੇਸ਼ ਪੁਰੀ, ਕਮਲਜੀਤ ਸਿੰਘ, ਦਰਸ਼ਨ ਸਿੰਘ, ਰਾਜਵਿੰਦਰ ਸਿੰਘ ਧਨੋਆ, ਮੁਨੀਸ਼ ਗਾਜਰੀ ਅਤੇ ਹਰਪ੍ਰੀਤ ਸਿੰਘ ਵੀ ਚਰਨ ਸਿੰਘ ਸ਼ਾਮਿਲ ਸਨ | ਇਸੇ ਕੜੀ ਤਹਿਤ ਬਲਾਕ ਖਮਾਣੋਂ 'ਚ ਰਾਜਿੰਦਰ ਰਾਜਨ, ਸਤਨਾਮ ਸਿੰਘ, ਜਸਵਿੰਦਰ ਸਿੰਘ ਸੈਦਪੁਰੀਆ, ਅਮਰਿੰਦਰ ਸਿੰਘ ਕੰਗ, ਸੁਪਿੰਦਰ ਸਿੰਘ, ਪ੍ਰੇਮਜੀਤ ਸਿੰਘ, ਰਣਜੀਤ ਸਿੰਘ ਬਰਵਾਲੀ, ਬਲਾਕ ਬਸੀ ਪਠਾਣਾਂ 'ਚ ਸਤਿੰਦਰ ਸਿੰਘ, ਮਨਿੰਦਰਪਾਲ, ਨਾਜਰ ਸਿੰਘ, ਨਵਜੋਤ ਸਿੰਘ, ਕਰਨੈਲ ਸਿੰਘ, ਰਣਜੋਧ ਸਿੰਘ, ਬਲਾਕ ਖੇੜਾ 'ਚ ਸੁਖਵਿੰਦਰ ਚਾਹਲ, ਪਾਲ ਸਿੰਘ, ਰਾਜੇਸ਼ ਬਡਾਲੀ, ਸੰਜੀਵ ਕੁਮਾਰ ਕਾਲੜਾ, ਅਮਨਦੀਪ ਸਿੰਘ, ਰਣਵੀਰ ਬਡਾਲੀ, ਭੁਪਿੰਦਰ ਸਿੰਘ, ਸ਼ਿੰਗਾਰਾ ਸਿੰਘ, ਜਖਵਾਲੀ 'ਚ ਦਰਬਾਰਾ ਸਿੰਘ, ਅੰਮਿ੍ਤਪਾਲ, ਸੁਖਦੇਵ ਸਿੰਘ, ਈਸ਼ਵਰ ਸਿੰਘ, ਮਨਜੀਤ ਕੁਮਾਰ, ਅਮਰਿੰਦਰ ਸਿੰਘ, ਮੰਡੀ ਗੋਬਿੰਦਗੜ੍ਹ ਬਲਾਕ 'ਚ ਲਖਵਿੰਦਰ ਸਿੰਘ, ਕਮਲਜੀਤ ਸਿੰਘ ਜਲਾਲਪੁਰ, ਅਮਰਜੀਤ ਸਿੰਘ, ਅਮਰਜੀਤ ਵਰਮਾ, ਲਖਵੀਰ ਸਿੰਘ ਤੂਰਾਂ, ਗਗਨਦੀਪ ਗੁਪਤਾ, ਮਨਜੀਤ ਸਿੰਘ, ਸੁਖਵਿੰਦਰ ਮਾਜਰੀ, ਬਲਦੇਵ ਸਿੰਘ, ਬਲਾਕ ਤਰਖਾਣ ਮਾਜਰਾ 'ਚ ਬਿਕਰਮਜੀਤ ਸਿੰਘ, ਗੁਰਮੀਤ ਸਿੰਘ, ਹਰਿੰਦਰਜੀਤ ਸਿੰਘ, ਗਗਨਦੀਪ ਸਿੰਘ, ਬਲਾਕ 'ਚ ਅਮਲੋਹ ਬਲਜੀਤ ਸਲਾਣਾ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲ ਤਿਵਾੜੀ, ਬਲਵੀਰ ਸਿੰਘ ਮੁੱਲਾਂਪੁਰੀ, ਅਵਤਾਰ ਭਾਂਬਰੀ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰੰਘ ਅੰਨੀਆਂ, ਰਾਜੀਵ ਕੁਮਾਰ, ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ |

ਸਫ਼ਾਈ ਸੇਵਕਾਂ ਨੇ ਤਿੱਖੇ ਸੰਘਰਸ਼ ਦਾ ਵਜਾਇਆ ਬਿਗੁਲ, 2 ਦਿਨ ਦਾ ਦਿੱਤਾ ਅਲਟੀਮੇਟਮ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਦਫ਼ਤਰ ਮੂਹਰੇ ਦਿੱਤਾ ਜਾ ਰਿਹਾ ਧਰਨਾ ਅੱਜ 5ਵੇਂ ਦਿਨ 'ਚ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

ਸਨੌਰ, 17 ਮਈ (ਸੋਖਲ)-ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਸਨੌਰ ਨਗਰ ਕੌਂਸਲ ਦੇ ਮੁਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਕੰਮਲ ਅਣਮਿੱਥੇ ਸਮੇਂ ਲਈ ਹੜਤਾਲ ਪ੍ਰਧਾਨ ਨੰਦ ਲਾਲ ਟਾਂਕ ਜ਼ਿਲ੍ਹਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਪੰਜਾਬ ਕੱਚੇ ਮੁਲਾਜ਼ਮ ਦੀ ...

ਪੂਰੀ ਖ਼ਬਰ »

ਪਿੰਡ ਤੂਰਾਂ ਦੇ ਹਰੇਕ ਵਿਅਕਤੀ ਦਾ ਕੋਰੋਨਾ ਟੈਸਟ ਕਰਨ ਦੀ ਮੰਗ

ਮੰਡੀ ਗੋਬਿੰਦਗੜ੍ਹ, 17 ਮਈ (ਮੁਕੇਸ਼ ਘਈ)-ਗਰਾਮ ਪੰਚਾਇਤ ਤੂਰਾਂ ਦੀ ਸਰਪੰਚ ਮਨਦੀਪ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਿੰਡ 'ਚ ਹਰੇਕ ਵਿਅਕਤੀ ਦਾ ਕੋਰੋਨਾ ਟੈੱਸਟ ਕਰਨ ...

ਪੂਰੀ ਖ਼ਬਰ »

ਜ਼ਿਲੇ੍ਹ 'ਚ 98 ਨਵੇਂ ਮਰੀਜ਼ ਆਏ ਸਾਹਮਣੇ, 4 ਦੀ ਮੌਤ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੌਰਾਨ ਅੱਜ 4 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਜਦਕਿ 98 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ...

ਪੂਰੀ ਖ਼ਬਰ »

ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਖਮਾਣੋਂ, 17 ਮਈ (ਜੋਗਿੰਦਰ ਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ 'ਚ ਜ਼ਿਲੇ੍ਹ ਦੇ ਵੱਖ-ਵੱਖ ਸਿੱਖਿਆ ਬਲਾਕ ਦਫ਼ਤਰਾਂ ਦੇ ਅੱਗੇ ਅੱਜ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ | ਮੋਰਚੇ ਦੇ ਆਗੂ ਰਾਜਿੰਦਰ ਸਿੰਘ ...

ਪੂਰੀ ਖ਼ਬਰ »

ਯੂ. ਪੀ. ਦੇ ਮੁੱਖ ਮੰਤਰੀ ਦਾ ਨਫ਼ਰਤ ਭਰਿਆ ਬਿਆਨ ਘੱਟ ਗਿਣਤੀਆਂ ਲਈ ਖ਼ਤਰਾ-ਮਾਨ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਵਲੋਂ ਪੰਜਾਬ 'ਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ 'ਤੇ ਦਿੱਤੇ ਬਿਆਨ ਨੂੰ ਘੱਟ ...

ਪੂਰੀ ਖ਼ਬਰ »

ਇਕ ਦਰਜਨ ਵਰਕਰਾਂ ਵਲੋਂ ਫਿਰ ਤੋਂ ਕਾਂਗਰਸ ਪਾਰਟੀ ਨਾਲ ਮਿਲ ਕੇ ਚੱਲਣ ਦਾ ਐਲਾਨ

ਬਸੀ ਪਠਾਣਾਂ, 17 ਮਈ (ਗੁਰਬਚਨ ਸਿੰਘ ਰੁਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਨਿਰੰਜਨ ਕੁਮਾਰ ਦੀ ਪ੍ਰੇਰਨਾ ਅਤੇ ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਕਿਸ਼ੋਰੀ ਲਾਲ ਚੁੱਘ ਦੀ ਅਗਵਾਈ 'ਚ ਅੱਜ ਮਾਰਕੀਟ ਕਮੇਟੀ ਕੰਪਲੈਕਸ ...

ਪੂਰੀ ਖ਼ਬਰ »

ਸਿਹਤ ਕੇਂਦਰ ਨੰਦਪੁਰ ਕਲੌੜ ਨੇ ਡੇਂਗੂ ਦਿਵਸ ਸਬੰਧੀ ਕੀਤਾ ਜਾਗਰੂਕ

ਨੰਦਪੁਰ ਕਲੌੜ, 17 ਮਈ (ਜਰਨੈਲ ਸਿੰਘ ਧੁੰਦਾ)-ਸਿਵਲ ਸਰਜਨ ਡਾ. ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਵਲੋਂ ਡੇਂਗੂ ਦਿਵਸ ਸਬੰਧੀ ਜਾਗਰੂਕ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਹੀ ਨੌਜਵਾਨ ਵਰਗ ਦੀ ਨੁਮਾਇੰਦਗੀ ਨੂੰ ਪਹਿਲ ਦਿੱਤੀ-ਗੁਰੂ

ਖਮਾਣੋਂ, 17 ਮਈ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਹੀ ਨੌਜਵਾਨ ਵਰਗ ਦੀ ਨੁਮਾਇੰਦਗੀ ਨੂੰ ਪਹਿਲ ਦਿੱਤੀ ਗਈ ਹੈ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜਿਸ ਨੇ ਨੌਜਵਾਨ ਵਰਗ ਨੂੰ ਰਾਜਨੀਤੀ 'ਚ ਸਥਾਪਿਤ ਕਰਨ ਲਈ ਆਪਣੇ ਯੂਥ ...

ਪੂਰੀ ਖ਼ਬਰ »

ਸਕੂਲਾਂ ਦੇ ਉਜਾੜੇ ਖ਼ਿਲਾਫ਼ ਬਲਾਕ ਪੱਧਰੀ ਅਰਥੀ ਫੂਕ ਮੁਜ਼ਾਹਰਾ

ਬਸੀ ਪਠਾਣਾਂ, 17 ਮਈ (ਗੁਰਬਚਨ ਸਿੰਘ ਰੁਪਾਲ)-ਸੂਬੇ ਦੇ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ 'ਚ ਅੱਜ ਇੱਥੇ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ ਦੇ ਦਫ਼ਤਰ ਅੱਗੇ ਅੱਜ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਉਜਾੜੇ ਦੇ ਵਿਰੋਧ 'ਚ ਅੰਦੋਲਨਕਾਰੀ ਅਧਿਆਪਕਾਂ ਵਲੋਂ ਆਪਣੀਆਂ ਹੱਕੀ ...

ਪੂਰੀ ਖ਼ਬਰ »

ਨਾਕਾਬੰਦੀ ਦੌਰਾਨ 60 ਵਿਅਕਤੀਆਂ ਦੇ ਮੌਕੇ 'ਤੇ ਕੀਤੇ ਕੋਰੋਨਾ ਟੈਸਟ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਦੀ ਰੋਕਥਾਮ ਲਈ ਜਾਰੀ ਕੀਤੀਆਂ ਹਦਾਇਤਾਂ ਪ੍ਰਤੀ ਲਾਹਪ੍ਰਵਾਹੀ ਵਰਤਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਕਿਉਂਕਿ ਉਹ ਵਿਅਕਤੀ ...

ਪੂਰੀ ਖ਼ਬਰ »

ਕਮਜ਼ੋਰ ਤੇ ਮੱਧ ਵਰਗੀ ਲੋਕ ਕੋਰੋਨਾ ਕਾਲ ਦੌਰਾਨ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਨੇ-ਸਲਾਣਾ, ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਲਗਾਈ ਮਿੰਨੀ ਤਾਲਾਬੰਦੀ ਦੇ ਚੱਲਦਿਆਂ ਜਿੱਥੇ ਲੋਕੀਂ ਸਰਕਾਰੀ ਹਸਪਤਾਲਾਂ 'ਚ ਇਲਾਜ ਦੀ ਸਹੂਲਤ ਨਾ ਮਿਲਣ ਕਾਰਨ ਨਿੱਜੀ ਹਸਪਤਾਲਾਂ 'ਚ ਮਹਿੰਗਾ ਇਲਾਜ ...

ਪੂਰੀ ਖ਼ਬਰ »

ਐੱਸ. ਸੀ. ਵਿੰਗ ਕੈਪਟਨ ਸਰਕਾਰ ਵਲੋਂ ਬੰਦ ਕੀਤੀਆਂ ਸਕੀਮਾਂ ਬਾਰੇ ਕਰੇਗਾ ਜਾਗਰੂਕ

ਮੰਡੀ ਗੋਬਿੰਦਗੜ੍ਹ, 17 ਮਈ (ਬਲਜਿੰਦਰ ਸਿੰਘ)-ਸ਼੍ਰ੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਸਰਕਲ ਮੰਡੀ ਗੋਬਿੰਦਗੜ੍ਹ ਦੇ ਨਵ-ਨਿਯੁਕਤ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ 'ਚ ਦਲਿਤ ਵਰਗ ਨਾਲ ਸਬੰਧਿਤ ਮੰਤਰੀ ਅਤੇ ਵਿਧਾਇਕ ਆਪਣੇ ਭਾਈਚਾਰੇ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ 'ਚ 'ਕੋਵਿਡ-19 ਤੇ ਪਲਾਜ਼ਮਾ' ਵਿਸ਼ੇ 'ਤੇ ਭਾਸ਼ਨ

ਮੰਡੀ ਗੋਬਿੰਦਗੜ੍ਹ, 17 ਮਈ (ਬਲਜਿੰਦਰ ਸਿੰਘ)-ਦੇਸ਼ ਭਗਤ ਯੂਨੀਵਰਸਿਟੀ 'ਚ ਕੋਵਿਡ-19 ਸਬੰਧੀ ਲੋਕਾਂ 'ਚ ਜਾਗਰੂਕਤਾ ਫੈਲਾਉਣ ਅਤੇ ਪਲਾਜ਼ਮਾ ਵਿਸ਼ੇ 'ਤੇ ਭਾਸ਼ਣ ਕਰਵਾਇਆ ਗਿਆ, ਜਿਸ ਦੌਰਾਨ ਡਾ. ਐੱਸ. ਪੀ. ਸੁਰੀਲਾ ਸਾਬਕਾ ਮੁੱਖ ਰਸਾਇਣਿਕ ਜਾਂਚ ਕਰਤਾ ਰਾਜ ਫੋਰੈਂਸਿਕ ਲੈਬ ...

ਪੂਰੀ ਖ਼ਬਰ »

45 ਫ਼ੀਸਦੀ ਤੋਂ ਘੱਟ ਅਪਾਹਜ ਵਿਅਕਤੀਆਂ ਨੂੰ ਵੀ ਪੈਨਸ਼ਨ ਤੇ ਹੋਰ ਸੁਵਿਧਾਵਾਂ ਮਿਲਣ-ਲਵਲਜੀਤ, ਗੁਰਪ੍ਰੀਤ

ਚੁੰਨ੍ਹੀ, 17 ਮਈ (ਗੁਰਪ੍ਰੀਤ ਸਿੰਘ ਬਿਲਿੰਗ)-ਭਾਰਤੀ ਜਨਗਣਨਾ-2001 ਅਨੁਸਾਰ ਭਾਰਤ 'ਚ 2.19 ਕਰੋੜ ਦੇ ਕਰੀਬ ਅਪਾਹਜ ਤੇ ਅਸਮਰਥ (ਵਿਸ਼ੇਸ਼ ਲੋੜਾਂ ਵਾਲੇ) ਲੋਕ ਸ਼ਾਮਿਲ ਹਨ, ਜਿਸ 'ਚ ਮਰਦ ਅਪਾਹਜ 1. 26 ਕਰੋੜ ਤੇ ਅਪਾਹਜ ਔਰਤ 93 ਲੱਖ ਦੇ ਕਰੀਬ ਸ਼ਾਮਿਲ ਹਨ | ਇਨ੍ਹਾਂ 'ਚ ਕੁੱਲ ਮੁਲਕ ਦੀ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਬਲਾਕ ਤਰਖਾਣ ਮਾਜਰਾ ਨੂੰ ਬੱਚਿਆਂ ਦੇ ਦਾਖ਼ਲੇ ਵੱਧ ਕਰਵਾਉਣ ਲਈ ਸਨਮਾਨਿਤ

ਜਖਵਾਲੀ, 17 ਮਈ (ਨਿਰਭੈ ਸਿੰਘ)-ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਬਲਾਕ ਤਰਖਾਣ ਮਾਜਰਾ ਦੇ ਨੋਡਲ ਅਫ਼ਸਰ ਸਰਬਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਾ. ਪ੍ਰਭਸਿਮਰਨ ਵਲੋਂ ਪ੍ਰਦਾਨ ਕੀਤੇ ਪ੍ਰਸ਼ੰਸਾ ਪੱਤਰ ਬਾਰੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ-ਗੁਰੂ

ਖਮਾਣੋਂ, 17 ਮਈ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਮੁੱਖ ਸੇਵਾਦਾਰ ਦਰਬਾਰਾ ਸਿੰਘ ਗੁਰੂ ਅੱਜ ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਘੁਮਾਣ ਦੇ ਦਫ਼ਤਰ ਵਿਖੇ ਪਹੁੰਚੇ ਅਤੇ ਇਸ ਮੌਕੇ ਪਾਰਟੀ ਦੀ ਚੜ੍ਹਦੀ ਕਲਾ ਲਈ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਪੰਜਾਬ ਕੈਰੀਅਰ ਪੋਰਟਲ ਸ਼ੁਰੂ

ਫ਼ਤਹਿਗੜ੍ਹ ਸਾਹਿਬ, 17 ਮਈ (ਰਾਜਿੰਦਰ ਸਿੰਘ)-ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਪੰਜਾਬ ਕੈਰੀਅਰ ਪੋਰਟਲ ਸਬੰਧੀ ਜ਼ੂਮ ਐਪ ਰਾਹੀਂ ਸਿਖਲਾਈ ਵਰਕਸ਼ਾਪ ਕਰਵਾਈ ਗਈ | ...

ਪੂਰੀ ਖ਼ਬਰ »

ਬੈਂਕਾਂ ਦੇ ਰਲੇਵੇਂ ਕਾਰਨ ਬੈਂਕਾਂ ਅੱਗੇ ਹੋ ਰਹੀ ਇਕੱਠੀ ਭੀੜ

ਭੜੀ, 17 ਮਈ (ਭਰਪੂਰ ਸਿੰਘ ਹਵਾਰਾ)-ਬੈਂਕਾਂ ਦਾ ਇਕ ਦੂਜੇ ਬੈਂਕਾਂ 'ਚ ਰਲੇਵਾਂ ਕਰਨ ਕਰਕੇ ਚਾਲੂ ਬੈਂਕਾਂ 'ਚ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਜਨਤਾ ਸਰਕਾਰ ਦੇ ਇਸ ਫ਼ੈਸਲੇ ਨੂੰ ਗ਼ਲਤ ਕਰਾਰ ਦੇ ਰਹੀ ਹੈ | ਲੋਕਾਂ ਦਾ ਆਖਣਾ ਹੈ ਕਿ ਜੇ ਰਲੇਵਾਂ ਨਾ ਕੀਤਾ ਜਾਂਦਾ ਤਾਂ ...

ਪੂਰੀ ਖ਼ਬਰ »

ਸੰਤ ਬਾਬਾ ਬਲਵੰਤ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ

ਬਸੀ ਪਠਾਣਾਂ, 17 ਮਈ (ਰਵਿੰਦਰ ਮੌਦਗਿਲ)-ਡੇਰਾ ਬਾਬਾ ਪੂਰਨ ਦਾਸ ਰੇੜੇਵਾਲ ਵਿਖੇ ਗੱਦੀਨਸ਼ੀਨ ਸੰਤ ਬਾਬਾ ਗੁਰਚਰਨ ਦਾਸ ਦੀ ਅਗਵਾਈ ਹੇਠ ਸੰਤ ਬਾਬਾ ਬਲਵੰਤ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸੰਤ ਬਾਬਾ ਗੁਰਚਰਨ ਦਾਸ ਨੇ ਕਿਹਾ ਕਿ ਸਾਨੂੰ ਗੁਰੂ ਦੇ ਵਿਖਾਏ ...

ਪੂਰੀ ਖ਼ਬਰ »

'ਪਾਣੀ' ਨੂੰ ਬਚਾਉਣ ਲਈ ਝੋਨਾ ਲਾਉਣ ਦੀ ਰਿਵਾਇਤੀ ਵਿਧੀ ਛੱਡਣੀ ਪਵੇਗੀ-ਸਾਧੂਗੜ੍ਹ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਲੱਖਾਂ ਟਿਊਬਵੈੱਲਾਂ ਰਾਹੀਂ ਧਰਤੀ 'ਚੋਂ ਪਾਣੀ ਕੱਢ ਕੇ ਕੱਦੂ ਕਰਨ ਦੇ ਨਾਲ ਧਰਤੀ ਹੇਠਲਾ ਪਾਣੀ ਦਾ ਕੁਦਰਤੀ ਖਜ਼ਾਨਾ ਮੁੱਕਣ ਦੀ ਕਗਾਰ ਵੱਲ ਨੂੰ ਵਧ ਰਿਹਾ ਹੈ | ਜੇਕਰ ਇਸ ਗੰਭੀਰ ਸਥਿਤੀ ਨੂੰ ਸਮਝਦੇ ਹੋਏ ਅਸੀਂ ਅੱਜ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੌਮੀ ਤਕਨਾਲੋਜੀ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 17 ਮਈ (ਮਨਪ੍ਰੀਤ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕੇਂਦਰ ਸਰਕਾਰ ਪੰਜਾਬ ਨੂੰ ਵੱਧ ਤੋਂ ਵੱਧ ਵੈਕਸੀਨ ਮੁਹੱਈਆ ਕਰਵਾਏ-ਪ੍ਰੋ. ਬਡੂੰਗਰ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਪੰਜਾਬ 'ਚ ਦਿਨ-ਪ੍ਰਤੀ ਦਿਨ ਕੋਰੋਨਾ ਪੀੜਤਾਂ ਦੀ ਵਧ ਰਹੀ ਗਿਣਤੀ ਇਕ ਚਿੰਤਾ ਦਾ ਵਿਸ਼ਾ ਹੈ, ਜਿਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਵੱਧ ਤੋਂ ਵੱਧ ਵੈਕਸੀਨ ਦੀ ਸਪਲਾਈ ਯਕੀਨੀ ਬਣਾਵੇ ਤਾਂ ਜੋ ਕੋਰੋਨਾ ...

ਪੂਰੀ ਖ਼ਬਰ »

'ਆਪ' ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ 'ਚ ਸ਼ੁਰੂ ਕੀਤੀ ਮੁਹਿੰਮ

ਅਮਲੋਹ, 17 ਮਈ (ਰਿਸ਼ੂ ਗੋਇਲ)-ਆਮ ਆਦਮੀ ਪਾਰਟੀ ਬਲਾਕ ਅਮਲੋਹ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਲੋਕਾਂ ਨੂੰ ਕੈਪਟਨ ਸਰਕਾਰ ਦੇ ਵਾਅਦਿਆਂ ਤੋਂ ਜਾਣੰੂ ਕਰਵਾਉਣ ਲਈ ਤੇ 'ਆਪ' ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ 'ਚ ਕਿਸਾਨ ...

ਪੂਰੀ ਖ਼ਬਰ »

ਸਰਹਿੰਦ ਮੰਡੀ ਨੂੰ ਸਰਹਿੰਦ ਸ਼ਹਿਰ ਤੇ ਫ਼ਤਹਿਗੜ੍ਹ ਸਾਹਿਬ ਨਾਲ ਜੋੜਨ ਵਾਲੀ ਨਵੀਂ ਸੜਕ ਦਾ ਉਦਘਾਟਨ

ਫ਼ਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ...

ਪੂਰੀ ਖ਼ਬਰ »

ਪਿੰਡ ਮੁੱਲਾਂਪੁਰ ਖ਼ੁਰਦ ਤੋਂ ਸਿੰਘੂ ਬਾਰਡਰ ਲਈ ਰਾਸ਼ਨ ਦੀ ਟਰਾਲੀ ਰਵਾਨਾ

ਫ਼ਤਹਿਗੜ੍ਹ ਸਾਹਿਬ, 17 ਮਈ (ਮਨਪ੍ਰੀਤ ਸਿੰਘ)-ਪੰਜਾਬ ਦੇ ਪਿੰਡਾਂ 'ਚੋਂ ਲਗਾਤਾਰ ਸਿੰਘੂ ਬਾਰਡਰ 'ਤੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅੰਦੋਲਨ 'ਤੇ ਬੈਠੇ ਕਿਸਾਨਾਂ ਦੀ ਮਦਦ ਲਈ ਰਾਸ਼ਨ ਸਮੱਗਰੀ ਭੇਜੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪਿੰਡ ਮੁੱਲਾਂਪੁਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੂੰ ਦੁਕਾਨਦਾਰਾਂ ਤੇ ਵਪਾਰੀਆਂ ਦਾ ਟੈਕਸ ਮੁਆਫ਼ ਕਰਨਾ ਚਾਹੀਦੈ-ਚੀਮਾ

ਅਮਲੋਹ, 17 ਮਈ (ਰਿਸ਼ੂ ਗੋਇਲ)-ਸੂਬੇ 'ਚ ਵਧ ਰਹੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫ਼ਿਊ ਤੇ ਲਾਕਡਾਊਨ ਲਗਾਇਆ ਹੋਇਆ ਹੈ, ਜਿਸ ਕਾਰਨ ਹਲਕਾ ਅਮਲੋਹ 'ਚ ਦੁਕਾਨਾਂ ਬੰਦ ਰਹਿਣ ਕਾਰਨ ਹਲਕੇ ਦੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਭਾਰੀ ...

ਪੂਰੀ ਖ਼ਬਰ »

ਵਧੀ ਸ਼ਗਨ ਸਕੀਮ ਲਾਗੂ ਨਹੀਂ ਕੀਤੀ ਗਈ ਤੇ ਲੇਬਰ ਕਾਰਡ ਵੀ ਨਹੀਂ ਬਣਾਏ ਜਾ ਰਹੇ-ਮੁਸਤਫਾਬਾਦ

ਬਸੀ ਪਠਾਣਾਂ, 17 ਮਈ (ਗੁਰਬਚਨ ਸਿੰਘ ਰੁਪਾਲ)-ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਦੇ ਆਗੂ ਅਤੇ ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਜਥੇ. ਸਵਰਨ ਸਿੰਘ ਮੁਸਤਫ਼ਾਬਾਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਮਾਜ ਭਲਾਈ ਵਿਭਾਗ ਦੀਆਂ ਲਾਗੂ ਕੀਤੀਆਂ ਗਈਆਂ ਸਕੀਮਾਂ ਠੱਪ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX