ਤਾਜਾ ਖ਼ਬਰਾਂ


ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ
. . .  about 1 hour ago
ਚੰਡੀਗੜ੍ਹ 27 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਅੰਮ੍ਰਿਤਸਰ ਸੈਂਟਰਲ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਨ ਸਿੰਘ ...
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  about 2 hours ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  about 2 hours ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  about 4 hours ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  about 4 hours ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  about 5 hours ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  about 5 hours ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  about 5 hours ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  about 5 hours ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  about 5 hours ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  about 5 hours ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  about 5 hours ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  about 5 hours ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  about 5 hours ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  about 5 hours ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  about 5 hours ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 5 hours ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  about 6 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  about 6 hours ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  about 6 hours ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੈਂਡ, ਬਣਾਈ ਤਿੰਨ ਮੈਂਬਰੀ ਐਡਹਾਕ ਕਮੇਟੀ
. . .  about 6 hours ago
ਜਲੰਧਰ, 27 ਜਨਵਰੀ- ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ..
ਅਸੀਂ ਸਾਰੇ ਅਫ਼ਗਾਨਿਸਤਾਨ ਦੇ ਵਿਕਾਸ ਨੂੰ ਲੈ ਕੇ ਚਿੰਤਤ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 6 hours ago
ਨਵੀਂ ਦਿੱਲੀ, 27 ਜਨਵਰੀ - ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਸੀ ਕੀ ਖੇਤਰੀ ਸੁਰੱਖਿਆ ਦੇ ਸਬੰਧ ਵਿਚ ਸਾਡੇ ਸਾਰਿਆਂ ਦੀਆਂ ਇਕੋ ਜਿਹੀਆਂ ਚਿੰਤਾਵਾਂ ਅਤੇ ਟੀਚੇ ...
ਅਕਾਲੀ ਦਲ ਨੂੰ ਝਟਕਾ, ਪ੍ਰਦੇਸ਼ ਦੇ ਸੀਨੀਅਰ ਉਪ ਪ੍ਰਧਾਨ ਭਾਜਪਾ 'ਚ ਸ਼ਾਮਿਲ
. . .  about 6 hours ago
ਪਠਾਨਕੋਟ, 27 ਜਨਵਰੀ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝਟਕਾ ਲੱਗਾ ਹੈ ਜਦੋਂ ਪ੍ਰਦੇਸ਼ ਅਕਾਲੀ ਦਲ (ਬ) ਦੇ ਸੀਨੀਅਰ ਉਪ ਪ੍ਰਧਾਨ ਹਰਦੀਪ ਸਿੰਘ ਕਲੇਰ (ਸ਼੍ਰੋਮਣੀ) ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ...
ਸਿੱਖ ਜਥੇਬੰਦੀਆਂ ਨੇ ਦੋ ਘੰਟੇ ਲਈ ਹਾਈਵੇਅ ਕੀਤਾ ਜਾਮ
. . .  about 7 hours ago
ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ,ਹਰਜੋਤ ਸਿੰਘ ਚਾਨਾ)- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਫ਼ਦ ਵਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਮੁਲਾਕਾਤ ਅਸਫ਼ਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ 2 ਘੰਟੇ ਦੇ ਲਈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਅੱਸੂ ਸੰਮਤ 553

ਦਿੱਲੀ / ਹਰਿਆਣਾ

ਲੋੜਵੰਦ ਤੇ ਗਰੀਬ ਬੱਚਿਆਂ ਨੂੰ ਅੱਗੇ ਲਿਆਂਦਾ ਜਾਵੇ

ਨਵੀਂ ਦਿੱਲੀ, 17 ਸਤੰਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਦੌਰਾਨ ਦਿੱਲੀ 'ਚ ਸਿਰਕੱਢ ਸਮਾਜ ਸੇਵੀ ਸੰਸਥਾ ਵਲੋਂ ਵਿਸ਼ੇਸ਼ ਤੌਰ 'ਤੇ ਗਰੀਬ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੰਦੇ ਹੋਏ ਉਨ੍ਹਾਂ ਦੀਆਂ ਆਫਲਾਈਨ ਤੇ ਆਨਲਾਈਨ ਕਲਾਸਾਂ ਲਈਆਂ ਜਾ ਰਹੀਆਂ ਹਨ ਤਾਂ ਕਿ ਇਹ ਗਰੀਬ ਬੱਚੇ ਪੜ੍ਹਨਾ ਲਿਖਣਾ ਸਿੱਖ ਸਕਣ | ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਧਿਆਪਕ ਉਨ੍ਹਾਂ ਦੇ ਘਰ ਜਾਂਦੇ ਹਨ ਅਤੇ ਜੋ ਬੱਚੇ ਅਧਿਆਪਕ ਦੇ ਘਰ ਆ ਸਕਦੇ ਹਨ ਉਨ੍ਹਾਂ ਨੂੰ ਅਧਿਆਪਕ ਪੜ੍ਹਾ ਰਹੇ ਹਨ | ਇਨ੍ਹਾਂ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੇ ਹੋਰ ਸਟੇਸ਼ਨਰੀ ਵੀ ਸੰਭਵੀ ਸੰਸਥਾ ਵਲੋਂ ਮੁਫ਼ਤ ਦਿੱਤੀ ਜਾ ਰਹੀ ਹੈ | ਸੰਸਥਾ ਇਸ ਸਮੇਂ 86 ਗਰੀਬ ਬੱਚਿਆਂ ਨੂੰ ਪੜ੍ਹਾ ਰਹੀ ਹੈ | ਸੰਸਥਾ ਵਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਦੇ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਬੱਚਿਆਂ ਦੀ ਪੜ੍ਹਾਈ, ਸਿਹਤ ਅਤੇ ਕੋਰੋਨਾ ਦੇ ਪ੍ਰਤੀ ਧਿਆਨ ਰੱਖਣ ਪ੍ਰਤੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਸੰਸਥਾ ਦੀ ਪ੍ਰਧਾਨ ਅੰਜੂ ਪਾਂਡੇ ਦਾ ਕਹਿਣਾ ਹੈ ਕਿ ਬੱਚੇ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿਚ ਬੜੀ ਦਿਲਚਸਪੀ ਲੈ ਰਹੇ ਹਨ ਅਤੇ ਸੰਸਥਾ ਦੀ ਕੋਸ਼ਿਸ਼ ਹੈ ਕਿ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਅੱਗੇ ਲਿਆਂਦਾ ਜਾਵੇ |

ਨਸ਼ੀਲਾ ਪਾਊਡਰ ਮਾਮਲੇ 'ਚ 10 ਸਾਲ ਕੈਦ

ਜਲੰਧਰ, 17 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੌਰਵ ਕੁਮਾਰ ਉਰਫ਼ ਮੰਤਰੀ ਪੁੱਤਰ ਜਸਪਾਲ ਸਿੰਘ ਵਾਸੀ ਮੁਹੱਲਾ ਵਿਜੇ ਨਗਰ, ਸੋਹਲਾ ਰੋਡ, ਨਕੋਦਰ ਨੂੰ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ

ਜਮਸ਼ੇਰ ਖਾਸ, 17 ਸਤੰਬਰ (ਅਵਤਾਰ ਤਾਰੀ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦਰ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ 'ਤੇ ਪਿੰਡ ਜਮਸ਼ੇਰ ਖਾਸ ਵਿਖੇ ਯੂਨੀਅਨ ਦੀ ਆਗੂ ਕੁਲਵੰਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਮਿਲਣਗੇ ਹੈਲਥ ਕਾਰਡ

ਨਵੀਂ ਦਿੱਲੀ, 17 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦੱਖਣੀ ਨਗਰ ਨਿਗਮ ਦੇ ਸਕੂਲਾਂ ਵਿਚ ਪੜ੍ਹਨ ਵਲੇ ਬੱਚਿਆਂ ਨੂੰ ਹੁਣ ਹੈਲਥ ਕਾਰਡ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਕਾਰਡ ਦੇ ਬਣਾਉਣ ਦਾ ਵਿਸ਼ੇਸ਼ ਤੌਰ 'ਤੇ ਉਦੇਸ਼ ਇਹ ਹੈ ਕਿ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਿਆ ...

ਪੂਰੀ ਖ਼ਬਰ »

ਨਜ਼ਫਗੜ੍ਹ-ਢਾਂਸਾ ਬੱਸ ਸਟੈਂਡ ਦੇ ਵਿਚਕਾਰ ਰੂਟ 'ਤੇ ਅੱਜ ਤੋਂ ਚੱਲੇਗੀ ਮੈਟਰੋ ਰੇਲ

ਨਵੀਂ ਦਿੱਲੀ, 17 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਮੈਟਰੋ ਰੇਲ ਦਾ ਦਿਨੋ ਦਿਨ ਵਿਸਥਾਰ ਹੋ ਰਿਹਾ ਹੈ ਅਤੇ ਵੱਖ-ਵੱਖ ਇਲਾਕਿਆਂ ਨੂੰ ਮੈਟਰੋ ਰੇਲ ਨਾਲ ਜੋੜਿਆ ਜਾ ਰਿਹਾ ਹੈ | ਦਿੱਲੀ ਮੈਟਰੋ ਦੀ ਗਰੇਅ ਲਾਈਨ 'ਤੇ ਨਜ਼ਫਗੜ੍ਹ-ਢਾਂਸਾ ਬੱਸ ਸਟੈਂਡ ਦੇ ਵਿਚਕਾਰ 18 ...

ਪੂਰੀ ਖ਼ਬਰ »

ਮੈਟਰੋ ਰੇਲ ਵਿਚ ਹੋਣ ਲੱਗੀ ਭੀੜ

ਨਵੀਂ ਦਿੱਲੀ, 17 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਚੱਲ ਰਹੀ ਮੈਟਰੋ ਰੇਲ ਦੇ ਵਿਚ ਇਨ੍ਹਾਂ ਦਿਨਾਂ ਵਿਚ ਫਿਰ ਭੀੜ-ਭੜੱਕਾ ਸ਼ੁਰੂ ਹੋ ਗਿਆ ਹੈ ਅਤੇ ਲੋਕ ਕੋਰੋਨਾ ਦੇ ਪ੍ਰਤੀ ਬਹੁਤ ਹੀ ਅਣਗਹਿਲੀ ਵਰਤ ਰਹੇ ਹਨ | ਅਕਸਰ ਲੋਕ ਮੈਟਰੋ ਵਿਚ ਪ੍ਰਵੇਸ਼ ਕਰਨ ਸਮੇਂ ਮੂੰਹ ...

ਪੂਰੀ ਖ਼ਬਰ »

ਜੀ.ਕੇ. ਨੇ ਪੰਜਾਬੀ ਟੀਚਰਾਂ ਦੀ ਨੌਕਰੀ ਬਹਾਲੀ ਲਈ ਕੇਜਰੀਵਾਲ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 17 ਸਤੰਬਰ (ਜਗਤਾਰ ਸਿੰਘ)- ਦਿੱਲੀ ਨਗਰ ਨਿਗਮ ਸਕੂਲਾਂ 'ਚ ਪੰਜਾਬੀ ਪੜਾਉਂਦੇ 95 ਟੀਚਰਾਂ ਨੂੰ ਵਧਦੀ ਉਮਰ ਦਾ ਹਵਾਲਾ ਦੇ ਫਾਰਗ ਕਰਨ ਦੇ ਵਿਰੋਧ 'ਚ ਜਾਗੋ ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ | ਜਾਗੋ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਸਿਰਸਾ 'ਚ ਫੂਡ ਪਾਇਜਨਿੰਗ ਨਾਲ ਇਕ ਬੱਚੇ ਦੀ ਮੌਤ-ਦੋ ਪਰਿਵਾਰਾਂ ਦੇ ਪੰਜ ਜੀਅ ਹੋਏ ਬਿਮਾਰ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਪੁਰਾਣੀ ਹਾਊਸਿੰਗ ਬੋਰਡ ਕਾਲੋਨੀ ਦੇ ਨੇੜੇ ਰਹਿਣ ਵਾਲੇ ਦੋ ਮਜ਼ਦੂਰ ਪਰਿਵਾਰ ਦੇ ਛੇ ਜੀਅ ਫੂਜੀਆ ਤੇ ਡਬਲ ਰੋਟੀ ਖਾਣ ਨਾਲ ਬਿਮਾਰ ਹੋ ਗਏ ਜਦੋਂਕਿ ਇਕ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕੋਰੀਅਰ ਵਾਲਾ ਬਣ ਕੇ ਮਹਿਲਾ ਦੇ ਗਲੇ ਚੋਂ ਸੋਨੇ ਦੀ ਚੈਨ ਖੋਹੀ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਫ੍ਰੈਂਡਜ ਕਾਲੋਨੀ ਚੋਂ ਇਕ ਮਹਿਲਾ ਦੇ ਗਲੇ 'ਚੋਂ ਇਕ ਨੌਜਵਾਨ ਨੇ ਸੋਨੇ ਦੀ ਚੈਨ ਖਿਚ ਲਈ | ਨੌਜਵਾਨ ਕੋਰੀਅਰ ਵਾਲਾ ਬਣ ਕੇ ਮਹਿਲਾ ਦੇ ਘਰ ਗਿਆ ਸੀ | ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਸੀਸੀਟੀਵੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨਹੀਂ ਹਰਿਆਣਾ 'ਚ ਸਰਕਾਰ ਬਦਲਣ ਦੀ ਲੋੜ- ਪਵਾਰ

ਕਰਨਾਲ, 17 ਸਤੰਬਰ (ਗੁਰਮੀਤ ਸਿੰਘ ਸੱਗੂ)-ਸੋਨੀਪਤ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਪੰਵਾਰ ਨੇ ਹਰਿਆਣਾ ਵਿਚ ਭਾਜਪਾ-ਜਜਪਾ ਸਰਕਾਰ 'ਤੇ ਹਮਲਾ ਕਰਦੇ ਹੋਏ ਜਨਵਿਰੋਧੀ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਮੋਜੂਦਾ ਸਮੇਂ 'ਤੇ ਹਰਿਆਣਾ ਵਿਚ ਮੁੱਖ ਮੰਤਰੀ ਨਹੀਂ ਸਰਕਾਰ ...

ਪੂਰੀ ਖ਼ਬਰ »

ਚੋਰ ਕੇਵਲ ਅੱਧੇ ਘੰਟੇ 'ਚ ਚੋਰੀ ਕਰਕੇ ਫਰਾਰ

ਏਲਨਾਬਾਦ, 17 ਸਤੰਬਰ (ਜਗਤਾਰ ਸਮਾਲਸਰ)-ਸ਼ਹਿਰ ਦੇ ਵਾਰਡ ਨੰਬਰ 6 ਵਿਚ ਸਥਿਤ ਇਕ ਘਰ ਵਿਚੋਂ ਦਿਨ -ਦਿਹਾੜੇ ਹੀ ਚੋਰ ਚੋਰੀ ਕਰਕੇ ਫਰਾਰ ਹੋ ਗਏ | ਬਿੰਦਰਪਾਲ ਪਤਨੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਕਰੀਬ ਸਾਢੇ ਗਿਆਰਾਂ ਵਜੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਸੀ ਅਤੇ ...

ਪੂਰੀ ਖ਼ਬਰ »

ਨਗਰ ਪਾਲਿਕਾ ਚੋਣਾਂ ਲਈ ਦੁਬਾਰਾ ਡਰਾਅ ਕੱਢਣ ਦਾ ਫੈਸਲਾ ਹਾਸੋਹੀਣਾ- ਦਰਸ਼ਨ ਕੌਰ ਜੌੜਾ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਚੋਣ ਕਮਿਸ਼ਨ ਵਲੋਂ ਬੀਤੇ ਦਿਨ ਨਗਰ ਪਾਲਿਕਾ ਚੋਣਾਂ ਨੂੰ ਲੈ ਕੇ ਇਕ ਨੋਟੀਫੀਕੇਸ਼ਨ ਜਾਰੀ ਕਰਕੇ ਕਿਹਾ ਗਿਆ ਹੈ ਕਿ 45 ਨਗਰ ਪਾਲਿਕਾਵਾਂ ਦੀਆਂ ਚੋਣਾਂ ਦਾ ਡਰਾਅ ਦੁਬਾਰਾ ਕੱਢਿਆ ਜਾਵੇਗਾ | ਇਸ ਸੰਬੰਧ 'ਚ ਆਮ ਆਦਮੀ ...

ਪੂਰੀ ਖ਼ਬਰ »

ਨਰਮੇ 'ਚ ਪਏ ਝੁਲਸ ਰੋਗ ਨਾਲ ਕਿਸਾਨਾਂ ਦੇ ਅਰਮਾਨ ਝੁਲਸੇ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਨਰਮੇ ਦੀ ਹਰੀ ਭਰੀ ਫਸਲ ਵਿਚ ਅਚਾਨਕ ਹੀ ਝੁਲਸ ਰੋਗ ਫੈਲ ਜਾਣ ਕਰਕੇ ਕਿਸਾਨਾਂ ਦੇ ਚਿਹਰੇ 'ਤੇ ਫਿਕਰ ਦੀਆਂ ਲਕੀਰਾਂ ਹਨ | ਹਰ ਸਾਲ ਨਰਮੇ ਦੀ ਪੱਕੀ ਫਸਲ ਵਿਚ ਝੁਲਸ ਰੋਗ ਫੈਲ ਜਾਣ ਕਰਕੇ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋ ...

ਪੂਰੀ ਖ਼ਬਰ »

ਸਿਰਸਾ 'ਚ ਪੁਲਿਸ ਦੇ ਪਹਿਰੇ ਹੇਠ ਭਾਜਪਾਈਆਂ ਨੇ ਮਨਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਹਾੜਾ ਪਾਰਟੀ ਵਰਕਰਾਂ ਨੇ ਕੇਕ ਕੱਟ ਕੇ ਮਨਾਇਆ | ਇਸ ਦੌਰਾਨ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਸ ...

ਪੂਰੀ ਖ਼ਬਰ »

ਝੋਰੜਰੋਹੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਝੋਰੜਰੋਹੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਿੰਦੀ ਪੰਦਰਵਾੜਾ ਦੇ ਤਹਿਤ ਕਰਵਾਏ ਗਏ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ...

ਪੂਰੀ ਖ਼ਬਰ »

ਐਂਟੀ ਕੁਰਪਸ਼ਨ ਫਾਊਾਡੇਸ਼ਨ ਨੇ ਕੀਤਾ ਅਹੁਦੇਦਾਰਾਂ ਦਾ ਸਨਮਾਨ

ਨਡਾਲਾ, 17 ਸਤੰਬਰ (ਮਾਨ)-ਐਂਟੀ ਕੁਰੱਪਸ਼ਨ ਫਾਊਾਡੇਸ਼ਨ ਇੰਡੀਆ ਵਲੋਂ ਕਰਨਾਲ 'ਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੰਜਾਬ ਦੇ ਕਪੂਰਥਲਾ ਜ਼ਿਲੇ੍ਹ ਦੇ ਅਹੁਦੇਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਜ਼ਿਲ੍ਹਾ ਰੂਰਲ ਸਲਾਹਕਾਰ ...

ਪੂਰੀ ਖ਼ਬਰ »

ਬਿਨਾਂ ਚੌਕੀਦਾਰ ਸਰਕਾਰੀ ਸਕੂਲਾਂ 'ਚ ਬੇਖ਼ੌਫ਼ ਹੱਥ ਸਾਫ਼ ਕਰਦੇ ਨੇ ਚੋਰ-ਜਰਨੈਲ ਨੰਗਲ

ਫਗਵਾੜਾ, 17 ਸਤੰਬਰ (ਹਰੀਪਾਲ ਸਿੰਘ)-ਲੋਕ ਇਨਸਾਫ਼ ਪਾਰਟੀ ਦਾ ਇੱਕ ਵਫ਼ਦ ਪਾਰਟੀ ਦੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਮਿਲਿਆ ਅਤੇ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ, ਸਿੱਖਿਆ ...

ਪੂਰੀ ਖ਼ਬਰ »

ਕਾਂਗਰਸ ਤੇ ਅਕਾਲੀ-ਭਾਜਪਾ ਦੇ ਗੁਪਤ ਗੱਠਜੋੜ ਤੋਂ ਸੁਚੇਤ ਰਹਿਣ ਪੰਜਾਬੀ-ਮੰਜੂ ਰਾਣਾ

ਫਗਵਾੜਾ, 17 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਆਮ ਆਦਮੀ ਪਾਰਟੀ ਦੀ ਮੀਟਿੰਗ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਈ | ਜਿਸ ਵਿਚ ਸੇਵਾ ਮੁਕਤ ਐਡੀਸ਼ਨਲ ਸੈਸ਼ਨ ਜੱਜ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨ ਸਭਾ ਕਪੂਰਥਲਾ ਇੰਚਾਰਜ ਸ੍ਰੀਮਤੀ ਮੰਜੂ ...

ਪੂਰੀ ਖ਼ਬਰ »

ਪਿੰਡ ਸੂਰਤੀਆਂ ਵਾਸੀਆਂ ਨੇ ਬੱਸ ਸੇਵਾ ਲਈ ਜੀ.ਐਮ. ਰੋਡਵੇਜ ਨੂੰ ਦਿੱਤਾ ਮੰਗ ਪੱਤਰ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸੂਰਤੀਆ ਵਾਸੀਆਂ ਨੇ ਹਰਿਆਣਾ ਰੋਡਵੇਜ ਦੇ ਮਹਾਂ ਪ੍ਰਬੰਧਕ ਨੂੰ ਮੰਗ ਪੱਤਰ ਸੌਂਪ ਕੇ ਪਿੰਡ ਵਿਚ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਬੱਸ ਸੇਵਾ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ | ਪਿੰਡ ਵਾਸੀਆਂ ਨੇ ...

ਪੂਰੀ ਖ਼ਬਰ »

ਸਰਬ ਸਮਾਜ ਸਭਾ ਦੀ ਮੀਟਿੰਗ 'ਚ ਸਟਰੀਟ ਲਾਈਟਾਂ ਦੇ ਪ੍ਰਬੰਧ ਤੇ ਨਸ਼ਿਆਂ 'ਤੇ ਰੋਕ ਲਾਉਣ ਦੀ ਮੰਗ

ਰਤੀਆ, 17 ਸਤੰਬਰ (ਬੇਅੰਤ ਕੌਰ ਮੰਡੇਰ)- ਸਰਬ ਸਮਾਜ ਸਭਾ ਦੀ ਵਿਸ਼ੇਸ਼ ਮੀਟਿੰਗ ਨੂਰ ਗਾਰਡਨ ਵਿਖੇ ਸਭਾ ਦੇ ਨਵ ਨਿਯੁਕਤ ਪ੍ਰਧਾਨ ਕਾ. ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦਾ ਏਜੰਡਾ ਪੇਸ਼ ਕਰਦਿਆਂ ਸੰਯੁਕਤ ਸਕੱਤਰ ਬਲਵਿੰਦਰ ਸ਼ਰਮਾ ਨੇ ਨਵ-ਨਿਯੁਕਤ ...

ਪੂਰੀ ਖ਼ਬਰ »

ਗਰੀਬ ਦੇ ਚਾਰ ਬੱਕਰੇ ਚੋਰੀ

ਏਲਨਾਬਾਦ,17 ਸਤੰਬਰ (ਜਗਤਾਰ ਸਮਾਲਸਰ)-ਪਿੰਡ ਮਿੱਠੀ ਸੁਰੇਰਾ ਵਾਸੀ ਕਾਲੂ ਰਾਮ ਨੇ ਉਸ ਦੇ ਵਾੜੇ ਵਿਚੋਂ ਚਾਰ ਬੱਕਰੇ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਥਾਣਾ ਵਿਖੇ ਦਿੱਤੀ ਹੈ | ਸ਼ਿਕਾਇਤ ਵਿੱਚ ਉਸਨੇ ਲਿਖਿਆ ਹੈ ਕਿ ਉਹ ਭੇਡ-ਬੱਕਰੀਆਂ ਚਰਾਉਣ ਦਾ ਕੰਮ ਕਰਦਾ ਹੈ | ਉਸ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੀ ਵਿਸ਼ੇਸ਼ ਬੈਠਕ

ਰਤੀਆ, 17 ਸਤੰਬਰ (ਬੇਅੰਤ ਕੌਰ ਮੰਡੇਰ)- ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਰਾਣਾ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੀ ਵਿਸ਼ੇਸ਼ ਬੈਠਕ ਪ੍ਰਧਾਨ ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ ਵਿਚ ਸ੍ਰੀ ...

ਪੂਰੀ ਖ਼ਬਰ »

ਕਿਸਾਨਾਂ ਨੇ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ

ਏਲਨਾਬਾਦ, 17 ਸਤੰਬਰ (ਜਗਤਾਰ ਸਮਾਲਸਰ)-ਕਿਸਾਨ ਯੂਨੀਅਨ ਦੀ ਇਕਾਈ ਏਲਨਾਬਾਦ ਨੇ ਅੱਜ ਸਥਾਨਿਕ ਐਸ.ਡੀ.ਐਮ. ਰਾਹੀਂ ਇਕ ਮੰਗ ਪੱਤਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਭੇਜਕੇ ਏਲਨਾਬਾਦ ਖੇਤਰ ਵਿਚ ਬੇਮੌਸਮੀ ਬਰਸਾਤ ਨਾਲ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤੇ ਜਾਣ ਦੀ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਜੇਲ੍ਹ 'ਚ ਕਾਨੂੰਨੀ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਦੌਰਾਨ ਜਿਥੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਨਰਾਧਾ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX