ਤਾਜਾ ਖ਼ਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  29 minutes ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  46 minutes ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  48 minutes ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  51 minutes ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  54 minutes ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  22 minutes ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 1 hour ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 1 hour ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 2 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 2 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 2 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 2 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 2 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 3 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 3 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 3 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 4 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 4 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 5 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 5 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  about 5 hours ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  about 5 hours ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਖੇਡ ਵਿਚ ਜਿੱਤ ਨਹੀਂ, ਸਗੋਂ ਸੰਘਰਸ਼ ਦੀ ਸ਼ਾਨ ਅਹਿਮ ਹੁੰਦੀ ਹੈ। -ਜੋ ਪੈਟਰਨੋ

ਬਰਨਾਲਾ

ਤੇਜ਼ ਬਾਰਸ਼ ਕਾਰਨ ਵਜ਼ੀਦਕੇ ਖ਼ੁਰਦ ਵਿਖੇ ਘਰਾਂ 'ਚ ਵੜਿਆ ਪਾਣੀ

ਮਹਿਲ ਕਲਾਂ, 31 ਜੁਲਾਈ (ਅਵਤਾਰ ਸਿੰਘ ਅਣਖੀ)- ਅੱਜ ਸਵੇਰ ਸਮੇਂ ਹੋਈ ਮੋਹਲ਼ੇਧਾਰ ਵਰਖਾ ਕਾਰਨ ਪਿੰਡ ਵਜੀਦਕੇ ਖ਼ੁਰਦ ਵਿਖੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਅੰਦਰ ਜਾ ਵੜਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਨੰਬਰਦਾਰ ਸੁਖਪਾਲ ਸਿੰਘ ਵਜੀਦਕੇ ਖ਼ੁਰਦ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਸ ਗਲ਼ੀ 'ਤੇ ਲਗਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਰਸਾਤ ਸਮੇਂ ਗੰਦਾ ਪਾਣੀ ਇਕੱਠਾ ਹੋ ਕੇ ਗਲੀ ਦੇ ਨਾਲ-ਨਾਲ ਲੋਕਾਂ ਦੇ ਘਰਾਂ ਅੰਦਰ ਭਰ ਜਾਂਦਾ ਹੈ ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਗਲੀ 'ਚ ਪਾਣੀ ਦੇ ਭਰ ਜਾਣ ਨਾਲ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਦੇ ਪੈਦਾ ਹੋਣ ਦਾ ਖ਼ਤਰਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਭਰਨ ਨਾਲ ਕਈ ਘਰਾਂ ਦੀਆਂ ਕੰਧਾਂ ਨੂੰ ਵੀ ਤਰੇੜਾਂ ਆ ਚੁੱਕੀਆਂ ਹਨ | ਪਿੰਡ ਵਾਸੀ ਬਲਵਿੰਦਰ ਸਿੰਘ, ਭੋਲਾ ਸਿੰਘ ਵਜੀਦਕੇ, ਕੁਲਵਿੰਦਰ ਕੌਰ, ਕਾਕਾ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਜੀਦਕੇ ਖ਼ੁਰਦ ਵਿਖੇ ਗੰਦੇ ਪਾਣੀ ਦੇ ਨਿਕਾਸ ਦੇ ਪੁਖ਼ਤਾ ਪ੍ਰਬੰਧ ਪਹਿਲ ਦੇ ਆਧਾਰ 'ਤੇ ਕੀਤੇ ਜਾਣ | ਇਸ ਤੋਂ ਇਲਾਵਾ ਮਹਿਲ ਕਲਾਂ ਸੋਢੇ ਵਿਖੇ ਇਸ ਮੀਂਹ ਦੇ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪੋਲ਼ ਖੋਲ੍ਹ ਕੇ ਰੱਖ ਦਿੱਤੀ | ਅੱਜ ਸਵੇਰੇ ਕੁਝ ਘੰਟੇ ਦੀ ਬਾਰਸ਼ ਤੋਂ ਬਾਅਦ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਦੀ ਫ਼ਿਰਨੀ ਵੱਡੀ ਪੱਧਰ 'ਤੇ ਪਾਣੀ ਭਰਨ ਨਾਲ ਛੱਪੜ ਦਾ ਰੂਪ ਧਾਰਨ ਕਰ ਗਈ | ਸਥਾਨਕ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਪਿੰਡ ਦੇ ਪਾਣੀ ਦਾ ਨਿਕਾਸ ਪਿੰਡ ਦੇ ਛੱਪੜ 'ਚ ਸੀ, ਛੱਪੜ ਨੂੰ ਗ੍ਰਾਮ ਪੰਚਾਇਤ ਵਲੋਂ ਪਾਰਕ ਬਣਾਉਣ ਲਈ ਭਰ ਦਿੱਤਾ ਗਿਆ ਪਰ ਪਾਣੀ ਦੇ ਨਿਕਾਸ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ | ਕਈ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਪਾਰਕ ਦਾ ਕੰਮ ਸਿਰੇ ਚੜਿ੍ਹਆ ਉਲਟਾ ਘਰਾਂ ਦਾ ਗੰਦਾ ਅਤੇ ਬਰਸਾਤੀ ਪਾਣੀ ਪਿੰਡ ਦੀ ਫ਼ਿਰਨੀ ਅਤੇ ਗਲ਼ੀਆਂ 'ਚ ਭਰਨ ਨਾਲ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਗਿਆ | ਸਾਰਾ ਦਿਨ ਇਸ ਪਾਣੀ ਦੇ ਭਰਨ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਆਲ਼ੇ ਦੁਆਲੇ ਦੇ ਪਿੰਡਾਂ ਦੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਕਾਸ ਦੇ ਨਾਂਅ 'ਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਿਆਂ ਦੀ ਉੱਚ ਪੱਧਰੀ ਜਾਂਚ ਕਰ ਕੇ ਗੰਦੇ ਪਾਣੀ ਦੇ ਨਿਕਾਸ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਪਿੰਡ ਦੇ ਲੋਕਾਂ ਦੀ ਮੁਸ਼ਕਲ ਹੱਲ ਹੋ ਸਕੇ | ਇੱਥੋਂ ਦੀ ਮੁਸਲਿਮ ਭਾਈਚਾਰੇ ਦੀ ਮਸਜਿਦ 'ਚ ਮੀਂਹ ਦਾ ਭਰਿਆ ਪਾਣੀ ਨੌਜਵਾਨਾਂ ਵਲੋਂ ਜੱਦੋ ਜਹਿਦ ਕਰ ਕੇ ਕੱਢਿਆ ਗਿਆ |

ਪੁਲਿਸ ਵਲੋਂ ਧਨੌਲਾ ਰੋਡ 'ਤੇ ਲਾਈਆਂ ਪੱਕੀਆਂ ਪਾਈਪਾਂ ਕਾਰਨ ਰਾਹਗੀਰ ਪ੍ਰੇਸ਼ਾਨ

ਬਰਨਾਲਾ, 31 ਜੁਲਾਈ (ਧਰਮਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਮਾਮਲੇ ਘਟਣ ਕਾਰਨ ਲਾਕਡਾਊਨ ਖੋਲ੍ਹ ਦਿੱਤਾ ਗਿਆ ਸੀ ਪਰ ਬਰਨਾਲਾ ਪੁਲਿਸ ਵਲੋਂ ਸਥਾਨਕ ਸ੍ਰੀ ਗੁਰੂ ਰਵਿਦਾਸ ਚੌਕ ਸਾਹਮਣੇ ਧਨੌਲਾ ਰੋਡ 'ਤੇ ਸ਼ਹਿਰ ਦਾਖ਼ਲ ਹੋਣ ਸਮੇਂ ਸੜਕ 'ਤੇ ਲਾਈਆਂ ...

ਪੂਰੀ ਖ਼ਬਰ »

ਬਿਜਲੀ ਦੀ ਬੱਚਤ ਕਰਨ ਲਈ ਖਪਤਕਾਰਾਂ ਨੂੰ ਵੰਡੇ ਐੱਲ.ਈ.ਡੀ. ਬੱਲਬ

ਮਹਿਲ ਕਲਾਂ, 31 ਜੁਲਾਈ (ਤਰਸੇਮ ਸਿੰਘ ਗਹਿਲ)- ਪੰਜਾਬ ਸਟੇਟ ਪਾਵਰਕਾਮ ਸ਼ਹਿਰੀ ਮੰਡਲ ਬਰਨਾਲਾ ਦੇ ਐਕਸੀਅਨ ਇੰਜੀਨੀਅਰ ਗਗਨਦੀਪ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਖਪਤਕਾਰਾਂ ਨੂੰ ਘਰੇਲੂ ਬਿਜਲੀ ਦੀ ਬੱਚਤ ਲਈ ਪ੍ਰੇਰਿਤ ਕਰਨ ਤਹਿਤ ਸਬ-ਡਵੀਜ਼ਨ ਮਹਿਲ ਕਲਾਂ ਦੇ ਐਸ.ਡੀ.ਓ. ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਸ਼ਹਿਣਾ, 31 ਜੁਲਾਈ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਵੱਖ-ਵੱਖ ਆਗੂਆਂ ਵਲੋਂ ਸ਼ਹਿਣਾ ਦੇ ਮੁੱਖ ਬਾਜ਼ਾਰ ਵਿਚ ਖੂਹ ਵਾਲੇ ਚੌਕ 'ਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਸੁਖਵਿੰਦਰ ਸਿੰਘ ਧਾਲੀਵਾਲ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਨੇ ਕਿਹਾ ...

ਪੂਰੀ ਖ਼ਬਰ »

ਸ਼ਹੀਦ ਜਗਸੀਰ ਸਿੰਘ ਹਮੀਦੀ ਦਾ ਬੁੱਤ ਲਗਾਇਆ

ਮਹਿਲ ਕਲਾਂ, 31 ਜੁਲਾਈ (ਤਰਸੇਮ ਸਿੰਘ ਗਹਿਲ)-ਕਰੀਬ ਡੇਢ ਦਹਾਕੇ ਪਹਿਲਾਂ ਦੇਸ਼ ਲਈ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨ ਸ਼ਹੀਦ ਜਗਸੀਰ ਸਿੰਘ ਰਾਣੂ ਹਮੀਦੀ ਦਾ ਆਦਮ ਕੱਦ ਬੁੱਤ ਸਮੂਹ ਨਗਰ ਨਿਵਾਸੀਆਂ, ਸਾਬਕਾ ਸੈਨਕਾਂ ਤੇ ਗ੍ਰਾਮ ਪੰਚਾਇਤ ਵਲੋਂ ਸੈਕੰਡਰੀ ਸਕੂਲ ਹਮੀਦੀ ...

ਪੂਰੀ ਖ਼ਬਰ »

ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਦਿਆਰਥਣ ਦੀ ਮੌਤ

ਹੰਡਿਆਇਆ, 31 ਜੁਲਾਈ (ਗੁਰਜੀਤ ਸਿੰਘ ਖੁੱਡੀ)- ਅੱਜ ਸਵੇਰੇ ਕੌਮੀ ਮਾਰਗ ਨੰ: 7 ਚੰਡੀਗੜ੍ਹ-ਬਠਿੰਡਾ ਉੱਪਰ ਹੰਡਿਆਇਆ ਵਿਖੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਦਿਆਰਥਣ ਦੀ ਦੁਖਦਾਈ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜਸ਼ਨਜੋਤ ਕੌਰ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਬਰਨਾਲਾ, 31 ਜੁਲਾਈ (ਧਰਮਪਾਲ ਸਿੰਘ)-ਸਥਾਨਕ ਟਰਾਈਡੈਂਟ ਫ਼ੈਕਟਰੀ ਨਜ਼ਦੀਕ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਅਧਖੜ ਉਮਰ ਦੇ ਵਿਅਕਤੀ ਦੀ ਮੌਤ ਜਾਣ ਦਾ ਸਮਾਚਾਰ ਹੈ | ਜੀ.ਆਰ.ਪੀ. ਚੌਕੀ ਦੇ ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਟਰਾਈਡੈਂਟ ਫ਼ੈਕਟਰੀ ਨਜ਼ਦੀਕ ...

ਪੂਰੀ ਖ਼ਬਰ »

ਕੋਰੋਨਾ ਰੋਕੂ ਟੀਕਾਕਰਨ ਕੈਂਪ ਲਗਾਇਆ

ਬਰਨਾਲਾ, 31 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸਟੇਟ ਐਵਾਰਡੀ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਵਿਚ ਐਨ.ਐਸ.ਐਸ., ਐਨ.ਸੀ.ਸੀ. ਵਿਭਾਗ ਅਤੇ ਰੈੱਡ ਰਿਬਨ ਕਲੱਬ ਦੁਆਰਾ ਸਿਹਤ ਵਿਭਾਗ ...

ਪੂਰੀ ਖ਼ਬਰ »

ਵੀ.ਐਲ.ਸੀ.ਸੀ. ਇੰਸਟੀਚਿਊਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਰਨਾਲਾ, 31 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਵੀ.ਐਲ.ਸੀ.ਸੀ. ਇੰਸਟੀਚਿਊਟ ਬਰਨਾਲਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਇੰਸਟੀਚਿਊਟ ਦੇ ਪਾਸ ਹੋਏ ਅਤੇ ਨਵੇਂ ਵਿਦਿਆਰਥੀਆਂ ਵਿਚਕਾਰ ਬਰਾਈਡਲ ਮੇਕਅਪ, ਪਾਰਟੀ ਮੇਕਅਪ, ਹੇਅਰ ਸਟਾਈਲ, ਹੇਅਰ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਮਹਿਲ ਕਲਾਂ 'ਚ ਵਿਚਾਰਾਂ

ਮਹਿਲ ਕਲਾਂ, 31 ਜੁਲਾਈ (ਤਰਸੇਮ ਸਿੰਘ ਗਹਿਲ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਮਹਿਲ ਕਲਾਂ ਵਿਖੇ ਹੋਈ | ਇਸ ਸਮੇਂ ਪਾਰਟੀ ਦੇ ਵੱਖ-ਵੱਖ ਹਲਕਾ ਤੇ ਸੂਬਾ ਆਗੂਆਂ ਵਲੋਂ ਸ਼ਮੂਲੀਅਤ ਕਰ ਕੇ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਸਭਾ ਨੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਨੂੰ ਕੀਤਾ ਸਨਮਾਨਿਤ

ਤਪਾ ਮੰਡੀ, 31 ਜੁਲਾਈ (ਪ੍ਰਵੀਨ ਗਰਗ)- ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਿਟਡ ਤਪਾ ਦੇ ਪ੍ਰਬੰਧਕਾਂ ਵਲੋਂ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਨਿਲ ਕੁਮਾਰ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ | ਸਹਿਕਾਰੀ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਸੇਖੋਂ ਨੇ ਦੱਸਿਆ ...

ਪੂਰੀ ਖ਼ਬਰ »

ਕਿਸਾਨ ਦਰਸ਼ਨ ਸਿੰਘ ਦੀ ਮੌਤ ਦਾ ਮੁਆਵਜ਼ਾ ਨਾ ਮਿਲਿਆ ਤਾਂ 2 ਅਗਸਤ ਤੋਂ ਡੀ.ਸੀ. ਦਫ਼ਤਰ ਮੂਹਰੇ ਲਾਵਾਂਗੇ ਧਰਨਾ- ਕਿਸਾਨ ਆਗੂ

ਧਨੌਲਾ, 31 ਜੁਲਾਈ (ਚੰਗਾਲ)- ਕਿਸਾਨ ਦਰਸ਼ਨ ਸਿੰਘ ਦੀ ਕੱਲ੍ਹ ਲੰਗਰ ਦੀ ਸੇਵਾ ਲਈ ਦੁੱਧ ਇਕੱਠਾ ਕਰਨ ਦੌਰਾਨ ਤਬੀਅਤ ਖ਼ਰਾਬ ਹੋ ਗਈ ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ ਸੀ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਸਰਕਾਰੀ ਹਸਪਤਾਲ ਬਰਨਾਲਾ ਦੀ ਮੌਰਚਰੀ 'ਚ ਰਖਵਾਇਆ ਹੋਇਆ ਹੈ | ...

ਪੂਰੀ ਖ਼ਬਰ »

ਪਰਮਜੀਤ ਸਿੰਘ ਹਰੀਗੜ੍ਹ ਸੇਵਾ ਮੁਕਤੀ 'ਤੇ ਸਨਮਾਨਿਤ

ਬਰਨਾਲਾ, 31 ਜੁਲਾਈ (ਅਸ਼ੋਕ ਭਾਰਤੀ)-ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਦੇ ਡਰਾਈਵਰ ਪਰਮਜੀਤ ਸਿੰਘ ਹਰੀਗੜ੍ਹ ਦੀ ਸੇਵਾ ਮੁਕਤੀ ਮੌਕੇ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਡੀ.ਡੀ.ਪੀ.ਓ. ਜਗਤਾਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਸਕੱਤਰ ਸ਼ਵਿੰਦਰ ਸਿੰਘ, ਪੰਜਾਬ ਗੌਰਮਿੰਟ ...

ਪੂਰੀ ਖ਼ਬਰ »

ਪਿੰਡ ਭਗਤਪੁਰਾ ਦਾ ਸਾਬਕਾ ਸਰਪੰਚ ਚਮਕੌਰ ਸਿੰਘ ਮਾਨ ਸਾਥੀਆਂ ਸਮੇਤ ਭਾਕਿਯੂ ਲੱਖੋਵਾਲ 'ਚ ਸ਼ਾਮਿਲ

ਸ਼ਹਿਣਾ, 31 ਜੁਲਾਈ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਵਿਚ ਪਿੰਡ ਭਗਤਪੁਰਾ ਦੇ ਸਾਬਕਾ ਸਰਪੰਚ ਚਮਕੌਰ ਸਿੰਘ ਮਾਨ ਨੇ ਸਾਥੀਆਂ ਸਮੇਤ ਜਥੇਬੰਦੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

-ਮਾਮਲਾ ਠੀਕਰੀਵਾਲਾ ਵਿਖੇ ਪੋਲਟਰੀ ਫਾਰਮ ਦਾ- ਮੁਰਗ਼ੀ ਵਾਲੇ ਰੇਹ ਦੇ ਡੰਪ ਚੁਕਵਾਉਣ ਦੀ ਪਿੰਡ ਵਾਸੀਆਂ ਵਲੋਂ ਮੰਗ

ਬਰਨਾਲਾ, 31 ਜੁਲਾਈ (ਰਾਜ ਪਨੇਸਰ)- ਨੇੜਲੇ ਪਿੰਡ ਠੀਕਰੀਵਾਲਾ ਵਿਖੇ ਪੋਲਟਰੀ ਫਾਰਮ ਵਿਚ ਮੁਰਗ਼ੀਆਂ ਦੇ ਰੇਹ ਦੇ ਡੰਪ ਕਾਰਨ ਦੁਖੀ ਲੋਕਾਂ ਨੇ ਪੋਲਟਰੀ ਫਾਰਮ ਅੱਗੇ ਧਰਨਾ ਦੇ ਕੇ ਪ੍ਰਸ਼ਾਸਨ ਤੋਂ ਮਾਮਲਾ ਹੱਲ ਕਰਨ ਦੀ ਗੁਹਾਰ ਲਗਾਈ ਗਈ ਹੈ | ਪਿੰਡ ਦੇ ਸਰਪੰਚ ਕਿਰਨਜੀਤ ...

ਪੂਰੀ ਖ਼ਬਰ »

ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਸਬੰਧੀ ਧਰਨੇ ਦਾ 304ਵਾਂ ਦਿਨ

ਬਰਨਾਲਾ, 31 ਜੁਲਾਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 304ਵੇਂ ਦਿਨ 'ਚ ਸ਼ਾਮਲ ਹੋ ਗਿਆ | ਧਰਨੇ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਸ਼ਹੀਦ ਊਧਮ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਹੰਡਿਆਇਆ, 31 ਜੁਲਾਈ (ਗੁਰਜੀਤ ਸਿੰਘ ਖੁੱਡੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਦਰਸ਼ਨ ਸਿੰਘ ਚੀਮਾ ਨੇ ਦਿੱਤੀ ਤੇ ਦੱਸਿਆ ਕਿ ਆਰਟਸ ਗਰੁੱਪ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਸੀ.ਬੀ.ਐੱਸ.ਈ. ਬੋਰਡ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਬਰਨਾਲਾ, 31 ਜੁਲਾਈ (ਅਸ਼ੋਕ ਭਾਰਤੀ)- ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਬਰਨਾਲਾ ਦਾ ਸੀ.ਬੀ.ਐਸ.ਈ. ਬੋਰਡ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਸਤਵੰਤ ਦਾਨੀ ਤੇ ਵਾਈਸ ਚੇਅਰਮੈਨ ਤਨਵੀਰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX