ਤਾਜਾ ਖ਼ਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  about 1 hour ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 1 hour ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  about 1 hour ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  about 1 hour ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  about 1 hour ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 2 hours ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 3 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 3 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 3 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 3 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 3 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 3 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 4 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 4 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 4 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 5 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 5 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 6 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  about 6 hours ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  about 6 hours ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 32 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਰੂਪਨਗਰ

ਧਰਨੇ 'ਚ ਬੈਠ ਕੇ ਨਹੀਂ ਕੁਝ ਹੋਣਾ, ਹਮਦਰਦੀ ਹੈ ਤਾਂ ਅਹੁਦੇ ਤੋਂ ਅਸਤੀਫ਼ਾ ਦੇਣ ਸਪੀਕਰ-ਮਿੱਤਲ

ਨੰਗਲ, 13 ਜੂਨ (ਪ੍ਰੋ. ਅਵਤਾਰ ਸਿੰਘ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋੋਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਪੰਜਾਬ 'ਚ 2022 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਨੰਗਲ ਦੌਰੇ 'ਤੇ ਸਨ | ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਦਨ ਮੋਹਨ ਮਿੱਤਲ ਨੇ ਕਿਹਾ ਕਿ 2022 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪਾਰਟੀ 117 ਸੀਟਾਂ 'ਤੇ ਚੋਣ ਲੜੇਗੀ ਅਤੇ ਜਿੱਤ ਦਰਜ ਕਰਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਦਲਿਤ ਨੇਤਾ ਦੇ ਸਿਰ ਸਜਾਏਗੀ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਮਸਲੇ ਨੂੰ ਸੁਲਝਾਉਣ ਲਈ ਪਾਰਟੀ ਹਾਈਕਮਾਨ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ | ਟਰੱਕ ਆਪ੍ਰੇਟਰਾਂ ਤੇ ਪੀਏਸੀਐਲ 'ਚ ਫਸੇ ਸਿੰਝ ਦੇ ਮੁੱਦੇ 'ਤੇ ਬੋਲਦਿਆਂ ਮਿੱਤਲ ਨੇ ਕਿਹਾ ਕਿ ਪਹਿਲਾਂ ਤਾਂ ਪੀਏਸੀਐਲ ਮੈਨੇਜਮੈਂਟ ਨੇ ਟਰੱਕ ਆਪ੍ਰੇਟਰਾਂ ਨੂੰ ਛੋਟੇ ਟੈਂਕਰਾਂ ਦੀ ਥਾਂ ਵੱਡੇ ਟਰਾਲੇ ਪਾਉਣ ਨੂੰ ਮਜਬੂਰ ਕੀਤਾ ਅਤੇ ਹੁਣ ਉਨ੍ਹਾਂ ਲੋਕਾਂ ਨੂੰ ਨਾ ਤਾਂ ਪੂਰੀ ਤਰ੍ਹਾਂ ਕੰਮ ਮਿਲ ਰਿਹਾ ਹੈ ਤੇ ਨਾ ਹੀ ਸਮੇਂ 'ਤੇ ਕਿਰਾਏ ਦਾ ਭੁਗਤਾਨ | ਜਿਸ ਦੇ ਨਾਲ ਟਰੱਕ ਆਪ੍ਰੇਟਰ ਆਰਥਕ ਤੌਰ 'ਤੇ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣਾ ਘਰ ਚਲਾਉਣ ਦੇ ਵੀ ਲਾਲੇ ਪੈ ਗਏ ਹਨ | ਮਿੱਤਲ ਨੇ ਕਿਹਾ ਕਿ ਟਰੱਕ ਯੂਨੀਅਨ ਪ੍ਰਧਾਨ ਨੇ ਟਰੱਕ ਆਪ੍ਰੇਟਰਾਂ ਦੇ ਹੱਕ 'ਚ ਹਾਅ ਦਾ ਨਾਅਰਾ ਕੀ ਮਾਰਨਾ ਉਹ ਤਾਂ ਰਾਣਾ ਕੇ. ਪੀ. ਜ਼ਿੰਦਾਬਾਦ ਹੀ ਕਰੀ ਫਿਰਦਾ | ਨੰਗਲ ਨਗਰ ਕੌਂਸਲ ਬਾਹਰ ਧਰਨੇ 'ਤੇ ਬੈਠੇ ਸਫ਼ਾਈ ਸੇਵਕਾਂ ਬਾਰੇ ਮਿੱਤਲ ਨੇ ਪੰਜਾਬ ਸਰਕਾਰ ਮੁੱਦੇ ਨੂੰ ਸੁਲਝਾਉਣ 'ਚ ਫ਼ੇਲ੍ਹ ਸਾਬਤ ਹੁੰਦੀ ਨਜ਼ਰ ਆ ਰਹੀ ਹੈ | ਮਿੱਤਲ ਨੇ ਸਪੀਕਰ 'ਤੇ ਤੰਜ ਕਸਦਿਆਂ ਕਿਹਾ ਕਿ ਧਰਨੇ 'ਚ ਬੈਠ ਕੇ ਤੁਸੀਂ ਝੂਠੀ ਹਮਦਰਦੀ ਜਤਾਉਣ ਦੀ ਬਜਾਏ ਆਪਣੇ ਅਹੁਦੇ ਤੋਂ ਅਸਤੀਫ਼ਾ ਦਿਓ | ਇਸ ਮੌਕੇ ਅਰਵਿੰਦ ਮਿੱਤਲ, ਨੰਗਲ ਮੰਡਲ ਦੇ ਸਾਬਕਾ ਪ੍ਰਧਾਨ ਕੁਲਭੂਸ਼ਣ ਪੁਰੀ ਵੀ ਮੌਜੂਦ ਸਨ |
ਮੋਦੀ ਤੋਂ ਪੂਰਾ ਦੇਸ਼ ਅਸਤੀਫ਼ਾ ਮੰਗ ਰਿਹਾ-ਸਪੀਕਰ
ਸਾਬਕਾ ਕੈਬਨਿਟ ਮੰਤਰੀ ਵਲੋਂ ਲਗਾਏ ਦੋਸ਼ਾਂ ਬਾਰੇ ਜਾਣਨ ਲਈ ਜਦੋਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮਿੱਤਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਮਿੱਤਲ ਸਾਹਿਬ ਮੇਰੀ ਗੱਲ ਛੱਡਣ ਤੇ ਇਹ ਦੱਸਣ ਕਿ ਅੱਜ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ, ਤੁਸੀਂ ਕੀ ਕੀਤਾ | ਹਾਲਾਂਕਿ ਸਪੀਕਰ ਨੇ ਇਕ ਬਿਆਨ ਰਾਹੀਂ ਇਹ ਕਿਹਾ ਹੈ ਕਿ ਟਰੱਕ ਯੂਨੀਅਨ ਦੇ ਟਰਾਂਸਪੋਰਟਰਾਂ ਨੰੂ ਪੂਰਾ ਕੰਮ ਦਿਵਾਉਣ ਲਈ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਉਹ ਪੂਰੀ ਤਰ੍ਹਾਂ ਯਤਨਸ਼ੀਲ ਹਨ |

ਹਲਕਾ ਸ੍ਰੀ ਚਮਕੌਰ ਸਾਹਿਬ ਦੀ ਟਿਕਟ ਬਸਪਾ ਨੂੰ ਦੇਣ 'ਤੇ ਅਕਾਲੀ ਵਰਕਰਾਂ 'ਚ ਭਾਰੀ ਰੋਸ

ਮੋਰਿੰਡਾ, 13 ਜੂਨ (ਤਰਲੋਚਨ ਸਿੰਘ ਕੰਗ)-ਹਲਕਾ ਸ੍ਰੀ ਚਮਕੌਰ ਸਾਹਿਬ ਦੀ ਵਿਧਾਨ ਸਭਾ ਸੀਟ ਪੰਜਾਬ 'ਚ ਅਕਾਲੀ ਦਲ-ਬਸਪਾ ਦਾ ਗੱਠਜੋੜ ਹੋਣ ਮਗਰੋਂ ਬਸਪਾ ਲਈ ਛੱਡ ਦਿੱਤੀ ਹੈ | ਜ਼ਿਕਰਯੋਗ ਹੈ ਕੁਝ ਸਮਾਂ ਪਹਿਲਾਂ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

ਨਹੀਂ ਠੀਕ ਹੋ ਰਹੀ ਮੋਰਿੰਡਾ ਇਲਾਕੇ ਦੀ ਬਿਜਲੀ ਸਪਲਾਈ, ਲੋਕ ਪ੍ਰੇਸ਼ਾਨ

ਮੋਰਿੰਡਾ, 13 ਜੂਨ (ਕੰਗ)-ਮੋਰਿੰਡਾ ਇਲਾਕੇ 'ਚ ਮਗਰਲੇ 3-4 ਮਹੀਨਿਆਂ ਤੋਂ ਬਿਜਲੀ ਦੀ ਮੰਦੀ ਸਪਲਾਈ ਦਾ ਬਿਲਕੁਲ ਵੀ ਹੱਲ ਨਹੀਂ ਕੀਤਾ ਜਾ ਰਿਹਾ | ਇਸ ਸਬੰਧੀ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਿ੍ਤਪਾਲ ਸਿੰਘ ਕੰਗ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਬਹਾਦਰ ਸਿੰਘ ਢੰਗਰਾਲੀ, ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਵਲੋਂ ਬਾਣਗੜ੍ਹ ਸਾਹਿਬ ਵਿਖੇ ਮੀਟਿੰਗ

ਨੂਰਪੁਰ ਬੇਦੀ, 13 ਜੂਨ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਅਕਾਲੀ ਬਸਪਾ ਵਰਕਰਾਂ ਵਲੋਂ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿਸਾਨ ਯੂਨੀਅਨ ਵਲੋਂ ਖ਼ੂਨਦਾਨ ਕੈਂਪ

ਕੀਰਤਪੁਰ ਸਾਹਿਬ, 13 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਨੱਕੀਆਂ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

132 ਕੇ. ਵੀ. 'ਚ ਸਫ਼ੈਦੇ ਡਿਗਣ ਨਾਲ ਬਿਜਲੀ ਲਾਈਨਾਂ ਦਾ ਨੁਕਸਾਨ

ਰੂਪਨਗਰ, 13 ਜੂਨ (ਸਤਨਾਮ ਸਿੰਘ ਸੱਤੀ)-132 ਕੇ. ਵੀ. 'ਚ ਬਿਜਲੀ ਦੀਆਂ ਲਾਈਨਾਂ 'ਤੇ ਵੱਡੇ ਸਫ਼ੈਦੇ ਡਿੱਗਣ ਨਾਲ ਅੱਜ ਤੜਕਸਾਰ ਤੋਂ ਗਿਆਨੀ ਜ਼ੈਲ ਸਿੰਘ ਨਗਰ ਤੇ ਨੇੜਲੇ ਖੇਤਰਾਂ ਦੀ ਬਿਜਲੀ ਗੁੱਲ ਹੋ ਗਈ | ਖ਼ਬਰ ਲਿਖਣ ਤੱਕ ਰਾਤ ਨੂੰ ਵੀ ਬਿਜਲੀ ਬੰਦ ਸੀ | ਦਰਅਸਲ ਬਿਜਲੀ ਘਰ 'ਚ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 'ਚ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 13 ਜੂਨ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਸ੍ਰੀ ਚਮਕੌਰ ਸਾਹਿਬ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਸਰਕਲ ਬੇਲਾ ਦੇ ਪ੍ਰਧਾਨ ਪਰਮਜੀਤ ਸਿੰਘ ਸੁਰਤਾਪੁਰ ਤੇ ਸਰਕਲ ਬਹਿਰਾਮਪੁਰ ...

ਪੂਰੀ ਖ਼ਬਰ »

ਪਿੰਡ ਦਿਆਪੁਰ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ

ਸੁਖਸਾਲ, 13 ਜੂਨ (ਧਰਮ ਪਾਲ)-ਪਿੰਡ ਦਿਆਪੁਰ ਵਿਖੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਵਲੋਂ ਅਤੇ ਇਲਾਕੇ ਦੇ ਸੂਝਵਾਨ ਨੌਜਵਾਨਾਂ ਵਲੋਂ ਵੱਡਾ ਇਕੱਠ ਕੀਤਾ ਗਿਆ | ਇਕੱਠ 'ਚ ਨੌਜਵਾਨ ਆਗੂ ਉਂਕਾਰ ਸਿੰਘ ਮਜਾਰੀ ਨੂੰ ਭਾਰਤੀ ਕਿਸਾਨ ਮਜ਼ਦੂਰ ...

ਪੂਰੀ ਖ਼ਬਰ »

ਨਗਰ ਕੌ ਾਸਲ ਨੇ ਜਨਰੇਟਰ ਚਾਲੂ ਕਰ ਕੇ ਵਾਟਰ ਵਰਕਸ ਤੋਂ ਸਪਲਾਈ ਆਰੰਭੀ

ਰੂਪਨਗਰ, 13 ਜੂਨ (ਸਤਨਾਮ ਸਿੰਘ ਸੱਤੀ)-ਮੀਂਹ ਹਨੇਰੀ ਕਾਰਨ ਸ਼ਹਿਰ ਵਿਚ ਕਈ ਸਥਾਨਾਂ 'ਤੇ ਦਰੱਖ਼ਤ ਟੁੱਟ ਕੇ ਬਿਜਲੀ ਦੀਆ ਤਾਰਾਂ 'ਤੇ ਡਿੱਗਣ ਨਾਲ ਲੋਕਾਂ ਨੂੰ ਦੋ ਦਿਨ ਤੋਂ ਪਾਣੀ ਸਪਲਾਈ ਦੀ ਸਮੱਸਿਆ ਬਣੀ ਹੋਈ ਸੀ | ਜਿਸ ਨੂੰ ਦੇਖਦੇ ਹੋਏ ਨਗਰ ਕੌਂਸਲ ਰੂਪਨਗਰ ਦੇ ...

ਪੂਰੀ ਖ਼ਬਰ »

ਆਈ. ਟੀ. ਆਈ. ਦੇ 200 ਤੋਂ ਵੱਧ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ-ਹੁਸਨ ਲਾਲ ਕੰਬੋਜ

ਨੰਗਲ, 13 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਆਈ. ਟੀ. ਆਈ. ਨੰਗਲ ਦੇ 200 ਤੋਂ ਵੱਧ ਸਿੱਖਿਆਰਥੀਆਂ ਨੂੰ ਸਿਖਲਾਈ ਦੇਵੇਗਾ ਤਾਂ ਜੋ ਉਹ ਨੌਕਰੀ ਅਪਲਾਈ ਕਰਨ ਸਮੇਂ ਕੰਮ 'ਚ ਵੀ ਨਿਪੁੰਨ ਹੋਣ | ਇਹ ਵਿਚਾਰ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਡਿਪਟੀ ...

ਪੂਰੀ ਖ਼ਬਰ »

ਊਸ਼ਾ ਰਾਣੀ ਖਮੇੜਾ 'ਆਪ' ਮਹਿਲਾ ਵਿੰਗ ਰੂਪਨਗਰ ਦੀ ਪ੍ਰਧਾਨ ਨਿਯੁਕਤ

ਢੇਰ, 13 ਜੂਨ (ਸ਼ਿਵ ਕੁਮਾਰ ਕਾਲੀਆ)-ਆਮ ਆਦਮੀ ਪਾਰਟੀ ਵਲੋਂ ਸਰਗਰਮ ਮਹਿਲਾ ਵਰਕਰ ਊਸ਼ਾ ਰਾਣੀ ਪਿੰਡ ਖਮੇੜਾ ਨੂੰ ਜ਼ਿਲ੍ਹਾ ਰੂਪਨਗਰ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਵਲੋਂ ਇਸ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ

ਪੁਰਖਾਲੀ, 13 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ ਜੀ ਬੜੀ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ...

ਪੂਰੀ ਖ਼ਬਰ »

ਭਾਰਤੀਆ ਵਾਲਮੀਕਿ ਧਰਮ ਸਮਾਜ ਨੇ ਅਕਾਲੀ-ਬਸਪਾ ਗੱਠਜੋੜ 'ਤੇ ਖ਼ੁਸ਼ੀ ਪ੍ਰਗਟਾਈ

ਰੂਪਨਗਰ, 13 ਜੂਨ (ਸਤਨਾਮ ਸਿੰਘ ਸੱਤੀ)-ਭਾਰਤੀਆ ਵਾਲਮੀਕਿ ਧਰਮ ਸਮਾਜ ਦੀ ਮੀਟਿੰਗ ਰਾਸਟਰੀਆ ਪ੍ਰਚਾਰ ਮੰਤਰੀ ਸੱਤ ਪ੍ਰਕਾਸ਼ ਬੈਂਸ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ 'ਤੇ ਖ਼ੁਸ਼ੀ ਪ੍ਰਗਟਾਈ ਗਈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਡਾ: ਚਰਨਜੀਤ ਸਿੰਘ ਵਲੋਂ ਪਿੰਡ ਮੱਕੋਵਾਲ ਵਿਖੇ ਮੀਟਿੰਗ

ਬੇਲਾ, 13 ਜੂਨ (ਮਨਜੀਤ ਸਿੰਘ ਸੈਣੀ)-ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾਕਟਰ ਚਰਨਜੀਤ ਸਿੰਘ ਵਲੋਂ ਨੇੜਲੇ ਪਿੰਡ ਮੱਕੋਵਾਲ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਡਾ. ਚੰਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ...

ਪੂਰੀ ਖ਼ਬਰ »

ਸੜਕ 'ਤੇ ਖੜ੍ਹਦੇ ਪਾਣੀ ਕਾਰਨ ਰਾਹਗੀਰ ਪੇ੍ਰਸ਼ਾਨ

ਕਾਹਨਪੁਰ ਖੂਹੀ, 13 ਜੂਨ (ਗੁਰਬੀਰ ਸਿੰਘ ਵਾਲੀਆ)-ਇਥੋਂ ਨਜ਼ਦੀਕੀ ਪਿੰਡ ਰਾਮਪੁਰ ਕਲਾਂ ਵਿਖੇ ਮੁੱਖ ਸੜਕ 'ਤੇ ਰੋਜ਼ਾਨਾ ਖੜ੍ਹਦੇ ਪਾਣੀ ਕਾਰਨ, ਉਕਤ ਸੜਕ ਨੇ ਕਿਸੇ ਤਲਾਬ ਦਾ ਰੂਪ ਧਾਰਨ ਕੀਤਾ ਹੋਇਆ ਹੈ | ਜਿਸ ਕਾਰਨ ਇਥੇ ਰਹਿੰਦੇ ਲੋਕ ਤੇ ਇੱਥੋਂ ਲੰਘਣ ਵਾਲੇ ਰਾਹਗੀਰ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਨੇ ਭੱਦਲ ਵਿਖੇ ਮਕਾਨ ਦੀ ਛੱਤ ਡਿਗਣ ਵਾਲੇ ਪਰਿਵਾਰ ਦੀ ਲਈ ਸਾਰ

ਪੁਰਖਾਲੀ, 13 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਪਿੰਡ ਭੱਦਲ ਵਾਸੀ ਅਮਰੀਕ ਸਿੰਘ ਦੇ ਘਰ ਦਾ ਦੌਰਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਸ ਦੇ ਮਕਾਨ ਦੀ ਕੱਚ ਛੱਤ ਮੀਂਹ ਨਾਲ ਡਿਗ ਗਈ ਸੀ | ਇਸ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦੀਆਂ 9 ਬਾਲ ਕਲਾਕਾਰ ਵਿਦਿਆਰਥਣਾਂ ਦਾ ਸਨਮਾਨ

ਨੰਗਲ, 13 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਵਾਰਡ ਨੰਬਰ ਚਾਰ 'ਚ ਇਕ ਸਾਦੇ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੀਆਂ 9 ਬਾਲ ਕਲਾਕਾਰ ਵਿਦਿਆਰਥਣਾਂ ਆਲੀਆ, ਦੀਪਾਕਸ਼ੀ, ਨੇਹਾ, ਸਵੀਟੀ, ਪੀਹੂ, ਖ਼ੁਸ਼ੀ, ਚੰਚਲ, ਮਹਿਕ, ਸੋਨਮ ਨੂੰ ...

ਪੂਰੀ ਖ਼ਬਰ »

ਬੱਸ ਸਟੈਂਡ ਪੱਕਾ ਕਰਵਾਉਣ ਤੇ ਪੁਲ ਬਣਾਉਣ ਲਈ ਕੀਤੀ ਜਾ ਰਹੀ ਰੈਲੀ ਲਈ ਕੀਤਾ ਲਾਮਬੰਦ

ਘਨੌਲੀ, 13 ਜੂਨ (ਜਸਵੀਰ ਸਿੰਘ ਸੈਣੀ)-ਇਲਾਕਾ ਸੰਘਰਸ਼ ਕਮੇਟੀ ਵਲੋਂ ਤਹਿਸੀਲ ਕਚਹਿਰੀਆਂ ਤੇ ਸਰਕਾਰੀ ਕਾਲਜ ਨੂੰ ਮੁੱਖ ਰੱਖ ਕੇ ਨਵਾਂ ਬੱਸ ਸਟੈਂਡ ਨੂੰ ਪੱਕਾ ਕਰਵਾਉਣ ਲਈ ਸਤਲੁਜ ਦਰਿਆ ਨਹਿਰਾਂ 'ਤੇ ਬਣਾਉਣ ਲਈ, ਟੁੱਟੀਆਂ ਸੜਕਾਂ ਬਣਾਉਣ ਲਈ ਹਰ ਮਹੀਨੇ ਦੀ 5 ਤੇ 20 ਮਿਤੀ ...

ਪੂਰੀ ਖ਼ਬਰ »

ਨਯਾ ਨੰਗਲ ਅਮੋਲ ਕਾਲੀਆ ਪਾਰਕ 'ਚ ਮਨਾਈ ਮਹਾਰਾਣਾ ਪ੍ਰਤਾਪ ਦੀ 482ਵੀਂ ਜੈਅੰਤੀ

ਨੰਗਲ, 13 ਜੂਨ (ਪ੍ਰੋ. ਅਵਤਾਰ ਸਿੰਘ)-ਮਹਾਰਾਣਾ ਪ੍ਰਤਾਪ ਦੀ 482ਵੀਂ ਜੈਅੰਤੀ ਸਮਾਰੋਹ ਕੈਪਟਨ ਅਮੋਲ ਕਾਲੀਆ ਪਾਰਕ ਨਯਾ ਨੰਗਲ 'ਚ ਪੰਡਿਤ ਪੇ੍ਰਮ ਸ਼ਰਮਾ ਦੀ ਮੌਜੂਦਗੀ 'ਚ ਹਵਨਯਗ ਕਰਕੇ ਤੇ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਨੂੰ ਫੁੱਲਾਂ ਦਾ ਹਾਰ ਪਾ ਕੇ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਭਗਵਾਨ ਸ੍ਰੀ ਵਾਲਮੀਕਿ ਮੰਦਰ ਵਿਖੇ ਭਾਜਪਾ ਮੰਡਲ ਨੰਗਲ ਦੀ ਮੀਟਿੰਗ

ਨੰਗਲ, 13 ਜੂਨ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਸ੍ਰੀ ਵਾਲਮੀਕਿ ਮੰਦਰ ਨੰਗਲ ਵਿਖੇ ਭਾਜਪਾ ਮੰਡਲ ਨੰਗਲ ਦੀ ਅਹਿਮ ਮੀਟਿੰਗ ਪ੍ਰਧਾਨ ਰਾਜੇਸ਼ ਚੌਧਰੀ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਤੇ ਵਿਧਾਨ ਸਭਾ ਹਲਕਾ ਸ੍ਰੀ ...

ਪੂਰੀ ਖ਼ਬਰ »

ਸੜਕਾਂ 'ਚ ਖੜੇ੍ਹ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੌ ਾਸਲਰ ਦੇ ਪਤੀ ਨੇ ਖ਼ੁਦ ਬੰਦ ਹੋਲ ਖੋਲੇ੍ਹ

ਰੂਪਨਗਰ, 13 ਜੂਨ (ਸਤਨਾਮ ਸਿੰਘ ਸੱਤੀ)-ਗਿਆਨੀ ਜ਼ੈਲ ਸਿੰਘ ਨਗਰ ਵਿਖੇ ਮੁੱਖ ਸੜਕ 'ਤੇ ਬਰਸਾਤੀ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਬਣ ਗਈ ਸੀ ਜਿਸ ਨੂੰ ਦੇਖਦੇ ਹੋਏ ਵਾਰਡ ਨੰਬਰ 9 ਤੇ ਕਾਂਗਰਸ ਦੀ ਕੌਂਸਲਰ ਰੇਖਾ ਰਾਣੀ ਦੇ ਪਤੀ ਭਰਤ ਵਾਲੀਆਂ ਵਲੋਂ ...

ਪੂਰੀ ਖ਼ਬਰ »

ਹਰੀਪੁਰ ਫੂਲੜੇ ਵਿਖੇ ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਦੀ ਮੀਟਿੰਗ

ਨੂਰਪੁਰ ਬੇਦੀ, 13 ਜੂਨ (ਵਿੰਦਰ ਪਾਲ ਝਾਂਡੀਆਂ)-ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਹਰੀਪੁਰ ਫੂਲੜੇ ਵਿਖੇ ਬਾਬੂ ਕਸ਼ਮੀਰੀ ਲਾਲ ਹਰੀਪੁਰ ...

ਪੂਰੀ ਖ਼ਬਰ »

ਰੂਪਨਗਰ ਪ੍ਰੈੱਸ ਕਲੱਬ ਦੀ ਟੀਮ ਨੇ ਜਿੱਤਿਆ ਕ੍ਰਿਕਟ ਮੈਚ

ਰੂਪਨਗਰ, 13 ਜੂਨ (ਸਤਨਾਮ ਸਿੰਘ ਸੱਤੀ)-ਰੂਪਨਗਰ ਪ੍ਰੈੱਸ ਕਲੱਬ ਤੇ ਰੋਪੜ ਜ਼ਿਲ੍ਹਾ ਕ੍ਰਿਕਟ ਐਸੋ: (ਆਰਡੀਸੀਏ) ਦੀਆ ਕ੍ਰਿਕਟ ਟੀਮਾਂ ਵਿਚਕਾਰ ਹੋਏ 20-20 ਮੁਕਾਬਲੇ 'ਚ ਪ੍ਰੈੱਸ ਕਲੱਬ ਦੀ ਟੀਮ ਨੇ 44 ਦੌੜਾਂ ਨਾਲ ਆਰ. ਡੀ. ਸੀ. ਏ. ਦੀ ਟੀਮ ਨੂੰ ਮਾਤ ਦੇ ਦਿੱਤੀ | ਮੈਚ ਦੀ ਸ਼ੁਰੂਆਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX