ਫਾਂਸੀ 'ਤੇ ਲਟਕਾ ਕੇ ਦਾਗ਼ੀਆਂ ਗੋਲੀਆਂ
- ਸੁਰਿੰਦਰ ਕੋਛੜ -
ਅੰਮਿ੍ਤਸਰ, 14 ਸਤੰਬਰ -ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ 'ਚ ਤਾਲਿਬਾਨ ਦਾ ਨੈਸ਼ਨਲ ਰਸਿਸਟੈਂਟ ਫ਼ਰੰਟ ਨਾਲ ਯੁੱਧ ਜਾਰੀ ਹੈ ਅਤੇ ਤਾਲਿਬਾਨ ਇਸ ਲੜਾਈ ਦੌਰਾਨ ਪੰਜਸ਼ੀਰ 'ਚ 20 ਆਮ ਨਾਗਰਿਕਾਂ ਦੀ ਹੱਤਿਆ ਕਰ ਚੁੱਕਿਆ ਹੈ | ਤਾਲਿਬਾਨ ਵਲੋਂ ਨਿਸ਼ਾਨਾ ਬਣਾਏ ਗਏ ਉਕਤ 20 ਲੋਕਾਂ 'ਚ ਇਕ ਦੁਕਾਨਦਾਰ ਵੀ ਸ਼ਾਮਿਲ ਸੀ | ਉੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਆਉਣ ਤੋਂ ਬਾਅਦ ਵੀ ਉਕਤ ਦੁਕਾਨਦਾਰ ਇਲਾਕਾ ਛੱਡ ਕੇ ਨਹੀਂ ਗਿਆ ਸੀ | ਉਸ ਦਾ ਕਹਿਣਾ ਸੀ ਕਿ ਉਹ ਇਕ ਗਰੀਬ ਦੁਕਾਨਦਾਰ ਹੈ ਅਤੇ ਉਸ ਦਾ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਸ ਨੂੰ ਤਾਲਿਬਾਨ ਨੇ ਨੈਸ਼ਨਲ ਰਸਿਸਟੈਂਟ ਫ਼ਰੰਟ ਦੇ ਲੜਾਕਿਆਂ ਨੂੰ ਸਿਮ ਵੇਚਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਅਤੇ ਫਿਰ ਕਤਲ ਕਰਕੇ ਉਸ ਦੀ ਲਾਸ਼ ਉਸ ਦੇ ਘਰ ਦੇ ਅੰਦਰ ਸੁੱਟ ਦਿੱਤੀ | ਇਸ ਦੇ ਇਲਾਵਾ ਇਕ ਹੋਰ ਨੌਜਵਾਨ ਨੂੰ ਉਨ੍ਹਾਂ ਨੇ ਉਸ ਦੇ ਘਰ ਤੋਂ ਬਾਹਰ ਬੁਲਾ ਕੇ ਗੋਲੀ ਮਾਰੀ | ਤਾਲਿਬਾਨ ਵਲੋਂ ਦੋ ਵਿਅਕਤੀਆਂ ਨੂੰ ਫਾਂਸੀ 'ਤੇ ਲਟਕਾਉਣ ਤੋਂ ਬਾਅਦ ਉਨ੍ਹਾਂ 'ਤੇ ਗੋਲੀਆਂ ਚਲਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਇਸ ਦੌਰਾਨ ਈਰਾਨ ਦੇ ਪੰਜਸ਼ੀਰ 'ਚ ਖ਼ੂਨੀ ਹਿੰਸਾ ਬਾਰੇ ਚਿਤਾਵਨੀ ਦੇਣ ਤੋਂ ਬਾਅਦ ਤਾਲਿਬਾਨ ਨੇ ਈਰਾਨ ਨੂੰ ਦਖ਼ਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ | ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਪੰਜਸ਼ੀਰ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਸੁਲਝਾ ਲਿਆ ਜਾਵੇਗਾ | ਅਸੀਂ ਇਸ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦੇ ਸੀ ਪਰ ਅਸੀਂ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੇ, ਇਸ ਲਈ ਫ਼ੌਜੀ ਕਾਰਵਾਈ ਦਾ ਆਖ਼ਰੀ ਸਹਾਰਾ ਲਿਆ ਗਿਆ | ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਦੇਸ਼ ਸਾਡੇ ਅੰਦਰੂਨੀ ਮਾਮਲੇ 'ਚ ਦਖ਼ਲ ਨਾ ਦੇਵੇ | ਅਫ਼ਗਾਨਿਸਤਾਨ 'ਚ ਪਾਕਿਸਤਾਨ ਦੀ ਵਧਦੀ ਭੂਮਿਕਾ 'ਤੇ ਸ਼ਾਹੀਨ ਨੇ ਦਾਅਵਾ ਕੀਤਾ ਕਿ ਕਿਸੇ ਵੀ ਦੇਸ਼ ਦੀ ਕੋਈ ਭੂਮਿਕਾ ਨਹੀਂ ਹੈ | ਸਾਡੇ ਗੁਆਂਢੀ ਤੇ ਖੇਤਰੀ ਦੇਸ਼ਾਂ ਨਾਲ ਸਬੰਧ ਹਨ | ਇਸ ਲਈ ਅਸੀਂ ਅਫ਼ਗਾਨਿਸਤਾਨ ਦੇ ਮੁੜ ਨਿਰਮਾਣ 'ਚ ਸਹਿਯੋਗ ਦੀ ਮੰਗ ਕਰ ਰਹੇ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਡੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਅਫ਼ਗਾਨ ਸਰਕਾਰ ਸਿਰਫ਼ ਥੋੜ੍ਹੇ ਸਮੇਂ ਲਈ ਹੈ ਅਤੇ ਇਹ ਜ਼ਰੂਰੀ ਸੇਵਾਵਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦਿਆਂ ਬਣਾਈ ਗਈ ਹੈ |
ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਤਾਲਿਬਾਨ ਸ਼ਾਸਨ ਦੇ ਖੌਫ਼ ਤੋਂ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਹਜ਼ਾਰਾਂ ਅਫ਼ਗਾਨ ਨਾਗਰਿਕ ਪਾਕਿ-ਅਫ਼ਗਾਨ ਸਰਹੱਦ ਸਪਿਨ ਬੋਲਡਕ 'ਚ ਚਮਨ ਸਰਹੱਦ ਤੇ ਤੋਰਖਮ ਸਰਹੱਦ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ | ਇਹੀ ਸਥਿਤੀ ਈਰਾਨ, ਤਜਾਕਿਸਤਾਨ ਤੇ ਉਜ਼ਬੇਕ ਸਰਹੱਦ 'ਤੇ ਵੀ ਬਣੀ ਹੋਈ ਹੈ | ਤਜਾਕਿਸਤਾਨ 'ਚ ਸ਼ੀਰ ਖ਼ਾਨ ਸਰਹੱਦ ਤੇ ਈਰਾਨ ਦੀ ਇਸਲਾਮ ਕਲਾ ਸਰਹੱਦ 'ਤੇ ਵੀ ਅਫ਼ਗਾਨੀ ਜਮ੍ਹਾਂ ਹਨ | ਲੋਕ ਸਾਮਾਨ ਤੇ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਹਨ | ਕਾਬੁਲ ਤੇ ਹੋਰ ਸ਼ਹਿਰਾਂ ਦੇ ਲੋਕ ਵੀ ਆਪਣੇ ਘਰ ਛੱਡ ਕੇ ਅਸਥਾਈ ਕੈਂਪਾਂ 'ਚ ਰਹਿ ਰਹੇ ਹਨ |
ਦੂਜੇ ਪਾਸੇ ਅਫ਼ਗਾਨ ਔਰਤਾਂ ਨੇ ਤਾਲਿਬਾਨ ਦੇ ਨਵੇਂ ਡਰੈੱਸ ਕੋਡ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ 'ਚ ਅਫ਼ਗਾਨ ਔਰਤਾਂ ਵਿਦਿਆਰਥਣਾਂ ਲਈ ਤਾਲਿਬਾਨੀ ਕੱਪੜਿਆਂ ਦੀ ਨਿੰਦਾ ਕਰਦਿਆਂ ਇੰਟਰਨੈੱਟ ਰਾਹੀਂ ਇਸ ਵਿਰੁੱਧ ਪ੍ਰਚਾਰ ਕਰ ਰਹੀਆਂ ਹਨ | ਉਕਤ ਔਰਤਾਂ ਸੋਸ਼ਲ ਮੀਡੀਆ 'ਤੇ ਰੰਗੀਨ ਰਵਾਇਤੀ ਪਹਿਰਾਵੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ ਅਤੇ 'ਡੂ ਨਾਟ ਟੱਚ ਮਾਈ ਕਲਾਥ' ਅਤੇ 'ਅਫ਼ਗਾਨਿਸਤਾਨ ਕਲਚਰ' ਵਰਗੇ ਹੈਸ਼ਟੈਗ ਦੀ ਵਰਤੋਂ ਕਰ ਰਹੀਆਂ ਹਨ | ਇਸ ਮੁਹਿੰਮ ਦੀ ਸ਼ੁਰੂਆਤ ਅਫ਼ਗਾਨਿਸਤਾਨ ਦੀ ਅਮਰੀਕਨ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਡਾ: ਬਹਾਰ ਜਲਾਲੀ ਨੇ ਕੀਤੀ ਹੈ ਅਤੇ ਹੁਣ ਸੈਂਕੜੇ ਅਫ਼ਗਾਨ ਔਰਤਾਂ ਇਸ ਦੇ ਸਮਰਥਨ 'ਚ ਅੱਗੇ ਆ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਸੁਨੇਹੇ ਸਾਂਝੇ ਕਰ ਰਹੀਆਂ ਹਨ | ਜਲਾਲੀ ਦੇ ਅਨੁਸਾਰ, ਉਸ ਦੀ ਮੁਹਿੰਮ ਦਾ ਉਦੇਸ਼ ਤਾਲਿਬਾਨ ਦੁਆਰਾ ਫ਼ੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਦੇ ਵਿਰੁੱਧ ਜਾਗਰੂਕ ਕਰਨਾ ਹੈ |
ਕਿਹਾ-ਸੂਬੇ 'ਚ ਰੋਸ ਪ੍ਰਦਰਸ਼ਨ ਖ਼ਤਮ ਕਰਨ ਬਾਰੇ ਮੇਰੀ ਅਪੀਲ ਨੂੰ ਕਿਸਾਨਾਂ ਵਲੋਂ ਸਿਆਸੀ ਰੰਗਤ ਦੇਣਾ ਮੰਦਭਾਗਾ
ਚੰਡੀਗੜ੍ਹ, 14 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਸੂਬੇ 'ਚ ਪ੍ਰਦਰਸ਼ਨਾਂ ਕਾਰਨ ਲੋਕਾਂ ਨੂੰ ਦਰਪੇਸ਼ ਦੁੱਖ ਤੇ ਪੀੜਾ ਨੂੰ ਸਮਝਣ ਦੀ ਬਜਾਏ ਉਨ੍ਹਾਂ ਦੇ ਵਿਚਾਰਾਂ ਨੂੰ ਸਿਆਸੀ ਰੰਗਤ ਦੇ ਦਿੱਤੀ | ਉਨ੍ਹਾਂ ਕਿਹਾ ਕਿ ਸੂਬੇ 'ਚ ਕਿਸਾਨਾਂ ਦੇ ਪ੍ਰਦਰਸ਼ਨ ਸਰਾਸਰ ਬੇਲੋੜੇ ਹਨ, ਕਿਉਂ ਜੋ ਉਨ੍ਹਾਂ ਦੀ ਸਰਕਾਰ ਤਾਂ ਕਿਸਾਨਾਂ ਨੂੰ ਪਹਿਲਾਂ ਹੀ ਨਿਰੰਤਰ ਸਮਰਥਨ ਦਿੰਦੀ ਆ ਰਹੀ ਹੈ | ਇਸ ਮਾਮਲੇ 'ਤੇ ਬੀਤੇ ਦਿਨ ਉਨ੍ਹਾਂ ਵਲੋਂ ਪ੍ਰਗਟ ਕੀਤੇ ਵਿਚਾਰਾਂ ਦੀ ਸੰਯੁਕਤ ਕਿਸਾਨ ਮੋਰਚੇ ਵਲੋਂ ਆਲੋਚਨਾ ਕੀਤੇ ਜਾਣ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਉਤੇ ਉਨ੍ਹਾਂ ਦੀ ਸਰਕਾਰ ਦੀ ਸਪੱਸ਼ਟ ਹਮਾਇਤ ਦੇ ਬਾਵਜੂਦ ਕਿਸਾਨਾਂ ਨੇ ਉਨ੍ਹਾਂ ਦੀ ਅਪੀਲ ਦੇ ਗਲਤ ਅਰਥ ਕੱਢੇ ਹਨ, ਸਗੋਂ ਇਸ ਨੂੰ ਪੰਜਾਬ 'ਚ ਅਗਾਮੀ ਵਿਧਾਨ ਚੋਣਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਨ੍ਹਾਂ ਦੀ ਸਰਕਾਰ ਅਤੇ ਪੰਜਾਬ ਦੇ ਲੋਕ ਹਮੇਸ਼ਾ ਹੀ ਕਿਸਾਨਾਂ ਨਾਲ ਡਟ ਕੇ ਖੜੇ ਹਨ ਤੇ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਲੋਕ ਹੁਣ ਸੂਬਾ ਭਰ 'ਚ ਕਿਸਾਨ ਭਾਈਚਾਰੇ ਦੇ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੇ ਕਾਰਨ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ | ਮੁੱਖ ਮੰਤਰੀ ਨੇ ਸਪੱੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ 'ਚ ਪਾੜਾ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਇਹ ਸਾਰੇ ਕਿਸਾਨ ਕੇਂਦਰ ਅਤੇ ਗੁਆਂਢੀ ਸੂਬੇ 'ਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰ ਦੇ ਮਾੜੇ ਵਤੀਰੇ ਤੋਂ ਇਕੋ ਜਿਹੇ ਪੀੜਤ ਹਨ | ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮੇਰੀ ਸਰਕਾਰ ਨਾ ਸਿਰਫ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ, ਸਗੋਂ ਇਨ੍ਹਾਂ ਕਾਨੂੰਨਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਵਿਧਾਨ ਸਭਾ 'ਚ ਸੋਧ ਬਿੱਲ ਵੀ ਲਿਆਂਦੇ ਗਏ | ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਬਿੱਲਾਂ ਨੂੰ ਰਾਜਪਾਲ ਨੇ ਰਾਸ਼ਟਪਤੀ ਦੀ ਸਹਿਮਤੀ ਲਈ ਨਹੀਂ ਭੇਜਿਆ | ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਭਾਜਪਾ ਦੇ ਖ਼ਿਲਾਫ਼ ਹੈ, ਜੋ ਪੰਜਾਬ ਤੇ ਹੋਰ ਸੂਬਿਆਂ 'ਚ ਕਿਸਾਨ ਵਿਰੋਧੀ ਕਾਨੂੰਨ ਥੋਪਣ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਹਾਲਤਾਂ 'ਚ ਪੰਜਾਬ ਦੇ ਲੋਕਾਂ ਲਈ ਔਕੜਾਂ ਪੈਦਾ ਕਰਨਾ ਜਾਇਜ਼ ਨਹੀਂ ਹੈ | ਉਨ੍ਹਾਂ ਨੇ ਮੋਰਚੇ ਦੇ ਦਾਅਵਿਆਂ ਕਿ ਕਿਸਾਨਾਂ ਦੇ ਸੰਘਰਸ਼ ਨਾਲ ਪੰਜਾਬ 'ਚ ਸਰਕਾਰ 'ਤੇ ਕੋਈ ਅਸਰ ਨਹੀਂ ਪੈਂਦਾ, ਨੂੰ ਰੱਦ ਕਰਦੇ ਹੋਏ ਕਿਹਾ ਕਿ ਅਡਾਨੀਆਂ ਜਾਂ ਅੰਬਾਨੀਆਂ ਦੇ ਹਿੱਤ ਅਜਿਹੇ ਸੰਘਰਸ਼ ਨਾਲ ਪ੍ਰਭਾਵਿਤ ਨਹੀਂ ਹੋ ਰਹੇ ਸਗੋਂ ਸੂਬੇ ਦੇ ਆਮ ਲੋਕਾਂ ਤੇ ਇਥੋਂ ਦੀ ਆਰਥਿਕਤਾ 'ਤੇ ਅਸਰ ਪੈ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਅੰਡਾਨੀਆਂ ਦੇ ਕੁੱਲ ਅਸਾਸਿਆਂ ਦੀ ਮਹਿਜ਼ 0.8 ਫ਼ੀਸਦੀ ਸੰਪਤੀ ਹੈ, ਜਦਕਿ ਰਿਲਾਇੰਸ ਗਰੁੱਪ ਦੀ ਮੌਜੂਦਗੀ ਸਿਰਫ 0.1 ਫ਼ੀਸਦੀ ਬਣਦੀ ਹੈ | ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਅਸੀਂ ਨਿਵੇਸ਼, ਮਾਲੀਏ ਅਤੇ ਰੁਜ਼ਗਾਰ ਦੇ ਮੌਕਿਆਂ ਤੋਂ ਹੱਥ ਧੋ ਬੈਠਾਂਗੇ | ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਪੰਜਾਬ ਨੂੰ ਵੱਡੀ ਢਾਹ ਲੱਗੇਗੀ | ਕੈਪਟਨ ਅਮਰਿੰਦਰ ਨੇ ਕਿਹਾ ਕਿ ਸੰਭਵ ਹੈ ਕਿ ਕਿਸਾਨ ਪੰਜਾਬ ਅਤੇ ਇਥੋਂ ਦੇ ਲੋਕਾਂ ਨੂੰ ਨਿਰਾਸ਼ਾ ਦੀ ਉਸ ਡੂੰਘਾਈ ਵਿਚ ਵਾਪਸ ਨਹੀਂ ਲਿਜਾਣਾ ਚਾਹੁੰਦੇ, ਜਿਸ ਵਿੱਚੋਂ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਬਾਹਰ ਕੱਢਿਆ ਹੈ | ਮੁੱਖ ਮੰਤਰੀ ਨੇ ਫਿਰ ਤੋਂ ਕਿਸਾਨਾਂ ਨੂੰ ਪੰਜਾਬ ਵਿਚ ਕੀਤੇ ਜਾ ਰਹੇ ਆਪਣੇ ਪ੍ਰਦਰਸ਼ਨਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ, ਜਿਸ ਦਾ ਉਨ੍ਹਾਂ ਦੀ ਇਸ ਦੁਰਦਸ਼ਾ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ |
ਤਿਉਹਾਰਾਂ ਦੌਰਾਨ ਦੇਸ਼ ਭਰ 'ਚ ਧਮਾਕੇ ਕਰਨ ਦੀ ਸੀ ਯੋਜਨਾ
ਨਵੀਂ ਦਿੱਲੀ, 14 ਸਤੰਬਰ (ਪੀ.ਟੀ.ਆਈ.)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਮੰਗਲਵਾਰ ਨੂੰ ਪਾਕਿਸਤਾਨ-ਸੰਗਠਿਤ ਅੱਤਵਾਦੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ 6 ਲੋਕਾਂ ਨੂੰ ਗਿ੍ਫ਼ਤਾਰ ਕੀਤਾ, ਜਿਨ੍ਹਾਂ 'ਚ ਪਾਕਿਸਤਾਨ ਦੀ ਆਈ.ਐਸ.ਆਈ. ਤੋਂ ਸਿਖ਼ਲਾਈ ਹਾਸਲ 2 ਅੱਤਵਾਦੀ ਵੀ ਸ਼ਾਮਿਲ ਹਨ | ਪੁਲਿਸ ਨੇ ਦੱਸਿਆ ਕਿ ਅੱਤਵਾਦੀ ਆਉਣ ਵਾਲੇ ਤਿਉਹਾਰਾਂ ਦੌਰਾਨ ਦੇਸ਼ ਭਰ 'ਚ ਕਈ ਥਾਵਾਂ 'ਤੇ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ | ਮੁਲਜ਼ਮਾਂ ਦੀ ਪਛਾਣ ਜਾਨ ਮੁਹੰਮਦ ਸ਼ੇਖ਼ (47) ਉਰਫ਼ ਸਮੀਰ, ਓਸਾਮਾ (22), ਮੂਲਚੰਦ (47), ਜੀਸ਼ਾਨ ਕਮਰ (28), ਮੁਹੰਮਦ ਅਬੂ ਬਕਰ (23) ਅਤੇ ਮੁਹੰਮਦ ਆਮਿਰ ਜਾਵੇਦ (31) ਵਜੋਂ ਹੋਈ ਹੈ | ਉਨ੍ਹਾਂ ਨੂੰ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਛਾਪੇ ਮਾਰਨ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ 'ਚੋਂ ਓਸਾਮਾ ਤੇ ਜੀਸ਼ਾਨ ਕਮਰ ਪਾਕਿਸਤਾਨ ਤੋਂ ਸਿਖ਼ਲਾਈ ਪ੍ਰਾਪਤ ਕਰ ਚੁੱਕੇ ਹਨ ਅਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਨਿਰਦੇਸ਼ਾਂ ਅਧੀਨ ਕੰਮ ਕਰਦੇ ਹਨ | ਉਨ੍ਹਾਂ ਨੂੰ ਆਈ.ਈ.ਡੀ. (ਬਾਰੂਦੀ ਸੁਰੰਗ ਧਮਾਕਾ) ਲਗਾਉਣ ਲਈ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਢੁਕਵੇਂ ਸਥਾਨਾਂ ਦੀ ਰੇਕੀ ਦਾ ਕੰਮ ਸੌਂਪਿਆ ਗਿਆ ਸੀ | ਪੁਲਿਸ ਵਿਸ਼ੇਸ਼ ਸੈੱਲ ਦੇ ਡਿਪਟੀ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਪਾਕਿਸਤਾਨ ਦੀ ਆਈ.ਐਸ.ਆਈ. ਵਲੋਂ ਸਪਾਂਸਰ ਅਤੇ ਸਿਖਲਾਈ ਪ੍ਰਾਪਤ ਅੱਤਵਾਦੀ ਗਰੋਹ ਦੇ ਅੰਡਰਵਰਲਡ ਸਰਗਨਿਆਂ ਦੇ ਗੱਠਜੋੜ ਦਾ ਪਰਦਾਫ਼ਾਸ਼ ਕੀਤਾ ਅਤੇ ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਭਾਰਤ ਦੇ ਹੋਰਨਾਂ ਸੂਬਿਆਂ 'ਚ ਕਈ ਸਿਲਸਿਲੇਵਾਰ ਧਮਾਕਿਆਂ ਅਤੇ ਮਿੱਥ ਕੇ ਹੱਤਿਆਵਾਂ ਨੂੰ ਨਾਕਾਮ ਕੀਤਾ | ਕੁਸ਼ਵਾਹ ਨੇ ਦੱਸਿਆ ਕਿ ਬਹੁ-ਸੂਬਾਈ ਆਪ੍ਰੇਸ਼ਨ 'ਚ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ਵਿਸਫੋਟਕ ਸਮੱਗਰੀ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ | ਪੁਲਿਸ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਯੋਜਨਾ ਦੇ ਵੱਖ-ਵੱਖ ਪਹਿਲੂਆਂ ਨੂੰ ਅੰਜਾਮ ਦੇਣ ਲਈ ਅਲੱਗ ਤੋਂ ਕੰਮ ਸੌਂਪਿਆ ਗਿਆ ਸੀ | ਅੰਡਰਵਰਲਡ ਸਰਗਨਾ ਦਾਊਦ ਇਬਰਾਹਮ ਦੇ ਭਰਾ ਅਨੀਸ ਇਬਰਾਹਮ ਦੇ ਕਰੀਬੀ ਸਮੀਰ ਨੂੰ ਪਾਕਿਸਤਾਨ 'ਚ ਲੁਕੇ ਅੰਡਰਵਰਲਡ ਦੇ ਸਰਗਨਿਆਂ ਨਾਲ ਜੁੜੇ ਇਕ ਪਾਕਿ-ਆਧਾਰਿਤ ਵਿਅਕਤੀ ਵਲੋਂ ਭਾਰਤ 'ਚ ਵੱਖ-ਵੱਖ ਸੰਸਥਾਵਾਂ ਲਈ ਆਈ.ਈ.ਡੀ., ਆਧੁਨਿਕ ਹਥਿਆਰਾਂ ਤੇ ਹੱਥਗੋਲਿਆਂ ਦੀ ਸੁਚਾਰੂ ਸਪੁਰਦਗੀ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਅਨੀਸ ਇਬਰਾਹਮ, ਜੋ ਇਸ ਸਮੇਂ ਪਾਕਿਸਤਾਨ 'ਚ ਹੈ, ਅੰਡਰਵਰਲਡ ਦੇ ਸੰਪਰਕ 'ਚ ਸੀ |
ਚੰਡੀਗੜ੍ਹ, 14 ਸਤੰਬਰ (ਰਾਮ ਸਿੰਘ ਬਰਾੜ)- ਸੁਪਰੀਮ ਕੋਰਟ ਨੇ ਇਕ ਪਟੀਸ਼ਨਰ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ ਕਿ ਰਾਸ਼ਟਰੀ ਰਾਜਮਾਰਗ-44 'ਤੇ ਸੋਨੀਪਤ ਕੋਲ ਕੁੰਡਲੀ-ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ ਤੋਂ ਇਕ ਪਾਸੇ ਦੇ ਮਾਰਗ 'ਤੇ ਲੋਕਾਂ ਨੂੰ ਰਸਤਾ ਦਿਵਾਇਆ ਜਾਏ | ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਆਦੇਸ਼ਾਂ ਦੀ ਪਾਲਣਾ 'ਚ ਸੋਨੀਪਤ ਦੇ ਡਿਪਟੀ ਕਮਿਸ਼ਨਰ ਲਲਿਤ ਸਿਵਾਚ ਨੇ ਅੱਜ ਸੋਨੀਪਤ 'ਚ ਕਿਸਾਨ ਪ੍ਰਤੀਨਿਧੀਆਂ ਨਾਲ ਇਕ ਬੈਠਕ ਕੀਤੀ | ਇਸ ਮੌਕੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਉਨ੍ਹਾਂ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਗੁਰਨਾਮ ਸਿੰਘ ਚੜੂਨੀ) ਦੇ ਬੁਲਾਰੇ ਰਾਕੇਸ਼ ਬੈਂਸ ਤੋਂ ਜਦੋਂ ਇਸ ਬੈਠਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਅਜਿਹੀ ਕਿਸੇ ਬੈਠਕ ਬਾਰੇ ਸੂਚਨਾ ਨਹੀਂ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲੈਣ ਬਾਅਦ ਹੀ ਕੋਈ ਟਿੱਪਣੀ ਕਰਨਗੇ | ਜ਼ਿਕਰਯੋਗ ਹੈ ਕਿ ਇਸ ਬੈਠਕ 'ਚ ਪ੍ਰਮੁੱਖ ਕਿਸਾਨ ਜਥੇਬੰਦੀਆਂ ਦਾ ਕੋਈ ਪ੍ਰਮੁੱਖ ਆਗੂ ਜਾਂ ਉਨ੍ਹਾਂ ਦੇ ਪ੍ਰਤੀਨਿੱਧ ਨਜ਼ਰ ਨਹੀਂ ਆਏ | ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਨਾਲ ਗੱਲ ਕੀਤੀ ਕਿ ਉਹ ਦਿੱਲੀ ਤੋਂ ਸੋਨੀਪਤ/ਪਾਣੀਪਤ ਮਾਰਗ ਨੂੰ ਇਸ ਮਕਸਦ ਤਹਿਤ ਸਕਦੇ ਹਨ ਅਤੇ ਕਿਸਾਨ ਪ੍ਰਤੀਨਿਧੀਆਂ ਨੇ ਇਸ ਮਾਮਲੇ 'ਚ ਸਾਕਾਰਾਤਮਕ ਜਵਾਬ ਦੇਣ ਦਾ ਭਰੋਸਾ ਦਿੱਤਾ ਹੈ |
ਨਵੀਂ ਦਿੱਲੀ, 14 ਸਤੰਬਰ (ਉਪਮਾ ਡਾਗਾ ਪਾਰਥ)-ਮਨੱੁਖੀ ਅਧਿਕਾਰ ਕਮਿਸ਼ਨ ਨੇ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸਰਕਾਰਾਂ ਅਤੇ ਪੁਲਿਸ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਰਿਪੋਰਟ ਮੰਗੀ ਹੈ | ਕਮਿਸ਼ਨ ਨੇ ਪ੍ਰਦਰਸ਼ਨ ਦੇ ਕਾਰਨ ਆਵਾਜਾਈ 'ਚ ਪੈਣ ਵਾਲੀਆਂ ਰੁਕਾਵਟਾਂ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ ਹੈ | ਕਮਿਸ਼ਨ ਵਲੋਂ ਜਾਰੀ ਪੱਤਰ ਮੁਤਾਬਿਕ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਇਨ੍ਹਾਂ ਰਾਜਾਂ 'ਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ 9 ਹਜ਼ਾਰ ਤੋਂ ਵੱਧ ਸੂਖਮ, ਮੱਧਮ ਅਤੇ ਵੱਡੇ ਉਦਯੋਗ ਪ੍ਰਭਾਵਿਤ ਹੋਏ ਹਨ | ਇਸ ਤੋਂ ਇਲਾਵਾ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਅਤੇ ਵਿਸ਼ੇਸ਼ ਤੌਰ 'ਤੇ ਅਪਾਹਜਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਮਿਸ਼ਨ ਨੇ ਚਿੱਠੀ 'ਚ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਦਾ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਅੰਦੋਲਨ ਵਾਲੀਆਂ ਥਾਵਾਂ 'ਤੇ ਕੋਵਿਡ ਪ੍ਰੋਟੋਕਾਲ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ | ਕਮਿਸ਼ਨ ਨੇ ਰਾਜਾਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਨੋਟਿਸ ਭੇਜਣ ਤੋਂ ਇਲਾਵਾ ਅੰਦੋਲਨ ਦੇ ਆਰਥਿਕ ਪੱਖ ਵੱਲ ਵੀ ਧਿਆਨ ਦਿਵਾਇਆ ਹੈ | ਕਮਿਸ਼ਨ ਨੇ ਆਰਥਿਕ ਸੰਸਥਾਵਾਂ ਨੂੰ ਇਸ ਅੰਦੋਲਨ ਕਾਰਨ ਉਦਯੋਗਾਂ 'ਤੇ ਪਏ ਪ੍ਰਭਾਵ ਬਾਰੇ ਵੀ ਇਕ ਰਿਪੋਰਟ ਮੰਗੀ ਹੈ | ਕਮਿਸ਼ਨ ਨੇ ਆਫਤ ਪ੍ਰਬੰਧਨ ਅਥਾਰਟੀ, ਗ੍ਰਹਿ ਅਤੇ ਸਿਹਤ ਮੰਤਰਾਲੇ ਤੋਂ ਵੀ ਕੋਵਿਡ ਪ੍ਰੋਟੋਕਾਲਾਂ ਦੀ ਉਲੰਘਣਾ ਬਾਰੇ ਰਿਪੋਰਟ ਮੰਗੀ ਹੈ | ਕਮਿਸ਼ਨ ਨੇ ਝੱਜਰ ਦੇ ਡੀ.ਐੱਮ. ਨੂੰ ਵੀ ਮਨੁੱਖੀ ਹੱਕਾਂ ਦੇ ਕਾਰਕੁੰਨ ਦੇ ਕਥਿਤ ਜਬਰ ਜਨਾਹ ਮਾਮਲੇ 'ਚ ਮਿ੍ਤਕ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੇ ਭੁਗਤਾਨ ਬਾਰੇ ਰਿਪੋਰਟ ਦਾਖ਼ਲ ਕਰਵਾਉਣ ਲਈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ | ਕਮਿਸ਼ਨ ਨੇ ਦਿੱਲੀ ਸਕੂਲ ਆਫ਼ ਸੋਸ਼ਲ ਵਰਕ ਅਤੇ ਦਿੱਲੀ ਯੂਨੀਵਰਸਿਟੀ ਨੂੰ ਕਿਸਾਨਾਂ ਦੇ ਅੰਦੋਲਨ ਕਾਰਨ ਲੋਕਾਂ ਦੇ ਜੀਵਨ, ਰੁਜ਼ਗਾਰ ਅਤੇ ਬਜ਼ੁਰਗਾਂ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਸਰਵੇਖਣ ਕਰਨ ਲਈ ਟੀਮਾਂ ਨਿਯੁਕਤ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਤੋਂ ਵੱਖ-ਵੱਖ ਰਾਜਾਂ ਦੇ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਈ ਬੈਠੇ ਹਨ |
ਅੰਮਿ੍ਤਸਰ, 14 ਸਤੰਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਦੇ ਸਮਾਰਕਾਂ ਦੇ ਕੀਤੇ ਨਵੀਨੀਕਰਨ ਅਤੇ ਸੁੰਦਰੀਕਰਨ ਦੌਰਾਨ ਬਾਗ਼ ਦੀਆਂ ਪੁਰਾਣੀਆਂ ਨਿਸ਼ਾਨੀਆਂ ਨਾਲ ਕੀਤੀ ਛੇੜਛਾੜ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ | ਇਸ ਦੇ ਵਿਰੋਧ 'ਚ ਪ੍ਰਧਾਨ ਮੰਤਰੀ ...
ਅਲੀਗੜ੍ਹ, 14 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਪੀ. ਦੌਰੇ ਦੌਰਾਨ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਦੇ ਅਲੀਗੜ੍ਹ ਨੋਡ ਵਿਖੇ ਇਕ ਪ੍ਰਦਰਸ਼ਨੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਪਹਿਲਾਂ ਰੱਖਿਆ ਉਪਕਰਨਾਂ ਦੀ ...
ਸ਼ਿਮਲਾ, 14 ਸਤੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਇਕ ਮਕਾਨ 'ਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਜੀਅ ਜਿਊਾਦੇ ਸੜ ਗਏ | ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ | ਸੂਬਾਈ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖ਼ਤਾ ਨੇ ...
ਸ੍ਰੀਨਗਰ, 14 ਸਤੰਬਰ (ਮਨਜੀਤ ਸਿੰਘ)-ਪੁਲਵਾਮਾ 'ਚ ਅੱਤਵਦੀਆਂ ਵਲੋਂ ਕੀਤੇ ਗ੍ਰਨੇਡ ਹਮਲੇ 'ਚ 4 ਨਾਗਰਿਕ ਜ਼ਖ਼ਮੀ ਹੋ ਗਏ | ਪੁਲਿਸ ਮੁਤਾਬਿਕ ਪੁਲਵਾਮਾ ਦੇ ਰਾਜਪੋਰਾ ਸਥਿਤ ਸ਼ਹੀਦੀ ਚੌਕ 'ਚ ਭੀੜ ਭੜੱਕੇ ਵਾਲੇ ਸਥਾਨ 'ਤੇ ਅੱਤਵਾਦੀਆਂ ਨੇ ਦੁਪਹਿਰ 12.30 ਵਜੇ ਸੀ.ਆਰ.ਪੀ.ਐਫ. ਅਤੇ ...
ਨਵੀਂ ਦਿੱਲੀ, 14 ਸਤੰਬਰ (ਉਪਮਾ ਡਾਗਾ ਪਾਰਥ)-ਕਿਸਾਨ ਸੰਘਰਸ਼ ਦੇ ਹੱਕ 'ਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਜੰਤਰ-ਮੰਤਰ 'ਤੇ ਲਾਏ ਧਰਨੇ ਨੂੰ 280 ਦਿਨ ਹੋ ਗਏ ਹਨ | ਮੰਗਲਵਾਰ ਨੂੰ ਧਰਨੇ 'ਤੇ ਬੋਲਦਿਆਂ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪੂਰੇ ਦੇਸ਼ 'ਚ ਭਾਜਪਾ ਦੇ ...
ਜਲਿ੍ਹਆਂਵਾਲਾ ਬਾਗ ਦੇ ਬਾਹਰ ਪ੍ਰਦਰਸ਼ਨ ਦੇ ਚਲਦਿਆਂ ਆਮ ਲੋਕਾਂ ਦਾ ਦਾਖਲਾ ਬੰਦ ਕਰਨ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਰੋਕਣ ਦੀ ਜ਼ੋਰਦਾਰ ਨਿੰਦਾ ਕੀਤੀ ਗਈ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਨੂੰ ...
ਨਵੀਂ ਦਿੱਲੀ, 14 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ ਅਤੇ ਅਮਰੀਕਾ ਸਮੇਤ 4 ਦੇਸ਼ਾਂ ਦੇ ਗੱਠਜੋੜ ਕੁਆਡ ਸੰਮੇਲਨ 'ਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਅਮਰੀਕਾ ਦੇ ਦੌਰੇ 'ਤੇ ਜਾਣਗੇ | 24 ਸਤੰਬਰ ਨੂੰ ਹੋਣ ਵਾਲੇ ਇਸ ਸੰਮੇਲਨ 'ਚ ਚਾਰੋਂ ਦੇਸ਼ਾਂ ...
ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਅਧੀਨ ਘੱਟ ਗਿਣਤੀਆਂ 100 ਫ਼ੀਸਦੀ ਸੁਰੱਖਿਅਤ ਹਨ ਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਨਫ਼ਰਤ ਦੀਆਂ ਘਟਨਾਵਾਂ ਵਧੀਆਂ ਹਨ, ਇਹ ਗਲਤ ਹੈ | ...
ਜੰਮੂ, 14 ਸਤੰਬਰ (ਏਜੰਸੀ)-ਪੀਪਲਜ਼ ਡੈਮੋਕੇ੍ਰਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨੇ ਲੋਕਾਂ ਦਾ ਜੀਵਨ ਦੁਖੀ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਕਿਸਾਨਾਂ ਸਮੇਤ ਕਿਸੇ ਦੀ ਨਹੀਂ ਸੁਣ ਰਹੀ, ਜੋ ...
ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਲੋਕ ਜਨਸ਼ਕਤੀ ਪਾਰਟੀ ਦੇ ਸਮਸਤੀਪੁਰ (ਬਿਹਾਰ) ਤੋਂ ਸੰਸਦ ਮੈਂਬਰ ਪਿ੍ੰਸ ਰਾਜ ਖਿਲਾਫ਼ ਅਦਾਲਤ ਦੇ ਨਿਰਦੇਸ਼ ਬਾਅਦ ਜਬਰ ਜਨਾਹ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ | ਉਥੇ ਹੀ ਸੰਸਦ ਮੈਂਬਰ ਨੇ ਗਿ੍ਫ਼ਤਾਰੀ ਤੋਂ ਸੁੱਰਖਿਆ ਦੀ ਮੰਗ ...
ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਐਕਟ ਦੀ ਉਲੰਘਣਾ ਦਾ ਹਵਾਲਾ ਦੇ ਕੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਖ਼ਿਲਾਫ਼ ਕੇਂਦਰੀ ਵਿਜੀਲੈਂਸ ਕਮਿਸ਼ਨਰ ਸੁਰੇਬ ਐਨ ਪਟੇਲ ਕੋਲ ਸ਼ਿਕਾਇਤ ਕੀਤੀ ਹੈ | ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ...
ਨਵੀਂ ਦਿੱਲੀ, 14 ਸਤੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ, ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਸਾਲ 2012 'ਚ ਦਰਜ ਹੋਏ ਮਾਮਲੇ 'ਚ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ | ਇਸ ਮਾਮਲੇ ਦੀ ਸ਼ਿਕਾਇਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX