ਬਠਿੰਡਾ, 17 ਸਤੰਬਰ (ਅੰਮਿ੍ਤਪਾਲ ਸਿੰਘ ਵਲਾ੍ਹਣ) - ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 'ਸੰਯੁਕਤ ਕਿਸਾਨ ਮੋਰਚੇ' ਦੀ ਅਗਵਾਈ ਹੇਠ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਸੰਤ ਸਮਾਜ, ਵਪਾਰਕ, ਸਮਾਜਿਕ, ਪੰਥਕ, ਕਿਸਾਨ-ਮਜ਼ਦੂਰ ਤੇ ਦਲਿਤ ਜਥੇਬੰਦੀਆਂ ਦੇ ਸਾਂਝੇ ਝੰਡੇ ਹੇਠ ਪੰਜਾਬ ਤੋਂ ਦਿੱਲੀ ਤੱਕ 'ਬਾਬਾ ਬੰਦਾ ਸਿੰਘ ਬਹਾਦਰ ਫਤਹਿ ਮਾਰਚ' ਕੱਢਿਆ ਜਾ ਰਿਹਾ ਹੈ | ਮਾਰਚ ਸਬੰਧੀ ਬਠਿੰਡਾ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜ੍ਹਾ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕਿਸਾਨ ਮੋਰਚੇ ਦੀ ਹੋਰ ਮਜ਼ਬੂਤੀ ਲਈ ਪੰਜਾਬ ਦੇ ਰਾਜਪੁਰਾ ਸ਼ਹਿਰ ਤੋਂ 23 ਸਤੰਬਰ ਨੂੰ ਇੱਕ ਵਿਸ਼ਾਲ ਮਾਰਚ (ਕਾਫਲਾ) ਰਵਾਨਾ ਹੋ ਕੇ ਦਿੱਲੀ ਕਿਸਾਨ ਮੋਰਚੇ 'ਚ ਸ਼ਮੂਲੀਅਤ ਕਰੇਗਾ | ਉਨ੍ਹਾਂ ਕਿਹਾ ਕਿ ਸਮੇਂ ਦੇ ਹਾਕਮਾਂ ਵਿਰੁੱਧ ਪੰਜਾਬ ਦੀ ਧਰਤੀ ਤੋਂ ਵਿੱਢੀ ਗਈ ਹਰ ਜੰਗ 'ਚ ਫਤਹਿ ਹਾਸਲ ਕੀਤੀ ਹੈ ਤੇ ਇਹ ਫਤਹਿ ਮਾਰਚ ਵੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ 'ਤੇ ਫਤਹਿ ਦਰਜ ਕਰਵਾਉਣ 'ਚ ਸਹਾਈ ਸਿੱਧ ਹੋਵੇਗਾ | ਆਗੂਆਂ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡੇਰਾ ਸਿਰਸਾ ਦੇ ਇਕ ਪੈਰੋਕਾਰ ਵਲੋਂ ਕੀਤੀ ਗਈ ਬੇਅਦਬੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡੇਰਾ ਮੁੱਖੀ ਪ੍ਰਤੀ ਵਰਤੀ ਜਾ ਰਹੀ ਨਰਮਾਈ ਦਾ ਨਤੀਜਾ ਹੈ | ਸਰਕਾਰ ਦੀਆਂ ਬਣਾਈਆਂ ਗਈਆਂ ਸਿੱਟਾਂ 'ਚ ਡੇਰੇ ਦੇ ਕੱਚੇ-ਚਿੱਠੇ ਦਾ ਖ਼ੁਲਾਸਾ ਹੋ ਚੁੱਕਿਆ ਹੈ ਪਰ ਕੈਪਟਨ ਡੇਰਾ ਮੁੱਖੀ ਤੇ ਮੌੜ ਬੰਬ ਕਾਂਡ ਦੇ ਕਥਿੱਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੇ ਹਨ | ਉਨ੍ਹਾਂ ਸਰਕਾਰ 'ਤੇ ਬੇ-ਅਦਬੀ ਕਰਨ ਵਾਲਿਆਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੰਦੇ ਕਿਹਾ ਕਿ 25 ਸਤੰਬਰ ਤੋਂ ਬਾਅਦ ਸੰਤ ਸਮਾਜ ਇਸ ਘਟਨਾ ਨੂੰ ਗੰਭੀਰਤਾ ਨਾਲ ਵਿਚਾਰਦਾ ਹੋਇਆ ਠੋਕਵਾਂ ਜਵਾਬ ਦੇਵੇਗਾ | ਇਸ ਮੌਕੇ ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਅਵਤਾਰ ਸਿੰਘ ਧੂਰਕੋਟ, ਆਦਿ ਧਰਮੀ ਸਾਧੂ ਸਮਾਜ ਦੇ ਪ੍ਰਧਾਨ ਬਾਬਾ ਸਤਵਿੰਦਰ ਸਿੰਘ ਹੀਰਾ, ਆਰਥਿਕ ਪਾਰਟੀ ਦੇ ਜਨਰਲ ਸਕੱਤਰ ਦੌਲਤ ਰਾਮ, ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਛਪਾਲ ਰਾਜੂ, ਕਿਸਾਨ ਆਗੂ ਕਿਰਪਾ ਸਿੰਘ, ਲਖਵਿੰਦਰ ਸਿੰਘ ਰਾਜਪੁਰਾ ਤੇ ਲਖਵੀਰ ਸਿੰਘ ਫ਼ਿਰੋਜ਼ਪੁਰ, ਬਾਬਾ ਰਣਜੀਤ ਸਿੰਘ ਲੰਗੇਆਣਾ, ਬਾਬਾ ਬਲਵਿੰਦਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ, ਬਾਬਾ ਰਾਜਵਿੰਦਰ ਸਿੰਘ ਘਰਾਂਗਣਾ, ਬਾਬ ਰਾਮ ਨਰਾਇਣ ਜੀ, ਚੇਅਰਮੈਨ ਦਰਸ਼ਨ ਸਿੰਘ ਮੰਡ, ਅਮਿੱਤ ਕੁਮਾਰ ਪ੍ਰਧਾਨ ਵਪਾਰ ਮੰਡਲ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ, ਵਕੀਲ ਵਿਕਰਮਜੀਤ ਸਿੰਘ ਭੁੱਲਰ, ਰੇਸ਼ਮ ਸਿੰਘ ਬੁਰਜ਼ ਮਹਿਮਾ, ਸਰਬਜੀਤ ਸਿੰਘ ਅਲਾਲ, ਬਾਬਾ ਮਨਪ੍ਰੀਤ ਸਿੰਘ ਦਮਦਮੀ ਟਕਸਾਲ ਫ਼ਰੀਦਕੋਟ, ਗੁਰਲਾਲ ਸਿੰਘ ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਪੰਜਾਬ, ਅਮਨਦੀਪ ਸਿੰਘ ਛਾਬੜਾ ਵਕੀਲ ਪੰਜਾਬ-ਹਰਿਆਣਾ ਹਾਈਕੋਰਟ ਆਦਿ ਮੌਜੂਦ ਸਨ |
ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਚ ਵਾਰਡ ਨੰਬਰ 2 ਅਤੇ 13 ਦੀ ਹੱਦ 'ਤੇ ਆਰੇ ਨਾਲ ਖਾਲੀ ਪਈ ਜਗ੍ਹਾ 'ਚ ਮੋਬਾਈਲ ਟਾਵਰਾਂ ਕੋਲੋਂ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਰੋਡ ਵਲੋਂ ਇਹ ਕੁੱਤਾ ਬੱਚੇ ...
ਗੋਨਿਆਣਾ, 17 ਸਤੰਬਰ (ਲਛਮਣ ਦਾਸ ਗਰਗ) - ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਸ਼ਹਿਰ 'ਚੋਂ ਇਕ ਨਸ਼ਾ ਤਸਕਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਸੂਤਰਾਂ ਅਨੁਸਾਰ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਵਿਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ...
ਬਠਿੰਡਾ, 17 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸੁਯੋਗ ਅਗਵਾਈ ਹੇਠ ਪੰਜਾਬੀ ਵਿਭਾਗ ਦੀ ਪਹਿਲਕਦਮੀ ਸਦਕਾ ਯੂਨੀਵਰਸਿਟੀ ਵਲੋਂ ਭਾਰਤੀ ਭਾਸ਼ਾ ਸੰਸਥਾਨ (ਸੀ.ਆਈ.ਆਈ.ਐਲ.), ...
ਬਠਿੰਡਾ, 17 ਸਤੰਬਰ (ਵੀਰਪਾਲ ਸਿੰਘ) - ਬਠਿੰਡਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਬਰ ਜਨਾਹ ਦੇ ਕੇਸ ਵਿਚੋਂ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ...
ਗੋਨਿਆਣਾ, 17 ਸਤੰਬਰ (ਲਛਮਣ ਦਾਸ ਗਰਗ)- ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਪਿੰਡ ਜੀਦਾ ਕੋਲ ਨਾਕਾ ਲਗਾਇਆ ਹੋਇਆ ਸੀ, ਨਾਕੇ ਦੌਰਾਨ ਪੁਲਿਸ ਨੇ ਮੋਟਰ ਸਾਇਕਲ ਨੰਬਰ ਪੀ. ਬੀ.-29 ਪੀ. 8788 ...
ਰਾਮਾਂ ਮੰਡੀ, 17 ਸਤੰਬਰ (ਅਮਰਜੀਤ ਸਿੰਘ ਲਹਿਰੀ) - ਸੰਯੁਕਤ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਰੋਸ ਵਜੋਂ ਰਾਮਾਂ ਮੰਡੀ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੱਢਿਆ ਗਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ...
ਰਾਮਪੁਰਾ ਫੂਲ, 17 ਸਤੰਬਰ (ਗੁਰਮੇਲ ਸਿੰਘ ਵਿਰਦੀ) - ਸਥਾਨਕ ਮਾੜੀ ਭੁੱਲਰ ਸ੍ਰੀ ਗੁਰਦਵਾਰਾ ਸਾਹਿਬ ਵਿਖੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ | ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਠੇਕੇਦਾਰ ਨੇ ...
ਭੁੱਚੋ ਮੰਡੀ, 17 ਸਤੰਬਰ (ਪ.ਪ.) - ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ ਸਾਲ ਭਰ ਤੋਂ ਵੱਡਾ ਘੋਲ ਲੜ ਰਹੇ ਪੰਜਾਬ ਦੇ ਕਿਸਾਨਾਂ ਵਲੋਂ ਇਕ ਹੋਰ ਵੱਡਾ ਮੋਰਚਾ ਖੋਲ੍ਹਦਿਆਂ ਬਹੁਕੌਮੀ ਕੰਪਨੀ ਵਾਲਮਾਰਟ ਦੇ ਪੰਜਾਬ ਵਿਚਲੇ ਸਾਰੇ ਬੈਸਟ ਪ੍ਰਾਈਸ ਮੈਗਾ ਮਲਟੀ ਸਟੋਰਾਂ ਨੂੰ 30 ...
ਬਠਿੰਡਾ, 17 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਆਮ ਆਦਮੀ ਪਾਰਟੀ ਬਠਿੰਡਾ ਵਲੋਂ ਅੱਜ ਸਥਾਨਕ ਫਾਇਰ ਬਿ੍ਗੇਡ ਚੌਕ ਤੋਂ ਸਦਭਾਵਨਾ ਚੌਕ ਤੱਕ ਹੱਥਾਂ ਵਿਚ ਮੋਮਬੱਤੀਆਂ ਚੁੱਕ ਕੇ ਅਤੇ ਸਿਰ ਉਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਮਾਰਚ ਕਰਕੇ ਕਿਸਾਨ ਅੰਦੋਲਨ ਵਿਚ ਸ਼ਹੀਦ ...
ਰਾਮਾਂ ਮੰਡੀ, 17 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ) - ਬੀਤੀ ਰਾਤ ਕਰੀਬ 11 ਵਜੇ ਸ਼ੀਲਾ ਦੇਵੀ ਟਰੱਸਟ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਅੱਗੇ ਕੁੱਤਾ ਆਉਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫ਼ੇਅਰ ਸੁਸਾਇਟੀ ਦੇ ਮੈਂਬਰ ...
ਬਠਿੰਡਾ, 17 ਸਤੰਬਰ (ਵੀਰਪਾਲ ਸਿੰਘ) - ਬਠਿੰਡਾ ਦੇ ਸਮੂਹ ਫ਼ੋਟੋਗ੍ਰਾਫਰ ਸਾਥੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ | ਇਸ ਕੀਰਤਨ ਦਰਬਾਰ 'ਚ ਭਾਈ ਸਿਮਰਨਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ...
ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ) - 66 ਕੇ.ਵੀ. ਗਰਿੱਡ ਦੀ ਸਬ-ਡਿਵੀਜ਼ਨ ਕੋਟਸ਼ਮੀਰ ਦੇ ਅੰਦਰ ਬੀਤੀ ਅੱਧੀ ਰਾਤ ਦੇ ਲਗਪਗ ਚੋਰ ਕੰਧ ਟੱਪ ਕੇ ਬਿਜਲੀ ਘਰ ਵਿਚ ਦਾਖ਼ਲ ਹੋ ਗਏ ਅਤੇ ਚਾਰ ਕਮਰਿਆਂ ਦੇ ਤਾਲੇ ਤੋੜ ਕੇ 2 ਲੱਖ 55 ਹਜ਼ਾਰ ਦਾ ਸਾਮਾਨ ਚੋਰੀ ਕਰਕੇ ਲੈ ਗਏ | ...
ਰਾਮਪੁਰਾ ਫੂਲ, 17 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ) - ਰਾਮਪੁਰਾ ਫੂਲ ਦੇ ਪਾਵਰਕਾਮ ਦੇ ਅਧਿਕਾਰੀ ਆਪਣੀਆਂ ਮਨਮਾਨੀਆਂ ਕਰਨ ਦੇ ਮਾਮਲੇ ਵਿਚ ਅਕਸਰ ਵਿਵਾਦਾਂ 'ਚ ਰਹਿੰਦੇ ਹਨ | ਪਾਵਰਕਾਮ ਦੇ ਅਧਿਕਾਰੀਆਂ ਵਲੋਂ ਦਿਹਾਤੀ ਫੀਡਰ ਤੇ ਪੈਂਦੇ ਖਪਤਕਾਰਾਂ ਦੇ ਬਿਜਲੀ ਲੋਡ ...
ਰਾਮਪੁਰਾ ਫੂਲ, 17 ਸਤੰਬਰ (ਗੁਰਮੇਲ ਸਿੰਘ ਵਿਰਦੀ) - ਸਥਾਨਕ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵਲੋਂ 52ਵਾਂ ਅੱਖਾਂ ਦਾ ਚੈਕਅੱਪ ਅਤੇ ਅਪਰੇਸ਼ਨ (ਲੈਂਜ) ਕੈਂਪ ਸੰਤ ਤਿ੍ਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ | ਸੁਸਾਇਟੀ ਦੇ ਪ੍ਰਧਾਨ ਰਾਕੇਸ਼ ...
ਬਠਿੰਡਾ, 17 ਸਤੰਬਰ (ਅਵਤਾਰ ਸਿੰਘ) - ਸਫ਼ਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਹਰ ਸਾਲ ਬਾਅਦ ਨਿਸ਼ਚਿਤ 2 ਅਕਤੂਬਰ ਨੂੰ ਕਰਨ ਬਾਰੇ ਮੌਜੂਦਾ ਪ੍ਰਧਾਨ ਵਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ | ਪ੍ਰਧਾਨ ਵੀਰਭਾਨ ਅਤੇ ਚੇਅਰਮੈਨ ਅਰਜਨ ...
ਚਾਉਕੇ, 17 ਸਤੰਬਰ (ਮਨਜੀਤ ਸਿੰਘ ਘੜੈਲੀ) - ਸਿੱਖਿਆ ਖੇਤਰ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਬੱਲੋ੍ਹ ਦੀਆਂ ਵਿਦਿਆਰਥਣਾ ਨੇ ਬੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜਿਆ 'ਚ ਅੱਵਲ ਪੁਜੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ...
ਭੁੱਚੋ ਮੰਡੀ, 17 ਸਤੰਬਰ (ਬਿੱਕਰ ਸਿੰਘ ਸਿੱਧੂ) - ਬਲਾਕ ਨਥਾਣਾ ਦੇ ਪਿੰਡਾਂ ਵਿਚ ਚਲਦੇ 26 ਜਲ ਘਰਾਂ ਦੀ ਹਾਲਤ ਬਹੁਤੀ ਵਧੀਆ ਨਾ ਹੋਣ ਕਰਕੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਨ੍ਹਾਂ ਜਲ ਘਰਾਂ ਵਿਚੋਂ 16 ਦਾ ...
ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਧੀਕ ਜ਼ਿਲਾ ਮੈਜਿਸਟਰੇਟ ਪਰਮਵੀਰ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਕੀਤੇ ...
ਬੱਲੂਆਣਾ, 17 ਸਤੰਬਰ (ਗੁਰਨੈਬ ਸਾਜਨ) - ਸਰਕਾਰੀ ਹਾਈ ਸਮਾਰਟ ਸਕੂਲ ਸਰਦਾਰਗੜ੍ਹ ਵਿਖੇ ਪਿਛਲੇ ਦਿਨਾਂ ਤੋਂ ਸਕੂਲ ਦੀ ਮੁੱਖ ਅਧਿਆਪਕਾ ਅਤੇ ਸਕੂਲ ਦੇ ਅਧਿਆਪਕਾਂ ਵਿਚਕਾਰ ਚੱਲ ਰਹੇ ਝਗੜੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪਿੰਡ ਵਾਸੀਆਂ ਨੇ ਅੱਜ ਸਵੇਰੇ ਹੀ ਸਕੂਲ ...
ਸੰਗਤ ਮੰਡੀ, 17 ਸਤੰਬਰ (ਰੁਪਿੰਦਰਜੀਤ ਸਿੰਘ) - ਪਿੰਡ ਅਮਰਪੁਰਾ ਉਰਫ਼ ਗੁਰਥੜੀ ਦੇ ਨਜ਼ਦੀਕ ਰਿਫ਼ਾਈਨਰੀ ਰੋਡ ਉੱਪਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ | ਜ਼ਖ਼ਮੀ ਵਿਅਕਤੀ ਦੀ ਪਹਿਚਾਣ ਗੁਰਦਾਸ ਰਾਮ ਪੁੱਤਰ ਦੇਸ਼ ਰਾਮ ਵਾਸੀ ...
ਬਠਿੰਡਾ, 17 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਰਮਵੀਰ ਸਿੰਘ ਨੇ ਜ਼ਿਲ੍ਹਾ ਬਠਿੰਡਾ ਵਿਖੇ 19 ਸਤੰਬਰ 2021 (ਦਿਨ ਐਤਵਾਰ) ਨੂੰ ਅਨੰਤ ਚਤੁਰਦਸ਼ੀ ਦਿਵਸ (ਅਹਿੰਸਾ ਦਿਵਸ) ਦੇ ਮੱਦੇਨਜ਼ਰ ਬੁੱਚੜਖਾਨੇ ਅਤੇ ਮੀਟ ਆਂਡੇ ਦੀਆਂ ਦੁਕਾਨਾਂ ...
ਬਠਿੰਡਾ, 17 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਮੁਹੱਲਾ ਹਾਜੀ ਰਤਨ ਗੇਟ ਵਿਖੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਘਰ ਵਿਚ ਪਿਆ ਜ਼ਰੂਰੀ ਸਮਾਨ ਦਾ ਨੁਕਸਾਨ ਹੋ ਗਿਆ | ਜਦਕਿ ਛੱਤ ਡਿੱਗਣ ਕਾਰਨ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਮਕਾਨ ...
ਰਾਮਪੁਰਾ ਫੂਲ, 17 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ) - ਰਾਮਪੁਰਾ ਫੂਲ ਦੇ 'ਚੋਂ ਲੰਘਦੇ ਰਜਵਾਹੇ ਅੰਦਰ ਲੋਕਾਂ ਵਲੋਂ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਖੇਤਰ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ...
ਤਲਵੰਡੀ ਸਾਬੋ, 17 ਸਤੰਬਰ (ਰਵਜੋਤ ਸਿੰਘ ਰਾਹੀ) - ਸਥਾਨਕ ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਿਤ ਕਰਨ ਹਿੱਤ ਸਮੇਂ-ਸਮੇਂ ਸਿਰ ਵੱਖ-ਵੱਖ ਤਰ੍ਹਾਂ ਦੀਆਂ ਰਚਨਾਤਮਿਕ ਗਤੀਵਿਧੀਆਂ ਜਿਵੇਂ ਸੈਮੀਨਾਰ, ...
ਰਾਮਪੁਰਾ ਫੂਲ, 17 ਸਤੰਬਰ (ਗੁਰਮੇਲ ਸਿੰਘ ਵਿਰਦੀ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿਚ ਰਾਮਪੁਰਾ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ...
ਰਾਮਪੁਰਾ ਫੂਲ, 17 ਸਤੰਬਰ (ਗੁਰਮੇਲ ਸਿੰਘ ਵਿਰਦੀ) - ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਰਾਮਪੁਰਾ ਅਤੇ ਟੀ.ਐਸ.ਯੂ ਭੰਗਲ ਵਲੋਂ ਰਾਮਪੁਰਾ ਡਵੀਜ਼ਨ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਦੀਸ ਰਾਮਪੁਰਾ, ਜਗਜੀਤ ਸਿੰਘ ਲਹਿਰਾ, ਪਰਮਿੰਦਰ ਸਿੰਘ ...
ਭਗਤਾ ਭਾਈਕਾ, 17 ਸਤੰਬਰ (ਸੁਖਪਾਲ ਸਿੰਘ ਸੋਨੀ) - ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਨੂੰ ਅੱਜ ਪੂਰਾ ਇਕ ਵਰ੍ਹਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਰੋਸ ਦਿਵਸ ਵਜੋਂ ਮਨਾਇਆ ਗਿਆ ਤੇ ਦਿੱਲੀ ਵਿਖੇ ਖੇਤੀ ਕਾਨੂੰਨਾਂ ...
ਭੁੱਚੋ ਮੰਡੀ, 17 ਸਤੰਬਰ (ਬਿੱਕਰ ਸਿੰਘ ਸਿੱਧੂ)- 67 ਵੀ ਸੀਨੀਅਰ-ਯੂਨੀਅਰ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਜੋਨ ਬਠਿੰਡਾ ਦੇ ਮੁਕਾਬਲੇ 26 ਸਤੰਬਰ ਨੂੰ ਭੁੱਚੋ ਕਲਾਂ ਦੇ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਤਲਵੰਡੀ ਸਾਬੋ, 17 ਸਤੰਬਰ (ਰਣਜੀਤ ਸਿੰਘ ਰਾਜੂ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਕਾਰਨ ਜਿਥੇ ਸਮੁੱਚੇ ਸਿੱਖ ਜਗਤ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਧਾਰਮਿਕ ਸ਼ਖ਼ਸੀਅਤਾਂ ਲਗਾਤਾਰ ਉਕਤ ਕਾਂਡ ਦੇ ਦੋਸ਼ੀ ਨਾਲ ਸਖ਼ਤੀ ਨਾਲ ਪੇਸ਼ ...
ਬਠਿੰਡਾ, 17 ਸਤੰਬਰ (ਅਵਤਾਰ ਸਿੰਘ) - ਡੀ.ਟੀ.ਐਫ. ਪੰਜਾਬ ਬਠਿੰਡਾ ਜ਼ਿਲੇ੍ਹ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਰੇਸ਼ਮ ਸਿੰਘ, ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਚੱਲ ਰਹੇ ਸਤੰਬਰ ਮਹੀਨੇ ਦੇ ...
ਭੁੱਚੋ ਮੰਡੀ, 17 ਸਤੰਬਰ (ਪੱਤਰ ਪ੍ਰੇਰਕਾਂ ਰਾਹੀਂ) - ਬੈੱਸਟ ਪ੍ਰਾਈਸ ਦੇ ਉੱਚ ਅਧਿਕਾਰੀਆਂ ਵਲੋਂ ਸਟੋਰ 'ਚ ਕੰਮ ਕਰਦੇ ਮੁਲਾਜ਼ਮਾਂ ਤੋਂ ਪਿਛਲੇ ਮਹੀਨੇ 28 ਤਰੀਕ ਨੂੰ ਧੱਕੇ ਨਾਲ ਅਸਤੀਫ਼ੇ ਲੈ ਲਏ ਗਏ ਸਨ ਜਿਸ ਤੋਂ ਬਾਅਦ ਨੌਕਰੀਆਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ...
ਸੀਂਗੋ ਮੰਡੀ, 17 ਸਤੰਬਰ (ਲੱਕਵਿੰਦਰ ਸ਼ਰਮਾ) - ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੇ ਮਕਸਦ ਨਾਲ ਪੀ.ਓ. ਪ੍ਰਦੀਪ ਸਿੰਘ ਗਿੱਲ ਤੇ ਸੀ.ਡੀ.ਪੀ.ਓ ਸਨੀਤਾ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਂਗੋ ਮੰਡੀ ਤੇ ਬੰਗੀ ਸਰਕਲ ਦੇ ਆਂਗਣਵਾੜੀ ਸੈਂਟਰਾਂ ਵਿਚ ਪੋਸ਼ਣ ਦਿਵਸ ਮਨਾਇਆ ...
ਬਠਿੰਡਾ, 17 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੀ ਸਾਇੰਸ ਐਸੋਸੀਏਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ 'ਵਿਸ਼ਵ ਉਜ਼ੋਨ ਦਿਵਸ' ਮਨਾਇਆ ਗਿਆ | ਇਸ ਮੌਕੇ ਬੀ.ਐਸ.ਸੀ-ਬੀ.ਐਡ, ਬੀ.ਏ.-ਬੀ.ਐਡ, ਬੀ.ਐਡ ਅਤੇ ਐਮ.ਏ. (ਐਜੂਕੇਸ਼ਨ) ...
ਬਠਿੰਡਾ, 17 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਲਾਲ ਲਕੀਰ ਅਧੀਨ ਆਉਂਦੇ ਰਕਬੇ ਦੀ ਜ਼ਿਲ੍ਹੇ ਅੰਦਰ 21 ਸਤੰਬਰ ਤੋਂ ਨਿਸ਼ਾਨਦੇਹੀ ਸ਼ੁਰੂ ਕੀਤੀ ਜਾਵੇਗੀ | ਜ਼ਿਲ੍ਹੇ ਅਧੀਨ ਪੈਂਦੇ 300 ਪਿੰਡਾਂ ਦੀ ਨਿਸ਼ਾਨਦੇਹੀ ਦਾ ਕੰਮ ...
ਬਠਿੰਡਾ, 17 ਸਤੰਬਰ (ਅਵਤਾਰ ਸਿੰਘ) - ਸਥਾਨਕ ਸ਼ਹਿਰ ਦੇ ਡੀ.ਸੀ. ਦਫ਼ਤਰ ਵਿਖੇ ਯੂਥ ਕਾਂਗਰਸੀਆਂ ਨੇ ਇਕੱਤਰ ਹੋ ਕੇ ਬੱਸ ਸਟੈਂਡ ਤੱਕ ਪੈਦਲ ਮਾਰਚ ਕਰਦੇ ਹੋਏ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਪੁਤਲਾ ਫੂਕਿਆ ਗਿਆ | ...
ਮਹਿਮਾ ਸਰਜਾ, 17 ਸਤੰਬਰ (ਬਲਦੇਵ ਸੰਧੂ) - ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਕਰੀਬ ਸਾਢੇ ਚਾਰ ਮਹੀਨੇ ਪਹਿਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਇਕਾਈ ਦੇ ਪ੍ਰਧਾਨ ...
ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਕਹਿਣਾ ਕਿ ਪੰਜਾਬ ਵਿਚ ਲੱਗ ਰਹੇ ਧਰਨਿਆਂ ਨਾਲ ਪੰਜਾਬ ਦੇ ਅਰਥਚਾਰੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ | ਇਸ ਲਈ ਇਹ ਧਰਨੇ ਪੰਜਾਬ ਤੋਂ ਬਾਹਰ ਦਿੱਲੀ ਜਾਂ ਹਰਿਆਣਾ ਜਾ ...
ਰਾਮਪੁਰਾ ਫੂਲ, 17 ਸਤੰਬਰ (ਗੁਰਮੇਲ ਸਿੰਘ ਵਿਰਦੀ) - ਸਥਾਨਕ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਮੁੱਢਲੀ ਸਹਾਇਤਾ ਦਿਵਸ ਮੌਕੇ ਪੋਸਟਰ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਮੁੱਖ ਮਹਿਮਾਨ ਵਜੋਂ ਪੁੱਜੇ ਸੰਸਥਾ ਦੇ ਚੇਅਰਮੈਨ ਐਸ.ਐਸ.ਚੱਠਾ ਨੇ ਵਿਸ਼ਵ ...
ਤਲਵੰਡੀ ਸਾਬੋ, 17 ਸਤੰਬਰ (ਰਵਜੋਤ ਸਿੰਘ ਰਾਹੀ) - ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸਾਇੰਸ ਵਿਭਾਗ ਵਲੋਂ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਅਧੀਨ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਕਾਲਜ ਅਧਿਕਾਰੀਆਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX