ਨਵਾਂਸ਼ਹਿਰ, 17 ਸਤੰਬਰ (ਗੁਰਬਖਸ਼ ਸਿੰਘ ਮਹੇ)-ਬੀਤੇ ਕੱਲ੍ਹ ਕਾਂਗਰਸੀ ਵਰਕਰ ਵਿਕਾਸ ਸੋਨੀ ਤੋਂ ਪੁਲਿਸ ਵਲੋਂ ਪੱੁਛਗਿੱਛ ਦੇ ਮਾਮਲੇ 'ਚ ਬੁਲਾਉਣ 'ਤੇ ਕਾਂਗਰਸੀ ਵਰਕਰਾਂ ਵਲੋਂ ਐੱਸ. ਐੱਸ. ਪੀ. ਦਫ਼ਤਰ ਦੇ ਪ੍ਰਬੰਧਕੀ ਕੰਪਲੈਕਸ ਮੂਹਰੇ ਦਿੱਤੇ ਧਰਨੇ ਸਬੰਧੀ ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ ਹਰਮਨਬੀਰ ਸਿੰਘ ਗਿੱਲ ਨੇ ਆਪਣਾ ਅੱਜ ਪੱਖ ਰੱਖਦਿਆਂ ਕਿਹਾ ਕਿ ਜ਼ਿਲ੍ਹੇ ਦੀ ਜੂਹ 'ਚ ਕਿਤੇ ਵੀ ਰੇਤ ਮਾਫ਼ੀਆ, ਲਾਟਰੀ ਮਾਫ਼ੀਆ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਰਕਾਰੀ ਹਦਾਇਤਾਂ ਮੁਤਾਬਿਕ ਸਿਰ ਨਹੀਂ ਚੱੁਕਣ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਡਿਊਟੀ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਈ ਹੈ | ਭੂ-ਮਾਫੀਆ ਸਬੰਧੀ ਲਗਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਖ਼ਰੀਦੀ ਗਈ ਸੀ, ਜਿਸ ਦਾ ਫ਼ੈਸਲਾ ਵੀ ਹੋ ਚੱੁਕਾ ਹੈ ਤੇ ਉਹ ਚੁਨੌਤੀ ਦਿੰਦੇ ਹਨ ਕਿ ਕੋਈ ਵੀ ਉਸ ਨੂੰ ਭੂ-ਮਾਫੀਆ ਸਾਬਤ ਕਰੇ ਤਾਂ ਉਹ ਉਸ ਦੀ ਸਜ਼ਾ ਭੁਗਤਣਗੇ, ਇਸ ਦੇ ਨਾਲ ਹੀ ਉਨ੍ਹਾਂ ਚੁਨੌਤੀ ਦਿੱਤੀ ਕਿ ਨਾਜਾਇਜ਼ ਤੌਰ 'ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਵਾਲੇ ਆਪਣੇ ਆਪ 'ਚ ਰਹਿਣ | ਸਾਲ 2019 'ਚ 805 ਪੇਟੀਆਂ ਨਾਜਾਇਜ਼ ਸ਼ਰਾਬ ਦੇ ਦਰਜ ਮਾਮਲੇ 'ਚ ਕਾਂਗਰਸੀ ਵਰਕਰ ਵਿਕਾਸ ਸੋਨੀ ਦਾ ਨਾਂਅ ਦਰਜ ਕਰਨ ਅਤੇ ਪੱੁਛਗਿੱਛ ਲਈ ਥਾਣਾ ਸਦਰ ਨਵਾਂਸ਼ਹਿਰ ਵਿਖੇ ਬੁਲਾਉਣ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਤੋਂ ਪਹਿਲਾਂ ਦਾ ਮਾਮਲਾ ਹੈ ਜਿਸ ਮਾਮਲੇ ਸਬੰਧੀ ਤਤਕਾਲੀਨ ਐੱਸ.ਐੱਸ.ਪੀ. ਮੈਡਮ ਅਲਕਾ ਮੀਨਾ ਜੋ ਕਿ ਸਿੱਟ ਦੇ ਚੇਅਰਮੈਨ ਸਨ ਉਨ੍ਹਾਂ ਦੀ ਟੀਮ ਵਲੋਂ ਵਿਕਾਸ ਸੋਨੀ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ | ਇਹ ਪੁਲਿਸ ਦੀ ਤਫ਼ਤੀਸ਼ ਦੀ ਮਾਮਲਾ ਹੈ ਜਿਸ ਕਰਕੇ ਪੁਲਿਸ ਨੂੰ ਆਪਣੀ ਕਾਗ਼ਜ਼ੀ ਕਾਰਵਾਈ ਕਰਨ ਲਈ ਕਿਸੇ ਬਾਹਰਲੇ ਵਿਅਕਤੀ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਜਿਹੜਾ ਜਿਸ ਮਾਮਲੇ 'ਚ ਦੋਸ਼ੀ ਹੋਵੇਗਾ ਉਸ ਦੇ ਖਿਲਾਫ਼ ਕਾਨੂੰਨ ਅਨੁਸਾਰ ਹੀ ਕਾਰਵਾਈ ਹੋਵੇਗੀ | ਸ੍ਰੀ ਗਿੱਲ ਨੇ ਆਖਿਆ ਕਿ ਜ਼ਿਲ੍ਹੇ 'ਚ ਕਿਸੇ ਨਾਲ ਚਾਹੇ ਕੋਈ ਗ਼ਰੀਬ ਜਾਂ ਅਮੀਰ ਹੋਵੇ ਉਸ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ, ਜੇਕਰ ਕਿਤੇ ਪੁਲਿਸ ਵੀ ਧੱਕਾ ਕਰੇਗੀ ਉਸ ਦੇ ਖਿਲਾਫ਼ ਵੀ ਉਨ੍ਹਾਂ ਦਾ ਕਾਨੂੰਨ ਉਹੀ ਹੋਵੇਗਾ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਹੋਵੇਗਾ | ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਹੋ ਰਹੀ ਹੈ ਜਾਂ ਕੋਈ ਦਬਾਅ ਪਾ ਕੇ ਕਿਸੇ ਗ਼ਰੀਬ ਨਾਲ ਧੱਕਾ ਕਰ ਰਿਹਾ ਤਾਂ ਉਹ ਬਿਨਾ ਝਿਜਕ ਉਨ੍ਹਾਂ ਪਾਸ ਆ ਕੇ ਆਪਣਾ ਦੁੱਖ ਦੱਸ ਸਕਦਾ ਹੈ ਜਿਨ੍ਹਾਂ ਵਾਸਤੇ ਉਨ੍ਹਾਂ ਦਾ ਦਫ਼ਤਰ ਤੇ ਉਹ 24 ਘੰਟੇ ਸੇਵਾ ਲਈ ਹਾਜ਼ਰ ਰਹਿਣਗੇ |
ਬੰਗਾ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸੁਵਿਕਾਸ ਪਾਲ ਸੀਨੀਅਰ ਕਾਰਜਕਾਰੀ ਇੰਜੀਅਰ ਮੰਡਲ ਬੰਗਾ ਨੇ ਦੱਸਿਆ ਕਿ 18 ਸਤੰਬਰ ਨੂੰ ਬਿਜਲੀ ਦੇ ਬਿੱਲ, ਬਿਜਲੀ ਦੀ ਸਪਲਾਈ ਤੇ ਹੋਰ ਸਮੱਸਿਆਵਾਂ ਸਬੰਧੀ ਕੈਂਪ ਪਿੰਡ ਕਾਹਮਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਪੰਚਾਇਤ 'ਚ ਲੋਕਾਂ ...
ਔੜ, 17 ਸਤੰਬਰ (ਜਰਨੈਲ ਸਿੰਘ ਖ਼ੁਰਦ)-ਪਾਵਰਕਾਮ ਵਲੋਂ ਆਪਣੇ ਖਪਤਕਾਰਾਂ ਨੂੰ ਕਿਸੇ ਕਾਰਨ ਆਏ ਵੱਧ ਘੱਟ ਬਿਜਲੀ ਬਿੱਲਾਂ ਦੀ ਸੁਧਾਈ ਦੇ ਨਿਪਟਾਰੇ ਵਾਸਤੇ ਸਬ ਡਵੀਜ਼ਨ ਔੜ ਦੇ ਐੱਸ.ਡੀ.ਓ. ਪਰਮਿੰਦਰ ਦੀ ਦੇਖ-ਰੇਖ ਹੇਠ ਲਗਾਏ ਗਏ ਕੈਂਪ ਵਿਚ ਅੱਜ ਚਾਰ ਖਪਤਕਾਰਾਂ ਦੇ ਬਿਜਲੀ ...
ਨਵਾਂਸ਼ਹਿਰ, 17 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ 'ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲ੍ਹੇ ਵਿਚ ਲਗਾਏ ਜਾ ਰਹੇ ਸੱਤਵੇਂ ਮੈਗਾ ਰੁਜ਼ਗਾਰ ਮੇਲੇ ਤਹਿਤ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਕੇ. ਸੀ. ...
ਸੰਧਵਾਂ, 17 ਸਤੰਬਰ (ਪ੍ਰੇਮੀ ਸੰਧਵਾਂ)-ਰਾਹਗੀਰਾਂ ਨੇ ਦੱਸਿਆ ਕਿ ਸੂੰਢ-ਬੀਸਲਾ ਸੜਕ ਦੀ ਹਾਲਤ ਸੁਧਾਰਨ ਲਈ ਪਹਿਲਾਂ ਜੇ. ਸੀ. ਬੀ. ਮਸ਼ੀਨ ਨਾਲ ਸੜਕ ਦੇ ਕੀਤੇ ਗਏ ਪੱਟ ਪਟਾਈਏ ਨੇ ਰਾਹਗੀਰਾਂ ਦਾ ਲੰਘਣਾ ਔਖਾ ਕੀਤਾ ਹੋਇਆ ਸੀ ਤੇ ਹੁਣ ਸੜਕ 'ਤੇ ਬੇਢੰਗਾ ਪਾਇਆ ਪੱਥਰ ...
ਬੰਗਾ, 17 ਸਤੰਬਰ (ਕਰਮ ਲਧਾਣਾ)-ਬਾਗਬਾਨੀ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮਾਜ ਸੇਵੀ ਸ਼ਖਸ਼ੀਅਤਾਂ ਬਲਦੀਸ਼ ਕੌਰ ਪੂੰਨੀਆ ਪ੍ਰਧਾਨ ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਇਕਾਈ ਬੰਗਾ ਤੇ ਆਗੂ ਹਿਉਮਨ ਰਾਈਟਸ ਮੰਚ, ਉੱਘੇ ਸਮਾਜ ਸੇਵੀ ਗੁਲਸ਼ਨ ਕੁਮਾਰ ...
ਬੰਗਾ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੈ ਤਿਵਾੜੀ ਤੇ ਮੈਂਬਰ ਸਕੱਤਰ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ...
ਨਵਾਂਸ਼ਹਿਰ, 17 ਸਤੰਬਰ (ਗੁਰਬਖਸ਼ ਸਿੰਘ ਮਹੇ)-ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਚੱਲ ਰਹੇ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤਹਿਤ 'ਸਵੱਛਤਾ ਹੀ ਸੇਵਾ' ਗਤੀਵਿਧੀਆਂ ਵਿਚ ਹਿੱਸਾ ਲੈਣ ਅਤੇ ਪਿੰਡਾਂ ਵਿਚ ਸਵੱਛ ਭਾਰਤ ਮਿਸ਼ਨ (ਗਰਾਮੀਣ) ਫੇਜ਼-2 ਦੀ ...
ਮੇਹਲੀ, 17 ਸਤੰਬਰ (ਸੰਦੀਪ ਸਿੰਘ)-ਲਾਇਨਜ਼ ਕਲੱਬ ਫਗਵਾੜਾ ਸਮਾਇਲ 321-ਡੀ ਵਲੋਂ ਇਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਖੋਥੜਾਂ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ 21 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਵਿੱਦਿਆ ਦੇ ਖੇਤਰ ਵਿਚ ...
ਨਵਾਂਸ਼ਹਿਰ, 17 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਕਿਸਾਨੀ ਸੰਘਰਸ਼ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਵਲੋਂ ਦਿੱਲੀ ਸੰਸਦ ਭਵਨ ਦੇ ਘਿਰਾਓ ਕਰਨ ਲਈ ਪਹੁੰਚੇ ਪਾਰਟੀ ਵਰਕਰਾਂ ਦਾ ਹੜ੍ਹ ਕੇਂਦਰ ਦੀ ਮੋਦੀ ਸਰਕਾਰ ਨੂੰ ਤਰੇਲੀਆਂ ਲਿਆ ਦੇਵੇਗਾ | ਇਨ੍ਹਾਂ ...
ਉਸਮਾਨਪੁਰ, 17 ਸਤੰਬਰ (ਮਝੂਰ)-ਪਿੰਡ ਕਾਜ਼ਮਪੁਰ ਵਿਖੇ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਸਾਬਕਾ ਸਰਪੰਚ ਰਘੁਵੀਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਪ੍ਰਾਜੈਕਟ ...
ਨਵਾਂਸ਼ਹਿਰ, 17 ਸਤੰਬਰ (ਹਰਵਿੰਦਰ ਸਿੰਘ)-ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀ ਨਸ਼ੀਨ ਬੀਬੀ ਬਲਜੀਤ ਕਾਦਰੀ ਦੀ ਰਹਿਨੁਮਾਈ ਹੇਠ ਪੀਰਾਂ ਦਾ 20ਵਾਂ ਸਾਲਾਨਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ | ਮੇਲੇ ਦੇ ...
ਨਵਾਂਸ਼ਹਿਰ, 17 ਸਤੰਬਰ (ਗੁਰਬਖਸ਼ ਸਿੰਘ ਮਹੇ)-ਹਲਕੇ ਦੇ ਲੋਕਾਂ ਨੇ 2022 ਵਿਚ ਕੇਜਰੀਵਾਲ ਦੀ ਸੋਚ ਦੇ ਨਾਲ ਚੱਲਣ ਦਾ ਮਨ ਬਣਾ ਲਿਆ ਹੈ | ਪੰਜਾਬ ਵਿਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਭਿ੍ਸ਼ਟਾਚਾਰ ਤੋਂ ਮੁਕਤੀ ...
ਸੰਧਵਾਂ, 17 ਸੰਧਵਾਂ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਪਿੰਡ ਦੇ ਮੇਨ ਰਸਤਿਆਂ 'ਤੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਕੀਤੇ ਜਾਣ ਵਾਲੇ ਚੋਣ ਪ੍ਰਚਾਰ 'ਤੇ ਪਾਬੰਦੀ ਦੇ ਫਲੈਕਸ ਲਗਾਉਣ ਤੋਂ ਬਾਅਦ ਭਾਰਤੀ ...
ਕਟਾਰੀਆ, 17 ਸਤੰਬਰ (ਨਵਜੋਤ ਸਿੰਘ ਜੱਖੂ)-ਆਤਮਾ ਸਕੀਮ ਅਧੀਨ ਬਲਾਕ ਬੰਗਾ ਦੇ ਪਿੰਡ ਸੱਲ੍ਹ ਕਲਾਂ ਵਿਚ ਬਾਗਬਾਨੀ ਵਿਭਾਗ ਵਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਇਕ ਰੋਜ਼ਾ ਜਾਗਰੂਕਤਾ ਕੈਂਪ 21 ਸਤੰਬਰ ਨੂੰ 10 ਵਜੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...
ਮੁਕੰਦਪੁਰ, 17 ਸਤੰਬਰ (ਅਮਰੀਕ ਸਿੰਘ ਢੀਂਡਸਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 81ਵੀਂ ਬਰਸੀ ਪਿੰਡ ਰਹਿਪਾ ਵਿਖੇ ਸ਼ਰਧਾ ਪੂਰਵਕ ਮਨਾਈ ਗਈ | ਦੋ ਲੜੀਆਂ ਵਿਚ 60 ਅਖੰਡ ਜਾਪ ਕਰਵਾਏ ਗਏ | 16 ਸਤੰਬਰ ਨੂੰ ਦੂਜੀ ਲੜੀ ਦੇ ਪਾਠਾਂ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਵਿਚ ...
ਉੜਾਪੜ/ਲਸਾੜਾ, 17 ਸਤੰਬਰ (ਲਖਵੀਰ ਸਿੰਘ ਖੁਰਦ)-ਸ਼ੂਗਰਫੈਡ ਪੰਜਾਬ ਤੇ ਜਨਰਲ ਮੈਨੇਜਰ ਗਰੀਸ਼ ਚੰਦਰ ਸ਼ੁਕਲਾ ਦੀਆਂ ਹਦਾਇਤਾਂ ਅਨੁਸਾਰ ਨਵਾਂਸ਼ਹਿਰ ਖੰਡ ਮਿੱਲ ਵਲੋਂ ਮੁੱਖ ਗੰਨਾ ਅਫ਼ਸਰ ਹਰਪਾਲ ਸਿੰਘ ਕਲੇਰ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ...
ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਜਿੱਥੇ ਭਾਜਪਾ ਤੇ ਉਨ੍ਹਾਂ ਦੇ ਸਮਰਥਕ ਲੱਡੂ ਵੰਡਣ ਵਿਚ ਰੁੱਝੇ ਹੋਏ ਸਨ, ਉੱਥੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਹੀਰਾ ਖੇਪੜ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ...
ਬਹਿਰਾਮ, 17 ਸਤਬੰਰ (ਸਰਬਜੀਤ ਸਿੰਘ ਚੱਕਰਾਮੰੂ)-ਜਿੰਨੀਆਂ ਵੀ ਪਵਿੱਤਰ ਰੂਹਾਂ ਇਸ ਧਰਤੀ 'ਤੇ ਆਈਆਂ, ਉਨ੍ਹਾਂ ਸਭਨਾਂ ਨੇ ਮਨੁੱਖ ਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਮਨੁੱਖ ਪ੍ਰਮਾਤਮਾ ਦੀ ਭਗਤੀ 'ਚ ਲੀਨ ਹੋ ਕੇ ਜਨਮ ਮਰਨ ਦੇ ਚੱਕਰ ਵਿਚੋਂ ...
ਕਟਾਰੀਆਂ, 17 ਸਤੰਬਰ (ਨਵਜੋਤ ਸਿੰਘ ਜੱਖੂ)-ਕਟਾਰੀਆਂ ਪੁਲਿਸ ਚੌਕੀ ਇੰਚਾਰਜ ਸੰਦੀਪ ਕੁਮਾਰ ਸ਼ਰਮਾ ਵਲੋਂ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਅਰੰਭੀ ਮੁਹਿੰਮ ਤਹਿਤ ਕਟਾਰੀਆਂ ਪੁਲਿਸ ਵਲੋਂ ਮਿੱਟੀ ਨਾਲ ਭਰਿਆ ਟਿੱਪਰ ਕਾਬੂ ਕਰ ਕੇ ਟਿੱਪਰ ਚਾਲਕ ...
ਸੰਧਵਾਂ, 17 ਸਤੰਬਰ (ਪ੍ਰੇਮੀ ਸੰਧਵਾਂ)-ਪੰਜਾਬ ਕਾਂਗਰਸ ਐੱਸ. ਸੀ. ਸੈੱਲ ਦੇ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਢ ਤੋਂ ਹੀ ਸੂਬੇ ਦੇ ਲੋਕਾਂ ਨਾਲ ਨਹੁੰ ਮਾਸ ਵਾਲਾ ਗੂੜਾ ...
ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਲਾਚੌਰ ਵਿਖੇ ਕਰਜ਼ਾ ਵੰਡ ਸਮਾਗਮ ਕਰਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੋਹਨ ਲਾਲ ਥੋਪੀਆ ਨੇ ਕੀਤੀ | ਇਸ ਮੌਕੇ ਬੈਂਕ ਦੇ ਮੈਨੇਜਰ ਜਸਵਿੰਦਰ ਸਿੰਘ ਬੰਗੜ ਨੇ ...
ਬੰਗਾ, 17 ਸਤੰਬਰ (ਕਰਮ ਲਧਾਣਾ)-ਕਮਿਊਨਿਟੀ ਸਿਹਤ ਕੇਂਦਰ ਬੰਗਾ ਵਿਖੇ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੇ ਬੀ. ਐੱਸ. ਸੀ. ਭਾਗ ਚੌਥੇ ਦੇ ਵਿਦਿਆਰਥੀਆਂ ਵਲੋਂ ਲਾਸਿਕਾ ਗ੍ਰੰਥੀਆਂ ਦੇ ਕੈਂਸਰ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਜਾਗਰੂਕਤਾ ਦਿਵਸ ਵਿਚ ਲੋਕਾਂ ਨੂੰ ...
ਬੰਗਾ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜੀਆਂ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਥੇ. ਸੰਤੋਖ ਸਿੰਘ ਮੱਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਖਾਲਸਾ ਸਕੂਲ ਦੇ 100 ਸਾਲਾ ਸਥਾਪਨਾ ਸਮਾਗਮ ਮਨਾਉਣ ਸਬੰਧੀ ...
ਬਲਾਚੌਰ, 17 ਸਤੰਬਰ (ਸ਼ਾਮ ਸੁੰਦਰ ਮੀਲੂ)-ਬੀਤੇ ਦਿਨੀਂ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸਿੱਖਿਆ ਦੇ ਖੇਤਰ 'ਚ ਸ਼ਲਾਘਾਯੋਗ ਕਾਰਗੁਜ਼ਾਰੀ ਲਈ 'ਰਾਜ ਪੁਰਸਕਾਰ' ਨਾਲ ਨਿਵਾਜੇ ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਦੇ ਅਧਿਆਪਕ ਬਲਜਿੰਦਰ ...
ਕਟਾਰੀਆਂ, 17 ਸਤੰਬਰ (ਨਵਜੋਤ ਸਿੰਘ ਜੱਖੂ)-ਕਿਸਾਨਾਂ ਨੂੰ ਖੇਤੀ ਸਹੂਲਤਾਂ ਪ੍ਰਦਾਨ ਕਰਨ ਦੀ ਲੜੀ ਨੂੰ ਅੱਗੇ ਤੋਰਦਿਆਂ ਸਹਿਕਾਰੀ ਸਭਾ ਕੰਗਰੌੜ ਵਲੋਂ ਨਵਾਂ ਟਰੈਕਟਰ ਲਿਆਂਦਾ ਗਿਆ | ਸਭਾ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਉਪਰਾਲਾ ਬਲਾਕ ਸੰਮਤੀ ਮੈਂਬਰ ...
ਨਵਾਂਸ਼ਹਿਰ, 17 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਡਾ: ਗੁਰਬਿੰਦਰਵੀਰ ਕੌਰ ਸਿਵਲ ਸਰਜਨ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਸਥਾਨਕ ਬੀ. ਡੀ. ਸੀ ਬਲੱਡ ਸੈਂਟਰ ਤੇ ਸਦਭਾਵਨਾ ਨਿਰੀਖਣ ਕੀਤਾ ਗਿਆ | ਐੱਸ. ਕੇ. ਸਰੀਨ (ਪ੍ਰਧਾਨ) ਦੇ ਫ਼ੋਨ ਸੰਦੇਸ਼ ਉਪਰੰਤ ਜੇ.ਐੱਸ.ਗਿੱਦਾ (ਸਕੱਤਰ), ...
ਨਵਾਂਸ਼ਹਿਰ, 17 ਸਤੰਬਰ (ਹਰਵਿੰਦਰ ਸਿੰਘ)-66 ਕੇ. ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਦਾਣਾ ਮੰਡੀ ਫੀਡਰ 'ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਸਪਲਾਈ 18 ਸਤੰਬਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ | ਇਸ ਨਾਲ ਨਵੀਂ ਆਬਾਦੀ, ...
ਬੰਗਾ/ ਮੱਲਪੁਰ ਅੜਕਾਂ, 17 ਸਤੰਬਰ (ਕਰਮ ਲਧਾਣਾ, ਮਨਜੀਤ ਜੱਬੋਵਾਲ)-ਪੇਂਡੂ ਮਜ਼ਦੂਰ ਯੂਨੀਅਨ ਦੀ ਪਿੰਡ ਰਸੂਲਪੁਰ ਵਿਖੇ ਹੋਈ ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰੀ ਰਾਮ ਰਸੂਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਨਾਲ ਕੀਤੇ ਵਾਅਦੇ ਭੁੱਲ ਗਈ ਹੈ | ਚੋਣ ...
ਮੁਕੰਦਪੁਰ, 17 ਸਤੰਬਰ (ਅਮਰੀਕ ਸਿੰਘ ਢੀਂਡਸਾ)-ਸਿਹਤ ਵਿਭਾਗ ਪੰਜਾਬ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਐੱਸ. ਐੱਮ. ਓ. ਡਾ. ਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਮੁਕੰਦਪੁਰ ਵਿਚ ਰੋਗੀ ਸੁਰੱਖਿਆ ਹਫ਼ਤਾ ਥੀਮ ਸੁਰੱਖਿਅਤ ਮਾਂ ਤੇ ਨਵ ਜਨਮੇ ਬੱਚਿਆਂ ਦੀ ਸਾਂਭ ...
ਮਜਾਰੀ/ਸਾਹਿਬਾ, 17 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਹਲਕਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਵਲੋਂ ਬਲਾਚੌਰ ਹਲਕੇ ਅੰਦਰ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਖੇਡਾਂ ਦੇ ਸ਼ੁਰੂ ਕੀਤੇ ਲੀਗ ਮੈਚਾਂ ਦੀ ਲੜੀ ਤਹਿਤ ਕਸਬਾ ਮਜਾਰੀ ਵਿਖੇ ਭਲਕੇ 19 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX