ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 18 ਸਤੰਬਰ-ਪੰਜਾਬ ਕਾਂਗਰਸ ਦੇ ਦਿੱਗਜ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਦੱਸਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਪੰਜਾਬ ਕਾਂਗਰਸ ਵਿਚਾਲੇ ਚਲ ਰਹੀ ਰੱਸਾਕਸ਼ੀ ਦੇ ਇਕ ਅਧਿਆਏ ਦਾ ਅੰਤ ਹੋ ਗਿਆ ਪਰ ਰਾਜ 'ਚ ਸੱਤਾਧਾਰੀ ਪਾਰਟੀ ਲਈ ਇਕ ਹੋਰ ਅਨਿਸ਼ਚਿਤਤਾ ਵਾਲਾ ਦੌਰ ਸ਼ੁਰੂ ਹੋ ਗਿਆ, ਜਦੋਂਕਿ ਲਗਪਗ ਚਾਰ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ | ਕਾਂਗਰਸ ਦੇ ਸ਼ਕਤੀਸ਼ਾਲੀ ਖੇਤਰੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਕਰਨ ਤੇ ਵਿਧਾਇਕ ਦਲ ਦੀ ਇਕ ਅਹਿਮ ਮੀਟਿੰਗ ਤੋਂ ਕੁਝ ਸਮਾਂ ਪਹਿਲਾਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ | ਬੀਤੇ ਦੋ ਮਹੀਨਿਆਂ ਤੋਂ ਕਾਂਗਰਸ ਪਾਰਟੀ ਵਲੋਂ ਵਾਰ-ਵਾਰ ਬੇਇੱਜ਼ਤ ਕਰਨ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਭਵਿੱਖ 'ਚ ਚੁੱਕੇ ਜਾਣ ਵਾਲੇ ਕਦਮਾਂ ਦੀਆਂ ਸੰਭਾਵਨਾਵਾਂ ਤਲਾਸ਼ਣਗੇ | ਉਨ੍ਹਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਭਵਿੱਖ ਦਾ ਫ਼ੈਸਲਾ ਲੈਣਗੇ, ਕਿਉਂ ਜੋ ਪਿਛਲੇ ਪੰਜ ਦਹਾਕਿਆਂ ਤੋਂ ਇਹ ਸਮਰਥਕ ਉਨ੍ਹਾਂ ਨਾਲ ਖੜ੍ਹਦੇ ਆਏ ਹਨ | ਅਸਤੀਫ਼ਾ ਸੌਂਪਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਰਾਜਨੀਤੀ 'ਚ ਹਮੇਸ਼ਾ ਹੀ ਬਦਲ ਖੁੱਲ੍ਹਾ ਹੁੰਦਾ ਹੈ ਅਤੇ ਮੈਂ ਸਮਾਂ ਆਉਣ 'ਤੇ ਬਦਲ ਨੂੰ ਵਰਤਾਂਗਾ ਤੇ ਇਸ ਵੇਲੇ ਤਾਂ ਮੈਂ ਕਾਂਗਰਸ 'ਚ ਹੀ ਹਾਂ | ਕੈਪਟਨ ਨੇ ਕਿਹਾ ਕਿ ਬੀਤੇ ਦੋ ਮਹੀਨਿਆਂ 'ਚ ਕਾਂਗਰਸ ਲੀਡਰਸ਼ਿਪ ਵਲੋਂ ਮੈਨੂੰ ਤਿੰਨ ਵਾਰ ਬੇਇੱਜ਼ਤ ਕੀਤਾ ਗਿਆ | ਕਾਂਗਰਸ ਹਾਈਕਮਾਨ ਨੇ ਦੋ ਵਾਰ ਵਿਧਾਇਕਾਂ ਨੂੰ ਦਿੱਲੀ ਸੱਦਿਆ ਤੇ ਹੁਣ ਅੱਜ ਚੰਡੀਗੜ੍ਹ 'ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾ ਲਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਸਵੇਰੇ ਫ਼ੈਸਲਾ ਲੈ ਲਿਆ ਸੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਦੱਸ ਦਿੱਤਾ ਸੀ ਕਿ ਉਹ ਅਸਤੀਫ਼ਾ ਦੇ ਦੇਣਗੇ | ਰਾਜਪਾਲ ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਜ਼ਾਹਰਾ ਤੌਰ 'ਤੇ ਕਾਂਗਰਸ ਹਾਈਕਮਾਨ ਨੂੰ ਮੇਰੇ 'ਚ ਭਰੋਸਾ ਨਹੀਂ ਤੇ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਹਾਂ ਪਰ ਇਸ ਸਮੁੱਚੇ ਮਾਮਲੇ ਨੂੰ ਜਿਸ ਢੰਗ ਨਾਲ ਨਜਿੱਠਿਆ ਗਿਆ, ਉਸ ਤੋਂ ਮੈਂ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ | ਕੈਪਟਨ ਨੇ ਸ਼ਾਮ ਸਾਢੇ ਚਾਰ ਵਜੇ ਤੋਂ ਬਾਅਦ ਪੰਜਾਬ ਰਾਜ ਭਵਨ ਵਿਖੇ ਜਾ ਕੇ ਰਾਜਪਾਲ ਨੂੰ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪਿਆ, ਕਿਉਂਕਿ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸ਼ਾਮ ਪੰਜ ਵਜੇ ਕਾਂਗਰਸ ਵਿਧਾਇਕ ਦਲ ਦੀ ਸੱਦੀ ਹੰਗਾਮੀ ਮੀਟਿੰਗ ਰਾਹੀਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਜੋਂ ਦੇਖਿਆ ਜਾ ਰਿਹਾ ਸੀ | ਇਕ ਸਤਰ ਦੇ ਅਸਤੀਫ਼ੇ 'ਚ ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਤੇ ਆਪਣੇ ਮੰਤਰੀ ਮੰਡਲ ਵਜੋਂ ਆਪਣਾ ਅਸਤੀਫ਼ਾ ਸੌਂਪਦਾ ਹਾਂ | ਕੈਪਟਨ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਉਨ੍ਹਾਂ ਨਾਲ ਰਾਜ ਭਵਨ ਗਏ | ਇਸ ਮੌਕੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਰਵਨੀਤ ਸਿੰਘ ਬਿੱਟੂ, ਐਡਵੋਕੇਟ ਜਨਰਲ ਅਤੁਲ ਨੰਦਾ ਤੇ ਸੁਰੇਸ਼ ਕੁਮਾਰ ਵੀ ਹਾਜ਼ਰ ਸਨ | ਉੱਧਰ ਹਾਈਕਮਾਨ ਵਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰੀ ਰਿਹਾਇਸ਼ 'ਤੇ ਆਪਣੇ ਸਾਥੀਆਂ ਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ, ਸਾਥੀ ਮੰਤਰੀ ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੈਇੰਦਰ ਸਿੰਗਲਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ, ਸੰਤੋਖ ਸਿੰਘ ਚੌਧਰੀ ਤੇ ਡੇਢ ਦਰਜਨ ਦੇ ਕਰੀਬ ਵਿਧਾਇਕ ਹਾਜ਼ਰ ਰਹੇ | ਆਪਣੇ ਸਾਥੀਆਂ ਨਾਲ ਲੰਮੀ ਵਿਚਾਰ ਚਰਚਾ ਕਰਨ ਮਗਰੋਂ ਉਹ ਆਪਣੀ ਸਰਕਾਰੀ ਰਿਹਾਇਸ਼ ਤੋਂ ਅਸਤੀਫ਼ਾ ਦੇਣ ਲਈ ਰਾਜਭਵਨ ਰਵਾਨਾ ਹੋਏ | ਇਸ ਤੋਂ ਪਹਿਲਾਂ ਹਾਈਕਮਾਨ ਦੇ ਹੁਕਮਾਂ 'ਤੇ ਅੱਜ ਪੰਜਾਬ ਕਾਂਗਰਸ ਭਵਨ 'ਚ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਸੀ | ਹਾਈਕਮਾਨ ਵਲੋਂ ਬਕਾਇਦਾ ਇਸ ਪ੍ਰਕਿਰਿਆ ਲਈ ਅਬਜ਼ਰਵਰ ਲਾਏ ਗਏ ਸਨ | ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ, ਹਰੀਸ਼ ਚੌਧਰੀ ਤੇ ਪੰਜਾਬ 'ਚ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ, ਜਿਨ੍ਹਾਂ ਪੰਜਾਬ ਕਾਂਗਰਸ ਭਵਨ ਵਿਖੇ ਹਾਈਕਮਾਨ ਦੇ ਹੁਕਮਾਂ ਅਨੁਸਾਰ ਵਿਧਾਇਕ ਦਲ ਦੀ ਮੀਟਿੰਗ ਨਾਲ ਗੱਲਬਾਤ ਕੀਤੀ, ਜਿਸ 'ਚ ਸਮੂਹ ਵਿਧਾਇਕ ਤੇ ਮੰਤਰੀ ਹਾਜ਼ਰ ਹੋਏ | ਕੈਪਟਨ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪੰਜਾਬ ਕਾਂਗਰਸ ਭਵਨ 'ਚ ਸ਼ਾਮ ਪੰਜ ਵਜੇ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਦੌਰਾਨ 79 ਵਿਧਾਇਕਾਂ ਵਲੋਂ ਹਾਜ਼ਰੀ ਭਰੀ ਗਈ, ਜਦਕਿ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ 'ਚ ਹਾਜ਼ਰ ਨਹੀਂ ਸਨ | ਅਸਤੀਫ਼ਾ ਦੇਣ ਮਗਰੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਨਵਜੋਤ ਸਿੰਘ ਸਿੱਧੂ ਮੈਨੂੰ ਬਿਲਕੁਲ ਕਬੂਲ ਨਹੀਂ, ਉਹ ਤਾਂ ਪੰਜਾਬ ਦੀ ਤਬਾਹੀ ਹੈ | ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਇਕ ਮਹਿਕਮਾ ਤਾਂ ਸੰਭਾਲ ਨਹੀਂ ਸਕੇ, ਪੰਜਾਬ ਨੂੰ ਕੀ ਸੰਭਾਲਣਗੇ | ਕੈਪਟਨ ਨੇ ਕਿਹਾ ਕਿ ਉਹ ਰਾਜਨੀਤੀ ਛੱਡਣ ਵਾਲੇ ਨਹੀਂ ਹਨ, ਉਨ੍ਹਾਂ ਲਈ ਕਈ ਬਦਲ ਅਜੇ ਵੀ ਖੁੱਲ੍ਹੇ ਹਨ, ਉਹ ਕੀ ਕਰਦੇ ਹਨ, ਇਸ ਬਾਰੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਨਵੀਂ ਰਣਨੀਤੀ ਤਿਆਰ ਕਰਨਗੇ | ਉਨ੍ਹਾਂ ਕਿਹਾ ਕਿ ਮੈਂ ਸਾਢੇ ਨੌਂ ਸਾਲ ਪੰਜਾਬ ਦੇ ਮੁੱਖ ਮੰਤਰੀ ਵਜੋਂ, ਜਦੋਂਕਿ 52 ਸਾਲ ਤੋਂ ਸਿਆਸਤ 'ਚ ਹਾਂ ਤੇ ਉਹ ਸਰਗਰਮ ਸਿਆਸਤ ਤੋਂ ਬਨਵਾਸ ਨਹੀਂ ਲੈ ਰਹੇ | ਅਕਾਲੀ ਦਲ 'ਚ ਜਾਣ ਦੇ ਚਰਚਿਆਂ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਤਾਂ ਮੇਰੀ ਦੁਸ਼ਮਣੀ ਹੈ | ਕੈਪਟਨ ਨੇ ਕਿਹਾ ਕਿ ਬਰਗਾੜੀ, ਬਹਿਬਲ ਕਲਾਂ ਕਾਂਡ ਤੇ ਬੁਰਜ ਜਵਾਹਰ ਵਾਲਾ ਮਾਮਲਿਆਂ ਦੀ ਜਾਂਚ ਲਈ ਐਸ.ਆਈ.ਟੀ. ਕੰਮ ਕਰ ਰਹੀ ਹੈ, ਕਾਨੂੰਨ ਅਨੁਸਾਰ ਹਰ ਮਾਮਲੇ 'ਚ ਕਾਰਵਾਈ ਹੋ ਰਹੀ ਹੈ ਪਰ ਉਹ ਚਾਹੁੰਦੇ ਹਨ ਕਿ ਮੈਂ ਹਿੰਦੁਸਤਾਨ ਦਾ ਕਾਨੂੰਨ ਤੋੜ ਕੇ ਕੰਮ ਕਰਾਂ | ਉਧਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਨੇ ਇਕ ਵੱਡਾ ਫ਼ੈਸਲਾ ਕੀਤਾ ਹੈ ਤੇ ਸੂਬੇ ਦੀਆਂ ਝਾਂਜਰਾਂ ਸਾਡੇ ਪੈਰਾਂ 'ਚੋਂ ਨਿਕਲ ਗਈਆਂ ਹਨ | ਰਣਇੰਦਰ ਦੇ ਬਿਆਨ ਤੋਂ ਬਗ਼ਾਵਤ ਦੇ ਸੁਰ ਨਜ਼ਰ ਆ ਰਹੇ ਹਨ | ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਿਮਲ ਸੁੰਬਲੀ ਨੇ ਕਿਹਾ ਕਿ ਜੇਕਰ ਲੋਕ ਤੁਹਾਨੂੰ ਧੋਖੇ ਨਾਲ ਹੈਰਾਨ ਕਰਦੇ ਹਨ ਤਾਂ ਤੁਹਾਨੂੰ ਵੀ ਬਦਲਾ ਲੈ ਕੇ ਉਨ੍ਹਾਂ ਨੂੰ ਝਟਕਾ ਦੇਣ ਦਾ ਪੂਰਾ ਹੱਕ ਹੈ |
ਅਜੈ ਮਾਕਨ ਨੂੰ ਨਹੀਂ ਮਿਲੇ ਕੈਪਟਨ
ਅੱਜ ਸਾਰਾ ਦਿਨ ਚੱਲੀ ਗਹਿਮਾ-ਗਹਿਮੀ ਦੌਰਾਨ ਕੈਪਟਨ ਨੂੰ ਹਾਈਕਮਾਨ ਦੇ ਕਿਸੇ ਸੁਨੇਹੇ ਲਈ ਅਜੈ ਮਾਕਨ ਦਾ ਫ਼ੋਨ ਵੀ ਆਇਆ, ਜਿਸ 'ਚ ਉਨ੍ਹਾਂ ਨੇ ਕੈਪਟਨ ਨਾਲ ਮਿਲਣ ਦੀ ਇੱਛਾ ਜਤਾਈ ਪਰ ਕੈਪਟਨ ਨੇ ਮਿਲਣ ਤੋਂ ਮਨ੍ਹਾਂ ਕਰਦੇ ਹੋਏ ਰਾਜ ਭਵਨ ਪੁੱਜਣਾ ਉਚਿੱਤ ਸਮਝਿਆ |
ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਹੋਈ | ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਮੀਟਿੰਗ ਦੌਰਾਨ ਦੋ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਕ ਮਤੇ 'ਚ ਨਵਾਂ ਵਿਧਾਇਕ ਦਲ ਦਾ ਆਗੂ ਚੁਣਨ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ, ਜਦਕਿ ਦੂਜੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਤੇ ਉਨ੍ਹਾਂ ਦੇ ਪਾਰਟੀ ਪ੍ਰਤੀ ਯੋਗਦਾਨ ਲਈ ਸ਼ਲਾਘਾ ਕੀਤੀ | ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਆਪਣੀ ਕਾਬਲੀਅਤ ਨਾਲ ਜਿਸ ਤਰ੍ਹਾਂ ਕੰਮ ਕੀਤਾ ਹੈ ਤੇ ਪੰਜਾਬ ਨੂੰ ਇਕ ਚੰਗੀ ਸਰਕਾਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਨੂੰ ਇਸ ਦੌਰਾਨ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਨ੍ਹਾਂ ਇਨ੍ਹਾਂ ਚੁਣੌਤੀਆਂ ਦੇ ਹੱਲ ਵੀ ਲੱਭੇ ਗਏ | ਅਜੈ ਮਾਕਨ ਨੇ ਕਿਹਾ ਕਿ ਜਿੱਥੇ ਇਸ ਮਤੇ 'ਚ ਕੈਪਟਨ ਅਮਰਿੰਦਰ ਸਿੰਘ ਦਾ
ਧੰਨਵਾਦ ਕੀਤਾ ਗਿਆ, ਉਥੇ ਪਾਰਟੀ ਆਸ ਕਰਦੀ ਹੈ ਕਿ ਕੈਪਟਨ ਭਵਿੱਖ 'ਚ ਵੀ ਪਾਰਟੀ ਦਾ ਇਸੇ ਤਰ੍ਹਾਂ ਮਾਰਗਦਰਸ਼ਕ ਕਰਦੇ ਰਹਿਣਗੇ | ਉਧਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ | ਰਾਜਪਾਲ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਬਦਲਵੇਂ ਪ੍ਰਬੰਧ ਹੋਣ ਤੱਕ ਰੋਜ਼ਮਰ੍ਹਾ ਦਾ ਕੰਮਕਾਜ ਚਲਾਉਣ ਲਈ ਕਿਹਾ ਹੈ | ਇਸੇ ਦੌਰਾਨ ਵਿਧਾਇਕ ਦਲ ਦੀ ਬੈਠਕ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਹਾਈਕਮਾਨ ਨੇ ਚੇਨਈ ਤੋਂ ਚੰਡੀਗੜ੍ਹ ਸੱਦ ਲਿਆ ਸੀ | ਸਨਿਚਰਵਾਰ ਨੂੰ ਜਾਖੜ ਨੇ ਟਵੀਟ ਕਰਕੇ ਰਾਹੁਲ ਗਾਂਧੀ ਦੇ ਪੰਜਾਬ ਸਬੰਧੀ ਫ਼ੈਸਲੇ ਦਾ ਸਵਾਗਤ ਕੀਤਾ | ਹਾਲਾਂਕਿ ਟਵੀਟ 'ਚ ਉਨ੍ਹਾਂ ਨੇ ਫ਼ੈਸਲੇ ਦੇ ਬਾਰੇ 'ਚ ਖੁੱਲ੍ਹ ਕੇ ਕੁਝ ਨਹੀਂ ਲਿਖਿਆ, ਉਥੇ ਹੀ ਜਾਖੜ ਨੂੰ ਲੈ ਕੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਜਾਵੇਗਾ ਤੇ ਕੈਪਟਨ ਦੇ ਸਥਾਨ 'ਤੇ ਜਾਖੜ ਮੁੱਖ ਮੰਤਰੀ ਬਣਾਏ ਜਾਣਗੇ |
ਪਾਕਿਸਤਾਨ ਨਾਲ ਰਲੇ ਹੋਣ ਦਾ ਲਾਇਆ ਦੋਸ਼-ਮੁੱਖ ਮੰਤਰੀ ਵਜੋਂ ਕਦੇ ਨਹੀਂ ਕਰਾਂਗਾ ਕਬੂਲ
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਹਮਲਾ ਕਰਦਿਆਂ ਦੇਸ਼ ਵਿਰੋਧੀ, ਖ਼ਤਰਨਾਕ, ਅਸਥਿਰ, ਨਾ-ਕਾਬਲ ਤੇ ਸੂਬੇ ਅਤੇ ਦੇਸ਼ ਲਈ ਖ਼ਤਰਾ ਦੱਸਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਕਿਸੇ ਵੀ ਕਦਮ ਦਾ ਉਹ ਮੂੰਹ ਤੋੜਵਾਂ ਜਵਾਬ ਦੇਣਗੇ | ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸਮਰਥਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੋ ਪਾਕਿਸਤਾਨ ਨਾਲ ਸਪੱਸ਼ਟ ਤੌਰ 'ਤੇ ਰਲਿਆ ਹੋਇਆ ਹੈ ਤੇ ਪੰਜਾਬ ਅਤੇ ਦੇਸ਼ ਲਈ ਖ਼ਤਰਾ ਪੈਦਾ ਕਰਨ ਦੇ ਨਾਲ-ਨਾਲ ਤਬਾਹੀ ਲੈ ਕੇ ਆਵੇਗਾ | ਸਰਹੱਦ ਪਾਰ ਦੀ ਲੀਡਰਸ਼ਿਪ ਨਾਲ ਸਿੱਧੂ ਦੇ ਨੇੜਲੇ ਰਿਸ਼ਤੇ ਹੋਣ ਲਈ ਉਸ 'ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਮੈਂ ਅਜਿਹੇ ਕਿਸੇ ਵੀ ਵਿਅਕਤੀ ਨੂੰ ਸਾਨੂੰ ਤਬਾਹ ਕਰ ਦੇਣ ਦੀ ਇਜਾਜ਼ਤ ਨਹੀਂ ਦੇ ਸਕਦਾ | ਮੈਂ ਅਜਿਹੇ ਮਸਲਿਆਂ ਦੇ ਖ਼ਿਲਾਫ਼ ਲੜਾਈ ਜਾਰੀ ਰੱਖਾਂਗਾ, ਜੋ ਸੂਬੇ ਤੇ ਲੋਕਾਂ ਲਈ ਘਾਤਕ ਹੋਣ | ਕੈਪਟਨ ਨੇ ਕਿਹਾ ਕਿ ਸਿੱਧੂ ਪੰਜਾਬ ਲਈ ਕਦੇ ਵੀ ਚੰਗਾ ਆਗੂ ਸਾਬਤ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਅਜਿਹੇ ਅਸਮਰਥ ਵਿਅਕਤੀ ਦੀ ਹਮਾਇਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜੋ ਆਪਣਾ ਮੰਤਰਾਲਾ ਨਾ ਸੰਭਾਲ ਸਕਿਆ ਹੋਵੇ |
ਕੈਪਟਨ ਨੇ ਸਿਆਸਤ ਤੋਂ ਲਾਂਭੇ ਹੋਣ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਇਕ ਫ਼ੌਜੀ ਹੈ ਤੇ ਉਨ੍ਹਾਂ 'ਚ ਪੂਰਾ ਦਮ ਹੈ ਤੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਸਰਗਰਮ ਰਹਿਣਗੇ | ਉਨ੍ਹਾਂ ਨੇ ਐਲਾਨ ਕੀਤਾ ਕਿ ਮੈਂ ਟਿਕ ਕੇ ਨਹੀਂ ਬੈਠਾਂਗਾ | ਉਨ੍ਹਾਂ ਸਿੱਧੂ 'ਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੂੰ ਵੰਡਣ ਦੇ ਦੋਸ਼ ਵੀ ਲਗਾਏ |
ਵਿਧਾਇਕ ਉਹੀ ਜਵਾਬ ਦਿੰਦੇ ਹਨ, ਜੋ ਦਿੱਲੀ ਚਾਹੁੰਦੀ ਹੈ-ਕੈਪਟਨ
ਕਾਂਗਰਸ ਲੀਡਰਸ਼ਿਪ ਦੇ ਦਾਅਵਿਆਂ ਕਿ ਉਨ੍ਹਾਂ ਵਿਧਾਇਕਾਂ ਦਾ ਵਿਸ਼ਵਾਸ ਗੁਆ ਲਿਆ ਹੈ, ਨੂੰ ਰੱਦ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਸਿਰਫ਼ ਬਹਾਨਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਇਕ ਹਫ਼ਤਾ ਪਹਿਲਾਂ ਮੈਂ ਸੋਨੀਆ ਗਾਂਧੀ ਨੂੰ 63 ਵਿਧਾਇਕਾਂ ਦੀ ਸੂਚੀ ਭੇਜੀ ਸੀ, ਜੋ ਮੈਨੂੰ ਸਮਰਥਨ ਕਰਦੇ ਸਨ | ਉਨ੍ਹਾਂ ਕਿਹਾ ਕਿ ਵਿਧਾਇਕ ਆਮ ਤੌਰ 'ਤੇ ਉਹੀ ਜਵਾਬ ਦਿੰਦੇ ਹਨ, ਜੋ ਦਿੱਲੀ ਚਾਹੁੰਦੀ ਹੈ, ਇਹੋ ਮਾਮਲਾ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 'ਚ ਹੋਇਆ | ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ 'ਚ ਸਾਰੇ ਵਿਧਾਇਕਾਂ ਨੂੰ ਖ਼ੁਸ਼ ਕਰਨਾ ਸੰਭਵ ਨਹੀਂ |
ਮੈਨੂੰ ਸਮਝ ਨਹੀਂ ਆ ਰਹੀ ਕਿ ਪਾਰਟੀ ਨੂੰ ਬਦਲਾਅ ਦੀ ਲੋੜ ਕਿਉਂ ਮਹਿਸੂਸ ਹੋਈ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਪਾਰਟੀ ਨੂੰ ਬਦਲਾਅ ਦੀ ਲੋੜ ਕਿਉਂ ਮਹਿਸੂਸ ਹੋ ਗਈ | ਉਨ੍ਹਾਂ ਕਿਹਾ ਕਿ ਸਾਢੇ 9 ਸਾਲ ਸੂਬੇ ਦੇ ਸ਼ਾਸਨ ਨੂੰ ਸਫਲਤਾ ਨਾਲ ਚਲਾਉਣ ਤੋਂ ਬਾਅਦ ਉਹ ਪਾਰਟੀ ਦੇ ਉਦੇਸ਼ ਨੂੰ ਸਮਝਣ 'ਚ ਅਸਫਲ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਨੇ ਹਰ ਖੇਤਰ 'ਚ ਬਿਹਤਰ ਕੰਮ ਕੀਤਾ ਹੈ |
ਕੋਲਕਾਤਾ, 18 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਸਾਬਕਾ ਕੇਂਦਰੀ ਮੰਤਰੀ ਤੇ ਪੱਛਮੀ ਬੰਗਾਲ ਤੋਂ ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਬਾਬੁਲ ਸੁਪਰੀਉ ਸਨਿਚਰਵਾਰ ਦੁਪਹਿਰ ਭਾਜਪਾ ਛੱਡ ਕੇ ਤਿ੍ਣਮੂਲ ਕਾਂਗਰਸ 'ਚ ਸ਼ਾਮਿਲ ਹੋ ਗਏ | ਉਨ੍ਹਾਂ ਨੂੰ ਤਿ੍ਣਮੂਲ ਕਾਂਗਰਸ ਦੇ ਆਲ ਇੰਡੀਆ ਜਨਰਲ ਸਕੱਤਰ ਅਭੀਸ਼ੇਕ ਬੈਨਰਜੀ ਨੇ ਕੋਲਕਾਤਾ ਸਥਿਤ ਕੈਮਕ ਸਟ੍ਰੀਟ ਦਫ਼ਤਰ ਵਿਖੇ ਪਾਰਟੀ 'ਚ ਸ਼ਾਮਿਲ ਕਰਵਾਇਆ ਇਸ ਮੌਕੇ ਟੀ.ਐਮ.ਸੀ. ਦੇ ਰਾਜ ਸਭਾ ਮੈਂਬਰ ਡੇਰੇਕ ਓ-ਬ੍ਰਾਇਨ ਵੀ ਹਾਜ਼ਰ ਸਨ |
ਚੰਡੀਗੜ੍ਹ, (ਏਜੰਸੀ)-ਕਾਂਗਰਸ ਦੇ ਸਭ ਤੋਂ ਮਜ਼ਬੂਤ ਖੇਤਰੀ ਸਰਪ੍ਰਸਤਾਂ 'ਚੋਂ ਇਕ ਅਮਰਿੰਦਰ ਸਿੰਘ (79) ਉਹ ਨੇਤਾ ਹਨ, ਜਿਨ੍ਹਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਤੇ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਤੋਂ ਬਾਹਰ ਵਿਸਥਾਰ ਦੇ ਸੁਪਨੇ ਨੂੰ ਚਕਨਾਚੂਰ ਕਰਦਿਆਂ ਕਾਂਗਰਸ ਦੀ ਪੰਜਾਬ ਦੀ ਸੱਤਾ 'ਚ ਵਾਪਸੀ ਕਰਵਾਉਂਦਿਆਂ ਸ਼ਾਨਦਾਰ ਜਿੱਤ ਦਿਵਾਈ ਸੀ | ਵਿਆਪਕ ਤੌਰ 'ਤੇ ਸਤਿਕਾਰਤ ਤੇ ਪ੍ਰਸਿੱਧ ਨੇਤਾ ਕੈਪਟਨ ਅਮਰਿੰਦਰ ਸਿੰਘ 117 ਮੈਂਬਰੀ ਵਿਧਾਨ ਸਭਾ 'ਚੋਂ 77 ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਾ ਕੇ ਸੂਬੇ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ | ਇਸ ਤੋਂ ਪਹਿਲਾਂ
ਉਹ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ | ਪੰਜਾਬ 'ਚ 10 ਸਾਲਾਂ ਬਾਅਦ ਪਾਰਟੀ ਦੀ ਹੋਈ ਜਿੱਤ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਸੀ, ਜਦੋਂਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਉਨ੍ਹਾਂ ਗਿਣੇ-ਚੁਣੇ ਨੇਤਾਵਾਂ 'ਚੋਂ ਵੀ ਇਕ ਸਨ, ਜਿਨ੍ਹਾਂ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਜੇਤੂ ਰੱਥ ਨੂੰ ਰੋਕਣ ਦਾ ਕਾਰਨਾਮਾ ਕੀਤਾ ਸੀ | ਭਾਰਤ-ਪਾਕਿ ਯੁੱਧ 'ਚ ਹਿੱਸਾ ਲੈਣ ਵਾਲੇ ਦੇਸ਼ ਦੇ ਬਹੁਤ ਹੀ ਦੁਰਲੱਭ ਨਸਲ ਦੇ ਸਿਆਸਤਦਾਨਾਂ 'ਚੋਂ ਇਕ ਤੇ ਪਟਿਆਲਾ ਰਾਜ ਘਰਾਣੇ ਦੇ ਵੰਸ਼ਜ ਕੈਪਟਨ ਅਮਰਿੰਦਰ ਸਿੰਘ ਨੇ ਫ਼ੌਜ 'ਚ ਆਪਣੇ ਛੋਟੇ ਜਿਹੇ ਕੈਰੀਅਰ ਦੌਰਾਨ 1965 ਦੀ ਜੰਗ ਵੀ ਲੜੀ | ਪਟਿਆਲਾ ਦੇ ਮਰਹੂਮ ਮਹਾਰਾਜਾ ਯਾਦਵਿੰਦਰ ਸਿੰਘ ਦੇ ਪੁੱਤਰ ਅਮਰਿੰਦਰ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਲਾਰੈਂਸ ਸਕੂਲ, ਸਨਾਵਰ ਤੇ ਦੂਨ ਸਕੂਲ ਦੇਹਰਾਦੂਨ ਤੋਂ ਕੀਤੀ, ਜਦੋਂਕਿ ਨੈਸ਼ਨਲ ਡਿਫੈਂਸ ਅਕੈਡਮੀ, ਖੜਗਵਾਸਲਾ ਤੋਂ 1963 'ਚ ਗ੍ਰੈਜੂਏਟ ਉਪਰੰਤ ਭਾਰਤੀ ਫ਼ੌਜ 'ਚ ਕਮਿਸ਼ਨ ਹਾਸਲ ਕਰਕੇ ਦੂਜੀ ਬੀਐਨ. ਸਿੱਖ ਰੈਜੀਮੈਂਟ (ਆਪ ਦੇ ਦਾਦੇ ਤੇ ਪਿਤਾ ਨੇ ਵੀ ਇਸੇ ਬਟਾਲੀਅਨ 'ਚ ਸੇਵਾ ਨਿਭਾਈਆਂ ਸਨ) ਵਿਚ ਤਾਇਨਾਤ ਹੋਏ | ਆਪ ਨੇ ਦੋ ਸਾਲ ਤੱਕ ਇੰਡੋ-ਤਿੱਬਤ ਸਰਹੱਦ 'ਤੇ ਸੇਵਾ ਨਿਭਾਈਆਂ | ਇਸ ਦੌਰਾਨ ਆਪ ਨੂੰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ, ਜੀਓਸੀ-ਇਨ-ਪੱਛਮੀ ਕਮਾਂਡ ਲਈ ਏਡ-ਡੀ-ਕੈਂਪ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਦੀ ਅਗਵਾਈ 'ਚ ਹੀ ਆਪ ਨੇ 1965 ਦੀ ਜੰਗ 'ਚ ਹਿੱਸਾ ਲਿਆ | ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਰੀਬੀ ਮਿੱਤਰ ਮੰਨੇ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਜੀਵਨ ਜਨਵਰੀ 1980 'ਚ ਉਦੋਂ ਸ਼ੁਰੂ ਹੋਇਆ, ਜਦੋਂ ਉਹ ਸੰਸਦ ਮੈਂਬਰ ਚੁਣੇ ਗਏ ਪਰ 1984 'ਚ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਚ ਫ਼ੌਜ ਦੇ ਦਾਖਲੇ ਦੇ ਵਿਰੋਧ 'ਚ ਆਪ ਨੇ ਕਾਂਗਰਸ ਤੇ ਲੋਕ ਸਭਾ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ | ਅਗਸਤ 1985 'ਚ ਅਕਾਲੀ ਦਲ 'ਚ ਸ਼ਾਮਿਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 1995 ਦੀਆਂ ਚੋਣਾਂ 'ਚ ਅਕਾਲੀ ਦਲ (ਲੌਂਗੋਵਾਲ) ਦੀ ਟਿਕਟ 'ਤੇ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ | ਮੁੱਖ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ (2002-07) ਦੌਰਾਨ, 2004 'ਚ ਕੈਪਟਨ ਨੇ ਦਲੇਰਾਨਾ ਫੈਸਲਾ ਲੈਂਦਿਆਂ ਗੁਆਂਢੀ ਰਾਜਾਂ ਨਾਲ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਸਮਝੌਤੇ ਨੂੰ ਰੱਦ ਕਰਨ ਦਾ ਕਾਨੂੰਨ ਪਾਸ ਕੀਤਾ ਸੀ, ਜਦੋਂਕਿ ਪਿਛਲੇ ਸਾਲ ਉਨ੍ਹਾਂ ਦੀ ਸਰਕਾਰ ਨੇ ਸੰਸਦ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਮੁਕਾਬਲਾ ਕਰਨ ਲਈ ਚਾਰ ਬਿੱਲ ਲਿਆਂਦੇ, ਜੋ ਪੰਜਾਬ ਵਿਭਾਨ ਸਭਾ ਵਲੋਂ ਪਾਸ ਕੀਤੇ ਗਏ | ਆਪਣੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਖੇਤੀ ਕਰਜ਼ਾ ਮੁਆਫੀ ਸਕੀਮ ਅਧੀਨ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਵੀ ਐਲਾਨ ਕੀਤਾ | ਕੈਪਟਨ ਨੇ 2014 ਦੀ ਲੋਕ ਸਭਾ ਦੀ ਚੋਣ ਅੰਮਿ੍ਤਸਰ ਤੋਂ ਲੜੀ ਤੇ ਭਾਜਪਾ ਦੇ ਅਰੁਣ ਜੇਤਲੀ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ | ਸੁਪਰੀਮ ਕੋਰਟ ਵਲੋਂ ਪੰਜਾਬ ਦੇ 2004 ਦੇ ਐਕਟ ਨੂੰ ਸਤਲੁਜ-ਯਮੁਨਾ ਿਲੰਕ (ਐਸ.ਵਾਈ.ਐਲ.) ਨਹਿਰ ਸਮਝੌਤੇ ਨੂੰ ਗੈਰ-ਸੰਵਿਧਾਨਕ ਕਰਾਰ ਦੇਣ ਤੋਂ ਬਾਅਦ ਨਵੰਬਰ 'ਚ ਉਸ ਨੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ | ਕੁਝ ਦਿਨਾਂ ਬਾਅਦ, ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੜ ਤੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਕੈਪਟਨ ਅਮਰਿੰਦਰ ਸਿੰਘ ਨੇ ਸਾਰਾਗੜ੍ਹੀ ਤੇ 1965 ਦੇ ਭਾਰਤ-ਪਾਕਿ ਯੁੱਧ ਸਮੇਤ ਕਈ ਕਿਤਾਬਾਂ ਵੀ ਲਿਖੀਆਂ ਹਨ |
ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਵਲੋਂ ਅਸਤੀਫ਼ੇ ਦੇ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਦੇ ਵਿਸ਼ੇਸ਼ ਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਦੋਂਕਿ ਕੁਝ ਦੇਰ ਬਾਅਦ ਕੈਪਟਨ ਦੇ ਰਾਜਨੀਤਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ |
ਕੈਪਟਨ ਅਮਰਿੰਦਰ ਸਿੰਘ ਨੇ 15ਵੀਂ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਵਜੋਂ 16 ਮਾਰਚ 2017 ਨੂੰ ਸਹੁੰ ਚੁੱਕੀ ਸੀ | ਸਨਿਚਰਵਾਰ 18 ਸਤੰਬਰ, 2021 ਨੂੰ ਅਸਤੀਫਾ ਦੇਣ ਤੱਕ ਉਨ੍ਹਾਂ ਨੇ ਇਸ ਅਹੁਦੇ 'ਤੇ 4 ਸਾਲ 6 ਮਹੀਨੇ ਤੇ 28 ਦਿਨ ਕਾਰਜ ਕੀਤਾ |
ਸਨਿਚਰਵਾਰ ਸ਼ਾਮ 4.30 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜਪਾਲ ਨੂੰ ਆਪਣਾ ਅਤੇ ਆਪਣੀ ਕੈਬਨਿਟ ਦਾ ਅਸਤੀਫਾ ਸੌਂਪਣ ਦੇ 2 ਘੰਟੇ 20 ਮਿੰਟ ਬਾਅਦ ਹੀ ਰਾਜ-ਮਹਿਲ ਵਲੋਂ ਜਾਰੀ ਬਿਆਨ 'ਚ ਰਸਮੀ ਤੌਰ 'ਤੇ ਪੁਸ਼ਟੀ ਕਰ ਦਿੱਤੀ ਕਿ ਰਾਜਪਾਲ ਨੇ ਕੈਪਟਨ ਤੇ ਉਨ੍ਹਾਂ ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਬੋਰਡ 16 ਦਸੰਬਰ ਤੋਂ 13 ਜਨਵਰੀ ਵਿਚਕਾਰ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ.ਟੀ.ਈ.ਟੀ.) ਲਵੇਗੀ | ਸੀ.ਬੀ.ਐਸ.ਈ. ਅਨੁਸਾਰ ਪ੍ਰੀਖਿਆ, ਸਿਲੇਬਸ, ...
ਸ਼ਾਹਜਹਾਨਪੁਰ (ਯੂ.ਪੀ.), 18 ਸਤੰਬਰ (ਏਜੰਸੀ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਨੇਤਾ ਰਾਕੇਸ਼ ਟਿਕੈਤ ਨੇ ਸਨਿਚਰਵਾਰ ਨੂੰ ਕਿਹਾ ਹੈ ਕਿ ਵਿਵਾਦਤ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ (ਰੱਦ ਹੋਣ) ਤੱਕ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ...
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਆਗੂ 'ਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਕਾਂਗਰਸ 'ਚ ਹੋਈ ਰਾਜਨੀਤਕ ਹਲਚਲ ਨੂੰ ਕਾਂਗਰਸ ਵਲੋਂ ਚੋਣ ਵਾਅਦੇ ਨੂੰ ਪੂਰਾ ਨਾ ਕੀਤਾ ਜਾਣ ਦੇ ਇਲਜ਼ਾਮ ਤੋਂ ਬਚਣ ਲਈ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਕਾਂਗਰਸ 'ਚ ਪਿਛਲੇ ਸਮੇਂ ਤੋਂ ਚੱਲ ਰਿਹਾ ਕਾਟੋ-ਕਲੇਸ਼ ਅਤੇ ਅੱਜ ਕੈਪਟਨ ਦਾ ਅਹੁਦੇ ਤੋਂ ਅਸਤੀਫ਼ਾ ਦੇਣਾ ...
ਚੰਡੀਗੜ੍ਹ, 18 ਸਤੰਬਰ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਕਾਂਗਰਸ ਪਾਰਟੀ ਤੇ ਇਸ ਦੀ ਹਾਈਕਮਾਨ ਦਾ ਕਬੂਲਨਾਮਾ ਹੈ ਕਿ ਪਾਰਟੀ ਪੰਜਾਬ 'ਚ ਕਾਰਗੁਜ਼ਾਰੀ ਵਿਖਾਉਣ 'ਚ ਨਾਕਾਮ ...
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਸੱਤਾਧਾਰੀ ਕਾਂਗਰਸ 'ਚ ਲੰਮੇ ਸਮੇਂ ਤੋਂ ਜਾਰੀ ਕੁਰਸੀ ਦੀ ਲੜਾਈ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਰ 'ਤੇ ਤਲਖ਼ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ...
ਚੰਡੀਗੜ੍ਹ, (ਅਜੀਤ ਬਿਊਰੋ)- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤਾ ਅਸਤੀਫ਼ਾ ਪੰਜਾਬ 'ਚ ਕਾਂਗਰਸ ਦੇ ਪਤਨ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ...
ਨਵੀਂ ਦਿੱਲੀ, (ਏਜੰਸੀ)-ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਕਾਂਗਰਸ ਵਿਚਲੀ ਸੱਤਾ ਦੀ ਲੜਾਈ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ | 'ਆਪ' ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਵਿਚਲੇ ਸੱਤਾ ਦੇ ਸੰਘਰਸ਼ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ...
ਚੰਡੀਗੜ੍ਹ/ਜਲੰਧਰ, 18 ਸਤੰਬਰ (ਅਜੀਤ ਬਿਊਰੋ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣਾ ਬਹੁਜਨ ਸਮਾਜ ਪਾਰਟੀ ਦੀ ਜਿੱਤ ਹੈ ਅਤੇ ਇਹ ਬਸਪਾ ਦੀ ਮਜ਼ਬੂਤੀ ਦੀ ਹੀ ਨਿਸ਼ਾਨੀ ...
ਨਵੀਂ ਦਿੱਲੀ, (ਏਜੰਸੀ)-ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਕਾਂਗਰਸ ਨੇ ਦਿੱਗਜ ਨੇਤਾ ਅਮਰਿੰਦਰ ਸਿੰਘ ਦਾ ਅਪਮਾਨ ਕੀਤਾ ਹੈ | ਭਾਜਪਾ ਦੇ ਬੁਲਾਰੇ ਸਈਦ ਜ਼ਫਰ ਇਸਲਾਮ ਨੇ ਉਨ੍ਹਾਂ ਨੂੰ 'ਦੇਸ਼ ਭਗਤ' ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰਵਾਦੀਆਂ ਲਈ ਪਾਰਟੀ ਦੇ ਦਰਵਾਜ਼ੇ ...
ਚੰਡੀਗੜ੍ਹ, (ਅਜੀਤ ਬਿਊਰੋ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੁਣ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਸੀ ਸੂਬੇ ਦੀ ਕਾਂਗਰਸ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX