ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਅੱਜ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਐੱਸ. ਐੱਸ. ਪੀ. ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਖ਼ਤ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ | ਇਸ ਤੋਂ ਪਹਿਲਾਂ ਸਾਬਕਾ ਕੌਂਸਲਰ ਵਰਿੰਦਰ ਕੁਮਾਰ ਚੋਪੜਾ, ਨਗਰ ਕੌਂਸਲ ਰਾਹੋਂ ਦੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਗੱਗੂ ਨਵਾਂਸ਼ਹਿਰ, ਰੋਹਿਤ ਚੋਪੜਾ, ਹਨੀ ਚੋਪੜਾ, ਅਜੀਤ ਸਿੰਘ ਸੋਇਤਾ, ਚਮਨ ਸਿੰਘ ਭਾਨਮਜਾਰਾ ਆਪਣੇ ਸਮਰਥਕਾਂ ਸਮੇਤ ਵੱਡੀ ਪੱਧਰ ਤੇ ਰੇਲਵੇ ਰੋਡ ਤੋਂ ਵਿਸ਼ਾਲ ਇਕੱਠ ਦੇ ਰੂਪ 'ਚ ਜ਼ਿਲ੍ਹਾ ਪੁਲਿਸ ਮੁਖੀ ਖਿਲਾਫ਼ ਨਾਅਰੇਬਾਜ਼ੀ ਕਰਦੇ ਬਾਜ਼ਾਰਾਂ 'ਚੋਂ ਹੁੰਦੇ ਹੋਏ ਪੰਜਾਬ ਮਾਤਾ ਵਿਦਿਆਵਤੀ ਭਵਨ ਮੂਹਰੇ ਇਕੱਠੇ ਹੋਏ | ਜਦੋਂ ਹਲਕਾ ਵਿਧਾਇਕ ਅੰਗਦ ਸਿੰਘ ਮਾਤਾ ਵਿਦਿਆਵਤੀ ਭਵਨ ਮੂਹਰੇ ਵੱਡੇ ਕਾਫ਼ਲੇ ਨਾਲ ਪਹੁੰਚੇ ਤਾਂ ਸਾਬਕਾ ਕੌਂਸਲਰ ਵਰਿੰਦਰ ਚੋਪੜਾ ਆਪਣੇ ਸਾਥੀਆਂ ਤੋਂ ਵੱਖਰੇ ਹੋ ਗਏ | ਇਸ ਮੌਕੇ ਗ਼ੁੱਸੇ 'ਚ ਆਏ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਜਦੋਂ ਤੋਂ ਐੱਸ. ਐੱਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਅਹੁਦਾ ਸੰਭਾਲਿਆ ਉਦੋਂ ਤੋਂ ਉਨ੍ਹਾਂ ਦੇ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਹੋਈ, ਸਗੋਂ ਹੁਣ ਐੱਸ. ਐੱਸ. ਪੀ. ਉਨ੍ਹਾਂ ਦੇ ਸਾਥੀਆਂ ਜੋ ਕਿ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਅੰਮਿ੍ਤਸਰ ਵਿਖੇ ਉਨ੍ਹਾਂ ਦੇ ਨਾਲ ਹਮਾਇਤ 'ਚ ਗਏ ਸਨ, ਉਨ੍ਹਾਂ ਨੂੰ ਨਿੱਜੀ ਰੰਜਸ਼ ਤਹਿਤ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਹਨ | ਇਸੇ ਦੌਰਾਨ ਮਾਤਾ ਵਿਦਿਆਵਤੀ ਭਵਨ ਤੋਂ ਵਿਧਾਇਕ ਅੰਗਦ ਸਿੰਘ ਆਪਣੇ ਸਾਥੀਆਂ ਦੇ ਵੱਡੇ ਕਾਫ਼ਲੇ ਦੇ ਨਾਲ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਪਹੁੰਚ ਗਏ ਜਿੱਥੇ ਪੁਲਿਸ ਵਲੋਂ ਮੁੱਖ ਗੇਟ ਬੰਦ ਕਰਨ ਕਰਕੇ ਵਿਧਾਇਕ ਅੰਗਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੇਟ ਮੂਹਰੇ ਬਹਿ ਗਏ ਤੇ ਧਰਨਾ ਲਗਾ ਕੇ ਐੱਸ.ਐੱਸ.ਪੀ. ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਕਰੀਬ ਅੱਧਾ ਘੰਟਾ ਬੈਠਣ ਉਪਰੰਤ ਕਾਂਗਰਸੀ ਵਰਕਰਾਂ ਨੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਵਲੋਂ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ | ਇਸ ਤੋਂ ਪਹਿਲਾਂ ਧਰਨੇ ਮੌਕੇ ਸੀਨੀਅਰ ਆਗੂ ਅਸ਼ਵਨੀ ਜੋਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਅੰਦਰੂਨੀ ਸਿਸਟਮ ਨੂੰ ਉਸ ਨੇ ਪਾਰਟੀ 'ਚ ਰਹਿ ਕੇ ਚੰਗੀ ਤਰਾਂ ਜਾਣਿਆ ਸੀ ਤੇ ਉਨ੍ਹਾਂ ਕਿਹਾ ਕਿ ਅੱਜ ਉਹ ਇਸ ਘਟੀਆ ਹੱਦ ਤੱਕ ਉੱਤਰ ਆਏ ਹਨ ਕਿ ਹੁਣ ਪੁਲਿਸ ਵਿਚ ਵੀ ਆਪਣੇ ਏਜੰਟ ਬਣਾ ਕੇ ਸਾਡੇ 'ਤੇ ਥੋਪਣ ਲੱਗ ਪਏ | ਅੰਤ 'ਚ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਨਵਾਂਸ਼ਹਿਰ ਨੂੰ ਅੰਮਿ੍ਤਸਰ ਨਾ ਸਮਝਿਆ ਜਾਵੇ ਤੇ ਜੇਕਰ ਪੁਲਿਸ ਨੇ ਅਜਿਹੀ ਕਾਰਗੁਜ਼ਾਰੀ ਜਾਰੀ ਰੱਖੀ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੀ ਪ੍ਰਚੰਡ ਰੂਪ ਧਾਰਨ ਕਰੇਗਾ | ਇਸ ਮੌਕੇ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ, ਪ੍ਰਦੀਪ ਚਾਂਦਲਾ, ਪ੍ਰਵੀਨ ਭਾਟੀਆ, ਬਲਵਿੰਦਰ ਭੂੰਬਲਾ, ਵਿਕਾਸ ਸੋਨੀ, ਰਜਿੰਦਰ ਚੋਪੜਾ, ਕਰਨ ਦੀਵਾਨ, ਬਿੱਟਾ ਸਭਰਵਾਲ, ਪਰਵਿੰਦਰ ਬਤਰਾ, ਵਿੱਕੀ ਗਿੱਲ, ਡਾ. ਗੁਰਮਿੰਦਰ ਸਿੰਘ ਬਡਵਾਲ, ਮਨਜੀਤ ਕੌਰ ਸਮੇਤ ਕੁਝ ਹੋਰ ਵੱਡੀ ਗਿਣਤੀ 'ਚ ਆਗੂ ਵੀ ਹਾਜ਼ਰ ਸਨ | ਜਦੋਂ ਇਸ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਹਰਮਨਬੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹ ਦਫ਼ਤਰ 'ਚ ਨਾ ਹੋਣ ਕਰਕੇ ਗੱਲ ਨਹੀਂ ਹੋ ਸਕੀ |
ਰਾਹੋਂ, 16 ਅਗਸਤ (ਬਲਬੀਰ ਸਿੰਘ ਰੂਬੀ)-ਕਿਰਪਾਲ ਸਾਗਰ ਅਕੈਡਮੀ ਨੂੰ ਐਫ.ਏ.ਪੀ. (ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਰਜਿ:) ਵਲੋਂ ਸਨਮਾਨਿਤ ਕੀਤਾ ਗਿਆ | ਅਕੈਡਮੀ ਦੇ ਪਿ੍ੰ: ਗੁਰਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ...
ਪੋਜੇਵਾਲ ਸਰਾਂ, 16 ਸਤੰਬਰ (ਰਮਨ ਭਾਟੀਆ)-ਭਗਵਾਨ ਸ੍ਰੀ ਚੰਦ ਉਦਾਸੀਨ ਆਸ਼ਰਮ ਡੇਰਾ ਬਾਬਾ ਸਹਿਜ ਦਾਸ ਧਰਮਪੁਰ ਵਿਖੇ ਬਾਬਾ ਸ੍ਰੀ ਚੰਦਰ ਜੀ ਦੇ 527ਵੇਂ ਪ੍ਰਕਾਸ਼ ਪੁਰਬ ਸਬੰਧੀ ਸਵਾਮੀ ਸਹਿਜ ਦਾਸ ਧਰਮਪੁਰ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ, ...
ਬਹਿਰਾਮ, 16 ਸਤੰਬਰ (ਸਰਬਜੀਤ ਸਿੰਘ ਚੱਕਰਾਮੂੰ)-ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲਾਈਫ਼ ਕੇਅਰ ਫਾਊਾਡੇਸ਼ਨ ਬੰਗਾ ਵਲੋਂ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ ਵਿਖੇ 19 ਸਤੰਬਰ ਨੂੰ ਸਰੀਰਕ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਮਾਹਿਰ ਡਾਕਟਰਾਂ ...
ਮੁਕੰਦਪੁਰ, 16 ਸਤੰਬਰ (ਦੇਸ ਰਾਜ ਬੰਗਾ)-ਇੱਛਿਆ ਧਾਰੀ ਦਰਬਾਰ ਖਾਨਖਾਨਾ ਵਿਖੇ ਸਾਲਾਨਾ ਛਿੰਝ ਮੇਲਾ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਕੁਸ਼ਤੀ ਦੇ ਪਹਿਲੇ ਜੇਤੂ ਨੂੰ ਦੋ ਮੋਟਰ ਸਾਈਕਲ ਇਨਾਮ ...
ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਣ ਵਾਲੇ ਕਟਾਰੀਆ ਪਰਿਵਾਰ ਨਾਲ ਸਬੰਧਤ ਬੀਬੀ ਸੰਤੋਸ਼ ਕਟਾਰੀਆ ਨੂੰ ਆਮ ਆਦਮੀ ਪਾਰਟੀ ਵਲੋਂ ਹਲਕਾ ਬਲਾਚੌਰ ਦੀ ਇੰਚਾਰਜ ਨਿਯੁਕਤ ਕਰਨ 'ਤੇ ਜਿੱਥੇ ਆਮ ਆਦਮੀ ਪਾਰਟੀ 'ਚ ਖ਼ੁਸ਼ੀ ...
ਸਾਹਲੋਂ, 16 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਸਥਾਨਿਕ ਦੋਆਬਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ 'ਬੈਸਟ ਸਕੂਲ ਇਨ ਅਕਾਦਮਿਕ ਪਰਫਾਰਮੈਂਸ' ਦਾ ਸਟੇਟ ਐਵਾਰਡ ਦਿੱਤਾ ਗਿਆ | ਇਸ ਸਬੰਧੀ ...
ਕਾਠਗੜ੍ਹ, 16 ਸਤੰਬਰ (ਬਲਦੇਵ ਸਿੰਘ ਪਨੇਸਰ)-ਜ਼ਿਲ੍ਹਾ ਡਰੱਗ ਇੰਸਪੈਕਟਰ ਗੁਰਜੀਤ ਸਿੰਘ ਰਾਣਾ ਵਲੋਂ ਅੱਜ ਬਲਾਚੌਰ ਸਬ ਡਵੀਜ਼ਨ ਦੇ ਵੱਖ-ਵੱਖ ਖੇਤਰਾਂ ਵਿਚ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਕਈ ਮੈਡੀਕਲ ਸਟੋਰਾਂ ਦੀ ਬਰੀਕੀ ਨਾਲ ਜਾਂਚ ਕਰਨ ਉਪਰੰਤ ...
ਬੰਗਾ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਜ਼ਾਦੀ ਦੇ 75ਵੇਂ ਵਰੇ੍ਹ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਉਤਸਵ' ਤਹਿਤ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਲੜੀ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜੰਗ-ਏ-ਆਜ਼ਾਦੀ ਮੈਮੋਰੀਅਲ, ਕਰਤਾਰਪੁਰ ...
ਬੰਗਾ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਬੇਗਮਪੁਰਾ ਫਾਊਾਡੇਸ਼ਨ ਪੰਜਾਬ ਵਲੋਂ ਰੱਸੀ ਕੁੱਦਣ ਵਿਚ ਵਿਸ਼ਵ ਰਿਕਾਰਡ ਵਿਜੇਤਾ ਰਣਜੀਤ ਔਜਲਾ ਤੇ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ (ਭਾਰਤੀ ਫੁੱਟਬਾਲ ਟੀਮ ਦੀ ਇਕੋ-ਇਕ ਪੰਜਾਬਣ ...
ਮੇਹਲੀ, 16 ਸਤੰਬਰ (ਸੰਦੀਪ ਸਿੰਘ)-ਪਿੰਡ ਮੇਹਲੀ ਵਿਖੇ ਡੈਂਟਿਸਟ ਤੇ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਫਗਵਾੜਾ ਸਰਕਲ ਦੇ ਪ੍ਰਧਾਨ ਡਾ. ਹਰਜਿੰਦਰ ਬੈਂਸ ਦੇ ਡੈਂਟਲ ਕਲੀਨਿਕ ਦਾ ਉਦਘਾਟਨ ਉਨ੍ਹਾਂ ਦੇ ਮਾਤਾ-ਪਿਤਾ ਬਿਮਲਾ ਦੇਵੀ ਅਤੇ ਮਹਿੰਦਰ ਪਾਲ ਬੈਂਸ ਵਲੋਂ ਬੰਗਾ ਦੇ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਬੱਚਿਆਂ ਦੇ ਉੱਜਵਲ ਭਵਿੱਖ ਲਈ ਸਾਨੂੰ ਵੱਧ ਤੋਂ ਵੱਧ ਵਿੱਦਿਅਕ ਸੰਸਥਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਇਹ ਵਿਚਾਰ ਛੋਟੂ ਰਾਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰਵਾਸੀ ਭਾਰਤੀ ...
ਬਲਾਚੌਰ, 16 ਸਤੰਬਰ (ਸ਼ਾਮ ਸੁੰਦਰ ਮੀਲੂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਖ਼ਾਲਸਾ ਪਿੰਡ ਬਲਾਚੌਰ ਵਿਖੇ ਡਾਇਰੈਕਟਰ ਬਾਗ਼ਬਾਨੀ ਪੰਜਾਬ ਵਲੋਂ ਡਾ: ਗੁਲਾਬ ਸਿੰਘ ਗਿੱਲ ਨੇ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ...
ਮੁਕੰਦਪੁਰ, 16 ਸਤੰਬਰ (ਅਮਰੀਕ ਸਿੰਘ ਢੀਂਡਸਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਪਿੰਡ ਰਹਿਪਾ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਵੱਖ-ਵੱਖ ਤਿੰਨ ਪੜਾਵਾਂ 'ਤੇ ਢਾਡੀ ਗੁਰਪ੍ਰੀਤ ਸਿੰਘ ਖਾਲਸਾ, ਗਿਆਨੀ ...
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ)-ਉਹ ਮਹਾਂਪੁਰਸ਼ ਹਮੇਸ਼ਾ ਸੰਗਤਾਂ ਵਿਚ ਜਿਊਾਦੇ ਦੇਖੇ ਜਾਂਦੇ ਹਨ ਜੋ ਸੰਗਤਾਂ ਨੂੰ ਸਿਮਰਨ ਤੇ ਮਾਲਕ ਨਾਲ ਜੁੜਣ ਦੀ ਜੁਗਤੀ ਦੱਸਦੇ ਹੋਏ ਪ੍ਰਲੋਕ ਸਿਧਾਰ ਜਾਂਦੇ ਹਨ | ਇਹ ਸ਼ਬਦ ਦਾਤਾ ਅਲੀ ਅਹਿਮਦ ਜੀ ਸਾਬਰ ਦੇ ਮੁਰੀਦ ਸਾਂਈ ...
ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)-6 ਅਪ੍ਰੈਲ 2019 ਨੂੰ ਪਿੰਡ ਘੱਕੇਵਾਲ ਦੇ ਸ਼ੈਲਰ ਤੋਂ ਬਰਾਮਦ ਕੀਤੀਆਂ ਹਰਿਆਣੇ ਤੋਂ ਆਈ ਜੁਬਲੀ ਵਿਸਕੀ ਦੀਆਂ 805 ਪੇਟੀਆਂ ਦੇ ਪਿਟਾਰੇ ਦਾ ਅੱਜ ਉਸ ਵੇਲੇ ਸੱਚ ਸਾਹਮਣੇ ਆ ਗਿਆ ਜਦੋਂ ਘਟਨਾ ਸਮੇਂ ਤੋਂ ਸ਼ੈਲਰ ਮਾਲਕਾਂ ਵਲੋਂ ...
ਮਜਾਰੀ/ਸਾਹਿਬਾ, 16 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਗੁਰਦੁਆਰਾ ਨਾਨਕਸਰ ਮਜਾਰੀ ਦੇ ਮੁਖੀ ਸੰਤ ਬਾਬਾ ਕੁਲਦੀਪ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ 17 ਸਤੰਬਰ ਤੱਕ 'ਰੋਗੀ ਸੁਰੱਖਿਆ ਹਫ਼ਤਾ' ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ...
ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਹਲਕਾ ਬਲਾਚੌਰ ਦੀ ਤਾਲਮੇਲ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਤਰਲੋਚਨ ਸਿੰਘ ...
ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਜਿਸ ਦਿਨ ਤੋਂ ਦੇਸ਼ ਦੀ ਸਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਸਤਾ ਸੰਭਾਲੀ ਉਸ ਦਿਨ ਤੋਂ ਮਹਿੰਗਾਈ ਨੇ ਆਪਣਾ ਰੂਪ ਦਿਖਾਉਣਾ ਅਰੰਭ ਕਰ ਦਿੱਤਾ ਹੈ ਅਤੇ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਦੇ ...
ਔੜ/ਝਿੰਗੜਾਂ, 16 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿ੍ੰਸੀਪਲ ਮੀਨਾ ਗੁਪਤਾ ਦੀ ਅਗਵਾਈ ਹੇਠ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਵਿਸ਼ਵ ਓਜ਼ੋਨ ਬਚਾਓ ਦਿਵਸ ਮਨਾਇਆ ਗਿਆ | ਸਵੇਰ ਦੀ ਸਭਾ ਦੌਰਾਨ ਛੇਵੀਂ ਜਮਾਤ ਤੋਂ ਅੱਠਵੀਂ ...
ਕਟਾਰੀਆਂ, 16 ਸਤੰਬਰ (ਨਵਜੋਤ ਸਿੰਘ ਜੱਖੂ)-ਕੇਂਦਰ ਤੇ ਪੰਜਾਬ ਸਰਕਾਰ ਦੇ ਗ਼ਲਤ ਰਵੱਈਏ ਕਾਰਨ ਹਰ ਵਰਗ ਦੁਖੀ ਹੈ ਤੇ ਹਰ ਪਾਸੇ ਅਫਰਾ-ਤਫਰੀ ਦਾ ਮਾਹੌਲ ਬਣਿਆ ਹੋਇਆ ਹੈ | ਇਹ ਵਿਚਾਰ ਪੱ੍ਰੈਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੰਗਾ ਤੋਂ ਵਿਧਾਇਕ ਡਾ: ...
ਰੈਲਮਾਜਰਾ, 16 ਸਤੰਬਰ (ਪੱਤਰ ਪ੍ਰੇਰਕ)-ਰਿਆਤ ਗਰੁੱਪ ਆਫ਼ ਇੰਸਟੀਚਿਊਟਸ, ਰੈਲ ਮਾਜਰਾ ਵਿਖੇ ਵਿਖੇ ਲਗਾਏ ਗਏ ਮੈਗਾ ਰੁਜ਼ਗਾਰ ਮੇਲੇ ਵਿਚ ਵੱਖ-ਵੱਖ ਕੰਪਨੀਆਂ ਅਤੇ ਅਦਾਰਿਆਂ ਵਲੋਂ ਰੁਜ਼ਗਾਰ ਲਈ ਚੋਣ ਕੀਤੀ ਗਈ | ਇਸ ਦੌਰਾਨ 245 ਪ੍ਰਾਰਥੀਆਂ ਦੀ ਮੌਕੇ 'ਤੇ ਚੋਣ ਕੀਤੀ ਗਈ ...
ਔੜ/ਝਿੰਗੜਾਂ, 16 ਸਤੰਬਰ (ਕੁਲਦੀਪ ਸਿੰਘ ਝਿੰਗੜ)-ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਐੱਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਗੱਦੀ ਦੇ ਵਾਰਸ ਧੰਨ-ਧੰਨ ...
ਸੰਧਵਾਂ, 16 ਸਤੰਬਰ (ਪ੍ਰੇਮੀ ਸੰਧਵਾਂ)-ਦਾਣਾ ਮੰਡੀ ਮਕਸੂਦਪੁਰ ਵਿਖੇ ਝੋਨੇ ਦੀ ਖ਼ਰੀਦ ਸਬੰਧੀ ਤਿਆਰੀਆਂ ਸ਼ੁਰੂ ਹੋ ਚੱੁਕੀਆਂ ਹਨ | ਇਸ ਸਬੰਧੀ ਮਾਰਕੀਟ ਕਮੇਟੀ ਬੰਗਾ ਦੇ ਉੱਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਨੇ ਦੱਸਿਆ ਕਿ ਮੰਡੀ ਵਿਚ ਉੱਗੇ ਨਦੀਣਾਂ ਦੀ ...
ਉਸਮਾਨਪੁਰ, 16 ਸਤੰਬਰ (ਸੰਦੀਪ ਮਝੂਰ)-ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪਿੰਡ ਉਸਮਾਨਪੁਰ ਵਿਖੇ ਡੈਪੋ ਕਲਸਟਰ ਇੰਚਾਰਜ ਲੰਗੜੋਆ 2 ਲੈਕਚਰਾਰ ਤੇ ਅਦਾਕਾਰ ਸੁਰਜੀਤ ਸਿੰਘ ਮਝੂਰ ਦੀ ਅਗਵਾਈ ਹੇਠ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ...
ਉੜਾਪੜ/ਲਸਾੜਾ, 16 ਸਤੰਬਰ (ਲਖਵੀਰ ਸਿੰਘ ਖੁਰਦ)-ਪਿਛਲੇ ਕੁਝ ਸਮੇਂ ਤੋਂ ਪੰਜਾਬ ਪਾਵਰਕਾਮ ਵਲੋਂ ਮੋਟਰਾਂ ਦੀ ਘੱਟ ਛੱਡੀ ਜਾ ਰਹੀ ਬਿਜਲੀ ਕਾਰਨ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ | ਇਸ ਸਬੰਧੀ ਪਿੰਡ ਉੜਾਪੜ ਵਿਖੇ ਦੋਆਬਾ ਕਿਸਾਨ ਯੂਨੀਅਨ ਦੇ ਸੂਬਾ ਮੀਤ ...
ਉੜਾਪੜ/ਲਸਾੜਾ, 16 ਸਤੰਬਰ (ਲਖਵੀਰ ਸਿੰਘ ਖੁੁਰਦ)-ਪਿੰਡ ਲਸਾੜਾ ਦੇ ਸਾਬਕਾ ਫ਼ੌਜੀ ਪ੍ਰੇਮ ਸਿੰਘ ਪੁੱਤਰ ਚੂਹੜ ਸਿੰਘ ਵਲੋਂ ਵਾਤਾਵਰਣ ਮੁਹਿੰਮ ਵਿਚ ਹਿੱਸਾ ਪਾਉਂਦਿਆਂ ਆਪਣੀ ਤਿੰਨ ਕਨਾਲ ਜ਼ਮੀਨ ਵਿਚ ਜੰਗਲ ਲਗਾਉਣ ਲਈ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ...
ਭੱਦੀ, 16 ਸਤੰਬਰ (ਨਰੇਸ਼ ਧੌਲ)-ਪਿੰਡ ਧਕਤਾਣਾ ਵਿਖੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਰਪੰਚ ਚੌਧਰੀ ਨੰਦ ਲਾਲ, ਸਮੂਹ ਪੰਚਾਇਤ ਤੇ ਪਤਵੰਤਿਆਂ ਦੀ ਹਾਜ਼ਰੀ ਦੌਰਾਨ ਗਲੀਆਂ ਤੇ ਸੀਵਰੇਜ ਆਦਿ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਸੰਬੋਧਨ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਜ਼ਿਆਦਾਤਰ ਬੱਚੇ ਬਹੁਤ ਹੀ ਹੋਣਹਾਰ ਅਤੇ ਹੁਸ਼ਿਆਰ ਹੁੰਦੇ ਹਨ ਪਰ ਕੁਝ ਮਾਪਿਆਂ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਬੱਚੇ ਆਪਣੀ ਪੜ੍ਹਾਈ ਮਜਬੂਰੀ ਵੱਸ ਵਿਚਕਾਰ ਹੀ ਛੱਡਣ ਲਈ ਮਜਬੂਰ ਹੋ ਜਾਂਦੇ ਹਨ | ਇਸ ਲਈ ਇਨ੍ਹਾਂ ਦੀ ...
ਕਟਾਰੀਆਂ, 16 ਸਤੰਬਰ (ਨਵਜੋਤ ਸਿੰਘ ਜੱਖੂ)-ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਕਟਾਰੀਆਂ ਵਿਖੇ ਧਾਰਮਿਕ ਸਮਾਗਮ ਮੌਜੂਦਾ ਗੱਦੀਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਦਰਬਾਰ ਦੀਆਂ ਧਾਰਮਿਕ ਰਸਮਾਂ ਉਪਰੰਤ ਸੂਫ਼ੀ ਗਾਇਕਾ ਕੌਰ ...
ਰੱਤੇਵਾਲ, 16 ਸਤੰਬਰ (ਸੂਰਾਪੁਰੀ)-ਜਲਾਲਪੁਰ ਵਿਖੇ 'ਧੰਨ-ਧੰਨ ਬਾਬਾ ਸਰਬਣ ਦਾਸ ਜੀ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ' ਜਲਾਲਪੁਰ, ਸਮੂਹ ਸਾਧ ਸੰਗਤ ਤੇ ਪਿੰਡ ਵਾਸੀਆਂ ਵਲੋਂ ਬਾਬਾ ਸਰਬਣ ਦਾਸ ਦੀ ਯਾਦ ਨੂੰ ਸਮਰਪਿਤ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਤੇ ...
ਕਟਾਰੀਆਂ, 16 ਸਤੰਬਰ (ਨਵਜੋਤ ਸਿੰਘ ਜੱਖੂ)-ਅਵਾਰਾ ਪਸ਼ੂਆਂ ਦੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਕਟਾਰੀਆਂ ਤੇ ਆਸ-ਪਾਸ ਦੇ ਇਲਾਕੇ ਦੇ ਕਿਸਾਨਾਂ ਅਤੇ ਰਾਹੀਗਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਲੋਕਾਂ ਵਲੋਂ ਛੱਡੇ ਇਹ ਅਵਾਰਾ ਪਸ਼ੂ ਜਿਨ੍ਹਾਂ ਦੀ ਗਿਣਤੀ ...
ਔੜ, 16 ਸਤੰਬਰ (ਜਰਨੈਲ ਸਿੰਘ ਖੁਰਦ)-ਇੱਥੋਂ ਦੀ ਛਿੰਝ ਮੇਲਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤਾਂ ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀ ਪਿੰਡ ਔੜ-ਗੜੁਪੱੜ ਵਲੋਂ ਸਵ: ਮਹਿੰਦਰ ਸਿੰਘ ਪੁਰੇਵਾਲ ਤੇ ਸਵ: ਮਨਜਿੰਦਰ ਸਿੰਘ ਉੱਪਲ ਦੀ ਯਾਦ ਨੂੰ ਸਮਰਪਿਤ ਧੰਨ-ਧੰਨ ਗੁੱਗਾ ...
ਭੱਦੀ, 16 ਸਤੰਬਰ (ਨਰੇਸ਼ ਧੌਲ)-ਭਾਜਪਾ ਦੀ ਸਮੁੱਚੀ ਹਾਈਕਮਾਂਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਹੁਤ ਹੀ ਸੂਝਵਾਨ ਅਤੇ ਚੰਗੇ ਪ੍ਰਬੰਧਕ ਤੌਰ 'ਤੇ ਜਾਣੇ ਜਾਂਦੇ ਇਕਬਾਲ ਸਿੰਘ ਲਾਲਪੁਰਾ ਸੇਵਾ ਮੁਕਤ ਆਈ.ਪੀ.ਐੱਸ. ਨੂੰ ਘੱਟ ਗਿਣਤੀ ਕਮਿਸ਼ਨ ਦਾ ਕੌਮੀ ਚੇਅਰਮੈਨ ...
ਰੱਤੇਵਾਲ, 16 ਸਤੰਬਰ (ਸੂਰਾਪੁਰੀ)-ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਕਲਾਰ ਵਿਖੇ ਸਾਬਕਾ ਸਰਪੰਚ ਪ੍ਰੇਮ ਚੰਦ ਚੌਹਾਨ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ...
ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਲਾਚੌਰ ਵਿਖੇ ਕਰਜ਼ਾ ਮੁਆਫ਼ੀ ਦੇ ਚੈੱਕ ਵੰਡਣ ਲਈ ਸਮਾਗਮ ਕਰਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੋਹਨ ਲਾਲ ਥੋਪੀਆ ਨੇ ਕੀਤੀ | ਇਸ ਮੌਕੇ ਬੈਂਕ ਦੇ ਮੈਨੇਜਰ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਗੁਰਦੁਆਰਾ ਟਾਹਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਦੇ 527ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | 21 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ...
ਪੋਜੇਵਾਲ ਸਰਾਂ, 16 ਸਤੰਬਰ (ਰਮਨ ਭਾਟੀਆ)-ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਚੂਹੜਪੁਰ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆ ਟੀਮਾਂ ਨੇ ਭਾਗ ਲਿਆ ਤੇ ਟੂਰਨਾਮੈਂਟ ਦੇ ਫਾਈਨਲ ਮੈਚ ...
ਰੱਤੇਵਾਲ/ਕਾਠਗੜ੍ਹ, 16 ਸਤੰਬਰ (ਆਰ. ਕੇ. ਸੂਰਾਪੁਰੀ, ਬਲਦੇਵ ਸਿੰਘ ਪਨੇਸਰ)-ਬਾਬਾ ਸ੍ਰੀ ਚੰਦ ਦੇ 527ਵੇਂ ਜਨਮ ਦਿਹਾੜੇ ਸਬੰਧੀ ਬਾਬਾ ਸਰਬਣ ਦਾਸ ਦੇ ਤਪ ਅਸਥਾਨ ਡੇਰਾ ਬਾਉੜੀ ਸਾਹਿਬ ਤੋਂ ਵਿਸ਼ਾਲ ਸ਼ੋਭਾ ਯਾਤਰਾ ਡੇਰਾ ਸੰਚਾਲਕ ਸੁਆਮੀ ਦਿਆਲ ਦਾਸ ਤੇ ਮਹੰਤ ਬਾਬਾ ਭਗਵਾਨ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਭਾਜਪਾ ਆਗੂਆਂ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਕਿਸਾਨਾਂ ਦਾ ਸੰਘਰਸ਼ ਜਲਦੀ ਖ਼ਤਮ ਹੋਵੇ ਇਸ ਸਬੰਧੀ ਅਰਦਾਸ ਕੀਤੀ ਗਈ | ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ...
ਬੰਗਾ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)-ਮਸੰਦਾਂ ਪੱਟੀ ਬੰਗਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ 'ਚ ਗੁੱਗਾ ਜਾਹਰ ਪੀਰ ਵੈਲਫੇਅਰ ਟਰੱਸਟ ਦੇ ਯਤਨਾਂ ਨਾਲ ਮੇਲਾ ਕਰਵਾਇਆ ਗਿਆ, ਜਿਸ ਵਿਚ ਝੰਡਾ ਚੜ੍ਹਾਉਣ ਦੀ ਰਸਮ ਟਰੱਸਟ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੀ ਅਗਵਾਈ 'ਚ ...
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਸਕੱਤਰ ਕਿ੍ਸ਼ਨ ਕੁਮਾਰ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਪਿ੍ੰ: ਸ੍ਰੀਮਤੀ ਰਾਣੀ ਦੀ ਅਗਵਾਈ ਵਿਚ ਸਰਕਾਰੀ ਕੰਨਿਆ ...
ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)-ਪ੍ਰਵਾਸੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਰੇਹੜੀ ਵਰਕਰਜ਼ ਯੂਨੀਅਨ (ਇਫਟੂ) ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਵਿਚ ਮੁਕੰਮਲ ਹੜਤਾਲ ਕਰਨ ...
ਜਾਡਲਾ, 16 ਸਤੰਬਰ (ਬੱਲੀ)-ਪਿੰਡ ਦੌਲਤਪੁਰ ਵਿਖੇ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | 33 ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਤੇ ਸਜਾਏ ਦੀਵਾਨ ਵਿਚ ਬਾਬਾ ਹਰਭਜਨ ਸਿੰਘ ਸੋਤਰਾਂ, ਭਾਈ ਬਲਦੇਵ ...
ਪੋਜੇਵਾਲ ਸਰਾਂ, 16 ਸਤੰਬਰ (ਰਮਨ ਭਾਟੀਆ)-ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਸਵ: ਰਾਜੇਸ਼ ਪਾਇਲਟ ਮੈਮੋਰੀਅਲ ਗੁੱਜਰ ਭਵਨ ਵਿਖੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਦੀ ਯਾਦ 'ਚ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ...
ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)-ਏ. ਐੱਸ. ਆਈ. ਹੁਸਨ ਲਾਲ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਤੇ ਏ. ਐੱਸ. ਆਈ. ਸਤਨਾਮ ਸਿੰਘ, ਇੰਚਾਰਜ ਐਜੂਕੇਸ਼ਨ ਸੈੱਲ ਵਲੋਂ ਸਰਕਾਰੀ ਆਈ. ਟੀ. ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਟਰੈਫ਼ਿਕ ...
ਘੁੰਮਣਾਂ, 16 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟਾਂ 'ਚ ਸੁਰਿੰਦਰ ਸਿੰਘ ਪੰਚ ਦੇ ਪਰਿਵਾਰ, ਪ੍ਰਵਾਸੀ ਭਾਰਤੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ | ਝੰਡੇ ਦੀ ਰਸਮ ਤੇ ਹਵਨ ਕਰਨ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ 17 ਸਤੰਬਰ ਤੱਕ 'ਰੋਗੀ ਸੁਰੱਖਿਆ ਹਫ਼ਤਾ' ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ...
ਬੰਗਾ, 16 ਸਤੰਬਰ (ਕਰਮ ਲਧਾਣਾ)-ਅੰਗਰੇਜੀ ਵਿਸ਼ੇ ਦੇ ਬਹੁਪੱਖੀ ਵਿਕਾਸ ਹਿੱਤ ਯਤਨ ਕਰਨ ਵਾਲੀ ਸਿੱਖਿਆ ਵਿਭਾਗ ਦੀ ਸਟੇਟ ਪੱਧਰੀ ਟੀਮ ਦੇ ਅਧਿਕਾਰੀ ਚੰਦਰ ਸ਼ੇਖਰ ਵਲੋਂ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਅੰਗਰੇਜੀ ਵਿਸ਼ੇ ਦੀ ਲੈਬ ਦਾ ...
ਮਜਾਰੀ/ਸਾਹਿਬਾ, 16 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਜਾਵਲਪੁਰ ਵਿਖੇ ਪੰਚਾਇਤ ਵਲੋਂ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਗੰਦੇ ਪਾਣੀ ਲਈ ਬਣਾਏ ਛੱਪੜ ਦੀ ਇਕ ਪਾਸੇ ਤੋਂ ਦੀਵਾਰ ਟੁੱਟਣ ਨਾਲ ਗੰਦੇ ਪਾਣੀ ਨੇ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਬਾਅਦ ਵਿਚ 18 ...
ਬੰਗਾ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਨੂਰਪੁਰ ਵਿਖੇ ਗੁਰਦੁਆਰਾ ਭਾਈ ਲਾਂਦੜੀਆ ਦੇ ਸਾਹਮਣੇ ਕਲੇਰ ਪਰਿਵਾਰ ਵਲੋਂ ਦਰਸ਼ਨ ਸਿੰਘ ਕਲੇਰ ਦੀ ਯਾਦ 'ਚ ਗੁਰਦੁਆਰੇ ਨੂੰ ਨਿੱਜੀ ਥਾਂ ਅਰਪਿਤ ਕੀਤੀ ਗਈ | ਹਰਬੰਸ ਸਿੰਘ ਕਲੇਰ, ਬਲਿਹਾਰ ਸਿੰਘ, ਕਰਨੈਲ ਸਿੰਘ ਕਲੇਰ ਦੇ ...
ਨਵਾਂਸ਼ਹਿਰ/ਜਾਡਲਾ, 16 ਸਤੰਬਰ (ਹਰਵਿੰਦਰ ਸਿੰਘ, ਬਲਦੇਵ ਸਿੰਘ ਬੱਲੀ)-ਕੇਂਦਰ ਸਰਕਾਰ ਵਲੋਂ ਖੇਤ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਹਾਈਕਮਾਨ ਦੀ ਕਾਲ 'ਤੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਤੱਕ ...
ਟੱਪਰੀਆਂ ਖੁਰਦ, 16 ਸਤੰਬਰ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗ਼ਰੀਬਦਾਸ ਸੰਪਰਦਾਇ) ਅਧੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾਨੰਦ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਦੀ ਅਗਵਾਈ ਹੇਠ ਨਵਾਂਸ਼ਹਿਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਡਾ: ਰਮੇਸ਼ ਬਾਲੀ ਸ਼ਾਮਿਲ ਹੋਏ ਅਤੇ ਉਨ੍ਹਾਂ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਗਈ ਮੀਟਿੰਗ ਵਿਚ ਹਲਕਾ ਇੰਚਾਰਜ ਜਥੇਦਾਰ ਜਰਨੈਲ ਸਿੰਘ ਵਾਹਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਲੇ ਖੇਤੀ ਕਾਨੂੰਨ ਲਾਗੂ ਹੋਣ ਦੇ ਇਕ ਸਾਲ ਪੂਰਾ ਹੋਣ 'ਤੇ 17 ਸਤੰਬਰ ਨੂੰ ਕਾਲੇ ਦਿਵਸ ...
ਉਸਮਾਨਪੁਰ, 16 ਸਤੰਬਰ (ਸੰਦੀਪ ਮਝੂਰ)-ਪਿੰਡ ਪੰੁਨੰੂ ਮਜਾਰਾ ਵਿਖੇ ਗੁੱਗਾ ਜਾਹਿਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਗਰਾਮ ਪੰਚਾਇਤ, ਪ੍ਰਬੰਧਕ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਗਿਆ | ਛਿੰਝ ਮੇਲੇ ਵਿਚ 150 ਦੇ ਕਰੀਬ ...
ਪੋਜੇਵਾਲ ਸਰਾਂ, 16 ਸਤੰਬਰ (ਰਮਨ ਭਾਟੀਆ)-ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਤੇ ਡੀ. ਐੱਸ. ਪੀ. ਬਲਾਚੌਰ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਪੋਜੇਵਾਲ ਦੇ ਮੁਖੀ ਸਬ-ਇੰਸਪੈਕਟਰ ਸੋਢੀ ਸਿੰਘ ਵਲੋਂ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX