ਤਾਜਾ ਖ਼ਬਰਾਂ


ਰਾਸ਼ਟਰਪਤੀ ਕੋਵਿੰਦ ਵਲੋਂ ਗੁਰਦੁਆਰਾ ਪਟਨਾ ਸਾਹਿਬ ਅਤੇ ਮਹਾਵੀਰ ਮੰਦਰ ਦਾ ਦੌਰਾ
. . .  3 minutes ago
ਪਟਨਾ, 22 ਅਕਤੂਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬਿਹਾਰ ਦੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਗੁਰਦੁਆਰਾ ਪਟਨਾ ਸਾਹਿਬ ਅਤੇ ਮਹਾਵੀਰ ਮੰਦਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਅਤੇ ਕੋਰੋਨਾ ਤੋਂ ਆਜ਼ਾਦੀ ਲਈ ਕਾਮਨਾ ਕੀਤੀ...
ਸਿਆਟਲ ਦੇ ਟਕੋਮਾ ਸ਼ਹਿਰ ਵਿਖੇ ਗੋਲੀਬਾਰੀ ਵਿਚ 2 ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ
. . .  8 minutes ago
ਸਿਆਟਲ, 22 ਅਕਤੂਬਰ (ਹਰਮਨਪ੍ਰੀਤ ਸਿੰਘ) - ਸਿਆਟਲ ਦੇ ਨਾਲ ਲਗਦੇ ਸ਼ਹਿਰ ਟੋਕਾਮਾ ਵਿਖੇ ਅੱਜ ਸ਼ਾਮ ਹੋਈ ਗੋਲੀਬਾਰੀ ਵਿਚ 2 ਔਰਤਾਂ ਸਮੇਤ 4 ਲੋਕਾ ਦੀ ਮੌਤ ਹੋ ਗਈ। ਟਕੋਮਾ ਪੁਲਿਸ ਅਨੁਸਾਰ ਟਕੋਮਾ ਦੇ 420 ਐਵਰੈਟ ਸਟਰੀਟ ਦੇ ਖੇਤਰ...
ਮੁੰਬਈ : ਬਹੁਮੰਜ਼ਿਲਾ ਇਮਾਰਤ ਵਿਚ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਮੌਤ
. . .  12 minutes ago
ਮੁੰਬਈ,22 ਅਕਤੂਬਰ - ਮੁੰਬਈ ਦੇ ਕਰੀ ਰੋਡ 'ਤੇ ਬਹੁਮੰਜ਼ਿਲਾ ਅਵਿਘਨਾ ਪਾਰਕ ਅਪਾਰਟਮੈਂਟ ਵਿਚ ਅੱਗ ਲੱਗ ਗਈ...
ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿਚ ਨਿਯੁਕਤੀਆਂ ਵਿਚ ਦੇਰੀ 'ਤੇ ਸੁਪਰੀਮ ਕੋਰਟ ਦੀ ਸਰਕਾਰ ਨੂੰ ਫਿਟਕਾਰ
. . .  30 minutes ago
ਨਵੀਂ ਦਿੱਲੀ, 22 ਅਕਤੂਬਰ - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਿਆਂ ਅਤੇ ਰਾਜ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ ਵਿਚ ਨਿਯੁਕਤੀਆਂ ਵਿਚ ਦੇਰੀ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇ ਸਰਕਾਰ ਟ੍ਰਿਬਿਊਨਲ ਨਹੀਂ ਚਾਹੁੰਦੀ ਤਾਂ ਉਸ ਨੂੰ...
ਲੁਧਿਆਣਾ ਦੌਰੇ 'ਤੇ ਸੁਖਬੀਰ ਸਿੰਘ ਬਾਦਲ
. . .  37 minutes ago
ਲੁਧਿਆਣਾ, 22 ਅਕਤੂਬਰ (ਕਵਿਤਾ ਖੂਲਰ, ਰੂਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਦੌਰੇ 'ਤੇ ਪਹੁੰਚੇ ਹਨ, ਜਿੱਥੇ ਉਹ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ...
ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ਦੇ ਸਮਾਗਮ ਦੇ ਬਾਹਰ ਰੋਸ ਪ੍ਰਦਰਸ਼ਨ
. . .  44 minutes ago
ਲੁਧਿਆਣਾ, 22 ਅਕਤੂਬਰ (ਪੁਨੀਤ ਬਾਵਾ) - ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਅਤੇ ਵਰਕਰ ਵਲੋਂ ਸਥਾਨਕ ਅੰਬੈਸੀ ਪੈਲੇਸ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਾਗਮ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ...
ਅਕਾਲੀ ਦਲ ਨੇ ਐਲਾਨੇ ਦੋ ਹੋਰ ਉਮੀਦਵਾਰ
. . .  53 minutes ago
ਚੰਡੀਗੜ੍ਹ, 22 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਅਤੇ ਫ਼ਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਤੋਂ ਲਖਬੀਰ ਸਿੰਘ ਲੋਧੀਨੰਗਲ ਨੂੰ...
ਕਿਸਾਨਾਂ ਦੇ ਨਾਂਅ 'ਤੇ ਚੰਨੀ ਸਰਕਾਰ ਕਰ ਰਹੀ ਡਰਾਮਾ - ਰਾਘਵ ਚੱਢਾ
. . .  58 minutes ago
ਚੰਡੀਗੜ੍ਹ, 22 ਅਕਤੂਬਰ - ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਪ੍ਰੈੱਸ ਵਾਰਤਾ ਦੌਰਾਨ ਕਹਿਣਾ ਸੀ ਕਿ ਕਿਸਾਨਾਂ ਦੇ ਨਾਂਅ 'ਤੇ ਚੰਨੀ ਸਰਕਾਰ ਮਹਿਜ਼ ਡਰਾਮਾ ਕਰ ਰਹੀ ਹੈ | ਨਰਮੇ ਦਾ ਮੁਆਵਜ਼ਾ ਨਾ ਦਿੱਤੇ ਜਾਣ 'ਤੇ ਉਨ੍ਹਾਂ ਸਰਕਾਰ 'ਤੇ ਕਈ ਸਵਾਲ...
ਆਪ ਨੇ ਨਰਮੇ ਦਾ ਮੁਆਵਜ਼ਾ ਨਾ ਦੇਣ 'ਤੇ ਚੰਨੀ ਸਰਕਾਰ 'ਤੇ ਸਾਧੇ ਨਿਸ਼ਾਨੇ
. . .  about 1 hour ago
ਚੰਡੀਗੜ੍ਹ, 22 ਅਕਤੂਬਰ - ਆਮ ਆਦਮੀ ਪਾਰਟੀ ਨੇ ਨਰਮੇ ਦਾ ਮੁਆਵਜ਼ਾ ਨਾ ਦੇਣ 'ਤੇ ਚੰਨੀ ਸਰਕਾਰ 'ਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਪੋਸਟਰ ਲਗਾਏ ਗਏ ਪਰ ਮੁਆਵਜ਼ਾ...
ਪੰਜ ਸੌ ਰੁਪਏ ਮੰਗਣ 'ਤੇ ਦੁਕਾਨਦਾਰ ਦੇ ਲੜਕੇ ਦਾ ਚਾਕੂ ਮਾਰ ਕੇ ਕੀਤਾ ਕਤਲ
. . .  about 1 hour ago
ਐੱਸ.ਏ.ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ) - ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-82 ਵਿਖੇ ਇਕ ਸਿਗਰਟਾਂ ਵੇਚਣ ਵਾਲੇ ਦੁਕਾਨਦਾਰ ਦੇ ਲੜਕੇ ਪ੍ਰਿੰਸ ਦੀ ਸਿਗਰਟਾਂ ਦਾ ਬਕਾਇਆ 500 ਰੁਪਏ ਮੰਗਣ 'ਤੇ ਰਿੰਕੂ ਅਤੇ ਭੁਪਿੰਦਰ ਸਿੰਘ ਨਾਂਅ ਦੇ ਵਿਅਕਤੀ ...
ਲਖੀਮਪੁਰ ਖੀਰੀ ਘਟਨਾ : ਅੱਜ ਦਿੱਤਾ ਜਾਵੇਗਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਕਿਸਾਨਾਂ ਦੇ ਪੰਜ ਪਰਿਵਾਰਾਂ ਅਤੇ ਲਖੀਮਪੁਰ ਖੀਰੀ ਘਟਨਾ ਵਿਚ ਮਾਰੇ ਗਏ ਇਕ ਪੱਤਰਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇ ਚੈਕ ...
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ 487ਵਾਂ ਪ੍ਰਕਾਸ਼ ਪੁਰਬ
. . .  about 1 hour ago
ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਵਿਖੇ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ...
ਬਹਾਦਰਗੜ੍ਹ : ਤੇਜ਼ ਰਫ਼ਤਾਰ ਕਾਰ ਦਾ ਕਹਿਰ, ਅੱਠ ਲੋਕਾਂ ਦੀ ਮੌਤ, ਇਕ ਜ਼ਖ਼ਮੀ
. . .  about 1 hour ago
ਬਹਾਦਰਗੜ੍ਹ (ਹਰਿਆਣਾ), 22 ਅਕਤੂਬਰ - ਹਰਿਆਣਾ ਦੇ ਬਹਾਦਰਗੜ੍ਹ ਦੇ ਬਦਲੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨਾਬਾਲਗ ...
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕੀਤੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ, ਮਦਦ ਦਾ ਦਿੱਤਾ ਭਰੋਸਾ
. . .  about 2 hours ago
ਦੇਹਰਾਦੂਨ,21 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੂੰਗਰੀ ਪਿੰਡ, ਚਮੋਲੀ ਵਿਚ ਜ਼ਮੀਨ ਖਿਸਕਣ ਕਾਰਨ ਲਾਪਤਾ ਹੋਏ ਦੋ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ...
ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਦਲਜੀਤ ਸਿੰਘ ਚੀਮਾ ਦਾ ਕੇਂਦਰ ਸਰਕਾਰ 'ਤੇ ਤਨਜ਼
. . .  about 2 hours ago
ਚੰਡੀਗੜ੍ਹ, 22 ਅਕਤੂਬਰ - ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਭਾਰਤ ਸਰਕਾਰ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਾਨਸਿਕਤਾ ਅਤੇ ਮਹੱਤਤਾ ਨੂੰ ...
ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 22 ਅਕਤੂਬਰ - ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਸੀਂ ਛੇਤੀ ਹੀ ਕੋਰੋਨਾ ਵਿਰੁੱਧ...
ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ 'ਵਿਗਿਆਨ ਸੰਚਾਲਿਤ ਅਤੇ ਵਿਗਿਆਨ ਆਧਾਰਤ ਰਿਹਾ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਦੇ 100 ਕਰੋੜ ਕੋਵਿਡ ਟੀਕੇ ਦੇ ਅੰਕੜੇ ਨੂੰ ਪੂਰਾ ਕਰਨ 'ਤੇ ਪੀ.ਐਮ. ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਇਸ ਤੱਥ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ 'ਵਿਗਿਆਨ ਸੰਚਾਲਿਤ ਅਤੇ ਵਿਗਿਆਨ ਆਧਾਰਤ ...
ਭਾਰਤ ਦੀ ਵੈਕਸੀਨ ਮੁਹਿੰਮ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਦੀ ਜਿਉਂਦੀ ਜਾਗਦੀ ਉਦਾਹਰਣ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਦੇ 100 ਕਰੋੜ ਦੇ ਟੀਕੇ ਦੇ ਨਿਸ਼ਾਨ ਨੂੰ ਪ੍ਰਾਪਤ ਕਰਨ 'ਤੇ ਪੀ.ਐਮ. ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਟੀਕਾਕਰਣ ਪ੍ਰੋਗਰਾਮ ਨੂੰ ਲੈ ਕੇ ਖਦਸ਼ੇ ਸਨ ...
100 ਕਰੋੜ ਟੀਕੇ ਲਗਾਉਣਾ ਸਿਰਫ਼ ਇਕ ਗਿਣਤੀ ਨਹੀਂ, ਬਲਕਿ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ 100 ਕਰੋੜ ਟੀਕੇ ਲਗਾਉਣਾ ਸਿਰਫ਼ ਇਕ ਗਿਣਤੀ ਨਹੀਂ ਹੈ ਬਲਕਿ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਇ ਦੀ ...
100 ਕਰੋੜ ਕੋਵਿਡ 19 ਟੀਕਿਆਂ ਦਾ ਟੀਚਾ ਪੂਰਾ ਕਰਨਾ ਹਰ ਭਾਰਤੀ ਦੀ ਸਫ਼ਲਤਾ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ 21 ਅਕਤੂਬਰ ਨੂੰ ਭਾਰਤ ਨੇ 1 ਬਿਲੀਅਨ ਕੋਵਿਡ 19 ਟੀਕਿਆਂ ਦਾ ਟੀਚਾ ਪੂਰਾ ਕਰ ਲਿਆ...
ਜੰਮੂ -ਕਸ਼ਮੀਰ: ਨਰ ਖ਼ਾਸ ਜੰਗਲ ਖੇਤਰ 'ਚ ਭਾਰਤੀ ਫ਼ੌਜ ਦੀ ਅੱਤਵਾਦ ਵਿਰੋਧੀ ਕਾਰਵਾਈ ਅੱਜ 12ਵੇਂ ਦਿਨ ਵੀ ਜਾਰੀ
. . .  about 3 hours ago
ਜੰਮੂ -ਕਸ਼ਮੀਰ, 22 ਅਕਤੂਬਰ - ਪੁੰਛ ਦੇ ਨਰ ਖ਼ਾਸ ਜੰਗਲ ਖੇਤਰ ਵਿਚ ਭਾਰਤੀ ਫ਼ੌਜ ਦੀ ਅੱਤਵਾਦ ਵਿਰੋਧੀ ਕਾਰਵਾਈ ਅੱਜ 12 ਵੇਂ ਦਿਨ....
ਸਿੰਘੂ ਬਾਰਡਰ 'ਤੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਨਿਹੰਗ ਗ੍ਰਿਫ਼ਤਾਰ
. . .  about 3 hours ago
ਹਰਿਆਣਾ, 22 ਅਕਤੂਬਰ - ਹਰਿਆਣਾ ਪੁਲਿਸ ਦੇ ਅਨੁਸਾਰ ਇਕ ਨਿਹੰਗ ਨਵੀਨ ਕੁਮਾਰ ਨੂੰ ਸੋਨੀਪਤ ਦੀ ਸਿੰਘੂ ਸਰਹੱਦ 'ਤੇ ਮੁਫਤ ਚਿਕਨ ਦੇਣ ਤੋਂ ਇਨਕਾਰ ਕਰਨ 'ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ,ਉਸ ਦੀ ਲੱਤ ਭੰਨਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ....
ਲੱਖਾ ਸਿਧਾਣਾ ਨੇ ਸ਼ੁਤਰਾਣਾ ਟੋਲ ਪਲਾਜ਼ਾ 'ਤੇ ਧਰਨਾ ਲਾ ਕੇ ਝੋਨੇ ਦੇ ਟਰੱਕ ਰੋਕੇ
. . .  about 4 hours ago
ਸ਼ੁਤਰਾਣਾ, 22 ਅਕਤੂਬਰ (ਬਲਦੇਵ ਸਿੰਘ ਮਹਿਰੋਕ) ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਕਸਬੇ ਦੇ ਨੇੜੇ ਟੋਲ ਪਲਾਜ਼ਾ ਉੱਤੇ ਧਰਨਾ ਲਾ ਕੇ ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਝੋਨਾ ਲੈ ਕੇ ਆਉਂਦੇ ਟਰੱਕਾਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਬਾਹਰੀ....
ਮਸ਼ਹੂਰ ਅਮਰੀਕੀ ਅਭਿਨੇਤਾ ਐਲੇਕ ਬਾਲਡਵਿਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਚਾਨਕ ਮਹਿਲਾ ਕੈਮਰਾਮੈਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  about 4 hours ago
ਵਾਸ਼ਿੰਗਟਨ, 22 ਅਕਤੂਬਰ - ਮਸ਼ਹੂਰ ਅਮਰੀਕੀ ਅਭਿਨੇਤਾ ਐਲੇਕ ਬਾਲਡਵਿਨ ਨੇ 'ਰਸਟ' ਫ਼ਿਲਮ ਦੀ ਸ਼ੂਟਿੰਗ ਦੌਰਾਨ ਅਚਾਨਕ ਮਹਿਲਾ ਕੈਮਰਾਮੈਨ ਦੀ ਗੋਲੀ ਮਾਰ ਕੇ ਹੱਤਿਆ....
ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ 'ਚ ਆਯੋਜਿਤ ਕੀਤਾ ਜਾਵੇਗਾ - ਅਨੁਰਾਗ ਠਾਕੁਰ
. . .  about 4 hours ago
ਨਵੀਂ ਦਿੱਲੀ, 22 ਅਕਤੂਬਰ - ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ ਵਿਚ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਆਈ.ਐਫ.ਐਫ.ਆਈ. ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਹਾੜ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ ਸਰੀਰਕ ਪੀੜ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਈਰਸ

ਸੰਪਾਦਕੀ

ਜ਼ਿੰਦਗੀ ਦੀ ਨਵੀਂ ਧੜਕਣ

ਪਿਛਲੇ ਸਾਲ ਦੇ ਪਹਿਲੇ ਮਹੀਨਿਆਂ ਵਿਚ ਭਾਰਤ 'ਤੇ ਕੋਰੋਨਾ ਮਹਾਂਮਾਰੀ ਨੇ ਹਮਲਾ ਬੋਲਿਆ ਸੀ। ਚੀਨ ਤੋਂ ਸ਼ੁਰੂ ਹੋਈ ਇਸ ਬਿਮਾਰੀ ਨੇ ਅਮਰੀਕਾ ਅਤੇ ਬਹੁਤੇ ਯੂਰਪੀਨ ਦੇਸ਼ਾਂ ਨੂੰ ਪੂਰੀ ਤਰ੍ਹਾਂ ਜਕੜ ਲਿਆ ਸੀ। ਭਾਰਤ ਵਿਚ ਪਹਿਲਾਂ ਇਸ ਦਾ ਅਸਰ ਘੱਟ ਸੀ। ਮਰੀਜ਼ਾਂ ਅਤੇ ਮੌਤਾਂ ਦੇ ਮਾਮਲੇ ਵਿਚ ਇਹ ਹੋਰ ਬਹੁਤੇ ਦੇਸ਼ਾਂ ਤੋਂ ਪਿੱਛੇ ਸੀ ਪਰ ਹੌਲੀ-ਹੌਲੀ ਇਹ ਦੁਨੀਆ ਦੇ ਉਨ੍ਹਾਂ 4 ਵੱਡੇ ਦੇਸ਼ਾਂ ਵਿਚ ਸ਼ਾਮਿਲ ਹੋ ਗਿਆ ਜਿਨ੍ਹਾਂ 'ਤੇ ਇਸ ਮਹਾਂਮਾਰੀ ਦਾ ਵਧੇਰੇ ਅਸਰ ਹੋਇਆ ਸੀ। ਇਸ ਦੇ ਵਧਣ ਨਾਲ ਦੇਸ਼ ਵਿਚ ਤਾਲਾਬੰਦੀਆਂ ਦੇ ਐਲਾਨ ਸ਼ੁਰੂ ਹੋ ਗਏ ਸਨ। 24 ਮਾਰਚ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ 21 ਦਿਨਾ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਅਗਲੇ ਹੀ ਦਿਨ ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ ਜਾਣ ਦੀ ਹੋੜ ਲੱਗ ਗਈ ਸੀ। ਦੇਸ਼ ਭਰ ਵਿਚ ਪਹਿਲਾਂ ਅਜਿਹਾ ਵਰਤਾਰਾ ਨਹੀਂ ਸੀ ਦੇਖਿਆ ਗਿਆ। ਕਰੋੜਾਂ ਹੀ ਲੋਕ ਬੇਰੁਜ਼ਗਾਰ ਹੋ ਗਏ। ਦੇਸ਼ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ।
ਚਾਹੇ ਕੇਂਦਰ ਸਰਕਾਰ ਵਲੋਂ ਗ਼ਰੀਬ ਵਰਗ ਦੀ ਸਹਾਇਤਾ ਲਈ ਮੁਫ਼ਤ ਰਾਸ਼ਨ ਦੇ ਕੇ ਜਾਂ ਹੋਰ ਢੰਗਾਂ ਨਾਲ ਯਤਨ ਕੀਤੇ ਗਏ ਪਰ ਵਾਪਰਦੇ ਵੱਡੇ ਦੁਖਾਂਤ ਸਾਹਮਣੇ ਇਹ ਯਤਨ ਨਿਗੂਣੇ ਹੀ ਬਣੇ ਰਹੇ। ਮਹਾਂਮਾਰੀ ਨਾ ਰੁਕਣ ਕਾਰਨ ਬਹੁਤੀਆਂ ਥਾਵਾਂ 'ਤੇ ਤਾਲਾਬੰਦੀਆਂ ਨੂੰ ਹੋਰ ਵਧਾ ਦਿੱਤਾ ਗਿਆ। ਦੇਸ਼ ਦੇ ਵੱਡੇ ਸ਼ਹਿਰਾਂ ਮੁੰਬਈ, ਜੈਪੁਰ, ਪੂਨੇ ਤੇ ਕੋਲਕਾਤਾ 'ਤੇ ਬਿਮਾਰੀ ਦਾ ਵੱਡਾ ਅਸਰ ਵੇਖਿਆ ਗਿਆ, ਜਿਸ ਨੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵੀ ਵਧਾ ਦਿੱਤਾ। ਰਾਜ ਸਰਕਾਰਾਂ ਨੇ ਵੀ ਆਪੋ-ਆਪਣੀ ਸਥਿਤੀ ਮੁਤਾਬਿਕ ਸਮੇਂ-ਸਮੇਂ ਤਾਲਾਬੰਦੀਆਂ ਦੇ ਐਲਾਨ ਕੀਤੇ। ਇਨ੍ਹਾਂ ਦਿਨਾਂ ਵਿਚ ਜਿੰਨੀਆਂ ਤਕਲੀਫ਼ਾਂ 'ਚੋਂ ਲੋਕਾਂ ਨੂੰ ਗੁਜ਼ਰਨਾ ਪਿਆ, ਉਨ੍ਹਾਂ ਦੀ ਥਾਹ ਪਾਈ ਜਾਣੀ ਬੇਹੱਦ ਮੁਸ਼ਕਿਲ ਹੈ, ਪਰ ਇਸ ਦੀ ਜ਼ੱਦ ਵਿਚ ਆਮ ਲੋਕ ਵਧੇਰੇ ਆਏ। ਮਜ਼ਦੂਰ, ਕਾਰੀਗਰ, ਰੇਹੜੀਆਂ ਵਾਲੇ ਅਤੇ ਨਿੱਤ ਦਿਨ ਦੀ ਕਮਾਈ ਕਰਨ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਦਾ ਅੰਤ ਨਾ ਰਿਹਾ। ਜ਼ਿੰਦਗੀ ਇਕ ਤਰ੍ਹਾਂ ਨਾਲ ਠਹਿਰ ਗਈ। ਸਕੂਲ, ਕਾਲਜ ਬੰਦ ਹੋ ਗਏ, ਹਰ ਤਰ੍ਹਾਂ ਦੇ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਗਏ। ਹਰ ਤਰ੍ਹਾਂ ਦੇ ਸਮਾਜਿਕ ਸਮਾਗਮ ਤਾਂ ਇਕ ਤਰ੍ਹਾਂ ਨਾਲ ਬੰਦ ਹੀ ਹੋ ਗਏ। ਦੂਜੀ ਲਹਿਰ ਨੇ ਦੇਸ਼ ਨੂੰ ਹੋਰ ਵੀ ਵਧੇਰੇ ਹਿਲਾ ਕੇ ਰੱਖ ਦਿੱਤਾ ਸੀ। ਪਰ ਹੁਣ ਜਦੋਂ ਦੇਸ਼ ਭਰ ਵਿਚ ਬਹੁਤੀਆਂ ਥਾਵਾਂ 'ਤੇ ਇਸ ਬਿਮਾਰੀ ਦਾ ਪ੍ਰਭਾਵ ਮੁੜ ਘਟਣ ਲੱਗਾ ਹੈ ਤਾਂ ਪੰਜਾਬ 'ਤੇ ਵੀ ਇਸ ਦਾ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ।
ਪਿਛਲੇ ਦਿਨਾਂ ਤੋਂ ਪ੍ਰਸ਼ਾਸਨ ਵਲੋਂ ਪੜਾਅਵਾਰ ਪਾਬੰਦੀਆਂ ਨੂੰ ਘਟਾਇਆ ਜਾਂਦਾ ਰਿਹਾ ਹੈ ਅਤੇ ਸੂਬੇ ਵਿਚ ਟੀਕਾਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਗਈ ਹੈ। ਇਹ ਖ਼ਬਰ ਰਾਹਤ ਦੇਣ ਵਾਲੀ ਹੈ ਕਿ ਨਵੇਂ ਮਰੀਜ਼ਾਂ ਦੀ ਦਰ ਹੁਣ 2 ਫ਼ੀਸਦੀ ਤੋਂ ਹੇਠਾਂ ਆ ਗਈ ਹੈ, ਜਿਸ ਨੂੰ ਦੇਖਦਿਆਂ ਸਰਕਾਰ ਵਲੋਂ ਬਹੁਤੇ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਚਾਹੇ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਤਾਂ ਹਾਲੇ ਵੀ ਬੰਦ ਰੱਖਿਆ ਜਾ ਰਿਹਾ ਹੈ ਪਰ ਰੈਸਟੋਰੈਂਟਾਂ, ਢਾਬਿਆਂ, ਸਿਨੇਮਾ ਅਤੇ ਜਿੰਮ ਆਦਿ ਨੂੰ ਖੋਲ੍ਹ ਸਕਣ ਦਾ ਐਲਾਨ ਕਰ ਦਿੱਤਾ ਗਿਆ ਹੈ। ਬੱਸਾਂ ਦੀ ਆਵਾਜਾਈ ਨੂੰ ਵੀ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਾਂ ਤੇ ਹੋਰ ਅਦਾਰੇ ਖੁੱਲ੍ਹਣ ਦੇ ਸਮੇਂ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਲੋਕ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣ ਅਤੇ ਉਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ, ਜਿਨ੍ਹਾਂ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਉਂਦੇ ਸਮੇਂ ਵਿਚ ਵੱਧ ਤੋਂ ਵੱਧ ਟੀਕਾਕਰਨ ਹੋਣ ਦੇ ਨਾਲ ਜੇਕਰ ਜ਼ਿੰਦਗੀ ਪਹਿਲਾਂ ਵਾਂਗ ਮੁੜ ਧੜਕਣ ਲੱਗੇਗੀ ਤਾਂ ਇਹ ਗੱਲ ਸੂਬੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਅਜਿਹੀ ਸਰਗਰਮੀ ਇਸ ਦੀ ਆਰਥਿਕਤਾ ਨੂੰ ਵੀ ਮੁੜ ਤੰਦਰੁਸਤ ਕਰਨ ਵਿਚ ਸਹਾਈ ਹੋ ਸਕਦੀ। ਅੱਜ ਰਾਜ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਪਾਉਣਾ ਬੇਹੱਦ ਜ਼ਰੂਰੀ ਜਾਪਦਾ ਹੈ, ਜਿਸ ਦੀ ਹੁਣ ਉਮੀਦ ਵੀ ਬੱਝਦੀ ਨਜ਼ਰ ਆ ਰਹੀ ਹੈ।


-ਬਰਜਿੰਦਰ ਸਿੰਘ ਹਮਦਰਦ

ਖਤਰੇ ਵਿਚ ਹਨ ਵਿਚਾਰ ਪ੍ਰਗਟ ਕਰਨ ਤੇ ਰੋਸ ਪ੍ਰਗਟ ਕਰਨ ਦੇ ਅਧਿਕਾਰ

ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਹੋਏ ਦਿੱਲੀ ਦੰਗਿਆਂ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਦਿਆਰਥੀ ਆਗੂਆਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਅਤੇ ਆਸਿਫ਼ ਇਕਬਾਲ ਤਨਹਾ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਵਿਦਿਆਰਥੀ ਆਗੂ, ਜੋ ਨਾਗਰਿਕਤਾ ਸੋਧ ਕਾਨੂੰਨ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਨਾਲ ਬਦਲ ਸਕਦੇ ਹਨ ਪੰਜਾਬ ਦੇ ਸਿਆਸੀ ਸਮੀਕਰਨ

ਪਿਛਲੇ ਦਿਨੀਂ ਚੰਡੀਗੜ੍ਹ ਵਿਚ ਅਕਾਲੀ-ਬਸਪਾ ਚੋਣ ਗੱਠਜੋੜ ਦਾ ਐਲਾਨ ਹੋਇਆ ਹੈ। ਇਹ ਐਲਾਨ 'ਦਲਿਤ ਤੱਥ' ਦੇ ਉਭਾਰ ਅਤੇ ਉਸ ਦੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਣ ਦੀ ਸਮਰੱਥਾ ਦੀ ਮਾਨਤਾ ਹੈ। ਇਸ ਨਾਲ ਪਿੰਡਾਂ ਵਿਚ ਗ਼ੈਰ-ਦਲਿਤ, ਖ਼ਾਸ ਕਰਕੇ ਜੱਟ ਸਿੱਖ ਭਾਈਚਾਰੇ ਅਤੇ ਦਲਿਤ ...

ਪੂਰੀ ਖ਼ਬਰ »

ਭਾਰਤ ਸਮੇਤ ਦੁਨੀਆ ਲਈ ਅਹਿਮ ਹੋਵੇਗੀ ਪੁਤਿਨ-ਬਾਈਡਨ ਵਾਰਤਾ

ਅਮਰੀਕਾ ਤੇ ਰੂਸ ਵਿਚ ਭਾਵੇਂ ਸਿੱਧਾ ਫ਼ੌਜੀ ਟਕਰਾਅ ਕਦੇ ਵੀ ਨਹੀਂ ਹੋਇਆ ਪਰ ਇਨ੍ਹਾਂ ਦੇ ਅਸਿੱਧੇ ਟਕਰਾਅ ਦੇ ਬੀਜ ਸਟਾਲਿਨ ਦੇ ਸਮੇਂ ਤੋਂ ਹੀ ਬੀਜੇ ਗਏ ਸਨ ਅਤੇ ਸਟਾਲਿਨ ਵੀ ਇਹ ਸਮਝ ਚੁੱਕਾ ਸੀ ਕਿ ਸਮਾਜਵਾਦ ਦਾ ਉਭਾਰ ਅਮਰੀਕਾ ਨੂੰ ਕਦੇ ਰਾਸ ਨਹੀਂ ਆਵੇਗਾ, ਇਸ ਲਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX