ਸ੍ਰੀ ਚਮਕੌਰ ਸਾਹਿਬ, 17 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪਿਛਲੇ ਦਿਨੀਂ ਮਾਲੇਵਾਲ ਵਿਖੇ ਹੋਏ ਕਤਲ ਦੇ ਦੋਸ਼ੀ ਨੂੰ ਪੁਲਿਸ ਨੇ ਵਾਰਦਾਤ ਦੇ 20 ਘੰਟਿਆਂ ਅੰਦਰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ | ਸਥਾਨਕ ਡੀ. ਐਸ. ਪੀ. ਗੁਰਦੇਵ ਸਿੰਘ ਨੇ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ 15 ਸਤੰਬਰ ਨੂੰ ਲਖਵੀਰ ਦਾਸ ਪੁੱਤਰ ਪ੍ਰਕਾਸ਼ ਪਿੰਡ ਮਾਲੇਵਾਲ ਦਾ ਕਤਲ ਹੋਇਆ ਸੀ, ਜਿਸ ਸਬੰਧੀ ਲਖਵੀਰ ਦਾਸ ਦੀ ਭੈਣ ਕਮਲਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਪਿੰਡ ਮਾਲੇਵਾਲ ਦੇ ਬਿਆਨ ਹਾਸਲ ਕਰਕੇ ਮੁਕੱਦਮਾ ਥਾਣਾ ਸ੍ਰੀ ਚਮਕੌਰ ਸਾਹਿਬ ਬਰ ਖ਼ਿਲਾਫ਼ ਲਖਵਿੰਦਰ ਸਿੰਘ ਉਰਫ਼ ਲਖਵੀਰ ਸਿੰਘ ਉਰਫ਼ ਲੱਖੀ ਪੁੱਤਰ ਪਾਲ ਸਿੰਘ ਵਾਸੀ ਪਿੰਡ ਘੁੜਕੇਵਾਲ ਥਾਣਾ ਸ੍ਰੀ ਚਮਕੌਰ ਸਾਹਿਬ ਤੇ ਇਕ ਨਾ ਮਾਲੂਮ ਵਿਅਕਤੀ ਦੇ ਦਰਜ਼ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਬਿਆਨ ਦੇਣ ਵਾਲੀ ਕਮਲਜੀਤ ਕੌਰ ਨੇ ਦੱਸਿਆ ਸੀ ਕਿ ਇਸ ਦੇ ਭਰਾ ਲਖਵੀਰ ਦਾਸ ਨੇ ਦੋਸ਼ੀ ਲਖਵਿੰਦਰ ਸਿੰਘ ਉਰਫ਼ ਲੱਖੀ ਦੀ ਭੈਣ ਜੱਸੀ ਨਾਲ ਕਰੀਬ 2 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ, ਜਿਸ ਕਰ ਕੇ ਲਖਵਿੰਦਰ ਸਿੰਘ ਨੇ ਰੰਜਿਸ਼ ਤਹਿਤ ਲਖਵੀਰ ਦਾਸ ਦਾ ਕਤਲ ਕਰ ਦਿੱਤਾ ਸੀ | ਸ੍ਰੀ ਚਮਕੌਰ ਸਾਹਿਬ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਬਰਾੜ ਤੇ ਸ਼ਿੰਦਰਪਾਲ ਇੰਚਾਰਜ ਪੁਲਿਸ ਚੌਕੀ ਬੇਲਾ ਦ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ | ਜਿਨ੍ਹਾਂ ਵਾਰਦਾਤ ਦੇ 20 ਘੰਟਿਆਂ ਅੰਦਰ ਹੀ ਇਕ ਦੋਸ਼ੀ ਲਖਵਿੰਦਰ ਸਿੰਘ ਨੂੰ ਵਾਰਦਾਤ 'ਚ ਵਰਤੇ ਕੁਹਾੜੀ ਤੇ ਪੰਜੇ ਸਮੇਤ ਗਿ੍ਫ਼ਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਲਖਵੀਰ ਦਾਸ ਨੇ ਉਕਤ ਰੰਜਿਸ ਤਹਿਤ ਆਪਣੇ ਭਰਾ ਸੰਦੀਪ ਸਿੰਘ ਨਾਲ ਮਿਲ ਕੇ ਲਖਵੀਰ ਦਾਸ 15 ਸਤੰਬਰ ਨੂੰ ਜਦੋਂ ਆਪਣੀ ਭੈਣ ਕਮਲਜੀਤ ਕੌਰ ਦੇ ਘਰ ਆਇਆ ਹੋਇਆ ਸੀ, ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਦੋਸ਼ੀ ਲਖਵਿੰਦਰ ਸਿੰਘ ਵਾਰਦਾਤ ਤੋਂ ਬਾਅਦ ਮੰਡ 'ਚ ਛਿਪ ਗਿਆ, ਜਿਸ ਨੂੰ ਪੁਲਿਸ ਨੇ ਵਾਰਦਾਤ ਵਿਚ ਵਰਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ | ਇਸ ਦੀ ਪੁੱਛਗਿੱਛ ਤੇ ਇਸ ਦੇ ਭਰਾ ਸੰਦੀਪ ਕੁਮਾਰ ਨੂੰ ਮੁਕੱਦਮੇ 'ਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |
ਨੰਗਲ, 17 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੇ ਟਰੱਕ ਮਾਲਕਾਂ ਤੇ ਚਾਲਕਾਂ ਨੇ ਨੰਗਲ 'ਚ ਰੋਸ ਪ੍ਰਦਰਸ਼ਨ ਕੀਤਾ | ਸ਼ਹਿਰ ਦੇ ਵੱਖ-ਵੱਖ ਭਾਗਾਂ 'ਚੋਂ ਹੋ ਕੇ ਪ੍ਰਦਰਸ਼ਨਕਾਰੀ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਕੋਠੀ ਤੱਕ ਗਏ | ਸੰਯੁਕਤ ਕਿਸਾਨ ਮੋਰਚੇ ਦੇ ਸਥਾਨਕ ...
ਸ੍ਰੀ ਚਮਕੌਰ ਸਾਹਿਬ, 17 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪਿੰਡ ਮਾਣੇ ਮਾਜਰਾ ਵਿਖੇ ਆਰਥਿਕ ਹਾਲਾਤਾਂ ਨਾਲ ਜੂਝ ਰਹੇ 44 ਵਰਿ੍ਹਆਂ ਦੇ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਜਸਵਿੰਦਰ ਸਿੰਘ ਜੋ ...
ਬੇਲਾ, 17 ਸਤੰਬਰ (ਮਨਜੀਤ ਸਿੰਘ ਸੈਣੀ)-ਪੋਸ਼ਣ ਮੁਹਿੰਮ ਸਬੰਧੀ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਚਰਨਜੀਤ ਕੌਰ ਦੀ ਅਗਵਾਈ ਵਿਚ ਸਰਕਲ ਬੇਲਾ ਦੇ ਵੱਖ-ਵੱਖ ਪਿੰਡਾਂ 'ਚ ਬੱਚਿਆਂ ਨੂੰ ਪੋਸ਼ਣ ਸਬੰਧੀ ਹਰੀਆਂ ਪੱਤੇਦਾਰ ਸਬਜ਼ੀਆਂ, ਫਲਾਂ ਤੇ ...
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਹੋਈ ਬੇਅਦਬੀ ਦੀ ਬਹੁਤ ਘਿਨਾਉਣੀ ਹਰਕਤ ਦੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਤੇ ...
ਨੂਰਪੁਰ ਬੇਦੀ, 17 ਸਤੰਬਰ (ਰਾਜੇਸ਼ ਚੌਧਰੀ)-ਸਥਾਨਕ ਪੁਲਿਸ ਨੇ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ 'ਤੇ ਜੀਜੇ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਦਰਖਾਸਤ 'ਚ ਨਾਬਾਲਗਾ ਦੀ ਮਾਤਾ ਨੇ ਦੱਸਿਆ ਕਿ ਉਸਦੀ ਲੜਕੀ (13) ਪੇਪਰ ਦੇਣ ਲਈ ਘਰ ਤੋਂ ਸਕੂਲ ਗਈ ਸੀ ਜਿਸ ...
ਨੰਗਲ, 17 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਪੁਲਿਸ ਨੇ ਇੰਦਰਾ ਨਗਰ ਨੰਗਲ ਦੇ ਨਿਵਾਸੀ ਮਨਜੀਤ ਸਿੰਘ ਸਪੁੱਤਰ ਸਤਪਾਲ ਸਿੰਘ ਦੀ ਸ਼ਿਕਾਇਤ 'ਤੇ ਹੁਸ਼ਿਆਰਪੁਰ ਦੇ ਇਕ ਵੱਡੇ ਕਾਰੋਬਾਰੀ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ | ਗੁਰੂ ਘਰਾਂ 'ਚ ਕੀਰਤਨ ਕਰਦੇ ...
ਨੰਗਲ, 17 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਯੂਥ ਕਾਂਗਰਸ ਵਲੋਂ ਅਮਰ ਵੇਲ ਵਾਂਗ ਵੱਧਦੀ ਜਾ ਰਹੀ ਮਹਿੰਗਾਈ ਨੂੰ ਲੈ ਕੇ ਸਥਾਨਕ ਆਈ ਬਲਾਕ ਚੌਕ ਵਿਖੇ ਉਨ੍ਹਾਂ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ...
ਨੰਗਲ, 17 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਜਨਤਾ ਪਾਰਟੀ ਨੰਗਲ ਮੰਡਲ ਵਲੋਂ ਭਗਵਾਨ ਸ੍ਰੀ ਵਾਲਮੀਕਿ ਮੰਦਰ ਨੰਗਲ ਵਿਖੇ ਮੰਡਲ ਪ੍ਰਧਾਨ ਪ੍ਰਧਾਨ ਰਾਜੇਸ਼ ਚੌਧਰੀ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਕੈਂਪ ਲਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ...
ਰੂਪਨਗਰ, 17 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕੈਪਟਨ ਸਰਕਾਰ ਵਲੋਂ 2500 ਰੁਪਏ ਬੁਢਾਪਾ ਤੇ ਵਿਧਵਾ ਪੈਨਸ਼ਨ ਦੇਣ ਦੀ ਬਜਾਏ ਜੁਲਾਈ 2021 ਤੋਂ ਸਾਢੇ ਸਾਲ ਲੇਟ ਪੈਨਸ਼ਨ ਲਗਾ ਕੇ ਤਾੜੀਆਂ ਵਜਾ ਰਹੀ ਹੈ, ਜਨਤਾ ਨਾਲ ਧੋਖਾ ਕਰਕੇ ਖ਼ੁਸ਼ੀ 'ਚ ਤਾੜੀਆਂ ਵਜਾਉਣੀਆਂ ਸ਼ਰੇਆਮ ਸਰਕਾਰ ...
ਨੂਰਪੁਰ ਬੇਦੀ, 17 ਸਤੰਬਰ (ਹਰਦੀਪ ਸਿੰਘ ਢੀਂਡਸਾ)-ਬਾਬਾ ਰਾਮ ਰਾਏ ਦੇ ਜੋਤੀ ਜੋਤ ਪੁਰਬ ਮਹੰਤ ਗੁਰਬਚਨ ਸਿੰਘ ਦੇ ਸਮੂਹ ਪਰਿਵਾਰ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਪਿੰਡ ਚਨੌਲੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ, ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਭੋਗ ...
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਸਰਕਾਰ ਵਲੋਂ 4319 ਨੌਕਰੀਆਂ ਦੇਣ ਦਾ ਦਾਅਵਾ ਬੇਰੁਜ਼ਗਾਰਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਦੇ ਬਰਾਬਰ ਹੈ | ਜੇਕਰ 4319 ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਤਾਂ ਸਰਕਾਰ ਉਨ੍ਹਾਂ ਨੌਜਵਾਨਾਂ ਦੀ ...
ਰੂਪਨਗਰ, 17 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਕਲੋਨਾਇਜਰਜ਼ ਐਂਡ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਦੇ ਸੱਦੇ 'ਤੇ ਰੂਪਨਗਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਪ੍ਰਾਪਰਟੀ ਡੀਲਰਾਂ ਨੇ ਅਵਤਾਰ ਸਿੰਘ ਬਡਵਾਲ ...
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-2022 ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਰੂਪਨਗਰ ਹਲਕੇ ਦੇ ਪੁਰਾਣੇ ਕਾਂਗਰਸੀ ਹਲਕੇ 'ਚੋਂ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੇ ਹੱਕ 'ਚ ਲਾਮਬੰਦ ਹੋਣ ਲੱਗੇ ਹਨ | ਰੂਪਨਗਰ ਪ੍ਰੈੱਸ ਕਲੱਬ ਵਿਖੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ...
ਪੁਰਖਾਲੀ, 17 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਗੁਰਦੁਆਰਾ ਸਾਹਿਬ ਪੁਰਖਾਲੀ ਵਿਖੇ ਧੰਨ ਧੰਨ ਬਾਬਾ ਸ਼ਾਦੀ ਸਿੰਘ ਗਤਕਾ ਅਖਾੜਾ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਦੇ ਸਹਿਯੋਗ ਨਾਲ ਗੁਰਮਤਿ ਸਿਖਲਾਈ ਤੇ ਗਤਕਾ ਸਿਖਲਾਈ ਕੈਂਪ ਲਗਾਇਆ ਗਿਆ ਜੋ ਕਿ ਲਗਾਤਾਰ 4 ...
ਢੇਰ, 17 ਸਤੰਬਰ (ਸ਼ਿਵ ਕੁਮਾਰ ਕਾਲੀਆ)-ਸੀ. ਪੀ. ਐਮ. ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਦੂਜੀ ਬਰਸੀ 10 ਅਕਤੂਬਰ ਨੂੰ ਪਾਰਟੀ ਨੇ ਮਨਾਉਣ ਦਾ ਫ਼ੈਸਲਾ ਕੀਤਾ ਹੈ | ਸੀ. ਪੀ. ਐਮ. ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪਰਿਵਾਰਕ ...
ਨੂਰਪੁਰ ਬੇਦੀ, 17 ਸਤੰਬਰ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਚਨੋਲੀ ਦੀ ਜੰਮਪਲ ਮਮਤਾ ਰਾਣੀ ਪੁੱਤਰੀ ਸਾਬਕਾ ਸਰਪੰਚ ਡਾ. ਕਮਲਜੀਤ ਸਿੰਘ ਬਡਵਾਲ ਦੀ ਇਸ ਹੋਣਹਾਰ ਧੀ ਨੇ ਸਖ਼ਤ ਮਿਹਨਤ ਨਾਲ ਲਾਰਡ ਮਹਾਵੀਰ ਨਰਸਿੰਗ ਕਾਲਜ ਨਾਲਾਗੜ੍ਹ ਹਿਮਾਚਲ ...
ਭਰਤਗੜ੍ਹ, 17 ਸਤੰਬਰ (ਜਸਬੀਰ ਸਿੰਘ ਬਾਵਾ)-ਸੂਬੇ ਦੇ ਪਿੰਡਾਂ 'ਚ ਆਯੋਜਿਤ ਹੋ ਰਹੇ ਖੇਡ ਮੇਲਿਆਂ ਨੇ ਪਿੰਡਾਂ ਵਿਚ ਮੇਲਿਆਂ ਵਰਗਾ ਮਾਹੌਲ ਬਣਾ ਦਿੱਤਾ ਹੈ ਤੇ ਖੇਡ ਮੈਦਾਨਾਂ 'ਚ ਲੱਗਦੀਆਂ ਰੌਣਕਾਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ...
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਧੀਨ ਚੱਲ ਰਹੇ ਐਨ. ਸੀ. ਸੀ. ਸੰਗਠਨ 'ਚ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ 50 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਏ | ਸਕੂਲ ਦੇ ਐਨ. ਸੀ. ਸੀ. ਅਫ਼ਸਰ ਸੁਨੀਲ ਕੁਮਾਰ ਸ਼ਰਮਾ ...
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਭਾਰਤ ਸਰਕਾਰ ਦੇ ਲੇਬਰ ਤੇ ਰੋਜ਼ਗਾਰ ਮੰਤਰਾਲੇ ਵਲੋਂ ਈ-ਸ਼ਰੱਮ ਪੋਰਟਲ ਲਾਂਚ ਕੀਤਾ ਗਿਆ ਹੈ | ਇਸ ਪੋਰਟਲ ਰਾਹੀਂ ਹਰ ਤਰ੍ਹਾਂ ਦੇ ਗੈਰ ਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਕੇ ਰਾਸ਼ਟਰੀ ਡਾਟਾ ਬੇਸ ਤਿਆਰ ਕੀਤਾ ਜਾਵੇਗਾ | ...
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਖ਼ਾਲਸੇ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ | ਇਹ ਪ੍ਰਗਟਾਵਾ ਉੱਘੇ ਕਲਾਕਾਰ ਦੀਪ ਸਿੱਧੂ ਤੇ ...
ਮੋਰਿੰਡਾ, 17 ਸਤੰਬਰ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਬਡਵਾਲਾ ਵਿਖੇ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਸਰਹਿੰਦ ਵਲੋਂ ਸਿਲਾਈ-ਕਢਾਈ ਦਾ ਕੋਰਸ ਕਰਨ ਵਾਲੀਆਂ ਲੜਕੀਆਂ ਤੇ ਔਰਤਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ | ਇਸ ਸਬੰਧੀ ਬੈਂਕ ਮੈਨੇਜਰ ਜਸਵੰਤ ਸਿੰਘ ਨੇ ਦੱਸਿਆ ਕਿ ...
ਰੂਪਨਗਰ, 17 ਸਤੰਬਰ (ਪ.ਪ.)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਦੀ ਅਗਵਾਈ ਸਦਕਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰੂਪਨਗਰ ਮਿਸ ਇਸ਼ਾਨ ਚੌਧਰੀ ਦੀ ਅਗਵਾਈ ਹੇਠ ਬਲਾਕ ਰੂਪਨਗਰ ਦੇ ਸਰਪੰਚਾਂ, ਪੰਚਾਂ ਲਈ ...
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਵਰਗਾਂ ਦੀ ਸਹਾਇਤਾ ਕਰਨ ਤੇ ਲਾਭ ਦੇਣ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਇਨ੍ਹਾਂ ਸਕੀਮਾਂ ਲਈ ਅਪਲਾਈ ਕਰਕੇ ਆਮ ਲੋਕਾਂ ਨੂੰ ਬਣਦਾ ਲਾਭ ਉਠਾਉਣਾ ਚਾਹੀਦਾ ਹੈ | ਇਥੇ ...
ਮੋਰਿੰਡਾ, 17 ਸਤੰਬਰ (ਪਿ੍ਤਪਾਲ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਸੂਬਾ ਕਮੇਟੀ ਦੇ ਸੱਦੇ 'ਤੇ ਪਿੰਡ ਪੱਧਰ 'ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ 'ਤੇ ਬਲਾਕ ਮੋਰਿੰਡਾ ਦੇ ਪਿੰਡ ਧਨੌਰੀ ਵਿਖੇ ਮੁੱਖ ...
ਘਨੌਲੀ, 17 ਸਤੰਬਰ (ਜਸਵੀਰ ਸਿੰਘ ਸੈਣੀ)-ਵਾਤਾਵਰਨ ਬਚਾਉਣ ਦੇ ਲਈ ਰੁੱਖਾਂ ਦੇ ਲਈ ਜਾਨ ਦੇਣ ਵਾਲੇ 363 ਵਾਤਾਵਰਨ ਪ੍ਰੇਮੀਆਂ ਦੀ ਯਾਦ ਮਨਾਉਂਦੇ ਹੋਏ ਅੰਬੂਜਾ ਕਾਲੋਨੀ ਵਿਖੇ ਵਾਤਾਵਰਨ ਪ੍ਰੇਮੀਆਂ ਵਲੋਂ 363 ਦੀਵੇ ਜਲਾ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਵਾਤਾਵਰਨ ...
ਘਨੌਲੀ, 17 ਸਤੰਬਰ (ਜਸਵੀਰ ਸਿੰਘ ਸੈਣੀ)-ਸ਼ਿਵ ਸੈਨਾ ਤੇ ਭਾਜਪਾ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਨ ਮਨਾਉਣ ਸਬੰਧੀ ਘਨੌਲੀ ਬਾਜ਼ਾਰ ਦੀ ਧਰਮਸ਼ਾਲਾ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਦੇ ਇਜ਼ਹਾਰ ਤੋਂ ਭੜਕੇ ਨੌਜਵਾਨ ਤੇ ਵੱਡੀ ਗਿਣਤੀ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX