ਤਾਜਾ ਖ਼ਬਰਾਂ


ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ ਹੁਣ ਤੱਕ 4 ਲੋਕਾਂ ਦੀ ਮੌਤ, 60 ਜ਼ਖ਼ਮੀ
. . .  26 minutes ago
ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ ਹੁਣ ਤੱਕ 4 ਲੋਕਾਂ ਦੀ ਮੌਤ, 60 ਜ਼ਖ਼ਮੀ
⭐ਮਾਣਕ-ਮੋਤੀ⭐
. . .  46 minutes ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਤਰਨਤਾਰਨ

ਤਰਨ ਤਾਰਨ-ਅੰਮਿ੍ਤਸਰ ਰੇਲਵੇ ਟਰੈਕ ਦੇ ਜੰਡਿਆਲਾ ਰੋਡ ਉੱਪਰ ਬਣੇਗਾ ਰੇਲਵੇ ਓਵਰ ਬਿ੍ਜ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ-ਅੰਮਿ੍ਤਸਰ ਸੜਕ ਉੱਤੋਂ ਲੰਘਦੀ ਅੰਮਿ੍ਤਸਰ ਤੋਂ ਖੇਮਕਰਨ ਰੇਲ ਲਾਈਨ ਜੋ ਕਿ ਨਿਕਟ ਭਵਿੱਖ ਵਿਚ ਫਿਰੋਜ਼ਪੁਰ ਤੱਕ ਵਧਾਈ ਜਾ ਰਹੀ ਹੈ, ਅਕਸਰ ਰੇਲ ਗੱਡੀਆਂ ਦੀ ਆਵਾਜਾਈ ਕਾਰਨ ਲੰਮੇ ਸੜਕੀ ਜਾਮ ਦਾ ਕਾਰਨ ਬਣਦੀ ਹੈ | ਹਾਲ ਹੀ ਵਿਚ ਜਦੋਂ ਕਿਸਾਨਾਂ ਵਲੋਂ ਮਾਨਾਂਵਾਲਾ ਨੇੜੇ ਲੰਮਾ ਸਮਾਂ ਰੇਲ ਪਟੜੀ ਉਤੇ ਧਰਨਾ ਦਿੱਤਾ ਗਿਆ ਤਾਂ ਰੇਲਵੇ ਇਸ ਲਾਈਨ ਤੋਂ ਜਲੰਧਰ ਰਸਤੇ ਵਾਲੀਆਂ ਸਾਰੀਆਂ ਰੇਲ ਗੱਡੀਆਂ ਲੰਘਾਉਂਦਾ ਰਿਹਾ, ਜਿਸ ਕਾਰਨ ਲੋਕਾਂ ਨੂੰ ਲਗਾਤਾਰ ਲੰਮੇ ਜਾਮ ਦਾ ਸਾਹਮਣਾ ਕਰਨਾ ਪਿਆ ਸੀ | ਲੋਕਾਂ ਦੀ ਇਸ ਸਮੱਸਿਆ ਨੂੰ ਵੇਖਦੇ ਹੋਏ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਕਹਿਣ 'ਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਜੰਡਿਆਲਾ ਰੋਡ ਰੇਲਵੇ ਕ੍ਰਾਸਿੰਗ ਉਪਰ ਪੁਲ ਬਣਾਉਣ ਲਈ ਰੇਲਵੇ ਨਾਲ ਤਾਲਮੇਲ ਕੀਤਾ ਸੀ, ਜਿਸ ਨੂੰ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਰੇਲਵੇ ਨੇ ਇਸ ਸੜਕ ਉਪਰ ਪੁਲ ਬਣਾਉਣ ਦੀ ਹਾਮੀ ਭਰ ਦਿੱਤੀ ਹੈ | ਜਸਬੀਰ ਸਿੰਘ ਡਿੰਪਾ ਨੇ ਇਸ ਬਾਬਤ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਦੀ ਹਾਜ਼ਰੀ ਵਿਚ ਰੇਲਵੇ ਅਤੇ ਸਿਵਲ ਦੇ ਇੰਜੀਨੀਅਰਾਂ ਨਾਲ ਤਰਨ ਤਾਰਨ ਵਿਖੇ ਮੀਟਿੰਗ ਕਰਕੇ ਉਨ੍ਹਾਂ ਨੂੰ ਇਕ ਮਹੀਨੇ ਵਿਚ ਇਸ ਦਾ ਖਾਕਾ ਤਿਆਰ ਕਰਨ ਦੀ ਹਦਾਇਤ ਕੀਤੀ ਹੈ | ਸ਼ੁਰੂਆਤੀ ਖਰਚੇ ਜੋ ਕਿ ਇਸ ਦੀ ਯੋਜਨਾ ਉਤੇ ਖਰਚ ਹੋਣੇ ਹਨ ਲਈ ਡਿੰਪਾ ਨੇ 11 ਲੱਖ ਰੁਪਏ ਆਪਣੇ ਅਖ਼ਤਿਆਰੀ ਫੰਡ 'ਚੋਂ ਦੇ ਦਿੱਤੇ ਹਨ | ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਇਸ ਮੁਸ਼ਕਿਲ ਦਾ ਜਲਦੀ ਨਿਪਟਾਰਾ ਚਾਹੁੰਦਾ ਹਾਂ ਕਿਉਂਕਿ ਰੋਜ਼ਾਨਾ ਇਸ ਸੜਕ ਤੋਂ ਲੰਘਣ ਵੇਲੇ ਅਕਸਰ ਵੱਡੇ ਜਾਮ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ | ਜ਼ਿਕਰਯੋਗ ਹੈ ਕਿ ਭਾਵੇਂ ਨਵਾਂ ਜੀ.ਟੀ. ਰੋਡ ਬਣਨ ਨਾਲ ਹੈਵੀ ਟ੍ਰੈਫਿਕ ਉਧਰ ਨੂੰ ਬਦਲਿਆ ਹੈ ਪਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ, ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਅਤੇ ਰੋਜ਼ਾਨਾ ਆਉਣ ਜਾਣ ਵਾਲੇ ਲੋਕ ਪੁਰਾਣੀ ਸੜਕ ਨੂੰ ਹੀ ਵਰਤਦੇ ਹਨ ਜਿਸ ਕਾਰਨ ਟ੍ਰੈਫਿਕ ਅਜੇ ਵੀ ਬਹੁਤ ਹੈ | ਮੀਟਿੰਗ ਵਿਚ ਸਹਾਇਕ ਡਵੀਜ਼ਨ ਇੰਜੀਨੀਅਰ ਯੋਗੇਸ਼ ਸੋਨੀ, ਸੀਨੀਅਰ ਸੈਕਸ਼ਨ ਇੰਜੀਨੀਅਰ ਸੰਜੀਵ ਅਰੋੜਾ ਤੇ ਮਹਿੰਦਰਪਾਲ ਸਿੰਘ, ਐੱਸ.ਈ. ਲੋਕ ਨਿਰਮਾਣ ਵਿਭਾਗ ਇੰਦਰਜੀਤ ਸਿੰਘ, ਐਕਸੀਅਨ ਗੁਰਿੰਦਰ ਸਿੰਘ, ਸਹਾਇਕ ਇੰਜੀਨੀਅਰ ਪਰਮਜੀਤ ਸਿੰਘ, ਗੁਰਮਿੰਦਰ ਸਿੰਘ ਰਟੌਲ, ਡਾ. ਸੰਦੀਪ ਅਗਨੀਹੋਤਰੀ, ਮਨਜੀਤ ਸਿੰਘ ਢਿੱਲੋਂ, ਹਰਿੰਦਰ ਸਿੰਘ ਢਿੱਲੋਂ, ਸੋਨੂੰ ਦੋਦੇ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਾਂਗਰਸੀ ਆਗੂ ਮੌਜੂਦ ਸਨ |

ਕੈਂਟਰ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ-ਨੌਜਵਾਨ ਦੀ ਮੌਤ, 1 ਗੰਭੀਰ

ਹਰੀਕੇ ਪੱਤਣ, 15 ਸਤੰਬਰ (ਸੰਜੀਵ ਕੁੰਦਰਾ)-ਹਰੀਕੇ ਖਾਲੜਾ ਰੋਡ 'ਤੇ ਰਾਤ 9 ਵਜੇ ਦੇ ਕਰੀਬ ਕੈਂਟਰ ਚਾਲਕ ਨੇ ਗ਼ਲਤ ਸਾਈਡ ਲਿਆ ਕੇ ਬੁਲਟ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ 1 ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

ਭਿੱਖੀਵਿੰਡ, 15 ਸਤੰਬਰ (ਬੌਬੀ)-ਕਸਬਾ ਭਿੱਖੀਵਿੰਡ ਵਿਖੇ ਅੰਮਿ੍ਤਸਰ ਰੋਡ ਤੋਂ ਡਰੇਨ ਦੇ ਨਾਲ ਜਾਣ ਵਾਲੀ ਸੜਕ 'ਤੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਥਾਣਾ ਭਿੱਖੀਵਿੰਡ ਵਿਖੇ ਡਿਊਟੀ ਅਫਸਰ ਏ.ਐੱਸ.ਆਈ. ਮੇਜਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਇਤਲਾਹ ਮਿਲੀ ਸੀ ਕਿ ...

ਪੂਰੀ ਖ਼ਬਰ »

ਗੁਰੂ ਅੰਗਦ ਦੇਵ ਕਾਲਜ 'ਚ ਮੈਗਾ ਰੁਜ਼ਗਾਰ ਮੇਲੇ 'ਚ 15 ਕੰਪਨੀਆਂ ਨੇ ਲਿਆ ਹਿੱਸਾ

ਖਡੂਰ ਸਾਹਿਬ, 15 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਸੰਯੁਕਤ ਰਾਸ਼ਟਰ ਵਲੋਂ ਪ੍ਰਵਾਨਤ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਅਗਵਾਈ ਵਿਚ ਇੱਥੇ ਚੱਲਦੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਪੰਜਾਬ ਸਰਕਾਰ ਵਲੋਂ ਮੈਗਾ ਰੁਜ਼ਗਾਰ ਮੇਲਾ ...

ਪੂਰੀ ਖ਼ਬਰ »

ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਿਲ੍ਹੇ ਭਰ 'ਚ ਟੀਮਾਂ ਗਠਿਤ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਜਿੱਥੇ ਖੇਤੀਬਾੜੀ ਵਿਭਾਗ ਦੀ ਅਗਵਾਈ ਹੇਠ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਉੱਥੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡ ਪੱਧਰ ...

ਪੂਰੀ ਖ਼ਬਰ »

ਬਾਬਾ ਬਿਧੀ ਚੰਦ ਦਾ 2 ਦਿਨਾਂ ਜੋੜ ਮੇਲਾ ਸਮਾਪਤ

ਸੁਰ ਸਿੰਘ, 15 ਸਤੰਬਰ (ਧਰਮਜੀਤ ਸਿੰਘ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਪਿਆਰੇ ਸੇਵਕ ਬਹਾਦਰ ਬਾਬਾ ਬਿਧੀ ਚੰਦ ਦੇ ਸੱਚਖੰਡ ਪਿਆਨਾ ਦੇ ਦਿਹਾੜੇ ਦਾ 2 ਦਿਨਾ ਸਾਲਾਨਾ ਜੋੜ ਮੇਲਾ ਜੋ ਕਿ ਬੀਤੇ ਕੱਲ੍ਹ ਤੋਂ ਇਤਿਹਾਸਕ ਗੁਰਦੁਆਰਾ ਬਾਬਾ ...

ਪੂਰੀ ਖ਼ਬਰ »

ਐਕਸਾਈਜ਼ ਦੀ ਛਾਪੇਮਾਰੀ ਦੌਰਾਨ ਸਾਬਕਾ ਸਰਪੰਚ ਦੀ ਮੌਤ

ਖਡੂਰ ਸਾਹਿਬ, 15 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਤਹਿਸੀਲ ਖਡੂਰ ਸਾਹਿਬ ਦੇ ਪਿੰਡ ਕੱਲਾ ਵਿਖੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਵਲੋਂ ਇਕ ਘਰ ਵਿਚ ਸ਼ੱਕ ਦੇ ਆਧਾਰ 'ਤੇ ਕੀਤੀ ਛਾਪੇਮਾਰੀ ਦੌਰਾਨ ਸਾਬਕਾ ਸਰਪੰਚ ਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕੱਲਾ ਦੀ ...

ਪੂਰੀ ਖ਼ਬਰ »

ਸਕੂਲਾਂ 'ਚ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਦਾ ਕਰਾਂਗੇ ਡੱਟਵਾਂ ਵਿਰੋਧ-ਕਿਸਾਨ ਜਥੇਬੰਦੀਆਂ

ਤਰਨ ਤਾਰਨ, 15 ਸਤੰਬਰ (ਪਰਮਜੀਤ ਜੋਸ਼ੀ)-ਕੇਂਦਰ ਸਰਕਾਰ ਵਲੋਂ ਭਗਵਾਂਕਰਨ ਦੇ ਮਨਸ਼ੇ ਤਹਿਤ ਪੰਜਾਬ ਦੇ ਸਮੂਹ ਸਕੂਲਾਂ ਵਿਚ ਨੈਸ਼ਨਲ ਅਚੀਵਮੈਂਟ ਸਰਵੇ ਦੇ ਨਾਂਅ ਹੇਠ 12 ਨਵੰਬਰ ਨੂੰ ਵਿਦਿਆਰਥੀਆਂ ਦਾ ਟੈਸਟ ਕਰਵਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਨੂੰ ...

ਪੂਰੀ ਖ਼ਬਰ »

ਸਾਰਾਗੜ੍ਹੀ ਸ਼ਹੀਦ ਲਾਲ ਸਿੰਘ ਧੁੰਨ ਢਾਏ ਵਾਲਾ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਚੋਹਲਾ ਸਾਹਿਬ, 15 ਸਤੰਬਰ (ਬਲਵਿੰਦਰ ਸਿੰਘ)-12 ਸਤੰਬਰ 1897 ਨੂੰ ਸਾਰਾਗੜ੍ਹੀ ਦੀ ਜੰਗ ਵਿਚ ਹਜ਼ਾਰਾਂ ਕਬਾਈਲੀ ਪਠਾਣਾਂ ਨਾਲ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਉਨ੍ਹਾਂ 21 ਸੂਰਬੀਰ ਯੋਧਿਆਂ ਨਾਲ ਸ਼ਹੀਦ ਹੋਏ, ਸਾਰਾਗੜੀ ਸ਼ਹੀਦ ਲਾਲ ਸਿੰਘ ...

ਪੂਰੀ ਖ਼ਬਰ »

19 ਵਿਅਕਤੀਆਂ ਨੂੰ ਅਦਾਲਤ ਨੇ ਭਗੌੜਾ ਐਲਾਨਿਆ-ਐੱਸ.ਐੱਸ.ਪੀ.

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹੇ ਦੀਆਂ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤਾਂ ਵਲੋਂ 19 ਵਿਅਕਤੀਆਂ ਨੂੰ ਭਗੌੜੇ ਐਲਾਨਿਆ ਗਿਆ ਹੈ, ਜਿਸ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਭਗੌੜਿਆ ਖਿਲਾਫ਼ ਮਾਮਲੇ ਦਰਜ ...

ਪੂਰੀ ਖ਼ਬਰ »

ਨਸ਼ੇ ਦੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਨਸ਼ੇ ਦੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਚੋਹਲਾ ਸਾਹਿਬ ਦੇ ਐੱਸ.ਆਈ. ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ...

ਪੂਰੀ ਖ਼ਬਰ »

ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਵੈੱਲਫੇਅਰ ਸਹਾਇਤਾ ਕਮੇਟੀ ਦਾ ਸੂਬਾ ਪੱਧਰੀ ਸਾਲਾਨਾ ਇਜਲਾਸ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਵੱੈਲਫੇਅਰ ਸਹਾਇਤਾ ਕਮੇਟੀ ਪੰਜਾਬ ਦਾ ਸੂਬਾ ਪੱਧਰੀ ਸਾਲਾਨਾ ਇਜਲਾਸ ਗੰਢਿਆਂ ਵਾਲੀ ਧਰਮਸ਼ਾਲਾ ਤਰਨ ਤਾਰਨ ਵਿਖੇ ਕਰਵਾਇਆ ਗਿਆ | ਇਸ ਮੌਕੇ ਵੈਲਫੇਅਰ ਸੰਸਥਾ ਦੇ ਸੂਬਾ ...

ਪੂਰੀ ਖ਼ਬਰ »

ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਨੇ ਸਬ ਇੰਸ: ਨਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ

ਸਰਾਏ ਅਮਾਨਤ ਖਾਂ, 15 ਸਤੰਬਰ (ਨਰਿੰਦਰ ਸਿੰਘ ਦੋਦੇ)-ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦਾ ਨਵ ਨਿਯੁਕਤ ਸਬ ਇੰਸ: ਨਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦੇ ਸਪੋਰਟਸ ਵਿੰਗ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਕੱਲ੍ਹ ਨੂੰ ਸੰਸਦ ਦੇ ਘਿਰਾਓ ਤੇ ਰੋਸ ਮਾਰਚ ਲਈ ਅਕਾਲੀ ਵਰਕਰਾਂ 'ਚ ਉਤਸ਼ਾਹ-ਗੁਰਲਾਲ ਸਿੰਘ, ਜਗਜੀਤ ਸਿੰਘ

ਝਬਾਲ, 15 ਸਤੰਬਰ (ਸਰਬਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਲਈ 17 ਸਤੰਬਰ ਨੂੰ ਇਕ ਸਾਲ ਪੂਰਾ ਹੋਣ 'ਤੇ ਸ਼ੋੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 17 ਸਤੰਬਰ ਨੂੰ ਕਾਲਾ ਦਿਵਸ ਮਨਾਉਣ ਦੇ ਨਾਲ ਰੋਸ ਮਾਰਚ ਕਰਦਿਆਂ ਸੰਸਦ ...

ਪੂਰੀ ਖ਼ਬਰ »

ਕਿਸਾਨਾਂ ਮਜ਼ਦੂਰਾਂ ਨੇ ਰਸੂਲਪੁਰ ਨਹਿਰਾਂ 'ਤੇ ਮੋਦੀ ਤੇ ਕੈਪਟਨ ਦਾ ਪੁਤਲਾ ਫੂਕਿਆ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੋਨ ਬਾਬਾ ਬੀਰ ਸਿੰਘ ਵਲੋਂ ਜ਼ੋਨ ਦੇ ਆਗੂ ਸੁਖਦੇਵ ਸਿੰਘ ਸ਼ਹਾਬਪੁਰ ਦੀ ਅਗਵਾਈ ਹੇਠ ਪਿੰਡ ਸ਼ਹਾਬਪੁਰ, ਪਿੱਦੀ, ਸ਼ੇਰੋਂ, ਬੰਗਾਲੀਪੁਰ, ਕਲੇਰ, ਵੇਗਮਪੁਰ, ਦੁਗਲਵਾਲਾ, ...

ਪੂਰੀ ਖ਼ਬਰ »

ਜ਼ਿਲ੍ਹਾ ਕੋਆ. ਬੈਂਕਾਂ 'ਚ ਜਨਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਗਿੱਲ

ਝਬਾਲ, 15 ਸਤੰਬਰ (ਸਰਬਜੀਤ ਸਿੰਘ)-ਕਿਸਾਨੀ ਧੰਦੇ ਦੇ ਨਾਲ ਵਪਾਰੀ ਵਰਗ ਅਤੇ ਆਮ ਲੋਕਾਂ ਦੇ ਕੰਮਾਂ ਕਾਜਾਂ ਨੂੰ ਲਾਹੇਵੰਦ ਬਣਾਉਣ ਲਈ ਵੱਖ-ਵੱਖ ਭਲਾਈ ਸਕੀਮਾਂ ਤੋਂ ਲਾਭ ਲੈਣ ਦੀ ਅਪੀਲ ਕਰਦਿਆਂ ਤਰਨ ਤਾਰਨ ਜ਼ਿਲ੍ਹੇ ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ...

ਪੂਰੀ ਖ਼ਬਰ »

22 ਨੂੰ ਤਰਨ ਤਾਰਨ ਵਿਖੇ ਹੋਣ ਵਾਲੀ ਕਾਨਫ਼ਰੰਸ 'ਚ ਬਾਰਡਰ ਏਰੀਆ 'ਚੋਂ ਵੱਡੀ ਗਿਣਤੀ ਕਿਸਾਨ-ਮਜ਼ਦੂਰ ਪਹੁੰਚਣਗੇ

ਸਰਾਏ ਅਮਾਨਤ ਖਾਂ, 15 ਸਤੰਬਰ (ਨਰਿੰਦਰ ਸਿੰਘ ਦੋਦੇ)-ਕਿਸਾਨਾਂ-ਮਜ਼ਦੂਰਾਂ ਦੀ ਮੀਟਿੰਗ ਚੀਮਾ ਕਲਾ ਵਿਖੇ ਹਰਭਜਨ ਸਿੰਘ ਚੀਮਾ ਦੇ ਫਾਰਮ 'ਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ, ਬਚਿੱਤਰ ਸਿੰਘ ਚੀਮਾ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ...

ਪੂਰੀ ਖ਼ਬਰ »

ਬੱਚਿਆਂ ਦੇ ਤੋਤਲੇਪਣ ਦੀ ਸਮੱਸਿਆ ਦਾ ਇਲਾਜ ਸੰਭਵ-ਡਾ. ਸੁਪਿ੍ਯਾ ਰੰਧਾਵਾ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਬੱਚਿਆਂ ਨੂੰ ਬਚਪਨ ਵਿਚ ਕਈ ਆਦਤਾਂ ਲੱਗ ਜਾਂਦੀਆਂ ਹਨ ਜਿਨ੍ਹਾਂ ਨੂੰ ਵੱਡੇ ਹੋਣ 'ਤੇ ਛੁਡਾਉਣਾ ਮੁਸ਼ਕਿਲ ਹੋ ਜਾਂਦਾ ਹੈ | ਐਸੀ ਹੀ ਇਕ ਆਦਤ ਹੈ ਤੋਤਲੇਪਣ ਦੀ ਜੋ ਕਿ ਕਿਸੇ ਪ੍ਰਕਾਰ ਦੀ ਬਿਮਾਰੀ ਨਹੀਂ ਹੈ ਲੇਕਿਨ ਸਮੇਂ ਰਹਿੰਦਿਆਂ ...

ਪੂਰੀ ਖ਼ਬਰ »

ਡਾ. ਸੋਹਲ ਦੇ ਹਲਕਾ ਇੰਚਾਰਜ ਲੱਗਣ 'ਤੇ ਵਲੰਟੀਅਰ ਹੋਏ ਬਾਗੋ-ਬਾਗ

ਤਰਨ ਤਾਰਨ, 15 ਸਤੰਬਰ (ਵਿਕਾਸ ਮਰਵਾਹਾ)-ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਡਾ. ਕਸ਼ਮੀਰ ਸਿੰਘ ਸੋਹਲ ਨੂੰ ਹਲਕਾ ਤਰਨ ਤਾਰਨ ਦਾ ਇੰਚਾਰਜ ਲਗਾਉਣ 'ਤੇ ਵਾਲੰਟੀਅਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸਵੇਰ ਤੋਂ ਹੀ ਡਾ. ਸੋਹਲ ਦੇ ਦਫ਼ਤਰ ਵਿਚ ਵਲੰਟੀਅਰਾਂ ਵਲੋਂ ਅਤੇ ...

ਪੂਰੀ ਖ਼ਬਰ »

ਦੀ ਪੀ.ਏ.ਡੀ ਬੈਂਕ ਚੋਹਲਾ ਸਾਹਿਬ ਵਲੋਂ ਕਰਜ਼ਾ ਵੰਡ ਸਮਾਰੋਹ

ਚੋਹਲਾ ਸਾਹਿਬ, 15 ਸਤੰਬਰ (ਬਲਵਿੰਦਰ ਸਿੰਘ ਚੋਹਲਾ-ਦੀ ਚੋਹਲਾ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਿਤ ਚੋਹਲਾ ਸਾਹਿਬ ਵਲੋਂ ਰਾਜੀਵ ਕੁਮਾਰ ਗੁਪਤਾ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਿਤ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

22 ਨੂੰ ਤਰਨ ਤਾਰਨ 'ਚ ਕੀਤੀ ਜਾ ਰਹੀ ਕਾਨਫ਼ਰੰਸ ਦੀਆਂ ਤਿਆਰੀਆਂ ਜ਼ੋਰਾਂ 'ਤੇ-ਪੰਡੋਰੀ, ਦਰਾਜਕੇ

ਤਰਨ ਤਾਰਨ, 15 ਸਤੰਬਰ (ਵਿਕਾਸ ਮਰਵਾਹਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਰਨ ਤਾਰਨ ਵਿਖੇ 22 ਸਤੰਬਰ ਨੂੰ ਕੀਤੀ ਜਾ ਰਹੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਕੀਤੀ ਜਾ ਰਹੀਆਂ ਹਨ | ਕਾਨਫਰੰਸ ਸਬੰਧੀ ...

ਪੂਰੀ ਖ਼ਬਰ »

ਡਾ. ਕਵਿਤਾ ਨੇ ਮਨਰੋਗਾਂ ਦੇ ਮਾਹਰ ਡਾਕਟਰ ਵਜੋਂ ਚਾਰਜ ਸੰਭਾਲਿਆ

ਤਰਨ ਤਾਰਨ, 15 ਸਤੰਬਰ (ਵਿਕਾਸ ਮਰਵਾਹਾ)-ਨਸ਼ਾ ਛੁਡਾਓ ਕੇਂਦਰ ਵਿਚ ਮਨੋਰੋਗਾਂ ਦੇ ਮਾਹਰ ਡਾਕਟਰ ਕਵਿਤਾ ਸ਼ਰਮਾ ਨੇ ਆਪਣਾ ਚਾਰਜ ਸੰਭਾਲ ਲਿਆ ਹੈ | ਇਸ ਦੇ ਨਾਲ ਹੀ ਇਥੇ ਮਨੋਰੋਗਾਂ ਦੇ ਮਾਹਰ ਡਾਕਟਰ ਡਾ. ਈਸ਼ਾ ਧਵਨ ਵੀ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਅਹੁਦਾ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ

ਹਰੀਕੇ ਪੱਤਣ, 15 ਸਤੰਬਰ (ਸੰਜੀਵ ਕੁੰਦਰਾ)-ਥਾਣਾ ਹਰੀਕੇ ਪੱਤਣ ਪੁਲਿਸ ਨੇ ਇਕ ਨੌਜਵਾਨ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਐੱਸ.ਐੱਚ.ਓ. ਹਰੀਕੇ ਮੈਡਮ ਭੁਪਿੰਦਰ ਕੌਰ ਨੇ ਦੱਸਿਆ ਕਿ ਸਬ ਇੰਸਪੈਕਟਰ ਅਮਰੀਕ ਸਿੰਘ ਪੁਲਿਸ ਪਾਰਟੀ ਸਮੇਤ ਹਰੀਕੇ ਤੋਂ ਬੂਹ, ...

ਪੂਰੀ ਖ਼ਬਰ »

ਪਿੰਡ ਖੱਖ ਦੇ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਦੀ 20ਵੀਂ ਬਰਸੀ ਮੌਕੇ ਧਾਰਮਿਕ ਸਮਾਗਮ

ਸ੍ਰੀ ਗੋਇੰਦਵਾਲ ਸਾਹਿਬ, 15 ਸਤੰਬਰ (ਸਕੱਤਰ ਸਿੰਘ ਅਟਵਾਲ)-ਕਸਬਾ ਗੋਇੰਦਵਾਲ ਸਾਹਿਬ ਤੋਂ ਥੋੜੀ ਦੂਰੀ 'ਤੇ ਸਥਿਤ ਪਿੰਡ ਖੱਖ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਘਨੂੰਪੁਰ ਕਾਲੇ ਵਾਲਿਆਂ ਦੀ 20ਵੀਂ ਬਰਸੀ ਇਲਾਕੇ ਦੀਆਂ ...

ਪੂਰੀ ਖ਼ਬਰ »

ਸਪਾਊਸ ਅਤੇ ਸਿੰਗਲ ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਵੀਜ਼ੇ ਦੇ ਰਿਹਾ ਹੈ ਯੂ.ਕੇ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਜਿਹੜੇ ਵੀ ਵਿਦਿਆਰਥੀ ਆਪਣੇ ਸਪਾਊਸ ਨਾਲ ਵਿਦੇਸ਼ ਜਾ ਕੇ ਚੰਗਾ ਭਵਿੱਖ ਬਣਾਉਣ ਬਾਰੇ ਸੋਚ ਰਹੇ ਹਨ, ਉਨ੍ਹਾਂ ਕੋਲੋਂ ਯੂ.ਕੇ ਜਾਣ ਦਾ ਬੇਹਤਰੀਨ ਮੌਕਾ ਹੈ ਕਿਉਂਕਿ ਯੂ. ਕੇ ਦੇ ਸਤੰਬਰ ਇਨਟੇਕ ਲਈ ਬਹੁਤ ਹੀ ਸ਼ਾਨਤਾਰ ਨਤੀਜੇ ਆਏ ਹਨ ...

ਪੂਰੀ ਖ਼ਬਰ »

ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਦੀ ਲੋੜ-ਡਾ. ਇੰਦਰਜੀਤ ਸਿੰਘ

ਹਰੀਕੇ ਪੱਤਣ, 15 ਸਤੰਬਰ (ਸੰਜੀਵ ਕੁੰਦਰਾ)-ਕਿ੍ਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ ਅਤੇ ਪੇਂਡੂ ਅਰਥ ਵਿਵਸਥਾ ਵਿਚ ਸੁਧਾਰ ਕਰਨ ਸੰਬਧੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX