ਤਾਜਾ ਖ਼ਬਰਾਂ


ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  39 minutes ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  42 minutes ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  about 1 hour ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  about 2 hours ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  about 2 hours ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  1 minute ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  about 3 hours ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  about 3 hours ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  1 minute ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  about 4 hours ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  about 4 hours ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  about 5 hours ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  about 5 hours ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  about 5 hours ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  about 6 hours ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  about 6 hours ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਦਿੱਲੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 6 hours ago
ਨਵੀਂ ਦਿੱਲੀ , 21 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚ ਚੁੱਕੇ ...
ਭਾਰਤ ਸਰਹੱਦਾਂ 'ਤੇ ਨਵੇਂ ਯੁੱਧ ਨਮੂਨੇ ਦਾ ਸਾਹਮਣਾ ਕਰ ਰਿਹਾ - ਰਾਹੁਲ ਗਾਂਧੀ
. . .  about 6 hours ago
ਨਵੀਂ ਦਿੱਲੀ, 21 ਸਤੰਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਸਰਹੱਦ 'ਤੇ ਇਕ ਨਵੇਂ ਯੁੱਧ ਨਮੂਨੇ ਦਾ ਸਾਹਮਣਾ ਕਰ ਰਿਹਾ ਹੈ | ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਹੀ ਨਹੀਂ ਹੈ...
ਹਾਦਸਾਗ੍ਰਸਤ ਹੋਏ ਜਹਾਜ਼ ਦੇ ਦੋ ਪਾਇਲਟ ਜ਼ਖ਼ਮੀ
. . .  about 6 hours ago
ਸ੍ਰੀਨਗਰ, 21 ਸਤੰਬਰ - ਭਾਰਤੀ ਫ਼ੌਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੰਮੂ -ਕਸ਼ਮੀਰ ਦੇ ਪਟਨੀਟੌਪ ਦੇ ਕੋਲ ਆਰਮੀ ਏਵੀਏਸ਼ਨ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਾਤ ਵਿਚ ਜ਼ਮੀਨ 'ਤੇ ਉਤਰਿਆ ਗਿਆ...
ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਾਬੂ
. . .  about 7 hours ago
ਪੁਣੇ (ਮਹਾਰਾਸ਼ਟਰ) 21 ਸਤੰਬਰ - ਪੁਣੇ ਦੇ ਇਕ ਪਿੰਡ ਵਿਚ ਇਕ ਵਿਅਕਤੀ ਨੂੰ ਆਪਣੀ ਭਾਬੀ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਦੋਸ਼...
ਉਧਮਪੁਰ ਦੇ ਪਟਨੀਟੌਪ ਖੇਤਰ ਵਿਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
. . .  about 7 hours ago
ਸ੍ਰੀਨਗਰ, 21 ਸਤੰਬਰ - ਜੰਮੂ -ਕਸ਼ਮੀਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਉਧਮਪੁਰ ਦੇ ਪਟਨੀਟੌਪ ਖੇਤਰ ਦੇ ਕੋਲ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ...
9 ਆਈ. ਏ. ਐੱਸ. ਤੇ 2 ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 7 hours ago
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਨੇ ਅੱਜ 9 ਆਈ. ਏ. ਐੱਸ. ਤੇ 2 ਪੀ. ਸੀ. ਐੱਸ. ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ। ਜਾਰੀ ਕੀਤੇ ਗਏ...
ਦਿੱਲੀ ਲਈ ਰਵਾਨਾ ਹੋਏ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ
. . .  about 7 hours ago
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਉਪ ਮੁੱਖ ਮੰਤਰੀ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਏ ਹਨ...
ਭਾਰੀ ਬਾਰਸ਼ ਨਾਲ ਝੋਨੇ ਦੀ ਕਟਾਈ ਪ੍ਰਭਾਵਿਤ
. . .  about 8 hours ago
ਹੁਸ਼ਅਿਾਰਪੁਰ,ਗੜ੍ਹਸ਼ੰਕਰ - 21 ਸਤੰਬਰ (ਨਰਿੰਦਰ ਸਿੰਘ ਬੱਡਲਾ,ਧਾਲੀਵਾਲ) - ਦੋਆਬਾ ਖੇਤਰ 'ਚ ਸਵੇਰ ਤੋਂ ਹੋ ਰਹੀ ਭਾਰੀ ਬਾਰਸ਼ ਨਾਲ ਗਰਮੀ ਦੇ ਮੌਸਮ ਤੋਂ ਰਾਹਤ ਮਿਲੀ ਹੈ। ਬਾਰਸ਼ ਨਾਲ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਹਾੜ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ ਸਰੀਰਕ ਪੀੜ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਈਰਸ

ਪੰਜਾਬ / ਜਨਰਲ

ਲਾਹੌਰ ਸ਼ਾਹੀ ਕਿਲ੍ਹੇ 'ਚ ਸਥਾਪਤ ਸ਼ੇਰ-ਏ-ਪੰਜਾਬ ਦੇ ਬੁੱਤ ਦੀ ਦੂਜੀ ਵਾਰ ਕਰਵਾਈ ਮੁਰੰਮਤ

ਵੱਖ-ਵੱਖ ਹਮਲਾਵਰਾਂ ਨੇ ਦੋਵੇਂ ਵਾਰ ਤੋੜੀ ਸੀ ਬੁੱਤ ਦੀ ਬਾਂਹ ਤੇ ਕਮਾਨ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ 'ਚ ਤਬਦੀਲ ਕੀਤੀ ਜਾ ਚੁੱਕੀ ਮਾਈ ਜਿੰਦਾ ਦੀ ਹਵੇਲੀ ਦੇ ਬਾਹਰ ਸਥਾਪਤ ਕੀਤੇ ਗਏ ਮਹਾਰਾਜਾ ਦੇ ਆਦਮ-ਕੱਦ ਬੁੱਤ ਦੀ ਮੁਰੰਮਤ ਕਰਵਾ ਲਈ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਲਗਾਏ ਜਾਣ ਬਾਅਦ ਪਾਕਿ ਦੇ ਮੌਲਾਨਾ ਖ਼ਾਦਿਮ ਹੁਸੈਨ ਰਿਜ਼ਵੀ ਦੇ ਕੱਟੜਪੰਥੀ ਸੰਗਠਨ ਪਾਕਿਸਤਾਨ ਤਹਿਰੀਕ ਲੈਬਬੈਕ ਨਾਲ ਜੁੜੇ ਦੋ ਵਿਅਕਤੀਆਂ ਅਦਨਾਨ ਮੁਗ਼ਲ ਅਤੇ ਅਸਦ ਨੇ ਹਮਲਾ ਕਰਕੇ ਉਕਤ ਬੁੱਤ ਦੀ ਬਾਂਹ ਅਤੇ ਮਹਾਰਾਜਾ ਦੇ ਹੱਥ 'ਚ ਫੜ੍ਹੀ ਕਮਾਨ ਤੋੜ ਦਿੱਤੀ ਸੀ | ਉਨ੍ਹਾਂ ਵਲੋਂ ਬੁੱਤ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਲਾਹੌਰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ | ਇਸ ਦੇ ਕੁਝ ਮਹੀਨਿਆਂ ਬਾਅਦ ਜ਼ਹੀਰ ਨਾਂਅ ਦੇ ਲਾਹੌਰ ਦੇ ਇਕ ਹੋਰ ਨੌਜਵਾਨ ਨੇ ਹਮਲਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬਾਂਹ ਅਤੇ ਹੋਰ ਹਿੱਸੇ ਤੋੜ ਕੇ ਵੱਖ ਕਰ ਦਿੱਤੇ | ਹਾਲਾਂਕਿ, ਦੋਵੇਂ ਵਾਰ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਖ਼ਬਰਾਂ ਨੂੰ ਲੈ ਕਿ ਪਾਕਿ ਦੇ ਸਬੰਧਿਤ ਵਿਭਾਗ ਦਾਅਵਾ ਕਰਦੇ ਰਹੇ ਕਿ ਕਿ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਮਾਮਲਾ ਮਨਘੜ੍ਹਤ ਹੈ | ਲਾਹੌਰ ਤੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਮੁਰੰਮਤ ਕਰਵਾ ਕੇ ਉਸ ਨੂੰ ਪਹਿਲਾਂ ਵਾਲਾ ਰੂਪ ਦੇ ਦਿੱਤਾ ਗਿਆ ਹੈ | ਬੁੱਤ ਦੀ ਮੁਰੰਮਤ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ ਵਲੋਂ ਕਰਵਾਏ ਜਾਣ ਉਪਰੰਤ ਉਸ 'ਤੇ ਸੁਨਹਿਰੀ ਰੰਗ ਕੀਤਾ ਗਿਆ ਹੈ | ਬਾਬਰ ਜਲੰਧਰੀ ਨੇ ਦੱਸਿਆ ਕਿ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਦੇ ਬਾਹਰ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਪੰਜਾਬ ਸਰਕਾਰ) ਵਲੋਂ ਸਿੱਖ ਹੈਰੀਟੇਜ ਫਾਊਾਡੇਸ਼ਨ ਯੂ. ਕੇ. ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ, ਉਕਤ 9 ਫੁੱਟ ਉੱਚਾ ਬੁੱਤ ਫਾਈਬਰ ਗਲਾਸ ਅਤੇ ਕਾਂਸੇ ਨਾਲ ਬਣਾਇਆ ਗਿਆ ਹੈ | ਇਹ ਬੁੱਤ ਉਕਤ ਸੰਸਥਾ ਦੇ ਡਾਇਰੈਕਟਰ ਬੌਬੀ ਸਿੰਘ ਬਾਂਸਲ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ੂਦੀਨ ਦੇ ਵਾਰਸ ਫਕੀਰ ਸੈਫ਼ੁਦੀਨ ਪਾਸੋਂ ਤਿਆਰ ਕਰਵਾ ਕੇ ਸ਼ਾਹੀ ਕਿਲ੍ਹੇ ਦੇ ਪ੍ਰਬੰਧਕਾਂ ਨੂੰ ਤੋਹਫ਼ੇ 'ਚ ਦਿੱਤਾ ਗਿਆ ਹੈ |

ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਫ਼ਾਰਸੀ 'ਚ ਮੌਜੂਦ ਇਤਿਹਾਸਕ ਦਸਤਾਵੇਜ਼ਾਂ ਦਾ ਪੰਜਾਬੀ 'ਚ ਕੀਤਾ ਜਾਵੇਗਾ ਉਲੱਥਾ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਅੱਜ ਲਾਹੌਰ ਕਾਲਜ ਫ਼ਾਰ ਵੂਮੈਨ ਯੂਨੀਵਰਸਿਟੀ, ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫ਼ੌਰਮ ਅਤੇ ਫ਼ਾਰਸੀ ਵਿਭਾਗ ਲਾਹੌਰ ਕਾਲਜ ਫ਼ਾਰ ਵੂਮੈਨ ਯੂਨੀਵਰਸਿਟੀ ਵਿਚਾਲੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ | ਇਸ ਸਮਝੌਤੇ ਦੇ ਤਹਿਤ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਦਾ ਈ-ਕਾਰਡ ਨਾ ਚੱਲਣ 'ਤੇ ਵੀ ਨਿੱਜੀ ਹਸਪਤਾਲ ਇਲਾਜ ਮੁਹੱਈਆ ਕਰਵਾਉਣ-ਸਿੱਧੂ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀ ਜਦੋਂ ਹਸਪਤਾਲ 'ਚ ਦਾਖ਼ਲ ਹੋਣ ਤਾਂ ਉਨ੍ਹਾਂ ਦਾ ...

ਪੂਰੀ ਖ਼ਬਰ »

ਲਿਫਟ ਲੈਣ ਵਾਲੇ ਨੇ ਹੀ ਚਾਲਕ ਨੂੰ ਮੌਤ ਦੇ ਘਾਟ ਉਤਾਰਿਆ

ਬਿਆਸ, 16 ਜੂਨ (ਪਰਮਜੀਤ ਸਿੰਘ ਰੱਖੜਾ)-ਇੱਕ ਵਿਅਕਤੀ ਵਲੋਂ ਵਾਹਨ ਚਾਲਕ ਕੋਲੋਂ ਲਿਫਟ ਲੈ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਰਿਆ ਬਿਆਸ ਵਿਚ ਸੁੱਟ ਦੇਣ ਦੀ ਖਬਰ ਸਾਹਮਣੇ ਆਈ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ...

ਪੂਰੀ ਖ਼ਬਰ »

ਦਿੱਲੀ ਸਿੰਘੂ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ

ਨੱਥੂਵਾਲਾ ਗਰਬੀ, 16 ਜੂਨ (ਸਾਧੂ ਰਾਮ ਲੰਗੇਆਣਾ)-ਦਿੱਲੀ ਦੇ ਸਿੰਘੂ ਮੋਰਚੇ ਤੋਂ ਕੁਝ ਸਮਾਂ ਪਹਿਲਾਂ ਪਰਤੇ ਪਿੰਡ ਛੋਟਾ ਘਰ (ਮੋਗਾ) ਦੇ ਕਿਸਾਨ ਅਮਰੀਕ ਸਿੰਘ (51 ਸਾਲ) ਪੁੱਤਰ ਹਰਚਰਨ ਸਿੰਘ ਦਾ ਬਿਮਾਰ ਹੋ ਜਾਣ ਕਰਕੇ ਦਿਹਾਂਤ ਹੋ ਗਿਆ ਹੈ, ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਪ੍ਰਬੰਧਕੀ ਵਿਭਾਗ ਸਟਾਫ਼ ਨੂੰ ਦਫ਼ਤਰ ਬੁਲਾਉਣ ਸਬੰਧੀ ਆਪਣੇ ਪੱਧਰ 'ਤੇ ਲੈਣਗੇ ਫ਼ੈਸਲਾ

ਚੰਡਗੀੜ੍ਹ, 16 ਜੂਨ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ 'ਚ ਸਟਾਫ਼ ਦੀ ਹਾਜ਼ਰੀ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਹੁਣ ਪ੍ਰਬੰਧਕੀ ਵਿਭਾਗ ਸਟਾਫ਼ ਨੂੰ ਦਫ਼ਤਰ ਬੁਲਾਉਣ ਸਬੰਧੀ ਆਪਣੇ ਪੱਧਰ 'ਤੇ ਫ਼ੈਸਲਾ ਲੈਣਗੇ | ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਮੈਨੇਜਰ ਸਮੇਤ ਚਾਰ ਮੁਲਾਜ਼ਮ ਬਰਖ਼ਾਸਤ

ਅੰਮਿ੍ਤਸਰ, 16 ਜੂਨ (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਥਾਨਕ ਸੰਗਤਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਖ਼ਤ ਫ਼ੈਸਲਾ ਲੈਂਦਿਆਂ ਫਰੀਦਕੋਟ ਜ਼ਿਲ੍ਹੇ 'ਚ ਪੈਂਦੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਮੈਨੇਜਰ ਸਮੇਤ ਚਾਰ ਮੁਲਾਜ਼ਮਾਂ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹੋਰ 22.91 ਕਰੋੜ ਰੁਪਏ ਜਾਰੀ-ਸਿੰਗਲਾ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)-ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈਇੰਦਰ ਸਿੰਗਲਾ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਕੂਲ ਸਿੱਖਿਆ ਦੇ ਖੇਤਰ ਵਿਚ ਸਰਬਪੱਖੀ ਸੁਧਾਰ ਲਈ ਨਿਰੰਤਰ ਕੰਮ ਕਰ ਰਹੀ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਤੋਂ ਪਰਤੇ ਕਿਸਾਨ ਦੀ ਮੌਤ

ਧਰਮਕੋਟ, 16 ਜੂਨ (ਪਰਮਜੀਤ ਸਿੰਘ)-ਸਾਥੀ ਜਸਵੰਤ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ | ਉਹ ਕੁੱਲ ਹਿੰਦ ਕਿਸਾਨ ਸਭਾ ਦੇ ਸਰਗਰਮ ਵਰਕਰ ਸਨ | ਉਨ੍ਹਾਂ ਬੀਤੀ 29 ਤਰੀਕ ਨੂੰ ਸਿੰਘੂ ਬਾਰਡਰ 'ਤੇ ...

ਪੂਰੀ ਖ਼ਬਰ »

ਸ਼ੇਰੇ-ਪੰਜਾਬ ਦੀ ਬਰਸੀ ਮੌਕੇ ਵੀ ਪਾਕਿ ਨਹੀਂ ਜਾ ਸਕੇਗਾ ਜਥਾ

ਅੰਮਿ੍ਤਸਰ, 16 ਜੂਨ (ਸਟਾਫ ਰਿਪੋਰਟਰ)-ਪੰਜਵੀਂ ਪਾਤਸ਼ਾਹੀ ਦੇ ਸ਼ਹੀਦੀ ਪੁਰਬ ਤੋਂ ਬਾਅਦ ਕੋਰੋਨਾ ਦੇ ਪ੍ਰਕੋਪ ਕਾਰਨ ਪਾਕਿਸਤਾਨ ਸਰਕਾਰ ਵਲੋਂ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਹੁਣ ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ 21 ਜੁੂਨ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਸਮਝੌਤਾ ਇਤਿਹਾਸਕ-ਚੰਦੂਮਾਜਰਾ

ਵਿਧਾਨ ਸਭਾ ਸੀਟ ਬਾਰੇ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਬੇਬੁਨਿਆਦ

ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਬਹੁਜਨ ਸਮਾਜ ਪਾਰਟੀ ਨਾਲ ਕੀਤਾ ...

ਪੂਰੀ ਖ਼ਬਰ »

ਸ਼ਹੀਦ ਜਵਾਨ ਜੁਗਰਾਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਤਲਵੰਡੀ ਸਾਬੋ, 16 ਜੂਨ (ਰਣਜੀਤ ਸਿੰਘ ਰਾਜੂ)-ਰਾਜਸਥਾਨ ਦੇ ਮਹਾਜਨ ਫ਼ੀਲਡ ਫ਼ਾਇਰਿੰਗ ਰੇਂਜ 'ਚ ਬੀਤੇ ਦਿਨੀਂ ਯੁੱਧ ਅਭਿਆਸ ਦੌਰਾਨ ਹੋਏ ਬਾਰੂਦੀ ਧਮਾਕੇ ਵਿਚ ਜ਼ਖ਼ਮੀ ਹੋਣ ਉਪਰੰਤ ਸ਼ਹੀਦ ਹੋਏ ਫੌਜੀ ਜਵਾਨ ਜੁਗਰਾਜ ਸਿੰਘ ਦਾ ਅੱਜ ਨੇੜਲੇ ਪਿੰਡ ਸ਼ੇਖਪੁਰਾ ਵਿਖੇ ਪੂਰੇ ...

ਪੂਰੀ ਖ਼ਬਰ »

ਕੂੜਾ ਪ੍ਰਬੰਧਨ ਦੇ ਕੰਮ ਨੂੰ ਹੋਰ ਬਿਹਤਰ ਕਰੇਗਾ 'ਬਿੰਨ ਦੀ ਡਰਟ' ਐਪ

ਨਾਨਕੀ ਸਿੰਘ ਦੇ ਉੱਦਮ ਦੀ ਨਿਗਮ ਕਮਿਸ਼ਨਰ ਨੇ ਕੀਤੀ ਸ਼ਲਾਘਾ

ਜਲੰਧਰ, 16 ਜੂਨ (ਸ਼ਿਵ ਸ਼ਰਮਾ)-ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਚਾਹੇ ਨਗਰ ਨਿਗਮ ਜਲੰਧਰ ਵਲੋਂ ਕੀਤਾ ਜਾਂਦਾ ਹੈ ਪਰ ਹੁਣ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਿਗਮ ਨੂੰ ਸਹਿਯੋਗ ਦੇਣ ਵਾਸਤੇ ਨਾ ਸਿਰਫ਼ ਆਮ ਲੋਕ ਸਗੋਂ ਨੌਜਵਾਨ ਵਰਗ ਵੀ ਇਸ ਲਈ ਜਾਗਰੂਕ ਕਰਨ ਦਾ ...

ਪੂਰੀ ਖ਼ਬਰ »

ਸਿੱਖ ਅਜਾਇਬ ਘਰ ਦੇ ਕਾਰੀਗਰ ਨੇ ਬਣਾਇਆ ਮੁੱਖ ਮੰਤਰੀ ਦਾ ਬੁੱਤ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)- ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੁਹਾਲੀ ਦੇ ਮੁੱਖ ਸੇਵਕ ਪਰਵਿੰਦਰ ਸਿੰਘ ਕਲਾਕਾਰ ਨੇ ਡੇਢ ਸਾਲ ਦੀ ਮਿਹਨਤ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੁੱਤ ਬਣਾਇਆ ਹੈ | ਪਰਵਿੰਦਰ ਸਿੰਘ ਆਪਣੀ ਇਸ ਕਲਾਕਾਰੀ ਨੂੰ ਹੁਣ ਮੁੱਖ ...

ਪੂਰੀ ਖ਼ਬਰ »

ਪੱਤਰਕਾਰ ਬਲਰਾਜ ਕੁਮਾਰ ਸਿੰਗਲਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਨੱਥੂਵਾਲਾ ਗਰਬੀ (ਬਾਘਾ ਪੁਰਾਣਾ), 16 ਜੂਨ (ਸਾਧੂ ਰਾਮ ਲੰਗੇਆਣਾ)-ਬਾਘਾ ਪੁਰਾਣਾ ਤੋਂ 'ਅਜੀਤ' ਦੇ ਪੱਤਰਕਾਰ ਬਲਰਾਜ ਕੁਮਾਰ ਸਿੰਗਲਾ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਮਹਿੰਦਰਾ ਪੈਲੇਸ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਸ਼ੀਲਾ ਦੇਵੀ ਸ਼ਰਮਾ ਮੋਗਾ

ਮੋਗਾ- ਮਾਤਾ ਸ਼ੀਲਾ ਦੇਵੀ ਦਾ ਜਨਮ 14 ਜਨਵਰੀ 1952 ਨੂੰ ਪਿਤਾ ਜਸਵੰਤ ਰਾਜ (ਥਾਣੇਦਾਰ) ਦੇ ਘਰ ਮਾਤਾ ਆਗਿਆਵਤੀ ਦੀ ਕੁੱਖੋਂ ਫ਼ਰੀਦਕੋਟ ਵਿਖੇ ਹੋਇਆ | ਆਪ ਦੇ ਦੋ ਭਰਾ ਨਰੇਸ਼ ਕੁਮਾਰ, ਰਮੇਸ਼ ਕੁਮਾਰ ਤੇ ਭੈਣ ਨੀਲਮ ਸੀ | ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਆਪ ਨੇ ...

ਪੂਰੀ ਖ਼ਬਰ »

ਜੋੜਾਂ, ਗੋਡਿਆਂ ਦੇ ਦਰਦ ਅਤੇ ਗਠੀਆ ਨੂੰ ਜੜ੍ਹ ਤੋਂ ਖ਼ਤਮ ਕਰੋ-ਡਾ. ਸ਼ਾਰਦਾ

ਜਲੰਧਰ, 16 ਜੂਨ (ਅ.ਬ)-ਗੋਡਿਆਂ ਵਿਚ ਦਰਦ ਵਧੇਗੀ ਉਮਰ ਦੇ ਲੋਕਾਂ ਵਿਚ ਜ਼ਿਆਦਾ ਪਾਇਆ ਜ ਾਂਦਾ ਹੈ ਪਰ ਅੱਜਕੱਲ੍ਹ ਘਟ ਉਮਰ ਵਿਚ ਵੀ ਇਹ ਸ਼ਿਕਾਇਤ ਆਮ ਹੋ ਗਈ ਹੈ | ਜੋ ਵਿਅਕਤੀ ਖੇਡਾਂ ਵਿਚ ਹਿੱਸਾ ਲੈਂਦੇ ਹਨ, ਉਨ੍ਹਾਂ ਵਿਚ ਵੀ ਇਹ ਤਕਲੀਫ਼ ਹੋ ਸਕਦੀ ਹੈ | ਗੋਡਿਆਂ ਦੀ ਸਮੱਸਿਆ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਸਮਾਰਕ ਨੂੰ ਉਦਘਾਟਨ ਲਈ ਕਰਨੀ ਪਵੇਗੀ ਪ੍ਰਧਾਨ ਮੰਤਰੀ ਦੀ ਉਡੀਕ

ਸੁੰਦਰੀਕਰਨ ਤੇ ਨਵ-ਨਿਰਮਾਣ ਦੀ ਕਾਰਵਾਈ ਮੁਕੰਮਲ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਦੀ ਚਲ ਰਹੀ ਨਵੀਨੀਕਰਨ, ਸੁੰਦਰੀਕਰਨ ਅਤੇ ਨਵ-ਨਿਰਮਾਣ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਦਾ ਉਦਘਾਟਨ ਕੀਤੇ ਜਾਣ ਦੇ ਬਾਅਦ ਹੀ ਸਮਾਰਕ ਸੈਲਾਨੀਆਂ ਅਤੇ ਸਥਾਨਕ ...

ਪੂਰੀ ਖ਼ਬਰ »

ਪੰਜਾਬ ਭਾਜਪਾ ਦੇ ਵਫ਼ਦ ਵਲੋਂ ਬਿੱਟੂ ਦੇ ਖ਼ਿਲਾਫ਼ ਅਨੁਸੂਚਿਤ ਕਮਿਸ਼ਨ ਨੂੰ ਸ਼ਿਕਾਇਤ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਪੰਜਾਬ ਦੇ ਦਲਿਤ ਸਕਾਲਰਸ਼ਿਪ ਮੁੱਦੇ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਸੀਟਾਂ ਲਈ ਦਲਿਤਾਂ ...

ਪੂਰੀ ਖ਼ਬਰ »

ਵਿੱਦਿਅਕ ਮਾਹਿਰ ਪਿੰ੍ਰ: ਢਿੱਲੋਂ ਤੇ ਸਾਬਕਾ ਫੈਡਰੇਸ਼ਨ ਆਗੂ ਕਾਹਲੋਂ ਦੀ ਭਾਜਪਾ 'ਚ ਸ਼ਮੂਲੀਅਤ ਨੂੰ ਲੈ ਕੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਵੀ ਹੈਰਾਨ!

ਜਸਵੰਤ ਸਿੰਘ ਜੱਸ ਅੰਮਿ੍ਤਸਰ, 16 ਜੂਨ-ਖ਼ਾਲਸਾ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ, ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਉਪ-ਕੁਲਪਤੀ ਤੇ ਵਿਦਿਅਕ ਮਾਹਿਰ ਪਿ੍ੰ: ...

ਪੂਰੀ ਖ਼ਬਰ »

ਹੁਣ 22 ਨੂੰ ਬਾਦਲ ਤੋਂ ਪੁੱਛਗਿੱਛ ਕਰੇਗੀ ਐਸ.ਆਈ.ਟੀ.

ਚੰਡੀਗੜ੍ਹ, 16 ਜੂਨ (ਵਿਕਰਮਜੀਤ ਸਿੰਘ ਮਾਨ)-ਬੇਅਦਬੀ ਮਾਮਲੇ ਨੂੰ ਲੈ ਕੇ ਸਰਕਾਰ ਵਲੋਂ ਹਾਲ ਹੀ 'ਚ ਗਠਿਤ ਕੀਤੀ ਨਵੀਂ ਐਸ.ਆਈ.ਟੀ. ਵਲੋਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ 22 ਜੂਨ ਨੂੰ ਪੁੱਛਗਿੱਛ ਕੀਤੀ ਜਾਵੇਗੀ | ਜਾਂਚ ਟੀਮ ਸ. ਬਾਦਲ ਤੋਂ ਉਨ੍ਹਾਂ ਦੀ ...

ਪੂਰੀ ਖ਼ਬਰ »

ਫ਼ਤਹਿ ਕਿੱਟ ਮਾਮਲੇ 'ਚ ਕਲੀਨ ਚਿੱਟ ਨੇ ਸਿੱਧ ਕੀਤਾ ਕਿ ਕੈਪਟਨ ਖ਼ੁਦ ਇਸ ਘੁਟਾਲੇ 'ਚ ਸ਼ਾਮਿਲ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)-ਪੰਜਾਬ 'ਚ ਹੋਏ ਫਤਿਹ ਕਿੱਟ ਖਰੀਦ ਘੁਟਾਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉੱਚ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣ ਦੇ ਫ਼ੈਸਲੇ 'ਤੇ ਟਿੱਪਣੀ ਕਰਦਿਆਂ ਪੰਜਾਬ ਵਿਧਾਨ ਸਭਾ ...

ਪੂਰੀ ਖ਼ਬਰ »

ਦਿੱਲੀ ਹਿੰਸਾ

ਨਾਰਵਾਲ ਤੇ ਹੋਰਨਾਂ ਦੀ ਜ਼ਮਾਨਤ ਖ਼ਿਲਾਫ਼ ਦਿੱਲੀ ਪੁਲਿਸ ਪੁੱਜੀ ਸੁਪਰੀਮ ਕੋਰਟ

ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)-ਦਿੱਲੀ ਹਿੰਸਾ ਦੇ ਕਥਿਤ ਦੋਸ਼ੀ ਮੰਨੇ ਜਾ ਰਹੇ ਨਤਾਸ਼ਾ ਨਾਰਵਾਲ, ਦੇਵੰਗਾਨਾ ਕਾਲਿਤਾ ਅਤੇ ਆਸਿਫ ਇਕਬਾਲ ਤਨਹਾ ਨੂੰ ਦਿੱਲੀ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਖ਼ਿਲਾਫ਼ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਵੱਲ ਰੁਖ਼ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਭਾਰਤ ਨੂੰ ਜਲਦੀ ਤੇ ਮੁਕੰਮਲ ਟੀਕਾਕਰਨ ਦੀ ਜ਼ਰੂਰਤ, ਭਾਜਪਾ ਦੇ ਲਾਰਿਆਂ ਦੀ ਨਹੀਂ- ਰਾਹੁਲ ਗਾਂਧੀ

ਨਵੀਂ ਦਿੱਲੀ, 16 ਜੂਨ (ਏਜੰਸੀ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤ ਨੂੰ ਜਲਦੀ ਤੇ ਮੁਕੰਮਲ ਟੀਕਾਕਰਨ ਦੀ ਜ਼ਰੂਰਤ ਹੈ ਨਾ ਕਿ ਭਾਜਪਾ ਦੇ 'ਝੂਠੇ ਤੇ ਤੁਕਬੰਦੀ ਵਾਲੇ ਨਾਆਰਿਆਂ' ਦੀ ਜੋ ਸਰਕਾਰ ਦੀ ਨਾਕਾਮੀ ਨੂੰ ਛੁਪਾਉਣ ਲਈ ਵੈਕਸੀਨ ਦੀ ...

ਪੂਰੀ ਖ਼ਬਰ »

ਲੰਬੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਾਂ- ਚਿਰਾਗ ਪਾਸਵਾਨ

ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਲੋਕ ਜਨਸ਼ਕਤੀ ਪਾਰਟੀ (ਐੱਲ.ਜੇ.ਪੀ) 'ਚ ਹੋਈ ਬਗ਼ਾਵਤ ਤੋਂ ਬਾਅਦ ਅਲੱਗ-ਥਲੱਗ ਪਏ ਚਿਰਾਗ ਪਾਸਵਾਨ ਨੇ ਬਾਗ਼ੀ ਧੜੇ ਖ਼ਿਲਾਫ਼ ਲੰਮੀ ਕਾਨੂੰਨੀ ਲੜਾਈ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਰਾਮ ਵਿਲਾਸ ਪਾਸਵਾਨ ਦੇ ਬੇਟੇ ਸ਼ੇਰ ਦੇ ...

ਪੂਰੀ ਖ਼ਬਰ »

ਅੱਤਵਾਦ ਤੇ ਕੱਟੜਵਾਦ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ-ਰਾਜਨਾਥ

ਆਸੀਆਨ ਦੇਸ਼ਾਂ ਦੀ ਬੈਠਕ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 16 ਜੂਨ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਸਵੇਰੇ ਆਸੀਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਨੂੰ ਵਰਚੂਅਲ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਤੇ ਕੱਟੜਵਾਦ ਦੁਨੀਆ 'ਚ ਸ਼ਾਂਤੀ ਤੇ ਸੁਰੱਖਿਆ ਲਈ ਗੰਭੀਰ ਖਤਰੇ ਹਨ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX