ਮੋਗਾ, 14 ਸਤੰਬਰ (ਗੁਰਤੇਜ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਅਧੀਨ ਧਰੂਮਨ ਐੱਚ. ਨਿੰਬਾਲੇ ਐੱਸ. ਐੱਸ. ਪੀ. ਮੋਗਾ ਅਤੇ ਜਗਤਪ੍ਰੀਤ ਸਿੰਘ, ਐੱਸ. ਪੀ. (ਆਈ.) ਦੇ ਹੁਕਮਾਂ ਅਧੀਨ ਸੁਖਵਿੰਦਰ ਸਿੰਘ, ਡੀ. ਐੱਸ. ਪੀ., ਸਾਈਬਰ ਮੋਗਾ ਅਤੇ ਉਨ੍ਹਾਂ ਦੀ ਟੀਮ ਦੁਆਰਾ ਲੋਕਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ 'ਤੇ ਵੀ ਨਿਗਰਾਨੀ ਰੱਖੀ ਜਾਂਦੀ ਹੈ | ਸਾਈਬਰ ਠੱਗੀ ਦੇ ਵਿਸ਼ੇ ਸਬੰਧੀ ਇਕ ਮੁਕੱਦਮਾ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਬੱਧਨੀ ਕਲਾਂ ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਵਾਸੀ ਦੌਧਰ ਵਲੋਂ ਨਾ-ਮਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕਰਵਾਇਆ ਗਿਆ ਸੀ | ਅਣਪਛਾਤੇ ਵਿਅਕਤੀਆਂ ਵਲੋਂ ਅਖ਼ਬਾਰ 'ਚ ਲੋਨ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਨੂੰ ਦੇਖ ਕੇ ਮਨਜੀਤ ਕੌਰ ਵਲੋਂ ਇਸ਼ਤਿਹਾਰ 'ਚ ਦਿੱਤੇ ਮੋਬਾਈਲ ਨੰਬਰਾਂ 'ਤੇ ਸੰਪਰਕ ਕੀਤਾ ਗਿਆ, ਜਿਸ 'ਤੇ ਨਾਮਲੂਮ ਵਿਅਕਤੀਆਂ ਦੁਆਰਾ ਫ਼ਰਜ਼ੀ ਲੋਨ ਦੇਣ ਵਾਲੀ ਕੰਪਨੀ ਦਾ ਬਹਾਨਾ ਬਣਾ ਕੇ ਅਤੇ ਡਰਾ ਧਮਕਾ ਕੇ ਮਨਜੀਤ ਕੌਰ ਪਾਸੋਂ ਇਕ ਬੈਂਕ ਖਾਤੇ ਰਾਹੀਂ ਕਰੀਬ 13 ਲੱਖ 59 ਹਜ਼ਾਰ 860 ਰੁਪਏ ਦੀ ਠੱਗੀ ਮਾਰੀ | ਡੀ. ਐੱਸ. ਪੀ. ਸਾਈਬਰ ਵਲੋਂ ਤਫ਼ਤੀਸ਼ ਕਰਨ 'ਤੇ ਪਤਾ ਲੱਗਾ ਕੇ ਠੱਗੀ ਲਈ ਵਰਤਿਆ ਗਿਆ ਬੈਂਕ ਅਕਾੳਾੂਟ ਪੰਜਾਬ ਨੈਸ਼ਨਲ ਬੈਂਕ ਦਾ ਹੈ ਜੋ ਹਿਸਾਰ (ਹਰਿਆਣਾ) ਨਾਲ ਸਬੰਧਿਤ ਹੈ, ਜਿਸ 'ਤੇ ਕਾਰਵਾਈ ਕਰਨ ਲਈ ਡੀ. ਐੱਸ. ਪੀ. ਸਾਈਬਰ ਕ੍ਰਾਈਮ ਮੋਗਾ ਦੀ ਅਗਵਾਈ ਨਾਲ ਟੀਮ ਗਠਿਤ ਕਰਕੇ ਸ: ਥ: ਪ੍ਰੀਤਮ ਸਿੰਘ ਚੌਕੀ ਇੰਚਾਰਜ ਲੋਪੋ ਸਮੇਤ ਪੁਲਿਸ ਪਾਰਟੀ ਨਾਮਾਲੂਮ ਦੋਸ਼ੀਆਂ ਦੀ ਭਾਲ ਵਿਚ ਹਿਸਾਰ (ਹਰਿਆਣਾ) ਲਈ ਰਵਾਨਾ ਕੀਤਾ | ਹਿਸਾਰ ਪਹੁੰਚ ਕੇ ਪੁਲਿਸ ਪਾਰਟੀ ਵਲੋਂ ਖਾਤੇ ਬਾਰੇ ਜਾਣਕਾਰੀ ਲਈ ਗਈ ਅਤੇ ਖਾਤੇ ਨੂੰ ਖੋਲ੍ਹਣ ਲਈ ਵਰਤੇ ਡਾਕੂਮੈਂਟ ਦੇ ਆਧਾਰ 'ਤੇ ਮਾਲਕ ਦਾ ਪਤਾ ਕੀਤਾ ਗਿਆ ਪਰ ਉਹ ਦਿੱਤੇ ਪਤੇ 'ਤੇ ਨਹੀਂ ਰਹਿ ਰਿਹਾ ਸੀ, ਜਿਸ 'ਤੇ ਪੁਲਿਸ ਪਾਰਟੀ ਵਲੋਂ ਇਸ ਖਾਤੇ ਦੇ ਏ. ਟੀ. ਐੱਮ. ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਸੀ. ਸੀ. ਟੀ. ਵੀ. ਫੁੱਟੇਜ ਅਤੇ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਪਤਾ ਕੀਤਾ ਗਿਆ ਅਤੇ ਜਦ ਇਹ ਵਿਅਕਤੀ ਦੁਬਾਰਾ ਪੈਸੇ ਕਢਵਾਉਣ ਲਈ ਏ. ਟੀ. ਐੱਮ. ਆਇਆ ਤਾਂ ਪੁਲਿਸ ਪਾਰਟੀ ਨੇ ਮੌਕੇ 'ਤੇ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਖਾਤੇ ਦਾ ਏ. ਟੀ. ਐੱਮ. ਵੀ ਬਰਾਮਦ ਕਰ ਲਿਆ ਗਿਆ | ਦੌਰਾਨੇ ਪੁੱਛਗਿੱਛ ਦੋਸ਼ੀ ਦਾ ਨਾਂਅ ਜਸਵਿੰਦਰ ਉਰਫ਼ ਜੱਸੀ ਪੁੱਤਰ ਮਹਾਵੀਰ ਵਾਸੀ 12 ਕੁਆਟਰ ਰੋਡ ਹਿਸਾਰ (ਹਰਿਆਣਾ) ਪਤਾ ਲੱਗਾ ਅਤੇ ਦੋਸ਼ੀ ਨੇ ਦੱਸਿਆ ਕਿ ਸੋਨੀਆ ਉਰਫ਼ ਪਿੰਕੀ ਵਾਸੀ ਰਾਜੀਵ ਨਗਰ, ਜੀਂਦ ਹਾਲ ਰੂਪਨਗਰ ਰੋਹਤਕ ਰੋਡ, ਜੀਂਦ (ਹਰਿਆਣਾ) ਉਸ ਨਾਲ ਰਲ ਕੇ ਭੋਲੇ-ਭਾਲੇ ਲੋਕਾ ਤੋ ਜਾਅਲੀ ਖਾਤੇ ਵਿਚ ਪੈਸੇ ਮੰਗਵਾਉਂਦੀ ਹੈ ਅੱਗੇ ਇਹ ਪੈਸੇ ਸੋਨੀਆ ਦੀ ਮਾਤਾ ਮਮਤਾ ਪਤਨੀ ਅਸ਼ੋਕ ਕੁਮਾਰ ਦੇ ਖਾਤੇ ਵਿਚ ਸੇਵਿੰਗ ਕਰਦੇ ਸਨ, ਜਿਸ 'ਤੇ ਪੁਲਿਸ ਪਾਰਟੀ ਵਲੋਂ ਸੋਨੀਆ ਅਤੇ ਉਸ ਦੀ ਮਾਤਾ ਮਮਤਾ ਨੂੰ ਜੀਂਦ (ਹਰਿਆਣਾ) ਤੋਂ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਪੁੱਛਗਿੱਛ ਕੀਤੀ ਗਈ | ਦੋਸ਼ੀਆਂ ਨੇ ਮਨਜੀਤ ਕੌਰ ਨੂੰ ਡਰਾ ਕੇ ਅਤੇ ਆਪਣੇ ਜਾਲ 'ਚ ਫਸਾ ਕੇ ਉਸ ਪਾਸੋਂ ਕਰੀਬ 13 ਲੱਖ 59 ਹਜ਼ਾਰ 860 ਰੁਪਏ ਰੁਪਏ ਠੱਗ ਲਏ ਸਨ | ਹੁਣ ਤੱਕ ਦੋਸ਼ੀਆਂ ਪਾਸੋਂ ਦੋ ਜਾਅਲੀ ਖਾਤਿਆਂ ਦੇ ਏ. ਟੀ. ਐੱਮ. ਕਾਰਡ, ਚੈੱਕਬੁੱਕ, 5 ਮੋਬਾਈਲ ਫ਼ੋਨ ਬਰਾਮਦ ਅਤੇ ਮਮਤਾ ਦੇ ਬੈਂਕ ਅਕਾੳਾੂਟ ਵਿਚੋਂ ਕਰੀਬ ਸਵਾ 5 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
ਬੱਧਨੀ ਕਲਾਂ, 14 ਸਤੰਬਰ (ਸੰਜੀਵ ਕੋਛੜ)-ਆਂਗਣਵਾੜੀ ਵਰਕਰ ਯੂਨੀਅਨ ਦੇ ਸਰਕਲ ਪ੍ਰਧਾਨ ਇਕਬਾਲ ਕੌਰ ਦੀ ਅਗਵਾਈ 'ਚ ਸਥਾਨਕ ਕਸਬਾ ਬੱਧਨੀ ਕਲਾਂ ਅਤੇ ਆਸ-ਪਾਸ ਦੇ ਹੋਰਨਾਂ ਪਿੰਡਾਂ 'ਚ ਆਪਣੀਆਂ ਹੱਕੀ ਮੰਗਾਂ ਦੀ ਖ਼ਾਤਰ ਸਾਰੇ ਬਾਜ਼ਾਰਾਂ 'ਚ ਰੋਸ ਮੁਜ਼ਾਹਰਾ ਕਰਨ ਉਪਰੰਤ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਤਰੱਕੀਆਂ ਦੇ ਰਾਹ 'ਤੇ ਅੱਗੇ ਵਧਦੀ ਜਾ ਰਹੀ ਹੈ, ਨੇ ਨਿੱਜੀ ...
ਅਜੀਤਵਾਲ, 14 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਭਰ ਦੇ ਸਾਰੇ ਸਰਪੰਚ-ਪੰਚ ਆਪਣੀਆਂ ਮੰਗਾਂ ਸਬੰਧੀ 15 ਸਤੰਬਰ ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਸੂਬਾ ਪ੍ਰਧਾਨ ਗੁਰਮੀਤ ਸਿੰਘ ਫ਼ਤਿਹਗੜ੍ਹ ਸਾਹਿਬ ਦੀ ਅਗਵਾਈ 'ਚ ਕਰਨਗੇ | ਇਸ ਸਬੰਧੀ ਮੋਗਾ ਬਲਾਕ-1 ਦੇ ਪ੍ਰਧਾਨ ...
ਫ਼ਤਿਹਗੜ੍ਹ ਪੰਜਤੂਰ, 14 ਸਤੰਬਰ (ਜਸਵਿੰਦਰ ਸਿੰਘ ਪੋਪਲੀ)- ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੇਰਾ ਕੰਮ ਮੇਰਾ ਮਾਣ ਸਕੀਮ ਤਹਿਤ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਮੁਫ਼ਤ ਕਿੱਤਾ ਮੁਖੀ ਟ੍ਰੇਨਿੰਗ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ 15 ਸਤੰਬਰ ਤੋਂ ਅਗਲੇ ਹੁਕਮਾਂ ਤੱਕ ਸਵੇਰੇ 8 ਵਜੇ ਤੋਂ 5:30 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ | ਉਨ੍ਹਾਂ ...
ਨਿਹਾਲ ਸਿੰਘ ਵਾਲਾ, 14 ਸਤੰਬਰ (ਟਿਵਾਣਾ, ਖਾਲਸਾ)-ਜ਼ਿਲ੍ਹਾ ਪੁਲਿਸ ਮੁਖੀ ਧਰੂਮਨ ਐੱਚ. ਨਿੰਬਾਲੇ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੱੁਖ ਅਫ਼ਸਰ ਨਿਰਮਲਜੀਤ ਸਿੰਘ ਸੰਧੂ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ 200 ...
ਸਮਾਲਸਰ, 14 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਪਿੰਡ ਸਮਾਲਸਰ ਵਿਖੇ ਸੰਘਣੀ ਆਬਾਦੀ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਲੋਕ ਚੇਤਨਾ ਮਾਰਚ ਕੱਢਿਆ ਗਿਆ | ਇਸ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨੂੰ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਪੰਜਾਬ ਐਸੋਸੀਏਸ਼ਨ ਵਲੋਂ 1+ ਰੇਟਿੰਗ ਨਾਲ ਬੈੱਸਟ ਸਕੂਲ ਫੈਪ ਸਟੇਟ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਪੰਜਾਬ ਯੂਨੀਵਰਸਿਟੀ ...
ਬਾਘਾ ਪੁਰਾਣਾ, 14 ਸਤੰਬਰ (ਕਿ੍ਸ਼ਨ ਸਿੰਗਲਾ)-ਅੱਜ ਸਥਾਨਕ ਸ਼ਹਿਰ ਦੀ ਮੋਗਾ ਸੜਕ ਉੱਪਰ ਟਰੱਕ ਅਤੇ ਸਕੂਟਰੀ ਦੀ ਹੋਈ ਭਿਆਨਕ ਟੱਕਰ 'ਚ ਸਕੂਟਰੀ ਸਵਾਰ ਔਰਤ ਹਲਾਕ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪਤਾ ਲੱਗਦਿਆਂ ਹੀ ਥਾਣਾ ਮੁਖੀ ਹਰਮਨਜੀਤ ਸਿੰਘ ਬਲ ਬਾਘਾ ਪੁਰਾਣਾ ਆਪਣੀ ...
ਮੋਗਾ, 14 ਸਤੰਬਰ (ਗੁਰਤੇਜ ਸਿੰਘ)- ਉੱਘੀ ਸਮਾਜ ਸੇਵੀ ਸੰਸਥਾ ਇਨਰ ਵੀਲ ਕਲੱਬ ਰੋਇਲ ਮੋਗਾ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਸ਼ਹਿਰ ਦੇ ਪਾਰਕ ਰਿੰਜੈਸੀ ਵਿਖੇ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਮੈਡਮ ਬਾਲਾ ਖੰਨਾ ਵਲੋਂ ਕੀਤੀ ਗਈ | ਸਮਾਗਮ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੇ ਪ੍ਰਸਿੱਧ ਮੰਦਰ ਸ੍ਰੀ ਪੰਚ ਮੁਖੀ ਹਨੰੂਮਾਨ ਮੰਦਰ 'ਚ ਪਾਠਸ਼ਾਲਾ ਮੰਦਰ, ਸ਼ਿਵ ਮੰਦਰ, ਗੀਤਾ ਭਵਨ ਵਿਚ ਮਨਾਏ ਜਾ ਰਹੇ ਸ੍ਰੀ ਗਣੇਸ਼ ਚਤੁਰਥੀ ਦੇ ਸਬੰਧ ਵਿਚ ਪੂਜਾ ਅਰਚਨਾ ਕਰਨ ਦੇ ਨਾਲ ਜੋਤੀ ...
ਬੱਧਨੀ ਕਲਾਂ, 14 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਜੀ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ 15 ਰੋਜ਼ਾ ਬਰਸੀ ਸਮਾਗਮ ਅਤੇ ਸਾਲਾਨਾ ਜੋੜ ...
ਠੱਠੀ ਭਾਈ, 14 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੀ ਫਿਰਨੀ ਦੀ ਬੁਰੀ ਤਰ੍ਹਾਂ ਟੁੱਟੀ ਹੋਈ ਸੜਕ ਦੀ ਹਾਲਤ ਸੁਧਾਰਨ ਨੂੰ ਲੈ ਕੇ ਪਿੰਡ ਦੇ ਡੇਢ ਦਰਜਨ ਵਿਅਕਤੀਆਂ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਇਸ ਦੀ ਤੁਰੰਤ ਸਾਰ ਲੈਣ ਲਈ ਗੁਹਾਰ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਲੈਫ. ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟਾ:), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਨੇ ਦੱਸਿਆ ਕਿ ਸਾਲ 1962 ਭਾਰਤ-ਚੀਨ, ਸਾਲ 1965 ਭਾਰਤ-ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦੌਰਾਨ ਪੱਕੇ ਨਕਾਰਾ ਸੈਨਿਕਾਂ, ਸ਼ਹੀਦ ਹੋਏ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਮਾਲਵੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਨੇ ਜਸਲੀਨ ਕੌਰ ਖਹਿਰਾ ਪੁੱਤਰੀ ਕੁਲਵੰਤ ਸਿੰਘ ਖਹਿਰਾ ਨਿਵਾਸੀ ਤਖਾਣਵੱਧ (ਮੋਗਾ) ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)- ਇਲਾਕੇ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ. ਬੀ. ਐੱਸ. ਗਰੁੱਪ ਆਫ਼ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦ ਨਵਾਂ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ...
ਬਾਘਾ ਪੁਰਾਣਾ, 14 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਾਈ ਘਨੱ੍ਹਈਆ ਜੀ ਸਪੋਰਟਸ ਕਲੱਬ ਮਾਣੂੰਕੇ ਵਲੋਂ ਭਾਈ ਘਨੱ੍ਹਈਆ ਜੀ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਲੱਬ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਭਾਈ ...
ਕਿਸ਼ਨਪੁਰਾ ਕਲਾਂ, 14 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਾਈਕਮਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਦੀ ਐਲਾਨੀ ਸੂਚੀ 'ਚ ਹਲਕਾ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ...
ਮੋਗਾ, 14 ਸਤੰਬਰ (ਅਸ਼ੋਕ ਬਾਂਸਲ)-ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਗਾ 'ਚ ਐੱਸ. ਐੱਮ. ਓ. ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵਲੋਂ ਵਿਦਿਆਰਥੀਆਂ ਦੇ ਆਰ. ਟੀ. ਪੀ. ਸੀ. ਸੈਂਪਲ ਲਏ ਗਏ ਅਤੇ ਕੋਰੋਨਾ ਟੈਸਟ ਵੀ ਕਰਵਾਏ ਗਏ | ਟੀਮ ਵਲੋਂ 38 ...
ਕੋਟ ਈਸੇ ਖਾਂ, 14 ਸਤੰਬਰ (ਨਿਰਮਲ ਸਿੰਘ ਕਾਲੜਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਬਾਬਾ ਤੁਲਸੀ ਦਾਸ ਰੋਡ ਵਿਖੇ ਹਿੰਦੀ ਦਿਵਸ ਮੌਕੇ ਇਕ ਲੇਖਣ ਪ੍ਰਤੀਯੋਗਤਾ ਕਰਵਾਈ ਗਈ | ਸਕੂਲ ਮੁਖੀ ਸਾਗਰ ਮੋਂਗਾ ਨੇ ਦੱਸਿਆ ਕਿ ਸਕੂਲ ਵਲੋਂ ਰਾਸ਼ਟਰੀ ਭਾਸ਼ਾ ਹਿੰਦੀ ਦੇ ...
ਕੋਟ ਈਸੇ ਖਾਂ, 14 ਸਤੰਬਰ (ਨਿਰਮਲ ਸਿੰਘ ਕਾਲੜਾ)-ਸਿਵਲ ਸਰਜਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਡਾ. ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ 'ਚ ਬਣੇ ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ) 'ਚ ਓਟ ...
ਫ਼ਤਿਹਗੜ੍ਹ ਪੰਜਤੂਰ, 14 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਮੋਗੇ ਜ਼ਿਲ੍ਹੇ ਦੀ ਵਿੱਦਿਅਕ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ 'ਚ ਵਿਖੇ ਚੇਅਰਮੈਨ ਬਲਜੀਤ ਸਿੰਘ ਭੁੱਲਰ ਅਤੇ ਬਲਵਿੰਦਰ ਸਿੰਘ ਸੰਧੂ ਅਤੇ ਪਿ੍ੰਸੀਪਲ ਵਿਪਨ ਕੁਮਾਰ ਦੀ ਰਹਿਨੁਮਾਈ ਹੇਠ ਤੇ ਸਕੂਲ ...
ਬਾਘਾ ਪੁਰਾਣਾ, 14 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰਲੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਉਲੀਕੇ ਪ੍ਰੋਗਰਾਮ ਤਹਿਤ ਸੱਤਵਾਂ ਰੁਜ਼ਗਾਰ ਮੈਗਾ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ | ਇਸ ...
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਭਾਰਤੀ ਜਾਗਿ੍ਤੀ ਮੰਚ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਮੁੱਖ ਸੰਸਥਾਪਕ ਡਾ. ਦੀਪਕ ਕੋਛੜ ਦੀ ਪ੍ਰਧਾਨਗੀ ਹੇਠ ਮੰਚ ਦੇ ਚੇਅਰਮੈਨ ਵੇਦ ਵਿਆਸ ਕਾਂਸਲ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਡਾ. ਦੀਪਕ ਕੋਛੜ ਨੇ ਕਿਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX