ਪਟਿਆਲਾ, 17 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਥਾਨਿਕ ਸ਼ੇਰਾਂਵਾਲਾ ਗੇਟ ਵਿਖੇ ਇਕ ਪੇਂਟ ਦੀ ਦੁਕਾਨ 'ਚ ਅਚਾਨਕ ਭਿਆਨਕ ਅੱਗ ਲੱਗ ਗਈ | ਫਾਇਰ ਬਿ੍ਗੇਡ ਦੀਆਂ ਚਾਰ ਗੱਡੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਕਰੀਬ ਇਕ ਘੰਟੇ 'ਚ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਦੁਕਾਨ 'ਚ ਪਿਆ ਸਾਰਾ ਸਾਮਾਨ ਸੜਕੇ ਸੁਆਹ ਹੋ ਗਿਆ ਸੀ | ਇਸ ਪੇਟ ਦੀ ਦੁਕਾਨ 'ਚ ਕੰਮ ਕਰਦੇ ਕਰਮਚਾਰੀ ਨੇ ਦੱਸਿਆ ਕਿ ਉਹ ਆਪਣਾ ਕੰਮ ਕਰ ਰਿਹਾ ਸੀ ਇਸੇ ਦੌਰਾਨ ਇਕ ਹਿੱਸੇ 'ਚ ਅਚਾਨਕ ਅੱਗ ਲੱਗ ਗਈ | ਉਨ੍ਹਾਂ ਦੱਸਿਆ ਕਿ ਦੇਖਦਿਆਂ ਹੀ ਦੇਖਦਿਆਂ ਅੱਗ ਰੰਗਾਂ ਦੇ ਡੱਬਿਆਂ ਨੂੰ ਲੱਗ ਗਈ | ਕਰਮਚਾਰੀਆਂ ਨੇ ਦੁਕਾਨ ਤੋਂ ਬਾਹਰ ਆ ਕੇ ਤੁਰੰਤ ਦੁਕਾਨ ਮਾਲਕ ਨੂੰ ਸੂਚਨਾ ਦਿੱਤੀ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪੁੱਜੀਆਂ ਜਿਨ੍ਹਾਂ ਵਲੋਂ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਮੌਕੇ 'ਤੇ ਪੁੱਜੇ ਫਾਇਰ ਬਿ੍ਗੇਡ ਅਧਿਕਾਰੀ ਨੇ ਦੱਸਿਆ ਕਿ ਅੰਦਰ ਕੈਮੀਕਲ ਹੋਣ ਕਾਰਨ ਅੱਗ ਬਝਾਉਣ ਲਈ ਪਾਣੀ ਦੇ ਨਾਲ ਨਾਲ ਫੋਮ ਦੀ ਵਰਤੋਂ ਵੀ ਕਰਨੀ ਪਈ | ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਅੱਗ ਲੱਗਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ |
ਸਨੌਰ, 17 ਸਤੰਬਰ (ਸੋਖਲ)-ਸਨੌਰ ਦੇ ਨਿਊ ਸੰਧੂ ਕਾਲੋਨੀ ਦੀ 27 ਸਾਲਾ ਦੋ ਬੱਚਿਆਂ ਦੀ ਮਾਂ ਅਮਨਦੀਪ ਕੌਰ ਨੇ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕਾ ਦਾ ਪਤੀ ਕਿਸੇ ਫ਼ੈਕਟਰੀ 'ਚ ਕੰਮ ਕਰਦਾ ਹੈ ਅਤੇ ਮਿ੍ਤਕ ਔਰਤ ...
ਪਟਿਆਲਾ, 17 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਗਏ 7ਵੇਂ ਸੂਬਾ ...
ਪਟਿਆਲਾ, 17 ਸਤੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ 'ਚ ਘਰ ਦੇ ਬਾਹਰ ਖੜੇ ਕੀਤੇ ਦੋ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਪਹਿਲੇ ਕੇਸ 'ਚ ਰਣਜੀਤ ਸਿੰਘ ਵਾਸੀ ਰਾਘੋ ਮਾਜਰਾ ਨੇ ਥਾਣਾ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਪਿਛਲੇ ...
ਰਾਜਪੁਰਾ, 17 ਸਤੰਬਰ (ਰਣਜੀਤ ਸਿੰਘ)-ਸਿਵਲ ਅਦਾਲਤ 'ਚ ਤਾਇਨਾਤ ਮਾਣਯੋਗ ਜੱਜ ਸਾਹਿਬ ਨੇ ਹੈਰੋਇਨ ਸਮੇਤ ਕਾਬੂ ਕੀਤੀ ਗਈ ਵਿਦੇਸ਼ੀ ਔਰਤ ਨੂੰ ਨਿਆਇਕ ਹਿਰਾਸਤ ਭੇਜ ਦਿੱਤਾ ਹੈ | ਜਾਣਕਾਰੀ ਮੁਤਾਬਿਕ ਥਾਣਾ ਸਦਰ ਮੁਖੀ ਗੁਰਪ੍ਰੀਤ ਸਿੰਘ ਹਾਂਡਾ ਨੇ ਸਮੇਤ ਪੁਲਿਸ ਪਾਰਟੀ ...
ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਐਨ.ਐੱਸ.ਕਿਊ.ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਪਿਛਲੇ 101 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ | ਜਿਸ ਦੇ ਚੱਲਦਿਆਂ ਅੱਜ ਅਧਿਆਪਕਾਂ ਵਲੋਂ ਵੱਖ-ਵੱਖ ਮੰਗਾਂ ਲਈ ਪੁਲਿਸ ਨੂੰ ਚਕਮਾ ਦੇ ਜਦੋਂ ਮੋਤੀ ਮਹਿਲ ਦਾ ...
ਪਟਿਆਲਾ, 17 ਸਤੰਬਰ (ਮਨਦੀਪ ਸਿੰਘ ਖਰੌੜ)-ਲੋਕਮੇ ਪ੍ਰਾਈਵੇਟ ਲਿਮਟਿਡ ਇੰਡੀਅਨ ਕੰਪਨੀ ਦੀ ਕਰੀਮਾਂ, ਪਾਊਡਰ ਅਤੇ ਸੁਰਖ਼ੀਆਂ ਨਕਲੀ ਲੇਬਲ ਲਗਾ ਕੇ ਵੇਚਣ ਵਾਲੇ ਖ਼ਿਲਾਫ਼ ਥਾਣਾ ਕੋਤਵਾਲੀ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਪਟਿਆਲਾ ...
ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਵੱਖ-ਵੱਖ ਬਹਾਨਿਆਂ ਰਾਹੀਂ ਲਟਕਾਉਣ ਅਤੇ ਸੈਂਟਰ ਹੈੱਡ ਟੀਚਰ ਤੇ ਬੀ.ਪੀ.ਈ.ਓ. ਦੀ ਸੀਨੀਅਰਤਾ ਨੂੰ ਜ਼ਿਲੇ੍ਹ ਤੋਂ ਸਟੇਟ ਪੱਧਰ 'ਤੇ ਜਬਰੀ ਤਬਦੀਲ ਕਰਨ ...
ਭਾਦਸੋਂ, 17 ਸਤੰਬਰ (ਪ੍ਰਦੀਪ ਦੰਦਰਾਲਾ)-ਗ੍ਰਾਮ ਪੰਚਾਇਤ ਅਜਨੋਦਾ ਕਲਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਕੁਸਤੀ-ਦੰਗਲ ਕਰਵਾਇਆ ਗਿਆ ਜੋ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਜਿਸ ਵਿਚ ਦੇਸ਼ ਵਿਦੇਸ਼ ਤੋਂ ਆਏ ਨਾਮੀ ਪਹਿਲਵਾਨਾਂ ...
ਨਾਭਾ, 17 ਸਤੰਬਰ (ਕਰਮਜੀਤ ਸਿੰਘ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹਲਕਾ ਨਾਭਾ 'ਚ ਸਰਕਾਰ ਤੋਂ ਆਪਣੀਆਂ ਮੰਗਾਂ ਦੇ ...
ਸਮਾਣਾ, 17 ਸਤੰਬਰ (ਗੁਰਦੀਪ ਸ਼ਰਮਾ)-ਵਿਧਾਇਕ ਰਜਿੰਦਰ ਸਿੰਘ ਨੇ ਮਿਰਚੀਆਂ ਮੰਦਰ ਸਮਾਣਾ ਤੋਂ ਸ੍ਰੀ ਸਨਾਤਨ ਧਰਮ ਪ੍ਰਚਾਰ ਮੰਡਲ ਵਲੋਂ ਕਰਵਾਏ 12ਵੇਂ ਸ੍ਰੀ ਗਣੇਸ਼ ਮਹਾਂਉਤਸਵ ਦੀ ਯਾਤਰਾ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ | ਇਸ ਤੋਂ ਪਹਿਲਾਂ ਵਿਧਾਇਕ ਰਜਿੰਦਰ ਸਿੰਘ ...
ਸ਼ੁਤਰਾਣਾ, 17 ਸਤੰਬਰ (ਬਲਦੇਵ ਸਿੰਘ ਮਹਿਰੋਕ)-ਪੰਜਾਬ 'ਚ ਟਿਫਨ ਬੰਬਾਂ ਕਾਰਨ ਫੈਲੀ ਦਹਿਸ਼ਤ ਨੂੰ ਦੇਖਦੇ ਹੋਏ ਤਿਉਹਾਰਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਲੋਕ ਬੇਖ਼ੌਫ ਹੋ ...
ਪਾਤੜਾਂ, 17 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਡਾ. ਬਹਾਦਰ ਸਿੰਘ ਘੱਗਾ ਨੇ ਕਿਹਾ ਹੈ ਕਿ ਹਲਕਾ ਸ਼ੁਤਰਾਣਾ ਕਾਂਗਰਸ ਪਾਰਟੀ ਦਾ ਗੜ੍ਹ ਬਣ ਚੁੱਕਿਆ ਹੈ | ਇਸ ਲਈ ਇਸ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤਣ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ...
ਭਾਦਸੋਂ, 17 ਸਤੰਬਰ (ਪ੍ਰਦੀਪ ਦੰਦਰਾਲਾ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 527ਵੇਂ ਜਨਮ ਦਿਵਸ 'ਤੇ ਪਿੰਡ ਲੋਟ ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਸ੍ਰੀ ਗੁਰੂ ...
ਸਮਾਣਾ, 17 ਸਤੰਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਅੱਜ ਕੀਤੇ ਗਏ ਦਿੱਲੀ ਮਾਰਚ 'ਤੇ ਸਖ਼ਤ ਟਿੱਪਣੀਆਂ ਕਰਦਿਆਂ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਕੰਮ ਕਰ ...
ਦੇਵੀਗੜ੍ਹ, 17 ਸਤੰਬਰ (ਰਾਜਿੰਦਰ ਸਿੰਘ ਮੌਜੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਆਏ ਸੱਦੇ ਤਹਿਤ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ 'ਚ ਗੁਰਦੁਆਰਾ ਮਗਰ ਸਾਹਿਬ ਵਿਖੇ ਕਿਸਾਨਾਂ ਨੂੰ 27 ਸਤੰਬਰ ਦੇ ਭਾਰਤ ਬੰਦ ਤਹਿਤ ਕੀਤੇ ਜਾਣ ...
ਰਾਜਪੁਰਾ, 17 ਸਤੰਬਰ (ਜੀ.ਪੀ. ਸਿੰਘ)-ਕੋਵਿਡ-19 ਸਬੰਧੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ ਜੱਗਾ ਦੇ ਉਪਰਾਲੇ ਨਾਲ ਹਲਕਾ ਰਾਜਪੁਰਾ ਅੰਦਰ ਸ਼ੁਰੂ ਕੀਤਾ ਗਿਆ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਨੂੰ ਪੂਰਾ ਹੁੰਗਾਰਾ ...
ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਆਲ ਇੰਡੀਆ ਯੂਥ ਕਾਂਗਰਸ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਕਾਲੇ ਦਿਵਸ ਵਜੋਂ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ...
ਪਾਤੜਾਂ, 17 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਲਹਿਰਾ ਨੂੰ ਜ਼ਿਲੇ੍ਹ ਬਣਾਏ ਜਾਣ ਦੀ ਮੰਗ ਮਗਰੋਂ ਸਮਾਜਸੇਵੀ ਰਣਧੀਰ ਸਿੰਘ ਮਵੀ ਤੇ ਪਾਤੜਾਂ ਇਲਾਕੇ ਦੇ ਹੋਰ ਆਗੂਆਂ ਨੇ ਪਾਤੜਾਂ ਨੂੰ ਜ਼ਿਲ੍ਹਾ ਬਣਾਏ ਜਾਣ ਲਈ ...
ਰਾਜਪੁਰਾ, 17 ਸਤੰਬਰ (ਰਣਜੀਤ ਸਿੰਘ)-ਇੱਥੇ ਟਾਹਲੀ ਵਾਲਾ ਚੌਂਕ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ ਨੇ ਦੱਸਿਆ ਕਿ ...
ਨਾਭਾ, 17 ਸਤੰਬਰ (ਕਰਮਜੀਤ ਸਿੰਘ)-ਨਗਰ ਕੌਂਸਲ ਨਾਭਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਨਜ਼ਦੀਕ ਵਾਲੇ ਰਿਆਸਤੀ ਨਾਲੇ ਦੀ ਚਲ ਰਹੀ ਸਫ਼ਾਈ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਸਫ਼ਾਈ ਠੇਕੇਦਾਰ ਨੂੰ ਕਿਹਾ ਕਿ ਨਾਲਿਆਂ ਦੀ ...
ਸਮਾਣਾ, 17 ਸਤੰਬਰ (ਸਾਹਿਬ ਸਿੰਘ)-ਆਦਰਸ਼ ਨਰਸਿੰਗ ਕਾਲਜ ਸਮਾਣਾ (ਪਟਿਆਲਾ) ਨੇ ਸਰਕਾਰੀ ਐਲੀਮੈਂਟਰੀ ਸਕੂਲ ਢੈਂਠਲ ਵਿਖੇ ਬੱਚਿਆਂ ਦੀ ਸਿਹਤ ਦਾ ਜਾਂਚ ਕੈਂਪ ਲਗਾਇਆ, ਜਿਸ ਵਿਚ ਜਿੱਥੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਉੱਥੇ ਉਨ੍ਹਾਂ ਨੂੰ ਚੰਗੀ ਸਿਹਤ ਰੱਖਣ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX