ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)-ਆਪਣੀ ਮੰਡੀ ਤੇ ਡੇਅ ਮਾਰਕੀਟ ਕਮੇਟੀ, ਨਗਰ ਨਿਗਮ ਚੰਡੀਗੜ੍ਹ ਦੀ ਮੀਟਿੰਗ ਚੰਦਰਵਤੀ ਸ਼ੁਕਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਮੇਟੀ ਦੇ ਹੋਰ ਮੈਂਬਰਾਂ ਰਾਜੇਸ਼ ਕੁਮਾਰ, ਜਗਤਾਰ ਸਿੰਘ, ਸੁਨੀਤਾ ਧਵਨ, ਕਮਲਾ ਸ਼ਰਮਾ, ਗੁਰਪ੍ਰੀਤ ਸਿੰਘ ਢਿੱਲੋਂ, ਹੀਰਾ ਨੇਗੀ (ਵਿਸ਼ੇਸ਼ ਸੱਦਾ) ਤੇ ਐਮ. ਸੀ. ਸੀ. ਦੇ ਸਬੰਧਤ ਅਧਿਕਾਰੀ ਵੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਤੇ ਫ਼ੈਸਲੇ ਲਏ ਗਏ, ਜਿਸ ਤਹਿਤ ਕਮੇਟੀ ਦੇ ਮੈਂਬਰਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੈਕਟਰ-50 ਦੀ ਆਪਣੀ ਮੰਡੀ ਤੇ ਡੇਅ ਮਾਰਕੀਟ ਨੂੰ ਸੈਕਟਰ-63 (ਵੀ-5 ਰੋਡ ਦੇ ਨੇੜੇ ਖੁੱਲ੍ਹੀ ਜਗ੍ਹਾ) ਵਿਖੇ ਤਬਦੀਲ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨ ਅਤੇ ਇਕ ਹਫ਼ਤੇ ਦੇ ਅੰਦਰ ਸਾਈਟ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ | ਸ਼ੁਰੂ 'ਚ ਇਹ ਡੇਅ ਮਾਰਕੀਟ ਵਿਭਾਗੀ ਤੌਰ 'ਤੇ ਚਲਾਈ ਜਾਵੇਗੀ ਅਤੇ ਸੈਕਟਰ-63 ਦੀ ਡੇਅ ਮਾਰਕੀਟ ਨੂੰ ਮਿਲੇ ਹੁੰਗਾਰੇ ਨੂੰ ਵੇਖਣ ਤੋਂ ਬਾਅਦ ਇਸ ਨੂੰ ਅਗਲੇ ਸਾਲ ਡਰਾਅ ਲਈ ਜ਼ੋਨ ਸੂਚੀ 'ਚ ਸ਼ਾਮਿਲ ਕਰ ਦਿੱਤਾ ਜਾਵੇਗਾ | ਕਮੇਟੀ ਨੇ ਫ਼ੈਸਲਾ ਲਿਆ ਤੇ ਆਪਣੀ ਮੰਡੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨ ਦੁਆਇਆ ਜਾਵੇ ਕਿ ਸਿਰਫ਼ ਸਹੀ ਪਛਾਣ ਪੱਤਰ ਵਾਲੇ ਕਿਸਾਨਾਂ ਨੂੰ ਹੀ ਉਨ੍ਹਾਂ ਦੀ ਜਗ੍ਹਾ 'ਤੇ ਬੈਠਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ ਇਨਫੋਰਸਮੈਂਟ ਸਟਾਫ਼ ਅਧਿਕਾਰਤ ਕਿਸਾਨਾਂ ਨੂੰ ਛੱਡ ਕੇ ਗੈਰ-ਕਾਨੂੰਨੀ ਵਿਕਰੇਤਾਵਾਂ ਨੂੰ ਆਪਣੀ ਮੰਡੀ ਦੀਆਂ ਥਾਵਾਂ 'ਤੇ ਬੈਠਣ ਤੋਂ ਹਟਾਏਗਾ | ਕਮੇਟੀ ਨੇ ਮੰਡੀ 'ਚ ਜਨਤਕ ਪਖਾਨੇ ਤੇ ਪਾਣੀ ਦੇ ਟੈਂਕਰ ਦੀਆਂ ਸਹੂਲਤਾਂ ਨਾ ਹੋਣ, ਜਿਸ ਕਾਰਨ ਵਿਕਰੇਤਾ ਤੇ ਆਮ ਲੋਕ ਅਸੁਵਿਧਾ ਮਹਿਸੂਸ ਕਰਦੇ ਹਨ, ਸਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਡੇਅ ਮਾਰਕੀਟ ਸਾਈਟਸ ਦੇ ਕੁਝ ਵਿਕਰੇਤਾਵਾਂ ਨੂੰ ਬੁਲਾਇਆ ਹੈ | ਕਮੇਟੀ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਮਾਰਕੀਟ ਵਾਲੀ ਥਾਂ 'ਤੇ ਪਾਣੀ ਦੀ ਢੁਕਵੀਂ ਸਹੂਲਤ ਦੇ ਨਾਲ-ਨਾਲ ਜਨਤਕ ਪਖਾਨੇ ਦੀ ਵਿਵਸਥਾ ਮੁਹੱਈਆ ਕਰਵਾਈ ਜਾਵੇ | ਕਮੇਟੀ ਨੇ ਐਤਵਾਰ ਨੂੰ ਸੈਕਟਰ-37 ਤੇ ਸੋਮਵਾਰ ਨੂੰ ਈ. ਡਬਲਿਊ. ਐਸ. ਘਰਾਂ ਦੇ ਨੇੜੇ ਮਲੋਆ ਵਿਖੇ ਡੇਅ ਮਾਰਕੀਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ | ਕਮੇਟੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਇਹ ਡੇਅ ਮਾਰਕੀਟ ਸਾਈਟਾਂ ਨੂੰ ਪਹਿਲਾਂ ਦੀ ਤਰ੍ਹਾਂ ਡਰਾਅ ਰਾਹੀਂ ਅਲਾਟ ਕੀਤਾ ਜਾ ਸਕਦਾ ਹੈ | ਕਮੇਟੀ ਨੇ ਇਹ ਵੀ ਫ਼ੈਸਲਾ ਕੀਤਾ ਕਿ ਆਪਣੀ ਮੰਡੀ ਤੇ ਡੇਅ ਮਾਰਕੀਟ ਸਾਈਟਾਂ ਦੇ ਸਹੀ ਢੰਗ ਨਾਲ ਲਾਗੂ ਕਰਨ ਲਈ ਇਕ ਇਨਫੋਰਸਮੈਂਟ ਇੰਸਪੈਕਟਰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ |
ਚੰਡੀਗੜ੍ਹ, 16 ਸਤੰਬਰ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ 'ਚ ਪ੍ਰਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਚੀਫ਼ ਵਹਿਪ ਤੇ ਕਿਸਾਨ ਵਿੰਗ ਦੇ ਪ੍ਰਧਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਰਾਜ ਚਲਾ ਰਹੀ ਪਾਰਟੀ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਨੂੰ ਸਿੱਧਾ ...
ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਵਲੋਂ ਸਕੂਲ ਪਿ੍ੰਸੀਪਲਾਂ ਦਾ ਸੈਸ਼ਨ ਕਰਵਾਇਆ ਗਿਆ | ਕਮਿਸ਼ਨ ਦੇ ਮਲੋਆ 'ਚ ਸਥਿਤ ਦਫ਼ਤਰ ਸਨੇਹਾਲਿਆ ਵਿਚ ਕਰਵਾਏ ਸੈਸ਼ਨ 'ਚ ਵੱਖ-ਵੱਖ ...
ਚੰਡੀਗੜ੍ਹ, 16 ਸਤੰਬਰ (ਐਨ. ਐਸ. ਪਰਵਾਨਾ)-ਸੋਨੀਪਤ ਜ਼ਿਲ੍ਹੇ ਦੇ ਇਕ ਥਾਣੇ 'ਚ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਫੜ ਲਿਆ ਗਿਆ ਹੈ ਤੇ ਨਾਲ ਹੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਸਾਰੇ ਮਾਮਲੇ ਦੀ ਜਾਂਚ ਲਈ ਡੀ. ਐਸ. ਪੀ. ਦੀ ਡਿਊਟੀ ਲਾਈ ਹੈ | ਦੋਸ਼ੀ ਥਾਣੇਦਾਰ ਨੂੰ ਲੋਕ ...
ਚੰਡੀਗੜ੍ਹ, 16 ਸਤੰਬਰ (ਐਨ. ਐਸ. ਪਰਵਾਨਾ)-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਤੇ ਉਨ੍ਹਾਂ ਦਾ ਬੇਟਾ ਸ. ਇੰਦਰ ਇਕਬਾਲ ਨੂੰ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਲਗਪਗ ਤਿੰਨ ਹਫ਼ਤਿਆਂ ਪਹਿਲਾਂ ਸੈਕਟਰ 19 'ਚ ਹੋਏ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਈ ਚੰਡੀਗੜ੍ਹ ਪੁਲਿਸ ਦੇ ਡੀ. ਐਸ. ਪੀ. ਦਵਿੰਦਰ ਸ਼ਰਮਾ ਦੀ ਪਤਨੀ ਰੇਣੂ ਸ਼ਰਮਾ ਦਾ ਬੁੱਧਵਾਰ ਦੇਰ ਸ਼ਾਮ ਪੀ. ਜੀ. ਆਈ. 'ਚ ਇਲਾਜ ਦੌਰਾਨ ਦਿਹਾਂਤ ਹੋ ...
ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਨਿੰਦਿਤਾ ਮਿਤਰਾ ਆਈ. ਏ. ਐਸ. ਦੀ ਮੌਜੂਦਗੀ ਵਿਚ 'ਮੈਂ ਵੀ ਡਿਜੀਟਲ' ਮੁਹਿੰਮ ਦੀ ਸ਼ੁਰੂਆਤ ਕੀਤੀ | ਇਹ ਮੁਹਿੰਮ ਸ਼ਾਸਤਰੀ ਮਾਰਕੀਟ ਸੈਕਟਰ-22, ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸਾਰੰਗਪੁਰ ਦੀ ਟੀਮ ਨੇ ਇਕ ਵਿਅਕਤੀ ਨੂੰ ਚੋਰੀ ਦੇ ਸਕੂਟਰ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਖੁੱਡਾ ਦੱਸੂ ਦੇ ਰਹਿਣ ਵਾਲੇ ਅਰਜੁਨ ਸਹੋਤਾ ਵਜੋਂ ਹੋਈ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ 26 ਦੀ ਟੀਮ ਨੇ ਇਕ ਵਿਅਕਤੀ ਨੂੰ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਵਿਜੇ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ਟੀਮ ...
ਚੰਡੀਗੜ੍ਹ, 16 ਸਤੰਬਰ (ਐਨ. ਐਸ. ਪਰਵਾਨਾ)-ਸਰਕਾਰੀ ਤੌਰ 'ਤੇ ਪ੍ਰਗਟਾਵਾ ਕੀਤਾ ਗਿਆ ਹੈ ਕਿ ਪਲਵਲ ਜ਼ਿਲ੍ਹੇ ਦੇ ਪਿੰਡਾਂ 'ਚ ਗੰਦਾ ਪਾਣੀ ਪੀਣ ਨਾਲ 10 ਬੱਚਿਆਂ ਦੀ ਮੌਤ ਦੇ ਕਾਰਨ ਹੋ ਸਕਦੀ ਹੈ | ਇਸ ਬਾਰੇ ਜਾਂਚ ਚੱਲ ਰਹੀ ਹੈ | ਸਾਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਸ਼ਿਵ ਸੈਨਾ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਹੈ ਕਿ ਜਦੋਂ ਭਾਜਪਾ ਨੇ ਨਗਰ ਨਿਗਮ 'ਚ ਮੇਅਰ ਦੀ ਕੁਰਸੀ ਸੰਭਾਲੀ ਹੈ ਤਾਂ ਵੱਡੇ-ਵੱਡੇ ਵਾਅਦੇ ਕੀਤੇ ਪਰ ਪਾਰਟੀ ਆਪਣੇ ਵਾਅਦਿਆਂ 'ਤੇ ਖਰ੍ਹੀ ਨਹੀਂ ਉਤਰੀ | ਬਿਜਲੀ ਅਤੇ ਪਾਣੀ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਪੰਜਾਬ ਸਰਕਾਰ ਵਲੋਂ ਵਾਈਰਲ ਰਿਸਰਚ ਡਾਗਨੌਸਟਿਕ ਲੈਬ (ਵੀ.ਆਰ.ਡੀ.ਐਲ.), ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਹੈ ਜੋ ਆਪਣੀ ਕਿਸਮ ਦੀ ਅਜਿਹੀ ਪਹਿਲੀ ਕੋਵਿਡ-19 ...
ਅਜੀਤਵਾਲ-ਸਤਿੰਦਰਪਾਲ ਸਿੰਘ ਰਾਜੂ ਦਾ ਜਨਮ ਅਧਿਆਪਕਾ ਮਨਜੀਤ ਕੌਰ ਤੇ ਪਿਤਾ ਸਵਰਨ ਸਿੰਘ ਨੰਬਰਦਾਰ ਦੇ ਘਰ ਦਸੰਬਰ 1972 'ਚ ਹੋਇਆ | ਪਰਿਵਾਰ ਦੀ ਇਲਾਕੇ 'ਚ ਚੰਗੀ ਪਹਿਚਾਣ ਸੀ, ਜਿਸ ਸਦਕਾ ਗਰੈਜੂਏਸ਼ਨ ਕਰਨ ਤੋਂ ਬਾਅਦ ਆਪ ਨੇ ਰਾਜਨੀਤੀ 'ਚ ਪੈਰ ਧਰਿਆ | ਸਤਿੰਦਰਪਾਲ ਸਿੰਘ ਦਾ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੜ੍ਹਾਈ ਲਈ ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਮ 'ਤੇ ਛੇ ਲੱਖ ਦੀ ਠੱਗੀ ਦਾ ਮਾਮਲਾ ਪੁਲਿਸ ਸਟੇਸ਼ਨ ਸੈਕਟਰ-36 ਵਿਚ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਡੇਰਾਬੱਸੀ ਜ਼ਿਲ੍ਹਾ ...
ਚੰਡੀਗੜ੍ਹ, 16 ਸਤੰਬਰ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ 'ਇਨਵੈਸਟ ਪੰਜਾਬ' ਨਿਵੇਸ਼ਕ ਸੰਮੇਲਨ ਅਕਤੂਬਰ ਦੇ ਆਖ਼ਰੀ ਹਫ਼ਤੇ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜਿਸ ਲਈ ਤਰੀਕਾਂ ਦਾ ਐਲਾਨ ਸਨਅਤੀ ਸੰਸਥਾਵਾਂ ਦੀ ਰਜ਼ਾਮੰਦੀ ਤੋਂ ਛੇਤੀ ਕਰ ਦਿੱਤਾ ਜਾਵੇਗਾ | ਮਗਰਲੇ ਸਾਲਾਂ ...
ਚੰਡੀਗੜ੍ਹ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵਲੋਂ ਲੋਕਾਂ ਦੀ ਸ਼ਿਕਾਇਤਾਂ ਸਿੱਧੇ ਉਨ੍ਹਾਂ ਤੱਕ ਪਹੁੰਚਾਉਣ ਲਈ ਕੀਤੀ ਗਈ ਸੀ. ਐਮ. ਵਿੰਡੋ ਦੀ ਵਿਵਸਥਾ ਦੇ ਨਾਲ-ਨਾਲ ਉਨ੍ਹਾਂ ਦੇ ਟਵੀਟਰ ਹੈਂਡਲ ਨਾਲ ਵੀ ਸ਼ਿਕਾਇਤਾਂ 'ਤੇ ...
ਚੰਡੀਗੜ੍ਹ, 16 ਸਤੰਬਰ (ਪ੍ਰੋ. ਅਵਤਾਰ ਸਿੰਘ)-ਬਿ੍ਟਿਸ਼ ਕੌਂਸਲ ਦਾ ਵਫ਼ਦ ਜਿਸ 'ਚ ਡਾਇਰੈਕਟਰ ਰਾਸ਼ੀ ਜੈਨ ਤੇ ਉੱਤਰੀ ਭਾਰਤ ਦੇ ਉੱਚੇਰੀ ਸਿੱਖਿਆ ਦੇ ਮੁਖੀ ਵਿਸ਼ਨੂੰ ਸ਼ਰਮਾ ਸ਼ਾਮਿਲ ਸਨ, ਅੱਜ ਉਪਰੋਕਤ ਦੋ ਮੈਂਬਰੀ ਵਫ਼ਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ...
ਚੰਡੀਗੜ੍ਹ, 16 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਮਿਸ਼ਨ ਐਕਸ਼ਨ ਅਗੇਂਸਟ ਕਰੱਪਸ਼ਨ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ | ਹਾਲ ਹੀ 'ਚ ਮੁੱਖ ਮੰਤਰੀ ਦੋ ਅਜਿਹੇ ਫ਼ੈਸਲੇ ਲਏ ਹਨ ਜੋ ਕਿ ਭਿ੍ਸ਼ਟ ਤੇ ਆਲਸੀ ਕਿਸਮ ਦੇ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 7 ਵਿਚ ਪੈਂਦੇ ਇਕ ਕਲੱਬ ਨੇੜੇ ਇਕ ਵਿਅਕਤੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਵੀ. ਆਈ. ਪੀ. ਰੋਡ ਜ਼ੀਰਕਪੁਰ ਦੇ ਰਹਿਣ ਵਾਲੇ ਤਰੁਨ ਧੀਮਾਨ ਨੇ ਪੁਲਿਸ ...
ਚੰਡੀਗੜ੍ਹ, 16 ਸਤੰਬਰ (ਵਿਕਰਮਜੀਤ ਸਿੰਘ ਮਾਨ)-ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ | ਪਾਰਟੀ ਵਲੋਂ ਬਟਾਲਾ, ਮੋਹਾਲੀ, ਬਾਬਾ ਬਕਾਲਾ, ਸ੍ਰੀ ਹਰਿਗੋਬਿੰਦਪੁਰ, ਕਾਦੀਆਂ ਤੇ ਬੁਢਲਾਡਾ ...
ਚੰਡੀਗੜ੍ਹ, 16 ਸਤੰਬਰ (ਪ੍ਰੋ. ਅਵਤਾਰ ਸਿੰਘ) - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹਾਲ ਹੀ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸੂਬੇ ਦੇ ਸ਼ਾਂਤੀਪੂਰਨ ਮਾਹੌਲ ਲਈ ਮੰਦਭਾਗਾ ਅਤੇ ਪ੍ਰੇਸ਼ਾਨ ਕਰਨ ਵਾਲਾ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਚੋਰੀ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ-15/ਡੀ ਦੇ ਰਹਿਣ ਵਾਲੇ ਪਿਊਸ਼ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸੀ, ਜਿਸ 'ਚ ...
ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)-ਕੋਆਰਡੀਨੇਸ਼ਨ ਕਮੇਟੀ ਦੇ ਵਫ਼ਦ ਦੀ ਮੀਟਿੰਗ ਚੀਫ਼ ਇੰਜੀਨੀਅਰ-ਕਮ-ਸਪੈਸ਼ਲ ਸਕੱਤਰ ਇੰਜੀਨੀਅਰਿੰਗ ਸੀ. ਬੀ. ਓਝਾ ਦੇ ਨਾਲ ਹੋਈ | ਮੀਟਿੰਗ 'ਚ ਰਣਜੀਤ ਸਿੰਘ ਐਸ. ਈ. ਇਲੈਕਟ੍ਰੀਕਲ, ਰਾਜੇਸ਼ ਬਾਂਸਲ ਐਸ. ਈ. ਪਬਲਿਕ ਹੈਲਥ, ਜਿਗਨਾ ...
ਚੰਡੀਗੜ੍ਹ, 16 ਸਤੰਬਰ (ਐਨ.ਐਸ. ਪਰਵਾਨਾ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਹੈ ਕਿ ਐਸ. ਜੀ. ਪੀ. ਸੀ. ਦੀਆਂ ਆਮ ਚੋਣਾਂ ਹੁਣ ਤੱਕ ਨਾ ਹੋਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ 'ਤੇ ਆਉਂਦੀ ਹੈ, ਜਿਸ ਦੀ ਅਣਗਹਿਲੀ ਕਾਰਨ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚਾਕੂ ਦੀ ਨੋਕ 'ਤੇ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਇਲਾਹਾਬਾਦ ਦੇ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੂੰ ਵਿਧਾਨ ਸਭਾ ਹਲਕਾ ਰੋਪੜ ਤੋਂ ਟਿਕਟ ਦਿੱਤੇ ਜਾਣ ਉਪਰੰਤ ਡਾ. ਚੀਮਾ ਆਪਣੇ ਹਲਕੇ ਦੀ ਪਵਿੱਤਰ ਧਰਤੀ ਪ੍ਰਸਿੱਧ ਧਾਰਮਿਕ ਅਸਥਾਨ ...
ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਤੋਂ ਬਾਅਦ ਦੋ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 31 ਹੋ ਗਈ ਹੈ | ਅੱਜ ਆਏ ...
ਚੰਡੀਗੜ੍ਹ, 16 ਸਤੰਬਰ (ਪ੍ਰੋ. ਅਵਤਾਰ ਸਿੰਘ)-ਕਾਂਗਰਸ ਸਰਕਾਰ ਨੇ ਫ਼ਰਜ਼ੀ ਅੰਕੜੇ ਤਿਆਰ ਕਰਨ ਲਈ ਤੇ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਸ. ਲਾਲ ਸਿੰਘ ਦੀ ਅਗਵਾਈ 'ਚ 2017 ਦੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਨ ਲਈ ਇਕ ਕਮੇਟੀ ਬਣਾਈ ਹੈ ਜੋ ਕਿ ਇਕ ਚੋਣ ਸਟੰਟ ਹੈ | ਇਹ ...
ਚੰਡੀਗੜ੍ਹ, 16 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਸਰਕਾਰ ਨੇ ਪਹਿਲੀ ਤੋਂ ਤੀਜੀ ਕਲਾਸ ਤਕ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ 20 ਸਤੰਬਰ 2021 ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ | ਇਨ੍ਹਾਂ ਸਕੂਲਾਂ 'ਚ ਕਲਾਸਾਂ ਨੂੰ ਸਿੱਖਿਆ ਵਿਭਾਗ ਵਲੋਂ ਜਾਰੀ ਐਸ. ਓ. ਪੀ. ਦੀ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਕਾਰ 'ਚ ਲਿਫ਼ਟ ਦੇਣ ਬਹਾਨੇ ਔਰਤਾਂ ਦੇ ਗਹਿਣੇ ਚੋਰੀ ਕਰਨ ਵਾਲੇ ਗਰੋਹ ਦੀ ਇਕ ਹੋਰ ਵਾਰਦਾਤ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ-51 ਦੀ ਰਹਿਣ ਵਾਲੀ ਵਰਿੰਦਾ ਨੇ ਪੁਲਿਸ ਨੂੰ ...
ਚੰਡੀਗੜ੍ਹ, 16 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਚ ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰੀਟੀਸਿਜ਼ਮ ਵਲੋਂ ਪੰਜਾਬੀ ਦੇ ਉੱਘੇ ਸ਼ਾਇਰ ਅਮਰਜੀਤ ਚੰਦਨ ਦੀ ਕਾਵਿ ਪੁਸਤਕ 'ਸੰਦੂਕ' 'ਤੇ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ...
ਚੰਡੀਗੜ੍ਹ, 16 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਇਕ ਲੜਕੇ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਚੰਡੀਗੜ੍ਹ ਦੇ ਰਹਿਣ ...
ਚੰਡੀਗੜ੍ਹ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਗਰਭਵਤੀ ਮਹਿਲਾਵਾਂ ਤੇ ਸਤਨਪਾਨ ਕਰਵਾਉਣ ਵਾਲੀਆਂ ਮਾਤਾਵਾਂ ਦੇ ਸਿਹਤ ਅਤੇ ਪੋਸ਼ਣ ਸਬੰਧੀ ਜ਼ਰੂਰਤਾਂ ਦੇ ਲਈ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਚਲਾਈ ਜਾ ਰਹੀ ਹੈ | ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮ ਵਿਚ ਵਧੇਰੇ ਕੁਸ਼ਲਤਾ ਲਿਆਉਣ ਲਈ ਵਿਭਾਗ ਦੇ ਸਕੱਤਰ ਗੁਰਕਿਰਤ ਕਿ੍ਪਾਲ ਸਿੰਘ ਤੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅਧਿਕਾਰੀਆਂ ਨੂੰ ਸੱਤ ਨਵੇਂ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ | ...
ਚੰਡੀਗੜ੍ਹ, 16 ਸਤੰਬਰ (ਬਿ੍ਜੇਂਦਰ ਗੌੜ)-ਹਰਿਆਣਾ ਰਾਜ 'ਚ ਪੰਚਾਇਤੀ ਚੋਣਾਂ ਵਿਚ ਮਹਿਲਾਵਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ 'ਚ ਕਥਿਤ ਕਮੀਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਪਟੀਸ਼ਨ ਵਿਚ ਹਰਿਆਣਾ ਸਰਕਾਰ ਨੇ ਅਰਜ਼ੀ ਦਾਇਰ ਕਰਦਿਆਂ ...
ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)- ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵਲੋਂ ਅੱਜ ਚੰਡੀਗੜ੍ਹ ਲਈ ਭੂਮੀ ਏਕੀਕਰਨ ਨੀਤੀ ਅਤੇ ਨੋਟੀਫਾਈਡ ਸੀ.ਐਮ.ਪੀ 2031 ਦੇ ਮੁਤਾਬਕ ਪਿੰਡਾਂ ਅਤੇ ਨੇੜਲੇ ਖੇਤਰਾਂ ਦੇ ਵਿਕਾਸ ਬਾਰੇ ਚਰਚਾ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ...
ਚੰਡੀਗੜ੍ਹ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਖੁਰਾਕ, ਸਿਵਲ ਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਸਬ-ਇੰਸਪੈਕਟਰ ਵਲੋਂ ਡਿਪੂ ਹੋਲਡਰ ਨੂੰ ਲਾਇਸੰਸ ਜਾਰੀ ਕਰਨ ਦੀ ਏਵਜ਼ 'ਚ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ੀ ਪਾਏ ਜਾਣ 'ਤੇ ਕੋਰਟ ਨੇ ਸਜ਼ਾ ਸੁਣਾਈ ਹੈ ਤੇ ...
ਜ਼ੀਰਕਪੁਰ, 16 ਸਤੰਬਰ (ਹੈਪੀ ਪੰਡਵਾਲਾ)-ਇਥੋਂ ਦੇ ਵਾਰਡ ਨੰਬਰ 9 ਦੀ ਹਿੱਲਵਿਊ ਕਲੋਨੀ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਲੋਂ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਾਰਡ ਕੌਂਸਲਰ ਕੁਸਮ ਰਾਣੀ ਤੇ ਉਨ੍ਹਾਂ ਦੇ ...
ਮੁੱਲਾਂਪੁਰ ਗਰੀਬਦਾਸ, 16 ਸਤੰਬਰ (ਦਿਲਬਰ ਸਿੰਘ ਖੈਰਪੁਰ)-ਸੰਯੁਕਤ ਕਿਸਾਨ ਮੋਰਚੇ ਦੇ ਹਰ ਫ਼ੈਸਲੇ 'ਤੇ ਇਲਾਕੇ ਦੇ ਹਰ ਪਿੰਡ ਤੋਂ ਕਿਸਾਨ-ਮਜ਼ਦੂਰ ਦਿੱਲੀ ਦੇ ਬਾਰਡਰਾਂ 'ਤੇ ਜਾਣ ਲਈ ਪੱਬਾਂ ਭਾਰ ਹਨ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ...
ਚੰਡੀਗੜ੍ਹ, 16 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਇਥੇ ਭਾਰਤ 'ਚ ਪੋਲੈਂਡ ਦੇ ਰਾਜਦੂਤ ਏਡਮ ਬਰਕੋਵਸਕੀ ਨੇ ਮੁੱਖ ਮੰਤਰੀ ਦਫ਼ਤਰ 'ਚ ਮੁਲਾਕਾਤ ਕੀਤੀ | ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਜੇ. ਪੀ. ਦਲਾਲ ਵੀ ਇਸ ਮੌਕੇ 'ਤੇ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)- ਅੱਜ ਇੱਥੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਪੀ.ਐਸ.ਆਈ.ਡੀ.ਸੀ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ, ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਲ੍ਹ ਮੰਤਰੀ ਦੀ ਮਾੜੇ ਅਨਸਰਾਂ ਦੀ ਪੁਸ਼ਤ ਪਨਾਹੀ ਕਾਰਨ ਸੂਬੇ ਵਿਚ ਜੇਲ੍ਹ ਪ੍ਰਸ਼ਾਸਨ ਪੂਰੀ ...
ਚੰਡੀਗੜ੍ਹ, 16 ਸਤੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਲੋਂ ਸੂਚਨਾ ਦੇ ਅਧਿਕਾਰ ਵਿਸ਼ੇ 'ਤੇ ਗੈੱਸਟ ਲੈਕਚਰ ਕਰਵਾਇਆ ਗਿਆ | ਇਸ ਮੌਕੇ 'ਤੇ ਡੀ.ਏ.ਵੀ.ਸੀ ਐਮ.ਸੀ ਨਵੀਂ ਦਿੱਲੀ ਦੇ ਡਾਇਰੈਕਟਰ ਉੱਚੇਰੀ ਸਿੱਖਿਆ ਸ੍ਰੀ ਸ਼ਿਵ ਰਮਨ ਗੌੜ ਜੋ ਕਿ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)- ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ 17 ਸਤੰਬਰ ਤੋਂ 7 ਅਕਤੂਬਰ ਤੱਕ ਦੇਸ਼ ਭਰ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ | ਇਸੇ ਲੜੀ ਵਿਚ ਚੰਡੀਗੜ੍ਹ ਭਾਜਪਾ ਇਸ ਮੁਹਿੰਮ ਦੇ ਤਹਿਤ ਜਨਤਾ ਦੇ ਵਿੱਚ ਜਾ ਕੇ ਸਮਾਜ ਸੇਵਾ ਦੇ ...
ਚੰਡੀਗੜ੍ਹ, 16 ਸਤੰਬਰ (ਬਿ੍ਜੇਂਦਰ ਗੌੜ)-ਮੋਹਾਲੀ ਫੇਜ਼ 11 ਦੀ ਸਵਰਸ਼ਾ ਕੁਮਾਰੀ ਥਿੰਦ ਤੇ ਉਨ੍ਹਾਂ ਦੇ ਬੇਟੇ ਅਮਰਿੰਦਰ ਸਿੰਘ ਥਿੰਦ ਦੀ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਖਪਤਕਾਰ ਫੋਰਮ ਨੇ ਆਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਟਿਡ ਤੇ ਅਜੀਤ ਐਸੋਸੀਏਟਸ ਨੂੰ ਸੇਵਾ 'ਚ ...
ਚੰਡੀਗੜ੍ਹ, 16 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਸਰਕਾਰੀ, ਗੈਰ ਸਰਕਾਰੀ ਤੇ ਸਰਕਾਰੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀਆਂ ਚੁਣੀਆਂ ਹੋਈਆਂ ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ...
ਚੰਡੀਗੜ੍ਹ, 16 ਸਤੰਬਰ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਦੇ ਰੋਟੋ ਵਲੋਂ 'ਦਸਤਕ' ਪ੍ਰਾਜੈਕਟ ਦੇ ਤਹਿਤ ਡਾਇਰੈਕਟੋਰੇਟ ਸਕੂਲ ਸਿੱਖਿਆ ਹਰਿਆਣਾ ਦੇ ਸਹਿਯੋਗ ਨਾਲ ਹਰਿਆਣਾ ਦੇ 22 ਜ਼ਿਲਿ੍ਹਆ 'ਚ ਵਿਦਿਆਰਥੀਆਂ ਨੂੰ ਅੰਗਦਾਨ ਬਾਰੇ ਜਾਗਰੂਕ ਕੀਤਾ ਜਾਵੇਗਾ | ਪ੍ਰਾਜੈਕਟ ਨੂੰ ...
ਚੰਡੀਗੜ੍ਹ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਸਿਵਲ ਸਰਜਨ/ ਪਿ੍ੰਸੀਪਲ ਮੈਡੀਕਲ ਅਧਿਕਾਰੀਆਂ (ਪੀ. ਐਮ. ਓ.) ਦੇ ਤਬਾਦਲੇ ਤੇ ਨਿਯੁਕਤ ਆਦੇਸ਼ ਜਾਰੀ ਕੀਤੇ ਹਨ | ਸਿਰਸਾ ਦੇ ਪੀ. ਐਮ. ਓ. ਡਾ. ਜੈ ਕਿਸ਼ੋਰ ਨੂੰ ਸੋਨੀਪਤ, ਸੋਨੀਪਤ ਦੇ ...
ਚੰਡੀਗੜ੍ਹ, 16 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ ਤਹਿਤ ਯੋਗ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਦੀ ਰਕਮ 'ਚ ਵਾਧਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨੁਸੂਚਿਤ ਜਾਤੀ ...
ਚੰਡੀਗੜ੍ਹ, 16 ਸਤੰਬਰ (ਬਿ੍ਜੇਂਦਰ ਗੌੜ)-ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਖਿਲਾਫ਼ ਚੱਲ ਰਹੇ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੁਓ ਮੋਟੋ ਸੁਣਵਾਈ ਕਰਦਿਆਂ ਸ਼ੁਰੂ ਕੀਤੇ ਕੇਸ ਵਿਚ ਅੱਜ ਚੰਡੀਗੜ੍ਹ ਪੁਲਿਸ ...
ਚੰਡੀਗੜ੍ਹ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਿੱਲੀ ਐਨ. ਸੀ. ਆਰ. ਵਿਚ 53 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸੜਕ 'ਤੇ ਪੁੱਲ ਨਿਰਮਾਣ ਦੇ 15 ਪ੍ਰਾਜੈਕਟ ਮਨਜ਼ੂਰ ਕੀਤੇ ਹੋਏ ਹਨ | ਇਨ੍ਹਾਂ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਇਥੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ...
ਲਾਲੜੂ, 16 ਸਤੰਬਰ (ਰਾਜਬੀਰ ਸਿੰਘ)-ਇੰਜੀਨੀਅਰਿੰਗ ਦੀ ਵਧੀਆ ਪੜ੍ਹਾਈ ਕਰਵਾਉਣ ਤੇ ਇਸ ਖੇਤਰ ਨੂੰ ਪ੍ਰਫੁੱਲਿਤ ਕਰਨ ਹਿੱਤ ਯੂਨੀਵਰਸਲ ਗਰੁੱਪ ਆਫ਼ ਕਾਲਜ ਵਲੋਂ ਕਾਲਜ ਕੈਂਪਸ 'ਚ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ | ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਤੇ ਕਾਲਜ ...
ਮਾਜਰੀ, 16 ਸਤੰਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਓ ਪ੍ਰਾਚੀਨ ਮੰਦਰ ਮਾਤਾ ਕਾਂਸਾ ਦੇਵੀ ਨੂੰ ਜਾਣ ਵਾਲੀ ਨਵੀਂ ਬਣੀ ਸੜਕ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ | ਲੋਕ ਸਭਾ ...
ਖਰੜ, 16 ਸਤੰਬਰ (ਜੰਡਪੁਰੀ)-ਕਿਸਾਨ ਅੰਦੋਲਨ ਨੂੰ ਸਮਰਪਿਤ ਨਵਚੇਤਨਾ ਟਰੱਸਟ ਵਲੋਂ 8ਵਾਂ ਖੂਨਦਾਨ ਕੈਂਪ ਸਿਵਲ ਹਸਪਤਾਲ ਖਰੜ ਵਿਖੇ ਲਗਾਇਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਡਾ. ਮਨਹੋਰ ਸਿੰਘ ਐਸ. ਐਮ. ਓ. ਖਰੜ ਤੇ ਜਸਪ੍ਰੀਤ ਕੌਰ ਲੌਂਗੀਆ ਪ੍ਰਧਾਨ ਨਗਰ ਕੌਂਸਲ ਖਰੜ ...
ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)-ਤੰਬਾਕੂ ਵਿਰੋਧੀ ਕਾਨੂੰਨਾਂ ਦੇ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪਿਛਲੇ 8 ਮਹੀਨਿਆਂ ਦੌਰਾਨ ਸਿਗਰਟ ਤੇ ਹੋਰ ਤੰਬਾਕੂ ਉਤਪਾਦਾਂ ਐਕਟ, 2003 (ਕੋਟਪਾ, 2003) ਅਧੀਨ 4671 ਚਲਾਨ ਜਾਰੀ ਕੀਤੇ ਗਏ | ਇਹ ਪ੍ਰਗਟਾਵਾ ਇਥੇ ਸਿਹਤ ਤੇ ...
ਕੁਰਾਲੀ, 16 ਸਤੰਬਰ (ਬਿੱਲਾ ਅਕਾਲਗੜ੍ਹੀਆ)-ਪੰਜਾਬ ਸਰਕਾਰ ਸੂਬੇ ਦੀਆਂ ਲੜਕੀਆਂ ਨੂੰ ਵਿੱਦਿਆ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਸਹਾਇਤਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਵਿਚਾਰ ਤਪਿੰਦਰ ਕੌਰ ਘੁੰਮਣ ਆਈ. ਏ. ਐਸ. ਪੰਜਾਬ ਸਰਕਾਰ ਨੇ ਸਥਾਨਕ ਸ਼ਹਿਰ ਦੀ ਹੱਦ 'ਚ ...
ਲਾਲੜੂ, 16 ਸਤੰਬਰ (ਰਾਜਬੀਰ ਸਿੰਘ)-ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਕੌਂਸਲਾਂ 'ਚ ਵਾਟਰ ਸਪਲਾਈ ਤੇ ਸੀਵਰੇਜ ਦੇ ਕੁਨੈਕਸ਼ਨ ਰੈਗੂਲਰ ਕਰਨ ਲਈ ਸਕੀਮ ਲਿਆਂਦੀ ਗਈ ਹੈ | ਸਕੀਮ ਸਬੰਧੀ ਲਾਲੜੂ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਤੇ ਜੂਨੀਅਰ ਸਹਾਇਕ ਸੁਸ਼ੀਲ ...
ਖਰੜ, 16 ਸਤੰਬਰ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਸ੍ਰੀ ਰਵਿਦਾਸ ਸਾਹਿਬ ਮੁਹੱਲਾ ਨੰ. 2 ਪਿੰਡ ਘੜੂੰਆਂ ਵਿਖ ਬਣਾਈ ਜਾ ਇਮਾਰਤ 'ਤੇ ਲੈਂਟਰ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਾਇਆ ਗਿਆ | ਪਿੰਡ ਦੇ ਸਰਪੰਚ ਨਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ...
ਜ਼ੀਰਕਪੁਰ, 16 ਸਤੰਬਰ (ਅਵਤਾਰ ਸਿੰਘ)-ਆਮ ਆਦਮੀ ਪਾਰਟੀ ਹਲਕਾ ਡੇਰਾਬੱਸੀ ਦੇ ਯੂਥ ਵਿੰਗ ਦੇ ਆਗੂਆਂ ਨੇ ਵੀਰਵਾਰ ਤੋਂ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਣ ਵਾਲੀਆਂ ਲਾਵਾਰਿਸ ਗਊਆਂ ਨੂੰ ਹਟਾਉਣ ਲਈ ਪੰਚਕੂਲਾ ਸੜਕ 'ਤੇ ਕੇ-ਏਰੀਆ ਲਾਈਟ ਪੁਆਇੰਟ 'ਤੇ ਅਣਮਿੱਥੇ ਸਮੇਂ ਲਈ ...
ਪੰਚਕੂਲਾ, 16 ਸਤੰਬਰ (ਕਪਿਲ)-ਪੰਚਕੂਲਾ ਦੇ ਚੰਡੀਮੰਦਰ ਪੁਲਿਸ ਸਟੇਸ਼ਨ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਇਕ ਟਿੱਪਰ ਜ਼ਬਤ ਕੀਤਾ ਹੈ | ਪੰਚਕੂਲਾ ਦੇ ਚੰਡੀ ਮੰਦਰ ਥਾਣੇ ਦੇ ਇੰਚਾਰਜ ਅਰਵਿੰਦ ਕੰਬੋਜ ਨੇ ਦੱਸਿਆ ਕਿ ਦੋ ਵਾਰ ਜੁਰਮਾਨਾ ਅਦਾ ਕਰਨ ਤੋਂ ਬਾਅਦ ਤੀਜੀ ...
ਐੱਸ. ਏ. ਐੱਸ. ਨਗਰ, 16 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦਾ ਸਭ ਤੋਂ ਵਿਕਸਿਤ ਸ਼ਹਿਰ ਮੰਨੇ ਜਾਂਦੇ ਮੁਹਾਲੀ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ, ਜਿਸ ਦਾ ਕਾਗਜਾਂ ਵਿਚ ਹੀ ਵਿਕਾਸ ਹੋਇਆ ਹੈ, ਜ਼ਮੀਨੀ ਪੱਧਰ 'ਤੇ ਨਹੀਂ | ਇਹ ਪ੍ਰਗਟਾਵਾ ਸ਼ੋ੍ਰਮਣੀ ...
ਕੁਰਾਲੀ, 16 ਸਤੰਬਰ (ਹਰਪ੍ਰੀਤ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਹੋਈ ਬੇਅਦਬੀ ਦੇ ਸਬੰਧੀ 'ਚ ਸਥਾਨਕ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦੀ ਇਕ ਮੀਟਿੰਗ ਹੋਈ | ਮੀਟਿੰਗ ਦੌਰਾਨ ਸਮੂਹ ਪ੍ਰਬੰਧਕਾਂ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਦੋਸ਼ੀਆਂ ...
ਐੱਸ. ਏ. ਐੱਸ. ਨਗਰ, 16 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵਲੋਂ ਹੁਕਮ ਜਾਰੀ ਕਰਦਿਆਂ ਬੋਰਡ ਦਫ਼ਤਰ 'ਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼ੇ੍ਰਣੀਆਂ ਲਈ ਬਣਾਈਆਂ ਵੱਖੋ-ਵੱਖਰੀਆਂ ਕੰਡਕਟ, ਕਨਫੀਡੈਂਸਲ ਤੇ ਗੁਪਤ ...
ਐੱਸ. ਏ. ਐੱਸ. ਨਗਰ, 16 ਸਤੰਬਰ (ਕੇ. ਐੱਸ. ਰਾਣਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਥਾਨਕ ਫੇਜ਼ 7 'ਚ ਸਥਿਤ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ | ਰੀਜਨਲ ਸੈਂਟਰ ਨੂੰ ਬੰਦ ਕਰਨ 'ਤੇ ਇਥੇ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ...
ਲਾਲੜੂ, 16 ਸਤੰਬਰ (ਰਾਜਬੀਰ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ ਵਿਖੇ ਕੱਢੇ ਜਾ ਰਹੇ ਰੋਸ ਮਾਰਚ 'ਚ ਸ਼ਮੂਲੀਅਤ ਕਰਨ ਲਈ ਅਕਾਲੀ ਵਰਕਰਾਂ ਦਾ ਜਥਾ ਅੱਜ ਸ਼ਾਮ ਝਾਰਮੜੀ ...
ਐੱਸ. ਏ. ਐੱਸ. ਨਗਰ, 16 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਹਲਕੇ ਦੇ ਪਿੰਡ ਪੱਤੋਂ 'ਚ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਸਿਰਫ਼ ਪੰਜਾਬ ਹੀ ਪੂਰੇ ਦੇਸ਼ 'ਚੋਂ ਵਧੀਆ ਤਰੀਕੇ ਨਾਲ ਸਿੱਝ ਸਕਿਆ, ਜਿਸ ਦੀ ਸਾਰੀ ਦੁਨੀਆ ਗਵਾਹ ਹੈ | ਪੰਜਾਬ ...
ਐੱਸ. ਏ. ਐੱਸ. ਨਗਰ, 16 ਸਤੰਬਰ (ਕੇ. ਐੱਸ. ਰਾਣਾ)-ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕੀਤੇ ਹੋਏ ਵਾਅਦੇ ਮੁਤਾਬਿਕ ਬਰਸਾਤਾਂ ਖਤਮ ਹੋਣ ਦੇ ਨਾਲ ਹੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ 70 'ਚ ਆਰੰਭ ਕਰਵਾਏ ਪੇਵਰ ਬਲਾਕ ਦੇ ਕੰਮ ਸੜਕਾਂ ਦੇ ਪੈਚ ਵਰਕ ਦਾ ...
ਐੱਸ. ਏ. ਐੱਸ. ਨਗਰ, 16 ਸਤੰਬਰ (ਕੇ. ਐੱਸ. ਰਾਣਾ)-ਪਿੰਡ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਸਮਾਗਮ 'ਚ ਬੀਬੀ ਬਲਵਿੰਦਰ ਕੌਰ ਤੇ ਜਲੰਧਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX