ਤਾਜਾ ਖ਼ਬਰਾਂ


ਟੋਕੀਓ ਓਲੰਪਿਕ : ਇਟਲੀ ਦੇ ਜੈਕਬਸ ਨੇ 100 ਮੀਟਰ ਦੌੜ ਵਿਚ ਸੋਨ ਤਮਗਾ ਕੀਤਾ ਹਾਸਿਲ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਦਿਤੀ ਵਧਾਈ
. . .  1 day ago
ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  1 day ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  1 day ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  1 day ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  1 day ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  1 day ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  1 day ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  1 day ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  1 day ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  1 day ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  1 day ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  1 day ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  1 day ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  1 day ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  1 day ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  1 day ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  1 day ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  1 day ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਜਗਰਾਓਂ

ਵੱਖ-ਵੱਖ ਥਾਈਾ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਜਗਰਾਉਂ, 21 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਮੁਸਲਮਾਨ ਭਾਈਚਾਰੇ ਨੇ ਜਗਰਾਉਂ ਵਿਖੇ ਈਦ (ਬਕਰੀਦ) ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ | ਖ਼ਾਲਸਾ ਸਕੂਲ (ਲੜਕੇ) ਵਿਖੇ ਮੌਲਵੀ ਕਾਰੀ ਅਲਾ ਦੀਆ ਤੇ ਮਦੀਨਾ ਮਸਜਿਦ ਵਿਖੇ ਮੌਲਵੀ ਮੁਹੰਮਦ ਰਾਕਬ ਨੇ ਬਕਰੀਦ ਦੀ ਨਿਮਾਜ਼ ਪੜ੍ਹਾਈ ਗਈ | ਇਸ ਮੌਕੇ ਆਪਸੀ ਗਲੇ ਲੱਗ ਕੇ ਬਕਰੀਦ ਦੀਆਂ ਵਧਾਈਆਂ ਦਿੱਤੀਆਂ ਤੇ ਆਪਣੇ ਮਿੱਤਰਾਂ ਤੇ ਸਨੇਹੀਆਂ ਨੂੰ ਤੋਹਫੇ ਭੇਟ ਕੀਤੇ ਗਏ | ਧਾਰਮਿਕ ਆਗੂਆਂ ਨੇ ਕਿਹਾ ਕਿ ਈਦ (ਬਕਰੀਦ) ਦਾ ਦਿਹਾੜਾ ਕੁਰਬਾਨੀ ਵਾਲਾ ਹੈ | ਉਨ੍ਹਾਂ ਕਿਹਾ ਕਿ ਸਮਾਜ ਨੂੰ ਖਿੜ੍ਹੇ ਅਤੇ ਮਹਿਕਦੇ ਫੁੱਲ ਵਾਂਗ ਬਣਾਉਣ ਹੈ ਤਾਂ ਸਾਨੂੰ ਹਰ ਇਕ ਨੂੰ ਬਕਰੀਦ ਦੇ ਦਿਹਾੜੇ ਆਪਣੀ ਇਕ ਬੁਰਾਈ ਦੀ ਕੁਰਬਾਨੀ ਦੇਣੀ ਪਵੇਗੀ | ਮਦੀਨਾ ਮਸਜਿਦ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਪੱਪੀ, ਡਾ: ਤਾਜ ਮੁਹੰਮਦ, ਕੱਲੂ ਮੀਆਂ ਤੇ ਸਾਜਿਦ ਅਲੀ ਨੇ ਕਿਹਾ ਕਿ ਪੰਜਾਬ ਗੁਰੂ-ਪੀਰਾਂ ਦੀ ਧਰਤੀ ਹੈ | ਮੁਸਲਮਾਨਾਂ ਦੀ ਇਲਾਕੇ ਅੰਦਰ ਵੱਡੀ ਗਣਿਤੀ 'ਚ ਆਬਾਦੀ ਅਤੇ ਵਖਵ ਬੋਰਡ ਕੋਲ ਚੋਖੀ ਜ਼ਮੀਨ ਹੋਣ ਦੇ ਬਾਵਜੂਦ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਲਈ ਥਾਂ ਨਹੀਂ ਦਿੱਤੀ ਜਾ ਰਹੀ ਹੈ | ਇਸ ਮੌਕੇ ਤਾਬਿ ਅਲੀ, ਅਜ਼ੀਮ ਖਾਨ, ਮੁਹੰਮਦ ਸਲੀਮ, ਡਾ: ਅਸਲਮ ਆਦਿ ਹਾਜ਼ਰ ਸਨ |
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਦੀ ਮਸਜਿਦ 'ਚ ਈਦ-ਉੱਲ-ਜੁਹਾਂ ਦੇ ਪਵਿੱਤਰ ਤਿਉਹਾਰ 'ਤੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਈਦ ਮੁਬਾਰਕ ਦੇਣ ਲਈ ਪੁੱਜੇ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਹਾਜ਼ੀ ਮੁਹੰਮਦ ਮੁਰਸ਼ਲੀਨ ਦਾ ਮੂੰਹ ਮਿੱਠਾ ਕਰਵਾਉਂਦਿਆਂ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਈਦ-ਉੱਲ-ਜੁਹਾਂ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਲਾਲ ਸਿੰਘ ਬੱਸੀਆਂ, ਅਜੈ ਗਿੱਲ, ਨਛੱਤਰ ਸਿੰਘ ਰਾਏਕੋਟ, ਹੈਪੀ ਬੱਸੀਆਂ, ਹਰਜਿੰਦਰ ਸਿੰਘ, ਗਿਆਨੀ ਗੁਰਜੰਟ ਸਿੰਘ, ਜੁਗਰਾਜ ਸਿੰਘ ਰਾਜਾ, ਨਿਰਮਲ ਸਿੰਘ, ਹਾਜ਼ੀ ਮੁਹੰਮਦ ਮੁਰਸ਼ਲੀਨ, ਮੁਹੰਮਦ ਮੁਸਤਾਦੀਨ, ਮੁਹੰਮਦ ਮੁਰਸ਼ਲੀਨ, ਮੁਹੰਮਦ ਮੁਜਾਹਿਰ, ਮੁਹੰਮਦ ਮਾਜ਼, ਮੁਹੰਮਦ ਆਮਿਰ ਆਦਿ ਹਾਜ਼ਰ ਸਨ |
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)- ਈਦ-ਉੱਲ-ਅਜ਼ਹਾ (ਬਕਰੀਦ) ਮੌਕੇ ਇਸਲਾਮ ਧਰਮ ਦੇ ਨਾਲ ਹਰ ਭਾਈਚਾਰੇ ਦੇ ਲੋਕ ਹਜ਼ਰਤ ਮੁਹੰਮਦ ਨੂੰ ਸਿਜਦਾ ਕਰਦੇ ਹਨ | ਇਹ ਪ੍ਰਗਟਾਵਾ ਅੱਜ ਬਕਰੀਦ ਦੀ ਸਵੇਰ ਸੁੰਨੀ ਨੂਰੀ ਜਾਮਾ ਮਸਜਿਦ ਦਾਖਾ (ਲੁਧਿ:) ਦੇ ਮੌਲਵੀ ਇਮਾਮ ਮੁਹੰਮਦ ਮਤਿਉਰ ਰਹਿਮਾਨ ਵਲੋਂ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕ ਦਿੰਦਿਆਂ ਕੀਤਾ | ਬਕਰੀਦ ਮੌਕੇ ਧਾਰਮਿਕ ਸਮਾਗਮ ਇਕੱਤਰਤਾ ਵਿਚ ਮੌਲਵੀ ਇਮਾਮ ਮੁਹੰਮਦ ਮਤਿਉਰ ਨੇ ਕਿਹਾ ਕਿ ਹਜ਼ਰਤ ਮੁਹੰਮਦ ਈਦ-ਉਲ-ਅਜਹਾ (ਬਕਰੀਦ) ਦੇ ਦਿਨ ਮੁਸਲਮਾਨ ਭਾਈਚਾਰੇ ਨੂੰ ਸਬਰ ਤੇ ਸੰਤੋਖ ਦਾ ਪੱਲਾ ਫੜ ਕੇ ਚੰਗੇ ਮਨੁੱਖ ਬਣਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਅੱਜ ਦੇ ਦਿਨ ਮੁਸਲਿਮ ਲੋਕਾਂ ਨੂੰ ਨੇਕ ਕਰਮ ਕਰਨ ਦੀ ਪ੍ਰੇਰਨਾ ਦਿੱਤੀ | ਮੌਲਵੀ ਨੇ ਕਿਹਾ ਕਿ ਸਾਨੂੰ ਸਭ ਨੂੰ ਭਾਰਤ ਦੇਸ਼ ਦੀ ਤਰੱਕੀ ਵਿਚ ਯੋਗਦਾਨ ਦਿੰਦੇ ਹੋਏ ਸਚਾਈ ਦੇ ਮਾਰਗ 'ਤੇ ਚੱਲਦਿਆਂ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ | ਬਕਰੀਦ ਦੇ ਮੌਕੇ 'ਤੇ ਪ੍ਰਧਾਨ ਮੁਹੰਮਦ ਖੈਰੂ, ਮੁਹੰਮਦ ਜਾਕਿਰ, ਮੋਹੰਮਦ ਆਸਿਫ, ਮੋਹੰਮਦ ਅਲੀ, ਹਬੀਬ ਖਾਨ, ਮੁਹੰਮ ਅਸਮੂਦੀਨ, ਮੁਹੰਮਦ ਕੇਸਰ ਆਲਮ, ਮੁਹੰਮਦ ਆਹੀਬ ਖਾਨ, ਮੁਹੰਮਦ ਜਮਸ਼ੇਦ, ਮੁਹੰਮਦ ਅਬੀਦ, ਅਲੀ ਮੁਹੰਮਦ, ਮੁਹੰਮਦ ਫਿਰੋਜ਼ ਤੇ ਹੋਰਨਾਂ ਈਦ-ਉੱਲ-ਅਜਹਾ (ਬਕਰੀਦ) ਦੀ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੱਤੀ |
ਰਾਏਕੋਟ, (ਸੁਸ਼ੀਲ)-ਈਦ ਉਲ ਅਜ਼ਹਾ ਦਾ ਪਵਿੱਤਰ ਤਿਉਹਾਰ ਅੱਜ ਰਾਏਕੋਟ ਇਲਾਕੇ ਦੇ ਸਮੁੱਚੇ ਮੁਸਲਿਮ ਭਾਈਚਾਰੇ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਸਬੰਧ 'ਚ ਸਥਾਨਕ ਬਰਨਾਲਾ ਚੌਂਕ ਨੇੜੇ ਸਥਿਤ ਈਦਗਾਹ 'ਚ ਵੱਡੀ ਗਿਣਤੀ 'ਚ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ, ਜਿੱਥੇ ਇਮਾਮ ਮੁਹੰਮਦ ਮੁਰਸਲੀਨ ਵਲੋਂ ਈਦ ਦੀ ਨਮਾਜ ਪੜ੍ਹੀ ਗਈ | ਨਮਾਜ਼ ਅਦਾ ਕਰਨ ਉਪਰੰਤ ਮੁਸਲਿਮ ਭਾਈਚਾਰੇ ਵਲੋਂ ਇਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਹਾਜ਼ਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੌਲਵੀ ਮੁਹੰਮਦ ਸਲੀਮ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਭਾਗਾ ਵਾਲਾ ਦਿਨ ਹੈ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਯੂਥ ਆਗੂ ਕਾਮਿਲ ਬੋਪਾਰਾਏ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਤੋਂ ਇਲਾਵਾ ਆਪ ਆਗੂ ਠੇਕੇਦਾਰ ਹਾਕਮ ਸਿੰਘ ਵੀ ਈਦਗਾਹ ਪੁੱਜੇ ਤੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਮੁਹੰਮਦ ਇਮਰਾਨ, ਯੂਥ ਆਗੂ ਅਰਸ਼ਦ ਖਾਨ, ਹਾਜ਼ੀ ਮੁਹੰਮਦ ਸਮਸ਼ਾਦ, ਕਮੇਟੀ ਪ੍ਰਧਾਨ ਮੁਹੰਮਦ ਇਸਹਾਕ ਹਾਜ਼ੀ, ਮੁਹੰਮਦ ਸ਼ਫੀਕ, ਮੁਹੰਮਦ ਅਸ਼ਰਫ, ਮੁਹੰਮਦ ਤੌਸੀਫ, ਗੁਰਵਿੰਦਰ ਸਿੰਘ ਤੂਰ. ਮੁਹੰਮਦ ਅਖਤਰ ਜੁਬੇਰੀ, ਨਈਮ ਖਾਨ ਪ੍ਰਵੇਜ਼ ਪਰਫੇਕਟ, ਯੁਨਸ ਖਾਨ, ਬਿੱਲੂ ਖਾਨ ਜੌਹਲਾਂ, ਡਾਕਟਰ ਅਲੀ ਨੱਥੋਵਾਲ, ਮੁਹੰਮਦ ਨਦੀਮ, ਮੁਹੰਮਦ ਇਕਬਾਲ, ਮੌਲਵੀ ਮੱਖਣ, ਮੁਹੰਮਦ ਕਬੀਰ ਆਦਿ ਹਾਜ਼ਰ ਸਨ |

ਕਿਸਾਨਾਂ ਦੇ ਸੰਸਦ ਮਾਰਚ ਦੇ ਸਮਰਥਨ 'ਚ ਸੈਂਕੜੇ ਔਰਤਾਂ ਨੇ ਕੱਢੀ ਜਾਗੋ

ਖੇਤੀ ਕਾਨੂੰਨ ਰੱਦ ਨਾ ਕਰਨ 'ਤੇ ਕੇਂਦਰ ਸਰਕਾਰ ਦੀ ਨਿਖੇਧੀ ਗੁਰੂਸਰ ਸੁਧਾਰ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਤੇ ਵਿਵਾਦਿਤ ਐਲਾਨੇ ਗਏ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ 22 ਜੁਲਾਈ ਨੂੰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਾਂਗਰਸ ਪਤਨ ਦੇ ਨੇੜੇ ਪੁੱਜੀ-ਵਿਧਾਇਕ ਇਯਾਲੀ

ਹੰਬੜਾਂ, 21 ਜੁਲਈ (ਮੇਜਰ ਹੰਬੜਾਂ)-ਸੂਬੇ ਦੀ ਕਾਂਗਰਸ ਸਰਕਾਰ ਨੂੰ ਲੋਕ ਇਸ ਦੀਆਂ ਮਾੜੀਆਂ ਨੀਤੀਆਂ ਕਾਰਨ ਮੁੱਢੋ ਨਕਾਰ ਚੁੱਕੇ ਹਨ ਤੇ ਹੁਣ ਭਾਵੇਂ ਕੋਈ ਵੀ ਇਸ ਦਾ ਪ੍ਰਧਾਨ ਬਣ ਜਾਵੇ ਕਾਂਗਰਸ ਸਰਕਾਰ ਪਤਨ ਦੇ ਨੇੜੇ ਪੁੱਜ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਟੋਲ ਪਲਾਜ਼ੇ 'ਤੇ ਕਿਸਾਨਾਂ-ਮਜ਼ਦੂਰਾਂ ਵਲੋਂ ਧਰਨਾ ਜਾਰੀ

ਚੌਂਕੀਮਾਨ, 21 ਜੁਲਾਈ (ਤੇਜਿੰਦਰ ਸਿੰਘ ਚੱਢਾ)- ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ੇ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

ਵਿਧਾਇਕ ਇਯਾਲੀ, ਪ੍ਰਧਾਨ ਗਰੇਵਾਲ ਨੇ ਹਲਕਾ ਗਿੱਲ 'ਚ ਨਾਰਾਜ਼ ਆਗੂਆਂ ਨੂੰ ਸ਼ਿਵਾਲਿਕ ਨਾਲ ਤੋਰਿਆ

ਹੰਬੜਾਂ, 21 ਜੁਲਾਈ (ਮੇਜਰ ਹੰਬੜਾਂ)-ਹਲਕਾ ਗਿੱਲ 'ਚ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਆਗੂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨਾਲ ਮਤਭੇਦ ਹੋਣ ਕਾਰਨ ਉਨ੍ਹਾਂ ਤੋਂ ਨਰਾਜ ਚੱਲ ਰਹੇ ਸਨ ਜਿਨ੍ਹਾਂ ਨੂੰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪਾਰਟੀ ਪ੍ਰਧਾਨ ...

ਪੂਰੀ ਖ਼ਬਰ »

ਸੁਖਬੀਰ ਵਲੋਂ ਹਿੰਦੂ ਵਰਗ ਦਾ ਉੱਪ ਮੁੱਖ ਮੰਤਰੀ ਐਲਾਨਣ ਨਾਲ ਹਿੰਦੂ ਭਾਈਚਾਰੇ 'ਚ ਖੁਸ਼ੀ ਦੀ ਲਹਿਰ-ਬਾਵਾ ਰਾਏਕੋਟ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਰਕਾਰ ਆਉਣ 'ਤੇ ਹਿੰਦੂ ਵਰਗ ਦਾ ਉੱਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਨਾਲ ਹਿੰਦੂ ਭਾਈਚਾਰੇ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਪਿੰਡ ਝੋਰੜਾਂ ਵਿਖੇ ਤੀਆਂ-ਤੀਜ ਦੇ ਤਿਉਹਾਰ ਦੀ ਸ਼ੁਰੂਆਤ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਬਾਬਾ ਈਸ਼ਰ ਸਿੰਘ ਸਟੇਡੀਅਮ ਪਿੰਡ ਝੋਰੜਾਂ ਵਿਖੇ 'ਤੀਆਂ ਤੀਜ਼ ਦੇ ਤਿਉਹਾਰ' ਦੀ ਸਰਪੰਚ ਦਵਿੰਦਰ ਕੌਰ ਗਿੱਲ ਨੇ ਸੱਭਿਆਚਾਰਕ ਬੋਲੀਆਂ ਪਾਉਂਦਿਆਂ ਸ਼ੁਰੂਆਤ ਕਰਵਾਈ | ਇਸ ਮੌਕੇ ਸਰਪੰਚ ਦਵਿੰਦਰ ਕੌਰ ਗਿੱਲ ਨੇ ਆਖਿਆ ਕਿ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਵਲੋਂ ਈਦ ਦੀਆਂ ਮੁਬਾਰਕਾਂ-ਡਾ: ਨਾਜ਼

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਵਲੋਂ ਅੱਜ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਬਕਰੀਦ ਦੇ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ | ਜਿਸ ਰਾਹੀਂ ਸਾਰੇ ਹੀ ਬੱਚਿਆਂ ਨੇ ਇਸ ਦੀ ਮਹੱਤਤਾ ਬਾਰੇ ...

ਪੂਰੀ ਖ਼ਬਰ »

ਸੂਏ ਦੇ ਪੁਲ ਦਾ ਚੇਅਰਮੈਨ ਦਾਖਾ ਤੇ ਚੇਅਰਮੈਨ ਗਰੇਵਾਲ ਵਲੋਂ ਉਦਘਾਟਨ

ਜਗਰਾਉਂ, 21 ਜੁਲਾਈ (ਗੁਰਦੀਪ ਸਿੰਘ ਮਲਕ)-ਮਾਰਕੀਟ ਕਮੇਟੀ ਜਗਰਾਉਂ ਅਧੀਨ ਆਉਂਦੀ ਸੜਕਾਂ ਅਤੇ ਸੜਕਾਂ 'ਤੇ ਪੈਂਦੇ ਪੁਲਾਂ ਦਾ ਨਿਰਮਾਣ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤੇ ਆਉਂਦੇ ਇਕ ਮਹੀਨੇ ਦੌਰਾਨ ਖੇਤਰ ਦੀਆਂ ਸਮੁੱਚੀਆਂ ਸੜਕਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ | ...

ਪੂਰੀ ਖ਼ਬਰ »

ਸੰਧੂ ਨੇ ਜ਼ਿਲ੍ਹਾ ਲੁਧਿਆਣਾ ਦੇ ਐੱਸ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਲੁਧਿਆਣਾ ਐੱਸ.ਸੀ ਵਿੰਗ ਵਿਚ ਨਿਯੁਕਤੀ ਕਰਦਿਆਂ ਰਣਜੀਤ ਸਿੰਘ ਹੈਪੀ ਨੂੰ ਜਨਰਲ ਸਕੱਤਰ, ਹਰਜਿੰਦਰ ਸਿੰਘ ਅਤੇ ਲਾਲ ਸਿੰਘ ਦੋਵਾਂ ਨੂੰ ਮੀਤ ਪ੍ਰਧਾਨ ਨਿਯੁਕਤੀ ਕੀਤਾ ਗਿਆ | ਇਸ ਸਬੰਧ ਵਿੱਚ ਪਿੰਡ ਬੱਸੀਆਂ ਵਿਖੇ ...

ਪੂਰੀ ਖ਼ਬਰ »

ਮੀਰੀ-ਪੀਰੀ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਜਗਰਾਉਂ, 21 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਗੁਰਮੀਤ ਗ੍ਰੰਥੀ ਸਭਾ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਮੀਰੀ-ਪੀਰੀ ਦਿਵਸ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਜਗਰਾਉਂ ਵਿਖੇ ਮਨਾਇਆ ਗਿਆ | ਸਮਾਗਮ ਵਿਚ ਪ੍ਰਕਾਸ਼ ਕਰਵਾਏ ...

ਪੂਰੀ ਖ਼ਬਰ »

ਭੈਣੀ ਪਰਿਵਾਰ ਕਾਂਗਰਸ ਦੇ ਨਵੇਂ ਬਣੇ ਸੂਬਾ ਪ੍ਰਧਾਨ ਸਿੱਧੂ ਦੇ ਹੱਕ 'ਚ ਨਿੱਤਰਿਆ

ਸਿੱਧਵਾਂ ਬੇਟ, 21 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਭਲੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਣ ਵਾਲੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਇਸ ਸਮੇਂ ਵਿਦੇਸ਼ੀ ਯਾਤਰਾ 'ਤੇ ਹਨ | ਪਰ ਉਨ੍ਹਾਂ ਦੇ ਪਿਤਾ ਤੇ ਵਿਧਾਨ ...

ਪੂਰੀ ਖ਼ਬਰ »

ਬੀਰਮੀ ਵਲੋਂ ਸਿੱਧੂ ਦੀ ਪ੍ਰਧਾਨ ਬਣਨ 'ਤੇ ਖੁਸ਼ੀ ਦਾ ਇਜ਼ਹਾਰ

ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਟਕਸਾਲੀ ਕਾਂਗਰਸੀਆਂ ਦੇ ਵੱਡੇ ਤਬਕੇ ਦੀਆਂ ਨਾਰਾਜ਼ਗੀਆਂ ਤੇ ਇਤਰਾਜ਼ਾਂ ਦੀ ਸੁਣਵਾਈ ਬਾਅਦ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ...

ਪੂਰੀ ਖ਼ਬਰ »

ਬੁੱਢੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਕਈ ਕਿਸਾਨਾਂ ਦੀਆਂ ਨੀਵੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ

ਸਿੱਧਵਾਂ ਬੇਟ, 21 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਪੂਰੇ ਬੇਟ ਇਲਾਕੇ 'ਚ ਹੋਈ ਤੇਜ਼ ਬਾਰਿਸ਼ ਨੇ ਭਾਵੇਂ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਪਰ ਆਸ ਤੋਂ ਵੱਧ ਹੋਈ ਬਾਰਿਸ਼ ਨੇ ਨੀਵੀਂਆਂ ਫ਼ਸਲਾਂ ਪਾਣੀ ਵਿਚ ਡਬੋ ਕੇ ਕਈ ਕਿਸਾਨਾਂ ਦੀਆਂ ਆਸਾਂ 'ਤੇ ...

ਪੂਰੀ ਖ਼ਬਰ »

ਸਿੱਧੂ ਦੇ ਪ੍ਰਧਾਨ ਚੁਣੇ ਜਾਣ 'ਤੇ ਭੈਣੀ ਦੀ ਅਗਵਾਈ ਹੇਠ ਮੁੱਲਾਂਪੁਰ ਦਾਖਾ 'ਚ ਲੱਡੂ ਵੰਡੇ

ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਕੁੱਲ ਹਿੰਦ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਲਈ ਨਵੇਂ ਚੁਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀਂ ਨੂੰ ਲੈ ਕੇ ਹਲਕਾ ਦਾਖਾ ਕਾਂਗਰਸ ਅੱਜ ਦੋ ਧੜਿਆਂ 'ਚ ਵੰਡੀ ਨਜ਼ਰ ਆਈ | ਨਵਜੋਤ ਸਿੰਘ ...

ਪੂਰੀ ਖ਼ਬਰ »

ਕਾਮਿਲ ਬੋਪਾਰਾਏ ਵਲੋਂ ਆਂਗਣਵਾੜੀ ਸੈਂਟਰ ਤੇ ਓਪਨ ਜਿੰਮ ਦਾ ਉਦਘਾਟਨ

ਗੁਰੂਸਰ ਸੁਧਾਰ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਲੋਕ ਸਭਾ ਮੈਂਬਰ ਡਾ: ਅਮਰ ਸਿੰਘ ਬੋਪਾਰਾਏ ਦੇ ਸਪੁੱਤਰ ਕਾਂਗਰਸ ਹਲਕਾ ਇੰਚਾਰਜ ਰਾਏਕੋਟ ਕਾਮਿਲ ਅਮਰ ਸਿੰਘ ਬੋਪਾਰਾਏ ਵਲੋਂ ਐਤੀਆਣਾ 'ਚ 10 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਆਂਗਨਵਾੜੀ ਸੈਂਟਰ ਤੇ ਓਪਨ ...

ਪੂਰੀ ਖ਼ਬਰ »

ਠੇਕੇਦਾਰ ਹਾਕਮ ਸਿੰਘ ਵਲੋਂ ਲੋਕਾਂ ਨਾਲ ਮੀਟਿੰਗ

ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਕਾਂਗਰਸ ਤੇ ਅਕਾਲੀ ਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦਾ ਹਰ ਵਰਗ ਖਮਿਆਜ਼ਾ ਭੁਗਤ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਠੇਕੇਦਾਰ ਹਾਕਮ ਸਿੰਘ ਰਾਏਕੋਟ ਨੇ ਵਾਰਡ ਨੰਬਰ-13 ਵਿਚ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨਾਂ ਦੀ ਮੁਹਿੰਮ ਦੌਰਾਨ ਜਗਰਾਉਂ ਦੇ ਕਾਂਗਰਸੀਆਂ ਨੂੰ ਲੱਡੂ 'ਮਹਿੰਗੇ' ਲੱਗਣ ਲੱਗੇ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)-ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਨਵਜੋਤ ਸਿੰਘ ਸਿੱਧੂ ਦੇ ਸਿਰ ਸਜਣ ਤੋਂ ਬਾਅਦ ਜਗਰਾਉਂ ਦੇ ਕਾਂਗਰਸੀਆਂ ਲਈ ਲੱਡੂ ਮਹਿੰਗੇ ਹੋ ਗਏ ਜਾਪਦੇ ਨੇ, ਭਾਵ ਇਥੋਂ ਦੇ ਕਾਂਗਰਸੀਆਂ ਦੇ ਮਨਾਂ 'ਚ ਸ਼ਾਇਦ ਅਜੇ ਵੀ ਇਹ ਡਰ ਬਣਿਆ ਹੋਇਆ ਹੈ ...

ਪੂਰੀ ਖ਼ਬਰ »

ਜੀ.ਐੱਚ.ਜੀ ਅਕੈਡਮੀ ਜਗਰਾਉਂ ਵਿਖੇ ਆਨਲਾਈਨ ਈਦ ਦਾ ਤਿਉਹਾਰ ਮਨਾਇਆ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਆਨਲਾਈਨ ਈਦ-ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ 'ਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਅਵਨੀਤਪਾਲ ਕੌਰ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਆਪਣੇ ਭਾਸ਼ਣ ਰਾਹੀਂ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿਖੇ ਵਣ-ਮਹਾਂਉਤਸਵ ਮਨਾਇਆ

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਦੇਹੜਕਾ ਵਿਖੇ ਪਿ੍ੰ: ਉਰਵਿੰਦਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾ ਕੇ ਵਣ-ਮਹਾਂਉਤਸ਼ਵ ਮਨਾਇਆ ਗਿਆ | ਪਿ੍ੰ: ਉਰਵਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਹਰ ਇਨਸਾਨ ਨੂੰ ...

ਪੂਰੀ ਖ਼ਬਰ »

2 ਰੋਜ਼ਾ ਧਾਰਮਿਕ ਦੀਵਾਨ ਸਜਾਏ

ਭੂੰਦੜੀ, 21 ਜੁਲਾਈ (ਕੁਲਦੀਪ ਸਿੰਘ ਮਾਨ)-ਸਥਾਨਕ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਨਗਰ ਨਿਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 2 ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬਾਬਾ ਭਜਨ ਸਿੰਘ ...

ਪੂਰੀ ਖ਼ਬਰ »

ਸ਼ਹੀਦ ਬਾਬਾ ਮਹਿਲ ਸਿੰਘ ਦੀ ਬਰਸੀ ਮਨਾਈ

ਚੌਂਕੀਮਾਨ, 21 ਜੁਲਾਈ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਬੁਰਜ ਸਾਹਿਬ ਪਿੰਡ ਚੌਂਕੀਮਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਨੌਜਵਾਨ ਵੀਰ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼ਹੀਦ ਬਾਬਾ ਮਹਿਲ ਸਿੰਘ ਜੀ ਦੀ ਸਾਲਾਨਾ ਬਰਸੀ ਤੇ ਦਸਮੀਂ ਦਾ ...

ਪੂਰੀ ਖ਼ਬਰ »

ਸਰਕਾਰੀ ਡਿਸਪੈਂਸਰੀ ਦੇ ਨਵੇਂ ਕਮਰੇ ਦੀ ਨੀਂਹ ਰੱਖੀ

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਸਰਕਾਰੀ ਡਿਸਪੈਂਸਰੀ ਦੀ ਨਵੀਂ ਇਮਾਰਤ ਬਣਾਉਣ ਲਈ ਅੱਜ ਪਿੰਡ ਦੀ ਪੰਚਾਇਤ ਵਲੋਂਸਰਪੰਚ ਕਰਮਜੀਤ ਸਿੰਘ ਕੱਕੂ ਦੀ ਅਗਵਾਈ ਹੇਠ ਨੀਂਹ ਰੱਖੀ ਗਈ | ਇਸ ਮੌਕੇ ਨੰਬਰਦਾਰ ਜਸਵੀਰ ਸਿੰਘ ਦੇਹੜਕਾ ਤੇ ਸਰਪੰਚ ...

ਪੂਰੀ ਖ਼ਬਰ »

ਦਾਖਾ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਸਿੱਧਵਾਂ ਬੇਟ, 21 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਹਲਕਾ ਜਗਰਾਉਂ ਦੇ ਇੰਚਾਰਜ ਮਲਕੀਤ ਸਿੰਘ ਸਾਬਕਾ ਮੰਤਰੀ ਪੰਜਾਬ ਨੇ ਲਾਗਲੇ ਪਿੰਡ ਜਨੇਤਪੁਰਾ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ | ...

ਪੂਰੀ ਖ਼ਬਰ »

ਸੰਘਰਸ਼ ਦੀ ਤਿਆਰੀ ਲਈ ਫੈੱਡਰੇਸ਼ਨ ਏਟਕ ਵਲੋਂ ਮੀਟਿੰਗ

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪੀ.ਐੱਸ.ਈ.ਬੀ. ਇਪਲਾਈਜ਼ ਫੈੱਡਰੇਸ਼ਨ ਏਟਕ ਸਬ ਅਰਬਨ ਸਰਕਲ ਲੁਧਿਆਣਾ ਵਲੋਂ ਪਾਵਰਕਾਮ ਮੈਨੇਜਮੈਂਟ ਵਲੋਂ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ 27 ਜੁਲਾਈ ਨੂੰ ਕੀਤੀ ਜਾ ਰਹੀ ਸਰਕਲ ਕਨਵੈਨਸ਼ਨ ਤੇ 11 ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਜਗਰਾਉਂ ਧਰਨਾ 294ਵੇਂ ਦਿਨ 'ਚ ਸ਼ਾਮਿਲ

ਜਗਰਾਉਂ, 21 ਜੁਲਾਈ (ਜੋਗਿੰਦਰ ਸਿੰਘ)-294ਵੇਂ ਦਿਨ 'ਚ ਦਾਖ਼ਲ ਹੋਏ ਸਥਾਨਕ ਰੇਲ ਪਾਰਕ ਜਗਰਾਉਂ 'ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ 'ਚ ਅੱਜ ਸਭ ਤੋਂ ਪਹਿਲਾਂ ਅੱਜ ਦੇ ਦਿਨ 1965 'ਚ ਵਿਛੋੜਾ ਦੇ ਗਏ ਯੋਧੇ ਸਾਥੀ ਬਾਟੂਕੇਸ਼ਵਰ ਦੱਤ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼ਹੀਦ ਬੀ.ਕੇ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX