ਤਾਜਾ ਖ਼ਬਰਾਂ


3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਫਗਵਾੜਾ, 25 ਸਤੰਬਰ (ਕਿੰਨੜਾ) - ਪੰਜਾਬ ਵਿਚ 3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ ਹੋਏ ਹਨ...
ਲੋਹੀਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਲੋਹੀਆਂ ਖ਼ਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਥਾਣੇ ਦੀ ਬਗ਼ਲ ਵਿਚ ਪਿਛਲੇ ਲੰਬੇ ਅਰਸੇ ਤੋਂ ਜ਼ਹਿਰੀਲੀ ਸ਼ਰਾਬ ਦੇ ਧੰਦੇ ਬਾਰੇ ਚਲਦੀ ਚਰਚਾ ਦੀ ਚੰਗਿਆੜੀ ਨੇ ਉਸ ਵੇਲੇ ਭਾਂਬੜ ਦਾ ਰੂਪ ਧਾਰ ਲਿਆ। ਜਦੋਂ ਇਸ ਜ਼ਹਿਰੀਲੀ ਸ਼ਰਾਬ ਦੇ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਵੱਖ-ਵੱਖ...
ਦੋ ਆਈ.ਏ.ਐਸ. ਅਫ਼ਸਰਾਂ ਦੀ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 25 ਸਤੰਬਰ - ਪੰਜਾਬ ਵਿਚ ਦੋ ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ ਹੋਏ ਹਨ...
ਬਠਿੰਡਾ 'ਚ ਇਕ ਏ.ਐਸ.ਆਈ. ਨਾਲ ਕੁੱਟਮਾਰ ਤੇ ਪਾੜੀ ਗਈ ਵਰਦੀ
. . .  1 day ago
ਬਠਿੰਡਾ, 25 ਸਤੰਬਰ (ਨਾਇਬ ਸਿੱਧੂ) - ਬਠਿੰਡਾ ਦੇ ਥਾਣਾ ਕਨਾਲ ਕਾਲੋਨੀ ਅਧੀਨ ਪੈਂਦੀ ਚੌਕੀ ਵਰਧਮਾਨ ਵਿਖੇ ਤਾਇਨਾਤ ਇਕ ਏ.ਐਸ.ਆਈ. ਦੀ ਚੌਂਕੀ ਇੰਚਾਰਜ ਵਲੋਂ ਕੁੱਟਮਾਰ ਕਰਨ, ਸਰਕਾਰੀ ਰਿਵਾਲਵਰ ਲੈਣ ਤੇ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ...
ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ, ਅਫ਼ਗ਼ਾਨ ਲੋਕਾਂ ਦੀ ਮਦਦ ਜ਼ਰੂਰੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਕੁਝ ਦੇਸ਼ ਅੱਤਵਾਦ ਨੂੰ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦੇ ਸਾਹਮਣੇ ਕੱਟੜਵਾਦ ਦਾ ਖ਼ਤਰਾ ਵੱਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ, ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਮਿਲਦੀ ਹੈ ਰਫ਼ਤਾਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਦੁਨੀਆ ਸਭ ਤੋਂ ਵੱਡੀ ਮਹਾਂਮਾਰੀ ਨਾਲ ਲੜ ਰਹੀ ਹੈ - ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਯੂ.ਐਨ. ਵਿਚ ਸੰਬੋਧਨ
. . .  1 day ago
ਵਾਸ਼ਿੰਗਟਨ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ 76ਵੇਂ ਇਜਲਾਸ ਵਿਚ ਸੰਬੋਧਨ ਕੀਤਾ ਜਾ ਰਿਹਾ ਹੈ...
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ 'ਚ ਸ਼ਾਮਲ
. . .  1 day ago
ਪਠਾਨਕੋਟ, 25 ਸਤੰਬਰ (ਸੰਧੂ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਸਰਪੰਚ ਪਿੰਡ ਆਬਾਦਗੜ੍ਹ ਲਖਵਿੰਦਰ ਸਿੰਘ ਲੱਖੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਵਿਧਾਇਕ ਅਮਿਤ ਵਿੱਜ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ...
ਮੁੱਖ ਮੰਤਰੀ ਨੇ ਆਈ.ਪੀ.ਐਸ. ਸਹੋਤਾ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 29 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਧੀਕ ਡੀ.ਜੀ.ਪੀ. ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਆਈ.ਪੀ.ਐਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਵਧਾਈ ਦਿੱਤੀ...
27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  1 day ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  1 day ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  1 day ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  1 day ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  1 day ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  1 day ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  1 day ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  1 day ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  1 day ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  1 day ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  1 day ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਜੇਠ ਸੰਮਤ 553

ਅੰਮ੍ਰਿਤਸਰ

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਅੱਜ ਇਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਜਤਿੰਦਰ ਕੌਰ ਸੋਨੀਆ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਘੋੜੇ ਰੇਹੜੇ 'ਤੇ ਲਿਆਂਦੀ ਗਈ ਆਪਣੀ ਪੁਰਾਣੀ ਮਾਰੂਤੀ ਕਾਰ ਨੂੰ ਅੱਗ ਲਾ ਕੇ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਸੋਨੀਆਂ ਨੇ ਪੈਟਰੋਲ ਕੀਮਤਾਂ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ | ਇਥੇ ਬੱਸ ਅੱਡੇ ਨੇੜੇ ਮਹਾਂ ਸਿੰਘ ਚੌਂਕ ਵਿਖੇ ਕਾਂਗਰਸ ਵਲੋਂ ਕੀਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਸੋਨੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੀਆਂ ਤਾਨਾਸ਼ਾਹੀ ਨੀਤੀਆਂ ਨਾਲ ਦੇਸ਼ ਨੂੰ ਬਰਬਾਦ ਕਰ ਰਹੀ ਹੈ | ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ, ਮਹਿੰਗਾਈ ਤੇ ਬੇਰੁਜ਼ਗਾਰੀ ਨੇ ਦੇਸ਼ ਵਾਸੀਆਂ ਨੂੰ ਖੂਨ ਦੇ ਅੱਥਰੂ ਰੁਆ ਦਿੱਤਾ ਹੈ | ਪੈਟਰੋਲ, ਡੀਜ਼ਲ, ਖਾਦ ਤੇ ਤੇਲਾਂ ਦੀ ਕੀਮਤ ਵਿਚ ਬੇਕਾਬੂ ਵਾਧੇ ਨੇ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਬੋਝ ਪਾ ਦਿੱਤਾ ਹੈ, ਜੇਕਰ ਭਾਜਪਾ ਸਰਕਾਰ ਦੀਆਂ ਪਿਛਲੇ 7 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਗਿਣਿਆ ਜਾਵੇ ਤਾਂ ਚਾਲੀ ਨਵੇਂ ਅਰਬਪਤੀ ਬਣੇ, 120 ਮਿਲੀਅਨ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ | ਦੇਸ਼ ਦੀ ਆਰਥਿਕਤਾ 5ਵੇਂ ਸਥਾਨ ਤੋਂ ਖਿਸਕ ਕੇ 164ਵੇਂ ਸਥਾਨ 'ਤੇ ਆ ਗਈ ਹੈ | 340 ਰੁਪਏ ਵਿਚ ਮਿਲਣ ਵਾਲਾ ਐਲਪੀਜੀ ਸਿਲੰਡਰ ਅੱਜ 900 ਰੁਪਏ ਨੂੰ ਪਹੁੰਚ ਗਿਆ ਹੈ | ਇਸ ਮੌਕੇ ਰਾਜੀਵ ਬਾਵਾ, ਸੁਸ਼ੀਲ ਮਹਾਜਨ, ਮਹਿੰਦਰਪਾਲ ਸਿੰਘ, ਰਾਜਾ ਗੁਲਾਬ ਸਿੰਘ, ਰਵੀ ਸ਼ੰਕਰ, ਆਸ਼ੂ ਸੋਨੀ, ਸੰਨੀ ਕੁਮਾਰ, ਅਬਦੁੱਲ ਨੂਰ, ਤਿ੍ਪਤਾ ਕੁਮਾਰੀ, ਮੰਜੂ ਮੰਡਲ, ਵਿਵਾਨ ਖੁਰਾਣਾ, ਕਾਂਤਾ ਕੁਮਾਰੀ ਆਦਿ ਹਾਜ਼ਰ ਸਨ |

ਆਈ. ਐਸ. ਨਾਲ ਸੰਬੰਧ ਰੱਖਣ 'ਤੇ ਅਫ਼ਗ਼ਾਨ ਜੇਲ੍ਹਾਂ 'ਚ ਬੱਚਿਆਂ ਸਮੇਤ ਬੰਦ ਹਨ 24 ਪਾਕਿਸਤਾਨੀ ਔਰਤਾਂ

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਲਗਭਗ 24 ਪਾਕਿਸਤਾਨੀ ਔਰਤਾਂ ਆਪਣੇ ਬੱਚਿਆਂ ਸਮੇਤ ਅਫ਼ਗ਼ਾਨਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਹਨ | ਇਸਲਾਮਿਕ ਸਟੇਟ ਦੇ ਸਥਾਨਕ ਸੰਗਠਨ ਆਈ. ਐਸ.-ਖੋਰਾਸਨ ਨਾਲ ਸਬੰਧ ਰੱਖਣ ਕਰਕੇ ਇਨ੍ਹਾਂ ਔਰਤਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਪਾਕਿ ...

ਪੂਰੀ ਖ਼ਬਰ »

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ 7ਵੇਂ ਜਪੁ ਤਪੁ ਸਮਾਗਮਾਂ ਦੀ ਲੜੀ ਆਰੰਭ

ਅੰਮਿ੍ਤਸਰ, 11 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਅਰਜਨ ਦੇਵ ਜੀ ਦੀੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਸੰਸਥਾ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ 'ਚ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ 7ਵੇਂ ਸਲਾਨਾ ਜਪੁ-ਤਪੁ ...

ਪੂਰੀ ਖ਼ਬਰ »

ਸਿਆਸੀ ਆਗੂਆਂ ਦੀ ਸ਼ਹਿ 'ਤੇ ਚਲ ਰਹੀਆਂ 6 ਨਾਜਾਇਜ਼ ਪਾਰਕਿੰਗਾਂ 'ਚੋਂ 5 ਤੋਂ ਕਾਬਜ਼ ਭਜਾਏ

ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਪਾਰਕਿੰਗਾਂ ਦਾ ਠੇਕਾ ਸਮਾਪਤ ਹੋਣ ਤੋਂ ਬਾਅਦ ਵੀ ਸਿਆਸੀ ਸ਼ਹਿ 'ਤੇ ਅੰਮਿ੍ਤਸਰ ਦੀਆਂ ਵੱਖ-ਵੱਖ ਜਗ੍ਹਾ 'ਤੇ ਚੱਲ ਰਹੀਆਂ ਨਾਜਾਇਜ਼ ਪਾਰਕਿੰਗਾਂ ਸਬੰਧੀ ਨਿਗਮ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ 6 ਵਿਚੋਂ ਪੰਜ ਪਾਰਕਿੰਗਾਂ ...

ਪੂਰੀ ਖ਼ਬਰ »

ਨਾਜਾਇਜ਼ ਉਸਾਰੀਆਂ ਸਬੰਧੀ ਸ਼ਿਕਾਇਤਾਂ ਦਾ ਜਵਾਬ ਨਾ ਦਿੱਤਾ ਤਾਂ ਮਿਲ ਸਕਦਾ ਹੈ ਕਾਰਨ ਦੱਸੋ ਨੋਟਿਸ

ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਸ਼ਹਿਰ 'ਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਉਸਰ ਰਹੀਆਂ ਇਮਾਰਤਾਂ ਸਬੰਧੀ ਆਈਆਂ ਸ਼ਿਕਾਇਤਾਂ ਸਬੰਧੀ ਜਵਾਬ ...

ਪੂਰੀ ਖ਼ਬਰ »

ਅੱਜ 7 ਵਜੇ ਰਵਾਨਾ ਹੋਵੇਗੀ ਗੋਲਡਨ ਟੈਂਪਲ ਮੇਲ ਰੇਲ ਗੱਡੀ

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਤੋਂ ਮੁੰਬਈ ਤੱਕ ਚੱਲਣ ਵਾਲੀ ਗੋਲਡਨ ਟੈਂਪਲ ਮੇਲ ਰੇਲ ਗੱਡੀ ਸਨਿਚਰਵਾਰ ਨੂੰ ਅੰਮਿ੍ਤਸਰ ਤੋਂ ਸ਼ਾਮ 7 ਵਜੇ ਮੁੰਬਈ ਲਈ ਰਵਾਨਾ ਹੋਵੇਗੀ | ਇਹ ਰੇਲ ਗੱਡੀ ਪਹਿਲਾਂ ਅੰਮਿ੍ਤਸਰ ਤੋਂ 9.25 ਵਜੇ ਚਲਦੀ ਸੀ ਤੇ 36 ...

ਪੂਰੀ ਖ਼ਬਰ »

ਮੀਂਹ ਝੱਖੜ ਨਾਲ ਪਾਵਰਕਾਮ ਨੂੰ ਬਾਰਡਰ ਜ਼ੋਨ 'ਚ 65 ਲੱਖ ਤੋਂ ਵਧੇਰੇ ਦਾ ਨੁਕਸਾਨ

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨ ਆਏ ਤੇਜ਼ ਮੀਂਹ, ਹਨੇ੍ਹਰੀ ਤੇ ਝੱਖੜ ਨਾਲ ਪਾਵਰਕਾਮ ਨੂੰ ਇਕੱਲੇ ਬਾਰਡਰ ਜ਼ੋਨ 'ਚ ਹੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਜਦਕਿ ਦੂਜੇ ਪਾਸੇ ਕਈ ਇਲਾਕਿਆਂ 'ਚ ਬਿਜਲੀ ਬੰਦ ਹੋਣ ਕਰਕੇ ਲੋਕਾਂ ਨੂੰ ...

ਪੂਰੀ ਖ਼ਬਰ »

ਕੋਰੋਨਾ ਦੇ 103 ਨਵੇਂ ਮਾਮਲੇ ਮਿਲੇ- 6 ਮੌਤਾਂ

ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਕੋਰੋਨਾ ਦੇ ਘੱਟ ਰਹੇ ਮਾਮਲਿਆਂ ਤਹਿਤ ਅੱਜ ਕੇਵਲ 103 ਨਵੇਂ ਮਰੀਜ਼ ਮਿਲੇ ਹਨ ਜਦੋਂ ਕਿ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 122 ਹੈ | ਇਸ ਤਰ੍ਹਾਂ ਇਥੇ ਹੁਣ ਕੁਲ 1780 ਮਰੀਜ਼ ਹੀ ਸਰਗਰਮ ਹਨ | ਦੂਜੇ ਪਾਸੇ ਅੱਜ 6 ਹੋਰ ...

ਪੂਰੀ ਖ਼ਬਰ »

ਗੁਰੁੂ ਨਾਨਕ ਦੇਵ ਹਸਪਤਾਲ ਦੀ ਆਰਥੋ ਵਾਰਡ 'ਚ ਲੱਗੀ ਅੱਗ

ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਇਥੇ ਗੁਰੂ ਨਾਨਕ ਦੇਵ ਹਸਪਤਾਲ ਦੀ ਹੱਡੀਆਂ ਦੇ ਇਲਾਜ ਦੀ ਆਰਥੋ ਵਾਰਡ ਨੰਬਰ 1 'ਚ ਅੱਜ ਅਚਾਨਕ ਅੱਗ ਲਗ ਗਈ ਜਿਸ ਕਾਰਨ ਉਥੇ ਪਈਆਂ ਕੁਰਸੀਆਂ, ਬੈੱਡ, ਗੱਦੇ ਆਦਿ ਸਾਮਾਨ ਸੜ ਕੇ ਸੁਆਹ ਹੋ ਗਿਆ | ਮਿਲੇ ਵੇਰਵਿਆਂ ਅਨੁਸਾਰ ਇਹ ਅੱਗ ਪੀ.ਜੀ. ...

ਪੂਰੀ ਖ਼ਬਰ »

ਵਿਧਾਇਕ ਡੀ. ਸੀ. ਵਲੋਂ ਕਰੋੜਾਂ ਦੀ ਲਾਗਤ ਨਾਲ ਉਸਾਰੇ ਜਾ ਰਹੇ ਖੇਡ ਸਟੇਡੀਅਮ ਦਾ ਉਦਘਾਟਨ

ਰਾਜਾਸਾਂਸੀ, 11 ਜੂਨ (ਹਰਦੀਪ ਸਿੰਘ ਖੀਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਉਤਸ਼ਾਹਿਤ ਕਰਨ ਤਹਿਤ ਹਲਕਾ ਅਟਾਰੀ ਦੇ ਵੱਖ-ਵੱਖ ਪਿੰਡਾਂ 'ਚ ...

ਪੂਰੀ ਖ਼ਬਰ »

ਮਹਾਂ ਸਿੰਘ ਗੇਟ ਸਕੂਲ ਵਲੋਂ ਆਨਲਾਇਨ ਸਮਰ ਕੈਂਪ

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ ਸ਼ਿਵਾਲਾ ਭਾਈਆ ਵਿਖੇ ਪਿ੍ੰ: ਜੇ. ਕੇ. ਸ਼ਿੰਗਾਰੀ ਦੀ ਅਗਵਾਈ ਹੇਠ ਆਨਲਾਇਨ ਸਮਰ ਕੈਂਪ ਲਗਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਨੋਡਲ ਇੰਚਾਰਜ ...

ਪੂਰੀ ਖ਼ਬਰ »

ਮਿੰਨੀ ਬੰਗਾਲ ਵਜੋਂ ਜਾਣੀ ਜਾਂਦੀ ਹੈ ਮਜੀਠਾ ਰੋਡ ਦੀ ਗ੍ਰਾਮ ਪੰਚਾਇਤ ਰਾਮ ਨਗਰ

ਪਰਮਜੀਤ ਸਿੰਘ ਬੱਗਾ 9855420842 ਵੇਰਕਾ- ਅੰਮਿ੍ਤਸਰ ਮਜੀਠਾ ਰੋਡ ਦੇ ਮੁੱਖ ਸੜਕੀ ਮਾਰਗ 'ਤੇ ਵਿਧਾਨ ਸਭਾ ਹਲਕਾ ਉੱਤਰੀ ਅਧੀਨ ਆਉਂਦੇ ਮਜੀਠਾ ਰੋਡ ਬਾਈਪਾਸ ਤੋਂ ਕੁਝ ਹੀ ਦੂਰੀ 'ਤੇ ਮੌਜੂਦ ਗ੍ਰਾਮ ਪੰਚਾਇਤ ਨੌਸ਼ਹਿਰਾ ਖੁਰਦ ਤੋਂ ਵੱਖ ਹੋ ਕੇ ਬਣਾਈ ਗਈ ਗ੍ਰਾਮ ਪੰਚਾਇਤ ਰਾਮ ...

ਪੂਰੀ ਖ਼ਬਰ »

ਕੋਰੋਨਾ ਕਰਕੇ ਸੀਮਤ ਦਾਇਰੇ 'ਚ ਰਹਿ ਕੇ ਮਨਾਈ ਭਾਈ ਵੀਰ ਸਿੰਘ ਦੀ ਬਰਸੀ

ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਭਾਈ ਵੀਰ ਸਿੰਘ ਦੀ 64ਵੀਂ ਬਰਸੀ ਉਨ੍ਹਾਂ ਦੇ ਗ੍ਰਹਿ ਭਾਈ ਵੀਰ ਸਿੰਘ ਹਾਲ ਵਿਖੇ ਕੋਰੋਨਾ ਕਾਲ ਦੇ ਚਲਦਿਆਂ ਬੜੇ ਹੀ ਸੀਮਿਤ ਢੰਗ ਨਾਲ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਦਾਇਰੇ ਵਿਚ ਰਹਿ ਕੇ ਮਨਾਈ ਗਈ | ਇਸ ਮੌਕੇ 'ਤੇ ਸਹਿਜਪਾਠ ਦੇ ਭੋਗ ...

ਪੂਰੀ ਖ਼ਬਰ »

ਸਰਕਾਰ 'ਚ ਪੱਛੜੀਆਂ ਸ਼੍ਰੇਣੀਆਂ ਨੂੰ ਮਿਲਣੀ ਚਾਹੀਦੀ ਹੈ ਬਰਾਬਰ ਪ੍ਰਤੀਨਿਧਤਾ-ਚੇਅਰਮੈਨ ਠੇਕੇਦਾਰ

ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਭਾਜਪਾ ਵਲੋਂ ਸੂਬੇ 'ਚ ਦਲਿਤ ਸੀ.ਐਮ. ਬਣਾਉਣ ਤੇ ਕਾਂਗਰਸ, ਅਕਾਲੀ ਦਲ ਵਲੋਂ ਦਲਿਤ ਉਪ ਮੁੱਖ ਮੰਤਰੀ ਬਣਾਉਣ ਦੀ ਛਿੜੀ ਚਰਚਾ ਉਪਰੰਤ ਹੁਣ ਪਛੜੀਆਂ ਸ਼੍ਰੇਣੀਆਂ ਦੇ ਆਗੂਆਂ ਨੇ ਵੀ ਆਪਣੀ ਹੀ ਸਰਕਾਰ ਨੂੰ ਕਟਿਹਰੇ 'ਚ ਖੜ੍ਹਾ ਕਰਨਾ ...

ਪੂਰੀ ਖ਼ਬਰ »

ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਕੱਲ੍ਹ ਮਨਾਇਆ ਜਾਵੇਗਾ 'ਫ਼ਤਹਿ ਦਿਵਸ'

ਅੰਮਿ੍ਤਸਰ, 11 ਜੂਨ (ਜੱਸ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਅੰਮਿ੍ਤਸਰ ਦੀ ਧਰਤੀ 'ਤੇ ਮੁਗ਼ਲਾਂ ਵਿਰੁੱਧ ਲੜੀ ਗਈ ਪਹਿਲੀ ਜੰਗ ਵਿਚ ਪ੍ਰਾਪਤ ਕੀਤੀ ਪਹਿਲੀ ਫ਼ਤਹਿ ਦੀ ਯਾਦ ਨੂੰ ਸਮਰਪਿਤ 13 ਜੂਨ ਨੂੰ ਫ਼ਤਹਿ ਦਿਵਸ ਮਨਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਨੇ ਬੰਦ ਘਰ 'ਚੋਂ ਬਰਾਮਦ ਕੀਤੀਆਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ

ਅੰਮਿ੍ਤਸਰ, 11 ਜੂਨ (ਰਾਜੇਸ਼ ਕੁਮਾਰ ਸ਼ਰਮਾ)- ਆਬਕਾਰੀ ਵਿਭਾਗ ਵਲੋਂ ਦੇਰ ਰਾਤ ਇਕ ਬੰਦ ਘਰ 'ਚ ਛਾਪੇਮਾਰੀ ਕਰਕੇ ਉਥੋਂ ਭਾਰੀ ਮਾਤਰਾ 'ਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈੈ | ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਅਧਿਕਾਰੀ ਹੇਮੰਤ ਸ਼ਰਮਾ ਤੇ ਮਨਵੀਰ ਬੁੱਟਰ ਦੇ ...

ਪੂਰੀ ਖ਼ਬਰ »

ਸੂਬੇ 'ਚ ਕਾਂਗਰਸ ਸਰਕਾਰ ਕੁਝ ਮਹੀਨਿਆਂ ਦੀ ਮਹਿਮਾਨ- ਬਿੱਟੂ

ਵੇਰਕਾ, 11 ਜੂਨ (ਪਰਮਜੀਤ ਸਿੰਘ ਬੱਗਾ)-ਸਾਢੇ 4 ਸਾਲ ਲੋਕਾਂ ਦੀ ਸਾਰ ਨਾ ਲੈਣ 'ਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰ ਸਕਣ ਕਾਰਨ ਲੋਕਾਂ ਅੰਦਰ ਪੈਦਾ ਹੋਈ ਨਿਰਾਸ਼ਾ ਦੇ ਚਲਦਿਆਂ ਪੰਜਾਬ ਦੀ ਸੱਤਾ 'ਤੇ ਕਾਬਜ਼ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ...

ਪੂਰੀ ਖ਼ਬਰ »

ਕੈਪਟਨ ਸਰਕਾਰ ਐਤਵਾਰ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਛੋਟ ਦੇਵੇ- ਸੁਰਿੰਦਰ ਜੈਨ

ਅੰਮਿ੍ਤਸਰ, 11 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਜ਼ਿਲ੍ਹਾ ਵਪਾਰ ਮੰਡਲ ਦੇ ਮੀਤ ਪ੍ਰਧਾਨ ਸੁਰਿੰਦਰ ਜੈਨ ਨੇ ਕਿਹਾ ਕਿ ਸਾਲ 2020 'ਚ ਕੋਰੋਨਾ ਵਾਇਰਸ ਨੇ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ ਸੀ | ਸਾਲ 2021 ਦੀ ਸ਼ੁਰੂਆਤ 'ਚ ਭਾਵੇਂ ਵਪਾਰ ਵਿੱਚ ਤੇਜੀ ਜ਼ਰੂਰ ਆਈ ਸੀ ਪਰ ਕੇਂਦਰ ਤੇ ...

ਪੂਰੀ ਖ਼ਬਰ »

ਸਰਕਾਰ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ-ਦੁੱਗਲ

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਅੰਮਿ੍ਤਸਰ ਡਿਸਟਿ੍ਕਟ ਵਪਾਰ ਮੰਡਲ ਦੇ ਸੁਰਿੰਦਰ ਦੁੱਗਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਵਪਾਰ ਤੇ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ 'ਚ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲਿਆ ਰਾਸਾ ਦਾ ਵਫ਼ਦ

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਰਾਸਾ ਦਾ ਵਫ਼ਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਤੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੂੰ ਮਿਲਿਆ | ਇਸ ਦੌਰਾਨ ਰਾਸਾ ਦੇ ਅਹੁਦੇਦਾਰਾਂ ਵਲੋਂ ਮੰਗ ਕੀਤੀ ਗਈ ਕਿ ਬੋਰਡ ਵਲੋਂ ਲਈਆਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2020 ਸੈਸ਼ਨ ਦੀਆਂ ਬੈਚੂਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਸਮੈਸਟਰ-ਪੰਜਵਾਂ, ਬੀ. ਐਸ. ਸੀ. (ਸੂਚਨਾ ਤਕਨਾਲੋਜੀ), ਸਮੈਸਟਰ-ਪਹਿਲਾ, ਬੈਚਲਰ ਆਫ਼ ਫੂਡ ਸਾਇੰਸ ਐਂਡ ਟੈਕਨੋਲੋਜੀ ...

ਪੂਰੀ ਖ਼ਬਰ »

ਪੰਜਾਬ 'ਚ ਬਸਪਾ ਦੀ ਸਰਕਾਰ ਬਣਨ 'ਤੇ ਬਾਬਾ ਜੀਵਨ ਸਿੰਘ ਦੇ ਨਾਂਅ 'ਤੇ ਬਣੇਗੀ ਯੂਨੀਵਰਸਿਟੀ-ਅਟਵਾਲ

ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅਜ਼ਾਦੀ ਦੇ 73 ਸਾਲ ਬਾਅਦ ਵੀ ਰਾਜ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਨੇ ਦਲਿਤ ਤੇ ਪੱਛੜੇ ਸਮਾਜ ਦੇ ਮਹਾਂਪੁਰਸ਼ਾਂ ਦੀ ਯਾਦ 'ਚ ਕੋਈ ਵੀ ਸੰਤੁਸ਼ਟੀਜਨਕ ਕੰਮ ਨਹੀਂ ਕੀਤਾ ਸਗੋਂ ਸਿਰਫ ਦਲਿਤ ਤੇ ਪੱਛੜੇ ਸਮਾਜ ਨੂੰ ...

ਪੂਰੀ ਖ਼ਬਰ »

ਪਾਕਿ ਪਹੰੁਚਿਆ ਅਮਰੀਕਾ ਦਾ ਗਾਈਡਡ ਮਿਜ਼ਾਈਲ ਜੰਗੀ ਜਹਾਜ਼

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਅਮਰੀਕੀ ਨੇਵੀ ਦਾ ਗਾਈਡਡ ਮਿਜ਼ਾਈਲ ਜੰਗੀ ਜਹਾਜ਼ ਯੂ.ਐਸ.ਐਸ. ਮੋਨਟੇਰੇ ਕਰਾਚੀ ਪਹੁੰਚ ਗਿਆ ਹੈ | ਪਾਕਿਸਤਾਨ ਨੇਵੀ ਮੀਡੀਆ ਵਿੰਗ ਦੇ ਡੀ.ਜੀ.ਪੀ.ਆਰ. ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅਮਰੀਕਾ ਤੇ ਪਾਕਿਸਤਾਨ ਨੇਵੀ ਦੇ ਜਹਾਜ਼ ...

ਪੂਰੀ ਖ਼ਬਰ »

ਐਮ.ਏ. ਧਰਮ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਵਜ਼ੀਫ਼ਾ ਰਾਸ਼ੀ ਦੇ ਚੈੱਕ ਵੰਡੇ

ਅੰਮਿ੍ਤਸਰ, 11 ਜੂਨ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਧਰਮ ਅਧਿਐਨ 'ਚ ਐਮ.ਏ. ਕਰਨ ਵਾਲੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਾਲਾਨਾ ਵਜ਼ੀਫ਼ਾ ਰਾਸ਼ੀ ਦੇ ਚੈੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ...

ਪੂਰੀ ਖ਼ਬਰ »

ਪਾਕਿ 'ਚ ਧਾਰਮਿਕ ਸਮਾਗਮ ਤੋਂ ਵਾਪਸ ਆ ਰਹੇ 20 ਸ਼ਰਧਾਲੂਆਂ ਦੀ ਸੜਕ ਹਾਦਸੇ 'ਚ ਮੌਤ

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਅੱਜ ਧਾਰਮਿਕ ਸਮਾਗਮ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ 20 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਹਰਿਆਣਾ ਦੇ ਪਿੰਡ ਪਹਾੜਪੁਰ ਵਿਖੇ ਪਾਵਨ ਸਰੂਪ ਦੀ ਬੇਅਦਬੀ ਦਾ ਬੀਬੀ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ

ਅੰਮਿ੍ਤਸਰ, 11 ਜੂਨ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰਿਆਣਾ 'ਚ ਕੈਥਲ ਦੇ ਪਿੰਡ ਪਹਾੜਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਨਿੰਦਾ ਕਰਦਿਆਂ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਅਦਾਕਾਰ ਤੇ ਰੰਗਕਰਮੀ ਡਾ: ਗੁਰਚਰਨ ਸਿੰਘ ਸੋਢੀ ਨਹੀਂ ਰਹੇ

ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ, ਮਿੱਟੀ ਵਾਜਾਂ ਮਾਰਦੀ, ਕਾਫਲਾ ਸਮੇਤ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਅਦਾਕਾਰ, ਰੰਗਕਰਮੀ ਡਾ: ਗੁਰਚਰਨ ਸਿੰਘ ਸੋਢੀ (67) ਦਾ ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ...

ਪੂਰੀ ਖ਼ਬਰ »

ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪਾਉਣ 'ਤੇ ਪਤੀ ਖਿਲਾਫ਼ ਮਾਮਲਾ ਦਰਜ

ਮਾਨਾਂਵਾਲਾ, 11 ਜੂਨ (ਗੁਰਦੀਪ ਸਿੰਘ ਨਾਗੀ)-ਥਾਣਾ ਜੰਡਿਆਲਾ ਗੁਰੂ ਵਿਖੇ ਬਖ਼ਸ਼ੀਸ਼ ਕੌਰ ਪਤਨੀ ਫੌਜੀ ਮਲਕੀਤ ਸਿੰਘ ਹਾਲ ਨਿਵਾਸੀ ਖਾਨਕੋਟ ਰਾਮ ਸਿੰਘ ਵਾਲਾ ਨੇ ਸ਼ਿਕਾਇਤ ਦਿੱਤੀ ਕਿ ਉਹ ਇਕ ਘਰੇਲੂ ਔਰਤ ਹੈ ਤੇ ਉਸ ਦਾ ਵਿਆਹ 16 ਦਸੰਬਰ 2018 ਨੂੰ ਮਲਕੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਸਬ ਰਜਿਸਟਰਾਰ ਦਫ਼ਤਰ ਵਿਖੇ ਸਾਰਾ ਦਿਨ ਰਿਹਾ ਸਰਵਰ ਡਾਊਨ

ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਦੀਆਂ ਤਹਿਸੀਲਾਂ 'ਚ ਸਥਿਤ ਸਬ ਰਜਿਸਟਰਾਰ ਦਫ਼ਤਰਾਂ ਦਾ ਸਰਵਰ ਅੱਜ ਮੁੜ ਡਾਊਨ ਰਿਹਾ ਜਿਸ ਕਾਰਨ ਇਥੇ ਰਜਿਸਟਰਾਰ ਦਫ਼ਤਰਾਂ 'ਚ ਰਜਿਸਟਰੀ ਕਰਵਾਉਣ ਆਏ ਲੋਕਾਂ ਦੀਆਂ ਭੀੜਾਂ ਲੱਗੀਆਂ ਰਹੀਆਂ ਤੇ ਰੁਕ ਰੁਕ ਕੇ ਕੰਮ ਚਲਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX