ਤਾਜਾ ਖ਼ਬਰਾਂ


ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ - ਦੂਸਰੇ ਦਿਨ ਵੀ ਆਪ ਦੇ ਆਗੂਆਂ ਦੀ ਮੰਤਰੀ ਧਰਮਸੋਤ ਵਿਰੁੱਧ ਭੁੱਖ ਹੜਤਾਲ ਜਾਰੀ
. . .  2 minutes ago
ਫ਼ਿਰੋਜ਼ਪੁਰ, 16 ਜੂਨ (ਕੁਲਬੀਰ ਸਿੰਘ ਸੋਢੀ) - ਆਪ ਦੇ ਐੱਸ. ਸੀ. ਵਿੰਗ ਵਲੋਂ ਪੰਜਾਬ ਪੱਧਰ 'ਤੇ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ. ਸੀ. ਦਫ਼ਤਰ ਦੇ...
ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ
. . .  9 minutes ago
ਨਵੀਂ ਦਿੱਲੀ, 16 ਜੂਨ - ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ...
ਅੰਮ੍ਰਿਤਸਰ ਵਿਚ ਨੌਜਵਾਨਾਂ ਵਲੋਂ ਪ੍ਰਦਰਸ਼ਨ , ਗੁਰੂ ਨਾਨਕ ਸਟੇਡੀਅਮ ਖੋਲ੍ਹਣ ਦੀ ਕੀਤੀ ਮੰਗ
. . .  25 minutes ago
ਅੰਮ੍ਰਿਤਸਰ, 16 ਜੂਨ - ਇੰਡੀਅਨ ਆਰਮਡ ਫੋਰਸਿਜ਼ ਅਤੇ ਪੰਜਾਬ ਪੁਲਿਸ ਦੇ ਚਾਹਵਾਨਾਂ ਨੇ ਅੰਮ੍ਰਿਤਸਰ ਵਿਚ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਗੁਰੂ ਨਾਨਕ ਸਟੇਡੀਅਮ ਉਨ੍ਹਾਂ ਲਈ ਮੁੜ ਤੋਂ...
ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਕੋਲਕਾਤਾ ਪੁਲਿਸ ਵਿਵਾਦਪੂਰਨ ਭਾਸ਼ਣ ਨੂੰ ਲੈ ਕਰ ਰਹੀ ਪੁੱਛਗਿੱਛ
. . .  1 minute ago
ਕੋਲਕਾਤਾ,16 ਜੂਨ - ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੱਛਮੀ ਬੰਗਾਲ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਵਿਵਾਦਪੂਰਨ ਭਾਸ਼ਣ ਨੂੰ ਲੈ ...
ਅਦਾਕਾਰ ਚੰਦਰਸ਼ੇਖਰ ਦਾ ਹੋਇਆ ਦਿਹਾਂਤ
. . .  about 1 hour ago
ਮੁੰਬਈ , 16 ਜੂਨ - ਅਦਾਕਾਰ, ਅਤੇ ਸੋਸ਼ਲ ਐਕਟੀਵਿਸਟ (ਸਮਾਜਕ ਕਾਰਜਕਰਤਾ), ਚੰਦਰਸ਼ੇਖਰ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ । ਉਹ 98 ਸਾਲਾ ਦੇ ਸਨ...
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ
. . .  41 minutes ago
ਸ੍ਰੀਨਗਰ,16 ਜੂਨ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ...
ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ 'ਚ ਗਵਰਨਰਾਂ ਨੂੰ ਦਿੱਤੇ ਜਾਣਗੇ ਯਾਦ ਪੱਤਰ - ਬਲਦੇਵ ਸਿੰਘ ਸਿਰਸਾ
. . .  about 2 hours ago
ਅਜਨਾਲਾ, 16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ ਵਿਚ ਭਾਰਤ ਦੇ ਰਾਸ਼ਟਰਪਤੀ ਦੇ...
ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ, ਹੁਣ ਹੋ ਸਕਦੀ ਹੈ ਕਾਰਵਾਈ
. . .  about 2 hours ago
ਨਵੀਂ ਦਿੱਲੀ, 16 ਜੂਨ - ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਨਾ ਕਰਨ ਦੇ ਚੱਲਦਿਆਂ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਭਾਰੀ ਪੈ ਗਿਆ ਹੈ ਤੇ ਹੁਣ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਸੂਤਰਾਂ ਅਨੁਸਾਰ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ ਤੇ ਹੁਣ ਇਸ ਨੂੰ ਕਾਨੂੰਨੀ ਕਾਰਵਾਈ...
ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਤਕਰੀਬਨ 60-70 ਕਿੱਲੇ ਕੇਰੇ ਹੋਏ ਝੋਨੇ ਦੀ ਫ਼ਸਲ ਹੋਈ ਬਰਬਾਦ
. . .  about 3 hours ago
ਮੰਡੀ ਘੁਬਾਇਆ (ਫ਼ਾਜ਼ਿਲਕਾ), 16 ਜੂਨ (ਅਮਨ ਬਵੇਜਾ) - ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਕੋਲੋਂ ਲੰਘਦੀ ਲਾਧੂਕਾ ਮਾਈਨਰ ਜੋ ਕਿ ਹਰ ਵਾਰ ਹੀ ਵਿਭਾਗ ਵਲੋਂ ਨਹਿਰ ਦੀ ਸਫ਼ਾਈ ਕਰਵਾਏ ਬਿਨਾਂ ਹੀ ਪਾਣੀ ਛੱਡ ਦਿੱਤਾ ਜਾਂਦਾ ਹੈ ਤੇ ਨਹਿਰ ਟੁੱਟ ਜਾਂਦੀ ਹੈ ਤੇ ਸੈਂਕੜੇ ਕਿੱਲੇ ਤਬਾਹ ਕਰਦੀ ਹੈ...
ਮੁੱਠਭੇੜ ਵਿਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ , 16 ਜੂਨ - ਸ੍ਰੀਨਗਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਬਲਾਂ ਵਲੋਂ ਤਲਾਸ਼ੀ ਅਭਿਆਨ...
ਦਿੱਲੀ ਸਿੰਘੂ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ
. . .  about 4 hours ago
ਨੱਥੂਵਾਲਾ ਗਰਬੀ (ਮੋਗਾ), 16 ਜੂਨ (ਸਾਧੂ ਰਾਮ ਲੰਗੇਆਣਾ) - ਦਿੱਲੀ ਦੇ ਸਿੰਘੂ ਮੋਰਚੇ ਤੋਂ ਕੁਝ ਸਮਾਂ ਪਹਿਲਾਂ ਪਰਤੇ ਪਿੰਡ ਛੋਟਾ ਘਰ (ਮੋਗਾ) ਦੇ ਕਿਸਾਨ ਅਮਰੀਕ ਸਿੰਘ (51) ਸਾਲ ਪੁੱਤਰ ਹਰਚਰਨ ਸਿੰਘ ਦਾ ਬਿਮਾਰ ਹੋ ਜਾਣ ਕਰਕੇ ਦਿਹਾਂਤ ਹੋ ਗਿਆ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ...
ਅੱਜ ਦਾ ਵਿਚਾਰ
. . .  about 4 hours ago
ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  1 day ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  1 day ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  1 day ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  1 day ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  1 day ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  1 day ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  1 day ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  1 day ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਤੇ ਬਸਪਾ ਵਰਕਰਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੋਇਆ ਲਾਠੀਚਾਰਜ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਦਿਖਾਈਆਂ ਚੂੜੀਆਂ
. . .  1 day ago
ਫ਼ਾਜ਼ਿਲਕਾ ,15 ਜੂਨ (ਪ੍ਰਦੀਪ ਕੁਮਾਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਜੇਠ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਅਤੇ ਛੋਟਾਂ ਦੇ ਨਵੇਂ ਆਦੇਸ਼ ਜਾਰੀ

ਗੁਰਦਾਸਪੁਰ, 9 ਜੂਨ (ਆਰਿਫ਼) - ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 8 ਜੂਨ 2021 ਨੂੰ ਜਾਰੀ ਕੀਤੇ ਹੁਕਮਾਂ ਤਹਿਤ 15 ਜੂਨ 2021 ਤੱਕ ਤਹਿਤ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ | ਇਸ ਲਈ ਜ਼ਿਲ੍ਹਾ ਮੈਜਿਸਟੇ੍ਰਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਜ਼ਿਲੇ੍ਹ ਅੰਦਰ ਰਾਤ ਦਾ ਕਰਫ਼ਿਊ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ, ਪਰ ਜ਼ਰੂਰੀ ਗਤੀਵਿਧੀਆਂ ਜੋ ਪੈਰਾ 2 'ਚ ਸ਼ਾਮਿਲ ਹਨ 'ਤੇ ਕਰਫ਼ਿਊ ਲਾਗੂ ਨਹੀਂ ਹੋਵੇਗਾ | ਹਵਾਈ ਸਫ਼ਰ ਕਰਨ ਵਾਲੇ ਵਿਅਕਤੀ ਆਪਣੇ ਨਾਲ ਵੈਕਸੀਨੇਸ਼ਨ ਸਰਟੀਫਿਕੇਟ (ਜੋ 14 ਦਿਨ ਪਹਿਲਾਂ ਲੱਗੀ ਹੋਵੇ) ਜਾਂ ਆਰ.ਟੀ-ਪੀ.ਸੀ.ਆਰ ਜੋ 72 ਘੰਟੇ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ ਹੋਣੀ ਚਾਹੀਦੀ ਹੈ | ਪਬਲਿਕ ਟਰਾਂਸਪੋਰਟ (ਬੱਸਾਂ, ਟੈਕਸੀ, ਆਟੋ) ਵਿਚ 50 ਫ਼ੀਸਦੀ ਦੀ ਕਪੈਸਟੀ ਹੋਵੇਗੀ | ਸਾਰੀਆਂ ਸਿੱਖਿਆ ਸੰਸਥਾਵਾਂ ਜਿਵੇਂ ਸਕੂਲ ਤੇ ਕਾਲਜ ਆਦਿ ਬੰਦ ਰਹਿਣਗੇ | ਸਾਰੀਆਂ ਮੈਡੀਕਲ ਅਤੇ ਨਰਸਿੰਗ ਕਾਲਜ ਪਹਿਲਾਂ ਤਰ੍ਹਾਂ ਖੁੱਲ੍ਹੇ ਰਹਿਣਗੇ | ਸਾਰੀਆਂ ਭਰਤੀ ਪ੍ਰੀਖਿਆਵਾਂ, ਸੋਸ਼ਲ ਡਿਸਟੈਸਿੰਗ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਕੀਤੀਆਂ ਜਾ ਸਕਦੀਆਂ ਹਨ | ਕੌਮਾਂਤਰੀ ਪੱਧਰੀ ਮੁਕਾਬਲਿਆਂ ਲਈ ਸਾਰੀਆਂ ਖੇਡਾਂ ਤੇ ਟਰੇਨਿੰਗਾਂ ਕੀਤੀਆਂ ਜਾ ਸਕਣਗੀਆਂ, ਪਰ ਸਪੋਰਟਸ ਅਤੇ ਯੂਥ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਨਾ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ | ਨਿੱਜੀ ਦਫ਼ਤਰ 50 ਫ਼ੀਸਦੀ ਨਾਲ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੇ | ਪਰ ਸਹਿ-ਰੋਗਾਂ/ਅੰਗਹੀਣ ਕਰਮਚਾਰੀਆਂ ਨੂੰ ਬਿਮਾਰੀ ਤੋਂ ਬਚਾਅ ਲਈ ਛੋਟ ਦਿੱਤੀ ਜਾ ਸਕਦੀ ਹੈ | ਵਿਆਹ/ਸਸਕਾਰ/ ਅੰਤਿਮ ਰਸਮਾਂ ਦੌਰਾਨ 20 ਵਿਅਕਤੀਆਂ ਤੋਂ ਵੱਧ ਦਾ ਇਕੱਠ ਕਰਨ ਦੀ ਆਗਿਆ ਨਹੀਂ ਹੋਵੇਗੀ | ਸਸਕਾਰ ਛੱਡ ਕੇ ਜੇਕਰ 20 ਵਿਅਕਤੀਆਂ ਚੋਂ ਵੱਧ ਇਕੱਠ ਲਈ ਸਬ ਡਵੀਜ਼ਨਲ ਮੈਜਿਸਟਰੇਟ ਕੋਲੋਂ ਅਗਾਊਾ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ | ਸਰਕਾਰੀ ਦਫ਼ਤਰ ਲੋਕਾਂ ਦੀਆਂ ਮੁਸ਼ਕਿਲਾਂ ਆਨਲਾਈਨ ਹੱਲ ਕਰਨ ਨੂੰ ਤਰਜੀਹ ਦੇਣ | ਪਬਲਿਕ ਡੀਲਿੰਗ ਘੱਟ ਤੋਂ ਘੱਟ ਕੀਤੀ ਜਾਵੇ, ਰੈਵੀਨਿਊ ਵਿਭਾਗ ਪ੍ਰਾਪਰਟੀ ਦੇ ਲੈਣ–ਦੇਣ ਲਈ ਲੋਕਾਂ ਨੂੰ ਘਟੋਂ ਘੱਟ ਮਿਲਣ ਨੂੰ ਯਕੀਨੀ ਬਣਾਇਆ ਜਾਵੇ | ਹਸਪਤਾਲ, ਮੈਡੀਕਲ, ਡਿਸਪੈਂਸਰੀ, ਕੈਮਿਸਟ, ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਂਬੂਲੈਂਸ, ਮੈਡੀਕਲ ਪਰਸਨਲ, ਨਰਸਾਂ, ਪੈਰਾ ਮੈਡੀਕਲ ਸਟਾਫ਼ ਲਈ ਟਰਾਂਸਪੋਰਟ, ਹਸਪਤਾਲ ਸੇਵਾਵਾਂ ਹਫ਼ਤੇ ਦੇ ਸੱਤ ਦਿਨ 24 ਘੰਟੇ ਖੁੱਲ੍ਹਦੀਆਂ, ਦੁੱਧ, ਡੇਅਰੀ, ਮੀਟ, ਪੋਲਟਰੀ ਪ੍ਰੋਡਕਟਸ, ਮੱਛੀ, ਫਿਸ਼ ਸੀਡਜ਼ ਆਦਿ ਦੀ ਸਪਲਾਈ ਸੋਮਵਾਰ ਤੋਂ ਐਤਵਾਰ ਸਵੇਰੇ 7 ੋਤਾ ਸ਼ਾਮ 7 ਵਜੇ ਤੱਕ, ਫਲ, ਸਬਜੀਆਂ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ, ਬਾਕੀ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ, ਰੈਸਟੋਰੈਂਟ, ਸਿਰਫ਼ ਹੋਮ ਡਲਿਵਰੀ ਸੋਮਵਾਰ ਤੋਂ ਐਤਵਾਰ ਸਵੇਰੇ 9 ਤੋਂ ਸ਼ਾਮ 9 ਵਜੇ ਤੱਕ, ਪ੍ਰਚੂਨ ਤੇ ਹੋਲ ਸੇਲਰ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ, ਪੈਟਰੋਲ ਪੰਪ ਤੇ ਐਲ.ਪੀ.ਜੀ. ਸਾਰੇ ਕੰਮ ਵਾਲੇ ਦਿਨ ਨਿਯਮਾਂ ਅਨੁਸਾਰ ਅਤੇ ਬੈਂਕ ਸਾਰੇ ਕੰਮ ਵਾਲੇ ਦਿਨ ਨਿਯਮਾਂ ਅਨੁਸਾਰ ਖੁੱਲ੍ਹਣਗੇ | ਜੇਕਰ ਉਕਤ ਦਿੱਤੀਆਂ ਹਦਾਇਤਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਧਾਰਾ 181 ਤਹਿਤ ਕਾਨੰੂਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਹ ਹੁਕਮ 15 ਜੂਨ ਤੱਕ ਲਾਗੂ ਰਹਿਣਗੇ |

ਦੇਸ਼ ਦੀ ਪਹਿਲੀ ਗ੍ਰਾਮ ਪੰਚਾਇਤ 'ਛੀਨਾ' ਜੋ ਵੰਡ ਰਹੀ ਆਕਸੀਜਨ

ਬਟਾਲਾ, 9 ਜੂਨ (ਕਾਹਲੋਂ) - ਨੈਸ਼ਨਲ ਐਵਾਰਡੀ ਗ੍ਰਾਮ ਪੰਚਾਇਤ ਛੀਨਾ ਦੇ ਪੜ੍ਹੇ-ਲਿਖੇ, ਸੂਝਵਾਨ ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਨੇ ਪੂਰੇ ਦੇਸ਼ ਦੀਆਂ ਪੰਚਾਇਤਾਂ 'ਚੋਂ ਪਹਿਲ ਕਰਦਿਆਂ ਆਪਣੇ ਪਿੰਡ ਤੱਕ ਹੀ ਸੀਮਤ ਨਾ ਰਹਿ ਕੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਨਿੱਕੇ ਘੁੰਮਣ, 9 ਜੂਨ (ਸਤਬੀਰ ਸਿੰਘ) - ਪੁਲਿਸ ਥਾਣਾ ਘੁੰਮਣ ਕਲਾਂ ਵਲੋਂ ਨਸ਼ਿਆਂ ਖ਼ਿਲਾਫ਼ ਆਰੰਭ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਗੁਪਤ ਸੂਚਨਾ 'ਤੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਸਮੇਤ ਦੋ ਦੋਸ਼ੀਆਂ ਨੂੰ ਮੌਕੇ ਤੋਂ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਥਾਣਾ ...

ਪੂਰੀ ਖ਼ਬਰ »

6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਹੋਣ 'ਤੇ ਮੁਲਾਜ਼ਮਾਂ 'ਚ ਭਾਰੀ ਰੋਸ : ਸੰਧੂ

ਬਟਾਲਾ, 9 ਜੂਨ (ਕਾਹਲੋਂ)- ਪੰਜਾਬ ਸਰਕਾਰ ਵਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਸਮੇਂ ਸਿਰ ਲਾਗੂ ਨਾ ਕਰਨ 'ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈਰਾ ਮੈਡੀਕਲ ਯੂਨੀਅਨ ਦੇ ਸੂਬਾ ਆਗੂ ਸੁਖਜਿੰਦਰ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਮੁੜ ਚਰਚਾ 'ਚ

ਗੁਰਦਾਸਪੁਰ, 9 ਜੂਨ (ਗੁਰਪ੍ਰਤਾਪ ਸਿੰਘ) - ਬੀਤੇ ਕੁਝ ਸਮੇਂ ਤੋਂ ਕਿਸੇ ਦੇ ਪਲਾਟ ਉਪਰ ਕਬਜ਼ਾ ਕਰਨ, ਤਾਲਾਬੰਦੀ ਦੌਰਾਨ ਬਾਹਰ ਜਾਣ, ਸਰਕਾਰੀ ਗੱਡੀ ਦਾ ਐਕਸੀਡੈਂਟ ਕਰਕੇ ਸਰਕਾਰੀ ਸੰਪਤੀ ਨੰੂ ਨੁਕਸਾਨ ਪਹੁੰਚਾਉਣ ਅਤੇ ਆਪਣੇ ਗੰਨਮੈਨਾਂ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ 5 ਹੋਰ ਮੌਤਾਂ, 65 ਨਵੇਂ ਮਾਮਲੇ

ਗੁਰਦਾਸਪੁਰ, 9 ਜੂਨ (ਸੁਖਵੀਰ ਸਿੰਘ ਸੈਣੀ)- ਅੱਜ ਜ਼ਿਲ੍ਹੇ ਅੰਦਰ 65 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 5 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ਅੰਕੜਾ 756 ਹੋ ਗਿਆ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਹਰਭਜਨ ਮਾਡੀ ਨੇ ਦੱਸਿਆ ਕਿ ਜ਼ਿਲ੍ਹੇ ...

ਪੂਰੀ ਖ਼ਬਰ »

ਕਰੋੜਾਂ ਦੀ ਲਾਗਤ ਨਾਲ ਬਣੇ ਪ੍ਰਬੰਧਕੀ ਕੰਪਲੈਕਸ ਅੰਦਰਲੇ ਤਹਿਸੀਲਦਾਰ ਦਫ਼ਤਰ 'ਚ ਮੁਢਲੀਆਂ ਸਹੂਲਤਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ, 9 ਜੂਨ (ਗੁਰਪ੍ਰਤਾਪ ਸਿੰਘ/ਪੰਕਜ ਸ਼ਰਮਾ)- ਸ਼ਹਿਰ ਵਾਸੀਆਂ ਨੰੂ ਲਗਪਗ ਸਾਰੀਆਂ ਸਹੂਲਤਾਂ ਇਕੋ ਥਾਂ ਪ੍ਰਦਾਨ ਕਰਨ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਪ੍ਰਬੰਧਕੀ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਸੀ ਪਰ ਮਹਿਜ਼ ਕੁਝ ਸਾਲਾਂ ਵਿਚ ਹੀ ਇਹ ਕੰਪਲੈਕਸ ਆਮ ...

ਪੂਰੀ ਖ਼ਬਰ »

ਬਿਆਸ ਦਰਿਆ 'ਚ 4 ਦਿਨਾਂ ਤੋਂ ਡੁੱਬਿਆ ਵਿਅਕਤੀ ਅਜੇ ਵੀ ਲਾਪਤਾ

ਸ੍ਰੀ ਹਰਿਗੋਬਿੰਦਪੁਰ, 9 ਜੂਨ (ਕੰਵਲਜੀਤ ਸਿੰਘ ਚੀਮਾ) - ਸ੍ਰੀ ਹਰਿਗੋਬਿੰਦਪੁਰ ਦੇ ਵਸਨੀਕ ਰਾਮ ਨਰੇਸ਼ (58) ਪੁੱਤਰ ਬਦੇਸ਼ੀ ਰਾਮ ਜੋ ਕਿ ਬੀਤੇ ਚਾਰ ਦਿਨ ਤੋਂ ਬਿਆਸ ਦਰਿਆ 'ਚ ਡੁੱਬਣ ਕਾਰਨ ਲਾਪਤਾ ਹੈ ਅਤੇ ਏਨੇੇ ਦਿਨ ਬੀਤ ਜਾਣ ਤੋਂ ਬਾਅਦ ਉਸ ਦੀ ਕੋਈ ਉੱਘ-ਸੁੱਘ ਨਹੀਂ ...

ਪੂਰੀ ਖ਼ਬਰ »

ਅਣ-ਐਲਾਨੇ ਬਿਜਲੀ ਦੇ ਲੰਬੇ ਕੱਟਾਂ ਤੋਂ ਅੱਕੇ ਲੋਕਾਂ ਨੇ ਘੇਰਿਆ ਪਾਵਰਕਾਮ ਦਫ਼ਤਰ

ਪੁਰਾਣਾ ਸ਼ਾਲਾ, 9 ਜੂਨ (ਗੁਰਵਿੰਦਰ ਸਿੰਘ ਗੋਰਾਇਆ)- ਜਿਥੇ ਇਨ੍ਹੀਂ ਦਿਨੀਂ ਅੱਗ ਵਰਾਉਂਦੀ ਕਹਿਰ ਦੀ ਗਰਮੀ ਨੇ ਲੋਕਾਂ ਦੇ ਬੁਰੀ ਤਰ੍ਹਾਂ ਪਹਿਲਾਂ ਹੀ ਵੱਟ ਕੱਢੇ ਹੋਏ ਹਨ ਉਥੇ ਹੀ ਪਾਵਰਕਾਮ ਉਪ ਮੰਡਲ ਪੁਰਾਣਾ ਸ਼ਾਲਾ ਨਾਲ ਜੁੜੇ ਵੱਖ-ਵੱਖ ਪਿੰਡਾਂ ਦੀ ਬਿਜਲੀ ਲਗਾਤਾਰ ...

ਪੂਰੀ ਖ਼ਬਰ »

ਪ੍ਰੇਮਿਕਾ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਪ੍ਰੇਮੀ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

ਕਿਲ੍ਹਾ ਲਾਲ ਸਿੰਘ, 9 ਜੂਨ (ਬਲਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਕੋਟਮਜਲਸ ਵਿਖੇ ਪੁਰਾਣੀ ਪ੍ਰੇਮਿਕਾ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਦੋ ਬੱਚਿਆਂ ਦੇ ਬਾਪ ਵਲੋਂ ਜ਼ਹਿਰ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ | ਥਾਣਾ ਕਿਲ੍ਹਾ ਲਾਲ ਸਿੰਘ ਦੇ ਸਬ-ਇੰਸਪੈਕਟਰ ਸਤਨਾਮ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ ਦੀਆਂ ਤਿਆਰੀਆਂ ਮੁਕੰਮਲ- ਬਾਬਾ ਸ਼ਿਵ

ਬਟਾਲਾ, 9 ਜੂਨ (ਕਾਹਲੋਂ) - ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲੇ ਅਤੇ ਉਨ੍ਹਾਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ ਸਮਾਗਮਾਂ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਬਰਸੀ ਸਮਾਗਮਾਂ ਸਬੰਧੀ ਬਾਬਾ ਸ਼ਿਵ ਮੁੱਖ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਮਸੀਹ ਆਗੂਆਂ ਨਾਲ ਕੀਤੀ ਮੀਟਿੰਗ

ਫਤਹਿਗੜ੍ਹ ਚੂੜੀਆਂ, 9 ਜੂਨ (ਧਰਮਿੰਦਰ ਸਿੰਘ ਬਾਠ)- ਅਕਾਲੀ ਦਲ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਲੋਂ ਦਾਦੂਯੋਦ ਵਿਖੇ ਹਲਕਾ ਫਤਹਿਗੜ੍ਹ ਚੂੜੀਆਂ ਨਾਲ ਸਬੰਧਤ ਮਸੀਹ ਆਗੂਆਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਅਕਾਲੀ ਦਲ ਦੇ ਜਨਰਲ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕ ਯੂਨੀਅਨ ਗੁਰਦਾਸਪੁਰ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਬਟਾਲਾ, 9 ਜੂਨ (ਕਾਹਲੋਂ) - ਈ.ਟੀ.ਟੀ. ਅਧਿਆਪਕ ਯੂਨੀਅਨ ਗੁਰਦਾਸਪੁਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਗਾਲੋਵਾਲ ਦੀ ਅਗਵਾਈ ਵਿਚ ਰੋਸ ਮੁਜਾਹਰਾ ਕੀਤਾ ਗਿਆ | ਪ੍ਰਧਾਨ ਗਾਲੋਵਾਲ ਨੇ ਕਿਹਾ ਕਿ ਜੋ ਮੁਲਾਜ਼ਮ 2004 ਵਿਚ ਭਰਤੀ ਹੋਏ ਸਨ, ...

ਪੂਰੀ ਖ਼ਬਰ »

ਮੋਬਾਈਲ ਖੋਹੇ ਜਾਣ ਦੀਆਂ ਘਟਨਾਵਾਂ ਦੇ ਮੁਲਜ਼ਮ ਨਾਮਜ਼ਦ

ਡੇਰਾ ਬਾਬਾ ਨਾਨਕ, 9 ਜੂਨ (ਵਿਜੇ ਸ਼ਰਮਾ) - ਪਿਛਲੇ ਕੁਝ ਦਿਨਾਂ ਤੋਂ ਗੈਰ ਸਮਾਜਿਕ ਅਨਸਰਾਂ ਵਲੋਂ ਸਥਾਨਕ ਕਸਬੇ ਤੇ ਆਸ-ਪਾਸ ਮੋਬਾਈਲ ਖੋਹੇ ਜਾਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਆਮ ਲੋਕਾਂ ਦੀ ਸੁਰੱਖਿਆ ਲਈ ਦੋ ਪੀ.ਸੀ.ਆਰ. ਮੋਟਰਸਾਈਕਲ ...

ਪੂਰੀ ਖ਼ਬਰ »

ਕਾਂਗਰਸ ਵਲੋਂ ਕੋਰੋਨਾ ਟੀਕੇ 'ਚ ਭਿ੍ਸ਼ਟਾਚਾਰ ਲੁਕਾਉਣ ਲਈ ਪਰਚੇ ਕਰਨ ਦੀ ਅਕਾਲੀਆਂ ਵਲੋਂ ਨਿਖੇਧੀ

ਕਲਾਨੌਰ, 9 ਜੂਨ (ਪੁਰੇਵਾਲ) - ਇਕ ਪਾਸੇ ਦੇਸ਼ 'ਚੋਂ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦਾ ਹਰੇਕ ਨੁਮਾਇੰਦਾ ਅੱਗੇ ਆ ਕੇ ਸੇਵਾ ਕਰ ਰਿਹਾ ਹੈ, ਜਦਕਿ ਸੂਬਾ ਸਰਕਾਰ ਵਲੋਂ ਕੋਰੋਨਾ ਟੀਕਿਆਂ ਦੇ ਮਾਮਲੇ 'ਚ ਸਾਹਮਣੇ ਆਏ ਭਿ੍ਸ਼ਟਾਚਾਰ ਨੂੰ ...

ਪੂਰੀ ਖ਼ਬਰ »

ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਪਿੰਡਾਂ ਵਿਚ ਸਰਗਰਮੀਆਂ ਤੇਜ਼

ਘੁਮਾਣ, 9 ਜੂਨ (ਬੰਮਰਾਹ)-ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸੀਨੀਅਰ ਆਗੂ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਹਲਕੇ ਦੇ ਪਿੰਡਾਂ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਪਿੰਡ ਪੇਰੋਸ਼ਾਹ ਵਿਖੇ ਇਕ ਮੀਟਿੰਗ ਦÏਰਾਨ ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸ਼ੈਰੀ ਕਲਸੀ ਨੂੰ ਹਲਕਾ ਇੰਚਾਰਜ ਲਗਾ ਕੇ ਆਪ ਨੇ ਮਿਹਨਤੀ ਵਰਕਰਾਂ ਦਾ ਮਾਣ ਵਧਾਇਆ- ਰਿਆੜ, ਅਤਰ ਸਿੰਘ

ਬਟਾਲਾ, 9 ਜੂਨ (ਕਾਹਲੋਂ) - ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਬੀਤੇ ਦਿਨ ਐਲਾਨੇ ਗਏ 24 ਹਲਕਾ ਇੰਚਾਰਜਾਂ ਵਿਚ ਬਟਾਲਾ ਤੋਂ ਸ਼ੈਰੀ ਕਲਸੀ ਨੂੰ ਹਲਕਾ ਇੰਚਾਰਜ ਲਗਾ ਕੇ ਮਿਹਨਤੀ ਵਰਕਰਾਂ ਦਾ ਮਾਣ ਵਧਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਨੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ

ਗੁਰਦਾਸਪੁਰ, 9 ਜੂਨ (ਗੁਰਪ੍ਰਤਾਪ ਸਿੰਘ) - ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ ਅੱਜ ਰੇਲਵੇ ਸਟੇਸ਼ਨ ਵਿਖੇ ਚੱਲ ਰਹੇ ਪੱਕੇ ਮੋਰਚੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਆਗੂਆਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੰੂ ...

ਪੂਰੀ ਖ਼ਬਰ »

ਕਲਾਨੌਰ ਗ੍ਰਾਮ ਪੰਚਾਇਤ ਦੀ ਜ਼ਮੀਨ ਇਕ ਸਾਲ ਲਈ ਪਟੇ 'ਤੇ ਦੇਣ ਲਈ ਖੁੱਲ੍ਹੀ ਬੋਲੀ ਕੱਲ੍ਹ-ਚੌਹਾਨ

ਕਲਾਨੌਰ, 9 ਜੂਨ (ਪੁਰੇਵਾਲ) - ਸਥਾਨਕ ਗ੍ਰਾਮ ਪੰਚਾਇਤ ਦੀ 1200 ਏਕੜ ਦੇ ਕਰੀਬ ਜ਼ਮੀਨ ਕਾਸ਼ਤਕਾਰਾਂ ਨੂੰ ਖੁੱਲੀ ਬੋਲੀ ਰਾਹੀਂ ਇਕ ਸਾਲ ਲਈ ਪਟੇ 'ਤੇ ਦੇਣ ਲਈ ਸ਼ੁੱਕਰਵਾਰ ਨੂੰ ਪਰਜਾਪਤ ਭਵਨ 'ਚ ਖੁੱਲੀ ਬੋਲੀ ਕੀਤੀ ਜਾਵੇਗੀ | ਇਸ ਸੰਬੰਧੀ ਗੱਲਬਾਤ ਕਰਦਿਆਂ ਬਲਾਕ ਵਿਕਾਸ ...

ਪੂਰੀ ਖ਼ਬਰ »

ਪਿੰਡ ਚਾਹਗਿਲ ਵਿਖੇ ਪੰਚਾਇਤ ਦੇ ਕੰਮ 'ਚ ਕੁਝ ਵਿਅਕਤੀਆਂ ਨੇ ਪਾਇਆ ਵਿਘਨ

ਵਡਾਲਾ ਗ੍ਰੰਥੀਆਂ, 9 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ) - ਇਥੋਂ ਨਜ਼ਦੀਕੀ ਪਿੰਡ ਚਾਹਗਿੱਲ ਵਿਖੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਵਿਚਲੇ ਛੱਪੜ ਦਾ ਨਵੀਨੀਕਰਨ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਖੁਦਾਈ ਵਿਚ ਵਿਘਨ ਪਾਉਂਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ...

ਪੂਰੀ ਖ਼ਬਰ »

ਲਾਡੀ ਵਲੋਂ ਮਾਣਹਾਨੀ ਦਾ ਦਾਅਵਾ ਕਰਨ 'ਤੇ ਕ੍ਰਿਪਾਲ ਸਿੰਘ ਗੁੰਝੀਆਂ ਦਾ ਸਾਥ ਛੱਡਣ ਲੱਗੇ ਸਮਰਥਕ

ਗੁਰਦਾਸਪੁਰ, 9 ਜੂਨ (ਆਰਿਫ਼) - ਬੀਤੇ ਦਿਨੀਂ ਅਕਾਲੀ ਆਗੂ ਕ੍ਰਿਪਾਲ ਸਿੰਘ ਗੁੰਝੀਆਂ ਅਤੇ ਪਰਮਵੀਰ ਸਿੰਘ ਲਾਡੀ ਦਰਮਿਆਨ ਚੱਲ ਰਹੀ ਆਪਸੀ ਬਿਆਨਬਾਜ਼ੀ ਤੋਂ ਬਾਅਦ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ ਨੇ ਆਪਣੀ ਹੀ ਪਾਰਟੀ ਦੇ ਆਗੂ ਕ੍ਰਿਪਾਲ ਸਿੰਘ ਗੁੰਝੀਆਂ ਅਤੇ ਉਸ ਦੇ ...

ਪੂਰੀ ਖ਼ਬਰ »

ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪਾਵਰਕਾਮ ਨੇ ਕੀਤੇ ਪੁਖ਼ਤਾ ਪ੍ਰਬੰਧ-ਐਸ. ਡੀ. ਓ.

ਕੋਟਲੀ ਸੂਰਤ ਮੱਲ੍ਹੀ, 9 ਜੂਨ (ਕੁਲਦੀਪ ਸਿੰਘ ਨਾਗਰਾ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਵਿਖੇ ਬਿਜਲੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਡੀ.ਓ. ਕੋਟਲੀ ਸੂਰਤ ਮੱਲ੍ਹੀ ਇੰਜੀ. ਕੁਲਦੀਪ ਸਿੰਘ ...

ਪੂਰੀ ਖ਼ਬਰ »

ਸਰਕਲ ਦੋਰਾਂਗਲਾ 'ਚ ਇਸਤਰੀ ਅਕਾਲੀ ਦਲ ਦੀਆਂ ਨਵੀਆਂ ਨਿਯੁਕਤੀਆਂ

ਦੋਰਾਂਗਲਾ, 9 ਜੂਨ (ਚੱਕਰਾਜਾ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਸਰਕਲ ਦੋਰਾਂਗਲਾ 'ਚ ਇਸਤਰੀ ਅਕਾਲੀ ਦਲ ਨੰੂ ਮਜ਼ਬੂਤ ਕਰਨ ਲਈ ਇਸਤਰੀ ਵਿੰਗ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਇਸ ਸਬੰਧ 'ਚ ਪਿੰਡ ਆਲੀਨੰਗਲ ਵਿਖੇ ਰੱਖੇ ਇਕ ਸਮਾਗਮ ਦੌਰਾਨ ਇਸਤਰੀ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ 100ਵਾਂ ਸ੍ਰੀ ਅਖੰਡ ਪਾਠ ਸੰਪੂਰਨ ਹੋਇਆ

ਊਧਨਵਾਲ, 9 ਜੂਨ (ਪਰਗਟ ਸਿੰਘ) - ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜਾਰੀ ਸੰਯੁਕਤ ਕਿਸਾਨ ਮੋਰਚੇ ਦੀ ਕਾਮਯਾਬੀ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਦੇਖ-ਰੇਖ 'ਚ ਸੇਵਾ ਸੰਭਾਲ ਕੀਤੇ ਜਾ ਰਹੇ ਗੁਰਦੁਆਰਾ ਤਪ ਅਸਥਾਨ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਵਲੋਂ ਚੰਦੂਵਡਾਲਾ 'ਚ 90.56 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਕਲਾਨੌਰ, 9 ਜੂਨ (ਪੁਰੇਵਾਲ)-ਸਰਹੱਦੀ ਪਿੰਡ ਚੰਦੂਵਡਾਲਾ 'ਚ ਸਰਪੰਚ ਕਸ਼ਮੀਰ ਕੌਰ ਅਤੇ ਕਾਂਗਰਸੀ ਆਗੂ ਜਗਦੀਸ਼ ਸਿੰਘ ਵਲੋਂ ਕਰਵਾਏ ਗਏ 90.56 ਲੱਖ ਦੀ ਲਾਗਤ ਨਾਲ ਵੱਖ-ਵੱਖ ਵਿਕਾਸੀ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਮੋਬਾਈਲ ਖੋਹੇ ਜਾਣ ਦੀਆਂ ਘਟਨਾਵਾਂ ਦੇ ਮੁਲਜ਼ਮ ਨਾਮਜ਼ਦ

ਡੇਰਾ ਬਾਬਾ ਨਾਨਕ, 9 ਜੂਨ (ਵਿਜੇ ਸ਼ਰਮਾ) - ਪਿਛਲੇ ਕੁਝ ਦਿਨਾਂ ਤੋਂ ਗੈਰ ਸਮਾਜਿਕ ਅਨਸਰਾਂ ਵਲੋਂ ਸਥਾਨਕ ਕਸਬੇ ਤੇ ਆਸ-ਪਾਸ ਮੋਬਾਈਲ ਖੋਹੇ ਜਾਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਆਮ ਲੋਕਾਂ ਦੀ ਸੁਰੱਖਿਆ ਲਈ ਦੋ ਪੀ.ਸੀ.ਆਰ. ਮੋਟਰਸਾਈਕਲ ...

ਪੂਰੀ ਖ਼ਬਰ »

ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

ਸ਼ਾਹਪੁਰ ਕੰਢੀ, 9 ਜੂਨ (ਰਣਜੀਤ ਸਿੰਘ) - ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਡੈਮ ...

ਪੂਰੀ ਖ਼ਬਰ »

ਪਠਾਨਕੋਟ 'ਚ 2 ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, 51 ਨਵੇਂ ਮਾਮਲੇ

ਪਠਾਨਕੋਟ, 9 ਜੂਨ (ਸੰਧੂ) - ਪਠਾਨਕੋਟ ਵਿਖੇ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਬੇਸ਼ੱਕ ਥੋੜ੍ਹੀ ਕਮੀ ਆਈ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ਵਿਚ ਕੋਰੋਨਾ ਦੇ ਨਵੇਂ ਮਾਮਲੇ ਰੋਜ਼ਾਨਾਂ 100 ਤੋਂ ਹੇਠਾਂ ਹੀ ਹਨ, ਪਰ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਸ਼ਰਾਬ, ਡਰੱਗ ਮਨੀ ਤੇ ਚੋਰੀ ਦੇ ਮੋਬਾਈਲਾਂ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ

ਪਠਾਨਕੋਟ, 9 ਜੂਨ (ਸੰਧੂ) - ਐਸ.ਐਸ.ਪੀ. ਪਠਾਨਕੋਟ ਸ. ਗੁਲਨੀਤ ਸਿੰਘ ਖੁਰਾਣਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪਠਾਨਕੋਟ ਦੇ ਏਰੀਏ ਵਿਚ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਇਕ ਡਰੱਗ ਸਮੱੱਗਲਰ ਸੁਨੀਤਾ ਪਤਨੀ ਰਾਕੇਸ਼ ਕੁਮਾਰ ਵਾਸੀ ਪ੍ਰੇਮ ਨਗਰ ...

ਪੂਰੀ ਖ਼ਬਰ »

ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਪਿੰਡਾਂ ਵਿਚ ਸਰਗਰਮੀਆਂ ਤੇਜ਼

ਘੁਮਾਣ, 9 ਜੂਨ (ਬੰਮਰਾਹ)-ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸੀਨੀਅਰ ਆਗੂ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਹਲਕੇ ਦੇ ਪਿੰਡਾਂ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਪਿੰਡ ਪੇਰੋਸ਼ਾਹ ਵਿਖੇ ਇਕ ਮੀਟਿੰਗ ਦÏਰਾਨ ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸੰਭਾਵੀ ਹੜ੍ਹਾਂ ਦੀ ਰੋਕਥਾਮ ਤੇ ਬਚਾਅ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਪਠਾਨਕੋਟ, 9 ਜੂਨ (ਆਸ਼ੀਸ਼ ਸ਼ਰਮਾ) - ਜ਼ਿਲ੍ਹਾ ਪਠਾਨਕੋਟ ਅੰਦਰ ਸੰਭਾਵੀ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੰੂ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਸਿਹਤ ਸਹੂਲਤਾਂ ਨੂੰ ਲੈ ਕੇ ਵਿਧਾਇਕ ਅਮਿਤ ਵਿਜ ਨੇ ਸਿਵਲ ਹਸਪਤਾਲ ਦਾ ਕੀਤਾ ਵਿਸ਼ੇਸ਼ ਦੌਰਾ

ਪਠਾਨਕੋਟ, 9 ਜੂਨ (ਸੰਧੂ)- ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵਲੋਂ ਸਿਵਲ ਹਸਪਤਾਲ ਪਠਾਨਕੋਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਥੇ ਸਿਵਲ ਸਰਜਨ ਡਾ: ਹਰਵਿੰਦਰ ਸਿੰਘ ਅਤੇ ਐੱਸ.ਐਮ.ਓ. ਡਾ: ਰਾਕੇਸ਼ ਸਰਪਾਲ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਪ੍ਰਦਰਸ਼ਨ
ਪੈਨਲ ਮੀਟਿੰਗ 'ਚ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਨਾ ਜਾਰੀ ਕੀਤਾ ਤਾਂ ਮੋਤੀ ਮਹਿਲ ਦਾ ਕੀਤਾ ਜਾਵੇਗਾ ਘਿਰਾਓ- ਕੱਚੇ ਅਧਿਆਪਕ ਯੂਨੀਅਨ

ਪਠਾਨਕੋਟ, 9 ਜੂਨ (ਸੰਧੂ) - 4 ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਕੱਚੇ ਅਧਿਆਪਕਾਂ ਵਲੋਂ ਸੂਬਾ ਪੱਧਰੀ ਰੈਲੀ ਕਰਨ ਤੋਂ ਬਾਅਦ 15 ਜੂਨ ਨੂੰ ਸੰਗਰੂਰ ਪ੍ਰਸ਼ਾਸਨ ਵਲੋਂ ਸਿੱਖਿਆ ਵਿਭਾਗ ਨਾਲ ਪੈਨਲ ਮੀਟਿੰਗ ਕਰਵਾਈ ਜਾਣੀ ਹੈ ਅਤੇ 15 ਜੂਨ ਦੀ ਪੈਨਲ ਮੀਟਿੰਗ 'ਚ ਜੇਕਰ ...

ਪੂਰੀ ਖ਼ਬਰ »

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਵਫਦ ਐਸ. ਐਸ. ਐਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੂੰ ਮਿਲਿਆ

ਪਠਾਨਕੋਟ, 9 ਜੂਨ (ਸੰਧੂ) - ਪਸ਼ੂ ਪਾਲਨ ਵਿਭਾਗ 'ਚ ਵੈਟਰਨਰੀ ਇੰਸਪੈੱਕਟਰਾਂ ਦੀ ਨਵੀਂ ਭਰਤੀ ਕਰਨ ਨੂੰ ਲੈ ਕੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦਾ ਪੰਜ ਮੈਂਬਰੀ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਠ ਸੁਬਾਰਡੀਨੇਟ ...

ਪੂਰੀ ਖ਼ਬਰ »

ਸਰਪੰਚ ਪੱਲਵੀ ਠਾਕੁਰ ਵਲੋਂ ਪਿੰਡ ਚੱਕੜ ਦਾ ਦੌਰਾ

ਪਠਾਨਕੋਟ, 9 ਜੂਨ (ਚੌਹਾਨ) - ਯੂਥ ਕਾਂਗਰਸ ਆਗੂ ਸਰਪੰਚ ਪੱਲਵੀ ਠਾਕੁਰ ਨੇ ਆਪਣੀ ਮੁਹਿੰਮ ਨੰੂ ਹੁਲਾਰਾ ਦਿੰਦੇ ਹੋਏ ਅੱਜ ਪਿੰਡ ਚੱਕੜ ਦਾ ਦੌਰਾ ਕੀਤਾ ਅਤੇ ਉਥੋਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਦੀਆਂ ਮੁਸ਼ਕਿਲਾਂ ਨੰੂ ਵਿਸਥਾਰ ਨਾਲ ਸੁਣਿਆ | ਉਨ੍ਹਾਂ ਪਿੰਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX