ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ 'ਤੇ ਸਾਈਬਰ ਹਮਲੇ ਦੀ ਰਿਪੋਰਟ; ਏਮਜ਼ ਦਾ ਸਰਵਰ 11ਵੇਂ ਦਿਨ ਵੀ ਡਾਊਨ
. . .  about 1 hour ago
ਅਮਰੀਕਾ ਰਹਿੰਦੇ ਵਿਅਕਤੀ ਦੀ ਪਤਨੀ ਨੇ ਸਹੁਰੇ ਘਰ ਦੋਬੁਰਜੀ 'ਚ ਲਿਆ ਫਾਹਾ
. . .  about 2 hours ago
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. 'ਤੇ ਸਥਿਤ ਕਸਬਾ ਦੋਬੁਰਜੀ ਵਿਖੇ ਇਕ ਔਰਤ ਵਲੋਂ ਖੁਦਖੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਹੈ । ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸ਼ਰਨ ਸਿੰਘ ...
ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  about 3 hours ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  about 4 hours ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  about 4 hours ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  about 5 hours ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  about 5 hours ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  about 5 hours ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  about 5 hours ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  about 6 hours ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  about 6 hours ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  about 7 hours ago
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  about 7 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  about 8 hours ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ ਦਾ ਵਾਧਾ
. . .  about 8 hours ago
ਨਵੀਂ ਦਿੱਲੀ, 3 ਦਸੰਬਰ-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ...
ਦਾਮਨ ਬਾਜਵਾ ਬਣੇ ਭਾਜਪਾ ਦੇ ਸੂਬਾ ਸਕੱਤਰ
. . .  about 9 hours ago
ਲੌਂਗੋਵਾਲ/ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਵਿਨੋਦ, ਖੰਨਾ, ਭੁੱਲਰ) - ਸੁਨਾਮ ਹਲਕੇ ਤੋਂ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਹਾਈ ਕਮਾਨ ਨੇ ਪੰਜਾਬ ਰਾਜ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਮੈਡਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 9 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਇੰਜ.ਕੰਵਰਵੀਰ ਸਿੰਘ ਟੌਹੜਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਨਿਯੁਕਤ
. . .  about 9 hours ago
ਅਮਲੋਹ, 3 ਦਸੰਬਰ (ਕੇਵਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਇੰਜੀਨੀਅਰ ਕੰਵਰਵੀਰ...
ਨੌਜਵਾਨ ਨਜਾਇਜ਼ ਅਸਲੇ ਤੇ ਕਾਰਤੂਸਾਂ ਸਮੇਤ ਕਾਬੂ
. . .  1 minute ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਵਿਅਕਤੀ ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਨਜਾਇਜ਼ ਅਸਲਾ ਅਤੇ ਕਾਰਤੂਸਾਂ ਸਮੇਤ...
ਨੌਜਵਾਨ ਨੇ ਆਪਣੇ ਘਰ ਵਿਚ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 9 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਕਾਲੂ (20)...
ਕਿਸੇ ਵੀ ਸ਼ਹਿਰ ਨੂੰ ਭੋਪਾਲ ਨਹੀਂ ਬਣਨ ਦੇਣਾ - ਸ਼ਿਵਰਾਜ ਸਿੰਘ ਚੌਹਾਨ
. . .  about 10 hours ago
ਭੋਪਾਲ, 3 ਦਸੰਬਰ- ਭੋਪਾਲ ਗੈਸ ਤ੍ਰਾਸਦੀ ਦੀ 38ਵੀਂ ਬਰਸੀ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸਰਵਧਰਮ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ ਗਈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਲਈ...
ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ’ਚ ਪੂਰੀ ਤਰ੍ਹਾਂ ਸ਼ਾਮਿਲ- ਸੰਬਿਤ ਪਾਤਰਾ
. . .  about 10 hours ago
ਨਵੀਂ ਦਿੱਲੀ, 3 ਦਸੰਬਰ- ਅੱਜ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਮਨੀਸ਼ ਸਿਸੋਦੀਆ ਦੀ ਵੱਡੀ ਭੂਮਿਕਾ ਹੈ, ਉਹ...
ਅਸ਼ਵਨੀ ਸ਼ਰਮਾ ਵਲੋਂ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ
. . .  about 10 hours ago
ਚੰਡੀਗੜ੍ਹ, 3 ਦਸੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ...
ਤਾਮਿਲਨਾਡੂ:ਮਦਰਾਸ ਹਾਈ ਕੋਰਟ ਨੇ ਮੰਦਰ 'ਚ ਮੋਬਾਈਲ ਫੋਨ 'ਤੇ ਲਗਾਈ ਪਾਬੰਦੀ
. . .  about 11 hours ago
ਚੇਨਈ, 3 ਦਸੰਬਰ- ਮਦਰਾਸ ਹਾਈ ਕੋਰਟ ਨੇ ਮੰਦਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਰਾਜਸਥਾਨ:ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ
. . .  about 10 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਖੇ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਫਿਰੋਜ਼ਪੁਰ

ਮਾਲਵਾ-ਦੁਆਬਾ ਨੂੰ ਜੋੜਦਾ ਰੇਲਵੇ ਲਾਈਨ ਦਾ ਪਹਿਲਾ ਮਹਾਲਮ ਸਟੇਸ਼ਨ ਬਣਿਆ ਲੋਕਾਂ ਲਈ ਮੁਸੀਬਤ

ਆਰਿਫ਼ ਕੇ, 15 ਸਤੰਬਰ (ਬਲਬੀਰ ਸਿੰਘ ਜੋਸਨ)-ਮਾਲਵਾ-ਦੁਆਬਾ ਨੂੰ ਜੋੜਦੇ ਰੇਲਵੇ ਲਾਈਨ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਸਮੇਂ ਪਹਿਲੇ ਰੇਲਵੇ ਸਟੇਸ਼ਨ ਮਹਾਲਮ ਦੇ ਨਜ਼ਦੀਕ ਰੇਲਵੇ ਵਿਭਾਗ ਵਲੋਂ ਮਨੁੱਖੀ ਫਾਟਕ ਨੂੰ ਬੰਦ ਕਰਕੇ ਬਣਾਏ ਗਏ ਅੰਦਰੂਨੀ ਪੁਲ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ, ਕਿਉਂਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਇਸ ਪੁਲ 'ਚ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਹੈ, ਜਿਸ ਨਾਲ ਇਲਾਕੇ ਦੇ ਕਰੀਬ 20 ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਹੈ ਅਤੇ ਰੋਜ਼ਾਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਅਤੇ ਇਸ ਪੁਲ ਰਾਹੀਂ ਰਸਤਾ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਸਹਾਰੀ ਮੱਲ ਜੀ ਪਿੰਡ ਅੱਕੂ ਮਸਤੇ ਕੇ ਵਿਖੇ ਪਹੁੰਚ ਦਾ ਹੈ, ਜਿੱਥੇ ਜਾਣ ਵਾਲੀ ਸੰਗਤ ਅਤੇ ਹੋਰ ਵੀ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ | ਇਸ ਸਮੱਸਿਆ ਨੂੰ ਲੈ ਕੇ ਅੱਜ ਨਾਲ ਦੇ ਪਿੰਡ ਅੱਕੂ ਮਸਤੇ ਕੇ, ਸਿੱਧੂ, ਮਹਾਲਮ, ਤਾਰਪੁਰਾ, ਪੀਰੂ ਵਾਲਾ, ਹਸਤੀ ਵਾਲਾ ਦੇ ਆਗੂ ਦਿਲਬਾਗ ਸਿੰਘ ਵਿਰਕ, ਸਰਪੰਚ ਧਰਮ ਸਿੰਘ ਪੀਰੂ ਵਾਲਾ, ਗੁਰਮੇਜ ਸਿੰਘ ਸਾਬਕਾ ਸਰਪੰਚ, ਬਚਿੱਤਰ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਸਾਹਿਬ ਸਿੰਘ ਮੈਂਬਰ,ਬਲਵੀਰ ਸਿੰਘ ਖ਼ਜ਼ਾਨਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕ ਗਾਇਕ ਮੁਖ਼ਤਿਆਰ ਸਿੰਘ ਮੁੱਖਾ, ਇੰਦਰਜੀਤ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਰਾਜਬੀਰ ਸਿੰਘ ਵਿਰਕ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਜਥੇਦਾਰ ਬਲਵੀਰ ਸਿੰਘ, ਪਰਮਜੀਤ ਸਿੰਘ ਸਿਧਵਾਂ, ਠਾਣਾ ਸਿੰਘ, ਮਲੂਕ ਸਿੰਘ, ਪੂਰਨ ਸਿੰਘ, ਬਿੱਕਰ ਸਿੰਘ, ਜਸਵੰਤ ਸਿੰਘ, ਬਾਜ਼ ਸਿੰਘ ਆਦਿ ਨੇ ਇਸ ਪੁਲ ਨੂੰ ਬਣਾਉਣ ਵਾਲੇ ਠੇਕੇਦਾਰ ਅਤੇ ਰੇਲਵੇ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ ਗਿਆ | ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਦੋਸ਼ ਸੀ ਕਿ ਇਸ ਪੁਲ ਨੂੰ ਕਰੀਬ ਚਾਰ ਰਸਤੇ ਲੱਗਦੇ ਹਨ, ਜੋ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਟੀਨ ਦੀ ਸ਼ੈੱਡ ਪਾ ਕੇ ਢੱਕੇ ਹੋਏ ਹਨ, ਪਰ ਫਿਰ ਵੀ ਥੋੜੇ੍ਹ ਜਿਹੇ ਮੀਂਹ ਦੇ ਪਾਣੀ ਨਾਲ ਇਹ ਪੁਲ ਭਰ ਜਾਂਦਾ ਹੈ, ਜਿਸ ਦਾ ਕਾਰਨ ਠੇਕੇਦਾਰ ਵਲੋਂ ਇਹ ਪੁਲ ਬਣਾਉਣ ਵੇਲੇ ਗ਼ਲਤ ਤਕਨੀਕ ਅਤੇ ਘਟੀਆ ਮਟੀਅਰਲ ਵਰਤਿਆ ਗਿਆ ਹੈ, ਜਿਸ ਨਾਲ ਜਿੱਥੇ ਇਸ ਪੁਲ ਦਾ ਫ਼ਰਸ਼ ਤੱਕ ਬਿਲਕੁਲ ਉੱਖੜ ਚੱੁਕਾ ਹੈ ਅਤੇ ਖੇਤਾਂ ਦਾ ਪਾਣੀ ਇਸ ਪੁਲ ਦੀਆਂ ਕੰਧਾਂ ਥਾਣੀ ਇੱਥੇ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਇੱਥੇ ਲੋਕਾਂ ਨੂੰ ਆਵਾਜਾਈ 'ਚ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਪੁਲ 'ਚ ਜਮਾਂ ਹੋਏ ਪਾਣੀ ਨਾਲ ਬਹੁਤ ਸਾਰੇ ਲੋਕਾਂ ਦੇ ਮੋਟਰਸਾਈਕਲ, ਕਾਰ, ਟਰੈਕਟਰ ਆਦਿ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ, ਜਿਸ ਨਾਲ ਲੱਖਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ | ਇਲਾਕੇ ਦੇ ਲੋਕਾਂ ਵਲੋਂ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਇਸ ਪੁਲ ਦੀ ਦੁਬਾਰਾ ਮੁਰੰਮਤ ਕਰਕੇ ਮੀਂਹ ਅਤੇ ਆਸੇ-ਪਾਸੇ ਤੋਂ ਜਮਾਂ ਹੋ ਰਹੇ ਪਾਣੀ ਨੂੰ ਰੋਕਿਆਂ ਜਾਵੇ |

ਹੱਕੀ ਮੰਗਾਂ ਨੰੂ ਲੈ ਕੇ ਆਰ.ਐੱਸ.ਡੀ. ਕਾਲਜ ਵਿਖੇ ਪੋ੍ਰਫੈਸਰਾਂ ਦਾ ਧਰਨਾ ਜਾਰੀ

ਫ਼ਿਰੋਜ਼ਪੁਰ, 15 ਸਤੰਬਰ (ਤਪਿੰਦਰ ਸਿੰਘ)- ਕਾਲਜਾਂ ਤੇ ਯੂਨੀਵਰਸਿਟੀ ਅਧਿਆਪਕ ਜਥੇਬੰਦੀਆਂ ਦੀ ਸਾਂਝੀ ਬਣੀ ਜਥੇਬੰਦੀ ਪੀਫੈਕਟੋ ਦੇ ਸੱਦੇ 'ਤੇ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਰੋਸ ਧਰਨਾ 14ਵੇਂ ਦਿਨ 'ਚ ਦਾਖਲ ਹੋ ਗਿਆ | ਅੱਜ ਆਰ.ਐੱਸ.ਡੀ ਕਾਲਜ ਵਿਖੇ ...

ਪੂਰੀ ਖ਼ਬਰ »

ਕੋਰੋਨਾ ਦਾ ਮਿਲਿਆ ਇਕ ਹੋਰ ਮਰੀਜ਼

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਇਕ ਹੋਰ ਵਿਅਕਤੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ, ਜਿਸ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਪੰਜ ਹੋ ਗਈ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਘਰ ਤੋਂ ਲੜਕੀ ਅਗਵਾ, 5 ਨਾਮਜ਼ਦ

ਫ਼ਿਰੋਜ਼ਪੁਰ, 15 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਬਿਊਟੀ ਪਾਰਲਰ ਦਾ ਕੰਮ ਕਰਦੀ ਲੜਕੀ ਨੂੰ ਹਥਿਆਰਬੰਦ ਵਿਅਕਤੀਆਂ ਵਲੋਂ ਉਸ ਦੇ ਘਰ ਤੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਥਾਣਾ ਸਿਟੀ ਪੁਲਿਸ ਨੇ ...

ਪੂਰੀ ਖ਼ਬਰ »

ਮਨਪ੍ਰੀਤ ਸਿੱਧੂ ਨੇ ਕੀਤੀ ਸੁਖਬੀਰ ਨਾਲ ਮੁਲਾਕਾਤ

ਮਮਦੋਟ, 15 ਸਤੰਬਰ (ਸੁਖਦੇਵ ਸਿੰਘ ਸੰਗਮ)- ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਂਸਦ ਫ਼ਿਰੋਜ਼ਪੁਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਦੌਰਾਨ ਸਿੱਧੂ ਨੇ ਦੱਸਿਆ ਕਿ ਸੁਖਾਵੇਂ ...

ਪੂਰੀ ਖ਼ਬਰ »

ਸੀ.ਜੇ.ਐਮ. ਏਕਤਾ ਉੱਪਲ ਵਲੋਂ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਵਿਖੇ ਹਿੰਦੀ ਦਿਵਸ ਦੇ ਸਬੰਧ 'ਚ ਸੈਮੀਨਾਰ

ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)- ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਮਿਸ ਏਕਤਾ ਉੱਪਲ ਵਲੋਂ ਹਿੰਦੀ ਦਿਵਸ ਮਨਾਉਣ ਦੇ ਇਵਜ਼ ਵਜੋਂ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਵਿਚ ਗੂੰਗੇ ਅਤੇ ...

ਪੂਰੀ ਖ਼ਬਰ »

ਦੁਕਾਨ ਦੇ ਬਾਹਰ ਪਿਆ ਜੂਸਰ ਚੋਰ ਲੈ ਕੇ ਭੱਜਿਆ

ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਦੇ ਆਸ-ਪਾਸ ਪਿੰਡਾਂ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਦੇ ਨਾਲ-ਨਾਲ ਹੁਣ ਚਿੱਟੇ ਦਿਨ ਬਾਜ਼ਾਰ ਅੰਦਰ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਚੋਰ ਹੁਣ ਦੁਕਾਨਾਂ ਅੰਦਰੋਂ ਵੀ ਅਤੇ ਦੁਕਾਨਾਂ ਦੇ ਬਾਹਰ ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਨੇ ਮਨਜ਼ੂਰ ਕਰਵਾਏ ਪਿੰਡ ਗੁਲਾਮ ਹੁਸੈਨ ਦੇ ਬਹੁਪੱਖੀ ਵਿਕਾਸ ਲਈ 9 ਲੱਖ ਦੇ ਫ਼ੰਡ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਵੰਡ ਤੋਂ ਬਾਅਦ ਕੰਨੀਂ ਦਾ ਕਿਆਰਾ ਬਣ ਸੋਕੇ ਦਾ ਸ਼ਿਕਾਰ ਹੋਏ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਨੂੰ ਸਮੇਂ-ਸਮੇਂ ਪਈਆਂ ਸਰਹੱਦੀ ਅਤੇ ਦਰਿਆਈ ਖੇਤਰ ਦੀਆਂ ਕੁਦਰਤੀ ਮਾਰਾਂ ਕਰਕੇ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ ਦਾ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਨੇ ਕੀਤਾ ਵਿਰੋਧ

ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)- ਸੂਬਾ ਸਰਕਾਰ ਵਲੋਂ ਚਲਾਈ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਡੀ.ਡੀ.ਯੂ.ਜੀ. ਕੇ.ਵਾਈ. ਸਕਿੱਲ ਸੈਂਟਰ ਗੁਰੂਹਰਸਹਾਏ ਵਿਖੇ ਲਗਾਏ ਗਏ ਰੁਜ਼ਗਾਰ ਮੇਲੇ ਵਿਚ ਜਿੱਥੇ 10 ਤੋਂ ਵੱਧ ਲੋਕਲ ਅਤੇ ਬਾਹਰਲੀਆਂ ਕੰਪਨੀਆਂ ਵਲੋਂ ਆਪਣੇ-ਆਪਣੇ ...

ਪੂਰੀ ਖ਼ਬਰ »

ਆਪਮੁਹਾਰੇ ਘਰ ਤੋਂ ਬਾਹਰ ਆਉਣ-ਜਾਣ ਤੋਂ ਅਸਮਰਥ ਅੰਗਹੀਣਾਂ ਨੂੰ ਵਿਧਾਇਕ ਪਿੰਕੀ ਨੇ ਵੰਡੇ ਬੈਟਰੀ ਵਾਲੀ ਸਕੂਟਰੀਨੁਮਾ ਟਰਾਈਸਾਈਕਲ

(ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕੁਦਰਤੀ ਮਾਰ ਪੈਣ ਕਾਰਨ ਪੂਰਨ ਸਰੀਰ ਤੋਂ ਅਧੂਰੇ ਅਤੇ ਘਰ ਤੋਂ ਬਾਹਰ ਆਉਣ-ਜਾਣ ਤੋਂ ਅਸਮਰਥ ਅਪੰਗ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਦੇਖਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਪੰਗ ਵਿਅਕਤੀਆਂ ...

ਪੂਰੀ ਖ਼ਬਰ »

ਘਰ 'ਚ ਛਾਪੇਮਾਰੀ ਦੌਰਾਨ 80 ਲੀਟਰ ਲਾਹਣ ਬਰਾਮਦ, ਇਕ ਕਾਬੂ

ਤਲਵੰਡੀ ਭਾਈ, 15 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਪਾਰਟੀ ਵਲੋਂ ਪਿੰਡ ਕੋਟ ਕਰੋੜ ਕਲਾਂ ਵਿਖੇ ਇਕ ਘਰ ਵਿਚ ਛਾਪੇਮਾਰੀ ਕਰਕੇ 80 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਹੈ | ਜਿਸ ਸਬੰਧੀ ਕਥਿਤ ਮੁਲਜ਼ਮ ...

ਪੂਰੀ ਖ਼ਬਰ »

ਵਿਕਾਸ ਨੂੰ ਸਮਰਪਿਤ ਹੈ ਕਾਂਗਰਸ ਸਰਕਾਰ, ਹਲਕਾ ਗੁਰੂਹਰਸਹਾਏ 'ਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਘਾਟ- ਹੀਰਾ ਸੋਢੀ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਕਾਂਗਰਸ ਸਰਕਾਰ ਵਿਕਾਸ ਨੂੰ ਸਮਰਪਿਤ ਹੋ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਾਲ ਲੈਸ ਕਰਨ ਅਤੇ ਹਰ ਵਰਗ ਦੀ ਭਲਾਈ ਲਈ ਢੁਕਵੀਆਂ ...

ਪੂਰੀ ਖ਼ਬਰ »

ਥਾਣਾ ਸਦਰ ਪੁਲਿਸ ਨੇ ਦੋ ਪਹੀਆ ਵਾਹਨ ਚੋਰ ਦਿਓਰ-ਭਰਜਾਈ ਨੂੰ ਕੀਤਾ ਕਾਬੂ

ਫ਼ਿਰੋਜ਼ਪੁਰ, 15 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਪੁਲਿਸ ਵਲੋਂ ਵਾਹਨ ਚੋਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਦੇ ਚੱਲਦੇ ਦਿਓਰ-ਭਰਜਾਈ ਨੂੰ ਸਮੇਤ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਜਿੰਮ ਵਾਸਤੇ ਪਿੰਡ ਫਿੱਡੇ ਦੀ ਪੰਚਾਇਤ ਨੂੰ ਕੀਤਾ 3 ਲੱਖ ਦਾ ਚੈੱਕ ਭੇਟ

ਮੁੱਦਕੀ, 15 ਸਤੰਬਰ (ਭੁਪਿੰਦਰ ਸਿੰਘ)-ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਨਜ਼ਦੀਕੀ ਪਿੰਡ ਫਿੱਡੇ ਵਿਖੇ ਪਹੁੰਚ ਕੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਬੀਬਾ ਸਤਿਕਾਰ ਕੌਰ ਗਹਿਰੀ ਵਲੋਂ ਜਿੰਮ ਦੇ ਸਾਮਾਨ ਲਈ ...

ਪੂਰੀ ਖ਼ਬਰ »

ਡੀ.ਏ.ਪੀ. ਖਾਦ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਖਾਦ ਵਿਕੇ੍ਰਤਾਵਾਂ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ

ਖੋਸਾ ਦਲ ਸਿੰਘ, 15 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਡੀ.ਏ.ਪੀ. ਖਾਦ ਦੀ ਆਉਂਦੇ ਦਿਨਾਂ ਵਿਚ ਵੱਧ ਰਹੀ ਮੰਗ ਦੇ ਕਾਰਨ ਕੁਝ ਖਾਦ ਡੀਲਰਾਂ ਅਤੇ ਡਿਸਟਰੀਬਿਊਟਰਾਂ 'ਤੇ ਖਾਦ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖ਼ੋਰੀ ਕਰਨ ਦੇ ਦੋਸ਼ ...

ਪੂਰੀ ਖ਼ਬਰ »

ਨਾਰਕੋਟਿਕ ਸੈੱਲ ਦੀ ਟੀਮ ਨੂੰ ਮਿਲੀ ਸਫਲਤਾ

ਫ਼ਿਰੋਜ਼ਪੁਰ, 15 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਮੱਧਰੇ ਦੇ ਖੇਤਰ ਵਿਚ ਨਾਰਕੋਟਿਕ ਸੈੱਲ ਦੀ ਟੀਮ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਬਿਨਾਂ ਨੰਬਰੀ ਮੋਟਰਸਾਈਕਲ ਤੇ 150 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਗੁਰੂਹਰਸਹਾਏ ਪੁਲਿਸ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਕੋਲੋਂ 150 ਗ੍ਰਾਮ ਹੈਰੋਇਨ, ਇਕ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਦੇ ਸਹੀ ਨਿਪਟਾਰੇ ਲਈ ਕਿਸਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ- ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 15 ਸਤੰਬਰ (ਤਪਿੰਦਰ ਸਿੰਘ)- ਜ਼ਿਲ੍ਹੇ 'ਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ | ਇਸ ਲਈ ਜਿੱਥੇ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਲੋਹਗੜ੍ਹ ਦੀ ਪੰਚਾਇਤ ਨੇ ਸ਼ਹੀਦ ਦੇ ਨਾਂਅ 'ਤੇ ਬਣ ਰਹੀ ਸੜਕ ਸਬੰਧੀ ਸਪੱਸ਼ਟੀਕਰਨ ਦਿੱਤਾ

ਕੁੱਲਗੜ੍ਹੀ, 15 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖ਼ੁਰਦ ਦੇ ਅਧੀਨ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਦੇ ਸ਼ਹੀਦ ਜਗਸੀਰ ਸਿੰਘ ਦੀ ਯਾਦ ਵਿਚ ਇਕ ਸੜਕ ਲੋਹਗੜ੍ਹ ਤੋਂ ਭੜਾਣਾ ਰੱਤਾ ਖੇੜਾ ਲਿੰਕ ਸੜਕ ਨੂੰ ਜੋੜਨ ਵਾਲੀ ਸੜਕ ਦਾ ...

ਪੂਰੀ ਖ਼ਬਰ »

ਆਪ ਵਲੋਂ ਜ਼ਿਲ੍ਹਾ ਪੱਧਰੀ ਕੈਂਡਲ ਮਾਰਚ ਕੱਲ੍ਹ- ਮੀਤ ਪ੍ਰਧਾਨ ਕਟੋਰਾ

ਫ਼ਿਰੋਜ਼ਪੁਰ, 15 ਸਤੰਬਰ (ਕੁਲਬੀਰ ਸਿੰਘ ਸੋਢੀ)- ਕਾਲੇ ਕਿਸਾਨੀ ਕਾਨੂੰਨਾਂ ਦੇ ਪਾਸ ਹੋਣ ਦੇ ਇਕ ਸਾਲ ਪੂਰੇ ਹੋਣ 'ਤੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਇਕਾਈ ਵਲੋਂ ਕਿਸਾਨ ਅੰਦੋਲਨ ਵਿਚ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ 17 ਸਤੰਬਰ ਦੀ ਸ਼ਾਮ ਨੂੰ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ 2 ਗ਼ਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਡਿੱਗੀਆਂ ਛੱਤਾਂ

ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਪਿਛਲੇ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਸੀ | ਇਸ ਬਾਰਿਸ਼ ਨੇ ਕਈ ਪਰਿਵਾਰਾਂ 'ਤੇ ਤਬਾਹੀ ਮਚਾਈ ਹੈ, ਜਿਸ ਦੀ ਤਾਜ਼ਾ ਮਿਸਾਲ ਗੁਰੂਹਰਸਹਾਏ ਨੇੜਲੇ ਪਿੰਡ ਬਸਤੀ ਕੇਸਰ ਸਿੰਘ ...

ਪੂਰੀ ਖ਼ਬਰ »

27 ਤੇ 28 ਫਰਵਰੀ ਨੂੰ ਹੋਵੇਗਾ ਭਾਈ ਮਰਦਾਨਾ ਦੇ ਜਨਮ ਦਿਨ 'ਤੇ ਵਿਸ਼ਵ ਪੱਧਰੀ ਕੀਰਤਨ ਦਰਬਾਰ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨੇ ਦਾ ਜਨਮ ਦਿਨ 27 ਅਤੇ 28 ਫਰਵਰੀ ਨੂੰ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਰਮੂਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕੈਂਪ

ਖੋਸਾ ਦਲ ਸਿੰਘ, 15 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਨਜ਼ਦੀਕੀ ਪਿੰਡ ਕਰਮੂਵਾਲਾ ਵਿਖੇ ਪਿੰਡ ਦੇ ਅਗਾਂਹਵਧੂ ਕਿਸਾਨ ਨੰਬਰਦਾਰ ਹਰਜਿੰਦਰ ਸਿੰਘ ਧਾਲੀਵਾਲ ਦੇ ਖੇਤ ਵਿਚ ਖੇਤੀਬਾੜੀ ਕੈਂਪ ...

ਪੂਰੀ ਖ਼ਬਰ »

ਮਹੰਤ ਸੁਰਜਨ ਦਾਸ ਦੇ ਬਰਸੀ ਸਮਾਗਮ 20 ਨੂੰ , ਤਿਆਰੀਆਂ ਮੁਕੰਮਲ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਮਾਜਿਕ ਅਤੇ ਧਾਰਮਿਕ ਖੇਤਰ 'ਚ ਵੱਡੇ ਯੋਗਦਾਨ ਪਾਉਣ ਵਾਲੇ ਮਹੰਤ ਸੁਰਜਨ ਦਾਸ ਬਾਬਾ ਮੋਨੀ ਦੇ ਬਰਸੀ ਸਮਾਗਮ 20 ਸਤੰਬਰ ਨੂੰ ਸ੍ਰੀ ਚੰਦਰ ਆਸ਼ਰਮ ਡੇਰਾ ਬਾਬਾ ਬਦਰੀ ਦਾਸ ਸ਼ਹੀਦ ਭਗਤ ਸਿੰਘ ਨਗਰ ਫ਼ਿਰੋਜ਼ਪੁਰ ਸ਼ਹਿਰ ...

ਪੂਰੀ ਖ਼ਬਰ »

ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ

ਮੁੱਦਕੀ, 15 ਸਤੰਬਰ (ਭੁਪਿੰਦਰ ਸਿੰਘ)-ਹਲਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਕਾਂਗਰਸ ਪਾਰਟੀ ਵਲੋਂ ਭੇਜੀਆਂ ਗ੍ਰਾਟਾਂ ਦੁਆਰਾ ਕਸਬਾ ਮੁੁੱਦਕੀ ਵਿਚ ਕਰਵਾਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਸਥਾਨਕ ਕਸਬੇ ਵਿਚ ਔਰਤਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਨੇ ਸਲੰਸਰ ਬਦਲਾ, ਆਵਾਜ਼ ਪ੍ਰਦੂਸ਼ਣ ਫੈਲਾ ਰਹੇ 16 ਬੁਲਟ ਮੋਟਰਸਾਈਕਲਾਂ ਦੇ ਕੀਤੇ ਚਲਾਨ

ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)- ਸੀਨੀਅਰ ਕਪਤਾਨ ਪੁਲਿਸ ਰਾਜਪਾਲ ਸਿੰਘ ਸੰਧੂ ਵਲੋਂ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਧੂਰੇ ਕਾਗ਼ਜ਼ਾਤ ਵਾਲੇ, ਬਗੈਰ ਨੰਬਰ ਪਲੇਟ ਵਾਲੇ ਅਤੇ ਬੁਲਟ ਮੋਟਰਸਾਈਕਲ ...

ਪੂਰੀ ਖ਼ਬਰ »

ਵਰਦੇਵ ਸਿੰਘ ਮਾਨ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਸਮਰਥਕਾਂ 'ਚ ਭਾਰੀ ਉਤਸ਼ਾਹ

ਲੱਖੋ ਕੇ ਬਹਿਰਾਮ, 15 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਸ਼੍ਰੋਮਣੀ ਅਕਾਲੀ ਦਲ ਵਲਾੋ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਮਾਨ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)- ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਬਸਤੀ ਡੇਰਿਆਂ ਵਾਲੀ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜਾਣਕਾਰੀ ਦਿੰਦਿਆਂ ਯੂਨੀਅਨ ਦੀ ਸਰਕਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX