ਤਾਜਾ ਖ਼ਬਰਾਂ


ਐਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਦਿੱਲੀ ਪਹੁੰਚੇ, ਭਲਕੇ ਮਿਲ ਸਕਦੇ ਹਨ ਏਜੰਸੀ ਦੇ ਡੀ.ਜੀ. ਨੂੰ
. . .  1 day ago
ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਲੈਣਗੇ ਹਿੱਸਾ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦੇ ਸੁਲਤਾਨ ਦੇ ਸੱਦੇ 'ਤੇ 28 ਅਕਤੂਬਰ ਨੂੰ ਹੋਣ ਵਾਲੇ 18ਵੇਂ ਆਸੀਆਨ -ਭਾਰਤ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਆਸੀਆਨ ਦੇਸ਼ਾਂ ਦੇ ਰਾਜ ...
ਬੇਅਦਬੀ ਮਾਮਲੇ ’ਚ ਸੱਚਾ ਸੌਦਾ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਰੰਟ ਜਾਰੀ
. . .  1 day ago
ਫ਼ਰੀਦਕੋਟ, 25 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਜਬੀਤ ਸਿੰਘ) -ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦਰਜ ਹੋਏ ...
ਮੁੰਬਈ ਐਨ.ਡੀ.ਪੀ.ਐਸ. ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ‘ਚ ਦਖਲਅੰਦਾਜ਼ੀ ਵਿਰੁੱਧ ਐਨ.ਸੀ.ਬੀ. ਦੀ ਪਟੀਸ਼ਨ 'ਤੇ ਹਾਈ ਕੋਰਟ ਜਾਣ ਲਈ ਕਿਹਾ
. . .  1 day ago
ਜੰਮੂ-ਕਸ਼ਮੀਰ: ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ 'ਤੇ ਗ੍ਰੇਨੇਡ ਨਾਲ ਕੀਤਾ ਹਮਲਾ
. . .  1 day ago
ਚੰਡੀਗੜ੍ਹ : 8 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਜੰਮੂ –ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੀ ਡਲ ਝੀਲ ਵਿਖੇ ਸ਼ਿਕਾਰਾ ਉਤਸਵ 'ਚ ਲਿਆ ਹਿੱਸਾ
. . .  1 day ago
ਮਨੋਜ ਬਾਜਪਾਈ ਨੇ ਭੋਂਸਲੇ ਲਈ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ
. . .  1 day ago
ਨਵੀਂ ਦਿੱਲੀ , 25 ਅਕਤੂਬਰ-ਪਦਮ ਸ਼੍ਰੀ ਵਿਜੇਤਾ ਅਤੇ ਭਾਰਤੀ ਸਿਨੇਮਾ ਦੇ ਉੱਤਮ ਅਭਿਨੇਤਾ ਮਨੋਜ ਵਾਜਪਾਈ ਨੇ 67ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ।ਅਭਿਨੇਤਾ ਮਨੋਜ ਬਾਜਪਾਈ ਨੂੰ ...
ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕੀਤਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ ( ਮਨਪ੍ਰੀਤ ਸਿੰਘ ਸੈਣੀ) - ਕਿਸਾਨ ਜਥੇਬੰਦੀਆਂ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਖ਼ਰਾਬੇ ਨੂੰ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ...
ਹੰਸ ਰਾਜ ਜੋਸਨ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਮੰਡੀ ਲਾਧੂਕਾ ਦੇ ਨਾਲ ਲਗਦੇ ਪਿੰਡ ਜਮਾਲਕੇ, ਲੱਖੇ ਕੜਾਹੀਆ, ਧੁਨਕੀਆਂ, ਲਾਧੂਕਾ...
ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿਚ ਕਾਗਜ਼ ਰੱਦ ਹੋਣ ਦੇ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ
. . .  1 day ago
ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਸ ਦੌਰਾਨ 6 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀਆਂ ਨੇ ਰੋਸ ਵਜੋਂ ਉਮੀਦਵਾਰਾਂ ਨਾਲ ਧਰਨਾ ਲਗਾ ਕੇ ਰੋਸ...
ਮਮਤਾ ਦੀ ਮੌਜੂਦਗੀ ਵਿਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਹੋਏ ਸ਼ਾਮਿਲ
. . .  1 day ago
ਸਿਲੀਗੁੜੀ, 25 ਅਕਤੂਬਰ - ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ...
ਉੱਤਰਾਖੰਡ : ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 25 ਅਕਤੂਬਰ - ਉੱਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਡੀਆਂ ਤੁਰੰਤ ਕਾਰਵਾਈਆਂ ਕਾਰਨ ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ...
ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ਕਾਨੂੰਨ ਰੱਦ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਚੰਨੀ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ...
ਪੰਜਾਬ ਦੇ ਹਿੱਤਾਂ ਲਈ ਸਾਰੇ ਅਹੁਦੇ ਕੁਰਬਾਨ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਸਾਰੇ ...
ਕੇਂਦਰ ਦੇ ਬੀ.ਐੱਸ.ਐੱਫ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਵਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੈਬਨਿਟ ਦੀ ਬੈਠਕ ਬੁਲਾ ਕੇ ਸਪੈਸ਼ਲ ਸੈਸ਼ਨ...
ਸੂਬੇ ਦੇ ਅੰਦਰ ਸੂਬਾ ਬਣਾਇਆ ਜਾ ਰਿਹਾ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ...
ਕੌਣ ਕਹਿੰਦਾ ਹੈ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕੌਣ ਕਹਿੰਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਨਹੀਂ...
ਬੀ.ਐੱਸ.ਐੱਫ. ਦੀ ਪਰਿਭਾਸ਼ਾ ਬਦਲੀ ਜਾ ਰਹੀ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੀ. ਐੱਸ. ਐੱਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ...
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ...
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ
. . .  1 day ago
ਫ਼ਾਜ਼ਿਲਕਾ, 25 ਅਕਤੂਬਰ (ਪ੍ਰਦੀਪ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕਦਿਆਂ ਧਰਨਾ ਸ਼ੁਰੂ ਕਰ...
ਪੰਜਾਬ ਦੀ ਤਰ੍ਹਾਂ ਅਸੀਂ ਵੀ ਬੀ.ਐਸ.ਐਫ.ਦੇ ਅਧਿਕਾਰ ਖੇਤਰ ਦਾ ਕਰ ਰਹੇ ਹਾਂ ਵਿਰੋਧ - ਮਮਤਾ ਬੈਨਰਜੀ
. . .  1 day ago
ਸਿਲੀਗੁੜੀ, 25 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਪੰਜਾਬ ਦੀ ਤਰ੍ਹਾਂ, ਅਸੀਂ ਵੀ ਬੀ.ਐਸ.ਐਫ. ਦੇ ਅਧਿਕਾਰ ਖੇਤਰ ਦਾ ਵਿਰੋਧ ਕਰ ਰਹੇ ਹਾਂ ਜੋ ਹਾਲ ਹੀ ਵਿਚ ਵਧਾਇਆ ਗਿਆ ਹੈ ...
ਸਰਬ ਪਾਰਟੀ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 25 ਅਕਤੂਬਰ - ਚੰਡੀਗੜ੍ਹ ਵਿਚ ਚੱਲ ਰਹੀ ਸਰਬ ਪਾਰਟੀ ਮੀਟਿੰਗ ਖ਼ਤਮ...
ਸ਼੍ਰੋਮਣੀ ਕਮੇਟੀ ਵਲੋਂ ਨਵੰਬਰ ਮਹੀਨੇ ਚਲਾਈ ਜਾਏਗੀ ਅੰਮ੍ਰਿਤ ਸੰਚਾਰ ਲਹਿਰ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ ਮਹੀਨੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਵੱਖ - ਵੱਖ ਥਾਵਾਂ 'ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ ਤੇ ਸਿੰਘ ਸਾਹਿਬਾਨ ਵਲੋਂ ਹਜ਼ਾਰਾਂ ਅੰਮ੍ਰਿਤ ...
ਕੱਲ੍ਹ ਦੇ ਮੈਚ ਤੋਂ ਬਾਅਦ ਮੁਹੰਮਦ ਸ਼ ਮੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ - ਓਵੈਸੀ
. . .  1 day ago
ਹੈਦਰਾਬਾਦ, 25 ਅਕਤੂਬਰ - ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਕੱਲ੍ਹ ਦੇ ਭਾਰਤ ਅਤੇ ਪਾਕਿਸਤਾਨ ਦੇ ਹੋਏ ਮੈਚ ਤੋਂ ਬਾਅਦ ਮੁਹੰਮਦ ਸ਼ੰਮੀ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਮੁਸਲਮਾਨਾਂ ਵਿਰੁੱਧ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਜੇਠ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਸੰਪਾਦਕੀ

ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਟਿੱਪਣੀਆਂ

ਇਕ ਵਾਰ ਫਿਰ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਨੂੰ ਦਰਿਆਵਾਂ ਦੇ ਪਾਣੀਆਂ ਨੂੰ ਬੇਹੱਦ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਕਰਨ ਕਰਕੇ ਝਾੜ ਪਾਈ ਹੈ। ਪਿਛਲੇ ਲਗਭਗ ਦੋ ਦਹਾਕਿਆਂ ਤੋਂ ਗ੍ਰੀਨ ਟ੍ਰਿਬਿਊਨਲ ਇਸ ਖਿੱਤੇ ਦੇ ਦਰਿਆਵਾਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ। ਉਸ ਵਲੋਂ ਲਗਾਤਾਰ ਇਸ ਸਬੰਧੀ ਚਿਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ। ਕਈ ਵਾਰ ਰਾਜਾਂ ਨੂੰ ਜੁਰਮਾਨੇ ਵੀ ਕੀਤੇ ਗਏ ਹਨ। ਪਰ ਇਹ ਕੌਮੀ ਟ੍ਰਿਬਿਊਨਲ ਵੀ ਹੁਣ ਤੱਕ ਇਸ ਕੰਮ ਵਿਚ ਸਫਲ ਨਹੀਂ ਹੋ ਸਕਿਆ। ਹੈਰਾਨੀ ਇਸ ਗੱਲ ਦੀ ਹੈ ਕਿ ਸਬੰਧਿਤ ਰਾਜਾਂ ਦੀਆਂ ਸਰਕਾਰਾਂ ਕਦੇ ਵੀ ਇਸ ਗੱਲ ਲਈ ਗੰਭੀਰ ਨਹੀਂ ਹੋਈਆਂ ਅਤੇ ਨਾ ਹੀ ਉਨ੍ਹਾਂ ਵਲੋਂ ਕੀਤੇ ਯਤਨ ਬਹੁਤੇ ਸਫਲ ਹੀ ਹੋਏ ਹਨ। ਇਸ ਤਰ੍ਹਾਂ ਇਹ ਸਰਕਾਰਾਂ ਆਪਣੇ ਲੋਕਾਂ ਨਾਲ ਧ੍ਰੋਹ ਕਮਾ ਰਹੀਆਂ ਹਨ। ਲੋਕਾਈ ਦਾ ਹਰ ਪੱਖੋਂ ਏਡਾ ਵੱਡਾ ਨੁਕਸਾਨ ਕਰ ਰਹੀਆਂ ਹਨ, ਜਿਸ ਦਾ ਹਰਜਾਨਾ ਹੁਣ ਵੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਣਾ ਹੈ।
ਸ਼ਹਿਰੀਕਰਨ ਅਤੇ ਸਨਅਤੀਕਰਨ ਦੇ ਵਧਣ ਨਾਲ ਅੱਜ ਧਰਤੀ ਅਤੇ ਆਕਾਸ਼ ਪ੍ਰਦੂਸ਼ਣ ਨਾਲ ਬੁਰੀ ਤਰ੍ਹਾਂ ਝੰਬੇ ਜਾ ਰਹੇ ਹਨ। ਸ਼ਹਿਰੀਕਰਨ ਧਰਤੀ ਦੀ ਹਰਿਆਲੀ ਨੂੰ ਖਾਂਦਾ ਜਾ ਰਿਹਾ ਹੈ। ਹਜ਼ਾਰਾਂ-ਲੱਖਾਂ ਦਰੱਖ਼ਤ ਵੱਢੇ ਜਾ ਰਹੇ ਹਨ। ਇਸ ਦੇ ਨਾਲ ਹੀ ਸਨਅਤੀਕਰਨ ਦੇ ਵਧਣ ਨਾਲ ਗੰਦਾ ਰਸਾਇਣਯੁਕਤ ਪਾਣੀ ਅਤੇ ਸ਼ਹਿਰਾਂ ਦੀ ਸੀਵਰੇਜ ਅਤੇ ਹੋਰ ਗੰਦ-ਮੰਦ ਦਰਿਆਵਾਂ ਵਿਚ ਪੂਰੀ ਦਰੇਗੀ ਨਾਲ ਸੁੱਟਿਆ ਜਾ ਰਿਹਾ ਹੈ। ਵਾਤਾਵਰਨ ਪ੍ਰੇਮੀ ਇਸ ਵਰਤਾਰੇ ਨੂੰ ਰੋਕਣ ਦੇ ਯਤਨਾਂ ਵਿਚ ਹਾਰ ਹੰਭ ਚੁੱਕੇ ਹਨ। ਰਾਜਾਂ ਦੇ ਪ੍ਰਦੂਸ਼ਣ ਬੋਰਡ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਮਰੱਥ ਹੋ ਰਹੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਵਰਗੀ ਸੰਵਿਧਾਨਕ ਸੰਸਥਾ ਵੀ ਹਾਰ ਹੰਭ ਗਈ ਲਗਦੀ ਹੈ। ਪਰ ਹੁਣ ਘੱਗਰ ਦਰਿਆ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤੇ ਜਾਣ ਅਤੇ ਇਸ ਸਬੰਧੀ ਕੋਈ ਚਾਰਾਜੋਈ ਨਾ ਕਰਨ ਕਰਕੇ ਟ੍ਰਿਬਿਊਨਲ ਨੇ ਇਨ੍ਹਾਂ ਪ੍ਰਾਂਤਾਂ ਦੇ ਪ੍ਰਸ਼ਾਸਨਾਂ ਸਬੰਧੀ ਜੋ ਟਿੱਪਣੀਆਂ ਕੀਤੀਆਂ ਹਨ, ਉਹ ਨਿਸਚੇ ਹੀ ਸ਼ਰਮਸਾਰ ਕਰਨ ਵਾਲੀਆਂ ਹਨ। ਟ੍ਰਿਬਿਊਨਲ ਦਾ ਇਹ ਕਹਿਣਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਬੰਧ ਦਾ ਭੱਠਾ ਹੀ ਬੈਠ ਗਿਆ ਲਗਦਾ ਹੈ ਅਤੇ ਹੁਣ ਘੱਗਰ ਦਰਿਆ ਬਾਰੇ ਇਹ ਟਿੱਪਣੀ ਕਿ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਨੂੰ ਨਾ ਕਾਨੂੰਨ ਦੀ ਪ੍ਰਵਾਹ ਹੈ, ਨਾ ਵਾਤਾਵਰਨ ਦੀ ਅਤੇ ਨਾ ਹੀ ਲੋਕਾਂ ਦੀ ਸਿਹਤ ਦੀ ਚਿੰਤਾ ਹੈ। ਇਸ ਦਾ ਕਾਰਨ ਇਹ ਹੈ ਕਿ ਸਬੰਧਿਤ ਰਾਜ ਪ੍ਰਦੂਸ਼ਿਤ ਪਾਣੀ ਘੱਗਰ ਵਿਚ ਸੁੱਟ ਰਹੇ ਹਨ, ਜੋ ਵੱਡੇ ਅਪਰਾਧ ਤੋਂ ਘੱਟ ਨਹੀਂ ਹੈ। ਘੱਗਰ ਦਰਿਆ ਚਾਹੇ ਯਮੁਨਾ, ਸਤਲੁਜ ਅਤੇ ਬਿਆਸ ਵਾਂਗ ਵੱਡਾ ਦਰਿਆ ਨਹੀਂ ਹੈ। ਇਹ ਯਮੁਨਾ ਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਪੈਂਦੀਆਂ ਨੀਵੀਆਂ ਹਿਮਾਲਾਈ ਢਲਾਣਾਂ 'ਚੋਂ ਨਿਕਲਦਾ ਹੈ। ਹਿਮਾਚਲ ਦੇ ਨਾਹਨ ਤੋਂ ਅੱਗੇ ਜਾ ਕੇ ਇਹ ਮਨੀਮਾਜਰਾ ਪਾਸ ਪਹਾੜਾਂ ਨੂੰ ਛੱਡ ਕੇ ਮੈਦਾਨਾਂ ਵਿਚ ਅੰਬਾਲੇ ਤੋਂ ਕੁਝ ਕਿਲੋਮੀਟਰ ਦੂਰ ਵਗਦਾ ਹੋਇਆ ਪਟਿਆਲਾ ਖੇਤਰ ਵਿਚ ਦਾਖ਼ਲ ਹੁੰਦਾ ਹੈ ਅਤੇ ਉਥੋਂ ਮੋੜ ਕੱਟਦਾ ਹੋਇਆ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਾ ਹੈ। ਗਰਮੀਆਂ ਵਿਚ ਇਸ ਦਾ ਪਾਣੀ ਬੇਹੱਦ ਘਟ ਜਾਂਦਾ ਹੈ ਪਰ ਬਰਸਾਤਾਂ ਵਿਚ ਪਾਣੀ ਦੀ ਮਿਕਦਾਰ 6 ਗੁਣਾ ਤੱਕ ਵਧ ਜਾਂਦੀ ਹੈ। ਘੱਗਰ ਨੂੰ ਪਹਾੜਾਂ ਵਿਚ ਪੈਂਦੀ ਬਰਫ਼ ਦਾ ਪਾਣੀ ਨਹੀਂ ਮਿਲਦਾ। ਇਹ ਸਿਰਫ਼ ਬਾਰਿਸ਼ਾਂ ਦੇ ਪਾਣੀ ਨਾਲ ਹੀ ਵਗਦਾ ਹੈ। ਬਰਸਾਤੀ ਮੌਸਮ ਵਿਚ ਇਸ ਵਿਚ ਆਏ ਹੜ੍ਹ ਵੱਡਾ ਨੁਕਸਾਨ ਕਰਦੇ ਹਨ। ਗ੍ਰੀਨ ਟ੍ਰਿਬਿਊਨਲ ਨੇ ਇਸ ਛੋਟੇ ਦਰਿਆ ਦੀ ਸਥਿਤੀ ਬਾਰੇ ਏਨੀਆਂ ਸਖ਼ਤ ਟਿੱਪਣੀਆਂ ਕੀਤੀਆਂ ਹਨ। ਸਤਲੁਜ ਦਰਿਆ ਦੇ ਪਾਣੀਆਂ ਦੀ ਦੁਰਦਸ਼ਾ ਬਾਰੇ ਪੰਜਾਬ ਦੇ ਪ੍ਰਸ਼ਾਸਨ ਦੀ ਢੀਠਤਾਈ ਨੂੰ ਦੇਖ ਕੇ ਤਾਂ ਉਸ ਨੇ ਅਜਿਹੀਆਂ ਟਿੱਪਣੀਆਂ ਕਰਨੀਆਂ ਵੀ ਛੱਡ ਦਿੱਤੀਆਂ ਹਨ। ਜੇਕਰ ਹੁਣ ਤਤਕਾਲੀ ਪ੍ਰਸ਼ਾਸਨਾਂ ਨੇ ਅਜਿਹੀ ਕੁਤਾਹੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਇੰਜ ਹੀ ਮਰਦੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਤਾਂ ਅਜਿਹੀ ਅਵਸਥਾ 'ਤੇ ਅਫ਼ਸੋਸ ਅਤੇ ਪਛਤਾਵਾ ਹੀ ਕੀਤਾ ਜਾ ਸਕਦਾ ਹੈ।
ਸਾਨੂੰ ਇਸ ਗੱਲ ਦੀ ਸੰਤੁਸ਼ਟੀ ਜ਼ਰੂਰ ਹੈ ਕਿ ਵਾਤਾਵਰਨ ਪ੍ਰੇਮੀ ਅਤੇ ਇਸ ਪੱਖੋਂ ਸੁਚੇਤ ਜਥੇਬੰਦੀਆਂ ਨਿਰੰਤਰ ਆਪਣੇ ਯਤਨ ਕਰ ਰਹੀਆਂ ਹਨ। ਘੱਗਰ ਦਰਿਆ ਬਾਰੇ ਵੀ ਕੁਝ ਸਮਾਜਿਕ ਕਾਰਕੁੰਨਾਂ ਨੇ ਟ੍ਰਿਬਿਊਨਲ ਦਾ ਧਿਆਨ ਇਧਰ ਦਿਵਾਇਆ ਸੀ। ਟ੍ਰਿਬਿਊਨਲ ਦੇ ਮੁਖੀ ਜਸਟਿਸ ਆਦਰਸ਼ ਕੁਮਾਰ ਨੇ ਹਮੇਸ਼ਾ ਵਾਂਗ ਹੀ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਇਕ ਸੰਯੁਕਤ ਕਮੇਟੀ ਨੂੰ ਇਸ ਦੇ ਨਿਰੀਖਣ ਦਾ ਕੰਮ ਸੌਂਪ ਕੇ ਦੋ ਮਹੀਨਿਆਂ ਦੇ ਅੰਦਰ ਇਸ ਸਬੰਧੀ ਸਥਿਤੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਰਿਪੋਰਟ ਤੋਂ ਬਾਅਦ ਟ੍ਰਿਬਿਊਨਲ ਨੂੰ ਤਤਕਾਲੀ ਪ੍ਰਸ਼ਾਸਨਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਕੇ ਇਸ ਲਈ ਜ਼ਿੰਮੇਵਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਅਣਗਹਿਲੀਆਂ ਪ੍ਰਤੀ ਮਿਸਾਲੀ ਫ਼ੈਸਲੇ ਕਰਵਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਇਨ੍ਹਾਂ ਸਰਕਾਰਾਂ ਦੀ ਘੋਰ ਲਾਪ੍ਰਵਾਹੀ ਤੋਂ ਪਰਦਾ ਚੁੱਕਿਆ ਜਾ ਸਕੇ।


-ਬਰਜਿੰਦਰ ਸਿੰਘ ਹਮਦਰਦ

ਸੈਂਟਰਲ ਵਿਸਟਾ ਦਾ ਵਿਰੋਧ ਕਿੱਥੋਂ ਤੱਕ ਸਹੀ?

ਸਾਲ 1947 ਵਿਚ ਭਾਰਤ ਦੀ ਜੋ ਆਬਾਦੀ 34 ਕਰੋੜ ਸੀ, ਸਾਲ 2020 ਵਿਚ ਵਧ ਕੇ 139 ਕਰੋੜ ਹੋ ਗਈ ਹੈ। ਕੇਂਦਰ ਸਰਕਾਰ ਦੇ ਮੰਤਰਾਲਿਆਂ ਦੀ ਗਿਣਤੀ 18 ਤੋਂ 51 ਹੋ ਗਈ ਹੈ ਅਤੇ ਸਰਕਾਰੀ ਕਰਮਚਾਰੀ, ਜਿਨ੍ਹਾਂ ਦੀ ਗਿਣਤੀ ਇਕਹਿਰੇ ਅੰਕ ਦੇ ਲੱਖਾਂ ਵਿਚ ਸੀ, ਹੁਣ ਵਧ ਕੇ 52 ਲੱਖ ਪੈਨਸ਼ਨਰਾਂ ਦੇ ਨਾਲ 66 ...

ਪੂਰੀ ਖ਼ਬਰ »

ਫੇਸਬੁੱਕ ਇੰਸਟਾਗ੍ਰਾਮ ਤੇ ਟਵਿੱਟਰ ਵਿਵਾਦਾਂ ਦੇ ਘੇਰੇ ਵਿਚ!

ਅੱਜਕਲ੍ਹ ਮੀਡੀਆ ਪਲੇਟਫਾਰਮਾਂ ਅਤੇ ਕੇਂਦਰੀ ਸਰਕਾਰ ਦਰਮਿਆਨ ਦੋ ਮੁੱਦਿਆਂ ਨੂੰ ਲੈ ਕੇ ਟਕਰਾਅ ਬਣਿਆ ਹੋਇਆ ਹੈ। ਇਕ ਟਕਰਾਅ ਸਰਕਾਰ ਵਲੋਂ ਸੋਸ਼ਲ ਮੀਡੀਆ ਦੇ ਕੰਮਕਾਰ ਸਬੰਧੀ ਜਾਰੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਹੈ ਅਤੇ ਦੂਜਾ ਟਕਰਾਅ ਵਟਸਐਪ ਵਲੋਂ ਵਰਤੋਂਕਾਰਾਂ ...

ਪੂਰੀ ਖ਼ਬਰ »

ਕੋਵਿਡ-19 : ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਦੀ ਲੋੜ

ਕੋਵਿਡ-19 ਨੇ ਇਸ ਸਦੀ ਦੇ ਦੂਸਰੇ ਅਤੇ ਤੀਸਰੇ ਦਹਾਕੇ 'ਚ ਆਪਣਾ ਐਸਾ ਪ੍ਰਕੋਪ ਦਿਖਾਇਆ ਹੈ ਕਿ ਨਾ ਸਿਰਫ ਸਾਰੀ ਦੁਨੀਆ ਵਿਚ ਦਰਦਾਂ ਦੇ ਝੱਖੜ ਝੁਲਾਏ ਹਨ ਬਲਕਿ ਹੁਣ ਤੱਕ ਦੁਨੀਆ ਭਰ ਵਿਚ ਕੁੱਲ ਮਿਲਾ ਕੇ ਤੀਹ ਲੱਖ ਤੋਂ ਵੱਧ ਜਾਨਾਂ ਦੀ ਬਲੀ ਲੈ ਲਈ ਹੈ ਅਤੇ ਕਰੋੜਾਂ ਲੋਕਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX