ਤਾਜਾ ਖ਼ਬਰਾਂ


ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  1 day ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  1 day ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  1 day ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  1 day ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  1 day ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  1 day ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  1 day ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  1 day ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਹਾੜ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਸੰਗਰੂਰ

ਪੁਲਿਸ ਦੇ ਸਾਇਬਰ ਸੈੱਲ 'ਚ ਬੁਲਾਇਆ ਨੰਨ੍ਹਾ-ਮੁੰਨਾ ਬੱਚਾ ਪੁੱਜਿਆ ਹਸਪਤਾਲ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ) - ਪੁਲਿਸ ਦੇ ਸਾਇਬਰ ਸੈੱਲ ਵਲੋਂ ਇਕ ਛੋਟੇ ਜਿਹੇ ਬੱਚੇ ਨੂੰ ਧਮਕੀਆਂ ਦਿੱਤੇ ਜਾਣ ਕਾਰਨ ਉਪਰੋਕਤ ਬੱਚੇ ਦੇ ਮਾਨਸਿਕ ਤਣਾਅ ਵਿਚ ਆਉਣ ਉਪਰੰਤ ਪਰਿਵਾਰ ਵਲੋਂ ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਕਰਵਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੂਜੇ ਪਾਸੇ ਸਾਇਬਰ ਸੈੱਲ ਦੀ ਇੰਚਾਰਜ ਸਬ ਇੰਸਪੈਕਟਰ ਅਮਨਦੀਪ ਕੌਰ ਅਜਿਹੇ ਕਿਸੇ ਵੀ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਿਰਆਧਾਰ ਦੱਸ ਰਹੇ ਹਨ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਅਰਨਦੀਪ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਕਰਤਾਰਪੁਰਾ ਬਸਤੀ ਦੇ ਚਾਚਾ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਆਪਣੀ ਧੀ ਅਸ਼ਵਦੀਪ ਕੌਰ (13 ਸਾਲ) ਅਤੇ ਅਰਨਦੀਪ ਸਿੰਘ ਨੂੰ ਕਲਾਸਾਂ ਆਨਲਾਇਨ ਲੱਗਣ ਕਾਰਨ ਮੋਬਾਈਲ ਫ਼ੋਨ ਲੈ ਕੇ ਦਿੱਤਾ ਸੀ | ਗੁਆਂਢ ਵਿਚ ਇਕ ਹੋਰ ਬੱਚੀ ਦਾ ਵੀ ਉਨ੍ਹਾਂ ਦੇ ਬੱਚਿਆਂ ਨਾਲ ਸਹਿਚਾਰ ਚੰਗਾ ਹੋਣ ਦੀ ਗੱਲ ਕਰਦਿਆਂ ਜਤਿੰਦਰ ਸਿੰਘ ਅਨੁਸਾਰ ਬੱਚਿਆਂ ਨੇ ਇਸਟਾਂਗਰਾਮ ਉੱਤੇ ਸਾਂਝੀ ਆਈ.ਡੀ. ਬਣਾ ਲਈ ਸੀ, ਜਿਸ ਦਾ ਪਾਸਵਰਡ ਗੁਆਂਢੀਆਂ ਦੀ ਬੱਚੀ ਨੂੰ ਵੀ ਪਤਾ ਸੀ | ਇਸ ਦੌਰਾਨ ਕਰਤਾਰਪੁਰਾ ਬਸਤੀ ਵਿਚ ਰਹਿੰਦੇ ਇਨ੍ਹਾਂ ਦੋਹਾਂ ਪਰਿਵਾਰਾਂ ਦਾ ਆਪਸ ਵਿਚ ਮਨ ਮੁਟਾਵ ਹੋ ਗਿਆ ਅਤੇ ਬੋਲਚਾਲ ਵੀ ਪਿਛਲੇ ਕੁੱਝ ਸਮੇਂ ਤੋਂ ਬੰਦ ਹੋ ਗਈ ਸੀ | ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਰਾਨੀ ਤਦ ਹੋਈ ਜਦ ਗੁਆਂਢੀ ਲੜਕੀ ਦੀ ਮਾਤਾ ਦੀ ਦਰਖਾਸਤ ਉੱਤੇ ਉਨ੍ਹਾਂ ਦੇ ਦੋਵਾਂ ਬੱਚਿਆਂ ਅਰਨਦੀਪ ਸਿੰਘ, ਅਸ਼ਵਦੀਪ ਕੌਰ ਦੇ ਨਾਲ-ਨਾਲ ਇਕ ਹੋਰ ਬੱਚੇ ਅਰਸ਼ਦੀਪ ਸਿੰਘ ਪੁੱਤਰ ਮਨਧੀਰ ਸਿੰਘ ਨੂੰ ਸਾਇਬਰ ਸੈੱਲ ਵਲੋਂ ਆਪਣੇ ਦਫ਼ਤਰ ਸੱਦਿਆ ਗਿਆ | ਪੁੱਛਣ ਉੱਤੇ ਪਤਾ ਚੱਲਿਆ ਕਿ ਬੱਚਿਆਂ ਨੇ ਆਈ.ਡੀ. ਤੋਂ ਕੋਈ ਇਤਰਾਜ਼ਯੋਗ ਮੈਸੇਜ ਭੇਜਿਆ ਗਿਆ ਹੈ | ਸਾਇਬਰ ਸੈੱਲ ਦੀ ਟੀਮ ਵਲੋਂ ਪਿਛਲੇ ਦੋ ਦਿਨਾਂ ਤੋਂ ਬੱਚਿਆਂ ਨੂੰ ਮਾਨਸਿਕ ਯਾਤਨਾਵਾਂ ਦੇਣ ਦਾ ਦੋਸ਼ ਲਗਾਉਂਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ ਕੱਲ ਤਾਂ ਹੱਦ ਹੀ ਹੋ ਗਈ ਜਦ ਲੰਬਾ ਸਮਾਂ ਬੱਚਿਆਂ ਨੂੰ ਬੰਦ ਕਮਰੇ ਵਿਚ ਸਾਇਬਰ ਸੱੈਲ ਦੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਅਤੇ ਮਾਪਿਆਂ ਨੂੰ ਕਮਰੇ ਤੋਂ ਬਾਹਰ ਕੱਢੀ ਰੱਖਿਆ | ਦੇਰ ਰਾਤ ਅਰਨਦੀਪ ਸਿੰਘ ਦੇ ਕੰਨ ਵਿਚ ਤੇਜ਼ ਦਰਦ ਹੋਣ ਅਤੇ ਪੁਲਿਸ ਵਲੋਂ ਸੀ.ਆਈ.ਏ. ਲਿਜਾਉਣ ਕਰੰਟ ਲਗਾਉਣ ਦੀ ਦਿੱਤੀਆਂ ਧਮਕੀਆਂ ਕਾਰਨ ਘਬਰਾਹਟ ਵਿਚ ਆਉਣ ਉੱਤੇ ਪਰਿਵਾਰ ਨੇ ਅਰਨਦੀਪ ਸਿੰਘ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਰਵਾਉਣਾ ਪਿਆ, ਜਿੱਥੇ ਉਹ ਹੁਣ ਵੀ ਜੇਰੇ ਇਲਾਜ ਹਨ | ਜਤਿੰਦਰ ਸਿੰਘ ਨੇ ਮੰਗ ਕੀਤੀ ਕਿ ਜ਼ਿੰਮੇਵਾਰ ਸਾਇਬਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

ਅਕਾਲੀ ਦਲ ਨੂੰ ਝਟਕਾ ਦਰਜਨਾਂ ਪਰਿਵਾਰਾਂ ਨੇ 'ਆਪ' ਦਾ ਪੱਲਾ ਫੜਿਆ

ਅਹਿਮਦਗੜ੍ਹ, 20 ਜੂਨ (ਸੋਢੀ) - ਆਮ ਆਦਮੀ ਪਾਰਟੀ ਵਲੋਂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਹਲਕਾ ਅਮਰਗੜ੍ਹ ਤੋਂ ਇੰਚਾਰਜ ਲਾਏ ਜਾਣ ਉਪਰੰਤ ਪ੍ਰੋ. ਗੱਜਣਮਾਜਰਾ ਵਲੋਂ ਤੇਜ ਕੀਤੀਆਂ ਸਰਗਰਮੀਆਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਲਾਗਲੇ ਪਿੰਡ ਰਸੂਲਪੁਰ ਤੋਂ ...

ਪੂਰੀ ਖ਼ਬਰ »

ਦੋ ਧਿਰਾਂ ਦੀ ਲੜਾਈ ਦੌਰਾਨ 9 ਵਿਅਕਤੀ ਜ਼ਖ਼ਮੀ

ਲਹਿਰਾਗਾਗਾ, 20 ਜੂਨ (ਪ੍ਰਵੀਨ ਖੋਖਰ) - ਨਜ਼ਦੀਕੀ ਪਿੰਡ ਘੋੜੇਨਾਬ ਦੇ ਬੱਸ ਸਟੈਂਡ 'ਤੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿਚ ਦੋ ਔਰਤਾਂ ਸਮੇਤ 9 ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਨੇ ਵੀ 'ਕਾਕਿਆਂ ਦੀ ਨੌਕਰੀ' 'ਤੇ ਇਤਰਾਜ਼ ਪ੍ਰਗਟਾਏ

ਸੰਗਰੂਰ, 20 ਜੂਨ (ਧੀਰਜ ਪਸ਼ੋਰੀਆ) - ਇੱਕ ਪਾਸੇ ਸਿਹਤ ਅਤੇ ਸਿੱਖਿਆ ਵਿਭਾਗ ਵਿਚ ਭਰਤੀ ਹੋਣ ਦੀਆਂ ਸਾਰੀਆਂ ਯੋਗਤਾਵਾਂ ਰੱਖਦੇ ਪੰਜਾਬ ਦੇ ਲੋੜਵੰਦ ਬੇਰੁਜ਼ਗਾਰ ਸੜਕਾਂ ਦੀ ਖਾਕ ਛਾਣਦੇ ਸਰਕਾਰੀ ਡਾਂਗਾਂ ਝੱਲ ਰਹੇ ਹਨ ਦੂਜੇ ਪਾਸੇ ਅਯੋਗ, ਗੈਰ ਲੋੜਵੰਦ ਵਿਧਾਇਕਾਂ ਦੇ ...

ਪੂਰੀ ਖ਼ਬਰ »

ਬਸਪਾ ਬਿੱਟੂ, ਢੀਂਡਸਾ ਤੇ ਪੁਰੀ ਖ਼ਿਲਾਫ਼ 117 ਵਿਧਾਨ ਸਭਾ ਹਲਕਿਆ 'ਚ ਅੱਜ ਦਰਜ ਕਰਵਾਏਗੀ ਸ਼ਿਕਾਇਤਾਂ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਦਰਸ਼ਨ ਸਿੰਘ ਝਲੂਰ ਨੇ ਕਿਹਾ ਕਿ ਜਿਸ ਦਿਨ ਤੋਂ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਹੈ, ਉਸ ਦਿਨ ਤੋਂ ਕਾਂਗਰਸ ਅਤੇ ਭਾਜਪਾ ਬੁਖਲਾਹਟ ...

ਪੂਰੀ ਖ਼ਬਰ »

ਅਣਪਛਾਤਾ ਵਿਅਕਤੀ ਪਰਸ ਤੇ ਮੋਬਾਈਲ ਫ਼ੋਨ ਲੈ ਕੇ ਫ਼ਰਾਰ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ) - ਬੀਤੀ ਸ਼ਾਮ ਸੰਗਰੂਰ-ਲੁਧਿਆਣਾ ਮਾਰਗ ਉੱਤੇ ਸਥਿਤ ਸੰਗਰੂਰ ਦੇ ਗੁਰਦੁਆਰਾ ਮਹਿਲ ਮੁਬਾਰਕ ਨਜ਼ਦੀਕ ਦੋ ਮਹਿਲਾਵਾਂ ਤੋਂ ਪਰਸ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਰਸ ਵਿਚ 30 ਹਜ਼ਾਰ ਦੀ ਨਗਦੀ ਅਤੇ ਇਕ ਮੋਬਾਈਲ ਫ਼ੋਨ ਵੀ ...

ਪੂਰੀ ਖ਼ਬਰ »

ਬਜ਼ੁਰਗ ਵਿਅਕਤੀ ਦੀ ਮਿਲੀ ਲਾਸ਼

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ)-ਕਿਲਾ ਮਾਰਕਿਟ ਨਾਭਾ ਗੇਟ ਵਿਖੇ ਸਥਿਤ ਮੰਦਰ ਸ੍ਰੀ ਮੰਗਲਾ ਦੇਵੀ ਬਾਹਰ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਕ੍ਰਿਸ਼ਨ ਕੁਮਾਰ ਮੰਦਰ ਵਿਚ ਹੀ ਜੀਵਨ ਬਸਰ ਕਰ ਰਿਹਾ ਸੀ ...

ਪੂਰੀ ਖ਼ਬਰ »

'ਰੁੱਖ ਮਰੂ, ਮਨੁੱਖ ਮਰੂ' ਮੁਹਿੰਮ ਦੀ ਸ਼ੁਰੂਆਤ

ਮੂਣਕ, 20 ਜੂਨ (ਕੇਵਲ ਸਿੰਗਲਾ)-ਪੰਜਾਬ ਭਰ ਦੀਆਂ ਵਾਤਾਵਰਨ ਪੱਖੀ ਸੰਸਥਾਵਾਂ ਅਤੇ ਨਾਗਰਿਕਾਂ ਵਲੋਂ ਇੱਕ ਸਾਂਝੀ ਜਨਤਕ ਮੁਹਿੰਮ Tਰੁਖ ਮਰੂ, ਮਨੁੱਖ ਮਰੂ'' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੀ ਅਗਵਾਈ ਨਰੋਆ ਪੰਜਾਬ ਮੰਚ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ...

ਪੂਰੀ ਖ਼ਬਰ »

ਅਕਾਲੀ ਦਲ (ਅ) ਵਲੋਂ ਗਤਕਾ ਦਿਵਸ ਅੱਜ

ਲੌਂਗੋਵਾਲ, 20 ਜੂਨ (ਵਿਨੋਦ, ਖੰਨਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਭਲਕੇ 21 ਜੂਨ ਨੂੰ ਪੂਰੇ ਪੰਜਾਬ ਵਿਚ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ | ਅੰਮਿ੍ਤਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ ਅਤੇ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮਿ੍ਤਸਰ, ਨੇ ਦੱਸਿਆ ਕਿ ਪਾਰਟੀ ...

ਪੂਰੀ ਖ਼ਬਰ »

26 ਨੂੰ ਕਿਸਾਨ ਜਥੇਬੰਦੀ ਗਵਰਨਰ ਦੇ ਦਫ਼ਤਰ ਚੰਡੀਗੜ੍ਹ ਅੱਗੇ ਕਰੇਗੀ ਨਾਅਰੇਬਾਜ਼ੀ

ਲਹਿਰਾਗਾਗਾ, 20 ਜੂਨ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਬਲਾਕ ਸਕੱਤਰ ਹਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਲਹਿਰਾਗਾਗਾ ਵਿਖੇ ਹੋਈ ਜਿਸ ਵਿਚ ਯੂਨੀਅਨ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਜੂਨ ਨੂੰ ਪੰਜਾਬ ...

ਪੂਰੀ ਖ਼ਬਰ »

ਨਵਜੋਤ ਸਿੱਧੂ ਦੀਆਂ ਧੂਰੀ ਅੰਦਰ ਲੱਗੀਆਂ ਵੱਡੀਆਂ ਫਲੈਕਸਾਂ ਨੇ ਸਿਆਸੀ ਹਲਕਿਆਂ 'ਚ ਛੇੜੀ ਨਵੀਂ ਚਰਚਾ

ਧੂਰੀ, 20 ਜੂਨ (ਸੰਜੇ ਲਹਿਰੀ, ਦੀਪਕ) - ਧੂਰੀ ਵਿਖੇ ਇਨੀਂ ਦਿਨੀਂ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਲਗਾਈਆਂ ਗਈਆਂ ਵੱਡੀਆਂ ਫਲੈਕਸਾਂ ਨੇ ਹਲਕਾ ਧੂਰੀ ਦੀ ਸਿਆਸੀ ਹਲਚਲ ਤੇਜ ਕਰ ਦਿੱਤੀ ਹੈ | ਸ. ਨਵਜੋਤ ਸਿੰਘ ਸਿੱਧੂ ਦੇ ਨੇੜਲੇ ਰਿਸ਼ਤੇਦਾਰ ਅਤੇ ਹਲਕਾ ...

ਪੂਰੀ ਖ਼ਬਰ »

ਮਿੰਕੂ ਜਵੰਧਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਆਗੂ 'ਆਪ' ਵਿਚ ਸ਼ਾਮਿਲ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ) - ਆਮ ਆਦਮੀ ਪਾਰਟੀ ਨੰੂ ਸੰਗਰੂਰ ਵਿਚ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਵਾਰਡ ਨੰ: 6 ਵਿਚੋਂ ਵੱਡੀ ਗਿਣਤੀ ਵਿਚ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਕਿਸਾਨਾਂ ਨੇ ਬਈਏਵਾਲ ਬਿਜਲੀ ਗਰਿੱਡ ਘੇਰਿਆ ਤੇ ਕੀਤੀ ਨਾਅਰੇਬਾਜ਼ੀ

ਸੰਦੌੜ, 20 ਜੂਨ (ਜਸਵੀਰ ਸਿੰਘ ਜੱਸੀ) - ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਦੀ ਹਵਾ ਉਸ ਸਮੇਂ ਨਿਕਲੀ ਜਦ ਪਿੰਡ ਖ਼ੁਰਦ, ਸੰਦੌੜ ਝਨੇਰ, ਮਹੋਲੀ ਕਲਾਂ ਅਤੇ ਹੋਰ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ...

ਪੂਰੀ ਖ਼ਬਰ »

ਬੰਦ ਖੇਤੀਬਾੜੀ ਟਿਊਬਵੈੱਲ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਵਫ਼ਦ ਅਧਿਕਾਰੀਆਂ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਕ ਵਫ਼ਦ ਕਿਸਾਨ ਆਗੂ ਗੋਬਿੰਦ ਸਿੰਘ ਚੱਠਾ ਨਨਹੇੜਾ ਦੀ ਅਗਵਾਈ ਵਿਚ ਖੇਤੀਬਾੜੀ ਟਿਊਬਵੈੱਲਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਪਾਵਰਕਾਮ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ

ਕੁੱਪ ਕਲਾ, 20 ਜੂਨ (ਮਨਜਿੰਦਰ ਸਿੰਘ ਸਰੌਦ) - ਪੰਜਾਬ ਯੂਥ ਕਾਂਗਰਸ ਵਲੋਂ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਦੇ ਸਹਿਯੋਗ ਸਦਕਾ ਮਾਨਸਿਕ ਤੌਰ 'ਤੇ ਅਪਾਹਜ ਲੋਕਾਂ ਦੀ ਮਦਦ ਕਰਦਿਆਂ ਉਨ੍ਹਾਂ ਦੇ ਵਿਚ ਜਾ ਕੇ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਮਨਾਇਆ

ਚੀਮਾ ਮੰਡੀ, 20 ਜੂਨ (ਜਸਵਿੰਦਰ ਸਿੰਘ ਸੇਰੋਂ)-ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪੁਰਬ ਨੂੰ ਸਮਰਪਿਤ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਹੁੰਚੇ ਭਾਈ ...

ਪੂਰੀ ਖ਼ਬਰ »

ਬਿਜਲੀ ਇੰਜੀਨੀਅਰਾਂ ਨੇ ਦੁਖੜੇ ਕੀਤੇ ਬਿਆਨ

ਸੰਗਰੂਰ, 20 ਜੂਨ (ਚੌਧਰੀ ਨੰਦ ਲਾਲ ਗਾਂਧੀ) - ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਰੀਜਨ ਦੀ ਮੀਟਿੰਗ ਹੋਈ ਜਿਸ ਵਿਚ ਰਾਏਕੋਟ ਅਤੇ ਮੌੜ ਮੰਡੀ ਪਾਵਰਕਾਮ ਦਫ਼ਤਰਾਂ ਵਿਚ ਇੰਜੀਨੀਅਰਾਂ ਵਿਰੁੱਧ ਹੋ ਰਹੇ ਗੈਰ ਕਾਨੰੂਨੀ ਪੁਲਿਸ ਕੇਸਾਂ ਬਾਬਤ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »

ਸੰਦੌੜ ਨੂੰ ਸਬ-ਡਵੀਜ਼ਨ ਬਣਾਉਣ ਲਈ ਉਠਾਈ ਮੰਗ

ਸੰਦੌੜ, 20 ਜੂਨ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਦੇ 23ਵੇਂ ਜ਼ਿਲ੍ਹਾ ਬਣੇ ਮਲੇਰਕੋਟਲਾ ਅਧੀਨ ਪੈਂਦੇ ਕਸਬਾ ਸੰਦੌੜ ਨੂੰ ਸਬ ਡਵੀਜ਼ਨ ਬਣਾਉਣ ਦੀ ਮੰਗ ਦਿਨੋਂ ਦਿਨ ਜੋਰ ਫੜਦੀ ਜਾ ਰਹੀ ਹੈ | ਵਿਧਾਨ ਸਭਾ ਹਲਕਾ ਮਲੇਰਕੋਟਲਾ ਦੀਆਂ ਰਾਜਨੀਤਿਕ ਸਰਗਰਮੀਆਂ ਦੀ ਰਾਜਧਾਨੀ ...

ਪੂਰੀ ਖ਼ਬਰ »

ਮਲੇਰਕੋਟਲਾ ਜ਼ਿਲ੍ਹਾ ਪੁਲਿਸ ਵਲੋਂ ਆਮ ਲੋਕਾਂ ਲਈ ਰਾਹਤ ਕੈਂਪ ਮਿਸ਼ਨ ਦੀ ਨਿਵੇਕਲੀ ਸ਼ੁਰੂਆਤ

ਮਲੇਰਕੋਟਲਾ, 20 ਜੂਨ (ਕੁਠਾਲਾ, ਹਨੀਫ਼ ਥਿੰਦ) - ਪੰਜਾਬ ਦੇ 23ਵੇਂ ਜਿਲ੍ਹੇ ਮਲੇਰਕੋਟਲਾ ਦੀ ਪਹਿਲੀ ਐਸ.ਐਸ.ਪੀ. ਮੈਡਮ ਕੰਵਰਦੀਪ ਕੌਰ ਆਈ.ਪੀ.ਐਸ. ਵਲੋ ਆਮ ਲੋਕਾਂ ਨੂੰ ਜਲਦੀ ਤੇ ਪਾਰਦਰਸ਼ੀ ਇਨਸਾਫ਼ ਦੇਣ ਲਈ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਦੇ ਸਾਰੇ ਥਾਣਿਆਂ ਅੰਦਰ ਰਾਹਤ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਭੈਣੀ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕੁੱਪ ਕਲਾਂ, 20 ਜੂਨ (ਮਨਜਿੰਦਰ ਸਿੰਘ ਸਰੌਦ) - ਬੀਤੇ ਲੰਬੇ ਸਮੇਂ ਤੋਂ ਦਿੱਲੀ-ਕੱਟੜਾ ਐਕਸਪੈੱ੍ਰਸ ਵੇਅ ਸੰਬੰਧੀ ਆਪਣੀਆਂ ਮੰਗਾਂ ਲਈ ਸਰਕਾਰ ਨਾਲ ਆਢਾ ਲਾਈ ਬੈਠੇ ਕਿਸਾਨਾਂ ਵਲੋਂ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਲਈ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਭੈਣੀ ਕਲਾਂ ...

ਪੂਰੀ ਖ਼ਬਰ »

ਸੂਬਾ ਸਰਕਾਰ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਛੱਡ ਕੇ ਅਪਣੇ ਚਹੇਤਿਆਂ ਨੂੰ ਨੌਕਰੀਆਂ ਵੰਡਣ ਲੱਗੀ - ਢੀਂਡਸਾ

ਮੂਣਕ, 20 ਜੂਨ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) -ਸੂਬੇ ਦੀ ਕੈਂਪਟਨ ਸਰਕਾਰ ਕੇਂਦਰ ਸਰਕਾਰ ਨਾਲ ਸੰਡ ਗੰਢ ਕਰ ਕੇ ਕਿਸਾਨੀ ਅੰਦੋਲਨ ਨੂੰ ਢਾਹ ਲਗਾ ਰਹੀ ਹੈ, ਕਾਂਗਰਸ ਸਰਕਾਰ ਦੋਗਲੀ ਨੀਤੀ ਤਹਿਤ ਸੂਬੇ ਦੇ ਵਿਕਾਸ ਦੀ ਥਾਂ ਆਪਣੇ ਚਹੇਤਿਆਂ ਦੇ ਵਿਕਾਸ ਕਰਵਾਉਣ ਤੋਂ ...

ਪੂਰੀ ਖ਼ਬਰ »

ਪੰਕਜ ਬਾਂਸਲ ਨੇ ਪੀ. ਐਸ. ਸੀ. ਪ੍ਰੀਖਿਆ ਪਾਸ ਕਰ ਕੇ ਕੀਤਾ ਹਲਕਾ ਲਹਿਰਾਗਾਗਾ ਦਾ ਨਾਂਅ ਰੌਸ਼ਨ - ਢੀਂਡਸਾ

ਲਹਿਰਾਗਾਗਾ, 20 ਜੂਨ (ਅਸ਼ੋਕ ਗਰਗ) - ਪੰਜਾਬ ਸਿਵਲ ਸਰਵਿਸ (ਪੀ.ਐਸ.ਸੀ.) ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਲਹਿਰਾਗਾਗਾ ਦੇ ਵਾਰਡ ਨੰਬਰ 1 ਦੇ ਵਸਨੀਕ ਪੰਕਜ ਬਾਂਸਲ ਪੁੱਤਰ ਮੋਹਨ ਲਾਲ ਨੇ ਅੱਠਵਾਂ ਰੈਂਕ ਹਾਸਿਲ ਕਰਕੇ ਹਲਕਾ ਲਹਿਰਾਗਾਗਾ ਦਾ ਨਾਂਅ ਸੂਬੇ ਭਰ ਵਿਚ ਰੌਸ਼ਨ ...

ਪੂਰੀ ਖ਼ਬਰ »

ਪੰਚਾਇਤ ਮੈਂਬਰ ਵਲੋਂ ਗਲੀ 'ਚੋਂ ਪੁੱਟੀਆਂ ਇੱਟਾਂ ਆਪਣੇ ਖੇਤ ਵਿਚ ਲਿਜਾਉਣ ਕਾਰਨ ਲੋਕਾਂ ਵਿਚ ਰੋਸ

ਮਸਤੂਆਣਾ ਸਾਹਿਬ, 20 ਜੂਨ (ਦਮਦਮੀ) - ਪਿੰਡ ਬਡਰੁੱਖਾਂ ਵਿਖੇ ਇਕ ਪੰਚਾਇਤ ਮੈਂਬਰ ਵਲੋਂ ਗਲੀ ਦੀਆਂ ਪੁੱਟੀਆਂ ਹੋਈਆਂ ਇੱਟਾਂ ਆਪਣੇ ਖੇਤ ਵਿਚ ਲਿਜਾ ਕੇ ਸੁੱਟਣ ਕਾਰਨ ਪਿੰਡ ਵਾਸੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਬਡਰੁੱਖਾਂ ਦੇ ਉੱਘੇ ਸਮਾਜ ਸੇਵੀ ਤਰਸੇਮ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ ਅੱਜ ਪੰਜਾਬ ਵਿਚ ਹਿੰਦੀ ਰਾਹੀ ਦਿੱਤੀ ਜਾਏਗੀ ਯੋਗ ਸਿੱਖਿਆ -ਅੰਜਨਾ

ਧੂਰੀ, 20 ਜੂਨ (ਸੰਜੇ ਲਹਿਰੀ) - 21 ਜੂਨ ਨੂੰ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਯੋਗ ਪ੍ਰੇਮੀਆਂ ਵਲੋਂ ਦੇਸ਼ਾਂ-ਵਿਦੇਸ਼ਾਂ ਸਮੇਤ ਭਾਰਤ ਵਿਚ ਵੀ ਉਤਸ਼ਾਹਪੂਰਵਕ ਮਨਾਇਆ ਜਾ ਰਿਹਾ ਹੈ | ਪੰਜਾਬ ਵਿਚ ਯੋਗ ਨਾਲ ਜੁੜੇ ਲੱਖਾਂ ਯੋਗ ਸਾਧਕ ਇਸ ਅੰਤਰਰਾਸ਼ਟਰੀ ਦਿਵਸ ਨੂੰ ...

ਪੂਰੀ ਖ਼ਬਰ »

ਗ੍ਰੰਥੀ ਵਲੋਂ ਦਾਨ ਕੀਤੇ ਬੁਲਟ ਮੋਟਰਸਾਈਕਲ ਪੁਲਿਸ ਨੇ ਕੀਤੇ ਬਰਾਮਦ

ਸੰਦੌੜ, 20 ਜੂਨ (ਜਸਵੀਰ ਸਿੰਘ ਜੱਸੀ) - ਪਿੰਡ ਕੁਠਾਲਾ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਬੇਗਮਪੁਰਾ ਵਿਖੇ ਗ੍ਰੰਥੀ ਗੁਰਮੇਲ ਸਿੰਘ ਕੁਠਾਲਾ ਜੋ ਅਖੰਡ ਪਾਠਾਂ ਦੀ ਭੇਟਾ ਦੀ ਇਕੱਠੀ ਕਰ ਕੇ ਫ਼ਰਾਰ ਹੋਣ ਦੀ ਤਾਕ ਵਿਚ ਸੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਅੱਜ ਜੇਲ੍ਹ ਦੀ ...

ਪੂਰੀ ਖ਼ਬਰ »

ਗੁਰੂ ਘਰ ਦੇ ਪ੍ਰਬੰਧਕਾਂ ਨੇ ਸਿਹਤ ਵਿਭਾਗ ਦੀ ਟੀਮ ਨੰੂ ਕੀਤਾ ਸਨਮਾਨਤ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ) - ਗੁਰਦੁਆਰਾ ਮਹਿਲ ਮੁਬਾਰਕ ਸੰਗਰੂਰ ਵਿਖੇ ਲਗਾਏ ਕੋਰੋਨਾ ਵੈਕਸੀਨ ਕੈਂਪ ਦੌਰਾਨ ਟੀਕਾਕਰਨ ਆਈ ਸਿਹਤ ਵਿਭਾਗ ਦੀ ਟੀਮ ਦਾ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਪ੍ਰਬੰਧਕ ਜਿਨ੍ਹਾਂ ਵਿਚ ਕੇਹਰ ਸਿੰਘ ਢਿੱਲੋਂ, ...

ਪੂਰੀ ਖ਼ਬਰ »

ਲਹਿਰਾਗਾਗਾ ਦਾ ਰੋਹਿਤ ਭਾਰਤ 'ਚੋਂ ਮੈਰਿਟ ਸੂਚੀ ਵਿਚ ਸ਼ਾਮਿਲ

ਲਹਿਰਾਗਾਗਾ, 20 ਜੂਨ (ਅਸ਼ੋਕ ਗਰਗ) - ਸੀ.ਬੀ.ਐੱਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਡਾ. ਦੇਵ ਰਾਜ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਦੇ ਵਿਦਿਆਰਥੀ ਰੋਹਿਤ ਕੁਮਾਰ ਪੁੱਤਰ ਸੱਤਪਾਲ ਜਵਾਹਰਵਾਲਾ ਵਾਸੀ ਲਹਿਰਾਗਾਗਾ ਨੂੰ ਸਾਇੰਸ ਵਿਸ਼ੇ ਵਿਚੋਂ ਟਾੱਪ ...

ਪੂਰੀ ਖ਼ਬਰ »

ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਚੱਲ ਰਹੇ ਧਰਨੇ ਦੇ 263ਵੇਂ ਦਿਨ ਧਰਨੇ ਦੀ ਪ੍ਰਧਾਨਗੀ ਰੋਹੀ ਸਿੰਘ ਮੰਗਵਾਲ ਨੇ ਕੀਤੀ | ਇਸ ਧਰਨੇ ਨੰੂ ਮੱਘਰ ਸਿੰਘ ਉਭਾਵਾਲ, ਜਰਨੈਲ ਸਿੰਘ ਜਹਾਂਗੀਰ, ਗੁਰਚਰਨ ਸਿੰਘ ...

ਪੂਰੀ ਖ਼ਬਰ »

ਸਿਮਰਨ ਧੁੱਗਾ ਨਾਲ ਰੂਬਰੂ ਸਮਾਗਮ 27 ਨੂੰ

ਸੰਗਰੂਰ, 20 ਜੂਨ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 27 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਮਹੀਨੇਵਾਰ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿਚ ਉੱਭਰਦੀ ਕਵਿੱਤਰੀ ਸਿਮਰਨ ਧੁੱਗਾ ਨਾਲ ...

ਪੂਰੀ ਖ਼ਬਰ »

ਮਿੰਕੂ ਜਵੰਧਾ ਨੇ ਬੂਟੇ ਵੰਡੇ

ਭਵਾਨੀਗੜ੍ਹ, 20 ਜੂਨ (ਰਣਧੀਰ ਸਿੰਘ ਫੱਗੂਵਾਲਾ) - ਆਮ ਆਦਮੀ ਪਾਰਟੀ ਦੇ ਆਗੂ ਅਤੇ ਭਾਈ ਗੁਰਦਾਸ ਕਾਲਜ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵਲੋਂ Tਰੁੱਖ ਲਗਾਓ ਵਾਤਾਵਰਨ ਬਚਾਓ'' ਮੁਹਿੰਮ ਦੀ ਸ਼ੁਰੂਆਤ ਕਰਦਿਆਂ ਬੂਟੇ ਵੰਡੇ | ਗੱਲਬਾਤ ਕਰਦਿਆਂ ਡਾ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX