ਤਾਜਾ ਖ਼ਬਰਾਂ


ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 2 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 3 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  about 3 hours ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 3 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 3 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 4 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 4 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 5 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 5 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 5 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 5 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 5 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 6 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 6 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 6 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 6 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 6 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 6 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 7 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ
. . .  about 7 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ ਕੀਤੀ ਹੈ। ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਹਾੜ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਪਹਿਲਾ ਸਫ਼ਾ

ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਪਾਰਟੀਆਂ ਵਲੋਂ ਮੀਟਿੰਗਾਂ ਦਾ ਦੌਰ

• ਸਰਬ ਪਾਰਟੀ ਮੀਟਿੰਗ 'ਚ ਧਾਰਾ 370 ਦੀ ਬਹਾਲੀ ਦੀ ਮੰਗ ਕਰਾਂਗੇ-ਨੈਸ਼ਨਲ ਕਾਨਫ਼ਰੰਸ
• ਪੀ.ਡੀ.ਪੀ. ਨੇ ਮੀਟਿੰਗ 'ਚ ਸ਼ਿਰਕਤ ਕਰਨ ਸਬੰਧੀ ਫ਼ੈਸਲਾ ਮਹਿਬੂਬਾ ਮੁਫ਼ਤੀ 'ਤੇ ਛੱਡਿਆ
ਮਨਜੀਤ ਸਿੰਘ
ਸ੍ਰੀਨਗਰ, 20 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 24 ਜੂਨ ਨੂੰ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਸਰਬ ਪਾਰਟੀ ਬੈਠਕ ਦੇ ਸੱਦੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਮੁੱਖ ਧਾਰਾ ਵਾਲੀਆਂ ਖੇਤਰੀ ਪਾਰਟੀਆਂ ਵਿਚਾਲੇ ਐਤਵਾਰ ਨੂੰ ਮੀਟਿੰਗਾਂ ਦਾ ਦੌਰ ਜਾਰੀ ਰਿਹਾ, ਜਿਨ੍ਹਾਂ 'ਚ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਵੀ ਸ਼ਾਮਿਲ ਹਨ | ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਦੀ ਅਗਵਾਈ 'ਚ ਪਾਰਟੀ ਦੀ ਸ੍ਰੀਨਗਰ ਵਿਖੇ ਹੋਈ ਮੀਟਿੰਗ 'ਚ ਪ੍ਰਧਾਨ ਮੰਤਰੀ ਮੋਦੀ ਨਾਲ 24 ਜੂਨ ਨੂੰ ਦਿੱਲੀ ਵਿਖੇ ਹੋਣ ਵਾਲੀ ਸਰਬ ਪਾਰਟੀ ਮੀਟਿੰਗ 'ਚ ਭਾਗ ਲੈਣ ਸਬੰਧੀ ਚਰਚਾ ਹੋਈ | ਮੀਟਿੰਗ ਦੇ ਬਾਅਦ ਸੰਸਦ ਮੈਬਰ ਅਕਬਰ ਲੋਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫ਼ਾਰੂਕ ਅਬਦੁੱਲਾ ਦੀ ਅਗਵਾਈ 'ਚ ਪੀਪਲਜ਼ ਐਲਾਇੰਸ ਫਾਰ ਗੁਪਕਾਰ ਐਲਾਨਨਾਮੇ (ਪੀ. ਏ. ਜੀ. ਡੀ.) ਨੈਸ਼ਨਲ ਕਾਨਫਰੰਸ ਦੇ ਬੈਨਰ ਹੇਠ ਸ਼ਿਰਕਤ ਕਰੇਗੀ ਅਤੇ ਜੇ ਧਾਰਾ 370 ਦੀ ਬਹਾਲੀ 'ਤੇ ਗੱਲ ਨਹੀਂ ਹੋਵੇਗੀ ਤਾਂ ਉਹ ਮੀਟਿੰਗ 'ਚ ਭਾਗ ਨਹੀਂ ਲੈਣਗੇ | ਪੀ.ਏ.ਜੀ.ਡੀ. ਦੇ ਬੁਲਾਰੇ ਮਹੰੁਮਦ ਯੂਸਫ ਤਾਰਗਾਮੀ ਨੇ ਦੱਸਿਆ ਕਿ ਪੀ.ਏ.ਜੀ.ਡੀ. 'ਚ ਨੈਸ਼ਨਲ ਕਾਨਫਰੰਸ ਤੇ ਪੀ.ਡੀ.ਪੀ. ਵੀ ਸ਼ਾਮਿਲ ਹਨ | ਅਸੀ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਦਰਵਾਜ਼ੇ ਬੰਦ ਨਹੀ ਕੀਤੇ ਪਰ ਇਸ ਗਠਜੋੜ ਦੇ ਬਣਨ ਦਾ ਆਧਾਰ ਹੀ ਧਾਰਾ 370 ਅਤੇ ਜੰਮੂ-ਕਸ਼ਮੀਰ ਦੇ ਖੋਹੇ ਅਧਿਕਾਰਾਂ ਨੂੰ ਵਾਪਸ ਕਰਨ ਦੇ ਲਈ ਸੰਘਰਸ਼ ਜਾਰੀ ਰੱਖਣਾ ਹੈ | ਪੀ.ਏ.ਜੀ.ਡੀ. ਦੀ ਸੋਮਵਾਰ ਨੂੰ ਅਹਿਮ ਮੀਟਿੰਗ ਹੋਣ ਦੀ ਸੰਭਾਵਨਾ ਹੈ | ਉਧਰ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀ.ਡੀ.ਪੀ.) ਨੇ ਦਿੱਲੀ ਵਿਖੇ ਹੋਣ ਵਾਲੀ ਸਰਬ ਪਾਰਟੀ ਮੀਟਿੰਗ 'ਚ ਭਾਗ ਲੈਣ ਸਬੰਧੀ ਫ਼ੈਸਲਾ ਕਰਨ ਦਾ ਅਧਿਕਾਰ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ 'ਤੇ ਛੱਡ ਦਿੱਤਾ ਹੈ | ਪਾਰਟੀ ਦੇ ਬੁਲਾਰੇ ਸਈਦ ਸੁਹੇਲ ਬੁਖਾਰੀ ਅਨੁਸਾਰ ਐਤਵਾਰ ਨੂੰ ਪਾਰਟੀ ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਹੋਈ ਮੀਟਿੰਗ 'ਚ ਇਹ ਫ਼ੈਸਲਾ ਲਿਆ ਗਿਆ | ਉਨ੍ਹਾਂ ਕਿਹਾ ਕਿ (ਪੀ.ਏ.ਜੀ.ਡੀ.) ਦੇ ਆਗੂਆਂ ਦੀ ਮੀਟਿੰਗ 'ਚ ਇਸ 'ਤੇ ਚਰਚਾ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਕੇਂਦਰ ਨੇ ਜੰਮੂ-ਕਸ਼ਮੀਰ 'ਚ ਸਿਆਸੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਵਿਧਾਨ ਸਭਾ ਦੀਆ ਚੋਣਾਂ ਦੇ ਲਈ ਰਾਹ ਪੱਧਰਾ ਕਰਨ ਲਈ ਮੁੱਖ ਧਾਰਾ ਦੀਆਂ 8 ਪਾਰਟੀਆਂ ਦੇ 14 ਆਗੂਆਂ ਨੂੰ ਟੈਲੀਫੋਨ ਰਾਹੀਂ ਜੰਮੂ-ਕਸ਼ਮੀਰ ਦੇ ਭਵਿੱਖ ਦੇ ਲਈ ਗੱਲਬਾਤ ਕਰਨ ਲਈ ਸੱਦਾ ਦਿੱਤਾ ਹੈ | ਇਧਰ ਸਜ਼ਾਦ ਗਨੀ ਲੋਨ ਦੀ ਪੀਪਲਜ਼ ਕਾਨਫਰੰਸ ਅਤੇ ਜੰਮੂ-ਕਸ਼ਮੀਰ ਅਪਨੀ ਪਾਰਟੀ ਵੀ ਸੋਮਵਾਰ ਨੂੰ ਮੀਟਿੰਗ 'ਚ ਸ਼ਿਰਕਤ ਕਰਨ ਬਾਰੇ ਫ਼ੈਸਲਾ ਲੈਣਗੇ | ਦੱਸਣਯੋਗ ਹੈ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਲੱਦਾਖ ਤੇ ਜੰਮੂ-ਕਸ਼ਮੀਰ 'ਚ ਵੰਡਣ ਦੇ ਨਾਲ ਰਾਜ ਦਾ ਵਿਸ਼ੇਸ਼ ਰੁਤਬਾ ਧਾਰਾ 370 ਤੇ ਆਰਟੀਕਲ 35ਏ ਹਟਾਉਣ ਦੇ ਬਾਅਦ ਕੇਂਦਰ ਵਲੋ ਪਹਿਲੀ ਵਾਰ ਜੰਮੂ-ਕਸ਼ਮੀਰ ਦੀਆਂ ਮੁੱਖ ਧਾਰਾ ਦੀਆਂ ਅੱਠ ਪਾਰਟੀਆਂ ਨਾਲ ਗੱਲਬਾਤ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ |
ਕਾਂਗਰਸ ਵਲੋਂ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ
ਕਾਂਗਰਸ ਨੇ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਦੇ ਹਿੱਤ 'ਚ ਕੇਂਦਰ ਨੂੰ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਸਵੀਕਾਰ ਕਰਨੀ ਚਾਹੀਦੀ ਹੈ | ਹਾਲਾਂਕਿ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਹ ਨਹੀਂ ਦੱਸਿਆ ਕਿ ਪਾਰਟੀ 24 ਜੂਨ ਦੀ ਮੀਟਿੰਗ 'ਚ ਸ਼ਾਮਿਲ ਹੋਵੇਗੀ ਜਾ ਨਹੀਂ |
ਪੀ.ਡੀ.ਪੀ. ਆਗੂ ਨੂੰ ਘਰ 'ਚ ਨਜ਼ਰਬੰਦੀ ਤੋਂ ਕੀਤਾ ਰਿਹਾਅ
ਸ੍ਰੀਨਗਰ, (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਪੀ.ਡੀ.ਪੀ. ਆਗੂ ਨਈਮ ਅਖਤਰ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਘਰ ਤੋਂ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ ਹੈ | ਪੀ.ਡੀ.ਪੀ. ਨੇਤਾ ਨੂੰ 5 ਮਹੀਨੇ ਦੀ ਪੱਕੀ ਨਜ਼ਰਬੰਦੀ ਤੋਂ ਰਿਹਾਅ ਹੋਣ ਤੋਂ ਬਾਅਦ 10 ਮਈ ਤੋਂ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ ਉਹ ਇਥੇ ਐਮ.ਐਲ.ਏ. ਹੋਸਟਲ 'ਚ ਬੰਦ ਸਨ | ਜ਼ਿਕਰਯੋਗ ਹੈ ਕਿ ਬੀਤੇ ਸਾਲ 21 ਦਸੰਬਰ ਨੂੰ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੀਆਂ ਚੋਣਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਪੀ.ਡੀ.ਪੀ. ਤੇ ਐਨ.ਸੀ. ਦੇ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ |

ਪ੍ਰਧਾਨ ਮੰਤਰੀ ਵਲੋਂ ਕੇਂਦਰੀ ਮੰਤਰੀਆਂ ਨਾਲ ਬੈਠਕ

ਨਵੀਂ ਦਿੱਲੀ, 20 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕੁਝ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ | ਅੱਜ ਦੀ ਮੀਟਿੰਗ ਦੌਰਾਨ ਨਿਰਮਲਾ ਸੀਤਾਰਮਨ, ਨਰੇਂਦਰ ਸਿੰਘ ਤੋਮਰ, ਜੇ.ਪੀ. ਨੱਢਾ ਤੇ ਪਿਊਸ਼ ਗੋਇਲ ਵੀ ਹਾਜ਼ਰ ਰਹੇ | ਭਾਵੇਂ ਮੀਟਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਨਹੀਂ ਮਿਲੀ ਪਰ ਸਿਆਸੀ ਨਿਗਰਾਨਾਂ ਦਾ ਮੰਨਣਾ ਹੈ ਕਿ ਇਹ ਸੰਭਾਵੀ ਕੈਬਨਿਟ ਵਿਸਥਾਰ ਤੇ ਤਬਦੀਲੀ ਤੋਂ ਪਹਿਲਾਂ ਦਾ ਅਮਲ ਹੋ ਸਕਦਾ ਹੈ | ਇਸ ਤੋਂ ਪਹਿਲਾਂ ਮੋਦੀ ਨੇ ਕੇਂਦਰੀ ਮੰਤਰੀਆਂ ਨਾਲ ਅਜਿਹੀਆਂ ਹੀ ਪੰਜ ਬੈਠਕਾਂ ਕੀਤੀਆਂ ਸਨ, ਜਿਸ 'ਚ ਉਨ੍ਹਾਂ ਦੇ ਮੰਤਰਾਲਿਆਂ ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ ਸੀ |

ਤਿੰਨ ਮੈਂਬਰੀ ਕਮੇਟੀ ਸਾਹਮਣੇ ਕੱਲ੍ਹ ਦੁਬਾਰਾ ਪੇਸ਼ ਹੋਣਗੇ ਕੈਪਟਨ

ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਦਾ ਮੁੱਦਾ ਵੀ ਬਣ ਸਕਦਾ ਹੈ ਚਰਚਾ ਦਾ ਵਿਸ਼ਾ
ਹਰਕਵਲਜੀਤ ਸਿੰਘ

ਚੰਡੀਗੜ੍ਹ, 20 ਜੂਨ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 22 ਜੂਨ ਨੂੰ ਦੁਬਾਰਾ ਕਾਂਗਰਸ ਹਾਈਕਮਾਨ ਵਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣਗੇ | ਇਸ ਮੰਤਵ ਲਈ ਮੁੱਖ ਮੰਤਰੀ ਨੇ ਕੱਲ੍ਹ ਬਾਅਦ ਦੁਪਹਿਰ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ, ਜਦੋਂ ਕਿ ਕਮੇਟੀ ਸਾਹਮਣੇ ਉਨ੍ਹਾਂ ਪਰਸੋਂ ਦੁਪਹਿਰ 12 ਵਜੇ ਪੇਸ਼ ਹੋਣਾ ਹੈ | ਚਰਚਾ ਇਹ ਵੀ ਸੀ ਕਿ ਪਾਰਟੀ ਹਾਈਕਮਾਨ ਵਲੋਂ ਸ. ਨਵਜੋਤ ਸਿੰਘ ਸਿੱਧੂ ਨੂੰ ਵੀ 22 ਜੂਨ ਨੂੰ ਦਿੱਲੀ ਸੱਦਿਆ ਜਾ ਰਿਹਾ ਹੈ ਪਰ ਸਿੱਧੂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਉਨ੍ਹਾਂ ਅੱਜ ਦੱਸਿਆ ਕਿ ਦਿੱਲੀ ਪੁੱਜਣ ਲਈ ਉਨ੍ਹਾਂ ਕੋਲ ਅਜੇ ਕੋਈ ਸੁਨੇਹਾ ਨਹੀਂ ਹੈ | ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਕਰਨ ਲਈ ਕੀ ਫ਼ਾਰਮੂਲਾ ਬਣਾ ਰਹੀ ਹੈ ਅਤੇ ਪਾਰਟੀ ਹਾਈਕਮਾਨ ਦੀ ਇਸ ਸਬੰਧੀ ਕੀ ਰਣਨੀਤੀ ਹੈ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ | ਸੂਚਨਾ ਅਨੁਸਾਰ ਪਾਰਟੀ ਹਾਈਕਮਾਨ ਪੰਜਾਬ ਸਬੰਧੀ ਕੋਈ ਫ਼ੈਸਲਾ ਕਾਹਲੀ 'ਚ ਨਹੀਂ ਲੈਣਾ ਚਾਹੁੰਦੀ ਅਤੇ ਇਸੇ ਲਈ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਦੂਜੇ ਸੀਨੀਅਰ ਆਗੂਆਂ ਦੇ ਵਿਚਾਰ ਲਏ ਗਏ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਦੇਣ ਦੇ ਮੁੱਦੇ 'ਤੇ ਪਾਰਟੀ ਅੰਦਰੋਂ ਉਨ੍ਹਾਂ ਦੀ ਖੁੱਲ੍ਹ ਕੇ ਹੋਈ ਨੁਕਤਾਚੀਨੀ ਤੋਂ ਕਾਫ਼ੀ ਪ੍ਰੇਸ਼ਾਨ ਹਨ ਅਤੇ ਸਮਝਿਆ ਜਾਂਦਾ ਹੈ ਕਿ ਪਾਰਟੀ ਹਾਈਕਮਾਨ ਵੀ ਇਸ ਮਾਮਲੇ ਸਬੰਧੀ ਕਾਫ਼ੀ ਨਾਖ਼ੁਸ਼ ਹੈ ਅਤੇ ਮੁੱਖ ਮੰਤਰੀ ਨੂੰ ਇਹ ਫ਼ੈਸਲਾ ਵਾਪਸ ਲੈਣ ਲਈ ਵੀ ਕਹਿ ਸਕਦੀ ਹੈ | ਮੁੱਖ ਮੰਤਰੀ ਜਿਨ੍ਹਾਂ ਨਾਲ ਉਨ੍ਹਾਂ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਦਿੱਲੀ ਜਾ ਰਹੇ ਹਨ, ਸਬੰਧੀ ਇਹ ਸਪੱਸ਼ਟ ਨਹੀਂ ਕਿ ਇਸ ਫੇਰੀ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨਾਲ ਵੀ ਹੋਵੇਗੀ ਕਿ ਨਹੀਂ | ਕੈਪਟਨ ਮਗਰਲੇ ਕੁਝ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਫਾਰਮ ਹਾਊਸ 'ਤੇ ਆਉਣ ਵਾਲੇ ਮੰਤਰੀਆਂ, ਵਿਧਾਇਕਾਂ ਤੇ ਦੂਜੇ ਆਗੂਆਂ ਨਾਲ ਮੁਲਾਕਾਤਾਂ ਤੇ ਮਸ਼ਵਰੇ ਕਰ ਰਹੇ ਹਨ | ਮੁੱਖ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਵਲੋਂ ਬਸਪਾ ਨਾਲ ਸਮਝੌਤਾ ਕੀਤੇ ਜਾਣ ਕਾਰਨ ਅਤੇ ਭਾਜਪਾ ਵਲੋਂ ਵੀ ਦਲਿਤ ਪੱਤਾ ਖੇਡਣ ਦੇ ਚਰਚਿਆਂ ਕਾਰਨ ਕਾਂਗਰਸ ਨੂੰ ਵੀ ਆਪਣੀ ਰਣਨੀਤੀ 'ਚ ਦਲਿਤਾਂ ਨੂੰ ਮਹੱਤਵ ਦੇਣਾ ਪਵੇਗਾ ਜੋ ਕਿ ਕਾਂਗਰਸ ਦਾ ਅਸਲ ਪੁਰਾਣਾ ਵੋਟ ਬੈਂਕ ਹੈ | ਕਾਂਗਰਸ ਹਾਈਕਮਾਨ ਵੀ ਇਸ ਮੌਕੇ ਰਾਜ 'ਚ ਦਲਿਤ ਵੋਟ ਦੇ ਮਹੱਤਵ 'ਤੇ ਅਸਰ ਨੂੰ ਸਮਝ ਰਹੀ ਹੈ ਪਰ ਇਸ ਸਬੰਧੀ ਪਾਰਟੀ ਹਾਈਕਮਾਨ ਕੀ ਫ਼ੈਸਲਾ ਲਵੇਗੀ ਇਹ ਸਪਸ਼ਟ ਨਹੀਂ ਹੈ | ਚਰਚਾ ਇਹ ਵੀ ਹੈ ਕਿ ਪਾਰਟੀ ਹਾਈਕਮਾਨ ਮੁੱਖ ਮੰਤਰੀ ਨੂੰ ਇਸ ਫੇਰੀ ਦੌਰਾਨ ਆਪਣਾ ਕੋਈ ਫ਼ਾਰਮੂਲਾ ਪੇਸ਼ ਕਰ ਕੇ ਮੁੱਖ ਮੰਤਰੀ ਦਾ ਉਸ ਸਬੰਧੀ ਪ੍ਰਤੀਕਰਮ ਵੀ ਲੈ ਸਕਦੀ ਹੈ | ਕਿਉਂਕਿ ਪਾਰਟੀ ਹਾਈਕਮਾਨ ਲਈ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਤੋਂ ਪਹਿਲਾਂ ਇਕ ਪਲੇਟਫ਼ਾਰਮ 'ਤੇ ਲਿਆ ਕੇ ਇਕੱਠਾ ਤੋਰਨਾ ਵੀ ਕਾਫ਼ੀ ਮੁਸ਼ਕਿਲ ਹੋਵੇਗਾ | ਰਾਜ ਦੇ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੀ ਇਹ ਦਿੱਲੀ ਫੇਰੀ ਕਾਫ਼ੀ ਮਹੱਤਵਪੂਰਨ ਹੋਵੇਗੀ ਕਿਉਂਕਿ ਇਸ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਪਾਰਟੀ ਹਾਈਕਮਾਨ ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਕੀ ਰਣਨੀਤੀ ਅਪਣਾਉਂਦੀ ਹੈ |

ਕੋਟਕਪੂਰਾ ਗੋਲੀਕਾਂਡ : ਜਾਂਚ ਟੀਮ ਬਾਦਲ ਤੋਂ ਕੱਲ੍ਹ ਕਰੇਗੀ ਪੁੱਛਗਿੱਛ

ਖ਼ਰਾਬ ਸਿਹਤ ਦੇ ਬਾਵਜੂਦ ਪੇਸ਼ ਹੋਣ ਲਈ ਬਜ਼ਿੱਦ
ਚੰਡੀਗੜ੍ਹ, 20 ਜੂਨ (ਹਰਕਵਲਜੀਤ ਸਿੰਘ)- ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਲਈ ਐਡੀਸ਼ਨਲ ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨਾਲ ਪੁੱਛਗਿੱਛ ਲਈ ਸਹਿਮਤੀ ਦੇ ਦਿੱਤੀ ਹੈ | ਟੀਮ 22 ਜੂਨ ਨੂੰ ਸਵੇਰੇ 10:30 ਵਜੇ ਪੰਜਾਬ ਐਮ.ਐਲ.ਏ. ਫਲੈਟਸ ਵਿਖੇ ਬਾਦਲ ਦੇ ਫਲੈਟ 'ਚ ਜਾ ਕੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ | ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਬਾਦਲ ਹਾਲਾਂਕਿ ਤੰਦਰੁਸਤ ਨਹੀਂ ਹਨ ਪਰ ਉਹ ਚਾਹੁੰਦੇ ਹਨ ਕਿ ਪੁੱਛਗਿੱਛ ਦਾ ਕੰਮ ਬਿਨਾਂ ਦੇਰੀ ਪੂਰਾ ਕਰ ਦਿੱਤਾ ਜਾਵੇ, ਕਿਉਂਕਿ ਦੇਸ਼ ਦਾ ਨਾਗਰਿਕ ਹੁੰਦਿਆਂ ਉਨ੍ਹਾਂ ਦੀ ਇਹ ਇਕ ਕਾਨੂੰਨੀ ਤੇ ਵਿਧਾਨਕ ਜ਼ਿੰਮੇਵਾਰੀ ਹੈ | ਸੂਚਨਾ ਅਨੁਸਾਰ ਡਾਕਟਰਾਂ ਵਲੋਂ ਅੱਜ ਬਾਦਲ ਨੂੰ ਸਵੇਰੇ ਤੇ ਸ਼ਾਮ ਕੁਰਸੀ 'ਤੇ ਬਿਠਾ ਕੇ ਦੇਖਿਆ ਗਿਆ ਕਿ ਉਹ ਕਿੰਨੀ ਕੁ ਦੇਰ ਕੁਰਸੀ 'ਤੇ ਬੈਠ ਸਕਦੇ ਹਨ | ਛਾਤੀ 'ਚ ਰੁਕਾਵਟ ਤੇ ਸਾਹ ਲੈਣ 'ਚ ਤਕਲੀਫ਼ ਕਾਰਨ ਬਾਦਲ ਨੂੰ ਹਰ 10 ਤੋਂ 15 ਮਿੰਟਾਂ ਬਾਅਦ ਨਿੰਬੁਲਾਈਜ਼ਰ ਦੇਣਾ ਪੈ ਰਿਹਾ ਹੈ | ਡਾਕਟਰ ਨੇ ਇਹ ਵੀ ਦੇਖਿਆ ਹੈ ਕਿ ਬਾਦਲ ਲਗਾਤਾਰ 15-20 ਮਿੰਟ ਤੋਂ ਵੱਧ ਕੁਰਸੀ 'ਤੇ ਨਹੀਂ ਬੈਠ ਸਕਦੇ ਪਰ ਬਾਦਲ ਨੇ ਆਪਣੇ ਸਟਾਫ਼ ਅਫ਼ਸਰਾਂ ਨੂੰ ਕਿਹਾ ਹੈ ਕਿ ਉਹ ਇਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਇਹ ਕਹਿਣ ਦਾ ਮੌਕਾ ਮਿਲੇ ਕਿ ਮੈਂ ਜਾਂਚ ਟੀਮ ਨੂੰ ਮਿਲਵਰਤਨ ਦੇਣ ਤੋਂ ਇਨਕਾਰੀ ਹਾਂ | ਵਰਨਣਯੋਗ ਹੈ ਕਿ ਬਾਦਲ ਨੂੰ ਧਾਰਾ 160 ਅਧੀਨ ਭੇਜੇ ਗਏ ਪਹਿਲੇ ਸੰਮਨਾਂ 'ਚ 16 ਜੂਨ ਨੂੰ ਮੁਹਾਲੀ ਬਿਜਲੀ ਬੋਰਡ ਦੇ ਗੈਸਟ ਹਾਊਸ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਹਾਲਾਂਕਿ ਧਾਰਾ 160 ਦੇ ਸੰਮਨਾਂ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਦੀ ਪੁੱਛਗਿੱਛ ਪੁਲਿਸ ਸਟੇਸ਼ਨ 'ਚ ਨਹੀਂ ਬਲਕਿ ਉਕਤ ਵਿਅਕਤੀ ਦੇ ਘਰ ਜਾ ਕੇ ਕੀਤੀ ਜਾ ਸਕਦੀ ਹੈ | ਸੂਤਰਾਂ ਅਨੁਸਾਰ ਬਾਦਲ ਦੀ ਪੁੱਛਗਿੱਛ ਮੌਕੇ ਉਨ੍ਹਾਂ ਦੇ ਕਾਨੂੰਨੀ ਸਲਾਹਕਾਰ ਵੀ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੌਜੂਦ ਰਹਿਣਗੇ |

'ਮੇਰੀ ਲੜਾਈ ਮੁੱਦਿਆਂ ਦੀ ਹੈ ਅਹੁਦੇ ਦੀ ਨਹੀਂ'

ਨਵਜੋਤ ਸਿੰਘ ਸਿੱਧੂ ਨੇ ਉਠਾਏ ਆਪਣੀ ਹੀ ਸਰਕਾਰ 'ਤੇ ਸਵਾਲ
ਗੁਰਪ੍ਰੀਤ ਸਿੰਘ ਚੱਠਾ

ਪਟਿਆਲਾ, 20 ਜੂਨ-ਪੰਜਾਬ ਕਾਂਗਰਸ 'ਚ ਛਿੜੇ ਕਲੇਸ਼ ਨੂੰ ਲੈ ਕੇ ਜਿੱਥੇ ਹਾਈਕਮਾਨ ਵਲੋਂ ਬਣਾਈ ਕਮੇਟੀ ਵਲੋਂ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਅਜੇ ਚਲਾਇਆ ਜਾ ਰਿਹਾ ਹੈ | ਉੱਥੇ ਇਸ ਸਭ ਦੇ ਵਿਚਕਾਰ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਕਾਂਗਰਸ ਸਰਕਾਰ ਤੇ ਸਿਸਟਮ ਦਾ ਨਾਂਅ ਲੈਂਦਿਆਂ ਅਸਿੱਧੇ ਤੌਰ 'ਤੇ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ | ਪਟਿਆਲਾ ਵਿਖੇ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਆਪਣੇ ਗ੍ਰਹਿ 'ਚ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਮੈਨੂੰ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਲਾ ਦਿਓ ਮੈਨੂੰ ਮਨਜ਼ੂਰ ਹੋਵੇਗਾ ਪਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ 'ਤੇ ਮੇਰਾ ਕੋਈ ਸਮਝੌਤਾ ਨਹੀਂ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਪੰਜਾਬ ਦੇ ਭਲੇ ਲਈ ਸ਼ਰਾਬ, ਮਾਈਨਿੰਗ, ਨੌਕਰੀਆਂ, ਕੇਬਲ ਮਾਫ਼ੀਆ ਸਬੰਧੀ ਅਤੇ ਲੋਕਾਂ ਨੂੰ ਸਿੱਖਿਆ ਬਿਨਾਂ ਖੱਜਲ-ਖੁਆਰੀ ਦੇ ਸਹੂਲਤਾਂ ਦੇਣ ਸਬੰਧੀ ਕਈ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ ਸਨ ਜੋ ਸਿਸਟਮ ਨੇ ਆਪਣੇ ਨਿੱਜੀ ਮੁਫ਼ਾਦ ਲਈ ਨਕਾਰ ਦਿੱਤੀਆਂ | ਇਸ ਤੋਂ ਇਲਾਵਾ ਪੰਜਾਬ 'ਚ ਬੇਅਦਬੀ ਤੇ ਨਸ਼ੇ ਵਰਗੇ ਬੇਹੱਦ ਗੰਭੀਰ ਮਸਲੇ ਹਨ ਜਿਸ 'ਤੇ ਪੰਜਾਬ ਸਰਕਾਰ ਨੇ ਸਬੂਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ | ਕਿਉਂਕਿ ਪੰਜਾਬ ਦੇ ਦੋ ਪਰਿਵਾਰ ਆਪਸ 'ਚ ਰਲੇ ਹੋਏ ਹਨ ਅਤੇ ਆਪਣੀ-ਆਪਣੀ ਵਾਰੀ ਬੰਨ੍ਹ ਕੇ ਰਾਜ ਕਰ ਰਹੇ ਹਨ | ਉਨ੍ਹਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 90 ਕਰੋੜ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ 5 ਕਰੋੜ ਵੀ ਮੁਆਫ਼ ਨਹੀਂ ਕੀਤਾ ਗਿਆ | ਸਿੱਧੂ ਨੇ ਕਿਹਾ ਕਿ ਬਿਜਲੀ ਸਮਝੌਤੇ ਲੋਕਾਂ ਸਾਹਮਣੇ ਕਿਉਂ ਨਹੀਂ ਲਿਆਂਦੇ, ਕਿਉਂ 3 ਰੁਪਏ ਦਾ ਵਾਅਦਾ ਕਰਕੇ 10 ਰੁਪਏ ਪ੍ਰਤੀ ਯੂਨਿਟ ਬਿਜਲੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਿਰ ਚੜ੍ਹ ਰਹੇ ਕਰਜ਼ੇ ਨੂੰ ਪੰਜਾਬ ਦੇ ਲੋਕ ਇਹ ਨਾ ਸਮਝਣ ਕੇ ਇਹ ਕਰਜ਼ਾ ਪੰਜਾਬ ਸਰਕਾਰ 'ਤੇ ਹੈ | ਇਹ ਕਰਜ਼ਾ ਲੋਕਾਂ ਦੇ ਸਿਰ 'ਤੇ ਹੀ ਤਾਰਿਆ ਜਾਣਾ ਹੈ | ਇਸੇ ਕਰ ਕੇ ਤੇਲ, ਬਿਜਲੀ ਦੇ ਰੇਟ ਵੱਧ ਹਨ ਅਤੇ ਹੋਰ ਟੈਕਸ ਲਾ ਕੇ ਇਹ ਲੋਕਾਂ ਤੋਂ ਹੀ ਵਸੂਲਿਆ ਜਾ ਰਿਹਾ ਹੈ | ਇਸ ਮੌਕੇ ਸਿੱਧੂ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਲਾਗੂ ਕੀਤੀ ਗਈ ਰਿਪੋਰਟ ਨੂੰ ਆਖ਼ਰੀ ਦਿਨਾਂ 'ਚ ਲੋਕਾਂ ਨੂੰ ਭਰਮਾਉਣ ਦਾ ਢੰਗ ਦੱਸਿਆ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸਿਸਟਮ ਖ਼ਰਾਬ ਹੈ ਇਸ ਨੂੰ ਪੰਜਾਬ ਦੇ ਮਾਡਲ ਦੇ ਹਿਸਾਬ ਨਾਲ ਬਦਲਣ ਲਈ ਉਹ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਦੀ ਤਾਕਤ ਨਾਲ ਬਦਲਣਗੇ | ਉਨ੍ਹਾਂ ਕਿਹਾ ਕਿ ਉਹ ਸਮਾਂ ਲੰਘ ਚੁੱਕਾ ਹੈ ਜਿਸ 'ਚ ਦੋ ਪਰਿਵਾਰ ਲੋਕਾਂ ਨੂੰ ਮੂਰਖ ਬਣਾ ਕੇ ਵਾਰੀ ਸਿਰ ਰਾਜ ਕਰਦੇ ਸਨ | ਸਿੱਧੂ ਨੂੰ ਜਦ ਪੰਜਾਬ ਦੀ ਸਿਆਸਤ 'ਤੇ ਉਨ੍ਹਾਂ ਦੇ ਪ੍ਰਭਾਵ ਸਬੰਧੀ ਸਵਾਲ ਪੁੱਛਿਆ ਤਾਂ ਉਸ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਲੋਕਾਂ 'ਚ ਉਨ੍ਹਾਂ ਦੇ ਪ੍ਰਭਾਵ ਜਾਂ ਪਿਆਰ ਕਰਕੇ ਹੀ ਵਾਰ-ਵਾਰ ਪ੍ਰਸ਼ਾਂਤ ਕਿਸ਼ੋਰ ਉਨ੍ਹਾਂ ਨੂੰ ਮਿਲਦੇ ਰਹੇ ਅਤੇ ਜਿੱਥੇ ਮੈਂ ਸਟਾਰ ਚੋਣ ਪ੍ਰਚਾਰਕ ਦੇ ਤੌਰ 'ਤੇ ਕੰਮ ਕੀਤਾ ਉਥੇ ਆਏ ਸ਼ਾਨਦਾਰ ਨਤੀਜੇ ਵੀ ਇਸੇ ਗੱਲ ਦਾ ਹਿੱਸਾ ਹਨ |
ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ 'ਤੇ ਜਤਾਇਆ ਇਤਰਾਜ਼
ਨਵਜੋਤ ਸਿੰਘ ਸਿੱਧੂ ਨੇ ਵਜ਼ੀਰਾਂ ਦੇ ਪੁੱਤਰਾਂ ਨੂੰ ਪੰਜਾਬ ਕਾਂਗਰਸ ਵਲੋਂ ਤਰਸ ਦੇ ਆਧਾਰ 'ਤੇ ਦਿੱਤੀਆਂ ਗਈਆਂ ਨੌਕਰੀਆਂ 'ਤੇ ਇਤਰਾਜ਼ ਜਤਾਉਂਦਿਆਂ ਆਖਿਆ ਕਿ ਇਹ ਸੰਵਿਧਾਨ ਤੇ ਜ਼ਰੂਰਤਮੰਦ ਅਤੇ ਲੋਕਾਂ ਦੀ ਆਤਮਾ 'ਤੇ ਸੱਟ ਹੈ | ਉਨ੍ਹਾਂ ਕਿਹਾ ਕਿ ਇਹ ਬਿਲਕੁਲ ਗ਼ਲਤ ਫ਼ੈਸਲਾ ਹੈ ਅਤੇ ਉਹ ਇਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਗੇ | ਸਿੱਧੂ ਨੇ ਆਖਿਆ ਕਿ ਮੈਨੂੰ ਅੰਦਾਜ਼ਾ ਹੈ ਕਿ ਕੁੱਝ ਆਗੂ ਖ਼ੁਦ ਨੈਤਿਕਤਾ ਦੇ ਆਧਾਰ 'ਤੇ ਇਸ ਮੌਕੇ ਨੂੰ ਨਹੀਂ ਕਬੂਲਣਗੇ | ਉਨ੍ਹਾਂ ਕਿਹਾ ਕਿ ਤਰਸ ਦਾ ਆਧਾਰ ਉਨ੍ਹਾਂ ਗ਼ਰੀਬ ਲੋੜਵੰਦਾਂ ਅਤੇ ਯੋਗ ਲੋਕਾਂ ਲਈ ਹੈ ਜਿਨ੍ਹਾਂ ਦੇ ਘਰ 'ਚ ਕਮਾਉਣ ਦਾ ਕੋਈ ਵਸੀਲਾ ਨਹੀਂ ਬਲਕਿ ਉਨ੍ਹਾਂ ਲੋਕਾਂ ਲਈ ਨਹੀਂ ਜਿਨ੍ਹਾਂ ਦੇ ਪਹਿਲਾਂ ਹੀ ਘਰ ਧਨ ਨਾਲ ਭਰੇ ਹਨ |

ਪ੍ਰੋਫੈਸਰ ਆਫ਼ ਸਿੱਖਇਜ਼ਮ ਡਾ: ਜੋਧ ਸਿੰਘ ਨਹੀਂ ਰਹੇ

ਪਟਿਆਲਾ, 20 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ, ਸਿੱਖ ਵਿਸ਼ਵ ਕੋਸ਼ ਵਿਭਾਗ ਦੇ ਮੁੱਖ ਸੰਪਾਦਕ, ਪ੍ਰੋਫ਼ੈਸਰ ਆਫ਼ ਸਿੱਖਿਜ਼ਮ ਡਾ. ਜੋਧ ਸਿੰਘ ਅੱਜ ਅਕਾਲ ਚਲਾਣਾ ਕਰ ਗਏ ਹਨ | ਡਾ. ਜੋਧ ਸਿੰਘ ਜੋ 70 ਵਰਿ੍ਹਆਂ ਦੇ ਸਨ, ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਨੂੰ ਹ ਛੱਡ ਗਏ | ਡਾ. ਜੋਧ ਸਿੰਘ ਨੇ ਆਪਣਾ ਅਕਾਦਮਿਕ ਸਫ਼ਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਅਤੇ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਪ੍ਰਾਪਤ ਕਰਕੇ ਸ਼ੁਰੂ ਕੀਤਾ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵ ਕੋਸ਼ ਵਿਭਾਗ 'ਚ ਬਤੌਰ ਪ੍ਰੋਫੈਸਰ ਉਨ੍ਹਾਂ ਨੇ ਸਿੱਖ ਚਿੰਤਨ, ਦਰਸ਼ਨ ਅਤੇ ਗੁਰਬਾਣੀ ਤੇ ਬਹੁਤ ਵਿਸਤਾਰ ਪੂਰਵਕ ਕੰਮ ਕੀਤਾ | ਡਾ. ਜੋਧ ਸਿੰਘ ਵਲੋਂ ਕੀਤੇ ਵੱਡੇ ਕੰਮਾਂ 'ਚੋਂ ਵਾਰਾਂ ਭਾਈ ਗੁਰਦਾਸ ਦਾ ਅੰਗਰੇਜ਼ੀ 'ਚ ਤਰਜਮਾ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ 'ਚ ਤਰਜਮਾ ਕਰਨਾ ਸ਼ਾਮਿਲ ਹਨ | ਡਾ. ਜੋਧ ਸਿੰਘ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਤੇ ਮਹੱਤਵਪੂਰਨ ਕਾਰਜ ਕੀਤੇ | ਡਾ. ਜੋਧ ਸਿੰਘ ਦੇ ਜਾਣ ਨਾਲ ਸਿੱਖ ਜਗਤ ਅਤੇ ਅਕਾਦਮਿਕ ਜਗਤ ਦੀਆਂ ਵੱਖ-ਵੱਖ ਹਸਤੀਆਂ 'ਚ ਸੋਗ ਦੀ ਲਹਿਰ ਹੈ |
ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਜੋਧ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਨੇ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਸਿੱਖ ਸਾਹਿੱਤਿਕ ਹਲਕਿਆਂ 'ਚ ਵੱਡਾ ਖ਼ਲਾਅ ਪੈਦਾ ਹੋ ਗਿਆ ਜਿਹੜਾ ਕਿ ਭਰਨਾ ਮੁਸ਼ਕਲ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਭਾਸ਼ਾਵਾਂ ਡਾ. ਸਤਨਾਮ ਸਿੰਘ ਸੰਧੂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ |

ਐਸ.ਸੀ.ਓ. ਬੈਠਕ 'ਚ ਡੋਵਾਲ ਪਾਕਿ ਹਮਰੁਤਬਾ ਨਾਲ ਨਹੀਂ ਕਰਨਗੇ ਮੁਲਾਕਾਤ

ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ 'ਚ ਅਗਲੇ ਹਫ਼ਤੇ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਬੈਠਕ 'ਚ ਹਿੱਸਾ ਲੈਣਗੇ | ਬੈਠਕ 'ਚ ਪਾਕਿ ਸਮੇਤ ਸਾਰੇ ਮੈਂਬਰ ਦੇਸ਼ਾਂ ਦੇ ਐਨ.ਐਸ.ਏ. ਮੌਜੂਦ ਰਹਿਣਗੇ | ਇਸ ਦੌਰਾਨ ਇਹ ਸਪਸ਼ਟ ਹੋ ਗਿਆ ਹੈ ਕਿ ਬੈਠਕ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਐਨ.ਐਸ.ਏ. ਆਪਸ 'ਚ ਮੁਲਾਕਾਤ ਨਹੀਂ ਕਰਨਗੇ | ਪਾਕਿਸਤਾਨੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਨੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਦੁਵੱਲੀ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ |

ਕੋਰੋਨਾ ਨਾਲ ਮੌਤ 'ਤੇ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਨਹੀਂ ਦੇ ਸਕਦੇ-ਕੇਂਦਰ

ਸੁਪਰੀਮ ਕੋਰਟ 'ਚ ਦਿੱਤਾ ਹਲਫਨਾਮਾ ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ 'ਚ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੇ ਸਬੰਧ 'ਚ ਦਾਖਲ ਪਟੀਸ਼ਨ 'ਤੇ ਕੇਂਦਰ ਸਰਕਾਰ ਨੇ ਜਵਾਬ ਦੇ ਦਿੱਤਾ ਹੈ | ਕੇਂਦਰ ਨੇ ਕਿਹਾ ਹੈ ...

ਪੂਰੀ ਖ਼ਬਰ »

81 ਦਿਨਾਂ ਬਾਅਦ 60 ਹਜ਼ਾਰ ਤੋਂ ਵੀ ਘਟੇ ਮਾਮਲੇ

ਨਵੀਂ ਦਿੱਲੀ, 20 ਜੂਨ (ਏਜੰਸੀ)- ਦੇਸ਼ 'ਚ 81 ਦਿਨਾਂ ਬਾਅਦ ਕੋਰੋਨਾ ਮਾਮਲਿਆਂ ਦੀ ਗਿਣਤੀ 60 ਹਜ਼ਾਰ ਤੋਂ ਵੀ ਘਟ ਗਈ, ਪਿਛਲੇ 24 ਘੰਟਿਆਂ 'ਚ 58,419 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦੌਰਾਨ 1,576 ਮਰੀਜ਼ਾਂ ਦੀ ਮੌਤ ਹੋਈ ਹੈ | ਤਾਜ਼ਾ ਅੰਕੜਿਆਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ...

ਪੂਰੀ ਖ਼ਬਰ »

ਸੋਸ਼ਲ ਮੀਡੀਆ ਦੇ ਆਮ ਉਪਭੋਗਤਾਵਾਂ ਲਈ ਲਿਆਂਦੇ ਨਵੇਂ ਆਈ. ਟੀ. ਨਿਯਮ

ਭਾਰਤ ਨੇ ਸੰਯੁਕਤ ਰਾਸ਼ਟਰ ਦੀਆਂ ਚਿੰਤਾਵਾਂ 'ਤੇ ਦਿੱਤਾ ਜਵਾਬ ਨਵੀਂ ਦਿੱਲੀ, 20 ਜੂਨ (ਏਜੰਸੀ)- ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ. ਐਨ. ਐਚ. ਆਰ. ਸੀ.) ਵਲੋਂ ਪ੍ਰਗਟ ਕੀਤੀਆਂ ਚਿੰਤਾਵਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਵੱਖ-ਵੱਖ ਹਿੱਸੇਦਾਰਾਂ ...

ਪੂਰੀ ਖ਼ਬਰ »

ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ ਪਾਵਰਕਾਮ 'ਤੇ ਕਰਜ਼ੇ ਦੀ ਪੰਡ

ਮਹਿੰਗੀ ਬਿਜਲੀ ਵੇਚਣ ਦੇ ਬਾਵਜੂਦ ਪੂਰੇ ਨਹੀਂ ਹੋ ਰਹੇ ਖ਼ਰਚੇ ਜਲੰਧਰ, 20 ਜੂਨ (ਸ਼ਿਵ ਸ਼ਰਮਾ)-ਵਾਧੂ ਬਿਜਲੀ ਦਾ ਉਤਪਾਦਨ ਕਰਨ ਵਾਲੇ ਰਾਜਾਂ 'ਚੋਂ ਮੋਹਰੀ ਗਿਣੇ ਜਾਂਦੇ ਪੰਜਾਬ ਦੀ ਬਿਜਲੀ ਕੰਪਨੀ ਪਾਵਰਕਾਮ 'ਚ ਇਸ ਵੇਲੇ ਕਰਜ਼ਿਆਂ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ...

ਪੂਰੀ ਖ਼ਬਰ »

ਸੋਪੋਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ

ਸ੍ਰੀਨਗਰ, 20 ਜੂਨ (ਏਜੰਸੀ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਖੇਤਰ 'ਚ ਦੇਰ ਰਾਤ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਣ ਦੀ ਖ਼ਬਰ ਹੈ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਪੋਰ ਦੇ ਗੁੰਡ ਬਰਾਥ ਖੇਤਰ 'ਚ ਸੁਰੱਖਿਆ ...

ਪੂਰੀ ਖ਼ਬਰ »

ਕੇਂਦਰ ਨੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਗਵਾਈ-ਕਾਂਗਰਸ

ਨਵੀਂ ਦਿੱਲੀ, 20 ਜੂਨ (ਏਜੰਸੀ)-ਸੁਪਰੀਮ ਕੋਰਟ 'ਚ ਕੋਰੋਨਾ ਨਾਲ ਮੌਤ ਹੋਣ 'ਤੇ ਪਰਿਵਾਰ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਨਾ ਦੇ ਸਕਣ ਦੇ ਦਿੱਤੇ ਹਲਫ਼ਨਾਮੇ 'ਤੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਨੇ ਲੋਕਾਂ ਪ੍ਰਤੀ ਸੰਤੁਲਨ ਅਤੇ ...

ਪੂਰੀ ਖ਼ਬਰ »

ਰਾਹੁਲ ਗਾਂਧੀ ਅੱਜ ਆ ਸਕਦੇ ਨੇ ਚੰਡੀਗੜ੍ਹ-ਦਰਜਨ ਕਾਂਗਰਸੀ ਆਗੂਆਂ ਨੂੰ ਮਿਲਣ ਦੀ ਸੰਭਾਵਨਾ

ਚੰਡੀਗੜ੍ਹ, 20 ਜੂਨ (ਹਰਕਵਲਜੀਤ ਸਿੰਘ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ 21 ਜੂਨ ਨੂੰ ਚੰਡੀਗੜ੍ਹ ਆਉਣ ਦੀ ਚਰਚਾ ਹੈ ਤੇ ਪਤਾ ਲੱਗਾ ਹੈ ਕਿ ਉਹ ਕੋਈ ਇਕ ਦਰਜ਼ਨ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ | ਸੂਚਨਾ ਅਨੁਸਾਰ ਮੁੱਖ ਮੰਤਰੀ ...

ਪੂਰੀ ਖ਼ਬਰ »

80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਜ਼ਰੂਰਤ ਮੋਦੀ ਸਰਕਾਰ ਦੇ ਵਿਕਾਸ ਦੀ ਇਕ ਹੋਰ ਦੁਖਦਾਈ ਉਦਾਹਰਨ-ਰਾਹੁਲ

ਨਵੀਂ ਦਿੱਲੀ, 20 ਜੂਨ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਦੇਸ਼ ਦੀ ਕੁੱਲ 135 ਕਰੋੜ ਆਬਾਦੀ 'ਚੋਂ 80 ਕਰੋੜ ਲੋਕਾਂ ਨੂੰ 'ਗਰੀਬ ਕਲਿਆਣ' ਤਹਿਤ ਮੁਫ਼ਤ ਰਾਸ਼ਨ ਦੇਣ ਦੀ ਲੋੜ ਪੈ ਰਹੀ ਹੈ, ਜੋ ਮੋਦੀ ਸਰਕਾਰ ਦੇ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ 'ਚ ਹਮਲੇ ਲਈ ਅਮਰੀਕੀ ਫ਼ੌਜ ਨੂੰ ਆਪਣੀ ਜ਼ਮੀਨ ਨਹੀਂ ਵਰਤਣ ਦੇਵਾਂਗੇ-ਇਮਰਾਨ ਖ਼ਾਨ

ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਫ਼ਗ਼ਾਨਿਸਤਾਨ 'ਚ ਕਿਸੇ ਵੀ ਤਰ੍ਹਾਂ ਦੇ ਹਮਲੇ ਲਈ ਅਮਰੀਕੀ ਸੈਨਾ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਹੀਂ ਕਰਨ ਦੇਣਗੇ | ਉਨ੍ਹਾਂ ਇਹ ਵੀ ਕਿਹਾ ਕਿ ਉਹ ...

ਪੂਰੀ ਖ਼ਬਰ »

ਸਰਕਾਰ ਅਰਥਵਿਵਸਥਾ ਦੇ ਹੁਲਾਰੇ ਲਈ ਹੋਰ ਤਰੀਕੇ ਲਿਆਉਣ ਲਈ ਤਿਆਰ-ਮੁੱਖ ਆਰਥਿਕ ਸਲਾਹਕਾਰ

ਨਵੀਂ ਦਿੱਲੀ, 20 ਜੂਨ (ਏਜੰਸੀ)- ਮੁੱਖ ਆਰਥਿਕ ਸਲਾਹਕਾਰ ਕੇ.ਵੀ. ਸੁਬਰਾਮਨੀਅਨ ਨੇ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨਾਲ ਪ੍ਰਭਾਵਿਤ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਲਈ ਹੋਰ ਤਰੀਕਿਆਂ ਨਾਲ ਆਉਣ ਲਈ ਤਿਆਰ ਹੈ | ਹਾਲਾਂਕਿ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸਿੰਘੂ ਬਾਰਡਰ ਨੂੰ ਜੋੜਨ ਵਾਲੀ ਸੜਕ ਦਾ ਇਕ ਪਾਸਾ ਖਾਲੀ ਕਰਨ ਦੀ ਮੰਗ ਨੂੰ ਲੈ ਕੇ ਮਹਾਂਪੰਚਾਇਤ

ਚੰਡੀਗੜ੍ਹ, 20 ਜੂਨ (ਏਜੰਸੀ)-ਹਰਿਆਣਾ ਦੇ ਸੋਨੀਪਤ 'ਚ ਕਰੀਬ 20 ਪਿੰਡਾਂ ਦੇ ਲੋਕਾਂ ਨੇ ਮਹਾਂਪੰਚਾਇਤ ਕਰ ਕੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੇ ਸਿੰਘੂ ਬਾਰਡਰ ਨੂੰ ਜੋੜਨ ਵਾਲੀ ਸੜਕ ਦਾ ਇਕ ਰਸਤਾ ਖਾਲੀ ਕਰਨ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਸੂਬੇ 'ਚ 23 ਹੋਰ ਮੌਤਾਂ-549 ਨਵੇਂ ਮਾਮਲੇ

ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 23 ਹੋਰ ਮੌਤਾਂ ਹੋ ਗਈਆਂ ਅਤੇ 1173 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 549 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚ ...

ਪੂਰੀ ਖ਼ਬਰ »

ਦਿੱਲੀ 'ਚ ਪਾਰਕਾਂ, ਬਾਰਾਂ ਤੇ ਰੈਸਟੋਰੈਂਟਾਂ ਵਿਚ ਜਾਣ ਦੀ ਅੱਜ ਤੋਂ ਮਿਲੇਗੀ ਛੋਟ

ਨਵੀਂ ਦਿੱਲੀ, 20 (ਏਜੰਸੀ)- ਦਿੱਲੀ 'ਚ ਕੋਰੋਨਾ ਮਾਮਲਿਆਂ 'ਚ ਕਮੀ ਦੇ ਮੱਦੇਨਜ਼ਰ ਹੁਣ ਪਾਬੰਦੀਆਂ 'ਚ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ | ਕੇਜਰੀਵਾਲ ਸਰਕਾਰ ਵਲੋਂ ਅਨਲਾਕ-4 ਦਾ ਐਲਾਨ ਕਰਦਿਆਂ ਸੋਮਵਾਰ ਤੋਂ ਦਿੱਲੀ 'ਚ ਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ | ਰਾਜਧਾਨੀ 'ਚ ...

ਪੂਰੀ ਖ਼ਬਰ »

ਹਰਿਆਣਾ ਨੇ 28 ਤੱਕ ਵਧਾਈ ਤਾਲਾਬੰਦੀ

ਚੰਡੀਗੜ੍ਹ, 20 ਜੂਨ (ਏਜੰਸੀ)- ਹਰਿਆਣਾ 'ਚ ਕੋਰੋਨਾ ਵਾਇਰਸ ਨਾਲ ਸਬੰਧਿਤ ਪਾਬੰਦੀਆਂ ਸੂਬਾ ਸਰਕਾਰ ਨੇ ਇਕ ਹਫ਼ਤੇ ਤੱਕ ਹੋਰ ਵਧਾ ਦਿੱਤੀਆਂ ਹਨ | ਹੁਣ ਰਾਜ 'ਚ ਲਾਗੂ ਦਿਸ਼ਾ-ਨਿਰਦੇਸ਼ 28 ਜੂਨ ਤੱਕ ਲਾਗੂ ਰਹਿਣਗੇ | ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ...

ਪੂਰੀ ਖ਼ਬਰ »

ਜਾਧਵ ਬਾਰੇ ਕੌਮੀ ਅਸੈਂਬਲੀ 'ਚ ਪਾਸ ਕੀਤਾ ਬਿੱਲ ਸਹੀ-ਪਾਕਿ

ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਜਾਸੂਸੀ ਦੇ ਕਥਿਤ ਦੋਸ਼ 'ਚ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਜਲ ਸੇਨਾ ਦੇ ਅਧਿਕਾਰੀ (ਸੇਵਾਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਪਾਕਿ ਨੇ ਭਾਰਤ ਦੀਆਂ ਦਲੀਲਾਂ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪਾਕਿ ...

ਪੂਰੀ ਖ਼ਬਰ »

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 3.06 ਕਰੋੜ ਤੋਂ ਵਧੇਰੇ ਟੀਕੇ ਮੌਜੂਦ

ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਨੂੰ ਦੱਸਿਆ ਗਿਆ ਹੈ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 3.06 ਕਰੋੜ ਤੋਂ ਵਧੇਰੇ ਕੋਵਿਡ-19 ਵੈਕਸੀਨ ਦੀ ਖੁਰਾਕਾਂ ਮੌਜੂਦ ਹਨ ਅਤੇ ਅਗਲੇ 3 ਦਿਨਾਂ ਦੌਰਾਨ ਉਨ੍ਹਾਂ ਨੂੰ 24.53 ਲੱਖ ਹੋਰ ਖੁਰਾਕਾਂ ਮਿਲ ਜਾਣਗੀਆਂ | ਸਿਹਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX