ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  1 day ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  1 day ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 32 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਲੁਧਿਆਣਾ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸ਼ਹੀਦੀ ਪੁਰਬ ਸਬੰਧੀ ਕੀਰਤਨ ਸਮਾਗਮ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਨਿਮਰਤਾ ਦੇ ਪੁੰਜ, ਬਾਣੀ ਦੇ ਬੋਹਿਥ ਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਤਿਆਗ ਦੀ ਭਾਵਨਾ ਅਨੁਸਾਰ ਦਿੱਤੀ ਗਈ ਅਜ਼ੀਮ ਸ਼ਹਾਦਤ ਨਾਲ ਜਿੱਥੇ ਉਨ੍ਹਾਂ ਨੂੰ ਕੌਮ ਦੇ ਪ੍ਰਥਮ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ, ਉੱਥੇ ਨਾਲ ਹੀ ਗੁਰੂ ਸਾਹਿਬ ਦੀ ਲਾਮਿਸਾਲ ਕੁਰਬਾਨੀ ਸਦਕਾ ਕੌਮ ਦੀ ਸੁਚਾਰੂ ਨੀਤੀ ਵਿੱਚ ਪਰਿਵਰਤਨ ਵੀ ਆਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਦੀਪ ਸਿੰਘ ਜੈਪੁਰ ਵਾਲਿਆਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਹਫਤਾਵਾਰੀ ਕੀਰਤਨ ਸਮਾਗਮ 'ਚ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਸ਼ਪਾਲ ਸਿੰਘ ਨੇ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਸ਼ਹਾਦਤ ਸਬੰਧੀ ਚਾਨਣਾ ਪਾਉਦਿਆਂ ਕਿਹਾ ਕਿ ਬਹੁ-ਪਰਕਾਰੀ ਗੁਣਾਂ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਪਾਦਨ ਕਰਕੇ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਦੇ ਅੰਮਿ੍ਤ ਸਰੋਵਰ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਕੇ ਸਮੁੱਚੀ ਲੋਕਾਈ ਨੂੰ ਜੋ ਸਰਬ ਸਾਂਝੀਵਾਲਤਾ ਦਾ ਸ਼ੰਦੇਸ਼ ਦਿੱਤਾ | ਉਹ ਆਪਣੇ ਆਪ ਵਿਚ ਇਕ ਵਿਲੱਖਣ ਤੇ ਬੇਮਿਸਾਲ ਕਾਰਜ ਸੀ | ਗੁਰੂ ਸਾਹਿਬ ਦੀ ਸ਼ਹਾਦਤ ਜਿੱਥੇ ਸਾਨੂੰ ਸ਼ਰਧਾ, ਸਤਿਕਾਰ, ਹਲੀਮੀ, ਸੇਵਾ, ਸਿਮਰਨ ਤੇ ਸਦਾਚਾਰ ਵਰਗੇ ਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਣਾ ਦਿੰਦੀ ਹੈ, ਉੱਥੇ ਸਾਨੂੰ ਜਬਰ ਦਾ ਮੁਕਾਬਲਾ ਬੜੇ ਧੀਰਜ ਤੇ ਸਬਰ ਨਾਲ ਕਰਨ ਦੀ ਤਾਕੀਦ ਵੀ ਕਰਦੀ ਹੈ | ਕੀਰਤਨ ਸਮਾਗਮ ਦੌਰਾਨ ਭਾਈ ਸੁਖਦੇਵ ਸਿੰਘ ਦੇ ਕੀਰਤਨੀ ਜੱਥੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਸਮਾਗਮ ਦੀ ਸਮਾਪਤੀ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੈਬਰਾਂ ਨੇ ਸਾਂਝੇ ਰੂਪ ਵਿਚ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਓ ਬਖਸ਼ਿਸ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਸਵ: ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਥਾਪੜੇ ਸਦਕਾ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫ਼ਤਾਵਰੀ ਕੀਰਤਨ ਸਮਾਗਮ ਦੀ ਲੜੀ ਪ੍ਰਚਾਰ ਦੀ ਵੱਡੀ ਲਹਿਰ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅਗਲੇ ਹਫ਼ਤਾਵਾਰੀ ਸਮਾਗਮ ਵਿਚ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕਰੇਗਾ | ਇਸ ਮੌਕੇ ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਬਲਬੀਰ ਸਿੰਘ ਭਾਟੀਆ, ਕਰਨੈਲ ਸਿੰਘ ਬੇਦੀ, ਪਿ੍ਤਪਾਲ ਸਿੰਘ, ਸੁਰਿੰਦਰਪਾਲ ਸਿੰਘ ਭੁਟਿਆਨੀ, ਐਸ.ਐਸ ਮਲਹੋਤਰਾ, ਰਜਿੰਦਰਪਾਲ ਸਿੰਘ, ਸੁਰਿੰਦਰ ਸਿੰਘ ਸਚਦੇਵਾ, ਹਰਕੀਰਤ ਸਿੰਘ ਬਾਵਾ, ਅਤੱਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਰਜਿੰਦਰ ਸਿੰਘ ਡੰਗ, ਅਵਤਾਰ ਸਿੰਘ ਬੀ.ਕੇ, ਏ.ਪੀ. ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਪਿ੍ੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਚਰਨਜੀਤ ਸਿੰਘ , ਭੁਪਿੰਦਰ ਸਿੰਘ ਲਾਦੀਆਂ, ਕਿਰਨਦੀਪ ਸਿੰਘ ਸਿਮਰਨ, ਪਿਆਰਾ ਸਿੰਘ, ਲਵਲੀ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਅਕਾਲੀ ਦਲ ਦੇ ਵਫ਼ਦ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਲੁਧਿਆਣਾ, 13 ਜੂਨ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦੇ ਨਾਲ ਸਬੰਧਤ ਆਗੂਆਂ ਦੇ ਇਕ ਵਫ਼ਦ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਆਗੂਆਂ ਨੇ ਅਕਾਲੀ ਦਲ- ਬਸਪਾ ਦਾ ਗਠਜੋੜ ਹੋਣ 'ਤੇ ...

ਪੂਰੀ ਖ਼ਬਰ »

ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਜਵਾਬ ਲੋਕ 2022 ਦੀਆਂ ਚੋਣਾਂ 'ਚ ਦੇਣਗੇ-ਨੂਰਜੋਤ ਸਿੰਘ ਮੱਕੜ

ਲੁਧਿਆਣਾ, 13 ਜੂਨ (ਅ.ਬ.)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵਨਿਯੁਕਤ ਕੌਮੀ ਮੀਤ ਪ੍ਰਧਾਨ ਨੂਰਜੋਤ ਸਿੰਘ ਮੱਕੜ ਨੇ ਕਿਹਾ ਹੈ ਕਿ 2016 'ਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕੀਤੀ ਸੀ ਜੋ ਪੂਰੇ ਨਹੀਂ ਹੋਏ ਜਿਸ ਕਾਰਨ ਲੋਕ 2022 ...

ਪੂਰੀ ਖ਼ਬਰ »

ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਿੰਦਾ ਵਲੋਂ ਬੀ.ਆਰ.ਐਸ. ਨਗਰ ਵਿਖੇ ਅਹਿਮ ਮੀਟਿੰਗ

ਲੁਧਿਆਣਾ, 13 ਜੂਨ (ਪੁਨੀਤ ਬਾਵਾ)-ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵਲੋਂ ਅੱਜ ਭਾਈ ਰਣਧੀਰ ਸਿੰਘ ਨਗਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ | ਜਿਸ ਦੌਰਾਨ ਭਾਈ ਰਣਧੀਰ ਸਿੰਘ ਨਗਰ ਦੇ ਵਸਨੀਕਾਂ ਨੇ ਸ.ਭਿੰਦਾ ਦਾ ...

ਪੂਰੀ ਖ਼ਬਰ »

ਗ੍ਰੇਟ ਖਲੀ ਦੀ ਮਾਂ ਦਿਆਨੰਦ ਹਸਪਤਾਲ ਵਿਚ ਦਾਖ਼ਲ

ਲੁਧਿਆਣਾ, 13 ਜੂਨ (ਸਲੇਮਪੁਰੀ)-ਰੈਸਲਰ ਦ ਗ੍ਰੇਟ ਖਲੀ ਦੀ ਮਾਂ ਦੀ ਹਾਲਤ ਵਿਗੜਨ ਕਾਰਨ ਉਸਨੂੰ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਦਾਖਿਲ ਕਰਵਾਇਆ ਗਿਆ ਹੈ | ਰੈਸਲਰ ਖਲੀ ਦੀ ਮਾਂ ਟਾਂਡੀ ਦੇਵੀ ਜਿਨ੍ਹਾਂ ਦੀ ਉਮਰ ਲਗਭਗ 75 ਸਾਲ ਦੇ ਕਰੀਬ ਹੈ, ਦੀ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਕਾਰਨ 6 ਮਰੀਜ਼ਾਂ ਦੀ ਮੌਤ ਹੋਈ

ਲੁਧਿਆਣਾ, 13 ਜੂਨ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਮਰੀਜ਼ਾਂ ਵਿਚੋਂ ਅੱਜ 6 ਜਣੇ ਦਮ ਤੋੜ ਗਏ ਹਨ, ਜਿਸ ਵਿਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਮਿ੍ਤਕ ਮਰੀਜ਼ਾਂ ਵਿਚ ਸ਼ਾਮ ...

ਪੂਰੀ ਖ਼ਬਰ »

ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ-ਬਿੰਦਰਾ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਵੈਕਸੀਨ ਦੀ ਘਾਟ ਨਹੀਂ ਹੈ ਅਤੇ ਲੋਕਾਂ ਨੂੰ ਆਪਣਾ ਟੀਕਾਕਰਨ ਕਰਵਾਉਣ ਤੋਂ ਸੰਕੋਚ ਨਹੀਂ ਕਰਨਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਵਿੱਤੀ ਦਿੱਤੀ ਸਹਾਇਤਾ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਸਰੀ ਕਨੇਡਾ ਦੇ ਸਹਿਯੋਗ ਨਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਵਿੱਤੀ ਸਹਾਇਤਾ ਦਿੱਤੀ ਗਈ | ਸ਼ੋ੍ਰਮਣੀ ਅਕਾਲੀ ਦਲ ਸਰਕਲ ਹੈਬੋਵਾਲ ਦੇ ਪ੍ਰਧਾਨ ਜਥੇ: ਅੰਗਰੇਜ਼ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਅਸ਼ੋਕ ਜੌਲੀ ਨੂੰ ਜ਼ਿਲ੍ਹਾ ਕਾਂਗਰਸ ਦਫ਼ਤਰ 'ਚ ਦਿੱਤੀ ਸ਼ਰਧਾਂਜਲੀ, ਦਫ਼ਤਰ 'ਚ ਲਗਾਈ ਤਸਵੀਰ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਕਾਂਗਰਸ ਦੇ ਸੀਨੀਅਰ ਵਰਕਰ ਅਸ਼ੋਕ ਜੌਲੀ ਨੂੰ ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਮੱਧਮ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਦੀ ਅਗਵਾਈ ਹੇਠ ਸਮੂਹ ਆਗੂਆਂ ...

ਪੂਰੀ ਖ਼ਬਰ »

ਹੁਣ ਬਿਜਲੀ ਸਪਲਾਈ ਠੱਪ ਹੋਣ 'ਤੇ ਵੀ ਪੀਣ ਵਾਲਾ ਪਾਣੀ ਲੋਕਾਂ ਨੂੰ ਮਿਲਦਾ ਰਹੇਗਾ

ਲੁਧਿਆਣਾ, 13 ਜੂਨ (ਅਮਰੀਕ ਸਿੰਘ ਬੱਤਰਾ)-ਬਿਜਲੀ ਸਪਲਾਈ ਠੱਪ ਹੋਣ ਤੇ ਭਵਿੱਖ 'ਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਕਿਸੇ ਕਾਰਨ ਬਿਜਲੀ ਬੰਦ ਹੋਣ ਤੇ ਪਾਣੀ ਸਪਲਾਈ ਲਈ ਲਗਾਏ ਟਿਊਬਵੈਲਾਂ ਦੇ ਨਾਲ ...

ਪੂਰੀ ਖ਼ਬਰ »

ਕੈਪਟਨ ਸਿੱਧੂ ਅਕਾਲੀ ਦਲ ਸਾਬਕਾ ਸੈਨਿਕ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬਣੇ

ਲੁਧਿਆਣਾ, 13 ਜੂਨ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਚੀਮਾ, ਸਾਬਕਾ ਸੈਨਿਕ ਵਿੰਗ ਸੂਬਾ ਪ੍ਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਵਲੋਂ ...

ਪੂਰੀ ਖ਼ਬਰ »

ਉੱਘੇ ਸਮਾਜ ਸੇਵੀ ਵਰੁਣ ਕਲੇਰ ਸਾਥੀਆਂ ਸਮੇਤ ਆਜ਼ਾਦ ਸਮਾਜ ਪਾਰਟੀ 'ਚ ਹੋਏ ਸ਼ਾਮਿਲ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਆਪਣੇ ਦੋ ਦਿਨੀਂ ਪੰਜਾਬ ਦੌਰੇ 'ਤੇ ਹਨ ਅਤੇ ਅੱਜ ਜਲੰਧਰ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਸਰਵਣ ਦਾਸ ਦੀ ਬਰਸੀ ਮੌਕੇ ਨਤਮਸਤਕ ਹੋਏ ਅਤੇ ਫਿਰ ਜਲੰਧਰ ਦੇ ਵਿਚ ਹੀ ਕਈ ...

ਪੂਰੀ ਖ਼ਬਰ »

ਹੁਣ ਬਿਜਲੀ ਸਪਲਾਈ ਠੱਪ ਹੋਣ 'ਤੇ ਵੀ ਪੀਣ ਵਾਲਾ ਪਾਣੀ ਲੋਕਾਂ ਨੂੰ ਮਿਲਦਾ ਰਹੇਗਾ

ਲੁਧਿਆਣਾ, 13 ਜੂਨ (ਅਮਰੀਕ ਸਿੰਘ ਬੱਤਰਾ)-ਬਿਜਲੀ ਸਪਲਾਈ ਠੱਪ ਹੋਣ ਤੇ ਭਵਿੱਖ 'ਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਕਿਸੇ ਕਾਰਨ ਬਿਜਲੀ ਬੰਦ ਹੋਣ ਤੇ ਪਾਣੀ ਸਪਲਾਈ ਲਈ ਲਗਾਏ ਟਿਊਬਵੈਲਾਂ ਦੇ ਨਾਲ ...

ਪੂਰੀ ਖ਼ਬਰ »

ਘਟੀਆ ਕੁਆਲਿਟੀ ਦੀ ਸੜਕ ਬਣਾਉਣ ਅਤੇ ਸਮੇਂ ਸਿਰ ਕੰਮ ਨਾ ਮੁਕੰਮਲ ਕਰਨ 'ਤੇ ਕੌਂਸਲਰ ਨੇ ਐਡੀਸ਼ਨਲ ਕਮਿਸ਼ਨਰ ਨੂੰ ਕੀਤੀ ਠੇਕੇਦਾਰਾਂ ਦੀ ਸ਼ਿਕਾਇਤ

ਲੁਧਿਆਣਾ, 13 ਜੂਨ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਵਲੋਂ ਠੇਕੇਦਾਰਾਂ ਨੂੰ ਦਿੱਤੀਆਂ ਹਦਾਇਤਾਂ ਕਿ ਵਿਕਾਸਕਾਰਜਾਂ ਦੀ ਗੁਣਵਤਾ ਨਾਲ ਸਮਝੌਤਾ ਨਹੀਂ ਕਰਨਾ ਅਤੇ ਸ਼ੁਰੂ ਕੀਤਾ ਕੰਮ ਮੁਕੰਮਲ ਕਰਨ ਤੋਂ ਬਾਅਦ ਹੀ ਦੂਸਰਾ ਕੰਮ ਸ਼ੁਰੂ ਕਰਨਾ ਹੈ ਦੀ ਸ਼ਾਇਦ ...

ਪੂਰੀ ਖ਼ਬਰ »

ਨਿਯਮਾਂ ਤੋਂ ਉਲਟ ਬਣ ਰਹੀ ਸੜਕ ਵਿਰੁੱਧ ਮੁੱਖ ਵਿਜੀਲੈਂਸ ਅਫ਼ਸਰ ਨੂੰ ਸ਼ਿਕਾਇਤ ਭੇਜ ਕੇ ਕੀਤੀ ਲੋੜੀਂਦੀ ਕਾਰਵਾਈ ਦੀ ਮੰਗ

ਲੁਧਿਆਣਾ, 13 ਜੂਨ (ਅਮਰੀਕ ਸਿੰਘ ਬੱਤਰਾ)-ਕੌਸਲ ਆਫ ਆਰ. ਟੀ. ਆਈ. ਐਕਟਵਿਸਟ ਦੇ ਸਕੱਤਰ ਅਰਵਿੰਦ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਨਗਰ ਵਿਚ ਨਿਯਮਾਂ ਦੀ ਉਲੰਘਣਾ ਕਰਕੇ ਅਤੇ ਬਰਸਾਤ ਦੌਰਾਨ ਲੁਕ ਦੀ ਸੜਕ ਬਣਾਉਣ ਵਿਰੁੱਧ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਭੇਜਕੇ ਲੋੜੀਂਦੀ ...

ਪੂਰੀ ਖ਼ਬਰ »

ਫੈਕਟਰੀ ਮਾਲਕਾਂ ਨਾਲ 49 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਅਕਾਊਾਟੈਂਟ ਸਮੇਤ ਚਾਰ ਖਿਲਾਫ਼ ਕੇਸ ਦਰਜ

ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਿਸ਼ਾਨ ਕੰਪਨੀ ਦੇ ਮੈਨੇਜਰ ਜਯੰਤ ਕਪੂਰ ਦੀ ਸ਼ਿਕਾਇਤ 'ਤੇ ਅਕਾਊਾਟੈਂਟ ਸ਼ਹਿਨ ਧੀਰ ਉਸ ਦੇ ਪਿਤਾ ਰਾਜ ਕੁਮਾਰ ਪਤਨੀ ਅਨੀਤਾ ਰਾਣੀ ਅਤੇ ਪੁੱਤਰ ਅਬਸਾਰ ਵਾਸੀ ਭਾਮੀਆਂ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਨਿਫਟ ਲੁਧਿਆਣਾ ਵਿਖੇ ਐਪਾਰੈਲ ਡਿਜ਼ਾਇਨ 'ਚ 5 ਦਿਨਾਂ ਐਫ.ਡੀ.ਪੀ. ਪ੍ਰੋਗਰਾਮ ਕਰਵਾਇਆ

ਲੁਧਿਆਣਾ, 13 ਜੂਨ (ਪੁਨੀਤ ਬਾਵਾ) -ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਲੁਧਿਆਣਾ ਵਲੋਂ 5 ਰੋਜ਼ਾ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ.) ਕਰਵਾਇਆ ਗਿਆ | ਇਹ ਐੱਫ.ਡੀ.ਪੀ. ਆਲ ਇੰਡੀਆ ਕਾਊਾਸਲ ਆਫ਼ ਟੈਕਨੀਕਲ ਐਜੂਕੇਸ਼ਨ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਹੋਇਆ ਠੱਪ, ਖਰਚੇ ਵੀ ਪੂਰੇ ਨਹੀਂ ਹੋ ਰਹੇ-ਬੋਬੀ

ਲੁਧਿਆਣਾ, 13 ਜੂਨ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਬੋਬੀ ਨੇ ਇਕ ਵਿਸ਼ੇਸ ਗਲਬਾਤ ਦੌਰਾਨ ਕਿਹਾ ਕਿ ਪਿਛਲੇ ਕਰੀਬ 1 ਸਾਲ ਤੋਂ ਜਿਆਦਾ ਸਮੇਂ ਤੋ ਕੋਰੋਨਾ ਵਾਇਰਸ ਕਾਰਨ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਕਵੀ ਸਭਾ ਵਲੋਂ ਆਨ-ਲਾਈਨ ਦੂਸਰਾ ਮਹਾਨ ਕਵੀ ਦਰਬਾਰ ਕਰਵਾਇਆ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਸ਼੍ਰੋਮਣੀ ਪੰਥਕ ਕਵੀ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਕਵੀ ਦਰਬਾਰਾਂ ਦੀ ਲੜੀ ਦਾ ਦੂਸਰਾ ਮਹਾਨ ਕਵੀ ਦਰਬਾਰ ਕੋਰੋਨਾ ਹਦਾਇਤਾਂ ਦੇ ਮੱਦੇਨਜ਼ਰ ਅਤੇ ਸੰਗਤਾਂ ਨੂੰ ਘਰ ...

ਪੂਰੀ ਖ਼ਬਰ »

ਨੌਜਵਾਨਾਂ ਲਈ ਮੁਫ਼ਤ ਵੈਕਸੀਨੇਸ਼ਨ ਦਾ ਫ਼ੈਸਲਾ ਸ਼ਲਾਘਾਯੋਗ-ਐਡਵੋਕੇਟ ਸਿੱਧੂ

ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨੌਜਵਾਨਾਂ ਲਈ ਵੈਕਸੀਨੇਸ਼ਨ ਮੁਫ਼ਤ ਕਰਨ ਦਾ ...

ਪੂਰੀ ਖ਼ਬਰ »

ਸਨਅਤਕਾਰ ਜੋਗਿੰਦਰ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਲੁਧਿਆਣਾ, 13 ਜੂਨ (ਪੁਨੀਤ ਬਾਵਾ)-ਦੇਸ਼ ਦੀ ਸਿਲਾਈ ਮਸ਼ੀਨ ਸਨਅਤ ਦੀ ਤਰੱਕੀ ਲਈ ਕਈ ਅਗਾਂਹਵਧੂ ਕੰਮ ਕਰਨ ਵਾਲੇ, ਮਿਲਾਪੜੇ, ਲੋੜਵੰਦਾਂ ਦੀ ਮਦਦ ਕਰਨ ਵਾਲੇ ਤੇ ਸਵੈਨ ਸਮੂਹ ਦੇ ਮਾਲਕ ਜੋਗਿੰਦਰ ਸਿੰਘ ਦੇਵਗਣ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿੰਨ੍ਹਾਂ ਨਮਿੱਤ ...

ਪੂਰੀ ਖ਼ਬਰ »

ਵਿਧਾਇਕ ਸੁਰਿੰਦਰ ਡਾਬਰ ਨੇ ਧਰਮਸ਼ਾਲਾ ਲਈ ਦਿੱਤਾ 3 ਲੱਖ ਦਾ ਚੈੱਕ

ਲੁਧਿਆਣਾ, 13 ਜੂਨ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ ਨੰ. 52 ਅਧੀਨ ਪੈਂਦੀ ਭਗਵਾਨ ਵਾਲਮੀਕਿ ਧਰਮਸ਼ਾਲਾ ਐਂਡ ਵੈਲਫੇਅਰ ਸੁਸਾਇਟੀ (ਰਜਿ.) ਨੂੰ ਹਲਕਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਬਰ ਵਲੋਂ 3 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ | ਕੌਂਸਲਰ ਗੁਰਦੀਪ ਸਿੰਘ ਨੀਟੂ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ

ਲੁਧਿਆਣਾ, 13 ਜੂਨ (ਕਵਿਤਾ ਖੁੱਲਰ)-ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਵੱਸ ਜਾਂਦਾ ਹੈ, ਸਾਰਾ ਸੰਸਾਰ ਉਸ ਨਾਮ ਜਪਣ ਵਾਲੇ ਮਨੁੱਖ ਦੀ ਸੋਭਾ ਕਰਦਾ ਹੈ | ਇਹ ਨਾਮ ਰੂਪੀ ਦਾਤ ਪੂਰੇ ਗੁਰੂ ਦੀ ਬਖ਼ਸ਼ਿਸ ਦੇ ਸਦਕਾ ਹੀ ਮਿਲ ਸਕਦੀ ਹੈ | ਉਹ ਜਿਸ ਮਨੁੱਖ ਉੱਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX