ਤਾਜਾ ਖ਼ਬਰਾਂ


ਸੁਖਬਿੰਦਰ ਸਿੰਘ ਸਰਕਾਰੀਆ ਨੇ ਸੰਭਾਲਿਆ ਕਾਰਜ ਭਾਰ
. . .  1 minute ago
ਚੰਡੀਗੜ੍ਹ, 28 ਸਤੰਬਰ - ਸੁਖਬਿੰਦਰ ਸਿੰਘ ਸਰਕਾਰੀਆ ਨੇ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ -1 ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਵਜੋਂ ਕਾਰਜ ਭਾਰ ਸੰਭਾਲਿਆ। ਉਨ੍ਹਾਂ ਨੂੰ ਜਲ ਸਰੋਤ ਅਤੇ ਮਕਾਨ ਅਤੇ ...
ਉੜੀ ਸੈਕਟਰ ਵਿਚ ਇਕ ਅਪਰੇਸ਼ਨ ਦੌਰਾਨ ਫ਼ੌਜ ਨੂੰ ਮਿਲੀ ਵੱਡੀ ਕਾਮਯਾਬੀ,ਅੱਤਵਾਦੀ ਨੇ ਕੀਤਾ ਆਤਮ ਸਮਰਪਣ
. . .  7 minutes ago
ਉੜੀ, 28 ਸਤੰਬਰ - ਜੰਮੂ -ਕਸ਼ਮੀਰ ਦੇ ਉੜੀ ਸੈਕਟਰ ਵਿਚ ਇਕ ਅਪਰੇਸ਼ਨ ਦੌਰਾਨ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ ਜਦਕਿ ਇਕ ਹੋਰ ਅੱਤਵਾਦੀ ਨੂੰ ਜਿੰਦਾ ਫੜਿਆ ਗਿਆ ਹੈ ਜੋ ...
ਰਾਘਵ ਚੱਡਾ ਨੇ ਮਾਲਵੇ ਦੇ ਕਿਸਾਨਾਂ ਦੀਆਂ ਫ਼ਸਲਾਂ ਖਰਾਬ ਹੋਣ 'ਤੇ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  14 minutes ago
ਜਲੰਧਰ, 28 ਸਤੰਬਰ (ਸ਼ਿਵ) - ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਮਾਲਵੇ ਦੇ ਕਿਸਾਨਾਂ ਦੀਆਂ ਫ਼ਸਲਾਂ ਖਰਾਬ ਹੋਣ 'ਤੇ ਸਰਕਾਰ ਤੋਂ ਮੁਆਵਜ਼ਾ ਦੇਣ ...
ਅਰਵਿੰਦ ਕੇਜਰੀਵਾਲ ਕੱਲ੍ਹ ਤੋਂ ਦੋ ਦਿਨ ਦੇ ਪੰਜਾਬ ਦੌਰੇ 'ਤੇ, ਕੱਲ੍ਹ ਪਹੁੰਚ ਰਹੇ ਹਨ ਲੁਧਿਆਣਾ
. . .  38 minutes ago
ਜਲੰਧਰ, 28 ਸਤੰਬਰ - ਅਰਵਿੰਦ ਕੇਜਰੀਵਾਲ ਕੱਲ੍ਹ ਤੋਂ ਦੋ ਦਿਨ ਦੇ ਪੰਜਾਬ ਦੌਰੇ 'ਤੇ ਹੋਣਗੇ | ਕੇਜਰੀਵਾਲ ਲੁਧਿਆਣਾ ਵਿਖੇ ਆ ਰਹੇ ਹਨ ...
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖਟਕੜ ਕਲਾਂ 'ਚ ਸਮਾਰਕ 'ਤੇ ਸਿਜਦਾ
. . .  about 1 hour ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ 'ਤੇ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ ਕੀਤਾ ਗਿਆ ...
ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਪ ਦੀ ਜ਼ਿਲ੍ਹਾ ਪੱਧਰੀ ਟੀਮ ਵਲੋਂ ਨਸ਼ਅਿਾਂ ਵਿਰੁੱਧ ਮੋਟਰਸਾਈਕਲ ਜਾਗਰੂਕਤਾ ਮਾਰਚ
. . .  about 1 hour ago
ਫ਼ਿਰੋਜ਼ਪੁਰ,ਸੰਗਰੂਰ 28 ਸਤੰਬਰ (ਕੁਲਬੀਰ ਸਿੰਘ ਸੋਢੀ,ਧੀਰਜ ਪਸ਼ੋਰੀਆ ) ਫ਼ਿਰੋਜ਼ਪੁਰ ਵਿਚ ਆਪ ਦੀ ਜ਼ਿਲ੍ਹਾ ਪੱਧਰੀ ਟੀਮ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦਿਹਾੜੇ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਮੋਟਰਸਾਈਕਲ ਜਾਗਰੂਕਤਾ ਮਾਰਚ ...
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਾਣਗੇ ਦਿੱਲੀ - ਸੂਤਰ
. . .  about 1 hour ago
ਚੰਡੀਗੜ੍ਹ, 28 ਸਤੰਬਰ - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਜਾਣਗੇ...
ਕਾਲੇ ਕਾਨੂੰਨ ਰੱਦ ਕਰਨ ਲਈ ਪਾਰਲੀਮੈਂਟ ਦਾ ਫੌਰੀ ਹੰਗਾਮੀ ਸੈਸ਼ਨ ਸੱਦਿਆ ਜਾਵੇ - ਸੁਖਬੀਰ ਸਿੰਘ ਬਾਦਲ
. . .  about 1 hour ago
ਚੰਡੀਗੜ੍ਹ, 28 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਖੇਤੀਬਾੜੀ ਕਾਨੂੰਨ ਰੱਦ ਕਰਨ ਲਈ ਪਾਰਲੀਮੈਂਟ ਦਾ ਫੌਰੀ ਹੰਗਾਮੀ ਸੈਸ਼ਨ ਸੱਦਿਆ ਜਾਵੇ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ...
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਸਪੀਕਰ ਸ੍ਰੀ ਰਾਣਾ ਕੇ.ਪੀ ਸਿੰਘ ਨੂੰ ਮਿਲਣ ਉਨ੍ਹਾਂ ਦੀ ਰਹਾਇਸ਼ 'ਤੇ ਪਹੁੰਚੇ
. . .  about 1 hour ago
ਰੂਪਨਗਰ, 28 ਸਤੰਬਰ - ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਖਟਕੜ ਕਲਾਂ ਨੂੰ ਜਾਂਦੇ ਹੋਏ ਅਚਾਨਕ ਰੋਪੜ ਵਿਖੇ ਸਪੀਕਰ ਸ੍ਰੀ ਰਾਣਾ ਕੇ.ਪੀ ਸਿੰਘ ਨੂੰ ਮਿਲਣ ਉਨ੍ਹਾਂ ਦੀ ਰਹਾਇਸ਼ 'ਤੇ ਪਹੁੰਚੇ। ਜਿੱਥੇ ਸਪੀਕਰ ਸ੍ਰੀ ਰਾਣਾ ਕੇ.ਪੀ. ਜੀ ਨੇ.....
ਮੁੱਖ ਮੰਤਰੀ ਚੰਨੀ ਨੇ ਵੰਡੇ ਮੰਤਰੀਆਂ ਨੂੰ ਮਹਿਕਮੇ, ਜਾਣੋ ਕਿਸਨੂੰ ਮਿਲਿਆ ਕਿਹੜਾ ਮਹਿਕਮਾ
. . .  35 minutes ago
ਚੰਡੀਗੜ੍ਹ, 28 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਚੰਨੀ ਸੰਭਾਂਲਣਗੇ ਵਿਜੀਲੈਂਸ ਮਹਿਕਮਾ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ ਗ੍ਰਹਿ ...
ਮੁੱਖ ਮੰਤਰੀ ਚੰਨੀ ਦੀ ਅੱਜ ਹੋਵੇਗੀ ਬੇਰੁਜ਼ਗਾਰ ਅਧਿਆਪਕਾਂ ਨਾਲ ਬੈਠਕ
. . .  about 2 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚੰਨੀ ਦੀ ਅੱਜ ਬੇਰੁਜ਼ਗਾਰ ਅਧਿਆਪਕਾਂ ਨਾਲ ਬੈਠਕ ਹੋਵੇਗੀ...
ਹਰਿਆਣਾ ਦੀ ਏਲਨਾਬਾਦ ਸੀਟ 'ਤੇ 30 ਅਕਤੂਬਰ ਨੂੰ ਹੋਵੇਗੀ ਜ਼ਿਮਨੀ ਚੋਣ
. . .  about 2 hours ago
ਚੰਡੀਗੜ੍ਹ, 28 ਸਤੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੀ ਏਲਨਾਬਾਦ ਸੀਟ 'ਤੇ 30 ਅਕਤੂਬਰ ਨੂੰ ਜ਼ਿਮਨੀ ਚੋਣ ਹੋਵੇਗੀ | 2 ਨਵੰਬਰ ਨੂੰ ਨਤੀਜੇ ਆਉਣਗੇ। ਜ਼ਿਕਰਯੋਗ ਹੈ ਕਿ ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਵਲੋਂ...
30 ਅਕਤੂਬਰ ਨੂੰ ਹੋਣਗੀਆਂ 30 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ
. . .  about 2 hours ago
ਨਵੀਂ ਦਿੱਲੀ,28 ਸਤੰਬਰ - ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਤਿੰਨ ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੇ 30 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ 30 ਅਕਤੂਬਰ ...
ਸ਼ੁਤਰਾਣਾ ਵਿਖੇ ਪਤੀ ਵਲੋਂ ਪਤਨੀ ਦਾ ਕਤਲ
. . .  1 minute ago
ਸ਼ੁਤਰਾਣਾ, 28 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਕਸਬਾ ਸ਼ੁਤਰਾਣਾ ਵਿਖੇ ਗ੍ਰਾਮ ਪੰਚਾਇਤ ਹੀਰਾ ਨਗਰ ਵਿਚ ਬੀਤੀ ਦੇਰ ਰਾਤ ਇਕ ਔਰਤ ਦਾ ਕਤਲ ਕੀਤਾ ਗਿਆ ਹੈ। ...
ਗੁਰਦੁਆਰੇ ਦੀ ਜਗ੍ਹਾ 'ਤੇ ਦੁਕਾਨਾਂ ਪਾਉਣ ਨੂੰ ਲੈ ਕੇ ਹੋਏ ਵਿਵਾਦ 'ਚ ਸਰਪੰਚ ਵਲੋਂ ਗੋਲੀ ਚਲਾਉਣ ਨਾਲ ਇਕ ਗੰਭੀਰ ਜ਼ਖ਼ਮੀ,ਸਰਪੰਚ ਸਮੇਤ 30 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਭਿੱਖੀਵਿੰਡ 28ਸਤੰਬਰ (ਬੌਬੀ) ਪਿੰਡ ਦਿਆਲਪੁਰਾ ਦੇ ਮੌਜੂਦਾ ਸਰਪੰਚ ਅੰਮ੍ਰਿਤਪਾਲ ਸਿੰਘ ਵਲੋਂ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਜਗ੍ਹਾ 'ਤੇ ਪੰਚਾਇਤੀ ਦੁਕਾਨਾਂ ....
ਪੁਲਵਾਮਾ ਵਿਚ ਦੋ ਜ਼ਮੀਨੀ ਕਰਮਚਾਰੀ ਗ੍ਰਿਫ਼ਤਾਰ
. . .  about 3 hours ago
ਸ੍ਰੀਨਗਰ, 28 ਸਤੰਬਰ - ਪੁਲਿਸ ਨੇ ਮੰਗਲਵਾਰ ਨੂੰ ਪੁਲਵਾਮਾ ਵਿਚ ਦੋ ਅੱਤਵਾਦੀਆਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਪੁਲਿਸ ਨੇ ਪੁਲਵਾਮਾ ਪੁਲਿਸ ਅਤੇ 50 ਆਰ.ਆਰ. ਦੀ ਸਹਾਇਤਾ ਨਾਲ ...
ਕਰਿਆਨਾ ਸਟੋਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
. . .  about 4 hours ago
ਭਵਾਨੀਗੜ੍ਹ,28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਮੁੱਖ ਸੜਕ 'ਤੇ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਦੁਕਾਨ ਦੇ ਮਾਲਕ ਡਿਪਟੀ ਚੰਦ ਗਰਗ ਨੇ ਦੱਸਿਆ ਕਿ ਉਹ ਬੀਤੀ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ , 79 ਮੌਤਾਂ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ ਆਏ 79 ....
ਰਾਹੁਲ ਗਾਂਧੀ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਉਣਾ ਬੰਦ ਕਰੇ - ਮਜੀਠੀਆ
. . .  about 4 hours ago
ਬੰਗਾ,28 ਸਤੰਬਰ (ਜਸਬੀਰ ਸਿੰਘ ਨੂਰਪੁਰ) ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ 'ਤੇ ਸ਼ਰਧਾ ਦੇ ਫੁਲ ਭੇਟ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਆਖਿਆ ਕਿ ....
ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ - ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੀ ਸੁਰੀਲੀ ਆਵਾਜ਼ ਦੁਨੀਆ ਭਰ ਵਿਚ ਗੂੰਜਦੀ ਹੈ। ਭਾਰਤੀ ਸੰਸਕ੍ਰਿਤੀ ਪ੍ਰਤੀ ਉਸ ਦੀ ਨਿਮਰਤਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  about 5 hours ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 6 hours ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਜੇਠ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਰਾਜਪਾਲ ਵਲੋਂ ਪਹਿਲੇ ਐਮ. ਆਰ. ਐਮ.-ਕਮ- ਗਾਰਬੇਜ ਟਰਾਂਸਫਰ ਸਟੇਸ਼ਨ ਦਾ ਉਦਘਾਟਨ

ਚੰਡੀਗੜ੍ਹ, 11 ਜੂਨ (ਮਨਜੋਤ ਸਿੰਘ ਜੋਤ)-ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਵਲੋਂ 3ਬੀਆਰਡੀ ਐਸ. ਟੀ. ਪੀ. ਸਾਈਟ, ਉਦਯੋਗਿਕ ਖੇਤਰ, ਫੇਜ਼-2 ਵਿਖੇ ਪਹਿਲੇ ਪਦਾਰਥਕ ਰਿਕਵਰੀ ਸਹੂਲਤ-ਕਮ-ਗਾਰਬੇਜ ਟਰਾਂਸਫਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਮੇਅਰ ਰਵੀਕਾਂਤ ਸ਼ਰਮਾ ਤੋਂ ਇਲਾਵਾ ਨਗਰ ਨਿਗਮ ਤੇ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਸਟੇਸ਼ਨ ਦੇ ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਕੇਂਦਰ ਤਿੰਨ ਸੁਵਿਧਾਵਾਂ 'ਚੋਂ ਪਹਿਲਾ ਇਕ ਹੈ, ਦੂਜਾ ਉਦਯੋਗਿਕ ਖੇਤਰ, ਫੇਜ਼-1 ਤੇ ਸੈਕਟਰ-25 (ਵੈਸਟ) ਵਿਖੇ ਨਿਰਮਾਣ ਅਧੀਨ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਐਸ. ਡਬਲਿਊ. ਐਮ. ਨਿਯਮਾਂ, 2016 ਦੇ ਅਨੁਸਾਰ ਵਿਆਪਕ ਸਾਲਿਡ ਵੇਸਟ ਪ੍ਰਬੰਧਨ ਦਾ ਇਕ ਹਿੱਸਾ ਹੈ | ਰਾਜਪਾਲ ਨੇ ਕਿਹਾ ਕਿ ਸਮਾਰਟ ਸਿਟੀ ਲਿਮਟਿਡ ਨੇ ਵੱਖ-ਵੱਖ ਸ਼ਹਿਰ ਦੇ ਕੂੜੇ ਨੂੰ ਘਰ-ਘਰ ਜਾ ਕੇ ਇਕੱਤਰ ਕਰਨ ਲਈ ਲਗਪਗ 425 ਛੋਟੇ ਵਾਹਨਾਂ ਦੀ ਖ਼ਰੀਦ ਕਰਨ ਦਾ ਵਧੀਆ ਕੰਮ ਕੀਤਾ ਹੈ | ਇਸ ਮੌਕੇ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਵਾਹਨ ਵੱਖ-ਵੱਖ ਕੂੜੇ ਯਾਨੀ ਕਿ ਸੂਕਾ ਤੇ ਗਿੱਲਾ ਕੂੜਾ ਮਟੀਰੀਅਲ ਰਿਕਵਰੀ ਸਹੂਲਤ ਵੱਖ-ਵੱਖ ਡੱਬਿਆਂ ਵਿਚ ਲਿਆਉਣਗੇ, ਜਿਸ ਵਿਚ ਪੇਪਰ, ਕਾਰਡ, ਰੀਸਾਈਕਲਯੋਗ ਪਲਾਸਟਿਕ, ਸ਼ੀਸ਼ੇ ਦੀਆਂ ਬੋਤਲਾਂ, ਧਾਤੂ ਆਦਿ ਹੋਣਗੇ | ਉਨ੍ਹਾਂ ਕਿਹਾ ਰੀਸਾਈਕਲਯੋਗ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਛੱਡਿਆ ਗਿਆ ਸੁੱਕਾ ਕੂੜਾ-ਕਰਕਟ ਕੰਪੈਕਟਰਾਂ ਵਿਚ ਸੈਕਟਰ-25, ਡੱਡੂਮਾਜਰਾ ਵਿਖੇ ਸਥਿਤ ਕੰਪੋਸਟ ਪਲਾਂਟ 'ਚ ਕੰਪੈਕਟ ਕੀਤਾ ਜਾਵੇਗਾ |

ਕਲੀਅਰਟਿ੍ਪ ਨੂੰ ਖ਼ਪਤਕਾਰ ਫੋਰਮ ਨੇ 10 ਹਜ਼ਾਰ ਹਰਜਾਨਾ ਭਰਨ ਦੇ ਦਿੱਤੇ ਆਦੇਸ਼

ਚੰਡੀਗੜ੍ਹ, 11 ਜੂਨ (ਬਿ੍ਜੇਂਦਰ ਗੌੜ)-ਕਲੀਅਰਟਿ੍ਪ ਨਾਂਅ ਦੀ ਇਕ ਕੰਪਨੀ ਨੂੰ ਚੰਡੀਗੜ੍ਹ ਖ਼ਪਤਕਾਰ ਫੋਰਮ ਨੇ ਗਲਤ ਵਪਾਰਿਕ ਗਤੀਵਿਧੀਆਂ 'ਚ ਸ਼ਾਮਿਲ ਹੋਣ ਦਾ ਦੋਸ਼ੀ ਪਾਇਆ ਤੇ ਕਿਹਾ ਕਿ ਇਸ ਨੂੰ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਛੇਤੀ ਕਾਰਵਾਈ ਕਰਨੀ ਚਾਹੀਦੀ ਸੀ | ਇਸ ...

ਪੂਰੀ ਖ਼ਬਰ »

ਕਾਂਗਰਸ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ, 11 ਜੂਨ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਸੈਕਟਰ-21 ਵਿਖੇ ਸਥਿਤ ਦੋ ਪੈਟਰੋਲ ਪੰਪਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਚੰਡੀਗੜ੍ਹ ਕਾਂਗਰਸ ਦੇ ਅਨੁਸਾਰ ਇਹ ਵਿਰੋਧ ...

ਪੂਰੀ ਖ਼ਬਰ »

ਕੋਠੀ 'ਤੇ ਕਬਜ਼ਾ ਕਰ ਕੇ ਵੇਚਣ ਦੇ ਮਾਮਲੇ 'ਚ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਗਿ੍ਫ਼ਤਾਰ

ਚੰਡੀਗੜ੍ਹ, 11 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 37 ਦੀ ਕੋਠੀ 'ਤੇ ਕਬਜ਼ਾ ਕਰਨ ਤੇ ਵੇਚਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਨੇ ਜ਼ਿਲ੍ਹਾ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ | ਮਾਮਲੇ 'ਚ ਪੁਲਿਸ ਵਲੋਂ ਸਿੰਗਲਾ ਖ਼ਿਲਾਫ਼ 50 ਹਜ਼ਾਰ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਤੇ ਹੈਰੋਇਨ ਸਮੇਤ 2 ਗਿ੍ਫ਼ਤਾਰ

ਚੰਡੀਗੜ੍ਹ, 11 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਦੋ ਲੋਕਾਂ ਨੂੰ ਨਸ਼ਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਟੀਮ ਨੇ ਡੱਡੂ ਮਾਜਰਾ ਕਾਲੋਨੀ ਦੇ ਰਹਿਣ ਵਾਲੇ ਸੂਰਜ ਉਰਫ਼ ਗੋਲੂ ...

ਪੂਰੀ ਖ਼ਬਰ »

ਪੰਚਕੂਲਾ 'ਚ ਕੋਰੋਨਾ ਦੇ 33 ਨਵੇਂ ਮਾਮਲੇ

ਪੰਚਕੂਲਾ, 11 ਜੂਨ (ਕਪਿਲ)-ਪੰਚਕੂਲਾ 'ਚ ਕੋਰੋਨਾ ਵਾਇਰਸ ਦੇ 33 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 29 ਮਰੀਜ਼ ਪੰਚਕੂਲਾ ਦੇ ਨਿਵਾਸੀ ਹਨ ਤੇ 4 ਮਰੀਜ਼ ਪੰਚਕੂਲਾ ਤੋਂ ਬਾਹਰ ਤੋਂ ਹਨ | ਇਸ ਬਾਰੇ ਪੰਚਕੂਲਾ ਦੀ ਸਿਵਲ ਸਰਜਨ ਡਾ: ਜਸਜੀਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 70 ਨਵੇਂ ਮਾਮਲੇ, 3 ਮਰੀਜ਼ਾਂ ਦੀ ਮੌਤ

ਚੰਡੀਗੜ੍ਹ, 11 ਜੂਨ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਨਾਲ 70 ਵਿਅਕਤੀਆਂ ਦੇ ਪੀੜਤ ਹੋਣ ਦੀ ਸੂਚਨਾ ਹੈ ਜਦ ਕਿ 84 ਮਰੀਜ਼ ਆਪਣੇ ਘਰੇਲੂ ਇਕਾਂਤਵਾਸ ਤੋਂ ਠੀਕ ਹੋਣ ਉਪਰੰਤ ਡਿਸਚਾਰਜ ਵੀ ਕਰ ਦਿੱਤੇ ਗਏ ਹਨ | ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ 'ਚ 3 ...

ਪੂਰੀ ਖ਼ਬਰ »

ਪਿੰਡ ਨਿਆਂ ਸ਼ਹਿਰ ਬਡਾਲਾ 'ਚ ਪੁਰਾਣੀਆਂ ਇੱਟਾਂ ਨਾਲ ਬਣਾਈਆਂ ਜਾ ਰਹੀਆਂ ਹੋਦੀਆਂ

ਖਰੜ, 11 ਜੂਨ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਦੀ ਵਾਰਡ ਨੰ. 26 ਤਹਿਤ ਪੈਂਦੇ ਪਿੰਡ ਬਡਾਲਾ ਨਿਆਂ ਸ਼ਹਿਰ 'ਚ ਪਾਈਪ ਟੁੱਟਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋਣ ਕਾਰਨ ਹੈਜੇ ਵਰਗੀ ਬਿਮਾਰੀ ਫੈਲ ਗਈ ਸੀ | ਨਗਰ ਕੌਂਸਲ ਖਰੜ ਵਲੋਂ ਭਾਵੇ ਪਾਈਪ ਪਾ ਕੇ ਪਾਣੀ ਦੀ ...

ਪੂਰੀ ਖ਼ਬਰ »

ਮਾਤਰਾ ਦੇ ਨਾਲ-ਨਾਲ ਗੁਣਵੱਤਾ 'ਤੇ ਕੇਂਦਰਿਤ ਖੇਤੀ ਕਰਨ ਦੀ ਜ਼ਰੂਰਤ-ਮੁੱਖ ਮੰਤਰੀ

ਪੰਚਕੂਲਾ, 11 ਜੂਨ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਤਰਾ ਦੇ ਨਾਲ-ਨਾਲ ਗੁਣਵੱਤਾ 'ਤੇ ਕੇਂਦਰਿਤ ਖੇਤੀ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਤੇ ਅਜੋਕੇ ਹਾਲਾਤਾਂ ਦੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਕਾਂਗਰਸ ਪਾਰਟੀ ਦੇ ਧਰਨਾ ਕੈਂਪ ਨੇੜੇ ਪਹੁੰਚ ਕੇ ਰੋਸ ਪ੍ਰਦਰਸ਼ਨ

ਕੁਰਾਲੀ, 11 ਜੂਨ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ 'ਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਕੱਢੇ ਗਏ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਆਮਦ ਦੀ ਖ਼ਬਰ ਮਿਲਦੇ ਸਾਰ ਹੀ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣੀਆਂ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਮੁੱਦਾ ਹੱਲ ਕਰਨ ਲਈ ਪੰਜਾਬ ਸਰਕਾਰ ਦੀ ਜੁਆਇੰਟ ਐਸੋਸੀਏਸ਼ਨ ਆਫ਼ ਕਾਲੇਜਿਜ਼ ਨਾਲ ਮੀਟਿੰਗ

ਚੰਡੀਗੜ੍ਹ, 11 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਪੋਸਟ ਮੈਟਿ੍ਕ ਸਕਾਲਰਸ਼ਿਪ (ਪੀ. ਐਮ. ਐਸ.) ਦੇ ਮੁੱਦਿਆਂ ਨੂੰ ਹੱਲ ਕਰਨ ਲਈ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਜ਼ (ਜੈਕ) ਨਾਲ ਮੀਟਿੰਗ ਕੀਤੀ | ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਲਾਪਤਾ ਹੋਈ ਔਰਤ ਦੀ ਲਾਸ਼ ਬਰਾਮਦ, 4 ਖ਼ਿਲਾਫ਼ ਮਾਮਲਾ ਦਰਜ

ਖਰੜ, 11 ਜੂਨ (ਗੁਰਮੁੱਖ ਸਿੰਘ ਮਾਨ)-ਖਰੜ ਦੀ ਗੋਬਿੰਦ ਕਾਲੋਨੀ 'ਚੋਂ ਬੀਤੇ ਕੱਲ੍ਹ ਦੁਪਹਿਰ ਸਮੇਂ ਲਾਪਤਾ ਹੋਈ ਬਜ਼ੁਰਗ ਔਰਤ ਦੀ ਲਾਸ਼ ਸਿਟੀ ਪੁਲਿਸ ਖਰੜ ਵਲੋਂ ਬਰਾਮਦ ਕਰ ਲਈ ਗਈ ਹੈ | ਇਸ ਸਬੰਧੀ ਥਾਣਾ ਸਿਟੀ ਖਰੜ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਵਿਕਾਸ ਨੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਦੇ ਪੀ. ਏ. ਨੂੰ ਹਾਈਕੋਰਟ ਨੇ ਦਿੱਤੀ ਅਗਾਊਾ ਜ਼ਮਾਨਤ

ਚੰਡੀਗੜ੍ਹ, 11 ਜੂਨ (ਬਿ੍ਜੇਂਦਰ ਗੌੜ)-ਪੰਜਾਬ ਦੇ ਇਕ ਕੈਬਨਿਟ ਮੰਤਰੀ ਦੇ ਪੀ. ਏ. ਸੈਕਟਰ 38 ਵਸਨੀਕ ਬਚਿੱਤਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਅਗਾਉਂ ਜ਼ਮਾਨਤ ਦਾ ਲਾਭ ਦੇ ਦਿੱਤਾ | ਜਸਟਿਸ ਮਨੋਜ ਬਜਾਜ ਨੇ ਮਾਮਲੇ ਦੀ ਸੁਣਵਾਈ 6 ਸਤੰਬਰ ਲਈ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਦੇ ਪੀ. ਏ. ਨੂੰ ਹਾਈਕੋਰਟ ਨੇ ਦਿੱਤੀ ਅਗਾਊਾ ਜ਼ਮਾਨਤ

ਚੰਡੀਗੜ੍ਹ, 11 ਜੂਨ (ਬਿ੍ਜੇਂਦਰ ਗੌੜ)-ਪੰਜਾਬ ਦੇ ਇਕ ਕੈਬਨਿਟ ਮੰਤਰੀ ਦੇ ਪੀ. ਏ. ਸੈਕਟਰ 38 ਵਸਨੀਕ ਬਚਿੱਤਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਅਗਾਉਂ ਜ਼ਮਾਨਤ ਦਾ ਲਾਭ ਦੇ ਦਿੱਤਾ | ਜਸਟਿਸ ਮਨੋਜ ਬਜਾਜ ਨੇ ਮਾਮਲੇ ਦੀ ਸੁਣਵਾਈ 6 ਸਤੰਬਰ ਲਈ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 'ਚ ਮਜ਼ਬੂਤ ਹੋ ਕੇ ਨਿੱਤਰੇਗੀ-ਸੁਨੀਲ ਜਾਖੜ

ਕੁਰਾਲੀ, 11 ਜੂਨ (ਹਰਪ੍ਰੀਤ ਸਿੰਘ)-ਪਾਰਟੀ ਦਾ ਅੰਦਰੂਨੀ ਰੇੜਕੇ ਜਲਦ ਹੀ ਖ਼ਤਮ ਹੋ ਜਾਵੇਗਾ ਤੇ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 'ਚ ਮਜ਼ਬੂਤ ਹੋ ਕੇ ਨਿੱਤਰੇਗੀ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸ਼ਹਿਰ ਵਿਖੇ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 'ਚ ਮਜ਼ਬੂਤ ਹੋ ਕੇ ਨਿੱਤਰੇਗੀ-ਸੁਨੀਲ ਜਾਖੜ

ਕੁਰਾਲੀ, 11 ਜੂਨ (ਹਰਪ੍ਰੀਤ ਸਿੰਘ)-ਪਾਰਟੀ ਦਾ ਅੰਦਰੂਨੀ ਰੇੜਕੇ ਜਲਦ ਹੀ ਖ਼ਤਮ ਹੋ ਜਾਵੇਗਾ ਤੇ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 'ਚ ਮਜ਼ਬੂਤ ਹੋ ਕੇ ਨਿੱਤਰੇਗੀ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸ਼ਹਿਰ ਵਿਖੇ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਵੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 'ਚ ਸ਼ਾਮਿਲ

ਐੱਸ. ਏ. ਐੱਸ. ਨਗਰ, 11 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਿਤੈਸ਼ੀ ਲੋਕ ਪਾਰਟੀ ਨਾਲ ਵੱਧ ਤੋਂ ਵੱਧ ਜੁੜ ਰਹੇ ਹਨ | ਇਸੇ ਤਹਿਤ ਪਾਰਟੀ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ ਜਦੋਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਯੂਥ ਵਿੰਗ ਸ਼ਹੀਦੀ ਦਿਹਾੜੇ 'ਤੇ ਚਲਾਏਗਾ ਹਰਿਆਵਲ ਮੁਹਿੰਮ

ਐੱਸ. ਏ. ਐੱਸ. ਨਗਰ, 11 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ | ਇਸ ਦੌਰਾਨ ਫੈਸਲਾ ਲਿਆ ਗਿਆ ਕਿ ...

ਪੂਰੀ ਖ਼ਬਰ »

ਪਾਵਰਕਾਮ ਦੇ ਸੀ. ਐਮ. ਡੀ. ਵਲੋਂ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਅੰਮਿ੍ਤਸਰ ਤੇ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਨਾਭਾ ਦੇ ਬਿਜਲੀ ਬਿੱਲਾਂ ਵਿਚ ਈ. ਡੀ. ਲਗਾਉਣ ਦੀ ਹਦਾਇਤ

ਪਟਿਆਲਾ, 11 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪਾਰਵਰਕਾਮ ਦੇ ਸੀ. ਐਮ. ਡੀ. ਵੇਣੂ ਪ੍ਰਸਾਦ ਵਲੋਂ ਆਪਣੇ ਅਧਿਕਾਰੀਆਂ ਨੂੰ ਲਿਖਤੀ ਹਦਾਇਤ ਜਾਰੀ ਕਰਦਿਆਂ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਅੰਮਿ੍ਤਸਰ ਅਧੀਨ ਚਲਦੇ ਹਵਾਈ ਅੱਡੇ 'ਤੇ ਸੈਂਟਰਲ ਵੇਅਰ ਹਾਊਸਿੰਗ ਨਾਭਾ ਦੇ ...

ਪੂਰੀ ਖ਼ਬਰ »

ਪੰਜਾਬ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਚੋਣ

ਐੱਸ. ਏ. ਐੱਸ. ਨਗਰ, 11 ਜੂਨ (ਬੈਨੀਪਾਲ)-ਪੰਜਾਬ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ ਤੇ ਜਨਰਲ ਸਕੱਤਰ ਸੀਸ਼ਨ ਕੁਮਾਰ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਪੁੱਡਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ-ਚਰਚਾ ...

ਪੂਰੀ ਖ਼ਬਰ »

ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਚਾਲਕ ਦੀ ਮੌਤ

ਐੱਸ. ਏ. ਐੱਸ. ਨਗਰ, 11 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੀ ਫੇਜ਼-6 ਵਿਚਲੀ ਪੁਲਿਸ ਚੌਕੀ ਦੇ ਖੇਤਰ 'ਚ ਵਾਪਰੇ ਇਕ ਸੜਕ ਹਾਦਸੇ 'ਚ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਤਰਲੋਕ ਸਿੰਘ (65) ਵਾਸੀ ਧਨਾਸ (ਚੰਡੀਗੜ੍ਹ) ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 70 ਨਵੇਂ ਮਾਮਲੇ, 5 ਦੀ ਮੌਤ

ਐੱਸ. ਏ. ਐੱਸ. ਨਗਰ, 11 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ 'ਚ ਹੁਣ ਤੱਕ ਕੋਵਿਡ-19 ਦੇ ਪਾਜ਼ੀਟਿਵ ਕੁੱਲ ਕੇਸ 67686 ਮਿਲੇ ਹਨ, ਜਿਨ੍ਹਾਂ 'ਚੋਂ 65658 ਮਰੀਜ਼ ਠੀਕ ਹੋ ਗਏ ਤੇ 1013 ਕੇਸ ਐਕਟਿਵ ਹਨ ਜਦ ਕਿ 1015 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਗਿਰੀਸ਼ ...

ਪੂਰੀ ਖ਼ਬਰ »

ਮੁਹਾਲੀ ਤਹਿਸੀਲ 'ਚ ਰਜਿਸਟਰੀ ਕਰਵਾਉਣ ਵਾਲਿਆਂ ਦੀ ਜੁੜੀ ਭੀੜ ਨੇ ਸਮਾਜਿਕ ਦੂਰੀ ਦੀਆਂ ਉਡਾਈਆਂ ਧੱਜੀਆਂ

ਐੱਸ. ਏ. ਐੱਸ. ਨਗਰ, 11 ਜੂਨ (ਕੇ. ਐੱਸ. ਰਾਣਾ)-ਡੀ. ਸੀ. ਦਫ਼ਤਰ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਸਨ, ਜਿਸ ਕਾਰਨ ਡੀ. ਸੀ. ਦਫ਼ਤਰ ਤੇ ਤਹਿਸੀਲ ਨਾਲ ਸਬੰਧਿਤ ਕੰਮਕਾਜ ਠੱਪ ਪਿਆ ਸੀ, ਪਰ ਬੀਤੇ ਦਿਨੀਂ ਮਾਲ ਮੰਤਰੀ ਵਲੋਂ ...

ਪੂਰੀ ਖ਼ਬਰ »

ਕਾਂਗਰਸ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਤੇ ਮਹਿੰਗਾਈ ਨੂੰ ਲੈ ਕੇ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਐੱਸ. ਏ. ਐੱਸ. ਨਗਰ, 11 ਜੂਨ (ਕੇ. ਐੱਸ. ਰਾਣਾ)-ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਸਥਾਨਕ ਇਕਾਈ ਵਲੋਂ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਚਾਵਲਾ ਪੈਟਰੋਲ ਪੰਪ ਨੇੜੇ ਕੇਂਦਰ ...

ਪੂਰੀ ਖ਼ਬਰ »

ਮੇਅਰ ਜੀਤੀ ਸਿੱਧੂ ਨੇ ਅੱਧਾ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ

ਐੱਸ. ਏ. ਐੱਸ. ਨਗਰ, 11 ਜੂਨ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਮੁਹਾਲੀ ਦੇ ਨਾਲ ਲੱਗਦੇ ਕਰੀਬ ਅੱਧਾ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਤੇ ਪਤਵੰਤਿਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਜਦ ਕਿ ਕੁਝ ਸਮੱਸਿਆਵਾਂ ਦਾ ਮੌਕੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਗੱਡੇ ਝੰਡੇ

ਐੱਸ. ਏ. ਐੱਸ. ਨਗਰ, 11 ਜੂਨ (ਕੇ. ਐੱਸ. ਰਾਣਾ)-ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵਲੋਂ ਪਿਛਲੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਜੀ. ਐਨ. ਐਮ. ਭਾਗ ਪਹਿਲਾ 'ਚ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਨਰਸਿੰਗ ਟ੍ਰੇਨਿੰਗ ਦੇ ਖੇਤਰ 'ਚ ਆਪਣਾ ਦਬਦਬਾ ਕਾਇਮ ...

ਪੂਰੀ ਖ਼ਬਰ »

ਜ਼ਿਲ੍ਹਾ ਵਾਸੀਆਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ-ਡੀ. ਸੀ.

ਐੱਸ. ਏ. ਐੱਸ. ਨਗਰ, 11 ਜੂਨ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਹਰ ਹਾਲਾਤ 'ਚ ਨਿਰਵਿਘਨ ਬਿਜਲੀ ਸਪਲਾਈ ਵੀ ਯਕੀਨੀ ਬਣਾਈ ਜਾ ਰਹੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਫੌਜ ਦੀ ਭਰਤੀ ਲਈ ਟਰਾਇਲ 16 ਤੋਂ

ਲਾਲੜੂ, 11 ਜੂਨ (ਰਾਜਬੀਰ ਸਿੰਘ)-ਲਾਲੜੂ ਦੇ ਸੀ-ਪਾਈਟ ਕੈਂਪ ਦੇ ਇੰਚਾਰਜ ਵਿਪਨ ਡਡਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਅਗਸਤ ਤੋਂ 20 ਅਗਸਤ ਤੱਕ ਪਟਿਆਲਾ ਵਿਖੇ ਹੋ ਰਹੀ ਫੌਜ ਦੀ ਭਰਤੀ ਰੈਲੀ ਸਬੰਧੀ ਯੋਗ ਨੌਜਵਾਨਾਂ ਦੀ ਤਿਆਰੀ ਸੀ-ਪਾਈਟ ਲਾਲੜੂ ਕੈਂਪ ਵਿਚ ਕਰਵਾਈ ...

ਪੂਰੀ ਖ਼ਬਰ »

ਰਾਤ ਨੂੰ ਚੱਲ ਝੱਖੜ ਨੇ ਮਕਾਨਾਂ 'ਤੇ ਪਾਏ ਲੋਹੇ ਦੇ ਗਾਡਰ ਤੇ ਟੀਨਾਂ ਪੱੁਟੀਆਂ

ਖਰੜ, 11 ਜੂਨ (ਗੁਰਮੁੱਖ ਸਿੰਘ ਮਾਨ)-ਰਾਤ ਸਮੇਂ ਚੱਲੀ ਹਨੇਰੀ ਝੱਖੜ ਕਾਰਨ ਪੇਂਡੂ ਖੇਤਰ 'ਚ ਬਹੁਤੀਆਂ ਥਾਵਾਂ ਦਰੱਖਤਾਂ, ਰਿਹਾਇਸ਼ੀ ਮਕਾਨਾਂ, ਬਿਜਲੀ ਦੇ ਖੰਭਿਆਂ, ਸਲਪਾਈ ਲਾਈਨਾਂ ਦੀਆਂ ਤਾਰਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਪਿੰਡ ਥੇੜੀ 'ਚ ਪਾਲ ਸਿੰਘ ਦੇ ...

ਪੂਰੀ ਖ਼ਬਰ »

ਸਮਾਗਮ ਅੱਜ ਤੋਂ

ਮਾਜਰੀ, 11 ਜੂਨ (ਧੀਮਾਨ)-ਪਿੰਡ ਖਿਜ਼ਰਾਬਾਦ ਦੇ ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਸੰਗਤਾਂ ਦੇ ਸਹਿਯੋਗ ਨਾਲ 12 ਜੂਨ ਤੋਂ ਲੈ ਕੇ 14 ਜੂਨ ਤੱਕ ਸਮਾਗਮ ਕਰਵਾਏ ਜਾ ...

ਪੂਰੀ ਖ਼ਬਰ »

ਪਾਇਪ ਲਾਈਨ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ 4 ਖ਼ਿਲਾਫ਼ ਮਾਮਲਾ ਦਰਜ

ਮਾਜਰੀ, 11 ਜੂਨ (ਕੁਲਵੰਤ ਸਿੰਘ ਧੀਮਾਨ)-ਪਿੰਡ ਸੰਗਾਲਾ ਵਿਖੇ ਪਾਇਪ ਲਾਈਨ ਦੀ ਭੰਨ-ਤੋੜ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੁਲਿਸ ਵਲੋਂ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਮੁੱਲਾਂਪੁਰ ਗ਼ਰੀਬਦਾਸ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX