ਤਾਜਾ ਖ਼ਬਰਾਂ


ਕਾਹਨੂੰਵਾਨ ਵਿਖੇ ਸਿੱਧੂ ਦੀ ਆਮਦ ਨੂੰ ਲੈ ਕੇ ਕੀਤੀ ਜਾ ਰਹੀ ਵਿਸ਼ਾਲ ਰੈਲੀ 'ਚ ਉਮੜਿਆ ਜਨ ਸੈਲਾਬ
. . .  5 minutes ago
ਕਾਹਨੂੰਵਾਨ, (ਬਟਾਲਾ) 2 ਦਸੰਬਰ (ਕਾਹਲੋਂ) - ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ 'ਚ ਕਾਹਨੂੰਵਾਨ ਦਾਣਾ ਮੰਡੀ 'ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ...
ਪੰਜਾਬ ਪੁਲਿਸ ਦੇ ਵਿਚ ਭਰਤੀ ਦੀ ਹੋਈ ਧਾਂਦਲੀ ਦੇ ਵਿਰੁੱਧ ਪ੍ਰਦਰਸ਼ਨ, ਹਾਈਵੇਅ ਜਾਮ
. . .  29 minutes ago
ਜਲੰਧਰ, 2 ਦਸੰਬਰ (ਸ਼ੈਲੀ) - ਪੰਜਾਬ ਪੁਲਿਸ ਦੇ ਵਿਚ ਭਰਤੀ ਦੀ ਹੋਈ ਧਾਂਦਲੀ ਦੇ ਵਿਰੁੱਧ ਭਰਤੀ ਪ੍ਰਕਿਰਿਆ ਦੇ ਖ਼ਿਲਾਫ਼ ਉਮੀਦਵਾਰਾਂ ਵਲੋਂ ਹਾਈਵੇਅ ਜਾਮ ਕੀਤਾ ਗਿਆ | ਇਸ ਮੌਕੇ ਆਮ ਜਨਤਾ ਪ੍ਰੇਸ਼ਾਨ ਹੋਈ, ਉੱਥੇ ਹੀ ਧਰਨੇ ਦੌਰਾਨ ਬੀ.ਐੱਸ.ਐਫ. ਚੌਕ ...
ਰਾਜ ਸਭਾ ਤੋਂ ਕਾਂਗਰਸ ਸਮੇਤ ਕਈ ਹੋਰ ਪਾਰਟੀਆਂ ਦਾ ਵਾਕਆਊਟ
. . .  40 minutes ago
ਨਵੀਂ ਦਿੱਲੀ, 2 ਦਸੰਬਰ - ਰਾਜ ਸਭਾ ਤੋਂ ਕਾਂਗਰਸ ਸਮੇਤ ਐੱਨ.ਸੀ.ਪੀ., ਆਰ.ਜੇ.ਡੀ., ਅਤੇ ਕਈ ਹੋਰ ਪਾਰਟੀਆਂ ਨੇ ਮਹਿੰਗਾਈ ਦੇ ਮੁੱਦੇ 'ਤੇ ਰਾਜ ਸਭਾ ਤੋਂ ਵਾਕਆਊਟ...
ਕ੍ਰਿਸਚੀਅਨ ਕਬਰਸਤਾਨ ਦਾ ਕੰਮ ਸ਼ੁਰੂ ਨਾ ਕਰਨ 'ਤੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਅਨੋਖਾ ਪ੍ਰਦਰਸ਼ਨ
. . .  48 minutes ago
ਬਰਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ) - ਬਰਨਾਲਾ ਵਿਖੇ ਕ੍ਰਿਸਚੀਅਨ ਕਬਰਸਤਾਨ ਦਾ ਕੰਮ ਸ਼ੁਰੂ ਨਾ ਕਰਨ 'ਤੇ ਅੱਜ ਕ੍ਰਿਸਚੀਅਨ ਭਾਈਚਾਰੇ ਦੇ ਮੈਂਬਰ ਅਤੇ ਪੰਜਾਬ ਰਾਜ ਸਲਾਹਕਾਰ ਬੋਰਡ ਆਨ ਡਿਸਏਬਿਲਟੀ ਦੇ ਮਾਹਰ ਮੈਂਬਰ ਗੁਰਬਾਜ਼ ਸਿੰਘ ਵਲੋਂ ...
ਰਾਜ ਸਭਾ 'ਚ ਗੂੰਜਿਆ ਕਿਸਾਨਾਂ ਦੀਆਂ ਮੌਤਾਂ ਅਤੇ ਮਹਿੰਗਾਈ ਦਾ ਮੁੱਦਾ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਰਾਜ ਸਭਾ 'ਚ ਕਿਸਾਨਾਂ ਦੀਆਂ ਮੌਤਾਂ ਅਤੇ ਮਹਿੰਗਾਈ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ |...
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ
. . .  about 1 hour ago
ਕਿਸ਼ਨਗੜ੍ਹ, 2 ਨਵੰਬਰ( ਹੁਸਨ ਲਾਲ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਇਸ ਮੌਕੇ ਉਨ੍ਹਾਂ ਸੱਚਖੰਡ ਵਿਖੇ ਮੱਥਾ ਟੇਕਿਆ ਤੇ ਡੇਰੇ ਦੇ ਮੌਜੂਦਾ...
ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਦਿੱਤਾ 24 ਘੰਟਿਆਂ ਦਾ ਸਮਾਂ, ਲਾਈ ਫਿਟਕਾਰ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਦਿੱਲੀ - ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਉਦਯੋਗਿਕ ਅਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਲੈ ਕੇ ਗੰਭੀਰ ਹਾਂ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਫਿਟਕਾਰ ਲਾਉਂਦੇ ਹੋਏ ਕਿਹਾ ਕਿ ਤੁਸੀਂ ਸਾਡੇ ਮੋਢਿਆਂ ਤੋਂ ਗੋਲੀਆਂ ਨਹੀਂ ਚਲਾ ਸਕਦੇ, ਤੁਹਾਨੂੰ ਕਦਮ ਚੁੱਕਣੇ ਪੈਣਗੇ...
ਦਿੱਲੀ - ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ : ਸੁਪਰੀਮ ਕੋਰਟ ਨੇ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਨੂੰ ਲਾਈ ਫਿਟਕਾਰ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਦਿੱਲੀ - ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਨੇ ਸ਼ਹਿਰ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਦੇ ਵਿਚਕਾਰ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਦੀ ਖਿਚਾਈ ਕੀਤੀ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ...
ਚੰਨੀ 'ਤੇ ਕੇਜਰੀਵਾਲ ਦਾ ਨਿਸ਼ਾਨਾ, ਕਿਹਾ - ਮੇਰਾ ਰੰਗ ਕਾਲਾ ਹੋ ਸਕਦਾ ਹੈ ਪਰ ਮੇਰੀ ਨੀਯਤ ਸਾਫ਼
. . .  51 minutes ago
ਅੰਮ੍ਰਿਤਸਰ, 2 ਦਸੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹਨ, ਜਿੱਥੋਂ ਦੀ ਉਹ ਅੱਗੇ ਪਠਾਨਕੋਟ ਲਈ ਰਵਾਨਾ ਹੋਣਗੇ | ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰਾ ਰੰਗ ਕਾਲਾ ਹੋ...
ਅਥਲੀਟ ਸੇਵਾਮੁਕਤ ਅਧਿਆਪਕ ਦੇ ਤਪਾ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 2 hours ago
ਤਪਾ ਮੰਡੀ, 2 ਦਸੰਬਰ (ਪ੍ਰਵੀਨ ਗਰਗ) - ਵਾਰਾਣਸੀ (ਯੂ.ਪੀ) ਵਿਖੇ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ ਦੌਰਾਨ ਕਾਂਸੀ ਦਾ ਤਗਮਾ ਜੇਤੂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ (78) ਪੁੱਤਰ ਮੋਤੀ ਰਾਮ ਵਾਸੀ ਤਪਾ ਦੇ ਤਪਾ ਪਹੁੰਚਣ 'ਤੇ ਸ਼ਹਿਰ ਦੇ ਸਮੂਹ ਕਲੱਬਾਂ ...
ਰਾਜ ਸਭਾ ਦੇ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਵਿਰੋਧੀ ਧਿਰਾਂ ਦਾ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 2 ਦਸੰਬਰ - ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਵਿਰੋਧੀ ਧਿਰ ਦੇ ਨੇਤਾ ਕਾਲੀਆਂ ਪੱਟੀਆਂ ਬੰਨ੍ਹ ਕੇ ...
ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬੂਸਟਰ ਖ਼ੁਰਾਕ ਦੇ ਤੌਰ 'ਤੇ ਕੋਵਿਸ਼ੀਲਡ ਲਈ ਡੀ.ਸੀ.ਜੀ.ਆਈ. ਦੀ ਮੰਗੀ ਮਨਜ਼ੂਰੀ
. . .  about 2 hours ago
ਨਵੀਂ ਦਿੱਲੀ, 2 ਦਸੰਬਰ - ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦੇਸ਼ ਵਿਚ ਵੈਕਸੀਨ ਦੇ ਢੁਕਵੇਂ ਸਟਾਕ ਦਾ ਹਵਾਲਾ ਦਿੰਦੇ ਹੋਏ ਕੋਵਿਸ਼ੀਲਡ ਲਈ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ ਅਤੇ ਨਵੇਂ ...
ਵਰਲਡ ਅਥਲੈਟਿਕਸ ਨੇ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਕੀਤਾ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 2 ਦਸੰਬਰ - ਵਰਲਡ ਅਥਲੈਟਿਕਸ ਨੇ ਭਾਰਤ ਦੀ ਦੌੜਾਕ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਅਥਲੈਟਿਕਸ ਨੇ ਉਸ ਨੂੰ ਇਹ ਪੁਰਸਕਾਰ ਭਾਰਤ ਵਿਚ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਵੱਡੀ ਗਿਣਤੀ ਵਿਚ ...
ਕੇਂਦਰੀ ਸਿਹਤ ਮੰਤਰੀ ਦੀ ਅੱਜ ਫਿਰ ਬੈਠਕ
. . .  about 3 hours ago
ਨਵੀਂ ਦਿੱਲੀ, 2 ਦਸੰਬਰ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅੱਜ ਰਾਜਾਂ ਨਾਲ ਏਅਰਪੋਰਟ ਸਕਰੀਨਿੰਗ ਅਤੇ ਨਿਗਰਾਨੀ 'ਤੇ ਏਅਰਪੋਰਟ ਪਬਲਿਕ ਹੈਲਥ ਅਧਿਕਾਰੀਆਂ (ਏ.ਪੀ.ਐਚ.ਓਜ਼.) ਅਤੇ ਪੋਰਟ ਹੈਲਥ ਅਧਿਕਾਰੀਆਂ ...
2024 ਦੀਆਂ ਲੋਕ ਸਭਾ ਚੋਣਾਂ 'ਤੇ ਬੋਲੇ ਗੁਲਾਮ ਨਬੀ ਆਜ਼ਾਦ, ਕਿਹਾ - ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ 300 ਸਾਂਸਦ ਆਉਣਗੇ
. . .  about 4 hours ago
ਪੁੰਛ,2 ਦਸੰਬਰ - ਜੰਮੂ-ਕਸ਼ਮੀਰ ਦੇ ਪੁੰਛ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਾਰਟੀ ਅਗਲੀਆਂ ਆਮ ਚੋਣਾਂ...
ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਰੱਖਿਆ, ਸਾਈਬਰ ਸੁਰੱਖਿਆ ਸਹਿਯੋਗ 'ਤੇ ਕੀਤੀ ਚਰਚਾ
. . .  about 4 hours ago
ਇਸਲਾਮਾਬਾਦ, 2 ਦਸੰਬਰ - ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਬੁੱਧਵਾਰ ਨੂੰ ਮਾਸਕੋ 'ਚ ਵਿਆਪਕ ਪੱਧਰ 'ਤੇ ਗੱਲਬਾਤ ਕੀਤੀ, ਜਿਸ ਨੂੰ ਬਹੁਤ ਸਾਰੇ ਲੋਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ 'ਚ ਵੱਡੀ ਛਲਾਂਗ ਵਜੋਂ ਦੇਖ ਰਹੇ ਹਨ...
ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨਾਲ ਰੂਸੀ ਜਹਾਜ਼ ਉਤਰਿਆ ਮਾਸਕੋ ਖੇਤਰ ਵਿਚ
. . .  about 4 hours ago
ਮਾਸਕੋ, 2 ਦਸੰਬਰ - ਰੂਸ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਤੀਜਾ ਜਹਾਜ਼ ਮਾਸਕੋ ਨੇੜੇ ਚੱਕਾਲੋਵਸਕੀ ਹਵਾਈ ਅੱਡੇ 'ਤੇ ਉਤਰਿਆ ਹੈ, ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ...
ਦੱਖਣੀ ਅਫਰੀਕਾ 'ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ 'ਚ ਹੋਇਆ ਵਾਧਾ
. . .  about 4 hours ago
ਜੋਹਾਨਸਬਰਗ, 2 ਦਸੰਬਰ - ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਪਛਾਣ ਹੋਣ ਤੋਂ ਬਾਅਦ ਦੱਖਣੀ ਅਫਰੀਕਾ 'ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ 'ਚ 403 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਨਫੈਕਸ਼ਨ ਦੀ ਦਰ ਵੀ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 1 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣੀ ਰਿਹਾਇਸ਼ ਤੋਂ ...
ਐੱਸ. ਓ. ਆਈ. ਛੱਡ ਕਾਂਗਰਸ 'ਚ ਗਏ ਪਰਮਿੰਦਰ ਭਾਜਪਾ 'ਚ ਹੋਏ ਸ਼ਾਮਿਲ
. . .  1 day ago
23 ਦੇਸ਼ਾਂ 'ਚ ਮਿਲੇ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ, ਸੰਖਿਆ ਵਧਣ ਦੀ ਸੰਭਾਵਨਾ- ਡਬਲਯੂ. ਐਚ. ਓ.
. . .  1 day ago
ਨਵੀਂ ਦਿੱਲੀ : ਅਮਿਤ ਸ਼ਾਹ ਨੇ ਮਨਜਿੰਦਰ ਸਿੰਘ ਸਿਰਸਾ ਦਾ ਕੀਤਾ ਸਵਾਗਤ
. . .  1 day ago
ਗੁਰੂਗ੍ਰਾਮ: ਪੈਸੇ ਲਈ ਆਪਣੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਨੌਜਵਾਨ ਗ੍ਰਿਫ਼ਤਾਰ
. . .  1 day ago
ਗੁਰੂਗ੍ਰਾਮ, 1ਦਸੰਬਰ-ਹਰਿਆਣਾ ਦੇ ਗੁਰੂਗ੍ਰਾਮ ਕ੍ਰਾਈਮ ਬਰਾਂਚ ਦੇ ਐੱਸ.ਪੀ. ਪ੍ਰੀਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਤਾ ਵਲੋਂ ਆਪਣੇ ਪੁੱਤਰ ਨੂੰ ਪੈਸੇ ਨਾ ਦੇਣ 'ਤੇ ਪੁੱਤਰ ਨੇ ਆਪਣੇ ਪਿਤਾ ਦੀ ਕੈਂਚੀ ਮਾਰ ਕੇ ਹੱਤਿਆ...
ਜਦੋਂ ਤੱਕ ਐੱਮ.ਐੱਸ.ਪੀ. ਦੀਆਂ ਮੰਗਾਂ ਅਤੇ ਦੂਜੇ ਮੁੱਦੇ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਣ ਵਾਲੇ: ਬਲਕਰਨ ਸਿੰਘ ਬਰਾੜ
. . .  1 day ago
ਸਿੰਘੂ ਬਾਰਡਰ, 1 ਦਸੰਬਰ-ਪੰਜਾਬ ਕਿਸਾਨ ਸੰਗਠਨ ਦੇ ਕਿਸਾਨ ਆਗੂ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਹੁਣ ਵਾਪਸ ਜਾਣ ਵਾਲੇ ਹਨ। ਅਜਿਹੀ ਕੋਈ ਗੱਲ ਨਹੀਂ ਹੈ। ਅਜਿਹੀਆਂ ਅਫ਼ਵਾਹਾਂ 'ਤੇ ਯਕੀਨ..
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਸੰਪਾਦਕੀ

ਰੁਜ਼ਗਾਰ ਮੁਖੀ ਹੋਣ ਨਵੇਂ ਐਲਾਨ

ਆਧੁਨਿਕ ਸਮੇਂ ਵਿਚ ਸੂਚਨਾ ਦੇ ਬਿਜਲਈ ਸਾਧਨਾਂ ਦੀ ਵਰਤੋਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਦੂਰਸੰਚਾਰ ਮਾਧਿਅਮ ਰਾਹੀਂ ਹਰ ਤਰ੍ਹਾਂ ਦੀ ਸੂਚਨਾ ਦੁਨੀਆ ਭਰ ਵਿਚ ਬੈਠੇ ਵਿਅਕਤੀਆਂ ਨੂੰ ਮਿੰਟਾਂ-ਸਕਿੰਟਾਂ ਵਿਚ ਮਿਲ ਰਹੀ ਹੈ। ਇਸ ਸਮੇਂ ਇਸ ਦੀ ਚਮਕ ਅਤੇ ਚਰਚਾ ਨੇ ਸਭ ਨੂੰ ਪਿੱਛੇ ਪਾ ਦਿੱਤਾ ਜਾਪਦਾ ਹੈ। ਇਸ ਦਾ ਪਾਸਾਰ ਏਨੀ ਤੇਜ਼ੀ ਨਾਲ ਹੋਇਆ ਹੈ ਕਿ ਦੁਨੀਆ ਦੰਗ ਰਹਿ ਗਈ ਹੈ। ਭਾਰਤ ਵਿਚ ਘੱਟ ਹੀ ਲੋਕ ਹੋਣਗੇ ਜੋ ਇਸ ਤੋਂ ਅਨਜਾਣ ਹੋਣ ਜਾਂ ਜੋ ਇਸ ਦੀ ਵਰਤੋਂ ਨਾ ਕਰ ਰਹੇ ਹੋਣ। ਦੇਸ਼ ਵਿਚ ਹੀ ਇਸ ਨੂੰ ਵਰਤਣ ਵਾਲਿਆਂ ਦੀ ਗਿਣਤੀ ਅਰਬ ਤੋਂ ਵਧੇਰੇ ਪੁੱਜ ਚੁੱਕੀ ਹੈ। ਪਰ ਪਿਛਲੇ ਸਮੇਂ ਵਿਚ ਅਨੇਕਾਂ ਕਾਰਨਾਂ ਕਰਕੇ ਟੈਲੀਕਾਮ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਸਨ। ਇਹ ਹੀ ਕਾਰਨ ਹੈ ਕਿ ਭਾਰਤ ਵਿਚ ਇਸ ਸਮੇਂ ਸਿਰਫ ਤਿੰਨ ਕੰਪਨੀਆਂ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਹੀ ਬਚੀਆਂ ਰਹਿ ਸਕੀਆਂ ਹਨ। ਵੋਡਾਫੋਨ ਆਈਡੀਆ ਕੰਪਨੀ ਤਾਂ ਪੂਰੀ ਤਰ੍ਹਾਂ ਬਿਮਾਰ ਹੋ ਗਈ ਹੈ ਅਤੇ ਇਸ ਦੇ ਕਰਤਾ-ਧਰਤਾ ਅਸਤੀਫ਼ੇ ਦੇਣ ਲੱਗੇ ਹਨ। ਇਸ ਇਕੱਲੀ ਕੰਪਨੀ ਦਾ ਸਾਲਾਨਾ ਘਾਟਾ 50,000 ਕਰੋੜ ਤੋਂ ਵੀ ਟੱਪ ਗਿਆ ਹੈ। ਏਅਰਟੈੱਲ ਵੀ ਪਿਛਲੇ ਲੰਮੇ ਸਮੇਂ ਤੋਂ ਸਹਿਕਦੀ ਨਜ਼ਰ ਆ ਰਹੀ ਹੈ।
ਹੁਣ ਕੇਂਦਰ ਸਰਕਾਰ ਵਲੋਂ ਇਨ੍ਹਾਂ ਕੰਪਨੀਆਂ ਨੂੰ ਸੰਕਟ ਵਿਚੋਂ ਕੱਢਣ ਲਈ ਜੋ ਨਵੇਂ ਐਲਾਨ ਕੀਤੇ ਗਏ ਹਨ, ਉਨ੍ਹਾਂ ਨਾਲ ਇਨ੍ਹਾਂ ਦੇ ਮੁੜ ਖੜ੍ਹੇ ਹੋਣ ਦੀ ਸੰਭਾਵਨਾ ਬਣ ਗਈ ਹੈ। ਸਭ ਤੋਂ ਵੱਡਾ ਘਾਟਾ ਸਪੈਕਟਰਮ ਦੀ ਫੀਸ ਵਿਚ ਪੈਂਦਾ ਹੈ। ਆਰਥਿਕ ਮੁਸ਼ਕਿਲ ਵਿਚ ਫਸੀਆਂ ਕੰਪਨੀਆਂ ਇਸ ਦੀ ਅਦਾਇਗੀ ਕਰਨ ਤੋਂ ਅਸਮਰੱਥ ਹੋਈਆਂ ਪਈਆਂ ਹਨ। ਕੇਂਦਰ ਵਲੋਂ ਸਪੈਕਟਰਮ ਦੇ ਬਕਾਇਆਂ ਦੇ ਭੁਗਤਾਨ ਲਈ 4 ਸਾਲ ਦਾ ਸਮਾਂ ਦੇਣ ਨਾਲ ਇਨ੍ਹਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਵੱਡੀ ਹੱਦ ਤੱਕ ਦੇਸ਼ਵਾਸੀਆਂ ਦੇ ਇਸ ਮਾਧਿਅਮ ਨੂੰ ਅਪਣਾਉਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੌਖਿਆ ਕਰਨ ਦੇ ਐਲਾਨ ਕੀਤੇ ਗਏ ਹਨ। ਇਸ ਤੋਂ ਵੀ ਵਧੇਰੇ ਸਪੈਕਟਰਮ ਦੀ ਨਿਲਾਮੀ ਨੂੰ 20 ਸਾਲ ਦੀ ਬਜਾਏ 30 ਸਾਲ ਤੱਕ ਲਈ ਕਰਨ ਦਾ ਐਲਾਨ ਕੀਤਾ ਗਿਆ ਹੈ। ਅਸੀਂ ਦੇਸ਼ ਵਿਚ ਹੀ ਇਸ ਸਨਅਤ ਨੂੰ ਵੱਧ ਤੋਂ ਵੱਧ ਹੁਲਾਰਾ ਦੇਣ ਦੇ ਹੱਕ ਵਿਚ ਹਾਂ, ਕਿਉਂਕਿ ਇਸ ਦੇ ਹੋਰ ਵਧਣ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਵੀ ਪੈਦਾ ਹੁੰਦੇ ਹਨ, ਜੋ ਸਮੇਂ ਦੀ ਵੱਡੀ ਲੋੜ ਹੈ। ਪਰ ਇਸ ਦੇ ਨਾਲ ਹੀ ਇਸ ਖੇਤਰ ਵਿਚ ਸਰਕਾਰ ਨੇ ਜਿਸ ਤਰ੍ਹਾਂ 100 ਫ਼ੀਸਦੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਹੈ, ਉਹ ਅਨੇਕਾਂ ਪਹਿਲੂਆਂ ਤੋਂ ਦੇਸ਼ ਲਈ ਮਾਰੂ ਸਾਬਤ ਹੋ ਸਕਦੀ ਹੈ। ਇਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਨਿੱਤ ਦਿਨ ਆਤਮ-ਨਿਰਭਰ ਭਾਰਤ ਦੀ ਗੱਲ ਕਰਦਾ ਹੈ ਅਤੇ ਇਸ ਨੂੰ ਦੇਸ਼ਵਾਸੀਆਂ ਦੇ ਰੁਜ਼ਗਾਰ ਤੇ ਸਵੈਮਾਣ ਨਾਲ ਜੋੜਦਾ ਹੈ, ਦੂਸਰੇ ਪਾਸੇ ਵਿਦੇਸ਼ੀ ਨਿਵੇਸ਼ ਨੂੰ ਅੰਨ੍ਹੇਵਾਹ ਵਧਾਉਣਾ ਸਹੀ ਨਹੀਂ ਕਿਹਾ ਜਾ ਸਕਦਾ। ਜੇਕਰ ਦੇਸ਼ ਵਿਚ ਹਥਿਆਰ ਬਣਾਉਣ ਦੇ ਠੇਕੇ ਵੀ ਵਿਦੇਸ਼ੀ ਕੰਪਨੀਆਂ ਨੂੰ ਦਿਆਂਗੇ ਤਾਂ ਅਸੀਂ ਆਪਣੇ ਆਤਮ-ਨਿਰਭਰ ਹੋਣ ਦੇ ਐਲਾਨੇ ਨਿਸ਼ਾਨਿਆਂ ਤੋਂ ਪਿੱਛੇ ਰਹਿ ਜਾਵਾਂਗੇ। ਕਿਉਂਕਿ ਭਾਰਤ ਵਿਚ ਹਰ ਤਰ੍ਹਾਂ ਦੇ ਕਾਮਿਆਂ ਤੋਂ ਲੈ ਕੇ ਕੁਦਰਤੀ ਸਾਧਨਾਂ ਦੀ ਕਮੀ ਨਹੀਂ ਹੈ। ਊਰਜਾ ਦੇ ਖੇਤਰ ਵਿਚ ਵੀ ਦੇਸ਼ ਨੂੰ ਆਪਣੇ ਸਾਧਨਾਂ 'ਤੇ ਨਿਰਭਰ ਹੋਣਾ ਚਾਹੀਦਾ ਹੈ। ਜਿਵੇਂ ਬਿਜਲੀ ਦਾ ਉਤਪਾਦਨ ਵਧਾਉਣ ਲਈ ਸੂਰਜੀ ਊਰਜਾ ਦੇ ਖੇਤਰ ਵਿਚ ਸਫਲ ਯਤਨ ਹੋ ਰਹੇ ਹਨ। ਇਸ ਖੇਤਰ ਵਿਚ ਉਤਪਾਦਨ ਨੂੰ ਵੱਡੀ ਹੱਦ ਤੱਕ ਵਧਾਇਆ ਜਾਣਾ ਜ਼ਰੂਰੀ ਹੈ ਤਾਂ ਜੋ ਵਧ ਰਹੀ ਊਰਜਾ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਇਸੇ ਹੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਘਟਾਉਣ ਲਈ ਬਿਜਲਈ ਵਾਹਨਾਂ ਦੇ ਉਤਪਾਦਨ ਲਈ ਹੋਰ ਵੱਡੇ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨਾਲ ਰੁਜ਼ਗਾਰ ਦੇ ਬਹੁਤੇ ਸਾਧਨ ਵੀ ਪੈਦਾ ਹੋ ਸਕਣਗੇ। ਆਟੋ ਸੈਕਟਰ ਲਈ 26,000 ਕਰੋੜ ਦੀ ਰਕਮ ਦੀ ਮਨਜ਼ੂਰੀ ਵੀ ਵੱਡਾ ਕਦਮ ਹੈ। ਇਸ ਖੇਤਰ ਵਿਚ ਆਉਂਦੇ 5 ਸਾਲਾਂ ਵਿਚ ਨਵੇਂ ਨਿਵੇਸ਼ ਲਈ ਟੀਚੇ ਵੀ ਮਿੱਥੇ ਗਏ ਹਨ, ਜਿਸ ਨਾਲ 7.50 ਲੱਖ ਰੁਜ਼ਗਾਰ ਪੈਦਾ ਹੋਣਗੇ। ਭਾਰਤ ਚਾਹੇ ਵਿਕਾਸਸ਼ੀਲ ਦੇਸ਼ ਹੈ ਪਰ ਅਸੀਂ ਇਸ ਨੂੰ ਹਰ ਪੱਖੋਂ ਆਤਮ-ਨਿਰਭਰ ਬਣਾਉਣ ਲਈ ਵੱਡੇ ਯਤਨ ਕੀਤੇ ਜਾਣ ਦੇ ਹੱਕ ਵਿਚ ਹਾਂ। ਅਜਿਹੇ ਯਤਨ ਜੋ ਲਗਾਤਾਰ ਰੁਜ਼ਗਾਰ ਪੈਦਾ ਕਰਨ ਵਾਲੇ ਹੋਣ ਕਿਉਂਕਿ ਅੱਜ ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਸ ਨੂੰ ਵੱਖ-ਵੱਖ ਖੇਤਰਾਂ ਵਿਚ ਉਤਪਾਦਨ ਵਧਾ ਕੇ ਹੀ ਘਟਾਇਆ ਜਾ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਪੈਗਾਸਸ ਜਾਸੂਸੀ ਮਾਮਲੇ 'ਤੇ ਘਿਰੀ ਨਜ਼ਰ ਆ ਰਹੀ ਹੈ ਸਰਕਾਰ

ਹਵਾ ਕੋ ਜ਼ਿਦ ਕਿ ਉੜਾਏਗੀ ਧੂਲ ਹਰ ਸੂਰਤ, ਹਮੇਂ ਯੇ ਧੁਨ ਹੈ ਕਿ ਆਈਨਾ ਸਾਫ਼ ਕਰਨਾ ਹੈ। ਪੈਗਾਸਸ ਜਾਸੂਸੀ ਦੇ ਮਾਮਲੇ ਵਿਚ ਭਾਰਤ ਦੀ ਸਰਬਉੱਚ ਅਦਾਲਤ ਦਾ ਰਵੱਈਆ ਕੁਝ-ਕੁਝ ਅਜ਼ਹਰ ਅਦੀਬ ਦੇ ਉਪਰੋਕਤ ਸ਼ਿਅਰ ਵਰਗਾ ਜਾਪ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਹੋਰ ...

ਪੂਰੀ ਖ਼ਬਰ »

ਇਤਿਹਾਸਕ ਜੋੜ ਮੇਲਾ 'ਗੁਰੂ ਕੀ ਢਾਬ' ਦਾ ਇਤਿਹਾਸ

ਜੋੜ ਮੇਲੇ 'ਤੇ ਵਿਸ਼ੇਸ਼ ਸਾਡਾ ਪੰਜਾਬ ਪੂਰੇ ਸੰਸਾਰ ਵਿਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ। ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲਗਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਜੈਤੋ (ਫਰੀਦਕੋਟ) ਮਾਲਵੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਸੰਬੰਧੀ ਕੁਝ ਸਵਾਲ

ਬੜੇ ਦਿਨਾਂ ਬਾਅਦ ਭਾਰਤ ਨਾਲ ਗੱਲ ਹੋ ਰਹੀ ਹੈ, ਹਾਲਾਤ ਬਹੁਤ ਤਬਦੀਲ ਹੋ ਗਏ ਹਨ, ਇਸ ਕਰਕੇ ਸੋਚਿਆ ਕਿ ਅਸੀਂ ਵੀ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰੀਏ। ਇੰਤਜ਼ਾਰ ਸੀ ਕਿਸੇ ਚੰਗੀ ਖ਼ਬਰ ਦਾ ਕਿਉਂਕਿ ਚੰਗਾ ਨਹੀਂ ਲਗਦਾ ਕਿ ਆਪਣੇ ਵੱਡੇ ਹਮਸਾਏ ਗੁਆਂਢੀ ਦੇਸ਼ ਵਿਚ ...

ਪੂਰੀ ਖ਼ਬਰ »

ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਯਾਦ ਕਰਦਿਆਂ

ਕੱਲ੍ਹ ਬਰਸੀ 'ਤੇ ਵਿਸ਼ੇਸ਼ ਸ: ਹਰਨਾਮ ਸਿੰਘ ਟੁੰਡੀਲਾਟ ਦਾ ਜਨਮ ਮਾਰਚ 1882 ਈ: ਵਿਚ ਸ: ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ। ਸ: ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਉਸ ਸਮੇਂ ਦੀ ਪਰੰਪਰਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX