ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 day ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  1 day ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  1 day ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  1 day ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  1 day ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  1 day ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  1 day ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  1 day ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  1 day ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  1 day ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  1 day ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  1 day ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  1 day ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  1 day ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਹਾੜ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ ਸਰੀਰਕ ਪੀੜ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਈਰਸ

ਪਹਿਲਾ ਸਫ਼ਾ

ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਕੈਪਟਨ ਦੀ 'ਲੰਚ ਡਿਪਲੋਮੇਸੀ'

• ਫ਼ਾਰਮ ਹਾਊਸ 'ਤੇ 16 ਵਿਧਾਇਕਾਂ ਨਾਲ ਕੀਤੀ ਮੁਲਾਕਾਤ • ਵਿਧਾਇਕਾਂ ਦੇ ਰੁਕੇ ਕੰਮਾਂ ਨੂੰ ਜਲਦੀ ਪੂਰਾ ਕਰਨ ਲਈ ਅਫ਼ਸਰਸ਼ਾਹੀ ਨੂੰ ਹੁਕਮ • ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਇਕਾਂ ਨਾਲ ਰਣਨੀਤੀ 'ਤੇ ਕੀਤੀ ਵਿਚਾਰ-ਚਰਚਾ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 16 ਜੂਨ-ਪ੍ਰਦੇਸ਼ ਕਾਂਗਰਸ ਦਾ ਕਾਟੋ-ਕਲੇਸ ਖ਼ਤਮ ਕਰਨ ਲਈ ਗਠਿਤ ਕਮੇਟੀ ਵਲੋਂ ਹਾਈਕਮਾਨ ਨੂੰ ਰਿਪੋਰਟ ਸੌਂਪੇ ਜਾਣ ਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ-ਆਪ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਕਮੇਟੀ ਨੇ ਆਪਣੀ ਰਿਪੋਰਟ 'ਚ ਵੱਖ-ਵੱਖ ਵਿਧਾਇਕਾਂ ਦੇ ਕੈਪਟਨ ਨਾਲ ਨਾਰਾਜ਼ ਹੋਣ ਦਾ ਜ਼ਿਕਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਸਿਫਾਰਸ਼ ਵੀ ਕੀਤੀ ਸੀ ਕਿ ਕੈਪਟਨ ਸੰਭਵ ਹੋ ਸਕੇ ਤਾਂ ਵਿਧਾਇਕਾਂ ਨਾਲ ਸਮਾਂ ਨਿਸਚਿਤ ਕਰਕੇ ਗੱਲਬਾਤ ਕਰਨ | ਉੱਧਰ ਮਿਲੀ ਜਾਣਕਾਰੀ ਅਨੁਸਾਰ ਹਾਈਕਮਾਨ ਨੇ 20 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਬੁਲਾ ਲਿਆ ਹੈ ਅਤੇ ਇਸ ਮੀਟਿੰਗ ਤੋਂ ਪਹਿਲਾਂ ਕੈਪਟਨ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਅੱਜ ਦੁਪਹਿਰ ਦੇ ਖਾਣੇ 'ਤੇ 16 ਵਿਧਾਇਕਾਂ ਨੂੰ ਆਪਣੇ ਸਿਸਵਾਂ ਸਥਿਤ ਫ਼ਾਰਮ ਹਾਊਸ 'ਤੇ ਬੁਲਾਇਆ, ਤਾਂ ਕਿ ਉਨ੍ਹਾਂ ਦੇ ਗਿਲੇ-ਸ਼ਿਕਵੇ ਦੂਰ ਕੀਤੇ ਜਾ ਸਕਣ | ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਮੁੱਖ ਮੰਤਰੀ ਨੇ ਕੁਝ ਵਿਧਾਇਕਾਂ ਨਾਲ ਸਾਂਝੇ ਤੌਰ 'ਤੇ ਅਤੇ ਕੁਝ ਨਾਲ ਇਕੱਲੇ-ਇਕੱਲੇ ਮਿਲ ਕੇ ਗੱਲਬਾਤ ਕੀਤੀ | ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਮਿਲਣ ਵਾਲੇ ਕਾਂਗਰਸੀ ਆਗੂਆਂ 'ਚ ਦੋ ਮੰਤਰੀ ਵੀ ਸ਼ਾਮਿਲ ਸਨ, ਜਿਨ੍ਹਾਂ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਸ਼ਾਮਿਲ ਸਨ | ਇਸੇ ਤਰ੍ਹਾਂ ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੇ ਲਾਡੀ ਸ਼ੇਰੋਵਾਲੀਆ, ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਨੇ ਮੱੁਖ ਮੰਤਰੀ ਨਾਲ ਮੁਲਾਕਾਤ ਕੀਤੀ | ਇਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੰਤਰੀ ਓ.ਪੀ. ਸੋਨੀ, ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਨਵਤੇਜ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ | ਹਾਲਾਂਕਿ 20 ਜੂਨ ਨੂੰ ਹਾਈਕਮਾਨ ਵਲੋਂ ਮੱੁਖ ਮੰਤਰੀ ਨੂੰ ਮੁਲਾਕਾਤ ਲਈ ਬੁਲਾਇਆ ਗਿਆ ਹੈ, ਜਿਸ ਦੇ ਚਲਦੇ ਕੈਪਟਨ ਦੀ ਕੋਸ਼ਿਸ਼ ਹੈ ਕਿ ਉਸ ਤੋਂ ਪਹਿਲਾਂ ਉਹ ਸਾਰੇ ਨਾਰਾਜ਼ ਵਿਧਾਇਕਾਂ ਨੂੰ ਮਨਾ ਲੈਣ | ਇਸ ਲਈ ਉਨ੍ਹਾਂ ਨੇ ਇਹ ਬੈਠਕਾਂ ਚਾਰ ਪੜਾਵਾਂ ਵਿਚ ਕਰਨ ਦਾ ਫ਼ੈਸਲਾ ਕੀਤਾ ਹੈ | ਸੂਤਰਾਂ ਅਨੁਸਾਰ ਅੱਜ 22 ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਮੁਲਾਕਾਤ ਲਈ 16 ਵਿਧਾਇਕ ਹੀ ਪਹੁੰਚ ਸਕੇ | ਦੱਸਿਆ ਜਾ ਰਿਹਾ ਹੈ ਕਿ ਅਗਲੇ ਦੋ ਦਿਨਾਂ ਵਿਚ ਕੈਪਟਨ ਵਲੋਂ ਵੱਖ-ਵੱਖ ਵਿਧਾਇਕਾਂ ਅਤੇ ਤੀਸਰੇ ਦਿਨ ਮੰਤਰੀਆਂ ਨਾਲ ਮਿਲਣ ਦਾ ਦੌਰ ਜਾਰੀ ਰਹੇਗਾ | ਜਾਣਕਾਰੀ ਅਨੁਸਾਰ ਵਿਧਾਇਕਾਂ ਨੇ ਆਪਣੇ-ਆਪਣੇ ਖੇਤਰਾਂ 'ਚ ਅਧੂਰੇ ਕੰਮਾਂ ਵਿਚੋਂ ਜ਼ਿਆਦਾਤਰ ਨੂੰ ਸਥਾਨਕ ਸਰਕਾਰਾਂ ਅਤੇ ਉਦਯੋਗ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਨਾਲ ਸਬੰਧਿਤ ਦੱਸਿਆ | ਸੂਤਰਾਂ ਅਨੁਸਾਰ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੇ ਸਿਰੇ ਨਾ ਚੜ੍ਹਨ 'ਚ ਵਿਧਾਇਕਾਂ ਨੇ ਅਫ਼ਸਰਸ਼ਾਹੀ ਨੂੰ ਵੀ ਜ਼ਿੰਮੇਵਾਰ ਦੱਸਿਆ | ਇਸ ਦੇ ਇਲਾਵਾ ਕੁਝ ਵਿਧਾਇਕਾਂ ਨੇ ਦਲਿਤਾਂ ਦੀ ਅਣਦੇਖੀ ਦਾ ਮਾਮਲਾ ਵੀ ਮੱੁਖ ਮੰਤਰੀ ਅੱਗੇ ਰੱਖਿਆ ਅਤੇ ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਦੋਂ ਦਲਿਤ ਵਿਧਾਇਕਾਂ ਦੀ ਸੁਣਵਾਈ ਸਰਕਾਰ ਵਿਚ ਨਹੀਂ ਹੋ ਰਹੀ ਤਾਂ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ | ਇਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਮੀਟਿੰਗ ਵਿਚ ਵਿਧਾਇਕਾਂ ਤੋਂ ਉਨ੍ਹਾਂ ਦੇ ਖੇਤਰ ਵਿਚ ਦਲਿਤ ਭਾਈਚਾਰੇ ਨਾਲ ਸਬੰਧਿਤ ਅਸਾਮੀਆਂ ਛੇਤੀ ਭਰਨ ਦਾ ਭਰੋਸਾ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਮੁਸ਼ਕਿਲਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ | ਕੈਪਟਨ ਵਲੋਂ ਹੋਰਨਾਂ ਵਿਧਾਇਕਾਂ ਵਲੋਂ ਕੀਤੇ ਗਿਲੇ-ਸ਼ਿਕਵਿਆਂ ਸੰਬਧੀ ਉਨ੍ਹਾਂ ਦੇ ਖੇਤਰ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਦੱਸੇ ਜਾ ਰਹੇ ਹਨ |

ਕੇਂਦਰ ਨੇ ਟਵਿੱਟਰ ਤੋਂ ਖੋਹਿਆ ਕਾਨੂੰਨੀ ਸੁਰੱਖਿਆ ਦਾ ਹੱਕ

ਹੁਣ ਸੋਸ਼ਲ ਮੀਡੀਆ 'ਤੇ ਪਾਈ ਸਮੱਗਰੀ ਲਈ ਟਵਿੱਟਰ 'ਤੇ ਕੀਤਾ ਜਾ ਸਕਦਾ ਹੈ ਕੇਸ ਦਰਜ
ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਤੇ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਤਣਾਅ ਦੌਰਾਨ ਕੇਂਦਰ ਨੇ ਟਵਿੱਟਰ ਨੂੰ ਨਵੇਂ ਆਈ.ਟੀ. ਨੇਮਾਂ ਦੀ ਪਾਲਣਾ ਨਾ ਕਰਨ ਕਾਰਨ ਉਸ ਤੋਂ ਕਾਨੂੰਨੀ ਸੁਰੱਖਿਆ ਦਾ ਹੱਕ ਖੋਹ ਲਿਆ ਹੈ | ਹੁਣ ਟਵਿੱਟਰ ਆਪਣੇ ਪਲੇਟਫਾਰਮ 'ਤੇ ਕੀਤੀ ਗਈ ਕਿਸੇ ਵੀ ਪੋਸਟ ਲਈ ਜ਼ਿੰਮੇਵਾਰ ਹੋਵੇਗਾ | ਸੂਚਨਾ ਤਕਨਾਲੋਜੀ ਬਾਰੇ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਟਵਿੱਟਰ ਨੂੰ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ 'ਚ ਸੋਸ਼ਲ ਮੀਡੀਆ ਦੇ ਵਿਆਪਕ ਪ੍ਰਭਾਵ ਕਾਰਨ ਇਕ ਛੋਟੀ ਜਿਹੀ ਚਿੰਗਾਰੀ ਵੀ ਵੱਡੀ ਅੱਗ 'ਚ ਤਬਦੀਲ ਹੋ ਸਕਦੀ ਹੈ, ਖਾਸ ਤੌਰ 'ਤੇ ਫ਼ਰਜ਼ੀ ਖ਼ਬਰਾਂ ਦੇ ਮਾਮਲੇ 'ਚ | ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ 'ਇੰਟਰਮੀਡਿਅਰੀ' ਸੇਧਾਂ ਲਾਉਣ ਦਾ ਮਸਕਦ ਇਹ ਵੀ ਸੀ ਪਰ ਟਵਿੱਟਰ ਜੋ ਖੁਦ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਸਮਰਥਕ ਦੱਸਦਾ ਹੈ, ਉਸ ਨੇ ਜਾਣਬੁੱਝ ਕੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦਾ ਰਸਤਾ ਚੁਣਿਆ ਹੈ | ਪ੍ਰਸਾਦ ਨੇ ਸੋਸ਼ਲ ਮੀਡੀਆ ਕੰਪਨੀ ਦੀ ਭਰਮ ਫੈਲਾਉਣ ਵਾਲੀ ਮੀਡੀਆ ਨੀਤੀ 'ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਉਹ 'ਟੈਗਿੰਗ' ਦਾ ਇਸਤੇਮਾਲ ਆਪਣੀ ਸਹੂਲਤ ਮੁਤਾਬਿਕ ਹੀ ਕਰਦਾ ਰਿਹਾ ਹੈ | ਪ੍ਰਸਾਦ ਨੇ ਵਿਸ਼ੇਸ਼ ਤੌਰ 'ਤੇ ਉੱਤਰ ਪ੍ਰਦੇਸ਼ 'ਚ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ (ਉੱਤਰ ਪ੍ਰਦੇਸ਼) ਜੋ ਵੀ ਹੋਇਆ ਉਹ ਟਵਿੱਟਰ ਦੀ ਫ਼ਰਜ਼ੀ ਖ਼ਬਰਾਂ ਬਾਰੇ ਤਰਕਹੀਣਤਾ ਨੂੰ ਦਰਸਾਉਂਦਾ ਹੈ | ਪ੍ਰਸਾਦ ਦੇ ਬਿਆਨ ਦੇ ਪਿਛੋਕੜ 'ਚ 5 ਜੂਨ ਨੂੰ ਇਕ ਮੁਸਲਮਾਨ ਨਾਲ ਵਾਪਰੀ ਉਸ ਘਟਨਾ ਦਾ ਵੀਡੀਓ ਹੈ, ਜਿਸ 'ਚ ਉਸ ਦੀ ਜ਼ਬਰਦਸਤੀ ਦਾੜ੍ਹੀ ਕੱਟ ਦਿੱਤੀ ਗਈ | ਟਵਿੱਟਰ ਵਲੋਂ ਉਕਤ ਘਟਨਾ ਲਈ ਕੋਈ ਟੈਗਿੰਗ ਨਹੀਂ ਕੀਤੀ ਗਈ, ਜਦਕਿ ਉਸ ਤੋਂ ਪਹਿਲਾਂ ਭਾਜਪਾ ਨੇਤਾ ਸੰਬਿਤ ਪਾਤਰਾ ਵਲੋਂ ਪਾਏ ਇਕ ਵੀਡੀਓ ਨੂੰ ਭਰਮ ਫੈਲਾਉਣ ਵਾਲੀ ਵੀਡੀਓ ਕਹਿ ਕੇ ਟੈਗ ਕੀਤਾ ਸੀ |
ਗਾਜ਼ੀਆਬਾਦ (ਯੂ.ਪੀ.) ਵਿਚ ਪਹਿਲਾ ਮਾਮਲਾ ਦਰਜ
ਟਵਿੱਟਰ ਤੋਂ ਕਾਨੂੰਨੀ ਸੁਰੱਖਿਆ ਖ਼ਤਮ ਹੋਣ ਤੋਂ ਬਾਅਦ ਗਾਜ਼ੀਆਬਾਦ (ਯੂ.ਪੀ.) ਪੁਲਿਸ ਵਲੋਂ ਟਵਿੱਟਰ ਇੰਡੀਆ ਅਤੇ 2 ਕਾਂਗਰਸੀ ਨੇਤਾਵਾਂ ਸਮੇਤ 9 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ | ਐੱਫ਼.ਆਈ.ਆਰ. 'ਚ ਮਾਮਲੇ ਨੂੰ ਫਿਰਕੂ ਰੰਗ ਦੇਣ ਦਾ ਦੋਸ਼ ਲਾਇਆ ਗਿਆ ਹੈ | ਪੁਲਿਸ ਨੇ ਇਸ ਮਾਮਲੇ 'ਚ ਟਵਿੱਟਰ ਇੰਡੀਆ ਤੋਂ ਇਲਾਵਾ ਮੁਹੰਮਦ ਜ਼ੁਬੇਰ, ਰਾਣਾ ਆਯੂਬ, ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ, ਸ਼ਮਾ ਮੁਹੰਮਦ, ਸਬਾ ਨਕਵੀ ਅਤੇ ਟਵਿੱਟਰ ਆਈ.ਐੱਨ.ਸੀ. ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਹੈ | ਪੁਲਿਸ ਨੇ ਐੱਫ.ਆਈ.ਆਰ 'ਚ ਸਬੰਧਿਤ ਬਜ਼ੁਰਗ ਅਬਦੁਲ ਸਮਦ 'ਤੇ ਹੋਏ ਹਮਲੇ ਨੂੰ ਉਸ (ਸਮਦ) ਵਲੋਂ ਦਿੱਤੇ ਤਾਵੀਜ਼ ਦੇ ਉਲਟੇ ਅਸਰ ਤੋਂ ਗੁੱਸਾ ਹੋਏ ਲੋਕਾਂ ਵਲੋਂ ਕੀਤਾ ਹਮਲਾ ਕਰਾਰ ਦਿੱਤਾ ਹੈ | ਪੁਲਿਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਵਲੋਂ ਮਾਮਲਾ ਸਪੱਸ਼ਟ ਕੀਤੇ ਜਾਣ ਦੇ ਬਾਵਜੂਦ ਟਵਿੱਟਰ ਨੇ ਗ਼ਲਤ ਟਵੀਟ ਹਟਾਉਣ ਲਈ ਕੋਈ ਕਦਮ ਨਹੀਂ ਚੁੱਕੇ |

ਲਾਹੌਰ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸੁਰਿੰਦਰ ਕੋਛੜ
ਅੰਮਿ੍ਤਸਰ, 16 ਜੂਨ-ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਕੋਰੋਨਾ ਸੰਕਟ ਦੇ ਬਾਵਜੂਦ ਲਾਹੌਰ ਸਮੇਤ ਸ੍ਰੀ ਨਨਕਾਣਾ ਸਾਹਿਬ, ਹਸਨ ਅਬਦਾਲ, ਸਵਾਤ, ਸੂਬਾ ਸਿੰਧ, ਬਲੋਚਿਸਤਾਨ ਤੇ ਸੂਬਾ ਖ਼ੈਬਰ ਪਖਤੂਨਖਵਾ ਤੋਂ ਪਹੁੰਚੀਆਂ ਸੰਗਤਾਂ ਨੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ | ਇਸ ਮੌਕੇ ਸ੍ਰੀ ਅਖੰਡ ਸਾਹਿਬ ਦੇ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਮਨਦੀਪ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਪ੍ਰਕਾਸ਼ ਸਿੰਘ ਤੇ ਬੀਬੀ ਹਰਚਰਨ ਕੌਰ ਸਮੇਤ ਰਾਗੀ, ਕੀਰਤਨੀ ਜਥਿਆਂ ਤੇ ਕਥਾ ਵਾਚਕਾਂ ਨੇ ਮਨੋਹਰ ਕੀਰਤਨ, ਕਥਾ ਤੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਧਾਰਮਿਕ ਸਮਾਗਮ 'ਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤੇ ਗੰਗਾ ਸਾਗਰ ਦੇ ਕੇਅਰ ਟੇਕਰ ਰਾਏ ਅਜ਼ੀਜ਼ ਉੱਲਾ ਖ਼ਾਨ, ਕੇਂਦਰੀ ਰੁਵੇਤ ਹਿਲਾਲ ਕਮੇਟੀ ਪਾਕਿਸਤਾਨ ਦੇ ਚੇਅਰਮੈਨ ਮੌਲਾਨਾ ਸਯੱਦ ਅਬੁੱਦਲ ਖ਼ਬੀਰ ਆਜ਼ਾਦ ਤੇ ਲਾਹੌਰ ਦੇ ਧਰਮਪੁਰਾ ਸਥਿਤ ਸਾਈਾ ਮੀਆਂ ਮੀਰ ਦਰਬਾਰ ਦੇ ਗੱਦੀ ਨਸ਼ੀਨ ਅਲੀ ਰਜ਼ਾ ਕਾਦਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਲਾਹੌਰ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਪੂਰਵਾ ਮਸੂਦ ਨੇ ਦੱਸਿਆ ਕਿ ਸ੍ਰੀ ਅਖੰਡ ਸਾਹਿਬ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਗ੍ਰੰਥੀ ਭਾਈ ਦਿਆ ਸਿੰਘ ਨੇ ਕੀਤੀ | ਇਸ ਮੌਕੇ ਸਹਿਜ ਪਾਠਾਂ ਦੇ ਵੀ ਭੋਗ ਪਾਏ ਗਏ | ਇਸ ਮੌਕੇ ਪੀ. ਐਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਤੇ ਜਨਰਲ ਸਕੱਤਰ ਅਮੀਰ ਸਿੰਘ, ਸਿੱਖ ਆਗੂ ਬਿਸ਼ਨ ਸਿੰਘ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਰਾਏ ਅਜ਼ੀਜ਼ ਉੱਲਾ ਖ਼ਾਨ, ਅਲੀ ਰਜ਼ਾ ਕਾਦਰੀ ਨੇ ਸੰਬੋਧਨ ਕੀਤਾ | ਗੁਰਦੁਆਰਾ ਸਾਹਿਬ 'ਚ ਕਰਾਏ ਗਏ ਧਾਰਮਿਕ ਸਮਾਗਮ ਦੌਰਾਨ ਡਾ: ਮਿਮਪਾਲ ਸਿੰਘ, ਇੰਦਰਜੀਤ ਸਿੰਘ, ਸਰਭਤ ਸਿੰਘ, ਗਿਆਨੀ ਰਣਜੀਤ ਸਿੰਘ, ਗਿਆਨੀ ਦਰਸ਼ਨ ਸਿੰਘ ਆਦਿ ਨੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਸੰਗਤਾਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਅਤੁੱਟ ਲੰਗਰ ਵੀ ਵਰਤਾਏ ਗਏ |

ਡੀ.ਏ.ਪੀ. ਖਾਦ ਦੀ ਸਬਸਿਡੀ 'ਚ 700 ਰੁਪਏ ਵਾਧੇ ਨੂੰ ਮਨਜ਼ੂਰੀ

ਨਵੀਂ ਦਿੱਲੀ, 16 ਜੂਨ (ਪੀ.ਟੀ.ਆਈ.)-ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਡੀ.ਏ.ਪੀ. ਖਾਦ 'ਤੇ ਪ੍ਰਤੀ ਬੋਰਾ ਸਬਸਿਡੀ 'ਚ 700 ਰੁਪਏ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ | ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ 14,775 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ | ਦੇਸ਼ 'ਚ ਯੂਰੀਆ ਦੇ ਬਾਅਦ ਖਾਦਾਂ 'ਚੋਂ ਸਭ ਤੋਂ ਜ਼ਿਆਦਾ ਖ਼ਪਤ ਡਾਈ-ਅਮੋਨੀਅਮ ਫਾਸਪੇਟ (ਡੀ.ਏ.ਪੀ.) ਦੀ ਹੁੰਦੀ ਹੈ | ਪਿਛਲੇ ਮਹੀਨੇ ਕੇਂਦਰ ਨੇ ਡੀ.ਏ.ਪੀ. ਖਾਦ 'ਤੇ ਸਬਸਿਡੀ 140 ਫ਼ੀਸਦੀ ਵਧਾਉਣ ਦਾ ਫ਼ੈਸਲਾ ਕੀਤਾ ਸੀ | ਮੀਡੀਆ ਨੂੰ ਜਾਣਕਾਰੀ ਦਿੰਦਿਆਂ ਰਸਾਇਣ ਤੇ ਖਾਦਾਂ ਬਾਰੇ ਰਾਜ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੋਰੇ ਦੀ ਪੁਰਾਣੀ ਦਰ ਨਾਲ ਹੀ ਡੀ.ਏ.ਪੀ. ਖਾਦ ਮਿਲਦੀ ਰਹੇਗੀ | ਇਕ ਬੋਰੇ 'ਚ 50 ਕਿਲੋਗ੍ਰਾਮ ਖਾਦ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਵਿਸ਼ਵ ਭਰ 'ਚ ਕੀਮਤਾਂ 'ਚ ਵਾਧੇ ਦੇ ਨਾਲ ਡੀ.ਏ.ਪੀ. ਦੀ ਅਸਲ ਕੀਮਤ 2400 ਰੁਪਏ ਪ੍ਰਤੀ ਬੋਰੇ ਤੱਕ ਪਹੁੰਚ ਗਈ ਹੈ | ਇਹ ਯਕੀਨੀ ਬਣਾਉਣ ਲਈ ਕਿ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੋਰੇ ਦੀ ਪੁਰਾਣੀ ਦਰ 'ਤੇ ਡੀ.ਏ.ਪੀ. ਮਿਲੇ, ਇਸ ਲਈ ਕੇਂਦਰ ਨੇ ਸਬਸਿਡੀ ਨੂੰ ਵਧਾ ਕੇ 1200 ਰੁਪਏ ਪ੍ਰਤੀ ਬੋਰਾ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਰਕਾਰ ਯੂਰੀਆ 'ਤੇ ਔਸਤਨ 900 ਰੁਪਏ ਪ੍ਰਤੀ ਬੋਰਾ ਸਬਸਿਡੀ ਦੇ ਰਹੀ ਹੈ |
ਡੂੰਘੇ ਸਮੁੰਦਰ ਮਿਸ਼ਨ ਨੂੰ ਪ੍ਰਵਾਨਗੀ

ਕੇਂਦਰੀ ਮੰਤਰੀ ਮੰਡਲ ਨੇ 'ਡੂੰਘੇ ਸਮੁੰਦਰ ਮਿਸ਼ਨ' ਨੂੰ ਇਜਾਜ਼ਤ ਪ੍ਰਦਾਨ ਕਰ ਦਿੱਤੀ, ਜਿੱਥੇ ਇਸ ਨਾਲ ਸਮੁੰਦਰੀ ਸ੍ਰੋਤਾਂ ਦੀ ਖੋਜ ਅਤੇ ਸਮੁੰਦਰੀ ਤਕਨੀਕਾਂ ਦੇ ਵਿਕਾਸ 'ਚ ਮਦਦ ਮਿਲੇਗੀ ਉਥੇ ਬਲੂ ਇਕੋਨਮੀ (ਮਹਾਸਾਗਰ ਆਧਾਰਿਤ ਅਰਥਚਾਰੇ) ਨੂੰ ਮਜ਼ਬੂਤੀ ਮਿਲੇਗੀ | ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਹ ਜਾਣਕਾਰੀ ਦਿੱਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਸ ਤਜਵੀਜ਼ ਨੂੰ ਇਜਾਜ਼ਤ ਦਿੱਤੀ ਗਈ | ਇਕ ਸਰਕਾਰੀ ਬਿਆਨ ਦੇ ਅਨੁਸਾਰ ਇਸ ਮਿਸ਼ਨ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਲਈ ਪੰਜ ਸਾਲ ਦੀ ਮਿਆਦ ਦੀ ਅਨੁਮਾਨਿਤ ਲਾਗਤ 4,077 ਕਰੋੜ ਰੁਪਏ ਹੋਵੇਗੀ | ਤਿੰਨ ਸਾਲਾਂ (2021-2024) ਲਈ ਪਹਿਲੇ ਪੜਾਅ ਦੀ ਅਨੁਮਾਨਿਤ ਲਾਗਤ 2823.4 ਕਰੋੜ ਰੁਪਏ ਹੋਵੇਗੀ | ਜਾਵੜੇਕਰ ਨੇ ਦੱਸਿਆ ਕਿ ਸਮੁੰਦਰ 'ਚ 6000 ਮੀਟਰ ਹੇਠਾਂ ਕਈ ਪ੍ਰਕਾਰ ਦੇ ਖਣਿਜ ਹਨ | ਇਨ੍ਹਾਂ ਖਣਿਜਾਂ ਦੇ ਬਾਰੇ ਅਧਿਐਨ ਨਹੀਂ ਹੋਇਆ ਹੈ | ਇਸ ਮਿਸ਼ਨ ਦੇ ਤਹਿਤ ਖਣਿਜਾਂ ਦੇ ਬਾਰੇ ਅਧਿਐਨ ਤੇ ਸਰਵੇਖਣ ਦਾ ਕੰਮ ਕੀਤਾ ਜਾਵੇਗਾ |

ਬਾਈਡਨ ਦੀ ਪੁਤਿਨ ਨਾਲ ਮੁਲਾਕਾਤ

ਜਿਨੇਵਾ 'ਚ ਦੋਵੇਂ ਨੇਤਾਵਾਂ ਦਰਮਿਆਨ ਸਿਖ਼ਰ ਸੰਮੇਲਨ ਸ਼ੁਰੂ
ਜਿਨੇਵਾ, 16 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਕਾਰ ਜਿਨੇਵਾ 'ਚ ਸਿਖ਼ਰ ਸੰਮੇਲਨ ਸ਼ੁਰੂ ਹੋ ਗਿਆ | ਸੰਮੇਲਨ ਦੇ ਪਹਿਲੇ ਚਰਨ 'ਚ ਬਾਈਡਨ ਅਤੇ ਪੁਤਿਨ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਚਰਚਾ ਕੀਤੀ | ਇਸ ਤੋਂ ਪਹਿਲਾਂ ਬਾਈਡਨ ਤੇ ਪੁਤਿਨ ਨੇ ਹਸਦੇ ਹੋਏ ਚਿਹਰਿਆਂ ਨਾਲ ਇਕ ਦੂਸਰੇ ਨਾਲ ਹੱਥ ਮਿਲਾ ਕੇ ਇਸ ਸੰਮੇਲਨ ਦੀ ਸ਼ੁਰੂਆਤ ਕੀਤੀ | ਪੂਰੀ ਦੁਨੀਆ ਦੀ ਨਜ਼ਰ ਦੋ ਮਹਾਂਸ਼ਕਤੀਆਂ ਦੀ ਇਸ ਬੈਠਕ 'ਤੇ ਟਿਕੀ ਹੋਈ ਹੈ | ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਬਾਈਡਨ ਦੀ ਪੁਤਿਨ ਨਾਲ ਇਹ ਪਹਿਲੀ ਮੁਲਾਕਾਤ ਹੈ | ਇਸ ਤੋਂ ਪਹਿਲਾਂ ਉਹ ਬਰਾਕ ਓਬਾਮਾ ਦੇ ਕਾਰਜਕਾਲ 'ਚ ਉਪ ਰਾਸ਼ਟਰਪਤੀ ਰਹਿੰਦਿਆਂ ਹੋਇਆਂ ਪੁਤਿਨ ਨਾਲ ਮੁਲਾਕਾਤ ਕਰ ਚੁੱਕੇ ਹਨ | 2011 'ਚ ਹੋਈ ਉਸ ਮੁਲਾਕਾਤ ਦੇ ਸਮੇਂ ਪੁਤਿਨ ਰੂਸ ਦੇ ਪ੍ਰਧਾਨ ਮੰਤਰੀ ਸਨ | ਤਦ ਮੁਲਾਕਾਤ ਤੋਂ ਬਾਅਦ ਬਾਈਡਨ ਨੇ ਪੁਤਿਨ ਦੀ ਕਾਫੀ ਬੁਰਾਈ ਕੀਤੀ ਸੀ | ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦ ਦੋਵਾਂ ਦੇਸ਼ਾਂ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਅਮਰੀਕਾ ਤੇ ਰੂਸ ਦੇ ਸਬੰਧ ਪਹਿਲਾਂ ਕਦੇ ਏਨੇ ਖਰਾਬ ਨਹੀਂ ਰਹੇ | ਪਿਛਲੇ ਚਾਰ ਮਹੀਨਿਆਂ ਤੋਂ ਦੋਵਾਂ ਆਗੂਆਂ ਨੇ ਇਕ ਦੂਸਰੇ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕੀਤੀ ਹੈ | ਬਾਈਡਨ ਨੇ ਅਮਰੀਕੀ ਹਿਤਾਂ 'ਤੇ ਰੂਸੀ ਸਮਰਥਨ ਵਾਲੇ ਹੈਕਰਾਂ ਦੇ ਸਾਈਬਰ ਹਮਲਿਆਂ ਨੂੰ ਲੈ ਕੇ ਪੁਤਿਨ ਦੀ ਕਈ ਵਾਰ ਆਲੋਚਨਾ ਕੀਤੀ ਹੈ ਜਦਕਿ ਪੁਤਿਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਨਾ ਤਾਂ ਅਮਰੀਕੀ ਚੋਣਾਂ 'ਚ ਦਖ਼ਲ ਦਿੱਤਾ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਸਾਈਬਰ ਹਮਲੇ ਕੀਤੇ |

ਭਾਰਤ 'ਚ ਸਤੰਬਰ ਵਿਚ ਲਾਂਚ ਹੋ ਸਕਦੀ ਹੈ 'ਕੋਵੋਵੈਕਸ'

• ਨਵੇਂ ਮਾਮਲਿਆਂ 'ਚ ਮਾਮੂਲੀ ਵਾਧਾ • ਕੋਵੈਕਸੀਨ 'ਚ ਵੱਛੇ ਦੇ ਸੀਰਮ ਹੋਣ ਦੇ ਦਾਅਵੇ 'ਤੇ ਸ਼ਬਦੀ ਜੰਗ
ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)- ਭਾਰਤ ਨੂੰ ਸਤੰਬਰ 'ਚ ਇਕ ਹੋਰ ਕੋਰੋਨਾ ਵੈਕਸੀਨ ਮਿਲ ਸਕਦੀ ਹੈ | ਸੀਰਮ ਇੰਸਟੀਚਿਊਟ ਅਮਰੀਕੀ ਕੰਪਨੀ ਨੋਵਾਵੈਕਸ ਦੇ ਨਾਲ ਮਿਲ ਕੇ ਇਕ ਹੋਰ ਵੈਕਸੀਨ ਨੂੰ ਭਾਰਤ 'ਚ ਵਿਕਸਿਤ ਕਰ ਰਿਹਾ ਹੈ | ਇਹ ਵੈਕਸੀਨ 'ਕੋਵੋਵੈਕਸ' ਦੇ ਨਾਂਅ ਨਾਲ ਲਾਂਚ ਕੀਤੀ ਜਾਵੇਗੀ | ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਉਮੀਦ ਪ੍ਰਗਟਾਈ ਹੈ ਕਿ ਕੋਵੋਵੈਕਸ ਨੂੰ ਸਤੰਬਰ ਤੱਕ ਭਾਰਤ 'ਚ ਪੇਸ਼ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਵੈਕਸੀਨ ਦੇ ਟਰਾਇਲ ਪੂਰੇ ਹੋਣ ਵਾਲੇ ਹਨ ਅਤੇ ਜੇਕਰ ਇਸ ਨੂੰ ਕੇਂਦਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਸਤੰਬਰ ਤੱਕ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੋ ਸਕਦੀ ਹੈ |
ਨਵੇਂ ਮਾਮਲੇ

ਕੋਰੋਨਾ ਦੇ ਲਗਾਤਾਰ ਮੱਠੇ ਹੋ ਰਹੇ ਪ੍ਰਭਾਵ ਤਹਿਤ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਅਤੇ ਜ਼ੇਰੇ ਇਲਾਜ ਮਾਮਲਿਆਂ 'ਚ ਕਮੀ ਦਾ ਰੁਝਾਨ ਜਾਰੀ ਹੈ | ਪਿਛਲੇ 24 ਘੰਟਿਆਂ 'ਚ ਭਾਰਤ 'ਚ 62,224 ਲੋਕ ਕੋਰੋਨਾ ਪ੍ਰਭਾਵਿਤ ਹੋਏ, ਜਦਕਿ 1 ਲੱਖ, 7 ਹਜ਼ਾਰ, 628 ਲੋਕ ਠੀਕ ਹੋਏ ਜਦਕਿ ਇਸ ਸਮੇਂ ਦੌਰਾਨ ਕੋਰੋਨਾ ਕਾਲ ਕਾਰਨ 2542 ਲੋਕਾਂ ਦੀ ਮੌਤ ਹੋਈ | ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਜ਼ੇਰੇ ਇਲਾਜ ਮਾਮਲਿਆਂ 'ਚ 48 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਕਮੀ ਆਉਣ ਨਾਲ ਹੁਣ ਦੇਸ਼ 'ਚ ਜ਼ੇਰੇ ਇਲਾਜ ਮਾਮਲਿਆਂ ਦੀ ਗਿਣਤੀ 8 ਲੱਖ, 65 ਹਜ਼ਾਰ ਹੋ ਗਈ ਹੈ | ਭਾਰਤ 'ਚ ਸਿਹਤਯਾਬੀ ਦੀ ਦਰ 'ਚ ਹੋਰ ਸੁਧਾਰ ਹੋ ਕੇ ਇਹ 95.80 ਫ਼ੀਸਦੀ 'ਤੇ ਪਹੁੰਚ ਗਈ ਹੈ, ਜਦਕਿ ਦੇਸ਼ ਭਰ 'ਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 26 ਕਰੋੜ, 19 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ |
ਕੋਵੈਕਸੀਨ 'ਚ ਵੱਛੇ ਦਾ ਸੀਰਮ ਹੋਣ 'ਤੇ ਛਿੜੀ ਸ਼ਬਦੀ ਜੰਗ

ਕੋਵੀਸ਼ੀਲਡ ਦੇ ਵਕਫ਼ੇ ਦੇ ਵਾਧੇ ਤੋਂ ਇਲਾਵਾ ਦੂਜੇ ਟੀਕੇ ਕੋਵੈਕਸੀਨ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ | ਕਾਂਗਰਸ ਨੇਤਾ ਗੌਰਵ ਪਾਂਧੀ ਨੇ ਬੁੱਧਵਾਰ ਨੂੰ ਆਰ.ਟੀ.ਆਈ. ਰਾਹੀਂ ਪ੍ਰਾਪਤ ਹੋਏ ਦਸਤਾਵੇਜ਼ ਸਾਂਝੇ ਕਰਦਿਆਂ ਕਿਹਾ ਕਿ ਕੋਵੈਕਸੀਨ ਬਣਾਉਣ ਲਈ 20 ਦਿਨ ਤੋਂ ਵੀ ਘੱਟ ਦੇ ਗਾਂ ਦੇ ਵੱਛੇ ਦਾ ਕਤਲ ਕੀਤਾ ਜਾਂਦਾ ਹੈ | ਪਾਂਧੀ ਵਲੋਂ ਜਨਤਕ ਕੀਤੇ ਦਸਤਾਵੇਜ਼ 'ਚ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਵੱਛੇ ਦੇ ਸੀਰਮ ਦੀ ਵਰਤੋਂ ਕੋਵੈਕਸੀਨ ਲਈ ਕੀਤੀ ਜਾਂਦੀ ਹੈ | ਉਨ੍ਹਾਂ ਇਸ ਤੱਥ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਹ ਜਾਣਕਾਰੀ ਪਹਿਲਾਂ ਦਿੱਤੀ ਜਾਣੀ ਚਾਹੀਦੀ ਸੀ | ਇਸ ਤੋਂ ਪਹਿਲਾਂ ਵੀ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੋਵੈਕਸੀਨ ਬਣਾਉਣ ਕਿਸੇ ਨਵੇਂ ਜੰਮੇ ਜਾਨਵਰ ਦੇ ਖ਼ੂਨ ਦਾ ਇਸਤੇਮਾਲ ਕੀਤਾ ਜਾਂਦਾ ਹੈ | ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਇਸ ਨੂੰ ਕਾਂਗਰਸ ਵਲੋਂ ਫੈਲਾਇਆ ਭਰਮ ਕਰਾਰ ਦਿੱਤਾ | ਭਾਜਪਾ ਨੇਤਾ ਸੰਬਿਤ ਪਾਤਰਾ ਨੇ ਕਿਹਾ ਕਿ ਵੈਕਸੀਨ ਬਣਾਉਣ 'ਚ ਵੇਰੋਸੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਇਕ ਤਰ੍ਹਾਂ ਖਾਦ ਦਾ ਕੰਮ ਕਰਦਾ ਹੈ | ਸੰਬਿਤ ਪਾਤਰਾ ਨੇ ਕਿਹਾ ਕਿ ਇਹ ਵੇਰੋਸੇਲ ਸਮੇਂ ਦੇ ਨਾਲ-ਨਾਲ ਖ਼ਤਮ ਹੋ ਜਾਂਦੀ ਹੈ |

ਨੌਗਾਮ ਮੁਕਾਬਲੇ 'ਚ ਅੱਤਵਾਦੀ ਹਲਾਕ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)- ਕੇਂਦਰੀ ਕਸ਼ਮੀਰ ਦੇ ਸ੍ਰੀਨਗਰ ਜ਼ਿਲ੍ਹੇ ਦੇ ਬਾਹਰਵਾਰ ਨੌਗਾਮ ਇਲਾਕੇ 'ਚ ਬੀਤੀ ਰਾਤ ਤੋਂ ਸ਼ੁਰੂ ਹੋਏ ਮੁਕਾਬਲੇ 'ਚ ਅੱਜ ਇਕ ਅੱਤਵਾਦੀ ਮਾਰਿਆ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਸ੍ਰੀਨਗਰ ਦੇ ਬਾਹਰਵਾਰ ਨੌਗਾਮ ਦੇ ਵਾਗੋਰਾ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਫੌਜ, ਸੀ.ਆਰ.ਪੀ.ਐਫ. ਤੇ ਪੁਲਿਸ ਦੇ ਐਸ.ਓ.ਜੀ. ਨੇ ਮੰਗਲਵਾਰ ਰਾਤ ਕਰੀਬ 11.30 ਵਜੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਆਪ੍ਰੇਸ਼ਨ ਚਲਾਇਆ, ਸੁਰੱਖਿਆ ਬਲਾਂ ਵਲੋਂ ਕੀਤੀ ਜਾ ਰਹੀ ਘੇਰਾਬੰਦੀ ਦੌਰਾਨ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਸਬਰ ਤੋਂ ਕੰਮ ਲੈਂਦਿਆ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ | ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਦੀ ਪਛਾਣ ਓਜ਼ੇਰ ਅਸ਼ਰਫ ਡਾਰ ਵਜੋਂ ਹੋਈ ਹੈ ਜੋ ਜ਼ੇਨਾਪੋਰਾ ਇਲਾਕੇ ਦੇ ਵੰਡੂਨਾ ਪਿੰਡ ਦਾ ਰਹਿਣ ਵਾਲਾ ਸੀ |

ਕੋਵੀਸ਼ੀਲਡ ਦੀਆਂ 2 ਖੁਰਾਕਾਂ ਦਰਮਿਆਨ ਵਕਫ਼ਾ ਵਧਾਉਣ ਦਾ ਫ਼ੈਸਲਾ ਵਿਗਿਆਨਕ ਆਧਾਰ 'ਤੇ

ਕੋਵੀਸ਼ੀਲਡ ਵੈਕਸੀਨ ਦੀਆਂ 2 ਖੁਰਾਕਾਂ 'ਚ ਵਕਫ਼ਾ ਵਧਾਉਣ ਦਾ ਫ਼ੈਸਲਾ ਪਾਰਦਰਸ਼ੀ ਅਤੇ ਵਿਗਿਆਨਕ ਅੰਕੜਿਆਂ ਦੇ ਆਧਾਰ 'ਤੇ ਲਿਆ ਫ਼ੈਸਲਾ ਸੀ | ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੋਵੀਸ਼ੀਲਡ ਦੇ ਵਕਫ਼ੇ ਵਧਾਉਣ ਨੂੰ ਲੈ ਕੇ ਉੱਠਦੇ ਸ਼ੰਕਿਆਂ ਦਰਮਿਆਨ ਟਵਿੱਟਰ 'ਤੇ ਉਕਤ ...

ਪੂਰੀ ਖ਼ਬਰ »

ਕੱਚੇ ਅਧਿਆਪਕਾਂ ਵਲੋਂ ਵਿੱਦਿਆ ਭਵਨ ਦਾ ਘਿਰਾਓ

• ਪੈਟਰੋਲ ਦੀਆਂ ਬੋਤਲਾਂ ਲੈ ਕੇ 7ਵੀਂ ਮੰਜ਼ਿਲ 'ਤੇ ਚੜ੍ਹੇ ਅੱਧੀ ਦਰਜਨ ਅਧਿਆਪਕ • ਇਕ ਅਧਿਆਪਕਾ ਨੇ ਖਾਧਾ ਜ਼ਹਿਰੀਲਾ ਪਦਾਰਥ ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਵਿਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਰਵਨੀਤ ਸਿੰਘ ਬਿੱਟੂ ਤਲਬ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਇਕ ਮਾਮਲੇ 'ਚ ਲੁਧਿਆਣਾ ਤੋਂ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ 22 ਜੂਨ 2021 ਨੂੰ ਸਵੇਰੇ 11:30 ਵਜੇ ਕਮਿਸ਼ਨ ਅੱਗੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਨੁਸੂਚਿਤ ...

ਪੂਰੀ ਖ਼ਬਰ »

ਜਾਧਵ ਮਾਮਲੇ ਦੀ ਸੁਣਵਾਈ 5 ਅਕਤੂਬਰ ਤੱਕ ਮੁਲਤਵੀ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਇਸਲਾਮਾਬਾਦ ਹਾਈ ਕੋਰਟ ਨੇ ਦੇਸ਼ ਦੇ ਅਟਾਰਨੀ ਜਨਰਲ ਖ਼ਾਲਿਦ ਜਾਵੇਦ ਖ਼ਾਨ ਦੀ ਬੇਨਤੀ 'ਤੇ ਪਾਕਿ ਜੇਲ੍ਹ 'ਚ ਬੰਦ ਮੌਤ ਦੀ ਸਜ਼ਾਯਾਫਤਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਲਈ ਵਕੀਲ ਨਿਯੁਕਤ ਕਰਨ ਦੀ ਸਰਕਾਰ ਦੀ ਪਟੀਸ਼ਨ 'ਤੇ ...

ਪੂਰੀ ਖ਼ਬਰ »

ਪੰਜਾਬ 'ਚ 688 ਨਵੇਂ ਮਾਮਲੇ, 46 ਮੌਤਾਂ

ਚੰਡੀਗੜ੍ਹ, 16 ਜੂਨ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 46 ਹੋਰ ਮੌਤਾਂ ਹੋ ਗਈਆਂ, ਉੱਥੇ 1383 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਸੂਬੇ 'ਚ ਵੱਖ-ਵੱਖ ਥਾਵਾਂ ਤੋਂ 688 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 46 ਮੌਤਾਂ 'ਚੋਂ ਅੰਮਿ੍ਤਸਰ ਤੋਂ 3, ਬਰਨਾਲਾ 1, ...

ਪੂਰੀ ਖ਼ਬਰ »

— ਪਾਕਿ ਸੰਸਦ ਬਣੀ 'ਯੁੱਧ ਦਾ ਮੈਦਾਨ' —

ਸੰਸਦ ਮੈਂਬਰਾਂ ਨੇ ਸੁੱਟੀਆਂ ਇਕ-ਦੂਜੇ 'ਤੇ ਬਜਟ ਦੀਆਂ ਕਾਪੀਆਂ, ਨਾਲੇ ਕੀਤੀ ਕੁੱਟਮਾਰ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ 'ਚ ਸੱਤਾਧਾਰੀ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪਾਰਟੀ ਅਤੇ ਵਿਰੋਧੀ ਦਲਾਂ ਨੇ ਇਕ ਦੂਜੇ 'ਤੇ ਫਾਈਲਾਂ ਸੁੱਟੀਆਂ ਅਤੇ ਆਪਸ 'ਚ ਕੁੱਟਮਾਰ ਕਰਨ ਦੇ ਨਾਲ-ਨਾਲ ...

ਪੂਰੀ ਖ਼ਬਰ »

ਪੰਜਾਬ ਦੀਆਂ 6 ਸ਼ਖ਼ਸੀਅਤਾਂ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਪੰਜਾਬ 'ਚ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੀਆਂ ਕੁਝ ਸਿੱਖ ਸ਼ਖ਼ਸੀਅਤਾਂ ਬੁੱਧਵਾਰ ਨੂੰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਜਨਰਲ ਸਕੱਤਰ ਦੁਸ਼ਿਅੰਤ ਕੁਮਾਰ ਗੌਤਮ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ...

ਪੂਰੀ ਖ਼ਬਰ »

ਕੋਰੋਨਾ ਦੀ ਦੂਸਰੀ ਲਹਿਰ 'ਚ 730 ਡਾਕਟਰਾਂ ਦੀ ਮੌਤ ਹੋਈ

ਨਵੀਂ ਦਿੱਲੀ, 16 ਜੂਨ (ਏਜੰਸੀ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ 730 ਡਾਕਟਰਾਂ ਦੀ ਮੌਤ ਹੋਈ ਹੈ | ਬਿਹਾਰ 'ਚ ਸਭ ਤੋਂ ਵੱਧ 115, ਦਿੱਲੀ 'ਚ 109, ਉੱਤਰ ਪ੍ਰਦੇਸ਼ 'ਚ 79, ਪੱਛਮੀ ਬੰਗਾਲ 'ਚ 62, ਰਾਜਸਥਾਨ 'ਚ 43, ...

ਪੂਰੀ ਖ਼ਬਰ »

ਚੇਨਈ ਦੇ ਚਿੜੀਆਘਰ 'ਚ ਇਕ ਹੋਰ ਸ਼ੇਰ ਦੀ ਕੋਰੋਨਾ ਨਾਲ ਮੌਤ

ਚੇਨਈ, 16 ਜੂਨ (ਏਜੰਸੀ)-ਇਥੋਂ ਦੇ ਵੈਂਡਾਲੂਰ ਨੇੜੇ ਅਰਿਗਨਾਰ ਅੰਨਾ ਜ਼ੂਲਾਜੀਕਲ ਪਾਰਕ 'ਚ ਇਕ ਹੋਰ ਸ਼ੇਰ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਚਿੜੀਆਘਰ ਦੇ ਡਿਪਟੀ ਡਾਇਰੈਕਟਰ ਨੇ ਏਸ਼ੀਆ ਦੇ ਨਰ ਸ਼ੇਰ ਪਥਬੰਥਨ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ੇਰ ਨੂੰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX