ਤਾਜਾ ਖ਼ਬਰਾਂ


ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  26 minutes ago
ਲੁੱਟ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ 'ਤੇ ਲੁਟੇਰਿਆਂ ਨੇ ਚਲਾਈ ਗੋਲੀ
. . .  about 1 hour ago
ਭੁਲੱਥ , 4 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) -ਅੱਜ ਲੁੱਟ ਖੋਹ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ ’ਤੇ ਲੁਟੇਰਿਆਂ ਵਲੋਂ ਜ਼ਖ਼ਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ...
ਪਰਿਵਾਰਕ ਝਗੜੇ ਕਾਰਨ ਇਕ ਪਰਿਵਾਰ ਦੇ 5 ਲੋਕਾਂ ਦੀ ਹੱਤਿਆ
. . .  about 1 hour ago
ਬਿਹਾਰ, 4 ਅਗਸਤ - ਨਾਲੰਦਾ ਦੀ ਲੋਦੀਪੁਰ ਪੰਚਾਇਤ ਵਿਚ ਇਕ ਪਰਿਵਾਰ ਦੇ 5 ਲੋਕਾਂ ਦੀ ਕਥਿਤ ਤੌਰ 'ਤੇ ਪਰਿਵਾਰਕ ਝਗੜੇ ਕਾਰਨ ਹੱਤਿਆ ਕਰ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਲਾਇਆ ਇਨਸਾਫ ਲੈਣ ਲਈ ਜੀ ਮਿ੍ਤਕ ਦੇਹਾਂ ਰੱਖ ਕੇ ਲਾਇਆ ਧਰਨਾ
. . .  about 1 hour ago
ਰਾਜਾਸਾਂਸੀ, 4 ਅਗਸਤ (ਹੇਰ/ ਖੀਵਾ) - ਬੀਤੇ ਦਿਨ ਅੰਮਿ੍ਤਸਰ ਦੇ ਰਾਮਤੀਰਥ ਰੋਡ ’ਤੇ ਅੱਡਾ ਬਾਉਲੀ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਸੀ, ਪਰੰਤੂ ਅੱਜ ਇਸ ਮਾਮਲੇ ਵਿਚ ਉਕਤ ਮਿ੍ਤਕ ਪਤੀ ਪਤਨੀ ...
ਖੇਤੀ ਕਾਨੂੰਨਾਂ ਨੂੰ ਖ਼ਾਰਜ ਕਰਨ ਦੀ ਜ਼ਰੂਰਤ - ਸਿੱਧੂ
. . .  about 2 hours ago
ਚੰਡੀਗੜ੍ਹ, 4 ਅਗਸਤ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਬਿਲਕੁਲ ਖ਼ਾਰਜ ...
ਕੱਲ੍ਹ ਗਰਭਵਤੀ ਅਤੇ ਨਵਜਾਤ ਬੱਚਿਆਂ ਦੀਆਂ ਮਾਵਾਂ ਦੇ ਲੱਗੇਗੀ ਕੋਵਿਡ ਵੈਕਸੀਨ
. . .  about 2 hours ago
ਲੁਧਿਆਣਾ, 4 ਅਗਸਤ (ਸਲੇਮਪੁਰੀ ) - ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ...
ਜਿੱਤ ਹਾਰ ਤਾਂ ਬਣੀ, ਪਰ ਸਾਨੂੰ ਆਪਣੀ ਹੋਣਹਾਰ ਧੀ 'ਤੇ ਮਾਣ- ਗੁਰਜੀਤ ਕੌਰ ਦੇ ਪਿਤਾ
. . .  about 2 hours ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਦਾ ਅਰਜਨਟੀਨਾ ਨੇ ਤੋੜਿਆ ਸੁਫ਼ਨਾ, 2-1 ਨਾਲ ਹਾਰੀਆਂ ਭਾਰਤੀ ਕੁੜੀਆਂ
. . .  about 3 hours ago
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਦਾ ਅਰਜਨਟੀਨਾ ਨੇ ਤੋੜਿਆ ਸੁਫ਼ਨਾ, 2-1 ਨਾਲ ਹਾਰੀਆਂ ਭਾਰਤੀ ਕੁੜੀਆਂ...
ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਵਲੋਂ ਗੁਰਜੀਤ ਕੌਰ ਮਿਆਦੀਆਂ ਦੇ ਨਾਮ 'ਤੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ
. . .  about 3 hours ago
ਅਜਨਾਲਾ 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਭਤੀਜੇ ਤੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ...
ਸੂਬੇ ਵਿਚ ਝੋਨੇ ਦੇ ਕੁੱਲ ਰਕਬੇ ਦਾ 23 ਫ਼ੀਸਦੀ ਰਕਬਾ ਨਵੀਨਤਮ ਤਕਨਾਲੋਜੀ ਹੇਠ ਆਇਆ
. . .  about 3 hours ago
ਚੰਡੀਗੜ੍ਹ, 4 ਅਗਸਤ - ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ...
ਹਾਦਸਾਗ੍ਰਸਤ ਹੋਏ ਹੈਲੀਕਾਪਟਰ ਵਿਚ ਬੈਠੇ ਪਾਇਲਟਾਂ ਦੀ ਭਾਲ ਜਾਰੀ
. . .  about 3 hours ago
ਪਠਾਨਕੋਟ, 4 ਅਗਸਤ - ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਸੈਨਾ ਦਾ ਏ.ਐਲ.ਐੱਚ. ਧਰੁਵ ਹੈਲੀਕਾਪਟਰ ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਤਿੰਨ ਰਾਊਂਡ ਖ਼ਤਮ, ਅਰਜਨਟੀਨਾ ਭਾਰਤ ਤੋਂ 2-1 ਨਾਲ ਅੱਗੇ
. . .  about 3 hours ago
ਅਰਜਨਟੀਨਾ ਭਾਰਤ ਤੋਂ 2 -1 ਨਾਲ ਹੋਇਆ ਅੱਗੇ
. . .  about 3 hours ago
ਟੋਕੀਓ, 4 ਅਗਸਤ - ਅਰਜਨਟੀਨਾ ਭਾਰਤ ਤੋਂ 2 -1 ਨਾਲ ਹੋਇਆ ...
ਸਮਾਰਟ ਸਕੂਲਾਂ ਵਿਚ ਰਿਸੈੱਪਸ਼ਨ ਬਣਾਏਗੀ ਪੰਜਾਬ ਸਰਕਾਰ
. . .  about 3 hours ago
ਚੰਡੀਗੜ੍ਹ, 4 ਅਗਸਤ - ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਹਾਫ਼ ਟਾਈਮ ਖ਼ਤਮ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  about 3 hours ago
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਅਰਜਨਟੀਨਾ ਵਿਚਕਾਰ ਸਖ਼ਤ ਮੁਕਾਬਲਾ ਜਾਰੀ
. . .  about 4 hours ago
ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਸਾਲਾਨਾ ਬਰਸੀ ਇਸ ਵਾਰ ਕਿਸਾਨ ਸੰਘਰਸ਼ ਨੂੰ ਹੋਵੇਗੀ ਸਮਰਪਿਤ
. . .  about 4 hours ago
ਮਹਿਲ ਕਲਾਂ,4 ਅਗਸਤ (ਅਵਤਾਰ ਸਿੰਘ ਅਣਖੀ) - ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 24 ਵੀਂ ਸਾਲਾਨਾ ਬਰਸੀ ਜੋ...
ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਆਰਜਨਟੀਨਾ 1-1 ਦੀ ਬਰਾਬਰੀ ’ਤੇ
. . .  about 4 hours ago
ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਆਰਜਨਟੀਨਾ 1-1 ਦੀ ਬਰਾਬਰੀ ’ਤੇ...
ਟੋਕੀਓ ਉਲੰਪਿਕ ਹਾਕੀ ਸੈਮੀਫਾਈਨਲ ਮੁਕਾਬਲੇ 'ਚ ਪਹਿਲਾ ਗੋਲ ਦਾਗਣ ਵਾਲੀ ਖਿਡਾਰਨ ਗੁਰਜੀਤ ਕੌਰ ਦੇ ਘਰ ਖ਼ੁਸ਼ੀਆਂ ਦਾ ਮਾਹੌਲ
. . .  about 4 hours ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ ) - ਟੋਕੀਓ ਉਲੰਪਿਕ ਮਹਿਲਾ ਹਾਕੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਪਹਿਲਾ ਗੋਲ ਦਾਗਣ ਵਾਲੀ...
ਭਾਰਤੀ ਮਹਿਲਾ ਹਾਕੀ ਟੀਮ ਨੇ ਕੀਤਾ ਪਹਿਲਾ ਗੋਲ
. . .  about 4 hours ago
ਟੋਕੀਓ, 4 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ...
ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਮੁਕਾਬਲਾ ਸ਼ੁਰੂ
. . .  about 4 hours ago
ਟੋਕੀਓ, 4 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ...
ਪਹਿਲਵਾਨ ਦੀਪਕ ਪੁਨਿਆ ਸੈਮੀਫਾਈਨਲ ਮੁਕਾਬਲੇ ਵਿਚ ਹਾਰੇ
. . .  about 4 hours ago
ਟੋਕੀਓ, 4 ਅਗਸਤ - ਪੁਰਸ਼ ਫ੍ਰੀਸਟਾਈਲ 86 ਕਿਲੋਗ੍ਰਾਮ ਸੈਮੀਫਾਈਨਲ ਵਿਚ ਪਹਿਲਵਾਨ ਦੀਪਕ ...
ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 4 hours ago
ਡਮਟਾਲ, 4 ਅਗਸਤ (ਰਾਕੇਸ਼ ਕੁਮਾਰ) - ਰੇਲਵੇ ਟਰੈਕ ਦੇ ਨਜ਼ਦੀਕ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ...
ਫਾਈਨਲ ਵਿਚ ਪਹੁੰਚੇ ਪਹਿਲਵਾਨ ਰਵੀ ਕੁਮਾਰ ਦਹੀਆ
. . .  about 5 hours ago
ਟੋਕੀਓ,4 ਅਗਸਤ - ਪਹਿਲਵਾਨ ਰਵੀ ਕੁਮਾਰ ਦਹੀਆ ਕੁਸ਼ਤੀ ਮੁਕਾਬਲੇ (57 ਕਿੱਲੋਗਰਾਮ ਫ੍ਰੀਸਟਾਈਲ ਸੈਮੀਫਾਈਨਲ) ਵਿਚ ਜਿੱਤ ਗਏ ਹਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਜੇਠ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਸੰਪਾਦਕੀ

ਤੈਰਦੀਆਂ ਲਾਸ਼ਾਂ ਦਾ ਦੁਖਾਂਤ

ਗੁਰਬਤ ਅਤੇ ਥੁੜਾਂ ਮਾਰੇ ਦੇਸ਼ ਨੂੰ ਕੋਰੋਨਾ ਜਿਹੀ ਮਹਾਂਮਾਰੀ ਦਾ ਸਾਹਮਣਾ ਕਰਦਿਆਂ ਜਿਸ ਤਰ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ, ਉਸ ਦਾ ਬਿਆਨ ਸ਼ਬਦਾਂ ਤੋਂ ਪਰ੍ਹੇ ਹੈ। ਜੇਕਰ ਮਹਾਂਮਾਰੀ ਦੇ ਇਸ ਹਮਲੇ ਨੂੰ ਦੇਖਦਿਆਂ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਦੁੱਖ ਹੋਰ ਵੀ ਗਹਿਰਾ ਹੋ ਜਾਂਦਾ ਹੈ। ਲੱਖਾਂ ਲੋਕ ਭੁੱਖੇ ਪਿਆਸੇ ਸ਼ਹਿਰਾਂ ਤੋਂ ਆਪਣੇ ਪਿੰਡਾਂ ਨੂੰ ਤੁਰ ਪੈਂਦੇ ਹਨ, ਕਿਉਂਕਿ ਇਨ੍ਹਾਂ ਪ੍ਰਵਾਸੀਆਂ ਨੂੰ ਇਹ ਯਕੀਨ ਨਹੀਂ ਹੁੰਦਾ ਕਿ ਕੰਮਕਾਰ ਰੁਕ ਜਾਣ ਦੀ ਸੂਰਤ 'ਚ ਸ਼ਹਿਰਾਂ ਵਿਚ ਉਨ੍ਹਾਂ ਦਾ ਗੁਜ਼ਾਰਾ ਹੋ ਸਕੇਗਾ। ਇਨ੍ਹਾਂ ਪ੍ਰਵਾਸੀਆਂ ਦਾ ਦੁਖਾਂਤ ਬਹੁਤ ਲੰਮਾ ਹੈ। ਇਸ ਦੌਰਾਨ ਬਹੁਤੀਆਂ ਥਾਵਾਂ 'ਤੇ ਕੰਮਕਾਰ ਠੱਪ ਹੋ ਗਏ ਹਨ। ਆਮ ਲੋਕਾਂ ਅਤੇ ਲੋੜਵੰਦਾਂ ਦਾ ਭਵਿੱਖ ਹੋਰ ਵੀ ਅਨਿਸਚਿਤ ਹੋ ਗਿਆ ਹੈ। ਇਸ ਬਿਮਾਰੀ ਦਾ ਦੂਸਰਾ ਹਮਲਾ ਹੋਰ ਵੀ ਭਿਆਨਕ ਹੈ। ਚਾਹੇ ਸਰਕਾਰ ਰੋਜ਼ ਬਿਮਾਰਾਂ ਅਤੇ ਹੁੰਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਦੀ ਹੈ ਪਰ ਨਦੀਆਂ ਵਿਚ ਤੈਰਦੀਆਂ ਹਜ਼ਾਰਾਂ ਲਾਸ਼ਾਂ ਇਨ੍ਹਾਂ ਅੰਕੜਿਆਂ ਨੂੰ ਝੁਠਲਾਉਂਦੀਆਂ ਜਾਪ ਰਹੀਆਂ ਹਨ।
ਹੁਣ ਤੱਕ ਇਸ ਗੱਲ ਦਾ ਪਤਾ ਲਗਾਉਣਾ ਮੁਸ਼ਕਿਲ ਹੋਇਆ ਪਿਆ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਪਾਣੀਆਂ ਵਿਚ ਕੌਣ ਰੋੜ੍ਹਦਾ ਹੈ ਅਤੇ ਇਹ ਕਿਥੋਂ ਆਉਂਦੀਆਂ ਹਨ ਪਰ ਜਿਸ ਤਰ੍ਹਾਂ ਇਨ੍ਹਾਂ ਦੀ ਬੇਹੁਰਮਤੀ ਹੁੰਦੀ ਦੇਖੀ ਜਾ ਰਹੀ ਹੈ, ਉਹ ਬੇਹੱਦ ਦੁਖਦਾਈ ਹੈ। ਇਸ ਤੋਂ ਇਲਾਵਾ ਦਰਿਆਵਾਂ ਦੇ ਕੰਢਿਆਂ 'ਤੇ ਦੱਬੀਆਂ ਲਾਸ਼ਾਂ ਪਾਣੀ ਦੇ ਵਹਾਅ ਨਾਲ ਜਦੋਂ ਬਾਹਰ ਆਉਂਦੀਆਂ ਹਨ ਤਾਂ ਉਹ ਵੀ ਗਹਿਰੀ ਮਨੁੱਖੀ ਤਰਾਸਦੀ ਨੂੰ ਬਿਆਨ ਕਰਦੀਆਂ ਹਨ। ਹਾਲ ਇਥੋਂ ਤੱਕ ਵੀ ਦੇਖਿਆ ਗਿਆ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਕਾਂ ਕੁੱਤੇ ਤੱਕ ਚਰੂੰਡ ਰਹੇ ਹਨ। ਭਾਰਤ ਵਿਚ ਦਰਿਆਵਾਂ ਨੂੰ ਪਵਿੱਤਰ ਮੰਨਿਆ ਗਿਆ ਹੈ। ਨਿਸਚੇ ਹੀ ਇਹ ਜੀਵਨ ਦਾਤੇ ਹਨ ਪਰ ਹਾਲਾਤ ਅਜਿਹੇ ਬਣਦੇ ਨਜ਼ਰ ਆ ਰਹੇ ਹਨ ਕਿ ਇਹ ਪਹਿਲਾਂ ਹੀ ਅਨੇਕਾਂ ਹੋਰਨਾਂ ਕਾਰਨਾਂ ਕਰਕੇ ਅਤਿ ਪ੍ਰਦੂਸ਼ਿਤ ਹੁੰਦੇ ਰਹੇ ਹਨ, ਹੁਣ ਇਨ੍ਹਾਂ ਵਿਚ ਤੈਰਦੀਆਂ ਅਣਗਿਣਤ ਲਾਸ਼ਾਂ ਇਸ ਪ੍ਰਦੂਸ਼ਣ ਵਿਚ ਹੋਰ ਵਾਧਾ ਕਰ ਰਹੀਆਂ ਹਨ। ਧਾਰਮਿਕਤਾ ਦੇ ਰੰਗ ਵਿਚ ਰੰਗੇ ਸਾਡੇ ਸਮਾਜ ਲਈ ਇਹ ਦ੍ਰਿਸ਼ ਲਾਹਨਤ ਤੋਂ ਘੱਟ ਨਹੀਂ ਹਨ। ਇਹ ਸਮਾਜ ਦੇ ਮੱਥੇ 'ਤੇ ਲੱਗਿਆ ਕਲੰਕ ਹਨ। ਇਸ ਦੁਖਾਂਤ ਦੀ ਗਹਿਰਾਈ ਤੱਕ ਜਾਇਆਂ ਇਹ ਹੀ ਪ੍ਰਭਾਵ ਮਿਲਦਾ ਹੈ ਕਿ ਅਤਿ ਗ਼ਰੀਬੀ 'ਚੋਂ ਗੁਜ਼ਰ ਰਹੇ ਪਰਿਵਾਰਾਂ ਕੋਲ ਆਪਣੇ ਮ੍ਰਿਤਕ ਪਰਿਵਾਰਕ ਜੀਆਂ ਦੇ ਅੰਤਿਮ ਸੰਸਕਾਰ ਕਰਨ ਲਈ ਵੀ ਪੈਸੇ ਨਹੀਂ ਹਨ। ਇਸੇ ਕਰਕੇ ਪੰਜਾਬ ਜਿਹੇ ਸੂਬੇ ਵਿਚ ਵੀ ਇਕ ਬਾਪ ਨੂੰ ਆਪਣੀ ਬੇਟੀ ਨੂੰ ਚਾਦਰ ਵਿਚ ਲਪੇਟ ਕੇ ਮੋਢੇ 'ਤੇ ਚੁੱਕ ਕੇ ਅੰਤਿਮ ਸੰਸਕਾਰ ਲਈ ਲੈ ਕੇ ਜਾਣਾ ਪੈਂਦਾ ਹੈ। ਧੀ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰਨ ਲਈ ਵੀ ਉਸ ਕੋਲ ਪੈਸੇ ਨਹੀਂ ਸਨ। ਪੰਜਾਬ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਤਿਮ ਸੰਸਕਾਰ ਲਈ ਹੁਣ ਤੱਕ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਆਰਥਿਕ ਔਕੜਾਂ ਲੋੜਵੰਦ ਲਈ ਹਰ ਪੈਰ 'ਤੇ ਖੜ੍ਹੀਆਂ ਨਜ਼ਰ ਆਉਂਦੀਆਂ ਹਨ।
ਨਦੀਆਂ ਵਿਚ ਲਾਸ਼ਾਂ ਰੋੜ੍ਹਨ ਦੀਆਂ ਹਾਲੇ ਤੱਕ ਵਧੇਰੇ ਖ਼ਬਰਾਂ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚੋਂ ਮਿਲੀਆਂ ਹਨ ਜੋ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਇਨ੍ਹਾਂ ਨੂੰ ਸੰਭਾਲ ਸਕਣਾ, ਸਨਮਾਨ ਨਾਲ ਅੰਤਿਮ ਰੀਤਾਂ ਕਰਵਾ ਸਕਣਾ ਸੂਬਾਈ ਪ੍ਰਸ਼ਾਸਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਸ ਮਹਾਂਮਾਰੀ ਦੌਰਾਨ ਹਰ ਤਰ੍ਹਾਂ ਦੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਇਹ ਗੱਲ ਜ਼ਰੂਰ ਸੰਤੁਸ਼ਟੀ ਦਿੰਦੀ ਹੈ ਕਿ ਅਣਗਣਿਤ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਅਤੇ ਸਰਗਰਮ ਹੋ ਰਹੀਆਂ ਹਨ। ਇਨ੍ਹਾਂ ਨੇ ਸੇਵਾ ਦੀਆਂ ਭਾਰਤੀ ਪਰੰਪਰਾਵਾਂ ਨੂੰ ਕਾਇਮ ਰੱਖਣ ਦਾ ਯਤਨ ਜ਼ਰੂਰ ਕੀਤਾ ਹੈ। ਦੇਸ਼ ਵਿਚ ਅਜਿਹੀ ਸੇਵਾ ਭਾਵਨਾ ਇਸ ਦੀ ਡੁੱਬਦੀ ਬੇੜੀ ਨੂੰ ਥੰਮ੍ਹਣ ਵਿਚ ਅਹਿਮ ਯੋਗਦਾਨ ਪਾ ਸਕਦੀ ਹੈ। ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਦੀ ਇਸ ਮਹਾਂਮਾਰੀ ਸਬੰਧੀ ਨੀਤੀ ਦੇ ਕੇਂਦਰ ਵਿਚ ਵੀ ਗੁਰਬਤ ਭੰਨੇ ਲੋਕ ਹੋਣੇ ਚਾਹੀਦੇ ਹਨ। ਅਜਿਹੀ ਭਾਵਨਾ ਨਾਲ ਹੀ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਲੋੜਵੰਦਾਂ ਨੂੰ ਹਰ ਪੱਧਰ 'ਤੇ ਰਾਹਤ ਦੇਣਾ ਹੀ ਮਾਨਵਤਾ ਦੀ ਅਸਲੀ ਸੇਵਾ ਮੰਨੀ ਜਾਏਗੀ।

-ਬਰਜਿੰਦਰ ਸਿੰਘ ਹਮਦਰਦ

 

ਹਿੰਦੂਤਵ ਨੂੰ ਲਾਭ ਪਹੁੰਚਾ ਰਹੀ ਹੈ ਘੱਟ-ਗਿਣਤੀਆਂ ਦੇ ਨਾਂਅ 'ਤੇ ਹੁੰਦੀ ਰਾਜਨੀਤੀ

ਜਿਸ ਯੁੱਗ ਵਿਚ ਅਸੀਂ ਰਹਿੰਦੇ ਹਾਂ, ਉਹ ਰਾਜਨੀਤੀ ਦਾ ਯੁੱਗ ਹੈ, ਲੋਕਤੰਤਰ ਦਾ ਯੁੱਗ ਹੈ। ਇਹ ਉਨ੍ਹਾਂ ਵਿਦਵਾਨਾਂ ਦਾ ਯੁੱਗ ਵੀ ਹੈ ਜੋ ਲੋਕਤੰਤਰੀ ਰਾਜਨੀਤੀ ਨੂੰ ਸਮਝਣ ਵਿਚ ਸਾਡੀ ਮਦਦ ਕਰਦੇ ਹਨ। ਭਾਰਤ ਵਰਗੇ ਦੇਸ਼ ਵਿਚ ਜਿੱਥੇ ਸਮਾਜ ਸਮਰੂਪ ਨਹੀਂ ਹੈ, ਜਿੱਥੇ ਸਮਾਜਿਕ ...

ਪੂਰੀ ਖ਼ਬਰ »

ਖਸਤਾ ਹਾਲਤ ਸੜਕਾਂ 'ਤੇ ਸਰਕਾਰ ਦੀ ਸੁਵੱਲੀ ਨਜ਼ਰ ਕਦੋਂ ਪਵੇਗੀ?

ਪੰਜਾਬ 'ਚ ਸੜਕਾਂ ਇਸ ਸਮੇਂ ਅਤਿ ਖਸਤਾ ਹਾਲਤ 'ਚ ਹਨ। ਸੜਕਾਂ ਕਿਨਾਰੇ ਥਾਂ-ਥਾਂ ਲੱਗੇ ਇਸ਼ਤਿਹਾਰੀ ਬੋਰਡਾਂ 'ਤੇ ਭਾਵੇਂ ਲਿਖਿਆ ਹੋਇਆ ਹੈ, ਵਧਦਾ ਪੰਜਾਬ, ਵਿਕਾਸ ਕਰਦਾ ਪੰਜਾਬ, ਪਰ ਸੜਕਾਂ ਦੀ ਦੁਰਦਸ਼ਾ ਦੇਖ ਕੇ ਲਗਦਾ ਹੈ ਕਿ ਇਸ਼ਤਿਹਾਰੀ ਬੋਰਡਾਂ 'ਤੇ ਲਿਖਿਆ ਜਾਣਾ ਚਾਹੀਦਾ ...

ਪੂਰੀ ਖ਼ਬਰ »

ਆਖ਼ਰ ਫਲਸਤੀਨੀ-ਇਜ਼ਰਾਈਲੀ ਸੰਘਰਸ਼ ਸਬੰਧੀ ਭਾਰਤ ਨੇ ਤੋੜੀ ਖਾਮੋਸ਼ੀ

ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਤੇ ਫਲਸਤੀਨ ਵਿਚਲੇ ਤਣਾਅ ਨੇ ਜਿਸ ਕਦਰ ਸ਼ਿੱਦਤ ਅਖ਼ਤਿਆਰ ਕੀਤੀ ਹੈ ਅਤੇ ਜਿਸ ਤਰ੍ਹਾਂ ਇਜ਼ਰਾਈਲ ਵਲੋਂ ਨਿਹੱਥੇ ਫਲਸਤੀਨੀਆਂ 'ਤੇ ਬੰਬਾਰੀ ਕਰਕੇ ਲਗਾਤਾਰ ਉਨ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਜਾ ਰਿਹਾ ਹੈ, ਉਸ ਨੂੰ ਲੈ ਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX