ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  16 minutes ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੈ ਲੋੜ - ਪਰਗਟ ਸਿੰਘ
. . .  22 minutes ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਵਿਧਾਇਕ
. . .  30 minutes ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  37 minutes ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  2 minutes ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 1 hour ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 2 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  1 minute ago
ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਤਬਾਹੀ ਲੈ ਕੇ ਆਏਗਾ ਸਿੱਧੂ, ਪਾਕਿਸਤਾਨ ਨਾਲ ਹਨ ਨੇੜਲੇ ਸਬੰਧ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਕਾਬਲ ਵਿਅਕਤੀ ਹਨ। ਉਹ ਤਬਾਹਕੁਨ ਸਾਬਤ ਹੋਣਗੇ। ਕੈਪਟਨ ਨੇ ਕਿਹਾ ਕਿ...
ਅਗਲੇ ਪ੍ਰਬੰਧਾਂ ਤੱਕ ਅਜੇ ਕੈਪਟਨ ਸੰਭਾਲਣਗੇ ਮੁੱਖ ਮੰਤਰੀ ਦਫ਼ਤਰ ਦੀ ਜ਼ਿੰਮੇਵਾਰੀ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਤੇ ਉਨ੍ਹਾਂ ਦੀ ਵਜ਼ਾਰਤ ਵਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸ ਵਕਤ ਤੱਕ ਵਿਭਾਗਾਂ ਵਿਚ ਵਿਚਰਨ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਬਦਲ ਪ੍ਰਬੰਧ ਨਹੀਂ ਹੋ ਜਾਂਦਾ...
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ
. . .  1 day ago
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ...
ਪੰਜਾਬ ਵਿਧਾਇਕ ਦਲ ਦੀ ਮੀਟਿੰਗ 'ਚ ਦੋ ਮਤੇ ਸਰਬਸੰਮਤੀ ਨਾਲ ਹੋਏ ਪਾਸ - ਹਰੀਸ਼ ਰਾਵਤ
. . .  1 day ago
ਸੀ.ਐਲ.ਪੀ. ਦੀ ਮੀਟਿੰਗ ਵਿਚ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਮਤਾ ਹੋਇਆ ਪਾਸ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਨਵੇਂ ਚਿਹਰੇ ਲਈ ਮਤਾ ਪਾਸ ਕੀਤਾ ਗਿਆ ਹੈ...
ਕੈਪਟਨ ਦੇ ਅਸਤੀਫ਼ੇ 'ਤੇ ਅਨਿਲ ਵਿਜ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਦੀ ਸਕ੍ਰਿਪਟ ਤਾਂ...
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਕਰਨਗੇ ਭਾਰਤ ਦਾ ਦੌਰਾ, ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਸਤੰਬਰ - ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਭਾਰਤ ਆਉਣਗੇ। ਉਹ 19 ਸਤੰਬਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ...
ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਚ ਮਿਲੀ ਬੰਬਨੁਮਾ ਵਸਤੂ
. . .  1 day ago
ਜਲਾਲਾਬਾਦ, 18 ਸਤੰਬਰ (ਕਰਨ ਚੁਚਰਾ) - ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਤੇ ਵਿਸਫੋਟਕ ਸਮਗਰੀ ਮਿਲਣ ਦਾ ਸਮਾਚਾਰ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ...
ਵਿਧਾਇਕ ਦਲ ਦੀ ਮੀਟਿੰਗ ਹੋਈ ਸ਼ੁਰੂ
. . .  1 day ago
ਚੰਡੀਗੜ੍ਹ, 18 ਸਤੰਬਰ - ਵਿਧਾਇਕ ਦਲ ਦੀ ਮੀਟਿੰਗ (ਸੀ.ਐੱਲ.ਪੀ.) ਹੋਈ...
ਮੇਰਾ ਕੀਤਾ ਗਿਆ ਅਪਮਾਨ, ਜੋ ਹਾਈਕਮਾਨ ਨੂੰ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਾਰ-ਵਾਰ ਅਪਮਾਨ ਹੋਇਆ ਹੈ...
ਕੈਪਟਨ ਵਲੋਂ ਮੀਡੀਆ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਕੈਪਟਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਵਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਨੇ ਆਪਣਾ....
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਰਾਜ ਭਵਨ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਪਹੁੰਚੇ ...
ਰਾਜ ਭਵਨ ਦੇ ਬਾਹਰ ਮੀਡੀਆ ਨਾਲ ਕੈਪਟਨ ਕਰਨਗੇ ਗੱਲ, ਮੇਰੇ ਪਿਤਾ ਕਰਨਗੇ ਨਵੀਂ ਸ਼ੁਰੂਆਤ - ਰਣਇੰਦਰ ਸਿੰਘ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੁਝ ਹੀ ਮਿੰਟਾਂ ਵਿਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਮੁਖ਼ਾਤਬ ਹੋ ਕੇ ਸਾਰੀ ਗੱਲ ਤੋਂ ਪਰਦਾ ਚੁੱਕਣਗੇ। ਇਸ ਦੇ ਨਾਲ ਹੀ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵੀਂ ਸ਼ੁਰੂਆਤ ਕਰਨਗੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਪਹਿਲਾ ਸਫ਼ਾ

ਸੰਸਦ 'ਚ ਲਗਾਤਾਰ ਦੂਜੇ ਦਿਨ ਵੀ ਜਾਸੂਸੀ ਕਾਂਡ 'ਤੇ ਹੰਗਾਮਾ

ਵਿਰੋਧੀ ਧਿਰਾਂ ਨੇ ਸਾਂਝੀ ਸੰਸਦੀ ਕਮੇਟੀ ਦਾ ਗਠਨ ਕਰ ਕੇ ਕੀਤੀ ਜਾਂਚ ਦੀ ਮੰਗ
ਨਵੀਂ ਦਿੱਲੀ, 20 ਜੁਲਾਈ (ਉਪਮਾ ਡਾਗਾ ਪਾਰਥ)-ਸੰਸਦ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਵੀ ਜਾਸੂਸੀ ਕਾਂਡ ਅਤੇ ਕਿਸਾਨ ਅੰਦੋਲਨ ਦੇ ਮੁੱਦੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ, ਜਿੱਥੇ ਲੋਕ ਸਭਾ 2 ਵਾਰ ਸੰਖੇਪ ਰੂਪ 'ਚ ਜੁੜਨ ਤੋਂ ਬਾਅਦ ਵੀਰਵਾਰ ਸਵੇਰ ਤੱਕ ਮੁਅੱਤਲ ਕਰ ਦਿੱਤੀ ਗਈ, ਉੱਥੇ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਹੰਗਾਮਿਆਂ ਕਾਰਨ ਵਾਰ-ਵਾਰ ਮੁਲਤਵੀ ਹੁੰਦੀ ਰਹੀ, ਹਾਲਾਂਕਿ ਉਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਕੋਰੋਨਾ ਸੰਕਟ ਦੀ ਗੰਭੀਰਤਾ ਨੂੰ ਵੇਖਦਿਆਂ ਉਸ 'ਤੇ ਸਦਨ 'ਚ ਸੰਖੇਪ ਚਰਚਾ ਲਈ ਆਪਣੀ ਰਜ਼ਾਮੰਦੀ ਦੇ ਦਿੱਤੀ | ਦੇਸ਼ 'ਚ ਕੋਵਿਡ-19 ਮਹਾਂਮਾਰੀ ਦਾ ਪ੍ਰਬੰਧਨ, ਟੀਕਾਕਰਨ ਦੇ ਅਮਲੀਕਰਨ ਅਤੇ ਸੰਭਾਵਿਤ ਤੀਜੀ ਲਹਿਰ ਨੂੰ ਵੇਖਦਿਆਂ ਨੀਤੀ ਅਤੇ ਚੁਣੌਤੀਆਂ, ਨਾਂਅ ਦੇ ਸਿਰਲੇਖ ਹੇਠ ਹੋਈ ਇਸ 4 ਘੰਟੇ ਦੀ ਚਰਚਾ 'ਚ ਜਿੱਥੇ ਸਰਕਾਰ ਆਪਣੇ ਲਏ ਹਰ ਕਦਮ ਇੱਥੋਂ ਤੱਕ ਕਿ ਤਾਲੀ-ਥਾਲੀ ਵਜਾਉਣ ਨੂੰ ਵੀ ਆਪ ਹੀ ਪਲੋਸਦੀ ਰਹੀ, ਉੱਥੇ ਵਿਰੋਧੀ ਧਿਰਾਂ ਨੇ ਸਰਕਾਰ 'ਤੇ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ 'ਤੇ ਬਦਇੰਤਜ਼ਾਮੀ ਅਤੇ ਸਹੀ ਅੰਕੜੇ ਛੁਪਾਉਣ ਦਾ ਦੋਸ਼ ਲਗਾਇਆ | ਇਸੇ ਦੌਰਾਨ ਕੋਰੋਨਾ ਦੇ ਹੀ ਮੁੱਦੇ 'ਤੇ ਸਰਕਾਰ ਵਲੋਂ ਸ਼ਾਮੀਂ 6 ਵਜੇ ਕੀਤੀ ਸਰਬਪਾਰਟੀ ਮੀਟਿੰਗ 'ਚ ਸ਼ਿਰਕਤ ਕਰਨ ਦੇ ਮਾਮਲੇ 'ਚ ਵਿਰੋਧੀ ਧਿਰ ਦੀ ਇਕਜੁੱਟਤਾ 'ਚ ਉਸ ਸਮੇਂ ਤਰੇੜਾਂ ਪਈਆਂ ਨਜ਼ਰ ਆਈਆਂ ਜਦੋਂ ਟੀ.ਐੱਮ.ਸੀ. ਨੇ ਮੀਟਿੰਗ 'ਚ ਸ਼ਿਰਕਤ ਕਰਨ 'ਚ ਹਾਮੀ ਭਰ ਦਿੱਤੀ ਜਦਕਿ ਪੰਜਾਬ ਦੀਆਂ ਤਿੰਨੋਂ ਮੁੱਖ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂਂ-ਸੀ. ਪੀ. ਆਈ., ਸੀ.ਪੀ.ਆਈ (ਐੱਮ) ਨੇ ਮੀਟਿੰਗ ਦਾ ਬਾਈਕਾਟ ਕੀਤਾ ਸੀ | 'ਆਪ' ਨੇਤਾ ਭਗਵੰਤ ਮਾਨ ਨੇ ਪਾਰਟੀ ਵਲੋਂ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਦਨ ਦੇ ਅੰਦਰ ਬਿਆਨ ਦੇਣਾ ਚਾਹੀਦਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਾਰਟੀ ਵਲੋਂ ਦਿੱਤੇ ਕੰਮ ਰੋਕੂ
ਮਤੇ ਨੂੰ ਖਾਰਜ ਕਰਨ ਲਈ ਜ਼ਿਆਦਾ ਬਹੁਮਤ ਦੀ ਵਰਤੋਂ ਕਰਨ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੋਵਿਡ ਦੀ ਮੀਟਿੰਗ ਦਾ ਬਾਈਕਾਟ ਕੀਤਾ ਹੈ | ਇਜਲਾਸ ਦੇ ਦੂਜੇ ਦਿਨ ਵੀ ਪੈਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ | ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਇਸ ਮੱੁਦੇ 'ਤੇ ਜੰਮ ਕੇ ਹੰਗਾਮਾ ਕੀਤਾ | ਕਾਂਗਰਸ ਅਤੇ ਸ਼ਿਵ ਸੈਨਾ ਨੇ ਇਸ ਮਾਮਲੇ 'ਚ ਸਾਂਝੀ ਪਾਰਲੀਮੈਂਟਰੀ ਕਮੇਟੀ ਦੇ ਗਠਨ ਅਤੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਪੜਤਾਲ ਦੀ ਮੰਗ ਕੀਤੀ | ਵਿਰੋਧੀ ਧਿਰਾਂ ਨੇ ਪੈਗਾਸਸ ਦੀ ਚਰਚਾ ਦੀ ਮੰਗ ਕਰਦਿਆਂ 13 ਤੱਕ ਸੰਸਦ ਨਹੀਂ ਦਾ ਨਾਅਰਾ ਵੀ ਦਿੱਤਾ | ਜਾਸੂਸੀ ਕਾਂਡ 'ਤੇ ਮਚੇ ਹੰਗਾਮੇ 'ਤੇ ਚਾਰ ਵਿਰੋਧੀ ਪਾਰਟੀਆਂ-ਕਾਂਗਰਸ, ਤਿ੍ਣਮੂਲ ਕਾਂਗਰਸ, 'ਆਪ' ਅਤੇ ਸੀ.ਪੀ.ਆਈ. (ਐੱਮ) ਨੇ ਰਾਜ ਸਭਾ 'ਚ ਨੇਮ 267 ਤਹਿਤ ਪੇਗਾਸਸ ਵਿਵਾਦ ਦੇੇ ਚਰਚਾ ਲਈ ਨੋਟਿਸ ਵੀ ਦਿੱਤੇ ਜਿਸ ਨੂੰ ਚੇਅਰਮੈਨ ਵੈਂਕਈਆ ਨਾਇਡੂ ਨੇ ਖਾਰਜ ਕਰ ਦਿੱਤਾ |
ਨਹੀਂ ਚੱਲੀ ਲੋਕ ਸਭਾ
ਲੋਕ ਸਭਾ 'ਚ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਆਗੂ ਨਿਆਂ ਦੀ ਮੰਗ ਦੇ ਨਾਅਰੇ ਲਾਉਂਦੇ ਸਭਾ ਦੇ ਵਿਚਕਾਰ ਆ ਗਏ | ਸਪੀਕਰ ਓਪ ਬਿਰਲਾ ਨੇ 4 ਮਿੰਟਾਂ ਦੇ ਅੰਦਰ ਹੀ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਅੱਤਲ ਕਰ ਦਿੱਤੀ | ਦੁਪਹਿਰ 2 ਵਜੇ ਸਭਾ ਮੁੜ ਜੁੜਨ 'ਤੇ ਵੀ ਜਾਸੂਸੀ ਕਾਂਡ ਦੇ ਵਿਰੋਧ 'ਚ ਨਾਅਰੇ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਦੀ ਕਾਰਵਾਈ ਵੀਰਵਾਰ ਤੱਕ ਲਈ ਉਠਾ ਦਿੱਤੀ ਗਈ | ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਕਰੀਦ ਕਾਰਨ ਸੰਸਦ ਦੀਆਂ ਦੋਵੇਂ ਸਭਾਵਾਂ ਨਹੀਂ ਚੱਲਣਗੀਆਂ |
ਟੀ.ਐੱਮ.ਸੀ. ਨੇ ਕੀਤਾ ਪ੍ਰਦਰਸ਼ਨ
ਸੰਸਦ ਦੇ ਬਾਹਰ ਵੀ ਟੀ.ਐੱਮ.ਸੀ. ਸਾਂਸਦਾਂ ਨੇ ਗਾਂਧੀ ਦੇ ਬੱੁਤ ਅੱਗੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਜਦੋਂ ਤੱਕ ਪੈਗਾਸਸ 'ਤੇ ਖੁੱਲ੍ਹੀ ਚਰਚਾ ਨਹੀਂ ਕੀਤੀ ਜਾਂਦੀ ਤਦ ਤੱਕ ਟੀ.ਐੱਮ.ਸੀ. ਲੋਕ ਸਭਾ ਅਤੇ ਰਾਜ ਸਭਾ ਨਹੀਂ ਚੱਲਣ ਦੇਵੇਗੀ | ਟੀ.ਐੱਮ.ਸੀ. ਸਾਂਸਦ ਡੇਰੇਕ ਓ ਬਰਾਇਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਆਗੂਆਂ ਨੇ ਪੈਗਾਸਸ ਰਾਹੀਂ ਪੱਤਰਕਾਰਾਂ, ਵਿਰੋਧੀ ਆਗੂਆਂ ਅਤੇ ਪਾਰਟੀ ਮਹਾਂਸਕੱਤਰ ਅਭਿਸ਼ੇਕ ਬੈਨਰਜੀ ਦੇ ਫ਼ੋਨ ਹੈਕ ਕਰਨ ਦੇ ਮੁੱਦੇ 'ਤੇ ਪ੍ਰਦਰਸ਼ਨ ਕੀਤਾ |
ਕੋਰੋਨਾ ਸੰਕਟ 'ਤੇ ਨਾ ਕੀਤੀ ਜਾਵੇ ਸਿਆਸਤ-ਕੇਂਦਰ
ਕੇਂਦਰ ਸਰਕਾਰ ਨੇ ਰਾਜ ਸਭਾ 'ਚ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਬਾਰੇ ਮਜ਼ਬੂਤ ਪੱਖ ਪੂਰਦਿਆਂ ਕਿਹਾ ਕਿ ਰੁਕਾਵਟਾਂ ਦੇ ਬਾਵਜੂਦ ਦੇਸ਼ ਦੇ ਕੋਰੋਨਾ ਸੰਕਟ ਨਾ ਸਿਰਫ਼ ਦੇਸ਼ ਦੇ ਅੰਦਰ ਹੀ ਨਜਿੱਠਿਆ ਸਗੋਂ ਬਾਕੀ ਵਿਸ਼ਵ ਦੀ ਵੀ ਮਦਦ ਕੀਤੀ | ਸਿਹਤ ਮੰਤਰੀ ਮਨਸੁਖ ਮਾਡਵੀਆਂ ਨੇ ਰਾਜ ਸਭਾ 'ਚ ਕੋਰੋਨਾ ਦੇ ਮੁੱਦੇ 'ਤੇ ਹੋਈ ਸੰਖੇਪ ਚਰਚਾ 'ਚ ਕਿਹਾ ਕਿ ਕੇਂਦਰ ਨੇ ਸਾਰੇ ਭਾਰਤੀਆਂ ਲਈ ਕੰਮ ਕੀਤਾ ਹੈ ਅਤੇ ਇਸ 'ਚ ਕੋਈ ਸਿਆਸਤ ਨਹੀਂ ਕੀਤੀ ਗਈ | ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਸ ਸਮੇਂ ਅਸੀਂ (ਕੇਂਦਰ ਨੇ) ਇਹ ਕਦੇ ਨਹੀਂ ਕਿਹਾ ਕਿ ਕੋਈ ਰਾਜ ਨਾਕਾਮ ਹੋਇਆ ਹੈ ਜਾਂ ਕਿਸੇ ਰਾਜ ਨੇ ਸਹੀ ਕੰਮ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਕਈ ਰਾਜਾਂ ਕੋਲ 10-15 ਲੱਖ ਵੈਕਸੀਨ ਦੀਆਂ ਖੁਰਾਕਾਂ ਹਨ |
ਮੌਤਾਂ ਲਈ ਸਿਰਫ਼ ਇਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਉਚਿਤ ਨਹੀਂ-ਸਿਹਤ ਮੰਤਰੀ

ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਨਾ ਸਿਰਫ਼ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਸਰਕਾਰ ਦੀ ਪਿੱਠ ਪਲੋਸੀ ਸਗੋਂ ਇਹ ਵੀ ਕਿਹਾ ਕਿ ਮੌਤਾਂ ਲਈ ਸਿਰਫ਼ ਇਕ ਵਿਅਕਤੀ ਨੂੰ ਜ਼ਿੰਮਵਾਰ ਠਹਿਰਾਉਣਾ ਉਚਿਤ ਨਹੀਂ ਹੈ | ਰਾਜ ਸਭਾ 'ਚ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਕੋਰੋਨਾ ਕਾਰਨ ਮੌਤਾਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ ਇਨ੍ਹਾਂ ਨੂੰ ਲੁਕਾਉਣ ਦਾ ਕੋਈ ਕਾਰਨ ਨਹੀਂ ਹੈ ਪਰ ਨਾਲ ਹੀ ਕਿਹਾ ਕਿ ਸਿਰਫ਼ ਇਕ ਵਿਅਕਤੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣਾ ਨਹੀਂ ਚਾਹੀਦਾ | ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰਾਂ ਨੂੰ ਮੌਤਾਂ ਦੀ ਸਹੀ ਜਾਣਕਾਰੀ ਦੇਣੀ ਹੁੰਦੀ ਹੈ |
ਤਾਲੀ-ਥਾਲੀ ਦਾ ਵੀ ਕੀਤਾ ਬਚਾਅ
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਰਕਾਰ ਵਲੋਂ ਕੋਰੋਨਾ ਦੀ ਪਹਿਲੀ ਲਹਿਰ 'ਚ ਤਾਲੀ ਅਤੇ ਥਾਲੀ ਵਜਾਉਣ, ਜਿਸ ਦੀ ਵਿਰੋਧੀ ਧਿਰਾਂ ਵਲੋਂ ਜੰਮ ਕੇ ਨਿਖੇਧੀ ਕੀਤੀ ਗਈ, ਦੇ ਫ਼ੈਸਲੇ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਕੋਰੋਨਾ ਜੂਝਾਰੂਆਂ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਮੁਲਾਜ਼ਮਾਂ ਦੇ ਸਨਮਾਨ ਲਈ ਇਹ ਕਦਮ ਚੁੱਕੇ | ਉਨ੍ਹਾਂ ਇਸੇ ਕਵਾਇਦ 'ਚ ਆਪਣੀ ਬੇਟੀ ਦੇ ਕੋਵਿਡ ਵਾਰਡ 'ਚ ਇਕ ਡਾਕਟਰ ਵਜੋਂ ਕੰਮ ਕਰਨ ਦੀ ਵੀ ਮਿਸਾਲ ਦਿੱਤੀ | ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ 1537 ਆਕਸੀਜਨ ਪਲਾਂਟ ਲਾਉਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ 'ਚੋਂ 316 ਪਲਾਂਟਾਂ ਕਮਿਸ਼ਨ ਹੋ ਚੁੱਕੇ ਹਨ ਅਤੇ ਅਗਸਤ ਦੇ ਆਖਰ ਤੱਕ ਸਾਰੇ ਆਕਸੀਜਨ ਪਲਾਂਟ ਲਾ ਦਿੱਤਾ ਜਾਣਗੇ |
ਕੋਵਿਡ ਨਾਲ ਨਜਿੱਠਣ 'ਚ ਪ੍ਰਧਾਨ ਮੰਤਰੀ ਰਹੇ ਨਾਕਾਮ-ਕਾਂਗਰਸ
ਕਾਂਗਰਸ ਨੇ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੋਰੋਨਾ ਨਾਲ ਨਜਿੱਠਣ 'ਚ ਨਾਕਾਮੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕੋਰੋਨਾ ਦਾ ਪ੍ਰਬੰਧਨ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਸ ਲਈ ਸਿਹਤ ਮੰਤਰੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ | ਖੜਗੇ ਨੇ ਸਰਕਾਰ ਤੇ ਝੂਠੇ ਅੰਕੜੇ ਜਾਰੀ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਕੋਵਿਡ-19 ਨਾਲ ਤਕਰੀਬਨ 4 ਲੱਖ ਲੋਕਾਂ ਦੀ ਜਾਨ ਗਈ ਹੈ | ਉਨ੍ਹਾਂ ਕਿਹਾ ਕਿ ਦੇਸ਼ 'ਚ 6, 35, 565 ਪਿੰਡ ਹਨ | ਜੇਕਰ ਇਕ ਪਿੰਡ 'ਚ 5-5 ਲੋਕਾਂ ਦੀ ਵੀ ਜਾਨ ਗਈ ਹੋਵੇ ਤਾਂ ਕੋਵਿਡ ਦਾ ਅੰਕੜਾ 31 ਲੱਖ ਤੋਂ ਵੱਧ ਹੁੰਦਾ ਹੈ |
ਦੂਜੀ ਲਹਿਰ 'ਚ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਮੌਤ ਦੀ ਖ਼ਬਰ ਨਹੀਂ-ਕੇਂਦਰ
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕਿਸੇ ਵੀ ਰਾਜ ਜਾਂ ਕੇਂਦਰੀ ਪ੍ਰਬੰਧਤ ਰਾਜ ਤੋਂ ਆਕਸੀਜਨ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ | ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲਿਖਤੀ ਸਵਾਲ ਦੇ ਜਵਾਬ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ 'ਚ ਆਕਸੀਜਨ ਦੀ ਮੰਗ 'ਚ ਕਾਫ਼ੀ ਵਾਧਾ ਹੋਇਆ ਸੀ, ਜਿੱਥੇ ਪਹਿਲੀ ਲਹਿਰ 'ਚ ਆਕਸੀਜਨ ਦੀ ਮੰਗ 3095 ਮੀਟਿ੍ਕ ਟਨ ਸੀ ਦੂਜੀ ਲਹਿਰ 'ਚ ਵੱਧ ਕੇ ਤਕਰੀਬਨ 9000 ਮੀਟਿ੍ਕ ਟਨ ਹੋ ਗਈ ਹੈ |

ਪ੍ਰਧਾਨ ਮੰਤਰੀ ਕਿਸਾਨਾਂ ਨਾਲ ਅਨਿਆਂ ਕਰ ਰਹੇ ਹਨ-ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦੇ ਕਿਸਾਨਾਂ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਹੀ ਅਨਿਆਂ ਕਰ ਰਿਹਾ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਊਮੈ ਤਿਆਗ ਕੇ ਅੰਨਦਾਤਾ ਪ੍ਰਤੀ ਅੜੀਅਲ ਰਵੱਈਆ ਨਹੀਂ ਅਪਣਾਉਣਾ ਚਾਹੀਦਾ | ਸਦਨ ਮੁਲਤਵੀ ਹੋਣ ਤੋਂ ਬਾਅਦ ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਉਨ੍ਹਾਂ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਬਣਦੀ ਹੈ | 'ਸ਼ਰਮ ਕਰੋ, ਦੇਸ਼ ਕੇ ਅੰਨਦਾਤਾ ਕਾ ਅਪਮਾਨ ਬੰਦ ਕਰੋ' ਵਰਗੇ ਨਾਅਰਿਆਂ ਵਾਲੀਆਂ ਤਖਤੀਆਂ ਚੁੱਕ ਕੇ ਪ੍ਰਦਰਸ਼ਨ ਕਰਦਿਆਂ ਅਕਾਲੀ ਦਲ ਤੇ ਬਸਪਾ ਦੇ ਸੰਸਦ ਮੈਂਬਰਾਂ, ਜਿਨ੍ਹਾਂ 'ਚ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਸਨ, ਨੇ ਕਿਹਾ ਕਿ ਐਨ. ਡੀ. ਏ. ਸਰਕਾਰ ਨੇ ਆਪਣੇ ਭਾਰੀ ਬਹੁਮਤ ਦੀ ਦੁਰਵਰਤੋਂ ਕਰ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਕੰਮ ਰੋਕੂ ਮਤਾ ਪੇਸ਼ ਕਰਨ ਦੀ ਮਨਾਹੀ ਕਰ ਦਿੱਤੀ | ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਵੀ ਉਹ ਤਖ਼ਤੀਆਂ ਵਿਖਾਈਆਂ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ ਸਖ਼ਤ ਮਿਹਨਤ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਪਰ ਸਰਕਾਰ ਇਨ੍ਹਾਂ ਨੂੰ ਜ਼ਲੀਲ ਕਰ ਰਹੀ ਹੈ | ਉਨ੍ਹਾਂ ਨਾਲ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਨਰੇਸ਼ ਗੁਜਰਾਲ ਵੀ ਸਨ |

ਪ੍ਰਧਾਨ ਬਣਨ ਤੋਂ ਬਾਅਦ ਅੰਮਿ੍ਤਸਰ ਪੁੱਜੇ ਸਿੱਧੂ

ਚੰਡੀਗੜ੍ਹ ਤੋਂ ਚੱਲ ਕੇ ਥਾਂ-ਥਾਂ 'ਤੇ ਹੋਇਆ ਭਰਵਾਂ ਸਵਾਗਤ
ਖਟਕੜ ਕਲਾਂ ਵਿਖੇ ਕੀਤਾ ਸਿੱਜਦਾ, ਅੱਜ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ

ਅੰਮਿ੍ਤਸਰ, 20 ਜੁਲਾਈ (ਰੇਸ਼ਮ ਸਿੰਘ)-ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਦੇ ਸਮਾਰਕ ਅਤੇ ਬੁੱਤ 'ਤੇ ਸਿਜਦਾ ਕੀਤਾ ਗਿਆ | ਖਟਕੜ ਕਲਾਂ 'ਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਵਲੋਂ ਸਿੱਧੂ ਦਾ ਸਵਾਗਤ ਕੀਤਾ ਗਿਆ | ਵਰਦੇ ਮੀਂਹ 'ਚ ਵੀ ਵਰਕਰਾਂ 'ਚ ਭਾਰੀ ਉਤਸ਼ਾਹ ਨਜ਼ਰ ਆਇਆ | ਇਸ ਮੌਕੇ ਸਿੱਧੂ ਨੇ ਆਖਿਆ ਕਿ ਸ਼ਹੀਦਾਂ ਦੀ ਧਰਤੀ ਤੋਂ ਉਹ ਸੇਧ ਲੈਣ ਆਇਆ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਸਾਡੀਆਂ ਕੌਮਾਂ ਦਾ ਸਰਮਾਇਆ ਹਨ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ ਸੱਚੀ ਭਾਵਨਾ ਨਾਲ ਕੁਰਬਾਨੀ ਕੀਤੀ | ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਬਣਨ ਉਪਰੰਤ ਅੰਮਿ੍ਤਸਰ ਪੁੱਜੇ ਨਵਜੋਤ ਸਿੰਘ ਸਿੱਧੂ ਦਾ ਆਪ ਮੁਹਾਰੇ ਸੜਕਾਂ 'ਤੇ ਆਏ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਕਾਂਗਰਸੀ ਵਰਕਰਾਂ ਨੇ ਢੋਲ ਵਜਾਏ, ਫੁੱਲਾਂ ਦੀ ਵਰਖਾ ਕੀਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭੰਗੜੇ ਪਾਏ ਗਏ | ਜਿਥੇ ਅੱਜ ਕਾਂਗਰਸੀ ਆਗੂ ਤੇ ਵਰਕਰ ਵੱਡੀ ਤਾਦਾਦ 'ਚ ਸਿੱਧੂ ਦਾ ਸਵਾਗਤ ਕਰਨ ਲਈ ਪੁੱਜੇ ਸਨ ਉਥੇ ਅੰਮਿ੍ਤਸਰ ਸ਼ਹਿਰ ਨਾਲ ਸਬੰਧਿਤ ਕੋਈ ਵੀ ਮੰਤਰੀ ਜਾਂ ਵਿਧਾਇਕ ਸਵਾਗਤ ਲਈ ਨਾ ਪੁੱਜਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਕਰੀਬ ਤਿੰਨ ਵਜੇ ਸਿੱਧੂ ਇਥੇ ਜੀ.ਟੀ. ਰੋਡ ਗੋਲਡਨ ਗੇਟ ਵਿਖੇ ਖੁੱਲ੍ਹੀ ਛੱਤ ਵਾਲੀ ਗੱਡੀ 'ਚ ਸਵਾਰ ਹੋ ਕੇ ਪੁੱਜੇ ਜਿਥੇ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ | ਸਿੱਧੂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲ ਰਹੇ ਪਿਆਰ ਤੇ ਸਤਿਕਾਰ ਨੂੰ ਕਦੇ ਵੀ ਭੁਲਾ ਨਹੀਂ ਸਕਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਸੋਨੀਆ, ਗੁਰਮੀਤ ਸਿੰਘ ਭੀਲੋਵਾਲ, ਰਵਿੰਦਰ ਸਿੰਘ ਹਦਾਇਤਪੁਰ, ਸੁਖਚੈਨ ਸਿੰਘ ਸੁੱਖ ਭੰਗਵਾਂ, ਸੋਨੀ ਰੰਧਾਵਾ, ਸੁਖਪਾਲ ਸਿੰਘ ਗਿੱਲ, ਕੌਂਸਲਰ ਮਾ: ਹਰਪਾਲ ਸਿੰਘ ਵੇਰਕਾ, ਸ਼ੈਿਲੰਦਰਜੀਤ ਸਿੰਘ ਸ਼ੈਲੀ, ਸੌਰਵ ਮਿਠੂ ਮਦਾਨ, ਜਤਿੰਦਰ ਸਿੰਘ ਮੋਤੀ ਭਾਟੀਆ, ਹਰਪਾਲ ਸਿੰਘ ਹੁੰਦਲ ਆਦਿ ਹਾਜ਼ਰ ਸਨ |
ਭੀੜ-ਭੜੱਕੇ 'ਚ ਸਿੱਧੂ ਹੋਏ ਜ਼ਖ਼ਮੀ
ਅੰਮਿ੍ਤਸਰ ਵਿਖੇ ਪੁੱਜਣ 'ਤੇ ਹੋਏ ਜ਼ੋਰਦਾਰ ਸਵਾਗਤ ਦੌਰਾਨ ਭੀੜ 'ਚ ਕੋਈ ਚੀਜ਼ ਵੱਜਣ ਨਾਲ ਸਿੱਧੂ ਮਾਮੂਲੀ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਦੇ ਨਹੁੰ 'ਤੇ ਕੋਈ ਚੀਜ਼ ਵੱਜ ਗਈ ਤੇ ਖੂਨ ਨਿਕਲਣਾ ਸ਼ੁਰੂ ਹੋ ਗਿਆ | ਸਿੱਧੂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਮਲ੍ਹਮ ਪੱਟੀ ਕਰਵਾ ਕੇ ਆਪਣੇ ਘਰ ਬਾਈਪਾਸ ਸਥਿਤ ਕਾਲੋਨੀ ਹੋਲੀ ਸਿਟੀ ਲਈ ਰਵਾਨਾ ਹੋ ਗਏ | ਉਨ੍ਹਾਂ ਦੇ ਘਰ ਵੀ ਕਾਂਗਰਸੀਆਂ ਦੀ ਭੀੜ ਜਮ੍ਹਾਂ ਸੀ, ਜਿਨ੍ਹਾਂ ਵਲੋਂ ਸਿੱਧੂ ਦਾ ਘਰ ਪੁੱਜਣ 'ਤੇ ਸਵਾਗਤ ਕੀਤਾ ਗਿਆ |
ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ
ਨਵਜੋਤ ਸਿੰਘ ਸਿੱਧੂ ਜੋ ਇਥੇ ਆਪਣੇ ਘਰ ਪੁੱਜ ਚੁੱਕੇ ਹਨ 21 ਜੁਲਾਈ ਨੂੰ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ | ਸਿੱਧੂ ਸਵੇਰੇ 11 ਵਜੇ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਣਗੇ | ਪਤਾ ਲੱਗਾ ਹੈ ਕਿ ਸਿੱਧੂ ਮਾਝੇ ਨਾਲ ਸਬੰਧਿਤ ਮੰਤਰੀ ਤੇ ਵਿਧਾਇਕਾਂ ਨਾਲ ਸ੍ਰੀ ਦਰਬਾਰ ਸਾਹਿਬ ਕਾਫਲੇ ਦੇ ਰੂਪ 'ਚ ਰਵਾਨਾ ਹੋਣਗੇ | ਉਹ ਸ੍ਰੀ ਦੁਰਗਿਆਣਾ ਤੀਰਥ ਵੀ ਜਾਣਗੇ | ਸਿੱਧੂ ਇਸ ਉਪਰੰਤ ਹਲਕਾ ਖੇਮਰਕਨ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਦੇ ਘਰ ਮੁਲਾਕਾਤ ਕਰਨ ਲਈ ਵੀ ਪੁੱਜ ਰਹੇ ਹਨ |

ਮੁੱੱਖ ਮੰਤਰੀ ਤੋਂ ਬਗੈਰ ਸਿੱਧੂ ਨੂੰ ਨਹੀਂ ਮਿਲਾਂਗਾ-ਬ੍ਰਹਮ ਮਹਿੰਦਰਾ

ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਸਲਿਆਂ ਨੂੰ ਨਿਪਟਾਉਣ ਤੱਕ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਨਕਾਰ ਵੀ ਕਰ ਦਿੱਤਾ | ਇਥੋਂ ਜਾਰੀ ਬਿਆਨ 'ਚ ਸ੍ਰੀ ਮਹਿੰਦਰਾ ਨੇ ਕਿਹਾ ਕਿ ਸਿੱਧੂ ਦੀ ਨਿਯੁਕਤੀ ਦਾ ਫ਼ੈਸਲਾ ਹਾਈਕਮਾਨ ਨੇ ਲਿਆ ਹੈ, ਇਸ ਲਈ ਇਸ ਫ਼ੈਸਲੇ ਦਾ ਸਵਾਗਤ ਹੈ | ਉਨ੍ਹਾਂ ਕਿਹਾ Tਹਾਲਾਂਕਿ, ਮੈਂ ਉਨ੍ਹਾਂ (ਸਿੱਧੂ) ਨੂੰ ਉਦੋਂ ਤੱਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਮੁੱਖ ਮੰਤਰੀ ਨਾਲ ਨਹੀਂ ਮਿਲਦੇ ਅਤੇ ਉਨ੍ਹਾਂ ਨਾਲ ਆਪਣੇ ਮਸਲੇ ਹੱਲ ਨਹੀਂ ਕਰਦੇ |'' ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਇਸ ਲਈ ਉਹ ਪਾਰਟੀ ਪ੍ਰਤੀ ਆਪਣੇ ਫਰਜ਼ ਨਾਲ ਬੱਝੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਨੇਤਾ ਹੋਣ ਦੇ ਨਾਲ-ਨਾਲ ਮੁੱਖ ਮੰਤਰੀ ਕੈਬਨਿਟ ਦੇ ਮੁਖੀ ਵੀ ਹਨ, ਜਿਸ ਦਾ ਉਹ (ਸ੍ਰੀ ਮਹਿੰਦਰਾ) ਹਿੱਸਾ ਹਨ | ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਕਾਂਗਰਸ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਨਾਲ ਸਾਰੇ ਮਸਲਿਆਂ ਨੂੰ ਹੱਲ ਨਹੀਂ ਕਰਦੇ, ਉਦੋਂ ਤੱਕ ਉਨ੍ਹਾਂ (ਸ੍ਰੀ ਸਿੱਧੂ) ਨਾਲ ਨਿੱਜੀ ਮੁਲਾਕਾਤ ਦੀ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ |

10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ 26 ਤੋਂ ਖੁੱਲ੍ਹਣਗੇ ਸਕੂਲ

ਚੰਡੀਗੜ੍ਹ, 20 ਜੁਲਾਈ (ਵਿਕਰਮਜੀਤ ਸਿੰਘ ਮਾਨ)-ਕੋਵਿਡ ਦੀ ਸਥਿਤੀ ਬਾਰੇ ਵਰਚੂਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕੋਵਿਡ ਸਬੰਧੀ ਰੋਕਾਂ 'ਚ ਕੁਝ ਹੋਰ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ | ਹੁਣ 26 ਜੁਲਾਈ ਤੋਂ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਨਾਲ ਸਕੂਲ ਖੋਲ੍ਹੇ ਜਾ ਸਕਣਗੇ | ਇਸ ਦੇ ਨਾਲ ਹੀ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਵਿਅਕਤੀ ਕਰਨ ਜਦਕਿ ਬਾਹਰੀ ਇਕੱਠਾਂ ਲਈ 300 ਕਰ ਦਿੱਤੀ ਗਈ ਹੈ ਪਰ ਸਮਰੱਥਾ ਦੀ ਉੱਪਰਲੀ ਹੱਦ 50 ਫ਼ੀਸਦੀ ਤੱਕ ਰੱਖਣ ਦੀ ਸ਼ਰਤ ਹੋਵੇਗੀ | ਪੰਜਾਬ ਲਈ ਕੋਵਿਡ ਪਾਜ਼ੀਟਿਵਿਟੀ ਦਰ ਘੱਟ ਕੇ 0.3 ਫ਼ੀਸਦੀ ਤੱਕ ਹੋ ਜਾਣ ਅਤੇ ਮੁੜ ਪੈਦਾ ਹੋਣ ਦੀ ਗਿਣਤੀ 0.75 ਫ਼ੀਸਦੀ ਰਹਿਣ (ਕੌਮੀ ਔਸਤ ਨਾਲੋਂ ਘੱਟ) ਉਤੇ ਗ਼ੌਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਦਸਵੀਂ ਤੋਂ ਬਾਰ੍ਹਵੀਂ ਤੱਕ ਜਮਾਤਾਂ ਲਾਉਣ ਦੀ ਇਜਾਜ਼ਤ ਹੋਵੇਗੀ ਪਰ ਸਿਰਫ਼ ਉਹੀ ਅਧਿਆਪਕ ਅਤੇ ਸਟਾਫ਼ ਨੂੰ ਫਿਜ਼ੀਕਲੀ ਹਾਜ਼ਰ ਹੋਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੋਵੇ | ਉਨ੍ਹਾਂ ਆਦੇਸ਼ ਦਿੱਤਾ ਕਿ ਇਸ ਸਬੰਧ ਵਿਚ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ 'ਤੇ ਸੂਚਿਤ ਕਰਨਾ ਹੋਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਬਾਕੀ ਕਲਾਸਾਂ ਵੀ ਇਸੇ ਤਰ੍ਹਾਂ 2 ਅਗਸਤ, 2021 ਤੋਂ ਖੋਲ੍ਹਣ ਦੀ ਆਗਿਆ ਹੋਵੇਗੀ | ਸਮਾਜਿਕ ਇਕੱਠਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਕਲਾਕਾਰਾਂ/ ਗਾਇਕਾਂ ਨੂੰ ਅਜਿਹੇ ਸਮਾਗਮਾਂ/ਮੌਕਿਆਂ ਲਈ ਇਜਾਜ਼ਤ ਹੋਵੇਗੀ ਪਰ ਇਸ ਲਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ | ਉਨ੍ਹਾਂ ਕਿਹਾ ਕਿ ਹਾਲਾਂਕਿ ਡੈਲਟਾ ਪਲੱਸ ਦਾ ਕੋਈ ਨਵਾਂ ਕੇਸ ਨਹੀਂ ਹੈ | ਪੰਜਾਬ ਸਰਕਾਰ ਵਲੋਂ ਸੰਭਾਵੀ ਤੀਜੀ ਲਹਿਰ ਤੋਂ ਪਹਿਲਾਂ ਇਸ ਮਹੀਨੇ ਵਿਸ਼ੇਸ਼ ਤੌਰ 'ਤੇ 6-17 ਸਾਲ ਦੀ ਉਮਰ ਦੇ ਬੱਚਿਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇਖਣ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਮੁੱਖ ਮੰਤਰੀ ਨੇ ਅੱਜ ਐਮਰਜੈਂਸੀ ਕੋਵਿਡ ਰਿਸਪਾਂਸ ਲਈ ਪਹਿਲਾਂ ਅਲਾਟ ਕੀਤੀ ਰਾਸ਼ੀ ਤੋਂ ਇਲਾਵਾ ਵਾਧੂ 331 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਲਾਗ ਦੇ ਚਲਨ ਦਾ ਪਤਾ ਲਗਾਉਣ ਲਈ ਬੱਚਿਆਂ ਨੂੰ ਆਧਾਰ ਬਣਾ ਕੇ ਸੀਰੋ ਸਰਵੇਖਣ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ | ਮੁੱਖ ਮੰਤਰੀ ਨੇ ਹਰ ਜ਼ਿਲ੍ਹੇ ਵਿਚ ਬੱਚਿਆਂ ਦੇ ਇਲਾਜ ਲਈ ਇਕ-ਇਕ ਯੂਨਿਟ (ਪੀਡੀਐਟਿ੍ਕ ਯੂਨਿਟ) ਅਤੇ ਸੂਬੇ ਲਈ ਬੱਚਿਆਂ ਦੇ ਇਲਾਜ ਲਈ ਆਲ੍ਹਾ ਦਰਜੇ ਦਾ ਕੇਂਦਰ ਸਥਾਪਿਤ ਕਰਨ ਦੇ ਆਦੇਸ਼ ਵੀ ਦਿੱਤੇ | ਸਰਕਾਰ ਨੇ ਐਲਾਨ ਕੀਤਾ ਕਿ ਸਰਕਾਰ ਮੈਡੀਕਲ ਗ੍ਰੇਡ ਆਕਸੀਜਨ ਦੀ 24 ਘੰਟੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਰ ਜ਼ਿਲੇ੍ਹ 'ਚ ਐਲ.ਐਮ.ਓ ਸਟੋਰੇਜ ਟੈਂਕ ਵੀ ਸਥਾਪਤ ਕਰੇਗੀ | ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਮੁੱਖ ਮੰਤਰੀ ਨੂੰ ਹਸਪਤਾਲਾਂ ਆਦਿ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ | ਮੁੱਖ ਮੰਤਰੀ ਨੇ ਦਿਵਿਆਂਗ ਵਿਅਕਤੀਆਂ ਲਈ ਮੌਜੂਦਾ ਸਕੀਮਾਂ ਦਾ ਦਾਇਰਾ ਵਧਾਉਂਦੇ ਹੋਏ ਇਨ੍ਹਾਂ ਦੇ ਲਾਭ ਉਨ੍ਹਾਂ ਵਿਅਕਤੀਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਜੋ ਕਿ ਮਿਊਕੋਰਮਾਈਕੋਸਿਸ ਕਾਰਨ ਦਿਵਿਆਂਗ (ਸਰੀਰਕ ਤੌਰ 'ਤੇ ਪੀੜਤ) ਹੋ ਗਏ ਹਨ | ਉਨ੍ਹਾਂ ਕਿਹਾ ਕਿ ਉਪਰੋਕਤ ਲਾਭ, ਦਿਵਿਆਂਗ ਹੋ ਜਾਣ ਦੇ ਸਰੂਪ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਦਾਨ ਕੀਤੇ ਜਾਣਗੇ | ਮੁੱਖ ਮੰਤਰੀ ਨੇ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਿਊਕੋਰਮਾਈਕੋਸਿਸ ਦੇ ਠੀਕ ਹੋਏ ਮਾਮਲਿਆਂ ਦੀ ਮੁਫ਼ਤ ਜਾਂਚ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਪੋਸਟ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਜਾਣ | ਪੰਜਾਬ 'ਚ ਟੀਕਾਕਰਨ ਦੀ ਇਕੱਲੀ ਦੂਜੀ ਖ਼ੁਰਾਕ ਲਈ 2 ਲੱਖ ਤੋਂ ਵੱਧ ਖ਼ੁਰਾਕਾਂ ਦੀ ਮੌਜੂਦਾ ਮੰਗ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਯੋਗ ਵਸੋਂ ਦੇ ਟੀਕਾਕਰਨ ਵਾਸਤੇ ਕੇਂਦਰ ਸਰਕਾਰ ਅੱਗੇ ਤੁਰੰਤ 40 ਲੱਖ ਖ਼ੁਰਾਕਾਂ ਦੀ ਮੰਗ ਰੱਖੀ ਹੈ | ਅੱਜ 2.46 ਲੱਖ ਖ਼ੁਰਾਕਾਂ ਮਿਲਣ ਦੀ ਸੰਭਾਵਨਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਟੀਕਿਆਂ ਦੀ ਸਪਲਾਈ ਘੱਟ ਹੈ | ਕੋਵੀਸ਼ੀਲਡ ਖ਼ਤਮ ਹੋ ਗਈ ਹੈ ਅਤੇ ਕੋਵੈਕਸੀਨ ਦੀਆਂ ਸੋਮਵਾਰ ਨੂੰ ਸਿਰਫ 3500 ਖ਼ੁਰਾਕਾਂ ਬਚੀਆਂ ਸਨ |

ਤਲਵੰਡੀ ਸਾਬੋ 'ਚ 100 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ

ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਲਈ ਸੂਬੇ ਦੀਆਂ ਤਿਆਰੀਆਂ ਨੂੰ ਵਧਾਉਂਦੇ ਹੋਏ ਜ਼ਿਲ੍ਹਾ ਬਠਿੰਡਾ 'ਚ ਤਲਵੰਡੀ ਸਾਬੋ ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਵਰਚੂਅਲ ਤੌਰ 'ਤੇ ਉਦਘਾਟਨ ਕੀਤਾ | ਮਹਾਂਮਾਰੀ ਦੀਆਂ ਭਵਿੱਖੀ ਲਹਿਰਾਂ ਨਾਲ ਨਿਪਟਣ ਲਈ ਹਸਪਤਾਲ ਦੇ ਵਿਕਾਸ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਲਈ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ (ਐਚ.ਐਮ.ਈ.ਐਲ.) ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਜੰਗ ਦੇ ਸਮੇਂ ਦੌਰਾਨ ਹਰੇਕ ਚੁਣੌਤੀ 'ਚੋਂ ਉਭਰਨ ਲਈ ਪੰਜਾਬੀਆਂ ਦੇ ਹੌਂਸਲੇ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ | ਉਨ੍ਹਾਂ ਨੇ ਇਸ ਹਸਪਤਾਲ ਨੂੰ ਚਲਾਉਣ ਤੇ ਪ੍ਰਬੰਧਨ ਲਈ ਸਿਹਤ ਮੰਤਰਾਲੇ ਨੂੰ ਸੌਂਪਣ ਤੋਂ ਪਹਿਲਾਂ ਇਸ ਵਿਲੱਖਣ ਪ੍ਰਾਪਤੀ ਲਈ ਕੇਂਦਰੀ ਇਮਾਰਤ ਖੋਜ ਸੰਸਥਾ (ਸੀ.ਬੀ.ਆਰ.ਆਈ.) ਦੇ ਡਾਇਰੈਕਟਰ ਐਨ. ਗੋਪਾਲਾਕਿ੍ਸ਼ਨ ਦੀ ਅਗਵਾਈ ਵਾਲੀ ਤਕਨੀਕੀ ਟੀਮ ਦਾ ਧੰਨਵਾਦ ਕੀਤਾ | ਕੇਂਦਰੀ ਇਮਾਰਤ ਖੋਜ ਸੰਸਥਾ, ਰੁੜਕੀ ਦੀ ਰਹਿਨੁਮਾਈ ਹੇਠ ਐਚ.ਐਮ.ਈ.ਐਲ. ਰਿਫਾਇਨਰੀ, ਬਠਿੰਡਾ ਦੀ ਮਦਦ ਨਾਲ 651.21 ਲੱਖ ਰੁਪਏ ਖਰਚ ਕੇ ਕੋਵਿਡ ਮਰੀਜ਼ਾਂ ਲਈ 100 ਬਿਸਤਰਿਆਂ ਦੀ ਸਮਰੱਥਾ ਵਾਲਾ ਹਸਪਤਾਲ ਬਣਾਇਆ ਹੈ | ਪੰਜਾਬ ਸਰਕਾਰ ਨੇ ਇਸ ਹਸਪਤਾਲ ਦੀ ਸਥਾਪਨਾ ਲਈ 4,51,21,000 ਰੁਪਏ ਰਾਜ ਆਫਤ ਪ੍ਰਬੰਧਨ ਫੰਡ 'ਚੋਂ ਅਦਾ ਕੀਤੇ, ਜਦਕਿ ਐਚ.ਐਮ.ਈ.ਐਲ. ਰਿਫਾਇਨਰੀ, ਫੁੱਲੋਖਾਰੀ ਨੇ ਸੀ.ਐਸ.ਆਰ. ਫੰਡਾਂ 'ਚੋਂ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ |

ਸਿੱਧੂ ਲਈ ਸਾਰੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਵੱਡੀ ਚੁਣੌਤੀ

ਧੜੇਬੰਦੀ ਖ਼ਤਮ ਕਰਨੀ, ਸਰਕਾਰ ਤੇ ਪਾਰਟੀ ਵਿਚਾਲੇ ਤਾਲਮੇਲ ਬਿਠਾਉਣਾ ਹੋਵੇਗਾ ਮੁਸ਼ਕਲ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 20 ਜੁਲਾਈ-ਹਾਈਕਮਾਨ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰ-ਅੰਦਾਜ਼ ਕਰਕੇ ਸ. ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ ਪਰ ਸਿੱਧੂ ਲਈ ਸਾਰੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਜਿੱਥੇ ਵੱਡੀ ਚੁਣੌਤੀ ਹੋਵੇਗੀ ਉੱਥੇ ਪਾਰਟੀ ਵਿਚਲੀ ਧੜੇਬੰਦੀ ਖ਼ਤਮ ਕਰਨਾ ਵੀ ਸਿੱਧੂ ਲਈ ਚੁਣੌਤੀਪੂਰਨ ਸਾਬਿਤ ਹੋਵੇਗਾ | ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਦੇ ਰਹਿੰਦਿਆਂ ਸਿੱਧੂ ਲਈ ਸਰਕਾਰ ਅਤੇ ਪਾਰਟੀ ਵਿਚਾਲੇ ਤਾਲਮੇਲ ਬਿਠਾਉਣਾ ਵੀ ਸੌਖਾ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਕੈਪਟਨ ਵਲੋਂ ਪਿਛਲੇ ਦਿਨੀਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਦੌਰਾਨ ਇਹ ਸ਼ਰਤ ਰੱਖੀ ਗਈ ਸੀ ਕਿ ਉਹ ਸਿੱਧੂ ਨਾਲ ਉਦੋਂ ਤੱਕ ਮੁਲਾਕਾਤ ਨਹੀਂ ਕਰਨਗੇ ਜਦੋਂ ਤੱਕ ਸਿੱਧੂ ਉਨ੍ਹਾਂ ਤੋਂ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗ ਲੈਂਦੇ, ਜਿਸ 'ਤੇ ਹੁਣ ਤੱਕ ਸਿੱਧੂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਕੈਪਟਨ ਦੇ ਕਰੀਬੀ ਮੰਤਰੀ ਇਸ ਮਾਮਲੇ 'ਚ ਕੈਪਟਨ ਵਲੋਂ ਰੱਖੀ ਸ਼ਰਤ ਨੂੰ ਪੂਰਾ ਕਰਵਾਉਣ ਲਈ ਅੱਗੇ ਆਉਣ ਲੱਗੇ ਹਨ | ਕੈਪਟਨ ਪੱਖੀ ਮੰਤਰੀਆਂ ਵਲੋਂ ਅਜਿਹੀ ਬਿਆਨਬਾਜ਼ੀ ਸ਼ੁਰੂ ਕਰਨ ਨਾਲ ਜਿੱਥੇ ਆਉਂਦੇ ਦਿਨਾਂ 'ਚ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚਲੀ ਸਿਆਸਤ ਹੋਰ ਗਰਮਾ ਸਕਦੀ ਹੈ, ਉੱਥੇ ਕੈਪਟਨ ਅਤੇ ਸਿੱਧੂ ਧੜੇ ਵਿਚਾਲੇ ਸ਼ਬਦੀ ਜੰਗ ਭਖਣ ਦੇ ਆਸਾਰ ਵੀ ਬਣ ਰਹੇ ਹਨ | ਉੱਧਰ ਕੈਪਟਨ, ਸਿੱਧੂ ਤੋਂ ਮੁਆਫ਼ੀ ਮੰਗਵਾਉਣ ਲਈ ਅਜੇ ਤੱਕ ਅੜੇ ਹੋਏ ਹਨ ਜਦ ਕਿ ਹਾਈਕਮਾਨ ਵਲੋਂ ਵੀ ਇਸ ਮਾਮਲੇ 'ਚ ਕੋਈ ਪ੍ਰਤੀਕਿ੍ਆ ਨਹੀਂ ਦਿੱਤੀ ਗਈ, ਜਿਸ ਦੇ ਚਲਦੇ ਕੈਪਟਨ ਅਤੇ ਸਿੱਧੂ ਵਿਚਾਲੇ ਮੁਲਾਕਾਤ ਜਲਦ ਹੁੰਦੀ ਦਿਖਾਈ ਨਹੀਂ ਦੇ ਰਹੀ | ਉੱਧਰ ਮਿਲੀ ਸੂਚਨਾ ਅਨੁਸਾਰ ਸਿੱਧੂ ਦੇ ਪ੍ਰਧਾਨ ਬਣਨ ਦੇ ਦੋ ਦਿਨਾਂ ਵਿਚਾਲੇ ਹੀ ਸਿੱਧੂ ਨਾਲ ਕਾਂਗਰਸ ਵਿਧਾਇਕਾਂ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ, ਜਿਸ ਨਾਲ ਕੈਪਟਨ ਖੇਮੇ 'ਚ ਹਲਚਲ ਮਚੀ ਹੋਈ ਹੈ, ਜਦਕਿ ਕੈਪਟਨ ਵਲੋਂ ਸਿੱਧੂ ਦੀ ਨਿਯੁਕਤੀ ਮਗਰੋਂ ਪੂਰੀ ਤਰ੍ਹਾਂ ਚੁੱਪੀ ਧਾਰ ਲਈ ਗਈ ਹੈ, ਜਿਸ ਨੰੂ ਸਿਆਸੀ ਮਾਹਿਰ ਵਧੀਆ ਸੰਕੇਤ ਨਹੀਂ ਦੱਸ ਰਹੇ |

ਨਾ ਸਿੱਧੂ ਨੇ ਮਿਲਣ ਲਈ ਸਮਾਂ ਮੰਗਿਆ, ਨਾ ਹੀ ਬਿਨਾਂ ਮੁਆਫੀ ਤੋਂ ਮਿਲਾਂਗਾ-ਕੈਪਟਨ

ਸ. ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਖਟਾਸ ਵਧਦੀ ਜਾ ਰਹੀ ਹੈ | ਅੱਜ ਦੇਰ ਰਾਤ ਟਵੀਟ ਕਰਦਿਆਂ ਕੈਪਟਨ ਨੇ ਕਿਹਾ ਕਿ ਸਿੱਧੂ ਨੇ ਉਨ੍ਹਾਂ ਨੂੰ ਮਿਲਣ ਲਈ ਕੋਈ ਸਮਾਂ ਨਹੀਂ ...

ਪੂਰੀ ਖ਼ਬਰ »

ਜੈਫ ਬੇਜ਼ੋਸ ਨੇ 10 ਮਿੰਟ ਕੀਤੀ ਪੁਲਾੜ ਦੀ ਸੈਰ

ਵਾਨ ਹਾਰਨ (ਅਮਰੀਕਾ), 20 ਜੁਲਾਈ (ਏਜੰਸੀ)-ਪੁਲਾੜ ਯਾਤਰਾ ਲਈ ਆਪਣੀ ਕੰਪਨੀ 'ਬਲੂ ਓਰੀਜਿਨ' ਦੀ ਪਹਿਲੀ ਉਡਾਣ ਰਾਹੀਂ ਮੰਗਲਾਵਾਰ ਨੂੰ ਤਿੰਨ ਲੋਕਾਂ ਨਾਲ ਜੈਫ ਬੇਜ਼ੋਸ ਨੇ ਯਾਤਰਾ ਕੀਤੀ | 'ਬਲੂ ਓਰੀਜਿਨ' ਅਤੇ ਐਮਾਜ਼ੋਨ ਦੇ ਸੰਸਥਾਪਕ ਬੇਜ਼ੋਸ ਦੂਸਰੇ ਅਰਬਪਤੀ ਬਣ ਗਏ ਹਨ ਜੋ ...

ਪੂਰੀ ਖ਼ਬਰ »

ਬਿਜਲੀ ਸਪਲਾਈ ਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਆਦੇਸ਼

ਏ.ਟੀ.ਸੀ, ਟੀ.ਟੀ.ਸੀ. ਨੂੰ 1500 ਮੈਗਾਵਾਟ ਤੱਕ ਵਧਾਉਣ ਲਈ ਕਿਹਾ ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)-ਬਿਜਲੀ ਦੀ ਜ਼ਿਆਦਾ ਮੰਗ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ...

ਪੂਰੀ ਖ਼ਬਰ »

ਬਰਗਾੜੀ ਬੇਅਦਬੀ ਕਾਂਡ ਮਾਮਲੇ 'ਚ ਚਾਰ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ

ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਅਕਤੂਬਰ 2015 'ਚ ਬੇਅਦਬੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਚਾਰ ਡੇਰਾ ਪ੍ਰੇਮੀਆਂ ਨੂੰ ਅੱਜ ਇਥੋਂ ਦੀ ਜੁਡੀਸ਼ੀਅਲ ਮੈਜਿਸਟਰੇਟ ਤਰਜਨੀ ਨੇ ਚਲਦੇ ਮੁਕੱਦਮੇ ਤੱਕ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ | ...

ਪੂਰੀ ਖ਼ਬਰ »

ਭੜਕਾਊ ਪੋਸਟਰ ਮਾਮਲੇ 'ਚ ਅੱਠ ਡੇਰਾ ਪ੍ਰੇਮੀਆਂ ਖ਼ਿਲਾਫ਼ ਚਲਾਨ ਪੇਸ਼

ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਪਿੰਡ ਬਰਗਾੜੀ ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਇਤਰਾਜ਼ਯੋਗ ਤੇ ਭੜਕਾਊ ਪੋਸਟਰ ਲਗਾਉਣ ਦੇ ਦੋਸ਼ਾਂ 'ਚ ਥਾਣਾ ਬਾਜਾਖਾਨਾ ਵਿਖੇ ਦਰਜ ਮਾਮਲੇ ਤਹਿਤ ਗਿ੍ਫ਼ਤਾਰ ਕੀਤੇ ਚਾਰ ਡੇਰਾ ਪ੍ਰੇਮੀਆਂ ਸਮੇਤ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟ ਮੁੜ ਬੰਦ

ਘਨੌਲੀ, 20 ਜੁਲਾਈ (ਜਸਵੀਰ ਸਿੰਘ ਸੈਣੀ)-ਬਰਸਾਤ ਕਾਰਨ ਬਿਜਲੀ ਦੀ ਮੰਗ ਘਟਣ ਕਰਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟ ਅੱਜ ਪਾਵਰਕਾਮ ਵਲੋਂ ਬੰਦ ਕਰ ਦਿੱਤੇ ਗਏ | ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਇੰਜੀਨੀਅਰ ਰਵੀ ਕੁਮਾਰ ਵਧਵਾ ਨੇ ...

ਪੂਰੀ ਖ਼ਬਰ »

ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 2 ਯੂਨਿਟ ਬੰਦ

ਲਹਿਰਾ ਮੁਹੱਬਤ, 20 ਜੁਲਾਈ (ਸੁਖਪਾਲ ਸਿੰਘ ਸੁੱਖੀ)-ਅੱਜ ਮੌਨਸੂਨ ਦੀ ਬਾਰਿਸ਼ ਕਰਕੇ ਸੂਬੇ 'ਚ ਬਿਜਲੀ ਸੰਕਟ ਤੋਂ ਪਾਵਰਕਾਮ ਨੇ ਰਾਹਤ ਮਹਿਸੂਸ ਕਰਦਿਆਂ ਸੱੁਖ ਦਾ ਸਾਹ ਲਿਆ ਹੈ | ਬਿਜਲੀ ਦੀ ਮੰਗ 14,500 ਮੈਗਵਾਟ 'ਤੇ ਪੁੱਜਣ ਮਗਰੋਂ ਅੱਜ ਘਟ ਕੇ 6,486 ਮੈਗਾਵਾਟ ਰਹਿ ਗਈ | ਸੂਬੇ ਭਰ ...

ਪੂਰੀ ਖ਼ਬਰ »

ਘਰ ਦੀ ਛੱਤ ਡਿਗਣ ਨਾਲ ਪਿਤਾ, ਪੁੱਤਰ ਤੇ 2 ਧੀਆਂ ਦੀ ਮੌਤ

ਅਰਨੋਂ, 20 ਜੁਲਾਈ (ਦਰਸ਼ਨ ਪਰਮਾਰ)-ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਮਤੋਲੀ (ਜ਼ਿਲ੍ਹਾ ਪਟਿਆਲਾ) ਵਿਖੇ ਇਕ ਘਰ ਦੀ ਛੱਤ ਡਿਗ ਜਾਣ ਨਾਲ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੀ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਖਨੌਰੀ ਦੇ ਇਕ ...

ਪੂਰੀ ਖ਼ਬਰ »

ਪੰਜਾਬ ਵਿਚ ਭਰਵੀਂ ਬਾਰਿਸ਼-ਕਈ ਥਾੲੀਂ ਨੀਵੇਂ ਇਲਾਕਿਆਂ 'ਚ ਪਾਣੀ ਭਰਿਆ

ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)-ਪੰਜਾਬ ਭਰ 'ਚ ਅੱਜ ਮੀਂਹ ਪੈਣ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ, ਜਿੱਥੇ ਇਕ ਪਾਸੇ ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉਥੇ ਦੂਸਰੇ ਪਾਸੇ ਇਹ ਕਈਆਂ ਲਈ ਆਫ਼ਤ ਲੈ ਕੇ ਵੀ ਆਇਆ | ਸ੍ਰੀ ਮੁਕਤਸਰ ਸਾਹਿਬ ਥਾਣਾ ...

ਪੂਰੀ ਖ਼ਬਰ »

ਕੱਲ੍ਹ ਤੋਂ ਜੰਤਰ ਮੰਤਰ 'ਤੇ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਕਿਸਾਨ

ਨਵੀਂ ਦਿੱਲੀ, 20 ਜੁਲਾਈ (ਪੀ. ਟੀ. ਆਈ.)-ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਮੀਟਿੰਗ ਕਰਨ ਬਾਅਦ ਇਕ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ 22 ਜੁਲਾਈ ਤੋਂ ਕਿਸਾਨ ਜੰਤਰ ਮੰਤਰ 'ਤੇ ਸ਼ਾਂਤਮਈ ...

ਪੂਰੀ ਖ਼ਬਰ »

ਕੇਂਦਰ, ਰਾਜਾਂ ਨੂੰ ਕੋਰੋਨਾ ਖ਼ਿਲਾਫ਼ ਮਿਲ ਕੇ ਕੰਮ ਕਰਨਾ ਚਾਹੀਦਾ-ਮੋਦੀ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਕੋਵਿਡ-19 ਪ੍ਰਬੰਧ 'ਤੇ ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਂਦਰ ਅਤੇ ਰਾਜਾਂ ਨੂੰ ਇਕ ਟੀਮ ਦੇ ਰੂਪ 'ਚ ਮਿਲ ਕੇ ਕੰਮ ਕਰਨ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਰਾਜਨੀਤੀ ਤੋਂ ਉੱਪਰ ਉੱਠਣ ਦੀ ਅਪੀਲ ...

ਪੂਰੀ ਖ਼ਬਰ »

ਨਾਂਦੇੜ ਸਾਹਿਬ ਦੇ ਆਈ. ਜੀ. ਵਲੋਂ ਬੇਕਸੂਰ ਨੌਜਵਾਨਾਂ ਦੀ ਤੁਰੰਤ ਰਿਹਾਈ ਦਾ ਭਰੋਸਾ

ਨਵੀਂ ਦਿੱਲੀ, 20 ਜੁਲਾਈ (ਅਜੀਤ ਬਿਊਰੋ)-ਨਾਂਦੇੜ ਸਾਹਿਬ ਦੇ ਆਈ. ਜੀ. ਨੇ ਹੋਲੇ ਮਹੱਲੇ 'ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਚ ਗਿ੍ਫ਼ਤਾਰ ਕੀਤੇ ਬੇਕਸੂਰ ਨੌਜਵਾਨਾਂ ਦੀ ਤੁਰੰਤ ਰਿਹਾਈ ਦਾ ਭਰੋਸਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ...

ਪੂਰੀ ਖ਼ਬਰ »

ਸਲਮਾਨ ਖੁਰਸ਼ੀਦ ਦੀ ਪਤਨੀ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ

ਫਰੂਖ਼ਾਬਾਦ (ਉੱਤਰ ਪ੍ਰਦੇਸ਼), 20 ਜੁਲਾਈ (ਏਜੰਸੀ)-ਸਥਾਨਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਦੀ ਪਤਨੀ ਲੂਸੀ ਖੁਰਸ਼ੀਦ ਖ਼ਿਲਾਫ਼ ਉਸ ਵਲੋਂ ਚਲਾਏ ਜਾ ਰਹੇ ਡਾ: ਜ਼ਾਕਿਰ ਹੁਸੈਨ ਮੈਮੋਰੀਅਲ ਟਰੱਸਟ ਨੂੰ ਕੇਂਦਰੀ ਗਰਾਂਟ ਵਜੋਂ ਮਿਲੇ 71 ਲੱਖ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX