ਤਾਜਾ ਖ਼ਬਰਾਂ


ਐਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਦਿੱਲੀ ਪਹੁੰਚੇ, ਭਲਕੇ ਮਿਲ ਸਕਦੇ ਹਨ ਏਜੰਸੀ ਦੇ ਡੀ.ਜੀ. ਨੂੰ
. . .  1 day ago
ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਲੈਣਗੇ ਹਿੱਸਾ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦੇ ਸੁਲਤਾਨ ਦੇ ਸੱਦੇ 'ਤੇ 28 ਅਕਤੂਬਰ ਨੂੰ ਹੋਣ ਵਾਲੇ 18ਵੇਂ ਆਸੀਆਨ -ਭਾਰਤ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਆਸੀਆਨ ਦੇਸ਼ਾਂ ਦੇ ਰਾਜ ...
ਬੇਅਦਬੀ ਮਾਮਲੇ ’ਚ ਸੱਚਾ ਸੌਦਾ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਰੰਟ ਜਾਰੀ
. . .  1 day ago
ਫ਼ਰੀਦਕੋਟ, 25 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਜਬੀਤ ਸਿੰਘ) -ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦਰਜ ਹੋਏ ...
ਮੁੰਬਈ ਐਨ.ਡੀ.ਪੀ.ਐਸ. ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ‘ਚ ਦਖਲਅੰਦਾਜ਼ੀ ਵਿਰੁੱਧ ਐਨ.ਸੀ.ਬੀ. ਦੀ ਪਟੀਸ਼ਨ 'ਤੇ ਹਾਈ ਕੋਰਟ ਜਾਣ ਲਈ ਕਿਹਾ
. . .  1 day ago
ਜੰਮੂ-ਕਸ਼ਮੀਰ: ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ 'ਤੇ ਗ੍ਰੇਨੇਡ ਨਾਲ ਕੀਤਾ ਹਮਲਾ
. . .  1 day ago
ਚੰਡੀਗੜ੍ਹ : 8 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਜੰਮੂ –ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੀ ਡਲ ਝੀਲ ਵਿਖੇ ਸ਼ਿਕਾਰਾ ਉਤਸਵ 'ਚ ਲਿਆ ਹਿੱਸਾ
. . .  1 day ago
ਮਨੋਜ ਬਾਜਪਾਈ ਨੇ ਭੋਂਸਲੇ ਲਈ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ
. . .  1 day ago
ਨਵੀਂ ਦਿੱਲੀ , 25 ਅਕਤੂਬਰ-ਪਦਮ ਸ਼੍ਰੀ ਵਿਜੇਤਾ ਅਤੇ ਭਾਰਤੀ ਸਿਨੇਮਾ ਦੇ ਉੱਤਮ ਅਭਿਨੇਤਾ ਮਨੋਜ ਵਾਜਪਾਈ ਨੇ 67ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ।ਅਭਿਨੇਤਾ ਮਨੋਜ ਬਾਜਪਾਈ ਨੂੰ ...
ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕੀਤਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ ( ਮਨਪ੍ਰੀਤ ਸਿੰਘ ਸੈਣੀ) - ਕਿਸਾਨ ਜਥੇਬੰਦੀਆਂ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਖ਼ਰਾਬੇ ਨੂੰ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ...
ਹੰਸ ਰਾਜ ਜੋਸਨ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਮੰਡੀ ਲਾਧੂਕਾ ਦੇ ਨਾਲ ਲਗਦੇ ਪਿੰਡ ਜਮਾਲਕੇ, ਲੱਖੇ ਕੜਾਹੀਆ, ਧੁਨਕੀਆਂ, ਲਾਧੂਕਾ...
ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿਚ ਕਾਗਜ਼ ਰੱਦ ਹੋਣ ਦੇ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ
. . .  1 day ago
ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਸ ਦੌਰਾਨ 6 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀਆਂ ਨੇ ਰੋਸ ਵਜੋਂ ਉਮੀਦਵਾਰਾਂ ਨਾਲ ਧਰਨਾ ਲਗਾ ਕੇ ਰੋਸ...
ਮਮਤਾ ਦੀ ਮੌਜੂਦਗੀ ਵਿਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਹੋਏ ਸ਼ਾਮਿਲ
. . .  1 day ago
ਸਿਲੀਗੁੜੀ, 25 ਅਕਤੂਬਰ - ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ...
ਉੱਤਰਾਖੰਡ : ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 25 ਅਕਤੂਬਰ - ਉੱਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਡੀਆਂ ਤੁਰੰਤ ਕਾਰਵਾਈਆਂ ਕਾਰਨ ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ...
ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ਕਾਨੂੰਨ ਰੱਦ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਚੰਨੀ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ...
ਪੰਜਾਬ ਦੇ ਹਿੱਤਾਂ ਲਈ ਸਾਰੇ ਅਹੁਦੇ ਕੁਰਬਾਨ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਸਾਰੇ ...
ਕੇਂਦਰ ਦੇ ਬੀ.ਐੱਸ.ਐੱਫ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਵਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੈਬਨਿਟ ਦੀ ਬੈਠਕ ਬੁਲਾ ਕੇ ਸਪੈਸ਼ਲ ਸੈਸ਼ਨ...
ਸੂਬੇ ਦੇ ਅੰਦਰ ਸੂਬਾ ਬਣਾਇਆ ਜਾ ਰਿਹਾ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ...
ਕੌਣ ਕਹਿੰਦਾ ਹੈ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕੌਣ ਕਹਿੰਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਨਹੀਂ...
ਬੀ.ਐੱਸ.ਐੱਫ. ਦੀ ਪਰਿਭਾਸ਼ਾ ਬਦਲੀ ਜਾ ਰਹੀ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੀ. ਐੱਸ. ਐੱਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ...
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ...
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ
. . .  1 day ago
ਫ਼ਾਜ਼ਿਲਕਾ, 25 ਅਕਤੂਬਰ (ਪ੍ਰਦੀਪ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕਦਿਆਂ ਧਰਨਾ ਸ਼ੁਰੂ ਕਰ...
ਪੰਜਾਬ ਦੀ ਤਰ੍ਹਾਂ ਅਸੀਂ ਵੀ ਬੀ.ਐਸ.ਐਫ.ਦੇ ਅਧਿਕਾਰ ਖੇਤਰ ਦਾ ਕਰ ਰਹੇ ਹਾਂ ਵਿਰੋਧ - ਮਮਤਾ ਬੈਨਰਜੀ
. . .  1 day ago
ਸਿਲੀਗੁੜੀ, 25 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਪੰਜਾਬ ਦੀ ਤਰ੍ਹਾਂ, ਅਸੀਂ ਵੀ ਬੀ.ਐਸ.ਐਫ. ਦੇ ਅਧਿਕਾਰ ਖੇਤਰ ਦਾ ਵਿਰੋਧ ਕਰ ਰਹੇ ਹਾਂ ਜੋ ਹਾਲ ਹੀ ਵਿਚ ਵਧਾਇਆ ਗਿਆ ਹੈ ...
ਸਰਬ ਪਾਰਟੀ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 25 ਅਕਤੂਬਰ - ਚੰਡੀਗੜ੍ਹ ਵਿਚ ਚੱਲ ਰਹੀ ਸਰਬ ਪਾਰਟੀ ਮੀਟਿੰਗ ਖ਼ਤਮ...
ਸ਼੍ਰੋਮਣੀ ਕਮੇਟੀ ਵਲੋਂ ਨਵੰਬਰ ਮਹੀਨੇ ਚਲਾਈ ਜਾਏਗੀ ਅੰਮ੍ਰਿਤ ਸੰਚਾਰ ਲਹਿਰ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ ਮਹੀਨੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਵੱਖ - ਵੱਖ ਥਾਵਾਂ 'ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ ਤੇ ਸਿੰਘ ਸਾਹਿਬਾਨ ਵਲੋਂ ਹਜ਼ਾਰਾਂ ਅੰਮ੍ਰਿਤ ...
ਕੱਲ੍ਹ ਦੇ ਮੈਚ ਤੋਂ ਬਾਅਦ ਮੁਹੰਮਦ ਸ਼ ਮੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ - ਓਵੈਸੀ
. . .  1 day ago
ਹੈਦਰਾਬਾਦ, 25 ਅਕਤੂਬਰ - ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਕੱਲ੍ਹ ਦੇ ਭਾਰਤ ਅਤੇ ਪਾਕਿਸਤਾਨ ਦੇ ਹੋਏ ਮੈਚ ਤੋਂ ਬਾਅਦ ਮੁਹੰਮਦ ਸ਼ੰਮੀ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਮੁਸਲਮਾਨਾਂ ਵਿਰੁੱਧ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਜੇਠ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਪੰਜਾਬ / ਜਨਰਲ

ਸਿਆਸੀ ਭਵਿੱਖ ਦੀ ਪ੍ਰਵਾਹ ਕੀਤੇ ਬਿਨਾਂ ਅਨਿਲ ਜੋਸ਼ੀ ਤੇ ਮਾਸਟਰ ਮੋਹਨ ਲਾਲ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਲਿਆ ਸਟੈਂਡ

ਕਿਹਾ : ਭਾਜਪਾ ਦੇ ਕਈ ਸੂਬਾਈ ਆਗੂਆਂ ਨੂੰ ਕਿਸਾਨੀ ਦੀ ਜ਼ਮੀਨੀ ਹਕੀਕਤ ਬਾਰੇ ਨਹੀਂ ਹੈ ਜਾਣਕਾਰੀ

ਤਰਨ ਤਾਰਨ, 9 ਜੂਨ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)-ਪੰਜਾਬ 'ਚ ਸਾਲ 2022 ਦੇ ਸ਼ੁਰੂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਇਸ ਸਮੇਂ ਕਾਂਗਰਸ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਪੂਰੇ ਧੜ੍ਹੱਲੇ ਨਾਲ ਮੈਦਾਨ 'ਚ ਕੁੱਦ ਗਈਆਂ ਹਨ, ਪਰ ਪੰਜਾਬ ਦੀ ਸਿਆਸਤ ਵਿਚ ਆਪਣੀ ਭਾਈਵਾਲ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨਾਲ ਲੰਮਾ ਸਮਾਂ ਰਾਜ ਭੋਗਣ ਵਾਲੀ ਭਾਜਪਾ ਦੀਆਂ ਗਤੀਵਿਧੀਆਂ ਲਗਪਗ ਠੰਢੇ ਬਸਤੇ ਵਿਚ ਪਈਆਂ ਹੋਈਆਂ ਹਨ, ਜਿਸ ਦਾ ਕਾਰਨ ਕਿਸਾਨ ਅੰਦੋਲਨ ਹੈ | ਪਿਛਲੇ 6 ਮਹੀਨੇ ਤੋਂ ਵੱਧ ਸਮਾਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਮਾਰ ਕੇ ਬੈਠੇ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਪਾਸੋਂ ਸੰਸਦ 'ਚ ਪਾਸ ਕੀਤੇ ਗਏ ਤਿੰਨ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ | ਇਸ ਦੇ ਕਾਰਨ ਹੀ ਪੂਰੇ ਪੰਜਾਬ ਵਿਚ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਇਸ ਵਿਰੋਧ ਦੇ ਕਾਰਨ ਭਾਜਪਾ ਦੀਆਂ ਸਰਗਰਮੀਆਂ ਪੂਰੇ ਸੂਬੇ ਵਿਚ ਲਗਪਗ ਠੱਪ ਹੋ ਕੇ ਰਹਿ ਗਈਆਂ ਹਨ ਅਤੇ ਪੰਜਾਬ ਦੇ ਭਾਜਪਾ ਆਗੂ ਕਿਸਾਨੀ ਬਿੱਲਾਂ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ ਭਾਜਪਾ ਹਾਈਕਮਾਨ ਨਾਲ ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹਨ | ਪੰਜਾਬ ਦੇ ਸਾਬਕਾ ਮੰਤਰੀ ਅਤੇ ਧੜ੍ਹੱਲੇਦਾਰ ਭਾਜਪਾ ਆਗੂ ਵਜੋਂ ਜਾਣੇ ਜਾਂਦੇ ਅਨਿਲ ਜੋਸ਼ੀ ਨੇ ਆਖਰਕਾਰ ਆਪਣੇ ਸਿਆਸੀ ਭਵਿੱਖ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਇਸ ਮਾਮਲੇ ਸਬੰਧੀ ਆਪਣੀ ਹੀ ਪਾਰਟੀ ਦੇ ਕੁਝ ਸੂਬਾਈ ਆਗੂਆਂ ਨੂੰ ਹਾਸ਼ੀਏ 'ਤੇ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਦੀ ਸੂਬਾਈ ਲੀਡਰਸ਼ਿਪ ਪੂਰੀ ਇਮਾਨਦਾਰੀ ਨਾਲ ਕਿਸਾਨਾਂ ਦਾ ਪੱਖ ਭਾਜਪਾ ਹਾਈਕਮਾਨ ਤੱਕ ਪਹੁੰਚਾਉਂਦੀ ਤਾਂ ਇਹ ਮਸਲਾ ਏਨਾ ਲਟਕਣ ਵਾਲਾ ਨਹੀਂ ਸੀ, ਕਿਉਂਕਿ ਸੂਬੇ ਦੇ ਕਈ ਵੱਡੇ ਆਗੂਆਂ ਨੂੰ ਕਿਸਾਨੀ ਜ਼ਮੀਨੀ ਹਕੀਕਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਨਹੀਂ ਤਾਂ ਇਹ ਇਥੋਂ ਤੱਕ ਨੌਬਤ ਨਹੀਂ ਆਉਂਦੀ | ਇਸ ਸਬੰਧੀ ਅਨਿਲ ਜੋਸ਼ੀ ਵਲੋਂ ਆਉਣ ਵਾਲੇ ਸਮੇਂ ਵਿਚ ਭਾਵੇਂ ਆਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈ ਵੀ ਲਿਆ ਹੋਵੇ, ਪਰ ਉਹ ਅਜੇ ਤੱਕ ਇਸ ਦੀਆਂ ਪਰਤਾਂ ਨਹੀਂ ਖੋਲ੍ਹ ਰਹੇ | ਇਸ ਦੇ ਨਾਲ ਹੀ ਜ਼ਮੀਨੀ ਹਰੀਕਤ ਨੂੰ ਸਮਝਦਿਆਂ ਅਨਿਲ ਜੋਸ਼ੀ ਵਲੋਂ ਲਏ ਗਏ ਸਟੈਂਡ ਦੀ ਪੜੋੜਤਾ ਕਰਦਿਆਂ ਪੰਜਾਬ ਦੇ ਇਕ ਹੋਰ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਵੀ ਸਪੱਸ਼ਟ ਤੌਰ 'ਤੇ ਕਿਹਾ ਕਿ ਸ੍ਰੀ ਜੋਸ਼ੀ ਨੇ ਕੋਈ ਮਾੜੀ ਗੱਲ ਨਹੀਂ ਕੀਤੀ, ਨਾ ਤਾਂ ਭਾਜਪਾ ਦਾ ਵਿਰੋਧ ਕੀਤਾ ਅਤੇ ਨਾ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ | ਉਨ੍ਹਾਂ ਨੇ ਸਾਰਾ ਠੀਕਰਾ ਪੰਜਾਬ ਦੀ ਸੂਬਾਈ ਲੀਡਰਸ਼ਿਪ 'ਤੇ ਭੰਨਦਿਆਂ ਕਿਹਾ ਕਿ ਜੇਕਰ ਸੂਬੇ ਦੀ ਲੀਡਰਸ਼ਿਪ ਦਿਮਾਗੀ ਤੌਰ 'ਤੇ ਕਿਸਾਨ ਅੰਦੋਲਨ ਨੂੰ ਗੰਭੀਰਤਾਂ ਨਾਲ ਲੈ ਕੇ ਭਾਜਪਾ ਹਾਈਕਮਾਂਡ ਨਾਲ ਸੰਜੀਦਗੀ ਨਾਲ ਗੱਲ ਕਰਦੀ ਤਾਂ ਇਹ ਅੰਦੋਲਨ ਅੰਤਰਰਾਸ਼ਟਰੀ ਅੰਦੋਲਨ ਨਾ ਬਣਦਾ | ਉਨ੍ਹਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ 'ਚ ਭਾਜਪਾ ਦੀ ਜ਼ਮੀਨ ਖਿਸਕ ਗਈ ਹੈ | ਕੇਂਦਰੀ ਲੀਡਰਸ਼ਿਪ ਦੇ ਕਸੀਦੇ ਪੜ੍ਹਣ ਨਾਲੋਂ ਅੰਦੋਲਨਕਾਰੀ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਸੂਬਾਈ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ ਸੀ, ਜੋ ਨਾ ਹੋ ਸਕਿਆ | ਸਾਬਕਾ ਮੰਤਰੀ ਅਨਿਲ ਜੋਸ਼ੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਬਿਹਾਰੀ ਬਿਹਾਰ ਨਾਲ ਅਤੇ ਬੰਗਾਲੀ ਬੰਗਾਲ ਨਾਲ ਖੜਾ ਹੋ ਸਕਦਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਲਈ ਆਵਾਜ਼ ਕਿਉਂ ਨਹੀਂ ਬੁਲੰਦ ਕਰ ਸਕਦੇ | ਉਹ ਪੇਂਡੂ ਪਿਛੋਕੜ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੇ ਖ਼ੇਤੀਬਾੜੀ ਵੀ ਕੀਤੀ ਹੈ ਅਤੇ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਭਲੀਭਾਂਤ ਜਾਣੂੰ ਹਨ | ਇਸ ਸਬੰਧੀ ਜਦ ਅਨਿਲ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਨਫ਼ਾ ਨੁਕਸਾਨ ਦੇਖਦੇ ਬਿਨਾਂ ਹੀ ਆਪਣੀ ਜ਼ਮੀਰ ਦੀ ਆਵਾਜ਼ 'ਤੇ ਪੂਰੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਗੱਲ ਕੀਤੀ ਹੈ, ਕਿਉਂਕਿ ਉਹ ਪੰਜਾਬ ਦੀ ਧਰਤੀ 'ਤੇ ਪੈਦਾ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੀ ਆਵਾਜ਼ ਬੁਲੰਦ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ | ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅਨਿਲ ਜੋਸ਼ੀ ਦੇ ਬਾਰੇ ਗੱਲਬਾਤ ਹੋਈ ਹੈ ਅਤੇ ਇਹ ਵਿਚਾਰ ਕੀਤਾ ਗਿਆ ਹੈ ਕਿ ਇਹ ਧੜੱ੍ਹਲੇਦਾਰ ਭਾਜਪਾ ਆਗੂ ਨੂੰ ਮਨਾਇਆ ਜਾਵੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇ |

ਵਜ਼ੀਫ਼ੇ ਦੇ ਪੈਸੇ ਹੜੱਪਣ ਦੇ ਮਾਮਲੇ 'ਚ ਮਨਪ੍ਰੀਤ ਤੇ ਧਰਮਸੋਤ ਖ਼ਿਲਾਫ਼ ਮਾਮਲਾ ਦਰਜ ਕਰੇ ਸਰਕਾਰ-ਚੀਮਾ

ਜਲੰਧਰ, 9 ਜੂਨ (ਰਣਜੀਤ ਸਿੰਘ ਸੋਢੀ)-ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਦੋ ਲੱਖ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਕਮ ਹੜੱਪਣ ਦਾ ਦੋਸ਼ ਲਾਉਂਦਿਆਂ ਪੰਜਾਬ ਪੁਲਿਸ ਮੁਖੀ ਤੋਂ ...

ਪੂਰੀ ਖ਼ਬਰ »

ਸਰਕਾਰ ਨੂੰ ਮਦਦ ਦੀ ਅਪੀਲ ਕਰਦੇ ਉਪ-ਪੁਲਿਸ ਕਪਤਾਨ ਦੀ ਕੋਰੋਨਾ ਨਾਲ ਮੌਤ

ਫੇਫੜੇ ਟਰਾਂਸਪਲਾਂਟ ਕਰਵਾਉਣ ਲਈ ਕੀਤੀ ਸੀ ਬੇਨਤੀ

ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਉਪ-ਪੁਲਿਸ ਕਪਤਾਨ ਹਰਜਿੰਦਰ ਸਿੰਘ ਦੀ ਅੱਜ ਬਾਅਦ ਦੁਪਹਿਰ ਸਥਾਨਕ ਐਸ. ਪੀ. ਐਸ. ਹਸਪਤਾਲ ਵਿਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਉਪ-ਪੁਲਿਸ ਕਪਤਾਨ ਹਰਜਿੰਦਰ ਸਿੰਘ (50) ਅੱਜ ਕੱਲ੍ਹ ਕੇਂਦਰੀ ...

ਪੂਰੀ ਖ਼ਬਰ »

ਝੋਨਾ ਲਗਾਉਣ ਲਈ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਆਏ ਮਜ਼ਦੂਰ

ਭਗਵਾਨ ਦਾਸ ਪਟਿਆਲਾ, 9 ਜੂਨ-ਪੰਜਾਬ ਪਰਿਜ਼ਰਵੇਸ਼ਨ ਆਫ਼ ਸਬ ਸੁਆਇਲ ਵਾਟਰ ਐਕਟ 2009 ਅਨੁਸਾਰ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾਂ ਸ਼ੁਰੂ ਨਹੀਂ ਕੀਤੀ ਜਾ ਸਕਦੀ ਪਰ ਕਈ ਪਿੰਡਾਂ 'ਚ ਕੁਝ ਕਿਸਾਨਾਂ ਨੇ ਇਸ ਤੋਂ ਪਹਿਲਾਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ | ਇਸ ਨਾਲ ਜ਼ਮੀਨ ...

ਪੂਰੀ ਖ਼ਬਰ »

ਭੂਆ ਦੇ ਪੁੱਤਰ ਦਾ ਸਿਰ 'ਚ ਹਥੌੜੀਆਂ ਮਾਰ ਕੇ ਕਤਲ

ਮਹਿਲਾਂ ਚੌਂਕ, 9 ਜੂਨ (ਸੁਖਵੀਰ ਸਿੰਘ ਢੀਂਡਸਾ)-ਪਿੰਡ ਮਹਿਲਾਂ ਚੌਂਕ ਵਿਖੇ ਮਾਮੂਲੀ ਤਕਰਾਰ ਤੋਂ ਸ਼ੁਰੂ ਹੋਈ ਗੱਲ ਕਤਲ ਤੱਕ ਪਹੁੰਚ ਗਈ, ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਮਹਿਲਾਂ (ਚੌਕ) ਦੀ ਇੰਚਾਰਜ ਐਸ.ਆਈ. ਕੰਵਲਜੀਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅੰਮਿ੍ਤਸਰ ਨੇੜੇ ਸਰਕਾਰੀ ਸਕੂਲ 'ਚੋਂ ਸ਼ਰਾਬ ਤੇ ਲਾਹਣ ਬਰਾਮਦ

ਚੇਤਨਪੁਰਾ, 9 ਜੂਨ (ਮਹਾਂਬੀਰ ਸਿੰਘ ਗਿੱਲ)–ਥਾਣਾ ਝੰਡੇਰ ਦੀ ਪੁਲਿਸ ਵਲੋਂ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਸੰਗਤਪੁਰਾ ਵਿਚੋਂ ਢਾਈ ਸੌ ਲੀਟਰ ਲਾਹਣ ਅਤੇੇ ਅੱਠ ਬੋਤਲਾਂ ਨਾਜਾਇਜ਼ ਰੂੜੀ ਮਾਰਕਾ ਸ਼ਰਾਬ ਦੀਆਂ ਬਰਾਮਦ ਕਰਨ ਵਿਚ ਵੱਡੀ ਸਫਲਤਾ ...

ਪੂਰੀ ਖ਼ਬਰ »

ਪੰਜਾਬ 'ਚ ਬਦਲੀਆਂ/ ਤਾਇਨਾਤੀਆਂ 'ਤੇ 20 ਤੱਕ ਮੁਕੰਮਲ ਰੋਕ

ਚੰਡੀਗੜ੍ਹ, 9 ਜੂਨ (ਅ.ਬ.)-ਪੰਜਾਬ ਸਰਕਾਰ ਵਲੋਂ ਬਦਲੀਆਂ/ਤਾਇਨਾਤੀਆਂ 'ਤੇ 20 ਜੂਨ ਤੱਕ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਵਲੋਂ 30 ਅਪ੍ਰੈਲ ਨੂੰ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ 'ਚ ...

ਪੂਰੀ ਖ਼ਬਰ »

2022 ਦੀਆਂ ਚੋਣਾਂ ਲਈ ਭਾਜਪਾ ਦਲਿਤ ਭਾਈਚਾਰੇ ਤੇ ਡੇਰਾ ਸਿਰਸਾ ਦਾ ਸਹਾਰਾ ਲੈਣ ਲਈ ਮਜਬੂਰ

ਸੁਖਵਿੰਦਰ ਸਿੰਘ ਫੁੱਲ ਸੰਗਰੂਰ, 9 ਜੂਨ-ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵਲੋਂ ਆਪਣੀਆਂ ਅੰਦਰੂਨੀ ਸਰਗਰਮੀਆਂ ਤੇਜ਼ੀ ਨਾਲ ਜਾਰੀ ਹਨ ਪਰ ਪਾਰਟੀ ਅਜੇ ਲੋਕਾਂ 'ਚ ਆਉਣ ਤੋਂ ਸੰਕੋਚ ਕਰ ਰਹੀ ਹੈ | ਸ਼੍ਰੋਮਣੀ ਅਕਾਲੀ ਦਲ (ਬ) ਨਾਲੋਂ ਗੱਠਜੋੜ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਅੰਦਰੂਨੀ ਕਲੇਸ਼ ਨਾਲ ਉੱਚ ਅਫ਼ਸਰਾਂ ਦੇ ਤਬਾਦਲੇ ਵੀ ਹੋਏ ਪ੍ਰਭਾਵਿਤ

ਦਮਨਜੀਤ ਸਿੰਘ ਸੰਗਰੂਰ, 9 ਜੂਨ (ਦਮਨਜੀਤ ਸਿੰਘ)-ਪੰਜਾਬ ਸਰਕਾਰ 'ਚ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਏ ਆਪਸੀ ਤਕਰਾਰ ਕਾਰਨ ਕਾਂਗਰਸੀ ਧੜਿਆਂ ਦੇ ਨਾਲ-ਨਾਲ ਪੰਜਾਬ ਦੇ ਉੱਚ ਅਫ਼ਸਰਾਂ ਦੇ ਤਬਾਦਲੇ ਵੀ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਹਨ | ਪੰਜਾਬ ਕਾਂਗਰਸ ਦੇ ਇਸ ...

ਪੂਰੀ ਖ਼ਬਰ »

ਦਿਹਾਤੀ ਵਿਕਾਸ ਫ਼ੰਡ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਵਿਚਾਲੇ ਰੇੜਕਾ ਜਾਰੀ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 9 ਜੂਨ (ਵਿਕਰਮਜੀਤ ਸਿੰਘ ਮਾਨ)-ਕੇਂਦਰੀ ਪੂਲ ਲਈ ਕਣਕ ਅਤੇ ਝੋਨਾ ਖ਼ਰੀਦਣ ਦੇ ਇਵਜ਼ ਵਿਚ ਪੰਜਾਬ ਸਰਕਾਰ ਨੂੰ ਹਰ ਸਾਲ ਮਿਲਣ ਵਾਲਾ ਪੇਂਡੂ ਵਿਕਾਸ ਫ਼ੰਡ (ਆਰ.ਡੀ.ਐਫ) ਨੂੰ ਲੈ ਕੇ ਰਾਜ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਤਕਰਾਰ ਹੋਰ ਵਧਣ ...

ਪੂਰੀ ਖ਼ਬਰ »

ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ

ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੇ ਪ੍ਰਸਿੱਧ ਕਥਾ ਵਾਚਕ ਗਿਆਨੀ ਮਾਨ ਸਿੰਘ ਵਲੋਂ ਅੱਜ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਸਤੀਫਾ ਦੇਣ ਦਾ ਕਾਰਨ ਉਨ੍ਹਾਂ ਆਪਣੀ ਸਿਹਤ ਠੀਕ ...

ਪੂਰੀ ਖ਼ਬਰ »

ਪ੍ਰਨੀਤ ਕੌਰ ਸਮੇਤ 5 ਸੰਸਦ ਮੈਂਬਰਾਂ ਦੀ ਕੈਪਟਨ ਨਾਲ ਮੁਲਾਕਾਤ

2022 ਦੀਆਂ ਵਿਧਾਨ ਸਭ ਚੋਣਾਂ ਦੀ ਰਣਨੀਤੀ 'ਤੇ ਕੀਤਾ ਵਿਚਾਰ-ਵਟਾਂਦਰਾ

ਚੰਡੀਗੜ੍ਹ, 9 ਜੂਨ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪ੍ਰਨੀਤ ਕੌਰ ਸਮੇਤ 5 ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੈਪਟਨ ਵਲੋਂ ਇਨ੍ਹਾਂ ਸੰਸਦ ਮੈਂਬਰਾਂ ਨਾਲ 2022 'ਚ ਹੋਣ ਜਾ ਰਹੀਆਂ ਵਿਧਾਨ ਸਭ ਚੋਣਾਂ ਦੀ ਰਣਨੀਤੀ ...

ਪੂਰੀ ਖ਼ਬਰ »

ਮਿਲਾਵਟ ਬੰਦ ਹੋਣ ਨਾਲ ਮਹਿੰਗਾ ਹੋਇਆ ਸਰ੍ਹੋਂ ਦਾ ਤੇਲ-ਤੋਮਰ

ਨਵੀਂ ਦਿੱਲੀ, 9 ਜੂਨ (ਏਜੰਸੀ)- ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਾਂਗ ਬੇਲਗਾਮ ਹੋ ਚੁੱਕੀਆਂ ਹਨ | ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਗਲੋਬਲ ਮਾਰਕੀਟ 'ਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ, ਪਰ ਖਾਣ ਵਾਲੇ ਤੇਲਾਂ ਦਾ ...

ਪੂਰੀ ਖ਼ਬਰ »

ਅਕਾਲੀ ਦਲ 15 ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਦੇਵੇਗਾ ਧਰਨਾ

ਚੰਡੀਗੜ੍ਹ, 9 ਜੂਨ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖ਼ਾਸਤ ਕਰਨ ਅਤੇ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਖਿਡਾਰਣ ਨਾਲ ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਸਬ ਇੰਸਪੈਕਟਰ ਮੁਅੱਤਲ

ਲੁਧਿਆਣਾ, 9 ਜੂਨ (ਆਹੂਜਾ)-ਰਾਸ਼ਟਰੀ ਪੱਧਰ ਦੀ ਖਿਡਾਰਨ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਬ ਇੰਸਪੈਕਟਰ ਜਗਜੀਤ ਸਿੰਘ ਨੂੰ ਪੁਲਿਸ ਉੱਚ ਅਧਿਕਾਰੀਆਂ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਉੱਚ ਅਧਿਕਾਰੀਆਂ ਵਲੋਂ ਇਸ ਕਾਰਵਾਈ ਦੇ ...

ਪੂਰੀ ਖ਼ਬਰ »

ਕਿਸਾਨੀ ਧਰਨਿਆਂ 'ਚ ਬਾਬਾ ਬੰਦਾ ਸਿੰਘ ਬਹਾਦਰ ਤੇ ਬਿਰਸਾ ਮੁੰਡਾ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ, 9 ਜੂਨ (ਅਜੀਤ ਬਿਊਰੋ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਜਾਰੀ ਕਿਸਾਨੀ ਧਰਨਿਆਂ ਦਾ 252ਵਾਂ ਦਿਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਸਮਰਪਿਤ ਰਿਹਾ | ਪੰਜਾਬ ਭਰ 'ਚ ...

ਪੂਰੀ ਖ਼ਬਰ »

12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸੀ. ਬੀ. ਐਸ. ਈ. ਦੀ ਤਰਜ਼ 'ਤੇ ਐਲਾਨਿਆ ਜਾਵੇਗਾ-ਡਾ: ਯੋਗਰਾਜ

ਐੱਸ. ਏ. ਐੱਸ. ਨਗਰ, 9 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਵੀ ਸੀ. ਬੀ. ਐਸ. ਈ. ਦੀ ਤਰਜ਼ 'ਤੇ ਹੀ ਐਲਾਨਿਆ ਜਾਵੇਗਾ ਅਤੇ ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਕੋਵਿਡ ਰਖਵਾਲੇ ਨੇ ਡਿਟੌਲ ਦੇ 40 ਲੱਖ ਪੈਕਾਂ 'ਤੇ ਡਿਟੌਲ ਲੋਗੋ ਨੂੰ ਬਦਲਿਆ

ਜਲੰਧਰ, 9 ਜੂਨ (ਅਜੀਤ ਬਿਊਰੋ)-ਭਾਰਤ ਦੇ ਸਭ ਤੋਂ ਭਰੋਸੇਮੰਦ ਕੀਟਾਣੂਆਂ ਤੋਂ ਸੁਰੱਖਿਆ ਦੇਣ ਵਾਲੇ ਬ੍ਰਾਂਡ, ਡਿਟੌਲ ਨੇ ਆਪਣੀ ਕਿਸਮ ਦੀ ਇਕ ਨਵੀਂ ਕੰਪੇਨ 'ਡਿਟੌਲ ਸਲਿਊਟ' ਦੀ ਸ਼ੁਰੂਆਤ ਕੀਤੀ ਹੈ | ਡਿਟੌਲ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਵਿਡ-19 ਦੇ ਯੋਧਿਆਂ ਨੂੰ ਨਮਨ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਲੋਕਾਂ ਨੰੂ ਗੁੰਮਰਾਹ ਕਰ ਰਹੇ-ਬੇਰੁਜ਼ਗਾਰ ਯੂਨੀਅਨ

ਸੰਗਰੂਰ, 9 ਜੂਨ (ਧੀਰਜ ਪਸ਼ੌਰੀਆ)-ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ ਦਾ ਨੋਟਿਸ ਲੈਂਦਿਆਂ ਬੇਰੁਜ਼ਗਾਰ ਟੈਟ ਪਾਸ ਈ.ਟੀ.ਟੀ. ਯੂਨੀਅਨ ...

ਪੂਰੀ ਖ਼ਬਰ »

ਖਾਰਾ ਨੇ ਭਾਜਪਾ ਸੂਬਾ ਜਨਰਲ ਸਕੱਤਰ ਨੂੰ ਭੇਜਿਆ 10 ਕਰੋੜ ਦਾ ਮਾਣਹਾਨੀ ਨੋਟਿਸ

ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀੜ ਤਲਾਬ ਵਿਵਾਦਿਤ ਅਰਦਾਸ ਮਾਮਲੇ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਅੱਜ ਐਡਵੋਕੇਟ ਰਣਜੋਧ ਸਿੰਘ ਭੁੱਲਰ ਰਾਹੀਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਨੂੰ 10 ਕਰੋੜ ਦਾ ਮਾਣਹਾਨੀ ਨੋਟਿਸ ...

ਪੂਰੀ ਖ਼ਬਰ »

ਬਿਜਲੀ ਦੀ ਮੰਗ ਵਧਣ ਕਾਰਨ ਤਾਪ ਘਰ ਲਹਿਰਾ ਮੁਹੱਬਤ ਤੇ ਰੋਪੜ ਦੇ 2 ਯੂਨਿਟ ਚਲਾਏ

ਲਹਿਰਾ ਮੁਹੱਬਤ, 9 ਜੂਨ (ਸੁਖਪਾਲ ਸਿੰਘ ਸੁੱਖੀ)-ਪੰਜਾਬ ਰਾਜ ਬਿਜਲੀ ਨਿਗਮ ਨੇ ਕਾਫੀ ਸਮੇਂ ਤੋਂ ਬੰਦ ਪਏ ਆਪਣੇ ਦੋ ਤਾਪ ਘਰਾਂ ਦੇ 8 ਚੋਂ 2 ਯੂਨਿਟ ਗਰਮੀ ਵਧਣ ਕਰਕੇ ਤੇ 10 ਜੂਨ ਤੋਂ ਝੋਨੇ ਦੀ ਲਵਾਈ ਲਈ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਾਅਦ ਦੁਪਹਿਰ ਅੱਜ ਚਲਾ ਦਿੱਤੇ ਹਨ ...

ਪੂਰੀ ਖ਼ਬਰ »

ਮੁਫ਼ਤ ਵਰਦੀਆਂ ਤੇ ਕਿਤਾਬਾਂ ਦਾ ਨਾਅਰੇ ਦੇ ਕੇ ਦਾਖ਼ਲਾ ਵਧਾਉਣ ਵਾਲੇ ਅਧਿਆਪਕਾਂ ਨੂੰ ਕਰਨਾ ਪੈ ਰਿਹਾ ਨਮੋਸ਼ੀ ਦਾ ਸਾਹਮਣਾ

ਸੰਗਰੂਰ, 9 ਜੂਨ (ਧੀਰਜ ਪਸ਼ੌਰੀਆ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਲਈ ਸਕੂਲਾਂ ਵਿਚ 80.91 ਕਰੋੜ ਰੁਪਏ ਦੀ ਰਾਖੀ ਪੁੱਜ ਗਈ ਹੈ, ਇਸ ਰਾਸ਼ੀ ਨਾਲ ਸਾਰੀਆਂ ਲੜਕੀਆਂ, ਐਸ.ਸੀ. ਅਤੇ ਬੀ.ਪੀ.ਐਲ. ਕੈਟਾਗਿਰੀ ਦੇ ...

ਪੂਰੀ ਖ਼ਬਰ »

ਹੁਣ ਸ਼ੇਰੇ-ਪੰਜਾਬ ਦੀ ਬਰਸੀ ਮੌਕੇ ਦੂਜੇ ਜਥੇ ਦੇ ਵੀ ਪਾਕਿਸਤਾਨ ਜਾਣ ਦੀ ਸੰਭਾਵਨਾ ਮੱਧਮ

ਜਥੇਦਾਰ ਨੂੰ ਵੀ ਅਜੇ ਤੱਕ ਨਹੀਂ ਮਿਲਿਆ ਪ੍ਰਸਤਾਵਿਤ ਪਾਕਿ ਯਾਤਰਾ ਲਈ ਵੀਜ਼ਾ

ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹਰ ਸਾਲ ਵਾਂਗ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਉਣ ਲਈ ਭਾਰਤ ਤੋਂ ਜਾਣ ਵਾਲੇ ਸਿੱਖ ਯਾਤਰੀਆਂ ਦੇ ਜਥੇ ਨੂੰ ਪਾਕਿਸਤਾਨ ਸਰਕਾਰ ਵਲੋਂ ਕੋਰੋਨਾ ...

ਪੂਰੀ ਖ਼ਬਰ »

ਖੇਤੀਬਾੜੀ ਕਾਲਜ ਬੁੱਲੋ੍ਹਵਾਲ ਸੌਂਖੜੀ ਵਿਖੇ ਦਾਖ਼ਲਾ ਸ਼ੁਰੂ

ਅਪਲਾਈ ਕਰਨ ਦੀ ਆਖ਼ਰੀ ਤਰੀਕ 16 ਜੂਨ

ਭੱਦੀ, 9 ਜੂਨ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਨਵੇਂ ਸਥਾਪਿਤ ਕੀਤੇ ਗਏ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਬੀ..ਐੱਸ.ਸੀ. ਖੇਤੀਬਾੜੀ ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਡਾ: ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਅਦਾਲਤ ਤੋਂ ਬਾਹਰ ਕੇਂਦਰ ਸਰਕਾਰ ਨਾਲ ਸਮਝੌਤਾ ਕਰਨ ਦੀ ਗ਼ਲਤੀ ਨਾ ਕਰੇ-ਬਾਬਾ ਖਾਲਸਾ

ਚੌਕ ਮਹਿਤਾ, 9 ਜੂਨ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਜੂਨ '84 ਦੇ ਘੱਲੂਘਾਰੇ ਦੌਰਾਨ ਇੰਦਰਾ ਗਾਂਧੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਚਾੜੀਆਂ ਗਈਆਂ ...

ਪੂਰੀ ਖ਼ਬਰ »

ਜਗਰਾਉਂ ਘਟਨਾ ਤੋਂ ਬਾਅਦ ਮੁੜ ਸੁਰਖੀਆਂ 'ਚ ਆਇਆ ਸੀ ਗੈਂਗਸਟਰ ਜੈਪਾਲ ਭੁੱਲਰ

ਜੋਗਿੰਦਰ ਸਿੰਘ ਜਗਰਾਉਂ, 9 ਜੂਨ-ਬਹੁ-ਚਰਚਿਤ ਗੈਂਗਸਟਰ ਜੈਪਾਲ ਭੁੱਲਰ ਭਾਵੇਂ ਪੰਜਾਬ ਸਮੇਤ ਹੋਰ ਰਾਜਾਂ 'ਚ ਕੁੱਲ 50 ਦੇ ਕਰੀਬ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਸੀ ਪਰ ਜਗਰਾਉਂ 'ਚ ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਤੋਂ ਬਾਅਦ ਜੈਪਾਲ ਲੰਬੇ ਸਮੇਂ ਬਾਅਦ ...

ਪੂਰੀ ਖ਼ਬਰ »

ਫ਼ੌਜ ਵਲੋਂ ਲੜਾਕੂ ਪਾਇਲਟਾਂ ਵਜੋਂ ਸਿਖਲਾਈ ਲਈ ਦੋ ਮਹਿਲਾ ਅਧਿਕਾਰੀਆਂ ਦੀ ਚੋਣ

ਨਵੀਂ ਦਿੱਲੀ, 9 ਜੂਨ (ਏਜੰਸੀ)-ਫੌਜ ਨੇ ਇਕ ਇਤਿਹਾਸਕ ਕਦਮ ਚੁੱਕਦਿਆਂ ਆਪਣੇ ਹਵਾਬਾਜ਼ੀ ਵਿੰਗ ਲਈ ਲੜਾਕੂ ਪਾਇਲਟਾਂ ਵਜੋਂ ਸਿਖਲਾਈ ਦੇਣ ਲਈ ਦੋ ਮਹਿਲਾ ਅਧਿਕਾਰੀਆਂ ਦੀ ਚੋਣ ਕੀਤੀ ਹੈ | ਫੌਜ ਮੁਖੀ ਐਮ.ਐਮ. ਨਰਵਾਣੇ ਵਲੋਂ ਫੌਜ 'ਚ ਔਰਤਾਂ ਨੂੰ ਪਾਇਲਟ ਵਜੋਂ ਸ਼ਾਮਿਲ ਕਰਨ ...

ਪੂਰੀ ਖ਼ਬਰ »

ਹੁਣ ਖ਼ੁਦ ਸੁਧਾਰੀ ਜਾ ਸਕਦੀ ਹੈ ਕੋਰੋਨਾ ਵੈਕਸੀਨ ਸਰਟੀਫ਼ਿਕੇਟ 'ਚ ਗਲਤੀ

ਨਵੀਂ ਦਿੱਲੀ, 9 ਜੂਨ (ਪੀ.ਟੀ.ਆਈ.)-ਟੀਕਾ ਲਗਵਾਉਣ ਵਾਲੇ ਆਪਣੇ ਕੋਰੋਨਾ ਟੀਕਾਕਰਨ ਸਰਟੀਫਿਕੇਟਾਂ 'ਚ ਹੋਈਆਂ ਗਲਤੀਆਂ ਨੂੰ ਕੋਵਿਨ ਪੋਰਟਲ 'ਤੇ ਖ਼ੁਦ ਹੀ ਦਰੁਸਤ ਕਰ ਸਕਦੇ ਹਨ | ਸਰਕਾਰ ਨੇ ਇਕ ਨਵੇਂ ਅਪਡੇਟ ਦਾ ਐਲਾਨ ਕੀਤਾ ਹੈ ਜੋ ਬਿਨੈਕਾਰ ਨੂੰ ਟੀਕਾਕਰਨ ਸਰਟੀਫਿਕੇਟ 'ਚ ...

ਪੂਰੀ ਖ਼ਬਰ »

ਬੱਚਿਆਂ 'ਚ ਕੋਰੋਨਾ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ, 9 ਜੂਨ (ਏਜੰਸੀ)- ਸਰਕਾਰ ਨੇ ਬੱਚਿਆਂ 'ਚ ਕੋਰੋਨਾ ਦੀ ਬਿਮਾਰੀ ਨੂੰ ਲੈ ਕੇ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ 'ਚ ਰੈਮਡੇਸਿਵਿਰ ਦੀ ਸਿਫਾਰਿਸ਼ ਨਹੀਂ ਕੀਤੀ ਗਈ, ਜਦੋਂਕਿ ਸੀ.ਟੀ. ਸਕੈਨ ਦੀ ਤਰਕਸੰਗਤ ਵਰਤੋਂ ਦਾ ਸੁਝਾਅ ਦਿੱਤਾ ਗਿਆ ਹੈ | ਸਿਹਤ ...

ਪੂਰੀ ਖ਼ਬਰ »

ਖ਼ੁਰਾਕ ਮਿਲਾਵਟ ਮਾਮਲੇ 'ਚ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕਿਹਾ- ਸਿਰਫ਼ ਭਾਰਤ 'ਚ ਅਸੀਂ ਸਿਹਤ ਸਬੰਧੀ ਚਿੰਤਾਵਾਂ ਤੋਂ ਆਜ਼ਾਦ ਹਾਂ

ਨਵੀਂ ਦਿੱਲੀ, 9 ਜੂਨ (ਏਜੰਸੀ)-ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਨਾਲ ਸਬੰਧਿਤ ਖੁਰਾਕ ਮਿਲਾਵਟਖੋਰੀ ਕੇਸ 'ਚ ਦੋਸ਼ੀ 2 ਕਾਰੋਬਾਰੀਆਂ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਪੀਲ ਦਾਇਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਿਰਫ਼ ਭਾਰਤ 'ਚ ਅਸੀਂ ਸਿਹਤ ਸੰਬੰਧੀ ...

ਪੂਰੀ ਖ਼ਬਰ »

ਯੂ.ਪੀ. 'ਚ ਡਾਕਟਰਾਂ ਵਲੋਂ ਹਸਪਤਾਲ 'ਚ ਲੜਕੀ ਨਾਲ ਸਮੂਹਿਕ ਜਬਰ ਜਨਾਹ-ਪੀੜਤਾ ਦੀ ਮੌਤ

ਨਵੀਂ ਦਿੱਲੀ, 9 ਜੂਨ (ਇੰਟ.)-ਯੂ.ਪੀ. ਦੇ ਪ੍ਰਯਾਗਰਾਜ ਦੇ ਇਕ ਹਸਪਤਾਲ 'ਚ ਮਿਰਜ਼ਾਪੁਰ ਦੀ ਇਕ ਲੜਕੀ ਨਾਲ ਕੁਝ ਡਾਕਟਰਾਂ ਵਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦਰਿੰਦਗੀ ਦਾ ਸ਼ਿਕਾਰ ਹੋਈ ਲੜਕੀ ਦੀ ਮੰਗਲਵਾਰ ਨੂੰ ਮੌਤ ਹੋ ਗਈ | ਲੜਕੀ ਨੂੰ ਅੰਤੜੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX