ਤਾਜਾ ਖ਼ਬਰਾਂ


ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ, 60 ਜ਼ਖ਼ਮੀ
. . .  2 minutes ago
ਰਾਜਸਥਾਨ, 9 ਦਸੰਬਰ-ਰਾਜਸਥਾਨ ਦੇ ਜੋਧਪੁਰ ਦੇ ਭੂੰਗਰਾ ਪਿੰਡ 'ਚ ਇਕ ਵਿਆਹ ਦੌਰਾਨ ਸਿਲੰਡਰ ਫਟ ਗਿਆ...
⭐ਮਾਣਕ-ਮੋਤੀ⭐
. . .  52 minutes ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਪਹਿਲਾ ਸਫ਼ਾ

ਟੈਲੀਕਾਮ ਸੈਕਟਰ ਨੂੰ ਕੇਂਦਰ ਦਾ ਵੱਡਾ ਤੋਹਫ਼ਾ-ਬਿਨਾਂ ਸਰਕਾਰੀ ਮਨਜ਼ੂਰੀ 'ਤੇ ਹੋ ਸਕੇਗਾ 100 ਫ਼ੀਸਦੀ ਵਿਦੇਸ਼ੀ ਨਿਵੇਸ਼

* ਸਪੈਕਟ੍ਰਮ ਦੇ ਬਕਾਏ ਕਰਜ਼ੇ ਦੇ ਭੁਗਤਾਨ ਲਈ 4 ਸਾਲ ਦੀ ਮੁਹਲਤ * ਆਟੋ ਸੈਕਟਰ ਲਈ 26 ਹਜ਼ਾਰ ਕਰੋੜ ਦੀ ਸਕੀਮ ਨੂੰ ਮਨਜ਼ੂਰੀ * ਡਰੋਨ ਦੀ ਪੀ.ਐੱਲ.ਆਈ. ਸਕੀਮ 'ਤੇ 120 ਕਰੋੜ ਰੁਪਏ ਖ਼ਰਚ ਕਰੇਗੀ ਸਰਕਾਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਸਤੰਬਰ -ਕਰਜ਼ੇ 'ਚ ਡੁੱਬੇ ਟੈਲੀਕਾਮ ਸੈਕਟਰ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਸਪੈਕਟ੍ਰਮ ਦੇ ਬਕਾਏ ਕਰਜ਼ੇ ਦੀ ਅਦਾਇਗੀ ਲਈ ਟੈਲੀਕਾਮ ਕੰਪਨੀਆਂ ਨੂੰ 4 ਸਾਲ ਦੀ ਛੋਟ ਦੇ ਦਿੱਤੀ ਹੈ ਹਾਲਾਂਕਿ ਕੰਪਨੀਆਂ ਨੂੰ ਮੈਰੇਟੋਰੀਅਸ ਭਾਵ ਛੋਟ ਦੇ ਸਮੇਂ ਦੌਰਾਨ ਵਿਆਜ ਦੇਣਾ ਪਵੇਗਾ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਬੈਠਕ 'ਚ ਟੈਲੀਕਾਮ ਅਤੇ ਆਟੋ ਸੈਕਟਰ ਲਈ ਕਈ ਅਹਿਮ ਫ਼ੈਸਲੇ ਕੀਤੇ। ਮੰਤਰੀ ਮੰਡਲ ਵਲੋਂ ਟੈਲੀਕਾਮ ਸੈਕਟਰ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਤੋਂ ਇਲਾਵਾ ਇਸ ਸੈਕਟਰ 'ਚ ਆਟੋਮੈਟਿਕ ਰੂਟ ਰਾਹੀਂ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਭਾਵ ਐੱਫ.ਡੀ.ਆਈ. ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਦੇ ਇਸ ਕਦਮ ਤੋਂ ਬਾਅਦ ਹੁਣ ਬਿਨਾਂ ਸਰਕਾਰੀ ਮਨਜ਼ੂਰੀ ਦੇ 100 ਫ਼ੀਸਦੀ ਵਿਦੇਸ਼ੀ ਨਿਵੇਸ਼ ਸੰਭਵ ਹੋ ਸਕੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਸਿਰਫ 49 ਫ਼ੀਸਦੀ ਦੇ ਨਿਵੇਸ਼ ਨੂੰ ਹੀ ਆਟੋਮੈਟਿਕ ਰੂਟ ਰਾਹੀਂ ਇਜਾਜ਼ਤ ਦਿੱਤੀ ਗਈ ਸੀ ਜਦਕਿ 49 ਫ਼ੀਸਦੀ ਤੋਂ ਵੱਧ ਕਿਸੇ ਵੀ ਨਿਵੇਸ਼ ਨੂੰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਕੀਤਾ ਜਾ ਸਕੇਗਾ ਹਾਲਾਂਕਿ 100 ਫ਼ੀਸਦੀ ਆਟੋਮੈਟਿਕ ਰੂਟ ਚੀਨ ਅਤੇ ਪਾਕਿਸਤਾਨ ਜਿਹੇ ਦੇਸ਼ਾਂ ਦੇ ਨਿਵੇਕਸ਼ਾਂ 'ਤੇ ਲਾਗੂ ਨਹੀਂ ਹੋਵੇਗਾ।
ਟੈਲੀਕਾਮ ਸੈਕਟਰ ਲਈ 9 ਵੱਡੇ ਢਾਂਚਾਗਤ ਬਦਲਾਅ
ਮੰਤਰੀ ਮੰਡਲ ਨੇ ਬੁੱਧਵਾਰ ਨੂੰ ਟੈਲੀਕਾਮ ਸੈਕਟਰ ਲਈ 9 ਵੱਡੇ ਢਾਂਚਾਗਤ ਬਦਲਾਅ ਨੂੰ ਹਰੀ ਝੰਡੀ ਦਿੱਤੀ। 100 ਫ਼ੀਸਦੀ ਸਿੱਧੇ ਵਿਦੇਸ਼ੀ ਪੂੰਜੀਕਾਰੀ ਤੋਂ ਇਲਾਵਾ ਲਾਈਸੈਂਸ ਫ਼ੀਸ, ਸਪੈਕਟ੍ਰਮ ਦੇ ਕਰਜ਼ੇ ਦੀ ਅਦਾਇਗੀ 'ਚ ਸਮਾਂਬੱਧ ਮੁਹਲਤ, ਕੇ.ਵਾਈ.ਸੀ. ਨੇਮਾਂ 'ਚ ਬਦਲਾਅ, ਏ.ਜੀ.ਆਰ. ਦੀ ਪਰਿਭਾਸ਼ਾ 'ਚ ਬਦਲਾਅ ਆਦਿ ਸ਼ਾਮਿਲ ਹੈ। ਟੈਲੀਕਾਮ ਪੈਕੇਜ 'ਚ ਸਪੈਕਟ੍ਰਮ ਬਕਾਏ ਦੇ ਭੁਗਤਾਨ 'ਚ ਅਗਲੇ 4 ਸਾਲ ਤੱਕ ਦੀ ਰੋਕ 'ਚ ਅਪ੍ਰੈਲ 2022 'ਚ ਪ੍ਰਸਤਾਵਿਤ ਪਹਿਲੀ ਕਿਸ਼ਤ ਵੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਇਹ ਫ਼ੈਸਲਾ ਵੋਡਾਫ਼ੋਨ ਆਈਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਸਮੇਂ ਬਾਅਦ ਆਇਆ ਹੈ। ਵੋਡਾਫ਼ੋਨ ਅਤੇ ਆਈਡੀਆ ਦੇ ਰਲੇਵੇਂ ਤੋਂ ਬਾਅਦ ਵੀ ਕੰਪਨੀ ਦੀਆਂ ਵਿੱਤੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ। ਵੋਡਾਫ਼ੋਨ ਆਈਡੀਆ ਵਲੋਂ ਕਾਫ਼ੀ ਚਿਰ ਤੋਂ ਬੇਲ ਆਊਟ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਦੇਸ਼ 'ਚ ਜੀਓ, ਏਅਰਟੈੱਲ ਅਤੇ ਵੋਡਾਫ਼ੋਨ ਆਈਡੀਆ 3 ਕੰਪਨੀਆਂ ਹੀ ਟੈਲੀਕਾਮ ਸੈਕਟਰ 'ਚ ਹਨ। ਵੋਡਾਫ਼ੋਨ ਆਈਡੀਆ ਤੋਂ ਇਲਾਵਾ ਏਅਰਟੈੱਲ ਦੀ ਵਿੱਤੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਮਦਨ ਦਾ ਵੱਡਾ ਹਿੱਸਾ ਸਰਕਾਰ ਨੂੰ ਸਪੈਕਟ੍ਰਮ ਦੀ ਅਦਾਇਗੀ 'ਚ ਚਲਾ ਜਾਂਦਾ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰੀ ਮੰਡਲ ਵਲੋਂ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਏ.ਜੀ.ਆਰ. ਦੀ ਪਰਿਭਾਸ਼ਾ ਨੂੰ ਬਦਲਦਿਆਂ ਹੁਣ ਇਸ 'ਚੋਂ ਗ਼ੈਰ ਟੈਲੀਕਾਮ ਆਮਦਨ ਨੂੰ ਬਾਹਰ ਕੀਤਾ ਜਾਵੇਗਾ। ਏ.ਜੀ.ਆਰ. 'ਚ ਵਿਆਜ ਨੂੰ ਘੱਟ ਕਰਕੇ 2 ਫ਼ੀਸਦੀ ਸਾਲਾਨਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਤੇ ਲੱਗਣ ਵਾਲੇ ਜੁਰਮਾਨੇ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਏ.ਜੀ.ਆਰ. ਉਹ ਲਾਈਸੈਂਸ ਫ਼ੀਸ ਹੈ ਜੋ ਟੈਲੀਕਾਮ ਕੰਪਨੀ ਟੈਲੀਕਾਮ ਵਿਭਾਗ ਨੂੰ ਅਦਾ ਕਰਦੀ ਹੈ। ਵੈਸ਼ਨਵ ਮੁਤਾਬਿਕ ਕੇ.ਵਾਈ.ਸੀ. ਦਾ ਅਮਲ ਵੀ ਹੁਣ ਪੂਰੀ ਤਰ੍ਹਾਂ ਆਨਲਾਈਨ ਹੋਵੇਗਾ। ਨਵਾਂ ਸਿੰਮ ਲੈਣ ਲਈ ਹੁਣ ਸਿਰਫ਼ ਸੈਲਫ਼ ਕੇ.ਵਾਈ.ਸੀ. ਦੇਣਾ ਪਵੇਗਾ। ਇਸ ਤੋਂ ਇਲਾਵਾ ਨਵਾਂ ਕੁਨੈਕਸ਼ਨ ਲੈਣ ਜਾਂ ਪ੍ਰੀਪੇਡ ਨੰਬਰ ਨੂੰ ਪੋਸਟਪੇਡ 'ਚ ਜਾਂ ਪੋਸਟਪੇਡ ਨੂੰ ਪ੍ਰੀਪੇਡ 'ਚ ਬਦਲਣ ਲਈ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ। ਹੁਣ ਟੈਲੀਕਾਮ ਕੰਪਨੀਆਂ ਇਹ ਫਾਰਮ ਡਿਜੀਟਲ ਭਰ ਸਕਦੀਆਂ ਹਨ। ਨਵੇਂ ਨੇਮਾਂ ਮੁਤਾਬਿਕ ਖ਼ਪਤਕਾਰ ਸਿੰਮ ਦੇਣ ਵਾਲੀ ਕੰਪਨੀ ਨੂੰ ਐਪ ਰਾਹੀਂ ਸੈਲਫ਼ ਕੇ.ਵਾਈ.ਸੀ. ਕਰੇਗਾ ਜਿਸ ਲਈ ਉਸ ਨੂੰ ਸਿਰਫ਼ 1 ਰੁਪਇਆ ਦੇਣਾ ਪਵੇਗਾ। ਇਸ ਤੋਂ ਇਲਾਵਾ ਸਪੈਕਟ੍ਰਮ ਦੀ ਨੀਲਾਮੀ ਵੀ ਹੁਣ 20 ਸਾਲ ਦੀ ਥਾਂ 'ਤੇ 30 ਸਾਲ ਲਈ ਕੀਤੀ ਜਾਵੇਗੀ। ਮੰਤਰੀ ਮੰਡਲ ਵਲੋਂ ਕੀਤੇ ਹੋਰ ਬਦਲਾਵਾਂ 'ਚ ਟਾਵਰ ਸੈਟਅੱਪ ਕਰਨ ਦਾ ਅਮਲ ਵੀ ਸੁਖਾਲਾ ਕਰ ਦਿੱਤਾ ਗਿਆ ਹੈ। ਹੁਣ ਕਈ ਵਿਭਾਗਾਂ ਦੀ ਮਨਜ਼ੂਰੀ ਦੀ ਥਾਂ 'ਤੇ ਇਕ ਹੀ ਪੋਰਟਲ ਡਾਟ ਭਾਵ ਟੈਲੀਕਾਮ ਵਿਭਾਗ ਤੋਂ ਹੀ ਮਨਜ਼ੂਰੀ ਲੈਣੀ ਪਵੇਗੀ। ਆਟੋ ਸੈਕਟਰ ਲਈ ਮੰਡਰੀ ਮੰਡਲ ਨੇ ਮੱਠੇ ਚੱਲ ਰਹੇ ਆਟੋ ਸੈਕਟਰ ਨੂੰ ਹੁਲਾਰਾ ਦੇਣ ਲਈ 26 ਹਜ਼ਾਰ ਕਰੋੜ ਰੁਪਏ ਦੀ ਉਤਪਾਦਨ ਆਧਾਰਿਤ ਉਤਸ਼ਾਹਿਤ ਕਰਨ ਵਾਲੀ ਪੀ.ਐੱਲ.ਆਈ. ਸਕੀਮ ਨੂੰ ਵੀ ਹਰੀ ਝੰਡੀ ਦਿੱਤੀ। ਸਰਕਾਰ ਮੁਤਾਬਿਕ ਇਸ ਨਾਲ ਆਟੋ ਸੈਕਟਰ ਦੇ ਉਤਪਾਦਨ 'ਚ ਵਾਧਾ ਹੋਵੇਗਾ ਅਤੇ ਇਲੈਕਟ੍ਰਾਨਿਕ ਵਾਹਨਾਂ 'ਤੇ ਵੀ ਫੋਕਸ ਵਧੇਗਾ। ਕੇਂਦਰ ਸਰਕਾਰ ਮੁਤਾਬਿਕ ਇਸ ਸਕੀਮ ਨਾਲ ਆਟੋ ਸੈਕਟਰ 'ਚ ਤਕਰੀਬਨ ਸਾਢੇ 7 ਲੱਖ ਰੁਜ਼ਗਾਰ ਪੈਦਾ ਹੋਣਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ਸਕੀਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਕੀਮ ਦੇ ਤਹਿਤ ਆਟੋ ਸੈਕਟਰ ਦੇ ਜਿਨ੍ਹਾਂ ਪੁਰਜ਼ਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ 'ਚ ਇਲੈਕਟ੍ਰਾਨਿਕ ਪਾਵਰ ਸਟੇਰਿੰਗ ਸਿਸਟਮ, ਆਟੋਮੈਟਿਕ ਟ੍ਰਾਂਸਮਿਸ਼ਨ ਅਸੈਂਬਲੀ, ਸੈਂਸਰਸ, ਫਰੰਟ ਲਾਈਟਿੰਗ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਆਟੋਮੈਟਿਕ ਬ੍ਰੇਕਿੰਗ ਸ਼ਾਮਿਲ ਹੈ। ਠਾਕੁਰ ਮੁਤਾਬਿਕ ਇਸ ਸਕੀਮ ਨਾਲ ਆਟੋ ਸੈਕਟਰ 'ਚ ਅਗਲੇ 5 ਸਾਲ 'ਚ 47,800 ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਵੇਗਾ। ਇਸ ਤੋਂ ਇਲਾਵਾ ਡਰੋਨ ਦੀ ਪੀ.ਐੱਲ.ਆਈ. ਸਕੀਮ 'ਤੇ ਵੀ ਸਰਕਾਰ 120 ਕਰੋੜ ਰੁਪਏ ਖ਼ਰਚ ਕਰੇਗੀ।

ਅਫ਼ਗਾਨਿਸਤਾਨ ਦੀ ਸੱਤਾ ਨੂੰ ਲੈ ਕੇ ਤਾਲਿਬਾਨ 'ਚ ਪਈ ਫੁੱਟ, ਬਰਾਦਰ ਤੇ ਹੱਕਾਨੀ ਆਹਮੋ-ਸਾਹਮਣੇ

* ਦੋਵਾਂ ਵਿਚਕਾਰ ਸਰਕਾਰ ਦੀ ਬਣਤਰ ਨੂੰ ਲੈ ਕੇ ਰਾਸ਼ਟਰਪਤੀ ਭਵਨ 'ਚ ਹੋਈ ਤਿੱਖੀ ਬਹਿਸ * ਭਾਰਤੀ ਕਾਰੋਬਾਰੀ ਦੇ ਅਗਵਾ ਮਾਮਲੇ 'ਚ ਤਾਲਿਬਾਨ ਵਲੋਂ ਛਾਪੇਮਾਰੀ

ਸੁਰਿੰਦਰ ਕੋਛੜ
ਅੰਮ੍ਰਿਤਸਰ, 15 ਸਤੰਬਰ -ਅਫ਼ਗਾਨਿਸਤਾਨ ਦੀ ਸੱਤਾ ਨੂੰ ਲੈ ਕੇ ਤਾਲਿਬਾਨ ਵਿਚਾਲੇ ਫੁੱਟ ਪੈ ਗਈ ਹੈ ਅਤੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਖ਼ਲੀਲ-ਉਰ-ਰਹਿਮਾਨ ਹੱਕਾਨੀ ਆਹਮੋ-ਸਾਹਮਣੇ ਆ ਗਏ ਹਨ। ਰਾਜਧਾਨੀ ਕਾਬੁਲ ਸਥਿਤ ਰਾਸ਼ਟਰਪਤੀ ਭਵਨ 'ਚ ਤਾਲਿਬਾਨ ਦੇ ਦੋ ਸੰਗਠਨਾਂ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਇਸ ਗੱਲ ਨੂੰ ਲੈ ਕੇ ਉੱਠਿਆ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਨੂੰ ਹਟਾਉਣ 'ਚ ਕਿਸ ਦੀ ਮੁੱਖ ਭੂਮਿਕਾ ਰਹੀ ਅਤੇ ਹੁਣ ਨਵੀਂ ਸਰਕਾਰ 'ਚ ਸੱਤਾ ਦੀ ਵੰਡ ਕਿਵੇਂ ਕੀਤੀ ਜਾਵੇ। ਇਕ ਪਾਸੇ ਮੁੱਲਾ ਅਬਦੁਲ ਗਨੀ ਬਰਾਦਰ ਦਾ ਮੰਨਣਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਦੁਆਰਾ ਅਪਣਾਈ ਗਈ ਕੂਟਨੀਤੀ ਕ੍ਰੈਡਿਟ ਦੀ ਹੱਕਦਾਰ ਹੈ, ਜਦਕਿ ਖ਼ਲੀਲ-ਉਰ-ਰਹਿਮਾਨ ਹੱਕਾਨੀ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਨੂੰ ਜੰਗ ਨਾਲ ਜਿੱਤਿਆ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਪ ਪ੍ਰਧਾਨ ਮੰਤਰੀ ਬਰਾਦਰ ਸਰਕਾਰ ਦੇ ਗਠਨ ਦੇ ਤਰੀਕੇ ਤੋਂ ਖ਼ੁਸ਼ ਨਹੀਂ ਹਨ। ਪਿਛਲੇ ਹਫ਼ਤੇ ਉਨ੍ਹਾਂ ਦੀ ਖ਼ਲੀਲ-ਉਰ-ਰਹਿਮਾਨ ਹੱਕਾਨੀ ਨਾਲ ਇਸ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ ਅਤੇ ਦੋਵਾਂ ਦੇ ਸਮਰਥਕ ਉਲਝ ਗਏ। ਹਾਲਾਂਕਿ ਤਾਲਿਬਾਨ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਤਾਲਿਬਾਨ ਵਲੋਂ ਅਫ਼ਗਾਨਿਸਤਾਨ ਦੀ ਸਾਬਕਾ ਸਰਕਾਰ ਦੇ ਮੰਤਰੀਆਂ, ਰਾਜਪਾਲਾਂ ਤੇ ਪ੍ਰਮੁੱਖ ਅਧਿਕਾਰੀਆਂ ਦੀਆਂ ਕੋਠੀਆਂ ਅਤੇ ਦਫ਼ਤਰਾਂ 'ਚ ਕੀਤੀ ਛਾਪੇਮਾਰੀ ਦੌਰਾਨ ਇਕੱਠੀ ਹੋਈ ਰਕਮ 'ਚੋਂ 1.2 ਕਰੋੜ ਡਾਲਰ ਅੱਜ ਤਾਲਿਬਾਨ ਦੇ ਵਿੱਤੀ ਵਿਭਾਗ ਵਲੋਂ ਡੀ. ਏ. ਅਫ਼ਗਾਨਿਸਤਾਨ ਬੈਂਕ 'ਚ ਜਮ੍ਹਾਂ ਕਰਵਾਏ ਗਏ ਹਨ।
ਉਧਰ ਕਾਬੁਲ ਤੋਂ ਭਾਰਤੀ ਮੂਲ ਦੇ ਕਾਰੋਬਾਰੀ ਬੰਸਰੀ ਲਾਲ ਦੇ ਅਗਵਾ ਦੇ ਮਾਮਲੇ ਦੀ ਤਾਲਿਬਾਨ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਹਿੰਦੂ ਕਾਰੋਬਾਰੀ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ ਅਤੇ ਉਹ ਉੱਥੇ ਫਾਰਮਾਸਿਟੀਕਲ ਉਤਪਾਦਾਂ ਦਾ ਵਪਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਅਧਿਕਾਰੀਆਂ ਨੇ ਇਸ ਅਗਵਾ ਮਾਮਲੇ 'ਚ ਕਾਬੁਲ ਦੇ 11 ਜ਼ਿਲ੍ਹਿਆਂ 'ਚ ਐਫ.ਆਈ.ਆਰ. ਦਰਜ ਕਰਵਾਈ ਹੈ ਅਤੇ ਸ਼ਿਕਾਇਤ ਦੇ ਅਧਾਰ 'ਤੇ ਤਲਾਸ਼ੀ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਤਾਲਿਬਾਨ ਦੇ ਖ਼ੁਫ਼ੀਆ ਡਾਇਰੈਕਟੋਰੇਟ ਦੇ ਲੈਟਰ ਪੈਡ 'ਤੇ ਲਿਖੇ ਆਦੇਸ਼ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। 50 ਸਾਲਾ ਭਾਰਤੀ ਮੂਲ ਦੇ ਨਾਗਰਿਕ ਬੰਸਰੀ ਲਾਲ ਅਰੇਂਦੇ ਨੂੰ ਸੋਮਵਾਰ ਸਵੇਰੇ ਕਾਬੁਲ 'ਚ ਉਸ ਵੇਲੇ ਅਗਵਾ ਕੀਤਾ ਗਿਆ ਜਦੋਂ ਉਹ ਆਪਣੀ ਕਾਰ 'ਚ ਦੁਕਾਨ 'ਤੇ ਜਾ ਰਿਹਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ 'ਚ ਤਾਲਿਬਾਨ ਨਹੀਂ ਸਗੋਂ ਅਣਪਛਾਤੇ ਬੰਦੂਕਧਾਰੀ ਸ਼ਾਮਿਲ ਹਨ। ਅਗਵਾਕਾਰ ਉਕਤ ਕਾਰੋਬਾਰੀ ਦੀ ਦੁਕਾਨ 'ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੀ ਲੈ ਗਏ ਸਨ ਪਰ ਬਾਅਦ 'ਚ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਬਚ ਗਏ। ਉਧਰ ਈਰਾਨ ਤੋਂ ਪਹਿਲੀ ਯਾਤਰੂ ਹਵਾਈ ਉਡਾਣ ਜਿਸ 'ਚ 14 ਲੋਕ ਸਵਾਰ ਸਨ ਅੱਜ ਕਾਬੁਲ ਹਵਾਈ ਅੱਡੇ 'ਤੇ ਪੁੱਜੀ।
ਪੁਰਸ਼ਾਂ ਨੂੰ 400 ਖੇਡਾਂ ਖੇਡਣ ਦੀ ਦਿੱਤੀ ਜਾਵੇਗੀ ਮਨਜ਼ੂਰੀ-ਰੁਸਤਮਜ਼ਈ
ਅਫ਼ਗਾਨਿਸਤਾਨ ਦੇ ਨਵੇਂ ਖੇਡ ਮੁਖੀ ਬਸ਼ੀਰ ਅਹਿਮਦ ਰੁਸਤਮਜ਼ਈ ਨੇ ਕਿਹਾ ਹੈ ਕਿ ਤਾਲਿਬਾਨ ਦੇਸ਼ 'ਚ ਤੈਰਾਕੀ ਤੋਂ ਲੈ ਕੇ ਫੁੱਟਬਾਲ, ਦੌੜ ਤੋਂ ਲੈ ਕੇ ਘੋੜਸਵਾਰੀ ਤੱਕ 400 ਖੇਡਾਂ ਨੂੰ ਮਨਜ਼ੂਰੀ ਦੇਵੇਗਾ। ਇਸ 'ਤੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਔਰਤਾਂ ਦੀਆਂ ਖੇਡਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਇਹ ਕਹਿ ਕੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਔਰਤਾਂ ਬਾਰੇ ਕੋਈ ਸਵਾਲ ਨਾ ਪੁੱਛਿਆ ਜਾਵੇ। ਕੁੰਗ ਫੂ ਤੇ ਕੁਸ਼ਤੀ ਦੇ ਸਾਬਕਾ ਚੈਂਪੀਅਨ ਰੁਸਤਮਜ਼ਈ ਨੂੰ ਅਫ਼ਗਾਨਿਸਤਾਨ 'ਚ ਖੇਡਾਂ ਤੇ ਸਰੀਰਕ ਸਿੱਖਿਆ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਚੀਨ ਦੀ ਦਖ਼ਲਅੰਦਾਜ਼ੀ ਨਾਲ ਕੋਈ ਸਮੱਸਿਆ ਨਹੀਂ-ਸ਼ਾਹੀਨ

ਤਾਲਿਬਾਨ ਨੂੰ ਅਫ਼ਗਾਨਿਸਤਾਨ 'ਚ ਚੀਨ ਦੀ ਦਖ਼ਲਅੰਦਾਜ਼ੀ ਨਾਲ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਖ਼ੁਦ ਚਾਹੁੰਦੇ ਹਨ ਕਿ ਚੀਨ ਉੱਥੇ ਵੱਧ ਚੜ੍ਹ ਕੇ ਹਿੱਸਾ ਲਵੇ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਚੀਨ ਅਫ਼ਗਾਨਿਸਤਾਨ ਦੇ ਨਿਰਮਾਣ 'ਚ ਹਿੱਸਾ ਲੈ ਸਕਦਾ ਹੈ ਅਤੇ ਹੋਰ ਲੋੜੀਂਦੇ ਖੇਤਰਾਂ 'ਚ ਵੀ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਸ਼ਾਹੀਨ ਨੇ ਕਿਹਾ ਕਿ ਇਸ ਬਾਰੇ 'ਚ ਭਾਰਤ ਦੀਆਂ ਕੁਝ ਚਿੰਤਾਵਾਂ ਜਾਇਜ਼ ਨਹੀਂ ਹਨ ਅਤੇ ਨਾ ਹੀ ਉਹ ਸਵੀਕਾਰਯੋਗ ਹਨ।

ਜੇ.ਈ.ਈ. ਮੇਨ-ਪੰਜਾਬ ਦੇ ਪੁਲਕਿਤ ਗੋਇਲ ਤੇ ਚੰਡੀਗੜ੍ਹ ਦੇ ਗੁਰਅੰਮ੍ਰਿਤ ਸਿੰਘ ਸਮੇਤ 18 ਨੂੰ ਪਹਿਲਾ ਰੈਂਕ

ਰਿਕਾਰਡ 44 ਉਮੀਦਵਾਰਾਂ ਨੂੰ 100 ਫ਼ੀਸਦੀ ਅੰਕ ਮਿਲੇ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਇੰਜੀਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ਜੇ. ਈ. ਈ. ਮੇਨ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਅਤੇ ਇਸ 'ਚ ਕੁੱਲ 44 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦੋਂਕਿ 18 ਉਮੀਦਵਾਰਾਂ ਨੂੰ ਸਾਂਝਾ ਪਹਿਲਾ ਰੈਂਕ ਪ੍ਰਾਪਤ ਹੋਇਆ ਹੈ। ਰਾਸ਼ਟਰੀ ਟੈਸਟਿੰਗ ਏਜੰਸੀ (ਐਨ. ਟੀ. ਏ) ਨੇ ਮੰਗਲਵਾਰ ਰਾਤ ਨੂੰ ਨਤੀਜੇ ਦਾ ਐਲਾਨ ਕੀਤਾ। ਪਹਿਲਾਂ ਰੈਂਕ ਪ੍ਰਾਪਤ ਕਰਨ ਵਾਲੇ 18 ਉਮੀਦਵਾਰਾਂ 'ਚ ਪੰਜਾਬ ਦਾ ਪੁਲਕਿਤ ਗੋਇਲ, ਚੰਡੀਗੜ੍ਹ ਦਾ ਗੁਰਅੰਮ੍ਰਿਤ ਸਿੰਘ, ਗੌਰਵ ਦਾਸ ਕਰਨਾਟਕ, ਵੈਭਵ ਵਿਸ਼ਾਲ ਬਿਹਾਰ, ਡੀ. ਵੈਂਕਟ ਪਨੀਸ਼, ਪੀ. ਵੀਰ ਸ਼ਿਵਾ, ਕਾਮਮ ਲੋਕੇਸ਼ ਅਤੇ ਕੇ. ਰਾਹੁਲ ਨਾਇਡੂ ਆਂਧਰਾ ਪ੍ਰਦੇਸ਼, ਸਿਧਾਂਤ ਮੁਖਰਜੀ, ਅੰਸ਼ੁਲ ਵਰਮਾ ਅਤੇ ਮ੍ਰਿਦੁਲ ਅਗਰਵਾਲ ਰਾਜਸਥਾਨ, ਰੁਚਿਰ ਬਾਂਸਲ ਤੇ ਕਾਵਿਆ ਚੋਪੜਾ ਦਿੱਲੀ, ਅਮਾਇਆ ਸਿੰਘਲ ਤੇ ਪਾਲ ਅਗਰਵਾਲ ਉੱਤਰ ਪ੍ਰਦੇਸ਼, ਕੋਮਾ ਸ਼ਰਨਯਾ ਤੇ ਜੋਏਸੁਲਾ ਵੈਂਕਟ ਆਦਿੱਤਿਆ ਤੇਲੰਗਾਨਾ ਅਤੇ ਮਹਾਰਾਸ਼ਟਰ ਦਾ ਅਥਰਵ ਅਭੀਜੀਤ ਸ਼ਾਮਿਲ ਹਨ। ਪਿਛਲੇ ਸਾਲ 24 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਲ ਤੋਂ ਜੇ. ਏ. ਈ. ਮੇਨ ਦੀ ਪ੍ਰੀਖਿਆ ਸਾਲ 'ਚ ਚਾਰ ਵਾਰ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਕੋਰ 'ਚ ਸੁਧਾਰ ਦਾ ਮੌਕਾ ਮਿਲ ਸਕੇ। ਪਹਿਲਾ ਪੜਾਅ ਫਰਵਰੀ 'ਚ ਅਤੇ ਦੂਸਰਾ ਮਾਰਚ 'ਚ ਕਰਵਾਇਆ ਗਿਆ ਸੀ। ਅਗਲੇ ਪੜਾਅ ਦੀਆਂ ਪ੍ਰੀਖਿਆਵਾਂ ਅਪ੍ਰੈਲ ਅਤੇ ਮਈ 'ਚ ਹੋਣੀਆਂ ਸਨ ਪਰ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੀਸਰੇ ਪੜਾਅ 20-25 ਜੁਲਾਈ ਤੱਕ ਕਰਵਾਇਆ ਗਿਆ ਸੀ ਜਦੋਂਕਿ ਚੌਥੇ ਪੜਾਅ ਦੀ ਪ੍ਰੀਖਿਆ 26 ਅਗਸਤ ਤੋਂ 2 ਸਤੰਬਰ ਤੱਕ ਕਰਵਾਈ ਗਈ ਸੀ। ਇਸ ਵਾਰ ਪੰਜਾਬ ਤੇ ਉਰਦੂ ਸਮੇਤ 13 ਭਾਸ਼ਾਵਾਂ 'ਚ ਪ੍ਰੀਖਿਆ ਲਈ ਗਈ ਸੀ। ਚੌਥੇ ਪੜਾਅ ਦੀ ਪ੍ਰੀਖਿਆ 9.34 ਲੱਖ ਉਮੀਦਵਾਰਾਂ ਨੇ ਦਿੱਤੀ ਸੀ। ਪ੍ਰੀਖਿਆ 334 ਸ਼ਹਿਰਾਂ 'ਚ 925 ਕੇਂਦਰਾਂ 'ਤੇ ਕਰਵਾਈ ਗਈ ਸੀ।

ਪਾਕਿ ਤੋਂ ਸਿਖਲਾਈ ਪ੍ਰਾਪਤ ਦੋ ਅੱਤਵਾਦੀ 14 ਦਿਨ ਦੀ ਪੁਲਿਸ ਹਿਰਾਸਤ 'ਚ ਭੇਜੇ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਪਾਕਿਸਤਾਨ-ਆਈ. ਐਸ. ਆਈ. ਦੇ ਤਾਲਮੇਲ ਤੇ ਸੰਗਠਿਤ ਅੱਤਵਾਦੀ ਮਡਿਊਲ ਨਾਲ ਜੁੜੇ ਗ੍ਰਿਫ਼ਤਾਰ ਕੀਤੇ ਗਏ ਦੋ ਅੱਤਵਾਦੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ, ਜਿਨ੍ਹਾਂ ਦਾ ਸਬੰਧ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਅਨੀਸ ਇਬਰਾਹਿਮ ਨਾਲ ਜੁੜਦਾ ਦੱਸਿਆ ਜਾ ਰਿਹਾ ਹੈ। ਦਿੱਲੀ ਪੁਲਿਸ ਵਲੋਂ ਜ਼ੀਸ਼ਾਨ ਕਮਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੇ ਮੁਹੰਮਦ ਆਮਿਰ ਜਾਵੇਦ ਨੂੰ ਲਖਨਊ ਤੋਂ ਗ੍ਰਿਫ਼ਤਾਰ ਕਰਨ ਉਪਰੰਤ ਨਵੀਂ ਦਿੱਲੀ ਸਥਿਤ ਪਟਿਆਲਾ ਹਾਊਸ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਪੁਲਿਸ ਅਨੁਸਾਰ ਉਕਤ ਅੱਤਵਾਦੀ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈ.ਐਸ.ਆਈ. ਤੋਂ ਸਿਖਲਾਈ ਪ੍ਰਾਪਤ ਹਨ ਤੇ ਏਜੰਸੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਤੇ ਇਨ੍ਹਾਂ ਨੂੰ ਦਿੱਲੀ ਤੇ ਯੂ.ਪੀ. ਦੇ ਵੱਖ-ਵੱਖ ਇਲਾਕਿਆਂ 'ਚ ਆਈ.ਡੀ. ਧਮਾਕਿਆਂ ਲਈ ਰੇਕੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਅਜਨਾਲਾ 'ਚ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੇ ਮਾਮਲੇ 'ਚ 4 ਗ੍ਰਿਫ਼ਤਾਰ

* ਆਈ.ਐਸ.ਆਈ. ਦੇ ਇਸ਼ਾਰੇ 'ਤੇ ਰਚੀ ਸੀ ਸਾਜਿਸ਼ * ਪਾਕਿ 'ਚ ਰਹਿੰਦੇ ਲਖਬੀਰ ਸਿੰਘ ਰੋਡੇ ਸਮੇਤ ਦੋ ਨਾਮਜ਼ਦ * ਮੁੱਖ ਮੰਤਰੀ ਵਲੋਂ ਸੂਬੇ 'ਚ ਹਾਈ ਅਲਰਟ

ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ 'ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਇਸ਼ਾਰੇ 'ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਖੜ੍ਹੇ ਤੇਲ ਵਾਲੇ ਟਂੈਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ ਅਜਨਾਲਾ ਖ਼ੇਤਰ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪਾਕਿਸਤਾਨ 'ਚ ਰਹਿੰਦੇ ਲਖਬੀਰ ਸਿੰਘ ਰੋਡੇ ਤੇ ਪਾਕਿ ਦੇ ਖ਼ੁਫ਼ੀਆ ਅਧਿਕਾਰੀ ਕਾਸਿਮ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਹਾਈ ਅਲਰਟ ਦੇ ਆਦੇਸ਼ ਦਿੱਤੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਜਾਰੀ ਪ੍ਰੈੱਸ ਨੋਟ 'ਚ ਦੱਸਿਆ ਗਿਆ ਕਿ ਪਾਕਿ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਕਾਸਿਮ ਤੇ ਆਈ.ਐੱਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ ਰੋਡੇ ਵਲੋਂ ਅਜਨਾਲਾ ਦੇ ਨੌਜਵਾਨ ਰੂਬਲ ਸਿੰਘ ਵਾਸੀ ਭੱਖਾ ਤਾਰਾ ਸਿੰਘ, ਵਿੱਕੀ ਭੱਟੀ ਵਾਸੀ ਬਲਵ੍ਹੜਾਲ, ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਉੱਗਰ ਔਲਖ ਨੂੰ ਪੰਜਾਬ 'ਚ ਧਮਾਕੇ ਕਰਨ ਲਈ ਕਿਹਾ ਗਿਆ ਸੀ ਤੇ ਇਸ ਬਦਲੇ 2 ਲੱਖ ਰੁਪਏ ਦੇਣੇ ਸਨ। ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਵਲੋਂ ਕਪੂਰਥਲਾ ਜ਼ਿਲ੍ਹੇ 'ਚੋਂ ਇਕ ਜਗ੍ਹਾ ਤੋਂ ਟਿਫ਼ਨ ਬੰਬ ਲਿਆ ਕੇ 8 ਅਗਸਤ ਰਾਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਵਿਖੇ ਤੇਲ ਵਾਲੇ ਟੈਂਕਰ 'ਤੇ ਰੱਖਿਆ ਸੀ ਅਤੇ ਕੁਝ ਮਿੰਟਾਂ ਬਾਅਦ ਹੀ ਇਕ ਧਮਾਕਾ ਹੋਇਆ ਸੀ, ਜਿਸ ਉਪਰੰਤ ਅਜਨਾਲਾ ਪੁਲਿਸ ਵਲੋਂ ਪੈਟਰੋਲ ਪੰਪ ਮਾਲਕ ਅਸ਼ਵਨੀ ਸ਼ਰਮਾ ਦੇ ਬਿਆਨਾਂ 'ਤੇ ਥਾਣਾ ਅਜਨਾਲਾ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਮੁਖ ਸਿੰਘ ਬਰਾੜ ਵਲੋਂ ਜਲੰਧਰ-ਅੰਮ੍ਰਿਤਸਰ ਹਾਈਵੇ ਸਥਿਤ ਪਿੰਡ ਹੰਬੋਵਾਲ ਨੇੜੇ ਇਕ ਜਗ੍ਹਾ 'ਤੇ ਇਹ ਟਿਫ਼ਨ ਬੰਬ (ਆਈ.ਈ.ਡੀ.) ਰੱਖਿਆ ਗਿਆ ਸੀ ਜਿਸ ਨੂੰ 6 ਅਗਸਤ ਨੂੰ ਵਿੱਕੀ, ਗੁਰਪ੍ਰੀਤ ਸਿੰਘ ਤੇ ਮਲਕੀਤ ਸਿੰਘ ਵਲੋਂ ਲਖਬੀਰ ਸਿੰਘ ਰੋਡੇ ਤੇ ਕਾਸਿਮ ਦੇ ਦਿੱਤੇ ਨਿਰਦੇਸ਼ਾਂ ਤਹਿਤ ਲਿਆ ਕੇ ਰਾਜਾਸਾਂਸੀ ਨੇੜੇ ਇਕ ਨਹਿਰ ਨਜ਼ਦੀਕ ਰੱਖ ਦਿੱਤਾ ਸੀ ਅਤੇ ਇਸ ਬੰਬ ਦੇ ਨਾਲ ਇਕ ਪੈਨ ਡਰਾਈਵ ਵੀ ਸੀ ਜਿਸ 'ਚ ਇਸ ਨੂੰ ਚਲਾਉਣ ਸਬੰਧੀ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਰੂਬਲ ਤੇ ਵਿੱਕੀ ਵਲੋਂ ਇਸ ਟਿਫ਼ਨ ਬੰਬ ਨੂੰ ਤੇਲ ਵਾਲੇ ਟੈਂਕਰ 'ਤੇ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਅਜਨਾਲਾ 'ਚ ਪਹਿਲਾਂ ਦਰਜ ਮੁਕੱਦਮੇ 'ਚ ਪਾਕਿਸਤਾਨ 'ਚ ਰਹਿ ਰਹੇ ਲਖਬੀਰ ਸਿੰਘ ਰੋਡੇ ਤੇ ਕਾਸਿਮ ਤੋਂ ਇਲਾਵਾ ਰੂਬਲ ਸਿੰਘ ਪੁੱਤਰ ਚਰਨ ਸਿੰਘ, ਵਿੱਕੀ ਭੱਟੀ ਪੁੱਤਰ ਸਾਦਕ ਮਸੀਹ, ਮਲਕੀਤ ਸਿੰਘ ਪੁੱਤਰ ਸਾਹਿਬ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸਵਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੂਬਲ ਸਿੰਘ ਨੂੰ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਮੋਹਿਤ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਰੂਬਲ ਸਿੰਘ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਦੱਸ ਦੇਈਏ ਕਿ ਰੂਬਲ ਪਿਛਲੇ ਦਿਨੀਂ ਇੱਥੋਂ ਨੇੜਲੇ ਅੱਡਾ ਮਹਿਲ ਬੁਖ਼ਾਰੀ ਵਿਖੇ ਪਿੰਡ ਬੋਹਲੀਆਂ ਦੇ ਰਹਿਣ ਵਾਲੇ ਇਕ ਵਿਅਕਤੀ ਪੱਪੂ ਮਸੀਹ ਦੇ ਹੋਏ ਕਤਲ ਮਾਮਲੇ 'ਚ ਵੀ ਲੋੜੀਂਦਾ ਸੀ।
ਸੂਬੇ 'ਚ ਹਾਈ ਅਲਰਟ ਦਾ ਆਦੇਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਹਾਈ ਅਲਰਟ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਖ਼ਾਸ ਕਰਕੇ ਭੀੜ ਵਾਲੀਆਂ ਥਾਵਾਂ ਦੇ ਨਾਲ-ਨਾਲ ਸੂਬੇ ਭਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਦੱਸ ਦੇਈਏ ਕਿ ਪਿਛਲੇ 40 ਦਿਨਾਂ 'ਚ ਅੱਤਵਾਦੀ ਸੰਗਠਨਾਂ ਵਲੋਂ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਸਬੰਧੀ ਕੀਤੀਆਂ ਕੋਸ਼ਿਸ਼ਾਂ ਦੇ ਚਾਰ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪੁਲਿਸ ਵਲੋਂ 8 ਅਗਸਤ ਨੂੰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਤੋਂ ਟਿਫ਼ਨ ਬੰਬ, 2 ਕਿੱਲੋ ਤੋਂ ਵਧੇਰੇ ਆਰ.ਡੀ. ਐਕਸ., 20 ਅਗਸਤ ਨੂੰ ਭਾਈ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਬਰਾੜ ਨੂੰ ਟਿਫ਼ਨ ਬੰਬ, ਹੈਂਡ ਗ੍ਰਨੇਡ ਸਮੇਤ ਹੋਰ ਧਮਾਕਖੇਜ਼ ਸਮੱੱਗਰੀ ਸਮੇਤ ਕਾਬੂ ਕਰਨ ਤੋਂ ਇਲਾਵਾ ਫ਼ਿਰੋਜ਼ਪੁਰ ਪੁਲਿਸ ਵਲੋਂ ਵੀ ਇਕ ਵਿਅਕਤੀ ਨੂੰ ਪਿਸਤੌਲ, ਟਿਫ਼ਨ ਬੰਬ ਤੇ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ।

ਗੁਰਦਾਸ ਮਾਨ ਨੂੰ ਹਾਈਕੋਰਟ ਵਲੋਂ ਅੰਤਰਿਮ ਅਗਾਊਂ ਜ਼ਮਾਨਤ

ਚੰਡੀਗੜ੍ਹ, 15 ਸਤੰਬਰ (ਬ੍ਰਿਜੇਂਦਰ ਗੌੜ)-ਪੰਜਾਬੀ ਗਾਇਕ ਤੇ ਕਲਾਕਾਰ ਗੁਰਦਾਸ ਮਾਨ (64) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਨਕੋਦਰ ਵਿਖੇ ਬੀਤੇ 26 ਅਗਸਤ ਨੂੰ ਦਰਜ ਅਪਰਾਧਕ ਮਾਮਲੇ 'ਚ ਅੰਤਰਿਮ ਅਗਾਊਂ ਜ਼ਮਾਨਤ ਦਾ ਲਾਭ ਦੇ ਦਿੱਤਾ। ਇਸ ਦੇ ਨਾਲ ਹੀ ਬੈਂਚ ਨੇ ਉਨ੍ਹਾਂ ਨੂੰ ਇਕ ਹਫ਼ਤੇ 'ਚ ਪੁਲਿਸ ਜਾਂਚ 'ਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ। ਬੈਂਚ ਨੇ ਇਹ ਵੀ ਕਿਹਾ ਕਿ ਮਾਨ ਨੂੰ ਹਿਰਾਸਤ 'ਚ ਰੱਖਣ ਦੀ ਲੋੜ ਨਹੀਂ, ਕਿਉਂਕਿ ਉਨ੍ਹਾਂ ਤੋਂ ਕੁਝ ਬਰਾਮਦ ਨਹੀਂ ਕੀਤਾ ਜਾਣਾ ਹੈ। ਮੁੱਦਾ ਇਹ ਹੈ ਕਿ, ਕੀ ਸਟੇਜ ਪ੍ਰੋਗਰਾਮ ਦੌਰਾਨ ਮਾਨ ਵਲੋਂ ਵਰਤੇ ਗਏ ਸ਼ਬਦ ਜਾਣਬੁੱਝ ਕੇ ਮਾੜੀ ਭਾਵਨਾ ਨਾਲ ਵਰਤੇ ਗਏ ਸਨ, ਜੋ ਧਾਰਾ 295-ਏ ਨਾਲ ਜੁੜੇ ਹਨ, ਇਹ ਜਾਂਚ ਦਾ ਵਿਸ਼ਾ ਹੈ। ਜਸਟਿਸ ਅਵਨੀਸ਼ ਝਿੰਗਨ ਦੀ ਬੈਂਚ ਨੇ ਇਹ ਵੀ ਸਾਫ਼ ਕੀਤਾ ਕਿ ਜਦੋਂ ਵੀ ਕੋਈ ਕਲਾਕਾਰ ਸਟੇਜ 'ਤੇ ਪੇਸ਼ਕਾਰੀ ਦਿੰਦਾ ਹੈ ਤਾਂ ਉਸ ਦਾ ਝੁਕਾਅ ਭੀੜ ਨੂੰ ਨਾਲ ਲਾਉਣ ਦਾ ਹੁੰਦਾ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਰ ਮਸ਼ਹੂਰ ਗਾਇਕ ਹੈ ਤੇ ਇਸ ਤਰ੍ਹਾਂ ਦੀ ਸ਼ਖ਼ਸੀਅਤ ਨਹੀਂ ਹੈ, ਜੋ ਲੁਕ ਜਾਵੇ ਜਾਂ ਭੱਜ ਜਾਵੇ। ਦੂਜੇ ਪਾਸੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਕਰ ਜਵਾਬ ਮੰਗਿਆ ਗਿਆ ਹੈ। ਮਾਨ ਨੇ ਆਪਣੀ ਪਟੀਸ਼ਨ 'ਚ ਹੋਰ ਗੱਲਾਂ ਨਾਲ ਕਿਹਾ ਸੀ ਕਿ ਆਪਣੇ ਫ਼ੈਸਲੇ 'ਚ ਹੇਠਲੀ ਅਦਾਲਤ (ਸੈਸ਼ਨ ਜੱਜ) ਸਾਫ਼ ਤੌਰ 'ਤੇ ਲੋਕਾਂ ਦੇ ਗ਼ੁੱਸੇ ਤੋਂ ਪ੍ਰਭਾਵਿਤ ਹੋਏ ਸਨ, ਜਿਸ ਨੂੰ ਕੁਝ ਵਰਗਾਂ ਨੇ ਇਕ ਮੁਹਿੰਮ ਤਹਿਤ ਚਲਾਇਆ ਸੀ। ਇਸ ਤੋਂ ਇਲਾਵਾ ਸੈਸ਼ਨ ਜੱਜ ਦੇ ਫ਼ੈਸਲੇ 'ਚ ਹੋਰ ਵੀ ਕਮੀਆਂ ਦੱਸੀਆ ਗਈਆਂ ਸਨ, ਜਿਨ੍ਹਾਂ ਨੇ ਮਾਨ ਦੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਸੀ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਸੀ ਕਿ ਮਾਨ ਨੇ ਇਕ ਨਿਮਰ ਸਿੱਖ ਤੇ ਸੰਵੇਦਨਸ਼ੀਲ ਨਾਗਰਿਕ ਹੋਣ ਦੇ ਨਾਤੇ ਸੋਸ਼ਲ ਮੀਡੀਆ 'ਤੇ ਲੋਕਾਂ ਤੋਂ ਮੁਆਫ਼ੀ ਵੀ ਮੰਗੀ ਸੀ, ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਲੱਗੀ ਹੋਵੇ। 30 ਸਤੰਬਰ ਨੂੰ ਕੇਸ 'ਚ ਅਗਲੀ ਸੁਣਵਾਈ ਹੋਵੇਗੀ।

ਸੋਨੂੰ ਸੂਦ ਦੇ ਘਰ ਅਤੇ ਸਬੰਧਿਤ ਥਾਵਾਂ 'ਤੇ ਆਈ. ਟੀ. ਵਿਭਾਗ ਵਲੋਂ ਛਾਪੇਮਾਰੀ

ਮੁੰਬਈ, 15 ਸਤੰਬਰ (ਏਜੰਸੀ)-ਆਮਦਨ ਕਰ ਵਿਭਾਗ ਵਲੋਂ ਕਥਿਤ ਟੈਕਸ ਚੋਰੀ ਦੀ ਜਾਂਚ ਲਈ ਬਾਲੀਵੁੱਡ ਅਦਾਕਾਰ ਤੇ ਪ੍ਰਮੁੱਖ ਸਮਾਜ ਸੇਵੀ ਸੋਨੂੰ ਸੂਦ (48) ਦੇ ਘਰ ਤੇ ਉਸ ਨਾਲ ਜੁੜੀਆਂ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਉਥੇ ਆਮਦਨ ਦੇ ਅਸਾਸਿਆਂ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ ਜਾ ਰਿਹਾ ਹੈ। ਵਿਭਾਗ ਅਨੁਸਾਰ ਇਹ ਕਾਰਵਾਈ ਮਹਾਨਗਰ ਮੁੰਬਈ ਤੇ ਲਖਨਊ 'ਚ ਘੱਟੋ-ਘੱਟ ਅੱਧੀ ਦਰਜਨ ਥਾਵਾਂ 'ਤੇ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਇਕ ਰੀਅਲ ਅਸਟੇਟ ਦਾ ਸੌਦਾ ਵਿਭਾਗ ਦੀ ਜਾਂਚ ਦੇ ਘੇਰੇ 'ਚ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੌਰਾਨ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ 'ਚ ਸਹਾਇਤਾ ਲਈ ਸੂਦ ਕੌਮੀ ਪੱਧਰ 'ਤੇ ਸੁਰਖੀਆਂ 'ਚ ਆਇਆ ਸੀ, ਜਦੋਂਕਿ ਉਨ੍ਹਾਂ ਨੂੰ ਥੋੜਾ ਸਮਾਂ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 'ਦੇਸ਼ ਦਾ ਮਾਰਗਦਰਸ਼ਕ' ਪ੍ਰੋਗਰਾਮ ਦਾ 'ਬ੍ਰਾਂਡ ਅੰਬੈਸਡਰ' ਬਣਾਇਆ ਗਿਆ ਸੀ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਚੁਣਨ 'ਚ ਮਦਦ ਕੀਤੀ ਜਾਵੇਗੀ। ਕੇਜਰੀਵਾਲ ਨੇ ਸੋਨੂੰ ਸੂਦ ਦਾ ਸਮਰਥਨ ਕਰਦਿਆਂ ਕਿਹਾ ਕਿ ਸੱਚ ਦੇ ਮਾਰਗ 'ਚ ਲੱਖਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਖੱਟਰ ਵਲੋਂ ਕਿਸਾਨਾਂ ਨਾਲ ਗੱਲਬਾਤ ਲਈ ਕਮੇਟੀ ਦਾ ਗਠਨ

ਚੰਡੀਗੜ੍ਹ, 15 ਸਤੰਬਰ (ਰਾਮ ਸਿੰਘ ਬਰਾੜ)-ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕੁੰਡਲੀ-ਸਿੰਘੂ ਬਾਰਡਰ 'ਤੇ ਇਕ ਪਾਸੇ ਦਾ ਰਸਤਾ ਖੁਲਵਾਉਣ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕਿਸਾਨਾਂ ਨਾਲ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਭਲਕੇ ਹੋਣ ਵਾਲੀ ਵਰਚੁਅਲ ਮੀਟਿੰਗ 'ਤੇ ਕੁਝ ਮੰਤਰੀਆਂ ਦਾ ਇਤਰਾਜ਼

ਚੰਡੀਗੜ੍ਹ, 15 ਸਤੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੀ ਬੈਠਕ 17 ਸਤੰਬਰ ਨੂੰ ਬਾਅਦ ਦੁਪਹਿਰ ਰੱਖੀ ਗਈ ਹੈ, ਜਿਸ 'ਚ ਰਾਜ ਸਰਕਾਰ ਵਲੋਂ ਕੁਝ ਅਹਿਮ ਏਜੰਡੇ ਲਿਆਂਦੇ ਜਾਣ ਦੀ ਸੰਭਾਵਨਾ ਹੈ। ਇਹ ਬੈਠਕ ਵੀ ਵਰਚੁਅਲ ਹੀ ਰੱਖੀ ਗਈ ...

ਪੂਰੀ ਖ਼ਬਰ »

ਜੇਕਰ ਭਾਰਤ 'ਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਤਾਂ ਕਿਤੇ ਵੀ ਨਹੀਂ-ਲਾਲਪੁਰਾ

* ਘੱਟ ਗਿਣਤੀ ਭਾਈਚਾਰੇ ਦੀਆਂ ਮੰਗਾਂ ਜਾਤੀ ਰਹੀਆਂ ਜਮਾਤੀ ਨਹੀਂ ਬਣ ਪਾਈਆਂ * ਕਿਸਾਨਾਂ ਤੇ ਸਰਕਾਰ ਦਰਮਿਆਨ ਰੇੜਕਾ ਖ਼ਤਮ ਕਰਵਾਉਣ ਲਈ ਵਿਚੋਲਗੀ ਨੂੰ ਤਿਆਰ

ਉੁਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਸਤੰਬਰ -ਜੇਕਰ ਭਾਰਤ 'ਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਤਾਂ ਹੋਰ ਕਿਤੇ ਵੀ ਸੁਰੱਖਿਅਤ ਨਹੀਂ ਹੋ ਸਕਦਾ। ਇਹ ਦਾਅਵਾ ਕੀਤਾ ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ। ...

ਪੂਰੀ ਖ਼ਬਰ »

ਮਮਤਾ ਨੇ ਗੁਰਦੁਆਰਾ ਸੰਤ ਕੁਟੀਆ ਵਿਖੇ ਮੱਥਾ ਟੇਕਿਆ

ਕੋਲਕਾਤਾ, 15 ਸਤੰਬਰ (ਏਜੰਸੀ)- ਕੋਲਕਾਤਾ 'ਚ ਉਪ ਚੋਣਾਂ ਦੌਰਾਨ ਭਵਾਨੀਪੁਰ ਹਲਕੇ ਤੋਂ ਆਪਣੀ ਚੋਣ ਮੁਹਿੰਮ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੁਰਦੁਆਰਾ ਸੰਤ ਕੁਟੀਆ 'ਚ ਮੱਥਾ ਟੇਕਿਆ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ...

ਪੂਰੀ ਖ਼ਬਰ »

ਅਮਰੀਕਾ 'ਚ ਮਜ਼ਬੂਤ ਹੋ ਰਹੀਆਂ ਹਨ ਖ਼ਾਲਿਸਤਾਨੀ ਜਥੇਬੰਦੀਆਂ- ਰਿਪੋਰਟ

ਵਾਸ਼ਿੰਗਟਨ, 15 ਸਤੰਬਰ (ਏਜੰਸੀ)- ਅਮਰੀਕਾ ਦੇ ਥਿੰਕ ਟੈਂਕ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਮਰਥਨ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਸਮੂਹ ਹੌਲੀ ਹੌਲੀ ਅਮਰੀਕਾ 'ਚ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। ਇਸ ਨੇ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਸੰਗਠਨਾਂ ਦੀਆਂ ਭਾਰਤ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਟ੍ਰਿਬਿਊਨਲ 'ਚ ਨਿਯੁਕਤੀਆਂ ਲਈ ਸਰਕਾਰ ਵਲੋਂ ਮਨਮਾਨਾ ਰਵੱਈਆ ਅਖ਼ਤਿਆਰ ਕਰਨ 'ਤੇ ਪਾਈ ਝਾੜ

ਨਵੀਂ ਦਿੱਲੀ, 15 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਵੱਖ-ਵੱਖ ਟ੍ਰਿਬਿਊਨਲਾਂ 'ਚ ਨਿਯੁਕਤੀ ਲਈ ਸਰਕਾਰ ਦੇ ਮਨਮਾਨੇ ਰਵੱਈਏ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਦੀ ਅਗਵਾਈ ਵਾਲੀ ਚੋਣ ਕਮੇਟੀ ਵਲੋਂ ਭੇਜੀਆਂ ਸਿਫ਼ਾਰਸ਼ਾਂ ਨੂੰ ...

ਪੂਰੀ ਖ਼ਬਰ »

5 ਜੀ ਸਪੈਕਟ੍ਰਮ ਦੀ ਨਿਲਾਮੀ ਫਰਵਰੀ 2022 'ਚ ਹੋਣ ਦੀ ਸੰਭਾਵਨਾ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 5 ਜੀ ਸਪੈਕਟ੍ਰਮ ਦੀ ਨਿਲਾਮੀ ਫਰਵਰੀ 2022 'ਚ ਹੋਣ ਦੀ ਸੰਭਾਵਨਾ ਹੈ ਅਤੇ ਸਰਕਾਰ ਇਸ ਨੂੰ ਜਨਵਰੀ 'ਚ ਕਰਵਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਸੋਸ਼ਲ ਮੀਡੀਆ ਨੇ ਕੋਰੋਨਾ ਬਾਰੇ ਭਾਰਤ 'ਚ ਸਭ ਤੋਂ ਵੱਧ ਗਲਤ ਜਾਣਕਾਰੀ ਫੈਲਾਈ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਭਾਰਤ 'ਚ ਲੋਕਾਂ ਦੀ ਇੰਟਰਨੈੱਟ ਤੱਕ ਵੱਡੀ ਪੱਧਰ 'ਤੇ ਪਹੁੰਚ, ਸੋਸ਼ਲ ਮੀਡੀਆ ਦੀ ਵੱਧ ਰਹੀ ਵਰਤੋਂ ਅਤੇ ਉਪਭੋਗਤਾਵਾਂ 'ਚ ਇੰਟਰਨੈੱਟ ਸਾਖਰਤਾ ਦੀ ਘਾਟ ਕਾਰਨ ਕੋਵਿਡ-19 ਸਬੰਧੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਗਲਤ ਜਾਣਕਾਰੀ ਦਿੱਤੀ ਗਈ। ...

ਪੂਰੀ ਖ਼ਬਰ »

ਸੰਸਦ ਰਾਜਨੀਤੀ ਤੋਂ ਜ਼ਿਆਦਾ ਨੀਤੀਆਂ ਲਈ- ਮੋਦੀ

ਪ੍ਰਧਾਨ ਮੰਤਰੀ, ਨਾਇਡੂ ਤੇ ਬਿਰਲਾ ਵਲੋਂ ਸੰਸਦ ਟੀ.ਵੀ. ਲਾਂਚ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੰਸਦ ਕੇਵਲ ਰਾਜਨੀਤੀ ਸਬੰਧੀ ਨਹੀਂ ਹੈ ਬਲਕਿ ਨੀਤੀਆਂ ਸਬੰਧੀ ਵੀ ਹੈ ਅਤੇ ਸਮੱਗਰੀ ਨੂੰ 'ਸੰਪਰਕ' ਦੱਸਦੇ ਹੋਏ ਕਿਹਾ ਕਿ ਇਹ ਸੰਸਦੀ ਪ੍ਰਣਾਲੀ 'ਤੇ ਉਨ੍ਹਾਂ ਹੀ ਲਾਗੂ ਹੁੰਦਾ ਹੈ ...

ਪੂਰੀ ਖ਼ਬਰ »

ਆਨਲਾਈਨ ਖਾਣਾ ਮੰਗਵਾਉਣਾ ਹੋ ਸਕਦਾ ਹੈ ਮਹਿੰਗਾ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀ. ਐਸ. ਟੀ. ਕੌਂਸਲ ਦੀ 17 ਸਤੰਬਰ ਨੂੰ ਮੀਟਿੰਗ ਹੋਵੇਗੀ। ਜਿਸ ਤੋਂ ਬਾਅਦ ਆਨਲਾਈਨ ਖਾਣਾ ਮੰਗਵਾਉਣਾ ਮਹਿੰਗਾ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ ਜੀ. ਐਸ. ਟੀ. ਕੌਂਸਲ ਇਸ 'ਤੇ ਵਿਚਾਰ ...

ਪੂਰੀ ਖ਼ਬਰ »

ਦਿੱਲੀ 'ਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ

ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)-ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਸ ਸਾਲ ਵੀ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿੱਕਰੀ ਅਤੇ ਉਨ੍ਹਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਹੈ ਤੇ ਪਟਾਕਿਆਂ ਦਾ ਭੰਡਾਰਨ ਵੀ ਨਹੀਂ ਕੀਤਾ ਜਾ ਸਕੇਗਾ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX