ਤਾਜਾ ਖ਼ਬਰਾਂ


ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  29 minutes ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  about 1 hour ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  about 1 hour ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  about 2 hours ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  about 2 hours ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  about 3 hours ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  about 3 hours ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  about 4 hours ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  about 4 hours ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  about 4 hours ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  about 5 hours ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  about 6 hours ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  about 6 hours ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  about 6 hours ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  about 7 hours ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  about 8 hours ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  about 8 hours ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  about 8 hours ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  about 8 hours ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  about 9 hours ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  about 9 hours ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  about 10 hours ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  about 10 hours ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਅਮਰਥਨਾਥ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਅਮਿਤ ਸ਼ਾਹ ਅੱਜ ਕਰ ਸਕਦੇ ਹਨ ਉੱਚ ਪੱਧਰੀ ਮੀਟਿੰਗ
. . .  about 10 hours ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 62 ਦਿਨਾਂ ਲੰਬੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ.....
ਅਸਾਮ ਦੇ ਤੇਜ਼ਪੁਰ 'ਚ ਆਇਆ ਭੂਚਾਲ
. . .  about 11 hours ago
ਤੇਜ਼ਪੁਰ, 9 ਜੂਨ-ਅਸਾਮ ਦੇ ਤੇਜ਼ਪੁਰ ਤੋਂ 39 ਕਿਲੋਮੀਟਰ ਪੱਛਮ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਭਾਦੋਂ ਸੰਮਤ 553

ਖੰਨਾ / ਸਮਰਾਲਾ

ਇਤਿਹਾਸਕ ਰੋਡ ਨੂੰ ਬਣਵਾਉਣ ਲਈ ਸਕੂਟਰ ਮੋਟਰਸਾਈਕਲ ਰੋਸ ਮਾਰਚ ਕੱਢ ਕੇ ਮੰਗ-ਪੱਤਰ ਸੌ ਾਪਿਆ

ਸਮਰਾਲਾ, 14 ਸਤੰਬਰ (ਕੁਲਵਿੰਦਰ ਸਿੰਘ)-ਇਤਿਹਾਸਿਕ ਸ਼੍ਰੀ ਝਾੜ ਸਾਹਿਬ ਰੋਡ ਨੂੰ ਬਣਾਉਣ ਸਬੰਧੀ ਅੱਜ ਸਕੂਟਰ ਤੇ ਮੋਟਰਸਾਈਕਲਾਂ ਰਾਹੀ ਰੋਸ ਮਾਰਚ ਕੱਢ ਕੇ ਸਮਾਜਸੇਵੀ ਜਥੇਬੰਦੀਆਂ, ਗ੍ਰਾਮ ਪੰਚਾਇਤਾਂ ਤੇ ਹਲਕਾ ਵਾਸੀਆ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਤੋਂ ਸ਼ੁਰੂ ਹੋ ਕੇ ਸਥਾਨਕ ਐੱਸ. ਡੀ. ਐਮ. ਨੂੰ ਭਰਵੇਂ ਇਕੱਠ ਵੱਲੋਂ ਸਾਂਝੇ ਤੌਰ 'ਤੇ ਮੰਗ-ਪੱਤਰ ਸੌਂਪਣ ਦੌਰਾਨ ਮੌਜੂਦਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ 2009 'ਚ ਇਹ ਇਤਿਹਾਸਿਕ ਰੋਡ ਬਣਾਈ ਗਈ ਸੀ ਜਿਸ ਦੀ ਕਿ ਅੱਜ ਹਾਲਤ ਤਰਸਯੋਗ ਹੋਈ ਪਈ ਹੈ | ਇਸ ਰੋਡ ਤੋਂ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਦੇ ਵਾਹਨ, ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਾਧਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਜਾ ਰਹੇ ਹਨ ਅਤੇ ਹਰ ਸਮੇਂ ਦੁਰਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਸਮਾਜਸੇਵੀ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਗਹਿਲੇਵਾਲ ਉਨ੍ਹਾਂ ਦੇ ਸਮਰਥਕਾਂ ਵਲੋਂ ਇਸ ਰੋਡ ਨੂੰ ਬਣਾਉਣ ਸਬੰਧੀ ਮੰਗ-ਪੱਤਰ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਵੀ ਦਿੱਤਾ ਗਿਆ ਸੀ, ਪਰ ਇਹ ਮਸਲਾ ਜਿਉਂ ਦਾ ਤਿਉਂ ਹੀ ਪਿਆ ਹੈ | ਸਮਾਜਸੇਵੀ ਗਹਿਲੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਜੂਦਾ ਸਰਕਾਰ ਤੋਂ ਮੰਗ ਕਰਦੇ ਹੋਏ ਸੜਕ ਨੂੰ ਨਵੀਂ ਬਣਾਉਣ ਸਬੰਧੀ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਇਸ ਇਤਿਹਾਸਿਕ ਰੋਡ ਨੂੰ ਤੁਰੰਤ ਤਿਆਰ ਨਹੀਂ ਕਰਵਾਇਆ ਗਿਆ ਤਾਂ ਸਮਾਜਸੇਵੀ ਜਥੇਬੰਦੀਆਂ ਅਤੇ ਹਲਕਾ ਵਾਸੀ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਣਗੇ | ਇਸ ਮੌਕੇ ਭਾਈ ਸੁਜਾਨ ਸਿੰਘ ਮੰਜਾਲੀ-ਕਲਾਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਸੁਰਜੀਤ ਸਿੰਘ ਖੀਰਨੀਆ, ਹਰਦੀਪ ਸਿੰਘ ਸਰਪੰਚ ਹੇੜੀਆ, ਬਰਕਤਪਾਲ ਸਿੰਘ, ਰੂਪ ਗਹਿਲੇਵਾਲ, ਸਾਬਕਾ ਸਰਪੰਚ ਝਾੜ ਸਾਹਿਬ ਗੁਰਵਿੰਦਰ ਸਿੰਘ, ਮੇਲੀ ਮੁਸ਼ਕਾਬਾਦ, ਸੋਨੂੰ ਮੁਸ਼ਕਾਬਾਦ, ਸਰਬਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਬਰਮਾ, ਸਵਰਨ ਸਿੰਘ ਕਲੇਰ, ਮਲਕੀਤ ਸਿੰਘ ਝਾੜ ਸਾਹਿਬ, ਹਰਮੇਸ਼ ਕੁਮਾਰ ਸਿਹਾਲਾ, ਕੁਲਦੀਪ ਸਿੰਘ ਘਰਖਣਾ, ਸ਼ੰਟੀ ਸਿਹਾਲਾ, ਲਖਵੀਰ ਸਿੰਘ, ਗ੍ਰਾਮ ਪੰਚਾਇਤਾਂ ਹੇੜੀਆ, ਬਰਮਾ, ਝਾੜ ਸਾਹਿਬ ਤੋਂ ਇਲਾਵਾ ਪੰਚ, ਸਰਪੰਚ ਆਦਿ ਹਾਜ਼ਰ ਸਨ |

ਗੁਲਜ਼ਾਰ ਗਰੁੱਪ ਵਿਚ ਸੱਤਵੇਂ ਰੁਜ਼ਗਾਰ ਮੇਲੇ ਦਾ ਉਦਘਾਟਨ ਵਿਧਾਇਕ ਗੁਰਕੀਰਤ ਨੇ ਕੀਤਾ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਪੰਜਾਬ ਸਰਕਾਰ ਵਲੋਂ ਘਰ ਘਰ ਯੋਜਨਾ ਦੇ ਤਹਿਤ ਸੱਤਵੇਂ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਐੱਮ. ਐੱਲ. ਏ. ਗੁਰਕੀਰਤ ਸਿੰਘ ਨੇ ਇਸ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ | ਇਸ ...

ਪੂਰੀ ਖ਼ਬਰ »

'ਆਪ' ਦਾ ਇਸਤਰੀ ਵਿੰਗ ਰਵਾਇਤੀ ਪਾਰਟੀਆਂ ਨੂੰ ਦੇਵੇਗਾ ਕੜੀ ਚੁਣੌਤੀ-ਵੋਹਰਾ

ਸਮਰਾਲਾ, 14 ਸਤੰਬਰ (ਕੁਲਵਿੰਦਰ ਸਿੰਘ)-ਹਲਕਾ ਸਮਰਾਲਾ 'ਚ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਸੰਯੁਕਤ ਸਕੱਤਰ ਅੰਮਿ੍ਤ ਪੁਰੀ ਵਲੋਂ ਕਰਵਾਈ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨੀਤੂ ਵੋਹਰਾ ਅਤੇ ਜ਼ਿਲ੍ਹਾ ਸਕੱਤਰ ਕਾਜਲ ਅਰੋੜਾ ਨੇ ...

ਪੂਰੀ ਖ਼ਬਰ »

ਪਿੰਡ ਜਟਾਣਾ ਦਾ 23 ਸਾਲਾਂ ਨੌਜਵਾਨ ਹੋਇਆ ਲਾਪਤਾ

ਬੀਜਾ, 14 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨਜ਼ਦੀਕੀ ਪਿੰਡ ਜਟਾਣਾ ਦੇ ਵਸਨੀਕ ਨੌਜਵਾਨ ਸੰਦੀਪ ਸਿੰਘ ਪਿਛਲੇ ਦਿਨੀਂ ਘਰ ਤੋਂ ਲਾਪਤਾ ਹੋ ਗਿਆ | ਲਾਪਤਾ ਹੋਏ ਨੌਜਵਾਨ ਸੰਦੀਪ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ 13 ਸਤੰਬਰ ਦਿਨ ਸੋਮਵਾਰ ਦੀ ਸਵੇਰ ਨੂੰ ...

ਪੂਰੀ ਖ਼ਬਰ »

ਗਰੇਵਾਲ ਨੂੰ ਹਲਕਾ ਲੁਧਿਆਣਾ ਪੱਛਮੀ ਤੋਂ ਟਿਕਟ ਮਿਲਣ 'ਤੇ ਹਾਈਕਮਾਂਡ ਦਾ ਧੰਨਵਾਦ

ਮਲੌਦ, 14 ਸਤੰਬਰ (ਸਹਾਰਨ ਮਾਜਰਾ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਮੁੱਖ ਸਲਾਹਕਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਤ ਨਜ਼ਦੀਕੀ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਸੀ. ਮੀਤ ਪ੍ਰਧਾਨ ਸਾਬਕਾ ਮੰਤਰੀ ਅਤੇ ਪਾਰਟੀ ਦਾ ਝੰਡਾ ਬੁਲੰਦ ...

ਪੂਰੀ ਖ਼ਬਰ »

ਗਰੇਵਾਲ ਨੂੰ ਟਿਕਟ ਮਿਲਣ 'ਤੇ ਹਲਕਾ ਪਾਇਲ ਦੇ ਆਗੂਆਂ ਨੇ ਖ਼ੁਸ਼ੀ ਪ੍ਰਗਟਾਈ

ਮਲੌਦ, 14 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਲੁਧਿਆਣਾ ਪੱਛਮੀ ਤੋਂ 2022 ਦੀਆਂ ਚੋਣਾਂ ਲਈ ਟਿਕਟ ਮਿਲਣ 'ਤੇ ਹਲਕਾ ਪਾਇਲ ਦੇ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਲੈਂਡ ...

ਪੂਰੀ ਖ਼ਬਰ »

25ਵੇਂ ਗਣਪਤੀ ਮਹਾਂਉਤਸਵ ਦੇ ਚੌਥੇ ਦਿਨ ਪੰਡਿਤ ਵਸ਼ਿਸ਼ਟ ਤਿ੍ਵੇਦੀ ਵਲੋਂ ਭਗਵਾਨ ਗਣਪਤੀ ਦੀ ਪੂਜਾ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਬਾਬਾ ਗਣਪਤੀ ਸੇਵਾ ਸੰਘ ਖੰਨਾ ਦੇ ਵਲੋਂ ਸਥਾਨਕ ਕਰਮੀ ਸ਼ਿਵਾਲਾ ਮੰਦਿਰ ਵਿਚ 25ਵੇਂ ਗਣਪਤੀ ਮਹਾਂਉਤਸਵ ਦੇ ਚੌਂਥੇ ਦਿਨ ਪੰਡਿਤ ਵਸ਼ਿਸ਼ਟ ਤਿ੍ਵੇਦੀ ਦੁਆਰਾ ਭਗਵਾਨ ਗਣਪਤੀ ਦੀ ਪੂਜਾ ਅਰਚਨਾ ਕੀਤੀ ਗਈ | ਪੰਡਿਤ ਨੇ ਦੱਸਿਆ ਕਿ ...

ਪੂਰੀ ਖ਼ਬਰ »

ਝੋਨੇ ਦੇ ਆਗਾਮੀ ਸੀਜ਼ਨ ਲਈ ਬਾਰਦਾਨੇ ਦੀ ਕੋਈ ਕਮੀ ਨਹੀਂ, ਖ਼ਰੀਦ ਏਜੰਸੀਆਂ ਨੇ ਕੱਸੀ ਕਮਰ

ਮਾਛੀਵਾੜਾ ਸਾਹਿਬ, 14 ਸਤੰਬਰ (ਮਨੋਜ ਕੁਮਾਰ)-ਲੰਘੇ ਕਣਕ ਦੇ ਸੀਜ਼ਨ ਤੋਂ ਕੁੱਝ ਸਬਕ ਲੈਂਦਿਆਂ ਇਸ ਵਾਰ ਪੰਜਾਬ ਸਰਕਾਰ ਕੋਈ ਵੀ ਜੋਖ਼ਮ ਲੈਣ ਲਈ ਤਿਆਰ ਨਹੀਂ ਹੈ | ਬਾਰਦਾਨੇ ਦੀ ਭਾਰੀ ਕਮੀ ਦੇ ਚੱਲਦਿਆਂ ਕਣਕ ਦੇ ਸੀਜ਼ਨ ਵਿਚ ਜਿੱਥੇ ਆੜ੍ਹਤੀਆਂ ਨੂੰ ਸਰਕਾਰ ਨੇ 42 ਰੁਪਏ ਦਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਖੰਨਾ, 14 ਸਤੰਬਰ (ਮਨਜੀਤ ਧੀਮਾਨ)-ਥਾਣਾ ਸਿਟੀ 2 ਖੰਨਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਜਾਣਕਾਰੀ ਦਿੰਦਿਆਂ ਹੌਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਦਿਲਸ਼ਾਦ ਅਲੀ ਵਾਸੀ ਮਾਨੂੰਪੁਰ ਹਾਲ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਤੋਂ ਫ਼ਰਦਾਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਨਾ ਕਰੇ- ਕਿਸਾਨ ਆਗੂ

ਮਲੌਦ, 14 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਦੇ ਕਨਵੀਨਰ ਲਖਵਿੰਦਰ ਸਿੰਘ ਉਕਸੀ ਤੇ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਨੇ ਕਿਹਾ ਕਿ ਕਿਸਾਨਾਂ ਤੋਂ ਫ਼ਰਦਾਂ ਲੈਣੀਆਂ ਬੰਦ ਕੀਤੀਆਂ ਜਾਣ ...

ਪੂਰੀ ਖ਼ਬਰ »

ਵਿਧਾਇਕ ਦੇ ਨਾਂਅ 'ਤੇ ਠੱਗੀ ਦੀ ਕੋਸ਼ਿਸ਼ ਕਰਨ ਵਾਲਾ ਅਜੇ ਪੁਲਿਸ ਦੀ ਪਹੁੰਚ ਤੋਂ ਦੂਰ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਦੇ ਨਾਂਅ 'ਤੇ ਸ਼ਹਿਰ ਵਾਸੀਆਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ | ਹਾਲਾਂਕਿ ਪਤਾ ਲੱਗਾ ਹੈ ਕਿ ਮੁੰਬਈ ਦੇ ਮੋਬਾਈਲ ਨੰਬਰ 86990-74770 ਤੋਂ ਸ਼ਹਿਰ ...

ਪੂਰੀ ਖ਼ਬਰ »

ਜਦੋਂ ਕਿਸੇ ਨੇ ਵਿਧਾਇਕ ਬਣ ਕੇ ਠੱਗੀ ਮਾਰਨ ਦੀ ਕੀਤੀ ਕੋਸ਼ਿਸ਼, ਪਰ ਹੋਇਆ ਬਚਾਅ

ਮਾਛੀਵਾੜਾ ਸਾਹਿਬ, 14 ਸਤੰਬਰ (ਮਨੋਜ ਕੁਮਾਰ)-ਵੈਸੇ ਤਾਂ ਨੌਸਰਬਾਜ਼ਾਂ ਦੀਆ ਕਰਤੂਤਾਂ ਆਮ ਹੀ ਸੁਨਣ ਨੂੰ ਮਿਲਦੀਆਂ ਹਨ, ਪਰ ਮਾਛੀਵਾੜਾ ਵਿਚ ਅੱਜ ਕੱਲ ਨੌਸਰਬਾਜ਼ਾਂ ਦੀਆਂ ਕਰਤੂਤਾਂ ਨੇ ਕੁੱਝ ਜ਼ਿਆਦਾ ਹੀ ਅੱਤ ਚੱਕੀ ਹੋਈ ਹੈ | ਰਾਹੋਂ ਰੋਡ ਸਥਿਤ ਵੈਸਟਰਨ ਯੂਨੀਅਨ ਮਨੀ ...

ਪੂਰੀ ਖ਼ਬਰ »

ਵਿਧਵਾ ਬਜ਼ੁਰਗ ਮਾਤਾ ਦੇ ਮਕਾਨ ਦੀ ਡਿਗੀ ਛੱਤ, ਬਿਜਲੀ ਵੀ ਨਹੀਂ ਘਰ

ਬੀਜਾ, 14 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਬੀਜਾ ਤੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਨੋਲੜੀ ਦਾ ਸਾਹਮਣੇ ਆਇਆ ਹੈ¢ ਜਿੱਥੇ 70 ਸਾਲ ਦੇ ਕਰੀਬ ਇਕ ਵਿਧਵਾ ਬਜ਼ੁਰਗ ਮਾਤਾ ਛਿੰਦਰ ਕੌਰ, ਜਿਸ ਦੀ ਕੋਈ ਔਲਾਦ ਵੀ ਨਹੀਂ ਹੈ¢ ਜਿਸ ਦੀ ਘਰ ਦੀ ਛੱਤ ਪਿਛਲੇ 2 ਸਾਲ ਤੋਂ ਡਿੱਗੀ ਹੋਈ ਹੈ¢ ...

ਪੂਰੀ ਖ਼ਬਰ »

ਛੱਜੂ ਰਾਮ ਖੰਨਾ ਦੀ ਕਿਤਾਬ 'ਮੇਰੀ ਜ਼ਿੰਦਗੀ ਦਾ ਸਫ਼ਰ' ਲੋਕ ਅਰਪਣ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿੱਤ ਸਭਾ ਖੰਨਾ ਦੀ ਮੀਟਿੰਗ ਜਰਨੈਲ ਰਾਮਪੁਰੀ, ਮੁਖ਼ਤਿਆਰ ਸਿੰਘ ਅਤੇ ਗੁਰਦਿਆਲ ਦਲਾਲ ਦੀ ਦੇਖ-ਰੇਖ ਹੇਠ ਹੋਈ¢ ਇਹ ਮੀਟਿੰਗ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀ ਗਈ ਅਤੇ ਸ਼ਹੀਦ ਬੀਬੀ ਇਬਰੂ' ਫਾਤਿਮਾ ਵਕੀਲ ...

ਪੂਰੀ ਖ਼ਬਰ »

ਮੇਲਾ ਛਪਾਰ ਵਿਖੇ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ ਨਹੀਂ ਜੰਮੇਗਾ

ਅਹਿਮਦਗੜ੍ਹ, 14 ਸਤੰਬਰ (ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਜੋ ਇਸ ਵਾਰ 18 ਤੋਂ 21 ਸਤੰਬਰ ਤੱਕ ਲੱਗੇਗਾ | ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਇਹ ਮੇਲਾ ਨਹੀਂ ਲਗ ਸਕਿਆ | ਪਰ ਇਸ ਵਾਰ ਮੇਲਾ ਭਰਨ ਦੀ ਉਮੀਦ ਹੈ ਭਾਵੇਂ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਕਾਰਨ ...

ਪੂਰੀ ਖ਼ਬਰ »

ਭੁੱਕੀ, ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਖੰਨਾ, 14 ਸਤੰਬਰ (ਮਨਜੀਤ ਧੀਮਾਨ)-ਖੰਨਾ ਪੁਲਿਸ ਵਲੋਂ 15 ਕਿੱਲੋ ਭੁੱਕੀ, 5 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸ. ਵਰਿੰਦਰਪਾਲ ਸਿੰਘ ਓਪਲ, ਚੌਂਕੀ ਇੰਚਾਰਜ ਬਰਧਾਲਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਢਿੱਲੋਂ ਦੀ ਅਗਵਾਈ ਹੇਠ 17 ਨੂੰ ਕਾਲਾ ਦਿਵਸ ਮਨਾਉਣ ਲਈ ਵੱਡਾ ਕਾਫ਼ਲਾ ਸ਼ਿਰਕਤ ਕਰੇਗਾ

ਸਮਰਾਲਾ, 14 ਸਤੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫ਼ਤ)-ਪਿਛਲੇ ਸਾਲ 17 ਸਤੰਬਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਦੇਸ਼ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਸੀ, ਜਿਸ ਸਬੰਧੀ ਸ਼ੋ੍ਰ. ਅ. ਦਲ ਜੋ ਕਿ ਕਿਸਾਨਾਂ ਨਾਲ ਸਭ ਤੋਂ ਵੱਧ ਨੇੜਤਾ ...

ਪੂਰੀ ਖ਼ਬਰ »

ਕਾਂਗਰਸੀ ਵਿਧਾਇਕ, ਕੈਬਨਿਟ ਮੰਤਰੀ ਤੇ ਨਵਜੋਤ ਸਿੱਧੂ ਸਾਢੇ 4 ਸਾਲ ਵਿਚ ਆਪੋ-ਆਪਣੀਆਂ ਕੁਰਸੀਆਂ ਬਚਾਉਣ ਵਿਚ ਲੱਗੇ ਰਹੇ-ਬਾਬਾ ਸੋਢੀ

ਮਲੌਦ, 14 ਸਤੰਬਰ (ਸਹਾਰਨ ਮਾਜਰਾ)-ਵੱਖ-ਵੱਖ ਮੁੱਦਿਆਂ ਨੂੰ ਚਿੰਤਤ ਸੂਬੇ ਦੇ ਸੂਝਵਾਨ ਆਗੂਆਂ ਵਲੋਂ ਪੰਜਾਬ ਨੂੰ ਸਮਾਜਿਕ, ਰਾਜਨੀਤਕ, ਆਰਥਿਕ ਤਰਾਸਦੀ ਵਿਚੋਂ ਕੱਢਣ ਅਤੇ ਕੁੱਝ ਚੰਗਾ ਕਰਨ ਦੀ ਕੋਸ਼ਿਸ਼ ਵਜੋਂ ਨਵੀਂ ਬਣਾਈ ਰਾਜਨੀਤਕ ਪਾਰਟੀ 'ਕਿਰਤੀ ਕਿਸਾਨ ਸ਼ੇਰੇ ...

ਪੂਰੀ ਖ਼ਬਰ »

ਮੁਸ਼ਕਲਾਂ ਦੇ ਹੱਲ ਲਈ ਕÏਮਾਂਤਰੀ ਵਿਦਿਆਰਥੀ ਇੰਡੀਅਨ ਓਵਰਸੀਜ਼ ਕਾਂਗਰਸ ਨਾਲ ਸੰਪਰਕ ਕਰਨ-ਕਮਲ ਧਾਲੀਵਾਲ

ਅਹਿਮਦਗੜ੍ਹ, 14 ਸਤੰਬਰ (ਰਣਧੀਰ ਸਿੰਘ ਮਹੋਲੀ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਰੁਜ਼ਗਾਰ ਦੀ ਕਮੀ, ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਘਾਟ ਅਤੇ ਹੋਰ ਗਿਰਾਵਟਾਂ ਵੱਲ ਵਧਿਆ ਹੈ, ਜਿਸ ਕਾਰਨ ਨੌਜਵਾਨ ਅਤੇ ਸਮੁੱਚੇ ਦੇਸ਼ ਵਾਸੀ ਨਿਰਾਸ਼ ਹਨ | ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਦੇ ਮਾਰਚ ਵਿਚ ਖੰਨਾ ਤੋਂ ਵੱਡਾ ਜਥਾ ਸ਼ਾਮਿਲ ਹੋਵੇਗਾ-ਗਿੱਲ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕੌਮੀ ਕਮੇਟੀ ਦੇ ਮੈਂਬਰ ਹਰਜੀਵਨ ਸਿੰਘ ਗਿੱਲ ਨੇ ਕਿਹਾ ਕਿ 3 ਕਾਲੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦਾ ਇਕ ਸਾਲ ਪੂਰਾ ਹੋਣ ਤੇ ਵਿਰੋਧ ਵਿਚ ਸ਼ੋ੍ਰਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ ...

ਪੂਰੀ ਖ਼ਬਰ »

ਸ਼ੇਰ ਸ਼ਾਹ ਸੂਰੀ ਮਾਰਗ ਦਾ ਨਾਂਅ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂਅ 'ਤੇ ਰੱਖਿਆ ਜਾਵੇ-ਚੀਮਾ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਦੇਸ਼ ਦੀ ਮੁੱਖ ਸੜਕ ਜਿਸ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਜਾਂ ਜੀ.ਟੀ ਰੋਡ ਵੀ ਕਿਹਾ ਜਾਂਦਾ ਹੈ, ਦਾ ਨਾਮ ਬਦਲ ਕੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਂਅ 'ਤੇ ਰੱਖੇ ਜਾਣ ਦੀ ਮੰਗ ਭਾਜਪਾ ਕਿਸਾਨ ਮੋਰਚਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ 'ਚ ਮਾਮਲਾ ਦਰਜ

ਖੰਨਾ, 14 ਸਤੰਬਰ (ਮਨਜੀਤ ਧੀਮਾਨ)-ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ 2 ਖੰਨਾ ਵਿਖੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ...

ਪੂਰੀ ਖ਼ਬਰ »

ਐੱਨ. ਆਰ. ਆਈ. ਨਵਜੋਤ ਸਿੰਘ ਸਿੱਧੂ ਨੂੰ ਪੂਰਨ ਸਮਰਥਨ ਦੇਣਗੇ -ਬੇਅੰਤ ਸਿੰਘ ਖੇੜਾ

ਡੇਹਲੋਂ, 14 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਸੂਬਾ ਸਕੱਤਰ ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਤੇ ਇੰਡੀਅਨ ਨੈਸ਼ਨਲ ਕਾਂਗਰਸ ਬਿ੍ਗੇਡ ਲੁਧਿਆਣਾ ਦੇ ਪ੍ਰਧਾਨ ਬੇਅੰਤ ਸਿੰਘ ਖੇੜਾ ਨੇ ਕਿਹਾ ਕਿ ਐੱਨ. ਆਰ. ਆਈ. ਪਰਿਵਾਰ ਇਸ ਵਾਰ ਨਵਜੋਤ ...

ਪੂਰੀ ਖ਼ਬਰ »

ਕੋਲੇ ਦੀਆਂ ਵਧੀਆਂ ਕੀਮਤਾਂ ਕਾਰਨ ਇੱਟ ਦਾ ਰੇਟ ਅਸਮਾਨ ਛੂਹਣ ਲੱਗਾ

ਮਾਛੀਵਾੜਾ ਸਾਹਿਬ, 14 ਸਤੰਬਰ (ਸੁਖਵੰਤ ਸਿੰਘ ਗਿੱਲ)-ਕੌਮਾਂਤਰੀ ਕੋਲਾ ਮਾਰਕੀਟ ਵਲੋਂ ਵਧਾਏ ਰੇਟਾਂ ਦੇ ਚੱਲਦਿਆਂ ਕੁੱਝ ਕੁ ਦਿਨਾਂ 'ਚ ਇੱਟ ਦੇ ਭਾਅ ਇਸ ਕਦਰ ਅਸਮਾਨ ਛੂਹਣ ਲੱਗੇ ਹਨ ਕਿ ਹੁਣ ਘਰ ਬਣਾਉਣਾ ਆਮ ਲੋਕਾਂ ਲਈ ਸੁਪਨਾ ਬਣਦਾ ਦਿਖਾਈ ਦੇ ਰਿਹਾ ਹੈ | ਭੱਠਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ 'ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਸਮਰਾਲਾ, 14 ਸਤੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫ਼ਤ)-ਇੱਥੋਂ ਨਜ਼ਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ 'ਚ ਹਿੰਦੀ ਦਿਵਸ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਵਧਾਈ ...

ਪੂਰੀ ਖ਼ਬਰ »

ਜਰਖੜ ਵਿਖੇ ਮੁੱਕੇਬਾਜ਼ੀ ਦੀ ਅਕੈਡਮੀ ਵੀ ਖੁੱਲੇ੍ਹਗੀ ਖਿਡਾਰੀਆਂ ਨੂੰ ਮਿਲੇਗੀ ਮੁਫ਼ਤ ਸਿਖਲਾਈ

ਡੇਹਲੋਂ, 14 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵਲੋਂ ਪਿਛਲੇ ਕਈ ਸਾਲਾਂ ਤੋਂ ਜਿੱਥੇ ਹਾਕੀ ਲਈ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ, ਉਸਦੇ ਨਾਲ ਹੀ ਹੁਣ ਇੱਥੇ ਮੁੱਕੇਬਾਜ਼ੀ ਦੀ ਅਕੈਡਮੀ ਵੀ ਖੁੱਲ ਰਹੀ ਹੈ, ਜਿੱਥੇ ...

ਪੂਰੀ ਖ਼ਬਰ »

100 ਗ੍ਰਾਮ ਅਫ਼ੀਮ ਸਮੇਤ ਮੋਟਰਸਾਈਕਲ ਸਵਾਰ ਕੀਤਾ ਕਾਬੂ

ਸਮਰਾਲਾ, 14 ਸਤੰਬਰ (ਕੁਲਵਿੰਦਰ ਸਿੰਘ)-ਥਾਣਾ ਸਮਰਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਹੇਡੋਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ 100 ਗ੍ਰਾਮ ਅਫ਼ੀਮ ਸਮੇਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਨੌਜਵਾਨ ਲੇਖਿਕਾ ਭਵਿਆ ਦੀ ਪਹਿਲੀ ਅੰਗਰੇਜ਼ੀ ਕਿਤਾਬ 'ਦ ਪਲੈਟਰ ਆਫ਼ ਕੰਟੈਂਪਲੇਸ਼ਨਸ' ਜਾਰੀ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਨੌਜਵਾਨ ਦੇ ਲੇਖਕਾ ਭਵਿਆ ਦੀ ਪਹਿਲੀ ਅੰਗਰੇਜ਼ੀ ਕਿਤਾਬ 'ਦ ਪਲੈਟਰ ਆਫ਼ ਕੰਟੈਂਪਲੇਸ਼ਨਸ' ਜਾਰੀ ਕੀਤੀ ਗਈ | ਇਹ ਕਿਤਾਬ ਏ. ਐੱਸ. ਕਾਲਜਾਂ ਤੇ ਸਕੂਲਾਂ ਦੇ ਸਾਬਕਾ ਟਰੱਸਟੀ ਰਣਜੀਤ ਸਿੰਘ ਹੀਰਾ ਨੇ ਜਾਰੀ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਕੂੰਮਕਲਾਂ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ

ਕੁਹਾੜਾ, 14 ਸਤੰਬਰ (ਸੰਦੀਪ ਸਿੰਘ ਕੁਹਾੜਾ)-ਹੋਮਿਓਪੈਥਿਕ ਵਿਭਾਗ ਪੰਜਾਬ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕੂੰਮਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸੀ. ਐੱਚ. ਸੀ. ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX