ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  2 minutes ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  about 1 hour ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  about 2 hours ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  about 2 hours ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  about 2 hours ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  about 3 hours ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  about 4 hours ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  about 4 hours ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  about 4 hours ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  about 4 hours ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  about 4 hours ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  about 4 hours ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  about 5 hours ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  about 5 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  about 5 hours ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  about 5 hours ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  about 5 hours ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  about 5 hours ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  about 5 hours ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  about 5 hours ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  about 5 hours ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  about 5 hours ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  about 6 hours ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  about 6 hours ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਜੇਠ ਸੰਮਤ 553

ਫ਼ਤਹਿਗੜ੍ਹ ਸਾਹਿਬ

ਕਾਂਗਰਸ ਪਾਰਟੀ ਨੇ ਤੇਲ ਦੀਆਂ ਵਧੀਆਂ ਕੀਮਤਾਂ 'ਤੇ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਫ਼ਤਹਿਗੜ੍ਹ ਸਾਹਿਬ, 11 ਜੂਨ (ਮਨਪ੍ਰੀਤ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਗਾਤਾਰ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ 'ਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਵਲੋਂ ਪੈਟਰੋਲ ਪੰਪ, ਪਿੰਡ ਖੇੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਪ੍ਰੇਸ਼ਾਨ ਹੈ, ਜਿਸ ਕਾਰਨ ਇਕ ਪਾਸੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ 6 ਮਹੀਨੇ ਤੋਂ ਕਿਸਾਨ ਦਿੱਲੀ ਵਿਖੇ ਅੰਦੋਲਨ ਕਰਨ ਲਈ ਮਜਬੂਰ ਹਨ ਉੱਥੇ ਹੀ ਦੂਜੇ ਪਾਸੇ ਸਰਕਾਰ ਲਗਾਤਾਰ ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਕੇ ਆਮ ਲੋਕਾਂ 'ਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਉੱਥੇ ਦੇਸ਼ ਦੇ ਕਈ ਹਿੱਸਿਆ 'ਚ ਪੈਟਰੋਲ ਦੀ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਚੁੱਕੀਆਂ ਹਨ | ਜਿਸ ਦੇ ਚੱਲਦੇ ਘਰੇਲੂ ਸਮਾਨ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਅਥਾਹ ਵਾਧਾ ਹੋਇਆ ਹੈ | ਵਿਧਾਇਕ ਨਾਗਰਾ ਨੇ ਦੱਸਿਆ ਕਿ ਪਿਛਲੇ 13 ਮਹੀਨਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 25.72 ਰੁਪਏ ਤੇ 23.93 ਰੁਪਏ ਵਾਧਾ ਹੋਇਆ ਹੈ | ਉਨ੍ਹਾਂ ਦੱਸਿਆ ਕਿ 2014 'ਚ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਰਕਾਰ ਛੱਡੀ ਸੀ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 438 ਰੁਪਏ ਸੀ, ਜਦ ਕਿ ਹੁਣ ਇਹ ਕੀਮਤ 800 ਨੂੰ ਪਾਰ ਕਰ ਚੁੱਕੀ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਬੈਰਲ ਤੋਂ ਵੱਧ ਸਨ ਤੇ ਉਸ ਵੇਲੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਅੱਜ ਨਾਲੋਂ ਅੱਧੀ ਸੀ, ਪਰ ਹੁਣ ਜੱਦ ਕੱਚੇ ਤੇਲ ਦੀ ਕੀਮਤ ਘੱਟ ਹੈ ਤਾਂ ਮੋਦੀ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਰੱਜ ਕੇ ਲੁੱਟ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਲੋਕ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਖ਼ਮਿਆਜ਼ਾ ਭੁਗਤਣ ਲਈ ਮਜਬੂਰ ਹਨ ਤੇ ਆਉਣ ਵਾਲੇ ਸਮੇਂ 'ਚ ਇਸ ਨੂੰ ਸੱਤਾ ਤੋਂ ਲਾਂਭੇ ਕਰਨਗੇ ਤਾਂ ਜੋ ਦੇਸ਼ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ | ਇਸ ਮੌਕੇ ਬਲਾਕ ਸੰਮਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ, ਕਾਂਗਰਸ ਪਾਰਟੀ ਦੇ ਵੱਡੀ ਗਿਣਤੀ 'ਚ ਅਹੁਦੇਦਾਰ, ਵਰਕਰ, ਸਰਪੰਚ ਅਤੇ ਪੰਚ ਹਾਜ਼ਰ ਸਨ |
ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਜਖਵਾਲੀ, (ਨਿਰਭੈ ਸਿੰਘ)-ਮੋਦੀ ਸਰਕਾਰ ਵਲੋਂ ਲਗਾਤਾਰ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ 'ਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਕਾਂਗਰਸੀ ਆਗੂਆਂ ਵਲੋਂ ਪੈਟਰੋਲ ਪੰਪ, ਪਿੰਡ ਜਖਵਾਲੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਕਾਂਗਰਸੀ ਆਗੂਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਪਿਛਲੇ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿ ਕਿਸ ਅੰਦੋਲਨ ਕਰ ਰਹੇ ਹਨ, ਉੱਥੇ ਹੀ ਤੇਲ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਅਸਮਾਨ ਛੂਹ ਰਹੀਆਂ ਹਨ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਜਖਵਾਲੀ, ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਰਪੰਚ ਕੁਲਵਿੰਦਰ ਸਿੰਘ ਬਾਗੜੀਆ, ਸਰਪੰਚ ਅਵਤਾਰ ਸਿੰਘ ਹੱਲੋਤਾਲੀ, ਵਰਿੰਦਰ ਕੁਮਾਰ ਚਣੋਂ, ਰਛਪਾਲ ਸਿੰਘ ਸਰਾਣਾ, ਸੁਰਜੀਤ ਸਿੰਘ, ਜਸਦੇਵ ਸਿੰਘ ਜੱਸਾ, ਜਤਿੰਦਰ ਸਿੰਘ ਚਣੋਂ, ਡਾ. ਨਰਪਿੰਦਰ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ, ਰਾਜਿੰਦਰ ਸਿੰਘ ਬਾਗੜੀਆਂ, ਰਾਕੇਸ਼ ਲੁਟਾਵਾ ਅਤੇ ਮੱਖਣ ਸਿੰਘ ਚਣੋਂ ਆਦਿ ਹਾਜ਼ਰ ਸਨ |
ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕੇਂਦਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਫ਼ਤਹਿਗੜ੍ਹ ਸਾਹਿਬ, (ਬਲਜਿੰਦਰ ਸਿੰਘ)-ਕਾਂਗਰਸ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਥਾਈਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਪੈਟਰੋਲ ਪੰਪਾਂ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਖੇੜਾ ਦੇ ਪ੍ਰਧਾਨ ਡਾ. ਬਲਰਾਮ ਸ਼ਰਮਾ ਅਤੇ ਰਣਜੀਤ ਸਿੰਘ ਬਰਾਸ ਚੇਅਰਮੈਨ ਐੱਸ.ਸੀ. ਵਿੰਗ ਦੀ ਅਗਵਾਈ ਹੇਠ ਪਿੰਡ ਸਿੰਧੜਾ ਤੇ ਬਰਾਸ ਦੇ ਪੈਟਰੋਲ ਪੰਪਾਂ 'ਤੇ ਧਰਨੇ ਲਗਾਏ ਗਏ | ਉਕਤ ਆਗੂਆਂ ਨੇ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ ਅਤੇ ਉਸ ਵਲੋਂ ਵੱਡੇ ਸਰਮਾਏਦਾਰਾਂ ਨੂੰ ਆਮ ਲੋਕਾਂ ਦੀ ਲੁੱਟ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ 'ਚ 23 ਵਾਰ ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਚ ਵਾਧਾ ਦਰਜ ਹੋਇਆ ਹੈ ਇਹ ਕੀਮਤਾਂ ਵਧਣ ਨਾਲ ਜਿੱਥੇ ਲੋਕਾਂ ਦੀ ਆਰਥਿਕਤਾ 'ਤੇ ਮਾੜਾ ਅਸਰ ਪਿਆ ਹੈ, ਉੱਥੇ ਲੋਕਾਂ ਦੀ ਰਸੋਈ ਦਾ ਬਜਟ ਵੀ ਬੁਰੀ ਤਰ੍ਹਾਂ ਹਿੱਲ ਚੁੱਕਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਤੇ ਪੈਟਰੋਲ ਦੀਆਂ ਦਰਾਂ 'ਤੇ ਕੰਟਰੋਲ ਕਰਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ | ਇਸ ਮੌਕੇ ਪ੍ਰਦਰਸ਼ਨਕਾਰੀ ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜਮਕੇ ਨਾਅਰੇਬਾਜ਼ੀ ਵੀ ਕੀਤੀ | ਪ੍ਰਦਰਸ਼ਨਕਾਰੀਆਂ 'ਚ ਜ਼ਿਲ੍ਹਾ ਸਕੱਤਰ ਗੁਰਦਿਆਲ ਚੰਦ ਬਡਾਲੀ ਮਾਈ ਕੀ, ਡਾ. ਮੋਹਨ ਲਾਲ ਸਲੇਮਪੁਰ, ਗੁਰਜੰਟ ਸਿੰਘ ਪ੍ਰਧਾਨ ਕਿਸਾਨ ਸੈੱਲ, ਸਾਬਕਾ ਸਰਪੰਚ ਸੁਰਿੰਦਰ ਸਿੰਘ ਲੋਹਾ ਖੇੜੀ, ਬਲਕਾਰ ਸਿੰਘ ਸਿੰਧੜਾਂ, ਸਵਰਨ ਸਿੰਘ, ਮਲਕੀਤ ਸਿੰਘ ਤਿੰਬਰਪੁਰ, ਜਗੀਰ ਸਿੰਘ ਦਾਦੂਮਾਜਰਾ, ਗੁਰਵਿੰਦਰ ਸਿੰਘ ਵੀ ਸ਼ਾਮਿਲ ਸਨ | ਖਮਾਣੋਂ, (ਜੋਗਿੰਦਰ ਪਾਲ)-ਬਲਾਕ ਕਾਂਗਰਸ ਖਮਾਣੋਂ ਦੇ ਪ੍ਰਧਾਨ ਡਾ. ਅਮਰਜੀਤ ਸੋਹਲ ਪ੍ਰਧਾਨ ਨਗਰ ਪੰਚਾਇਤ ਖਮਾਣੋਂ ਦੀ ਅਗਵਾਈ ਹੇਠ ਅੱਜ ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾਂ ਦੇ ਨਿਰਦੇਸ਼ਾਂ ਤਹਿਤ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਦੇ ਖ਼ਿਲਾਫ਼ ਪੈਟਰੋਲ ਪੰਪ ਖਮਾਣੋਂ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ਡਾ. ਸੋਹਲ ਅਤੇ ਮੁਸਲਿਮ ਆਗੂ ਅਲੀ ਹੁਸੈਨ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅਥਾਹ ਵਾਧਾ ਕਰਕੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ 'ਤੇ ਨੱਥ ਪਾਈ ਜਾਵੇ | ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਵਾਧਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੌਰਾਨ ਕਾਂਗਰਸ ਇਸ ਦੇ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ | ਇਸ ਮੌਕੇ ਡਾ. ਨਰਿੰਦਰ ਕੁਮਾਰ ਸ਼ਰਮਾ ਉਪ ਚੇਅਰਮੈਨ ਬਲਾਕ ਸੰਮਤੀ ਖਮਾਣੋਂ, ਕੌਂਸਲਰ ਗੁਰਿੰਦਰ ਸੋਨੀ, ਰਣਵੀਰ ਸਿੰਘ ਕੰਗ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਕਾਕਾ ਤੋਂ ਇਲਾਵਾ ਕਾਂਗਰਸੀ ਆਗੂ ਅਲੀ ਹੁਸੈਨ, ਕਸ਼ਮੀਰਾ ਸਿੰਘ, ਬਲਬੀਰ ਸਿੰਘ ਸਿੱਧੂ ਅਤੇ ਬਰਕਤ ਅਲੀ ਆਦਿ ਹਾਜ਼ਰ ਸਨ |
ਮੰਡੀ ਗੋਬਿੰਦਗੜ੍ਹ, (ਬਲਜਿੰਦਰ ਸਿੰਘ)-ਪਿਛਲੇ 22 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਮੰਡੀ ਗੋਬਿੰਦਗੜ੍ਹ ਵਿਚ ਬਲਾਕ ਪ੍ਰਧਾਨ ਸੰਜੀਵ ਦੱਤਾ, ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਰਾਜਿੰਦਰ ਬਿੱਟੂ ਉਪ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਪੈਟਰੋਲ ਪੰਪਾਂ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ | ਸਥਾਨਕ ਸਰਹਿੰਦ ਸਾਈਡ ਸਥਿਤ ਪੈਟਰੋਲ ਪੰਪ 'ਤੇ ਧਰਨੇ ਪ੍ਰਦਰਸ਼ਨ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 7 ਸਾਲਾਂ ਦੇ ਕਾਰਜਕਾਲ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੌ ਦਾ ਅੰਕੜਾ ਪਾਰ ਕਰਨ ਦੇ ਕਗਾਰ 'ਤੇ ਪਹੰੁਚ ਗਈਆਂ ਹਨ | ਜਦੋਂਕਿ ਅੰਤਰ ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਗਿਰਾਵਟ ਹੋਣ ਦੇ ਬਾਵਜੂਦ ਤੇਲ ਦੀਆਂ ਕੀਮਤਾਂ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਤਰ੍ਹਾਂ ਦੇ ਵਪਾਰ 'ਤੇ ਮਾੜਾ ਅਸਰ ਪਿਆ ਹੈ ਅਤੇ ਮਹਿੰਗਾਈ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ | ਇੱਥੋਂ ਤੱਕ ਆਮ ਲੋਕਾਂ ਦੀ ਰਸੋਈ ਦਾ ਬਜਟ ਵੀ ਬੁਰੀ ਤਰ੍ਹਾਂ ਹਿੱਲ ਚੁੱਕਾ ਹੈ | ਇਸ ਮੌਕੇ ਪ੍ਰਦਰਸ਼ਨਕਾਰੀ ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਪ੍ਰਦਰਸ਼ਨਕਾਰੀਆਂ 'ਚ ਜੋਗਿੰਦਰ ਮੈਣੀ, ਰਵਿੰਦਰ ਸਪਰਾ, ਅਮਿੱਤ ਠਾਕੁਰ, ਮਨਦੀਪ ਸਿੰਘ ਵੀ ਸ਼ਾਮਿਲ ਸਨ |
ਪੈਟਰੋਲ ਦੀਆਂ ਕੀਮਤਾਂ ਘੱਟ ਕਰਕੇ ਜਨਤਾ ਨੂੰ ਰਾਹਤ ਦੇਵੇ ਮੋਦੀ ਸਰਕਾਰ-ਜੀ.ਪੀ. ਸੂਦ
ਬਸੀ ਪਠਾਣਾਂ, (ਰਵਿੰਦਰ ਮੌਦਗਿਲ)-ਕਾਂਗਰਸ ਪਾਰਟੀ ਵਲੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ ਦੀ ਅਗਵਾਈ ਹੇਠ ਵੱਖ-ਵੱਖ ਪੈਟਰੋਲ ਪੰਪਾਂ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਰੈਲੀ ਕੱਢ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਤੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਨੇ ਕਿਹਾ ਕਿ ਅੱਜ ਦਾ ਰੋਸ ਵਿਖਾਵਾ ਕੇਂਦਰ ਸਰਕਾਰ ਨੂੰ ਜਗਾਉਣ ਲਈ ਹੈ ਤਾਂ ਜੋ ਪੈਟਰੋਲ ਦੀਆਂ ਕੀਮਤਾਂ ਘੱਟ ਕਰਵਾ ਕੇ ਜਨਤਾ ਨੂੰ ਰਾਹਤ ਦਿਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਬੀਤੇ ਇਕ ਮਹੀਨੇ 'ਚ 5 ਰੁਪਏ ਦੇ ਕਰੀਬ ਵਧਾਈ ਪੈਟਰੋਲ ਦੀ ਕੀਮਤ ਨੇ ਆਮ ਆਦਮੀ ਦੇ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹਾਹਾਕਾਰ ਕਰ ਰਹੀ ਹੈ, ਪਰ ਕੇਂਦਰ ਸਰਕਾਰ ਕੀਮਤ ਘੱਟ ਕਰਨ ਨੂੰ ਤਿਆਰ ਨਹੀਂ ਹੈ | ਉਨ੍ਹਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੁਰੰਤ ਘੱਟ ਕਰਨ ਦੀ ਮੰਗ ਵੀ ਕੀਤੀ | ਇਸ ਮੌਕੇ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਰੋਸ ਵਿਖਾਵੇ ਦੌਰਾਨ ਜਸਵੀਰ ਸਿੰਘ ਦਫ਼ਤਰ ਇੰਚਾਰਜ, ਰਾਮਕ੍ਰਿਸ਼ਨ ਚੁੱਘ ਜ਼ਿਲ੍ਹਾ ਵਪਾਰ ਮੰਡਲ ਪ੍ਰਧਾਨ, ਰਵਿੰਦਰ ਕੁਮਾਰ ਰਿੰਕੂ ਪ੍ਰਧਾਨ ਨਗਰ ਕੌਂਸਲ ਬਸੀ ਪਠਾਣਾਂ, ਸਤਵੀਰ ਸਿੰਘ ਨੌਗਾਵਾਂ ਚੇਅਰਮੈਨ ਮਾਰਕੀਟ ਕਮੇਟੀ, ਪਵਨ ਸ਼ਰਮਾ ਮੀਤ ਪ੍ਰਧਾਨ ਨਗਰ ਕੌਂਸਲ, ਅਨੂਪ ਸਿੰਗਲਾ, ਉਮਪ੍ਰਕਾਸ਼ ਮੁਖੀਜਾ ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ, ਉਮਪ੍ਰਕਾਸ਼ ਤਾਂਗੜੀ, ਸਮੀਰ ਕਪਲਿਸ਼, ਕਿਸ਼ੋਰੀ ਲਾਲ, ਕ੍ਰਿਸ਼ਨ ਵਧਵਾ, ਰਮੇਸ਼ ਕੁਮਾਰ ਸੀ.ਆਰ, ਕਰਮਜੀਤ ਸਿੰਘ ਢੀਂਡਸਾ ਅਤੇ ਨਿਰੰਜਨ ਕੁਮਾਰ ਆਦਿ ਮੌਜੂਦ ਸਨ |
ਕੇਂਦਰ ਦੀਆਂ ਨੀਤੀਆਂ ਕਾਰਨ ਲੋਕਾਂ 'ਤੇ ਆਰਥਿਕ ਬੋਝ ਪਿਆ-ਸੁਭਾਸ਼ ਸੂਦ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ 'ਚ ਕਾਂਗਰਸ ਪਾਰਟੀ ਵਲੋਂ ਦੇਸ਼ ਵਿਆਪੀ ਸੱਦੇ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਵਲੋਂ ਸਰਹਿੰਦ ਦੇ ਪੈਟਰੋਲ ਪੰਪਾਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ ਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਪ੍ਰੇਸ਼ਾਨ ਹੈ ਅਤੇ ਇਸ ਦੌਰਾਨ ਆਮ ਆਦਮੀ ਕੋਵਿਡ-19 ਦੀ ਦੂਜੀ ਲਹਿਰ ਦੀ ਮਾਰ ਨਾਲ ਜੂਝ ਰਹੇ ਹਨ, ਉਸ ਔਖੇ ਸਮੇਂ 'ਚ ਲੋਕਾਂ ਦੀ ਮਦਦ ਕਰਨ ਦੀ ਥਾਂ ਕੇਂਦਰ ਸਰਕਾਰ ਲਗਾਤਾਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਆਮ ਲੋਕਾਂ 'ਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਪੈਟਰੋਲ ਦੀ ਕੀਮਤ 100 ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ, ਜਿਸ ਕਾਰਨ ਘਰੇਲੂ ਸਮਾਨ ਅਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ 13 ਮਹੀਨਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ ਜਦਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਸਿੱਧੇ ਤੌਰ 'ਤੇ ਕਾਰਪੋਰੇਟ ਘਰਾਣਿਆ ਨੂੰ ਫ਼ਾਇਦਾ ਪਹੁੰਚਾਉਣ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ, ਜਿਨ੍ਹਾਂ ਦੁਆਰਾ ਕਿ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਪਰ ਪੱਛਮੀ ਬੰਗਾਲ ਦੀ ਤਰ੍ਹਾਂ ਲੋਕ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਕਰਾਰੀ ਹਾਰ ਦੇਣਗੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕੁਲਵੰਤ ਸਿੰਘ ਢਿੱਲੋਂ, ਕੌਂਸਲਰ ਆਨੰਦ ਮੋਹਨ, ਕੌਂਸਲਰ ਅਮਰਦੀਪ ਸਿੰਘ ਬੈਨੀਪਾਲ, ਪ੍ਰਧਾਨ ਜ਼ਿਲ੍ਹਾ ਵਪਾਰ ਮੰਡਲ ਗੁਰਸ਼ਰਨ ਸਿੰਘ ਬਿੱਟੂ, ਕੌਂਸਲਰ ਅਰਵਿੰਦਰ ਬਿੱਟੂ, ਨਰਿੰਦਰ ਕੁਮਾਰ, ਪਰਮਿੰਦਰ ਮਾਂਗਟ, ਕਿ੍ਸ਼ਨ ਕੁਮਾਰ, ਸੰਤ ਰਾਮ, ਹਨੀ ਭਾਰਦਵਾਜ, ਨਿਤਿਨ ਸੂਦ ਅਤੇ ਹੋਰ ਵੀ ਕਾਂਗਰਸ ਆਗੂ ਹਾਜ਼ਰ ਸਨ |

ਹਨੇਰੀ ਕਾਰਨ ਡਿੱਗੇ ਦਰੱਖਤ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਬੀਤੇ ਕੱਲ੍ਹ ਦੇਰ ਸ਼ਾਮ ਆਈ ਤੇਜ਼ ਹਨੇਰੀ ਅਤੇ ਝੱਖੜ ਨੇ ਹਰ ਪਾਸੇ ਵੱਡੀ ਤਬਾਹੀ ਮਚਾਈ ਹੈ | ਜਿਸ ਕਾਰਨ ਜਿੱਥੇ ਕਈ ਥਾਵਾਂ 'ਤੇ ਦਰੱਖ਼ਤ ਡਿੱਗਣ ਕਾਰਨ ਮਕਾਨ ਨੁਕਸਾਨੇ ਗਏ, ਪਿੰਡਾਂ ਅਤੇ ਸ਼ਹਿਰਾਂ ਵਿਚ ...

ਪੂਰੀ ਖ਼ਬਰ »

ਹਨੇਰੀ ਕਾਰਨ ਨਵੇਂ ਬਣ ਰਹੇ ਮਕਾਨ 'ਤੇ ਦਰੱਖਤ ਡਿਗਿਆ

ਚੁੰਨ੍ਹੀ, 11 ਜੂਨ (ਗੁਰਪ੍ਰੀਤ ਸਿੰਘ ਬਿਲਿੰਗ)-ਵੀਰਵਾਰ ਸ਼ਾਮ ਨੂੰ ਤੇਜ ਹਨੇਰੀ ਅਤੇ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਪਿੰਡ ਬਲਾੜ੍ਹੀ ਕਲਾਂ ਵਿਖੇ ਪਿ੍ਤਪਾਲ ਸਿੰਘ ਦੇ ਨਵੇਂ ਬਣ ਰਹੇ ਮਕਾਨ 'ਤੇ ਦਰੱਖਤ ਡਿੱਗਣ ਕਾਰਨ ਉਸ ਦੇ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦਾ ਧਰਨਾ 30ਵੇਂ ਦਿਨ 'ਚ ਦਾਖਲ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਸਫ਼ਾਈ ਸੇਵਕ ਤੇ ਸੀਵਰਮੈਨ ਯੂਨੀਅਨ ਵਲੋਂ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਦੇ ਦਫ਼ਤਰ ਮੂਹਰੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 30 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ...

ਪੂਰੀ ਖ਼ਬਰ »

ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਬਰਾਸ ਦੇ ਲੋਕ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਚਾਰੇ ਪਾਸੇ ...

ਪੂਰੀ ਖ਼ਬਰ »

ਹਨੇਰੀ ਤੇ ਝੱਖੜ ਕਾਰਨ ਖਮਾਣੋਂ ਖੇਤਰ 'ਚ ਪਾਵਰਕਾਮ ਤੇ ਲੋਕਾਂ ਦਾ ਭਾਰੀ ਨੁਕਸਾਨ

ਖਮਾਣੋਂ, 11 ਜੂਨ (ਮਨਮੋਹਨ ਸਿੰਘ ਕਲੇਰ)-ਵੀਰਵਾਰ ਰਾਤ ਕਰੀਬ 8 ਵਜੇ ਖਮਾਣੋਂ ਖੇਤਰ ਵਿਚ ਆਈ ਹਨੇਰੀ ਤੇ ਝੱਖੜ ਨਾਲ ਇਲਾਕੇ ਵਿਚ ਲੋਕਾਂ ਦਾ ਭਾਰੀ ਨੁਕਸਾਨ ਹੋਣ ਦਾ ਪਤਾ ਲੱਗਾ ਹੈ, ਜਿਸ ਦੇ ਚਲਦੇ ਹੋਏ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦੇ ਪਸ਼ੂਆਂ ਵਾਲੇ ਸ਼ੈੱਡ, ਦਰੱਖਤ ਅਤੇ ...

ਪੂਰੀ ਖ਼ਬਰ »

ਡਿਊਟੀ ਦੌਰਾਨ ਜ਼ਖ਼ਮੀ ਹੋਏ ਕਰੇਨ ਅਪਰੇਟਰ ਨੇ ਦਮ ਤੋੜਿਆ

ਮੰਡੀ ਗੋਬਿੰਦਗੜ੍ਹ, 11 ਜੂਨ (ਬਲਜਿੰਦਰ ਸਿੰਘ)-ਸ਼ਹਿਰ ਦੀ ਇਕ ਉਦਯੋਗਿਕ ਇਕਾਈ ਵਿਚ ਡਿਊਟੀ ਦੌਰਾਨ ਜ਼ਖਮੀ ਹੋਏ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੈਸਜ਼ ਧੀਮਾਨ ਇੰਡਸਟਰੀ ਵਿਚ ਬੀਤੇ ਕੱਲ੍ਹ ਕਰੇਨ ਅਪਰੇਟਰ ਵਜੋਂ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਮੇਤ ਇਕ ਕਾਬੂ

ਚੁੰਨ੍ਹੀ, 11 ਜੂਨ (ਗੁਰਪ੍ਰੀਤ ਸਿੰਘ ਬਿਲਿੰਗ)-ਪੁਲਿਸ ਚੌਕੀ ਖੇੜਾ ਨੇ ਇਕ ਵਿਅਕਤੀ ਨੂੰ ਨਸ਼ੇ ਦੇ ਤੌਰ ਤੇ ਵਰਤੇ ਜਾਣ ਵਾਲੇ 13 ਟੀਕਿਆਂ ਅਤੇ 13 ਸ਼ੀਸ਼ੀਆਂ ਸਮੇਤ ਕਾਬੂ ਕੀਤਾ ਹੈ | ਖੇੜਾ ਚੌਕੀ ਦੇ ਏ.ਐਸ.ਆਈ. ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ...

ਪੂਰੀ ਖ਼ਬਰ »

ਵੋਟ ਬਣਾਉਣ ਲਈ ਹੁਣ ਘਰ ਬੈਠੇ ਹੀ ਆਪਣੇ ਬੂਥ ਲੈਵਲ ਅਫ਼ਸਰ ਦੇ ਵੇਰਵੇ ਜਾਣੋ-ਚੋਣ ਅਫ਼ਸਰ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਨੂੰ ਮੁੱਖ ਰੱਖਦਿਆਂ ਵੋਟਰ ਸੂਚੀ ਵਿਚ ਨਾਮ ਦਰਜ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਨੂੰ ਰੋਕਣ ਲਈ ਕਿਰਤ ਵਿਭਾਗ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ-ਟੌਹੜਾ

ਮੰਡੀ ਗੋਬਿੰਦਗੜ੍ਹ, 11 ਜੂਨ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਹੋਂਦ 'ਚ ਲਿਆਂਦੇ ਜਾ ਰਹੇ ਨਵੇਂ ਲੇਬਰ ਕਾਨੂੰਨ 'ਚ ਕੁਝ ਖ਼ਾਮੀਆਂ ਜ਼ਰੂਰ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਘੋਖ ਕਰਕੇ ਮੁਕੰਮਲ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ...

ਪੂਰੀ ਖ਼ਬਰ »

ਤੇਜ਼ ਹਨੇਰੀ ਤੇ ਝੱਖੜ ਨੇ ਦਰੱਖਤਾਂ, ਖੰਭਿਆਂ ਤੇ ਇਮਾਰਤਾਂ ਨੂੰ ਪਹੁੰਚਾਇਆ ਵੱਡਾ ਨੁਕਸਾਨ

ਅਮਲੋਹ, 11 ਜੂਨ (ਰਿਸ਼ੂ ਗੋਇਲ)-ਬੀਤੀ ਰਾਤ ਕਰੀਬ ਸਵਾ 8 ਤੋਂ ਪੌਣੇ 9 ਵਜੇ ਤੱਕ ਆਈ ਤੇਜ਼ ਹਨੇਰੀ ਤੇ ਝੱਖੜ ਨੇ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਵਿਚ ਜ਼ਬਰਦਸਤ ਤਬਾਹੀ ਮਚਾਈ ਹੈ ਜਿਸ ਕਾਰਨ ਹਲਕੇ ਦੇ ਕਈ ਪਿੰਡਾਂ ਵਿਚ ਦਰੱਖਤਾਂ, ਬਿਜਲੀ ਦੇ ਖੰਭਿਆਂ, ਇਮਾਰਤਾਂ ਦੀਆਂ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਨੇ ਐਲਾਨੇ ਨਤੀਜੇ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀਆਂ ਪੋਸਟ ਗੈ੍ਰਜੂਏਟ ਅਤੇ ਅੰਡਰ ਗੈ੍ਰਜੂਏਟ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਉਚੇਰੀ ਸਿੱਖਿਆ ਅਤੇ ਵੱਖ-ਵੱਖ ਅਸਾਮੀਆਂ ਲਈ ਸਮੇਂ ਸਿਰ ਅਪਲਾਈ ਕਰ ਸਕਣ | ਕਾਲਜ ਦੇ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢਿਆ-ਰਾਮਗੜ੍ਹ

ਖਮਾਣੋਂ, 11 ਜੂਨ (ਜੋਗਿੰਦਰ ਪਾਲ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਅਥਾਹ ਵਾਧੇ ਖ਼ਿਲਾਫ਼ ਅੱਜ ਸੁਰਿੰਦਰ ਸਿੰਘ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਦੀ ਅਗਵਾਈ ਹੇਠ ਇੱਥੇ ਮਨਸੂਰਪੁਰ ਰੋਡ 'ਤੇ ਪੈਟਰੋਲ ਪੰਪ ਤੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ...

ਪੂਰੀ ਖ਼ਬਰ »

ਤੇਜ਼ ਹਨੇਰੀ ਝੱਖੜ ਅਤੇ ਮੀਂਹ ਕਾਰਨ ਤਿੰਨ ਗਊਆਂ ਦੀ ਮੌਤ, ਦੋ ਜ਼ਖ਼ਮੀ

ਜਖਵਾਲੀ, 11 ਜੂਨ (ਨਿਰਭੈ ਸਿੰਘ)-ਬਲਾਕ ਸਰਹਿੰਦ ਦੇ ਅਧੀਨ ਪੈਂਦੇ ਪਿੰਡ ਅਤਾਪੁਰ ਵਿਖੇ ਬੀਤੀ ਰਾਤ ਚੱਲੀ ਤੇਜ ਹਨੇਰੀ, ਮੀਂਹ ਅਤੇ ਝੱਖੜ ਕਾਰਨ ਸ਼ੈੱਡ ਡਿੱਗਣ ਕਾਰਨ ਤਿੰਨ ਗਊਆਂ ਦੀ ਮੌਤ ਹੋ ਗਈ ਜਦਕਿ ਇਕ ਵੱਛੀ ਅਤੇ ਕੱਟੀ ਦੀਆਂ ਲੱਤਾਂ ਟੁੱਟਣ ਦਾ ਸਮਾਚਾਰ ਹੈ | ਇਸ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ 32 ਹੋਰ ਮਾਮਲੇ ਆਏ ਸਾਹਮਣੇ, 3 ਪੀੜਤਾਂ ਦੀ ਮੌਤ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ 32 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ 3 ਕੋਰੋਨਾ ਪੀੜਤਾਂ ਦੀ ਮੌਤ ਹੋ ਜਾਣ ਦੀ ਵੀ ਖ਼ਬਰ ਹੈ | ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਕਾਰੀ ਹਸਪਤਾਲ ਨੂੰ ਹਾਈ ਪ੍ਰੈਸ਼ਰ ਆਕਸੀਜਨ ਰੈਗੂਲੇਟਰ ਭੇਟ

ਬਸੀ ਪਠਾਣਾਂ, 11 ਜੂਨ (ਰਵਿੰਦਰ ਮੌਦਗਿਲ)-ਸ਼ੁੱਕਰਵਾਰ ਨੂੰ ਭਾਰਤ ਵਿਕਾਸ ਪ੍ਰੀਸ਼ਦ ਮੈਂਬਰਾਂ ਵਲੋਂ ਪ੍ਰਧਾਨ ਜੈ ਕ੍ਰਿਸ਼ਨ ਕਸ਼ਿਯਪ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ | ਜਿਸ ਦੌਰਾਨ ਸੰਸਥਾ ਦੇ ਅਹੁਦੇਦਾਰਾਂ ਵਲੋਂ ਲੋੜਵੰਦ ਮਰੀਜ਼ਾਂ ਲਈ ...

ਪੂਰੀ ਖ਼ਬਰ »

ਹੰਸਾਲੀ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਕੱਲ੍ਹ ਰੱਖਿਆ ਜਾਵੇਗਾ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-113 ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਸਾਹਿਬ (ਦੁਫੇੜਾ ਸਾਹਿਬ) ਵਾਲਿਆਂ ਵਲੋਂ ਗੁਰਦੁਆਰਾ ਨਿਰਮਲ ਕੁਟੀਆ ਮਿੱਠੀਆਂ ਯਾਦਾਂ ਸ੍ਰੀ ਅਜੀਤਗੜ੍ਹ ਸਾਹਿਬ ਦਾ ਨੀਂਹ ਪੱਥਰ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਤਹਿਤ ਗਿ੍ਫ਼ਤਾਰ ਦੋ ਵਿਅਕਤੀ ਜ਼ਮਾਨਤ 'ਤੇ ਰਿਹਾ

ਬਸੀ ਪਠਾਣਾਂ, 11 ਜੂਨ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਵਲੋਂ ਕਰਫ਼ਿਉ ਦੀ ਉਲੰਘਣਾ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤੇ ਦੋ ਵਿਅਕਤੀਆਂ ਨੂੰ ਜ਼ਮਾਨਤ 'ਤੇ ਰਿਹਾ ਕੀਤੇ ਜਾਣ ਦੀ ਸੂਚਨਾ ਹੈ | ਜਾਣਕਾਰੀ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ. ਮਨਪ੍ਰੀਤ ਸਿੰਘ ਦਿਓਲ ਨੇ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ ਦੀ ਟ੍ਰੈਫ਼ਿਕ ਸਮੱਸਿਆ ਦਾ ਹੱਲ ਛੇਤੀ ਹੀ ਕੀਤਾ ਜਾਵੇਗਾ-ਅਮਨੀਤ ਕੌਂਡਲ

ਮੰਡੀ ਗੋਬਿੰਦਗੜ੍ਹ, 11 ਜੂਨ (ਬਲਜਿੰਦਰ ਸਿੰਘ, ਮੁਕੇਸ਼ ਘਈ)-ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਛੇਤੀ ਹੀ ਠੋਸ ਕਦਮ ਚੁੱਕੇ ਜਾਣਗੇ ਅਤੇ ਸ਼ਹਿਰ ਵਿਚ ਟ੍ਰੈਫ਼ਿਕ ਪੁਲਿਸ ਨਫ਼ਰੀ 'ਚ ਵੀ ਵਾਧਾ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਤੇਜ਼ ਹਨੇਰੀ ਨੇ ਢਾਹਿਆ ਕਹਿਰ, ਫ਼ੈਕਟਰੀਆਂ ਦੀਆਂ ਦੀਵਾਰਾਂ, ਸ਼ੈੱਡ ਅਤੇ ਕਈ ਥਾਵਾਂ 'ਤੇ ਦਰੱਖਤ ਵੀ ਡਿੱਗੇ

ਮੰਡੀ ਗੋਬਿੰਦਗੜ੍ਹ, 11 ਜੂਨ (ਮੁਕੇਸ਼ ਘਈ)-ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਣ ਦੀ ਸੂਚਨਾ ਹੈ | ਮਿਲੀ ਜਾਣਕਾਰੀ ਦੇ ਮੁਤਾਬਿਕ ਇੱਥੋਂ ਦੇ ਕਲਕੱਤਾ ਮਿੱਲ ਰੋਡ, ਮਾਡਲ ਟਾਊਨ ਵਿਖੇ ਇਕ ਕੰਧ ਡਿੱਗਣ ਕਾਰਨ ਉਸ ਦੇ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਸਾਂਝੇ ਅਧਿਆਪਕ ਮੋਰਚੇ ਵਲੋਂ ਅਧਿਆਪਕ ਮਸਲਿਆਂ ਸਬੰਧੀ 18 ਜੂਨ ਨੂੰ ਸਿੱਖਿਆ ਸਕੱਤਰ ਦੇ ਕੀਤੇ ਜਾਣ ਵਾਲੇ ਘਿਰਾਓ ਪੋ੍ਰਗਰਾਮ ਵਿਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮੇਟ ਬਲਜਿੰਦਰ ਸਿੰਘ 'ਤੇ ਜਾਅਲੀ ਹਾਜ਼ਰੀਆਂ ਲਾਉਣ ਦੇ ਦੋਸ਼

ਖਮਾਣੋਂ, 11 ਜੂਨ (ਜੋਗਿੰਦਰ ਪਾਲ)-ਕਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਸੁਹਾਵੀ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਇਕ ਤਸਦੀਕਸ਼ੁਦਾ ਹਲਫ਼ੀਆ ਬਿਆਨ ਰਾਹੀਂ ਮੇਟ ਬਲਜਿੰਦਰ ਸਿੰਘ 'ਤੇ ਜਾਅਲੀ ਹਾਜ਼ਰੀਆਂ ਲਾਉਣ ਦੇ ਦੋਸ਼ ਲਗਾਏ ਹਨ | ਜਾਣਕਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX