ਬਲਾਚੌਰ, 18 ਸਤੰਬਰ (ਸ਼ਾਮ ਸੁੰਦਰ ਮੀਲੂ)- ਆਮ ਆਦਮੀ ਪਾਰਟੀ ਇਕਾਈ ਬਲਾਚੌਰ ਵਲੋਂ ਹਲਕਾ ਇੰਚਾਰਜ ਬੀਬੀ ਸੰਤੋਸ਼ ਕਟਾਰੀਆ ਉਪ ਪ੍ਰਧਾਨ ਪੰਜਾਬ ਆਪ ਮਹਿਲਾ ਵਿੰਗ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਅੰਦਰ ਕੇਂਦਰ ਦੀ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ, ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨੀ ਸੰਘਰਸ਼ ਦੌਰਾਨ ਸਦੀਵੀ ਵਿਛੋੜਾ ਦੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ | ਮੋਮਬੱਤੀ ਮਾਰਚ ਮੌਕੇ ਬੀਬੀ ਸੰਤੋਸ਼ ਕਟਾਰੀਆ, ਸਤਨਾਮ ਚੇਚੀ ਜਲਾਲਪੁਰ ਸੂਬਾ ਸਯੁੰਕਤ ਸਕੱਤਰ ਕਿਸਾਨ ਵਿੰਗ, ਚੰਦਰ ਮੋਹਨ ਜੇਡੀ ਜ਼ਿਲ੍ਹਾ ਮੀਡੀਆ ਪ੍ਰਧਾਨ, ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ, ਬਿੱਟਾ ਰਾਣਾ ਜ਼ਿਲ੍ਹਾ ਉਪ ਪ੍ਰਧਾਨ ਟ੍ਰੇਡ ਵਿੰਗ ਨੇ ਕਿਹਾ ਕਿ 17 ਸਤੰਬਰ 2020 ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਭਰੋਸੇ ਵਿਚ ਲਏ ਬਿਨ੍ਹਾਂ ਤਿੰਨ ਕਾਲੇ ਖੇਤੀ ਕਾਨੂੰਨ ਬਿੱਲ ਲੋਕ ਸਭਾ ਵਿਚ ਅਤੇ 20 ਸਤੰਬਰ 2020 ਨੂੰ ਰਾਜ ਸਭਾ ਵਿਚ ਪਾਸ ਕਰਕੇ ਕਿਸਾਨੀ ਨਾਲ ਵੱਡਾ ਧੋਖਾ ਕੀਤਾ | ਲੋਕ ਸਭਾ ਵਿਚ ਤਿੰਨੋ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸ ਹੋਣ 'ਤੇ ਦੇਸ਼ ਦੇ ਕਿਸਾਨ ਸੜਕਾਂ 'ਤੇ ਬੈਠੇ ਹਨ, ਜਿਸ ਦੇ ਲਈ ਸਮੁੱਚਾ ਦੇਸ਼ 17 ਸਤੰਬਰ ਦੇ ਦਿਨ ਨੂੰ ਕਾਲੇ ਦਿਨ ਦੇ ਰੂਪ ਵਿਚ ਮਨਾ ਰਿਹਾ ਹੈ | ਉਨ੍ਹਾਂ ਆਖਿਆ ਕਿ ਕਾਲੇ ਖੇਤੀ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਕਿਸਾਨ ਅਤੇ ਖੇਤੀ 'ਤੇ ਨਿਰਭਰ ਹੋਰ ਵਰਗਾਂ ਦੀ ਆਰਥਿਕ ਬਰਬਾਦੀ ਦੀ ਇਬਾਰਤ ਲਿਖੀ ਹੈ | ਇਸ ਮੌਕੇ ਰਮਨ ਕਸਾਣਾ ਬਲਾਕ ਪ੍ਰਧਾਨ ਬਲਾਚੌਰ, ਡਾ: ਸ਼ਾਂਤੀ ਬੱਸੀ, ਬਲਵੀਰ ਸਿਆਣ, ਜੈਮਲ ਜੋਹਰ, ਪਰਵੀਨ ਜੋਨੀ, ਪਰਮਿੰਦਰ ਮੈਹਸ਼ੀ, ਰਾਧੇ ਸ਼ਾਮ ਬਿੱਲੂ, ਜੱਸੀ ਸਿਆਣਾ, ਤਿਲਕ ਰਾਜ, ਗੁਰਜੀਤ ਸਿੰਘ, ਮਨਪ੍ਰੀਤ ਰੰਧਾਵਾ, ਗੁਰਚੈਨ ਰਾਮ, ਮਦਨ ਲਾਲ ਬੈਹਲ, ਬਲਬੀਰ ਸਿੰਘ, ਹਰਮਨ ਮਾਣੇਵਾਲ, ਬਿੱਟੂ ਸਿਆਣਾ, ਪੂਨਮ ਰਾਣੀ, ਸੁਮਨ ਰਾਣੀ, ਬਿਮਲਾ ਦੇਵੀ, ਜਸਵਿੰਦਰ ਬੱਛੂਆਂ, ਰਾਣਾ ਸੜੋਆ, ਪੰਡਤ ਚੰਦਿਆਣੀ, ਮਹਿੰਦਰ ਉਧਨੇਵਾਲ, ਰਵੀ ਉਧਨੇਵਾਲ, ਅਵਤਾਰ ਸਿੰਘ ਬਿੱਟੂ, ਰਾਜੂ ਉਧਨਵਾਲ, ਰਿੰਕੂ ਉਧਨਵਾਲ, ਚਰਨਜੀਤ ਚੰਦਿਆਣੀ, ਘਿੰਨਾਂ ਮਹਿੰਦੀਪੁਰ, ਲਵੀਸ਼ ਉਧਨਵਾਲ ਸਮੇਤ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਹਾਜ਼ਰ ਸਨ |
ਨਵਾਂਸ਼ਹਿਰ, 18 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਇਕ ਪਾਸੇ ਸੂਬਾ ਪੱਧਰ ਕਾਂਗਰਸ 'ਚ ਆਪਸੀ ਪਿਆ ਕੁੱਕੜ-ਕਲੇਸ਼ ਥੱਲੇ ਡਿਗਦਾ ਨਜ਼ਰ ਨਹੀਂ ਆ ਰਿਹਾ, ਦੂਸਰੇ ਪਾਸੇ ਪਿੰਡ ਦੁਰਗਾਪੁਰ 'ਚ ਵੀ ਸਰਪੰਚ ਸਮੇਤ 6 ਮੈਂਬਰਾਂ 'ਚੋਂ ਚਾਰ ਪੰਚਾਂ ਵਲੋਂ ਕਾਂਗਰਸੀ ਸਰਪੰਚ ਤੋਂ ਪਾਸਾ ...
ਰੱਤੇਵਾਲ, 18 ਸਤੰਬਰ (ਸੂਰਾਪੁਰੀ) - ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਪਿੰਡ ਰੱਤੇਵਾਲ ਵਿਖੇ ਠੇਕੇਦਾਰ ਕਰਨੈਲ ਸਿੰਘ ਦੀ ਅਗਵਾਈ 'ਚ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ, ਜਿਸ 'ਚ ਮਜਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ | ਇਸ ...
ਬੰਗਾ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)- ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਹਿਕਾਰੀ ਸੁਸਾਇਟੀ ਪਿੰਡ ਖਮਾਚੋਂ ਵਿਖੇ ਸਹਿਕਾਰੀ ਸੁਸਾਇਟੀਆਂ ਦੇ ਬੇਜਮੀਨੇ ਕਰਜਾਧਾਰੀਆਂ ਦਾ ਵਿਸ਼ਾਲ ਇਕੱਠ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਖਮਾਚੋਂ ਕੀਤਾ ਗਿਆ | ਇਕੱਠ ਨੂੰ ...
ਰੈਲਮਾਜਰਾ, 18 ਸਤੰਬਰ (ਸੁਭਾਸ਼ ਟੌਂਸਾ)- ਸੰਯੁਕਤ ਕਿਸਾਨ-ਮਜ਼ਦੂਰ ਮੋਰਚਾ ਦੇ ਆਗੂਆਂ ਦੀ ਮੀਟਿੰਗ ਟੋਲ ਪਲਾਜ਼ਾ ਬੱਛੂਆ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਤਨਾਮ ਜਲਾਲਪੁਰ ਨੇ ਕਿਹਾ ਕਿ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਲੋਕ ਜਥੇਬੰਦੀਆਂ ਦਿਨ-ਰਾਤ ਕੰਮ ...
ਔੜ, 18 ਸਤੰਬਰ (ਜਰਨੈਲ ਸਿੰਘ ਖੁਰਦ) - ਪਿੰਡ ਅਮਰਗੜ੍ਹ ਜ਼ਿਲਾ ਸ਼.ਭ.ਸ. ਨਗਰ ਦੇ ਰਹਿਣ ਵਾਲੇ ਤੇ ਇਥੋਂ ਦੇ ਹੈਲਥ ਕਲੱਬ ਗੁਰੀ ਫਿਟਨਸ ਜੋਨ ਔੜ ਦੇ ਸਿੱਖਿਆਰਥੀ ਗੁਰਵੀਰ ਕੁਮਾਰ ਜਿਸ ਨੇ ਪਾਵਰ ਲਿਫਟਿੰਗ ਦੀ ਦੁਨੀਆ ਵਿਚ ਅਨੇਕਾਂ ਵਾਰ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ | ਇਸ ...
ਬਲਾਚੌਰ, 18 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਸ਼ਾਮ ਸੁੰਦਰ ਮੀਲੂ)- ਖੇਤ ਮਜ਼ਦੂਰਾਂ ਦੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ ਲਈ ਕਰਜ਼ਾ ਮੁਆਫ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਚੌਧਰੀ ...
ਪੋਜੇਵਾਲ ਸਰਾਂ, 18 ਸਤੰਬਰ (ਰਮਨ ਭਾਟੀਆ)- ਬਾਬਾ ਗੁਰਦਿੱਤਾ ਜੀ ਦੀ ਪਵਿੱਤਰ ਨਗਰੀ ਤੇ ਮਹਾਂਵੀਰ ਚੱਕਰਾ ਅਤੇ ਹਿੰਦ ਪਾਕਿ ਯੁੱਧ ਦੇ ਹੀਰੋ ਬਿ੍ਗੇਡੀਅਰ ਕੁਲਦੀਪ ਸਿੰਘ ਦੀ ਜਨਮ ਭੂਮੀ ਪਿੰਡ ਚਾਂਦਪੁਰ ਰੁੜਕੀ ਵਿਖੇ ਸਥਿਤ ਖ਼ਾਲਸਾ ਫਾਰਮ ਵਿਖੇ ਖ਼ਾਲਸਾ ਏਡ ਦੇ ਮੈਂਬਰਾਂ ...
ਨਵਾਂਸ਼ਹਿਰ, 18 ਸਤੰਬਰ (ਹਰਵਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਵਲੋਂ ਨਵਾਂਸ਼ਹਿਰ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ | ...
ਔੜ/ਝਿੰਗੜਾਂ, 18 ਸਤੰਬਰ (ਕੁਲਦੀਪ ਸਿੰਘ ਝਿੰਗੜ)-ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਝਿੰਗੜਾਂ ਵਿਖੇ ਪਿ੍ੰ: ਤਰਜੀਵਨ ਸਿੰਘ ਗਰਚਾ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ | ਉਨ੍ਹਾਂ ਹਿੰਦੀ ਦਿਵਸ ਸਬੰਧੀ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ ...
ਮਜਾਰੀ/ਸਾਹਿਬਾ, 18 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਐੱਸ. ਐੱਮ. ਓ. ਸੜੋਆ ਦੀ ਅਗਵਾਈ ਹੇਠ ਪਿੰਡ ਜੈਨਪੁਰ ਵਿਖੇ ਡੇਂਗੂ ਬੁਖ਼ਾਰ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਬਚਾਅ ਸਬੰਧੀ ...
ਬੰਗਾ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ) ਪੰਜਾਬ ਦੀ ਇਕ ਮੀਟਿੰਗ ਬੰਗਾ ਵਿਖੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਦੀ ਅਗਵਾਈ ਵਿਚ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ...
ਨਵਾਂਸ਼ਹਿਰ, 18 ਸਤੰਬਰ (ਗੁਰਬਖਸ਼ ਸਿੰਘ ਮਹੇ)-ਕੇ. ਸੀ. ਕਾਲਜ ਆਫ਼ ਐਜੂਕੇਸ਼ਨ 'ਚ ਕਾਰਜਕਾਰੀ ਪਿ੍ੰਸੀਪਲ ਡਾ: ਕੁਲਜਿੰਦਰ ਕੌਰ ਦੀ ਦੇਖ-ਰੇਖ 'ਚ ਹਿੰਦੀ ਦਿਵਸ ਮਨਾਇਆ ਗਿਆ, ਜਿਸ 'ਚ ਵਿਦਿਆਰਥਣਾਂ ਅਤੇ ਟੀਚਰਾਂ ਨੇ ਆਪਣੇ ਵਿਚਾਰ ਰੱਖੇ | ਪਿ੍ੰਸੀਪਲ ਡਾ: ਕੁਲਜਿੰਦਰ ਕੌਰ ਨੇ ...
ਕਾਠਗੜ੍ਹ, 18 ਸਤੰਬਰ (ਬਲਦੇਵ ਸਿੰਘ ਪਨੇਸਰ, ਆਰ.ਕੇ. ਸੂਰਾਪੁਰੀ) - ਕਸਬਾ ਕਾਠਗੜ੍ਹ ਵਿਖੇ ਮੱਲੀ ਟ੍ਰੇਡਰਜ਼ ਆੜ੍ਹਤ ਕੰਪਲੈਕਸ 'ਚ ਸੁਖਪ੍ਰੀਤ ਮੱਲ੍ਹੀ, ਨਰੇਸ਼ ਖੇਪੜ ਬਾਗੋਵਾਲ ਆਦਿ ਨੌਜਵਾਨਾਂ ਵਲੋਂ ਪਿੰਡ ਕਮਾਲਪੁਰ ਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ...
ਕਟਾਰੀਆਂ, 18 ਸਤੰਬਰ (ਨਵਜੋਤ ਸਿੰਘ ਜੱਖੂ) - ਲਾਇਨਜ਼ ਕੱਬ ਰਾਜ ਸਾਹਿਬ ਸੇਵਾ ਵਲੋਂ ਆਪਣੇ ਸਮਾਜ ਸੇਵੀ ਮਿਸ਼ਨ ਤਹਿਤ ਬਲਾਕ ਬੰਗਾ ਦੇ ਪਿੰਡ ਕੰਗਰੌੜ ਵਿਖੇ ਬਹੁਪੱਖੀ ਕੈਂਪ ਦਾ ਪ੍ਰਬੰਧ ਕੀਤਾ ਗਿਆ | ਇਸ ਵਿਚ ਖ਼ੂਨਦਾਨ ਕੈਂਪ 'ਚ 40 ਯੂਨਿਟ ਇਕੱਤਰ ਕੀਤੇ ਗਏ | ਇਹ ਕੈਂਪ ਸਿਵਲ ...
ਨਵਾਂਸ਼ਹਿਰ, 18 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਇਸਤਰੀ ਜਾਗਿ੍ਤੀ ਮੰਚ ਦਿੱਲੀ ਵਿਖੇ ਜਬਰ-ਜਨਾਹ ਕਤਲ ਕੀਤੀ ਗਈ ਰਾਬੀਆ ਸੈਫੀ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ 21 ਸਤੰਬਰ ਨੂੰ ਨਵਾਂਸ਼ਹਿਰ ਵਿਖੇ ਮੁਜ਼ਾਹਰਾ ਕਰੇਗਾ | ਇਹ ਫ਼ੈਸਲਾ ਅੱਜ ...
ਘੁੰਮਣਾਂ, 18 ਸਤੰਬਰ (ਮਹਿੰਦਰਪਾਲ ਸਿੰਘ)- ਸਹਿਕਾਰਤਾ ਅਧੀਨ ਆਉਂਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਹਿੱਸੇਦਾਰ ਮੈਂਬਰਾਂ ਦਾ ਸਾਲ ਵਿਚ ਇਕ ਵਾਰ ਆਮ ਅਜਲਾਸ ਬੁਲਾਇਆ ਜਾਂਦਾ ਹੈ, ਇਸੇ ਹੀ ਸਬੰਧ 'ਚ ਘੁੰਮਣ ਸਹਿਕਾਰੀ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਤੇ ਸੁਨੀਤਾ ...
ਸਮੁੰਦੜਾ, 18 ਸਤੰਬਰ (ਤੀਰਥ ਸਿੰਘ ਰੱਕੜ) - ਪਿੰਡ ਸਿਕੰਦਰਪੁਰ ਵਿਖੇ ਹਰਮੇਸ਼ ਸਿੰਘ ਢੇਸੀ ਸੂਬਾ ਵਿੱਤ ਸਕੱਤਰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਰਾਜਸੀ ...
ਨਵਾਂਸ਼ਹਿਰ, 18 ਸਤੰਬਰ (ਹਰਵਿੰਦਰ ਸਿੰਘ)- ਤਹਿਸੀਲ ਬਲਾਚੌਰ ਦੇ ਪਿੰਡ ਕਰਾਵਰ ਦੇ ਵਸਨੀਕ ਗੁਰਦੇਵ ਸਿੰਘ ਪੁੱਤਰ ਜਾਬਰ ਸਿੰਘ ਨੇ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਵਾਅਦਾ ਕੀਤਾ ਸੀ | ਉਸ ਨੂੰ ਹਰਬੀਰ ਸਿੰਘ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਸ਼ਹੀਦ ਭਗਤ ਸਿੰਘ ...
ਕਟਾਰੀਆਂ, 18 ਸਤੰਬਰ (ਨਵਜੋਤ ਸਿੰਘ ਜੱਖੂ) - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ | ਇਸ ਸਬੰਧੀ ਬਲਾਕ ਬੰਗਾ ਦੇ ਪਿੰਡ ਲਾਦੀਆਂ ਵਿਚ ਕਿਸਾਨ ਆਗੂਆਂ ਦੀ ਮੀਟਿੰਗ ਨੰਬਰਦਾਰ ਬਲਵੰਤ ਸਿੰਘ ਅਤੇ ...
ਮੁਕੰਦਪੁਰ, 18 ਸਤੰਬਰ (ਅਮਰੀਕ ਸਿੰਘ ਢੀਂਡਸਾ) - ਸਹਿਕਾਰੀ ਬਹੁਮੰਤਵੀ ਸੇਵਾ ਸਭਾ ਲਿਮਟਿਡ ਹਕੀਮਪੁਰ ਵਿਖੇ ਮੈਂਬਰਾਂ ਦਾ ਆਮ ਇਜਲਾਸ ਕਰਵਾਇਆ ਗਿਆ, ਜਿਸ ਤਿੰਨ ਪਿੰਡ ਹਕੀਮਪੁਰ, ਚਾਹਲ ਕਲਾਂ ਤੇ ਸ਼ੁਕਾਰ ਪਿੰਡਾਂ ਦੇ 1179 ਮੈਂਬਰਾਂ 'ਚੋਂ 352 ਮੈਂਬਰਾਂ ਵਲੋਂ ਹਾਜ਼ਰੀ ਲਗਾਈ ...
ਨਵਾਂਸ਼ਹਿਰ, 18 ਸਤੰਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ, ਸੰਤ ਬਾਬਾ ਭਗਤ ਸਿੰਘ ਅਤੇ ਸੰਤ ਬਾਬਾ ਟਹਿਲ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਮੰਜੀ ...
ਮਜਾਰੀ/ਸਾਹਿਬਾ, 18 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਪਿੰਡ ਛਦੌੜੀ ਵਿਖੇ ਝੋਨੇ ਦੀਆਂ ਬਿਮਾਰੀਆਂ ਤੇ ਦੇਖਭਾਲ ਸਬੰਧੀ ਕਾਵੇਰੀ ਕੰਪਨੀ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਕੁਲਵਿੰਦਰ ਸਿੰਘ ਦੇ ਖੇਤਾਂ ਵਿਚ ਲਗਾਏ ਕਾਵੇਰੀ ਝੋਨਾ 468 ਕਿਸਮ ਬਾਰੇ ...
ਮੁਕੰਦਪੁਰ, 18 ਸਤੰਬਰ (ਦੇਸ ਰਾਜ ਬੰਗਾ)- ਗੁਰਦੁਆਰਾ ਸਿੰਘ ਸਭਾ ਔਜਲਾ ਢੱਕ ਦੇ 18ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਜਲਾ ਢੱਕ ਵਲੋਂ ਸਾਲਾਨਾ ਗੁਰਮਤਿ ਸਮਾਗਮ 26 ਤੇ 27 ਸਤੰਬਰ ਨੂੰ ਰੋਜ਼ਾਨਾ ਸ਼ਾਮ 6 ਤੋਂ ਰਾਤ 11 ਵਜੇ ਤੱਕ ਕਰਵਾਇਆ ਜਾਵੇਗਾ | ...
ਬਹਿਰਾਮ, 18 ਸਤੰਬਰ (ਨਛੱਤਰ ਸਿੰਘ ਬਹਿਰਾਮ) - ਸ੍ਰੀ ਗੁਰੂ ਨਾਨਕ ਦਰਬਾਰ ਬਹਿਰਾਮ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਜਗਜੀਤ ਸਿੰਘ ਖਾਲਸਾ ਚੱਕ ...
ਬੰਗਾ, 18 ਸਤੰਬਰ (ਕਰਮ ਲਧਾਣਾ)-ਵੀਰ ਫਾਈਟਰ ਕਰਾਟੇ ਕਲੱਬ ਦਾ ਹੋਣਹਾਰ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਜੋ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਹੋਏ ਵੱਖ-ਵੱਖ ਟੂਰਨਾਮੈਂਟਾਂ ਵਿਚੋਂ 50 ਦੇ ਕਰੀਬ ਮੈਡਲ ਜਿੱਤ ਚੁੱਕਾ ਹੈ ਨੂੰ ਸਿੱਖ ਨੈਸ਼ਨਲ ਕਾਲਜ ਬੰਗਾ ...
ਮੁਕੰਦਪੁਰ, 18 ਸਤੰਬਰ (ਅਮਰੀਕ ਸਿੰਘ ਢੀਂਡਸਾ) - ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਸਰ ਪਿੰਡ ਹਕੀਮਪੁਰ ਵਿਖੇ ਪੁੰਨਿਆ ਮੌਕੇ ਸਾਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ...
ਬੰਗਾ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਨੂਰਪੁਰ ਵਿਖੇ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਪੰਚਾਇਤ ਸੰਮਤੀ ਬਲਾਕ ਔੜ ਵਲੋਂ ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ 'ਚ ਮੀਰੀ ਪੀਰੀ ਸਿਹਤ ਜਾਂਚ ਕੇਂਦਰ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਮੀਰੀ ...
ਭੱਦੀ, 18 ਸਤੰਬਰ (ਨਰੇਸ਼ ਧੌਲ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕਰਜ਼ਾ ਮੁਆਫ਼ ਕਰਨ ਦੇ ਕੀਤੇ ਵਾਅਦੇ ਅਨੁਸਾਰ ਜਿੱਥੇ ਸਮੁੱਚੇ ਪੰਜਾਬ ਅੰਦਰ ਕਿਸਾਨ ਕਿਰਤੀਆਂ ਦੇ ਕਰਜੇ ਮੁਆਫ਼ ਕੀਤੇ ਜਾ ਰਹੇ ਹਨ, ਉੱਥੇ ਵਿਧਾਇਕ ਚੌਧਰੀ ...
ਬਲਾਚੌਰ, 18 ਸਤੰਬਰ (ਦੀਦਾਰ ਸਿੰਘ ਬਲਾਚੌਰੀਆ) - ਪ੍ਰਾਚੀਨ ਸ਼ਿਵ ਮੰਦਰ ਬੀੜਿ੍ਹਆ ਵਾਲਾ ਪੁਰਾਣਾ ਬਜਾਰ ਬਲਾਚੌਰ ਵਿਖੇ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਸੰਪੂਰਨ ਕੀਤਾ ਗਿਆ | ਪੰਡਤ ਦਿਨੇਸ਼ ਸ਼ਾਸ਼ਤਰੀ ਵਲੋਂ ਹਵਨ ਪੂਜਾ ਕਰਵਾਈ ਗਈ | ਪ੍ਰਧਾਨ ਰਾਣਾ ...
ਔੜ /ਝਿੰਗੜਾਂ, 18 ਸਤੰਬਰ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਨੂੰ ਪੂਰਨ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ | ਸ੍ਰੀ ਨਾਭ ਕੰਵਲ ਰਾਜਾ ਸਾਹਿਬ ਗੱਦੀ ਦੇ ਵਾਰਸ ਮਹਾਰਾਜ ਪ੍ਰੀਤਮ ਦਾਸ ਵਲੋਂ ਨਗਰ ਤੇ ਮਾਲ ਜੀਅ-ਜੰਤ ਦੀ ਸੁੱਖ ...
ਗੜ੍ਹਸ਼ੰਕਰ, 18 ਸਤੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿ ਕੰਪਨੀ ਵਲੋਂ ਯੂ.ਕੇ., ਯੂ.ਐੱਸ. ਅਤੇ ਕੈਨੇਡਾ ਸਟੱਡੀ ਵੀਜ਼ੇ ਸਬੰਧੀ ਕੰਪਨੀ ਦੇ ...
ਬੰਗਾ, 18 ਸਤੰਬਰ (ਕਰਮ ਲਧਾਣਾ) - ਪੇਂਡੂ ਇਲਾਕੇ ਦੇ ਲੋੜਵੰਦ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਸੰਤ ਬਾਬਾ ਘਨੱਯਾ ਸਿੰਘ ਚੈਰੀਟੇਬਲ ਹਸਪਤਾਲ ਪਠਲਾਵਾ ਵਿਖੇ ਗਾਇਨੀ ਮਾਹਿਰ ਡਾਕਟਰ ਜਸਪ੍ਰੀਤ ਕੌਰ ਨੇ ਅਹੁਦਾ ਸੰਭਾਲ ਕੇ ਲੋੜਵੰਦ ਮਹਿਲਾਵਾਂ ਲਈ ਆਪਣੀਆਂ ਸੇਵਾਵਾਂ ਅਰੰਭ ...
ਬਲਾਚੌਰ, 18 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਸਮਾਜ ਸੇਵੀ ਕੰਮਾਂ ਵਿਚ ਬੜੇ ਜੋਸ਼ੋ ਖਰੋਸ਼ ਨਾਲ ਭਾਗ ਲੈਣ ਵਾਲੇ ਰਣਵੀਰ ਸਿੰਘ ਧਾਲੀਵਾਲ ਵਾਸੀ ਪਿੰਡ ਜੱਟਪੁਰ ਨੂੰ ਗ੍ਰਾਮ ਪੰਚਾਇਤ ਜੱਟਪੁਰ (ਜਨਰਲ ਕੈਟਾਗਰੀ) ਦਾ ਨੰਬਰਦਾਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX