ਤਾਜਾ ਖ਼ਬਰਾਂ


ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  14 minutes ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  about 1 hour ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 1 hour ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  about 1 hour ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  1 minute ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  about 1 hour ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 2 hours ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 3 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 3 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 3 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 3 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 3 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 3 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 4 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 4 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 4 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 5 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 6 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 6 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  about 6 hours ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 32 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਕਪੂਰਥਲਾ / ਫਗਵਾੜਾ

ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਨੂੰ ਝਟਕਾ
ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਪਰਿਵਾਰਾਂ ਸਮੇਤ ਕਾਂਗਰਸ 'ਚ ਸ਼ਾਮਿਲ

ਕਪੂਰਥਲਾ, 13 ਜੂਨ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਨੂਪ ਕਲਹਣ ਦੀ ਪ੍ਰੇਰਨਾ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਮੀਡੀਆ ਐਡਵਾਈਜ਼ਰ ਏ.ਐੱਸ. ਮੱਲ੍ਹੀ, ਵਾਰਡ 33 ਤੋਂ ਅਕਾਲੀ ਦਲ ਦੀ ਉਮੀਦਵਾਰ ਚੋਣ ਲੜ ਚੁੱਕੀ ਮੀਨੂੰ, ਆਜ਼ਾਦ ਉਮੀਦਵਾਰ ਸੁਦੇਸ਼ ਕੁਮਾਰੀ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ ਦੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਮਾਤਾ ਭੱਦਰਕਾਲੀ ਮੰਦਿਰ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਅਕਾਲੀ ਦਲ ਤੇ ਭਾਜਪਾ ਛੱਡ ਕੇ ਆਏ ਆਗੂਆਂ ਤੇ ਵਰਕਰਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਇਨ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਤੇ ਸ਼ੇਖੂਪੁਰ ਦੇ ਵਾਸੀਆਂ ਨੂੰ ਵਿਕਾਸ ਕਾਰਜਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਸ਼ੇਖੂਪੁਰ ਵਿਖੇ ਪੈਂਦੇ ਵਾਰਡਾਂ ਦੇ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ | ਸਮਾਗਮ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਹਾਜ਼ਰ ਕੌਂਸਲਰਾਂ ਨੂੰ ਹਦਾਇਤ ਕੀਤੀ ਕਿ ਮਾਤਾ ਭੱਦਰਕਾਲੀ ਮੰਦਿਰ ਦੇ ਮੁੱਖ ਗੇਟ ਤੋਂ ਲੈ ਕੇ ਮਾਤਾ ਦੇ ਮੰਦਿਰ ਤੱਕ ਸੜਕ ਦਾ ਪੁਨਰ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਮੰਦਿਰ ਵਿਚ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸੇ ਦੌਰਾਨ ਅਨੂਪ ਕਲਹਨ, ਸੀਨੀਅਰ ਕਾਂਗਰਸ ਆਗੂ ਤੇ ਕੌਂਸਲਰ ਨਰਿੰਦਰ ਮਨਸੂ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸੀਨੀਅਰ ਆਗੂ ਤਰਸੇਮ ਲਾਲ ਤੇ ਡਾ: ਛੋਟੂ ਨੇ ਕਾਂਗਰਸ ਵਿਚ ਸ਼ਾਮਿਲ ਹੋਏ ਪਰਿਵਾਰਾਂ ਦੇ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਐਡਵੋਕੇਟ ਐਸ.ਐਸ. ਮੱਲ੍ਹੀ ਨੇ ਨਿਭਾਏ | ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਵਿਚ ਰਾਜੇਸ਼ ਕੁਮਾਰ ਰਾਜਾ, ਰੋਹਿਤ ਕਾਲੀਆ, ਅਮਨ ਕਾਲੀਆ, ਗੁਰਵਿੰਦਰ ਕੌਰ, ਅਜੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਸੰਜੀਵ ਪਾਸੀ, ਬਿਕਰਮ ਪ੍ਰਾਸ਼ਰ, ਗੁਰਜਿੰਦਰ ਸਿੰਘ ਨਾਗਰਾ, ਮੰਗਾ ਸੂਦ, ਚੰਦਰ ਮੋਹਨ, ਗੁਰਮੀਤ ਸਿੰਘ, ਪ੍ਰੀਤਮ ਸਿੰਘ ਕਾਲਾ, ਹਰਦੀਪ ਸਿੰਘ ਬਿੱਟੂ, ਸੁਰਿੰਦਰ ਸਿੰਘ ਸ਼ਿੰਦਾ, ਸੂਬੇਦਾਰ ਗੁਰਦੀਪ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਸਮੀਰ ਖਾਨ, ਜਰਨੈਲ ਸਿੰਘ, ਧਰਮਿੰਦਰ ਸਿੰਘ, ਮਹਿੰਦਰ ਸਿੰਘ, ਤਲਵਿੰਦਰ ਸਿੰਘ ਮਿੱਠੂ, ਗੋਪਾਲਾ ਚੱਕੀ ਵਾਲਾ, ਡਾ: ਰੰਤ ਦੇਵ ਕੌੜਾ, ਪ੍ਰਵੀਨ ਕਾਲੀਆ, ਅਸ਼ੋਕ ਕਾਲੀਆ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ, ਜੋਗਿੰਦਰ ਸਿੰਘ, ਕਰਨੈਲ ਸਿੰਘ ਜੰਮੂ, ਅਰਜਿੰਦਰ ਸਿੰਘ ਮੰਨਾ, ਹਰਜਿੰਦਰ ਸਿੰਘ, ਸਤਿੰਦਰ ਸਿੰਘ ਸਾਬ੍ਹੀ, ਰਾਜਵਿੰਦਰ ਸਿੰਘ, ਹਰਦੀਪ ਸਿੰਘ, ਗੁਰਬਖ਼ਸ਼ ਸਿੰਘ, ਪ੍ਰੀਤ ਸਿੰਘ ਜੰਮੂ, ਸ਼ੈਰੀ ਖਾਨ, ਸੁਖਜੀਤ ਮਹਿਰਾ ਬਹੂਈ, ਪ੍ਰਦੀਪ ਕੁਮਾਰ ਪਿ੍ੰਸ, ਮੰਗਤ ਰਾਮ, ਕਪਿਲ ਸ਼ਰਮਾ, ਰਾਜੂ ਕੱਲ੍ਹਣ, ਅਨੂ ਕੱਲ੍ਹਣ, ਗਜਿੰਦਰ ਨਾਥ, ਰਾਹੁਲ ਆਨੰਦ, ਹਨੀਸ਼ ਪਾਸੀ, ਨਿਤਿਨ ਆਨੰਦ, ਪਵਨ ਆਨੰਦ, ਗਰੀਸ਼ ਕਾਲੀਆ, ਰਾਜੂ ਅਰੋੜਾ, ਰਾਕੇਸ਼ ਕੁਮਾਰ ਮੋਨੂੰ, ਟਿਨੀ ਆਨੰਦ, ਬਲਬੀਰ ਸਿੰਘ ਬੀਰਾ, ਪਿੰਦਰ, ਜੋਗਿੰਦਰ ਸਿੰਘ, ਕੁਲਵਿੰਦਰ ਕੌਰ, ਪ੍ਰਕਾਸ਼ ਕੌਰ, ਜਸਵਿੰਦਰ ਕੌਰ, ਨਿਰਮਲਜੀਤ ਕੌਰ, ਸੁਖਬੀਰ ਕੌਰ, ਨਿਰਗੁਣ ਕੌਰ, ਮਨਦੀਪ ਕੌਰ, ਕੀਰਤੀ, ਸੋਨੀਆ, ਚਰਨ ਕੌਰ, ਸ਼ਿੰਦਰ ਕੌਰ, ਉਰਮਿਲਾ ਦੇਵੀ, ਪਰਮਜੀਤ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਪ੍ਰਕਾਸ਼ ਕੌਰ, ਪ੍ਰਵੀਨ ਬੇਗਮ, ਦਰਸ਼ਨਾ, ਰਾਣੀ, ਬਲਵਿੰਦਰ ਕੌਰ, ਸੁਖਵਿੰਦਰ ਆਦਿ ਦੇ ਨਾਮ ਸ਼ਾਮਿਲ ਹਨ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਤੇ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ, ਬਲਾਕ ਕਾਂਗਰਸ ਸ਼ਹਿਰੀ ਦੇ ਉਪ ਪ੍ਰਧਾਨ ਸੋਨੂੰ ਪੰਡਿਤ, ਸੀਨੀਅਰ ਆਗੂ ਪ੍ਰਗਣ ਸਿੰਘ ਰਾਜੂ, ਕੌਂਸਲਰ ਨਰਿੰਦਰਜੀਤ ਕੌਰ, ਦੀਪ ਸਿੰਘ, ਰਾਜਵਿੰਦਰ ਬੱਬਲੂ ਮੈਂਬਰ, ਰਮਨ ਕੁਮਾਰ ਸ਼ਰਮਾ, ਵਰਿੰਦਰਪਾਲ ਸਿੰਘ ਜੱਜ ਆਦਿ ਹਾਜ਼ਰ ਸਨ |

ਸੂਬਾ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰੇ-ਡੀ.ਟੀ.ਐਫ.

ਕਪੂਰਥਲਾ, 13 ਜੂਨ (ਸਡਾਨਾ)-ਡੀ.ਟੀ.ਐਫ. ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਤੇ ਜ਼ਿਲ੍ਹਾ ਸਕੱਤਰ ਜੋਤੀ ਮਹਿੰਦਰੂ ਦੀ ਅਗਵਾਈ ਹੇਠ ਵੀਡੀਓ ਕਾਨਫ਼ਰੰਸ ਰਾਹੀਂ ਹੋਈ | ਮੀਟਿੰਗ ਵਿਚ ਆਗੂਆਂ ਵਲੋਂ ਸਿੱਖਿਆ ...

ਪੂਰੀ ਖ਼ਬਰ »

ਮਾਝੇ ਦੇ ਜਰਨੈਲ ਮਜੀਠੀਆ ਨਾਲ ਇੰਜ: ਸਵਰਨ ਸਿੰਘ ਨੇ ਕੀਤੀ ਮੁਲਾਕਾਤ

ਸੁਲਤਾਨਪੁਰ ਲੋਧੀ, 13 ਜੂਨ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਦੂਜੀ ਵਾਰ ਮੈਂਬਰ ਪੀ.ਏ.ਸੀ. ਨਾਮਜ਼ਦ ਕੀਤੇ ਗਏ ਇੰਜ: ਸਵਰਨ ਸਿੰਘ ਨੇ ਮਾਝੇ ਦੇ ਜਰਨੈਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ...

ਪੂਰੀ ਖ਼ਬਰ »

ਪਤੀ ਪਤਨੀ ਦੀ ਮਾਰਕੁੱਟ ਕਰਨ ਦੇ ਦੋਸ਼ ਹੇਠ 6 ਵਿਰੁੱਧ ਕੇਸ ਦਰਜ

ਕਪੂਰਥਲਾ, 13 ਜੂਨ (ਸਡਾਨਾ)-ਪਤੀ ਪਤਨੀ ਦੀ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰਵਿੰਦਰ ਸਿੰਘ ਵਾਸੀ ਭੰਡਾਲ ਦੋਨਾ ਨੇ ਦੱਸਿਆ ਕਿ ਉਹ ਬੀਤੀ 9 ਜੂਨ ਨੂੰ ਰਾਤ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਠੇਕਾ ਖੋਲ੍ਹਣ 'ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ

ਡਡਵਿੰਡੀ, 13 ਜੂਨ (ਦਿਲਬਾਗ ਸਿੰਘ ਝੰਡ)-ਮੋਠਾਂਵਾਲ ਚੌਂਕੀ ਦੀ ਪੁਲਿਸ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਚੌਂਕੀ ਮੋਠਾਂਵਾਲ ਦੇ ਇੰਚਾਰਜ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 69 ਮਾਮਲੇ-3 ਵਿਅਕਤੀਆਂ ਦੀ ਮੌਤ

ਕਪੂਰਥਲਾ, 13 ਜੂਨ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 69 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਤਿੰਨ ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋ ਗਈ, ਜਿਨ੍ਹਾਂ ਵਿਚ 65 ਸਾਲਾ ਵਿਅਕਤੀ ਵਾਸੀ ਢਿਲਵਾਂ, 76 ਸਾਲਾ ਵਿਅਕਤੀ ਵਾਸੀ ਇਬਰਾਹੀਮਵਾਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਵਾਲੇ ਖ਼ਿਲਾਫ਼ ਕੇਸ ਦਰਜ

ਫਗਵਾੜਾ, 13 ਜੂਨ (ਹਰੀਪਾਲ ਸਿੰਘ)-ਫਗਵਾੜਾ ਦੇ ਪਿੰਡ ਰਾਮਗੜ੍ਹ ਸੁੰਨੜਾ ਵਿਖੇ ਦਸਵੀਂ ਜਮਾਤ ਦੀ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਜਾਣ ਵਾਲੇ ਨੌਜਵਾਨ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਜਸਵੀਰ ਸਿੰਘ ਵਾਸੀ ਰਾਮਗੜ੍ਹ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

ਕਪੂਰਥਲਾ, 13 ਜੂਨ (ਸਡਾਨਾ)-ਥਾਣਾ ਸਿਟੀ ਮੁਖੀ ਰਘਬੀਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਹਰਮਿੰਦਰ ਸਿੰਘ ਨੇ ਇਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਸਬਜ਼ੀ ਮੰਡੀ ਵਿਖੇ ਮੌਜੂਦ ਸੀ, ਜਿੱਥੇ ਇਕ ਔਰਤ ਆਪਣੇ ਹੱਥ ...

ਪੂਰੀ ਖ਼ਬਰ »

ਸਮਾਜ ਸੇਵਕ ਰਜਿੰਦਰ ਘੇੜਾ ਨੇ ਐਸ.ਐਸ.ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨਾਲ ਕੀਤੀ ਮੁਲਾਕਾਤ

ਫਗਵਾੜਾ, 13 ਜੂਨ (ਤਰਨਜੀਤ ਸਿੰਘ ਕਿੰਨੜਾ)-ਅੰਬੇਡਕਰ ਸੈਨਾ ਦੇ ਚੇਅਰਮੈਨ ਤੇ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਜਿੰਦਰ ਘੇੜਾ ਨੇ ਜ਼ਿਲ੍ਹਾ ਕਪੂਰਥਲਾ ਦੇ ਨਵ-ਨਿਯੁਕਤ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ | ਉਨ੍ਹਾਂ ...

ਪੂਰੀ ਖ਼ਬਰ »

ਦੁਕਾਨਦਾਰ, ਰੇਹੜੀ ਵਾਲੇ, ਡਰਾਈਵਰ ਤੇ ਹੋਰ ਸ਼ੇ੍ਰਣੀਆਂ ਨਾਲ ਸਬੰਧਿਤ ਵਿਅਕਤੀ ਟੀਕਾਕਰਨ ਕਰਵਾਉਣ-ਦੀਪਤੀ ਉੱਪਲ

ਕਪੂਰਥਲਾ, 13 ਜੂਨ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਟੀਕਾਕਰਨ ਦਾ ਦਾਇਰਾ ਵਧਾਉਂਦਿਆਂ ਹੁਣ ਦੁਕਾਨਦਾਰਾਂ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ, ਰੇਹੜੀ ਵਾਲਿਆਂ, ਪੰਚਾਂ, ਸਰਪੰਚਾਂ, ਪ੍ਰੋਹਣਾਚਾਰੀ ਖੇਤਰ ਜਿਵੇਂ ਹੋਟਲ, ਮੈਰਿਜ ਪੈਲਸ, ਬੇਕਰਜ਼, ਘਰੇਲੂ ...

ਪੂਰੀ ਖ਼ਬਰ »

ਅਕਾਲੀ-ਬਸਪਾ ਗਠਜੋੜ ਨੂੰ ਲੈ ਕੇ ਹਲਕਾ ਫਗਵਾੜਾ ਵਿਚ ਵੰਡੇ ਲੱਡੂ

ਫਗਵਾੜਾ, 13 ਜੂਨ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦਾ ਅਧਿਕਾਰਤ ਤੌਰ 'ਤੇ ਗਠਜੋੜ ਹੋ ਗਿਆ ਹੈ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਵਿਰਦੀ ਵਲੋਂ ਫਗਵਾੜਾ ਸ਼ਹਿਰੀ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਐਲਾਨ

ਸੁਲਤਾਨਪੁਰ ਲੋਧੀ, 13 ਜੂਨ (ਨਰੇਸ਼ ਹੈਪੀ, ਥਿੰਦ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਸ਼ਹਿਰੀ ਦੇ ਪ੍ਰਧਾਨ ਦਰਬਾਰਾ ਸਿੰਘ ਵਿਰਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਮੈਂਬਰ ...

ਪੂਰੀ ਖ਼ਬਰ »

25 ਸਾਲਾਂ ਦੇ ਗੰਦਗੀ ਤੇ ਨਰਕ ਤੋਂ ਮੁਕਤੀ ਦਿਵਾਉਣ ਲਈ ਮੁਹੱਲਾ ਮੋਰੀ ਵਾਸੀਆਂ ਵਲੋਂ ਪ੍ਰਧਾਨ ਰਾਜੂ ਧੀਰ ਸਨਮਾਨਿਤ

ਸੁਲਤਾਨਪੁਰ ਲੋਧੀ, 13 ਜੂਨ (ਨਰੇਸ਼ ਹੈਪੀ, ਥਿੰਦ)-ਸਥਾਨਕ ਮੋਰੀ ਮੁਹੱਲਾ ਨਿਵਾਸੀਆਂ ਦੀ ਕਰੀਬ 20-25 ਸਾਲ ਤੋਂ ਪਾਣੀ ਤੇ ਸੀਵਰੇਜ ਦੀ ਚੱਲੀ ਆ ਰਹੀ ਸਮੱਸਿਆ ਨੂੰ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਸਿਰਫ਼ 2 ਮਹੀਨਿਆਂ ਵਿਚ ਹੀ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਜੋ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸੇਵਾ ਜਾਰੀ

ਕਾਲਾ ਸੰਘਿਆਂ, 13 ਜੂਨ (ਸੰਘਾ)-ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਹਾਸਿਲ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਬਲੇਰ ਖ਼ਾਨਪੁਰ ਵਿਖੇ ਪਾਵਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸੇਵਾ ਕੀਤੀ ਜਾ ਰਹੀ ਹੈ | ਜਿਲਤ ਸਾਜੀ, ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਐਲਾਨੇ ਜਾ ਰਹੇ ਅਹੁਦੇਦਾਰਾਂ ਦੇ ਮਾਮਲੇ ਨੂੰ ਲੈ ਕੇ ਸੀਨੀਅਰ ਆਗੂਆਂ 'ਚ ਚਰਚਾ ਸ਼ੁਰੂ

ਕਪੂਰਥਲਾ, 13 ਜੂਨ (ਅਮਰਜੀਤ ਸਿੰਘ ਸਡਾਨਾ)-ਇਕ ਪਾਸੇ ਅਕਾਲੀ ਦਲ ਵਲੋਂ ਬਸਪਾ ਨਾਲ ਸਮਝੌਤਾ ਹੋਣ 'ਤੇ ਖ਼ੁਸ਼ੀ ਮਨਾਈ ਜਾ ਰਹੀ ਹੈ | ਦੂਸਰੇ ਪਾਸੇ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵਲੋਂ ਬੀਤੇ ਦਿਨੀ ਅਹੁਦੇਦਾਰਾਂ ਦੀਆਂ ਜਾਰੀ ਕੀਤੀਆਂ ਸੂਚੀਆਂ ਨੂੰ ਲੈ ਕੇ ਵਰਕਰਾਂ ਵਿਚ ਵੀ ...

ਪੂਰੀ ਖ਼ਬਰ »

ਭੁੱਲਾਰਾਏ ਸਕੂਲ ਵਿਖੇ ਐਨ.ਐਸ.ਕਿਊ. ਐਫ. ਦੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ

ਖਲਵਾੜਾ, 13 ਜੂਨ (ਮਨਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁੱਲਾਰਾਏ ਵਿਖੇ ਐਨ. ਐਸ. ਕਿਊ. ਐਫ. ਟਰੇਡ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੈ੍ਰਕਟਿਸ ਕਿੱਟਾਂ ਦਿੱਤਿਆਂ ਗਈਆਂ | ਸਕੂਲ ਪਿ੍ੰਸੀਪਲ ਸੁਰੇਸ਼ ਗੁਪਤਾ ਨੇ ਕਿਹਾ ਕਿ ਇਸ ਸਕੂਲ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਸੋਨਾ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਦੇ ਜਨਰਲ ਸਕੱਤਰ ਬਣੇ

ਕਪੂਰਥਲਾ, 13 ਜੂਨ (ਸਡਾਨਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਜਥੇਬੰਦਕ ਢਾਂਚੇ ਵਿਚ ਅਕਾਲੀ ਆਗੂ ਗੁਰਪ੍ਰੀਤ ਸਿੰਘ ਸੋਨਾ ਨੂੰ ਸ਼ਹਿਰੀ ਇਕਾਈ ਦਾ ਜਨਰਲ ਸਕੱਤਰ ਐਲਾਨਿਆ ਗਿਆ ਹੈ | ਉਨ੍ਹਾਂ ਆਪਣੀ ਨਿਯੁਕਤੀ 'ਤੇ ਪਾਰਟੀ ਹਾਈਕਮਾਂਡ ਦੇ ਨਾਲ-ਨਾਲ ਹਲਕਾ ਇੰਚਾਰਜ ...

ਪੂਰੀ ਖ਼ਬਰ »

ਫਗਵਾੜਾ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ

ਫਗਵਾੜਾ, 13 ਜੂਨ (ਅਸ਼ੋਕ ਕੁਮਾਰ ਵਾਲੀਆ)-ਆਮ ਆਦਮੀ ਪਾਰਟੀ ਫਗਵਾੜਾ ਦੇ ਇੱਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਦੀ ਅਗਵਾਈ ਵਿਚ ਪਾਰਟੀ ਆਫਿਸ ਦਾਣਾ ਮੰਡੀ ਰੋਡ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿਚ ਲੋਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਢਿਲਵਾਂ, 13 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਹਰਜਿੰਦਰ ਸਿੰਘ, ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ...

ਪੂਰੀ ਖ਼ਬਰ »

ਇਲਾਕੇ 'ਚ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਨੇ ਲਗਾਏ ਨਾਕੇ

ਸਿੱਧਵਾਂ ਦੋਨਾ, 13 ਜੂਨ (ਅਵਿਨਾਸ਼ ਸ਼ਰਮਾ)-ਕਪੂਰਥਲਾ ਵਿਧਾਨ ਸਭਾ ਦੇ ਅਹਿਮ ਪਿੰਡ ਸਿੱਧਵਾਂ ਦੋਨਾ ਕਾਹਲਵਾਂ ਰੋਡ 'ਤੇ ਨਹਿਰ ਨੇੜੇ ਐਸ.ਐਚ.ਓ. ਥਾਣਾ ਸਦਰ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਐਸ.ਆਈ. ਜਸਵੰਤ ਸਿੰਘ, ਏ.ਐਸ.ਆਈ. ਠਾਕਰ ਸਿੰਘ, ਪਾਲ ਸਿੰਘ ਆਦਿ ਪੂਰੀ ...

ਪੂਰੀ ਖ਼ਬਰ »

ਨਡਾਲਾ ਕਾਲਜ ਬੀ.ਸੀ.ਏ. ਕਲਾਸਾਂ ਦਾ ਸ਼ਾਨਦਾਰ ਨਤੀਜਾ

ਨਡਾਲਾ, 13 ਜੂਨ (ਮਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਬੀਤੇ ਦਿਨੀਂ ਐਲਾਨੇ ਗਏ ਬੀ.ਸੀ.ਏ. ਸਮੈਸਟਰ ਪਹਿਲਾ ਅਤੇ ਪੰਜਵਾਂ ਦੇ ਨਤੀਜਿਆਂ ਵਿਚ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣਾ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦਾ ਐਮ.ਏ. ਦਾ ਨਤੀਜਾ 100 ਫੀਸਦੀ ਰਿਹਾ

ਸੁਲਤਾਨਪੁਰ ਲੋਧੀ, 13 ਜੂਨ (ਥਿੰਦ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਮ.ਏ (ਪੰਜਾਬੀ) ਸਮੈਸਟਰ ਤੀਸਰਾ ਦੇ ਐਲਾਨੇ ਨਤੀਜਿਆਂ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ | ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਮੋਦੀ ਸਰਕਾਰ ਖ਼ਿਲਾਫ਼ ਦਿੱਤੇ ਧਰਨਿਆਂ ਦੌਰਾਨ ਧੜਿਆਂ ਵਿਚ ਵੰਡੀ ਨਜ਼ਰ ਆਈ ਫਗਵਾੜਾ ਕਾਂਗਰਸ

ਫਗਵਾੜਾ, 13 ਜੂਨ (ਤਰਨਜੀਤ ਸਿੰਘ ਕਿੰਨੜਾ)-ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾ ਹੇਠ ਅੱਜ ਫਗਵਾੜਾ 'ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੇ ਵੱਖ-ਵੱਖ ਰੋਸ-ਮੁਜਾਹਰਿਆਂ ਦੌਰਾਨ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਕਵਿਤਾ ਮੁਕਾਬਲੇ ਕਰਵਾਏ

ਕਪੂਰਥਲਾ, 13 ਜੂਨ (ਸਡਾਨਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਟੇਟ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ | ਜਿਸ ਵਿਚ ਤਿੰਨ ਵਰਗਾਂ 'ਚ ਬੱਚਿਆਂ ਨੇ ਭਾਗ ਲਿਆ | ਕਵਿਤਾ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਦਾ ਗੱਠਜੋੜ ਪੰਜਾਬ 'ਚ ਨਵਾਂ ਇਤਿਹਾਸ ਸਿਰਜੇਗਾ-ਜਥੇ: ਜਸਬੀਰ ਸਿੰਘ

ਡਡਵਿੰਡੀ, 13 ਜੂਨ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਦਾਂ ਲਈ ਚਲਦਾ ਕਰਕੇ ਨਵਾਂ ਇਤਿਹਾਸ ਸਿਰਜੇਗਾ | ਇਹ ਪ੍ਰਗਟਾਵਾ ਸ਼੍ਰੋਮਣੀ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ 2022 ਦੀਆਂ ਚੋਣਾਂ ਵੱਡੇ ਬਹੁਮਤ ਨਾਲ ਜਿੱਤੇਗਾ-ਵਡਾਲਾ

ਕਪੂਰਥਲਾ, 13 ਜੂਨ (ਅਮਰਜੀਤ ਕੋਮਲ)-ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚ ਹੋਏ ਇਤਿਹਾਸਕ ਸਮਝੌਤੇ ਨਾਲ ਦੋਵੇਂ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਤੂ ਰਹਿ ਕੇ ਵੱਡੇ ਬਹੁਮਤ ਨਾਲ ਆਪਣੀ ਸਰਕਾਰ ਬਣਾਉਣਗੀਆਂ | ਇਹ ਗੱਲ ਮਨਵੀਰ ਸਿੰਘ ਵਡਾਲਾ ਪ੍ਰਧਾਨ ...

ਪੂਰੀ ਖ਼ਬਰ »

ਸੰਤ ਬਾਬਾ ਰੋਹੀ ਵਾਲਿਆਂ ਦੇ ਅਸਥਾਨ 'ਤੇ ਸਾਲਾਨਾ ਸਮਾਗਮ 15 ਨੂੰ

ਕਪੂਰਥਲਾ, 13 ਜੂਨ (ਸਡਾਨਾ)-ਗੁਰਦੁਆਰਾ ਸਾਹਿਬ ਸੰਤ ਬਾਬਾ ਕੇਵਲ ਦਾਸ ਰੋਹੀ ਵਾਲਾ ਮੁਹੱਲਾ ਸੰਤਪੁਰਾ ਵਿਖੇ ਬਾਬਾ ਜੀ ਦਾ ਸਾਲਾਨਾ ਮੇਲਾ 15 ਜੂਨ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕੋਰੋਨਾ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਕਮੇਟੀ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਸ਼ਹੀਦੀ ਸਮਾਗਮ ਕਰਵਾਇਆ

ਖਲਵਾੜਾ, 13 ਜੂਨ (ਮਨਦੀਪ ਸਿੰਘ ਸੰਧੂ)-ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਪਿੰਡ ਭੋਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਤਲਵਿੰਦਰ ਸਿੰਘ ਉਰਫ਼ ਪ੍ਰਮੇਸ਼ਰ ਸਿੰਘ ਦੀ ਅਗਵਾਈ ਹੇਠ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ...

ਪੂਰੀ ਖ਼ਬਰ »

ਹਰਿੰਦਰ ਸਿੰਘ ਬਡਿਆਲ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਬੁਲਾਰੇ ਨਿਯੁਕਤ

ਕਾਲਾ ਸੰਘਿਆਂ, 13 ਜੂਨ (ਸੰਘਾ)–ਨਜ਼ਦੀਕੀ ਪਿੰਡ ਬਡਿਆਲ ਦੇ ਨੌਜਵਾਨ ਹਰਿੰਦਰ ਸਿੰਘ ਬਡਿਆਲ ਨੂੰ ਯੂਥ ਅਕਾਲੀ ਦਲ (ਬਾਦਲ) ਜ਼ਿਲ੍ਹਾ ਕਪੂਰਥਲਾ ਦਾ ਬੁਲਾਰਾ ਨਿਯੁਕਤ ਕੀਤਾ ਗਿਆ | ਜਿਸ ਦੌਰਾਨ ਹਰਿੰਦਰ ਸਿੰਘ ਬਡਿਆਲ ਨੇ ਕਿਹਾ ਕਿ ਅਕਾਲੀ ਦਲ ਆਮ ਲੋਕਾਂ ਦੀ ਪਾਰਟੀ ਹੈ ਅਤੇ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨਿਯੁਕਤ

ਕਪੂਰਥਲਾ, 13 ਜੂਨ (ਸਡਾਨਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਜਥੇਬੰਦਕ ਢਾਂਚੇ ਵਿਚ ਸੀਨੀਅਰ ਅਕਾਲੀ ਆਗੂ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਪਾਰਟੀ ਵਿਚ ਵੱਖ-ਵੱਖ ਅਹੁਦਿਆਂ 'ਤੇ ...

ਪੂਰੀ ਖ਼ਬਰ »

ਪਲਾਹੀ ਵਿਖੇ ਗੁਰਤਾ ਗੱਦੀ ਦਿਵਸ ਮੌਕੇ ਸਜੇ ਧਾਰਮਿਕ ਦੀਵਾਨ

ਫਗਵਾੜਾ, 1 ਜੂਨ (ਅਸ਼ੋਕ ਕੁਮਾਰ ਵਾਲੀਆ)- ਛੇਵੇਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਨਗਰੀ ਪਲਾਹੀ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਲਾਹੀ ਸਾਹਿਬ ਵਿਖੇ ਸਜਾਏ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ

ਕਪੂਰਥਲਾ, 13 ਜੂਨ (ਸਡਾਨਾ)-ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸਦਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਸੁਖਦੇਵ ਸਿੰਘ ਨੇ ਰਜ਼ਾਪੁਰ ਨੇੜੇ ਰਾਤ ਦੇ ਸਮੇਂ ਕਰਫ਼ਿਊ ਦੀ ਉਲੰਘਣਾ ਕਰਕੇ ...

ਪੂਰੀ ਖ਼ਬਰ »

ਮਾਤਾ ਸੱਤਿਆ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ

ਕਪੂਰਥਲਾ, 13 ਜੂਨ (ਸਡਾਨਾ)-'ਅਜੀਤ' ਉਪ ਦਫ਼ਤਰ ਦੇ ਪ੍ਰੈੱਸ ਫ਼ੋਟੋਗਰਾਫ਼ਰ ਤਿਲਕ ਰਾਜ ਸ਼ਰਮਾ ਤੇ ਰਮਨ ਸ਼ਰਮਾ ਦੇ ਸਤਿਕਾਰਯੋਗ ਮਾਤਾ ਸੱਤਿਆ ਦੇਵੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਸ੍ਰੀ ਗਰੁੜ ਪੁਰਾਣ ਦਾ ਪਾਠ ਤੇ ਰਸਮ ਕਿਰਿਆ ਸ਼ਿਵ ਮੰਦਿਰ ...

ਪੂਰੀ ਖ਼ਬਰ »

ਖਲਵਾੜਾ ਵਿਖੇ ਕਾਂਗਰਸੀ ਆਗੂਆਂ ਦੀ ਮੀਟਿੰਗ

ਖਲਵਾੜਾ, 13 ਜੂਨ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਵਿਖੇ ਕਾਂਗਰਸੀ ਆਗੂ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਗੁਰਦਿਆਲ ਸਿੰਘ ਭੁੱਲਾਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਕਮਲ ਧਾਲੀਵਾਲ ਤੇ ਹੋਰ ਆਗੂ ਵਿਸ਼ੇਸ਼ ...

ਪੂਰੀ ਖ਼ਬਰ »

ਦੁਕਾਨ ਦੇ ਬਾਹਰੋਂ ਐਕਟਿਵਾ ਚੋਰੀ

ਕਪੂਰਥਲਾ, 13 ਜੂਨ (ਸਡਾਨਾ)-ਦੁਕਾਨ ਦੇ ਬਾਹਰੋਂ ਸਕੂਟਰੀ ਚੋਰੀ ਹੋਣ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜਸਦੀਪ ਸਿੰਘ ਵਾਸੀ ਕ੍ਰਿਸ਼ਨ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੇ ਆਪਣੀ ਸਕੂਟਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX