ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  1 day ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  1 day ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 32 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪੰਜਾਬ / ਜਨਰਲ

ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਜੈਪਾਲ ਭੁੱਲਰ ਦਾ ਸਸਕਾਰ ਕਰਨ ਤੋਂ ਇਨਕਾਰ

ਫ਼ਿਰੋਜ਼ਪੁਰ, 13 ਜੂਨ (ਗੁਰਿੰਦਰ ਸਿੰਘ)- ਗੈਂਗਸਟਰ ਜੈਪਾਲ ਭੁੱਲਰ ਦੇ ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਬੀਤੇ ਦਿਨੀਂ ਕੋਲਕਾਤਾ ਵਿਖੇ ਹੋਏ ਪੁਲਿਸ ਮੁਕਾਬਲੇ 'ਤੇ ਸਵਾਲ ਖੜੇ੍ਹ ਕਰਦਿਆਂ ਜੈਪਾਲ ਭੁੱਲਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਜੈਪਾਲ ਭੁੱਲਰ ਦੇ ਪਿਤਾ ਵਲੋਂ ਜੈਪਾਲ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ | ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਨੂੰ ਲੈ ਡਿਪਟੀ ਕਮਿਸ਼ਨਰ ਕੋਲ ਪਹੁੰਚੇ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ (ਸੇਵਾ-ਮੁਕਤ ਇੰਸਪੈਕਟਰ ਪੰਜਾਬ ਪੁਲਿਸ) ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵਲੋਂ ਬੀਤੀ ਕੱਲ੍ਹ ਤੋਂ ਹੀ ਉਨ੍ਹਾਂ 'ਤੇ ਸਸਕਾਰ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਅੱਜ ਜਦੋਂ ਬੇਟੇ ਦੇ ਸਸਕਾਰ ਲਈ ਅੰਤਿਮ ਰਸਮਾਂ ਨਿਭਾਉਣ ਮÏਕੇ ਉਸ ਦੇ ਪੁੱਤਰ ਦੇ ਸਰੀਰ 'ਤੇ ਗੁੱਝੀਆਂ ਸੱਟਾਂ ਦੇ ਨਿਸ਼ਾਨ ਸਾਹਮਣੇ ਆਏ ਹਨ, ਜਿਸ ਤੋਂ ਸਪਸ਼ਟ ਹੈ ਕਿ ਉਸ ਦੇ ਪੁੱਤਰ 'ਤੇ ਤਸ਼ੱਦਦ ਕਰਨ ਤੋਂ ਬਾਅਦ ਉਸ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ | ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਦੁਬਾਰਾ ਪੋਸਟ ਮਾਰਟਮ ਨਹੀਂ ਹੁੰਦਾ ਉਦੋਂ ਤੱਕ ਸਸਕਾਰ ਨਹੀਂ ਕਰਨਗੇ | ਉੱਧਰ ਜੈਪਾਲ ਦੇ ਪਿਤਾ ਦੀ ਦਰਖਾਸਤ ਮਿਲਣ 'ਤੇ ਸਹਾਇਕ ਕਮਿਸ਼ਨਰ ਜਨਰਲ ਰਵਿੰਦਰ ਸਿੰਘ ਅਰੋੜਾ, ਐੱਸ. ਡੀ. ਐਮ. ਅਮਿਤ ਗੁਪਤਾ, ਪੁਲਿਸ ਕਪਤਾਨ (ਡੀ) ਰਤਨ ਸਿੰਘ ਬਰਾੜ ਵਲੋਂ ਇਸ ਸਬੰਧੀ ਬਰੀਕੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮਾਹÏਲ ਤਣਾਅਪੂਰਨ ਹੋਣ 'ਤੇ ਜੈਪਾਲ ਭੁੱਲਰ ਦੇ ਘਰ ਦੀ ਪੁਲਿਸ ਵਲੋਂ ਘੇਰਾਬੰਦੀ ਵੀ ਕਰ ਲਈ ਗਈ | ਇਸ ਦੌਰਾਨ ਐੱਸ.ਡੀ.ਐਮ. ਅਮਿਤ ਗੁਪਤਾ ਪਰਿਵਾਰ ਨੂੰ ਮਨਾਉਣ ਲਈ ਜੈਪਾਲ ਭੁੱਲਰ ਦੇ ਘਰ ਪਹੁੰਚੇ ਅਤੇ ਬੰਦ ਕਮਰਾ ਮੀਟਿੰਗ ਤੋਂ ਬਾਅਦ ਐੱਸ.ਡੀ.ਐਮ ਨੇ ਦੱਸਿਆ ਕਿ ਪਰਿਵਾਰ ਵਲੋਂ ਦਿੱਤੀ ਦਰਖਾਸਤ 'ਤੇ ਕਾਨੂੰਨੀ ਰਾਏ ਲਈ ਜਾ ਰਹੀ ਹੈ | ਜੈਪਾਲ ਦੇ ਪਿਤਾ ਨੇ ਦੋਸ਼ ਲਾਇਆ ਕਿ ਜੈਪਾਲ ਨੂੰ ਮਾਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਅਤੇ ਉਸ ਦੀਆਂ ਬਾਂਹਾਂ, ਮੋਢੇ ਤੇ ਪੱਸਲੀਆਂ ਦੀਆਂ ਹੱਡੀਆਂ ਤੱਕ ਤੋੜੀਆਂ ਗਈਆਂ ਸਨ ਅਤੇ ਬਾਅਦ 'ਚ ਉਸ ਨੂੰ ਗੋਲੀਆਂ ਮਾਰ ਕੇ ਮੁਕਾਬਲਾ ਬਣਾ ਦਿੱਤਾ ਗਿਆ |
ਪੋਸਟਮਾਰਟਮ ਦੀ ਮੰਗ ਪੁੱਜੀ ਹਾਈਕੋਰਟ
ਚੰਡੀਗੜ੍ਹ, (ਬਿ੍ਜੇਂਦਰ ਗੌੜ)-ਕੋਲਕਾਤਾ ਪੁਲਿਸ ਦੀ ਐਸ.ਟੀ.ਐਫ ਵਲੋਂ ਪੰਜਾਬ ਦੇ ਮਸਹੂਰ ਗੈਂਗਸਟਰ ਜੈਪਾਲ ਭੁੱਲਰ ਦੇ ਕਥਿਤ ਮੁਕਾਬਲੇ (ਇਨਕਾਊਾਟਰ) 'ਤੇ ਹੁਣ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ | ਉਸ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਉਸ ਨੂੰ ਝੂਠਾ ਮੁਕਾਬਲਾ ਕਰ ਕੇ ਮਾਰਿਆ ਸੀ | ਪਰਿਵਾਰ ਨੇ ਜੈਪਾਲ ਦਾ ਐਤਵਾਰ ਨੂੰ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ ਲੈਂਦਿਆਂ ਮੰਗ ਕੀਤੀ ਕਿ ਪੀ.ਜੀ.ਆਈ., ਏਮਜ਼, ਨਵੀਂ ਦਿੱਲੀ ਜਾਂ ਕਿਸੇ ਹੋਰ ਸੁਤੰਤਰ ਮੈਡੀਕਲ ਇੰਸਟੀਚਿਊਟ ਤੋਂ ਉਸ ਦਾ ਪੋਸਟ ਮਾਰਟਮ ਕਰਵਾਇਆ ਜਾਵੇ | ਐਡਵੋਕੇਟ ਸਿਮਰਨਜੀਤ ਸਿੰਘ ਨੇ ਅੱਗੇ ਇਹ ਮੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਕੀਤੀ ਹੈ, ਜਿਸ ਬਾਰੇ ਉਨ੍ਹਾਂ ਨੇ ਚੀਫ਼ ਜਸਟਿਸ ਨੂੰ ਇਕ ਪੱਤਰ ਵੀ ਲਿਖਿਆ ਹੈ | ਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਅਫ਼ਸਰ ਹਨ |

ਸੁਪਰਵਾਈਜਰ ਦੀਆਂ 112 ਅਸਾਮੀਆਂ ਲਈ ਇਸ਼ਤਿਹਾਰ ਜਾਰੀ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)-ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਡਾਇਰੈਕਟੋਰੇਟ ਆਫ਼ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ 'ਚ ਸੁਪਰਵਾਈਜ਼ਰ ਦੀਆਂ 112 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਅਧੀਨ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ ਤੋਂ ਵਾਪਸ ਪਰਤੇ ਕਿਸਾਨ ਦੀ ਮੌਤ

ਘਨੌਰ, 13 ਜੂਨ (ਜਾਦਵਿੰਦਰ ਸਿੰਘ ਜੋਗੀਪੁਰ)-26 ਨਵੰਬਰ ਤੋਂ ਹੁਣ ਤੱਕ ਲਗਾਤਾਰ 6 ਮਹੀਨੇ ਤੋਂ ਕਿਸਾਨੀ ਮੋਰਚੇ ਦਿੱਲੀ ਵਿਖੇ ਸੇਵਾ ਨਿਭਾਅ ਰਹੇ ਨਜ਼ਦੀਕੀ ਪਿੰਡ ਮੰਡੌਲੀ ਦੇ ਕਿਸਾਨ ਧਰਮ ਸਿੰਘ (65) ਦੀ ਮੌਤ ਹੋ ਗਈ ਹੈ | ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂ ਇਕਬਾਲ ਸਿੰਘ ...

ਪੂਰੀ ਖ਼ਬਰ »

ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ, 50 ਹਜ਼ਾਰ ਪਰਿਵਾਰਾਂ ਨੂੰ ਪਈ ਕੋਰੋਨਾ ਦੀ ਮਾਰ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 13 ਜੂਨ -ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਅੰਦਰ 50 ਹਜ਼ਾਰ ਤੋਂ ਵੱਧ ਟੈਕਸੀਆਂ ਚਲਾਉਣ ਵਾਲੇ ਡਰਾਈਵਰ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਫ਼ਾਕੇ ਕੱਟਣ ਲਈ ਮਜਬੂਰ ਹਨ ਕਿਉਂਕਿ ਕੋਰੋਨਾ ਕਾਲ ਦੀਆਂ ਪਾਬੰਦੀਆਂ ਕਾਰਨ ...

ਪੂਰੀ ਖ਼ਬਰ »

ਪਿਆਰ 'ਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ

ਰੂਪਨਗਰ/ ਸ੍ਰੀ ਚਮਕੌਰ ਸਾਹਿਬ, 13 ਜੂਨ (ਸਤਨਾਮ ਸਿੰਘ ਸੱਤੀ, ਜਗਮੋਹਣ ਸਿੰਘ ਨਾਰੰਗ)-ਰੂਪਨਗਰ ਪੁਲਿਸ ਨੇ ਥਾਣਾ ਸ੍ਰੀ ਚਮਕੌਰ ਸਾਹਿਬ ਅੰਦਰ ਪਿੰਡ ਚੂਹੜਮਾਜਰਾ ਵਿਖੇ ਪ੍ਰੇਮੀ ਨਾਲ ਮਿਲ ਕੇ ਪਤਨੀ ਵਲੋਂ ਕੀਤੇ ਪਤੀ ਦੇ ਕਤਲ ਦੀ ਗੁੱਥੀ 6 ਘੰਟੇ 'ਚ ਹੱਲ ਕਰ ਲਈ ਅਤੇ ...

ਪੂਰੀ ਖ਼ਬਰ »

ਨੌਜਵਾਨ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ

ਟੱਲੇਵਾਲ, 13 ਜੂਨ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਵਲੋਂ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ | ਥਾਣਾ ਟੱਲੇਵਾਲ ਦੇ ...

ਪੂਰੀ ਖ਼ਬਰ »

ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ

ਐੱਸ.ਏ.ਐੱਸ. ਨਗਰ, 13 ਜੂਨ (ਕੇ.ਐੱਸ. ਰਾਣਾ)-ਪ੍ਰਸਿੱਧ ਸਿੱਖ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ (85) ਦਾ ਕੋਵਿਡ ਦੇ ਚਲਦਿਆਂ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਬਾਅਦ ਦੁਪਹਿਰ ਚੰਡੀਗੜ੍ਹ ਵਿਖੇ ਸਸਕਾਰ ਕਰ ਦਿੱਤਾ ...

ਪੂਰੀ ਖ਼ਬਰ »

ਸਰਕਾਰੀ ਤਾਪ ਬਿਜਲੀ ਘਰਾਂ ਨੂੰ ਪਿੱਛੇ ਧੱਕ ਕੇ ਨਿੱਜੀ ਤਾਪ ਘਰਾਂ ਦੇ ਉਤਪਾਦਨ ਨੂੰ ਤਰਜੀਹ

ਸੁਖਪਾਲ ਸਿੰਘ ਸੁੱਖੀ ਲਹਿਰਾ ਮੁਹੱਬਤ, 13 ਜੂਨ - ਸੂਬੇ 'ਚ ਝੋਨੇ ਦੀ ਲਵਾਈ ਤੇ ਗਰਮੀ ਕਾਰਨ ਬਿਜਲੀ ਦੀ ਮੰਗ ਦਾ ਅੰਕੜਾ 11318 ਮੈਗਾਵਾਟ ਤੱਕ ਵੱਧਣ ਮਗਰੋਂ ਅੱਜ ਸਵੇਰੇ ਆਈ ਬਾਰਿਸ਼ ਕਾਰਨ ਕਰੀਬ 3000 ਹਜ਼ਾਰ ਮੈਗਾਵਾਟ ਘੱਟ ਕੇ 8300 ਮੈਗਾਵਾਟ ਹੋਇਆ | ਨਿੱਜੀ ਘਰਾਣਿਆਂ ਨਾਲ ਹੋਏ ...

ਪੂਰੀ ਖ਼ਬਰ »

ਕੋਰੋਨਾ ਕਾਰਨ ਪੰਜਾਬ ਦੇ 96 ਬਲੱਡ ਬੈਂਕ ਖ਼ੂਨ ਦੀ ਭਾਰੀ ਕਮੀ ਦੇ ਸ਼ਿਕਾਰ

ਭੁੱਚੋ ਮੰਡੀ, 13 ਜੂਨ (ਪਰਵਿੰਦਰ ਸਿੰਘ ਜੌੜਾ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਦੇ 96 ਬਲੱਡ ਬੈਂਕ ਖ਼ੂਨ ਦੀ ਭਾਰੀ ਕਮੀ ਦੇ ਸ਼ਿਕਾਰ ਹੋ ਗਏ ਹਨ | ਬਲੱਡ ਬੈਂਕਾਂ ਵਿਚ ਖ਼ੂਨ ਦੀ ਕਮੀ ਕਾਰਨ ਅਨੀਮੀਆ, ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜ਼ਾਂ ਸਣੇ ਗਰਭਵਤੀ ਔਰਤਾਂ 'ਤੇ ...

ਪੂਰੀ ਖ਼ਬਰ »

ਆਸਾਮ ਵਿਖੇ ਚੀਨੀ ਬਾਰਡਰ 'ਤੇ ਡਿਊਟੀ 'ਤੇ ਤਾਇਨਾਤ ਸੈਨਿਕ ਦੀ ਮੌਤ

ਕਾਹਨਪੁਰ ਖੂਹੀ (ਰੂਪਨਗਰ), 13 ਜੂਨ (ਗੁਰਬੀਰ ਸਿੰਘ ਵਾਲੀਆ)-ਇਲਾਕੇ ਦੇ ਪਿੰਡ ਗਨੂਰਾ ਨਾਲ ਸਬੰਧਿਤ 34 ਸਾਲਾਂ ਸੈਨਿਕ ਦੀ ਆਸਾਮ-ਚੀਨ ਬਾਰਡਰ 'ਤੇ ਡਿਊਟੀ ਦੌਰਾਨ ਮੌਤ ਹੋ ਗਈ | ਜਾਣਕਾਰੀ ਅਨੁਸਾਰ 20 ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਆਪਣੀ ਯੂਨਿਟ ਦੇ 10 ਜਵਾਨਾਂ ...

ਪੂਰੀ ਖ਼ਬਰ »

ਸੂਬਾ ਭਾਜਪਾ ਲੀਡਰਸ਼ਿਪ ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਕਰਵਾਉਣ ਲਈ ਹਰ ਵਕਤ ਤਿਆਰ- ਅਸ਼ਵਨੀ ਸ਼ਰਮਾ

ਅੰਮਿ੍ਤਸਰ, 13 ਜੂਨ (ਹਰਮਿੰਦਰ ਸਿੰਘ)-ਪੰਜਾਬ ਦੇ ਹਿਤ ਲਈ ਭਾਰਤੀ ਜਨਤਾ ਪਾਰਟੀ ਦੀ ਸੂਬਾ ਲੀਡਰਸ਼ਿਪ ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਕਰਵਾਉਣ ਲਈ ਹਮੇਸ਼ਾ ਤਿਆਰ ਹੈ | ਇਹ ਪ੍ਰਗਟਾਵਾ ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕੀਤਾ | ਸ੍ਰੀ ਸ਼ਰਮਾ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਪੁਤਲੇ ਫ਼ੂਕਣ ਦਾ ਐਲਾਨ

ਲੁਧਿਆਣਾ, 13 ਜੂਨ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਐਤਵਾਰ ਦੀ ਤਾਲਾਬੰਦੀ ਨਾ ਖੋਲ੍ਹਣ 'ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਲੋਂ 3 ਦਿਨ ਬਾਅਦ ਪੰਜਾਬ ਭਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਬਸਪਾ ਵਲੋਂ ਮਨਜੀਤ ਸਿੰਘ ਮੰਨਾ ਨੂੰ ਸਮਰਥਨ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)- ਸ਼੍ਰੋਮਣੀ ਅਕਾਲੀ ਦਲ ਵਲੋਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਤੋਂ ਬਾਅਦ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਸਵਿੰਦਰ ਸਿੰਘ ਛੱਜਲਵੱਡੀ ਜਨਰਲ ਸਕੱਤਰ ਪੰਜਾਬ, ਹਲਕਾ ਬਾਬਾ ਬਕਾਲਾ ...

ਪੂਰੀ ਖ਼ਬਰ »

'ਆਪ' ਕਰੇਗੀ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਭੁੱਖ ਹੜਤਾਲ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)- ਦਲਿਤ ਵਰਗ ਦੇ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ (ਵਜ਼ੀਫਾ) ਰਾਸ਼ੀ ਵਿਚ ਘਪਲੇ ਦੇ ਲੱਗੇ ਦੋਸ਼ਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਹਾਇਸ਼ ਦਾ ਸੋਮਵਾਰ 14 ਜੂਨ ...

ਪੂਰੀ ਖ਼ਬਰ »

ਪੰਜਾਬ ਵਾਸੀ ਅਕਾਲੀ-ਬਸਪਾ ਦੇ ਮੌਕਾਪ੍ਰਸਤ ਗੱਠਜੋੜ ਨੂੰ ਮੁੱਢੋਂ ਨਕਾਰ ਦੇਣਗੇ-ਦੋਬੁਰਜੀ

ਦੋਰਾਹਾ, 13 ਜੂਨ (ਮਨਜੀਤ ਸਿੰਘ ਗਿੱਲ)-ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬੰਤ ਸਿੰਘ ਦੋਬੁਰਜੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਨਵੇਂ ਬਣੇ ਗੱਠਜੋੜ 'ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਡਿਗ ਰਹੀ ਸਾਖ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਨਰੇਗਾ ਵਰਕਰ ਫ਼ਰੰਟ ਤੇ ਮਜ਼ਦੂਰ ਕਿਸਾਨ ਦਲਿਤ ਫ਼ਰੰਟ ਨਾਲ ਗੱਠਜੋੜ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)-ਪੰਜਾਬ ਦੀ ਰਾਜਨੀਤੀ ਵਿਚ ਅੱਜ ਜ਼ੋਰਦਾਰ ਧਮਾਕਾ ਹੋਇਆ ਜਦੋਂ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਨਵੇਂ ਗਠਜੋੜ ਦੇ ਮੁਕਾਬਲੇ ਇਕ ਹੋਰ ਸ਼ਕਤੀਸਾਲੀ ਗਠਜੋੜ ਵਜੂਦ ਵਿਚ ਆ ਗਿਆ | ਇਕ ਲੱਖ ਨਰੇਗਾ ਮੈਂਬਰਾਂ ਵਾਲਾ ਫ਼ਰੰਟ ਅਤੇ ਮਜ਼ਦੂਰ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆਂ ਦਾ ਨਾ ਫੜੇ ਜਾਣਾ ਸ਼ਰਮਨਾਕ-ਪ੍ਰਤਾਪ ਸਿੰਘ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 13 ਜੂਨ (ਭੁੱਲਰ, ਧਾਲੀਵਾਲ)-ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇ ਕਰ ਦੁਨੀਆ ਵਿਚ ਇਕੋ ਇਕ ਬਹੁਗਿਣਤੀ ਸਿੱਖ ਸੂਬੇ ਵਿਚ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੋਸ਼ੀ ਬਚ ਕੇ ਨਿਕਲ ਜਾਣ ਤਾਂ ਇਹ ਸਮੁੱਚੇ ਪੰਜਾਬੀਆਂ ...

ਪੂਰੀ ਖ਼ਬਰ »

ਰਾਜਸਥਾਨ 'ਚ ਕਾਂਗਰਸ ਸਰਕਾਰ 'ਤੇ ਆਪਣੇ ਵਿਧਾਇਕਾਂ ਦੇ ਫ਼ੋਨ ਟੈਪ ਕਰਨ ਦੇ ਲੱਗੇ ਦੋਸ਼

ਜੈਪੁਰ, 13 ਜੂਨ (ਏਜੰਸੀ)-ਰਾਜਸਥਾਨ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ 'ਤੇ ਫ਼ੋਨ ਟੈਪ ਕਰਨ ਦੇ ਫਿਰ ਤੋਂ ਦੋਸ਼ ਲੱਗ ਰਹੇ ਹਨ | ਰਾਜਸਥਾਨ ਦੇ ਕਾਂਗਰਸੀ ਵਿਧਾਇਕ ਵੇਦ ਪ੍ਰਕਾਸ਼ ਸੋਲੰਕੀ ਨੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ...

ਪੂਰੀ ਖ਼ਬਰ »

ਨਫਤਾਲੀ ਬੇਨੇਟ ਬਣੇ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ

ਨੇਤਨਯਾਹੂ ਯੁੱਗ ਦਾ ਹੋਇਆ ਅੰਤ

ਯੇਰੂਸ਼ਲਮ, 13 ਜੂਨ (ਏਜੰਸੀ)-ਨਫਤਾਲੀ ਬੇਨੇਟ ਨੇ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ 12 ਸਾਲ ਦੀ ਸੱਤਾ ਦੇ ਯੁੱਗ ਦਾ ਅੰਤ ਹੋ ਗਿਆ ਹੈ | ਸੱਜੇ ਪੱਖੀ ਯਾਮਿਨਾ ਪਾਰਟੀ ਦੇ 49 ਸਾਲਾ ਨੇਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX