ਤਾਜਾ ਖ਼ਬਰਾਂ


ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  3 minutes ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  27 minutes ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  about 1 hour ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  about 1 hour ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  about 2 hours ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  about 2 hours ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  about 2 hours ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  about 2 hours ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  about 3 hours ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  about 4 hours ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  about 4 hours ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  about 4 hours ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  about 4 hours ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  about 4 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  about 5 hours ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  about 5 hours ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  about 5 hours ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  about 5 hours ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  about 6 hours ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਸ੍ਰੀ ਮੁਕਤਸਰ ਨਾਲ ਸੰਬੰਧਤ ਹੈ ਗੋਲਡੀ ਬਰਾੜ, ਅਮਰੀਕਾ ਵਿਚ ਗ੍ਰਿਫ਼ਤਾਰੀ ਦੀ ਖ਼ਬਰ ਮਗਰੋਂ ਸ਼ਹਿਰ ਵਿਚ ਚਰਚਾ ਦਾ ਮਾਹੌਲ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)- ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਗੋਲਡੀ ਬਰਾੜ ਦੀ ਅਮਰੀਕਾ ਦੇ...
ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਸਵਾਗਤ
. . .  about 7 hours ago
ਮਾਨਸਾ, 2 ਦਸੰਬਰ-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈ ਲਿਆ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਮੁੱਚਾ ਪ੍ਰਬੰਧਕੀ ਬੋਰਡ 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ
. . .  about 7 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਚੱਲ ਰਹੇ ਵਿਵਾਦ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ...
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
. . .  about 7 hours ago
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
ਖੇਮਕਰਨ ਸੈਕਟਰ 'ਚ ਇਕ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕਟ ਹੈਰੋਇਨ ਬਰਾਮਦ
. . .  about 7 hours ago
ਖੇਮਕਰਨ, 2 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਥਾਣਾ ਖੇਮਕਰਨ ਨੂੰ ਅੱਜ ਸਵੇਰੇ ਫਿਰ ਵੱਡੀ ਸਫਲਤਾ ਮਿਲੀ, ਜਦ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਸੰਪਾਦਕੀ

ਫਿਰ ਬੇਨਕਾਬ ਹੋਇਆ ਪਾਕਿਸਤਾਨ

ਫ਼ਗਾਨਿਸਤਾਨ 'ਤੇ ਤਾਲਿਬਾਨਾਂ ਦੇ ਕਬਜ਼ੇ ਦੇ ਨਾਲ ਹੀ ਪਾਕਿਸਤਾਨ ਦਾ ਦਹਿਸ਼ਤਗਰਦਾਂ ਦੀ ਮਦਦ ਕਰਨ ਸੰਬੰਧੀ ਚਿਹਰਾ ਪੂਰੀ ਤਰ੍ਹਾਂ ਸਾਹਮਣੇ ਆ ਗਿਆ ਹੈ। ਪਹਿਲਾਂ ਵੀ ਇਸ ਗੱਲ ਬਾਰੇ ਕਿਸੇ ਵੀ ਤਰ੍ਹਾਂ ਦੀ ਸ਼ੱਕ ਦੀ ਗੁੰਜਾਇਸ਼ ਨਹੀਂ ਸੀ। ਤਾਲਿਬਾਨਾਂ ਸਮੇਤ ਇਹ ਮੁਲਕ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦਾ ਅੱਡਾ ਬਣਿਆ ਹੋਇਆ ਹੈ। ਹੱਕਾਨੀ ਨੈੱਟਵਰਕ ਦੇ ਕਰਤਾ-ਧਰਤਾ ਵੀ ਇਥੋਂ ਹੀ ਆਪਣੀਆਂ ਕਾਰਵਾਈਆਂ ਚਲਾਉਂਦੇ ਰਹੇ ਹਨ। ਅਮਰੀਕਾ ਨੂੰ ਵੀ ਇਹ ਗੱਲ ਪੂਰੀ ਤਰ੍ਹਾਂ ਪਤਾ ਹੈ। ਪਾਕਿਸਤਾਨ ਦੇ ਵਜ਼ੀਰਾਬਾਦ ਵਿਚ ਹੀ ਉਸ ਨੇ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ। ਇਸੇ ਲਈ ਹੀ ਸੰਯੁਕਤ ਰਾਸ਼ਟਰ ਸੰਘ ਦੀ ਏਜੰਸੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਵਲੋਂ ਪਾਕਿਸਤਾਨ ਨੂੰ ਗ੍ਰੇ (ਸਲੇਟੀ) ਸੂਚੀ ਵਿਚ ਪਾਇਆ ਗਿਆ ਹੈ ਅਤੇ ਹੁਣ ਉਸ ਨੇ ਕਾਲੀ ਸੂਚੀ ਵਿਚ ਲਿਆਉਣ ਦਾ ਵੀ ਯਤਨ ਹੋ ਰਿਹਾ ਹੈ।
ਅਮਰੀਕੀ ਪ੍ਰਸ਼ਾਸਨ ਇਹ ਸਭ ਕੁਝ ਜਾਣਦੇ ਹੋਏ ਵੀ ਪਹਿਲਾਂ ਇਸ ਲਈ ਪਾਕਿਸਤਾਨ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਸੀ ਕਰਦਾ, ਕਿਉਂਕਿ ਅਫ਼ਗਾਨਿਸਤਾਨ ਵਿਚ ਆਪਣੀ ਫ਼ੌਜ ਨੂੰ ਬਣਾਈ ਰੱਖਣ ਲਈ ਉਸ ਨੂੰ ਕਈ ਪੱਖਾਂ ਤੋਂ ਪਾਕਿਸਤਾਨ ਦੇ ਸਹਿਯੋਗ ਦੀ ਲੋੜ ਸੀ। ਇਸੇ ਲਈ ਪਾਕਿਸਤਾਨ ਦੋਹਰੀ ਚਾਲ ਖੇਡਦਾ ਰਿਹਾ। ਚਾਹੇ ਉਥੇ ਸਰਗਰਮ ਕਈ ਅੱਤਵਾਦੀ ਗਰੁੱਪਾਂ ਨੇ ਵੱਖ-ਵੱਖ ਸਮੇਂ ਵੱਡੇ ਹਮਲੇ ਕਰਕੇ ਬਹੁਤ ਸਾਰੇ ਬੱਚਿਆਂ ਸਮੇਤ ਲੋਕਾਂ ਨੂੰ ਮਾਰ ਕੇ ਆਪਣੀ ਤਾਕਤ ਦਾ ਦਿਖਾਵਾ ਕੀਤਾ ਸੀ, ਜਿਸ ਤੋਂ ਪਾਕਿਸਤਾਨ ਹਮੇਸ਼ਾ ਭੈਭੀਤ ਵੀ ਹੁੰਦਾ ਰਿਹਾ। ਪਰ ਇਸ ਦੇ ਬਾਵਜੂਦ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਦੀ ਸਥਾਪਨਾ ਲਈ ਜਿਸ ਤਰ੍ਹਾਂ ਅੱਗੇ ਵਧ ਕੇ ਉਸ ਨੇ ਆਪਣਾ ਰੋਲ ਨਿਭਾਇਆ ਅਤੇ ਇਥੋਂ ਤੱਕ ਕਿ ਪੰਜਸ਼ੀਰ ਘਾਟੀ ਵਿਚ ਵਿਰੋਧ ਕਰ ਰਹੇ ਉੱਤਰੀ ਗੱਠਜੋੜ ਦੇ ਲੜਾਕਿਆਂ ਨੂੰ ਆਪਣੇ ਜੈੱਟਾਂ ਨਾਲ ਜਿਸ ਤਰ੍ਹਾਂ ਉਸ ਨੇ ਨਿਸ਼ਾਨਾ ਬਣਾਇਆ, ਉਸ ਨਾਲ ਉਸ ਦੀ ਦੁਨੀਆ ਭਰ ਵਿਚ ਸਖ਼ਤ ਆਲੋਚਨਾ ਹੋਈ ਹੈ। ਅਫ਼ਗਾਨਿਸਤਾਨ ਨੂੰ ਇਸ ਸਮੇਂ ਹਰ ਪੱਖ ਤੋਂ ਸਹਾਇਤਾ ਦੀ ਜ਼ਰੂਰਤ ਹੈ। ਚੀਨ ਇਸ ਲਈ ਜ਼ਰੂਰ ਅੱਗੇ ਵਧਿਆ ਹੈ ਪਰ ਆਪ ਅਨੇਕਾਂ ਮੁਸੀਬਤਾਂ ਵਿਚ ਫਸਿਆ ਪਾਕਿਸਤਾਨ ਕਿਸ ਪੱਖੋਂ ਕਿੰਨੀ ਕੁ ਮਦਦ ਕਰ ਸਕੇਗਾ, ਇਸ ਬਾਰੇ ਸ਼ੱਕ ਹੀ ਪ੍ਰਗਟ ਕੀਤਾ ਜਾ ਰਿਹਾ ਹੈ। ਅਫ਼ਗਾਨੀ ਨਾਗਰਿਕਾਂ ਦੇ ਭੁੱਖਮਰੀ ਦਾ ਸ਼ਿਕਾਰ ਹੋ ਜਾਣ ਦੇ ਖਦਸ਼ਿਆਂ ਨੂੰ ਮੁੱਖ ਰੱਖ ਕੇ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਐਨਟੋਨੀਓ ਗੁਟਰੇਸ ਨੇ 20 ਮਿਲੀਅਨ ਡਾਲਰ ਦੀ ਅਫ਼ਗਾਨਿਸਤਾਨ ਨੂੰ ਸਹਾਇਤਾ ਦੇਣ ਦੀ ਗੱਲ ਕਹੀ ਹੈ। ਚਾਹੇ ਤਾਲਿਬਾਨ ਆਪਣੀ ਸਰਕਾਰ ਬਣਾਉਣ ਦੇ ਐਲਾਨ ਤੋਂ ਪਿੱਛੋਂ ਹਾਲਤ 'ਤੇ ਕਾਬੂ ਪਾਉਣ ਦਾ ਯਤਨ ਕਰ ਰਿਹਾ ਹੈ ਪਰ ਪਿਛਲੇ 20 ਸਾਲਾਂ ਵਿਚ ਜਿਸ ਤਰ੍ਹਾਂ ਦੇਸ਼ ਦੀ ਸਮਾਜਿਕ ਅਤੇ ਸਿਆਸੀ ਤਸਵੀਰ ਬਦਲੀ ਹੈ, ਉਸ ਨੂੰ ਮਿਟਾ ਸਕਣਾ ਉਸ ਲਈ ਸੰਭਵ ਨਹੀਂ ਜਾਪਦਾ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਿਸ ਤਰ੍ਹਾਂ ਅੱਤਵਾਦੀ ਗਰੁੱਪਾਂ ਦੇ ਆਗੂਆਂ ਨੂੰ ਇਸ ਨਵੀਂ ਸਰਕਾਰ ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਤੋਂ ਕੋਈ ਠੋਸ ਨੀਤੀਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਬੰਦੂਕ ਦੀ ਨੋਕ 'ਤੇ ਸੜਕਾਂ 'ਤੇ ਵਿਰੋਧ ਕਰਨ ਉਤਰੇ ਲੋਕਾਂ ਵਿਸ਼ੇਸ਼ ਕਰਕੇ ਔਰਤਾਂ ਨੂੰ ਤਾਲਿਬਾਨ ਵਲੋਂ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹੁਣ ਤੱਕ ਅਜਿਹੀਆਂ ਅਨੇਕਾਂ ਹੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਰ ਅਫ਼ਗਾਨਿਸਤਾਨ ਦੇ ਆਮ ਲੋਕਾਂ ਵਲੋਂ ਉਨ੍ਹਾਂ 'ਤੇ ਠੋਸੀ ਜਾ ਰਹੀ ਇਸ ਹਕੂਮਤ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ, ਸਗੋਂ ਕਿਸੇ ਨਾ ਕਿਸੇ ਰੂਪ ਵਿਚ ਨਿੱਤ ਦਿਨ ਇਸ ਸੰਬੰਧੀ ਵੱਡੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਅੱਜ ਦੇ ਬਿਜਲਈ ਯੁੱਗ ਵਿਚ ਅਫ਼ਗਾਨਿਸਤਾਨ ਨੂੰ ਹਰ ਦੇਸ਼ ਬੜੀ ਨੀਝ ਨਾਲ ਵੇਖ ਰਿਹਾ ਹੈ। ਹਾਲਾਤ ਵੀ ਅਜਿਹੇ ਬਣਦੇ ਜਾ ਰਹੇ ਹਨ ਕਿ 20 ਸਾਲ ਪਹਿਲਾਂ ਦੀ ਤਰ੍ਹਾਂ ਹੁਣ ਲੋਕਾਂ ਨੂੰ ਦਬਾਅ ਸਕਣਾ ਅਤੇ ਔਰਤਾਂ ਨੂੰ ਬੁਰਕਿਆਂ ਹੇਠ ਢਕ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ।
ਅਫ਼ਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ਵੀ ਇਕ ਤਰ੍ਹਾਂ ਨਾਲ ਸ਼ਿਕੰਜੇ ਵਿਚ ਫਸਦਾ ਜਾ ਰਿਹਾ ਹੈ। ਅਮਰੀਕੀ ਫ਼ੌਜਾਂ ਨੇ ਅਫ਼ਗਾਨਿਸਤਾਨ ਤੋਂ ਆਪਣਾ ਡੇਰਾ ਚੁੱਕ ਲਿਆ ਹੈ। ਹੁਣ ਉਸ ਦਾ ਪ੍ਰਸ਼ਾਸਨ ਪਾਕਿਸਤਾਨ ਪ੍ਰਤੀ ਪੂਰੀ ਤਰ੍ਹਾਂ ਸਖ਼ਤ ਹੋਇਆ ਵਿਖਾਈ ਦੇ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਨਟੋਨੀ ਬਲਿੰਕਨ ਨੇ ਸਪੱਸ਼ਟ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਦੀ ਪਿਛਲੇ 20 ਸਾਲਾਂ ਦੇ ਦੌਰਾਨ ਰਹੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦੀ ਵੀ ਕਿ ਉਹ ਕਿਹੜੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਅਤੇ ਮਦਦ ਦਿੰਦਾ ਰਿਹਾ ਹੈ ਅਤੇ ਕਿਸ ਤਰ੍ਹਾਂ ਆਪਣੀ ਜ਼ਮੀਨ 'ਤੇ ਉਨ੍ਹਾਂ ਨੂੰ ਪਾਲਦਾ ਰਿਹਾ ਹੈ। ਪਾਕਿਸਤਾਨ ਦਾ ਇਹ ਇਤਿਹਾਸ ਰਿਹਾ ਹੈ ਕਿ ਉਸ ਦਾ ਬਹੁਤਾ ਦਾਰੋਮਦਾਰ ਵਿਦੇਸ਼ੀ ਮਦਦ ਨਾਲ ਹੀ ਚਲਦਾ ਰਿਹਾ ਹੈ। ਲੰਮੇ ਸਮੇਂ ਤੱਕ ਉਹ ਅਮਰੀਕਾ ਦੀ ਆਰਥਿਕ ਛਤਰੀ ਹੇਠ ਰਿਹਾ ਹੈ। ਹੁਣ ਉਹ ਚੀਨ ਤੋਂ ਸ਼ਰਨ ਭਾਲਣ ਦੇ ਯਤਨ ਵਿਚ ਹੈ। ਤਾਲਿਬਾਨ ਸਰਕਾਰ ਕੋਲ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਦਬਾਵਾਂ ਨੂੰ ਝੱਲ ਸਕਣ ਦੀ ਹਿੰਮਤ ਅਤੇ ਸਿਆਣਪ ਨਹੀਂ ਜਾਪਦੀ। ਪਾਏ ਗਏ ਇਸ ਸਾਰੇ ਖਲਾਰੇ ਨੂੰ ਸ਼ਾਇਦ ਹੀ ਉਹ ਸਾਂਭਣ ਦੇ ਯੋਗ ਹੋ ਸਕੇ। ਇਸ ਤੋਂ ਪਹਿਲਾਂ ਕਿ ਭਾਰਤ ਨੂੰ ਕੋਈ ਵੱਡੀਆਂ ਚੁਣੌਤੀਆਂ ਮਿਲਣ, ਪਾਕਿਸਤਾਨ ਨੂੰ ਹੀ ਇਸ ਹਾਲਤ ਨਾਲ ਦੋ-ਚਾਰ ਹੋਣਾ ਪਵੇਗਾ।

-ਬਰਜਿੰਦਰ ਸਿੰਘ ਹਮਦਰਦ

ਬੇਹੱਦ ਜ਼ਰੂਰੀ ਹੈ ਹਵਾ ਦੇ ਪ੍ਰਦੂਸ਼ਣ 'ਤੇ ਕਾਬੂ ਪਾਉਣਾ

ਸੰਸਾਰ ਆਕਸੀਜਨ 'ਤੇ ਵਿਸ਼ੇਸ਼ ਵਾਯੂਮੰਡਲ ਪਰਤ 'ਚ ਮੌਜੂਦ ਧੂੜ, ਧੂੰਆਂ, ਗੈਸ, ਬਦਬੂ ਤੇ ਵਾਸ਼ਪ ਆਦਿ ਦੀ ਅਣਉਚਿਤ ਮਾਤਰਾ, ਜੋ ਪੌਦਿਆਂ ਜਾਂ ਜੀਵਾਂ ਲਈ ਨੁਕਸਾਨਦੇਹ ਅਤੇ ਜੀਵਨ ਮਾਣਨ ਵਿਚ ਵਿਘਨ ਪਾਉਂਦੀ ਹੈ, ਨੂੰ ਹਵਾ ਪ੍ਰਦੂਸ਼ਣ ਕਿਹਾ ਜਾਂਦਾ ਹੈ। ਅਨੇਕਾਂ ਕਿਰਿਆਵਾਂ ਦੇ ...

ਪੂਰੀ ਖ਼ਬਰ »

ਸਿਰੜੀ ਕਿਰਤੀ ਤੋਂ ਕਰੋੜਪਤੀ ਕਾਰੋਬਾਰੀ ਬਣੇ ਕੁਲਵਿੰਦਰ ਬਾਸੀ ਦਾ ਸਫ਼ਰ

ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ਪਰਵਾਸੀ ਪੰਜਾਬੀ ਕੁਲਵਿੰਦਰ ਸਿੰਘ ਬਾਸੀ (66), ਜਿਨ੍ਹਾਂ ਦਾ4ਸਤੰਬਰ ਨੂੰ ਦੁਬਈ 'ਚ ਅਚਾਨਕ ਦਿਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਲਈ16ਸਤੰਬਰ ਨੂੰ ਭੋਗ ਪਾਏ ਜਾਣਗੇ। ਸਹਿਜ ਪਾਠ ਦਾ ਭੋਗ ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ (ਜੈਬਲ ...

ਪੂਰੀ ਖ਼ਬਰ »

ਅਸੀਂ ਬਿਹਤਰ ਸੜਕਾਂ ਬਣਾਉਣੀਆਂ ਕਦੋਂ ਸਿੱਖਾਂਗੇ?

ਭਾਰਤ ਨੇ ਆਪਣੀ ਆਜ਼ਾਦੀ ਦੇ 74 ਸਾਲ ਪੂਰੇ ਕਰ ਲਏ ਹਨ ਅਤੇ 15 ਅਗਸਤ ਨੂੰ ਦੇਸ਼ ਆਪਣਾ 75ਵਾਂ ਆਜ਼ਾਦੀ ਦਿਵਸ ਵੀ ਮਨਾ ਚੁੱਕਾ ਹੈ। ਬਿਨਾਂ ਸ਼ੱਕ ਦੇਸ਼ ਨੇ ਬਹੁਤ ਸਾਰੇ ਖੇਤਰਾਂ ਵਿਚ ਤਰੱਕੀ ਕੀਤੀ ਹੈ ਪਰ ਕੁਝ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਵਿਚ ਨਾ ਕੇਵਲ ਤਸੱਲੀਜਨਕ ਢੰਗ ਨਾਲ ਕੰਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX