ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  1 day ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  1 day ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਜੇਠ ਸੰਮਤ 553
ਿਵਚਾਰ ਪ੍ਰਵਾਹ: ਰਾਜਨੀਤਕ ਬਿਰਤੀ ਕਾਰਨ ਮਨੁੱਖ ਸਮਝੌਤੇ ਅਤੇ ਗੱਠਜੋੜ ਕਰਕੇ ਇਕ-ਦੂਜੇ ਨੂੰ ਪੌੜੀ ਬਣਾ ਕੇ ਉੱਪਰ ਚੜ੍ਹਦੇ ਹਨ। -ਗਿਆਤ

ਸੰਪਾਦਕੀ

ਗੱਠਜੋੜ ਦੀ ਸਿਆਸਤ

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਸੂਬੇ ਦੀ ਸਿਆਸਤ ਦੇ ਸੁਰ ਵੀ ਤਿੱਖੇ ਹੋ ਰਹੇ ਹਨ ਅਤੇ ਇਸ ਦਿਸ਼ਾ ਵਿਚ ਸਰਗਰਮੀ ਵੀ ਵਧਦੀ ਜਾ ਰਹੀ ਹੈ। ਸਿਆਸੀ ਪਾਰਟੀਆਂ ਚੋਣ ਉਡਾਰੀ ਲਈ ਆਪਣੇ ਪਰ ਤੋਲਣ ਲੱਗੀਆਂ ਹਨ। ਕਾਂਗਰਸ ਦੀ ਹਕੂਮਤ ਸਮੇਂ ਪਿਛਲੇ 4 ਸਾਲਾਂ ਵਿਚ ਆਏ ਉਤਰਾਅ-ਚੜ੍ਹਾਅ ਅਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿੱਤ ਦਿਨ ਤਬਸਰੇ ਵੀ ਵਧਣ ਲੱਗੇ ਹਨ ਅਤੇ ਇਕ-ਦੂਸਰੇ ਵਿਰੁੱਧ ਬਿਆਨਬਾਜ਼ੀ ਕਾਰਨ ਮਾਹੌਲ ਵੀ ਤਲਖ਼ ਹੁੰਦਾ ਦਿਖਾਈ ਦੇ ਰਿਹਾ ਹੈ। ਵਿਰੋਧੀ ਪਾਰਟੀਆਂ ਨਿੱਤ ਦਿਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ। ਚੋਣਾਂ ਸਿਰ 'ਤੇ ਹਨ, ਇਸ ਲਈ 4 ਸਾਲ ਪਹਿਲਾਂ ਕੀਤੇ ਕਾਂਗਰਸ ਦੇ ਉਨ੍ਹਾਂ ਵਾਅਦਿਆਂ ਨੂੰ ਲਗਾਤਾਰ ਯਾਦ ਕਰਵਾਇਆ ਜਾ ਰਿਹਾ ਹੈ, ਜੋ ਪੂਰੇ ਨਹੀਂ ਹੋ ਸਕੇ। ਸੂਬੇ ਦੇ ਬਹੁਤੇ ਮਸਲੇ ਚਿਰਾਂ ਤੋਂ ਲਟਕ ਰਹੇ ਹਨ। ਸਿਆਸਤਦਾਨ ਇਨ੍ਹਾਂ ਨੂੰ ਹੱਲ ਕਰਨ ਦੀਆਂ ਗੱਲਾਂ ਵੀ ਕਰਦੇ ਹਨ ਪਰ ਇਹ ਹਰ ਰੋਜ਼ ਵੱਡੇ ਤੋਂ ਵਡੇਰੇ ਹੁੰਦੇ ਜਾ ਰਹੇ ਹਨ। ਗੱਲ ਇਕ ਸਰਕਾਰ ਦੀ ਨਹੀਂ ਸਗੋਂ ਪਿਛਲੇ ਸਮੇਂ ਤੋਂ ਚੁਣੀਆਂ ਜਾਂਦੀਆਂ ਰਹੀਆਂ ਕਈ ਸਰਕਾਰਾਂ ਦੀ ਹੈ, ਉਹ ਇਥੇ ਰੜਕਦੀਆਂ ਘਾਟਾਂ ਲਈ ਜ਼ਿੰਮੇਵਾਰ ਹਨ। ਸੂਬੇ ਦੀ ਆਰਥਿਕਤਾ ਬੁਰੀ ਤਰ੍ਹਾਂ ਡੋਲੀ ਹੋਈ ਹੈ। ਵਿਕਾਸ ਦੇ ਕੰਮ ਜਕੜੇ ਗਏ ਹਨ। ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਦੌਰ ਜਾਰੀ ਹੈ ਜੋ ਸਮਾਜ ਨੂੰ ਅੰਦਰੋਂ-ਅੰਦਰ ਘੁਣ ਵਾਂਗ ਖਾਈ ਜਾ ਰਿਹਾ ਹੈ। ਚੋਣਾਂ ਦਾ ਮੌਸਮ ਦਾਅਵਿਆਂ ਤੇ ਵਾਅਦਿਆਂ ਦਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਕੁਰਸੀ ਦੀ ਪ੍ਰਾਪਤੀ ਦੀ ਦੌੜ ਵੀ ਲੱਗ ਜਾਂਦੀ ਹੈ।
ਪਿਛਲੇ ਸਾਲ ਭਰ ਤੋਂ ਇਥੇ ਚੱਲ ਰਹੇ ਕਿਸਾਨ ਅੰਦੋਲਨ ਨੇ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਵੀ ਵਿਗਾੜ ਦਿੱਤੀਆਂ ਹਨ। ਉਨ੍ਹਾਂ ਲਈ ਆਪਣੀ ਜ਼ਮੀਨ ਲੱਭਣੀ ਅਤੇ ਉਸ 'ਤੇ ਪੈਰ ਟਿਕਾਈ ਰੱਖਣਾ ਔਖਾ ਜਾਪਣ ਲੱਗਾ ਹੈ। ਵੰਡੇ ਹੋਏ ਅਕਾਲੀ ਦਲ ਵੀ ਆਪੋ-ਆਪਣੀ ਥਾਂ 'ਤੇ ਸਰਗਰਮੀ ਵਿਖਾ ਰਹੇ ਹਨ। ਅਕਾਲੀ ਦਲ (ਬ) ਸਾਹਮਣੇ ਵੀ ਅਨੇਕਾਂ ਚੁਣੌਤੀਆਂ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਪ੍ਰੌੜ੍ਹ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਵਲੋਂ ਇਸ ਤੋਂ ਵੱਖ ਹੋਣਾ ਅਤੇ ਨਵੇਂ ਅਕਾਲੀ ਦਲ ਦਾ ਗਠਨ ਕਰਨਾ ਵੀ ਬਾਦਲ ਦਲ ਲਈ ਇਕ ਚੁਣੌਤੀ ਜ਼ਰੂਰ ਕਿਹਾ ਜਾ ਸਕਦਾ ਹੈ। ਕਿਸਾਨ ਅੰਦੋਲਨ ਕਰਕੇ ਅਕਾਲੀ ਦਲ (ਬ) ਨੂੰ ਭਾਜਪਾ ਨਾਲੋਂ ਤੋੜ ਵਿਛੋੜਾ ਕਰਨਾ ਪਿਆ ਹੈ। ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ 'ਤੇ ਹੀ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦਿੱਤਾ ਸੀ। ਭਾਵੇਂ ਭਾਜਪਾ ਤੋਂ ਬਗੈਰ ਅੱਜ ਲਗਭਗ ਸਾਰੀਆਂ ਹੀ ਪਾਰਟੀਆਂ ਆਪਣਾ ਵੋਟ ਬੈਂਕ ਮਜ਼ਬੂਤ ਰੱਖਣ ਲਈ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕਰ ਰਹੀਆਂ ਹਨ ਪਰ ਕਿਸਾਨ ਜਥੇਬੰਦੀਆਂ ਨੇ ਹਾਲੇ ਤੱਕ ਇਨ੍ਹਾਂ 'ਚੋਂ ਬਹੁਤੀਆਂ ਨੂੰ ਆਪਣੀਆਂ ਸਟੇਜਾਂ 'ਤੇ ਚੜ੍ਹਨ ਨਹੀਂ ਦਿੱਤਾ। ਆਮ ਆਦਮੀ ਪਾਰਟੀ, ਜਿਸ ਦੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਫੀ ਚੜ੍ਹਤ ਦਿਖਾਈ ਦੇ ਰਹੀ ਸੀ, ਵੀ ਮੁੜ ਆਪਣੀ ਥਾਂ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀ ਹੈ। ਪ੍ਰਸ਼ਾਸਨ ਚਲਾ ਰਹੀ ਕਾਂਗਰਸ ਆਪਣੇ ਅੰਦਰੂਨੀ ਵਿਵਾਦ ਕਾਰਨ ਹਾਲੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਰਹੀ। ਆਉਂਦੇ ਸਮੇਂ ਵਿਚ ਜੇਕਰ ਇਹ ਆਏ ਸਿਆਸੀ ਤੂਫ਼ਾਨ ਵਿਚੋਂ ਲੰਘ ਕੇ ਸਾਂਝੀ ਲੀਡਰਸ਼ਿਪ ਦੀ ਅਗਵਾਈ ਨਾਲ ਸਰਗਰਮ ਹੋ ਸਕੀ ਤਾਂ ਇਸ ਦਾ ਪਿਛਲੇ ਦਿਨਾਂ ਵਿਚ ਹੋਇਆ ਨੁਕਸਾਨ ਘਟ ਵੀ ਸਕਦਾ ਹੈ, ਕਿਉਂਕਿ ਅੱਜ ਸਭ ਪਾਸੇ ਤੋਂ ਸਰਕਾਰੀ ਕਾਰਗੁਜ਼ਾਰੀ ਸਬੰਧੀ ਉੱਠ ਰਹੀਆਂ ਉਂਗਲਾਂ ਕਾਰਨ ਕਾਂਗਰਸ ਇਕ ਵਾਰ ਤਾਂ ਬਚਾਅ ਦੀ ਨੀਤੀ 'ਤੇ ਉਤਰ ਆਈ ਜਾਪਦੀ ਹੈ। ਖੇਤੀ ਕਾਨੂੰਨਾਂ ਕਰਕੇ ਪੰਜਾਬ ਭਾਜਪਾ ਵੀ ਬਚਾਅ ਦੀ ਨੀਤੀ 'ਤੇ ਚਲਦੀ ਨਜ਼ਰ ਆ ਰਹੀ ਹੈ। ਇਹ ਸਮੇਂ ਦੀ ਨਜ਼ਾਕਤ ਨੂੰ ਪਛਾਣਦੀ ਹੋਈ ਬੜੀ ਹੀ ਸੋਚ-ਸਮਝ ਕੇ ਆਪਣੇ ਕਦਮ ਅੱਗੇ ਵਧਾ ਰਹੀ ਹੈ, ਕਿਉਂਕਿ ਇਸ ਦੀ ਭਾਈਵਾਲ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਦਾ ਤੋੜ ਵਿਛੋੜਾ ਹੋ ਚੁੱਕਾ ਹੈ। ਇਸ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਹੀ ਸਿਆਸੀ ਮੈਦਾਨ ਵਿਚ ਕੁੱਦਣਾ ਪਵੇਗਾ ਅਤੇ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਨਵੇਂ ਸਿਰੇ ਤੋਂ ਤਲਾਸ਼ਣਾ ਪਵੇਗਾ।
ਇਸ ਸਿਆਸੀ ਸੰਦਰਭ ਵਿਚ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਦਾ ਐਲਾਨਿਆ ਗਿਆ ਗੱਠਜੋੜ ਸਿਆਸੀ ਹਾਲਾਤ 'ਤੇ ਅਸਰ ਪਾਉਣ ਵਾਲਾ ਸਾਬਤ ਹੋ ਸਕਦਾ ਹੈ। ਬਸਪਾ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਨਿਰਾਸ਼ਾਜਨਕ ਹਾਰ ਹੋਈ ਸੀ ਅਤੇ ਉਸ ਸਮੇਂ ਪਾਰਟੀ ਦੇ 97 ਫ਼ੀਸਦੀ ਉਮੀਦਵਾਰ ਜ਼ਮਾਨਤਾਂ ਨਹੀਂ ਸਨ ਬਚਾ ਸਕੇ ਪਰ ਕੁਝ ਸਾਲਾਂ ਤੋਂ ਸੂਬੇ ਦੀ ਨਵੀਂ ਲੀਡਰਸ਼ਿਪ ਦੇ ਬਲਬੂਤੇ ਇਸ ਨੇ ਆਪਣੀ ਸਰਗਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਥਾਂ ਪੁਰ ਥਾਂ ਇਸ ਵਲੋਂ ਕੀਤੇ ਪ੍ਰਦਰਸ਼ਨਾਂ ਨੂੰ ਵੀ ਵੱਡਾ ਹੁੰਗਾਰਾ ਮਿਲਣ ਲੱਗਾ ਹੈ। ਅਜਿਹੇ ਸਮੇਂ ਵਿਚ ਦੋਵਾਂ ਪਾਰਟੀਆਂ ਦਾ ਗੱਠਜੋੜ ਇਨ੍ਹਾਂ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਵੱਡਾ ਉਤਸ਼ਾਹ ਪੈਦਾ ਕਰਨ ਦੇ ਸਮਰੱਥ ਹੋ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਇਸ ਗੱਠਜੋੜ ਨੂੰ ਕਿੰਨਾ ਕੁ ਹੁੰਗਾਰਾ ਮਿਲ ਸਕੇਗਾ, ਇਹ ਵੇਖਣਾ ਤਾਂ ਬਾਕੀ ਹੈ ਪਰ ਇਸ ਨਾਲ ਵੱਖ-ਵੱਖ ਕਾਰਨਾਂ ਕਰਕੇ ਥੋੜ੍ਹੀਆਂ ਲਿੱਸੀਆਂ ਹੋਈਆਂ ਪਾਰਟੀਆਂ ਦੇ ਸਿਹਤਯਾਬ ਹੋਣ ਦੀ ਆਸ ਜ਼ਰੂਰ ਕੀਤੀ ਜਾ ਸਕਦੀ ਹੈ, ਜੋ ਸੂਬੇ ਦੀ ਜਮਹੂਰੀ ਰਾਜਨੀਤੀ ਲਈ ਇਕ ਸੁਖਾਵਾਂ ਸੁਨੇਹਾ ਹੋ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਵਕਤ ਦੇ ਬੀਤ ਜਾਣ ਤੋਂ ਪਹਿਲਾਂ

ਸਮੇਂ ਕੋਲ ਏਨਾ ਸਮਾਂ ਕਿੱਥੇ ਉਹ ਤੁਹਾਨੂੰ ਦੁਬਾਰਾ ਸਮਾਂ ਦੇਵੇ। ਸਮੇਂ ਦੇ ਹਰ ਦੌਰ ਵਿਚ ਸਮਾਜ ਦੀ ਬਹੁਗਿਣਤੀ ਸਮੇਂ ਦੀ ਕੀਮਤ ਨੂੰ ਨਹੀਂ ਸਮਝਦੀ। ਸਮੇਂ ਦੀ ਕੀਮਤ ਇਹ ਹੈ ਕਿ ਸਮੇਂ ਦੀ ਕਦਰ ਕਰਕੇ ਬਹੁਤ ਕੁਝ ਖੱਟਿਆ ਕਮਾਇਆ ਜਾ ਸਕਦਾ ਹੈ ਪਰ ਕਰੋੜਾਂ ਅਰਬਾਂ ਰੁਪਏ ਖਰਚ ...

ਪੂਰੀ ਖ਼ਬਰ »

ਮਜ਼ਦੂਰੀ ਦੀ ਦਲਦਲ ਵਿਚ ਧਸਿਆ ਬਚਪਨ

ਬੱਚਾ ਮਨੁੱਖੀ ਜੀਵਨ ਦੀ ਇਕ ਮਹੱਤਵਪੂਰਨ ਇਕਾਈ ਹੈ ਪ੍ਰੰਤੂ ਵਰਤਮਾਨ ਦੌਰ ਦੇ ਬਚਪਨ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਕੋਵਿਡ-19 ਦੇ ਦੌਰ ਵਿਚ ਇਹ ਸਥਿਤੀ ਹੋਰ ਵੀ ਜਟਿਲ ਤੇ ਭਿਆਨਕ ਰੂਪ ਅਖ਼ਤਿਆਰ ਕਰਦੀ ਮਹਿਸੂਸ ਹੋ ਰਹੀ ਹੈ। ਸਮਾਜ ਵਿਚ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਵਿਚ ਵਧ ਚੁੱਕੀ ਹੈ ਸਿਆਸੀ ਸਰਗਰਮੀ

ਪਾਰਟੀ ਦੇ ਅੰਦਰੂਨੀ ਮਸਲਿਆਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਰਮਿਆਨ ਤਲਖੀ ਵਧ ਗਈ ਜਾਪਦੀ ਹੈ। ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਇਹ ਇੱਛਾ ਕਿ ਗੁਜਰਾਤ ਕਾਡਰ ਦੇ ਸਾਬਕਾ ...

ਪੂਰੀ ਖ਼ਬਰ »

ਸਾਕਾ ਨੀਲਾ ਤਾਰਾ ਤੇ ਸੇਵਾ-ਮੁਕਤ ਅਧਿਕਾਰੀ ਗੁਰਦੇਵ ਸਿੰਘ

ਨੀਲਾ ਤਾਰਾ ਆਪ੍ਰੇਸ਼ਨ ਦੇ ਦਿਨਾਂ ਵਿਚੋਂ ਲੰਘਦਿਆਂ ਮੈਨੂੰ ਸੇਵਾ-ਮੁਕਤ ਪ੍ਰਸ਼ਾਸਨ ਅਧਿਕਾਰੀ ਗੁਰਦੇਵ ਸਿੰਘ ਨਾਲ ਬਿਤਾਏ ਕੁਝ ਪਲ ਚੇਤੇ ਆ ਗਏ। ਉਹ ਅੱਜਕਲ੍ਹ ਸਿੱਖ ਐਜੂਕੇਸ਼ਨਲ ਸੋਸਾਇਟੀ ਦਾ ਪ੍ਰੈਜ਼ੀਡੈਂਟ ਹੈ। ਉਨ੍ਹਾਂ ਦਾ ਮੁੱਖ ਦਫ਼ਤਰ ਚੰਡੀਗੜ੍ਹ ਵਿਚ ਹੈ। ਇਹ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX