ਤਾਜਾ ਖ਼ਬਰਾਂ


ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 minute ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  7 minutes ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  20 minutes ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  26 minutes ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  29 minutes ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  46 minutes ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  42 minutes ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  about 1 hour ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  about 1 hour ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  about 2 hours ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  about 2 hours ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  about 2 hours ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 3 hours ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 3 hours ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਨਾਜਾਇਜ਼ ਉਸਾਰੀਆਂ 'ਤੇ ਹੋਈ ਕਾਰਵਾਈ
. . .  about 3 hours ago
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਹਵਾਈ ਅੱਡਾ ਮਾਰਗ 'ਤੇ ਅਣਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ...
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ (ਨਿੱਕੂਵਾਲ, ਕਰਨੈਲ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ...
ਸੁਨਾਮ ਨੇੜੇ ਬੱਸ ਪਲਟਣ ਕਾਰਨ ਇਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ,ਛਾਜਲੀ, 23 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ,ਕੁਲਵਿੰਦਰ ਸਿੰਘ ਰਿੰਕਾ) - ਅੱਜ ਸਵੇਰੇ ਸੁਨਾਮ ਜਾਖ਼ਲ ਸੜਕ 'ਤੇ ਸੁਨਾਮ ਨੇੜੇ ਇਕ ਮਿੰਨੀ ਬੱਸ ਦੇ ਪਲਟਣ ਕਾਰਨ...
ਦੀਪਇੰਦਰ ਸਿੰਘ ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
. . .  about 3 hours ago
ਚੰਡੀਗੜ੍ਹ, 23 ਸਤੰਬਰ - ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਬਣਾਇਆ ...
ਝੂਠੇ ਪੁਲਿਸ ਮੁਕਾਬਲੇ ਵਿਚ ਸੇਵਾਮੁਕਤ ਥਾਣੇਦਾਰ ਨੂੰ 10 ਸਾਲ ਦੀ ਕੈਦ
. . .  about 4 hours ago
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ) - 1992 ਵਿਚ ਪਿੰਡ ਫੇਰੂਮਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ 20 ਸਾਲ ਦੇ ਗੁਰਵਿੰਦਰ ਸਿੰਘ ਨੂੰ ਥਾਣਾ ਬਿਆਸ ਦੇ ਉਸ ਸਮੇਂ ਦੇ ਐੱਸ.ਐੱਚ.ਓ. ਵੱਸਣ ਸਿੰਘ ਅਤੇ ਥਾਣੇਦਾਰ ਅਮਰੀਕ ਸਿੰਘ ਵਲੋਂ...
ਵਰੁਣ ਰੂਜਮ ਬਣੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ
. . .  about 3 hours ago
ਚੰਡੀਗੜ੍ਹ, 23 ਸਤੰਬਰ - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ 'ਚ ਮਾਰਕਫੈੱਡ ਪੰਜਾਬ ਦੇ ਪ੍ਰਬੰਧਕੀ ਨਿਰਦੇਸ਼ਕ ਵਰੁਣ ਰੂਜਮ ਆਈ.ਏ.ਐੱਸ. ਨੂੰ ਉਪ ਮੁੱਖ...
ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 9 ਅਕਤੂਬਰ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 23 ਸਤੰਬਰ - ਦਿੱਲੀ ਦੀ ਇਕ ਅਦਾਲਤ ਨੇ 2020 ਦੇ ਦਿੱਲੀ ਦੰਗਿਆਂ ਦੇ ਸਾਜ਼ਿਸ਼ ਮਾਮਲੇ ਵਿਚ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ...
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ
. . .  about 5 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਹੋ ਰਹੀ ਹੈ...
ਭਿਆਨਕ ਸੜਕੀ ਹਾਦਸਾ, ਬੱਚਿਆਂ ਸਮੇਤ ਤਿੰਨ ਦੀ ਮੌਤ
. . .  about 5 hours ago
ਭੋਗਪੁਰ, 23 ਸਤੰਬਰ - ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਪਚਰੰਗਾ ਨੇੜੇ ਸਵੇਰੇ ਸਕੂਟਰੀ ਅਤੇ ਫਾਰਚੂਨਰ ਦੀ ਹੋਈ ਟੱਕਰ ਵਿਚ ਦੋ ਛੋਟੇ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ...
ਪੈਗਾਸਸ ਮਾਮਲਾ - ਜਾਂਚ ਲਈ ਕਮੇਟੀ ਦਾ ਹੋਵੇਗਾ ਗਠਨ
. . .  about 5 hours ago
ਨਵੀਂ ਦਿੱਲੀ, 23 ਸਤੰਬਰ - ਸੀ.ਜੇ.ਆਈ. ਐਨ.ਵੀ. ਰਮੰਨਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਕਥਿਤ ਪੈਗਾਸਸ ਜਾਸੂਸੀ ਵਿਵਾਦ ਦੀ ਜਾਂਚ ਲਈ ਇਕ ਤਕਨੀਕੀ ਮਾਹਰ ਕਮੇਟੀ ਦਾ ਗਠਨ ...
ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵਿਨੀ ਮਹਾਜਨ ਨੂੰ ਹਟਾਇਆ ਗਿਆ
. . .  about 3 hours ago
ਚੰਡੀਗੜ੍ਹ, 23 ਸਤੰਬਰ (ਸੁਰਿੰਦਰ) - ਪੰਜਾਬ ਨੂੰ ਹੁਣ ਨਵਾਂ ਮੁੱਖ ਸਕੱਤਰ ਮਿਲ ਗਿਆ ਹੈ | ਅਨਿਰੁੱਧ ਤਿਵਾੜੀ ਹੁਣ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ | ਵਿਨੀ ਮਹਾਜਨ ਨੂੰ ਇਸ ਅਹੁਦੇ ਤੋਂ ਹਟਾ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਅੰਮ੍ਰਿਤਸਰ / ਦਿਹਾਤੀ

ਕੈਪਟਨ ਸਰਕਾਰ ਵਿਰੁੱਧ ਸੂਬਾ ਪ੍ਰਧਾਨ ਨਾਹਰ ਦੀ ਅਗਵਾਈ 'ਚ ਜਥਾ ਮਾਰਚ ਤੇ ਮੁਜ਼ਾਹਰਾ

ਅਜਨਾਲਾ, 20 ਜੁਲਾਈ (ਐਸ. ਪ੍ਰਸ਼ੋਤਮ)-ਕਿਣਮਿਣ ਦੇ ਬਾਵਜੂਦ ਇਥੋਂ ਦੇ ਬਾਜ਼ਾਰਾਂ 'ਚ ਮੰਗਾਂ ਮਨਵਾਉਣ ਲਈ ਸਰਕਾਰ 'ਤੇ ਦਬਾਓ ਵਧਾਉਣ ਹਿੱਤ ਕੈਪਟਨ ਸਰਕਾਰ ਵਿਰੁੱਧ ਜਥਾ ਮਾਰਚ ਤੇ ਮੁਜ਼ਾਹਰੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਕਾ. ਦਰਸ਼ਨ ਨਾਹਰ ਤੇ ਸੂਬਾ ਜਨਰਲ ਸਕੱਤਰ ਕਾ. ਗੁਰਨਾਮ ਸਿੰਘ ਦਾਊਦ ਵਲੋਂ ਸਾਂਝੇ ਤੌਰ 'ਤੇ ਰਵਾਨਾ ਕੀਤਾ ਗਿਆ | ਇਸ ਤੋਂ ਪਹਿਲਾਂ ਇਥੇ ਸਭਾ ਦੇ ਤਹਿਸੀਲ ਪੱਧਰੀ ਦਫਤਰੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਦੁਧਰਾਏ ਦੀ ਪ੍ਰਧਾਨਗੀ ਹੇਠ ਕਰਵਾਈ ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਾ. ਦਰਸ਼ਨ ਨਾਹਰ ਨੇ ਕਿਹਾ ਕਿ ਦਿਹਾਤੀ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੈਪਟਨ ਸਰਕਾਰ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਦੀ ਸ਼ਮੂਲੀਅਤ ਵਾਲੇ 7 ਪੇਂਡੂ ਮਜ਼ਦੂਰਾਂ ਦੀਆਂ ਇਨਕਲਾਬੀ ਜਨਤਕ ਜਥੇਬੰਦੀਆਂ ਵਲੋਂ ਆਰ-ਪਾਰ ਦਾ ਸੰਘਰਸ਼ ਵਿੱਢਿਆ ਗਿਆ ਹੈ, ਜਿਸ ਤਹਿਤ 27 ਤੋਂ 29 ਜੁਲਾਈ ਤੱਕ ਸੂਬੇ ਭਰ 'ਚ ਸੱਤਾਧਾਰੀ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ ਧਰਨੇ ਦੇ ਕੇ ਯਾਦ ਪੱਤਰ ਦਿੱਤੇ ਜਾਣਗੇ, ਜਦ ਕਿ 9 ਤੋਂ 11 ਅਗਸਤ ਤੱਕ ਮੁੱਖ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ 3 ਰੋਜ਼ਾ ਦਿਨੇ ਰਾਤ ਦਾ ਸੂਬਾ ਪੱਧਰੀ ਪੱਕਾ ਮੋਰਚਾ ਲਗਾ ਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ | ਇਸ ਮੌਕੇ ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਲੱਖਾ ਸਿੰਘ ਨਵਾਂ ਜੀਵਨ, ਅਮਰਜੀਤ ਸਿੰਘ ਭਿੰਡੀਆਂ, ਰਜਿੰਦਰ ਸਿੰਘ ਭਲਾ ਪਿੰਡ, ਲਾਭ ਸਿੰਘ ਕੋਹਾਲੀ, ਗੁਰਨਾਮ ਸਿੰਘ ਕੋਹਾਲੀ, ਹਰਨੇਕ ਸਿੰਘ ਨਿਪਾਲ, ਬਲਦੇਵ ਸਿੰਘ ਰਾਏਪੁਰ ਅਤੇ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਸ਼ੀਤਲ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ |

ਦੋ ਪਿਸਤੌਲ, ਕਾਰਤੂਸ ਤੇ ਹੈਰੋਇਨ ਸਣੇ 2 ਕਾਬੂ

ਤਰਸਿੱਕਾ, 20 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ, ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੇ ਐਸ. ਐਚ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ ਦੋਸ਼ੀਆਂ ਨੂੰ ਹੈਰੋਇਨ, ਦੋ ਪਿਸਤੌਲ, ਦੋ ਜਿੰਦਾ ਕਾਰਤੂਸਾਂ ਤੇ ਨਕਦੀ ਸਮੇਤ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰਨ 'ਚ ਸਫ਼ਲਤਾ ...

ਪੂਰੀ ਖ਼ਬਰ »

ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 20 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਬਾਬਾ ਬਕਾਲਾ ਸਾਹਿਬ ਵਿਖੇ ਪੈਨਸ਼ਨਰਜ ਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਕਨਫਡਰੇਸ਼ਨ (ਰਜਿ:) ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

ਅਜਨਾਲਾ 'ਚ ਧਰਨੇ 'ਤੇ ਬੈਠੇ ਨਰੇਗਾ ਮੁਲਾਜ਼ਮਾਂ ਨੇ ਕੰਵਰਪ੍ਰਤਾਪ ਨੂੰ ਦਿੱਤਾ ਮੰਗ-ਪੱਤਰ

ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਮੇਤ ਹੋਰਨਾਂ ਮੰਗਾਂ ਦੇ ਹੱਲ ਲਈ ਬੀ. ਡੀ. ਪੀ. ਓ. ਦਫ਼ਤਰ ਵਿਖੇ ਧਰਨੇ 'ਤੇ ਬੈਠੇ ਨਰੇਗਾ ਕਰਮਚਾਰੀਆਂ ਵਲੋਂ ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਦੇ ਪ੍ਰਧਾਨ ਦਵਿੰਦਰ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਡੈਨੀ ਬੰਡਾਲਾ ਤੇ ਸਾਥੀਆਂ ਵਲੋਂ ਸਵਾਗਤ

ਜੰਡਿਆਲਾ ਗੁਰੂ, 20 ਜੁਲਾਈ (ਰਣਜੀਤ ਸਿੰਘ ਜੋਸਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ...

ਪੂਰੀ ਖ਼ਬਰ »

ਬਾਬਾ ਬੂੜੇ ਸ਼ਾਹ ਦਾ ਮੇਲਾ ਕੱਲ੍ਹ

ਬਾਬਾ ਬਕਾਲਾ ਸਾਹਿਬ, 20 ਜੁਲਾਈ (ਰਾਜਨ)-ਬਾਬਾ ਬੂੜੇ ਸ਼ਾਹ ਦਾ 31ਵਾਂ ਸਾਲਾਨਾ ਜੋੜ ਮੇਲਾ 22 ਜੁਲਾਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ 21 ਜੁਲਾਈ ਰਾਤ ਨੂੰ ਮਹਿੰਦੀ ਦੀ ਰਸਮ ਹੋਵੇਗੀ | 22 ਜੁਲਾਈ ਨੂੰ ਦਿਨੇ 3 ਵਜੇ ਤੋਂ ਰਾਤ 12 ...

ਪੂਰੀ ਖ਼ਬਰ »

ਵਿਧਾਇਕ ਡੈਨੀ ਬੰਡਾਲਾ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਇਲਾਕੇ ਦਾ ਮਾਣ ਵਧਿਆ-ਚੇਅਰਮੈਨ ਨੰਗਲੀ, ਸਾ: ਸਰਪੰਚ ਰੰਧਾਵਾ

ਚੌਕ ਮਹਿਤਾ, 20 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਹਲਕਾ ਜੰਡਿਆਲਾ ਦੇ ਨੌਜਵਾਨ ਵਿਧਾਇਕ ਸ: ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਹਾਈ ਕਮਾਨ ਨੇ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾ ਕੇ ਹਲਕੇ ਦੇ ਲੋਕਾਂ ਦਾ ਮਾਣ ਵਧਾਇਆ ਹੈ ਤੇ ਵਰਕਰਾਂ ਨੂੰ ਇਸ ਗੱਲ ਦਾ ...

ਪੂਰੀ ਖ਼ਬਰ »

ਘਰ 'ਚੋਂ ਚਾਲੂ ਭੱਠੀ, ਲਾਹਣ ਤੇ ਰੂੜੀ ਮਾਰਕਾ ਸ਼ਰਾਬ ਫੜੀ

ਰਈਆ, 20 ਜੁਲਾਈ (ਸ਼ਰਨਬੀਰ ਸਿੰਘ ਕੰਗ)-ਰਈਆ ਪੁਲਿਸ ਦੁਆਰਾ ਕੀਤੇ ਗਏ ਰੇਡ ਦੌਰਾਨ ਇਕ ਘਰ 'ਚੋਂ ਚਾਲੂ ਭੱਠੀ ਤੋਂ 200 ਕਿਲੋ ਲਾਹਣ ਤੇ 7500 ਐਮ. ਐਲ. ਰੂੜੀ ਮਾਰਕਾ ਸ਼ਰਾਬ ਫੜਨ ਦੀ ਖ਼ਬਰ ਹੈ | ਪੁਲਿਸ ਚੌਕੀ ਰਈਆ ਵਿਖੇ ਚਰਨ ਸਿੰਘ ਭਲਵਾਨ ਚੌਕੀ ਇੰਚਾਰਜ ਨੇ ਦੱਸਿਆ ਕਿ ਕਿਸੇ ...

ਪੂਰੀ ਖ਼ਬਰ »

ਵਿਧਾਇਕ ਡੈਨੀ ਬੰਡਾਲਾ ਨੇ ਕਾਰਜਕਾਰੀ ਪ੍ਰਧਾਨ ਬਣਨ 'ਤੇ ਯੋਗੀ ਆਸਨ ਵਿਖੇ ਟੇਕਿਆ ਮੱਥਾ

ਜੰਡਿਆਲਾ ਗੁਰੂ, 20 ਜੁਲਾਈ (ਰਣਜੀਤ ਸਿੰਘ ਜੋਸਨ)-ਕਾਂਗਰਸ ਹਾਈਕਮਾਂਡ ਵਲੋਂ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ 'ਤੇ ਜੱਦੀ ਪਿੰਡ ਬੰਡਾਲਾ ਦੇ ਯੋਗੀ ਆਸਨ ਵਿਖੇ ...

ਪੂਰੀ ਖ਼ਬਰ »

ਦੋਲੋਨੰਗਲ 'ਚ ਹਲਕਾ ਇੰਚਾਰਜ ਟੌ ਾਗ ਦੀ ਅਗਵਾਈ 'ਚ ਵੱਖ-ਵੱਖ ਪਾਰਟੀਆਂ ਦੇ ਵਰਕਰ 'ਆਪ' 'ਚ ਸ਼ਾਮਿਲ

ਬਾਬਾ ਬਕਾਲਾ ਸਾਹਿਬ, 20 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇਥੇ 'ਆਪ' ਦੇ ਹਲਕਾ ਬਾਬਾ ਬਕਾਲਾ ਸਾਹਿਬ ਇੰਚਾਰਜ ਤੇ ਪੰਜਾਬ ਪ੍ਰਧਾਨ ਟਰਾਂਸਪੋਰਟ ਵਿੰਗ ਸ: ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਸ: ਕੁਲਦੀਪ ਸਿੰਘ ਤੇ ਚੰਨੀ ਦੇ ਉਦਮਾਂ ਸਦਕਾ ਇਕ ਭਰਵੀਂ ਮੀਟਿੰਗ ਪਿੰਡ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਯੂਨੀਅਨ ਬਲਾਕ ਰਈਆ ਦੀ ਚੋਣ

ਸਠਿਆਲਾ, 20 ਜੁਲਾਈ (ਸਫਰੀ) -ਦੀ ਸਹਿਕਾਰੀ ਕੋਆਪ੍ਰੇਟਿਵ ਸੁਸਾਇਟੀ ਸਠਿਆਲਾ ਵਿਖੇ ਸਹਿਕਾਰੀ ਸਭਾਵਾਂ ਯੂਨੀਅਨ ਬਲਾਕ ਰਈਆ ਦੇ ਮੁਲਾਜ਼ਮਾਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਮੁਲਾਜ਼ਮਾਂ ਨੂੰ ਆ ਰਹੀਆ ਮੁਸ਼ਕਿਲਾਂ ਤੇ ਵਿਚਾਰਾਂ ਕਰਨ ਉਪਰੰਤ ਸਰਬ ਸੰਮਤੀ ਨਾਲ ਬਲਾਕ ...

ਪੂਰੀ ਖ਼ਬਰ »

ਉਧਾਰੇ ਦਿੱਤੇ ਪੈਸੇ ਨਾ ਦੇਣ ਦੇ ਲਗਾਏ ਦੋਸ਼

ਲੋਪੋਕੇ, 20 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਸਰਵਣ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਲੋਪੋਕੇ ਨੇ ਜ਼ਿਲੇ੍ਹ ਦੇ ਐੱਸ .ਐੱਸ. ਪੀ. ਦਿਹਾਤੀ ਅੰਮਿ੍ਤਸਰ, ਡੀਆਈਜੀ ਬਾਰਡਰ ਰੇਂਜ, ਡੀ. ਐੱਸ. ਪੀ ਅਟਾਰੀ ਤੇ ਹੋਰਨਾਂ ਉੱਚ ਅਧਿਕਾਰੀਆਂ ਤੋਂ ਆਪਣੇ ਨਾਲ ਹੋਈ ਠੱਗੀ ਖ਼ਿਲਾਫ਼ ...

ਪੂਰੀ ਖ਼ਬਰ »

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਵਜ਼ੀਰ ਭੁੱਲਰ ਦੀ ਇਕਾਈ ਸਥਾਪਤ

ਬਿਆਸ, 20 ਜੁਲਾਈ (ਪਰਮਜੀਤ ਸਿੰਘ ਰੱਖੜਾ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਦਕ ਸਕੱਤਰ ਪੰਜਾਬ ਦਲਬੀਰ ਸਿੰਘ ਵੇਦਾਦਪੁਰ ਦੀ ਅਗਵਾਈ ਹੇਠ ਪਿੰਡ ਵਜੀਰ ਭੁੱਲਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ 'ਚ 21 ਮੈਂਬਰੀ ਸਮੂਹ ਕਮੇਟੀ ਮੈਂਬਰਾਂ ਵਲੋਂ ਕੰਵਲਜੀਤ ...

ਪੂਰੀ ਖ਼ਬਰ »

ਕੰਵਰਪ੍ਰਤਾਪ ਨੇ ਮੀਟਿੰਗ ਕਰਕੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਕਰੋੜਾਂ ਰੁਪਏ ਖ਼ਰਚ ਕਰਕੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ 'ਤੇ ਹਲਕੇ ਦੀ ਦਿੱਖ ਪੂਰੀ ਤਰ੍ਹਾਂ ਬਦਲ ...

ਪੂਰੀ ਖ਼ਬਰ »

ਐਸ. ਪੀ. ਸੌ ਾਧੀ ਬਣੇ ਲਾਇਨਜ਼ ਕਲੱਬ 321-ਡੀ ਦੇ ਗਵਰਨਰ

ਰਈਆ, 20 ਜੁਲਾਈ (ਸ਼ਰਨਬੀਰ ਸਿੰਘ ਕੰਗ)-ਐਕਸੀਅਨ ਪਾਵਰਕਾਮ ਪੰਜਾਬ ਰਈਆ/ਬਿਆਸ ਐਸ. ਪੀ. ਸੌਂਧੀ ਲਾਇਨਜ ਕਲੱਬ 321-ਡੀ ਦੇ ਗਵਰਨਰ ਟੂ ਬਣਨ 'ਤੇ ਅੱਜ ਰਈਆ ਵਿਖੇ ਪਹੁੰਚਣ 'ਤੇ ਪ੍ਰਧਾਨ ਸੰਜੀਵ ਭੰਡਾਰੀ ਤੇ ਉਨ੍ਹਾਂ ਦੇ ਲਾਇਨਜ ਸਾਥੀਆਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸ਼ਾਨਦਾਰ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰ ਕਾਬੂ

ਸਠਿਆਲਾ, 20 ਜੁਲਾਈ (ਸਫਰੀ)-ਪੁਲਿਸ ਚੌਕੀ ਸਠਿਆਲਾ ਵਲੋਂ ਮੋਟਰਸਾਈਕਲ ਚੋਰ ਕਾਬੂ ਕਰਨ ਬਾਰੇ ਖਬਰ ਹੈ | ਇਸ ਬਾਰੇ ਚੌਕੀ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਵਲੋਂ ਸਠਿਆਲਾ ਕਾਲਜ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਨੌਜਵਾਨ ਪੀ ਬੀ 46 -ਬੀ -3959 ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਹਲਕੇ 'ਚ ਵਿੱਲਖਣ ਪਹਿਚਾਣ ਵਜੋਂ ਜਾਣਿਆ ਜਾਂਦਾ ਪਿੰਡ ਤਲਵੰਡੀ

ਹਰਜਿੰਦਰ ਸਿੰਘ ਕਲੇਰ 98883-40488 ਟਾਂਗਰਾ-ਵਿਧਾਨ ਸਭਾ ਹਲਕਾ ਜੰਡਿਆਂਲਾ ਗੁਰੂ ਦੇ ਬਲਾਕ ਤਰਸਿੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਤਲਵੰਡੀ ਆਪਣੀ ਵਿਲੱਖਣ ਪਹਿਚਾਣ ਵਜੋਂ ਜਾਣਿਆ ਜਾਂਦਾ ਹੈ | ਉਕਤ ਪਿੰਡ ਦੇ ਅਗਾਂਹਵਧੂ ਲੋਕ ਜਾਤਾਂ, ਧਰਮਾਂ, ਫਿਰਕਿਆਂ ਆਦਿ ਵਰਗੀਆਂ ...

ਪੂਰੀ ਖ਼ਬਰ »

ਪ੍ਰਾਸ਼ਰ ਤੇ ਗਿੱਲ ਵਲੋਂ ਅਕੈਡਮੀ ਦਾ ਉਦਘਾਟਨ

ਮਜੀਠਾ, 20 ਜੁਲਾਈ (ਮਨਿੰਦਰ ਸਿੰਘ ਸੋਖੀ)-ਭਾਰਤੀ ਫੌਜ, ਪੰਜਾਬ ਪੁਲਿਸ, ਸੀਮਾ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਫੋਰਸ ਤੇ ਹੋਰ ਪੈਰਾ ਮਿਲਟਰੀ ਜਵਾਨ ਭਰਤੀ ਕਰਨ ਵਾਸਤੇ ਭਰਤੀਆਂ ਸ਼ੁਰੂ ਹੋ ਰਹੀਆਂ ਹਨ | ਇਨ੍ਹਾਂ ਸਾਰੀਆਂ ਨੌਕਰੀਆਂ ਵਾਸਤੇ ਸਰੀਰਕ ਮਾਪਦੰਡ ਟੈਸਟ ਵੀ ਲਏ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਦਾ ਅਕਾਲੀ-ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕੈ-ਜੈਦੀਪ ਸੰਧੂ, ਭੁੱਲਰ

ਚੋਗਾਵਾਂ, 20 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਪੰਜਾਬ 'ਚ ਮੌਜੂਦਾ ਕੈਪਟਨ ਸਰਕਾਰ ਜੋ ਕਿ ਚਾਰ ਸਾਲ ਤੋਂ ਉਪਰ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਅਕਾਲੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ | ਉਕਤ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼-ਮਾ: ਮੱਖਣ ਸਿੰਘ ਬੱਲ ਸਠਿਆਲਾ

ਸਠਿਆਲਾ-ਮਾ: ਮੱਖਣ ਸਿੰਘ ਬੱਲ ਦਾ ਜਨਮ ਪਿੰਡ ਸਠਿਆਲਾ ਵਿਖੇ 1948 'ਚ ਪਿਤਾ ਸਾਧੂ ਸਿੰਘ ਦੇ ਗ੍ਰਹਿ ਵਿਖੇ ਮਾਤਾ ਲਛਮਣ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਨੇ ਮ੍ਰੈਟਿਕ ਸਰਕਾਰੀ ਹਾਈ ਸਕੂਲ ਸਠਿਆਲਾ ਤੋਂ ਪਾਸ ਕੀਤੀ ਤੇ ਜੇ. ਬੀ. ਟੀ. ਦਾ ਕੋਰਸ ਕਰਨ ਉਪਰੰਤ 1967 'ਚ ਬਤੌਰ ਅਧਿਆਪਕ ...

ਪੂਰੀ ਖ਼ਬਰ »

ਜਗਦੇਵ ਕਲਾਂ ਤੇ ਸੈਂਸਰਾ ਕਲਾਂ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਜਗਦੇਵ ਕਲਾਂ, 20 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਐਸ. ਐਚ. ਸੀ. ਜਗਦੇਵ ਕਲਾਂ ਵਿਖੇ ਸੀ. ਐਚ. ਓ. ਡਾ. ਸਾਹਿਲ ਕੁੰਦਰਾ ਦੀ ਅਗਵਾਈ ਹੇਠ ਡੇਂਗੂ ਜਾਹਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਐੱਸ. ਆਈ. ਸਰਬਜੀਤ ਸਿੰਘ ਨੇ ਡੇਂਗੂ ਬੁਖਾਰ ਦੇ ਲੱਛਣਾਂ ਤੇ ਬਚਾਓ ਬਾਰੇ ਜਾਗਰੂਕ ...

ਪੂਰੀ ਖ਼ਬਰ »

ਪੰਥ ਪ੍ਰਸਿੱਧ ਵਿਦਵਾਨ ਭਾਈ ਬਲਦੇਵ ਸਿੰਘ ਓਗਰਾ ਗੁ: ਬਾਬਾ ਬਕਾਲਾ ਸਾਹਿਬ ਵਿਖੇ ਨਿਯੁਕਤ

ਬਾਬਾ ਬਕਾਲਾ ਸਾਹਿਬ, 20 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਪੰਥ ਪ੍ਰਸਿੱਧ ਪੰਥਕ ਵਿਦਵਾਨ ਭਾਈ ਬਲਦੇਵ ਸਿੰਘ ਓਗਰਾ ਨੂੰ ਗੁ: ਨੌਵੀਂ ਪਾਤਸ਼ਾਹੀ ਵਿਖੇ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਦੀ ਕਥਾ ...

ਪੂਰੀ ਖ਼ਬਰ »

ਸੂਬਾ ਆਗੂ ਡਾ: ਸੂਫ਼ੀ ਦੀ ਅਗਵਾਈ 'ਚ ਕਾਂਗਰਸ ਆਗੂਆਂ ਦੀ ਮੀਟਿੰਗ

ਅਜਨਾਲਾ, 20 ਜੁਲਾਈ (ਐਸ. ਪ੍ਰਸ਼ੋਤਮ)-ਇਥੇ ਪੰਜਾਬ ਕਾਂਗਰਸ ਸੂਬਾ ਸਕੱਤਰ ਡਾ: ਨਿਆਮਤ ਸੂਫੀ ਦੀ ਪ੍ਰਧਾਨਗੀ ਹੇਠ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ 'ਚ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ-ਮਜ਼ਦੂਰ, ਛੋਟੇ ਕਾਰੋਬਾਰੀ, ...

ਪੂਰੀ ਖ਼ਬਰ »

ਮਕਾਨ ਤਿਆਰ ਕਰਵਾ ਕੇ ਲੋੜਵੰਦ ਪਰਿਵਾਰ ਦੇ ਕੀਤਾ ਹਵਾਲੇ

ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਾਧ ਸੰਗਤ ਦਸਵੰਧ ਸੇਵਾ ਸੁਸਾਇਟੀ ਅਜਨਾਲਾ (ਜਰਮਨੀ) ਵਲੋਂ ਤਿੰਨ ਧੀਆਂ ਤੇ ਪਰਿਵਾਰ ਸਮੇਤ ਮੰਦੜੇ ਹਾਲਤ ਬਤੀਤ ਕਰ ਰਹੇ ਅਜਨਾਲਾ ਸ਼ਹਿਰ ਦੇ ਇਕ ਵਿਅਕਤੀ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ | ਉਕਤ ਮਕਾਨ ਦੀਆਂ ...

ਪੂਰੀ ਖ਼ਬਰ »

ਮੀਟਿੰਗ 'ਚ ਵਿਧਾਇਕ ਹਰਪ੍ਰਤਾਪ ਨੂੰ ਵਿਧਾਨ ਸਭਾ ਦੇ ਸਪੀਕਰ ਬਣਾਏ ਜਾਣ ਦੀ ਉੱਠੀ ਮੰਗ

ਅਜਨਾਲਾ, 20 ਜੁਲਾਈ (ਐਸ. ਪ੍ਰਸ਼ੋਤਮ)-ਇਥੇ ਸ਼ਹਿਰੀ ਕਾਂਗਰਸ ਆਗੂ ਕਿ੍ਸ਼ਨ ਸਹਿਗਲ ਦੇ ਉੱਦਮ ਨਾਲ ਕਾਂਗਰਸ ਸੋਸ਼ਲ ਮੀਡੀਆ ਚੇਅਰਮੈਨ ਬਾਊ ਸੁਖਦੇਵ ਸਰੀਨ ਤੇ ਦੁੱਧ ਡੇਅਰੀ ਯੂਨੀਅਨ ਪ੍ਰਧਾਨ ਦੀਪਕ ਚੈਨਪੁਰੀਏ ਦੀ ਪ੍ਰਧਾਨਗੀ 'ਚ ਸ਼ਹਿਰੀ ਸਰਗਰਮ ਕਾਰਕੁਨਾਂ ਦੀ ਕਰਵਾਈ ...

ਪੂਰੀ ਖ਼ਬਰ »

ਅਕਾਲੀ ਦਲ ਦੇ ਬਰਾਬਰ ਵਿਕਾਸ ਕਰਵਾਉਣਾ ਹਰ ਸਿਆਸੀ ਪਾਰਟੀ ਦੇ ਵੱਸੋਂ ਬਾਹਰ-ਚੇਅਰਮੈਨ ਗੋਲਡੀ

ਚੌਕ ਮਹਿਤਾ, 20 ਜੁਲਾਈ (ਧਰਮਿੰਦਰ ਸਿੰਘ ਭੰਮਰ੍ਹਾ)-ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਮਾਰਕੀਟ ਕਮੇਟੀ ਮਹਿਤਾ ਦੇ ਸਾਬਕਾ ਚੇਅਰਮੈਨ ਤੇ ਸਰਕਲ ਮਹਿਤਾ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੱਬੇ ਰਾਜਪੂਤਾਂ ਦੇ ਗ੍ਰਹਿ ਵਿਖੇ ਸਾਬਕਾ ਕੈਬਨਿਟ ਮੰੰਤਰੀ ਬਿਕਰਮ ...

ਪੂਰੀ ਖ਼ਬਰ »

ਬੋਨੀ ਅਜਨਾਲਾ ਨਾਲ ਪਾਸਟਰਾਂ ਤੇ ਇਸਾਈ ਆਗੂਆਂ ਦੀ ਮੀਟਿੰਗ

ਅਜਨਾਲਾ, 20 ਜੁਲਾਈ (ਐਸ. ਪ੍ਰਸ਼ੋਤਮ)-ਇਥੇ ਅਕਾਲੀ ਦਲ (ਬ) ਦੇ ਹਲਕਾ ਪੱਧਰੀ ਮੁੱਖ ਦਫ਼ਤਰ ਵਿਖੇ ਯੂਥ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਵਲੈਤ ਮਸੀਹ ਬੰਟੀ ਦੇ ਉੱਦਮ ਨਾਲ ਹਲਕਾ ਇੰਚਾਰਜ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸ: ਬੋਨੀ ਅਮਰਪਾਲ ਸਿੰਘ ...

ਪੂਰੀ ਖ਼ਬਰ »

18 ਸਾਲ ਉਮਰ ਵਾਲੇ ਆਪਣੀ ਵੋਟ ਬਣਾਉਣ ਲਈ ਅਪਲਾਈ ਕਰਨ-ਐਸ. ਡੀ. ਐਮ.

ਬਾਬਾ ਬਕਾਲਾ ਸਾਹਿਬ, 20 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਤਹਿਸੀਲ ਕੰਪਲੈਕਸ ਵਿਖੇ ਚੋਣ ਕਮਿਸ਼ਨ ਵਲੋਂ ਵੋਟਾਂ ਬਣਾਉਣ ਸਬੰਧੀ ਕੈਂਪ ਲਾਇਆ ਗਿਆ, ਜਿਸ 'ਚ ਵੋਟਰਾਂ ਨੂੰ ਨਵੀਆਂ ਵੋਟਾਂ ਬਣਾਉਣ, ਕਟਵਾਉਣ ਜਾਂ ਸੋਧ ...

ਪੂਰੀ ਖ਼ਬਰ »

ਨਵ-ਨਿਯੁਕਤ ਸਲਾਹਕਾਰ ਕਮੇਟੀ ਦੇ ਮੈਂਬਰ ਚੰਦੀ ਗੁ: ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ, 20 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੰਬੋਜ ਭਾਈਚਾਰੇ ਦੀ ਕੰਬੋਜ ਸਲਾਹਕਾਰ ਕਮੇਟੀ ਦੇ ਨਵ ਨਿਯੁਕਤ ਮੈਂਬਰ ਸ: ਸਵਿੰਦਰ ਸਿੰਘ ਚੰਦੀ ਨੇ ਗੁ: ਨੌਵੀਂ ਪਾਤਸ਼ਾਹੀ ਵਿਖੇ ਨਤਮਸਤਕ ...

ਪੂਰੀ ਖ਼ਬਰ »

ਡੈਨੀ ਬੰਡਾਲਾ ਨੇ ਰਾਣਾ ਬੁੁੱਟਰ ਖੰਡ ਮਿੱਲ ਦੇ ਪ੍ਰਦੂਸ਼ਣ ਖ਼ਿਲਾਫ਼ ਲਿਆ ਸਖ਼ਤ ਨੋਟਿਸ-ਸਰਪੰਚ ਰਾਣਾ

ਚੌਕ ਮਹਿਤਾ, 20 ਜੁਲਾਈ (ਧਰਮਿੰਦਰ ਸਿੰਘ ਭੰਮਰਾ)-ਰਾਣਾ ਬੁੱਟਰ ਖੰਡ ਮਿੱਲ ਦੀਆਂ ਚਿਮਨੀਆਂ 'ਚੋਂ ਆ ਰਹੀ ਧੜਾ-ਧੜ ਸਵਾਹ, ਪਾਣੀ ਪ੍ਰਦੂਸ਼ਿਤ ਕਰਨ ਤੇ ਆਵਾਜਾਈ ਵਿਚ ਆ ਰਹੀਆਂ ਮੁਸ਼ਕਿਲਾਂ ਤੇ ਹੋਰ ਸਮੱਸਿਆਵਾਂ ਤੋਂ ਇਲਾਕੇੇ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ | ਇਸ ਸਮੇਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX