ਤਾਜਾ ਖ਼ਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  53 minutes ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  about 1 hour ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 1 hour ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  about 1 hour ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  about 1 hour ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  46 minutes ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 2 hours ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 2 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 2 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 2 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  1 minute ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 3 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 3 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 3 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 4 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 4 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 5 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 5 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 5 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  about 5 hours ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  about 5 hours ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਮਾਨਸਾ

ਸਾਰੀਆਂ ਜਮਾਤਾਂ ਲਈ ਸਕੂਲ ਮੁੜ ਖੁੱਲ੍ਹਣ 'ਤੇ ਪਰਤੀਆਂ ਰੌਣਕਾਂ, ਬੱਚੇ ਚਾਈਾ-ਚਾਈਾ ਸਕੂਲ ਪਹੁੰਚੇ

ਮਾਨਸਾ, 2 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੋਰੋਨਾ ਦਾ ਪ੍ਰਕੋਪ ਘਟਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਨਿੱਜੀ ਸਕੂਲਾਂ 'ਚ ਸਾਰੀਆਂ ਜਮਾਤਾਂ ਦੀ ਪੜ੍ਹਾਈ ਚਾਲੂ ਕਰਨ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਅੱਜ ਜ਼ਿਲੇ੍ਹ ਦੇ ਸਾਰੇ ਸਕੂਲਾਂ 'ਚ ਮੁੜ ਰੌਣਕਾਂ ਵੇਖੀਆਂ ਗਈਆਂ | ਜ਼ਿਕਰਯੋਗ ਹੈ ਕਿ ਭਾਵੇਂ ਪਿਛਲੇ ਦਿਨੀਂ 10ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕਲਾਸਾਂ ਚਾਲੂ ਕਰਨ ਦੀਆਂ ਹਦਾਇਤਾਂ ਆਈਆਂ ਸਨ, ਜਿਸ ਦੇ ਚੱਲਦਿਆਂ ਸਕੂਲਾਂ 'ਚ ਕੁਝ ਚਹਿਲ-ਪਹਿਲ ਹੋਈ ਸੀ ਪਰ ਹੁਣ ਪਹਿਲੀ ਤੋਂ 12ਵੀਂ ਜਮਾਤ ਤੱਕ ਆਫ਼ ਲਾਈਨ ਪੜ੍ਹਾਈ ਸ਼ੁਰੂ ਕਰਨ ਦੇ ਹੁਕਮਾਂ ਨੇ ਮਾਪਿਆਂ ਤੇ ਵਿਦਿਆਰਥੀਆਂ 'ਚ ਖ਼ੁਸ਼ੀ ਦੀ ਲਹਿਰ ਪਾਈ | ਅਧਿਆਪਕ ਪਹਿਲਾਂ ਹੀ ਸਕੂਲਾਂ 'ਚ ਹਾਜ਼ਰ ਹੋਏ ਸਨ | 'ਅਜੀਤ' ਦੀ ਟੀਮ ਵਲੋਂ ਵੇਖਿਆ ਗਿਆ ਕਿ ਭਾਵੇਂ ਵਿਦਿਆਰਥੀਆਂ ਦੀ ਹਾਜ਼ਰੀ ਪੂਰੀ ਨਹੀਂ ਸੀ ਪਰ ਜ਼ਿਆਦਾਤਰ ਪਾੜ੍ਹੇ ਚਾਈਾ-ਚਾਈਾ ਸਕੂਲਾਂ 'ਚ ਪਹੁੰਚੇ | ਵੇਖਿਆ ਗਿਆ ਕਿ ਨਿੱਜੀ ਸਕੂਲਾਂ 'ਚ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ ਅਤੇ ਉਨ੍ਹਾਂ ਦਾ ਸਰੀਰਕ ਤਾਪਮਾਨ ਵੀ ਚੈੱਕ ਕੀਤਾ ਜਾ ਰਿਹਾ ਸੀ | ਵਿਦਿਆਰਥੀਆਂ ਨੇ ਮਾਸਕ ਵੀ ਪਹਿਨੇ ਹੋਏ ਸਨ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਅੱਜ ਪਹਿਲੇ ਦਿਨ ਬੇਸ਼ੱਕ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਰਹੀ ਪਰ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ | ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਮੁਕੇਸ਼ ਕੁਮਾਰ ਅਤੇ ਲੈਕਚਰਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਵਿੱਦਿਅਕ ਸੈਸ਼ਨ ਦੇ ਕਈ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਵਿਦਿਆਰਥੀਆਂ ਦੇ ਆਉਣ ਨਾਲ ਸਕੂਲ 'ਚ ਇਕ ਤਰ੍ਹਾਂ ਨਾਲ ਰੌਣਕਾਂ ਪਰਤ ਆਈਆਂ ਹਨ | ਇਸੇ ਤਰ੍ਹਾਂ ਸ਼ਹਿਰ ਤੇ ਪਿੰਡਾਂ ਦੇ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਵਿਦਿਆਰਥੀ ਉਤਸ਼ਾਹ ਨਾਲ ਪੁੱਜੇ |
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਇਲਾਕੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 80 ਫ਼ੀਸਦੀ ਤੋਂ ਉੱਪਰ ਦੇਖਣ ਨੂੰ ਮਿਲੀ | ਇਸੇ ਤਰ੍ਹਾਂ ਸੈਕੰਡਰੀ ਸਕੂਲਾਂ ਵਿਚ ਗਿਣਤੀ 50 ਫ਼ੀਸਦੀ ਦੇ ਕਰੀਬ ਰਹੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਇਹ ਗਿਣਤੀ 70 ਫ਼ੀਸਦੀ ਦੇ ਆਸ ਪਾਸ ਰਹੀ | ਸਰਕਾਰੀ ਪ੍ਰਾਇਮਰੀ ਸਕੂਲ ਜਲਵੇੜਾ ਵਿਖੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮੰਘਾਣੀਆਂ ਦੀ ਅਗਵਾਈ 'ਚ ਪੁੱਜੀ | ਅਧਿਆਪਕ ਆਗੂ ਅਤੇ ਸਕੂਲ ਮੁਖੀ ਰਾਜਦੀਪ ਸਿੰਘ ਬਰੇਟਾ ਨੇ ਦੱਸਿਆ ਕਿ ਕੋਰੋਨਾ ਕਾਲ ਦਾ ਸਭ ਤੋਂ ਮਾਰੂ ਅਸਰ ਵਿਦਿਆਰਥੀਆਂ ਤੇ ਪਿਆ ਹੈ ਪਰ ਹੁਣ ਖ਼ਤਰਾ ਟਲਨ ਨਾਲ ਸਭ ਕੁਝ ਠੀਕ ਹੋ ਜਾਵੇਗਾ |
ਭੀਖੀ ਤੋਂ ਬਲਦੇਵ ਸਿੰਘ ਸਿੱਧੂ/ਗੁਰਿੰਦਰ ਸਿੰਘ ਔਲਖ ਅਨੁਸਾਰ - ਭੀਖੀ 'ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਣ 'ਤੇ ਵਿਦਿਆਰਥੀ ਖ਼ੁਸ਼ੀ ਨਾਲ ਸਕੂਲਾਂ 'ਚ ਪੁੱਜੇ | ਕਈ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਅਤੇ ਕਈ 'ਚ ਭਰਵੀਂ ਰਹੀ | ਸਰਕਾਰੀ ਸੈਕੰਡਰੀ ਸਕੂਲ ਲੜਕੇ ਭੀਖੀ ਵਿਖੇ 70 ਪ੍ਰਤੀਸ਼ਤ, ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਵਿਖੇ 75 ਪ੍ਰਤੀਸ਼ਤ, ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ 'ਚ 87 ਪ੍ਰਤੀਸ਼ਤ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ 'ਚ 67 ਪ੍ਰਤੀਸ਼ਤ ਅਤੇ ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਵਿਖੇ 75 ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜ਼ਰੀ ਰਹੀ | ਸਰਕਾਰੀ ਅਧਿਆਪਕ ਪਰਮਜੀਤ ਸਿੰਘ ਬੱਪੀਆਣਾ, ਗੁਰਦੀਪ ਸਿੰਘ ਡੀ.ਪੀ.ਈ. ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪਿਛਲੇ ਲੰਬੇ ਸਮੇਂ ਤੋਂ ਆਨ ਲਾਈਨ ਪੜ੍ਹਨ ਕਰ ਕੇ ਵਿਦਿਆਰਥੀਆਂ ਤੇ ਅਧਿਆਪਕਾਂ 'ਚ ਪੜ੍ਹਾਉਣ ਸਮੇਂ ਥੋੜ੍ਹੀ ਤਾਲਮੇਲ ਦੀ ਸਮੱਸਿਆ ਆਈ ਹੈ |

ਗੰਢੇ ਚੜ੍ਹੇ ਅਸਮਾਨੀ ਤੇ ਟਮਾਟਰ ਹੋਏ ਲਾਲੋ ਲਾਲ, ਗ਼ਰੀਬਾਂ ਦਾ ਜਿਊਣਾ ਹੋਇਆ ਮੁਹਾਲ

ਮਾਨਸਾ, 2 ਅਗਸਤ (ਸਟਾਫ਼ ਰਿਪੋਰਟਰ)- ਨਿੱਤ ਦਿਨ ਛੜੱਪੇ ਮਾਰ ਕੇ ਵਧ ਰਹੀ ਮਹਿੰਗਾਈ ਨੇ ਗ਼ਰੀਬ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ | ਇਸ ਮਹਿੰਗਾਈ ਕਾਰਨ ਗ਼ਰੀਬਾਂ ਦੇ ਨਾਲ ਨਾਲ ਆਮ ਲੋਕਾਂ ਦੀ ਰਸੋਈ ਦਾ ਵੀ ਬਜਟ ਵਿਗੜ ਗਿਆ ਹੈ | ਪਿਆਜ਼ 35 ਤੋਂ 40 ਰੁਪਏ ਕਿੱਲੋ ਅਤੇ ...

ਪੂਰੀ ਖ਼ਬਰ »

ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ-'ਆਪ'

ਡੀ.ਸੀ. ਨੂੰ ਮੰਗ ਪੱਤਰ ਦਿੱਤਾ ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਮੀਂਹ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਅਤੇ ਡਿੱਗੇ ਘਰਾਂ ਦੀ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ ਦੀ ਸਫਲਤਾ ਲਈ ਵਕੀਲ ਮੋਹਰੀ ਭੂਮਿਕਾ ਨਿਭਾਉਣ-ਸੈਸ਼ਨ ਜੱਜ

ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਕੌਮੀ ਲੋਕ ਅਦਾਲਤਾਂ ਲਗਾਉਣ ਦਾ ਮਕਸਦ ਆਮ ਲੋਕਾਂ ਨੂੰ ਵਧੇਰੇ ਲਾਭ ਦਿਵਾਉਣਾ ਹੈ | ਅਜਿਹੀਆਂ ਅਦਾਲਤਾਂ ਦੇ ਫ਼ੈਸਲਿਆਂ ਨਾਲ ਸਮਾਂ ਅਤੇ ਪੈਸਾ ਬਚਣ ਦੇ ਨਾਲ ਲੋਕਾਂ ਦੀ ਆਪਸ ਵਿਚ ਕੁੜੱਤਣ ਵੀ ਦੂਰ ਹੁੰਦੀ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਬੱਸ ਕਾਮਿਆਂ ਵਲੋਂ 9 ਅਗਸਤ ਤੋਂ 3 ਦਿਨਾ ਮੁਕੰਮਲ ਹੜਤਾਲ ਦਾ ਫ਼ੈਸਲਾ

ਬੁਢਲਾਡਾ, 2 ਅਗਸਤ (ਨਿ. ਪ. ਪ.)- ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਅਤੇ ਪਨਬਸ ਦੇ ਕੱਚੇ ਕਾਮਿਆਂ ਵਲੋਂ ਪੱਕੇ ਕਰਨ ਦੀ ਮੰਗ ਸਮੇਤ ਹੋਰਨਾ ਮੰਗਾਂ ਨੂੰ ਲੈ ਕੇ ਜਾਰੀ ਸੰਘਰਸ਼ ਤਹਿਤ 9 ਅਗਸਤ ਤੋਂ 3 ਦਿਨਾਂ ਮੁਕੰਮਲ ਹੜਤਾਲ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਬੱਸ ਸੇਵਾ ...

ਪੂਰੀ ਖ਼ਬਰ »

ਬਾਰਿਸ਼ ਕਾਰਨ 5 ਪਿੰਡਾਂ ਦੀਆਂ ਫ਼ਸਲਾਂ ਦਾ ਹੋਇਆ ਨੁਕਸਾਨ

ਮਾਨਸਾ, 2 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)-ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਮਾਨਸਾ ਨੇੜਲੇ 5 ਪਿੰਡਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ | ਪੀੜਤ ਕਿਸਾਨਾਂ ਵਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਤਰ ਹੋ ਕੇ ਸਰਕਾਰ ਤੋਂ ਮੁਆਵਜ਼ੇ ਦੀ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮਾਲ ਮੰਤਰੀ ਦੀ ਕੋਠੀ ਦਾ ਘਿਰਾਓ ਕੱਲ੍ਹ

ਮਾਨਸਾ, 2 ਅਗਸਤ (ਸਟਾਫ਼ ਰਿਪੋਰਟਰ)-ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਨਾ ਮੰਨਣ ਦੇ ਰੋਸ 'ਚ 2 ਅਤੇ 3 ਅਗਸਤ ਦੀ ਕਲਮ ਛੋੜ ਹੜਤਾਲ ਦੇ ਚੱਲਦਿਆਂ ਯੂਨੀਅਨ ਨੇ 4 ਅਗਸਤ ਨੂੰ ਮਾਲ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਫ਼ੈਸਲਾ ਲਿਆ ਹੈ | ਯੂਨੀਅਨ ਦੇ ਪ੍ਰਧਾਨ ਜਸਵੰਤ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਨੇ ਮਾਨਸਾ ਵਿਖੇ ਜਬਰ ਵਿਰੋਧੀ ਰੋਸ ਕੱਢਿਆ ਮਾਰਚ

ਮਾਨਸਾ, 2 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਪਿੰਡ ਫਫੜੇ ਭਾਈਕੇ ਦੇ ਦਲਿਤ ਮਜ਼ਦੂਰ ਵਿੱਕੀ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਨਾ ਕਰਨ ਬਦਲੇ ਇੱਥੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਦਲਿਤ ਜਬਰ ...

ਪੂਰੀ ਖ਼ਬਰ »

ਚਿੱਟਾ, ਭੁੱਕੀ, ਨਸ਼ੀਲੀਆਂ ਗੋਲੀਆਂ, ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ, 19 ਗਿ੍ਫ਼ਤਾਰ

ਚੋਰੀ ਦੇ ਮੋਟਰਸਾਈਕਲ ਸਮੇਤ 1 ਦਬੋਚਿਆ ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਨਸ਼ੀਲੇ ਪਦਾਰਥ ਬਰਾਮਦ ਕਰ ਕੇ ਜਿੱਥੇ 19 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਉੱਥੇ ...

ਪੂਰੀ ਖ਼ਬਰ »

ਥਾਣਾ ਮੁਖੀ ਵਲੋਂ ਨੌਜਵਾਨਾਂ ਨਾਲ ਇਕੱਤਰਤਾ

ਝੁਨੀਰ, 2 ਅਗਸਤ (ਨਿ.ਪ.ਪ.)-ਨੇੜਲੇ ਪਿੰਡ ਭੰਮੇ ਕਲਾਂ ਵਿਖੇ ਥਾਣਾ ਜੌੜਕੀਆਂ ਦੀ ਮੁਖੀ ਕਰਮਜੀਤ ਕੌਰ ਵਲੋਂ ਨੌਜਵਾਨਾਂ ਨਾਲ ਇਕੱਤਰਤਾ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਖੇਡਾਂ ਦੇ ਖੇਤਰ ਵਿਚ ਮਾਨਸਾ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਜਨਮ ਤੋਂ ਕੇਸਾਧਾਰੀ ਬੱਚਿਆਂ ਦਾ ਕੀਤਾ ਸਨਮਾਨ

ਝੁਨੀਰ, 2 ਅਗਸਤ (ਨਿ.ਪ.ਪ.)- ਪਿੰਡ ਫੱਤਾ ਮਾਲੋਕਾ ਵਿਖੇ ਜਨਮ ਤੋਂ ਕੇਸਾਧਾਰੀ, ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜੇ ਬੱਚਿਆਂ ਦਾ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ, ਸੱਚ ਕੀ ਬੇਲਾ ਅਤੇ ਗੁਰੂ ਘਰ ਫੱਤਾ ਮਾਲੋਕਾ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ ਵਲੋਂ ਸਨਮਾਨ ...

ਪੂਰੀ ਖ਼ਬਰ »

ਬੁਢਲਾਡਾ ਦੇ ਨਵੇਂ ਐੱਸ.ਡੀ.ਐੱਮ. ਨੇ ਕਾਰਜ ਭਾਰ ਸੰਭਾਲਿਆ

ਬੁਢਲਾਡਾ, 2 ਅਗਸਤ (ਰਾਹੀ)-ਸਬ ਡਵੀਜ਼ਨ ਬੁਢਲਾਡਾ ਦੇ ਨਵੇਂ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ | ਉਹ ਉਪ-ਮੰਡਲ ਨਾਭਾ ਤੋਂ ਬਦਲ ਕੇ ਇੱਥੇ ਆਏ ਹਨ | ਸ੍ਰੀ ਕਾਂਸਲ ਦੇ ਦਫ਼ਤਰ ਪੁੱਜਣ 'ਤੇ ਰੀਡਰ ਰਣਦੀਪ ਕੁਮਾਰ, ਦਫ਼ਤਰ ਸੁਪਰਡੈਂਟ ਤੇ ਸਮੂਹ ...

ਪੂਰੀ ਖ਼ਬਰ »

ਭਾਕਿਯੂ (ਡਕੌਂਦਾ) ਵਲੋਂ ਪਿੰਡ ਉੱਭਾ ਵਿਖੇ ਇਕੱਤਰਤਾ

ਮਾਨਸਾ, 2 ਅਗਸਤ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਿੰਡ ਉੱਭਾ ਵਿਖੇ ਇਕੱਤਰਤਾ ਕੀਤੀ ਗਈ | ਬਲਾਕ ਸਕੱਤਰ ਮੱਖਣ ਭੈਣੀਬਾਘਾ ਨੇ ਕਿਹਾ ਕਿ ਕਿਰਤੀ ਲੋਕਾਂ ਦਾ ਸੰਘਰਸ਼ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ | ਉਨ੍ਹਾਂ ਦੋਸ਼ ...

ਪੂਰੀ ਖ਼ਬਰ »

ਵਿਦਿਆਰਥੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ- ਸੁਰੇਸ਼ ਕੁਮਾਰ ਸਿੰਘ

ਭੀਖੀ, 2 ਅਗਸਤ (ਗੁਰਿੰਦਰ ਸਿੰਘ ਔਲਖ)- ਜ਼ਿਲ੍ਹਾ ਪੁਲਿਸ ਮੁਖੀ ਨਰਿੰਦਰ ਭਾਰਗਵ ਆਈ.ਪੀ.ਐਸ. ਤੇ ਜ਼ਿਲ੍ਹਾ ਟ੍ਰੈਫ਼ਿਕ ਕੰਟਰੋਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਹਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਭੀਖੀ 'ਚ ਟੀ.ਐੱਸ.ਯੂ. ਨੇ ਰੋਸ ਰੈਲੀ ਕੀਤੀ

ਭੀਖੀ, 2 ਅਗਸਤ (ਗੁਰਿੰਦਰ ਸਿੰਘ ਔਲਖ)- ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਸਬ ਸਟੇਸ਼ਨ ਗਰਿੱਡ ਭੀਖੀ ਵਿਖੇ ਰੋਸ ਰੈਲੀ ਕੀਤੀ ਗਈ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਕਮੇ 'ਚ ਠੇਕਾ ਪ੍ਰਣਾਲੀ ਬੰਦ ਕਰ ਕੇ ਰੈਗੂਲਰ ਕਾਮਿਆਂ ਦੀ ਭਰਤੀ ਕੀਤੀ ਜਾਵੇ | ਉਨ੍ਹਾਂ ...

ਪੂਰੀ ਖ਼ਬਰ »

ਕਸਬਾ ਜੋਗਾ ਦੀ ਐਕਸਚੇਂਜ ਠੱਪ ਹੋਣ ਕਾਰਨ ਲੋਕ ਪ੍ਰਾਈਵੇਟ ਕੰਪਨੀਆਂ ਤੋਂ ਲੁੱਟ ਕਰਵਾਉਣ ਲਈ ਮਜਬੂਰ

ਜੋਗਾ, 2 ਅਗਸਤ (ਹਰਜਿੰਦਰ ਸਿੰਘ ਚਹਿਲ )-ਕਸਬਾ ਜੋਗਾ ਵਾਸੀਆਂ ਨੂੰ ਪਿਛਲੇ 4 ਮਹੀਨੇ ਤੋਂ ਭਾਰਤ ਸੰਚਾਰ ਨਿਗਮ ਲਿਮਟਿਡ ਦੀਆਂ ਘਟੀਆ ਇੰਟਰਨੈੱਟ ਸੇਵਾਵਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਕਸਚੇਂਜ ਜੋਗਾ ਦੀ ਕਾਰਗੁਜ਼ਾਰੀ ਕਾਰਨ ਜਿੱਥੇ ਲਾਕਡਾਊਨ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਮਾਨਸਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

91 ਕਾਰਜਕਾਰਨੀ ਮੈਂਬਰ ਵੀ ਬਣਾਏ ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਜ਼ਿਲੇ੍ਹ ਦੇ ਅਹੁਦੇਦਾਰਾਂ ਦੀ ਸੂਚੀ ਇੱਥੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਜਾਰੀ ਕੀਤੀ ਗਈ | ਪਾਰਟੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX