ਤਾਜਾ ਖ਼ਬਰਾਂ


ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 2 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 minute ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 3 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  about 3 hours ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 4 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 4 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 4 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 5 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 5 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 6 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 6 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 6 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 6 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 6 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 6 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 7 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 7 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 6 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 6 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 8 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ
. . .  about 8 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ ਕੀਤੀ ਹੈ। ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਹਾੜ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਜਗਰਾਓਂ

ਫੱਲੇਵਾਲ 'ਚ ਕਿਸਾਨ ਤੇ ਭੱਠਾ ਮਾਲਕ ਦੀ ਅਣਗਹਿਲੀ ਨਾਲ ਖੇਤ ਦੀ ਮਿੱਟੀ ਪੁੱਟਣ ਕਾਰਨ ਟੁੱਟੇਗਾ ਨਹਿਰੀ ਖਾਲ

ਲੋਹਟਬੱਦੀ, 20 ਜੂਨ (ਕੁਲਵਿੰਦਰ ਸਿੰਘ ਡਾਂਗੋ)- ਇਸ 'ਚ ਕੋਈ ਸ਼ੱਕ ਨਹੀਂ ਕਿ ਪਾਣੀ ਦੀ ਨਿਰੰਤਰ ਹੋ ਰਹੀ ਬਰਬਾਦੀ ਨੂੰ ਦੇਖਦਿਆਂ ਅੱਜ ਫ਼ਸਲਾਂ ਦੀ ਪੈਦਾਵਾਰ ਲਈ ਪਾਣੀ ਪ੍ਰਾਪਤ ਕਰਨ ਦੇ ਬਦਲਵੇਂ ਤੇ ਢੱੁਕਵੇਂ ਹੱਲ ਲੱਭੇ ਜਾ ਰਹੇ ਹਨ ਤਾਂ ਕਿ ਭਵਿੱਖਤ ਪੀੜ੍ਹੀਆਂ ਲਈ ਸਾਡੇ ਕੁਦਰਤੀ ਸਰੋਤਾਂ ਬਚਾਇਆ ਜਾ ਸਕੇ | ਇਸ ਦੇ ਉਲਟ ਬਹੁਤ ਸਾਰੇ ਲੋਕ ਆਪਣੇ ਸਵਾਰਥਾਂ ਲਈ ਅੱਜ ਕੁਦਰਤੀ ਸਾਧਨਾਂ ਅਤੇ ਸਰਕਾਰੀ ਸੰਪਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਜ ਨਹੀਂ ਆ ਰਹੇ | ਅਜਿਹਾ ਹੀ ਮਾਮਲਾ ਵਿਧਾਨ ਹਲਕਾ ਦਾਖਾ ਦੇ ਪਿੰਡ ਫੱਲੇਵਾਲ 'ਚ ਗਰਮਾਇਆ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡ ਫੱਲੇਵਾਲ 'ਚ ਨਹਿਰੀ ਪਾਣੀ 'ਤੇ ਨਿਰਭਰ ਕਿਸਾਨਾਂ ਨੂੰ ਆਗਾਂ ਦਾ ਕੋਟ ਪਿੰਡ ਜਾਂਦੀ ਸੜਕ 'ਤੇ ਕਿਸਾਨ ਗਗਨਦੀਪ ਸਿੰਘ ਪੁੱਤਰ ਚਰਨ ਸਿੰਘ ਵਲੋਂ ਆਪਣੀ ਵਿਰਾਸਤੀ ਜ਼ਮੀਨ 'ਚੋਂ ਭੱਠਾ ਮਾਲਕ ਨੂੰ ਮਿੱਟੀ ਚੁਕਾਉਣ ਸਮੇਂ ਮਾਲਕੀ ਜ਼ਮੀਨ ਛੱਡਣ ਦੀ ਬਜਾਇ ਨਹਿਰੀ ਖਾਲ ਦੇ ਘੇਰੇ 'ਚ ਆਉਂਦੀ ਸਰਕਾਰੀ ਜਗ੍ਹਾ 'ਚੋਂ ਵੀ ਮਿੱਟੀ ਪੁੱਟਣ ਕਾਰਨ ਨਹਿਰੀ ਖਾਲ ਤਬਾਹ ਹੋਣ ਦਾ ਡਰ ਬਣਿਆ ਹੋਇਆ ਹੈ | ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ 'ਚ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ ਦੇ ਯਤਨਾਂ ਸਦਕਾ 3 ਮੋਘਿਆਂ/ਖਾਲ਼ਾਂ ਰਾਹੀਂ ਪਿੰਡ ਫੱਲੇਵਾਲ ਦੇ ਕਰੀਬ 600 ਏਕੜ ਰਕਬੇ ਨੂੰ ਨਹਿਰੀ ਪਾਣੀ ਹੇਠ ਲਿਆਉਣ ਕਾਰਨ ਪੰਜਾਬ ਰਾਜ ਊਰਜਾ ਨਿਗਮ ਪੰਜਾਬ ਦਾ ਬੋਝ ਹੌਲਾ ਹੋਇਆ ਸੀ | ਹੁਣ ਖਾਲ਼ ਨੰਬਰ-1 ਦੇ ਨਾਲੋਂ ਜਿਸ ਮੰਦ ਭਾਵਨਾ/ ਨਿੱਜੀ ਸਵਾਰਥ ਲਈ ਕਿਸਾਨ ਵਲੋਂ ਭੱਠਾ ਮਾਲਕ ਨੂੰ ਮਿੱਟੀ ਚੁਕਾਈ ਜਾ ਰਹੀ ਹੈ, ਉਸ ਸਬੰਧੀ ਵਿਭਾਗ ਦੇ ਉਸ ਸਮੇਂ ਤਾਇਨਾਤ ਐਸ.ਡੀ.ਓ. ਨੇ ਸੰਪਰਕ ਕਰਨ 'ਤੇ ਦੱਸਿਆ ਕਿ ਖਾਲ ਦੇ ਨਾਲ-ਨਾਲ 5 ਫੁੱਟ ਸਰਕਾਰ ਦੀ ਜਗ੍ਹਾ ਹੈ, ਜੋ ਖੇਤਾਂ 'ਚੋਂ ਮਿੱਟੀ ਚੁਕਾਉਣ ਦੀ ਪ੍ਰਕਿਰਿਆ ਨੂੰ ਧਿਆਨ 'ਚ ਰੱਖ ਕੇ ਛੱਡੀ ਗਈ ਹੈ | ਦੂਜੇ ਪਾਸੇ ਭੱਠਾ ਮਾਲਕ ਵਲੋਂ ਸਿਰਫ਼ 3 ਤੋਂ 4 ਫੁੱਟ ਜਗ੍ਹਾ ਛੱਡ ਕੇ ਮਿੱਟੀ ਚੁੱਕਣ ਦੀ ਗੱਲ ਸਾਹਮਣੇ ਆਉਂਦੀ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਖਾਲ ਨਾਲੋਂ ਮਿੱਟੀ ਹਟਾ ਦਿੱਤੀ ਜਾਂਦੀ ਹੈ ਤਾਂ ਬਰਸਾਤਾਂ ਤੋਂ ਪਹਿਲਾਂ ਹੀ ਚੂਹਿਆਂ ਵਲੋਂ ਖੁੱਡਾਂ ਪੁੱਟਣ ਕਾਰਨ ਖਾਲ ਤਹਿਸ-ਨਹਿਸ ਹੋ ਜਾਵੇਗਾ | ਅਜਿਹਾ ਨੁਕਸਾਨ ਹੋਣ ਨਾਲ 100 ਏਕੜ ਦੇ ਕਰੀਬ ਰਕਬਾ ਨਹਿਰੀ ਪਾਣੀ ਤੋਂ ਵਾਂਝਾ ਹੋ ਜਾਵੇਗਾ | ਇਸ ਮਾਮਲੇ 'ਚ ਇਹ ਵੀ ਪਤਾ ਲੱਗਾ ਕਿ ਭੱਠਾ ਮਾਲਕ ਕਾਨੂੰਨ ਦੇ ਹਵਾਲੇ ਦੇ ਕੇ ਮਿੱਟੀ ਚੁੱਕਣ ਨੂੰ ਆਪਣਾ ਅਧਿਕਾਰ ਦੱਸ ਰਿਹਾ ਹੈ, ਜਦਕਿ ਅਜਿਹੇ ਕਾਨੂੰਨਾਂ ਦੇ ਹਵਾਲੇ ਦੇਣ ਸਮੇਂ ਉਹ ਜ਼ਮੀਨ ਦੀ ਮਿਣਤੀ ਸਮੇਂ ਸਰਕਾਰੀ ਪੈਮਾਨਿਆਂ 'ਤੇ ਖ਼ਰਾ ਹੀ ਨਹੀਂ ਉੱਤਰ ਰਿਹਾ |
ਖਾਲ ਟੁੱਟਣ ਲਈ ਮੈਂ ਜ਼ਿੰਮੇਵਾਰ ਹੋਵਾਂਗਾ-ਕਿਸਾਨ
ਇਸ ਸਬੰਧੀ ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਵਲੋਂ ਪੁਰੀ ਬਰਿਕਸ ਮਾਜਰੀ ਨੂੰ ਆਪਣੇ ਖੇਤ ਦੀ ਮਿੱਟੀ ਚੁਕਾਈ ਜਾ ਰਹੀ ਹੈ | ਮੈਂ ਪਹਿਲਾਂ ਹੀ ਪਿੰਡ ਦੀ ਪੰਚਾਇਤ ਨੂੰ ਸੂਚਿਤ ਕਰ ਚੁੱਕਾ ਹਾਂ ਕਿ ਜੇਕਰ ਨਹਿਰੀ ਖਾਲ ਦੁਆਲੇ ਮਿੱਟੀ ਘਟਣ ਕਾਰਨ ਖਾਲ ਟੁੱਟ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ |
ਖਾਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ-ਭੱਠਾ ਮਾਲਕ
ਭੱਠੇ ਦੇ ਮੁਨਸ਼ੀ ਰਮਨ ਸ਼ੰਕਰ ਨੇ ਕਿਹਾ ਕਿ ਚਾਰ/ਸਵਾ ਚਾਰ ਫੁੱਟ ਜਗ੍ਹਾ ਛੱਡ ਕੇ ਮਿੱਟੀ ਚੁੱਕੀ ਜਾ ਰਹੀ ਹੈ, ਜੋ ਕਾਨੂੰਨ ਅਨੁਸਾਰ ਸਹੀ ਹੈ ਕਿਉਂਕਿ ਭੱਠੇ ਲਈ ਜਿੰਨੀ ਡੂੰਘੀ ਮਿੱਟੀ ਚੁੱਕੀ ਜਾਂਦੀ ਹੈ ਓਨੀ ਹੀ ਸਾਈਡ 'ਤੇ ਛੱਡੀ ਜਾਂਦੀ ਹੈ | ਜਦੋਂ ਉਸ ਦੇ ਧਿਆਨ 'ਚ ਲਿਆਂਦਾ ਗਿਆ ਕਿ ਖਾਲ ਦੇ ਨਾਲ ਸਰਕਾਰ ਦੀ ਪਹਿਲਾਂ ਹੀ 5 ਫੁੱਟ ਜਗ੍ਹਾ ਛੱਡੀ ਹੋਈ ਹੈ ਤਾਂ ਉਹ ਕਹਿਣ ਲੱਗਾ ਕਿ ਫਿਰ ਅਸੀਂ ਮੁੜ ਖਾਲ ਨਾਲ ਮਿੱਟੀ ਲੁਆ ਦਿਆਂਗੇ | ਦੂਜੇ ਪਾਸੇ ਭੱਠਾ ਮਾਲਕ ਆਂਸਲ ਪੁਰੀ ਨੇ ਕਿਹਾ ਕਿ 11 ਫੁੱਟ ਜਗ੍ਹਾ ਛੱਡੀ ਗਈ ਹੈ, ਜਦੋਂ ਉਨ੍ਹਾਂ ਦਾ ਧਿਆਨ ਮੁਨਸ਼ੀ ਦੀ ਗੱਲ ਵੱਲ ਦੁਆਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤਾਂ ਮੁਨਸ਼ੀ ਨੇ 11 ਫੁੁੱਟ ਜਗ੍ਹਾ ਛੱਡਣ ਦੀ ਜਾਣਕਾਰੀ ਦਿੱਤੀ ਹੈ |

ਲਾਇਨ ਕਲੱਬ (ਮੇਨ) ਜਗਰਾਉਂ ਨੇ ਤਾਜਪੋਸ਼ੀ ਸਮਾਗਮ ਕਰਵਾਇਆ

ਜਗਰਾਉਂ, 20 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਅੰਦਰ ਨਵੀਂ ਬਣੀ ਲਾਇਨ ਕਲੱਬ (ਮੇਨ) ਨੇ ਤਾਜਪੋਸ਼ੀ ਸਮਾਗਮ ਕਰਵਾਇਆ | ਇਸ ਸਮਾਗਮ ਦੇ ਮੁੱਖ ਮਹਿਮਾਨ ਪੀ.ਆਰ. ਜੈੈਰਥ ਡਿਸਟਿਕ ਗਵਰਨਰ ਸਨ | ਇਸ ਸਮਾਗਮ ਵਿਚ ਇਨਸਟਾਲੇਸ਼ਨ ਅਫਸਰ ਨਕੇਸ਼ ਗਰਗ, ਜੀ.ਐੱਸ. ਕਾਲੜਾ ...

ਪੂਰੀ ਖ਼ਬਰ »

ਸਰਕਾਰਾਂ ਨੇ ਮਹਿੰਗਾਈ ਵਧਾ ਕੇ ਰਹਿੰਦੀ ਕਸਰ ਵੀ ਕੱਢੀ-ਕਾ. ਗੋਰਾ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੀ ਗਈ ਅੱਤ ਦੀ ਮਹਿੰਗਾਈ 'ਤੇ ਬੋਲਦਿਆਂ ਕਿਹਾ ਕਿ ਸਰਕਾਰਾਂ ਨੇ ਕਦੇ ਨਹੀਂ ਸੋਚਿਆ ਕਿ ਗਰੀਬ ਵਰਗ ...

ਪੂਰੀ ਖ਼ਬਰ »

ਰੇਲਵੇ ਪਾਰਕ ਜਗਰਾਉਂ ਵਿਖੇ ਕੇਂਦਰੀ ਮੰਤਰੀ ਤੋਮਰ ਦਾ ਪੁਤਲਾ ਸਾੜਿਆ

ਜਗਰਾਉਂ, 20 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਪਾਰਕ ਜਗਰਾਉਂ ਵਿਖੇ ਕਿਸਾਨ-ਮਜ਼ਦੂਰਾਂ ਵਲੋਂ ਲਗਾਏ ਧਰਨੇ ਮੌਕੇ ਧਰਨਕਾਰੀਆਂ ਨੇ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਲੋਂ ਖੇਤੀ ਕਾਨੂੰਨ ਰੱਦ ਨਾ ਕਰਨ ਦੇ ...

ਪੂਰੀ ਖ਼ਬਰ »

ਪਿੰਡ ਬੱਸੀਆਂ ਤੋਂ ਭਾਕਿਯੂ (ਡਕੌ ਾਦਾ) ਦਾ 43ਵਾਂ ਜਥਾ ਰਵਾਨਾ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਪਿੰਡ ਬੱਸੀਆਂ ਤੋਂ ਟਿਕਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ 43ਵਾਂ ਜਥਾ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਦੀ ਅਗਵਾਈ ਹੇਠ ਰਵਾਨਾ ਹੋਇਆ | ਉਨ੍ਹਾਂ ਦੱਸਿਆ ਕਿ ਇਸ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਵੱਢੇ ਦਰੱਖ਼ਤਾਂ ਦੀ ਪੜਤਾਲ ਕਰੇਗੀ ਚਾਰ ਮੈਂਬਰੀ ਕਮੇਟੀ

ਜਗਰਾਉਂ, 20 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਅਗਵਾੜ ਲੋਪੋ ਤੋਂ ਗੁਰਦੁਆਰਾ ਨਾਨਕਸਰ ਕਲੇਰਾਂ ਜਾਂਦੀ ਸੜਕ 'ਤੇ ਭੇਦਭਰੇ ਹਲਾਤਾਂ ਵਿਚ ਵੱਢੇ ਦਰੱਖ਼ਤਾਂ ਦਾ ਮਾਮਲਾ ਹੁਣ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਪਹੁੰਚ ਗਿਆ ਹੈ | ਇਸ ਮਾਮਲੇ ਦੀ ਪੜਤਾਲ ਲਈ ਐੱਸ.ਡੀ.ਐੱਮ. ...

ਪੂਰੀ ਖ਼ਬਰ »

ਸਿੱਧਵਾਂ ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਵੈਬੀਨਾਰ

ਚੌਕੀਮਾਨ, 20 ਜੂਨ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ...

ਪੂਰੀ ਖ਼ਬਰ »

ਸਾਬਕਾ ਸਰਪੰਚ ਤੇ ਸਰਪੰਚ ਛੋਕਰ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਚੌਂਕੀਮਾਨ, 20 ਜੂਨ (ਤੇਜਿੰਦਰ ਸਿੰਘ ਚੱਢਾ)- ਪਿੰਡ ਮੋਰਕਰੀਮਾਂ ਵਿਖੇ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਡਾਇਰੈਕਟਰ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਮੋਰਕਰੀਮਾਂ ਤੇ ਸਰਪੰਚ ਕਮਲਜੀਤ ਸਿੰਘ ਛੋਕਰ ਮੋਰਕਰੀਮਾਂ ਨੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਧੋਖਾ ਕੀਤਾ-ਮੁੱਲਾਂਪੁਰ

ਰਾਏਕੋਟ, 20 ਜੂਨ (ਸੁਸ਼ੀਲ)- ਪੰਜਾਬ ਸਰਕਾਰ ਨੇ ਆਪਣੇ ਹੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਕੇ ਜਿੱਥੇ ਸੂਬੇ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ, ਉੱਥੇ ਕਾਂਗਰਸ ਪਾਰਟੀ 'ਚ ਚੱਲ ਰਿਹਾ ਭਾਈ-ਭਤੀਜਾਵਾਦ ਵੀ ਸਾਹਮਣੇ ਆਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ...

ਪੂਰੀ ਖ਼ਬਰ »

ਛਿੰਦਰਪਾਲ ਸਿੰਘ ਦੇਹੜਕਾ ਨੇ ਐਡੀਸ਼ਨਲ ਐੱਸ.ਡੀ.ਓ. ਵਜੋਂ ਸੰਭਾਲਿਆ ਚਾਰਜ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)- ਪੀ.ਐੱਸ.ਪੀ.ਸੀ. ਐੱਲ (ਪਾਵਰਕਾਮ) ਪਟਿਆਲਾ ਵਲੋਂ ਜਾਰੀ ਹੁਕਮਾਂ ਤਹਿਤ ਜੂਨੀਅਰ ਇੰਜਨੀਅਰ ਤੋਂ ਪਦਉਨਤ ਹੋ ਕੇ ਐਡੀਸ਼ਨਲ ਐੱਸ.ਡੀ.ਓ. ਬਣੇ ਛਿੰਦਰਪਾਲ ਸਿੰਘ ਨੇ ਪਾਵਰਕਾਮ ਸਬ ਡਿਵੀਜ਼ਨ ਬੱਸੀਆਂ ਵਿਖੇ ਐਡੀਸ਼ਨਲ ਐੱਸ.ਡੀ.ਓ. ...

ਪੂਰੀ ਖ਼ਬਰ »

ਆਪਣਿਆਂ ਨੂੰ ਨੌਕਰੀ ਦੇਣ 'ਤੇ ਕੈਪਟਨ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ-ਤਲਵੰਡੀ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਕੈਪਟਨ ਆਪਣੀ ਕੁਰਸੀ ਬਚਾਉਣ ਲਈ ਵਿਧਾਇਕਾਂ ਦੀ ਚਾਪਲੂਸੀ ਕਰਨ ਉਤਰ ਪਿਆ ਹੈ | ਇਹ ਪ੍ਰਗਵਾਟਾ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਪੀ.ਏ.ਸੀ. ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਕਾਂਗਰਸ ਤੇ 'ਆਪ' ਦੀ ਘਿਓ-ਖਿਚੜੀ ਦਾ ਪਰਦਾਫ਼ਾਸ਼-ਭਾਈ ਗਰੇਵਾਲ

ਜਗਰਾਉਂ, 20 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਪਿਛਲੇ ਦਿਨੀਂ ਬੇਅਦਬੀ ਮਾਮਲੇ 'ਚ ਹਰ ਹੀਲੇ ਅਕਾਲੀ ਦਲ ਦੀ ਸ਼ਮੂਲੀਅਤ ਸਿੱਧ ਕਰਨ ਲਈ ਤਰਲੋ ਮੱਛੀ ਹੋਣ ਵਾਲਾ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦੀ ਬਿੱਲੀ ਥੈਲਿਓਾ ਬਾਹਰ ਆ ਗਈ ਹੈ | ਇਸ ਸਾਰੇ ਘਟਨਾ ਕਰਮ ਪਿੱਛੇ ਆਮ ...

ਪੂਰੀ ਖ਼ਬਰ »

ਰੁਪਿੰਦਰ ਕੌਰ ਐੱਸ.ਬੀ.ਆਈ. ਸੋਹੀਆਂ ਦੇ ਮੈਨੇਜਰ ਨਿਯੁਕਤ

ਜਗਰਾਉਂ, 20 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਸੋਹੀਆਂ ਵਿਖੇ ਰੁਪਿੰਦਰ ਕੌਰ ਨੇ ਬਤੌਰ ਬੈਂਕ ਮੈਨੇਜਰ ਅਹੁਦਾ ਸੰਭਾਲਿਆ | ਇੱਥੇ ਪਹਿਲਾਂ ਤਾਇਨਾਤ ਮੈਨੇਜਰ ਗੁਲਸ਼ਨ ਖੇੜਾ ਦੀ ਬਦਲੀ ਲੁਧਿਆਣਾ ਦੀ ਹੋ ਗਈ ਹੈ | ਅਹੁਦਾ ਸੰਭਾਲਣ ਮੌਕੇ ਬੈਂਕ ...

ਪੂਰੀ ਖ਼ਬਰ »

ਸਾਇੰਸ ਦੇ ਸਾਧਨ ਕੁਦਰਤੀ ਅਨੰਦ ਤੇ ਸ਼ਾਂਤੀ ਨਹੀਂ ਦੇ ਸਕਦੇ-ਸੰਤ ਲੋਹਟਬੱਦੀ

ਲੋਹਟਬੱਦੀ, 20 ਜੂਨ (ਕੁਲਵਿੰਦਰ ਸਿੰਘ ਡਾਂਗੋਂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ ਵਾਲੀ) ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਾਲ ਸਬੰਧਿਤ ਸੰਤ ਬਾਬਾ ਧਿਆਨ ਸਿੰਘ ਦੇ ਤਪ ਸਥਾਨ ਗੁਰਦੁਆਰਾ ...

ਪੂਰੀ ਖ਼ਬਰ »

ਜਥੇਦਾਰ ਤਲਵੰਡੀ ਦਾ ਖ਼ਾਲਸਾ ਤੇ ਹੋਰਨਾਂ ਵਲੋਂ ਸਨਮਾਨ

ਗੁਰੂਸਰ ਸੁਧਾਰ, 20 ਜੂਨ (ਜਸਵਿੰਦਰ ਸਿੰਘ ਗਰੇਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੋਰ ਕਮੇਟੀ ਦੀ ਸਲਾਹ ਨਾਲ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਛੋਟੇ ਸਪੁੱਤਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਸਿੱਧਵਾਂ ਬਰਾਂਚ ਨਹਿਰ 'ਚ ਲਾਵਾਰਸ ਲਾਸ਼ਾਂ ਦਾ ਲੰਘਣਾ ਲਗਾਤਾਰ ਜਾਰੀ

ਸਿੱਧਵਾਂ ਬੇਟ, 20 ਜੂਨ (ਜਸਵੰਤ ਸਿੰਘ ਸਲੇਮਪੁਰੀ)- ਸਨਅਤੀ ਸ਼ਹਿਰ ਲੁਧਿਆਣਾ ਦੇ ਵਿਚਕਾਰੋਂ ਹੁੰਦੀ ਹੋਈ ਸਥਾਨਕ ਕਸਬੇ ਦੇ ਕੋਲੋਂ ਲੰਘਦੀ ਸਿੱਧਵਾਂ ਬਰਾਂਚ ਨਹਿਰ ਦੇ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਵਾਰਸ ਲਾਸ਼ਾਂ ਦਾ ਲੰਘਣਾ ਲਗਾਤਾਰ ਜਾਰੀ ਹੈ | ਜਿਸ ਲਾਵਾਰਸ ...

ਪੂਰੀ ਖ਼ਬਰ »

ਹੰਬੜਾਂ ਵਿਖੇ ਐਤਵਾਰ ਲੱਗੇ ਕੈਂਪਾਂ 'ਚ 91 ਲੋਕਾਂ ਨੂੰ ਲਗਵਾਇਆ ਟੀਕਾ ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਟੀਕਾ ਜ਼ਰੂਰੀ-ਡਾ. ਖੁਰਾਣਾ

ਹੰਬੜਾਂ, 20 ਜੂਨ (ਮੇਜਰ ਹੰਬੜਾਂ)- ਸਿਹਤ ਵਿਭਗ ਸਿੱਧਵਾਂ ਬੇਟ ਦੇ ਐੱਸ.ਐੱਮ.ਓ ਡਾ. ਮਨਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਐਤਵਾਰ ਨੂੰ ਸਰਕਾਰੀ ਹਸਪਤਾਲ ਹੰਬੜਾਂ ਅਤੇ ਗੋਲਡਨ ਪਲਾਈਵੁੱਡ ਫੈਕਟਰੀ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਟੀਕਾਕਰਨ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਸੂਬਾ ਸਰਕਾਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲੱਗੀ-ਵਿਧਾਇਕ ਇਯਾਲੀ

ਸਿੱਧਵਾਂ ਬੇਟ, 20 ਜੂਨ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਅਸਲ ਵਿਚ ਸਰਕਾਰ ਨੂੰ ...

ਪੂਰੀ ਖ਼ਬਰ »

ਸਿੱਧਵਾਂ ਕਾਲਜ ਦਾ ਨਤੀਜਾ ਸ਼ਾਨਦਾਰ

ਚੌਂਕੀਮਾਨ, 20 ਜੂਨ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਬੀ.ਸੀ.ਏ ਸਮੈਸਟਰ ਪਹਿਲਾ ਤੇ ਐੱਮ.ਐੱਸ.ਸੀ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ...

ਪੂਰੀ ਖ਼ਬਰ »

ਮਾ: ਹਰਦੇਵ ਸਿੰਘ ਸੇਖੋਂ ਨਮਿਤ ਅੰਤਿਮ ਅਰਦਾਸ 23 ਨੂੰ

ਲੋਹਟਬੱਦੀ, 20 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਅਕਾਲੀ ਆਗੂ ਅੰਮਿ੍ਤਪਾਲ ਸਿੰਘ ਹੈਪੀ (ਸੀਨੀਅਰ ਅਸਟਾਮ ਫਰੋਸ) ਤਹਿਸੀਲ ਰਾਏਕੋਟ ਦੇ ਸਤਿਕਾਰਯੋਗ ਪਿਤਾ ਸਾਬਕਾ ਅਧਿਆਪਕ ਹਰਦੇਵ ਸਿੰਘ ਸੇਖੋਂ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ...

ਪੂਰੀ ਖ਼ਬਰ »

ਪਿੰਡ ਮਾਣੂੰਕੇ ਦੇ ਸ਼ਿਵ ਮੰਦਰ ਦੀ ਕਮੇਟੀ ਦਾ ਨਿਰਮਾਣ ਕੀਤਾ

ਹਠੂਰ, 20 ਜੂਨ (ਜਸਵਿੰਦਰ ਸਿੰਘ ਛਿੰਦਾ)- ਪਿੰਡ ਮਾਣੂੰਕੇ ਦੇ ਸਰਪੰਚ ਗੁਰਮੁਖ ਸਿੰਘ ਸੰਧੂ ਵਲੋਂ ਪਿੰਡ ਦੇ ਸ਼ਿਵ ਮੰਦਰ ਦੀ ਪ੍ਰਬੰਧਕੀ ਕਮੇਟੀ ਬਣਾਉਣ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਵਲੋਂ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਜਿਸ ਵਿਚ ਪੰਡਤ ਸੱਜੂ ਰਾਮ ਨੂੰ ਪ੍ਰਧਾਨ, ...

ਪੂਰੀ ਖ਼ਬਰ »

ਚੱਕ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਹੰਬੜਾਂ, 20 ਜੂਨ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਚੱਕ ਕਲਾਂ ਵਿਖੇ ਪੀਰ ਬਾਬਾ ਤਾਰਾ ਸਿੰਘ ਸ਼ਹੀਦ ਦੀ ਦਰਗਾਹ 'ਤੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਲਜੀਤ ਸਿੰਘ ਵਲੋਂ ਇਸ ਵਾਰ ਬਹੁਤ ਸਾਦੇ ਢੰਗ ਨਾਲ ਤੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ਤੇ ...

ਪੂਰੀ ਖ਼ਬਰ »

ਨਿਰਮਲ ਡੇਰਾ ਬਾਬਾ ਮਹਾਂ ਸਿੰਘ ਬੱਸੀਆਂ ਵਿਖੇ ਬਰਸੀ 'ਤੇ ਧਾਰਮਿਕ ਸਮਾਗਮ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਨਿਰਮਲ ਡੇਰਾ ਬਾਬਾ ਮਹਾਂ ਸਿੰਘ ਬੱਸੀਆਂ ਵਿਖੇ ਬਰਸੀ ਸਮਾਗਮ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਮਹਾਂ ਸਿੰਘ ...

ਪੂਰੀ ਖ਼ਬਰ »

ਮਗਨਰੇਗਾ ਸਕੀਮ ਤਹਿਤ ਟੂਸਾ 'ਚ ਆਧੁਨਿਕ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ

ਗੁਰੂਸਰ ਸੁਧਾਰ, 20 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਲੋਕ ਸਭਾ ਮੈਂਬਰ ਡਾ: ਅਮਰ ਸਿੰਘ ਤੇ ਹਲਕਾ ਇੰਚਰਾਜ ਰਾਏਕੋਟ ਕਾਮਿਲ ਅਮਰ ਸਿੰਘ ਬੋਪਾਰਾਏ ਦੇ ਯਤਨਾ ਸਦਕਾ ਆਈਆਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਨਾਲ ਪਿੰਡ ਟੂਸਾ ਵਿਚ ਵਿਕਾਸ ਕੰਮ ਜੰਗੀ ਪੱਧਰ 'ਤੇ ਬਿਨਾਂ ਕਿਸੇ ...

ਪੂਰੀ ਖ਼ਬਰ »

ਪੁਰਾਤਨ ਪਿੱਪਲ ਦੇ ਦਰੱਖ਼ਤ ਨੂੰ ਆਖਰ ਮੁੜ ਦੁਬਾਰਾ ਲਗਾਇਆ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਵਿਵਾਦਾਂ 'ਚ ਘਿਰੇ ਬਣਨ ਵਾਲੇ ਸ਼ੈੱਡ ਵਾਲੀ ਜਗ੍ਹਾ 'ਤੇ ਖੜ੍ਹੇ ਪੁਰਾਤਨ ਪਿੱਪਲ ਦੇ ਪੁੱਟਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲਿਆ, ਜਦ ਮਾਰਕਿਟ ਕਮੇਟੀ ਰਾਏਕੋਟ ਦੇ ਚੇਅਰਮੈਨ ਸੁਖਪਾਲ ਸਿੰਘ ...

ਪੂਰੀ ਖ਼ਬਰ »

ਗੁ: ਭਗਤ ਰਵਿਦਾਸ ਜੀ ਮੋਰਕਰੀਮਾਂ ਵਿਖੇ ਸਮਾਗਮ ਕਰਵਾਇਆ

ਚੌਂਕੀਮਾਨ, 20 ਜੂਨ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਮੋਰਕਰੀਮਾਂ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਾਬਾ ਬੁੱਢਾ ਜੀ ਗੁਰਮਿਤ ਗ੍ਰੰਥੀ ਸਭਾ ਪੰਜਾਬ ਵਲੋਂ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਪੀਰ ਬਾਬਾ ਸੱਯਦ ਸ਼ਾਹ ਦੀ ਦਰਗਾਹ 'ਤੇ ਮੇਲਾ ਕਰਵਾਇਆ

ਭੂੰਦੜੀ, 20 ਜੂਨ (ਕੁਲਦੀਪ ਸਿੰਘ ਮਾਨ)-ਪਿੰਡ ਕੋਟਮਾਨ ਵਿਖੇ ਸਥਿੱਤ ਬਾਬਾ ਸਮਾਇਲ ਪੀਰ ਅਤੇ ਪੀਰ ਬਾਬਾ ਸੱਯਦ ਸ਼ਾਹ ਜੀ ਦੀ ਦਰਗਾਹ 'ਤੇ ਗ੍ਰਾਮ ਪੰਚਾਇਤ ਮੇਲਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਭਾਵਨਾ ਨਾਲ ਸ਼ੁਰੂ ਹੋਇਆ ...

ਪੂਰੀ ਖ਼ਬਰ »

ਪਿੰਡ ਕਮਾਲਪੁਰਾ ਵਿਖੇ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਕਮਾਲਪੁਰਾ ਵਿਖੇ ਕਬੂਤਰਬਾਜ਼ੀ ਦਾ 13ਵਾਂ ਮੁਕਾਬਲਾ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੁਕਾਬਲੇ ਦੌਰਾਨ 84 ਕਬੂਤਰਾਂ ਨੇ ਭਾਗ ਲਿਆ, ਜਿਸ ਦੌਰਾਨ ਕਾਲਾ ਸਿੰਘ ਲੰਮਾ ਦੇ ...

ਪੂਰੀ ਖ਼ਬਰ »

ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵਲੋਂ ਭਗੌੜਾ ਕਾਬੂ

ਸਿੱਧਵਾਂ ਬੇਟ, 20 ਜੂਨ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣੇਦਾਰ ਕੁਲਦੀਪ ਸਿੰਘ ਨੇ ਲਾਗਲੇ ਪਿੰਡ ਗੋਰਸੀਆਂ ਕਾਦਰਬਖਸ ਦੇ ਇਕ ਵਿਜੈ ਸਿੰਘ ਨਾਮੀ ਵਿਅਕਤੀ ਨੂੰ ਕਾਬੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX