ਮਾਛੀਵਾੜਾ ਸਾਹਿਬ, 16 ਸਤੰਬਰ (ਸੁਖਵੰਤ ਸਿੰਘ ਗਿੱਲ)-ਕਰੀਬ 4 ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈਣ ਆਏ ਰਾਜੂ ਸਿੰਘ ਦੀ ਗੁੰਮਸ਼ੁਦਗੀ ਦਾ ਉਸ ਦੇ ਸਹੁਰੇ ਪਰਿਵਾਰ ਵਲੋਂ ਦਰਜ ਕਰਵਾਇਆ ਗਿਆ ਮਾਮਲਾ ਸੁਲਝਾਉਂਦਿਆਂ ਹੋਇਆ ਮਾਛੀਵਾੜਾ ਪੁਲਿਸ ਨੇ ਤੇਜਿੰਦਰ ਸਿੰਘ ਗੋਲਡੀ ਵਾਸੀ ਭੱਟੀਆਂ ਤੇ 2 ਹੋਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ | ਮਾਛੀਵਾੜਾ ਪੁਲਿਸ ਕੋਲ ਰਾਜੂ ਸਿੰਘ ਦੇ ਸਾਲੇ ਸੰਤੋਸ਼ ਕੁਮਾਰ ਨੇ ਬਿਆਨ ਦਰਜ ਕਰਾਉਂਦਿਆਂ ਹੋਇਆ ਕਿਹਾ ਕਿ ਮੈਂ ਪਿੰਡ ਜੱਸੋਵਾਲ ਦਾ ਵਾਸੀ ਹਾਂ ਅਤੇ ਉਸ ਦੀ ਭੈਣ ਪੂਜਾ ਕੌਰ ਦਾ ਵਿਆਹ ਰਾਜੂ ਸਿੰਘ ਪਿੰਡ ਮਾਜਰੀ, ਥਾਣਾ ਮੋਰਿੰਡਾ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਘਰ 2 ਲੜਕੀਆਂ ਪੈਦਾ ਹੋਈਆਂ | ਸੰਤੋਸ਼ ਕੁਮਾਰ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਕਰੀਬ 2 ਸਾਲ ਪਹਿਲਾਂ ਉਸ ਦੀ ਭੈਣ ਪੂਜਾ ਕੌਰ ਆਪਣੇ ਪਤੀ ਨੂੰ ਛੱਡ ਬੱਚਿਆਂ ਸਮੇਤ ਘਰੋਂ ਭੱਜ ਕੇ ਤੇਜਿੰਦਰ ਸਿੰਘ ਗੋਲਡੀ ਨਾਲ ਰਹਿਣ ਲੱਗ ਪਈ ਤੇ ਇਕ ਮਹੀਨੇ ਬਾਅਦ ਉਹ ਫਿਰ ਆਪਣੇ ਸਹੁਰੇ ਘਰ ਪਤੀ ਕੋਲ ਚਲੀ ਗਈ ਅਤੇ ਅਪ੍ਰੈਲ 2021 ਨੂੰ ਪੂਜਾ ਕੌਰ ਆਪਣੇ ਪਤੀ ਰਾਜੂ ਸਿੰਘ ਨੂੰ ਛੱਡ ਤੇਜਿੰਦਰ ਸਿੰਘ ਗੋਲਡੀ ਕੋਲ ਚਲੀ ਗਈ ਤੇ ਉਹ ਮਾਛੀਵਾੜਾ ਸ਼ਹਿਰ ਵਿਚ ਰਹਿਣ ਲੱਗੀ | ਉਸ ਨੇ ਦੱਸਿਆ ਕਿ ਮੇਰਾ ਜੀਜਾ ਰਾਜੂ ਸਿੰਘ ਪਤਨੀ ਦੀ ਕਾਫੀ ਤਲਾਸ਼ ਕਰਦਾ ਰਿਹਾ, ਜਿਸ ਸਬੰਧੀ ਉਸ ਨੇ ਮੋਰਿੰਡਾ ਥਾਣਾ ਵਿਖੇ ਪੂਜਾ ਕੌਰ ਤੇ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਵੀ ਲਿਖਾਈ | ਬਿਆਨਕਰਤਾ ਸੰਤੋਸ਼ ਕੁਮਾਰ ਅਨੁਸਾਰ 13-5-2021 ਨੂੰ ਰਿੱਕੀ ਲੱਖੋਵਾਲ ਦੇ ਫ਼ੋਨ ਤੋਂ ਰਾਜੂ ਸਿੰਘ ਨੂੰ ਫ਼ੋਨ ਆਇਆ ਕਿ ਤੇਰੀ ਘਰਵਾਲੀ ਪੂਜਾ ਕੌਰ ਬੱਚਿਆਂ ਸਮੇਤ ਤੇਜਿੰਦਰ ਸਿੰਘ ਗੋਲਡੀ ਨਾਲ ਇੰਦਰਾ ਕਾਲੋਨੀ ਵਿਖੇ ਰਹਿ ਰਹੀ ਹੈ, ਜਿਨ੍ਹਾਂ ਨੂੰ ਆ ਕੇ ਲੈ ਜਾ ਤਾਂ ਮੇਰਾ ਜੀਜਾ ਰਾਜੂ ਸਿੰਘ ਕੁਹਾੜਾ ਰੋਡ ਮਾਛੀਵਾੜਾ ਵਿਖੇ ਆ ਗਿਆ ਤੇ ਉਸ ਨੇ ਮੈਨੂੰ ਵੀ ਉੱਥੇ ਬੁਲਾ ਲਿਆ | 13 ਮਈ ਦੀ ਰਾਤ 8 ਵਜੇ ਤੇਜਿੰਦਰ ਸਿੰਘ ਗੋਲਡੀ ਪੈਦਲ ਸਾਡੇ ਕੋਲ ਆਇਆ ਅਤੇ ਰਾਜੂ ਸਿੰਘ ਨੂੰ ਆਪਣੇ ਨਾਲ ਇਹ ਕਹਿ ਕੇ ਲੈ ਗਿਆ ਕਿ ਤੇਰੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਆਉਣਾ ਹੈ ਤੇ ਮੈਨੂੰ ਉੱਥੇ ਰੁਕਣ ਲਈ ਕਹਿ ਦਿੱਤਾ | ਜਦੋਂ ਮੈਂ ਕਰੀਬ ਇਕ ਘੰਟਾ ਮਾਛੀਵਾੜਾ ਵਿਖੇ ਆਪਣੇ ਜੀਜੇ ਦਾ ਇੰਤਜ਼ਾਰ ਕਰਦਾ ਰਿਹਾ ਤੇ ਉਸ ਦਾ ਫ਼ੋਨ ਵੀ ਬੰਦ ਆਉਣ ਲੱਗਿਆ ਤਾਂ ਮੈਂ ਰਿੱਕੀ ਲੱਖੋਵਾਲ ਨੂੰ ਫ਼ੋਨ ਕੀਤਾ, ਜਿਸ 'ਤੇ ਉਸ ਨੇ ਦੱਸਿਆ ਕਿ ਇੱਥੇ ਕੁਝ ਲੜਾਈ ਹੋਈ ਹੈ, ਤੇਰਾ ਜੀਜਾ ਰਾਜੂ ਸਿੰਘ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਇੱਥੋਂ ਚਲਾ ਗਿਆ | ਸੰਤੋਸ਼ ਕੁਮਾਰ ਅਨੁਸਾਰ ਉਹ ਤੇ ਉਸ ਦਾ ਪਰਿਵਾਰ ਆਪਣੇ ਜੀਜੇ ਰਾਜੂ ਸਿੰਘ ਦੀ ਕਾਫੀ ਤਲਾਸ਼ ਕਰਦੇ ਰਹੇ, ਜਦੋਂ ਉਸ ਦਾ ਕੋਈ ਸੁਰਾਗ ਨਾ ਲੱਗਾ ਤਾਂ ਉਨ੍ਹਾਂ ਇਸ ਸਬੰਧੀ ਮਾਛੀਵਾੜਾ ਥਾਣਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ | ਬਿਆਨਕਰਤਾ ਸੰਤੋਸ਼ ਕੁਮਾਰ ਅਨੁਸਾਰ ਉਸ ਨੂੰ ਪਤਾ ਲੱਗਾ ਹੈ ਕਿ ਤੇਜਿੰਦਰ ਸਿੰਘ ਗੋਲਡੀ, ਰਿੱਕੀ ਲੱਖੋਵਾਲ ਨੇ ਉਸ ਦੇ ਜੀਜੇ ਰਾਜੂ ਸਿੰਘ ਦਾ ਕਤਲ ਕਰ ਲਾਸ਼ ਨੂੰ ਖ਼ੁਰਦ-ਬੁਰਦ ਕਰ ਦਿੱਤਾ ਹੈ | ਥਾਣਾ ਮੁਖੀ ਵਿਜੈ ਕੁਮਾਰ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਜੂ ਸਿੰਘ ਦੇ ਸਾਲੇ ਦੇ ਬਿਆਨਾਂ ਅਨੁਸਾਰ ਉਪਰੋਕਤ ਦੋ ਵਿਅਕਤੀਆਂ ਤੋਂ ਇਲਾਵਾ ਇਕ ਹੋਰ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਸਮਰਾਲਾ, 16 ਸਤੰਬਰ (ਕੁਲਵਿੰਦਰ ਸਿੰਘ)-ਸਬ-ਡਵੀਜਨ ਸਮਰਾਲਾ ਦੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਸ਼ਿਕਾਇਤ ਘਰ ਸਮਰਾਲਾ ਵਿਖੇ ਮੈਨੇਜਮੈਂਟ ਦੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖ਼ਿਲਾਫ਼ ...
ਸਮਰਾਲਾ, 16 ਸਤੰਬਰ (ਕੁਲਵਿੰਦਰ ਸਿੰਘ)-ਡੈਮੋਕੇ੍ਰਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਸਮਰਾਲਾ ਨਰਸਰੀ 'ਚ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ, ਚੇਅਰਮੈਨ ਭਾਗ ਖਾਂ ਅਤੇ ਪੈੱ੍ਰਸ ਸਕੱਤਰ ਜਗਵੀਰ ਸਿੰਘ ਨਾਗਰਾ ਦੀ ਪ੍ਰਧਾਨਗੀ 'ਚ ਅਹਿਮ ਮੀਟਿੰਗ ...
ਕੁਹਾੜਾ, 16 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪਿੰਡ ਭੈਰੋਮੁੰਨਾਂ ਵਿਖੇ ਸੰਤ ਸ਼ਮਸ਼ੇਰ ਸਿੰਘ ਜੀ ਗੁੜ੍ਹੇ ਵਾਲਿਆਂ ਵਲੋਂ 1943 'ਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਦੇ ਦਰਬਾਰ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਕਰਨ ਲਈ ਸਮੂਹ ਨਗਰ ਨਿਵਾਸੀ ਅਤੇ ...
ਕੁਹਾੜਾ, 16 ਸਤੰਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਮਿੱਟੀ ਵਾਲੀ ਪਰਚੀ ਦੀ ਆੜ 'ਚ ਟਿੱਪਰਾਂ 'ਚ ਰੇਤ ਭਰਨ ਤਹਿਤ ਜਗਦੇਵ ਸਿੰਘ ਪੁੱਤਰ ਜਗਨ ਸਿੰਘ ਵਾਸੀ ਮਿਆਣੀ, ਬਲਦੀਪ ਸਿੰਘ ਪੁੱਤਰ ਚੈਚਲ ਸਿੰਘ ਵਾਸੀ ਲੁਬਾਣਗੜ ਅਤੇ ਸੋਹਣ ਸਿੰਘ ਪੁੱਤਰ ...
ਕੁਹਾੜਾ, 16 ਸਤੰਬਰ (ਸੰਦੀਪ ਸਿੰਘ ਕੁਹਾੜਾ)-ਤੇਜ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ, ਜਿਸ ਤਹਿਤ ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਗੁਰਮੁੱਖ ...
ਜੌੜੇਪੁਲ ਜਰਗ, 16 ਸਤੰਬਰ (ਪਾਲਾ ਰਾਜੇਵਾਲੀਆ)-ਇਸ ਇਲਾਕੇ ਦੇ ਕਿਸਾਨਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਰੋਜ਼ਾਨਾ ਹੀ ਜੌੜੇਪੁਲਾਂ 'ਤੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ | ਅਗਸਤ ਮਹੀਨੇ ਤੋਂ ਆਰੰਭ ਕੀਤੀ ਰੋਸ ਪ੍ਰਦਰਸ਼ਨ ਦੀ ਮੁਹਿੰਮ ਤਹਿਤ ਅੱਜ ਪਿੰਡ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਅਕਾਲੀ ਦਲ ਦੇ ਵਲੋਂ ਦਿੱਲੀ 'ਚ 17 ਸਤੰਬਰ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਲੈ ਕੇ ਸੰਸਦ ਭਵਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ 'ਚ ਸ਼ਾਮਿਲ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਇਕ ਐਡਵੋਕੇਟ ਦੁਆਰਾ ਪਾਵਰਕਾਮ ਨੂੰ ੂ ਇਕ ਕਾਨੂੰਨੀ ਨੋਟਿਸ ਭੇਜ ਕੇ ਆਪਣੀ ਸਾਈਟ ਦੀ ਵਿਵਸਥਾ ਜਿਸ 'ਚ ਕੋਈ ਵੀ ਕਿਸੇ ਵੀ ਉਪਭੋਗਤਾ ਦਾ ਬਿੱਲ ਖ਼ੋਲ੍ਹ ਕੇ ਪੂਰੀ ਜਾਣਕਾਰੀ ਲੈ ਸਕਦਾ ਹੈ, ਨੂੰ ਬੰਦ ਕਰਨ ਨੂੰ ਕਿਹਾ ਹੈ | ...
ਬੀਜਾ, 16 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨਛੋਹ ਪ੍ਰਾਪਤ ਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅੱਜ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ¢ ਇਸ ਸਮੇਂ ਮੈਨੇਜਰ ਇਕਬਾਲ ਸਿੰਘ ...
ਦੋਰਾਹਾ, 16 ਸਤੰਬਰ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਐਕਸਟੈਨਸ਼ਨ ਐਕਟੀਵਿਟੀ ਸੈੱਲ ਵਲੋਂ ਭਾਸ਼ਣ ਕਰਵਾਇਆ ਗਿਆ | ਇਹ ਜਾਣਕਾਰੀ ਦਿੰਦਿਆਂ ਡੀਨ ਐਕਸਟੈਨਸ਼ਨ ਐਕਟੀਵਿਟੀ ਡਾ. ਲਵਲੀਨ ਬੈਂਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਖੇਤੀਬਾੜੀ ਕੰਪਨੀ ਏ. ਈ. ...
ਮਲੌਦ, 16 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਸਿਹੌੜਾ ਵਿਖੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਤੇ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਦੀ ਹਾਜ਼ਰੀ ...
ਮਲੌਦ, 16 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੌਜਵਾਨ ਕਿਸਾਨ ਆਗੂ ਲਖਵਿੰਦਰ ਸਿੰਘ ਲਾਡੀ ਉਕਸੀ ਤੇ ਪਰਮਵੀਰ ਸਿੰਘ ਘਲੋਟੀ ਨੇ ਪੈੱ੍ਰਸ ਨੂੰ ਬਿਆਨ ਜਾਰੀ ਕਰਦੇ ਹੋਏ ਦਸਿਆ ਕਿ ਸੰਯੁਕਤ ਮੋਰਚੇ ਦੇ ਦਿੱਤੇ 27 ਸਤੰਬਰ ਦੇ ...
ਅਹਿਮਦਗੜ੍ਹ, 16 ਸਤੰਬਰ(ਪੁਰੀ/ ਸੋਢੀ/ਮਹੋਲੀ)-ਜ਼ਿਲ੍ਹਾ ਮਾਲੇਰਕੋਟਲਾ ਦੇ ਨਵ-ਨਿਯੁਕਤ ਕੀਤੇ ਗਏ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਸਥਾਨਕ ਸ਼ਹਿਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਪੱਤਰਕਾਰਾਂ ਨੂੰ ਜ਼ਿਲ੍ਹਾ ...
ਮਲੌਦ, 16 ਸਤੰਬਰ (ਸਹਾਰਨ ਮਾਜਰਾ)-ਬਾਬਾ ਸ੍ਰੀਚੰਦ ਜੀ ਦੇ 527ਵੇਂ ਪ੍ਰਕਾਸ਼ ਦਿਹਾੜੇ 'ਤੇ ਸੰਤ ਖ਼ਾਲਸਾ ਦਲ ਦੇ ਬਾਨੀ ਸੰਤ ਮਹਾਰਾਜ ਜੀਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਡੇਰਾ ਖੂਹੀ ਕੂਹਲੀ ਕਲਾਂ ਵਿਖੇ ਇਲਾਕਾ ਨਿਵਾਸੀਆਂ ਤੇ ...
ਮਲੌਦ, 16 ਸਤੰਬਰ (ਸਹਾਰਨ ਮਾਜਰਾ)-ਮੇਰਾ ਆਪਣੇ ਜੱਦੀ ਜਨਮ ਨਗਰ ਅਤੇ ਸਰਕਾਰੀ ਸਕੂਲ ਜਿੱਥੋਂ ਮੈਂ ਮੁੱਢਲੀ ਪੜ੍ਹਾਈ ਹਾਸਲ ਕੀਤੀ ਹੈ, ਦੋਵਾਂ ਥਾਵਾਂ ਪ੍ਰਤੀ ਮੇਰੇ ਦਿਲ ਅੰਦਰ ਬੇਹੱਦ ਪਿਆਰ ਸਤਿਕਾਰ ਹੈ ¢ ਇਸੇ ਲਈ ਜਿੱਥੇ ਨਗਰ ਦੇ ਵਿਕਾਸ ਅਤੇ ਤਰੱਕੀ ਲਈ ਤਤਪਰ ਰਹਿੰਦਾ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਕੋਲੇ ਦੀ ਕਾਲਾਬਾਜ਼ਾਰੀ ਕਾਰਨ ਦੇਸ਼ ਦੇ ਭੱਠਾ ਕਾਰੋਬਾਰ ਦਾ ਭੱਠਾ ਬੈਠਣ ਦੇ ਕਿਨਾਰੇ ਹੈ, ਜਿਸ ਨਾਲ ਆਮ ਵਿਅਕਤੀ ਦਾ ਘਰ ਬਣਾਉਣ ਦਾ ਸੁਪਨਾ ਹੋਇਆ ਚਕਨਾਚੂਰ ਹੋ ਗਿਆ ਹੈ | ਇਹ ਪ੍ਰਗਟਾਵਾ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਖੇਡ ਖੇਤਰ 'ਚ ਖੇਡਾਂ ਦੀ ਪ੍ਰਾਪਤੀ ਅਤੇ ਵਧੀਆ ਬੁਨਿਆਦੀ ਢਾਂਚੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਡੀ. ਏ. ਵੀ. ਪਬਲਿਕ ਸਕੂਲ ਖੰਨਾ ਨੂੰ ਫੈਪ ਸਟੇਟ ਅਵਾਰਡ ਨਾਲ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਇੰਜ.ਹਿੰਮਤ ਸਿੰਘ ਢਿੱਲੋਂ ਉੱਪ ਮੁਖ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ. ਸੰਚਾਲਨ ਹਲਕਾ ਖੰਨਾ ਅਤੇ ਇੰਜੀ.ਗੁਰਮਨਪ੍ਰੀਤ ਸਿੰਘ ਸੋਮਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ. ਸੰਚਾਲਨ ਮੰਡਲ ਖੰਨਾ ਨੇ ਸਾਂਝੇ ਤੌਰ 'ਤੇ ...
ਸਮਰਾਲਾ, 16 ਸਤੰਬਰ (ਕੁਲਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਇੱਥੋਂ ਨੇੜਲੇ ਪਿੰਡ ਸਿਹਾਲਾ ਵਿਖੇ ਭਾਦੋਂ ਦੇ ਮਹੀਨੇ ਗੁੱਗਾ ਨੌਵੀਂ ਦਾ ਮੇਲਾ ਪ੍ਰਾਚੀਨ ਧਾਰਮਿਕ ਸਥਾਨ ਗੁੱਗਾ ਮੈੜੀ 'ਤੇ ਕਰਵਾਇਆ ਗਿਆ | ਇਸੇ ਸਥਾਨ 'ਤੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ...
ਮਲੌਦ, 16 ਸਤੰਬਰ (ਦਿਲਬਾਗ ਸਿੰਘ ਚਾਪੜਾ)-ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਦੇ ਅੰਦਰ ਇਕ ਸਿਰ ਫਿਰੇ ਸ਼ਰਾਰਤੀ ਅਨਸਰ ਵਲੋਂ ਸਿਗਰਟ ਪੀ ਕੇ ਧੂੰਆਂ ਰਾਗੀ ਸਿੰਘਾਂ ਵੱਲ ਛੱਡਣ ਦੀ ਹਿਰਦੇਵੇਦਕ ਘਟਨਾ ਨੇ ਸਾਡੇ ਸਾਰਿਆਂ ...
ਸਮਰਾਲਾ, 16 ਸਤੰਬਰ (ਕੁਲਵਿੰਦਰ ਸਿੰਘ)-ਮਾਨਯੋਗ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਐੱਸ. ਡੀ. ਐੱਮ. ਵਿਕਰਮਜੀਤ ਸਿੰਘ ਪਾਂਥੇ ਦੀ ਰਹਿਨੁਮਾਈ ਹੇਠ ਪਿੰਡ ਢੀਂਡਸਾ ਵਿਖੇ ਮੱਛੀ ਪਾਲਣ ਸਬੰਧੀ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਕੋਲੇ ਦੀ ਕਾਲਾਬਾਜ਼ਾਰੀ ਕਾਰਨ ਦੇਸ਼ ਦੇ ਭੱਠਾ ਕਾਰੋਬਾਰ ਦਾ ਭੱਠਾ ਬੈਠਣ ਦੇ ਕਿਨਾਰੇ ਹੈ, ਜਿਸ ਨਾਲ ਆਮ ਵਿਅਕਤੀ ਦਾ ਘਰ ਬਣਾਉਣ ਦਾ ਸੁਪਨਾ ਹੋਇਆ ਚਕਨਾਚੂਰ ਹੋ ਗਿਆ ਹੈ | ਇਹ ਪ੍ਰਗਟਾਵਾ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ ...
ਬੀਜਾ, 16 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਅੱਜ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਪ ਪ੍ਰਧਾਨ ਤੇ ਹਲਕਾ ਖੰਨਾ ਦੇ ਮੁਖੀ ਜਥੇਦਾਰ ਸੁਖਵੰਤ ਸਿੰਘ ਟਿੱਲੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਕਿੰਨੇ ਹੀ ਹੋਨਹਾਰ ਵਿਦਿਆਰਥੀਆਂ ਦਾ ਭਵਿੱਖ ਉਸ ਸਮੇਂ ਗ਼ਰਕ ਗਿਆ ਹੋਵੇਗਾ, ਜਦੋਂ ਕਾਨੂੰਨੀ ਦਾਓ ਪੇਚ ਵਿਚ ਫਸਾ ਕੇ ਦਲਿਤ ਵਰਗ ਦੇ ਹੋਣਹਾਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਤੇ ਇਸ ਲਈ ਅਫ਼ਸਰਾਂ ਨੂੰ ਜ਼ਿੰਮੇਵਾਰ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ, ਖੰਨਾ ਦੀ ਮੀਟਿੰਗ ਚੇਅਰਪਰਸਨ ਚੰਦਨ ਨੇਗੀ ਤੇ ਪ੍ਰਧਾਨ ਮਦਨ ਗੋਪਾਲ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਪੈਨਸ਼ਨਰਾਂ ਵਲੋਂ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 6ਵੇਂ ਪੇ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਜ਼ਿਲ੍ਹਾ ਲੁਧਿਆਣਾ ਵਲ਼ੋਂ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਨਿਰਦੇਸ਼ ਤੇ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ, ਖੰਨਾ ...
ਅਹਿਮਦਗੜ੍ਹ 16 ਸਤੰਬਰ (ਪੁਰੀ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ. ਐਸੋ. ਆਫ਼ ਪੰਜਾਬ ਵਲੋਂ ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿਚ ਉੱਤਮ ਕਾਰਜਕਾਰੀ ਦਿਖਾਉਣ ਵਾਲੇ ਪਿ੍ੰਸੀਪਲ ਅਤੇ ਹੋਰ ਪ੍ਰਬੰਧਕ ਸਨਮਾਨੇ ਗਏ | ਅਹਿਮਦਗੜ੍ਹ ਡੀ.ਏ.ਵੀ. ਸਕੂਲ ਦੇ ਮੌਜੂਦਾ ...
ਸਮਰਾਲਾ, 16 ਸਤੰਬਰ (ਗੋਪਾਲ ਸੋਫਤ)-ਸਥਾਨਕ ਪ੍ਰਾਇਮਰੀ ਖੇਤੀ ਵਿਕਾਸ ਬੈਂਕ ਵਲੋਂ ਕਿਸਾਨਾਂ ਨੂੰ ਕਰਜ਼ੇ ਵੰਡਣ ਲਈ ਅੱਜ ਇਕ ਨੂੰ ਮੇਲਾ ਕਰਵਾਇਆ ਗਿਆ ¢ ਇਸ ਮੇਲੇ ਵਿਚ ਕਿਸਾਨਾਂ ਨੂੰ ਡੇਅਰੀ ਸਵੈ ਰੁਜ਼ਗਾਰ ਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਸਕੀਮਾਂ ਅਧੀਨ ਕਰਜ਼ੇ ਦੇ ...
ਦੋਰਾਹਾ, 16 ਸਤੰਬਰ (ਮਨਜੀਤ ਸਿੰਘ ਗਿੱਲ)-ਲੈਂਡ ਮਾਰਟਗੇਜ ਬੈਂਕ ਦੋਰਾਹਾ (ਪੀ.ਏ.ਡੀ.ਬੀ. ਦੋਰਾਹਾ) ਵਲੋਂ ਆਪਣੇ ਮੈਂਬਰਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਲੋਨ ਮੇਲਾ ਕਰਵਾਇਆ ਗਿਆ ਗਿਆ | ਜਿਸ ਵਿਚ ਮੌਕੇ 'ਤੇ ...
ਸਮਰਾਲਾ, 16 ਸਤੰਬਰ (ਗੋਪਾਲ ਸੋਫਤ)-ਸਥਾਨਕ ਸ਼ਹਿਰ ਵਿਸ਼ੇਸ਼ ਕਰ ਕੇ ਮੁੱਖ ਬਾਜ਼ਾਰ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਮੁਕਤ ਕਰਨ ਅਤੇ ਸਾਫ਼ ਸੁਥਰਾ ਰੱਖਣ ਲਈ ਸਥਾਨਕ ਐੱਸ.ਡੀ.ਐੱਮ. ਨੇ ਵੱਖ-ਵੱਖ ਵਪਾਰ ਯੂਨੀਅਨਾਂ ਨੂੰ ਆਪਣੀਆਂ-ਆਪਣੀਆਂ ਜਥੇਬੰਦੀਆਂ ਨੂੰ ਆਪਣਾ ਸਾਮਾਨ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਅਕਾਲ ਸਰਵਿਸ ਸਟੇਸ਼ਨ ਜੀ.ਟੀ. ਰੋਡ ਖੰਨਾ ਤੇ ਇੰਡੀਅਨ ਆਇਲ ਕੰਪਨੀ ਵਲੋਂ ਜਨਰਲ ਬਿਮਾਰੀਆਂ ਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਸਚਿਨ ਗੁਪਤਾ ਅਤੇ ਡਾ.ਰਜਨੀ ਸ਼ਰਮਾ ਨੇ ਆਏ ਮਰੀਜ਼ਾਂ ਦਾ ਚੈੱਕਅਪ ...
ਮਲੌਦ 16 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮਲੌਦ ਵਲੋਂ ਅੱਜ ਲੋਨ ਮੇਲਾ ਕਰਵਾਇਆ ਗਿਆ, ਜਿਸ ਵਿਚ ਕੁਲਵੀਰ ਸਿੰਘ ਸੋਹੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਜਸਵਿੰਦਰ ਸਿੰਘ ਝੱਮਟ ਵਾਈਸ ਪ੍ਰਧਾਨ ਬਲਾਕ ਸੰਮਤੀ ਮਲੌਦ ਬਤੌਰ ਮੁੱਖ ...
ਪਾਇਲ, 16 ਸਤੰਬਰ (ਰਾਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਅਮਨਪ੍ਰੀਤ ਸਿੰਘ ਬਰਮਾਲੀਪੁਰ ਨੇ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਅਪੀਲ ਕਿ ਪੰਜਾਬ ਵਿਚ ਰੈਲੀਆਂ ਨਾ ਕੀਤੀਆਂ ਜਾਣ ਨੂੰ ...
ਡੇਹਲੋਂ, 16 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਐਲਾਨੀ ਸੂਚੀ ਵਿਚ ਹਲਕਾ ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਹਲਕਾ ਪੱਛਮੀ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਲਕਾ ਸਾਹਨੇਵਾਲ ਤੋਂ ਸ਼ਰਨਜੀਤ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਜਦ ਤੋਂ ਹਲਕਾ ਵਿਧਾਇਕ ਨੇ ਜਤਿੰਦਰ ਪਾਠਕ ਨੂੰ ਬਲਾਕ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ | ਉਸੇ ਦਿਨ ਤੋਂ ਬਲਾਕ ਕਾਂਗਰਸ ਦਾ ਦਫ਼ਤਰ ਇਕ ਸਾਲ ਵਿਚ 26 ਜਨਵਰੀ ਅਤੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਲਈ ਹੀ ਖੁੱਲ੍ਹਦਾ ਹੈ ...
ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਘੁੰਗਰਾਲੀ ਰਾਜਪੂਤਾਂ ਵਿਖੇ ਸਰਪੰਚ ਹਰਪਾਲ ਸਿੰਘ ਚਹਿਲ ਦੀ ਅਗਵਾਈ ਹੇਠ ਹੋਏ ਚੈੱਕ ਵੰਡ ਸਮਾਗਮ ਮੌਕੇ ਜੁੜੇ ਹੋਏ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ...
ਰਾੜਾ ਸਾਹਿਬ, 16 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਦਿੱਲੀ ਕਿਸਾਨੀ ਮੋਰਚੇ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਕਰਨ ਲਈ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਉੱਘੇ ਰੰਗ ਕਰਮੀ ਨੈਸ਼ਨਲ ਅਵਾਰਡੀ ਬਲਰਾਮ ਸ਼ਰਮਾ ਨੂੰ ਲੋਕ ਗਾਇਕ ਕਲਾ ਮੰਚ (ਐੱਚ.) ਇੰਟਰਨੈਸ਼ਨਲ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਮੰਚ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਵਲੋਂ ਕੀਤੀ ...
ਮਲੌਦ, 16 ਸਤੰਬਰ (ਸਹਾਰਨ ਮਾਜਰਾ)-ਇਤਿਹਾਸਕ ਨਗਰ ਨਵਾਂ ਪਿੰਡ ਕਿਸ਼ਨਪੁਰਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਨਗਰ ਦੇ ਸਹਿਯੋਗ ਨਾਲ ਸੰਗਰਾਂਦ ਅਤੇ ਦਸਵੀਂ ਦੇ ਪਵਿੱਤਰ ਦਿਹਾੜੇ ਬੜੀ ਸ਼ਰਧਾ ਤੇ ...
ਪਾਇਲ, 16 ਸਤੰਬਰ (ਨਿਜ਼ਾਮਪੁਰ)-ਵਿਧਾਨ ਸਭਾ ਹਲਕਾ ਦਾਖਾ ਤੋਂ ਜ਼ਿਮਨੀ ਚੋਣ ਜਿੱਤ ਕੇ ਸੰਸਾਰ ਭਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਬਣਾਉਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ...
ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬਾਬਾ ਲਾਲ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ, ਗਰਾਮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਬਾਬਾ ਲਾਲ ਸਿੰਘ ਯਾਦਗਾਰੀ ਕਬੱਡੀ ਕੱਪ 20 ਸਤੰਬਰ ਨੂੰ ਬਖ਼ਸ਼ੀਸ਼ ਸਿੰਘ ...
ਪਾਇਲ, 16 ਸਤੰਬਰ (ਨਿਜ਼ਾਮਪੁਰ)-ਸਬ-ਡਵੀਜ਼ਨ ਧਮੋਟ ਦੇ ਮੁੱਖ ਦਫ਼ਤਰ ਸਮੇਤ ਪਿੰਡ ਜੰਡਾਲੀ ਤੇ ਕੂਹਲੀ ਕਲਾਂ 'ਚ ਬਿਜਲੀ ਪੰਚਾਇਤ ਲਗਾਈ ਗਈ | ਇਸ ਸਮੇਂ ਹਿੰਮਤ ਸਿੰਘ ਢਿੱਲੋਂ ਐੱਸ. ਈ. ਖੰਨਾ, ਇੰਜ: ਦਲਜੀਤ ਸਿੰਘ ਐਕਸੀਅਨ ਦੋਰਾਹਾ ਤੇ ਸੋਹਿੰਦਰ ਸਿੰਘ ਐੱਸ. ਡੀ. ਓ. ਵਲੋਂ ...
ਕੁਹਾੜਾ, 15 ਸਤੰਬਰ (ਸੰਦੀਪ ਸਿੰਘ ਕੁਹਾੜਾ)-ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾ.ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਾ. ਰਜਿੰਦਰਪਾਲ ਸਿੰਘ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਰੱਦ ਕਰਾਉਣ ਲਈ ਪਿਛਲੇ ਦੱਸ ਮਹੀਨੇ ਤੋਂ ਧਰਨਾ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ...
ਕੁਹਾੜਾ, 16 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਹਾਜ਼ਰੀ 'ਚ ਹਲਕਾ ਸਾਹਨੇਵਾਲ ਦੇ ਪਿੰਡਾਂ 'ਚ ...
ਬੀਜਾ, 16 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਗੰਢੂਆਂ ਵਿਖੇ ਅਗੇਤੇ ਬਾਸਮਤੀ 1509 ਝੋਨੇ ਦੀ ਕਟਾਈ ਦਾ ਕੰਮ ਕੰਬਾਈਨ ਨਾਲ ਸ਼ੁਰੂ ਕੀਤਾ ਗਿਆ¢ ਪਿੰਡ ਗੰਢੂਆਂ ਦੇ ਵਸਨੀਕ ਕਿਸਾਨ ਨਾਰੰਗ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਪਿੰਡ ਗੰਢੂਆਂ ਦੇ ਆਪਣੇ ...
ਖੰਨਾ, 16 ਸਤੰਬਰ (ਮਨਜੀਤ ਧੀਮਾਨ)- ਆਟੋ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮੋਟਰਸਾਈਕਲ ਵਿਜੈ ਸ਼ੰਕਰ ਵਾਸੀ ਫ਼ਗਵਾੜਾ ਹਾਲ ਵਾਸੀ ਜੀ. ਟੀ. ਬੀ. ਨਗਰ ਖੰਨਾ ਨੇ ਕਿਹਾ ਕਿ 14 ਸਤੰਬਰ ਨੂੰ ਆਪਣੇ ...
ਮਾਛੀਵਾੜਾ ਸਾਹਿਬ, 16 ਸਤੰਬਰ (ਸੁਖਵੰਤ ਸਿੰਘ ਗਿੱਲ)-ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਅਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਮਹੀਨਾ ਭਰ ਚੱਲਣ ਵਾਲਾ ਸਾਲਾਨਾ ਨਾਮ ਸਿਮਰਨ ਜਪ ਪ੍ਰਯੋਗ ਸਮਾਗਮ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ ਦੀ ਹਜ਼ੂਰੀ 'ਚ ਆਰੰਭ ...
ਮਲੌਦ, 16 ਸਤੰਬਰ (ਸਹਾਰਨ ਮਾਜਰਾ)-ਪੰਜਾਬ ਯੂਥ ਵਿਕਾਸ ਡਿਵੈੱਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਔਖੇ ਸਮਿਆਂ ਦੌਰਾਨ ਪਾਰਟੀ ਨੂੰ ਸਮਰਪਿਤ ਹੋ ਕੇ ਚੜ੍ਹਦੀ ਕਲਾ ਲਈ ਯਤਨਸ਼ੀਲ ਪ੍ਰੋ. ਭੁਪਿੰਦਰ ਸਿੰਘ ਚੀਮਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਖੰਨਾ ਵਲੋਂ ਕਰਜ਼ਾ ਵੰਡ ਸਮਾਰੋਹ ਕਰਵਾਇਆ ਗਿਆ | ਬੈਂਕ ਵਲੋਂ ਕਿਸਾਨਾਂ ਨੂੰ 22.50 ਲੱਖ ਰੁਪਏ ਦੇ ਕਰਜ਼ੇ ਦੇ ਹੁਕਮ ਮਨਜੂਰੀ ਪੱਤਰ ਦਿੱਤੇ ਗਏ | ਬੈਂਕ ਮੈਨੇਜਰ ਸੁਖਦੀਪ ਸਿੰਘ ਨੇ ਕਿਹਾ ਕਿ ...
ਮਾਛੀਵਾੜਾ ਸਾਹਿਬ, 16 ਸਤੰਬਰ (ਸੁਖਵੰਤ ਸਿੰਘ ਗਿੱਲ)-ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਅਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਮਹੀਨਾ ਭਰ ਚੱਲਣ ਵਾਲਾ ਸਾਲਾਨਾ ਨਾਮ ਸਿਮਰਨ ਜਪ ਪ੍ਰਯੋਗ ਸਮਾਗਮ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ ਦੀ ਹਜ਼ੂਰੀ 'ਚ ਆਰੰਭ ...
ਲੋਹਟਬੱਦੀ, 16 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ ਵਾਲੇ (ਸੰਪਰਦਾਇ ਨਿਰਮਲੇ ਸ੍ਰੀ ਮੁਕਤਸਰ ਸਾਹਿਬ ਵਾਲੀ) ਨਾਲ ਸਬੰਧਿਤ ਗੁਰਦੁਆਰਾ ਬਾਬਾ ਬੁੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ ਮੌਜੂਦਾ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ...
ਡੇਹਲੋਂ, 16 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਵਲੋਂ ਹਰ ਮਹੀਨੇ ਦੀ ਤਰ੍ਹਾਂ ਅੱਸੂ ਮਹੀਨੇ ਦੀ ਸੰਗਰਾਂਦ ਮੌਕੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ¢ ਗੁਰੂ ਨਾਨਕ ਸੰਸਥਾ ਦੇ ਚੇਅਰਮੈਨ ਡਾ. ...
ਡੇਹਲੋਂ, 16 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀ ਕਾਲੇ ਕਾਨੰੂਨਾਂ ਦੇ ਖਿਲਾਫ ਦਿੱਲੀ ਬਾਰਡਰਾਂ 'ਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਸਬੰਧੀ 23 ਸਤੰਬਰ ਨੂੰ ਮਿਲਨ ਪੈਲੇਸ ਡੇਹਲੋਂ ਵਿਖੇ ਕਿਸਾਨਾਂ ਦੀ ਵਿਸ਼ੇਸ਼ ਇਕੱਤਰਤਾ ਹੋ ਰਹੀ ਹੈ, ਜਿਸ ਦੌਰਾਨ ਲੋਕਾਂ ...
ਸਮਰਾਲਾ, 16 ਸਤੰਬਰ (ਗੋਪਾਲ ਸੋਫਤ)-ਸਥਾਨਕ ਐੱਸ. ਡੀ. ਐੱਮ. ਵਿਕਰਮਜੀਤ ਸਿੰਘ ਪਾਂਥੇ ਨੇ ਕਿਹਾ ਹੈ ਕਿ ਸਬ ਡਵੀਜ਼ਨ 'ਚ ਸਰਕਾਰੀ ਕੰਮਾਂ ਲਈ ਆਉਣ ਵਾਲੇ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਚੰਗੀਆਂ ਸਹੂਲਤਾਂ ਦੇਣ ਲਈ ਇਕ ਹੋਰ ਨਵਾਂ ਸੇਵਾ ਕੇਂਦਰ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਗਣਪਤੀ ਸੇਵਾ ਸੰਘ ਖੰਨਾ ਵਲੋਂ ਕਲੱਬ ਦੇ ਚੇਅਰਮੈਨ ਮਹਿੰਦਰ ਅਰੋੜਾ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਵਿਚ ਗਣਪਤੀ ਮਹਾਰਾਜ ਦੀ ਝੰਡਾ ਫੇਰੀ ਕੱਢੀ ਗਈ | ਇਲਾਕੇ ਦੇ ਜਿਨ੍ਹਾਂ ਸ਼ਰਧਾਲੂਆਂ ਵਲੋਂ ਘਰ ਵਿਚ ...
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਜੀ. ਟੀ. ਰੋਡ ਸਥਿਤ ਰਾਮਗੜ੍ਹੀਆ ਭਵਨ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵਲੋਂ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਨਾਇਆ ...
ਸਾਹਨੇਵਾਲ, 16 ਸਤੰਬਰ (ਹਰਜੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ-ਸਾਹਨੇਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਮੀਤ ਪ੍ਰਧਾਨ ਮਲਕੀਤ ਸਿੰਘ ...
ਡੇਹਲੋਂ, 16 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਡੇਹਲੋਂ ਵਲੋਂ ਡਾ. ਪ੍ਰਕਾਸ਼ ਸਿੰਘ ਖੇਤੀਬਾੜੀ ਅਫ਼ਸਰ ਡੇਹਲੋਂ ਦੀ ਅਗਵਾਈ ਹੇਠ 'ਫ਼ਸਲ ਵਿਭਿੰਨਤਾ ਸਕੀਮ' ਤਹਿਤ ਮੱਕੀ ਦੀ ਕਾਸ਼ਤ ਸਬੰਧੀ ਖੇਤ ਦਿਵਸ ਪਿੰਡ ਗੋਪਾਲਪੁਰ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX