ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 day ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  1 day ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  1 day ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  1 day ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  1 day ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  1 day ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  1 day ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  1 day ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  1 day ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  1 day ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  1 day ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  1 day ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  1 day ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  1 day ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਹਾੜ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ ਸਰੀਰਕ ਪੀੜ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਈਰਸ

ਜਗਰਾਓਂ

ਨਾਜਾਇਜ਼ ਢੰਗ ਨਾਲ ਸੜਕਾਂ 'ਤੇ ਸਾਮਾਨ ਰੱਖਣ ਤੇ ਵਾਹਨ ਖੜ੍ਹਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ

ਜਗਰਾਉਂ, 16 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਸ਼ਹਿਰ ਦੇ ਬਜ਼ਾਰਾਂ ਵਿਖੇ ਸੜਕ 'ਤੇ ਨਾਜਾਇਜ਼ ਢੰਗ ਨਾਲ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਅਤੇ ਵਾਹਨ ਖੜ੍ਹਾਉਣ ਵਾਲਿਆਂ ਨੂੰ ਹੁਣ ਪ੍ਰਸ਼ਾਸਨ ਕਾਨੂੰਨ ਦਾ ਪਾਠ ਪੜ੍ਹਾਏਗਾ | ਇਸ ਸਬੰਧੀ ਅੱਜ ਨਗਰ ਕੌਂਸਲ ਜਗਰਾਉਂ ਵਿਖੇ ਸ਼ਹਿਰ ਦੀਆਂ ਵੱਖ-ਵੱਖ ਵਪਾਰਿਕ ਸੰਸਥਾਵਾਂ ਦੇ ਆਗੂਆਂ ਨਾਲ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਮੀਟਿੰਗ ਹੋਈ | ਇਸ ਮੌਕੇ ਅਨਿਲ ਕੁਮਾਰ ਭਨੋਟ ਡੀ.ਐੱਸ.ਪੀ. (ਟ੍ਰੈਫ਼ਿਕ), ਟ੍ਰੈਫ਼ਿਕ ਇੰਚਾਰਜ ਸਤਪਾਲ ਸਿੰਘ ਆਦਿ ਵੀ ਹਾਜ਼ਰ ਸਨ | ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਜਿੱਥੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਉੱਥੇ ਉਨ੍ਹਾਂ ਆਉਂਦੀਆਂ ਸਮੱਸਿਆਵਾਂ ਪ੍ਰਤੀ ਵੀ ਚਾਨਣ ਪਾਇਆ | ਮੀਟਿੰਗ ਵਿਚ ਪ੍ਰਧਾਨ ਰਾਣਾ ਨੇ ਦੁਕਾਨਦਾਰਾਂ ਨੂੰ 20 ਜੂਨ ਤੱਕ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਮਾਂ ਦਿੱਤਾ ਹੈ | ਸ਼ਹਿਰ ਦੀ ਹਦੂਦ ਅੰਦਰ ਸਥਿਤ ਬੈਂਕ ਅਤੇ ਹਸਪਤਾਲਾਂ ਨੂੰ ਆਪਣੀ ਪਾਰਕਿੰਗ ਦੇ ਪ੍ਰਬੰਧ ਖੁਦ ਕਰਨ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਸ਼ਹਿਰ ਅੰਦਰ ਉਹ ਹੀ ਰੇਹੜੀ-ਫੜ੍ਹੀ ਲਗਾਵੇਗਾ, ਜਿਸ ਕੋਲ ਨਗਰ ਕੌਂਸਲ ਵਲੋਂ ਜਾਰੀ ਕੀਤਾ ਹੋਇਆ ਲਾਇਸੈਂਸ ਹੋਵੇਗਾ | ਕਰਿਆਨਾ ਐਸੋਸੀਏਸ਼ਨ ਦੇ ਆਗੂ ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ ਨੇ ਕਿਹਾ ਕਿ ਸ਼ਹਿਰ ਅੰਦਰ ਆਵਾਜਾਈ ਦੀ ਵੱਡੀ ਸਮੱਸਿਆ ਹੈ | ਨਗਰ ਕੌਂਸਲ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਪਾਰਕਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਇਸ ਵਾਸਤੇ ਨਗਰ ਕੌਂਸਲ ਤੇ ਟ੍ਰੈਫ਼ਿਕ ਪੁਲਿਸ ਨੂੰ ਦੁਕਨਦਾਰਾਂ ਨਾਲ ਸਹਿਯੋਗ ਕਰਨਾ ਪਵੇਗਾ | ਪਿ੍ੰ: ਚਰਨਜੀਤ ਸਿੰਘ ਭੰਡਾਰੀ ਨੇ ਪੁਰਾਣੀ ਮੰਡੀ ਰੋਡ 'ਤੇ ਲੱਗਦੇ ਜਾਮ ਪ੍ਰਤੀ ਦੱਸਿਆ | ਉਨ੍ਹਾਂ ਕਿਹਾ ਕਿ ਜਦ ਤੱਕ ਰੇਹੜੀ-ਫੜ੍ਹੀ ਵਾਲਿਆਂ ਨੂੰ ਨਿਰਧਾਰਤ ਕੀਤੀਆਂ ਥਾਵਾਂ 'ਤੇ ਭੇਜਿਆਂ ਨਹੀਂ ਜਾਂਦਾ ਤੱਦ ਤੱਕ ਰੇਹੜੀਆਂ ਨੂੰ ਇਸ ਤਰਤੀਬ ਨਾਲ ਲਗਾਇਆ ਜਾਵੇ, ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਦਿਕਤ ਨਾ ਆਵੇ | ਪ੍ਰਧਾਨ ਰਾਣਾ ਨੇ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਦੁਕਾਨ ਦੇ ਬਾਹਰ ਸਮਾਨ ਅਤੇ ਵਾਹਨ ਨਹੀਂ ਖੜ੍ਹਾ ਕਰਨ ਦਿੱਤਾ ਜਾਵੇਗਾ | ਇਸ ਮਾਮਲੇ ਵਿਚ ਨਾ ਤਾਂ ਕਿਸੇ ਦੀ ਵੀ ਸਿਫ਼ਾਰਿਸ਼ ਮੰਨੀ ਜਾਵੇਗੀ ਤੇ ਨਾ ਹੀ ਜਬਤ ਕੀਤਾ ਸਮਾਨ ਵਾਪਸ ਹੋਵੇਗਾ | ਡੀ.ਐੱਸ.ਪੀ ਅਨਿਲ ਭਨੋਟ ਨੇ ਕਿਹਾ ਕਿ ਦੁਕਨਦਾਰ ਆਪਣੀ ਦੁਕਾਨ ਅੱਗੇ ਲੰਬੇ ਸਮੇਂ ਲਈ ਕੋਈ ਵੀ ਵਾਹਨ ਖੜ੍ਹਾ ਨਹੀਂ ਕਰ ਸਕੇਗਾ | ਦੁਕਨਦਾਰਾਂ ਨੂੰ ਖੁਦ ਦੇ ਵਾਹਨ ਖੜ੍ਹੇ ਕਰਨ ਲਈ ਵੀ ਪਾਰਕਿੰਗ ਦੇ ਪ੍ਰਬੰਧ ਕਰਨੇ ਪੈਣਗੇ | ਸਮਝਾਉਣ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ ਹੁਣ ਤਾਂ ਸਿਰਫ਼ ਕਾਰਵਾਈ ਹੀ ਹੋਵੇਗੀ | ਇਸ ਮੌਕੇ ਸੈਨਟਰੀ ਇੰਸਪੈਕਟ ਅਨਿਲ ਕੁਮਾਰ ਨੇ ਦੁਕਾਨਦਾਰਾਂ ਨੂੰ ਆਪਣਾ ਦੁਕਾਨਾਂ ਦਾ ਕੂੜਾ ਸੜਕ ਵਿਖੇ ਸੁੱਟਣ ਦੀ ਬਜਾਏ ਸਫ਼ਾਈ ਸੇਵਕ ਨੂੰ ਦੇਣ ਲਈ ਆਖਿਆ | ਇਸ ਮੌਕੇ ਜਗਜੀਤ ਸਿੰਘ ਜੱਗੀ ਗੁਰਸ਼ਰਨ ਸਿੰਘ ਮਿਗਲਾਨੀ, ਅਮਨ ਕਪੂਰ, ਹਿਮਾਸ਼ੂੰ ਮਲਕ, ਰਾਜ ਭਾਰਦਵਾਜ, ਵਰਿੰਦਰ ਸਿੰਘ ਕਲੇਰ ਰੋਹਿਤ ਗੋਇਲ, ਜਰਨੈਲ ਸਿੰਘ ਲੋਹਟ ਆਦਿ ਹਾਜ਼ਰ ਸਨ |

ਮੋਦੀ ਹਕੂਮਤ ਕਾਲੇ ਕਾਨੂੰਨਾਂ ਰਾਹੀਂ ਲੋਕਾਂ 'ਤੇ ਜ਼ੁਲਮ ਢਾਹ ਰਹੀ-ਪ੍ਰੋ: ਜਗਮੋਹਣ ਸਿੰਘ

ਜਗਰਾਉਂ, 16 ਜੂਨ (ਜੋਗਿੰਦਰ ਸਿੰਘ)-ਕਿਸਾਨ ਮੋਰਚੇ ਦਾ 259ਵੇਂ ਦਿਨ ਸਥਾਨਕ ਰੇਲ ਪਾਰਕ ਜਗਰਾਉਂ 'ਚ ਚੱਲ ਰਹੇ ਸੰਘਰਸ਼ 'ਚ ਅੱਜ ਜਮਹੂਰੀ ਅਧਿਕਾਰ ਸਭਾ ਦੇ ਵਰਕਰ ਲੁਧਿਆਣਾ ਤੋਂ ਕਾਫ਼ਲੇ ਦੇ ਰੂਪ ਵਿਚ ਸ਼ਾਮਿਲ ਹੋਏ | ਜਮਹੂਰੀ ਅਧਿਕਾਰੀ ਸਭਾ ਦੇ ਜਨਰਲ ਸਕੱਤਰ ਪ੍ਰੋ: ਜਗਮੋਹਣ ...

ਪੂਰੀ ਖ਼ਬਰ »

ਸਾਬਕਾ ਮਹਿਲਾ ਸਿੱਖਿਆ ਅਫ਼ਸਰ ਵਲੋਂ ਥਾਣੇਦਾਰ ਦੀ ਮਿਲੀਭੁਗਤ ਨਾਲ ਉਸ ਦੀ ਜਾਇਦਾਦ 'ਤੇ ਕਬਜ਼ੇ ਦੇ ਦੋਸ਼

ਜਗਰਾਉਂ, 16 ਜੂਨ (ਜੋਗਿੰਦਰ ਸਿੰਘ)-ਸਾਬਕਾ ਬਜ਼ੁਰਗ ਮਹਿਲਾ ਸਿੱਖਿਆ ਅਫ਼ਸਰ ਵਲੋਂ ਪਿੰਡ ਭੂੰਦੜੀ ਦੇ ਕੁਝ ਲੋਕਾਂ 'ਤੇ ਪੁਲਿਸ ਦੇ ਥਾਣੇਦਾਰ ਨਾਲ ਮਿਲ ਕੇ ਉਸ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ | ਬਜ਼ੁਰਗ ਕੰਵਲਜੀਤ ਕੌਰ ਹਾਲ ਵਾਸੀ ਸੰਗਤਪੁਰਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜਗਰਾਉਂ, 16 ਜੂਨ (ਜੋਗਿੰਦਰ ਸਿੰਘ)-ਪੁਲਿਸ ਵਲੋਂ ਪਿੰਡਾਂ 'ਚ ਨਸ਼ੀਲੀਆਂ ਗੋਲੀਆਂ ਵੇਚਣ ਜਾ ਰਹੇ ਇਕ ਵਿਅਕਤੀ ਨੂੰ ਸੈਂਕੜੇ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਸਮੇਤ ਕਾਬੂ ਗਿਆ ਕੀਤਾ | ਪੁਲਿਸ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਬੱਸ ਸਟੈਂਡ ਚੌਂਕੀ ਦੀ ਪੁਲਿਸ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਜਗਰਾਉਂ, 16 ਜੂਨ (ਜੋਗਿੰਦਰ ਸਿੰਘ)-ਐਂਟੀ ਨਾਰਕੋਟਿਕ ਸੈੱਲ ਜਗਰਾਉਂ ਪੁਲਿਸ ਵਲੋਂ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲਣ 'ਤੇ ਮਹਿੰਦਰ ...

ਪੂਰੀ ਖ਼ਬਰ »

ਪਿੰਡ ਸ਼ੇਰੇਵਾਲ 'ਚ 3 ਦਿਨਾਂ 'ਚ 4 ਮੌਤਾਂ ਨੂੰ ਲੈ ਕੇ ਲੋਕਾਂ 'ਚ ਸਹਿਮ

ਸਿੱਧਵਾਂ ਬੇਟ, 16 ਜੂਨ (ਜਸਵੰਤ ਸਿੰਘ ਸਲੇਮਪੁਰੀ)- ਦਰਿਆ ਸਤਲੁਜ ਦੇ ਕੰਢੇ 'ਤੇ ਵਸੇ ਪਿੰਡ ਸ਼ੇਰੇਵਾਲ ਵਿਖੇ ਤਿੰਨ ਦਿਨਾਂ ਦੌਰਾਨ ਹੋਈਆਂ ਚਾਰ ਮੌਤਾਂ ਨੂੰ ਲੈ ਕੇ ਪਿੰਡ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਭਾਵੇਂ ਪਿਛਲੇ ਤਿੰਨ ਮਹੀਨਿਆਂ 'ਚ ਪਿੰਡ ਦੇ ਕਈ ...

ਪੂਰੀ ਖ਼ਬਰ »

ਸਰਪੰਚ ਜੱਗਾ ਵਲੋਂ ਹੰਬੜਾਂ 'ਚ 5 ਹਜ਼ਾਰ ਰੁੱਖ ਲਗਾਉਣ ਦਾ ਆਗਾਜ਼

ਹੰਬੜਾਂ, 16 ਜੂਨ (ਮੇਜਰ ਹੰਬੜਾਂ)- ਹਰ ਮਨੁੱਖ ਦਾ ਫਰਜ਼ ਬਣਾ ਹੈ ਕਿ ਉਹ ਵੱਡੀ ਗਿਣਤੀ 'ਚ ਰੁੱਖ ਜ਼ਰੂਰ ਲਗਾਵੇ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਕੁੱਖ 'ਤੇ ਰੁੱਖ ਨੂੰ ਬਚਾਉਣ ਦੇ ਨਾਲ ਪਾਣੀਆਂ ਨੂੰ ਬਚਾਉਣ ਦੀ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬੇਟੀਆਂ, ਰੁੱਖਾਂ ...

ਪੂਰੀ ਖ਼ਬਰ »

ਭਾਈ ਗਰੇਵਾਲ ਵਲੋਂ ਗੁਰਬਾਣੀ ਲਿਖਣ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚੇ ਸਨਮਾਨਿਤ

ਸਿੱਧਵਾਂ ਬੇਟ, 16 ਜੂਨ (ਜਸਵੰਤ ਸਿੰਘ ਸਲੇਮਪੁਰੀ)-ਕੌਮ ਦੇ ਭਵਿੱਖ ਨੂੰ ਆਪਣੇ ਮੂਲ ਨਾਲ ਜੋੜਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਅਜਿਹੇ ਪਰਉਪਕਾਰੀ ਉਪਰਾਲੇ ਕਰ ਰਹੀਆਂ ਹਨ | ...

ਪੂਰੀ ਖ਼ਬਰ »

ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਮਹਿੰਗਾਈ ਨੇ ਹੱਦਾਂ-ਬੰਨੇ ਟੱਪੇ-ਡਾਇ: ਹੰਬੜਾਂ

ਹੰਬੜਾਂ, 16 ਜੂਨ (ਮੇਜਰ ਹੰਬੜਾਂ)- ਕੇਂਦਰ 'ਚ ਚੱਲ ਰਹੀ ਭਾਜਪਾ ਸਰਕਾਰ ਜਿੱਥੇ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਦੇ ਕੋਝੇ ਹੱਥ-ਕੰਢੇ ਵਰਤ ਰਹੀ ਹੈ, ਉੱਥੇ ਦੇਸ਼ ਨੂੰ ਸਰਮਾਏਦਾਰਾਂ ਹੱਥ ਵੇਚਣ 'ਤੇ ਤੁਲੀ ਹੋਈ ਹੈ | ਅੱਜ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ 'ਚ ...

ਪੂਰੀ ਖ਼ਬਰ »

ਆੜ੍ਹਤੀਏ ਵਲੋਂ ਮੂੰਗੀ ਵੱਧ ਤੋਲਣ ਦਾ ਮਾਮਲਾ ਰਿਹਾ ਚਰਚਾ ਦਾ ਵਿਸ਼ਾ

ਜਗਰਾਉਂ, 16 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਜਗਰਾਉਂ ਦੀ ਅਨਾਜ ਮੰਡੀ ਵਿਖੇ ਇਕ ਆੜ੍ਹਤੀਏ ਵਲੋਂ ਪ੍ਰਤੀ ਨਗ ਦੋ ਕਿੱਲੋ ਮੂੰਗੀ ਵੱਧ ਤੋਲਣ ਦਾ ਮਾਮਲਾ ਅੱਜ ਪੂਰਾ ਦਿਨ ਚਰਚਾ ਦਾ ਵਿਸ਼ਾ ਰਿਹਾ | ਜਾਣਕਾਰੀ ਅਨੁਸਾਰ ਪਿੰਡ ਤਖ਼ਤੂਪੁਰਾ ਦਾ ਇਕ ਕਿਸਾਨ ਇਥੇ ਮੂੰਗੀ ਵੇਚਣ ਲਈ ...

ਪੂਰੀ ਖ਼ਬਰ »

ਘਪਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਹਰ ਪੱਖ ਤੋਂ ਘਿਰੀ-ਵਿਧਾਇਕ ਇਯਾਲੀ

ਮੁੱਲਾਂਪੁਰ-ਦਾਖਾ, 16 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਹਕੂਮਤ ਦੇ ਪਿਛਲੇ 4 ਸਾਲ ਸਰਕਾਰ ਦੀ ਕਾਰਗੁਜ਼ਾਰੀ 'ਤੇ ਹਰ ਵਰਗ ਦੁਖੀ ਹੈ, ਸਰਕਾਰ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀ ਵਜ਼ੀਫਾ ਰਾਸ਼ੀ ਹੜੱਪ ਲੈਣ ...

ਪੂਰੀ ਖ਼ਬਰ »

ਅਮਰ ਸਿੰਘ ਵਿਰਕ ਨਮਿਤ ਸ਼ਰਧਾਂਜਲੀ ਸਮਾਗਮ

ਚੌਂਕੀਮਾਨ, 16 ਜੂਨ (ਤੇਜਿੰਦਰ ਸਿੰਘ ਚੱਢਾ)- ਯੂਥ ਅਕਾਲੀ ਆਗੂ ਜਸਵੀਰ ਸਿੰਘ ਵਿਰਕ ਆਸਟ੍ਰੇਲੀਆ ਦੇ ਪਿਤਾ ਤੇ ਸਾਬਕਾ ਸਰਪੰਚ ਲਛਮਣ ਸਿੰਘ ਵਿਰਕ ਦੇ ਭਰਾ ਸਵ: ਅਮਰ ਸਿੰਘ ਵਿਰਕ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਢਿੱਲੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਰਾਏਕੋਟ, 16 ਜੂਨ (ਬਲਵਿੰਦਰ ਸਿੰਘ ਲਿੱਤਰ)- ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਬਲਜੀਤ ਸਿੰਘ ਗਰੇਵਾਲ ਬੁਰਜ ਹਰੀ ਸਿੰਘ ਦੀ ਸੱਸ ਤੇ ਅਧਿਆਪਕਾ ਸਰਬਜੀਤ ਕੌਰ ਗਰੇਵਾਲ ਦੀ ਮਾਤਾ ਸੁਰਜੀਤ ਕੌਰ ਢਿੱਲੋਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ...

ਪੂਰੀ ਖ਼ਬਰ »

ਮੈਨੇਜਿੰਗ ਡਾਇਰੈਕਟਰ ਗੁਰਜੰਟ ਸਿੰਘ ਬੱਸੀਆਂ ਨਮਿਤ ਸ਼ਰਧਾਂਜਲੀ ਸਮਾਗਮ

ਰਾਏਕੋਟ, 16 ਜੂਨ (ਬਲਵਿੰਦਰ ਸਿੰਘ ਲਿੱਤਰ)- ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਮੈਨੇਜਿੰਗ ਡਾਇਰੈਕਟਰ ਗੁਰਜੰਟ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਤਰੰਜਸ਼ਰ ਸਾਹਿਬ ਪਿੰਡ ਬੱਸੀਆਂ ਵਿਖੇ ਹੋਇਆ | ਸਹਿਜ ਪਾਠ ਦੇ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਕੇਸ ਦਾ ਦੋ ਸਾਲ ਤੋਂ ਭਗੌੜਾ ਕਾਬੂ

ਭੰੂਦੜੀ, 16 ਜੂਨ (ਕੁਲਦੀਪ ਸਿੰਘ ਮਾਨ)-ਥਾਣਾ ਸਿੱਧਵਾ ਬੇਟ ਅਧੀਨ ਪੁਲਿਸ ਚੌਕੀ ਭੂੰਦੜੀ ਦੇ ਇੰਚਾਰਜ ਸੁਖਮੰਦਰ ਸਿੰਘ ਨੂੰ ਉਸ ਸਮੇਂ ਵੱਡੀ ਕਾਮਯਬੀ ਮਿਲੀ ਜਦੋਂ ਨਸ਼ੀਲੇ ਪਾਊਡਰ ਦੇ ਕੇਸ ਦਾ ਦੋ ਸਾਲ ਤੋਂ ਭਗੌੜਾ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋ ਇਆ | ਜਾਣਕਾਰੀ ...

ਪੂਰੀ ਖ਼ਬਰ »

ਕਰਿਆਨਾ ਦੁਕਾਨ 'ਚੋਂ ਸਾਮਾਨ ਤੇ ਨਕਦੀ ਚੋਰੀ

ਰਾਏਕੋਟ, 16 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜਲਾਲਦੀਵਾਲ ਦੇ ਬੱਸ ਸਟੈਂਡ 'ਤੇ ਸਥਿਤ ਗੁਰੂ ਕਿ੍ਪਾ ਸੁਪਰ ਕਰਿਆਨਾ ਸਟੋਰ 'ਚ ਰਾਤ ਨੂੰ ਚੋਰਾਂ ਨੇ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਇਆ ਅਤੇ ਕਰਿਆਨੇ ਦੇ ਸਮਾਨ ਸਮੇਤ ਨਗਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਮੈਂਬਰ ਕਾਬੂ

ਰਾਏਕੋਟ, 16 ਜੂਨ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਸਦਰ ਪੁਲਿਸ ਨੇ ਪਿੰਡ ਬੱਸੀਆਂ ਦੇ ਖੇਤਾਂ ਵਿਚਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਕਿਸਾਨਾਂ ਦੀ ਮਦਦ ਨਾਲ ਕਾਬੂ ਕੀਤਾ ਹੈ | ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਅਜੈਬ ਸਿੰਘ ਨੇ ...

ਪੂਰੀ ਖ਼ਬਰ »

ਸਾਬਕਾ ਸਰਪੰਚ ਪ੍ਰਗਟ ਸਿੰਘ ਤੂਰ ਸਵੱਦੀ ਨਮਿਤ ਸ਼ਰਧਾਂਜਲੀ ਸਮਾਗਮ

ਚੌਂਕੀਮਾਨ, 16 ਜੂਨ (ਤੇਜਿੰਦਰ ਸਿੰਘ ਚੱਢਾ)- ਯੂਥ ਆਗੂ ਗੁਰਵਿੰਦਰ ਸਿੰਘ ਤੂਰ ਤੇ ਨਵਕਰਨ ਸਿੰਘ ਤੂਰ ਕੈਨੇਡਾ ਦੇ ਸਤਿਕਾਰਯੋਗ ਪਿਤਾ ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਪ੍ਰਗਟ ਸਿੰਘ ਤੂਰ ਸਵੱਦੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX