ਤਾਜਾ ਖ਼ਬਰਾਂ


ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  45 minutes ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  about 1 hour ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  about 1 hour ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  about 2 hours ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  about 2 hours ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  about 3 hours ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  about 3 hours ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  about 3 hours ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  about 4 hours ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  about 4 hours ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  about 4 hours ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  about 5 hours ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  about 5 hours ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਦਿੱਲੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 5 hours ago
ਨਵੀਂ ਦਿੱਲੀ , 21 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚ ਚੁੱਕੇ ...
ਭਾਰਤ ਸਰਹੱਦਾਂ 'ਤੇ ਨਵੇਂ ਯੁੱਧ ਨਮੂਨੇ ਦਾ ਸਾਹਮਣਾ ਕਰ ਰਿਹਾ - ਰਾਹੁਲ ਗਾਂਧੀ
. . .  about 5 hours ago
ਨਵੀਂ ਦਿੱਲੀ, 21 ਸਤੰਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਸਰਹੱਦ 'ਤੇ ਇਕ ਨਵੇਂ ਯੁੱਧ ਨਮੂਨੇ ਦਾ ਸਾਹਮਣਾ ਕਰ ਰਿਹਾ ਹੈ | ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਹੀ ਨਹੀਂ ਹੈ...
ਹਾਦਸਾਗ੍ਰਸਤ ਹੋਏ ਜਹਾਜ਼ ਦੇ ਦੋ ਪਾਇਲਟ ਜ਼ਖ਼ਮੀ
. . .  about 5 hours ago
ਸ੍ਰੀਨਗਰ, 21 ਸਤੰਬਰ - ਭਾਰਤੀ ਫ਼ੌਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੰਮੂ -ਕਸ਼ਮੀਰ ਦੇ ਪਟਨੀਟੌਪ ਦੇ ਕੋਲ ਆਰਮੀ ਏਵੀਏਸ਼ਨ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਾਤ ਵਿਚ ਜ਼ਮੀਨ 'ਤੇ ਉਤਰਿਆ ਗਿਆ...
ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਾਬੂ
. . .  about 6 hours ago
ਪੁਣੇ (ਮਹਾਰਾਸ਼ਟਰ) 21 ਸਤੰਬਰ - ਪੁਣੇ ਦੇ ਇਕ ਪਿੰਡ ਵਿਚ ਇਕ ਵਿਅਕਤੀ ਨੂੰ ਆਪਣੀ ਭਾਬੀ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਦੋਸ਼...
ਉਧਮਪੁਰ ਦੇ ਪਟਨੀਟੌਪ ਖੇਤਰ ਵਿਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
. . .  about 6 hours ago
ਸ੍ਰੀਨਗਰ, 21 ਸਤੰਬਰ - ਜੰਮੂ -ਕਸ਼ਮੀਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਉਧਮਪੁਰ ਦੇ ਪਟਨੀਟੌਪ ਖੇਤਰ ਦੇ ਕੋਲ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ...
9 ਆਈ. ਏ. ਐੱਸ. ਤੇ 2 ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 6 hours ago
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਨੇ ਅੱਜ 9 ਆਈ. ਏ. ਐੱਸ. ਤੇ 2 ਪੀ. ਸੀ. ਐੱਸ. ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ। ਜਾਰੀ ਕੀਤੇ ਗਏ...
ਦਿੱਲੀ ਲਈ ਰਵਾਨਾ ਹੋਏ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ
. . .  about 6 hours ago
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਉਪ ਮੁੱਖ ਮੰਤਰੀ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਏ ਹਨ...
ਭਾਰੀ ਬਾਰਸ਼ ਨਾਲ ਝੋਨੇ ਦੀ ਕਟਾਈ ਪ੍ਰਭਾਵਿਤ
. . .  about 7 hours ago
ਹੁਸ਼ਅਿਾਰਪੁਰ,ਗੜ੍ਹਸ਼ੰਕਰ - 21 ਸਤੰਬਰ (ਨਰਿੰਦਰ ਸਿੰਘ ਬੱਡਲਾ,ਧਾਲੀਵਾਲ) - ਦੋਆਬਾ ਖੇਤਰ 'ਚ ਸਵੇਰ ਤੋਂ ਹੋ ਰਹੀ ਭਾਰੀ ਬਾਰਸ਼ ਨਾਲ ਗਰਮੀ ਦੇ ਮੌਸਮ ਤੋਂ ਰਾਹਤ ਮਿਲੀ ਹੈ। ਬਾਰਸ਼ ਨਾਲ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ...
ਅਕਾਲੀ ਦਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼ - ਰਾਜੇਵਾਲ
. . .  about 7 hours ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਭਾਰਤੀ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ...
ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  about 7 hours ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਹਾੜ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ ਸਰੀਰਕ ਪੀੜ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਈਰਸ

ਸ੍ਰੀ ਮੁਕਤਸਰ ਸਾਹਿਬ

ਨਵ-ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ 'ਚ ਮੌਤ, ਸਹੁਰਾ ਪਰਿਵਾਰ 'ਤੇ ਮਾਮਲਾ ਦਰਜ

ਗਿੱਦੜਬਾਹਾ, 16 ਜੂਨ (ਪਰਮਜੀਤ ਸਿੰਘ ਥੇੜ੍ਹੀ)-ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਸਹੁਰੇ ਘਰ ਹੋਈ ਮੌਤ ਤੋਂ ਬਾਅਦ ਲੜਕੀ ਦੇ ਪੋਸਟਮਾਰਟਮ ਵਿਚ ਦੇਰੀ ਤੇ ਸਹੁਰਾ ਪਰਿਵਾਰ ਦੇ ਮੁਕੱਦਮੇ ਵਿਚ ਨਾਮਜ਼ਦ ਮੈਂਬਰਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਲੜਕੀ ਦੇ ਪੇਕਾ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਸਥਾਨਕ ਕਚਹਿਰੀ ਚੌਂਕ ਵਿਚ ਧਰਨਾ ਲਗਾਇਆ | ਇਸ ਤੋਂ ਪਹਿਲਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿ੍ਤਕ ਗਗਨਦੀਪ ਕੌਰ ਪੱੁਤਰੀ ਬਲਜੀਤ ਸਿੰਘ ਵਾਸੀ ਵਿਰਕ ਖੁਰਦ ਜ਼ਿਲ੍ਹਾ ਬਠਿੰਡਾ ਦੇ ਤਾਇਆ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਗਗਨਦੀਪ ਕੌਰ ਦਾ ਵਿਆਹ ਕਰੀਬ 3 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਵਾਸੀ ਖਿੜਕੀਆਂਵਾਲਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਕੀਤਾ ਸੀ ਤੇ ਵਿਆਹ ਸਮੇਂ ਉਨ੍ਹਾਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਅਤੇ ਵਿਆਹ ਤੋਂ 10-15 ਦਿਨ ਤੱਕ ਸਭ ਕੁਝ ਠੀਕ ਰਿਹਾ ਤੇ ਉਸ ਤੋਂ ਬਾਅਦ ਲੜਕੀ ਦੇ ਸਹੁਰਾ ਪਰਿਵਾਰ ਅਤੇ ਪਤੀ ਨੇ ਉਸ ਨੂੰ ਹੋਰ ਦਾਜ ਅਤੇ ਪੈਸੇ ਲਿਆਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗਗਨਦੀਪ ਕੌਰ ਦੀ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਸਹੁਰਾ ਪਰਿਵਾਰ ਗਗਨਦੀਪ ਕੌਰ ਨੂੰ ਉਨ੍ਹਾਂ ਪਾਸ ਪਿੰਡ ਵਿਰਕ ਖੁਰਦ ਵਿਖੇ ਛੱਡ ਗਏ ਸਨ | ਉਸ ਤੋਂ ਬਾਅਦ ਪੰਚਾਇਤੀ ਰਾਜੀਨਾਮਾ ਹੋਣ 'ਤੇ ਉਹ ਗਗਨਦੀਪ ਕੌਰ ਨੂੰ ਉਸਦੇ ਸਹੁਰਾ ਘਰ ਖਿੜਕੀਆਂਵਾਲਾ ਵਿਖੇ ਛੱਡ ਆਏ, ਉਸ ਤੋਂ ਕਰੀਬ 10 ਦਿਨ ਬਾਅਦ ਫਿਰ ਤੋਂ ਗਗਨਦੀਪ ਕੌਰ ਦੇ ਸਹੁਰਾ ਪਰਿਵਾਰ ਨੇ ਉਸਦੀ ਕੱੁਟਮਾਰ ਕੀਤੀ ਅਤੇ ਉਸਨੂੰ ਮੁੜ ਪਿੰਡ ਵਿਰਕ ਖੁਰਦ ਛੱਡ ਗਏ | ਉਨ੍ਹਾਂ ਦੱਸਿਆ ਕਿ ਗਗਨਦੀਪ ਕੌਰ ਪਿਛਲੇ ਕਰੀਬ 20 ਦਿਨ ਤੋਂ ਆਪਣੇ ਪੇਕੇ ਪਰਿਵਾਰ ਪਾਸ ਰਹਿ ਰਹੀ ਸੀ ਅਤੇ ਦੋ ਦਿਨ ਪਹਿਲਾਂ ਗਗਨਦੀਪ ਦੀ ਸੱਸ ਪਿੰਡ ਦੀ ਪੰਚਾਇਤ ਲੈ ਕੇ ਆਈ ਅਤੇ ਲੜਕੀ ਨੂੰ ਆਪਣੇ ਨਾਲ ਪਿੰਡ ਖਿੜਕੀਆਂਵਾਲਾ ਵਿਖੇ ਲੈ ਗਈ, ਉਸ ਤੋਂ ਬਾਅਦ ਕੱਲ੍ਹ ਸਵੇਰੇ ਫ਼ੋਨ ਆਇਆ ਕਿ ਲੜਕੀ ਦੀ ਮੌਤ ਹੋ ਗਈ ਹੈ | ਲੜਕੀ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਲੜਕੀ ਦਾ ਇਕ ਮੈਸੇਜ ਆਇਆ ਕਿ ਸਹੁਰਾ ਪਰਿਵਾਰ ਮੈਨੂੰ ਮਾਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਸਾਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ | ਸਤਨਾਮ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਤੀ ਗੁਰਪ੍ਰੀਤ ਸਿੰਘ ਦਾ ਫ਼ੋਨ ਆਇਆ ਕਿ ਗਗਨਦੀਪ ਨੇ ਸਲਫਾਸ ਖਾ ਲਈ ਹੈ, ਜਿਸ 'ਤੇ ਉਨ੍ਹਾਂ ਗੁਰਪ੍ਰੀਤ ਸਿੰਘ ਨੂੰ ਗਗਨਦੀਪ ਨੂੰ ਹਸਪਤਾਲ ਲਿਜਾਣ ਲਈ ਕਿਹਾ, ਜਦੋਂ ਉਹ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਪੱੁਜੇ ਤਾਂ ਲੜਕੀ ਦੀ ਲਾਸ਼ ਐਂਬੂਲੈਂਸ ਵਿਚ ਪਈ ਸੀ ਤੇ ਉਸਦੇ ਪਾਸ ਕੋਈ ਵੀ ਨਹੀਂ ਸੀ | ਉਨ੍ਹਾਂ ਮੰਗ ਕੀਤੀ ਕਿ ਲੜਕੀ ਦੇ ਸਹੁਰਾ ਪਰਿਵਾਰ ਜਿਨ੍ਹਾਂ 'ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ, ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ ਤੇ ਲੜਕੀ ਦੀ ਪੋਸਟਮਾਰਟਮ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਜਦ ਤੱਕ ਮਾਮਲੇ ਵਿਚ ਨਾਮਜ਼ਦ ਲੋਕਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਉਹ ਲੜਕੀ ਦਾ ਸਸਕਾਰ ਨਹੀਂ ਕਰਨਗੇ | ਜਦੋਂ ਇਸ ਸਬੰਧੀ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਨਵਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦੇ ਤਾਇਆ ਪਰਮਜੀਤ ਸਿੰਘ ਦੇ ਬਿਆਨਾਂ 'ਤੇ ਗਗਨਦੀਪ ਕੌਰ ਦੇ ਪਤੀ ਗੁਰਪ੍ਰੀਤ ਸਿੰਘ, ਸੱਸ ਸੁਖਪਾਲ ਕੌਰ, ਨਨਾਣਾ ਅਮਨਦੀਪ ਕੌਰ, ਮਨਦੀਪ ਕੌਰ ਤੇ ਗੁਰਮੀਤ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਲੜਕੀ ਦੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਜਾਰੀ ਹੈ | ਉੱਧਰ ਧਰਨੇ 'ਤੇ ਪੁੱਜੇ ਡੀ. ਐੱਸ. ਪੀ. ਨਰਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੁਕੱਦਮੇ ਦੇ ਰਹਿੰਦੇ ਦੋਸ਼ੀਆਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਡੀ. ਐੱਸ. ਪੀ. ਨਰਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ ਤੇ ਮਿ੍ਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ |

ਉੱਪ ਮੰਡਲ ਮੈਜਿਸਟ੍ਰੇਟ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਵੋਟ ਬਣਾਉਣ ਦੀ ਅਪੀਲ

ਸ੍ਰੀ ਮੁਕਤਸਰ ਸਾਹਿਬ,16 ਜੂਨ (ਰਣਜੀਤ ਸਿੰਘ ਢਿੱਲੋਂ)-ਉੱਪ ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਸਵਰਨਜੀਤ ਕੌਰ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਉਮਰ 1 ਜਨਵਰੀ 2021 ...

ਪੂਰੀ ਖ਼ਬਰ »

ਅਲਾਇੰਸ ਕਲੱਬ ਮੁਕਤਸਰ ਨੇ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਬਾਰੇ ਲੋਕਾਂ ਨੂੰ ਕੀਤਾ ਚੌਕਸ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ਿਲ੍ਹਾ 111 ਦੇ ਪ੍ਰਧਾਨ ਸੁਰਿੰਦਰ ਗਿਰਧਰ ਦੀ ਰਹਿਨੁਮਾਈ ਹੇਠ ਕੋਰੋਨਾ ਮਹਾਂਮਾਰੀ ਦੀ ਆ ਰਹੀ ਤੀਜੀ ਲਹਿਰ ਬਾਰੇ ਲੋਕਾਂ ਨੂੰ ਅਗਾਊਾ ਚੌਕਸ ਕਰਨ ਲਈ ਸਥਾਨਕ ਕੋਟਕਪੂਰਾ ਰੋਡ ਸਥਿਤ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਦੁਕਾਨਾਂ ਸਵੇਰੇ 9 ਤੋਂ ਸ਼ਾਮ 8 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਰਾਜੇਸ਼ ਤਿ੍ਪਾਠੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲੇ੍ਹ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਨੂੰ 25 ਜੂਨ 2021 ਤੱਕ ਵਾਧਾ ਕਰਨ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 225 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਥਾਣੇਦਾਰ ਜਲਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦ ਪੁਲਿਸ ਪਾਰਟੀ ਅੰਬੇਦਕਰ ਚੌਂਕ ...

ਪੂਰੀ ਖ਼ਬਰ »

ਖੇਤ 'ਚ ਲੱਗਾ ਇੰਜਨ ਚੋਰੀ

ਲੰਬੀ, 16 ਜੂਨ (ਮੇਵਾ ਸਿੰਘ)-ਬੀਤੀ 13 ਅਤੇ 14 ਜੂਨ ਦੀ ਦਰਮਿਆਨੀ ਰਾਤ ਬਲਾਕ ਲੰਬੀ ਦੇ ਪਿੰਡ ਆਧਨੀਆਂ ਦੇ ਖੇਤਾਂ ਵਿਚੋਂ ਇੰਜਨ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਇਸ ਸਬੰਧੀ ਮਾਲਕ ਬਲਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਆਧਨੀਆਂ ਨੇ ਥਾਣਾ ਲੰਬੀ ਵਿਖੇ ...

ਪੂਰੀ ਖ਼ਬਰ »

ਫਰੀਡਮ ਫਾਈਟਰ ਉੱਤਰਾਅਧਿਕਾਰੀ ਜਥੇਬੰਦੀ ਵਲੋਂ ਮੰਗਾਂ ਨੂੰ ਲੈ ਕੇ ਧਰਨਾ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਫਰੀਡਮ ਫਾਈਟਰ ਉੱਤਰਾਅਧਿਕਾਰੀ ਜਥੇਬੰਦੀ ਵਲੋਂ ਟਿਊਬਵੈੱਲ ਕੁਨੈਕਸ਼ਨ ਤੇ 300 ਯੂਨਿਟ ਬਿਜਲੀ ਮੁਆਫ਼ੀ ਬਿਨਾਂ ਸ਼ਰਤ ਦੇਣ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਚੇਅਰਮੈਨ ਦੇ ਦਫ਼ਤਰ ਪਟਿਆਲਾ ਵਿਖੇ ਧਰਨਾ ...

ਪੂਰੀ ਖ਼ਬਰ »

ਸ਼ਹੀਦ ਪ੍ਰਭਜੋਤ ਸਿੰਘ ਦੀ ਯਾਦ 'ਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੰਗਾਨਗਰ ਵਿਖੇ ਡਿਊਟੀ ਦੌਰਾਨ ਬੰਬ ਫ਼ਟਣ ਕਾਰਨ ਸ਼ਹੀਦ ਹੋਣ ਵਾਲੇ ਪਿੰਡ ਬੂੜਾ ਗੁੱਜਰ ਦੇ ਨੌਜਵਾਨ ਫ਼ੌਜੀ ਪ੍ਰਭਜੋਤ ਸਿੰਘ ਦੀ ਕਮੀ ਪਰਿਵਾਰ, ਪਿੰਡ ਵਾਸੀਆਂ ਤੋਂ ਇਲਾਵਾ ਸਮੁੱਚੇ ਸੂਬੇ ਨੂੰ ਖਟਕਦੀ ...

ਪੂਰੀ ਖ਼ਬਰ »

ਭਾਰਤੀ ਵਪਾਰ ਮੰਡਲ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਭਾਰਤੀ ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਸਥਾਨਕ ਨਿੱਜੀ ਹੋਟਲ ਵਿਖੇ ਪ੍ਰਧਾਨ ਤਰਸੇਮ ਗੋਇਲ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਦੌਰਾਨ ਵੱਖ-ਵੱਖ ਟਰੇਡਾਂ ਨਾਲ ਸਬੰਧਿਤ ਦੁਕਾਨਦਾਰਾਂ ਤੇ ਵਪਾਰੀਆਂ ਨੂੰ ...

ਪੂਰੀ ਖ਼ਬਰ »

ਪਿੰਡ ਸ਼ੇਖੂ ਵਿਖੇ ਖ਼ੂਨਦਾਨ ਜਾਗਰੂਕਤਾ ਕੈਂਪ ਲਗਾਇਆ

ਮਲੋਟ, 16 ਜੂਨ (ਰਣਜੀਤ ਸਿੰਘ ਪਾਟਿਲ)-ਐੱਸ. ਐੱਮ. ਓ. ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਸੀ. ਐੱਚ. ਸੀ. ਆਲਮਵਾਲਾ ਦੇ ਵੱਖ-ਵੱਖ ਸਬ ਸੈਂਟਰਾਂ ਉੱਤੇ ਵਿਸ਼ਵ ਖ਼ੂਨਦਾਨ ਜਾਗਰੂਕਤਾ ਕੈਂਪ 14 ਜੁਲਾਈ ਤੱਕ ਲਾਏ ਜਾ ਰਹੇ ਹਨ, ਜਿਸ ਤਹਿਤ ਅੱਜ ਸਬ ਸੈਂਟਰ ਜੰਡਵਾਲਾ ਦੇ ਪਿੰਡ ਸ਼ੇਖੂ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦਾ ਨਤੀਜਾ ਸੌ ਫ਼ੀਸਦੀ ਰਿਹਾ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬੀ.ਐੱਸ.ਸੀ. (ਆਨਰਜ਼) ਬਾਇਓ ਟੈਕਨਾਲੋਜੀ ਸਮੈਸਟਰ ਪੰਜਵਾਂ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਅਪ੍ਰੈਲ 2021 ਦੀਆਂ ਆਨਲਾਈਨ ਪ੍ਰੀਖਿਆਵਾਂ ਦੇ ਐਲਾਨੇ ਗਏ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀਆਂ ਨਵੀਆਂ ਅਹੁਦੇਦਾਰੀਆਂ ਰੱਦ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਝਾਂਬ ਗੈੱਸਟ ਹਾਊਸ ਵਿਖੇ ਇਕ ਸਮਾਗਮ ਦੌਰਾਨ ਯੂਥ ਕਾਂਗਰਸ ਦੀਆਂ ਨਵੀਆਂ ਅਹੁਦੇਦਾਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਤੇ ਇਕ ਨੌਜਵਾਨ ਨੂੰ ਬਲਾਕ ਮਲੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ | ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਮੁੱਖ ਵਾਟਰ ਵਰਕਸ ਵਿਖੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ ਦੀ ਅਗਵਾਈ ਵਿਚ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ

ਮੰਡੀ ਬਰੀਵਾਲਾ, 16 ਜੂਨ (ਨਿਰਭੋਲ ਸਿੰਘ)-ਪਿਛਲੇ ਦਿਨੀਂ ਥੋੜ੍ਹੀ ਜਿਹੀ ਹੋਈ ਬਾਰਿਸ਼ ਕਾਰਨ ਰੇਲਵੇ ਲਾਈਨ ਦੇ ਨਜ਼ਦੀਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਜਮ੍ਹਾ ਹੋ ਗਿਆ ਹੈ | ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ ਅਤੇ ਖੜ੍ਹਾ ...

ਪੂਰੀ ਖ਼ਬਰ »

ਸਾਂਝੀ ਏਕਤਾ ਯੂਨੀਅਨ ਪੰਜਾਬ ਸਿਹਤ ਵਿਭਾਗ ਦੀ ਇਕੱਤਰਤਾ

ਮੰਡੀ ਬਰੀਵਾਲਾ, 16 ਜੂਨ (ਨਿਰਭੋਲ ਸਿੰਘ)-ਸਾਂਝੀ ਏਕਤਾ ਯੂਨੀਅਨ ਪੰਜਾਬ ਸਿਹਤ ਵਿਭਾਗ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਗੁਰਪਾਲ ਸਿੰਘ ਪੱਖੋਵਾਲ ਤੇ ਚੇਅਰਮੈਨ ਰਣਜੀਤ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਮੈਟਿ੍ਕ ਪਾਸ ਯੂਨੀਅਨ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ 'ਚ ਬੰਦ ਪਏ ਬੱਸ ਰੂਟ ਚਲਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਪਿੰਡ ਅਮਨਗੜ੍ਹ ਦੇ ਸਮਾਜ ਸੇਵੀ ਆਗੂ ਮਲਕੀਅਤ ਸਿੰਘ ਥਾਂਦੇਵਾਲਾ, ਡਾ: ਹਰਜੀਤ ਸਿੰਘ ਬਰਾੜ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ, ਸਾਬਕਾ ਪੰਚ ਸਰਬਨ ਸਿੰਘ ਕਾਲਾ, ਗਿਆਨੀ ਗੁਰਪ੍ਰੀਤ ਸਿੰਘ ਫੁੰਮਣ ...

ਪੂਰੀ ਖ਼ਬਰ »

'ਆਪ' ਦੇ ਯੂਥ ਵਿੰਗ ਵਲੋਂ ਵਿਧਾਇਕ ਰਾਜਾ ਵੜਿੰਗ ਦੇ ਘਰ ਦਾ ਘਿਰਾਓ 19 ਨੂੰ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ ਨੇ ਦੱਸਿਆ ਕਿ ਯੂਥ ਵਿੰਗ ਵਲੋਂ 19 ਜੂਨ ਨੂੰ ਸਵੇਰੇ 10 ਵਜੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ...

ਪੂਰੀ ਖ਼ਬਰ »

ਕਲੱਸਟਰ ਢੀਮਾਂ ਵਾਲੀ ਵਿਖੇ ਸਮਰ ਕੈਂਪ ਲਗਾਇਆ

ਕੋਟਕਪੂਰਾ, 16 ਜੂਨ (ਮੇਘਰਾਜ)-ਬਲਾਕ ਫ਼ਰੀਦਕੋਟ-2 ਅਧੀਨ ਆਉਂਦੇ ਸੈਂਟਰ ਢੀਮਾਂ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੁਆਰੇਆਣਾ, ਢੀਮਾਂ ਵਾਲੀ, ਮਚਾਕੀ ਮੱਲ ਸਿੰਘ, ਵਾਂਦਰ ਜਟਾਣਾ, ਜਲਾਲੇਆਣਾ, ਚੱਕ ਕਲਿਆਣ, ਫਿੱਡੇ ਕਲਾਂ, ਫਿੱਡੇ ਖੁਰਦ ਨੇ ਵੱਖ-ਵੱਖ ਅਤੇ ਨਿਵੇਕਲੀਆਂ ...

ਪੂਰੀ ਖ਼ਬਰ »

ਅਕਾਲੀ ਦਲ (ਸੰਯੁਕਤ) ਦੇ ਆਗੂਆਂ ਵਲੋਂ ਜੈਤੋ ਦੀ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ

ਕੋਟਕਪੂਰਾ, 16 ਜੂਨ (ਮੋਹਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂਆਂ ਜਥੇਦਾਰ ਮੱਖਣ ਸਿੰਘ ਨੰਗਲ ਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਸਮੇਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ 26 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 26 ਹੋਰ ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 3, ਮਲੋਟ 2, ਗਿੱਦੜਬਾਹਾ 1, ਪਿੰਡ ਸੰਗੂਧੌਣ 3, ਪੰਨੀਵਾਲਾ 1, ਫ਼ਕਰਸਰ 1, ...

ਪੂਰੀ ਖ਼ਬਰ »

ਪੇਂਡੂ ਕੈਬਨਿਟਾਂ ਨੇ ਵੀ ਖੋਲਿ੍ਹਆ ਕੈਪਟਨ ਦੀ ਵਾਅਦਾ-ਿਖ਼ਲਾਫ਼ੀਆਂ ਵਿਰੁੱਧ ਮੋਰਚਾ

ਮੰਡੀ ਕਿੱਲਿਆਂਵਾਲੀ, 16 ਜੂਨ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਸੂਬਾਈ ਕੈਬਨਿਟ ਦੇ ਭਖੇ ਮੋਰਚੇ ਵਿਚਕਾਰ ਪੇਂਡੂ ਕੈਬਨਿਟਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀਆਂ ਤੇ ਵਾਅਦਾ-ਖਿਲਾਫ਼ੀ ਵਿਰੁੱਧ ਡਟ ਗਈਆਂ ਹਨ | ਲੰਬੀ ਹਲਕੇ ਦੇ ਅੱਠ ਪਿੰਡਾਂ ...

ਪੂਰੀ ਖ਼ਬਰ »

ਪੰਜਾਬ ਨਰਸਿੰਗ ਕਾਲਜ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਫ਼ਰੀਦਕੋਟ ਤੇ ਮੁਕਤਸਰ ਦੇ ਪ੍ਰਧਾਨ ਨਿਯੁਕਤ

ਫ਼ਰੀਦਕੋਟ, 16 ਜੂਨ (ਜਸਵੰਤ ਸਿੰਘ ਪੁਰਬਾ)-ਸ੍ਰੀ ਮੁਕਤਸਰ ਸਾਹਿਬ ਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਨਰਸਿੰਗ ਕਾਲਜਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਦੀ ਪੰਜਾਬ ਨਰਸਿੰਗ ਕਾਲਜ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਬਾਬਾ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦੇ ਨਾਂਅ 'ਤੇ ਨੌਜਵਾਨਾਂ ਨਾਲ 15 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਹਰਮਹਿੰਦਰ ਪਾਲ)-ਨੌਕਰੀ ਦਿਵਾਉਣ ਦੇ ਨਾਂਅ 'ਤੇ ਨੌਜਵਾਨਾਂ ਨਾਲ 15 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਦੇ ਵਿਰੋਧ ਸਦਕਾ ਰਾਖਵੀਂ ਜ਼ਮੀਨ ਦੀ ਬੋਲੀ ਪੰਜਵੀਂ ਵਾਰ ਹੋਈ ਰੱਦ

ਦੋਦਾ, 16 ਜੂਨ (ਰਵੀਪਾਲ)-ਪਿੰਡ ਭੁੱਟੀਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਆਪਣਾ ਹੱਕ ਲੈਣ ਲਈ ਨਿੱਤਰੇ ਮਜ਼ਦੂਰਾਂ ਦੇ ਵਿਰੋਧ ਸਦਕਾ ਰਾਖਵੀਂ ਜ਼ਮੀਨ ਦੀ ਬੋਲੀ ਪੰਜਵੀਂ ਵਾਰ ਵੀ ਨੇਪਰੇ ਨਹੀਂ ਚੜ੍ਹ ਸਕੀ | ਯੂਨੀਅਨ ਦੀ ਪਿੰਡ ਇਕਾਈ ਦੇ ਆਗੂਆਂ ਨੇ ...

ਪੂਰੀ ਖ਼ਬਰ »

'ਆਪ' ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਐੱਸ. ਸੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਗਏ ਘੁਟਾਲੇ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਵਲੋਂ ਸਥਾਨਕ ਡੀ. ਸੀ. ਦਫ਼ਤਰ ਸਾਹਮਣੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਦੀ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਡੀ.ਸੀ. ਦਫ਼ਤਰ ਕਾਮਿਆਂ ਵਲੋਂ ਗੇਟ ਰੈਲੀ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰਾਜ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਵਿੱਢੇ ਗਏ ਸੰਘਰਸ਼ ਤਹਿਤ ਅੱਜ ਸਮੂਹ ਕਰਮਚਾਰੀਆਂ ਵਲੋਂ ਗੇਟ ਰੈਲੀ ਕਰਦਿਆਂ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਦੀਪੇਂਦਰ ਹੁੱਡਾ ਵਲੋਂ 'ਖਾਲਸਾ ਏਡ' ਦੇ ਸਟਿੱਕਰ ਵਾਲੇ ਵੰਡੇ ਜਾ ਰਹੇ ਆਕਸੀਜਨ ਕੰਸਨਟਰੇਟਰਾਂ 'ਤੇ ਉੱਠਿਆ ਵਿਵਾਦ

ਡੱਬਵਾਲੀ, 16 ਜੂਨ (ਇਕਬਾਲ ਸਿੰਘ ਸ਼ਾਂਤ)-ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੀ ਟੀਮ ਵਲੋਂ ਵੰਡੇ ਜਾ ਰਹੇ 'ਖਾਲਸਾ ਏਡ' ਦੇ ਸਟਿੱਕਰ ਵਾਲੇ ਆਕਸੀਜਨ ਕੰਸਨਟਰੇਟਰਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ | ਸਾਬਕਾ ਉਪ-ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੋਤਰੇ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX