ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਰਾਜ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਲਈ ਵੱਧ ਤੋਂ ਵੱਧ ਨੌਕਰੀਆਂ ਅਤੇ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਲਗਾਏ ਜਾ ਰਹੇ ਸੱਤਵੇਂ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ ਦੀ ਲੜੀ ਤਹਿਤ ਇਥੋਂ ਦੇ ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਮੈਗਾ ਰੁਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੀਤਮਹਿੰਦਰ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੇਲੇ 'ਚ ਨਾਮੀ 25 ਕੰਪਨੀਆਂ/ ਉਦਯੋਗਿਕ ਅਦਾਰਿਆਂ ਵਲੋਂ ਆਪਣੇ ਨੁਮਾਇੰਦੇ ਭੇਜ ਕੇ ਚੁਣੇ ਗਏ ਨੌਜਵਾਨਾਂ ਨੂੰ ਨੌਕਰੀਆਂ ਲਈ ਸਹਿਮਤੀ ਪੱਤਰ ਤਕਸੀਮ ਕੀਤੇ ਗਏ | ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਘਰ ਘਰ ਰੁਜ਼ਗਾਰ ਤਹਿਤ ਜ਼ਿਲ੍ਹੇ ਵਿਚ ਮਿਤੀ 9, 14 ਅਤੇ 16 ਸਤੰਬਰ ਨੂੰ ਤਿੰਨ ਮੈਗਾ ਰੁਜ਼ਗਾਰ ਮੇਲੇ ਲਗਾਏ ਗਏ ਹਨ ਅਤੇ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ ਜ਼ਿਲ੍ਹੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ 10 ਹਜ਼ਾਰ ਦੇ ਕਰੀਬ ਨੌਕਰੀਆਂ ਸਵੈ ਰੁਜ਼ਗਾਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ | ਹਰਮੇਸ਼ ਕੁਮਾਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਓਰੋ ਅਫ਼ਸਰ ਨੇ ਦੱਸਿਆ ਕਿ ਇਸ ਮੇਲੇ ਵਿਚ ਸਰਕਾਰੀ ਭਰਤੀ ਪ੍ਰਕਿਰਿਆਂ ਲਈ ਮੁਫ਼ਤ ਆਨਲਾਈਨ ਕੋਚਿੰਗ ਅਤੇ ਮੇਰਾ ਕੰਮ ਮੇਰਾ ਮਾਣ ਸਕੀਮ ਤਹਿਤ ਨੌਜਵਾਨਾਂ ਦੀ ਰਜਿਸਟਰੇਸ਼ਨ ਵੀ ਕੀਤੀ ਗਈ | ਇਸ ਮੇਲੇ 'ਚ ਕੁਲ 25 ਕੰਪਨੀਆਂ ਦੇ ਨੁਮਾਇੰਦਿਆਂ ਹਾਜ਼ਰ ਹੋਏ ਅਤੇ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ 1495 ਤੋਂ ਵੱਧ ਪ੍ਰਾਰਥੀਆਂ ਵਲੋਂ ਨੌਕਰੀਆਂ/ਸਵੈ ਰੁਜ਼ਗਾਰ ਲਈ ਰਜਿਸਟਰੇਸ਼ਨ ਕਰਵਾਈ ਗਈ, ਜਿਨ੍ਹਾਂ 'ਚੋਂ 1781 ਪ੍ਰਾਰਥੀਆਂ ਨੂੰ ਵਰਚੁਅਲੀ, ਜੂਮ ਅਤੇ ਟੈਲੀਫੋਨਿਕ ਰਾਹੀਂ ਇਨ੍ਹਾਂ ਕੰਪਨੀਆਂ ਵਲੋਂ ਨੌਕਰੀ ਦੇ ਸਹਿਮਤੀ ਪੱਤਰ ਜਾਰੀ ਕੀਤੇ ਗਏ | ਉਨ੍ਹਾਂ ਨੇ ਦੱਸਿਆ ਕਿ ਅੱਜ ਮੁਫ਼ਤ ਮੁਕਾਬਲੇ ਦੀ ਪ੍ਰਕਿਰਿਆ ਲਈ 35 ਤੋਂ ਵੱਧ ਨੌਜਵਾਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ | ਇਸ ਮੌਕੇ ਪ੍ਰੋ.ਨਵੀਨ ਜੈਨ, ਪ੍ਰੋ. ਪਰਮਿੰਦਰ ਸਿੰਘ, ਨੀਤੂ ਪਲੇਸਮੈਂਟ ਅਫ਼ਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ |
ਪੰਜਗਰਾੲੀਂ ਕਲਾਂ, 16 ਸਤੰਬਰ (ਸੁਖਮੰਦਰ ਸਿੰਘ ਬਰਾੜ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਂਗਣਵਾੜੀ ਵਰਕਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪਿੰਡ ਬੱਗੇਆਣਾ ਅਤੇ ...
ਸਾਦਿਕ, 16 ਸਤੰਬਰ (ਗੁਰਭੇਜ ਸਿੰਘ ਚੌਹਾਨ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਬੀਹਲੇਵਾਲਾ 'ਚ ਕਿਸਾਨ ਸਿਖਲਾਈ ਕੈਂਪ ...
ਫ਼ਰੀਦਕੋਟ, 16 ਸਤੰਬਰ (ਸਰਬਜੀਤ ਸਿੰਘ) - ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਵਲੋਂ ਅੱਜ ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੂੰ ਪੁਲਿਸ ...
ਬਾਜਾਖਾਨਾ, 16 ਸਤੰਬਰ (ਜਗਦੀਪ ਸਿੰਘ ਗਿੱਲ) - ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਗਰੁੱਪ ਏਕਟ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਅਗਵਾਈ ਵਿਚ ਬਾਜਾਖਾਨਾ ਵਿਖੇ ਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ ਗਈ | ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ...
ਕੋਟਕਪੂਰਾ, 16 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ) - ਭਾਰਤੀ ਕਿਸਾਨ ਯੂਨੀਅਨ ਏਕਤਾ ਫ਼ਤਿਹ ਬਲਾਕ ਕੋਟਕਪੂਰਾ ਦੀ ਇਕ ਮੀਟਿੰਗ ਪੁਰਾਣਾ ਕਿਲ੍ਹਾ ਰੋਡ ਕੋਟਕਪੂਰਾ ਵਿਖੇ ਸੂਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਤੇ ਸੂਬਾ ਆਗੂ ਅਮਨਦੀਪ ਸਿੰਘ, ਗੁਰਨਾਮ ਸਿੰਘ ਢਿੱਲੋਂ ਦੀ ...
ਕੋਟਕਪੂਰਾ, 16 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੀ ਜਨਰਲ ਮੀਟਿੰਗ ਪ੍ਰਧਾਨ ਹਰਬੀਰ ਸਿੰਘ ਦੀ ਅਗਵਾਈ ਹੇਠ ਸਥਾਨਕ ਇਕ ਹੋਟਲ ਵਿਖੇ ਹੋਈ | ਜਿਸ 'ਚ ਰੀਜਨ-12 ਦੇ ਰੀਜਨ ਚੇਅਰਮੈਨ ਪ੍ਰਦੀਪ ਗਰਗ ਆਪਣੀ ਆਫ਼ੀਸ਼ੀਅਲ ਵਿਜ਼ਟ ਲਈ ਮੁੱਖ ...
ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਬਾਬਾ ਫ਼ਰੀਦ ਹਾਕੀ ਕਲੱਬ ਵਲੋਂ ਟੋਕੀਓ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਉਲੰਪੀਅਨ ਰੁਪਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ | ਮੌੜ ਫ਼ਾਰਮ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ...
ਫ਼ਰੀਦਕੋਟ, 16 ਸਤੰਬਰ (ਸਰਜਬੀਤ ਸਿੰਘ) - ਇਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਜੇਲ੍ਹ ਅਧਿਕਾਰੀਆਂ ਵਲੋਂ ਅਚਾਨਕ ਕੀਤੀ ਗਈ ਤਲਾਸ਼ੀ ਦੌਰਾਨ ਹਵਾਲਾਤੀਆਂ ਪਾਸੋਂ 5 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ 'ਤੇ ਤਿੰਨ ...
ਕੋਟਕਪੂਰਾ, 16 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ) - ਸ਼ਹਿਰ ਕੋਟਕਪੂਰਾ ਦੇ ਮੁੱਖ ਗੁਰਦੁਆਰਾ ਬਾਜ਼ਾਰ ਨੂੰ ਜਾਣ ਵਾਲੀ ਸੜਕ 'ਤੇ ਥਾਣਾ ਸਿਟੀ ਕੋਟਕਪੂਰਾ ਦੀ ਬੈਕ ਸਾਈਡ ਪਾਰਕਿੰਗ ਬਣਾਈ ਗਈ ਸੀ, ਜਿਸ ਦੀ ਸ਼ਹਿਰ ਨਿਵਾਸੀਆਂ ਅਤੇ ਸਥਾਨਕ ਦੁਕਾਨਦਾਰਾਂ ਅਤੇ ਆਮ ਲੋਕਾਂ ...
ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਨੇੜਲੇ ਪਿੰਡ ਦਾਨਾ ਰੋਮਾਣਾ ਵਿਖੇ ਸਰਪੰਚ ਭੁਪਿੰਦਰ ਸਿੰਘ ਦੀ ਅਗਵਾਈ 'ਚ ਸਮੁੱਚੀ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਕਾਲੂ ਨਾਥ ਜੀ ਦੀ ਯਾਦ ਨੂੰ ਸਮਰਪਿਤ ਦੂਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ...
ਕੋਟਕਪੂਰਾ, 16 ਸਤੰਬਰ (ਮੋਹਰ ਸਿੰਘ ਗਿੱਲ) - ਸ਼ੋ੍ਰਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ ਦੀਆਂ ਸੜਕਾਂ 'ਤੇ ਕਾਲਾ ਦਿਵਸ ਮਨਾਉਂਦਿਆਂ ਕੇੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿਸ਼ਾਲ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ | ਇਸ ਵਿਚ ...
ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਵਿਮਲ ਕੁਮਾਰ ਸੇਤੀਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਿਸ਼ਾ ਨਿਰਦੇਸਾਂ 'ਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਫ਼ਰੀਦਕੋਟ ਵਲੋਂ ਜੈਤੋ ਵਿਖੇ ਟਰਾਈਸਾਈਕਲ ਵੰਡ ਸਮਾਰੋਹ ਕਰਕੇ ਚੱਲਣ ਫਿਰਨ ਤੋਂ ਅਸਮੱਥ ...
ਫ਼ਰੀਦਕੋਟ, 16 ਸਤੰਬਰ (ਸਤੀਸ਼ ਬਾਗ਼ੀ) - ਮੁੱਖ ਪ੍ਰਬੰਧਕ ਗੁਰਦੁਆਰਾ ਖ਼ਾਲਸਾ ਦੀਵਾਨ ਸਰਬਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ...
ਫ਼ਰੀਦਕੋਟ, 16 ਸਤੰਬਰ (ਜਵਸੰਤ ਸਿੰਘ ਪੁਰਬਾ) - ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੈਂਸਰ ਪੀੜ੍ਹਤ ਅਤੇ 22 ਹੋਰ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ ਸੌਂਪੀ ਗਈ | ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਵਤਾਰ ਚੰਦ ਡੀ.ਐਸ.ਪੀ ਅਤੇ ਯਾਦਵਿੰਦਰ ...
ਫ਼ਰੀਦਕੋਟ, 16 ਸਤੰਬਰ (ਚਰਨਜੀਤ ਸਿੰਘ ਗੋਂਦਾਰਾ) - ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ (ਮੁਹੱਲਾ ਬਾਠਾਂ) ਫ਼ਰੀਦਕੋਟ 'ਚ ਅੱਸੂ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਸਾਧਾ ਸਿੰਘ ...
ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਸਾਹਿਤ ਦੇ ਖੇਤਰ 'ਚ ਵਿਲੱਖਣ ਕਾਰਜ ਕਰ ਰਹੀ ਆਲਮੀ ਪੰਜਾਬੀ ਅਦਬ ਫ਼ਾਊਾਡੇਸ਼ਨ ਦੀ ਵਿਸ਼ੇਸ਼ ਮੀਟਿੰਗ 'ਚ 20 ਸਤੰਬਰ 2021 ਨੂੰ ਸਾਹਿਤਕ ਸਮਾਗਮ ਅਤੇ ਰੂਬਰੂ ਕਰਨ ਦਾ ਫ਼ੈਸਲਾ ਕੀਤਾ ਗਿਆ | ਫ਼ਾਊਾਡੇਸ਼ਨ ਦੇ ਪ੍ਰਧਾਨ ਕੰਵਰਜੀਤ ...
ਕੋਟਕਪੂਰਾ, 16 ਸਤੰਬਰ (ਮੋਹਰ ਸਿੰਘ ਗਿੱਲ) - ਕੁਝ ਅਣਪਛਾਤੇ ਵਿਅਕਤੀਆਂ ਵਲੋਂ ਰਾਤ ਸਮੇਂ ਬੈਂਕ ਦਾ ਏ.ਟੀ.ਐਮ ਤੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ | ਇਸ ਸਬੰਧ 'ਚ ਸਥਾਨਕ ਫ਼ਰੀਦਕੋਟ ਸੜਕ 'ਤੇ ਸਥਿਤ ਯੂਕੋ ਬੈਂਕ ਦੇ ਮੈਨੇਜਰ ਦਵਿੰਦਰ ਕੁਮਾਰ ਨੇ ਸ਼ਹਿਰੀ ਪੁਲਿਸ ਸਟੇਸ਼ਨ ...
ਸਾਦਿਕ, 16 ਸਤੰਬਰ (ਗੁਰਭੇਜ ਸਿੰਘ ਚੌਹਾਨ) - ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੀਆਂ ਲਿੰਕ ਸੜਕਾਂ, ਵੱਡੀਆਂ ਸੜਕਾਂ, ਸੇਮ ਨਾਲਿਆਂ ਦੀਆਂ ਪਟੜੀਆਂ ਦੇ ਆਸ-ਪਾਸ ਅਤੇ ਅਤੇ ਖਾਲੀ ਪਈਆਂ ਜ਼ਮੀਨਾਂ ਜਾਂ ਜਨਤਕ ਥਾਵਾਂ 'ਚ ਪਹਾੜੀ ਕਿੱਕਰਾਂ ਦੇ ਜੰਗਲ ਬਣੇ ਪਏ ਹਨ | ਸੜਕ ...
ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਆਪਣੇ ਇਕ ਸਾਥੀ ਵਿਦਿਆਰਥੀ ਅਕਸ਼ੈ ਧਵਨ ਦੀ ਯਾਦ 'ਚ ਵਿਸ਼ਾਲ ਖ਼ੂਨਦਾਨ ਕੈਂਪ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ...
ਪੰਜਗਰਾਈਾ ਕਲਾਂ, 16 ਸਤੰਬਰ (ਕੁਲਦੀਪ ਸਿੰਘ ਗੋਂਦਾਰਾ) - ਸ਼ਹੀਦ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਵੈਲਫੇਅਰ ਸੁਸਾਇਟੀ ਜਿਉਣ ਵਾਲਾ ਵਲੋਂ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੀ ਸੱਥ ਵਿਚ ਨਸ਼ਿਆਂ ...
ਫ਼ਰੀਦਕੋਟ, 16 ਸਤੰਬਰ (ਸਤੀਸ਼ ਬਾਗ਼ੀ) - ਪੰਜਾਬ ਪ੍ਰਦੇਸ਼ ਵਪਾਰ ਮੰਡਲ ਪ੍ਰਧਾਨ ਅਮਿਤ ਕਪੂਰ ਵਲੋਂ ਵਪਾਰ ਮੰਡਲ ਕਾਰਜਕਾਰਨੀ ਦਾ ਗਠਨ ਕਰਨ ਉਪਰੰਤ ਸ਼ਹਿਰ ਦਾ ਦੌਰਾ ਕਰਕੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ...
ਸਾਦਿਕ, 16 ਸਤੰਬਰ (ਆਰ.ਐਸ.ਧੁੰਨਾ) - ਭਾਰਤੀ ਕਿਸਾਨ ਯੂਨੀਅਨ (ਖੋਸਾ) ਪਿੰਡ ਇਕਾਈ ਘੁੱਦੂਵਾਲਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਪਵਨਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਨਛੱਤਰ ਸਿੰਘ ਵਿੱਤ ਸਕੱਤਰ ਦੀ ਨਿਗਰਾਨੀ ਹੇਠ ਹੋਈ | ਚੋਣ ਵਿਚ ਅਮਨਦੀਪ ...
ਬਰਗਾੜੀ, 16 ਸਤੰਬਰ (ਲਖਵਿੰਦਰ ਸ਼ਰਮਾ) - ਵਿਵੇਕ ਪਬਲਿਕ ਸਕੂਲ ਬਰਗਾੜੀ ਨੂੰ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਦੌਰਾਨ ਵਧੀਆ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਹਰਜਿੰਦਰ ਸਿੰਘ ...
ਫ਼ਰੀਦਕੋਟ, 16 ਸਤੰਬਰ (ਜਸਵੰਤ ਸਿੰਘ ਪੁਰਬਾ) - ਬੀ.ਐਸ.ਸੀ. ਖੇਤੀਬਾੜੀ ਬਚਾਓ ਮੋਰਚਾ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. ਖੇਤੀਬਾੜੀ ਨੂੰ ਬਚਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਗਿਆ | ਮੋਰਚੇ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਵਿaਚ ...
ਬਰਗਾੜੀ, 16 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਪਿ੍ੰਸੀਪਲ ਜਸਵਿੰਦਰ ਸਿੰਘ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਅਧਿਆਪਕ ਖੁਸ਼ਵੰਤ ਬਰਗਾੜੀ ਨੇ ਕਿਹਾ ਕਿ ਸਿੱਖਿਆ ਦਾ ਘੇਰਾ ਬੜਾ ਵਿਸ਼ਾਲ ਹੈ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX